ਤਾਜਾ ਖ਼ਬਰਾਂ


ਪਾਣੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਨਹਿਰੀ ਵਿਭਾਗ ਦਾ ਘੇਰਿਆ ਦਫ਼ਤਰ
. . .  0 minutes ago
ਅਬੋਹਰ, 16 ਅਗਸਤ (ਸੰਦੀਪ ਸੋਖਲ)-ਹਲਕਾ ਬੱਲੂਆਣਾ ਦੇ ਪਿੰਡ ਭੰਗਾਲਾ 'ਚ ਕਿਸਾਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਮੈਂਬਰਾਂ ਵਲੋਂ ਅਬੋਹਰ ਨਹਿਰੀ ਕਲੋਨੀ...
ਜਲੰਧਰ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  8 minutes ago
ਜਲੰਧਰ, 16 ਅਗਸਤ-ਜਲੰਧਰ ਪਹੁੰਚੇ ਬਿਕਰਮ ਸਿੰਘ ਮਜੀਠੀਆ
ਜੰਮੂ-ਕਸ਼ਮੀਰ: ਸ਼ੋਪੀਆਂ 'ਚ ਅੱਤਵਾਦੀਆਂ ਵਲੋਂ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ
. . .  11 minutes ago
ਸ਼੍ਰੀਨਗਰ, 16 ਅਗਸਤ-ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਛੋਟੇਪੋਰਾ ਇਲਾਕੇ 'ਚ ਇਕ ਸੇਬ ਦੇ ਬਾਗ 'ਚ ਅੱਤਵਾਦੀਆਂ ਨੇ ਲੋਕਾਂ 'ਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ 'ਚ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ...
ਪੰਜਾਬ ਦੇ 12000 ਪਿੰਡਾਂ 'ਚ ਗ੍ਰਾਮ ਸਭਾਵਾਂ ਕਰਵਾਈਆਂ-ਧਾਲੀਵਾਲ
. . .  56 minutes ago
ਚੰਡੀਗੜ੍ਹ, 16 ਅਗਸਤ-ਪੰਜਾਬ ਦੇ 12000 ਪਿੰਡਾਂ 'ਚ ਗ੍ਰਾਮ ਸਭਾਵਾਂ ਕਰਵਾਈਆਂ-ਧਾਲੀਵਾਲ
ਪੰਜਾਬ 'ਚ ਹੁਣ ਤੱਕ ਅਸੀਂ 9053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ-ਕੁਲਦੀਪ ਸਿੰਘ ਧਾਲੀਵਾਲ
. . .  58 minutes ago
ਪੰਜਾਬ 'ਚ ਹੁਣ ਤੱਕ ਅਸੀਂ 9053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ-ਕੁਲਦੀਪ ਸਿੰਘ ਧਾਲੀਵਾਲ
ਹਰਪਾਲ ਚੀਮਾ ਦਾ ਵੱਡਾ ਬਿਆਨ: ਸਰਕਾਰ ਨੇ 5 ਮਹੀਨਿਆਂ 'ਚ 12,339 ਕਰੋੜ ਕਰਜ਼ਾ ਵਾਪਸ ਕੀਤਾ
. . .  about 1 hour ago
ਚੰਡੀਗੜ੍ਹ, 16 ਅਗਸਤ- ਭਗਵੰਤ ਮਾਨ ਸਰਕਾਰ ਦੇ ਅੱਜ 5 ਮਹੀਨੇ ਪੂਰੇ ਹੋਣ ਤੇ ਪੰਜਾਬ ਦੇ 5 ਕੈਬਨਿਟ ਮੰਤਰੀਆਂ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਵਲੋਂ 5 ਮਹੀਨਿਆਂ 'ਚ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ...
ਨਿਰਮਲ ਸੰਧੂ ਕਿਸਾਨ ਯੂਨੀਅਨ ਹਲਕਾ ਬੰਗਾ ਦੇ ਪ੍ਰਧਾਨ ਨਿਯੁਕਤ
. . .  about 1 hour ago
ਸੰਧਵਾਂ,16 ਅਗਸਤ (ਪ੍ਰੇਮੀ ਸੰਧਵਾਂ)- ਅਗਾਂਹਵਧੂ ਕਿਸਾਨ ਤੇ ਇੰਡੀਅਨ ਓਵਰਸੀਜ਼ ਡਿਵੈਲਪਮੈਂਟ ਕਮੇਟੀ ਯੂ.ਕੇ. ਦੇ ਜਨਰਲ ਸਕੱਤਰ ਸ.ਨਿਰਮਲ ਸਿੰਘ ਸੰਧੂ ਸੰਧਵਾਂ ਨੂੰ ਕਿਸਾਨਾਂ ਦੀ ਵੱਡੀ ਇਕੱਤਰਤਾ ਦੌਰਾਨ ਕਿਸਾਨ ਯੂਨੀਅਨ ਹਲਕਾ ਬੰਗਾ ਦਾ ਸਰਬਸੰਮਤੀ ਨਾਲ...
ਬੀ.ਸੀ.ਸੀ.ਆਈ. ਦੇ ਸਾਬਕਾ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਦਾ ਹੋਇਆ ਦਿਹਾਂਤ
. . .  about 2 hours ago
ਨਵੀਂ ਦਿੱਲੀ, 16 ਅਗਸਤ-ਬੀ.ਸੀ.ਸੀ.ਆਈ. ਦੇ ਸਾਬਕਾ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਦਾ ਹੋਇਆ ਦਿਹਾਂਤ
ਪੰਜਾਬ 'ਚ 25 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਾਂਗੇ- ਭਗਵੰਤ ਮਾਨ
. . .  about 1 hour ago
ਚੰਡੀਗੜ੍ਹ, 16 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਲਈ ਇਕ ਹੋਰ ਖ਼ੁਸ਼ਖ਼ਬਰੀ ਹੈ ਕਿ ਮੇਰੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਜਿਹੜੇ ਹੋਰ 25 ਆਮ ਆਦਮੀ ਕਲੀਨਿਕ ਬਣਕੇ ਤਿਆਰ ਹਨ, ਉਹ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ। ਹੁਣ ਪੰਜਾਬ 'ਚ 100 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਕਰਨਗੇ।
ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਵੱਡਾ ਹਾਦਸਾ, ਆਈ.ਟੀ.ਬੀ.ਪੀ. ਦੀ ਬੱਸ ਹਾਦਸੇ ਦਾ ਸ਼ਿਕਾਰ
. . .  about 2 hours ago
ਸ਼੍ਰੀਨਗਰ, 16 ਅਗਸਤ-ਜੰਮੂ-ਕਸ਼ਮੀਰ 'ਚ ਅਮਰਨਾਥ ਯਾਤਰਾ 'ਤੇ ਡਿਊਟੀ 'ਚ ਲੱਗੇ ਆਈ.ਟੀ.ਬੀ.ਪੀ. ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 6 ਆਈ.ਟੀ.ਬੀ. ਪੀ. ਜਵਾਨਾਂ ਦੀ ਮੌਤ...
ਰਿਮਾਂਡ ਖ਼ਤਮ ਹੋਣ ਤੇ ਜੱਗੂ ਭਗਵਾਨਪੁਰੀਆ ਮੋਗਾ ਅਦਾਲਤ 'ਚ ਪੇਸ਼, ਬਟਾਲਾ ਪੁਲਿਸ ਨੇ ਲਿਆ ਟਰਾਂਜ਼ਿਟ ਰਿਮਾਂਡ 'ਤੇ
. . .  about 2 hours ago
ਮੋਗਾ, 16 ਅਗਸਤ (ਗੁਰਤੇਜ ਸਿੰਘ ਬੱਬੀ)-ਜੱਗੂ ਭਗਵਾਨਪੁਰੀਆ ਦਾ ਰਿਮਾਂਡ ਖ਼ਤਮ ਹੋਣ ਤੇ ਅੱਜ ਮੋਗਾ ਪੁਲਿਸ ਵਲੋਂ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਕਈ ਮਾਮਲਿਆਂ 'ਚ ਪੁੱਛਗਿੱਛ ਲਈ ਬਟਾਲਾ ਪੁਲਿਸ ਟਰਾਂਜ਼ਿਟ ਰਿਮਾਂਡ 'ਤੇ ਲੈ...
ਫੀਫਾ ਵਲੋਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰਨ ਦੇ ਮੁੱਦੇ 'ਤੇ ਸੁਪਰੀਮ ਕੋਰਟ ਭਲਕੇ ਸੁਣਵਾਈ ਲਈ ਸਹਿਮਤ
. . .  about 3 hours ago
ਨਵੀਂ ਦਿੱਲੀ, 16 ਅਗਸਤ - ਫੀਫਾ ਵਲੋਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਮੁੱਦੇ 'ਤੇ ਸੁਪਰੀਮ ਕੋਰਟ ਭਲਕੇ ਸੁਣਵਾਈ ਲਈ ਸਹਿਮਤ...
ਬਿਹਾਰ ਮੰਤਰੀ ਮੰਡਲ ਦਾ ਵਿਸਤਾਰ
. . .  about 3 hours ago
ਪਟਨਾ, 16 ਅਗਸਤ - ਬਿਹਾਰ 'ਚ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਮਹਾ-ਗੱਠਜੋੜ ਸਰਕਾਰ ਦਾ ਵਿਸਤਾਰ ਹੋਇਆ ਹੈ। ਰਾਜਦ ਆਗੂ ਤੇਜ ਪ੍ਰਤਾਪ ਯਾਦਵ ਸਮੇਤ 4 ਹੋਰ ਵਿਧਾਇਕਾਂ ਨੇ ਰਾਜ ਭਵਨ...
ਬੇਕਾਬੂ ਜੀਪ ਦੇ ਹਾਦਸਾਗ੍ਰਸਤ ਹੋਣ ਕਾਰਨ ਇਕ ਬੱਚੇ ਸਮੇਤ ਤਿੰਨ ਦੀ ਮੌਤ, 4 ਜ਼ਖਮੀ
. . .  about 3 hours ago
ਰਾਮਾਂ ਮੰਡੀ, 16 ਅਗਸਤ (ਤਰਸੇਮ ਸਿੰਗਲਾ) - ਅੱਜ ਸਵੇਰੇ ਓਵਰ ਸਵਾਰੀਆਂ ਨਾਲ ਭਰੀ ਇਕ ਪਿਕਅਪ ਜੀਪ ਪੰਜਾਬ-ਹਰਿਆਣਾ ਸਰਹੱਦ ਦੇ ਨੌਰੰਗ ਪਿੰਡ ਨੇੜੇ ਬੇਕਾਬੂ ਹੋ ਕੇ ਸੜਕ ਹਾਦਸੇ ਦਾ ਸ਼ਿਕਾਰ...
ਭਗਵੰਤ ਮਾਨ ਸਰਕਾਰ ਦੇ 5 ਮਹੀਨੇ ਪੂਰੇ ਹੋਣ 'ਤੇ ਪ੍ਰੈੱਸ ਵਾਰਤਾ ਕਰ 5 ਮੰਤਰੀ ਆਪਣੇ ਕੰਮਾਂ ਦਾ ਦੇਣਗੇ ਵੇਰਵਾ
. . .  about 3 hours ago
ਚੰਡੀਗੜ੍ਹ, 16 ਅਗਸਤ - ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਅੱਜ 5 ਮਹੀਨੇ ਪੂਰੇ ਹੋ ਗਏ ਹਨ। 5 ਮਹੀਨੇ ਪੂਰੇ ਹੋਣ 'ਤੇ ਸਰਕਾਰ ਦੇ 5 ਮੰਤਰੀ ਆਪਣੇ ਕੰਮਾਂ ਦਾ ਵੇਰਵਾ ਦੇਣਗੇ। ਇਸ ਨੂੰ ਲੈ ਕੇ ਅੱਜ ਦੁਪਹਿਰ 1:00 ਵਜੇ ਪੰਜਾਬ ਭਵਨ ਵਿਖੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ...
ਦਿੱਲੀ ਹਾਈ ਕੋਰਟ ਵਲੋਂ ਈ.ਡੀ. ਨੂੰ ਨੋਟਿਸ ਜਾਰੀ
. . .  about 3 hours ago
ਨਵੀਂ ਦਿੱਲੀ, 16 ਅਗਸਤ - ਦਿੱਲੀ ਹਾਈਕੋਰਟ ਨੇ ਐਨ.ਐਸ.ਈ. ਫੋਨ ਟੈਪਿੰਗ ਮਾਮਲੇ ਵਿਚ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਦੁਆਰਾ ਦਾਖ਼ਲ ਜ਼ਮਾਨਤ ਪਟੀਸ਼ਨ 'ਤੇ ਈ.ਡੀ. ਨੂੰ ਨੋਟਿਸ ਜਾਰੀ ਕੀਤਾ ਹੈ।ਹਾਈਕੋਰਟ ਨੇ ਸੰਜੇ ਪਾਂਡੇ ਦੁਆਰਾ ਦਾਇਰ ਇਕ ਹੋਰ ਪਟੀਸ਼ਨ ਵਿਚ...
ਰਾਜਨਾਥ ਸਿੰਘ ਅੱਜ ਭਾਰਤੀ ਫ਼ੌਜ ਨੂੰ ਸੌਂਪਣਗੇ ਕਈ ਸਵਦੇਸ਼ੀ ਹਥਿਆਰ
. . .  about 4 hours ago
ਨਵੀਂ ਦਿੱਲੀ, 16 ਅਗਸਤ - ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਭਾਰਤੀ ਫ਼ੌਜ ਨੂੰ ਕਈ ਸਵਦੇਸ਼ੀ ਹਥਿਆਰ ਸੌਂਪਣਗੇ, ਜਿਨ੍ਹਾਂ ਵਿਚ ਐਂਟੀ-ਪਰਸਨਲ ਲੈਂਡ ਮਾਈਨ ਨਿਪੁਨ, ਪੈਂਗੌਂਗ ਝੀਲ ਵਿੱਚ ਕਾਰਵਾਈਆਂ ਲਈ ਲੈਂਡਿੰਗ ਕਰਾਫਟ ਅਟੈਕ, ਪੈਦਲ ਫ਼ੌਜ ਦੇ ਲੜਾਕੂ ਵਾਹਨ...
ਛੱਲਾਂ ਮੁੜਕੇ ਨਹੀਂ ਆਇਆ - ਬਿਕਰਮ ਸਿੰਘ ਮਜੀਠੀਆ ਨੇ ਚਰਨਜੀਤ ਸਿੰਘ ਚੰਨੀ ਉੱਪਰ ਕੱਸਿਆ ਤਨਜ਼
. . .  about 4 hours ago
ਚੰਡੀਗੜ੍ਹ, 16 ਅਗਸਤ - ਸਾਬਕਾ ਕੈਬਿਨਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਟਕੜ ਕਲਾਂ ਲਈ ਰਵਾਨਾ ਹੋ ਗਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰਾਂ ਬਹੁਤ ਕੁਝ ਕਰਦੀਆਂ...
ਵੰਡ ਵੇਲੇ ਮਾਰੇ ਗਏ ਲੋਕਾਂ ਦੀ ਯਾਦ ਵਿਚ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਸ਼ੋਕ ਮਤੇ ਕਰਨੇ ਚਾਹੀਦੇ ਹਨ ਪਾਸ - ਗਿਆਨੀ ਹਰਪ੍ਰੀਤ ਸਿੰਘ
. . .  about 4 hours ago
ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ) - ਹਿੰਦੋਸਤਾਨ ਦੀ ਵੰਡ ਵੇਲੇ ਸਰਹੱਦ ਦੇ ਦੋਵੇਂ ਪਾਸੇ ਮਾਰੇ ਗਏ ਵੱਖ-ਵੱਖ ਧਰਮਾਂ ਨਾਲ ਸੰਬੰਧਿਤ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸੰਗਤਾਂ...
ਬਟਵਾਰੇ ਦੌਰਾਨ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਹੋਈ ਅਰਦਾਸ
. . .  about 4 hours ago
ਤਲਵੰਡੀ ਸਾਬੋ, 16 ਅਗਸਤ (ਰਣਜੀਤ ਸਿੰਘ ਰਾਜੂ) - ਦੇਸ਼ ਦੀ ਆਜ਼ਾਦੀ ਮੌਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਬਟਵਾਰੇ ਦੌਰਾਨ ਮਾਰੇ ਗਏ ਕਰੀਬ 10 ਲੱਖ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ...
ਵੰਡ ਵੇਲੇ ਮਾਰੇ ਗਏ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ ਸਮਾਗਮ
. . .  about 5 hours ago
ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ) - 75 ਵਰ੍ਹੇ ਪਹਿਲਾਂ ਸੰਨ 1947 ਵਿਚ ਹਿੰਦੋਸਤਾਨ ਦੀ ਵੰਡ ਵੇਲੇ ਸਰਹੱਦ ਦੇ ਦੋਵੇਂ ਪਾਸੇ ਮਾਰੇ ਗਏ ਵੱਖ-ਵੱਖ ਧਰਮਾਂ ਨਾਲ ਸੰਬੰਧਿਤ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ ਸਮਾਗਮ ਕਰਵਾਇਆ...
ਰਾਜੂ ਸ੍ਰੀਵਾਸਤਵ ਦੀ ਸਿਹਤ 'ਚ ਹੋ ਰਿਹੈ ਸੁਧਾਰ
. . .  about 5 hours ago
ਨਵੀਂ ਦਿੱਲੀ, 16 ਅਗਸਤ - ਰਾਜੂ ਸ੍ਰੀਵਾਸਤਵ ਦੇ ਨਿੱਜੀ ਸਕੱਤਰ ਗਰਵੀਤ ਨਾਰੰਗ ਦਾ ਕਹਿਣਾ ਹੈ ਕਿ ਰਾਜੂ ਸ੍ਰੀਵਾਸਤਵ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਹ ਜਲਦੀ ਠੀਕ ਹੋ ਜਾਵੇ।ਰਾਜੂ ਸ੍ਰੀਵਾਸਤਵ (58) ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ...
ਬਿਹਾਰ ਦੇ ਸਾਬਕਾ ਮੰਤਰੀ ਸੁਭਾਸ਼ ਸਿੰਘ ਦਾ ਦਿਹਾਂਤ
. . .  about 6 hours ago
ਪਟਨਾ, 16 ਅਗਸਤ - ਬਿਹਾਰ ਦੇ ਸਾਬਕਾ ਕੈਬਨਿਟ ਮੰਤਰੀ ਸੁਭਾਸ਼ ਸਿੰਘ ਦਾ ਦਿਹਾਂਤ ਹੋ ਗਿਆ...
ਫੀਫਾ ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਕੀਤਾ ਮੁਅੱਤਲ
. . .  about 3 hours ago
ਨਵੀਂ ਦਿੱਲੀ, 16 ਅਗਸਤ - ਫੀਫਾ ਨੇ ਤੀਜੀ ਧਿਰ ਦੇ ਅਣਉੱਚਿਤ ਪ੍ਰਭਾਵ ਦਾ ਹਵਾਲਾ ਦਿੰਦੇ ਹੋਏ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਦਾ ਮਤਲਬ ਹੈ ਕਿ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ...
ਬਿਹਾਰ 'ਚ ਨਿਤਿਸ਼ ਸਰਕਾਰ ਦਾ ਵਿਸਤਾਰ ਅੱਜ
. . .  about 6 hours ago
ਪਟਨਾ, 16 ਅਗਸਤ - ਬਿਹਾਰ 'ਚ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਮਹਾ-ਗੱਠਜੋੜ ਸਰਕਾਰ ਦਾ ਵਿਸਤਾਰ ਅੱਜ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 23 ਹਾੜ ਸੰਮਤ 554

ਸੰਪਾਦਕੀ

ਲੁੜਕਦਾ ਪੰਜਾਬ

ਜੇਕਰ ਕੇਂਦਰ ਸਰਕਾਰ ਦੇ ਸੰਬੰਧਿਤ ਮੰਤਰਾਲਿਆਂ ਵਲੋਂ ਸਮੇਂ-ਸਮੇਂ ਦੇਸ਼ ਦੇ ਰਾਜਾਂ ਦੀ ਵੱਖ-ਵੱਖ ਪਹਿਲੂਆਂ ਤੋਂ ਕਾਰਗੁਜ਼ਾਰੀ ਸੰਬੰਧੀ ਕਰਵਾਏ ਗਏ ਸਰਵੇਖਣਾਂ ਨੂੰ ਦੇਖਿਆ ਜਾਵੇ ਤਾਂ ਪੰਜਾਬ ਹਰ ਪੱਖੋਂ ਲਗਾਤਾਰ ਲੁੜਕਦਾ ਜਾ ਰਿਹਾ ਦਿਖਾਈ ਦਿੰਦਾ ਹੈ, ਜਦੋਂ ਕਿ ਕੁਝ ਉਹ ਰਾਜ ਜੋ ਅਜਿਹੀ ਤੋਰ ਵਿਚ ਕਦੀ ਬਹੁਤ ਪਿੱਛੇ ਸਨ, ਉਹ ਇਸ ਤੋਂ ਕਿਤੇ ਅੱਗੇ ਵਧ ਗਏ ਜਾਪਦੇ ਹਨ। ਇਨ੍ਹਾਂ ਰਾਜਾਂ ਵਿਚ ਵਧੇਰੇ ਪ੍ਰਸ਼ਾਸਨਿਕ ਲਗਨ ਅਤੇ ਸਰਕਾਰਾਂ ਦੀਆਂ ਆਮ ਲੋਕਾਂ ਲਈ ਬਣਾਈਆਂ ਕਲਿਆਣਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਬਾਰੇ ਵੱਡੀ ਪ੍ਰਤੀਬੱਧਤਾ ਪ੍ਰਗਟ ਹੁੰਦੀ ਹੈ। ਪਿਛਲੇ ਦਿਨੀਂ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਲਈ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪਿਊਸ਼ ਗੋਇਲ ਨੇ ਕੁਝ ਅੰਕੜੇ ਪੇਸ਼ ਕੀਤੇ, ਜਿਨ੍ਹਾਂ ਵਿਚ ਜਨਤਕ ਵੰਡ ਪ੍ਰਣਾਲੀ ਸੰਬੰਧੀ ਰਾਜਾਂ ਦੀਆਂ ਸਰਕਾਰਾਂ ਵਲੋਂ ਦਿਖਾਈ ਤੀਬਰਤਾ ਨੂੰ ਘੋਖਿਆ ਗਿਆ ਸੀ।
ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਨੂੰ ਅਮਲੀ ਰੂਪ ਵਿਚ ਜਿਨ੍ਹਾਂ ਰਾਜਾਂ ਨੇ ਵਧੇਰੇ ਤਤਪਰਤਾ ਦਿਖਾ ਕੇ ਲੋੜਵੰਦ ਲੋਕਾਂ ਲਈ ਇਸ ਨੂੰ ਲਾਗੂ ਕੀਤਾ ਹੈ, ਉਨ੍ਹਾਂ ਵਿਚ 20 ਰਾਜਾਂ ਦੀ ਸੂਚੀ ਵਿਚ ਪੰਜਾਬ 16ਵੇਂ ਨੰਬਰ 'ਤੇ ਆਉਂਦਾ ਹੈ, ਜਦੋਂ ਕਿ ਓਡੀਸ਼ਾ ਪਹਿਲੇ 'ਤੇ, ਉੱਤਰ ਪ੍ਰਦੇਸ਼ ਦੂਸਰੇ ਅਤੇ ਆਂਧਰਾ ਪ੍ਰਦੇਸ਼ ਤੀਸਰੇ ਨੰਬਰ 'ਤੇ ਆਏ ਹਨ। ਇਸ ਤੋਂ ਇਹ ਹੀ ਭਾਵ ਲਿਆ ਜਾ ਸਕਦਾ ਹੈ ਕਿ ਹੇਠਲੇ ਨੰਬਰਾਂ 'ਤੇ ਆਉਣ ਵਾਲੇ ਰਾਜਾਂ ਦੀ ਇਸ ਕਲਿਆਣਕਾਰੀ ਯੋਜਨਾ ਲਈ ਵੰਡ ਪ੍ਰਣਾਲੀ ਸੁਸਤ ਅਤੇ ਨੁਕਸਦਾਰ ਹੈ। ਕੇਂਦਰ ਸਰਕਾਰ ਵਲੋਂ 80 ਕਰੋੜ ਦੇ ਲਗਭਗ ਲੋਕਾਂ ਨੂੰ ਵੱਧ ਤੋਂ ਵੱਧ ਰਿਆਇਤ 'ਤੇ ਅਨਾਜ ਦਿੱਤਾ ਜਾਂਦਾ ਹੈ। ਇਕ ਵਿਅਕਤੀ ਨੂੰ ਹਰ ਮਹੀਨੇ ਇਕ ਤੋਂ ਤਿੰਨ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਤੇ 5 ਕਿਲੋ ਅਨਾਜ ਮਿਲਦਾ ਹੈ। ਪੰਜਾਬ ਅਜਿਹਾ ਸੂਬਾ ਸੀ, ਜਿਸ ਨੇ ਖੁਰਾਕ ਸੁਰੱਖਿਆ ਕਾਨੂੰਨ ਨੂੰ ਸਭ ਤੋਂ ਪਹਿਲਾਂ ਲਾਗੂ ਕੀਤਾ ਸੀ। ਇਸੇ ਤਰ੍ਹਾਂ ਪਹਾੜੀ ਜਾਂ ਉੱਤਰ-ਪੂਰਬ ਦੇ ਰਾਜਾਂ ਨੂੰ ਇਸ ਸੰਬੰਧੀ ਖ਼ਾਸ ਸ਼੍ਰੇਣੀ ਵਿਚ ਰੱਖਿਆ ਗਿਆ ਸੀ। ਇਸ ਵਿਚ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਨੇ ਦੂਸਰਾ ਤੇ ਸਿੱਕਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪਿਛਲੇ ਮਹੀਨੇ ਮਿਲੀਆਂ ਰਿਪੋਰਟਾਂ ਮੁਤਾਬਿਕ ਸੂਬੇ ਵਿਚ ਹਵਾ ਦੀ ਗੁਣਵੱਤਾ ਖ਼ਰਾਬ ਹੁੰਦੀ ਜਾ ਰਹੀ ਹੈ। ਜੂਨ ਦੇ ਮਹੀਨੇ ਵਿਚ ਨੀਤੀ ਆਯੋਗ ਨੇ ਅੰਕੜਿਆਂ ਨੂੰ ਆਧਾਰ ਬਣਾ ਕੇ ਸਮਾਜਿਕ, ਆਰਥਿਕ ਅਤੇ ਜਲਵਾਯੂ ਸੰਬੰਧੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਇਸ ਵਿਚ ਵੀ ਕੇਰਲ ਪਹਿਲੇ ਨੰਬਰ ਅਤੇ ਹਿਮਾਚਲ ਪ੍ਰਦੇਸ਼ ਦੂਸਰੇ ਨੰਬਰ 'ਤੇ ਆਏ ਸਨ। ਇਹ ਤੱਥ ਨੀਤੀ ਆਯੋਗ ਨੇ ਸੰਯੁਕਤ ਰਾਸ਼ਟਰ ਨਾਲ ਮਿਲ ਕੇ ਤਿਆਰ ਕੀਤੇ ਸਨ। ਇਸੇ ਹੀ ਤਰ੍ਹਾਂ ਕੁਝ ਰਾਜਾਂ ਨੇ ਕੁਝ ਹੋਰ ਖ਼ਾਸ ਖੇਤਰਾਂ ਵਿਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਗ਼ਰੀਬੀ ਸੰਬੰਧੀ ਤਾਮਿਲਨਾਡੂ, ਭੁੱਖਮਰੀ ਸੰਬੰਧੀ ਕੇਰਲ, ਸਿਹਤ ਸੇਵਾਵਾਂ ਸੰਬੰਧੀ ਦਿੱਲੀ ਅਤੇ ਗੁਜਰਾਤ, ਵਧੀਆ ਸਿੱਖਿਆ ਸੰਬੰਧੀ ਕੇਰਲ ਅਤੇ ਚੰਡੀਗੜ੍ਹ, ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਗੋਆ ਅਤੇ ਲਕਸ਼ਦੀਪ, ਬਿਹਤਰ ਕੰਮ ਅਤੇ ਆਰਥਿਕ ਵਿਕਾਸ ਵਿਚ ਹਿਮਾਚਲ ਪ੍ਰਦੇਸ਼, ਵਾਤਾਵਰਨ ਸੁਧਾਰ ਸੰਬੰਧੀ ਯਤਨਾਂ ਵਿਚ ਓਡੀਸ਼ਾ ਆਦਿ ਰਾਜਾਂ ਦੇ ਵਧੇਰੇ ਨੰਬਰ ਆਏ ਹਨ। ਪੰਜਾਬ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਸਾਰੇ ਪੱਖਾਂ ਤੋਂ ਕਿਵੇਂ ਲੁੜਕਦਾ ਆ ਰਿਹਾ ਹੈ, ਇਸ ਸੰਬੰਧੀ ਗੰਭੀਰ ਵਿਚਾਰ ਕੀਤੇ ਜਾਣ ਦੀ ਜ਼ਰੂਰਤ ਹੈ। ਕਦੀ ਖੇਤੀਬਾੜੀ ਅਤੇ ਖੁਰਾਕ ਦੇ ਖੇਤਰ ਵਿਚ ਪੰਜਾਬ ਦਾ ਪਹਿਲਾ ਨੰਬਰ ਆਉਂਦਾ ਸੀ। ਅੱਜ ਦੂਸਰੇ ਕਈ ਰਾਜ ਇਨ੍ਹਾਂ ਖੇਤਰਾਂ ਵਿਚ ਉਸ ਤੋਂ ਕਿਤੇ ਅੱਗੇ ਲੰਘ ਗਏ ਹਨ। ਅਸੀਂ ਖੇਤੀ ਵਿਚ ਹੀ ਨਹੀਂ ਪਛੜੇ ਸਗੋਂ ਆਪਣਾ ਇਕੋ-ਇਕ ਕੁਦਰਤੀ ਖਜ਼ਾਨਾ ਜ਼ਮੀਨਦੋਜ਼ ਪਾਣੀ ਵੀ ਗੁਆ ਰਹੇ ਹਾਂ। ਦਹਾਕੇ ਭਰ ਵਿਚ ਹੀ ਪੰਜਾਬ ਖੇਤਾਂ ਲਈ ਪਾਣੀ ਤਾਂ ਕੀ, ਇਸ ਸੰਬੰਧੀ ਆਪਣੀਆਂ ਨਿੱਤ ਦਿਨ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਨ ਵਿਚ ਵੀ ਹੱਥ ਮਲਦਾ ਦਿਖਾਈ ਦੇਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਮਹੀਨਿਆਂ ਵਿਚ ਇਸ ਸੰਬੰਧੀ ਕੁਝ ਅਮਲੀ ਯੋਜਨਾਵਾਂ ਦਿੱਤੀਆਂ ਸਨ, ਜਿਨ੍ਹਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਮੂੰਗੀ ਦੀ ਫ਼ਸਲ ਲਈ ਘੱਟੋ-ਘੱਟ ਖ਼ਰੀਦ ਮੁੱਲ ਦਾ ਐਲਾਨ ਕਰਨਾ ਆਦਿ ਸ਼ਾਮਿਲ ਸਨ। ਹੁਣ ਮਿਲੇ ਨਤੀਜਿਆਂ ਵਿਚ ਇਹ ਦੋਵੇਂ ਹੀ ਐਲਾਨੀਆਂ ਯੋਜਨਾਵਾਂ ਸੰਤੁਸ਼ਟੀਜਨਕ ਢੰਗ ਨਾਲ ਅੱਗੇ ਨਹੀਂ ਵਧੀਆਂ। ਝੋਨੇ ਦੀ ਬਿਜਾਈ ਪਹਿਲਾਂ ਵਾਂਗ ਹੀ ਪਾਣੀ ਵਿਚ ਕੱਦੂ ਕਰਕੇ ਕੀਤੀ ਜਾ ਰਹੀ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਨੇ ਲਾਲ ਬੱਤੀਆਂ ਜਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਸੀਂ ਕਲਿਆਣਕਾਰੀ ਯੋਜਨਾਵਾਂ ਵਿਚ ਅਤੇ ਆਪਣੇ ਕੁਦਰਤੀ ਤੇ ਸਮਾਜਿਕ ਸਰੋਕਾਰਾਂ ਵਿਚ ਕਿਉਂ ਅਤੇ ਕਿਵੇਂ ਪਛੜ ਰਹੇ ਹਾਂ, ਇਸ ਸੰਬੰਧੀ ਸਰਕਾਰ ਦੀ ਅਤੇ ਸਮੁੱਚੇ ਰੂਪ ਵਿਚ ਸਮਾਜ ਦੀ ਪ੍ਰਤੀਬੱਧਤਾ ਵਿਚ ਕਿਉਂ ਘਾਟ ਰਹਿ ਗਈ ਹੈ? ਅੱਜ ਹਰ ਪੱਖੋਂ ਪਛੜਦਾ ਪੰਜਾਬ ਆਪਣੀਆਂ ਸਰਕਾਰਾਂ ਅਤੇ ਆਪਣੇ ਲੋਕਾਂ ਤੋਂ ਇਹ ਗੰਭੀਰ ਸਵਾਲ ਪੁੱਛਦਾ ਨਜ਼ਰ ਆ ਰਿਹਾ ਹੈ।


-ਬਰਜਿੰਦਰ ਸਿੰਘ ਹਮਦਰਦ

ਕਿੰਨਾ ਕੁ ਸਾਰਥਕ ਹੈ ਮਾਨ ਸਰਕਾਰ ਦਾ ਪਹਿਲਾ ਬਜਟ ?

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿੱਤੀ ਵਰ੍ਹਾ 2022-23 ਦਾ 1,55,859 ਕਰੋੜ ਦਾ ਪਹਿਲਾ ਬਜਟ 27 ਜੂਨ ਨੂੰ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕਰ ਦਿੱਤਾ ਹੈ। ਸਰਕਾਰ ਨੇ ਸਿੱਖਿਆ, ਸਿਹਤ, ਖੇਤੀ, ਰੁਜ਼ਗਾਰ ਅਤੇ ਸੁਚੱਜਾ ਪ੍ਰਸ਼ਾਸਨ ਦੇਣ ...

ਪੂਰੀ ਖ਼ਬਰ »

ਪਾਣੀ ਮੁੱਕ ਰਿਹਾ ਹੈ, ਪੰਜਾਬ ਨੂੰ ਸੁਚੇਤ ਹੋਣ ਦੀ ਲੋੜ

ਸਤਿਗੁਰਾਂ ਦਾ ਫ਼ਰਮਾਨ ਹੈ, 'ਪਹਿਲਾ ਪਾਣੀ ਜਿਉ ਹੈ, ਜਿਤੁ ਹਰਿਆ ਸਭੁ ਕੋਇ'। ਸਪੱਸ਼ਟ ਹੈ ਕਿ ਪਾਣੀ ਹੈ ਤਾਂ ਜੀਵਨ ਹੈ। ਇਸੇ ਕਾਰਨ ਸਾਡੇ ਪੂਰਵਜ਼ ਮੱਧ ਏਸ਼ੀਆ ਤੋਂ ਆ ਕੇ ਪੰਜਾਬ ਦੇ ਦਰਿਆਵਾਂ ਕੰਢੇ ਹੀ ਟਿਕੇ ਸਨ, ਇੱਥੇ ਹੀ ਉਨ੍ਹਾਂ ਨੂੰ ਪਾਣੀ ਵਿਚ ਜੀਵਨ ਨਜ਼ਰ ਆਇਆ ਸੀ। ਸਦੀਆਂ ...

ਪੂਰੀ ਖ਼ਬਰ »

ਭਾਜਪਾ ਹੋਰ ਰਾਜਾਂ ਵਿਚ ਵੀ ਲਾਗੂ ਕਰ ਸਕਦੀ ਹੈ 'ਮਹਾਰਾਸ਼ਟਰ ਮਾਡਲ'

ਭਾਰਤੀ ਜਨਤਾ ਪਾਰਟੀ ਰਾਜਸਥਾਨ ਅਤੇ ਝਾਰਖੰਡ 'ਚ ਸੱਤਾ 'ਤੇ ਕਾਬਜ਼ ਹੋਣ ਲਈ ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਦੇ ਆਪ੍ਰੇਸ਼ਨ-ਡਿਸਲੋਜ ਮਾਡਲ (ਵਿਰੋਧੀ ਪਾਰਟੀ ਨੂੰ ਤੋੜ-ਮਰੋੜ ਦੇਣਾ) ਨੂੰ ਲਾਗੂ ਕਰ ਸਕਦੀ ਹੈ। ਪੱਛਮੀ ਬੰਗਾਲ ਵੀ ਦਲਬਦਲੀ ਦੇ ਖੇਡ 'ਚ ਸ਼ਾਮਿਲ ਹੈ। ਪੱਛਮੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX