ਫ਼ਰੀਦਕੋਟ, 6 ਜੁਲਾਈ (ਜਸਵੰਤ ਸਿੰਘ ਪੁਰਬਾ) - ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਵਲੋਂ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਮਾਮਲਿਆਂ ਦੀ ਵਿਸੇਸ਼ ਜਾਂਚ ਟੀਮ ਵਲੋਂ ਕੀਤੀ ਗਈ ਜਾਂਚ ਦੀ ਰਿਪੋਰਟ ਸਿੱਖ ਜਥੇਬੰਦੀਆਂ ਨੂੰ ਸੌਂਪਣ ਤੋਂ ਬਾਅਦ ਜਾਂਚ ਰਿਪੋਰਟ ਦੇ ਜਨਤਕ ਹੋਣ 'ਤੇ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਵਲੋਂ ਵਿਸ਼ੇਸ਼ ਪ੍ਰੈਸ ਕਾਨਫ਼ਰੰਸ ਕੀਤੀ ਗਈ | ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਮਨਤਾਰ ਸਿੰਘ ਬਰਾੜ ਅਤੇ ਇਸਤਰੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਨੇ ਕਿਹਾ ਕਿ ਸਾਲ 2015 ਵਿਚ ਪਹਿਲਾਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣ ਅਤੇ ਬਾਅਦ ਵਿਚ ਉਸ ਦੀ ਬੇਅਦਬੀ ਹੋਣ ਦੇ ਮਾਮਲਿਆਂ ਉਦੋਂ ਤੋਂ ਹੀ ਕਾਂਗਰਸ ਅਤੇ ਆਮ ਆਦਮੀਂ ਪਾਰਟੀ ਦੇ ਨਾਲ ਨਾਲ ਕਥਿਤ ਅਖੌਤੀ ਸਿੱਖ ਜਥੇਬੰਦੀਆ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਕੇ ਪਾਰਟੀ ਖ਼ਿਲਾਫ਼ ਖੁੱਲ੍ਹ ਕੇ ਕੂੜ ਪ੍ਰਚਾਰ ਕੀਤਾ ਗਿਆ ਅਤੇ ਬੇਅਦਬੀ ਮਾਮਲਿਆਂ ਦੇ ਜ਼ਿੰਮੇਵਾਰ ਦੱਸਦਿਆਂ ਸਿਆਸਤ ਕੀਤੀ ਗਈ ਪਰ ਹਾਲ ਹੀ ਦੇ ਵਿਚ ਕਰੀਬ 7 ਸਾਲ ਦੇ ਸਮੇਂ ਬਾਅਦ ਵੱਖ-ਵੱਖ ਜਾਂਚ ਟੀਮਾਂ ਤੋਂ ਬਾਅਦ ਬੇਅਦਬੀ ਨਾਲ ਸਬੰਧਿਤ 3 ਮਾਮਲਿਆਂ 'ਚ ਐਫ.ਆਈ.ਆਰ. ਨਬੰਰ 63, 117 ਅਤੇ 128 ਦੀ ਜਾਂਚ ਕਰ ਰਹੀ ਵਿਸੇਸ਼ ਜਾਂਚ ਟੀਮ ਵਲੋਂ ਜੋ ਰਿਪੋਰਟ ਤਿਆਰ ਕੀਤੀ ਗਈ ਹੈ, ਉਸ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ੁ ਕਲੀਨ ਚਿੱਟ ਦਿੱਤੀ ਗਈ ਹੈ ਅਤੇ ਕਿਸੇ ਵੀ ਪੱਖ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ | ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਤੇ ਕਥਿਤ ਅਖੌਤੀ ਸਿੱਖ ਜਥੇਬੰਦੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ | ਜਿਸ ਕਰਕੇ ਹੁਣ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਲੋਕਾਂ ਖ਼ਿਲਾਫ਼ ਮਾਨਯੋਗ ਅਦਾਲਤ ਵਿਚ ਮਾਨਹਾਨੀ ਦਾ ਕੇਸ ਦਾਇਰ ਕਰੇਗੀ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿੱਪ ਨੇ ਕਰੀਬ 7 ਸਾਲ ਤੱਕ ਲਗਾਤਾਰ ਮਾਨਸਿਕ ਪੀੜਾ ਝੱਲੀ ਹੈ ਜਿਸ ਤੋਂ ਹੁਣ ਨਿਜ਼ਾਤ ਮਿਲੀ ਹੈ ਅਤੇ ਸੱਚ ਸਭ ਦੇ ਸਾਹਮਣੇ ਆਇਆ ਹੈ |
ਇਸ ਮੌਕੇ ਸੂਬਾ ਸਿੰਘ ਬਾਦਲ, ਸ਼ੇਰ ਸਿੰਘ ਮੰਡਵਾਲਾ, ਅਮਰਜੀਤ ਕੌਰ ਪੰਜਗਰਾਈਾ, ਤਰਸੇਮ ਕੌਰ ਮਚਾਕੀ ਮੱਲ ਸਿੰਘ, ਗੁਰਚੇਤ ਸਿੰਘ ਢਿੱਲੋਂ, ਜਸਪਾਲ ਸਿੰਘ ਮੌੜ, ਸਤੀਸ਼ ਗਰੋਵਰ, ਮੱਖਣ ਸਿੰਘ ਨੰਗਲ, ਨਿਰਮਲ ਸਿੰਘ ਸੰਘਾ, ਨਿਰਮਲ ਸਿੰਘ ਵੜਿੰਗ, ਬੀਕਾ ਰੋਮਾਣਾ ਆਦਿ ਵੀ ਹਾਜ਼ਰ ਸਨ |
ਕੋਟਕਪੂਰਾ, 6 ਜੁਲਾਈ (ਮੇਘਰਾਜ) - ਫ਼ਰੀਦਕੋਟ ਜ਼ਿਲੇ੍ਹ ਦੀ 50 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਬਾਬਾ ਫ਼ਰੀਦ ਕਾਲਜ ਆਫ਼ ਨਰਸਿੰਗ ਕੋਟਕਪੂਰਾ ਵਿਖੇ ਵਣ ਮਹਾਂਉਤਸਵ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ...
ਪੰਜਗਰਾੲੀਂ ਕਲਾਂ, 6 ਜੁਲਾਈ (ਸੁਖਮੰਦਰ ਸਿੰਘ ਬਰਾੜ) - ਅੱਜ ਸਵੇਰੇ ਸਥਾਨਕ ਗੁਰਦੁਆਰਾ ਬਾਬਾ ਬਾਲਾ ਜੀ ਸੰਧੂ ਪੱਤੀ ਦੇ ਅੰਦਰ ਦਾਖਲ ਹੋ ਕੇ ਇਕ ਵਿਅਕਤੀ ਵਲੋਂ ਗੁਰੂ ਘਰ 'ਚ ਬਣੇ ਬਾਬਾ ਜਲੌਰ ਸਿੰਘ ਯਾਦਗਾਰੀ ਪਾਰਕ ਦੀ ਭੰਨ ਤੋੜ ਕੀਤੇ ਜਾਣ ਦੀ ਖ਼ਬਰ ਹੈ | ਗੁਰੂ ਘਰ ਦੇ ...
ਫ਼ਰੀਦਕੋਟ, 6 ਜੁਲਾਈ (ਸਤੀਸ਼ ਬਾਗ਼ੀ) - ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਸਥਾਨਕ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ ਸੌ ਫ਼ੀਸਦੀ ਰਿਹਾ ਜਿਸ ਵਿਚ ਪ੍ਰਭਸਿਮਰਨ ਕੌਰ ਚਾਵਲਾ ਸਪੁੱਤਰੀ ...
ਫ਼ਰੀਦਕੋਟ, 6 ਜੁਲਾਈ (ਸਟਾਫ਼ ਰਿਪੋਰਟਰ) - ਪਿਛਲੇ ਬਕਾਏ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਇਕ ਸ਼ੈਲਰ ਮਾਲਕਾਂ ਦੇ ਘਰ ਮੂਹਰੇ ਰੋਸ ਧਰਨਾ ਦਿੱਤਾ ਗਿਆ | ਇਸ ਧਰਨੇ ਵਿਚ ਸਾਦਿਕ ਦੇ ਆੜ੍ਹਤੀਆਂ ਨੇ ਵੀ ਹਿੱਸਾ ਲਿਆ | ਧਰਨੇ ਨੂੰ ਸੰਬੋਧਨ ਕਰਦਿਆਂ ...
ਮਲੋਟ, 6 ਜੁਲਾਈ (ਅਜਮੇਰ ਸਿੰਘ ਬਰਾੜ)-ਥਾਣਾ ਸਿਟੀ ਮਲੋਟ ਦੇ ਐੱਸ. ਐੱਚ. ਓ. ਚੰਦਰ ਸ਼ੇਖਰ ਦੀ ਅਗਵਾਈ ਵਿਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਡਰੱਗ ਮਨੀ ਤੇ ਨਸ਼ੀਲੀਆਂ ਗੋਲੀਆਂ ਮਿਲੀਆਂ ਹਨ | ਜਾਣਕਾਰੀ ਅਨੁਸਾਰ ਐੱਸ.ਐੱਚ.ਓ. ਚੰਦਰ ...
ਬਰਗਾੜੀ, 6 ਜੁਲਾਈ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ) - ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਲੋਕ ਸਭਾ ਮੈਂਬਰ ਬਣਨ 'ਤੇ ਪਹਿਲੀ ਵਾਰ ਗੁਰਦੁਆਰਾ ਸਾਹਿਬ ਬਰਗਾੜੀ ਵਿਖੇ ਨਤਮਸਤਕ ਹੋਏ | ਇੱਥੇ ਵੱਡੀ ਗਿਣਤੀ ਵਿਚ ਸੰਗਤਾਂ ਨੇ ...
ਕੋਟਕਪੂਰਾ, 6 ਜੁਲਾਈ (ਮੋਹਰ ਸਿੰਘ ਗਿੱਲ) - ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ, ਜਦ ਜ਼ਿਲ੍ਹਾ ਫ਼ਰੀਦਕੋਟ ਦੀ ਪੁਲਿਸ ਨੇ 10 ਲੱਖ, 900 ਰੁਪਏ ਡਰੱਗ ਮਨੀ, 25 ਗਰਾਮ ਹੈਰੋਇਨ, 12 ਮੋਬਾਈਲ ਫ਼ੋਨਾਂ ਸਮੇਤ ਹਨੀ ਸਿੰਘ ਪਿੰਡ ਬੁਰਜ ਮਸਤਾ, ...
ਕੋਟਕਪੂਰਾ, 6 ਜੁਲਾਈ (ਮੇਘਰਾਜ) - ਅੱਜ ਦਫ਼ਤਰ ਨਗਰ ਕੌਂਸਲ ਕੋਟਕਪੂਰਾ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸ਼ਹਿਰ 'ਚ ਸੀਵਰੇਜ ਦੀ ਸਫ਼ਾਈ, ਪੀਣ ਵਾਲੇ ਪਾਣੀ ਦੀ ਸਪਲਾਈ, ਸੜਕਾਂ ਸਮੇਤ ਵੱਖ-ਵੱਖ ਪ੍ਰੋਜੈਕਟਾਂ ...
ਪੰਜਗਰਾਈਾ ਕਲਾਂ, 6 ਜੁਲਾਈ (ਕੁਲਦੀਪ ਸਿੰਘ ਗੋਂਦਾਰਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਾ ਕਲਾਂ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਪਿ੍ੰਸੀਪਲ ਦੀਪਕ ਸਿੰਘ ਨੇ ਦੱਸਿਆ ...
ਕੋਟਕਪੂਰਾ, 6 ਜੁਲਾਈ (ਮੋਹਰ ਸਿੰਘ ਗਿੱਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਮੈਟਿ੍ਕ ਪ੍ਰੀਖਿਆ ਦੇ ਨਤੀਜਿਆ ਵਿਚ ਦਸਮੇਸ਼ ਮਿਸ਼ਨ ਸਕੂਲ ਹਰੀ ਨੌਂ ਦੀ ਰੀਤਇੰਦਰ ਕੌਰ ਪੁੱਤਰੀ ਗੁਰਜੀਤ ਸਿੰਘ ਨੇ 96.92 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਮੈਰਿਟ ਵਿਚ 14ਵਾਂ ...
ਫ਼ਰੀਦਕੋਟ, 6 ਜੁਲਾਈ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਰਵਿੰਦਰ ਕੁਮਾਰ ਕੌਸ਼ਿਕ ਵਲੋਂ ਡਵੀਜਨ ਅਧੀਨ ਆਉਂਦੇ ਜ਼ਿਲਿ੍ਹਆਂ ਫ਼ਰੀਦਕੋਟ, ਬਠਿੰਡਾ ਅਤੇ ਮਾਨਸਾ ਦੇ ਡਿਪਟੀ ਕਮਿਸ਼ਨਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਨ੍ਹਾਂ ਤੋਂ ...
ਸਾਦਿਕ, 6 ਜੁਲਾਈ (ਆਰ. ਐਸ. ਧੁੰਨਾ) - ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਲੋਕ ਚੇਤਨਾ ਮੁਹਿੰਮ ਤਹਿਤ ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਅਵਨੀਤ ਕੌਰ ਸਿੱਧੂ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਵਲੋਂ ...
ਕੋਟਕਪੂਰਾ, 6 ਜੁਲਾਈ (ਮੋਹਰ ਸਿੰਘ ਗਿੱਲ) - ਸਾਂਝ ਕੇਂਦਰ ਕੋਟਕਪੂਰਾ ਵਲੋਂ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਪਿੰਡ ਢਿੱਲਵਾਂ ਕਲਾਂ ਵਿਖੇ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਪੁਲਿਸ ਮੁਖੀ ਅਵਨੀਤ ਕੌਰ ਸਿੱਧੂ, ਰਮਨਦੀਪ ਸਿੰਘ ਭੁੱਲਰ ਡੀ.ਐਸ.ਪੀ ਕੋਟਕਪੂਰਾ ਅਤੇ ...
ਫ਼ਰੀਦਕੋਟ, 6 ਜੁਲਾਈ (ਸਤੀਸ਼ ਬਾਗ਼ੀ) - ਨਹਿਰੂ ਯੁਵਾ ਕੇਂਦਰ (ਭਾਰਤ ਸਰਕਾਰ) ਫ਼ਰੀਦਕੋਟ ਦੇ ਜ਼ਿਲ੍ਹਾ ਯੂਥ ਅਫਸਰ ਲਖਵਿੰਦਰ ਸਿੰਘ ਢਿੱਲੋਂ ਅਤੇ ਲੇਖਾ ਤੇ ਪ੍ਰੋਗਰਾਮ ਅਫਸਰ ਮਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਿਆਮਾ ਪ੍ਰਸਾਦ ਮੁਖਰਜੀ ਜੈਅੰਤੀ ਨਹਿਰੂ ਯੁਵਾ ਕੇਂਦਰ ...
ਫ਼ਰੀਦਕੋਟ, 6 ਜੁਲਾਈ (ਜਸਵੰਤ ਸਿੰਘ ਪੁਰਬਾ) - ਸ੍ਰੀ ਭੋਲੇ ਬਾਬਾ ਕਾਂਵੜ ਸੰਘ ਦੀ ਮੀਟਿੰਗ ਆਨੰਦੇਆਣਾ ਗੇਟ ਮੰਦਿਰ ਵਿਖੇ ਸੰਘ ਪ੍ਰਧਾਨ ਸੰਜੀਵ ਕੁਮਾਰ ਮੌਂਗਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵਿਸ਼ੇਸ ਤੌਰ 'ਤੇ ਬਾਬਾ ਨਛੱਤਰ ਸਿੰਘ ਸ਼ਾਮਿਲ ਹੋਏ | ਮੀਟਿੰਗ ...
ਸਾਦਿਕ, 6 ਜੁਲਾਈ (ਆਰ. ਐਸ. ਧੁੰਨਾ) - ਭਾਰਤੀ ਕਿਸਾਨ ਯੂਨੀਅਨ ਏਕਤਾ (ਮਾਲਵਾ) ਬਲਾਕ ਸਾਦਿਕ ਦੀ ਮੀਟਿੰਗ ਬਲਾਕ ਪ੍ਰਧਾਨ ਕੁਲਦੀਪ ਸਿੰਘ ਘੁੱਦੂਵਾਲਾ ਦੀ ਪ੍ਰਧਾਨਗੀ ਹੇਠ ਪਿੰਡ ਬੀਹਲੇਵਾਲਾ ਵਿਖੇ ਹੋਈ | ਇਸ ਮੀਟਿੰਗ ਵਿਚ ਸੂਬਾ ਆਗੂ ਬਖਤੌਰ ਸਿੰਘ ਸਾਦਿਕ, ਜ਼ਿਲ੍ਹਾ ਆਗੂ ...
ਫ਼ਰੀਦਕੋਟ, 6 ਜੁਲਾਈ (ਹਰਮਿੰਦਰ ਸਿੰਘ ਮਿੰਦਾ) - ਪ੍ਰਾਪਰਟੀ ਡੀਲਰ ਐਸੋਸੀੲਸ਼ਨ ਫ਼ਰੀਦਕੋਟ ਦੀ ਮੀਟਿੰਗ ਹੋਈ | ਜਿਸ ਵਿਚ ਸਰਬ ਸੰਮਤੀ ਨਾਲ ਸਰਪ੍ਰਸਤ ਪਿ੍ਥੀਪਾਲ ਸਿੰਘ, ਪ੍ਰਧਾਨ ਕਾਲਾ ਗਰੋਵਰ, ਮੀਤ ਪ੍ਰਧਾਨ ਵੀਨੂੰ ਗੋਇਲ, ਜਨਰਲ ਸੈਕਟਰੀ ਨਵੀਨ ਗੁਪਤਾ, ਸੈਕਟਰੀ ਪੰਕਜ ...
ਪੰਜਗਰਾਈਾ ਕਲਾਂ, 6 ਜੁਲਾਈ (ਕੁਲਦੀਪ ਸਿੰਘ ਗੋਂਦਾਰਾ) - ਬਾਬਾ ਗੰਡਾ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਔਲਖ ਦਾ ਦਸਵੀਂ ਜਮਾਤ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100 ਫ਼ੀਸਦੀ ਰਿਹਾ | ਸਕੂਲ ਪ੍ਰਬੰਧਕ ਰਾਜਵਿੰਦਰ ਸਿੰਘ ਭਲੂਰੀਆ ਅਤੇ ਪਿ੍ੰਸੀਪਲ ਹਰਜਿੰਦਰ ...
ਫ਼ਰੀਦਕੋਟ, 6 ਜੁਲਾਈ (ਚਰਨਜੀਤ ਸਿੰਘ ਗੋਂਦਾਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ 'ਚ ਸੰਗਤ ਸਾਹਿਬ ਭਾਈ ਫ਼ੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕਰਦੇ ਹੋਏ ਸਕੂਲ ਤੇ ...
ਸਾਦਿਕ, 6 ਜੁਲਾਈ (ਗੁਰਭੇਜ ਸਿੰਘ ਚੌਹਾਨ) - ਬਲਕਰਣ ਸਿੰਘ ਸ਼ਿਮਰੇਵਾਲਾ, ਹਰਕਰਨ ਸਿੰਘ ਸ਼ਿਮਰੇਵਾਲਾ ਦੇ ਮਾਤਾ ਜੀ ਪਰਮਜੀਤ ਕੌਰ ਸੁਪਤਨੀ ਸਵ: ਸ: ਬਲਵਿੰਦਰ ਸਿੰਘ ਠੇਕੇਦਾਰ ਸਾਬਕਾ ਚੇਅਰਮੈਨ ਪੀ.ਏ.ਡੀ.ਬੀ ਪਿਛਲੇ ਦਿਨੀਂ ਸੰਖੇਪ ਬਿਮਾਰੀ ਪਿੱਛੋਂ ਸਵਰਗ ਸਿਧਾਰ ਗਏ ਸਨ | ...
ਸਾਦਿਕ, 6 ਜੁਲਾਈ (ਗੁਰਭੇਜ ਸਿੰਘ ਚੌਹਾਨ) - ਸਾਦਿਕ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਕੇਵਲ ਸਿੰਘ ਬੀਹਲੇਵਾਲਾ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਰਛਪਾਲ ਸਿੰਘ ਬਰਾੜ ਘੁੱਦੂਵਾਲਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ...
ਬਰਗਾੜੀ, 6 ਜੁਲਾਈ (ਲਖਵਿੰਦਰ ਸ਼ਰਮਾ) - ਕਸਬਾ ਬਰਗਾੜੀ ਦੇ ਜੰਮਪਲ ਜਤਿੰਦਰ ਸਿੰਘ ਔਲਖ ਸਪੁੱਤਰ ਸਾਬਕਾ ਚੇਅਰਮੈਨ ਅਤੇ ਸਰਪੰਚ ਜਗਵਿੰਦਰ ਸਿੰਘ ਔਲਖ ਨੂੰ ਪੰਜਾਬ ਸਰਕਾਰ ਵਲੋਂ ਏ.ਡੀ.ਜੀ.ਪੀ ਖੂਫ਼ੀਆ ਵਿਭਾਗ ਪੰਜਾਬ ਨਿਯੁਕਤ ਕਰਨ ਤੇ ਇਲਾਕਾ ਬਰਗਾੜੀ ਵਿਚ ਖ਼ੁਸ਼ੀ ਦੀ ...
ਫ਼ਰੀਦਕੋਟ, 6 ਜੁਲਾਈ (ਜਸਵੰਤ ਸਿੰਘ ਪੁਰਜਾ) - ਵਾਤਾਵਰਨ ਦੇ ਸੁਧਾਰ ਅਤੇ ਵਧੀਆ ਆਬੋ ਹਵਾ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਨੂੰ ਕਾਬੂ ਹੇਠ ਕੀਤਾ ਜਾ ਸਕੇ | ਇਹ ...
ਫ਼ਰੀਦਕੋਟ, 6 ਜੁਲਾਈ (ਜਸਵੰਤ ਸਿੰਘ ਪੁਰਬਾ) - ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵਲੋਂ ਪੁਲਿਸ, ਸਿਹਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗੂਰਕ ਕਰਨ, ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਅਤੇ ਨਸ਼ਿਆਂ ਦਾ ਸ਼ਿਕਾਰ ਲੋਕਾਂ ...
ਫ਼ਰੀਦਕੋਟ, 6 ਜੁਲਾਈ (ਜਸਵੰਤ ਸਿੰਘ ਪੁਰਬਾ) - ਡਿਪਟੀ ਡਾਇਰੈਕਟਰ ਡੇਅਰੀ ਫ਼ਰੀਦਕੋਟ ਨਿਰਵੈਰ ਸਿੰਘ ਬਰਾੜ ਨੇ ਦੱਸਿਆ ਕਿ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਅਰੀ ਸਿਖਲਾਈ ਦਾ ਬੈਚ 11 ਜੁਲਾਈ 2022 ਤੋਂ ਸ਼ੁਰੂ ਹੋ ਰਿਹਾ ਹੈ, ਜਿਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX