ਰੂਪਨਗਰ, 6 ਜੁਲਾਈ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਨਸ਼ਾ-ਛੁਡਾਊ ਪ੍ਰੋਗਰਾਮ ਅਧੀਨ ਇਲਾਜ ਕੇਂਦਰਾਂ ਅਤੇ ਓਟ ਕਲੀਨਿਕਾਂ 'ਤੇ ਨਸ਼ਾ ਪੀੜਤਾਂ ਦੇ ਗਰੁੱਪ ਬਣਾ ਕੇ ਕਾਊਾਸਲਿੰਗ ਸੇਵਾਵਾਂ ਦੇਣ ਦੀ ਹਦਾਇਤ ਜਾਰੀ ਕੀਤੀ ਹੈ | ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਕਿਹਾ ਕਿ ਇਲਾਜ ਦੇ ਨਾਲ-ਨਾਲ ਮਰੀਜ਼ਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ, ਜਿਸ ਲਈ ਇਹ ਜ਼ਰੂਰੀ ਹੈ ਕਿ ਡਾਕਟਰਾਂ ਤੋਂ ਇਲਾਵਾ, ਇਨ੍ਹਾਂ ਕਾਊਾਸਲਿੰਗ ਸੈਸ਼ਨ 'ਚ ਨਸ਼ਾ ਛੱਡ ਚੁੱਕੇ ਮਰੀਜ਼ਾਂ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਜਾਵੇ | ਉਨ੍ਹਾਂ ਅੱਗੇ ਕਿਹਾ ਕਿ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਾਜੈਕਟ 'ਉਮੀਦ' ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਰਜਿਸਟਰਡ ਹੋਏ ਵਿਅਕਤੀਆਂ ਨੂੰ ਮੁਫ਼ਤ ਹੁਨਰ ਵਿਕਾਸ ਸਿੱਖਿਆ ਨਾਲ ਸੰਬੰਧਿਤ ਕੋਰਸ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਇਸ ਦੌਰਾਨ ਸਿੱਖਿਆ ਹਾਸਲ ਕਰਨ ਵਾਲਿਆਂ ਨੂੰ ਭੱਤਾ ਅਤੇ ਭੋਜਨ ਦੀ ਵੀ ਤਜਵੀਜ਼ ਰੱਖੀ ਗਈ ਹੈ | ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਨਸ਼ਾ-ਛੁਡਾਊ ਪ੍ਰੋਗਰਾਮ ਅਧੀਨ ਕੇਂਦਰਾਂ ਅਤੇ ਓਟ ਕਲੀਨਿਕਾਂ 'ਚ ਕਾਊਾਸਲਿੰਗ ਸੈਸ਼ਨ ਨੂੰ ਯਕੀਨੀ ਕੀਤਾ ਜਾਵੇ ਅਤੇ ਮਰੀਜ਼ਾਂ ਤੇ ਦਵਾਈਆਂ ਦਾ ਰਿਕਾਰਡ ਚੈੱਕ ਨਿਯਮਤ ਤੌਰ 'ਤੇ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਵੀ ਲਾਜ਼ਮੀ ਹੈ ਕਿ ਜਿਹੜੇ ਮਰੀਜ਼ ਕਿਸੇ ਕਾਰਨ ਇਲਾਜ ਨੂੰ ਵਿਚਕਾਰ ਹੀ ਛੱਡ ਰਹੇ ਹਨ, ਉਨ੍ਹਾਂ ਨਾਲ ਸੰਪਰਕ ਕਰ ਕੇ ਮੁੜ ਇਲਾਜ ਕਰਨ ਲਈ ਪ੍ਰੇਰਿਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਠੀਕ ਹੋਏ ਮਰੀਜ਼ਾਂ ਵਿਚ ਆਤਮ ਵਿਸ਼ਵਾਸ ਪੈਦਾ ਕਰਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਬਿਨਾਂ ਜ਼ਿੰਦਗੀ ਬਤੀਤ ਕਰਨ ਦੇ ਲਈ ਵੀ ਪ੍ਰੇਰਨਾ ਦੀ ਲੋੜ ਪੈਂਦੀ ਹੈ ਤਾਂ ਜੋ ਕਿਤੇ ਉਹ ਗ਼ਲਤੀ ਨਾਲ ਵੀ ਫਿਰ ਮੁੜ ਤੋਂ ਨਸ਼ੇ ਕਰਨਾ ਨਾ ਸ਼ੁਰੂ ਕਰ ਦੇਣ | ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਨਸ਼ਾ ਛੱਡ ਚੁੱਕੇ ਨੌਜਵਾਨਾਂ ਦੀ ਕਾਊਾਸਲਿੰਗ ਲਈ ਵੀ ਰੂਪ-ਰੇਖਾ ਤਿਆਰ ਕੀਤੀ ਜਾਵੇ ਅਤੇ ਸਵੈ-ਇਛੁੱਕ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਕੇ ਇਲਾਜ ਕਰਵਾ ਰਹੇ ਨਸ਼ਾ ਪੀੜਤਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾ ਸਕੇ | ਇਸ ਮੀਟਿੰਗ 'ਚ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ, ਡਿਪਟੀ ਮੈਡੀਕਲ ਅਫ਼ਸਰ ਬਲਦੇਵ ਸਿੰਘ, ਡੀ. ਐੱਸ. ਪੀ. ਨਰਿੰਦਰ ਚੌਧਰੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅੰਮਿ੍ਤ ਕੁਮਾਰੀ ਤੇ ਡਾ. ਸਾਹਿਬਾਨ ਹਾਜ਼ਰ ਸਨ |
ਸ੍ਰੀ ਅਨੰਦਪੁਰ ਸਾਹਿਬ, 6 ਜੁਲਾਈ (ਕਰਨੈਲ ਸਿੰਘ, ਜੇ. ਐੱਸ. ਨਿੱਕੁੂਵਾਲ)-ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨਿਰਦੇਸ਼ ਤਹਿਤ ਅੱਜ ਸਥਾਨਕ ਪ੍ਰਸ਼ਾਸਨ ਨੇ ਸ਼ਹਿਰ ਦੇ ਬਾਜ਼ਾਰਾਂ ਤੇ ਸੜਕਾਂ ਦੇ ਆਲੇ-ਦੁਆਲੇ ਕੀਤੇ ਅਣ-ਅਧਿਕਾਰਤ ਕਬਜ਼ਿਆਂ ਨੂੰ ਹਟਾਉਣਾ ...
ਸ੍ਰੀ ਅਨੰਦਪੁਰ ਸਾਹਿਬ, 6 ਜੁਲਾਈ (ਜੇ.ਐੱਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਬਰਸਾਤ ਦੇ ਮੌਸਮ ਦੇ ਸ਼ੁਰੂ ਹੁੰਦੇ ਹੀ ਆਮ ਲੋਕਾਂ ਲਈ ਮੁਸ਼ਕਿਲਾਂ ਖੜ੍ਹੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਕਾਰਨ ਜਿੱਥੇ ਨੀਵੇਂ ਇਲਾਕਿਆਂ ਵਿਚ ਪਾਣੀ ਖੜ੍ਹਾ ਹੋ ਗਿਆ ਉੱਥੇ ਹੀ ...
ਮੋਰਿੰਡਾ, 6 ਜੁਲਾਈ (ਪਿ੍ਤਪਾਲ ਸਿੰਘ)-ਪੰਜਾਬ ਨੰਬਰਦਾਰਾਂ ਯੂਨੀਅਨ ਸਬ ਡਵੀਜ਼ਨ ਮੋਰਿੰਡਾ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਪ੍ਰਧਾਨ ਪਿ੍ਥੀਪਾਲ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਰੁਪਿੰਦਰ ਸਿੰਘ ਭਿੱਚਰਾ ਨੇ ...
ਨੂਰਪੁਰ ਬੇਦੀ, 6 ਜੁਲਾਈ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਸੈਣੀਮਾਜਰਾ ਦੇ ਜੰਮਪਲ ਅਤੇ ਸੇਵਾ-ਮੁਕਤ ਅਧਿਆਪਕ ਮਾ. ਤੇਲੂ ਰਾਮ ਦੇ ਸਪੁੱਤਰ ਡਾ. ਮਨੀਸ਼ ਦੇਵ ਸ਼ਰਮਾ ਦੀ ਯੂਨੀਵਰਸਿਟੀ ਆਫ਼ ਲੱਦਾਖ਼, ਲੇਹ ਵਿਖੇ ਬਤੌਰ ...
ਘਨੌਲੀ, 6 ਜੁਲਾਈ (ਜਸਵੀਰ ਸਿੰਘ ਸੈਣੀ)-ਰੋਜ਼ਾਨਾ ਆਪਣੇ ਘਰ ਮਕੌੜੀ ਕਲਾਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਢਾਈ ਕਿੱਲੋਮੀਟਰ ਦਾ ਸਫ਼ਰ ਪੈਦਲ ਕੱਢ ਕੇ ਪੜ੍ਹਨ ਆਉਂਦੀ ਦਸਵੀਂ ਦੀ ਪ੍ਰੀਖਿਆ 'ਚ ਪੰਜਾਬ 'ਚ 12ਵਾਂ, ਜ਼ਿਲ੍ਹੇ 'ਤੇ ਪੰਜਵਾਂ ਰੈਂਕ ਹਾਸਿਲ ...
ਮੋਰਿੰਡਾ, 6 ਜੁਲਾਈ (ਕੰਗ)-ਡੀ. ਐੱਸ. ਪੀ. ਮੋਰਿੰਡਾ ਗੁਰਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਮੋਰਿੰਡਾ ਪੁਲਿਸ ਨੇ ਇੱਕ ਨੌਜਵਾਨ ਨੂੰ ਭੁੱਕੀ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਮੋਰਿੰਡਾ ਸਦਰ ਹਰਸ਼ ਮੋਹਨ ਗੌਤਮ ...
ਨੰਗਲ, 6 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਚੋਰੀ ਦਾ ਸਾਮਾਨ ਖ਼ਰੀਦਣ ਵਾਲੇ ਕਬਾੜੀਏ ਕਿਸੇ ਵੀ ਸੂਰਤ 'ਚ ਬਖ਼ਸ਼ੇ ਨਹੀਂ ਜਾਣਗੇ ਅਤੇ ਪੁਲਿਸ ਨੇ ਇਕ ਕਬਾੜੀਏ ਵਿਰੁੱਧ ਪਰਚਾ ਵੀ ਦਰਜ ਕੀਤਾ ਹੈ | ਇਹ ਵਿਚਾਰ ਡੀ. ਐੱਸ. ਪੀ. ਨੰਗਲ ਸਤੀਸ਼ ਕੁਮਾਰ ਨੇ ਇਕ ਮੁਲਾਕਾਤ ਦੌਰਾਨ ...
ਨੰਗਲ, 6 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ ਦੀ ਉਮਰ 400 ਵਰ੍ਹੇ ਮਿੱਥੀ ਗਈ ਸੀ ਪਰ ਗਲੋਬਲ ਵਾਰਮਿੰਗ ਅਤੇ ਮੌਸਮੀ ਬਦਲਾਅ ਕਾਰਨ ਇਹ ਘੱਟ ਕੇ 316 ਵਰ੍ਹੇ ਰਹਿ ਗਈ ਹੈ | ਇਹ ਵਿਚਾਰ ਮੁੱਖ ਇੰਜੀਨੀਅਰ ਭਾਖੜਾ ਡੈਮ ਸਰਦਾਰ ਸੀ. ਪੀ. ਸਿੰਘ ਨੇ ਇਕ ਮੁਲਾਕਾਤ ਦੌਰਾਨ ...
ਸ੍ਰੀ ਅਨੰਦਪੁਰ ਸਾਹਿਬ, 6 ਜੁਲਾਈ (ਕਰਨੈਲ ਸਿੰਘ, ਜੇ. ਐੱਸ. ਨਿੱਕੂਵਾਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਕਲੀਨ ਚਿੱਟ ਨੇ ਪਾਰਟੀ ਖ਼ਿਲਾਫ਼ ਕੂੜ ਪ੍ਰਚਾਰ ਕਰਨ ਵਾਲਿਆਂ ਦੇ ਮੂੰਹ ਬੰਦ ਕਰ ਦਿੱਤੇ ਹਨ | ਅੱਜ ਤਖ਼ਤ ਸ੍ਰੀ ...
ਸ੍ਰੀ ਚਮਕੌਰ ਸਾਹਿਬ 6 ਜੁਲਾਈ (ਜਗਮੋਹਣ ਸਿੰਘ ਨਾਰੰਗ)-ਨਸ਼ਿਆਂ ਸਮੇਤ ਸ੍ਰੀ ਚਮਕੌਰ ਸਾਹਿਬ ਪੁਲਿਸ ਵਲੋਂ ਕਾਬੂ ਕੀਤੇ 3 ਵਿਅਕਤੀਆਂ 'ਚੋਂ ਇਕ ਕਥਿਤ ਮੁਲਜ਼ਮ ਹਨੀਫ਼ ਪੁਲਿਸ ਹਿਰਾਸਤ 'ਚੋਂ ਫ਼ਰਾਰ ਹੋ ਗਿਆ ਹੈ | ਥਾਣਾ ਮੁਖੀ ਰੁਪਿੰਦਰ ਸਿੰਘ ਨੇ ਫ਼ਰਾਰ ਹੋਣ ਦੀ ਪੁਸ਼ਟੀ ...
ਸ੍ਰੀ ਅਨੰਦਪੁਰ ਸਾਹਿਬ, 6 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਨੌਜਵਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪੰਜਾਬ ਸਰਕਾਰ 'ਚ ਸਿੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਬਣਨ 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ...
ਨੂਰਪੁਰ ਬੇਦੀ, 6 ਜੁਲਾਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪੰਜਾਬ ਸਰਕਾਰ ਚੋਣਾਂ ਦੌਰਾਨ ਲੋਕਾਂ ਨਾਲ ਕੀਤਾ ਆਪਣਾ ਹਰ ਵਾਅਦਾ ਪੂਰਾ ਕਰੇਗੀ | ਉਕਤ ਵਿਚਾਰ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਪਿੰਡ ਗੋਬਿੰਦਪੁਰ ਬੇਲਾ ਵਿਖੇ ਲੋਕਾਂ ਨਾਲ ਮਿਲਣੀ ...
ਸ੍ਰੀ ਚਮਕੌਰ ਸਾਹਿਬ, 6 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਵਿਖੇ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸੰਸਥਾ ਦੇ ਸੀਨੀਅਰ ਲੈਕਚਰਾਰ ਰਾਕੇਸ਼ ਸ਼ਰਮਾ ਦੀ ਅਗਵਾਈ ਹੇਠ ਸਾਈਬਰ ਜਾਗਰੂਕਤਾ ਦਿਵਸ ਮਨਾਇਆ ...
ਢੇਰ, 6 ਜੁਲਾਈ (ਸ਼ਿਵ ਕੁਮਾਰ ਕਾਲੀਆ)-ਮਿਲਕ ਪਲਾਂਟ ਮੁਹਾਲੀ (ਵੇਰਕਾ) ਵਲੋਂ ਪਿੰਡ ਢਾਹੇ ਵਿਖੇ ਪਸ਼ੂਆਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਵੇਰਕਾ ਦੇ ਡਾਇਰੈਕਟਰ ਮਹਿੰਦਰਪਾਲ ਸਿੰਘ ਢਾਹੇ ਵਲੋਂ ਕੀਤਾ ਗਿਆ | ਇਸ ਮੌਕੇ ਵੇਰਕਾ ਦੇ ਡਾ. ਕਰਮਦੀਪ ...
ਨੂਰਪੁਰ ਬੇਦੀ, 6 ਜੁਲਾਈ (ਵਿੰਦਰ ਪਾਲ ਝਾਂਡੀਆ)-ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੇ ਨਿਰਦੇਸ਼ਾਂ ਤਹਿਤ ਡਾ. ਵਿਧਾਨ ਚੰਦਰ ਦੀ ਅਗਵਾਈ ਹੇਠ ਅੱਜ ਵਿਸ਼ਵ ਜੂਨੋਸਿਸ ਦਿਵਸ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ ਜੂਨੋਟਿਕ ...
ਰੂਪਨਗਰ, 6 ਜੁਲਾਈ (ਗੁਰਪ੍ਰੀਤ ਸਿੰਘ ਹੁੰਦਲ)-ਖੋਜ ਅਫ਼ਸਰ ਰੂਪਨਗਰ ਗੁਰਿੰਦਰ ਸਿੰਘ ਕਲਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਵਲੋਂ ਉਰਦੂ ਆਮੋਜ਼ ਦੀ ਮੁੱਢਲੀ ਸਿਖਲਾਈ ਦੀ ਕਲਾਸ ਪਹਿਲੀ ਜੁਲਾਈ 2022 ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ | ਇਹ ਕਲਾਸ 6 ...
ਰੂਪਨਗਰ, 6 ਜੁਲਾਈ (ਗੁਰਪ੍ਰੀਤ ਸਿੰਘ ਹੁੰਦਲ)-ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਕੁਲਦੀਪ ਸਿੰਘ ਜਸਵਾਲ ਦੇ ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਡੇਅਰੀ ਗੁਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ...
ਨੰਗਲ, 6 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਨੰਗਲ ਪੁਲਸ ਵਲੋਂ ਇਕ ਔਰਤ ਅਤੇ ਇਕ ਵਿਅਕਤੀ ਤੋਂ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਨ ਦੀ ਖ਼ਬਰ ਹੈ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਨਾਮ ਸਿੰਘ ...
ਨੂਰਪੁਰ ਬੇਦੀ, 6 ਜੁਲਾਈ (ਵਿੰਦਰ ਪਾਲ ਝਾਂਡੀਆ)-ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ ਇਲਾਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਂਗੜ ਵਿਖੇ ਪਿ੍ੰਸੀਪਲ ਗੁਰਚਰਨ ਸਿੰਘ ਬੰਗੜ ਦੀ ਅਗਵਾਈ 'ਚ 75ਵੇਂ ਆਜ਼ਾਦੀ ਸਮਾਰੋਹ ਨਾਲ ਸੰਬੰਧਿਤ ਸਕੂਲ ...
ਸ੍ਰੀ ਚਮਕੌਰ ਸਾਹਿਬ, 6 ਜੁਲਾਈ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ 'ਚ ਨੇੜਲੇ ਪਿੰਡ ਮਕੜੋਨਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪ੍ਰਨੀਤ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਮਕੜੋਨਾ ...
ਮੋਰਿੰਡਾ, 6 ਜੁਲਾਈ (ਕੰਗ)-ਐੱਸ. ਡੀ. ਐੱਮ. ਮੋਰਿੰਡਾ ਜਸਵੀਰ ਸਿੰਘ ਵਲੋਂ ਰੇਲਵੇ ਅੰਡਰਬਰਿੱਜ ਦੀਆਂ ਸਰਵਿਸ ਸੜਕਾਂ ਅਤੇ ਮੀਂਹ ਦੇ ਪਾਣੀ ਦੇ ਨਿਕਾਸ ਸੰਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਡੀ. ਐੱਮ. ਮੋਰਿੰਡਾ ਜਸਵੀਰ ਸਿੰਘ ਨੇ ...
ਸੰਤੋਖਗੜ੍ਹ, 6 ਜੁਲਾਈ (ਮਲਕੀਅਤ ਸਿੰਘ)-ਊਨਾ ਵਿਧਾਨ ਸਭਾ ਹਲਕੇ ਦੇ ਪਿੰਡ ਬੀਣੇਵਾਲ ਵਿਖੇ ਛੁੱਟੀ ਆਏ ਫ਼ੌਜੀਆਂ ਨੇ ਨਿਵੇਕਲਾ ਕੰਮ ਕਰਦਿਆਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਪਿੰਡ 'ਚ ਬੂਟੇ ਲਗਾਉਣ ਦਾ ਕੰਮ ਅਰੰਭਿਆ | ਇਸ ਬਾਰੇ ਪਿੰਡ ਦੇ ਸਾਰੇ ਫ਼ੌਜੀਆਂ ਨੇ ਊਨਾ ...
ਸੰਤੋਖਗੜ੍ਹ, 6 ਜੁਲਾਈ (ਮਲਕੀਅਤ ਸਿੰਘ)-ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਸ਼ਹੀਦ ਹੋਏ ਊਨਾ ਜ਼ਿਲ੍ਹੇ ਦੇ ਤਿੰਨ ਸ਼ਹੀਦਾਂ ਵਿਚੋਂ ਬਾਬਾ ਕਪੂਰ ਸਿੰਘ ਸ਼ਹੀਦ ਪਿੰਡ ਬਸਦੇੜ੍ਹਾ (ਊਨਾ) ਦੇ ਉਹ ਸ਼ਹੀਦ ਹਨ, ਜਿਨ੍ਹਾਂ ਨੇ ਜੈਤੋ ਦੇ ਮੋਰਚੇ 'ਚ ਅੰਗਰੇਜ਼ਾਂ ਨਾਲ ਲੋਹਾ ਲੈਂਦਿਆਂ ...
ਸ੍ਰੀ ਅਨੰਦਪੁਰ ਸਾਹਿਬ, 6 ਜੁਲਾਈ (ਕਰਨੈਲ ਸਿੰਘ)- ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਓ. ਅਤੇ ਐੱਮ. ਡਵੀਜ਼ਨ ਪੰਜਾਬ ਰਾਜ ਪਾਵਰਕਾਮ ਲਿ: ਗੰਗੂਵਾਲ ਪਾਵਰ ਹਾਊਸ ਇਕਾਈ ਵਲੋਂ ਅੱਜ ਆਪਣੀਆਂ ਹੱਕੀ ਮੰਗਾਂ ਦੇ ਹੱਕ 'ਚ ਜਨਰੇਸ਼ਨ ਸਰਕਲ ਪ੍ਰਧਾਨ ਗੋਪਾਲ ਸ਼ਰਮਾ ਦੀ ਅਗਵਾਈ ...
ਸ੍ਰੀ ਚਮਕੌਰ ਸਾਹਿਬ, 6 ਜੁਲਾਈ (ਜਗਮੋਹਣ ਸਿੰਘ ਨਾਰੰਗ)-ਅਮਰ ਸ਼ਹੀਦ ਬੀਬੀ ਸ਼ਰਨ ਕੌਰ ਸੇਵਾ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਥਾਨ ਗੁ: ਸ੍ਰੀ ਅਮਰਗੜ੍ਹ ਸਾਹਿਬ (ਨੇੜੇ ਸਰਹਿੰਦ ਨਹਿਰ ਦੇ ਪੁਲ) ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ...
ਰੂਪਨਗਰ, 6 ਜੁਲਾਈ (ਸਤਨਾਮ ਸਿੰਘ ਸੱਤੀ)-ਸ਼ਹਿਰ ਦੇ ਵਾਰਡ ਨੰਬਰ-9 'ਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਵਲੋਂ ਨਵੀਂ ਪਾਈਪ ਪਾਈ ਗਈ ਹੈ | ਵਾਰਡ ਦੀ ਇਕ ਗਲੀ ਵਿਚ ਨਵੀਂ ਪਾਈਪ ਪਾਉਣ ਦੇ ਕੰਮ ਦਾ ਅੱਜ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਬੇਲੇ ...
ਭਰਤਗੜ੍ਹ, 6 ਜੁਲਾਈ (ਜਸਬੀਰ ਸਿੰਘ ਬਾਵਾ)-ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੇਲੀ ਦੀ ਸਮੂਹ ਗਰਾਮ ਪੰਚਾਇਤ ਵਲੋਂ ਸਥਾਨਕ ਧਰਮਸ਼ਾਲਾ ਦਰਮਿਆਨ ਸੱਦੇ ਇਜਲਾਸ ਦੌਰਾਨ ਪੰਚਾਇਤ ਅਧਿਕਾਰੀ ਕਮਲਜੀਤ ਸਿੰਘ ਜੌਹਲ ਦੀ ਮੌਜੂਦਗੀ 'ਚ ਸਰਪੰਚ ...
ਸ੍ਰੀ ਅਨੰਦਪੁਰ ਸਾਹਿਬ, 6 ਜੁਲਾਈ (ਕਰਨੈਲ ਸਿੰਘ)-ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵਲੋਂ 4 ਤੋਂ 17 ਜੁਲਾਈ ਤੱਕ ਆਈ. ਡੀ. ਸੀ. ਐੱਫ. ਪੰਦ੍ਹਰਵਾੜਾ ਤਹਿਤ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਓ. ਆਰ. ਐੱਸ. ਅਤੇ ਜ਼ਿੰਕ ਕਾਰਨਰ ਬਣਾਏ ਗਏ ਹਨ | ਇਹ ...
ਨੂਰਪੁਰ ਬੇਦੀ 6 ਜੁਲਾਈ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆ)-ਪੁਲਿਸ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਕਿਸੇ ਵੀ ਪਿੰਡ ਜਾਂ ਕਸਬੇ 'ਚ ਨਸ਼ੇ ਦੇ ਸੌਦਾਗਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇਹ ਪ੍ਰਗਟਾਵਾ ਨੂਰਪੁਰ ਬੇਦੀ ਪੁਲਿਸ ਸਟੇਸ਼ਨ ਦੇ ਨਵੇਂ ਐੱਸ. ਐੱਚ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX