ਚੰਡੀਗੜ੍ਹ, 6 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ 'ਚ ਸਵੇਰ ਸਮੇਂ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਅਤੇ ਸਵੇਰ ਸਮੇਂ ਪਏ ਭਾਰੀ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਸਮੇਂ ਲਈ ਰਾਹਤ ਮਿਲੀ | ਦੁਪਹਿਰ ਬਾਅਦ ਤੱਕ ਤਾਪਮਾਨ ਇਕ ਵਾਰ ਫਿਰ 33 ਡਿਗਰੀ ਤੱਕ ਪਹੁੰਚ ਗਿਆ | ਸਵੇਰੇ 2 ਘੰਟੇ ਦੇ ਕਰੀਬ ਪਏ ਮੀਂਹ ਕਾਰਨ ਸ਼ਹਿਰ ਦੇ ਕਈ ਹਿੱਸਿਆਂ 'ਚ ਪਾਣੀ ਭਰ ਗਿਆ | ਸਵੇਰ ਸਮੇਂ ਆਪਣੇ ਦਫ਼ਤਰਾਂ ਤੇ ਬੱਚਿਆਂ ਨੂੰ ਸਕੂਲ ਛੱਡਣ ਨਿਕਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਚੌਂਕਾਂ 'ਤੇ ਭਰੇ ਪਾਣੀ ਕਾਰਨ ਕੁਝ ਲੋਕਾਂ ਦੇ ਵਾਹਨ ਵੀ ਰਸਤੇ ਵਿਚ ਹੀ ਰੁਕ ਗਏ | ਸੈਕਟਰ-40 ਵਿਚ ਕਈ ਥਾਵਾਂ 'ਤੇ ਪਾਣੀ ਇਸ ਕਦਰ ਭਰ ਗਿਆ ਕਿ ਸੜਕਾਂ 'ਤੇ ਵਾਹਨ ਚਲਾਉਣਾ ਔਖਾ ਹੋ ਗਿਆ | ਚੰਡੀਗੜ੍ਹ ਦੇ ਕੁਝ ਸੈਕਟਰਾਂ 'ਚ ਘਰਾਂ ਅੰਦਰ ਵੀ ਪਾਣੀ ਚਲਾ ਗਿਆ | ਇਸ ਤੋਂ ਕੁਝ ਦਿਨ ਪਹਿਲੇ ਪਏ ਮੀਂਹ ਦੌਰਾਨ ਵੀ ਸੜਕਾਂ 'ਤੇ ਇਸੇ ਤਰ੍ਹਾਂ ਪਾਣੀ ਭਰ ਗਿਆ ਸੀ, ਜਿਸ ਕਾਰਨ ਸ਼ਹਿਰ ਵਿਚ ਪਾਣੀ ਦੇ ਨਿਕਾਸ ਨੂੰ ਲੈ ਕੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ | ਅੱਜ ਸਵੇਰੇ ਸ਼ਹਿਰ 'ਚ 97 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਅਤੇ 1 ਜੂਨ ਤੋਂ 6 ਜੂਨ ਦੇ ਦਰਮਿਆਨ ਸ਼ਹਿਰ ਵਿਚ 250 ਮਿਲੀਮੀਟਰ ਮੀਂਹ ਦਰਜ ਕੀਤਾ ਜਾ ਚੁੱਕਾ ਹੈ | ਅੱਜ ਭਾਰੀ ਮੀਂਹ ਪੈਣ ਦੇ ਬਾਵਜੂਦ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਹੇਠਲਾ ਤਾਪਮਾਨ 24.0 ਡਿਗਰੀ ਰਿਹਾ | ਆਉਣ ਵਾਲੇ ਕੁਝ ਦਿਨਾਂ ਦੌਰਾਨ ਵੀ ਸ਼ਹਿਰ ਵਿਚ ਬੱਦਲਵਾਈ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ |
ਚੰਡੀਗੜ੍ਹ, 6 ਜੁਲਾਈ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਅੱਜ ਕੋਰੋਨਾ ਵਾਇਰਸ ਦੇ 57 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 85 ਮਰੀਜ਼ ਸਿਹਤਯਾਬ ਹੋਏ ਹਨ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 396 ਹੈ | ਅੱਜ ਆਏ ਨਵੇਂ ਮਾਮਲੇ ਸੈਕਟਰ-4, 8, 9, 15, 16, 18, 19, 20, 22, 23, 24, 33, 35, 36, ...
ਚੰਡੀਗੜ੍ਹ, 6 ਜੁਲਾਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਯੂਨੀਵਰਸਿਟੀ ਦੀ ਹੋਈ ਸੈਨੇਟ ਦੀ ਮੀਟਿੰਗ ਦੌਰਾਨ ਯੂਨੀਵਰਸਿਟੀ ਨੇ ਸੈਸ਼ਨ 2022-23 ਤੋਂ ਯੂਨੀਵਰਸਿਟੀ ਨਾਲ ਸੰਬੰਧਿਤ ਮਾਨਤਾ ਪ੍ਰਾਪਤ ਕਾਲਜਾਂ 'ਚ 10% ਤੇ ਕੈਂਪਸ ਵਿਚ 7.5% ਫ਼ੀਸ ਵਧਾਉਣ ਦਾ ਫ਼ੈਸਲਾ ਕੀਤਾ ਹੈ | ਇਸ ਤੋਂ ...
ਚੰਡੀਗੜ੍ਹ, 6 ਜੁਲਾਈ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਕਾਂਗਰਸ ਨੇ ਮੋਦੀ ਸਰਕਾਰ ਵਲੋਂ ਇਕ ਵਾਰ ਫਿਰ ਐੱਲ. ਪੀ. ਜੀ. ਦੀਆਂ ਕੀਮਤਾਂ 'ਚ ਕੀਤੇ ਵਾਧੇ ਦੇ ਵਿਰੋਧ 'ਚ ਭਾਰੀ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਕਾਂਗਰਸ ਵਰਕਰਾਂ ਨੇ ਸੈਕਟਰ-35 ਸਥਿਤ ਕਾਂਗਰਸ ਭਵਨ ਤੋਂ ...
ਚੰਡੀਗੜ੍ਹ, 6 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਸਿਵਲ ਸਕੱਤਰੇਤ ਵਿਖੇ ਬੁੱਧਵਾਰ ਰਾਤ ਮੌਕ ਡਿੱ੍ਰਲ ਕੀਤੀ ਗਈ, ਜਿਸ 'ਚ ਪੰਜਾਬ ਪੁਲਿਸ, ਚੰਡੀਗੜ੍ਹ ਪੁਲਿਸ ਅਤੇ ਐੱਨ. ਐੱਸ. ਜੀ. ਦੀਆਂ ਟੀਮਾਂ ਨੇ ਵੀ ਹਿੱਸਾ ਲਿਆ | ਇਹ ਮੌਕ ਡਿ੍ੱਲ ਦੇਰ ਸ਼ਾਮ ਤੱਕ ਜਾਰੀ ...
ਚੰਡੀਗੜ੍ਹ, 6 ਜੁਲਾਈ (ਪ੍ਰੋ. ਅਵਤਾਰ ਸਿੰਘ)-ਸ਼ਬਦ ਵਿਚਾਰ ਮੰਚ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਨਾਦ ਪ੍ਰਗਾਸ, ਸ੍ਰੀ ਅੰਮਿ੍ਤਸਰ ਦੇ ਸਹਿਯੋਗ ਨਾਲ ਸਿੱਖ ਚਿੰਤਕ ਅਰਵਿੰਦ ਪਾਲ ਮੰਡੇਰ ਦੀ ਨਵੀਂ ਪੁਸਤਕ 'ਵਾਇਲੈਂਸ ਐਂਡ ਦੀ ...
ਚੰਡੀਗੜ੍ਹ, 6 ਜੁਲਾਈ (ਅ.ਬ.)-ਵਿਕਰਮਜੀਤ ਸਿੰਘ ਸਾਹਨੀ ਸੰਸਦ ਮੈਂਬਰ ਰਾਜ ਸਭਾ ਨੇ ਅੱਜ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਨੂੰ ਪੰਜਾਬ ਦਿਹਾਤੀ ਵਿਕਾਸ ਸੋਧ ਬਿੱਲ 2022 ਪਾਸ ਕਰਨ ਲਈ ਵਧਾਈ ਦਿੱਤੀ ਜੋ ਕਿ ਪਿਛਲੇ ਸਾਲਾਂ ਦੇ ਉਲਟ, ਕੇਂਦਰ ਦੁਆਰਾ ਦਿੱਤੇ ਗਏ ਪੇਂਡੂ ਵਿਕਾਸ ...
ਚੰਡੀਗੜ੍ਹ, 6 ਜੁਲਾਈ (ਐਨ. ਐਸ. ਪਰਵਾਨਾ)-ਯੂ.ਟੀ. ਚੰਡੀਗੜ੍ਹ ਦੇ ਲਗਪਗ 10 ਲੱਖ ਲੋਕਾਂ ਨੇ ਇਕ ਤਰ੍ਹਾਂ ਨਾਲ ਪੰਜਾਬੀ ਭਾਸ਼ਾ ਨੂੰ ਵਿਸਾਰ ਹੀ ਦਿੱਤਾ ਹੈ, ਕਿਉਂਕਿ ਇੱਥੇ ਜਿੰਨੇ ਵੀ ਹਰਿਆਣਾ ਦੀਆਂ ਸਿਆਸੀ ਪਾਰਟੀਆਂ ਦੇ ਦਫ਼ਤਰ ਹਨ, ਲਿਖਤੀ ਰੂਪ ਵਿਚ ਪੰਜਾਬੀ ਨੂੰ ਅੱਖਾਂ ...
ਚੰਡੀਗੜ੍ਹ, 6 ਜੁਲਾਈ (ਅ. ਬ.)-ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਅੱਜ ਕੋਰੋਨਾ ਦੇ 190 ਮਾਮਲੇ ਸਾਹਮਣੇ ਆਏ ਹਨ ਜਦਕਿ 196 ਮਰੀਜ਼ ਸਿਹਤਯਾਬ ਹੋਏ ਹਨ | ਅੱਜ ਆਏ ਨਵੇਂ ਮਾਮਲਿਆਂ 'ਚ ਐੱਸ. ਏ. ਐੱਸ. ਨਗਰ ਤੋਂ 39, ਲੁਧਿਆਣਾ ਤੋਂ 31, ਪਟਿਆਲਾ ਤੋਂ 23, ਅੰਮਿ੍ਤਸਰ ਤੋਂ 18, ਬਠਿੰਡਾ ਤੋਂ 13, ...
ਚੰਡੀਗੜ੍ਹ, 6 ਜੁਲਾਈ (ਅਜੀਤ ਬਿਊਰੋ)-ਮਾਲ ਵਿਭਾਗ ਦੀ ਕਾਰਜਕੁਸ਼ਲਤਾ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਵੇਂ ਭਰਤੀ ਹੋਏ ਪਟਵਾਰੀਆਂ ਦਾ ਸਿਖਲਾਈ ਸਮਾਂ ਘਟਾਉਣ ਦਾ ਐਲਾਨ ਕੀਤਾ | ਚੰਡੀਗੜ੍ਹ ਮਿਊਾਸੀਪਲ ਭਵਨ ਵਿਖੇ ਨਵੇਂ ਭਰਤੀ ਹੋਏ 855 ਪਟਵਾਰੀਆਂ ...
ਚੰਡੀਗੜ੍ਹ, 6 ਜੁਲਾਈ (ਅਜੀਤ ਬਿਊਰੋ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਲੋਕ ਨਿਰਮਾਣ ਵਿਭਾਗ ਨੇ ਤਰਸ ਦੇ ਆਧਾਰ 'ਤੇ 11 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ | ਇਸ ਮੌਕੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ...
ਅੱਜ ਤੜਕਸਾਰ ਹੋਈ ਭਾਰੀ ਬਰਸਾਤ ਕਾਰਨ ਸੰਨੀ ਇਨਕਲੇਵ ਖਰੜ ਵਿਖੇ ਵੀ ਕਈ ਇਲਾਕਿਆਂ 'ਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ | ਸੰਨੀ ਇਨਕਲੇਵ ਸੈਕਟਰ-123 ਦੀ ਵਸਨੀਕ ਐਡਵੋਕੇਟ ਸਿਮਰਨਜੀਤ ਕੌਰ ਨੇ ਦੋਸ਼ ਲਗਾਇਆ ਕਿ ਜਦੋਂ ਤੋਂ ...
ਐੱਸ.ਏ.ਐੱਸ. ਨਗਰ, 6 ਜੁਲਾਈ (ਕੇ.ਐੱਸ. ਰਾਣਾ)-ਅੱਜ ਤੜਕਸਾਰ ਹੋਈ ਭਾਰੀ ਬਰਸਾਤ ਕਾਰਨ ਮੁਹਾਲੀ ਸ਼ਹਿਰ ਜਲ-ਥਲ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਤੇਜ਼ ਬਰਸਾਤ ਕਾਰਨ ਸ਼ਹਿਰ ਦੀਆਂ ਲਗਪਗ ਸਾਰੀਆਂ ਸੜਕਾਂ 'ਤੇ ਪਾਣੀ ਜਮ੍ਹਾਂ ਹੋ ...
ਡੇਰਾਬੱਸੀ, 6 ਜੁਲਾਈ (ਗੁਰਮੀਤ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ 'ਚ ਸਥਾਨਕ ਐੱਸ. ਐੱਸ. ਜੈਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਦਾ ਨਤੀਜਾ ਸੌ ਫ਼ੀਸਦੀ ਰਿਹਾ | ਪਹਿਲੇ ਤਿੰਨ ਸਥਾਨ ਲੜਕੀਆਂ ਨੇ ਹਾਸਿਲ ਕੀਤੇ | ...
ਡੇਰਾਬੱਸੀ, 6 ਜੁਲਾਈ (ਗੁਰਮੀਤ ਸਿੰਘ)-ਅੱਜ ਦੁਪਹਿਰ ਸਮੇਂ ਤਹਿਸੀਲ ਸੜਕ 'ਤੇ ਖੜ੍ਹੀ ਸਿਲੰਡਰਾਂ ਦੀ ਭਰੀ ਗੱਡੀ 'ਚੋਂ ਮੋਟਰਸਾਈਕਲ ਸਵਾਰ 2 ਨੌਜਵਾਨ ਸਿਲੰਡਰ ਚੋਰੀ ਕਰ ਕੇ ਫ਼ਰਾਰ ਹੋ ਗਏ | ਚੋਰੀ ਦੀ ਘਟਨਾ ਸੜਕ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ | ਸ਼ਿਕਾਇਤ ...
ਖਰੜ, 6 ਜੁਲਾਈ (ਗੁਰਮੁੱਖ ਸਿੰਘ ਮਾਨ)-ਸਬ ਡਵੀਜ਼ਨ ਖਰੜ ਤਹਿਤ ਜਿੱਥੇ ਕਾਲੋਨੀਆਂ ਦਾ ਵਿਸਥਾਰ ਹੋ ਰਿਹਾ ਹੈ, ਉਨ੍ਹਾਂ ਕਾਲੋਨੀਆਂ 'ਚ ਨਿਕਲਦੇ ਸਰਕਾਰੀ ਰਸਤਿਆਂ 'ਤੇ ਕੋਈ ਵੀ ਡਿਵੈਲਪਰ ਕਬਜ਼ਾ ਜਾਂ ਉਸ ਨੂੰ ਬੰਦ ਨਾ ਕਰੇ ਬਲਕਿ ਉਸ ਨੂੰ ਪਬਲਿਕ ਲਈ ਖੁੱਲ੍ਹਾ ਰੱਖਿਆ ਜਾਵੇ | ...
ਡੇਰਾਬੱਸੀ, 6 ਜੁਲਾਈ (ਗੁਰਮੀਤ ਸਿੰਘ)-ਸਿਹਤ ਬਲਾਕ ਡੇਰਾਬੱਸੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਗੀਤਾ ਜੈਨ ਨੇ ਕਿਹਾ ਕਿ ਬਲਾਕ ਡੇਰਾਬੱਸੀ ਅੰਦਰ ਡੇਂਗੂ ਦੇ ਵਧ ਰਹੇ ਕੇਸਾਂ ਨੂੰ ਠੱਲ੍ਹ ਪਾਉਣ ਲਈ ਇਹ ਅਤਿ ਜ਼ਰੂਰੀ ਹੈ ਕਿ ਬੁਖਾਰ ਤੋਂ ਪੀੜਤ ਹਰ ਮਰੀਜ਼ ਸਿਵਲ ...
ਐੱਸ. ਏ. ਐੱਸ. ਨਗਰ, 6 ਜੁਲਾਈ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਦੀ ਪੁਲਿਸ ਨੇ ਇਕ ਵਿਅਕਤੀ ਨੂੰ 2 ਕਿੱਲੋ ਗਾਂਜੇ ਸਮੇਤ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਦੀ ਪਛਾਣ ਗੰਗਾ ਰਾਮ ਵਾਸੀ ਪਿੰਡ ਉੱਚਾ ਗਾਓ ਜ਼ਿਲਾ ਰਾਮਪੁਰ (ਯੂ.ਪੀ.) ਹਾਲ ਵਾਸੀ ਪਿੰਡ ਲਖਨੌਰ ਜ਼ਿਲ੍ਹਾ ਮੁਹਾਲੀ ...
ਐੱਸ. ਏ. ਐੱਸ. ਨਗਰ, 6 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਸ਼੍ਰੇਣੀ ਮਾਰਚ-2022 ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ 'ਚ ਜ਼ਿਲ੍ਹਾ ਮੁਹਾਲੀ ਦੇ 109 ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ 78 ਦਾ ਨਤੀਜਾ ਸੌ ਫ਼ੀਸਦੀ ...
ਡੇਰਾਬੱਸੀ, 6 ਜੁਲਾਈ (ਗੁਰਮੀਤ ਸਿੰਘ)-ਸਥਾਨਕ ਖ਼ਟੀਕ ਮੁਹੱਲੇ 'ਚ ਰਹਿੰਦੇ ਇਕ ਵਿਅਕਤੀ ਵਲੋਂ ਬੀਤੇ ਦਿਨੀ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਗਈ | ਮਿ੍ਤਕ ਵਲੋਂ ਮਰਨ ਤੋਂ ਪਹਿਲਾਂ ਬਣਾਈ ਵੀਡੀਓ 'ਚ ਆਪਣੀ ਮੌਤ ਦਾ ਕਾਰਨ ਜਿਸ ਸਖਸ਼ ਨੂੰ ਦੱਸਿਆ ਗਿਆ ਸੀ, ...
ਐੱਸ.ਏ.ਐੱਸ. ਨਗਰ, 6 ਜੁਲਾਈ (ਜਸਬੀਰ ਸਿੰਘ ਜੱਸੀ)-ਪਿੰਡ ਦਾਊਾ ਨੇੜੇ ਪਿੰਡ ਰਾਮਗੜ੍ਹ 'ਚ ਇਕ ਵਿਅਕਤੀ ਵਲੋਂ ਇਕ ਔਰਤ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਭਾਵੇਂ ਕੁੱਟਮਾਰ ਕਰਨ ਵਾਲੇ ਵਿਅਕਤੀ ਤੇਜਿੰਦਰ ਸਿੰਘ ਦੇ ਖ਼ਿਲਾਫ਼ ...
ਜ਼ੀਰਕਪੁਰ, 6 ਜੁਲਾਈ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਨਸ਼ੀਲੇ ਟੀਕਿਆਂ ਸਮੇਤ 2 ਨੌਜਵਾਨਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ | ਇਸ ਮਾਮਲੇ ਸੰਬੰਧੀ ਜਾਣਕਾਰੀ ...
ਐੱਸ. ਏ. ਐੱਸ. ਨਗਰ, 6 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-12ਵੀਂ ਸ਼੍ਰੇਣੀ ਨਾਲ ਸੰਬੰਧਿਤ ਪ੍ਰੀਖਿਆਰਥੀਆਂ ਵਲੋਂ ਹੱਲ ਕੀਤੀਆਂ ਗਈਆਂ 2 ਦਰਜਨ ਤੋਂ ਵੱਧ ਬਿਨਾਂ ਮਾਰਕਿੰਗ ਉੱਤਰ ਪੱਤਰੀਆਂ ਗੁਪਤ ਸ਼ਾਖਾ ਹਾਲ 'ਚ ਪਈ ਰੱਦੀ 'ਚੋਂ ਲੱਭਣ ਕਾਰਨ ਬੋਰਡ ਅਧਿਕਾਰੀਆਂ ਤੇ ਬੋਰਡ ...
ਐੱਸ.ਏ.ਐੱਸ. ਨਗਰ, 6 ਜੁਲਾਈ (ਕੇ.ਐੱਸ. ਰਾਣਾ)-ਉਦਯੋਗਾਂ ਦੇ ਨਾਲ ਆਪਣੀ ਭਾਈਵਾਲੀ ਨੂੰ ਅੱਗੇ ਵਧਾਉਂਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਆਪਣੇ ਉਦਯੋਗ-ਅਕਾਦਮੀਆਂ ਇੰਟਰਫੇਸ (ਆਈ. ਏ. ਆਈ.) ਪ੍ਰੋਗਰਾਮ ਤਹਿਤ ਐਮ. ਜੀ. ਮੋਟਰ ਇੰਡੀਆ ਨਾਲ ਸਮਝੌਤਾ ਸਹੀਬੱਧ ਕੀਤਾ ...
ਐੱਸ. ਏ. ਐੱਸ. ਨਗਰ, 6 ਜੁਲਾਈ (ਕੇ. ਐੱਸ. ਰਾਣਾ)-ਪਾਣੀ ਦੇ ਸੋਮਿਆਂ ਦੀ ਸਾਂਭ-ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ੍ਹ ਪਾਉਣ ਲਈ ਭਾਰਤ ਸਰਕਾਰ ਦੁਆਰਾ ਚਲਾਈ ਗਈ 'ਜਲ ਸ਼ਕਤੀ ਅਭਿਆਨ-ਕੈਚ ਦਾ ਰੇਨ ਮੁਹਿੰਮ' ਅਧੀਨ ਕੀਤੇ ਗਏ ਕੰਮਾਂ ਦਾ ਜਾਇਜ਼ਾ ਲੈਣ ...
ਜ਼ੀਰਕਪੁਰ, 6 ਜੁਲਾਈ (ਅਵਤਾਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਸ਼੍ਰੇਣੀ ਦੇ ਨਤੀਜੇ 'ਚ ਪਿੰਡ ਦਿਆਲਪੁਰਾ ਦੇ ਸ. ਸੀ. ਸੈ. ਸਕੂਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਜ਼ਿਲ੍ਹੇ 'ਚੋਂ ਦੂਜਾ ਸਥਾਨ ਹਾਸਿਲ ਕਰ ਕੇ ਡੇਰਾਬੱਸੀ ਹਲਕੇ ਦਾ ਨਾਂਅ ਰੌਸ਼ਨ ...
ਐੱਸ.ਏ.ਐੱਸ. ਨਗਰ, 6 ਜੁਲਾਈ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਲੋਕਾਂ ਨੂੰ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ | ਇਸ ਸੰਬੰਧ 'ਚ ਜੀ. ਐੱਸ. ਟੀ. ਦੀ ਚੋਰੀ ਰੋਕਣ ਅਤੇ ਵਿੱਕਰੀ ਨੂੰ ਛੁਪਾਉਣ ਵਿਰੁੱਧ ਕਰ ਕਮਿਸ਼ਨਰ ਪੰਜਾਬ ਕਮਲ ਕਿਸ਼ੋਰ ਯਾਦਵ ਦੇ ...
ਕੁਰਾਲੀ, 6 ਜੁਲਾਈ (ਹਰਪ੍ਰੀਤ ਸਿੰਘ)-ਇਲਾਕੇ 'ਚ ਸਰਗਰਮ ਮੋਟਰਸਾਈਕਲ ਚੋਰ ਅੱਜ ਸਥਾਨਕ ਚੰਡੀਗੜ੍ਹ ਮਾਰਗ ਤੋਂ ਕੋਚਿੰਗ ਸੈਂਟਰ ਦੇ ਬਾਹਰ ਖੜ੍ਹਾ ਇਕ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ...
ਡੇਰਾਬੱਸੀ, 6 ਜੁਲਾਈ (ਗੁਰਮੀਤ ਸਿੰਘ)-ਮੁਬਾਰਕਪੁਰ ਪੁਲਿਸ ਨੇ ਪਿੰਡ ਤਿ੍ਵੇਦੀ ਕੈਂਪ ਵਾਸੀ ਰੋਹਿਤ ਕੁਮਾਰ ਪੁੱਤਰ ਸ਼ਿਵ ਚਰਨ ਸ਼ਰਮਾ ਨੂੰ ਦੜਾ ਸੱਟਾ ਲਗਾਉਣ ਦੇ ਦੋਸ਼ ਹੇਠ ਕਾਬੂ ਕੀਤਾ ਹੈ | ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ...
ਲਾਲੜੂ, 6 ਜੁਲਾਈ (ਰਾਜਬੀਰ ਸਿੰਘ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲਾਲੜੂ ਵਿਖੇ ਅੱਜ ਨਹਿਰੂ ਯੁਵਾ ਕੇਂਦਰ ਮੁਹਾਲੀ ਦੇ ਸਹਿਯੋਗ ਨਾਲ ਸ਼ਿਆਮ ਪ੍ਰਸ਼ਾਦ ਮੁਖਰਜੀ ਦੀ ਜੈਅੰਤੀ ਮੌਕੇ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਜਸ਼ਮੇਰ ...
ਐੱਸ.ਏ.ਐੱਸ. ਨਗਰ, 6 ਜੁਲਾਈ (ਕੇ.ਐੱਸ. ਰਾਣਾ)-ਗਮਾਡਾ ਵਲੋਂ ਬੀਤੀ 16 ਮਈ ਨੂੰ ਢੇਹ-ਢੇਰੀ ਕੀਤੀ ਗਈ ਸਥਾਨਕ ਫੇਜ਼-1 ਵਿਚਲੀ ਸ਼ਹੀਦ ਭਗਤ ਸਿੰਘ ਖੋਖਾ ਮਾਰਕੀਟ ਦੇ ਦੁਕਾਨਦਾਰ ਆਪਣੇ ਕਾਰੋਬਾਰ ਲਈ ਜਗ੍ਹਾ ਦੇਣ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਫੇਜ਼-3/5 ...
ਐੱਸ.ਏ.ਐੱਸ. ਨਗਰ, 6 ਜੁਲਾਈ (ਕੇ.ਐੱਸ. ਰਾਣਾ)-ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੁਹਾਲੀ ਅਮਨਿੰਦਰ ਕੌਰ ਬਰਾੜ ਵਲੋਂ ਮੈਸ. ਫਰੰਟੀਅਰਜ਼ ਰੂਟਸ ਅਕੈਡਮੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX