ਤਾਜਾ ਖ਼ਬਰਾਂ


ਜੱਚਾ-ਬੱਚਾ ਵਾਰਡ 'ਚੋਂ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਕੀਤਾ ਬਰਾਮਦ
. . .  1 day ago
ਬਠਿੰਡਾ , 6 ਦਸੰਬਰ (ਨਾਇਬ ਸਿੱਧੂ)- -ਬਠਿੰਡਾ ਸਿਵਲ ਹਸਪਤਾਲ ਤੇ ਜੱਚਾ-ਬੱਚਾ ਵਾਰਡ ਵਿੱਚੋ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਬਰਾਮਦ ਕੀਤਾ ਹੈ । ਚੋਰੀ ਕਰਨ ਵਾਲੀਆਂ ਮਾਵਾਂ-ਧੀਆਂ ਨੂੰ ਬੱਚੇ ਸਮੇਤ ਕੋਠਾ ਗੁਰੂ ਤੋਂ ਕੀਤਾ ਗ੍ਰਿਫਤਾਰ ਹੈ ।
ਦਿੱਲੀ ਦੇ ਝਿਲਮਿਲ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਪੁੱਜੀਆਂ
. . .  1 day ago
ਐਡਵੋਕੇਟ ਹਰਪਾਲ ਸਿੰਘ ਨਿੱਝਰ ਬਾਰ ਐਸੋਸੀਏਸ਼ਨ ਅਜਨਾਲਾ ਦੀ ਬਿਨਾਂ ਮੁਕਾਬਲਾ ਚੋਣ ਜਿੱਤ ਕੇ ਪੰਜਵੀਂ ਵਾਰ ਬਣੇ ਪ੍ਰਧਾਨ
. . .  1 day ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਕੌਂਸਲ ਆਫ ਹਰਿਆਣਾ ਦੇ ਨਿਰਦੇਸ਼ਾਂ ਤਹਿਤ ਬਾਰ ਐਸੋਸੀਏਸ਼ਨ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਦੂਸਰੇ ਤੇ ਆਖਰੀ ਦਿਨ ਬਾਰ ਦੇ ...
ਖ਼ਰਾਬ ਟਰਾਲੇ ਦੇ ਪਿੱਛੇ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਕਰਨਾਲ , 6 ਦਸੰਬਰ ( ਗੁਰਮੀਤ ਸਿੰਘ ਸੱਗੂ )- ਬੀਤੀ ਰਾਤ ਕੁਟੇਲ ਰੋਡ 'ਤੇ ਖੜੇ ਟਰਾਲੇ ਦੇ ਪਿੱਛੇ ਇਕ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ...
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ
. . .  1 day ago
ਬਟਾਲਾ,6 ਦਸੰਬਰ (ਡਾ. ਕਾਹਲੋਂ )- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ ਸੰਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ...
ਮਹਾਰਸ਼ਟਰ : ਮੁੱਖ ਮੰਤਰੀ ਸ਼ਿੰਦੇ ਨੂੰ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ: - ਸ਼ਰਦ ਪਵਾਰ
. . .  1 day ago
ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ 9 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਨਿੱਕੂਵਾਲ, ਸੈਣੀ) - ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਈਆਂ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਰੂਪਨਗਰ ਦੇ ...
ਸ਼੍ਰੋਮਣੀ ਕਮੇਟੀ ਨੇ ਕੈਨੇਡਾ -ਭਾਰਤ ਉਡਾਣਾਂ ਲਈ ਨਵੇਂ ਸਮਝੌਤੇ ’ਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ’ਤੇ ਕੀਤਾ ਇਤਰਾਜ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜਸ )-ਸ਼੍ਰੋਮਣੀ ਕਮੇਟੀ ਨੇ ਕੈਨੇਡਾ ਅਤੇ ਭਾਰਤ ਵਿਚ ਹਵਾਈ ਉਡਾਣਾਂ ਨੂੰ ਲੈ ਕੇ ਹੋਏ ਨਵੇਂ ਸਮਝੌਤੇ ਵਿਚ ਪੰਜਾਬ ਅਤੇ ਖ਼ਾਸਕਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ...
42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਆਗਾਜ਼
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ.ਐੱਸ.ਨਿੱਕੂਵਾਲ)- 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਦੇ ਖੇਡ ਮੈਦਾਨਾਂ 'ਚ ਆਗਾਜ਼ ਹੋ ਗਿਆ । ਜਿਸ ਦਾ ...
ਤਾਮਿਲਨਾਡੂ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੇਨਈ ‘ਚ ਪਹਿਲੀ ਡਰੋਨ ਸਕਿੱਲਿੰਗ ਅਤੇ ਟਰੇਨਿੰਗ ਕਾਨਫਰੰਸ ਦੀ ਕੀਤੀ ਸ਼ੁਰੂਆਤ
. . .  1 day ago
ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਕਰ ਵਾਪਿਸ ਪਰਤੇ ਬੀ.ਐਸ.ਐਫ. ਦੀ 66 ਬਟਾਲੀਅਨ ਦੇ ਅਧਿਕਾਰੀ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਵਿਚ ਤਾਇਨਾਤ ਬੀ.ਐਸ.ਐਫ. ਦੀ 66 ਬਟਾਲੀਅਨ ਨੂੰ ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਹੋਇਆ ਹੈ। ਅੰਮ੍ਰਿਤਸਰ ਤੋਂ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਅਤੇ ਬੀ.ਐਸ.ਐਫ. ਦੇ ਡਾਇਰੈਕਟਰ ਜਰਨਲ...
ਨੀਤੀ ਸੁਧਾਰਾਂ, ਸੂਝ-ਬੂਝ ਵਾਲੇ ਰੈਗੂਲੇਟਰੀ ਤੰਤਰ ਨੇ ਭਾਰਤੀ ਅਰਥਵਿਵਸਥਾ ਦੀ ਲਚਕਤਾ ਵਿਚ ਅਹਿਮ ਭੂਮਿਕਾ ਨਿਭਾਈ - ਵਿਸ਼ਵ ਬੈਂਕ
. . .  1 day ago
ਲਖੀਮਪੁਰ ਖੀਰੀ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਤੇ 13 ਹੋਰਾਂ ਖ਼ਿਲਾਫ਼ ਦੋਸ਼ ਆਇਦ
. . .  1 day ago
ਲਖੀਮਪੁਰ ਖੀਰੀ, 6 ਦਸੰਬਰ- ਜ਼ਿਲ੍ਹਾ ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅੱਜ ਆਸ਼ੀਸ਼ ਮਿਸ਼ਰਾ (ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ) ਅਤੇ 13 ਹੋਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। 14ਵੇਂ ਦੋਸ਼ੀ...
ਤੀਰਥ ਯਾਤਰਾ ਤੋਂ ਵਾਪਸ ਆਉਂਦਿਆਂ ਅਗਰਵਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ
. . .  1 day ago
ਤਪਾ ਮੰਡੀ, 6 ਦਸੰਬਰ (ਵਿਜੇ ਸ਼ਰਮਾ)- ਸ਼ਹਿਰ ਦੇ ਸਮਾਜਸੇਵੀ ਅਤੇ ਪੋਲਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਅਗਰਵਾਲ ਪਰਿਵਾਰ ਸਮੇਤ ਤੀਰਥ ਯਾਤਰਾ ਤੋਂ ਇਨੋਵਾ ਕਾਰ ਰਾਹੀਂ ਤਪਾ ਵਾਪਿਸ ਆ ਰਹੇ ਸਨ, ਉਨ੍ਹਾਂ ਦੀ ਕਾਰ ਚੰਨੋ ਨੇੜੇ...
ਸੁਪਰੀਮ ਕੋਰਟ ਸਹੀ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ-ਮਨੀਸ਼ ਤਿਵਾੜੀ
. . .  1 day ago
ਚੰਡੀਗੜ੍ਹ, 6 ਦਸੰਬਰ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਸਹੀ ਹੈ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ ਹੈ ਤੇ ਨਸ਼ੇ ਦੀ ਸਪਲਾਈ ਬੰਦ ਹੋਣੀ ਚਾਹੀਦੀ ਹੈ। ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਇਹ ਨਾ ਸਿਰਫ਼ ਉਨ੍ਹਾਂ...
ਜਗਮੀਤ ਸਿੰਘ ਬਰਾੜ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
. . .  1 day ago
ਅੰਮ੍ਰਿਤਸਰ, 6 ਦਸੰਬਰ (ਹਰਿੰਦਰ ਸਿੰਘ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਨੇ ਮੁਲਾਕਾਤ ਕਰ ਕੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ...
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਵੇ ਮੁੱਖ ਮੰਤਰੀ - ਬਸਪਾ ਪ੍ਰਧਾਨ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿੱਥੇ ਸਿੱਧੂ ਮੂਸੇਵਾਲਾ ਦਾ ਪਿਤਾ ਹਾਲਾਤ ਤੋਂ ਦੁਖੀ ਹੋ ਕੇ ਦੇਸ਼ ਛੱਡਣ ਦੀ ਚਿਤਾਵਨੀ ਦੇ ਚੁੱਕਾ ਹੈ ਉਥੇੇ ਇਕ ਗੈਂਗਸਟਰ ਦਾ ਪਿਤਾ ਆਪਣਾ ਪੁਲਿਸ ਮੁਕਾਬਲਾ ਬਣਾਏ ਜਾਣ ਦਾ ਖਦਸ਼ਾ ਪ੍ਰਗਟਾ ਚੁੱਕਾ ਹੈ। ਉਧਰ ਸਿਤਮ...
ਪੰਜ ਸਿੰਘ ਸਾਹਿਬਾਨ ਵਲੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਨਖਾਹੀਆ ਕਰਾਰ
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵਲੋਂ ਹੁਕਮ ਜਾਰੀ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ...
ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਖ਼ਿਲਾਫ਼ ਆਊਟਸੋਰਸ ਮੁਲਾਜ਼ਮਾਂ ਵਲੋਂ ਮੁੱਖ ਗੇਟ ਮੁਕੰਮਲ ਜਾਮ
. . .  1 day ago
ਲਹਿਰਾ ਮੁਹੱਬਤ, 6 ਦਸੰਬਰ (ਸੁਖਪਾਲ ਸਿੰਘ ਸੁੱਖੀ)- ਜੀ. ਐਚ. ਟੀ. ਪੀ ਆਜ਼ਾਦ ਜਥੇਬੰਦੀ ਨੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਵਾਅਦੇ ਤੋਂ ਮੁਕਰਨ ਖ਼ਿਲਾਫ਼ ਮੁੱਖ ਗੇਟ ਮੁਕੰਮਲ ਜਾਮ ਕਰ ਦਿੱਤਾ, ਜਦੋਂ ਕਿ ਮੈਨਜਮੈਂਟ...
ਭਾਜਪਾ ਵਲੋਂ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰਦੇਸ਼ ਕੋਰ ਕਮੇਟੀ ਅਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ੇ 17 ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਸੱਦੇ ਤੇ 9 ਸੂਬਾ...
ਮੂਸੇਵਾਲਾ ਹੱਤਿਆ ਮਾਮਲੇ ’ਚ ਪੁਲਿਸ ਬੱਬੂ ਮਾਨ, ਮਨਕੀਰਤ ਔਲਖ ਤੇ ਹੋਰਾਂ ਤੋਂ ਕਰੇਗੀ ਪੁੱਛ-ਗਿੱਛ
. . .  1 day ago
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਮਾਨਸਾ ਪੁਲਿਸ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਤੋਂ ਪੁੱਛ-ਗਿੱਛ ਕਰੇਗੀ। ਭਾਵੇਂ ਇਸ ਸੰਬੰਧੀ ਅਧਿਕਾਰਤ...
ਬੀ. ਐਸ. ਐਫ਼ ਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਡਰੋਨ ਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ
. . .  1 day ago
ਅਮਰਕੋਟ, 6 ਦਸੰਬਰ (ਭੱਟੀ)- ਇੱਥੇ ਬਾਰਡਰ ਨੇੜੇ ਪੈਂਦੇ ਪਿੰਡ ਸਕੱਤਰਾ ਤੋਂ ਡਰੋਨ ਅਤੇ ਇਕ ਕਿਲੋ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਬੀ. ਐਸ. ਐਫ਼. ਦੀ 103 ਬਟਾਲੀਅਨ...
ਡਾ.ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬਸਪਾ ਵਲੋਂ ਵਿਸ਼ਾਲ ਕਾਨਫ਼ਰੰਸ ਜਾਰੀ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੀ ਬਰਸੀ ਨੂੰ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਵਿਸ਼ਾਲ ਰਾਜਸੀ...
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਰਾਜਾ ਸਿੰਘ ਅਤੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ...
ਓ.ਪੀ. ਸੋਨੀ ਅੱਜ ਵੀ ਵਿਜੀਲੈਂਸ ਸਾਹਮਣੇ ਨਹੀਂ ਹੋਏ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਸੀ, ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਆਪਣੀ ਜਾਇਦਾਦ ਦੇ ਵੇਰਵੇ ਵਿਜੀਲੈਂਸ ਕੋਲ ਨਹੀਂ ਜਮਾਂ ਕਰਵਾ ਸਕੇ। ਸਾਰਾ ਦਿਨ ਮੀਡੀਆ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 21 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਅਜਿਹਾ ਹਰ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੈ, ਜਿਹੜਾ ਦਹਿਸ਼ਤ ਨਾਲ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। -ਅਲਬਰਟ ਆਈਨਸਟਾਈਨ

ਪਹਿਲਾ ਸਫ਼ਾ

ਬੌਖਲਾਏ ਚੀਨ ਵਲੋਂ ਤਾਈਵਾਨ ਦੀ ਘੇਰਾਬੰਦੀ-ਸਮੁੰਦਰੀ ਤੱਟ 'ਤੇ ਜੰਗੀ ਮਸ਼ਕਾਂ

ਲੜਾਕੂ ਜਹਾਜ਼ਾਂ ਨੇ ਭਰੀ ਉਡਾਣ, ਮਿਜ਼ਾਈਲਾਂ ਦਾਗੀਆਂ ਤੇ ਤੋਪਾਂ ਨਾਲ ਕੀਤੀ ਬੰਬਾਰੀ
ਬੀਜਿੰਗ, 4 ਅਗਸਤ (ਏਜੰਸੀਆਂ)-ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਦੀ ਤਾਈਵਾਨ ਯਾਤਰਾ ਤੋਂ ਇਕ ਦਿਨ ਬਾਅਦ ਹੀ ਚੀਨ ਨੇ ਤਾਈਵਾਨ ਦੀ ਨਾਕੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਤਾਈਵਾਨ ਦੇ ਨੇੜਲੇ ਇਲਾਕਿਆਂ 'ਚ ਹੁਣ ਤੱਕ ਦਾ ਆਪਣਾ ਸਭ ਤੋਂ ਵੱਡਾ ਜੰਗੀ ਅਭਿਆਸ ਸ਼ੁਰੂ ਕਰ ਦਿੱਤਾ ਹੈ | ਚੀਨ ਵਲੋਂ ਇਸ ਜੰਗੀ ਅਭਿਆਸ ਲਈ ਜੰਗੀ ਬੇੜਿਆਂ, ਲੜਾਕੂ ਜਹਾਜ਼ਾਂ, ਤੋਪਾਂ, ਮਿਜ਼ਾਈਲਾਂ ਨੂੰ ਤਾਇਨਾਤ ਕੀਤਾ ਹੈ | ਉਧਰ ਅਮਰੀਕਾ ਨੇ ਵੀ ਇਸ ਪੂਰੀ ਸਥਿਤੀ 'ਤੇ ਨਜ਼ਰ ਰੱਖੀ ਹੋਈ ਹੈ | ਅਮਰੀਕਾ ਨੇ ਤਾਈਵਾਨ ਦੇ ਕੋਲ ਫਿਲਪੀਨ ਸਾਗਰ 'ਚ ਆਪਣਾ ਜੰਗੀ ਬੇੜਾ ਰੋਨਾਲਡ ਰੀਗਨ ਭੇਜ ਦਿੱਤਾ ਹੈ | ਤਾਈਵਾਨ ਨੇ ਵੀ ਕਿਹਾ ਹੈ ਕਿ ਅਸੀਂ ਸਥਿਤੀ 'ਤੇ ਨਜ਼ਰ ਬਣਾਈ ਹੋਈ ਹੈ | ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ ਪਰ ਅਸੀਂ ਸੰਘਰਸ਼ ਨਹੀਂ ਚਾਹੁੰਦੇ | ਖ਼ਬਰ ਏਜੰਸੀ ਰਾਇਟਰਜ਼ ਮੁਤਾਬਿਕ ਚੀਨ ਨੇ ਤਾਈਵਾਨ ਦੇ ਉੱਤਰ-ਪੂਰਬ ਤੇ ਦੱਖਣ-ਪੱਛਮੀ ਤੱਟ ਦੇ ਕੋਲ ਕਈ ਬੈਲਿਸਟਕ ਮਿਜ਼ਾਈਲਾਂ ਦਾਗੀਆਂ ਹਨ | ਚੀਨ ਦੀ ਸੈਨਾ ਨੇ ਕਿਹਾ ਅਸੀਂ ਵੀਰਵਾਰ ਨੂੰ ਤਾਈਵਾਨ ਤੱਟ 'ਤੇ ਜੰਗੀ ਅਭਿਆਸ ਦੌਰਾਨ ਮਿੱਥੇ ਟੀਚਿਆਂ 'ਤੇ ਸਟੀਕ ਹਮਲੇ ਕੀਤੇ, ਜਿਨ੍ਹਾਂ ਦੇ ਸੰਭਾਵਿਤ ਨਤੀਜੇ ਹਾਸਲ ਹੋਏ ਹਨ | ਅਧਿਕਾਰਕ ਮੀਡੀਆ ਨੇ ਕਿਹਾ ਕਿ ਚੀਨੀ ਸੈਨਾ ਨੇ ਵੀਰਵਾਰ ਨੂੰ ਲੰਬੀ ਦੂਰੀ ਤੱਕ ਹਮਲਿਆਂ ਦਾ ਅਭਿਆਸ ਕੀਤਾ, ਜਿਸ ਦੇ ਤਹਿਤ ਤਾਈਵਾਨ ਤੱਟ ਦੇ ਪੂਰਬੀ ਇਲਾਕਿਆਂ 'ਚ ਨਿਰਧਾਰਤ ਸਥਾਨਾਂ 'ਤੇ ਤੋਪਾਂ ਨਾਲ ਬੰਬਾਰੀ ਕੀਤੀ ਗਈ | ਤਾਈਵਾਨ ਤੇ ਸੰਬੰਧਿਤ ਇਲਾਕਿਆਂ 'ਤੇ ਨਜ਼ਰ ਰੱਖਣ ਵਾਲੀ ਚੀਨੀ ਸੈਨਾ ਦੀ ਪੂਰਬੀ ਥਿਏਟਰ ਕਮਾਂਡ ਨੇ ਸਥਾਨਕ ਸਮੇਂ ਅਨੁਸਾਰ ਲਗਪਗ ਇਕ ਵਜੇ ਇਹ ਅਭਿਆਸ ਸ਼ੁਰੂ ਕੀਤਾ | ਸਰਕਾਰੀ ਅਖ਼ਬਾਰ 'ਚਾਈਨਾ ਡੇਲੀ' ਦੀ ਖ਼ਬਰ ਅਨੁਸਾਰ ਹਮਲੇ ਕੀਤੇ ਗਏ ਹਨ ਅਤੇ ਆਪ੍ਰੇਸ਼ਨ ਨੇ ਆਪਣੇ ਯੋਜਨਾਬੱਧ ਟੀਚਿਆਂ ਨੂੰ ਹਾਸਲ ਕੀਤਾ ਹੈ | ਹਾਲਾਂਕਿ ਖ਼ਬਰ 'ਚ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਗਈ | ਇਹ ਪਹਿਲੀ ਵਾਰ ਹੈ ਜਦ ਚੀਨੀ ਫ਼ੌਜ ਤਾਈਵਾਨ ਨੇੜੇ ਏਨੇ ਵੱਡੇ ਪੱਧਰ 'ਤੇ ਜੰਗੀ ਅਭਿਆਸ ਕਰ ਰਹੀ ਹੈ | ਉਧਰ ਤਾਈਵਾਨ ਮੀਡੀਆ ਦੀ ਰਿਪੋਰਟ ਮੁਤਾਬਿਕ ਤਾਈਵਾਨ ਹਵਾਈ ਸੈਨਾ ਮਿਰਾਜ 2000 ਅਤੇ ਐਫ-5 ਲੜਾਕੂ ਜਹਾਜ਼ਾਂ ਦੇ ਨਾਲ ਸਥਿਤੀ ਦੀ ਨਿਗਰਾਨੀ ਰੱਖ ਰਹੀ ਹੈ | ਇਸ ਤੋਂ ਇਲਾਵਾ ਤਾਈਵਾਨ ਆਉਣ-ਜਾਣ ਵਾਲੀਆਂ ਕਰੀਬ 50 ਕੌਮਾਂਤਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ |
ਤਾਈਵਾਨ ਦੇ ਨੇੜੇ ਵੇਖੇ ਗਏ ਅਮਰੀਕੀ ਜਹਾਜ਼
ਹਾਂਗਕਾਂਗ ਆਧਾਰਿਤ 'ਸਾਊਥ ਚਾਈਨਾ ਮੌਰਨਿੰਗ ਪੋਸਟ' ਦੀ ਰਿਪੋਰਟ ਅਨੁਸਾਰ ਅਮਰੀਕੀ ਜਲ ਸੈਨਾ ਦਾ ਇਕ ਪੀ-8ਏ ਪੋਸੀਡਨ ਗਸ਼ਤੀ ਜਹਾਜ਼ ਅਤੇ ਅਮਰੀਕੀ ਐਮ. ਐਚ-60ਆਰ ਐਂਟੀ-ਸਬਮਰੀਨ (ਪਣਡੁੱਬੀ) ਹੈਲੀਕਾਪਟਰ ਸੀਹਾਕ ਤਾਈਵਾਨ ਦੇ ਦੱਖਣ ਪੱਛਣ ਦੇ ਇਕ ਖ਼ੇਤਰ 'ਚ ਦਾਖਲ ਹੋਏ, ਜਿੱਥੇ ਚੀਨੀ ਫ਼ੌਜ ਕਾਊਸ਼ੁੰਗ ਦੇ ਨੇੜੇ ਜੰਗੀ ਅਭਿਆਸ ਕਰ ਰਹੀ ਹੈ |
ਦੱਖਣੀ ਕੋਰੀਆ 'ਚ ਚੀਨ ਤੇ ਤਾਈਵਾਨ 'ਤੇ ਟਿੱਪਣੀ ਕਰਨ ਤੋਂ ਬਚਦੀ ਨਜ਼ਰ ਆਈ ਪੇਲੋਸੀ
ਤਾਈਵਾਨ ਦੀ ਆਪਣੀ ਯਾਤਰਾ ਨਾਲ ਚੀਨ ਨੂੰ ਨਾਰਾਜ਼ ਕਰਨ ਤੋਂ ਬਾਅਦ ਨੈਂਸੀ ਪੇਲੋਸੀ ਨੇ ਦੱਖਣੀ ਕੋਰੀਆ 'ਚ ਉਥੋਂ ਦੇ ਸਿਆਸੀ ਆਗੂਆਂ ਨਾਲ ਮੁਲਾਕਾਤ ਕੀਤੀ ਪਰ ਉਹ ਤਾਈਵਾਨ ਤੇ ਚੀਨ ਦੇ ਮੁੱਦੇ 'ਤੇ ਸਿੱਧੀਆਂ ਜਨਤਕ ਟਿੱਪਣੀਆਂ ਕਰਨ ਤੋਂ ਬਚਦੀ ਨਜ਼ਰ ਆਈ |

5 ਮਿਜ਼ਾਈਲਾਂ ਜਾਪਾਨ ਦੇ ਇਲਾਕੇ 'ਚ ਡਿਗੀਆਂ

ਜਾਪਾਨ ਦੀ ਸਰਕਾਰ ਨੇ ਕਿਹਾ ਕਿ ਚੀਨੀ ਫ਼ੌਜ ਵਲੋਂ ਦਾਗੀਆਂ ਗਈਆਂ 5 ਬੈਲੇਸਿਟਕ ਮਿਜ਼ਾਈਲਾਂ ਜਾਪਾਨ ਦੇ ਆਰਥਿਕ ਜ਼ੋਨ 'ਚ ਆ ਕੇ ਡਿਗੀਆਂ ਹਨ | ਇਹ ਮਿਜ਼ਾਈਲਾਂ ਓਕੀਨਾਵਾ ਦੇ ਦੱਖਣ 'ਚ ਪੈਂਦੇ ਹੇਤੇਰੁਮਾ ਟਾਪੂ ਦੇ ਦੱਖਣ ਪੱਛਮ 'ਚ ਸਥਿਤ ਚੀਨ ਦੁਆਰਾ ਮਨੋਨਿਤ ਇਕ ਸਿਖਲਾਈ ਖ਼ੇਤਰ 'ਚ ਡਿਗੀਆਂ | ਉਨ੍ਹਾਂ ਚੀਨ ਨੂੰ ਤੁਰੰਤ ਜੰਗੀ ਅਭਿਆਸ ਰੋਕਣ ਦੀ ਅਪੀਲ ਕੀਤੀ ਹੈ | ਜਾਪਾਨ ਦੇ ਰੱਖਿਆ ਮੰਤਰੀ ਨੋਬੂਓ ਕਿਸ਼ੀ ਨੇ ਚੀਨ ਦੇ ਇਸ ਕਦਮ ਨੂੰ ਧੱਕੇਸ਼ਾਹੀ ਦੱਸਦਿਆਂ ਕਿਹਾ ਕਿ ਇਹ ਇਕ ਗੰਭੀਰ ਮੁੱਦਾ ਹੈ ਜੋ ਸਾਡੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਤੇ ਲੋਕਾਂ ਦੀ ਸੁਰੱਖਿਆ ਨਾਲ ਸੰਬੰਧਿਤ ਹੈ | ਜਾਪਾਨ ਸਰਕਾਰ ਨੇ ਚੀਨੀ ਸਰਕਾਰ ਕੋਲ ਕੂਟਨੀਟਕ ਵਿਰੋਧ ਵੀ ਦਰਜ ਕਰਵਾਇਆ ਹੈ |

ਧਾਰਮਿਕ ਸਥਾਨਾਂ ਦੀਆਂ ਸਰਾਵਾਂ ਦੇ ਕਿਰਾਏ 'ਤੇ ਜੀ. ਐਸ. ਟੀ. ਲਾਗੂ ਨਹੀਂ ਹੁੰਦਾ-ਵਿੱਤ ਮੰਤਰਾਲਾ

ਨਵੀਂ ਦਿੱਲੀ, 4 ਅਗਸਤ (ਏਜੰਸੀ)-ਕੇਂਦਰੀ ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਧਾਰਮਿਕ ਜਾਂ ਚੈਰੀਟੇਬਲ ਟਰੱਸਟਾਂ ਵਲੋਂ ਚਲਾਈਆਂ ਜਾਂਦੀਆਂ ਸਰਾਵਾਂ ਦੇ ਕਿਰਾਏ 'ਤੇ ਉਨ੍ਹਾਂ ਨੂੰ ਜੀ. ਐਸ. ਟੀ. ਤੋਂ ਛੋਟ ਹੈ | 47ਵੀਂ ਜੀ. ਐਸ. ਟੀ. ਪ੍ਰੀਸ਼ਦ ਦੀ ਬੈਠਕ ਦੀਆਂ ਸਿਫਾਰਸ਼ਾਂ 'ਤੇ 18 ਜੁਲਾਈ 2022 ਨੂੰ ਫੈਸਲਾ ਲਾਗੂ ਹੋਣ ਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚਲਾਈਆਂ ਜਾ ਰਹੀਆਂ ਸਰਾਵਾਂ ਨੇ ਪ੍ਰਤੀ ਦਿਨ 1000 ਰੁਪਏ ਤੱਕ ਦੇ ਕਿਰਾਏ ਲਈ ਜੀ. ਐਸ. ਟੀ. ਇਕੱਤਰ ਕਰਨਾ ਸ਼ੁਰੂ ਕਰ ਦਿੱਤਾ | ਸਿਫ਼ਾਰਸ਼ ਅਨੁਸਾਰ 1000 ਰੁਪਏ ਪ੍ਰਤੀ ਦਿਨ ਤੱਕ ਦੇ ਕਮਰੇ ਦੇ ਕਿਰਾਏ ਵਾਲੇ ਹੋਟਲ ਦੇ ਕਮਰਿਆਂ ਨੂੰ ਪਹਿਲਾਂ ਛੋਟ ਵਾਲੀ ਸ਼੍ਰੇਣੀ ਤੋਂ 12 ਪ੍ਰਤੀਸ਼ਤ ਦੇ ਜੀ. ਐਸ. ਟੀ. ਦਰ ਸਲੈਬ ਦੇ ਅਧੀਨ ਲਿਆਂਦਾ ਗਿਆ ਸੀ | ਵਿੱਤ ਮੰਤਰਾਲੇ ਦੇ ਅਧੀਨ ਆਉਂਦੇ ਕੇਂਦਰੀ ਅਪ੍ਰਤੱਖ ਕਰ ਬੋਰਡ ਨੇ ਟਵੀਟਾਂ ਦੀ ਲੜੀ 'ਚ ਕਿਹਾ ਕਿ ਹਾਲਾਂਕਿ ਕਿਸੇ ਚੈਰੀਟੇਬਲ ਜਾਂ ਧਾਰਮਿਕ ਟਰੱਸਟ ਵਲੋਂ ਧਾਰਮਿਕ ਸਥਾਨਾਂ 'ਚ ਕਮਰੇ ਦੇ ਕਿਰਾਏ 'ਤੇ ਜੀ. ਐਸ. ਟੀ. ਲਾਗੂ ਨਹੀਂ ਹੁੰਦਾ | ਇਕ ਹੋਰ ਛੋਟ ਵੀ ਹੈ, ਜੋ ਕਿਸੇ ਟੈਰੀਟੇਬਲ ਜਾਂ ਧਾਰਮਿਕ ਟਰੱਸਟ ਵਲੋਂ ਧਾਰਮਿਕ ਸਥਾਨਾਂ ਵਿਚ ਕਮਰੇ ਕਿਰਾਏ 'ਤੇ ਦੇਣ ਤੋਂ ਛੋਟ ਦਿੰਦੀ ਹੈ, ਜਿਥੇ ਕਮਰੇ ਲਈ ਚਾਰਜ ਕੀਤੀ ਗਈ ਰਕਮ ਪ੍ਰਤੀ ਦਿਨ 1000 ਰੁਪਏ ਤੋਂ ਘੱਟ ਹੈ, ਇਸ ਵਿਚ ਕਿਹਾ ਗਿਆ ਹੈ ਕਿ ਇਹ ਛੋਟ ਬਿਨਾਂ ਕਿਸੇ ਬਦਲਾਅ ਦੇ ਲਾਗੂ ਰਹੇਗੀ | ਇਹ ਛੋਟ 28 ਜੂਨ 2017 ਦੇ ਨੋਟੀਫਿਕੇਸ਼ਨ ਅਨੁੁਸਾਰ ਉਪਲਬਧ ਹੈ | ਇਸ ਵਿਚ ਕਿਹਾ ਗਿਆ ਹੈ ਕਿ ਕੇਂਦਰ ਦੁਆਰਾ ਜੀ. ਐਸ. ਟੀ. ਤੋਂ ਪਹਿਲਾਂ ਦੀ ਵਿਵਸਥਾ ਵਿਚ ਵੀ ਇਹ ਵਿਚਾਰ ਲਗਾਤਾਰ ਲਿਆ ਜਾਂਦਾ ਰਿਹਾ ਹੈ, ਇਸ ਵਿਚ ਕਿਹਾ ਗਿਆ ਹੈ ਕਿ ਰਾਜ ਦੇ ਕਰ ਅਧਿਕਾਰੀ ਵੀ ਆਪਣੇ ਅਧਿਕਾਰ ਖੇਤਰ 'ਚ ਇਹੀ ਵਿਚਾਰ ਰੱਖ ਸਕਦੇ ਹਨ | ਇਸ ਵਿਚ ਰਿਹਾ ਗਿਆ ਹੈ ਕਿ ਇਹ ਧਿਆਨ ਵਿਚ ਆਇਆ ਹੈ ਕਿ ਅੰਮਿ੍ਤਸਰ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੀਆਂ ਤਿੰਨ ਸਰਾਵਾਂ, ਗੁਰੂ ਗੋਬਿੰਦ ਸਿੰਘ ਐਨ. ਆਰ. ਆਈ. ਨਿਵਾਸ, ਬਾਬਾ ਦੀਪ ਸਿੰਘ ਨਿਵਾਸ, ਮਾਤਾ ਭਾਗ ਕੌਰ ਨਿਵਾਸ, ਨੇ 18 ਜੁਲਾਈ 2022 ਤੋਂ ਜੀ. ਐਸ. ਟੀ. ਦਾ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੀਆਂ ਇਹ ਸਾਰਵਾਂ ਉਨ੍ਹਾਂ ਵਲੋਂ ਕਮਰੇ ਕਿਰਾਏ 'ਤੇ ਲੈਣ ਦੇ ਸੰਬੰਧ 'ਚ ਉਪਰੋਕਤ ਛੋਟ ਦਾ ਲਾਭ ਲੈ ਸਕਦੀਆਂ ਹਨ |
ਰਾਘਵ ਚੱਢਾ ਨੇ ਸਰਾਵਾਂ 'ਤੇ ਜੀ.ਐਸ.ਟੀ. ਲਗਾਉਣ ਦਾ ਫ਼ੈਸਲਾ ਵਾਪਿਸ ਲੈਣ ਦੀ ਕੀਤੀ ਮੰਗ
ਨਵੀਂ ਦਿੱਲੀ, (ਉਪਮਾ ਡਾਗਾ ਪਾਰਥ)-ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੇ ਇਤਿਹਾਸਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦੇ ਆਸ-ਪਾਸ ਦੀਆਂ ਸਰਾਵਾਂ ਨੂੰ ਸਰਕਾਰ ਵਲੋਂ ਟੈਕਸ ਦਾਇਰੇ 'ਚ ਲਿਆਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸਿੱਖ ਸੰਗਤ ਅਤੇ ਸੰਗਤ ਸੇਵਾ ਦਾ ਅਪਮਾਨ ਹੈ | ਰਾਘਵ ਚੱਢਾ ਨੇ ਵੀਰਵਾਰ ਨੂੰ ਇਸ ਸੰਬੰਧ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਰਾਵਾਂ 'ਤੇ ਲਗਾਇਆ ਗਿਆ 12 ਫ਼ੀਸਦੀ ਜੀ. ਐਸ. ਟੀ. ਹਟਾਉਣ ਦੀ ਅਪੀਲ ਕੀਤੀ | ਰਾਘਵ ਚੱਢਾ ਨੇ ਵਿੱਤ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ 'ਤੇ ਟੈਕਸ ਨਹੀਂ ਲਗਾਉਣਾ ਚਾਹੀਦਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲਗਾਇਆ ਟੈਕਸ ਮੁਗਲ ਸ਼ਾਸਕ ਔਰੰਗਜ਼ੇਬ ਦੇ ਜ਼ਮਾਨੇ ਦੀ ਯਾਦ ਦੁਆਉਂਦਾ ਹੈ, ਜਦੋਂ ਉਸ ਵੇਲੇ ਜਜ਼ੀਆ ਟੈਕਸ ਲਗਾਇਆ ਜਾਂਦਾ ਸੀ | ਪੇਸ਼ੇ ਤੋਂ ਚਾਰਟਰਡ ਅਕਾਊਟੈਂਟ ਰਾਘਵ ਚੱਢਾ ਨੇ ਕਿਹਾ ਕਿ ਟੈਕਸ ਮੁਨਾਫ਼ੇ ਲਈ ਬਣੀਆਂ ਸੰਸਥਾਵਾਂ 'ਤੇ ਲਗਾਇਆ ਜਾਂਦਾ ਹੈ, ਪਰ ਜੋ ਸੰਸਥਾਵਾਂ ਮੁਨਾਫ਼ੇ ਲਈ ਨਹੀਂ ਹਨ, ਉਨ੍ਹਾਂ 'ਤੇ ਟੈਕਸ ਨਹੀਂ ਲਗਾਇਆ ਜਾਣਾ ਚਾਹੀਦਾ | ਰਾਘਵ ਚੱਢਾ ਨੇ ਵਿੱਤੀ ਦਿੱਕਤਾਂ ਤੋਂ ਲੰਘ ਰਹੇ ਪੰਜਾਬ ਲਈ ਨਿਰਮਲਾ ਸੀਤਾਰਮਨ ਨੂੰ ਵਿੱਤੀ ਪੈਕੇਜ ਦੇਣ ਦੀ ਵੀ ਮੰਗ ਕੀਤੀ, ਉਨ੍ਹਾਂ ਕਿਹਾ ਕਿ ਅਨਾਜ ਦੀ ਕਿੱਲਤ ਦੇ ਦੌਰ 'ਚੋਂ ਲੰਘ ਰਹੇ ਦੇਸ਼ ਨੂੰ ਉਸ ਸਮੇਂ ਬਾਹਰ ਕੱਢਣ ਵਾਲੇ ਸੂਬੇ ਨੂੰ ਹੁਣ ਉਭਾਰ ਲਈ ਸਰਕਾਰ ਦੀ ਮਦਦ ਦੀ ਲੋੜ ਹੈ | ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਭਲਾਈ ਅਤੇ ਘੱਟ ਰਹੇ ਜ਼ਮੀਨੀ ਪਾਣੀ ਦੇ ਸੰਕਟ ਦੇ ਹੱਲ ਲਈ ਵਿਸ਼ੇਸ਼ ਵਿੱਤੀ ਪੈਕੇਜ ਦੀ ਵੀ ਮੰਗ ਕੀਤੀ ਹੈ ਅਤੇ ਪੰਜਾਬ ਤੇ ਕਿਸਾਨਾਂ ਨੂੰ ਬਚਾਉਣ ਲਈ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀਬਾੜੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਵਾਧੂ ਜਲ ਸਾਧਨ ਮੁਹੱਈਆ ਕਰਵਾਏ ਜਾਣ |

ਸੰਸਦ 'ਚ ਭਾਰੀ ਹੰਗਾਮਾ-ਜਾਂਚ ਏਜੰਸੀਆਂ ਦੀ ਦੁਰਵਰਤੋਂ ਦੇ ਲੱਗੇ ਨਾਅਰੇ

• ਅਸੀਂ ਡਰਨ ਵਾਲੇ ਨਹੀਂ-ਰਾਹੁਲ • ਚਲਦੇ ਇਜਲਾਸ ਦਰਮਿਆਨ ਖੜਗੇ ਨੂੰ ਈ.ਡੀ. ਦਾ ਸੰਮਨ • ਲੋਕ ਸਭਾ 'ਚ ਮੁੜ ਲਹਿਰਾਈਆਂ ਤਖ਼ਤੀਆਂ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 4 ਅਗਸਤ-ਈ. ਡੀ. ਵਲੋਂ ਬੁੱਧਵਾਰ ਸ਼ਾਮ ਨੂੰ ਕਾਂਗਰਸ ਦੀ ਮਾਲਕੀ ਵਾਲੀ ਕੰਪਨੀ ਯੰਗ ਇੰਡੀਆ ਦੇ ਦਫ਼ਤਰ ਨੂੰ ਸੀਲ ਕਰਨ ਤੋਂ ਬਾਅਦ ਕਿਆਸਾਂ ਮੁਤਾਬਿਕ ਵੀਰਵਾਰ ਨੂੰ ਸੰਸਦ ਦੇ ਦੋਵੇਂ ਸਦਨਾਂ 'ਚ ਜੰਮ ਕੇ ਹੰਗਾਮਾ ਹੋਇਆ | ਕਿਆਸ ਅਰਾਈਆਂ ਮੁਤਾਬਿਕ ਕਾਂਗਰਸੀ ਆਗੂ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਨੂੰ ਈ. ਡੀ. ਵਲੋਂ ਸੰਮਨ ਦਿੱਤੇ ਜਾਣ ਦਾ ਮੁੱਦਾ ਵੀ ਉੱਪਰਲੇ ਸਦਨ ਅਤੇ ਸਦਨ ਦੇ ਬਾਹਰ ਵੀ ਗੂੰਜਿਆ | ਜਿਥੇ ਖੜਗੇ ਨੇ ਸਦਨ ਅੰਦਰ ਹੀ ਈ. ਡੀ. ਦੀ ਕਾਰਵਾਈ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸੰਸਦ ਦੀ ਕਾਰਵਾਈ ਦੌਰਾਨ ਈ. ਡੀ. ਵਲੋਂ ਉਨ੍ਹਾਂ ਨੂੰ ਕਿਵੇਂ ਤਲਬ ਕੀਤਾ ਜਾ ਸਕਦਾ ਹੈ | ਕਾਂਗਰਸੀ ਸੰਸਦ ਮੈਂਬਰਾਂ ਨੇ ਸਦਨ ਦੇ ਬਾਹਰ ਵੀ ਸਰਕਾਰ ਵਲੋਂ ਕੀਤੀ ਕਾਰਵਾਈ ਨੂੰ ਰਾਜ ਸਭਾ ਦੀਆਂ ਸਥਾਪਤ ਰਵਾਇਤਾਂ ਦਾ ਅਪਮਾਨ ਕਰਾਰ ਦਿੰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ (ਖੜਗੇ) ਨੇ ਈ. ਡੀ. ਦੀ ਦੁਰਵਰਤੋਂ ਦੇ ਮੁੱਦੇ 'ਤੇ ਸਦਨ 'ਚ ਨੋਟਿਸ ਦਿੱਤਾ ਸੀ, ਪਰ ਸਰਕਾਰ ਨੇ ਇਸ 'ਤੇ ਚਰਚਾ ਤੋਂ ਬਚਣ ਲਈ ਹੀ ਈ. ਡੀ. ਵਲੋਂ ਇਹ ਸੰਮਨ ਪੇਸ਼ ਕਰਵਾਏ ਹਨ | ਹਾਲਾਂਕਿ ਉੱਪਰਲੇ ਸਦਨ ਦੇ ਨੇਤਾ ਪਿਊਸ਼ ਗੋਇਲ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਰਕਾਰ ਏਜੰਸੀਆਂ ਦੇ ਕੰਮਕਾਜ 'ਚ ਦਖ਼ਲਅੰਦਾਜ਼ੀ ਨਹੀਂ ਕਰਦੀ |
ਮੁੜ ਲਹਿਰਾਏ ਪੋਸਟਰ
ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਕਾਂਗਰਸ ਦੇ 4 ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਦੇ ਫ਼ੈਸਲੇ ਤੋਂ ਦੋ ਦਿਨ ਬਾਅਦ ਹੀ ਲੋਕ ਸਭਾ 'ਚ ਮੁੜ ਪੋਸਟਰ ਲਹਿਰਾਉਂਦੇ ਨਜ਼ਰ ਆਏ | ਹਲਕਿਆਂ ਮੁਤਾਬਿਕ ਸੋਮਵਾਰ ਨੂੰ ਬਿਰਲਾ ਨਾਲ ਵਿਰੋਧੀ ਧਿਰਾਂ ਦੀ ਮੀਟਿੰਗ 'ਚ ਜਦੋਂ ਚਾਰੋਂ ਕਾਂਗਰਸੀ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਦਾ ਫ਼ੈਸਲਾ ਲਿਆ ਗਿਆ ਸੀ, ਉਸ ਵੇਲੇ ਇਸ ਗੱਲ 'ਤੇ ਵੀ ਸਹਿਮਤੀ ਬਣੀ ਸੀ ਕਿ ਸਭਾ ਦੇ ਵਿਚਕਾਰ ਪ੍ਰਦਰਸ਼ਨ ਦਰਮਿਆਨ ਪੋਸਟਰ ਨਹੀਂ ਲਹਿਰਾਏ ਜਾਣਗੇ | ਵੀਰਵਾਰ ਨੂੰ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਸੰਸਦ ਮੈਂਬਰ ਈ. ਡੀ. ਦੀ ਦੁਰਵਰਤੋਂ, ਮਹਿੰਗਾਈ ਅਤੇ ਜੀ. ਐਸ. ਟੀ. ਦੇ ਮੁੱਦੇ 'ਤੇ ਨਾਅਰੇਬਾਜ਼ੀ ਕਰਦੇ ਸਭਾ ਦੇ ਵਿਚਕਾਰ ਆ ਗਏ | ਸਪੀਕਰ ਨੇ ਮੈਂਬਰਾਂ ਦੀ ਨਾਅਰੇਬਾਜ਼ੀ ਅਤੇ ਹੰਗਾਮਿਆਂ ਦਰਮਿਆਨ ਵੀ ਸਭਾ ਦੀ ਕਾਰਵਾਈ ਜਾਰੀ ਰੱਖੀ ਅਤੇ ਪ੍ਰਸ਼ਨਕਾਲ ਚਲਾਇਆ | ਤਕਰੀਬਨ ਅੱਧੇ ਘੰਟੇ ਦੀ ਨਾਅਰੇਬਾਜ਼ੀ ਤੋਂ ਬਾਅਦ ਵੀ ਜਦੋਂ ਸਪੀਕਰ ਵਲੋਂ ਸਭਾ ਦੀ ਕਾਰਵਾਈ ਜਾਰੀ ਰੱਖੀ ਗਈ ਤਾਂ ਕਾਂਗਰਸੀ ਸੰਸਦ ਮੈਂਬਰ ਤਖ਼ਤੀਆਂ ਲੈ ਕੇ ਸਭਾ ਦੇ ਵਿਚਕਾਰ ਆ ਗਏ | ਜਿਸ ਤੋਂ ਤੁਰੰਤ ਬਾਅਦ ਹੀ ਸਪੀਕਰ ਨੇ ਸਭਾ ਦੀ ਕਾਰਵਾਈ ਦੁਪਹਿਰ ਦੋ ਵਜੇ ਤੱਕ ਉਠਾ ਦਿੱਤੀ | ਦੁਪਹਿਰ ਦੋ ਵਜੇ ਸਭਾ ਮੁੜ ਜੁੜਨ 'ਤੇ ਵੀ ਕਾਂਗਰਸੀ ਮੁੜ ਸਭਾ ਦੇ ਵਿਚਕਾਰ ਆ ਗਏ, ਜਿਸ 'ਤੇ ਤਕਰੀਬਨ 7 ਮਿੰਟ ਬਾਅਦ ਹੀ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ |
ਖੜਗੇ ਤੇ ਗੋਇਲ ਹੋਏ ਆਹਮੋ-ਸਾਹਮਣੇ
ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਈ. ਡੀ. ਵਲੋਂ ਦੁਪਹਿਰ ਸਾਢੇ 12 ਵਜੇ ਬੁਲਾਏ ਜਾਣ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਸਦਨ ਦੀ ਕਾਰਵਾਈ ਚੱਲ ਰਹੀ ਹੈ, ਉਸ ਵੇਲੇ ਉਨ੍ਹਾਂ ਨੂੰ ਕਿਵੇਂ ਬੁਲਾ ਸਕਦੀ ਹੈ | ਖੜਗੇ ਨੇ ਇਸ ਨੂੰ ਸਰਕਾਰ ਵਲੋਂ ਪੜਤਾਲੀਆ ਏਜੰਸੀ ਦੀ ਦੁਰਵਰਤੋਂ ਦੱਸਦਿਆਂ ਕਿਹਾ ਕਿ ਅਜਿਹੇ 'ਚ ਲੋਕਤੰਤਰ ਕਿਵੇਂ ਜ਼ਿੰਦਾ ਰਹੇਗਾ | ਸਦਨ ਦੇ ਨੇਤਾ ਪਿਊਸ਼ ਗੋਇਲ ਨੇ ਖੜਗੇ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਸਰਕਾਰ ਈ. ਡੀ. ਦੀ ਕਾਰਵਾਈ 'ਚ ਦਖ਼ਲਅੰਦਾਜ਼ੀ ਨਹੀਂ ਕਰਦੀ |
ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਨੂੰ ਚੁੱਪ ਕਰਵਾਉਣਾ ਚਾਹੁੰਦੀ ਹੈ-ਰਾਹੁਲ
ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਉਨ੍ਹਾਂ ਨੂੰ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਚੁੱਪ ਕਰਵਾਉਣ ਦੀ ਸਾਜਿਸ਼Œ ਕਰ ਰਹੀ ਹੈ | ਬੁੱਧਵਾਰ ਨੂੰ ਹੀ ਦੇਰ ਰਾਤ ਕਰਨਾਟਕ ਦੌਰੇ ਤੋਂ ਪਰਤੇ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਉਹ ਨੈਸ਼ਨਲ ਹੇਰਾਲਡ ਦੀ ਗੱਲ ਕਰ ਰਹੇ ਹਨ ਤਾਂ ਪੂਰਾ ਮਾਮਲਾ ਡਰਾਉਣ-ਧਮਕਾਉਣ ਦਾ ਹੈ |
ਫੈਮਿਲੀ ਕੋਰਟ (ਸੋਧ) ਬਿੱਲ ਪਾਸ
ਹਿਮਾਚਲ ਪ੍ਰਦੇਸ਼ ਅਤੇ ਨਾਗਾਲੈਂਡ ਵਿਚ ਸਥਾਪਿਤ ਫੈਮਿਲੀ ਕੋਰਟਾਂ ਨੂੰ ਕਾਨੂੰਨੀ ਕਵਰ ਦੇਣ ਲਈ ਰਾਜ ਸਭਾ ਵਿਚ ਫੈਮਿਲੀ ਕੋਰਟ (ਸੋਧ) ਬਿੱਲ, 2022 ਪਾਸ ਕੀਤਾ | ਲੋਕ ਸਭਾ ਨੇ ਪਿਛਲੇ ਹਫ਼ਤੇ ਇਸ ਬਿੱਲ ਨੂੰ ਪਾਸ ਕੀਤਾ ਸੀ |

ਖੜਗੇ ਦੀ ਮੌਜੂਦਗੀ 'ਚ ਈ. ਡੀ. ਨੇ ਮੁੜ ਸ਼ੁਰੂ ਕੀਤੀ ਯੰਗ ਇੰਡੀਆ ਦੇ ਦਫ਼ਤਰ ਦੀ ਤਲਾਸ਼ੀ

ਨਵੀਂ ਦਿੱਲੀ, 4 ਅਗਸਤ (ਉਪਮਾ ਡਾਗਾ ਪਾਰਥ)-ਈ. ਡੀ. ਨੇ ਵੀਰਵਾਰ ਨੂੰ ਕਾਂਗਰਸ ਦੀ ਮਾਲਕੀ ਵਾਲੇ ਅਖ਼ਬਾਰ ਨੈਸ਼ਨਲ ਹੇਰਾਲਡ ਦੀ ਹੋਲਡਿੰਗ ਕੰਪਨੀ 'ਚ ਛਾਪੇਮਾਰੀ ਉਸ ਵੇਲੇ ਮੁੜ ਸ਼ੁਰੂ ਕਰ ਦਿੱਤੀ, ਜਦੋਂ ਕਾਂਗਰਸੀ ਆਗੂ ਮਲਿਕ ਅਰਜੁਨ ਖੜਗੇ ਹੇਰਾਲਡ ਹਾਊਸ ਇਮਾਰਤ 'ਚ ਪੜਤਾਲੀਆ ਏਜੰਸੀ ਅੱਗੇ ਪੇਸ਼ ਹੋਏ | ਖੜਗੇ ਸ਼ੁੱਕਰਵਾਰ ਨੂੰ ਤਕਰੀਬਨ 12 ਵੱਜ ਕੇ 40 ਮਿੰਟ 'ਤੇ ਬਹਾਦਰਸ਼ਾਹ ਜ਼ਫ਼ਰ ਮਾਰਗ ਸਥਿਤ ਹੇਰਾਲਡ ਹਾਊਸ ਪਹੁੰਚੇ ਅਤੇ ਉਨ੍ਹਾਂ ਦੇ ਪਹੁੰਚਣ ਤੋਂ ਬਾਅਦ ਈ. ਡੀ. ਨੇ ਛਾਣਬੀਣ ਸ਼ੁਰੂ ਕਰ ਦਿੱਤੀ | ਈ. ਡੀ. ਹਲਕਿਆਂ ਮੁਤਾਬਿਕ ਯੰਗ ਇੰਡੀਆ ਨੂੰ ਆਰਜ਼ੀ ਤੌਰ 'ਤੇ ਸੀਲ ਕੀਤਾ ਗਿਆ, ਕਿਉਂਕਿ ਬੁੱਧਵਾਰ ਨੂੰ ਖੜਗੇ ਆਏ, ਪਰ ਛਾਣਬੀਣ ਕਰਵਾਏ ਬਿਨਾਂ ਹੀ ਇਮਾਰਤ ਛੱਡ ਕੇ ਵਾਪਸ ਚਲੇ ਗਏ | ਜਦਕਿ ਖੜਗੇ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨਾ ਤਾਂ ਈ. ਡੀ. ਨੇ ਉਨ੍ਹਾਂ ਤੋਂ ਤਲਾਸ਼ੀ ਲਈ ਇਜਾਜ਼ਤ ਮੰਗੀ ਅਤੇ ਨਾ ਹੀ ਉਨ੍ਹਾਂ ਨੇ ਰੋਕਿਆ | ਇਸ ਤੋਂ ਇਲਾਵਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਬਿਆਨਾਂ ਦੀ ਵੀ ਮੁੜ ਤੋਂ ਜਾਂਚ ਕੀਤੀ ਜਾ ਸਕਦੀ ਹੈ |
ਕਾਂਗਰਸੀ ਆਗੂ ਤੋਂ 7 ਘੰਟੇ ਪੁੱਛ ਗਿੱਛ
ਇਸ ਦੌਰਾਨ ਈ.ਡੀ. ਨੇ ਹੇਰਾਲਡ ਮਾਮਲੇ ਨਾਲ ਸੰਬੰਧਿਤ ਹਵਾਲਾ ਰਾਸ਼ੀ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਖੜਗੇ ਤੋਂ 7 ਘੰਟੇ ਤੋਂ ਵੀ ਜ਼ਿਆਦਾ ਸਮਾਂ ਪੁੱਛਗਿੱਛ ਕੀਤੀ | ਖੜਗੇ ਕਰੀਬ ਰਾਤ 8.30 ਵਜੇ ਆਪਣੇ ਨਿੱਜੀ ਸਟਾਫ ਦੇ ਮੈਂਬਰਾਂ ਨਾਲ ਇਮਾਰਤ ਤੋਂ ਬਾਹਰ ਆਏ | ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਇਹ ਇਕ ਜਾਂਚ ਹੈ ਤੇ ਉਹ ਕੋਈ ਬਿਆਨ ਨਹੀਂ ਦੇ ਸਕਦੇ |

ਮੁਰਲੀ ਸ੍ਰੀਸ਼ੰਕਰ ਨੇ ਜਿੱਤਿਆ ਚਾਂਦੀ ਦਾ ਤਗਮਾ

ਬਰਮਿੰਘਮ, 4 ਅਗਸਤ (ਏਜੰਸੀ)-ਰਾਸ਼ਟਰ ਮੰਡਲ ਖੇਡਾਂ 2022 ਦੇ ਸੱਤਵੇਂ ਦਿਨ ਅੱਜ ਭਾਰਤ ਨੂੰ ਇਕ ਹੋਰ ਚਾਂਦੀ ਦਾ ਤਗਮਾ ਮਿਲਿਆ | ਅੱਜ ਇਥੇ ਪੁਰਸ਼ਾਂ ਦੇ ਲੰਬੀ ਛਾਲ ਦੇ ਮੁਕਾਬਲੇ 'ਚ ਭਾਰਤ ਦੇ ਮੁਰਲੀ ਸ੍ਰੀਸ਼ੰਕਰ ਨੇ ਚਾਂਦੀ ਦਾ ਤਗਮਾ ਜਿੱਤਿਆ | ਸ੍ਰੀਸ਼ੰਕਰ ਨੇ 8.08 ਮੀਟਰ ਲੰਬੀ ਛਾਲ ਮਾਰ ਕੇ ਇਹ ਤਗਮਾ ਹਾਸਿਲ ਕੀਤਾ | ਸ੍ਰੀ ਸ਼ੰਕਰ ਲਈ ਇਹ ਇਤਿਹਾਸਕ ਤਗਮਾ ਹੈ ਕਿਉਂਕਿ ਉਹ ਰਾਸ਼ਟਰ ਮੰਡਲ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ (ਲੰਬੀ ਛਾਲ) ਬਣ ਗਿਆ ਹੈ |

ਚੀਫ਼ ਜਸਟਿਸ ਰਮੰਨਾ ਵਲੋਂ ਉੱਤਰਾਧਿਕਾਰੀ ਵਜੋਂ ਜਸਟਿਸ ਲਲਿਤ ਦੇ ਨਾਂਅ ਦੀ ਸਿਫ਼ਾਰਸ਼

ਨਵੀਂ ਦਿੱਲੀ, 4 ਅਗਸਤ (ਜਗਤਾਰ ਸਿੰਘ)-ਚੀਫ਼ ਜਸਟਿਸ ਐਨ.ਵੀ. ਰਮੰਨਾ ਨੇ ਦੇਸ਼ ਦੇ ਅਗਲੇ ਚੀਫ਼ ਜਸਟਿਸ ਲਈ ਜਸਟਿਸ ਉਦੇ ਉਮੇਸ਼ ਲਲਿਤ ਦੇ ਨਾਂਅ ਦੀ ਕਾਨੂੰਨ ਮੰਤਰਾਲੇ ਨੂੰ ਸਿਫ਼ਾਰਸ਼ ਕੀਤੀ ਹੈ | ਇਸ ਤੋਂ ਪਹਿਲਾਂ ਕਾਨੂੰਨ ਮੰਤਰੀ ਨੇ ਸੀ. ਜੇ. ਆਈ. ਰਮੰਨਾ ਨੂੰ ਪੱਤਰ ਲਿਖ ਕੇ ਪੁੱਛਿਆ ਸੀ ਕਿ ਉਨ੍ਹਾਂ ਦਾ ਉੱਤਰਾਧਿਕਾਰੀ ਕੌਣ ਹੈ? ਸੀ.ਜੇ.ਆਈ. ਰਮੰਨਾ 26 ਅਗਸਤ ਨੂੰ ਸੇਵਾਮੁਕਤ ਹੋ ਰਹੇ ਹਨ | ਇਸ ਤਰ੍ਹਾਂ ਜਸਟਿਸ ਯੂ.ਯੂ. ਲਲਿਤ ਦੇਸ਼ ਦੇ ਅਗਲੇ ਚੀਫ਼ ਜਸਟਿਸ ਹੋ ਸਕਦੇ ਹਨ ਅਤੇ ਜਸਟਿਸ ਲਲਿਤ 27 ਅਗਸਤ ਨੂੰ 49ਵੇਂ ਸੀ. ਜੇ. ਆਈ. ਵਜੋਂ ਸਹੁੰ ਚੁੱਕ ਸਕਦੇ ਹਨ |

ਪੁਲਵਾਮਾ 'ਚ ਅੱਤਵਾਦੀ ਹਮਲਾ-ਪ੍ਰਵਾਸੀ ਮਜ਼ਦੂਰ ਹਲਾਕ

ਸ੍ਰੀਨਗਰ, 4 ਅਗਸਤ (ਏਜੰਸੀ)-ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀਆਂ ਵਲੋਂ ਕੀਤੇ ਗ੍ਰਨੇਡ ਹਮਲੇ 'ਚ ਬਿਹਾਰ ਨਾਲ ਸੰਬੰਧਿਤ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਜ਼ਖ਼ਮੀ ਹੋ ਗਏ | ਪੁਲਿਸ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਨੇ ...

ਪੂਰੀ ਖ਼ਬਰ »

ਉੱਪ ਕੁਲਪਤੀ ਰਾਜ ਬਹਾਦਰ ਵਲੋਂ ਅਸਤੀਫ਼ਾ ਵਾਪਸ ਲੈਣ ਤੋਂ ਕੋਰਾ ਇਨਕਾਰ

ਮੈਡੀਕਲ ਕਿੱਤੇ ਵਿਚਲੇ ਰੋਸ ਕਾਰਨ ਸਰਕਾਰ ਪ੍ਰੇਸ਼ਾਨ ਹਰਕਵਲਜੀਤ ਸਿੰਘ ਚੰਡੀਗੜ੍ਹ, 4 ਅਗਸਤ-ਬਾਬਾ ਫ਼ਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਵਲੋਂ ਆਪਣਾ ਅਸਤੀਫ਼ਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ | ਮੁੱਖ ਮੰਤਰੀ ...

ਪੂਰੀ ਖ਼ਬਰ »

ਜਲੰਧਰ 'ਚ ਲੁਟੇਰਿਆਂ ਨੇ ਬੈਂਕ 'ਚੋਂ 15 ਲੱਖ ਲੁੱਟੇ

ਸ਼ੀਸ਼ਾ ਤੋੜ ਕੇ ਕੈਸ਼ੀਅਰ ਦੇ ਕੈਬਿਨ 'ਚੋਂ ਲੁੱਟੀ ਨਕਦੀ ਜਲੰਧਰ/ਮਕਸੂਦਾਂ, 4 ਅਗਸਤ (ਐੱਮ. ਐੱਸ. ਲੋਹੀਆ/ਸਤਿੰਦਰ ਪਾਲ ਸਿੰਘ)-ਸਥਾਨਕ ਇੰਡਸਟਰੀਅਲ ਏਰੀਆ 'ਚ ਸਥਿਤ ਯੂਕੋ ਬੈਂਕ 'ਚ ਅੱਜ ਚਿੱਟੇ ਦਿਨ 3 ਲੁਟੇਰਿਆਂ ਨੇ ਪਿਸਤੌਲ ਦੇ ਜ਼ੋਰ 'ਤੇ ਵਾਰਦਾਤ ਨੂੰ ਅੰਜਾਮ ਦਿੰਦੇ ...

ਪੂਰੀ ਖ਼ਬਰ »

ਆਈ.ਬੀ. ਨੇ ਦਿੱਲੀ ਪੁਲਿਸ ਤੇ ਬੀ.ਐਸ.ਐਫ. ਨੂੰ ਅੱਤਵਾਦੀ ਹਮਲੇ ਦੀ ਭੇਜੀ ਚਿਤਾਵਨੀ

ਨਵੀਂ ਦਿੱਲੀ, 4 ਅਗਸਤ (ਏਜੰਸੀ)-15 ਅਗਸਤ ਨੂੰ ਲੈ ਕੇ ਇੰਟੈਲੀਜੈਂਸ ਬਿਊਰੋ (ਆਈ.ਬੀ.) ਨੇ ਦਿੱਲੀ ਪੁਲਿਸ ਤੇ ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ.) ਨੂੰ ਅੱਤਵਾਦੀ ਹਮਲੇ ਦੀ ਚਿਤਾਵਨੀ ਭੇਜੀ ਹੈ | ਆਈ.ਬੀ. ਨੇ ਦਿੱਲੀ ਪੁਲਿਸ ਤੇ ਹੋਰਾਂ ਨੂੰ 10 ਸਫਿਆਂ ਦੀ ਭੇਜੀ ਰਿਪੋਰਟ 'ਚ ਕਿਹਾ ...

ਪੂਰੀ ਖ਼ਬਰ »

ਕੈਨੇਡਾ ਵਲੋਂ ਜਾਰੀ 11 ਖ਼ਤਰਨਾਕ ਗੈਂਗਸਟਰਾਂ ਦੀ ਸੂਚੀ 'ਚ 9 ਪੰਜਾਬੀ

ਬਿ੍ਟਿਸ਼ ਕੋਲੰਬੀਆ (ਕੈਨੇਡਾ), 4 ਅਗਸਤ (ਏ.ਐਨ.ਆਈ.)-ਕੈਨੇਡਾ ਪੁਲਿਸ ਨੇ ਗੈਂਗਵਾਰ 'ਚ ਸ਼ਾਮਿਲ 11 ਖ਼ਤਰਨਾਕ ਗੈਂਗਸਟਰਾਂ ਦੀ ਇਕ ਸੂਚੀ ਜਾਰੀ ਕਰਦਿਆਂ ਲੋਕਾਂ ਨੂੰ ਇਨ੍ਹਾਂ ਤੋਂ ਦੂਰ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ | ਇਨ੍ਹਾਂ ਗੈਂਗਸਟਰਾਂ ਦੀ ਸੂਚੀ 'ਚ 9 ਭਾਰਤੀ ਮੂਲ ...

ਪੂਰੀ ਖ਼ਬਰ »

ਪਿਛਲੇ 5 ਸਾਲਾਂ 'ਚ 'ਨੋਟਾ' ਲਈ ਪਈਆਂ 1.29 ਕਰੋੜ ਵੋਟਾਂ

ਨਵੀਂ ਦਿੱਲੀ, 4 ਅਗਸਤ (ਏਜੰਸੀ)-ਪਿਛਲੇ ਪੰਜ ਸਾਲਾਂ 'ਚ ਸੂਬਾਈ ਅਤੇ ਆਮ ਚੋਣਾਂ ਦੌਰਾਨ ਨੋਟਾ (ਕਿਸੇ ਨੂੰ ਵੀ ਨਹੀਂ) ਨੂੰ 1.29 ਕਰੋੜ ਵੋਟਾਂ (ਪੰਜਾਬ 'ਚ 1,10,308) ਪਾਈਆਂ ਗਈਆਂ ਸਨ | ਇਹ ਜਾਣਕਾਰੀ ਵੀਰਵਾਰ ਨੂੰ ਪੋਲ ਬਾਡੀ ਏ.ਡੀ.ਆਰ. ਨੇ ਦਿੱਤੀ | ਏ.ਡੀ.ਆਰ. (ਲੋਕਤੰਤਰ ਸੁਧਾਰਾਂ ਲਈ ...

ਪੂਰੀ ਖ਼ਬਰ »

ਮੁੰਬਈ 'ਚ 1403 ਕਰੋੜ ਦਾ ਨਸ਼ੀਲਾ ਪਦਾਰਥ ਜ਼ਬਤ-5 ਗਿ੍ਫ਼ਤਾਰ

ਮੁੰਬਈ, 4 ਅਗਸਤ (ਏਜੰਸੀ)-ਮੁੰਬਈ ਪੁਲਿਸ ਨੇ ਪਾਲਘਰ ਜ਼ਿਲ੍ਹੇ ਦੇ ਨਾਲਾਸੋਪਾਰਾ 'ਚ ਇਕ ਦਵਾਈਆਂ ਬਣਾਉਣ ਵਾਲੀ ਕੰਪਨੀ 'ਤੇ ਛਾਪਾ ਮਾਰ ਕੇ 700 ਕਿਲੋਗ੍ਰਾਮ ਤੋਂ ਵੱਧ 1403 ਕਰੋੜ ਰੁਪਏ ਕੀਮਤ ਦਾ ਨਸ਼ੀਲਾ ਪਦਾਰਥ ਮੈਫੇਡਰੋਨ ਜਿਸ ਨੂੰ (ਮਿਆਊਾ-ਮਿਆਊਾ) ਵੀ ਕਿਹਾ ਜਾਂਦਾ ਹੈ, ...

ਪੂਰੀ ਖ਼ਬਰ »

ਅਫ਼ਗਾਨਿਸਤਾਨ ਤੋਂ 110 ਸਿੱਖ ਭਾਰਤ ਆਉਣ ਦੀ ਬੇਸਬਰੀ ਨਾਲ ਕਰ ਰਹੇ ਹਨ ਉਡੀਕ

ਨਵੀਂ ਦਿੱਲੀ, 4 ਅਗਸਤ (ਏਜੰਸੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀਰਵਾਰ ਨੂੰ ਕਿਹਾ ਕਿ ਤਾਲਿਬਾਨ ਦੇ ਕੰਟਰੋਲ ਵਾਲੇ ਅਫ਼ਗਾਨਿਸਤਾਨ ਤੋਂ 110 ਸਿੱਖ ਭਾਰਤ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਜਿਨ੍ਹਾਂ 'ਚੋਂ 60 ਨੂੰ ਅਜੇ ਤੱਕ ਈ-ਵੀਜ਼ਾ ਵੀ ਨਹੀਂ ਮਿਲਿਆ ...

ਪੂਰੀ ਖ਼ਬਰ »

ਨਾਕੇ ਤੋਂ ਦੌੜੇ ਨਸ਼ਾ ਤਸਕਰ ਦੀ ਵਾਹਨ ਨਾਲ ਟਕਰਾਉਣ 'ਤੇ ਮੌਤ

ਸ੍ਰੀਨਗਰ, 4 ਅਗਸਤ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲੇ੍ਹ 'ਚ ਪੁਲਿਸ ਦੀ ਨਸ਼ਾ ਤਸਕਰਾਂ ਖ਼ਿਲਾਫ਼ ਇਕ ਕਾਰਵਾਈ ਦੌਰਾਨ ਇਕ ਤਸਕਰ ਦੀ ਭੱਜਣ ਦੀ ਕੋਸ਼ਿਸ਼ ਦੌਰਾਨ ਗੱਡੀ ਨਾਲ ਟੱਕਰ ਵੱਜਣ ਕਾਰਨ ਮੌਤ ਹੋ ਗਈ, ਜਦਕਿ ਉਸ ਦੇ ਸਾਥੀ (ਪੰਜਾਬੀ) ਨੂੰ ਕਰੀਬ 2 ਕਰੋੜ ਦੀ ...

ਪੂਰੀ ਖ਼ਬਰ »

ਫੈਡਰੇਸ਼ਨ ਟੀਮ ਗੁਰਮਤਿ ਕੈਂਪ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹਿਲਗਾਮ ਪੁੱਜੀ

ਪਹਿਲਗਾਮ, 4 ਅਗਸਤ (ਮਨਜੀਤ ਸਿੰਘ)-ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ 19 ਤੋਂ 21 ਅਗਸਤ ਤੱਕ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ 'ਚ ਕਰਵਾਏ ਜਾ ਰਹੇ ਗੁਰਮਤਿ ਸਿਖਲਾਈ ਕੈਂਪ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਟੀਮ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ...

ਪੂਰੀ ਖ਼ਬਰ »

ਲੇਜ਼ਰ ਗਾਈਡਡ ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ ਦਾ ਸਫਲ ਪ੍ਰੀਖਣ

ਨਵੀਂ ਦਿੱਲੀ, 4 ਅਗਸਤ (ਏਜੰਸੀ)-ਭਾਰਤ ਨੇ ਮਹਾਰਾਸ਼ਟਰ ਦੇ ਅਹਿਮਦਨਗਰ 'ਚ ਫੌਜੀ ਕੈਂਪ ਵਿਖੇ ਸਵਦੇਸ਼ੀ ਤਕਨੀਕ ਨਾਲ ਬਣੀਆਂ ਲੇਜ਼ਰ-ਗਾਈਡਡ ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ (ਏ. ਟੀ. ਜੀ. ਐਮਜ਼.) ਦਾ ਸਫਲਤਾਪੂਰਵਕ ਪ੍ਰੀਖਣ ਕੀਤਾ | ਰੱਖਿਆ ਮੰਤਰਾਲੇ ਨੇ ਕਿਹਾ ਕਿ ...

ਪੂਰੀ ਖ਼ਬਰ »

ਸੀ.ਯੂ.ਈ.ਟੀ.-ਯੂ.ਜੀ. ਦੀ ਦੂਸਰੀ ਸ਼ਿਫ਼ਟ ਦੀ ਪ੍ਰੀਖਿਆ ਰੱਦ

ਨਵੀਂ ਦਿੱਲੀ, 4 ਅਗਸਤ (ਏਜੰਸੀ)-ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ 'ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ-ਯੂ.ਜੀ.' ਦੀ ਦੂਸਰੀ ਸ਼ਿਫਟ ਦੀ ਪ੍ਰੀਖਿਆ ਸਾਰੇ ਕੇਂਦਰਾਂ ਵਿਚ ਰੱਦ ਕਰ ਦਿੱਤੀ ਗਈ ਜਦੋਂ ਕਿ 17 ਸੂਬਿਆਂ ਦੇ ਕੁਝ ...

ਪੂਰੀ ਖ਼ਬਰ »

ਮਾਮਲਾ ਸਿੱਖਾਂ ਦੀਆਂ ਪੱਗਾਂ ਲੁਹਾਉਣ ਦਾ

ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਜਾਂਚ-ਅਮਰੀਕੀ ਅਧਿਕਾਰੀ

ਵਾਸ਼ਿੰਗਟਨ, 4 ਅਗਸਤ (ਏਜੰਸੀ)-ਅਮਰੀਕਾ-ਮੈਕਸੀਕੋ ਸਰਹੱਦ 'ਤੇ ਲਗਪਗ 50 ਸਿੱਖਾਂ ਦੀਆਂ ਪੱਗਾਂ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਦਾਅਵਾ ਮਨੁੱਖੀ ਅਧਿਕਾਰ ਕਾਰਜਕਰਤਾਵਾਂ ਵਲੋਂ ਕੀਤਾ ਗਿਆ ਹੈ | ਇਸ ਸਬੰਧ ਵਿਚ ਅਮਰੀਕੀ ਅਧਿਕਾਰੀ ਦਾਅਵੇ ਦੀ ਜਾਂਚ ਕਰ ਰਹੇ ਹਨ | ...

ਪੂਰੀ ਖ਼ਬਰ »

ਸੰਜੇ ਰਾਉਤ ਦੀ ਈ.ਡੀ. ਹਿਰਾਸਤ 8 ਤੱਕ ਵਧੀ

ਮੁੰਬਈ, 4 ਅਗਸਤ (ਏਜੰਸੀ)- ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਵਲੋਂ ਹਵਾਲਾ ਰਾਸ਼ੀ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਦੀ ਈ.ਡੀ. ਹਿਰਾਸਤ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ 8 ਅਗਸਤ ਤੱਕ ਵਧਾ ਦਿੱਤੀ | ਇਸ ਦੌਰਾਨ ਸੰਜੇ ਰਾਉਤ ਨੇ ਅਦਾਲਤ ...

ਪੂਰੀ ਖ਼ਬਰ »

ਜਲ ਸੈਨਾ ਦੀਆਂ ਪੰਜ ਮਹਿਲਾ ਅਧਿਕਾਰੀਆਂ ਨੇ ਰਚਿਆ ਇਤਿਹਾਸ

ਅਰਬ ਸਾਗਰ ਦੇ ਉੱਪਰ ਉਡਾਣ ਭਰ ਕੇ ਨਿਗਰਾਨੀ ਮਿਸ਼ਨ ਕੀਤਾ ਪੂਰਾ ਨਵੀਂ ਦਿੱਲੀ, 4 ਅਗਸਤ (ਏਜੰਸੀ)- ਇਕ ਵਿਲੱਖਣ ਕਾਰਨਾਮੇ 'ਚ ਭਾਰਤੀ ਜਲ ਸੈਨਾ ਦੀਆਂ ਪੰਜ ਮਹਿਲਾ ਅਧਿਕਾਰੀਆਂ ਨੇ ਇਕ ਡੋਰਨੀਅਰ ਜਹਾਜ਼ 'ਚ ਉੱਤਰੀ ਅਰਬ ਸਾਗਰ 'ਚ ਪਹਿਲਾ ਆਜ਼ਾਦ ਸਮੁੰਦਰੀ ਤੇ ਜਾਸੂਸੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX