ਤਾਜਾ ਖ਼ਬਰਾਂ


ਮਾਮਲਾ ਕਤਲ ਦਾ, ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਧਰਨਾ
. . .  6 minutes ago
ਸ਼ੁਤਰਾਣਾ, 16 ਅਗਸਤ (ਬਲਦੇਵ ਸਿੰਘ ਮਹਿਰੋਕ)-ਹਲਕਾ ਸ਼ੁਤਰਾਣਾ ਦੇ ਪਿੰਡ ਬਹਿਰ ਜੱਛ ਵਿਖੇ ਕੱਲ੍ਹ ਸ਼ਾਮ ਇਕ ਨੌਜਵਾਨ ਦੇ ਹੋਏ ਕਤਲ ਤੋਂ ਬਾਅਦ ਅੱਜ ਮ੍ਰਿਤਕ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼ੁਤਰਾਣਾ ਪੁਲਿਸ...
ਬਿਕਰਮਜੀਤ ਸਿੰਘ ਮਜੀਠੀਆ ਦਾ ਕਰਤਾਰਪੁਰ 'ਚ ਕੀਤਾ ਗਿਆ ਭਰਵਾਂ ਸਵਾਗਤ
. . .  9 minutes ago
ਕਰਤਾਰਪੁਰ, 16 ਅਗਸਤ (ਭਜਨ ਸਿੰਘ)-ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਕਰਤਾਰਪੁਰ ਪੁੱਜਣ ਤੇ ਬਸਪਾ ਤੇ ਅਕਾਲੀ ਆਗੂਆਂ ਵਲੋਂ ਨਿੱਘਾ ਤੇ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਕਰਤਾਰਪੁਰ ਪੁੱਜ ਕੇ ਵਰਕਰਾਂ ਦਾ ਧੰਨਵਾਦ...
ਪੁਲਿਸ ਅਧਿਕਾਰੀ ਦੀ ਗੱਡੀ ਹੇਠਾਂ ਬੰਬ ਲਾਏ ਜਾਣ ਦੀ ਅਫ਼ਵਾਹ
. . .  23 minutes ago
ਅੰਮ੍ਰਿਤਸਰ, 16 ਅਗਸਤ (ਰੇਸ਼ਮ ਸਿੰਘ)-15 ਅਗਸਤ ਤੋਂ ਇਕ ਦਿਨ ਬਾਅਦ ਅੱਜ ਇੱਥੇ ਰਣਜੀਤ ਐਵੀਨਿਊ ਖ਼ੇਤਰ 'ਚ ਇਕ ਪੁਲਿਸ ਅਧਿਕਾਰੀ ਦੀ ਗੱਡੀ ਹੇਠ ਬੰਬ ਲਾਏ ਜਾਣ ਦੀ ਅਫ਼ਵਾਹ ਹੈ। ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ...
ਕੱਲ੍ਹ ਤੋਂ 2 ਰੁਪਏ ਮਹਿੰਗਾ ਹੋ ਜਾਵੇਗਾ ਅਮੂਲ ਤੇ ਮਦਰ ਡੇਅਰੀ ਦਾ ਦੁੱਧ
. . .  28 minutes ago
ਨਵੀਂ ਦਿੱਲੀ, 16 ਅਗਸਤ-ਦੇਸ਼ ਦੀ ਸਭ ਤੋਂ ਵੱਡੀ ਦੁੱਧ ਸਪਲਾਈ ਕਰਨ ਵਾਲੀ ਕੰਪਨੀ ਅਮੂਲ ਨੇ ਦੁੱਧ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ , ਜੋ ਅਮੂਲ ਦੁੱਧ ਵੇਚਦੀ ਹੈ, ਨੇ ਅਮੂਲ ਦੁੱਧ ਦੀ ਕੀਮਤ ਵਿਚ...
ਪਾਣੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਨਹਿਰੀ ਵਿਭਾਗ ਦਾ ਘੇਰਿਆ ਦਫ਼ਤਰ
. . .  50 minutes ago
ਅਬੋਹਰ, 16 ਅਗਸਤ (ਸੰਦੀਪ ਸੋਖਲ)-ਹਲਕਾ ਬੱਲੂਆਣਾ ਦੇ ਪਿੰਡ ਭੰਗਾਲਾ 'ਚ ਕਿਸਾਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਮੈਂਬਰਾਂ ਵਲੋਂ ਅਬੋਹਰ ਨਹਿਰੀ ਕਲੋਨੀ...
ਜਲੰਧਰ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  58 minutes ago
ਜਲੰਧਰ, 16 ਅਗਸਤ-ਜਲੰਧਰ ਪਹੁੰਚੇ ਬਿਕਰਮ ਸਿੰਘ ਮਜੀਠੀਆ
ਜੰਮੂ-ਕਸ਼ਮੀਰ: ਸ਼ੋਪੀਆਂ 'ਚ ਅੱਤਵਾਦੀਆਂ ਵਲੋਂ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ
. . .  1 minute ago
ਸ਼੍ਰੀਨਗਰ, 16 ਅਗਸਤ-ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਛੋਟੇਪੋਰਾ ਇਲਾਕੇ 'ਚ ਇਕ ਸੇਬ ਦੇ ਬਾਗ 'ਚ ਅੱਤਵਾਦੀਆਂ ਨੇ ਲੋਕਾਂ 'ਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ 'ਚ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ...
ਪੰਜਾਬ ਦੇ 12000 ਪਿੰਡਾਂ 'ਚ ਗ੍ਰਾਮ ਸਭਾਵਾਂ ਕਰਵਾਈਆਂ-ਧਾਲੀਵਾਲ
. . .  about 1 hour ago
ਚੰਡੀਗੜ੍ਹ, 16 ਅਗਸਤ-ਪੰਜਾਬ ਦੇ 12000 ਪਿੰਡਾਂ 'ਚ ਗ੍ਰਾਮ ਸਭਾਵਾਂ ਕਰਵਾਈਆਂ-ਧਾਲੀਵਾਲ
ਪੰਜਾਬ 'ਚ ਹੁਣ ਤੱਕ ਅਸੀਂ 9053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ-ਕੁਲਦੀਪ ਸਿੰਘ ਧਾਲੀਵਾਲ
. . .  about 1 hour ago
ਪੰਜਾਬ 'ਚ ਹੁਣ ਤੱਕ ਅਸੀਂ 9053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ-ਕੁਲਦੀਪ ਸਿੰਘ ਧਾਲੀਵਾਲ
ਹਰਪਾਲ ਚੀਮਾ ਦਾ ਵੱਡਾ ਬਿਆਨ: ਸਰਕਾਰ ਨੇ 5 ਮਹੀਨਿਆਂ 'ਚ 12,339 ਕਰੋੜ ਕਰਜ਼ਾ ਵਾਪਸ ਕੀਤਾ
. . .  about 2 hours ago
ਚੰਡੀਗੜ੍ਹ, 16 ਅਗਸਤ- ਭਗਵੰਤ ਮਾਨ ਸਰਕਾਰ ਦੇ ਅੱਜ 5 ਮਹੀਨੇ ਪੂਰੇ ਹੋਣ ਤੇ ਪੰਜਾਬ ਦੇ 5 ਕੈਬਨਿਟ ਮੰਤਰੀਆਂ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਵਲੋਂ 5 ਮਹੀਨਿਆਂ 'ਚ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ...
ਨਿਰਮਲ ਸੰਧੂ ਕਿਸਾਨ ਯੂਨੀਅਨ ਹਲਕਾ ਬੰਗਾ ਦੇ ਪ੍ਰਧਾਨ ਨਿਯੁਕਤ
. . .  about 2 hours ago
ਸੰਧਵਾਂ,16 ਅਗਸਤ (ਪ੍ਰੇਮੀ ਸੰਧਵਾਂ)- ਅਗਾਂਹਵਧੂ ਕਿਸਾਨ ਤੇ ਇੰਡੀਅਨ ਓਵਰਸੀਜ਼ ਡਿਵੈਲਪਮੈਂਟ ਕਮੇਟੀ ਯੂ.ਕੇ. ਦੇ ਜਨਰਲ ਸਕੱਤਰ ਸ.ਨਿਰਮਲ ਸਿੰਘ ਸੰਧੂ ਸੰਧਵਾਂ ਨੂੰ ਕਿਸਾਨਾਂ ਦੀ ਵੱਡੀ ਇਕੱਤਰਤਾ ਦੌਰਾਨ ਕਿਸਾਨ ਯੂਨੀਅਨ ਹਲਕਾ ਬੰਗਾ ਦਾ ਸਰਬਸੰਮਤੀ ਨਾਲ...
ਬੀ.ਸੀ.ਸੀ.ਆਈ. ਦੇ ਸਾਬਕਾ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਦਾ ਹੋਇਆ ਦਿਹਾਂਤ
. . .  about 2 hours ago
ਨਵੀਂ ਦਿੱਲੀ, 16 ਅਗਸਤ-ਬੀ.ਸੀ.ਸੀ.ਆਈ. ਦੇ ਸਾਬਕਾ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਦਾ ਹੋਇਆ ਦਿਹਾਂਤ
ਪੰਜਾਬ 'ਚ 25 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਾਂਗੇ- ਭਗਵੰਤ ਮਾਨ
. . .  about 2 hours ago
ਚੰਡੀਗੜ੍ਹ, 16 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਲਈ ਇਕ ਹੋਰ ਖ਼ੁਸ਼ਖ਼ਬਰੀ ਹੈ ਕਿ ਮੇਰੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਜਿਹੜੇ ਹੋਰ 25 ਆਮ ਆਦਮੀ ਕਲੀਨਿਕ ਬਣਕੇ ਤਿਆਰ ਹਨ, ਉਹ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ। ਹੁਣ ਪੰਜਾਬ 'ਚ 100 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਕਰਨਗੇ।
ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਵੱਡਾ ਹਾਦਸਾ, ਆਈ.ਟੀ.ਬੀ.ਪੀ. ਦੀ ਬੱਸ ਹਾਦਸੇ ਦਾ ਸ਼ਿਕਾਰ
. . .  about 3 hours ago
ਸ਼੍ਰੀਨਗਰ, 16 ਅਗਸਤ-ਜੰਮੂ-ਕਸ਼ਮੀਰ 'ਚ ਅਮਰਨਾਥ ਯਾਤਰਾ 'ਤੇ ਡਿਊਟੀ 'ਚ ਲੱਗੇ ਆਈ.ਟੀ.ਬੀ.ਪੀ. ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 6 ਆਈ.ਟੀ.ਬੀ. ਪੀ. ਜਵਾਨਾਂ ਦੀ ਮੌਤ...
ਰਿਮਾਂਡ ਖ਼ਤਮ ਹੋਣ ਤੇ ਜੱਗੂ ਭਗਵਾਨਪੁਰੀਆ ਮੋਗਾ ਅਦਾਲਤ 'ਚ ਪੇਸ਼, ਬਟਾਲਾ ਪੁਲਿਸ ਨੇ ਲਿਆ ਟਰਾਂਜ਼ਿਟ ਰਿਮਾਂਡ 'ਤੇ
. . .  about 3 hours ago
ਮੋਗਾ, 16 ਅਗਸਤ (ਗੁਰਤੇਜ ਸਿੰਘ ਬੱਬੀ)-ਜੱਗੂ ਭਗਵਾਨਪੁਰੀਆ ਦਾ ਰਿਮਾਂਡ ਖ਼ਤਮ ਹੋਣ ਤੇ ਅੱਜ ਮੋਗਾ ਪੁਲਿਸ ਵਲੋਂ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਕਈ ਮਾਮਲਿਆਂ 'ਚ ਪੁੱਛਗਿੱਛ ਲਈ ਬਟਾਲਾ ਪੁਲਿਸ ਟਰਾਂਜ਼ਿਟ ਰਿਮਾਂਡ 'ਤੇ ਲੈ...
ਫੀਫਾ ਵਲੋਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰਨ ਦੇ ਮੁੱਦੇ 'ਤੇ ਸੁਪਰੀਮ ਕੋਰਟ ਭਲਕੇ ਸੁਣਵਾਈ ਲਈ ਸਹਿਮਤ
. . .  about 4 hours ago
ਨਵੀਂ ਦਿੱਲੀ, 16 ਅਗਸਤ - ਫੀਫਾ ਵਲੋਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਮੁੱਦੇ 'ਤੇ ਸੁਪਰੀਮ ਕੋਰਟ ਭਲਕੇ ਸੁਣਵਾਈ ਲਈ ਸਹਿਮਤ...
ਬਿਹਾਰ ਮੰਤਰੀ ਮੰਡਲ ਦਾ ਵਿਸਤਾਰ
. . .  about 4 hours ago
ਪਟਨਾ, 16 ਅਗਸਤ - ਬਿਹਾਰ 'ਚ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਮਹਾ-ਗੱਠਜੋੜ ਸਰਕਾਰ ਦਾ ਵਿਸਤਾਰ ਹੋਇਆ ਹੈ। ਰਾਜਦ ਆਗੂ ਤੇਜ ਪ੍ਰਤਾਪ ਯਾਦਵ ਸਮੇਤ 4 ਹੋਰ ਵਿਧਾਇਕਾਂ ਨੇ ਰਾਜ ਭਵਨ...
ਬੇਕਾਬੂ ਜੀਪ ਦੇ ਹਾਦਸਾਗ੍ਰਸਤ ਹੋਣ ਕਾਰਨ ਇਕ ਬੱਚੇ ਸਮੇਤ ਤਿੰਨ ਦੀ ਮੌਤ, 4 ਜ਼ਖਮੀ
. . .  about 4 hours ago
ਰਾਮਾਂ ਮੰਡੀ, 16 ਅਗਸਤ (ਤਰਸੇਮ ਸਿੰਗਲਾ) - ਅੱਜ ਸਵੇਰੇ ਓਵਰ ਸਵਾਰੀਆਂ ਨਾਲ ਭਰੀ ਇਕ ਪਿਕਅਪ ਜੀਪ ਪੰਜਾਬ-ਹਰਿਆਣਾ ਸਰਹੱਦ ਦੇ ਨੌਰੰਗ ਪਿੰਡ ਨੇੜੇ ਬੇਕਾਬੂ ਹੋ ਕੇ ਸੜਕ ਹਾਦਸੇ ਦਾ ਸ਼ਿਕਾਰ...
ਭਗਵੰਤ ਮਾਨ ਸਰਕਾਰ ਦੇ 5 ਮਹੀਨੇ ਪੂਰੇ ਹੋਣ 'ਤੇ ਪ੍ਰੈੱਸ ਵਾਰਤਾ ਕਰ 5 ਮੰਤਰੀ ਆਪਣੇ ਕੰਮਾਂ ਦਾ ਦੇਣਗੇ ਵੇਰਵਾ
. . .  about 4 hours ago
ਚੰਡੀਗੜ੍ਹ, 16 ਅਗਸਤ - ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਅੱਜ 5 ਮਹੀਨੇ ਪੂਰੇ ਹੋ ਗਏ ਹਨ। 5 ਮਹੀਨੇ ਪੂਰੇ ਹੋਣ 'ਤੇ ਸਰਕਾਰ ਦੇ 5 ਮੰਤਰੀ ਆਪਣੇ ਕੰਮਾਂ ਦਾ ਵੇਰਵਾ ਦੇਣਗੇ। ਇਸ ਨੂੰ ਲੈ ਕੇ ਅੱਜ ਦੁਪਹਿਰ 1:00 ਵਜੇ ਪੰਜਾਬ ਭਵਨ ਵਿਖੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ...
ਦਿੱਲੀ ਹਾਈ ਕੋਰਟ ਵਲੋਂ ਈ.ਡੀ. ਨੂੰ ਨੋਟਿਸ ਜਾਰੀ
. . .  about 4 hours ago
ਨਵੀਂ ਦਿੱਲੀ, 16 ਅਗਸਤ - ਦਿੱਲੀ ਹਾਈਕੋਰਟ ਨੇ ਐਨ.ਐਸ.ਈ. ਫੋਨ ਟੈਪਿੰਗ ਮਾਮਲੇ ਵਿਚ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਦੁਆਰਾ ਦਾਖ਼ਲ ਜ਼ਮਾਨਤ ਪਟੀਸ਼ਨ 'ਤੇ ਈ.ਡੀ. ਨੂੰ ਨੋਟਿਸ ਜਾਰੀ ਕੀਤਾ ਹੈ।ਹਾਈਕੋਰਟ ਨੇ ਸੰਜੇ ਪਾਂਡੇ ਦੁਆਰਾ ਦਾਇਰ ਇਕ ਹੋਰ ਪਟੀਸ਼ਨ ਵਿਚ...
ਰਾਜਨਾਥ ਸਿੰਘ ਅੱਜ ਭਾਰਤੀ ਫ਼ੌਜ ਨੂੰ ਸੌਂਪਣਗੇ ਕਈ ਸਵਦੇਸ਼ੀ ਹਥਿਆਰ
. . .  about 4 hours ago
ਨਵੀਂ ਦਿੱਲੀ, 16 ਅਗਸਤ - ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਭਾਰਤੀ ਫ਼ੌਜ ਨੂੰ ਕਈ ਸਵਦੇਸ਼ੀ ਹਥਿਆਰ ਸੌਂਪਣਗੇ, ਜਿਨ੍ਹਾਂ ਵਿਚ ਐਂਟੀ-ਪਰਸਨਲ ਲੈਂਡ ਮਾਈਨ ਨਿਪੁਨ, ਪੈਂਗੌਂਗ ਝੀਲ ਵਿੱਚ ਕਾਰਵਾਈਆਂ ਲਈ ਲੈਂਡਿੰਗ ਕਰਾਫਟ ਅਟੈਕ, ਪੈਦਲ ਫ਼ੌਜ ਦੇ ਲੜਾਕੂ ਵਾਹਨ...
ਛੱਲਾਂ ਮੁੜਕੇ ਨਹੀਂ ਆਇਆ - ਬਿਕਰਮ ਸਿੰਘ ਮਜੀਠੀਆ ਨੇ ਚਰਨਜੀਤ ਸਿੰਘ ਚੰਨੀ ਉੱਪਰ ਕੱਸਿਆ ਤਨਜ਼
. . .  about 5 hours ago
ਚੰਡੀਗੜ੍ਹ, 16 ਅਗਸਤ - ਸਾਬਕਾ ਕੈਬਿਨਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਟਕੜ ਕਲਾਂ ਲਈ ਰਵਾਨਾ ਹੋ ਗਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰਾਂ ਬਹੁਤ ਕੁਝ ਕਰਦੀਆਂ...
ਵੰਡ ਵੇਲੇ ਮਾਰੇ ਗਏ ਲੋਕਾਂ ਦੀ ਯਾਦ ਵਿਚ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਸ਼ੋਕ ਮਤੇ ਕਰਨੇ ਚਾਹੀਦੇ ਹਨ ਪਾਸ - ਗਿਆਨੀ ਹਰਪ੍ਰੀਤ ਸਿੰਘ
. . .  about 5 hours ago
ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ) - ਹਿੰਦੋਸਤਾਨ ਦੀ ਵੰਡ ਵੇਲੇ ਸਰਹੱਦ ਦੇ ਦੋਵੇਂ ਪਾਸੇ ਮਾਰੇ ਗਏ ਵੱਖ-ਵੱਖ ਧਰਮਾਂ ਨਾਲ ਸੰਬੰਧਿਤ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸੰਗਤਾਂ...
ਬਟਵਾਰੇ ਦੌਰਾਨ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਹੋਈ ਅਰਦਾਸ
. . .  about 5 hours ago
ਤਲਵੰਡੀ ਸਾਬੋ, 16 ਅਗਸਤ (ਰਣਜੀਤ ਸਿੰਘ ਰਾਜੂ) - ਦੇਸ਼ ਦੀ ਆਜ਼ਾਦੀ ਮੌਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਬਟਵਾਰੇ ਦੌਰਾਨ ਮਾਰੇ ਗਏ ਕਰੀਬ 10 ਲੱਖ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ...
ਵੰਡ ਵੇਲੇ ਮਾਰੇ ਗਏ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ ਸਮਾਗਮ
. . .  about 5 hours ago
ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ) - 75 ਵਰ੍ਹੇ ਪਹਿਲਾਂ ਸੰਨ 1947 ਵਿਚ ਹਿੰਦੋਸਤਾਨ ਦੀ ਵੰਡ ਵੇਲੇ ਸਰਹੱਦ ਦੇ ਦੋਵੇਂ ਪਾਸੇ ਮਾਰੇ ਗਏ ਵੱਖ-ਵੱਖ ਧਰਮਾਂ ਨਾਲ ਸੰਬੰਧਿਤ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ ਸਮਾਗਮ ਕਰਵਾਇਆ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 23 ਹਾੜ ਸੰਮਤ 554

ਖੰਨਾ / ਸਮਰਾਲਾ

ਬਰਿੱਕ ਕਿੱਲਨ ਆਨਰਸ ਐਸੋਸੀਏਸ਼ਨ ਪੰਜਾਬ ਵਲੋਂ ਤਕਰੀਬਨ 2700 ਭੱਠੇ ਬੰਦ ਕਰਨ ਦਾ ਫ਼ੈਸਲਾ

ਖੰਨਾ, 6 ਜੁਲਾਈ (ਹਰਜਿੰਦਰ ਸਿੰਘ ਲਾਲ)- ਇੱਟਾਂ ਬਣਾਉਣ ਵਾਲੇ ਭੱਠਿਆਂ ਵਾਲਿਆਂ ਦੀ ਲੁਧਿਆਣਾ ਬਰਿੱਕ ਕਿੱਲਨ ਓਨਰਸ ਐਸੋਸੀਏਸ਼ਨ ਦੀ ਮੀਟਿੰਗ ਖੰਨਾ ਵਿਖੇ ਪ੍ਰਧਾਨ ਹਰਪਾਲ ਸਿੰਘ ਔਜਲਾ ਦੀ ਅਗਵਾਈ ਹੇਠ ਕੀਤੀ ਗਈ | ਜਿਸ ਵਿਚ ਖੰਨਾ, ਸਮਰਾਲਾ, ਪਾਇਲ ਤਹਿਸੀਲਾਂ ਦੇ ਭੱਠਾ ਮਾਲਕ ਸ਼ਾਮਿਲ ਹੋਏ | ਇਸ ਮੀਟਿੰਗ ਵਿਚ ਸਾਰੇ ਮੈਂਬਰਾਂ ਨੇ ਆਲ ਇੰਡੀਆ ਬਰਿੱਕ ਐਂਡ ਟਾਈਲ ਮੈਨੀਫ਼ੈਕਚਰਰ ਦੀ ਮੀਟਿੰਗ ਜੋ 23 ਜੂਨ 2022 ਹੋਈ ਸੀ ਅਤੇ ਪੰਜਾਬ ਬਰਿੱਕਸ ਐਸੋਸੀਏਸ਼ਨ ਦੀ ਮੀਟਿੰਗ 1 ਜੁਲਾਈ 2022 ਨੂੰ ਹੋਈ ਸੀ, ਦੇ ਫ਼ੈਸਲਿਆਂ ਮੁਤਾਬਿਕ ਸੰਘਰਸ਼ ਕਰਨ ਨੂੰ ਪ੍ਰਵਾਨ ਕੀਤਾ | ਪੰਜਾਬ ਬਰਿੱਕਲ ਕਿੱਲਨ ਓਨਰਸ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਰਮੇਸ਼ ਮੋਹੀ ਦੀ ਅਗਵਾਈ ਹੇਠ ਕੀਤੀ ਗਈ ਇਸ ਮੀਟਿੰਗ ਵਿਚ ਸਤੰਬਰ 2022 ਤੋਂ ਸ਼ੁਰੂ ਹੋਣ ਵਾਲੇ ਭੱਠੇ ਅਣਮਿਥੇ ਸਮੇਂ ਦੇ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ | ਭੱਠੇ ਬੰਦ ਕਰਨ ਦੇ ਮੁੱਖ ਕਾਰਨਾਂ ਵਿਚ ਸਭ ਤੋਂ ਵੱਡਾ ਕਾਰਨ ਕੇਂਦਰ ਸਰਕਾਰ ਵਲੋਂ ਜੀ. ਐੱਸ. ਟੀ. ਦੇ ਰੇਟ ਵਧਾਉਣਾ ਹੈ | ਪਹਿਲਾਂ ਇੱਟਾਂ ਦੇ ਕੰਮ ਤੇ ਜੋ ਜੀ. ਐੱਸ. ਟੀ. ਦੀ ਦਰ 1 ਪ੍ਰਤੀਸ਼ਤ ਸੀ | ਉਸ ਨੂੰ ਵਧਾ ਕੇ 6 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ ਅਤੇ ਜੋ ਦਰ 5 ਪ੍ਰਤੀਸ਼ਤ ਸੀ ਉਸ ਨੂੰ ਵਧਾ ਕੇ 12 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਕੋਲੇ ਦੀਆਂ ਕੀਮਤਾਂ ਵਿਚ ਵੀ ਬੇਤਹਾਸ਼ਾ ਵਾਧਾ ਹੋ ਗਿਆ ਹੈ | ਪਿਛਲੇ ਸਾਲ ਕੋਲਾ 8 ਹਜਾਰ ਤੋਂ 9 ਹਜਾਰ ਰੁਪਏ ਪ੍ਰਤੀ ਟਨ ਸੀ ਹੁਣ ਉਸ ਦਾ ਰੇਟ ਵਧਾ ਕੇ 25 ਹਜਾਰ ਤੋਂ 27 ਹਜਾਰ ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਹੈ | ਭਾਰਤ ਦੁਨੀਆਂ ਭਰ ਵਿਚੋਂ ਕੋਲੇ ਦੀਆਂ ਖਾਨਾਂ ਵਿਚ ਤੀਸਰੇ ਸਥਾਨ 'ਤੇ ਹੈ | ਪਰ ਸਾਨੂੰ ਮਜਬੂਰਨ ਅਮਰੀਕਾ ਦਾ ਕੋਲਾ ਲੈਣਾ ਪੈਦਾ ਹੈ | ਜਿਸ ਦਾ ਆਯਾਤ ਸਿਰਫ਼ ਇਕ ਹੀ ਬੰਦੇ ਦੇ ਹੱਥ ਵਿਚ ਹੈ | ਜਿਸ ਦਾ ਨਾਮ ਅਸੀਂ ਨਹੀਂ ਲੈ ਰਹੇ, ਪਰ ਉਹ ਭਾਰਤ ਦਾ ਇਕ ਬਹੁਤ ਧਨੀ ਵਿਅਕਤੀ ਹੈ | ਉਸ ਨੇ ਇਸ ਕੋਲੇ ਨੂੰ ਆਪਣੇ ਮਨੋਪਲੀ ਬਣਾ ਕੇ ਆਪਣੀ ਮਨ ਮਰਜ਼ੀ ਦੇ ਰੇਟ ਵਧਾ ਦਿੱਤੇ ਹਨ | ਇਸ ਕਾਰਨ ਕਰ ਕੇ ਹੁਣ ਭੱਠਾਂ ਉਦਯੋਗ ਨੂੰ ਚਲਾਉਣਾ ਹੁਣ ਅਸੰਭਵ ਹੋ ਗਿਆ ਹੈ | ਜੂਨ ਦੇ ਆਖ਼ਰੀ ਹਫ਼ਤੇ ਵਿਚ ਜੀ. ਐੱਸ. ਟੀ. ਕੌਂਸਲ ਦੀ ਮੀਟਿੰਗ ਵਿਚ ਇੱਟਾਂ ਦੇ ਉੱਪਰ 12 ਪ੍ਰਤੀਸ਼ਤ ਜੀ. ਐੱਸ. ਟੀ. ਅਲੱਗ ਤੋਂ ਲਗਾ ਦਿੱਤਾ ਗਿਆ ਹੈ, ਜੋ ਕਿ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਹੈ |ੇ ਉਹ ਸਾਡੇ ਭੱਠਾ ਟਰੇਡ ਨੂੰ ਬੰਦ ਕਰਨ ਤੇ ਲੱਗੀ ਹੋਈ ਹੈ | ਯੂਨੀਅਨ ਨੇ ਪੰਜਾਬ ਦੇ ਤਕਰੀਬਨ 2700 ਭੱਠੇ ਬੰਦ ਕਰਨ ਦਾ ਫ਼ੈਸਲਾ ਲਿਆ ਹੈ | ਇਸ ਨਾਲ ਪੰਜਾਬ ਦੇ ਲਗਪਗ 2.5 ਲੱਖ ਮਜ਼ਦੂਰਾਂ ਨੂੰ ਅਤੇ ਹਿੰਦੁਸਤਾਨ ਦੇ ਤਕਰੀਬਨ 3 ਕਰੋੜ ਮਜ਼ਦੂਰਾਂ ਨੂੰ ਆਪਣੇ ਰੁਜ਼ਗਾਰ ਤੋਂ ਵਿਹਲਾ ਬੈਠਣਾ ਪਵੇਗਾ | ਅਸੀਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੀ. ਐੱਸ. ਟੀ. ਦਾ ਵਧਿਆ ਹੋਇਆ ਰੇਟ ਵਾਪਸ ਲਿਆ ਜਾਵੇ ਅਤੇ ਕੋਲੇ ਦੇ ਰੇਟਾਂ ਨੂੰ ਕੰਟਰੋਲ ਰੇਟਾਂ ਤੇ ਹਰ ਇਕ ਭੱਠੇ ਨੂੰ 500 ਟਨ ਕੋਲਾ ਦਿੱਤਾ ਜਾਵੇ ਤਾਂ ਕਿ ਭੱਠਾ ਮਾਲਕ ਆਪਣਾ ਕਾਰੋਬਾਰ ਕਰ ਸਕਣ ਅਤੇ ਲੱਖਾਂ ਮਜ਼ਦੂਰਾਂ ਦਾ ਰੁਜ਼ਗਾਰ ਨਾ ਖੁੱਸੇ ਅਤੇ ਜਨਤਾ ਨੂੰ ਵੀ ਸਸਤੇ ਰੇਟ 'ਤੇ ਇੱਟਾਂ ਮਿਲ ਸਕਣ | ਇਸ ਮੀਟਿੰਗ ਦੇ ਵਿਚ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਕੁਲਦੀਪ ਰਾਏ ਖੁੱਲਰ, ਜਨਰਲ ਸਕੱਤਰ ਵਿਨੋਦ ਅਗਰਵਾਲ, ਕੈਸ਼ੀਅਰ ਸ਼ੈਲੀ ਟੰਡਨ, ਤਰੁਨ ਸੋਨੀ, ਰਮੇਸ਼ ਖੁੱਲਰ, ਸੰਜੇ ਸਿੰਗਲਾ, ਨਰਿੰਦਰ ਕੁਮਾਰ, ਗੋਲਡੀ, ਸੰਜੇ ਗਰਗ, ਜੱਗੀ ਸਿੰਘ ਮਾਛੀਵਾੜਾ, ਹਰਜੀਤ ਸਿੰਘ ਲਾਡੀ ਸਮਰਾਲਾ, ਰਜਿੰਦਰ ਮਦਨ ਬੀਜਾ, ਹਾਕਮ ਅਲੀ ਖੰਨਾ, ਰਮਨ ਖੰਨਾ, ਜਗਰੂਪ ਸਿੰਘ, ਸਾਧੂ ਰਾਮ ਆਦਿ ਹਾਜ਼ਰ ਸਨ |

ਡੇਰਾ ਮੁਖੀ ਤੇ ਸ਼ਰਧਾਲੂਆਂ ਨੂੰ ਬੰਦੀ ਬਣਾ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੁੱਟੇ

ਦੋਰਾਹਾ, 6 ਜੁਲਾਈ (ਮਨਜੀਤ ਸਿੰਘ ਗਿੱਲ)-ਦੋਰਾਹਾ ਲਾਗਲੇ ਪਿੰਡ ਗੁਰਦਿੱਤਪੁਰਾ 'ਚ ਸਥਿਤ ਡੇਰਾ ਬਾਬਾ ਮੋਨੀ ਦਾਸ ਅਤੇ ਡੇਰਾ ਬਾਬਾ ਅਮੋਲਕ ਦਾਸ ਵਿਖੇ ਡੇਰਾ ਮੁਖੀ ਅਤੇ ਸ਼ਰਧਾਲੂਆਂ ਨੂੰ ਬੰਦੀ ਬਣਾ ਕੇ ਲੁਟੇਰਿਆ ਵੱਲੋਂ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਕਰ ...

ਪੂਰੀ ਖ਼ਬਰ »

ਐੱਸ. ਡੀ. ਐਮ. ਮਨਜੀਤ ਕੌਰ ਵਲੋਂ ਰਤਨਹੇੜੀ ਦੇ ਬਣ ਰਹੇ ਬਦਲਵਾੇ ਰਸਤੇ ਦਾ ਦੌਰਾ

ਖੰਨਾ, 6 ਜੁਲਾਈ (ਹਰਜਿੰਦਰ ਸਿੰਘ ਲਾਲ)-ਰਤਨਹੇੜੀ ਫਾਟਕਾਂ ਦੇ ਬਦਲਵੇਂ ਰਸਤੇ ਨੂੰ ਲੈ ਕੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ | ਇਸੇ ਸਬੰਧ ਵਿੱਚ ਏ. ਡੀ. ਸੀ. ਖੰਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਐੱਸ. ਡੀ. ਐਮ. ਖੰਨਾ ਮਨਜੀਤ ਕੌਰ ਅਤੇ ਪੀ. ...

ਪੂਰੀ ਖ਼ਬਰ »

ਘੁਡਾਣੀ ਖੁਰਦ ਤੇ ਰਾਨਵਾ ਸਹਿਕਾਰੀ ਸਭਾ ਮੈਂਬਰਾਂ ਦੀ ਸਰਵਸੰਮਤੀ ਨਾਲ ਹੋਈ ਚੋਣ

ਪਾਇਲ, 6 ਜੁਲਾਈ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਪਿੰਡ ਘੁਡਾਣੀ ਖ਼ੁਰਦ ਦੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਹਿਕਾਰੀ ਸਭਾ ਲਿਮ. ਜੋ ਕਿ ਪਿੰਡ ਘੁਡਾਣੀ ਖ਼ੁਰਦ ਅਤੇ ਰਾਨਵਾ ਦੀ ਸਾਂਝੀ ਹੈ, ਦੀ ਚੋਣ ਅੱਜ ਰਿਟਰਨਿੰਗ ਅਫ਼ਸਰ ਇੰਸ. ਹਰਮਨਦੀਪ ਸਿੰਘ ਅਤੇ ਮਹਿੰਦਰ ਸਿੰਘ ਦੀ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਸਲਾਂ ਵਿਖੇ ਕਰਵਾਇਆ ਇਨਾਮ ਵੰਡ ਸਮਾਰੋਹ

ਸਮਰਾਲਾ, 6 ਜੁਲਾਈ (ਗੋਪਾਲ ਸੋਫਤ)-ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ (ਕੰਨਿਆ) ਸਕੂਲ ਗੋਸਲਾਂ ਵਿਚ ਅਕਾਦਮਿਕ ਖੇਤਰ ਵਿਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਇਨ੍ਹਾਂ ਸਾਰੇ ਇਨਾਮਾਂ ਲਈ ਰਾਸ਼ੀ ਪ੍ਰਵਾਸੀ ਭਾਰਤੀ ਮਲਕੀਤ ...

ਪੂਰੀ ਖ਼ਬਰ »

ਰਾਹਗੀਰਾਂ ਤੋਂ ਮੋਬਾਈਲ ਖੋਹਣ ਵਾਲਾ ਕਾਬੂ

ਖੰਨਾ, 6 ਜੁਲਾਈ (ਮਨਜੀਤ ਸਿੰਘ ਧੀਮਾਨ)- ਥਾਣਾ ਸਿਟੀ ਖੰਨਾ ਪੁਲਿਸ ਨੇ ਰਾਹਗੀਰਾਂ ਦਾ ਮੋਬਾਈਲ ਖੋਹਣ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ | ਮਾਮਲੇ ਦੀ ਜਾਣਕਾਰੀ ਦਿੰਦਿਆਂ: ਥਾਣਾ ਸਿਟੀ ਦੇ ਐੱਸ. ਐੱਚ.ਓ. ਇੰਸ. ਕੁਲਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਏ. ਐੱਸ. ਆਈ. ...

ਪੂਰੀ ਖ਼ਬਰ »

ਦਿੱਲੀ-ਕੱਟੜਾ ਮਾਰਗ ਲਈ ਜ਼ਮੀਨਾਂ ਅਕਵਾਇਰ ਖਿਲਾਫ਼ ਲੱਗਿਆ ਮੋਰਚਾ 11ਵੇਂ ਦਿਨ ਵੀ ਜਾਰੀ

ਡੇਹਲੋਂ, 6 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)-ਦਿੱਲੀ-ਕੱਟੜਾ ਮਾਰਗ ਬਣਾਉਣ ਸੰਬੰਧੀ ਜ਼ਮੀਨਾਂ ਅਕਵਾਇਰ ਕਰਨ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਚੱਲ ਰਿਹਾ ਰੋਸ ਧਰਨਾ 11ਵੇਂ ਦਿਨ ਵੀ ...

ਪੂਰੀ ਖ਼ਬਰ »

ਕੌਂਸਲ ਵਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਸੰਬੰਧੀ ਕਾਰਵਾਈ ਦੀ ਤਿਆਰੀ

ਖੰਨਾ, 6 ਜੁਲਾਈ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਪਲਾਸਟਿਕ ਦੇ ਲਿਫ਼ਾਫ਼ਿਆਂ, ਡਿਸਪੋਜ਼ਲ ਸਮਾਨ ਆਦਿ ਉੱਪਰ ਲਗਾਈ ਪਾਬੰਦੀ ਤੋਂ ਬਾਅਦ ਦੁਕਾਨਦਾਰਾਂ 'ਚ ਰੋਸ ਪਾਇਆ ਜਾ ਰਿਹਾ ਹੈ¢ ਜਦੋਂ ਕਿ ਨਗਰ ਕੌਂਸਲ ਦੇ ਚੀਫ਼ ਸੈਨੇਟਰੀ ਇੰਸਪੈਕਟਰ ...

ਪੂਰੀ ਖ਼ਬਰ »

ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ਸਿਖਲਾਈ ਪ੍ਰੋਗਰਾਮ ਦਾ 6ਵਾਂ ਬੈਚ 11 ਤੋਂ, ਕਾਉਂਸਲਿੰਗ ਅੱਜ

ਖੰਨਾ, 6 ਜੁਲਾਈ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਡਾਇਰੈਕਟਰ ਡੇਅਰੀ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਸਿਖਲਾਈ ਪ੍ਰੋਗਰਾਮ ਦਾ 6ਵਾਂ ਬੈਚ 11 ਜੁਲਾਈ, 2022 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਪੱਤਰਕਾਰ ਮਨਪ੍ਰੀਤ ਸ਼ਰਮਾ ਸਮੇਤ ਪਰਿਵਾਰ ਨੂੰ ਸਦਮਾ, ਸਹੁਰਾ ਸਵਰਗਵਾਸ

ਡੇਹਲੋਂ, 6 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)-ਪੱਤਰਕਾਰ ਅਤੇ ਈਵਨਿੰਗ ਖੁੱਲ੍ਹੀ ਸੋਚ ਦੇ ਹਲਕਾ ਗਿੱਲ ਬਿਊਰੋ ਚੀਫ ਤੇ ਸਮਾਜ ਸੇਵੀ ਮਨਪ੍ਰੀਤ ਸ਼ਰਮਾ ਸੂਰਜ ਭੁੱਟਾ ਨੂੰ ਅਸਹਿ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਸਹੁਰਾ ਸੇਵਾ ਮੁਕਤ ਸੂਬੇਦਾਰ ਮੇਜਰ ਅਮਰ ਚੰਦ ਸ਼ਰਮਾ ...

ਪੂਰੀ ਖ਼ਬਰ »

ਬਜਟ ਵਿਚ ਆਰਥਿਕ ਮੰਗਾਂ ਦਰਕਿਨਾਰ ਕਰਨ 'ਤੇ ਪੈਨਸ਼ਨਰਾਂ ਵਿਚ ਵਿਆਪਕ ਰੋਸ-ਪ੍ਰਧਾਨ

ਪਾਇਲ, 6 ਜੁਲਾਈ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੈਨਸ਼ਨਰਜ਼ ਐਸੋਸੀਏਸ਼ਨ ਤਹਿਸੀਲ ਪਾਇਲ ਦੀ ਮਹੀਨਾਵਾਰ ਮੀਟਿੰਗ ਸੋਨੀਆਂ ਦੀ ਧਰਮਸ਼ਾਲਾ ਪਾਇਲ ਵਿਖੇ ਸੇਵਾ ਮੁਕਤ ਪਿ੍ੰਸੀਪਲ ਮੇਜਰ ਸਿੰਘ ਮਕਸੂਦੜਾ ਦੀ ਪ੍ਰਧਾਨਗੀ ਹੇਠ ਹੋਈ¢ ਮੀਟਿੰਗ ਵਿਚ ਪਰਮਜੀਤ ਸਿੰਘ ਸਿਹੋੜਾ, ...

ਪੂਰੀ ਖ਼ਬਰ »

ਡੀ. ਐੱਸ. ਟੀ. ਯੂਨੀਅਨ ਨੇ ਵਿਧਾਇਕ ਗਿਆਸਪੁਰਾ ਨੂੰ ਦਿੱਤਾ ਮੰਗ ਪੱਤਰ

ਮਲੌਦ, 6 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਆਪਣੀਆਂ ਮੰਗਾਂ ਸਬੰਧੀ ਡੀ. ਐੱਸ. ਟੀ. (ਡਿਊਲ ਸਿਸਟਮ ਆਫ਼ ਟਰੇਨਿੰਗ) ਯੂਨੀਅਨ ਦੇ ਮੈਂਬਰਾਂ ਵਲੋਂ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ¢ ਯੂਨੀਅਨ ਮੈਂਬਰਾਂ ...

ਪੂਰੀ ਖ਼ਬਰ »

ਰਾਜੇਵਾਲ ਨੇ ਮੁੱਖ ਮੰਤਰੀ ਨੂੰ ਉੱਤਰੀ ਸੂਬਿਆਂ ਦੀ ਜ਼ੋਨਲ ਕੌਂਸਲ ਵਿਚ ਪੰਜਾਬ ਦੇ ਮੁੱਦੇ ਉਠਾਉਣ ਲਈ ਚਿੱਠੀ ਲਿਖੀ

ਖੰਨਾ, 6 ਜੁਲਾਈ (ਹਰਜਿੰਦਰ ਸਿੰਘ ਲਾਲ)- 2 ਸਾਲ ਬਾਅਦ 8 ਜੁਲਾਈ ਨੂੰ ਹੋਣ ਵਾਲੀ ਉੱਤਰੀ ਭਾਰਤ ਦੇ ਸੂਬਿਆਂ ਦੀ ਜ਼ੋਨਲ ਕੌਂਸਲ ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ...

ਪੂਰੀ ਖ਼ਬਰ »

ਸ੍ਰੀ ਪ੍ਰਾਚੀਨ ਗੁੱਗਾ ਮਾੜੀ ਸ਼ਿਵ ਮੰਦਰ ਵਿਖੇ ਸ਼ਿਵ ਮਹਾਪੁਰਾਣ ਦੀ ਕਥਾ 14 ਤੋਂ

ਖੰਨਾ, 6 ਜੁਲਾਈ (ਹਰਜਿੰਦਰ ਸਿੰਘ ਲਾਲ)-ਸ਼੍ਰੀ ਪ੍ਰਾਚੀਨ ਗੁੱਗਾ ਮਾੜੀ ਸ਼ਿਵ ਮੰਦਰ ਦੇ ਪੰਡਿਤ ਦੇਸ਼ਰਾਜ ਸ਼ਾਸਤਰੀ ਨੇ ਕਿਹਾ ਕਿ ਹਿੰਦੂ ਧਰਮ ਵਿੱਚ ਸਾਵਣ ਦਾ ਮਹੀਨਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ¢ ਇਸ ਮਹੀਨੇ ਭਗਵਾਨ ਸ਼ੰਕਰ ਦੀ ਪੂਜਾ ਕਰਨ ਦਾ ਨਿਯਮ ਹੈ | ਸਾਵਣ ਦਾ ...

ਪੂਰੀ ਖ਼ਬਰ »

ਮੱਤੇਵਾੜਾ ਜੰਗਲ ਉਜਾੜ ਕੇ ਸਨਅਤੀ ਪਾਰਕ ਬਣਾਉਣ ਦੀ ਬਜਾਏ ਪੰਜਾਬ ਅੰਦਰ ਬੰਦ ਪਈਆਂ ਉਦਯੋਗਿਕ ਇਕਾਈਆਂ ਨੂੰ ਮੁੜ ਚਾਲੂ ਕਰੇ ਪੰਜਾਬ ਸਰਕਾਰ- ਕਾਮਰੇਡ ਇਕੋਲਾਹਾ

ਖੰਨਾ, 6 ਜੁਲਾਈ (ਹਰਜਿੰਦਰ ਸਿੰਘ ਲਾਲ)-ਰੇਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ. ਐੱਸ. ਪੀ.) ਦੇ ਸੂਬਾ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਹੈ ਕਿ ਮੱਤੇਵਾੜਾ ਜੰਗਲ ਨੂੰ ਉਜਾੜ ਕੇ ਸਨਅਤੀ ਪਾਰਕ ਬਣਾਉਣ ਦੀ ਬਜਾਏ ਪੰਜਾਬ ਅੰਦਰ ਬੰਦ ਪਈਆਂ ਉਦਯੋਗਿਕ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਹਿੰਦੀ ਪੁੱਤਰੀ ਪਾਠਸ਼ਾਲਾ ਦੀ ਸੁਖਮਨਜੋਤ ਤੇ ਅੰਸ਼ਪ੍ਰੀਤ ਵਲੋਂ 92.1 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਖੰਨਾ, 6 ਜੁਲਾਈ (ਹਰਜਿੰਦਰ ਸਿੰਘ ਲਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਬੁੱਧਵਾਰ ਨੂੰ 10ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕੀਤਾ ਗਿਆ | ਜਿਸ ਵਿਚ ...

ਪੂਰੀ ਖ਼ਬਰ »

'ਆਪ' ਆਗੂ ਜੱਸੀ ਸੋਹੀਆਂ ਵਾਲਾ ਨੇ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਬਣਨ 'ਤੇ ਚੇਤਨ ਸਿੰਘ ਜੌੜੇਮਾਜਰਾ ਨੂੰ ੂ ਦਿੱਤੀ ਵਧਾਈ

ਜੌੜੇਪੁਲ ਜਰਗ, 6 ਜੁਲਾਈ (ਪਾਲਾ ਰਾਜੇਵਾਲੀਆ)-ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਜੱਸੀ ਸੋੋਹੀਆਂ ਵਾਲਾ ਨੇ ਪੰਜਾਬ ਸਰਕਾਰ ਦੀ ਨਵੀਂ ਬਣੀ ਕੈਬਨਿਟ ਵਿਚ ਸ਼ਾਮਿਲ ਹੋਏ ਹਲਕਾ ਸਮਾਣਾ ਤੋਂ ਆਪ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਨੂੰ ਪੰਜਾਬ ਦੇ ਸਿਹਤ ਅਤੇ ...

ਪੂਰੀ ਖ਼ਬਰ »

ਬੁਆਣੀ ਸਕੂਲ ਦੇ ਵਿਦਿਆਰਥੀ ਹਰਜੋਤ ਸਿੰਘ ਨੇ ਪੰਜਾਬ ਭਰ 'ਚੋਂ ਪ੍ਰਾਪਤ ਕੀਤਾ ਗਿਆਰ੍ਹਵਾਂ ਸਥਾਨ

ਦੋਰਾਹਾ, 6 ਜੁਲਾਈ (ਜਸਵੀਰ ਝੱਜ)-ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਦੇ ਨਤੀਜੇ ਦਾ ਐਲਾਨ ਕਰ ਕੇ ਮੈਰਿਟ ਸੂਚੀ ਜਾਰੀ ਕੀਤੀ ਗਈ ਹੈ | ਨਤੀਜੇ ਬਾਬਤ ਜਾਣਕਾਰੀ ਦਿੰਦਿਆਂ ਪ੍ਰੀਤਪਾਲ ਕੌਰ ਅਤੇ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਾਈ ਸਮਾਰਟ ਸਕੂਲ ...

ਪੂਰੀ ਖ਼ਬਰ »

ਸਰਕਾਰੀ ਆਈ.ਟੀ.ਆਈ (ਇਸਤਰੀ) ਖੰਨਾ ਵਿਖੇ ਮੁਦਰਾ ਲੋਕ ਸਕੀਮ ਸੰਬੰਧੀ ਜਾਗਰੂਕ ਕੀਤਾ

ਖੰਨਾ, 5 ਜੁਲਾਈ (ਮਨਜੀਤ ਸਿੰਘ ਧੀਮਾਨ)-ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਪਿ੍ੰਸੀਪਲ ਬਲਜਿੰਦਰ ਸਿੰਘ ਦੀ ਅਗਵਾਈ 'ਚ ਸਰਕਾਰੀ ਆਈ.ਟੀ.ਆਈ (ਇਸਤਰੀ) ਖੰਨਾ ਟਰੇਨਿੰਗ ਕਰ ਰਹੀਆਂ ਸਿਖਿਆਰਥਣਾਂ ਨੂੰ ਆਪਣਾ ...

ਪੂਰੀ ਖ਼ਬਰ »

ਰਾਮਪੁਰ ਸਭਾ ਦੀ ਜੁਲਾਈ ਮਹੀਨੇ ਦੀ ਇਕੱਤਰਤਾ ਸਮੇਂ ਸਾਹਿਤਕਾਰ ਤੇ ਸਾਹਿਤ ਪ੍ਰੇਮੀਆਂ ਨੇ ਕੀਤੀਆਂ ਵਿਚਾਰਾਂ

ਦੋਰਾਹਾ, 6 ਜੁਲਾਈ (ਮਨਜੀਤ ਸਿੰਘ ਗਿੱਲ)-ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਜੁਲਾਈ ਮਹੀਨੇ ਦੀ ਇਕੱਤਰਤਾ ਲਾਇਬ੍ਰੇਰੀ ਹਾਲ ਪਿੰਡ ਰਾਮਪੁਰ ਵਿਖੇ ਸਭਾ ਦੇ ਪ੍ਰਧਾਨ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ ਹੋਈ | ਇਕੱਤਰਤਾ ਵਿਚ ਪਹਿਲੀ ਵਾਰ ਆਏ ਬਲਜੀਤ ਸਿੰਘ ਰੌਣੀ, ਪੰਜਾਬੀ ...

ਪੂਰੀ ਖ਼ਬਰ »

ਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ

ਖੰਨਾ, 6 ਜੁਲਾਈ (ਹਰਜਿੰਦਰ ਸਿੰਘ ਲਾਲ)-ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਦੇ ਮਾਸ ਕਮਿਊਨੀਕੇਸ਼ਨ ਯਾਨੀ ਪੱਤਰਕਾਰਤਾ ਵਿਭਾਗ ਤੇ ਫ਼ੈਸ਼ਨ ਡਿਜ਼ਾਈਨ ਦੇ ਵਿਦਿਆਰਥੀਆਂ ਨੇ ਆਪਣੇ ਫਾਈਨਲ ਸਮੈਸਟਰ ਦੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ...

ਪੂਰੀ ਖ਼ਬਰ »

ਡਾਇਰੀਆ ਪੰਦ੍ਹਰਵਾੜੇ ਤਹਿਤ ਜਾਗਰੂਕਤਾ ਸਰਗਰਮੀਆਂ ਸ਼ੁਰੂ

ਖੰਨਾ, 6 ਜੁਲਾਈ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਦੀਆਂ ਹਦਾਇਤਾਂ ਤੇ ਸੀ. ਐੱਚ. ਸੀ. ਮਾਨੂੰਪੁਰ ਦੇ ਐੱਸ. ਐੱਮ. ਓ. ਡਾ. ਰਵੀ ਦੱਤ ਦੀ ਅਗਵਾਈ ਵਿਚ 17 ਜੁਲਾਈ ਤੱਕ ਮਨਾਏ ਜਾ ਰਹੇ ਤੀਬਰ ਦਸਤ ਰੋਕੂ ਪੰਦਰਵਾੜੇ ਸਬੰਧੀ ਆਸ਼ਾ ਵਰਕਰਾਂ ਵਲੋਂ ਆਪਣੇ ਏਰੀਏ ਵਿਚ ...

ਪੂਰੀ ਖ਼ਬਰ »

ਪੰਜਾਬ ਸਰਕਾਰ ਲੋਕਾਂ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਕਰੇਗੀ-ਮੁੱਲਾਂਪੁਰ

ਜੌੜੇਪੁਲ ਜਰਗ, 6 ਜੁਲਾਈ (ਪਾਲਾ ਰਾਜੇਵਾਲੀਆ)-ਆਮ ਆਦਮੀ ਪਾਰਟੀ ਦੇ ਆਗੂ ਗਿੰਦੀ ਮੁੱਲਾਂਪੁਰ ਨੇ ਜੌੜੇਪੁਲ ਵਿਖੇ ਪੈੱ੍ਰਸ ਮਿਲਣੀ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਨਤਾ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰੇਗੀ ਤੇ ਪੰਜਾਬ ਦਾ ਹਰ ਵਰਗ ਪੰਜਾਬ ਸਰਕਾਰ ਤੋਂ ...

ਪੂਰੀ ਖ਼ਬਰ »

ਸਾਬਕਾ ਸੈਨਿਕਾਂ ਦਾ ਹੱਕ ਮਾਰ ਕੇ ਕੇਂਦਰ ਸਰਕਾਰ ਧੋਖਾ ਕਰ ਰਹੀ ਹੈ-ਮਾਜਰੀ

ਖੰਨਾ, 6 ਜੁਲਾਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਖੰਨਾ ਦੀ ਬੈਠਕ ਕੈਪਟਨ ਨੰਦ ਲਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ 'ਚ ਸਾਬਕਾ ਸੈਨਿਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਵਲੋਂ ਸਾਬਕਾ ...

ਪੂਰੀ ਖ਼ਬਰ »

ਕੁਲਾਰ ਕਾਲਜ ਆਫ਼ ਨਰਸਿੰਗ ਵਿਖੇ ਜੀ. ਐੱਨ. ਐੱਮ. ਦਾ ਨਤੀਜਾ 100 ਫ਼ੀਸਦੀ ਰਿਹਾ

ਬੀਜਾ, 6 ਜੁਲਾਈ (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਹਸਪਤਾਲ ਤੇ ਆਈ. ਸੀ. ਐੱਸ. ਈ. ਪੈਟਰਨ ਦੇ ਆਧਾਰਿਤ ਕੁਲਾਰ ਪਬਲਿਕ ਸਕੂਲ ਦੇ ਪ੍ਰਬੰਧਕਾਂ ਦੀ ਅਗਵਾਈ ਹੇਠ ਮੈਡੀਕਲ ਸਿੱਖਿਆ ਖੇਤਰ ਦੀ ਅੰਤਰਰਾਸ਼ਟਰੀ ਪੱਧਰ ਦੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ...

ਪੂਰੀ ਖ਼ਬਰ »

ਸਰਸਵਤੀ ਮਾਡਲ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ

ਦੋਰਾਹਾ, 6 ਜੁਲਾਈ (ਮਨਜੀਤ ਸਿੰਘ ਗਿੱਲ)-ਸਥਾਨਕ ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਦਾ ਨਤੀਜਾ ਸੌ ਫ਼ੀਸਦੀ ਰਿਹਾ¢ ਪਿੰ੍ਰਸੀਪਲ ਪ੍ਰੀਤੀਸ਼ ਗੁਸਾਈਾ ਨੇ ਦੱਸਿਆ ਕਿ ਕਾਮਰਸ ਗਰੁੱਪ ਵਿਚ ਸਕੂਲ ਦੀ ਵਿਦਿਆਰਥਣ ਵਰਣਪ੍ਰੀਤ ਕੌਰ ਪੁੱਤਰੀ ਅਮਰਜੀਤ ਸਿੰਘ ਨੇ ...

ਪੂਰੀ ਖ਼ਬਰ »

ਸ਼ਕਤੀ ਪਬਲਿਕ ਸਕੂਲ ਦੋਰਾਹਾ ਦਾ ਨਤੀਜਾ ਰਿਹਾ ਸ਼ਾਨਦਾਰ

ਦੋਰਾਹਾ, 6 ਜੁਲਾਈ (ਮਨਜੀਤ ਸਿੰਘ ਗਿੱਲ)-ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਇਮਤਿਹਾਨਾਂ ਦੌਰਾਨ ਪੜ੍ਹਾਈ 'ਚ ਮੱਲ੍ਹਾਂ ਮਾਰ ਕੇ ਸਕੂਲ ਦਾ ਨਾਂਅ ...

ਪੂਰੀ ਖ਼ਬਰ »

ਨਵਜੋਤ ਕੌਰ ਨੂੰ ਕੀਤਾ ਸਨਮਾਨਿਤ

ਜੌੜੇਪੁਲ ਜਰਗ, 6 ਜੁਲਾਈ (ਪਾਲਾ ਰਾਜੇਵਾਲੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਦੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਮੂਹ ਵਿਦਿਆਰਥੀਆਂ ਨੂੰ ਅਤੇ ਵਿਸ਼ੇਸ਼ ਕਰ ਕੇ ਨਵਜੋਤ ਕੌਰ ਪੁੱਤਰੀ ਰਣਜੀਤ ਸਿੰਘ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX