ਤਾਜਾ ਖ਼ਬਰਾਂ


ਜਲੰਧਰ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  6 minutes ago
ਜਲੰਧਰ, 16 ਅਗਸਤ-ਜਲੰਧਰ ਪਹੁੰਚੇ ਬਿਕਰਮ ਸਿੰਘ ਮਜੀਠੀਆ
ਜੰਮੂ-ਕਸ਼ਮੀਰ: ਸ਼ੋਪੀਆਂ 'ਚ ਅੱਤਵਾਦੀਆਂ ਵਲੋਂ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ
. . .  9 minutes ago
ਸ਼੍ਰੀਨਗਰ, 16 ਅਗਸਤ-ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਛੋਟੇਪੋਰਾ ਇਲਾਕੇ 'ਚ ਇਕ ਸੇਬ ਦੇ ਬਾਗ 'ਚ ਅੱਤਵਾਦੀਆਂ ਨੇ ਲੋਕਾਂ 'ਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ 'ਚ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ...
ਪੰਜਾਬ ਦੇ 12000 ਪਿੰਡਾਂ 'ਚ ਗ੍ਰਾਮ ਸਭਾਵਾਂ ਕਰਵਾਈਆਂ-ਧਾਲੀਵਾਲ
. . .  54 minutes ago
ਚੰਡੀਗੜ੍ਹ, 16 ਅਗਸਤ-ਪੰਜਾਬ ਦੇ 12000 ਪਿੰਡਾਂ 'ਚ ਗ੍ਰਾਮ ਸਭਾਵਾਂ ਕਰਵਾਈਆਂ-ਧਾਲੀਵਾਲ
ਪੰਜਾਬ 'ਚ ਹੁਣ ਤੱਕ ਅਸੀਂ 9053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ-ਕੁਲਦੀਪ ਸਿੰਘ ਧਾਲੀਵਾਲ
. . .  56 minutes ago
ਪੰਜਾਬ 'ਚ ਹੁਣ ਤੱਕ ਅਸੀਂ 9053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ-ਕੁਲਦੀਪ ਸਿੰਘ ਧਾਲੀਵਾਲ
ਹਰਪਾਲ ਚੀਮਾ ਦਾ ਵੱਡਾ ਬਿਆਨ: ਸਰਕਾਰ ਨੇ 5 ਮਹੀਨਿਆਂ 'ਚ 12,339 ਕਰੋੜ ਕਰਜ਼ਾ ਵਾਪਸ ਕੀਤਾ
. . .  about 1 hour ago
ਚੰਡੀਗੜ੍ਹ, 16 ਅਗਸਤ- ਭਗਵੰਤ ਮਾਨ ਸਰਕਾਰ ਦੇ ਅੱਜ 5 ਮਹੀਨੇ ਪੂਰੇ ਹੋਣ ਤੇ ਪੰਜਾਬ ਦੇ 5 ਕੈਬਨਿਟ ਮੰਤਰੀਆਂ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਵਲੋਂ 5 ਮਹੀਨਿਆਂ 'ਚ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ...
ਨਿਰਮਲ ਸੰਧੂ ਕਿਸਾਨ ਯੂਨੀਅਨ ਹਲਕਾ ਬੰਗਾ ਦੇ ਪ੍ਰਧਾਨ ਨਿਯੁਕਤ
. . .  about 1 hour ago
ਸੰਧਵਾਂ,16 ਅਗਸਤ (ਪ੍ਰੇਮੀ ਸੰਧਵਾਂ)- ਅਗਾਂਹਵਧੂ ਕਿਸਾਨ ਤੇ ਇੰਡੀਅਨ ਓਵਰਸੀਜ਼ ਡਿਵੈਲਪਮੈਂਟ ਕਮੇਟੀ ਯੂ.ਕੇ. ਦੇ ਜਨਰਲ ਸਕੱਤਰ ਸ.ਨਿਰਮਲ ਸਿੰਘ ਸੰਧੂ ਸੰਧਵਾਂ ਨੂੰ ਕਿਸਾਨਾਂ ਦੀ ਵੱਡੀ ਇਕੱਤਰਤਾ ਦੌਰਾਨ ਕਿਸਾਨ ਯੂਨੀਅਨ ਹਲਕਾ ਬੰਗਾ ਦਾ ਸਰਬਸੰਮਤੀ ਨਾਲ...
ਬੀ.ਸੀ.ਸੀ.ਆਈ. ਦੇ ਸਾਬਕਾ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਦਾ ਹੋਇਆ ਦਿਹਾਂਤ
. . .  about 1 hour ago
ਨਵੀਂ ਦਿੱਲੀ, 16 ਅਗਸਤ-ਬੀ.ਸੀ.ਸੀ.ਆਈ. ਦੇ ਸਾਬਕਾ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਦਾ ਹੋਇਆ ਦਿਹਾਂਤ
ਪੰਜਾਬ 'ਚ 25 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਾਂਗੇ- ਭਗਵੰਤ ਮਾਨ
. . .  about 1 hour ago
ਚੰਡੀਗੜ੍ਹ, 16 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਲਈ ਇਕ ਹੋਰ ਖ਼ੁਸ਼ਖ਼ਬਰੀ ਹੈ ਕਿ ਮੇਰੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਜਿਹੜੇ ਹੋਰ 25 ਆਮ ਆਦਮੀ ਕਲੀਨਿਕ ਬਣਕੇ ਤਿਆਰ ਹਨ, ਉਹ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ। ਹੁਣ ਪੰਜਾਬ 'ਚ 100 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਕਰਨਗੇ।
ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਵੱਡਾ ਹਾਦਸਾ, ਆਈ.ਟੀ.ਬੀ.ਪੀ. ਦੀ ਬੱਸ ਹਾਦਸੇ ਦਾ ਸ਼ਿਕਾਰ
. . .  about 2 hours ago
ਸ਼੍ਰੀਨਗਰ, 16 ਅਗਸਤ-ਜੰਮੂ-ਕਸ਼ਮੀਰ 'ਚ ਅਮਰਨਾਥ ਯਾਤਰਾ 'ਤੇ ਡਿਊਟੀ 'ਚ ਲੱਗੇ ਆਈ.ਟੀ.ਬੀ.ਪੀ. ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 6 ਆਈ.ਟੀ.ਬੀ. ਪੀ. ਜਵਾਨਾਂ ਦੀ ਮੌਤ...
ਰਿਮਾਂਡ ਖ਼ਤਮ ਹੋਣ ਤੇ ਜੱਗੂ ਭਗਵਾਨਪੁਰੀਆ ਮੋਗਾ ਅਦਾਲਤ 'ਚ ਪੇਸ਼, ਬਟਾਲਾ ਪੁਲਿਸ ਨੇ ਲਿਆ ਟਰਾਂਜ਼ਿਟ ਰਿਮਾਂਡ 'ਤੇ
. . .  about 2 hours ago
ਮੋਗਾ, 16 ਅਗਸਤ (ਗੁਰਤੇਜ ਸਿੰਘ ਬੱਬੀ)-ਜੱਗੂ ਭਗਵਾਨਪੁਰੀਆ ਦਾ ਰਿਮਾਂਡ ਖ਼ਤਮ ਹੋਣ ਤੇ ਅੱਜ ਮੋਗਾ ਪੁਲਿਸ ਵਲੋਂ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਕਈ ਮਾਮਲਿਆਂ 'ਚ ਪੁੱਛਗਿੱਛ ਲਈ ਬਟਾਲਾ ਪੁਲਿਸ ਟਰਾਂਜ਼ਿਟ ਰਿਮਾਂਡ 'ਤੇ ਲੈ...
ਫੀਫਾ ਵਲੋਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰਨ ਦੇ ਮੁੱਦੇ 'ਤੇ ਸੁਪਰੀਮ ਕੋਰਟ ਭਲਕੇ ਸੁਣਵਾਈ ਲਈ ਸਹਿਮਤ
. . .  about 3 hours ago
ਨਵੀਂ ਦਿੱਲੀ, 16 ਅਗਸਤ - ਫੀਫਾ ਵਲੋਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਮੁੱਦੇ 'ਤੇ ਸੁਪਰੀਮ ਕੋਰਟ ਭਲਕੇ ਸੁਣਵਾਈ ਲਈ ਸਹਿਮਤ...
ਬਿਹਾਰ ਮੰਤਰੀ ਮੰਡਲ ਦਾ ਵਿਸਤਾਰ
. . .  about 3 hours ago
ਪਟਨਾ, 16 ਅਗਸਤ - ਬਿਹਾਰ 'ਚ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਮਹਾ-ਗੱਠਜੋੜ ਸਰਕਾਰ ਦਾ ਵਿਸਤਾਰ ਹੋਇਆ ਹੈ। ਰਾਜਦ ਆਗੂ ਤੇਜ ਪ੍ਰਤਾਪ ਯਾਦਵ ਸਮੇਤ 4 ਹੋਰ ਵਿਧਾਇਕਾਂ ਨੇ ਰਾਜ ਭਵਨ...
ਬੇਕਾਬੂ ਜੀਪ ਦੇ ਹਾਦਸਾਗ੍ਰਸਤ ਹੋਣ ਕਾਰਨ ਇਕ ਬੱਚੇ ਸਮੇਤ ਤਿੰਨ ਦੀ ਮੌਤ, 4 ਜ਼ਖਮੀ
. . .  about 3 hours ago
ਰਾਮਾਂ ਮੰਡੀ, 16 ਅਗਸਤ (ਤਰਸੇਮ ਸਿੰਗਲਾ) - ਅੱਜ ਸਵੇਰੇ ਓਵਰ ਸਵਾਰੀਆਂ ਨਾਲ ਭਰੀ ਇਕ ਪਿਕਅਪ ਜੀਪ ਪੰਜਾਬ-ਹਰਿਆਣਾ ਸਰਹੱਦ ਦੇ ਨੌਰੰਗ ਪਿੰਡ ਨੇੜੇ ਬੇਕਾਬੂ ਹੋ ਕੇ ਸੜਕ ਹਾਦਸੇ ਦਾ ਸ਼ਿਕਾਰ...
ਭਗਵੰਤ ਮਾਨ ਸਰਕਾਰ ਦੇ 5 ਮਹੀਨੇ ਪੂਰੇ ਹੋਣ 'ਤੇ ਪ੍ਰੈੱਸ ਵਾਰਤਾ ਕਰ 5 ਮੰਤਰੀ ਆਪਣੇ ਕੰਮਾਂ ਦਾ ਦੇਣਗੇ ਵੇਰਵਾ
. . .  about 3 hours ago
ਚੰਡੀਗੜ੍ਹ, 16 ਅਗਸਤ - ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਅੱਜ 5 ਮਹੀਨੇ ਪੂਰੇ ਹੋ ਗਏ ਹਨ। 5 ਮਹੀਨੇ ਪੂਰੇ ਹੋਣ 'ਤੇ ਸਰਕਾਰ ਦੇ 5 ਮੰਤਰੀ ਆਪਣੇ ਕੰਮਾਂ ਦਾ ਵੇਰਵਾ ਦੇਣਗੇ। ਇਸ ਨੂੰ ਲੈ ਕੇ ਅੱਜ ਦੁਪਹਿਰ 1:00 ਵਜੇ ਪੰਜਾਬ ਭਵਨ ਵਿਖੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ...
ਦਿੱਲੀ ਹਾਈ ਕੋਰਟ ਵਲੋਂ ਈ.ਡੀ. ਨੂੰ ਨੋਟਿਸ ਜਾਰੀ
. . .  about 3 hours ago
ਨਵੀਂ ਦਿੱਲੀ, 16 ਅਗਸਤ - ਦਿੱਲੀ ਹਾਈਕੋਰਟ ਨੇ ਐਨ.ਐਸ.ਈ. ਫੋਨ ਟੈਪਿੰਗ ਮਾਮਲੇ ਵਿਚ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਦੁਆਰਾ ਦਾਖ਼ਲ ਜ਼ਮਾਨਤ ਪਟੀਸ਼ਨ 'ਤੇ ਈ.ਡੀ. ਨੂੰ ਨੋਟਿਸ ਜਾਰੀ ਕੀਤਾ ਹੈ।ਹਾਈਕੋਰਟ ਨੇ ਸੰਜੇ ਪਾਂਡੇ ਦੁਆਰਾ ਦਾਇਰ ਇਕ ਹੋਰ ਪਟੀਸ਼ਨ ਵਿਚ...
ਰਾਜਨਾਥ ਸਿੰਘ ਅੱਜ ਭਾਰਤੀ ਫ਼ੌਜ ਨੂੰ ਸੌਂਪਣਗੇ ਕਈ ਸਵਦੇਸ਼ੀ ਹਥਿਆਰ
. . .  about 3 hours ago
ਨਵੀਂ ਦਿੱਲੀ, 16 ਅਗਸਤ - ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਭਾਰਤੀ ਫ਼ੌਜ ਨੂੰ ਕਈ ਸਵਦੇਸ਼ੀ ਹਥਿਆਰ ਸੌਂਪਣਗੇ, ਜਿਨ੍ਹਾਂ ਵਿਚ ਐਂਟੀ-ਪਰਸਨਲ ਲੈਂਡ ਮਾਈਨ ਨਿਪੁਨ, ਪੈਂਗੌਂਗ ਝੀਲ ਵਿੱਚ ਕਾਰਵਾਈਆਂ ਲਈ ਲੈਂਡਿੰਗ ਕਰਾਫਟ ਅਟੈਕ, ਪੈਦਲ ਫ਼ੌਜ ਦੇ ਲੜਾਕੂ ਵਾਹਨ...
ਛੱਲਾਂ ਮੁੜਕੇ ਨਹੀਂ ਆਇਆ - ਬਿਕਰਮ ਸਿੰਘ ਮਜੀਠੀਆ ਨੇ ਚਰਨਜੀਤ ਸਿੰਘ ਚੰਨੀ ਉੱਪਰ ਕੱਸਿਆ ਤਨਜ਼
. . .  about 4 hours ago
ਚੰਡੀਗੜ੍ਹ, 16 ਅਗਸਤ - ਸਾਬਕਾ ਕੈਬਿਨਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਟਕੜ ਕਲਾਂ ਲਈ ਰਵਾਨਾ ਹੋ ਗਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰਾਂ ਬਹੁਤ ਕੁਝ ਕਰਦੀਆਂ...
ਵੰਡ ਵੇਲੇ ਮਾਰੇ ਗਏ ਲੋਕਾਂ ਦੀ ਯਾਦ ਵਿਚ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਸ਼ੋਕ ਮਤੇ ਕਰਨੇ ਚਾਹੀਦੇ ਹਨ ਪਾਸ - ਗਿਆਨੀ ਹਰਪ੍ਰੀਤ ਸਿੰਘ
. . .  about 4 hours ago
ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ) - ਹਿੰਦੋਸਤਾਨ ਦੀ ਵੰਡ ਵੇਲੇ ਸਰਹੱਦ ਦੇ ਦੋਵੇਂ ਪਾਸੇ ਮਾਰੇ ਗਏ ਵੱਖ-ਵੱਖ ਧਰਮਾਂ ਨਾਲ ਸੰਬੰਧਿਤ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸੰਗਤਾਂ...
ਬਟਵਾਰੇ ਦੌਰਾਨ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਹੋਈ ਅਰਦਾਸ
. . .  about 4 hours ago
ਤਲਵੰਡੀ ਸਾਬੋ, 16 ਅਗਸਤ (ਰਣਜੀਤ ਸਿੰਘ ਰਾਜੂ) - ਦੇਸ਼ ਦੀ ਆਜ਼ਾਦੀ ਮੌਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਬਟਵਾਰੇ ਦੌਰਾਨ ਮਾਰੇ ਗਏ ਕਰੀਬ 10 ਲੱਖ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ...
ਵੰਡ ਵੇਲੇ ਮਾਰੇ ਗਏ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ ਸਮਾਗਮ
. . .  about 5 hours ago
ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ) - 75 ਵਰ੍ਹੇ ਪਹਿਲਾਂ ਸੰਨ 1947 ਵਿਚ ਹਿੰਦੋਸਤਾਨ ਦੀ ਵੰਡ ਵੇਲੇ ਸਰਹੱਦ ਦੇ ਦੋਵੇਂ ਪਾਸੇ ਮਾਰੇ ਗਏ ਵੱਖ-ਵੱਖ ਧਰਮਾਂ ਨਾਲ ਸੰਬੰਧਿਤ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ ਸਮਾਗਮ ਕਰਵਾਇਆ...
ਰਾਜੂ ਸ੍ਰੀਵਾਸਤਵ ਦੀ ਸਿਹਤ 'ਚ ਹੋ ਰਿਹੈ ਸੁਧਾਰ
. . .  about 5 hours ago
ਨਵੀਂ ਦਿੱਲੀ, 16 ਅਗਸਤ - ਰਾਜੂ ਸ੍ਰੀਵਾਸਤਵ ਦੇ ਨਿੱਜੀ ਸਕੱਤਰ ਗਰਵੀਤ ਨਾਰੰਗ ਦਾ ਕਹਿਣਾ ਹੈ ਕਿ ਰਾਜੂ ਸ੍ਰੀਵਾਸਤਵ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਹ ਜਲਦੀ ਠੀਕ ਹੋ ਜਾਵੇ।ਰਾਜੂ ਸ੍ਰੀਵਾਸਤਵ (58) ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ...
ਬਿਹਾਰ ਦੇ ਸਾਬਕਾ ਮੰਤਰੀ ਸੁਭਾਸ਼ ਸਿੰਘ ਦਾ ਦਿਹਾਂਤ
. . .  about 6 hours ago
ਪਟਨਾ, 16 ਅਗਸਤ - ਬਿਹਾਰ ਦੇ ਸਾਬਕਾ ਕੈਬਨਿਟ ਮੰਤਰੀ ਸੁਭਾਸ਼ ਸਿੰਘ ਦਾ ਦਿਹਾਂਤ ਹੋ ਗਿਆ...
ਫੀਫਾ ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਕੀਤਾ ਮੁਅੱਤਲ
. . .  about 3 hours ago
ਨਵੀਂ ਦਿੱਲੀ, 16 ਅਗਸਤ - ਫੀਫਾ ਨੇ ਤੀਜੀ ਧਿਰ ਦੇ ਅਣਉੱਚਿਤ ਪ੍ਰਭਾਵ ਦਾ ਹਵਾਲਾ ਦਿੰਦੇ ਹੋਏ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਦਾ ਮਤਲਬ ਹੈ ਕਿ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ...
ਬਿਹਾਰ 'ਚ ਨਿਤਿਸ਼ ਸਰਕਾਰ ਦਾ ਵਿਸਤਾਰ ਅੱਜ
. . .  about 6 hours ago
ਪਟਨਾ, 16 ਅਗਸਤ - ਬਿਹਾਰ 'ਚ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਮਹਾ-ਗੱਠਜੋੜ ਸਰਕਾਰ ਦਾ ਵਿਸਤਾਰ ਅੱਜ...
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬਰਸੀ ਅੱਜ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਹੋਰਨਾਂ ਨੇ ਦਿੱਤੀ ਸ਼ਰਧਾਂਜਲੀ
. . .  about 7 hours ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬਰਸੀ ਅੱਜ ਹੈ। ਇਸ ਮੌਕੇ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਦਾਵ ਅਟਲ ਵਿਖੇ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 23 ਹਾੜ ਸੰਮਤ 554

ਜਲੰਧਰ

ਕਮਿਸ਼ਨਰ ਦੇ ਨਾ ਹੋਣ ਕਰਕੇ ਨਿਗਮ ਨੇ ਇਸ ਵਾਰ ਬਰਸਾਤਾਂ ਲਈ ਨਹੀਂ ਕੀਤੀ ਤਿਆਰੀ

ਜਲੰਧਰ, 6 ਜੁਲਾਈ (ਸ਼ਿਵ)- ਆਉਣ ਵਾਲੇ ਸਮੇਂ 'ਚ ਬਰਸਾਤਾਂ ਦੇ ਮੌਸਮ 'ਚ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਨਿਗਮ 'ਚ ਇਸ ਵੇਲੇ ਕਮਿਸ਼ਨਰ ਨਾ ਹੋਣ ਕਰਕੇ ਪਾਣੀ ਭਰਨ, ਕੂੜਾ ਤੇ ਸਫ਼ਾਈ ਵਿਵਸਥਾ 'ਚ ਸੁਧਾਰ ਕਰਨ ਲਈ ਕੋਈ ਅਗੇਤੀ ਤਿਆਰੀ ਨਹੀਂ ਕੀਤੀ ਗਈ ਹੈ | ਨਿਗਮ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਸਿਹਤ ਕਾਰਨਾਂ ਕਰਕੇ ਛੁੱਟੀ 'ਤੇ ਚੱਲ ਰਹੇ ਹਨ ਜਦਕਿ ਉਨ੍ਹਾਂ ਨੇ ਸਿਹਤ ਕਾਰਨਾਂ ਕਰਕੇ ਇਕ ਮਹੀਨੇ ਦੀ ਹੋਰ ਛੁੱਟੀ ਲਈ ਹੈ | ਨਗਰ ਨਿਗਮ 'ਚ ਇਸ ਵੇਲੇ ਨਵੇਂ ਕਮਿਸ਼ਨਰ ਦੇ ਆਉਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਨਿਗਮ 'ਚ ਇਸ ਵੇਲੇ ਇਕ ਜੁਆਇੰਟ ਕਮਿਸ਼ਨਰ ਤੇ ਇਕ ਸਹਾਇਕ ਕਮਿਸ਼ਨਰ ਹੈ | ਸਾਰਾ ਕੰਮ ਇਸ ਵੇਲੇ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੂੰ ਦੇਖਣਾ ਪੈ ਰਿਹਾ ਹੈ ਪਰ ਉਨ੍ਹਾਂ ਕੋਲ ਇਕੱਲੇ ਹੋਣ ਕਰਕੇ ਸਾਰੀਆਂ ਸਮੱਸਿਆਵਾਂ ਹੱਲ ਨਹੀਂ ਹੋ ਰਹੀਆਂ ਹਨ | ਇਸ ਵੇਲੇ ਸ਼ਹਿਰ 'ਚ ਕਈ ਜਗਾ 'ਤੇ ਗੰਦੇ ਪਾਣੀ ਭਰਨ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ | ਪੱਛਮੀ ਹਲਕੇ 'ਚ ਤਾਂ ਸੀਵਰੇਜ ਦੇ ਮਾੜੇ ਹਲਾਤ ਹਨ | ਭਾਰਗੋ ਨਗਰ 'ਚ ਤਾਂ ਕਈ ਜਗਾ ਗੰਦੇ ਪਾਣੀ ਦੇ ਖੜੇ੍ਹ ਹੋਣ ਕਰਕੇ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਨੇ ਨਿਗਮ ਦੇ ਓ. ਐਂਡ. ਐਮ. ਦੇ ਐੱਸ. ਈ. ਨੂੰ ਸੱਦ ਕੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਲਈ ਕਿਹਾ ਸੀ | ਇਸੇ ਤਰ੍ਹਾਂ ਨਾਲ ਸ਼ਹਿਰ ਦੇ ਹੋਰ ਵੀ ਕਈ ਜਗਾ 'ਤੇ ਗੰਦਾ ਪਾਣੀ ਖੜ੍ਹਾ ਹੈ | ਇਕਹਿਰੀ ਪੁਲੀ 'ਚ ਇਕ ਮਹੀਨੇ ਤੋਂ ਗੰਦਾ ਪਾਣੀ ਖੜ੍ਹਾ ਹੈ | ਇਕਹਿਰੀ ਪੁਲੀ ਦੀ ਲੱਕੜ ਮੰਡੀ ਦੇ ਦੁਕਾਨਦਾਰਾਂ ਨੇ ਵੀ ਲੰਬੇ ਸਮੇਂ ਤੋਂ ਪਾਣੀ ਖੜ੍ਹਾ ਹੋਣ 'ਤੇ ਬਿਮਾਰੀਆਂ ਫੈਲਣ ਦੀ ਸ਼ੰਕਾ ਜ਼ਾਹਿਰ ਕੀਤੀ ਹੈ | ਕਈ ਜਗਾ ਕੂੜਾ ਪਿਆ ਹੈ ਤਾਂ ਗੰਦਾ ਪਾਣੀ ਖੜ੍ਹਾ ਹੈ ਜਿੱਥੇ ਕਿ ਮੱਛਰਾਂ ਤੇ ਮੱਖੀਆਂ ਦੀ ਭਰਮਾਰ ਵਧ ਗਈ ਹੈ | ਲੋਕਾਂ ਦੀਆਂ ਸੀਵਰੇਜ ਸਫ਼ਾਈ ਦੀਆਂ ਸ਼ਿਕਾਇਤਾਂ ਹੀ ਹੱਲ ਨਹੀਂ ਹੋ ਰਹੀਆਂ ਹਨ | ਹੋਰ ਤਾਂ ਹੋਰ ਸਗੋਂ ਲਕਸ਼ਮੀ ਪੁਰਾ 'ਚ 8 ਮਹੀਨੇ ਤੋਂ ਨਵਾਂ ਟਿਊਬਵੈੱਲ ਲਗਾਉਣ ਤੋਂ ਬਾਅਦ ਵੀ ਇਲਾਕੇ 'ਚ ਪਾਣੀ ਸਪਲਾਈ ਨਹੀਂ ਦਿੱਤੀ ਜਾ ਰਹੀ ਹੈ, ਸਗੋਂ ਕੁੱਝ ਦਿਨ ਪਹਿਲਾਂ ਹੀ ਪਾਈਪ ਦੇ ਲੀਕੇਜ ਕਰਕੇ ਕਈ ਦਿਨ ਤੱਕ ਸਾਫ਼ ਪਾਣੀ ਸੀਵਰ 'ਚ ਜਾਂਦਾ ਰਿਹਾ ਸੀ ਪਰ ਸਬੰਧਿਤ ਜ਼ੋਨ ਨੇ ਇਸ ਪਾਸੇ ਕੋਈ ਕਾਰਵਾਈ ਨਹੀਂ ਕੀਤੀ ਸੀ | ਲੋਕਾਂ ਦਾ ਕਹਿਣਾ ਹੈ ਕਿ ਇਸ ਵੇਲੇ ਤਾਂ ਇੰਝ ਲੱਗਦਾ ਹੈ ਕਿ ਸ਼ਹਿਰ ਦਾ ਕੋਈ ਵਾਲੀ ਵਾਰਸ ਨਹੀਂ ਹੈ ਜਿਸ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ 'ਚ ਕੋਈ ਅਫ਼ਸਰ ਦਿਲਚਸਪੀ ਨਹੀਂ ਲੈ ਰਹੇ ਹਨ | ਕੱੁਝ ਦਿਨ ਪਹਿਲਾਂ ਹੀ ਇਕ ਮੀਂਹ ਨਾਲ ਹੀ ਸ਼ਹਿਰ 'ਚ ਜਲਥਲ ਹੋ ਗਈ ਸੀ ਤਾਂ ਬਰਸਾਤਾਂ 'ਚ ਤਾਂ ਸ਼ਹਿਰ ਦੀ ਹੋਰ ਵੀ ਹਾਲਤ ਖ਼ਰਾਬ ਹੋ ਜਾਵੇਗੀ |

ਮੋਬਾਈਲ ਵਿੰਗ ਵਲੋਂ ਮਾਡਰਨ ਏਜੰਸੀ 'ਤੇ ਛਾਪਾ

ਜਲੰਧਰ, 6 ਜੁਲਾਈ (ਸ਼ਿਵ)-ਜੀ. ਐਸ. ਟੀ. ਮੋਬਾਈਲ ਵਿੰਗ ਦੀ ਇਕ ਟੀਮ ਨੇ ਨਯਾ ਬਾਜ਼ਾਰ ਸਥਿਤ ਇਕ ਕਰਿਆਣਾ ਸ਼ਾਪ ਮਾਡਰਨ ਏਜੰਸੀ 'ਤੇ ਛਾਪਾ ਮਾਰ ਕੇ ਸਰਵੇ ਕੀਤਾ ਹੈ | ਆਬਕਾਰੀ ਕਮਿਸ਼ਨਰ ਪੰਜਾਬ ਕੇ. ਕੇ. ਯਾਦਵ ਦੀ ਹਦਾਇਤ 'ਤੇ ਮੋਬਾਈਲ ਵਿੰਗ ਦੇ ਡੀ. ਐਸ. ਗਰਚਾ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਨਿਗਮ ਹਾਊਸ ਦੀ ਮੀਟਿੰਗ 'ਚ ਹੋਏਗਾ ਐਲ.ਈ.ਡੀ. ਲਾਈਟ ਰਿਪੋਰਟ ਦਾ ਖ਼ੁਲਾਸਾ

ਜਲੰਧਰ, 6 ਜੁਲਾਈ (ਸ਼ਿਵ)-50 ਕਰੋੜ ਦੀ ਲਾਗਤ ਨਾਲ ਐਲ. ਈ. ਡੀ. ਲਾਈਟਾਂ ਦੇ ਪ੍ਰਾਜੈਕਟ ਦੀ ਜਾਂਚ ਕਰਕੇ ਕਮੇਟੀ ਆਪਣੀ ਰਿਪੋਰਟ ਨਿਗਮ ਹਾਊਸ ਦੀ ਆਉਣ ਵਾਲੀ ਮੀਟਿੰਗ 'ਚ ਮੇਅਰ ਜਗਦੀਸ਼ ਰਾਜਾ ਨੂੰ ਸੌਂਪ ਦੇਵੇਗੀ | 8 ਮੈਂਬਰੀ ਜਾਂਚ ਕਮੇਟੀ ਨੇ ਦੋ ਦਿਨ ਜਾਂਚ ਕਰਕੇ ਐਲ. ਈ. ਡੀ. ...

ਪੂਰੀ ਖ਼ਬਰ »

ਰੱਖੜੀ ਦੇ ਤਿਉਹਾਰ ਮੌਕੇ ਡਾਕ ਵਿਭਾਗ ਲਗਾਏਗਾ ਵਿਸ਼ੇਸ਼ ਕੈਂਪ

ਜਲੰਧਰ, 6 ਜੁਲਾਈ (ਹਰਵਿੰਦਰ ਸਿੰਘ ਫੁੱਲ)-ਭਾਰਤੀ ਡਾਕ ਵਿਭਾਗ ਜਲੰਧਰ ਵਲੋਂ ਰੱਖੜੀ ਦੇ ਤਿਉਹਾਰ ਮੌਕੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਜੋ ਕਿ 15 ਜੁਲਾਈ ਤੋਂ 5 ਅਗਸਤ ਤੱਕ ਚੱਲਣਗੇ | ਸੀਨੀਅਰ ਪੋਸਟਲ ਸੁਪਰਡੈਂਟ ਜਲੰਧਰ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਵਿਭਾਗ ...

ਪੂਰੀ ਖ਼ਬਰ »

ਸ਼ਿਕਾਇਤਾਂ ਦੇ ਨਿਪਟਾਰੇ 'ਚ ਜਲੰਧਰ ਪੰਜਾਬ ਭਰ 'ਚੋਂ ਮੋਹਰੀ

ਜਲੰਧਰ, 6 ਜੁਲਾਈ (ਚੰਦੀਪ ਭੱਲਾ)-ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀ.ਜੀ.ਆਰ.ਐੱਸ.) ਪੋਰਟਲ 'ਤੇ ਪ੍ਰਾਪਤ ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਪਟਾਰਾ ਕਰਕੇ ਜਲੰਧਰ ਨੇ ਜ਼ੀਰੋ ਪੈਂਡੈਸੀ ਨੂੰ ਹਾਸਲ ਕਰਦਿਆਂ ਸ਼ਿਕਾਇਤਾਂ ਦੇ ਨਿਪਟਾਰੇ ਦੇ ਮਾਮਲੇ 'ਚ ਪੰਜਾਬ ਭਰ 'ਚ ਮੋਹਰੀ ...

ਪੂਰੀ ਖ਼ਬਰ »

ਘਰ ਦੀ ਛੱਤ ਤੋਂ ਡਿੱਗੇ ਪ੍ਰਵਾਸੀ ਵਿਅਕਤੀ ਦੀ ਮੌਤ

ਚੁਗਿੱਟੀ/ਜੰਡੂਸਿੰਘਾ, 6 ਜੁਲਾਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਮੁਹੱਲਾ ਚੁਗਿੱਟੀ ਨਾਲ ਲੱਗਦੇ ਸਤਨਾਮ ਨਗਰ ਵਿਖੇ ਕਿਰਾਏ ਦੇ ਮਕਾਨ 'ਚ ਰਹਿੰਦੇ ਇਕ ਪ੍ਰਵਾਸੀ ਵਿਅਕਤੀ ਦੀ ਬੀਤੀ ਦੇਰ ਰਾਤ ਘਰ ਦੀ ਛੱਤ ਤੋਂ ਅਚਾਨਕ ਡਿਗਣ ਕਰ ਕੇ ਸਿਰ 'ਚ ਸੱਟ ਲੱਗ ਜਾਣ ...

ਪੂਰੀ ਖ਼ਬਰ »

ਸਕੀਮਾਂ ਦਾ ਜਾਇਜ਼ਾ ਲੈਣ ਲਈ ਜਲੰਧਰ ਆਉਣਗੇ ਕੇਂਦਰੀ ਮੰਤਰੀ-ਸੁਸ਼ੀਲ ਸ਼ਰਮਾ

ਜਲੰਧਰ 6 ਜੁਲਾਈ (ਸ਼ਿਵ)-ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਜਾਣਕਾਰੀ ਦਿੱਤੀ ਗਈ ਕਿ ਆਉਣ ਵਾਲੇ ਦਿਨਾਂ 'ਚ ਕੇਂਦਰ ਸਰਕਾਰ ਵਲੋਂ ਚਲਾਈ ਜਾ ਰਹੀ ਲੋਕ ਸਭਾ ਪ੍ਰਵਾਸ ਸਕੀਮ ਦੇ ਤਹਿਤ ਕੇਂਦਰੀ ਸਕੀਮਾਂ ਦਾ ਜਾਇਜ਼ਾ ਲੈਣ ਲਈ ...

ਪੂਰੀ ਖ਼ਬਰ »

ਹੈਰੋਇਨ ਸਮੇਤ ਮੁਲਜ਼ਮ ਗਿ੍ਫ਼ਤਾਰ

ਜਲੰਧਰ, 6 ਜੁਲਾਈ (ਐੱਮ. ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਸਚਿਨ ਉਰਫ਼ ਲੱਡੀ ਪੁੱਤਰ ਯਸ਼ਪਾਲ ਵਾਸੀ ਬਾਲਮੀਕਿ ਮੁਹੱਲਾ, ਬਸਤੀ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਨੇ ਮੰਗ ਪੱਤਰ ਸੌਂਪਿਆ

ਜਲੰਧਰ, 6 ਜੁਲਾਈ (ਜਸਪਾਲ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪੰਜਾਬ ਭਰ 'ਚ ਪਿੰਡਾਂ 'ਚ ਗ੍ਰਾਮ ਸਭਾਵਾਂ ਦੇ ਇਜਲਾਸਾਂ ਦੇ ਨਾਂਅ ਹੇਠ ਕੀਤੀ ਗਈ ਖ਼ਾਨਾ ਪੂਰਤੀ ਦੀ ਤਿੱਖੀ ਵਿਰੋਧਤਾ ਕਰਦਿਆਂ ਅੱਜ ਮੁੱਖ ਮੰਤਰੀ ਦੇ ਨਾਂਅ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ...

ਪੂਰੀ ਖ਼ਬਰ »

ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਾਰਜਕਾਰਨੀ ਦਾ ਇਜਲਾਸ

ਜਲੰਧਰ, 6 ਜੁਲਾਈ (ਜਸਪਾਲ ਸਿੰਘ)-ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਬੇਜ਼ਮੀਨੇ-ਸਾਧਨਹੀਨ ਪੇਂਡੂ ਮਜ਼ਦੂਰਾਂ ਨੂੰ ਦਰਪੇਸ਼ ...

ਪੂਰੀ ਖ਼ਬਰ »

ਰਿਪੋਰਟਾਂ, ਲਾਇਸੈਂਸ ਦੇ ਨਾਂਅ 'ਤੇ ਫ਼ੀਸਾਂ ਮੰਗਣ ਵਾਲੇ ਫੋਨਾਂ ਤੋਂ ਬੇਕਰੀ, ਢਾਬੇ ਵਾਲੇ ਪ੍ਰੇਸ਼ਾਨ

ਜਲੰਧਰ, 6 ਜੁਲਾਈ (ਸ਼ਿਵ)-ਲੋਕਾਂ ਨਾਲ ਵੱਖ-ਵੱਖ ਤਰੀਕੇ ਨਾਲ ਆਨਲਾਈਨ ਠੱਗੀ ਕਰਨ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਹੁਣ ਕੁਝ ਦਿਨਾਂ ਤੋਂ ਬੇਕਰੀ, ਢਾਬੇ ਵਾਲਿਆਂ ਨਾਲ ਆਨਲਾਈਨ ਠੱਗੀ ਕਰਨ ਵਾਲੇ ਲੋਕ ਸਰਗਰਮ ਹਨ ਜਿਨ੍ਹਾਂ ਤੋਂ ਬੇਕਰੀ ਤੇ ਢਾਬੇ ਤੇ ਹੋਰ ...

ਪੂਰੀ ਖ਼ਬਰ »

ਫੋਲੜੀਵਾਲ ਵਿਖੇ ਜੋੜ ਮੇਲਾ 9 ਨੂੰ

ਜਮਸ਼ੇਰ ਖ਼ਾਸ, 6 ਜੁਲਾਈ (ਅਵਤਾਰ ਤਾਰੀ)-ਪਿੰਡ ਫੋਲੜੀਵਾਲ ਵਿਖੇ ਦਰਗਾਹ ਬਾਬਾ ਕਿੱਕਰ ਪੀਰ ਦਾ ਸਾਲਾਨਾ ਜੋੜ ਮੇਲਾ 9 ਜੁਲਾਈ ਨੂੰ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਦੀ ਰਹਿਨੁਮਾਈ ਹੇਠ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਫੋਲੜੀਵਾਲ ਦੇ ...

ਪੂਰੀ ਖ਼ਬਰ »

ਸੇਂਟ ਸੋਲਜ਼ਰ ਇੰਟਰ ਕਾਲਜ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ, 6 ਜੁਲਾਈ (ਰਣਜੀਤ ਸਿੰਘ ਸੋਢੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ 'ਚ ਸੇਂਟ ਸੋਲਜ਼ਰ ਇੰਟਰ ਕਾਲਜ ਫਰੈਂਡਜ਼ ਕਾਲੋਨੀ ਦਾ ਨਤੀਜਾ 100 ਫ਼ੀਸਦੀ ਅਤੇ ਸ਼ਾਨਦਾਰ ਰਿਹਾ | ਵਿਦਿਆਰਥੀਆਂ ਦੀਕਸ਼ਾ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰ ...

ਪੂਰੀ ਖ਼ਬਰ »

ਨਿਊ ਸੇਂਟ ਸੋਲਜ਼ਰ ਸਕੂਲ ਦਾ ਦਸਵੀਂ ਦਾ ਨਤੀਜਾ ਰਿਹਾ 100 ਫ਼ੀਸਦੀ

ਜਲੰਧਰ, 6 ਜੁਲਾਈ (ਰਣਜੀਤ ਸਿੰਘ ਸੋਢੀ)-ਨਿਊ ਸੇਂਟ ਸੋਲਜ਼ਰ ਸੀਨੀਅਰ ਸਕੈਂਡਰੀ ਪਬਲਿਕ ਸਕੂਲ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ 'ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ | ਸਕੂਲ ਦੇ 94 ...

ਪੂਰੀ ਖ਼ਬਰ »

ਛੁੱਟੀਆਂ ਉਪਰੰਤ ਬੱਚਿਆਂ ਦਾ ਸੰਸਥਾ 'ਚ ਪਹੁੰਚਣ 'ਤੇ ਨਿੱਘਾ ਸਵਾਗਤ

ਜਲੰਧਰ, 6 ਜੁਲਾਈ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਗਰਮੀਆਂ ਦੀ ਛੁੱਟੀਆਂ ਤੋਂ ਬਾਅਦ ਬੱਚਿਆਂ ਦਾ ਸੰਸਥਾ 'ਚ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਸੁਨਹਿਰੇ ਭਵਿੱਖ ਲਈ ਤੇ ਖਿੜੇ ਹੋਏ ਚਿਹਰਿਆਂ ਦੇ ਨਾਲ ਬੱਚੇ ਕੈਂਪਸ 'ਚ ਆਏ | ਬੱਚਿਆਂ ਦੇ ...

ਪੂਰੀ ਖ਼ਬਰ »

ਡਾ. ਇਕਬਾਲ ਸਿੰਘ ਵਲੋਂ ਭਗਵੰਤ ਮਾਨ ਨੂੰ ਵਧਾਈ

ਜਲੰਧਰ, 6 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪੁਡੂਚੇਰੀ ਦੇ ਸਾਬਕਾ ਉਪ ਰਾਜਪਾਲ ਡਾ. ਇਕਬਾਲ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ•੍ਹਾਂ ਦੇ ਗ੍ਰਹਿਸਥੀ ਜੀਵਨ 'ਚ ਮੁੜ ਪ੍ਰਵੇਸ਼ ਦੀ ਵਧਾਈ ਦਿੱਤੀ ਹੈ | ਡਾ. ਸਿੰਘ ਨੇ ਕਿਹਾ ਕਿ ਜਿਸ ਤਰ੍ਹ•ਾਂ ਭਗਵੰਤ ਮਾਨ ...

ਪੂਰੀ ਖ਼ਬਰ »

ਡਿਪਸ ਸੰਸਥਾਵਾਂ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ, 6 ਜੁਲਾਈ (ਰਣਜੀਤ ਸਿੰਘ ਸੋਢੀ)-ਡਿਪਸ ਸੰਸਥਾਵਾਂ ਦੇ ਜੀ.ਬੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਬੋਰਡ ਵਲੋਂ ਐਲਾਨਿਆ ਗਿਆ 10ਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ | ਕਿਰਨ ਨੇ 83.9, ਅਰਸ਼ਦੀਪ ਸਿੰਘ ਨੇ 82.7, ਸ਼ਮਸ਼ੇਰ ਸਿੰਘ ਨੇ 82.2, ਜੈਸਮੀਨ ਕੌਰ ਨੇ 81.5, ਰਮਨਦੀਪ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਫਾਊਂਡੇਸ਼ਨ ਸਕੂਲ ਦੇ ਵਿਦਿਆਰਥੀਆਂ ਦਾ ਆਈ. ਬੀ. ਪ੍ਰੀਖਿਆ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 6 ਜੁਲਾਈ (ਰਣਜੀਤ ਸਿੰਘ ਸੋਢੀ)-ਕੈਂਬਰਿਜ ਇੰਟਰਨੈਸ਼ਨਲ ਫਾਉਂਡੇਸ਼ਨ ਸਕੂਲ ਦੇ ਸੈਸ਼ਨ 2021-22 ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਕੈਂਬਰਿਜ ਗਰੁੱਪ ਲਗਾਤਾਰ ਸਖ਼ਤ ਮਿਹਨਤ ਰਾਹੀਂ ਉੱਤਮਤਾ ਲਈ ਯਤਨਸ਼ੀਲ ਹੈ | ਇਸ ਵਾਰ ਵੀ ਅੰਤਰਰਾਸ਼ਟਰੀ ਪੱਧਰ ਦੇ ...

ਪੂਰੀ ਖ਼ਬਰ »

1.08 ਕਰੋੜ ਦੀ ਲਾਗਤ ਨਾਲ ਹੜ੍ਹਾਂ ਤੋਂ ਸੁਰੱਖਿਆ ਸੰਬੰਧੀ 4 ਪ੍ਰਾਜੈਕਟ ਮੁਕੰਮਲ

ਜਲੰਧਰ, 6 ਜੁਲਾਈ (ਚੰਦੀਪ ਭੱਲਾ)-ਮਾਨਸੂਨ ਦੇ ਸੀਜ਼ਨ 'ਚ ਹੜ੍ਹਾਂ ਤੋਂ ਬਚਾਅ ਲਈ ਜ਼ਿਲ੍ਹੇ 'ਚ 5.62 ਕਰੋੜ ਰੁਪਏ ਦੀ ਲਾਗਤ ਨਾਲ ਵਿੱਢੇ ਗਏ ਹੜ੍ਹ ਰੋਕੂ ਪ੍ਰਾਜੈਕਟਾਂ 'ਚੋਂ 1.08 ਕਰੋੜ ਦੀ ਲਾਗਤ ਨਾਲ ਹੜ੍ਹਾਂ ਤੋਂ ਸੁਰੱਖਿਆ ਸਬੰਧੀ 4 ਪ੍ਰਾਜੈਕਟ ਮੁਕੰਮਲ ਕੀਤੇ ਜਾ ਚੁੱਕੇ ਹਨ | ...

ਪੂਰੀ ਖ਼ਬਰ »

ਜੱਟ ਸਿੱਖ ਕੌਂਸਲ ਨੇ ਪੂਰੇ ਸਾਲ ਦੀ ਫ਼ੀਸ ਦਾ ਚੈੱਕ ਵਿਦਿਆਰਥੀ ਨੂੰ ਸੌਂਪਿਆ

ਜਲੰਧਰ, 6 ਜੁਲਾਈ (ਜਸਪਾਲ ਸਿੰਘ)-ਜੱਟ ਸਿੱਖ ਕੌਂਸਲ ਨੇ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਜਾਰੀ ਰੱਖਦੇ ਹੋਏ ਹੋਣਹਾਰ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਨ ਦਾ ਜੋ ਸਿਲਸਿਲਾ ਆਰੰਭਿਆ ਹੈ, ਉਸ ਤਹਿਤ ਉਨ੍ਹਾਂ ਵਲੋਂ ਅੱਜ ਇਕ ਹੋਰ ਵਿਦਿਆਰਥੀ ਨੂੰ ਉਸ ਦੀ ਪੂਰੇ ਸਾਲ ਦੀ ਫੀਸ ...

ਪੂਰੀ ਖ਼ਬਰ »

ਵਿਰਦੀ ਜਠੇਰਿਆਂ ਦੀ ਯਾਦ 'ਚ ਬਣਾਏ ਅਸਥਾਨ ਨਜ਼ਦੀਕ ਸੁੱਟੇ ਜਾ ਰਹੇ ਕੂੜੇ ਤੋਂ ਸ਼ਰਧਾਲੂ ਪ੍ਰੇਸ਼ਾਨ

ਚੁਗਿੱਟੀ/ਜੰਡੂਸਿੰਘਾ, 6 ਜੁਲਾਈ (ਨਰਿੰਦਰ ਲਾਗੂ)-ਸ਼ਹਿਰ ਦੇ ਵਾਰਡ ਨੰ. 7 ਅਧੀਨ ਆਉਂਦੇ ਸੁੱਚੀ ਪਿੰਡ ਵਿਖੇ ਸਥਿਤ ਵਿਰਦੀ ਜਠੇਰਿਆਂ ਦੇ ਅਸਥਾਨ ਲਾਗੇ ਸੁੱਟੇ ਦਾ ਰਹੇ ਕੂੜੇ ਤੋਂ ਦੂਰ-ਦੂਰ ਤੱਕ ਆਉਂਦੀ ਬਦਬੂ ਕਾਰਨ ਸ਼ਰਧਾਲੂ ਤੇ ਆਸ-ਪਾਸ ਰਹਿੰਦੇ ਲੋਕ ਪ੍ਰੇਸ਼ਾਨੀ ਦਾ ...

ਪੂਰੀ ਖ਼ਬਰ »

ਹੈਰੋਇਨ ਸਮੇਤ ਦੋਸ਼ੀ ਕਾਬੂ

ਮਕਸੂਦਾਂ, 6 ਜੁਲਾਈ (ਸਤਿੰਦਰ ਪਾਲ ਸਿੰਘ)-ਥਾਣਾ ਨੰ. 8 ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਕੀਤੀ ਗਈ ਨਾਕੇਬੰਦੀ ਦੌਰਾਨ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ | ਥਾਣਾ ਮੁਖੀ ਸੁਖਵੀਰ ਸਿੰਘ ਨੇ ਦੱਸਿਆ ਕਿ ਏਐੱਸਆਈ ਫਕੀਰ ਸਿੰਘ ਨੇ ...

ਪੂਰੀ ਖ਼ਬਰ »

ਸੁਕਾਂਤ ਤਿ੍ਵੇਦੀ ਦੀ ਅਗਵਾਈ ਹੇਠ 'ਸਾਕਾ' ਦੇ ਵਫ਼ਦ ਵਲੋਂ ਏ. ਡੀ. ਸੀ. ਨਾਲ ਮੁਲਾਕਾਤ

ਜਲੰਧਰ, 6 ਜੁਲਾਈ (ਜਸਪਾਲ ਸਿੰਘ)-'ਸਟੱਡੀ ਐਬਰੋਡ ਕੰਸਲਟੈਂਟਸ ਐਸੋਸੀਏਸ਼ਨ' (ਸਾਕਾ) ਦੇ ਇਕ ਵਫ਼ਦ ਵਲੋਂ ਚੇਅਰਮੈਨ ਸੁਕਾਂਤ ਤਿ੍ਵੇਦੀ ਦੀ ਅਗਵਾਈ ਹੇਠ ਏ. ਡੀ. ਸੀ. ਅਮਿਤ ਸਰੀਨ ਨਾਲ ਇਕ ਵਿਸ਼ੇਸ ਮੀਟਿੰਗ ਕੀਤੀ ਗਈ, ਜਿਸ 'ਚ ਵੀਜ਼ਾ ਕੰਸਲਟੈਂਟਸ ਤੇ ਟਰੈਵਲ ਏਜੰਟਾਂ ਦੇ ...

ਪੂਰੀ ਖ਼ਬਰ »

ਸੀਟੂ ਵਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਕਨਵੈਨਸ਼ਨ ਦਾ ਐਲਾਨ

ਜਲੰਧਰ, 6 ਜੁਲਾਈ (ਜਸਪਾਲ ਸਿੰਘ)-ਸੈਂਟਰ ਆਫ ਟਰੇਡ ਯੂਨੀਅਨਜ਼ (ਸੀਟੂ) ਪੰਜਾਬ ਸਾਰੇ ਜ਼ਿਲਿ੍ਹਆਂ 'ਚ ਅਗਸਤ ਦੇ ਪਹਿਲੇ ਹਫ਼ਤੇ ਤੱਕ ਜ਼ਿਲ੍ਹਾ ਪੱਧਰ 'ਤੇ ਜਨਰਲ ਬਾਡੀ ਮੀਟਿੰਗਾਂ ਉਪਰੰਤ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ 15 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ...

ਪੂਰੀ ਖ਼ਬਰ »

ਡੀ.ਸੀ. ਵਲੋਂ 12ਵੀਂ 'ਚ ਟਾਪ ਕਰਨ ਵਾਲੇ ਰੋਹਿਤ ਦਾ ਸਨਮਾਨ

ਜਲੰਧਰ, 6 ਜੁਲਾਈ (ਚੰਦੀਪ ਭੱਲਾ)-ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ 'ਚ ਮੈਰਿਟ ਲਿਸਟ 'ਚ ਦੂਜਾ ਤੇ ਸਾਇੰਸ ਸਟ੍ਰੀਮ 'ਚ ਪੰਜਾਬ ਭਰ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਗਰੀਬ ਪਰਿਵਾਰ ਨਾਲ ਸਬੰਧਤ ਵਿਦਿਆਰਥੀ ਰੋਹਿਤ ...

ਪੂਰੀ ਖ਼ਬਰ »

ਸਟੈਨ ਸਵਾਮੀ ਦੀ ਪਹਿਲੀ ਬਰਸੀ ਮੌਕੇ ਬੁੱਧੀਜੀਵੀਆਂ ਦੀ ਰਿਹਾਈ ਲਈ ਉੱਠੀ ਆਵਾਜ਼

ਜਲੰਧਰ, 6 ਜੁਲਾਈ (ਹਰਵਿੰਦਰ ਸਿੰਘ ਫੁੱਲ)-ਆਦਿਵਾਸੀਆਂ, ਸਮੂਹ ਮਿਹਨਤਕਸ਼ ਲੋਕਾਂ ਦੇ ਹੱਕਾਂ ਤੇ ਸਮਾਜ ਦੇ ਜਮਹੂਰੀ ਹੱਕਾਂ ਲਈ ਜਿੰਦਗੀ ਭਰ ਸੰਘਰਸ਼ ਦੇ ਮੈਦਾਨ 'ਚ ਰਹੇ ਮੁਲਕ ਦੇ ਜਾਣੇ ਪਹਿਚਾਣੇ ਬੁੱਧੀਜੀਵੀ ਸਟੈਨ ਸਵਾਮੀ ਦੀ ਪਹਿਲੀ ਬਰਸੀ ਦੇ ਦਿਹਾੜੇ 'ਤੇ ਦੇਸ਼ ਭਰ ...

ਪੂਰੀ ਖ਼ਬਰ »

ਵਧ ਰਹੀਆਂ ਵਾਰਦਾਤਾਂ ਨੂੰ ਧਿਆਨ 'ਚ ਰੱਖਦੇ ਹੋਏ ਪੁਲਿਸ ਕਮਿਸ਼ਨਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਜਲੰਧਰ, 6 ਜੁਲਾਈ (ਐੱਮ. ਐੱਸ. ਲੋਹੀਆ)-ਸ਼ਹਿਰ 'ਚ ਵੱਧ ਰਹੀਆਂ ਵਾਰਦਾਤਾਂ ਨੂੰ ਧਿਆਨ 'ਚ ਰੱਖਦੇ ਹੋਏ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਇਸ ਦੌਰਾਨ ਸੀ.ਪੀ. ਸੰਧੂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ...

ਪੂਰੀ ਖ਼ਬਰ »

ਜਮਸ਼ੇਰ ਖ਼ਾਸ 'ਚ ਦਸਤ ਰੋਕੂ ਪੰਦ੍ਹਰਵਾੜੇ ਦੀ ਸ਼ੁਰੂਆਤ

ਜਮਸ਼ੇਰ ਖ਼ਾਸ, 6 ਜੁਲਾਈ (ਅਵਤਾਰ ਤਾਰੀ)-ਦਸਤ ਇਕ ਗੰਭੀਰ ਬਿਮਾਰੀ ਹੈ ਜਿਸ ਕਾਰਨ ਨਵਜੰਮੇ ਬੱਚੇ ਅਤੇ 0-5 ਸਾਲ ਦੇ ਬੱਚੇ ਇਸ ਦਾ ਸ਼ਿਕਾਰ ਹੋ ਜਾਂਦੇ ਹਨ | ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋਂ ਦਸਤ ਰੋਕੂ ਪੰਦ੍ਹਰਵਾੜਾ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਜੁਆਇੰਟ ਕਮਿਸ਼ਨਰ ਪੁਲਿਸ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਜਲੰਧਰ, 6 ਜੁਲਾਈ (ਐੱਮ. ਐੱਸ. ਲੋਹੀਆ)-ਜੁਆਇੰਟ ਕਮਿਸ਼ਨਰ ਪੁਲਿਸ (ਹੈਡਕੁਆਰਟਰ) ਜਲੰਧਰ ਨਵਨੀਤ ਸਿੰਘ ਬੈਂਸ ਵਲੋਂ ਕਮਿਸ਼ਨਰੇਟ ਪੁਲਿਸ ਦੀ ਹੱਦ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ, ਜੋ 7-7-2022 ਤੋਂ 6-9-2022 ਤੱਕ ਲਾਗੂ ਰਹਿਣਗੇ¢ ਇਨ੍ਹਾਂ ਤਹਿਤ ਕਿਸੇ ...

ਪੂਰੀ ਖ਼ਬਰ »

ਅਨਾਥ ਲੜਕੀ ਨਾਲ ਮਾਸੜ ਕਰਦਾ ਰਿਹਾ ਜਬਰ ਜਨਾਹ- ਮੁਲਜ਼ਮ ਗਿ੍ਫ਼ਤਾਰ

ਮਕਸੂਦਾਂ, 6 ਜੁਲਾਈ (ਸਤਿੰਦਰ ਪਾਲ ਸਿੰਘ)-ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਕਰ ਰਹੀ ਦਿੱਲੀ ਦੀ ਇਕ ਲੜਕੀ ਨਾਲ ਜਲੰਧਰ ਰਹਿਣ ਵਾਲਾ ਉਸ ਦਾ ਮਾਸੜ ਜਾਨੋਂ ਮਾਰਨ ਦੀ ਧਮਕੀ ਦੇ ਕੇ ਜਬਰ ਜਨਾਹ ਕਰਦਾ ਰਿਹਾ | ਇਸ ਦੌਰਾਨ ਲੜਕੀ ਗਰਭਵਤੀ ਹੋ ਗਈ ਤੇ ਹਰਿਦੁਆਰ ਸਥਿਤ ਆਪਣੀ ਭੂਆ ਦੇ ...

ਪੂਰੀ ਖ਼ਬਰ »

ਗੁਰਦੁਆਰਾ ਰੇਲਵੇ ਰੋਡ ਫੀਜ਼ੀਓਥਰੈਪੀ ਸੈਂਟਰ ਦਾ ਉਦਘਾਟਨ

ਜਲੰਧਰ, 6 ਜੁਲਾਈ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਵਿਖੇ ਸੁਖਮਨੀ ਫੀਜ਼ੀੳਥੇਰੇਪੀ ਸੈਂਟਰ ਦਾ ਉਦਘਾਟਨ ਹਲਕਾ ਵਿਧਾਇਕ ਬਾਵਾ ਹੈਨਰੀ ਵਲੋਂ ਕੀਤਾ ਗਿਆ | ਇਸ ਮੌਕੇ ਬਾਵਾ ਹੈਨਰੀ ਨੇ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕਰਦੇ ਹੋਏ ...

ਪੂਰੀ ਖ਼ਬਰ »

ਐੱਚ.ਐਮ.ਵੀ. ਕਾਲਜ ਵਿਖੇ ਸਪੋਰਟਸ ਟਰਾਇਲ 11 ਨੂੰ

ਜਲੰਧਰ, 6 ਜੁਲਾਈ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੇ ਪਿ੍ੰਸੀਪਲ ਡਾ. ਅਜਾ ਸਰੀਨ ਨੇ ਦੱਸਿਆ ਕਿ ਸੰਸਥਾ ਵਿਖੇ ਖਿਡਾਰੀਆਂ ਲਈ 11 ਜੁਲਾਈ, 2022 ਨੂੰ ਸਵੇਰੇ 9.00 ਵਜੇ ਕਾਲਜ ਸਪੋਰਟਸ ਗਰਾਊਾਡ ਵਿਚ ਸਪੋਰਟਸ ਟਰਾਇਲ ਲਏ ਜਾ ਰਹੇ ਹਨ | ਇਹ ਟਰਾਇਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX