ਤਾਜਾ ਖ਼ਬਰਾਂ


ਜੱਚਾ-ਬੱਚਾ ਵਾਰਡ 'ਚੋਂ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਕੀਤਾ ਬਰਾਮਦ
. . .  1 day ago
ਬਠਿੰਡਾ , 6 ਦਸੰਬਰ (ਨਾਇਬ ਸਿੱਧੂ)- -ਬਠਿੰਡਾ ਸਿਵਲ ਹਸਪਤਾਲ ਤੇ ਜੱਚਾ-ਬੱਚਾ ਵਾਰਡ ਵਿੱਚੋ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਬਰਾਮਦ ਕੀਤਾ ਹੈ । ਚੋਰੀ ਕਰਨ ਵਾਲੀਆਂ ਮਾਵਾਂ-ਧੀਆਂ ਨੂੰ ਬੱਚੇ ਸਮੇਤ ਕੋਠਾ ਗੁਰੂ ਤੋਂ ਕੀਤਾ ਗ੍ਰਿਫਤਾਰ ਹੈ ।
ਦਿੱਲੀ ਦੇ ਝਿਲਮਿਲ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਪੁੱਜੀਆਂ
. . .  1 day ago
ਐਡਵੋਕੇਟ ਹਰਪਾਲ ਸਿੰਘ ਨਿੱਝਰ ਬਾਰ ਐਸੋਸੀਏਸ਼ਨ ਅਜਨਾਲਾ ਦੀ ਬਿਨਾਂ ਮੁਕਾਬਲਾ ਚੋਣ ਜਿੱਤ ਕੇ ਪੰਜਵੀਂ ਵਾਰ ਬਣੇ ਪ੍ਰਧਾਨ
. . .  1 day ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਕੌਂਸਲ ਆਫ ਹਰਿਆਣਾ ਦੇ ਨਿਰਦੇਸ਼ਾਂ ਤਹਿਤ ਬਾਰ ਐਸੋਸੀਏਸ਼ਨ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਦੂਸਰੇ ਤੇ ਆਖਰੀ ਦਿਨ ਬਾਰ ਦੇ ...
ਖ਼ਰਾਬ ਟਰਾਲੇ ਦੇ ਪਿੱਛੇ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਕਰਨਾਲ , 6 ਦਸੰਬਰ ( ਗੁਰਮੀਤ ਸਿੰਘ ਸੱਗੂ )- ਬੀਤੀ ਰਾਤ ਕੁਟੇਲ ਰੋਡ 'ਤੇ ਖੜੇ ਟਰਾਲੇ ਦੇ ਪਿੱਛੇ ਇਕ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ...
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ
. . .  1 day ago
ਬਟਾਲਾ,6 ਦਸੰਬਰ (ਡਾ. ਕਾਹਲੋਂ )- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ ਸੰਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ...
ਮਹਾਰਸ਼ਟਰ : ਮੁੱਖ ਮੰਤਰੀ ਸ਼ਿੰਦੇ ਨੂੰ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ: - ਸ਼ਰਦ ਪਵਾਰ
. . .  1 day ago
ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ 9 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਨਿੱਕੂਵਾਲ, ਸੈਣੀ) - ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਈਆਂ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਰੂਪਨਗਰ ਦੇ ...
ਸ਼੍ਰੋਮਣੀ ਕਮੇਟੀ ਨੇ ਕੈਨੇਡਾ -ਭਾਰਤ ਉਡਾਣਾਂ ਲਈ ਨਵੇਂ ਸਮਝੌਤੇ ’ਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ’ਤੇ ਕੀਤਾ ਇਤਰਾਜ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜਸ )-ਸ਼੍ਰੋਮਣੀ ਕਮੇਟੀ ਨੇ ਕੈਨੇਡਾ ਅਤੇ ਭਾਰਤ ਵਿਚ ਹਵਾਈ ਉਡਾਣਾਂ ਨੂੰ ਲੈ ਕੇ ਹੋਏ ਨਵੇਂ ਸਮਝੌਤੇ ਵਿਚ ਪੰਜਾਬ ਅਤੇ ਖ਼ਾਸਕਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ...
42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਆਗਾਜ਼
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ.ਐੱਸ.ਨਿੱਕੂਵਾਲ)- 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਦੇ ਖੇਡ ਮੈਦਾਨਾਂ 'ਚ ਆਗਾਜ਼ ਹੋ ਗਿਆ । ਜਿਸ ਦਾ ...
ਤਾਮਿਲਨਾਡੂ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੇਨਈ ‘ਚ ਪਹਿਲੀ ਡਰੋਨ ਸਕਿੱਲਿੰਗ ਅਤੇ ਟਰੇਨਿੰਗ ਕਾਨਫਰੰਸ ਦੀ ਕੀਤੀ ਸ਼ੁਰੂਆਤ
. . .  1 day ago
ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਕਰ ਵਾਪਿਸ ਪਰਤੇ ਬੀ.ਐਸ.ਐਫ. ਦੀ 66 ਬਟਾਲੀਅਨ ਦੇ ਅਧਿਕਾਰੀ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਵਿਚ ਤਾਇਨਾਤ ਬੀ.ਐਸ.ਐਫ. ਦੀ 66 ਬਟਾਲੀਅਨ ਨੂੰ ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਹੋਇਆ ਹੈ। ਅੰਮ੍ਰਿਤਸਰ ਤੋਂ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਅਤੇ ਬੀ.ਐਸ.ਐਫ. ਦੇ ਡਾਇਰੈਕਟਰ ਜਰਨਲ...
ਨੀਤੀ ਸੁਧਾਰਾਂ, ਸੂਝ-ਬੂਝ ਵਾਲੇ ਰੈਗੂਲੇਟਰੀ ਤੰਤਰ ਨੇ ਭਾਰਤੀ ਅਰਥਵਿਵਸਥਾ ਦੀ ਲਚਕਤਾ ਵਿਚ ਅਹਿਮ ਭੂਮਿਕਾ ਨਿਭਾਈ - ਵਿਸ਼ਵ ਬੈਂਕ
. . .  1 day ago
ਲਖੀਮਪੁਰ ਖੀਰੀ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਤੇ 13 ਹੋਰਾਂ ਖ਼ਿਲਾਫ਼ ਦੋਸ਼ ਆਇਦ
. . .  1 day ago
ਲਖੀਮਪੁਰ ਖੀਰੀ, 6 ਦਸੰਬਰ- ਜ਼ਿਲ੍ਹਾ ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅੱਜ ਆਸ਼ੀਸ਼ ਮਿਸ਼ਰਾ (ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ) ਅਤੇ 13 ਹੋਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। 14ਵੇਂ ਦੋਸ਼ੀ...
ਤੀਰਥ ਯਾਤਰਾ ਤੋਂ ਵਾਪਸ ਆਉਂਦਿਆਂ ਅਗਰਵਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ
. . .  1 day ago
ਤਪਾ ਮੰਡੀ, 6 ਦਸੰਬਰ (ਵਿਜੇ ਸ਼ਰਮਾ)- ਸ਼ਹਿਰ ਦੇ ਸਮਾਜਸੇਵੀ ਅਤੇ ਪੋਲਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਅਗਰਵਾਲ ਪਰਿਵਾਰ ਸਮੇਤ ਤੀਰਥ ਯਾਤਰਾ ਤੋਂ ਇਨੋਵਾ ਕਾਰ ਰਾਹੀਂ ਤਪਾ ਵਾਪਿਸ ਆ ਰਹੇ ਸਨ, ਉਨ੍ਹਾਂ ਦੀ ਕਾਰ ਚੰਨੋ ਨੇੜੇ...
ਸੁਪਰੀਮ ਕੋਰਟ ਸਹੀ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ-ਮਨੀਸ਼ ਤਿਵਾੜੀ
. . .  1 day ago
ਚੰਡੀਗੜ੍ਹ, 6 ਦਸੰਬਰ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਸਹੀ ਹੈ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ ਹੈ ਤੇ ਨਸ਼ੇ ਦੀ ਸਪਲਾਈ ਬੰਦ ਹੋਣੀ ਚਾਹੀਦੀ ਹੈ। ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਇਹ ਨਾ ਸਿਰਫ਼ ਉਨ੍ਹਾਂ...
ਜਗਮੀਤ ਸਿੰਘ ਬਰਾੜ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
. . .  1 day ago
ਅੰਮ੍ਰਿਤਸਰ, 6 ਦਸੰਬਰ (ਹਰਿੰਦਰ ਸਿੰਘ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਨੇ ਮੁਲਾਕਾਤ ਕਰ ਕੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ...
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਵੇ ਮੁੱਖ ਮੰਤਰੀ - ਬਸਪਾ ਪ੍ਰਧਾਨ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿੱਥੇ ਸਿੱਧੂ ਮੂਸੇਵਾਲਾ ਦਾ ਪਿਤਾ ਹਾਲਾਤ ਤੋਂ ਦੁਖੀ ਹੋ ਕੇ ਦੇਸ਼ ਛੱਡਣ ਦੀ ਚਿਤਾਵਨੀ ਦੇ ਚੁੱਕਾ ਹੈ ਉਥੇੇ ਇਕ ਗੈਂਗਸਟਰ ਦਾ ਪਿਤਾ ਆਪਣਾ ਪੁਲਿਸ ਮੁਕਾਬਲਾ ਬਣਾਏ ਜਾਣ ਦਾ ਖਦਸ਼ਾ ਪ੍ਰਗਟਾ ਚੁੱਕਾ ਹੈ। ਉਧਰ ਸਿਤਮ...
ਪੰਜ ਸਿੰਘ ਸਾਹਿਬਾਨ ਵਲੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਨਖਾਹੀਆ ਕਰਾਰ
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵਲੋਂ ਹੁਕਮ ਜਾਰੀ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ...
ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਖ਼ਿਲਾਫ਼ ਆਊਟਸੋਰਸ ਮੁਲਾਜ਼ਮਾਂ ਵਲੋਂ ਮੁੱਖ ਗੇਟ ਮੁਕੰਮਲ ਜਾਮ
. . .  1 day ago
ਲਹਿਰਾ ਮੁਹੱਬਤ, 6 ਦਸੰਬਰ (ਸੁਖਪਾਲ ਸਿੰਘ ਸੁੱਖੀ)- ਜੀ. ਐਚ. ਟੀ. ਪੀ ਆਜ਼ਾਦ ਜਥੇਬੰਦੀ ਨੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਵਾਅਦੇ ਤੋਂ ਮੁਕਰਨ ਖ਼ਿਲਾਫ਼ ਮੁੱਖ ਗੇਟ ਮੁਕੰਮਲ ਜਾਮ ਕਰ ਦਿੱਤਾ, ਜਦੋਂ ਕਿ ਮੈਨਜਮੈਂਟ...
ਭਾਜਪਾ ਵਲੋਂ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰਦੇਸ਼ ਕੋਰ ਕਮੇਟੀ ਅਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ੇ 17 ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਸੱਦੇ ਤੇ 9 ਸੂਬਾ...
ਮੂਸੇਵਾਲਾ ਹੱਤਿਆ ਮਾਮਲੇ ’ਚ ਪੁਲਿਸ ਬੱਬੂ ਮਾਨ, ਮਨਕੀਰਤ ਔਲਖ ਤੇ ਹੋਰਾਂ ਤੋਂ ਕਰੇਗੀ ਪੁੱਛ-ਗਿੱਛ
. . .  1 day ago
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਮਾਨਸਾ ਪੁਲਿਸ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਤੋਂ ਪੁੱਛ-ਗਿੱਛ ਕਰੇਗੀ। ਭਾਵੇਂ ਇਸ ਸੰਬੰਧੀ ਅਧਿਕਾਰਤ...
ਬੀ. ਐਸ. ਐਫ਼ ਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਡਰੋਨ ਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ
. . .  1 day ago
ਅਮਰਕੋਟ, 6 ਦਸੰਬਰ (ਭੱਟੀ)- ਇੱਥੇ ਬਾਰਡਰ ਨੇੜੇ ਪੈਂਦੇ ਪਿੰਡ ਸਕੱਤਰਾ ਤੋਂ ਡਰੋਨ ਅਤੇ ਇਕ ਕਿਲੋ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਬੀ. ਐਸ. ਐਫ਼. ਦੀ 103 ਬਟਾਲੀਅਨ...
ਡਾ.ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬਸਪਾ ਵਲੋਂ ਵਿਸ਼ਾਲ ਕਾਨਫ਼ਰੰਸ ਜਾਰੀ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੀ ਬਰਸੀ ਨੂੰ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਵਿਸ਼ਾਲ ਰਾਜਸੀ...
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਰਾਜਾ ਸਿੰਘ ਅਤੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ...
ਓ.ਪੀ. ਸੋਨੀ ਅੱਜ ਵੀ ਵਿਜੀਲੈਂਸ ਸਾਹਮਣੇ ਨਹੀਂ ਹੋਏ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਸੀ, ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਆਪਣੀ ਜਾਇਦਾਦ ਦੇ ਵੇਰਵੇ ਵਿਜੀਲੈਂਸ ਕੋਲ ਨਹੀਂ ਜਮਾਂ ਕਰਵਾ ਸਕੇ। ਸਾਰਾ ਦਿਨ ਮੀਡੀਆ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 21 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਅਜਿਹਾ ਹਰ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੈ, ਜਿਹੜਾ ਦਹਿਸ਼ਤ ਨਾਲ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। -ਅਲਬਰਟ ਆਈਨਸਟਾਈਨ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਨਗਰ ਕੌਂਸਲ ਪ੍ਰਧਾਨ ਪੰਨੂੰ ਤੇ ਕੌਂਸਲਰਾਂ ਵਲੋਂ ਸ੍ਰੀ ਹਰਿਗੋਬਿੰਦਪੁਰ 'ਚ ਵੱਡੇ ਪੱਧਰ 'ਤੇ ਵਿਕ ਰਹੇ ਨਸ਼ੇ ਖ਼ਿਲਾਫ਼ ਪ੍ਰੈੱਸ ਕਾਨਫਰੰਸ

ਬਟਾਲਾ, 4 ਅਗਸਤ (ਕਾਹਲੋਂ)-ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਦੀ ਅਗਵਾਈ 'ਚ ਸਮੁੱਚੇ ਕੌਂਸਲਰਾਂ ਵਲੋਂ ਸ੍ਰੀ ਹਰਗੋਬਿੰਦਪੁਰ 'ਚ ਵਿਕ ਰਹੇ ਵੱਡੀ ਪੱਧਰ 'ਤੇ ਨਸ਼ਿਆਂ ਨੂੰ ਲੈ ਕੇ ਸ੍ਰੀ ਹਰਗੋਬਿੰਦਪੁਰ ਪੁਲਿਸ 'ਤੇ ਵੱਡੇ ਸਵਾਲੀਆ ਨਿਸ਼ਾਨ ਲਗਾਏ ਹਨ ਤੇ ਇਸ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਗਈ | ਇਸ ਮੌਕੇ ਪ੍ਰਧਾਨ ਨਵਦੀਪ ਸਿੰਘ ਪਨੂੰ ਨੇ ਕਿਹਾ ਕਿ ਵਿਸ਼ਵ ਵਿਚ ਇਹ ਪਹਿਲਾ ਸ਼ਹਿਰ ਹੈ, ਜੋ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਂਅ 'ਤੇ ਵਸਿਆ ਹੋਇਆ ਹੈ | ਇਹ ਬਹੁਤ ਹੀ ਪਵਿੱਤਰ ਸ਼ਹਿਰ ਹੈ | ਉਨ੍ਹਾਂ ਕਿਹਾ ਕਿ ਸਾਡੇ ਪਵਿੱਤਰ ਸ਼ਹਿਰ ਵਿਚ ਧੜੱ੍ਹਲੇ ਨਾਲ ਵੱਡੀ ਪੱਧਰ 'ਤੇ ਨਸ਼ਾ ਵਿਕ ਰਿਹਾ ਹੈ | ਉਨ੍ਹਾਂ ਕਿਹਾ ਕਿ ਨਸ਼ਾ ਵਿਕਣ ਨਾਲ ਜਿੱਥੇ ਛੋਟੇ-ਛੋਟੇ ਬੱਚੇ ਅਤੇ ਨੌਜਵਾਨ ਮੁੰਡੇ-ਕੁੜੀਆਂ ਇਸ ਦੀ ਦਲਦਲ ਵਿਚ ਫਸਦੇ ਜਾ ਰਹੇ ਹਨ, ਉਥੇ ਨਸ਼ਿਆਂ ਕਾਰਨ ਕਈ ਪਰਿਵਾਰ ਵੀ ਉੱਜੜ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਵਲੋਂ ਕਈ ਵਾਰ ਆਪਣੇ ਬੱਚਿਆਂ, ਜੋ ਕਿ ਨਸ਼ੇ ਦੀ ਦਲਦਲ ਵਿਚ ਫਸੇ ਹੋਏ ਹਨ, ਦੇ ਖ਼ਿਲਾਫ਼ ਨਗਰ ਕੌਂਸਲ ਨੂੰ ਸ਼ਿਕਾਇਤਾਂ ਵੀ ਕੀਤੀਆਂ, ਜਿਸ 'ਤੇ ਸਾਡੇ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਨੌਜਵਾਨਾਂ ਦਾ ਇਲਾਜ ਕਰਵਾਉਣ ਲਈ ਵਾਰ-ਵਾਰ ਬੇਨਤੀ ਕੀਤੀ ਗਈ, ਪਰ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਨਸ਼ਾ ਖਤਮ ਹੋਣ ਦੀ ਥਾਂ ਦਿਨੋਂ-ਦਿਨ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੇ ਸ਼ਹਿਰ ਵਿਚ 20 ਤੋਂ 25 ਨਸ਼ੇ ਦੇ ਵਪਾਰੀ ਵੱਡੀ ਪੱਧਰ 'ਤੇ ਖੁੱਲ੍ਹੇਆਮ ਨਸ਼ਾ ਵੇਚ ਰਹੇ ਹਨ | ਉਨ੍ਹਾਂ ਕਿਹਾ ਕਿ ਨਸ਼ੇ ਕਾਰਨ ਦਿਨੋਂ-ਦਿਨ ਚੋਰੀਆਂ, ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਧ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ 10 ਦਿਨਾਂ ਦੇ ਵਿਚ ਨਸ਼ੇ ਦੇ ਸਮੱਗਲਰਾਂ ਨੂੰ ਕਾਬੂ ਨਾ ਕੀਤਾ ਜਾਂ ਫਿਰ ਨਸ਼ਾ ਵੇਚਣ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਮੈਂ ਸਮੁੱਚੇ ਕੌਸਲਰਾਂ ਤੇ ਸ਼ਹਿਰ ਵਾਸੀਆਂ ਨੂੰ ਵੱਡੀ ਗਿਣਤੀ ਵਿਚ ਨਾਲ ਲੈ ਕੇ ਪੁਲਿਸ ਖ਼ਿਲਾਫ਼ ਧਰਨਾ ਲਾਵਾਂਗੇ | ਇਹ ਧਰਨਾ ਅਣਮਿੱਥੇ ਸਮੇਂ ਲਈ ਲੱਗੇਗਾ, ਜਿੰਨਾ ਚਿਰ ਤੱਕ ਸ੍ਰੀ ਹਰਗੋਬਿੰਦਪੁਰ ਸ਼ਹਿਰ ਵਿਚੋਂ ਨਸ਼ੇ ਨੂੰ ਖਤਮ ਨਹੀਂ ਕਰ ਦਿੱਤਾ ਜਾਂਦਾ | ਉਨ੍ਹਾਂ ਪੁਲਿਸ ਜ਼ਿਲ੍ਹਾ ਬਟਾਲਾ ਦੇ ਐੱਸ.ਐੱਸ.ਪੀ. ਨੂੰ ਅਪੀਲ ਕੀਤੀ ਕਿ ਜੇਕਰ ਪੁਲਿਸ ਅਤੇ ਪੁਲਿਸ ਦੇ ਖ਼ੂਫ਼ੀਆ ਵਿਭਾਗ ਕੋਲ ਨਸ਼ਾ ਸਮੱਗਲਰਾਂ ਵੀ ਜਾਣਕਾਰੀ ਨਹੀਂ ਤਾਂ ਅਸੀਂ ਉਨ੍ਹਾਂ ਦੇ ਨਾਂਅ ਵੀ ਜਨਤਕ ਕਰਾਂਗੇ |

ਦੀ ਰੈਵੇਨਿਊ ਪਟਵਾਰ ਯੂਨੀਅਨ ਵਲੋਂ ਡੀ.ਸੀ. ਰਾਹੀਂ ਮੁੱਖ ਮੰਤਰੀ ਨੰੂ ਮੰਗ-ਪੱਤਰ

ਗੁਰਦਾਸਪੁਰ, 4 ਅਗਸਤ (ਆਰਿਫ਼)-ਦੀ ਰੈਵੀਨਿਊ ਪਟਵਾਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਰਾਹੀਂ ਮੁੱਖ ਮੰਤਰੀ ਪੰਜਾਬ ਨੰੂ ਮੰਗ ਪੱਤਰ ਭੇਜਿਆ ਗਿਆ | ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਸਿਮਰਨਜੀਤ ਸਿੰਘ ...

ਪੂਰੀ ਖ਼ਬਰ »

ਸੂਬੇਦਾਰ ਮੇਜਰ ਤੱਤਲਾ ਦੇ ਗ੍ਰਹਿ ਵਿਖੇ ਵਿਧਾਇਕ ਸ਼ੈਰੀ ਕਲਸੀ ਵਲੋਂ ਮੀਟਿੰਗ

ਬਟਾਲਾ, 4 ਅਗਸਤ (ਕਾਹਲੋਂ)-ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਪਿੰਡ ਤੱਤਲਾ ਵਿਖੇ ਸੂਬੇਦਾਰ ਮੇਜਰ ਪ੍ਰਤਾਪ ਸਿੰਘ ਤੱਤਲਾ ਦੇ ਗ੍ਰਹਿ ਵਿਖੇ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ਸ਼ੈਰੀ ਕਲਸੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਬਟਾਲਾ ਸਮਾਈਲ ਵਲੋਂ ਮੈਗਾ ਕੈਂਪ ਲਗਾਇਆ

ਬਟਾਲਾ, 4 ਅਗਸਤ (ਕਾਹਲੋਂ)-ਲਾਇਨ ਕਲੱਬ ਬਟਾਲਾ ਸਮਾਇਲ ਵਲੋਂ ਪ੍ਰਧਾਨ ਨਰੇਸ਼ ਲੂਥਰਾ ਦੀ ਅਗਵਾਈ ਵਿਚ ਦਿ੍ਸ਼ਟੀ ਕਲੱਬ ਦੇ ਸਹਿਯੋਗ ਨਾਲ ਮੈਗਾ ਕੈਂਪ ਲਗਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਵਿਧਾਇਕ ਸ਼ੈਰੀ ਕਲਸੀ ਨੇ ਸ਼ਮੂਲੀਅਤ ਕੀਤੀ | ਕੈਂਪ ਦੌਰਾਨ ਦਿ੍ਸ਼ਟੀ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਚਾਲਕ ਨੇ ਕਾਲਜ ਦੇ ਗੇਟ 'ਚ ਮਾਰੀ ਕਾਰ

ਗੁਰਦਾਸਪੁਰ, 4 ਅਗਸਤ (ਪੰਕਜ ਸ਼ਰਮਾ)-ਬੀਤੀ ਦੇਰ ਰਾਤ ਇਕ ਤੇਜ਼ ਰਫ਼ਤਾਰ ਕਾਰ ਕਾਹਨੂੰਵਾਨ ਰੋਡ 'ਤੇ ਸਥਿਤ ਐੱਸ.ਡੀ. ਕਾਲਜ ਫ਼ਾਰ ਵੁਮੈਨ ਦੇ ਗੇਟ ਵਿਚ ਵੱਜਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਦੇਰ ਰਾਤ ਇਕ ...

ਪੂਰੀ ਖ਼ਬਰ »

1 ਲੱਖ 76 ਹਜ਼ਾਰ 950 ਰੁਪਏ ਡਰੱਗ ਮਨੀ, ਹੈਰੋਇਨ ਅਤੇ ਵਾਹਨ ਸਮੇਤ 4 ਕਾਬੂ

ਧਾਰੀਵਾਲ, 4 ਅਗਸਤ (ਸਵਰਨ ਸਿੰਘ)-ਐੱਸ.ਐੱਸ.ਪੀ. ਗੁਰਦਾਸਪੁਰ ਵਲੋਂ ਥਾਣਾ ਧਾਰੀਵਾਲ ਦੇ ਪਿੰਡ ਕੰਗ ਵਿਖੇ ਤਲਾਸ਼ੀ ਅਭਿਆਨ ਕਰਵਾਇਆ ਗਿਆ | ਇਸ ਉਪਰੇਸਨ ਦੌਰਾਨ ਪੁਲਿਸ ਵਲੋਂ 4 ਵਿਅਕਤੀਆਂ ਬਲਰਾਜ ਸਿੰਘ, ਦਲੋਖ ਸਿੰਘ ਪੁੱਤਰਾਨ ਹੀਰਾ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ...

ਪੂਰੀ ਖ਼ਬਰ »

ਕਾਲੋਨੀ ਮਾਲਕਾਂ ਤੇ ਪ੍ਰਾਪਰਟੀ ਡੀਲਰਾਂ ਨੇ ਮੁੱਖ ਮੰਤਰੀ ਦੇ ਨਾਂਅ ਤਹਿਸੀਲਦਾਰ ਨੂੰ ਦਿੱਤਾ ਮੰਗ-ਪੱਤਰ

ਬਟਾਲਾ, 4 ਅਗਸਤ (ਕਾਹਲੋਂ)-ਪੰਜਾਬ ਕਾਲੋਨਾਈਜਰ ਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਾਸ ਕਰਨ ਦੀ ਅਗਵਾਈ ਵਿਚ ਤਹਿਸੀਲਦਾਰ ਬਟਾਲਾ ਲਖਵਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ | ਇਸ ਮੌਕੇ ਉਨ੍ਹਾਂ ਨਹਿਰੂ ਗੇਟ ...

ਪੂਰੀ ਖ਼ਬਰ »

ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਲੰਪੀ ਸਕਿਨ ਦੀ ਰੋਕਥਾਮ ਲਈ ਗੁਰਦਾਸਪੁਰ ਜ਼ਿਲੇ੍ਹ ਨੂੰ 5 ਲੱਖ ਜਾਰੀ

ਗੁਰਦਾਸਪੁਰ, 4 ਅਗਸਤ (ਆਰਿਫ਼)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਸੂਬੇ ਦੇ ਪਸ਼ੂਆਂ ਵਿਚ ਫੈਲੀ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਤੇ ਬਚਾਅ ਲਈ ਫ਼ੰਡ ਜਾਰੀ ਕਰਨ ਦੀਆਂ ਹਦਾਇਤਾਂ 'ਤੇ ਫ਼ੌਰੀ ਕਾਰਵਾਈ ਕਰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ...

ਪੂਰੀ ਖ਼ਬਰ »

ਚੋਰੀ ਦੇ 7 ਮੋਟਰਸਾਈਕਲਾਂ ਤੇ ਇਕ ਐਕਟਿਵਾ ਸਮੇਤ 2 ਕਾਬੂ

ਬਟਾਲਾ, 4 ਅਗਸਤ (ਕਾਹਲੋਂ)-ਥਾਣਾ ਸਿਟੀ ਬਟਾਲਾ ਦੀ ਪੁਲਿਸ ਵਲੋਂ 2 ਨੌਜਵਾਨਾਂ ਨੂੰ ਚੋਰੀ ਦੇ 7 ਮੋਟਰਸਾਈਕਲਾਂ ਅਤੇ ਇਕ ਐਕਟਿਵਾ ਸਮੇਤ ਗਿ੍ਫ਼ਤਾਰ ਕੀਤਾ ਹੈ | ਥਾਣਾ ਸਿਟੀ ਦੇ ਮੁੱਖ ਅਫ਼ਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਬਟਾਲਾ ਸਤਿੰਦਰ ਸਿੰਘ ਦੇ ...

ਪੂਰੀ ਖ਼ਬਰ »

ਸ਼ਹਿਰੀ ਮੰਡਲ ਬਟਾਲਾ ਵਿਖੇ 12 ਨੂੰ ਦੇਵਾਂਗੇ ਰੋਸ ਧਰਨਾ-ਮੁਲਾਜ਼ਮ ਆਗੂ

ਬਟਾਲਾ, 4 ਅਗਸਤ (ਕਾਹਲੋਂ)-ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਸ਼ਹਿਰੀ ਮੰਡਲ ਬਟਾਲਾ ਦੀ ਇਕ ਅਹਿਮ ਮੀਟਿੰਗ ਸ਼ਹਿਰੀ ਮੰਡਲ ਪ੍ਰਧਾਨ ਹੀਰਾ ਲਾਲ ਦੀ ਪ੍ਰਧਾਨਗੀ ਹੇਠ ਬੀ-ਸਬ ਸਟੇਸ਼ਨ ਸ਼ਹਿਰੀ ਸਬ ਡਵੀਜ਼ਨ ਟੈਕਨੀਕਲ-2 ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਜ਼ੋਨਲ ਤੇ ਜ਼ਿਲ੍ਹਾ ਖੇਡਾਂ ਸੰਬੰਧੀ ਖੇਡ ਅਧਿਕਾਰੀਆਂ ਦੀ ਹੋਈ ਮੀਟਿੰਗ

ਗੁਰਦਾਸਪੁਰ, 4 ਅਗਸਤ (ਭਾਗਦੀਪ ਸਿੰਘ ਗੋਰਾਇਆ)-ਜ਼ਿਲ੍ਹਾ ਸਿੱਖਿਆ ਦਫ਼ਤਰ (ਸੈ.) ਵਿਖੇ ਜ਼ੋਨਲ ਅਤੇ ਜ਼ਿਲ੍ਹਾ ਖੇਡਾਂ ਸਬੰਧੀ ਖੇਡ ਅਧਿਕਾਰੀਆਂ ਦੀ ਮੀਟਿੰਗ ਹੋਈ | ਜਿਸ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਪਾਲ ਸਿੰਘ ਸੰਧਾਵਾਲੀਆ ਤੇ ਡਿਪਟੀ ਡੀ.ਈ.ਓ ...

ਪੂਰੀ ਖ਼ਬਰ »

ਵਿਧਾਇਕ ਸ਼ੈਰੀ ਕਲਸੀ ਨੇ ਪਿੰਡ ਤੱਤਲਾ ਪਹੁੰਚ ਕੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

ਡੇਹਰੀਵਾਲ ਦਰੋਗਾ, 4 ਅਗਸਤ (ਹਰਦੀਪ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਬਟਾਲਾ ਅਧੀਨ ਪੈਂਦੇ ਪਿੰਡ ਤੱਤਲਾ ਵਿਚ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਬੀਰ ਸਿੰਘ ਨਿਹੰਗ ਤੱਤਲਾ ਦੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ...

ਪੂਰੀ ਖ਼ਬਰ »

ਹਰੇਕ ਵਰਗ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਾ ਕੇ 'ਆਪ' ਸਰਕਾਰ ਨੇ ਚੋਣ ਵਾਅਦਾ ਪੂਰਾ ਕੀਤਾ-ਜ਼ਿਲ੍ਹਾ ਪ੍ਰਧਾਨ ਮਨਦੀਪ ਗਿੱਲ

ਨੌਸ਼ਹਿਰਾ ਮੱਝਾ ਸਿੰਘ, 4 ਅਗਸਤ (ਤਰਾਨਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਵਲੋਂ ਹਰੇਕ ਵਰਗ ਦੇ ਪਰਿਵਾਰਾਂ ਨੂੰ ਘਰੇਲੂ ਵਰਤੋਂ ਲਈ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫ਼ਤ ਸਹੂਲਤ ਮੁਹੱਈਆ ਕਰਵਾ ਕੇ ਕੀਤਾ ਚੋਣ ਵਾਅਦਾ ਪੂਰਾ ਕੀਤਾ ਹੈ, ਜਿਸ ...

ਪੂਰੀ ਖ਼ਬਰ »

ਰੋਟਰੀ ਕਲੱਬ ਬਟਾਲਾ ਨੇ ਜ਼ਰੂਰਤਮੰਦ ਲੜਕੀ ਨੂੰ ਦਿੱਤੀ ਵੀਲ੍ਹ ਚੇਅਰ

ਬਟਾਲਾ, 4 ਅਗਸਤ (ਕਾਹਲੋਂ)-ਬੀਤੇ ਦਿਨੀਂ ਉੱਘੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਬਟਾਲਾ ਵਲੋਂ ਪ੍ਰਧਾਨ ਸਿਮਰਤਪਾਲ ਸਿੰਘ ਵਾਲੀਆ ਦੀ ਅਗਵਾਈ ਹੇਠ ਸਥਾਨਕ ਰੋਟਰੀ ਭਵਨ ਬਟਾਲਾ ਵਿਚ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਪ੍ਰਧਾਨ ਸ: ਵਾਲੀਆ ਨੇ ਆਉਣ ਵਾਲੇ ਦਿਨਾਂ 'ਚ ਸੰਸਥਾ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਚਾਲਕ ਨੇ ਕਾਲਜ ਦੇ ਗੇਟ 'ਚ ਮਾਰੀ ਕਾਰ

ਗੁਰਦਾਸਪੁਰ, 4 ਅਗਸਤ (ਪੰਕਜ ਸ਼ਰਮਾ)-ਬੀਤੀ ਦੇਰ ਰਾਤ ਇਕ ਤੇਜ਼ ਰਫ਼ਤਾਰ ਕਾਰ ਕਾਹਨੂੰਵਾਨ ਰੋਡ 'ਤੇ ਸਥਿਤ ਐੱਸ.ਡੀ. ਕਾਲਜ ਫ਼ਾਰ ਵੁਮੈਨ ਦੇ ਗੇਟ ਵਿਚ ਵੱਜਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਦੇਰ ਰਾਤ ਇਕ ...

ਪੂਰੀ ਖ਼ਬਰ »

ਦਾਣਾ ਮੰਡੀ ਪੁਰਾਣਾ ਸ਼ਾਲਾ 'ਚ ਵੱਡਾ ਪ੍ਰਭਾਵਸ਼ਾਲੀ ਇਕੱਠ ਕਰਕੇ ਗੁਰਪ੍ਰਤਾਪ ਸਿੰਘ ਵਲੋਂ ਸ਼ਕਤੀ ਪ੍ਰਦਰਸ਼ਨ

ਪੁਰਾਣਾ ਸ਼ਾਲਾ, 4 ਅਗਸਤ (ਗੁਰਵਿੰਦਰ ਸਿੰਘ ਗੋਰਾਇਆ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹਾਈਕਮਾਨ ਵਲੋਂ ਸਰਗਰਮ ਕਿਸਾਨ ਆਗੂ ਗੁਰਪ੍ਰਤਾਪ ਸਿੰਘ ਨੂੰ ਜ਼ੋਨ ਪ੍ਰਧਾਨਗੀ ਦੇ ਅਹੁਦੇ ਤੋਂ ਬਰਖਾਸਤ ਕਰ ਦੇਣ ਕਾਰਨ ਗੁਰਪ੍ਰਤਾਪ ਸਿੰਘ ਦੇ ਸਮਰਥਕਾਂ 'ਚ ਭਾਰੀ ਰੋਸ ਦੀ ਲਹਿਰ ...

ਪੂਰੀ ਖ਼ਬਰ »

ਸੰਤ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ ਨਿੱਕੇ ਘੁੰਮਣ ਦੇ ਐੱਨ.ਸੀ.ਸੀ. ਵਿੰਗ ਵਲੋਂ ਬੂਟੇ ਲਗਾਏ

ਬਟਾਲਾ, 4 ਅਗਸਤ (ਕਾਹਲੋਂ)-ਕਾਰ ਸੇਵਾ ਮੁਖੀ ਬਾਬਾ ਅਮਰੀਕ ਸਿੰਘ ਦੇ ਸੁਚੱਜੇ ਪ੍ਰਬੰਧਾਂ ਹੇਠ ਚੱਲ ਰਹੇ ਸੰਤ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ ਨਿੱਕੇ ਘੁੰਮਣ ਵਿਖੇ ਕਾਲਜ ਦੇ ਐੱਨ.ਸੀ.ਸੀ. ਵਿੰਗ ਵਲੋਂ ਪ੍ਰੋ. ਇੰਚਾਰਜ ਸੰਦੀਪ ਕੌਰ ਦੀ ਨਿਗਰਾਨੀ ਹੇਠ ਬੂਟੇ ਲਗਾਉਣ ਦੀ ...

ਪੂਰੀ ਖ਼ਬਰ »

ਚੋਰੀ ਦੇ 7 ਮੋਟਰਸਾਈਕਲਾਂ ਤੇ ਇਕ ਐਕਟਿਵਾ ਸਮੇਤ 2 ਕਾਬੂ

ਬਟਾਲਾ, 4 ਅਗਸਤ (ਕਾਹਲੋਂ)-ਥਾਣਾ ਸਿਟੀ ਬਟਾਲਾ ਦੀ ਪੁਲਿਸ ਵਲੋਂ 2 ਨੌਜਵਾਨਾਂ ਨੂੰ ਚੋਰੀ ਦੇ 7 ਮੋਟਰਸਾਈਕਲਾਂ ਅਤੇ ਇਕ ਐਕਟਿਵਾ ਸਮੇਤ ਗਿ੍ਫ਼ਤਾਰ ਕੀਤਾ ਹੈ | ਥਾਣਾ ਸਿਟੀ ਦੇ ਮੁੱਖ ਅਫ਼ਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਬਟਾਲਾ ਸਤਿੰਦਰ ਸਿੰਘ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ 'ਤੇ ਸਨਮਾਨ ਪੱਤਰ ਪ੍ਰਾਪਤ ਕਰਨ ਦੇ ਚਾਹਵਾਨ ਬਿਨੈ ਪੱਤਰ ਕਰ ਸਕਦੇ ਅਪਲਾਈ

ਗੁਰਦਾਸਪੁਰ, 4 ਅਗਸਤ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ 'ਤੇ ਯੋਗ ਵਿਅਕਤੀਆਂ ਨੂੰ ਸ਼ਲਾਘਾਯੋਗ ਕੰਮ ਕਰਨ ਲਈ ਸਨਮਾਨਿਤ ਕੀਤਾ ਜਾਵੇਗਾ | ਸਨਮਾਨ ਪੱਤਰ ਪ੍ਰਾਪਤ ਕਰਨ ਦੇ ਚਾਹਵਾਨ ...

ਪੂਰੀ ਖ਼ਬਰ »

ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਦੀ ਹੋਈ ਚੋਣ

ਪੁਰਾਣਾ ਸ਼ਾਲਾ, 4 ਅਗਸਤ (ਅਸ਼ੋਕ ਸ਼ਰਮਾ)-ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਵਲੋਂ ਸਰਵਸੰਮਤੀ ਨਾਲ ਸਭਾ ਦੀ ਚੋਣ ਕੀਤੀ ਗਈ | ਜਿਸ ਦੀ ਪ੍ਰਧਾਨਗੀ ਮਲਕੀਅਤ ਸੁਹਲ, ਬਾਬਾ ਬੀਰਬਲ ਤੇ ਮੈਡਮ ਜੈਸਮੀਨ ਵਲੋਂ ਕੀਤੀ ਗਈ | ਇਸ ਚੋਣ ਦੌਰਾਨ ਸਰਵਸੰਮਤੀ ਨਾਲ ਰਵੇਲ ਸਿੰਘ ਨੂੰ ...

ਪੂਰੀ ਖ਼ਬਰ »

ਆਬਾਦਕਾਰਾਂ ਦੇ ਹੱਕ 'ਚ ਨਵੇਂ ਸਿਰਿਓਾ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦਾ ਹੋਇਆ ਗਠਨ

ਪੁਰਾਣਾ ਸ਼ਾਲਾ, 4 ਅਗਸਤ (ਗੁਰਵਿੰਦਰ ਸਿੰਘ ਗੋਰਾਇਆ)-ਪਿਛਲੇ ਲੰਬੇ ਸਮੇਂ ਤੋਂ ਦਰਿਆ ਬਿਆਸ ਦੀ ਹਦੂਦ ਅੰਦਰ ਜੰਗਲਬੇਲਾ ਪੁੱਟ ਕੇ ਜ਼ਮੀਨਾਂ ਆਬਾਦ ਕਰਨ ਵਾਲੇ ਆਬਾਦਕਾਰਾਂ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਵਲੋਂ ਮਾਮਲੇ ਦਰਜ ਕਰਨ ਦਾ ਸਿਲਸਿਲਾ ਜਾਰੀ ਹੈ | ਜਿਸ ਨੂੰ ਲੈ ਕੇ ...

ਪੂਰੀ ਖ਼ਬਰ »

ਦੰਦਾਂ ਦੇ ਹਸਪਤਾਲ 'ਚ ਚੋਰੀ

ਪੁਰਾਣਾ ਸ਼ਾਲਾ, 4 ਅਗਸਤ (ਅਸ਼ੋਕ ਸ਼ਰਮਾ)-ਸਥਾਨਿਕ ਦੰਦਾਂ ਦੇ ਹਸਪਤਾਲ 'ਚ ਬੀਤੀ ਰਾਤ ਚੋਰਾਂ ਨੇ ਤਾਲੇ ਤੋੜ ਕੇ ਇਨਵੇਟਰ ਤੇ ਕੁਝ ਨਕਦੀ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਡਾ: ਸਾਹਿਲ ਸ਼ਰਮਾ ਪੁੱਤਰ ਵਿਨੋਦ ਸ਼ਰਮਾ ਵਾਸੀ ਤਾਲਿਬਪੁਰ ਨੇ ਸ਼ਾਲਾ ਪੁਲਿਸ ਨੰੂ ਦਿੱਤੀ ...

ਪੂਰੀ ਖ਼ਬਰ »

ਕਲੱਸਟਰ ਨੌਸ਼ਹਿਰਾ ਮੱਝਾ ਸਿੰਘ ਅਤੇ ਸਤਕੋਹਾ ਦੀ ਮੀਟਿੰਗ

ਬਟਾਲਾ, 4 ਅਗਸਤ (ਕਾਹਲੋਂ)-ਕਲੱਸਟਰ ਨੌਸ਼ਹਿਰਾ ਮੱਝਾ ਸਿੰਘ ਅਤੇ ਸਤਕੋਹਾ ਦੀ ਸਾਂਝੇ ਤੌਰ 'ਤੇ ਪ੍ਰੇਰਣਾਤਮਕ ਮੀਟਿੰਗ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਧਾਰੀਵਾਲ-1 ਨੀਰਜ ਕੁਮਾਰ ਵਲੋਂ ਸ.ਪ੍ਰਾ. ਸਕੂਲ ਨੌਸ਼ਹਿਰਾ ਮੱਝਾ ਸਿੰਘ (ਲੜਕੇ) ਵਿਖੇ ਕੀਤੀ ਗਈ | ਇਸ ਮੀਟਿੰਗ ...

ਪੂਰੀ ਖ਼ਬਰ »

ਰੋਟਰੀ ਕਲੱਬ ਬਟਾਲਾ ਨੇ ਜ਼ਰੂਰਤਮੰਦ ਲੜਕੀ ਨੂੰ ਦਿੱਤੀ ਵੀਲ੍ਹ ਚੇਅਰ

ਬਟਾਲਾ, 4 ਅਗਸਤ (ਕਾਹਲੋਂ)-ਬੀਤੇ ਦਿਨੀਂ ਉੱਘੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਬਟਾਲਾ ਵਲੋਂ ਪ੍ਰਧਾਨ ਸਿਮਰਤਪਾਲ ਸਿੰਘ ਵਾਲੀਆ ਦੀ ਅਗਵਾਈ ਹੇਠ ਸਥਾਨਕ ਰੋਟਰੀ ਭਵਨ ਬਟਾਲਾ ਵਿਚ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਪ੍ਰਧਾਨ ਸ: ਵਾਲੀਆ ਨੇ ਆਉਣ ਵਾਲੇ ਦਿਨਾਂ 'ਚ ਸੰਸਥਾ ...

ਪੂਰੀ ਖ਼ਬਰ »

ਸੇਂਟ ਕਬੀਰ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀ ਮਨਸਿਮਰਨ ਸਿੰਘ ਦਾ ਸਨਮਾਨ

ਬਟਾਲਾ, 4 ਅਗਸਤ (ਕਾਹਲੋਂ)-ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀ ਹਮੇਸ਼ਾ ਹੀ ਆਪਣੀ ਦਿ੍ੜ ਲਗਨ ਤੇ ਮਿਹਨਤ ਰਾਂਹੀ ਵੱਖ-ਵੱਖ ਵਿੱਦਿਅਕ ਖੇਤਰਾਂ ਵਿਚ ਜਾ ਕੇ ਨਾਮਣਾ ਖੱਟਦੇ ਆਏ ਹਨ | ਆਪਣੀ ਇਸੇ ਰੀਤ ਨੂੰ ਅੱਗੇ ਵਧਾਉਂਦਿਆਂ ਸੇਂਟ ਕਬੀਰ ਪਬਲਿਕ ਸਕੂਲ ਦੇ ਹੋਣਹਾਰ ...

ਪੂਰੀ ਖ਼ਬਰ »

10 ਅਗਸਤ ਨੰੂ ਜਮਹੂਰੀ ਕਿਸਾਨ ਸਭਾ ਵਲੋਂ ਭੀਮਪੁਰ ਘਰੋਟਾ ਨਹਿਰ ਦੇ ਪੁਲ 'ਤੇ ਰੋਸ ਮੁਜ਼ਾਹਰੇ ਦਾ ਐਲਾਨ

ਗੁਰਦਾਸਪੁਰ, 4 ਅਗਸਤ (ਆਰਿਫ਼)-10 ਅਗਸਤ ਨੰੂ ਭੀਮਪੁਰ ਘਰੋਟਾ ਪੁਲ 'ਤੇ ਕੀਤੇ ਜਾਣ ਵਾਲੇ ਰੋਸ ਮੁਜ਼ਾਹਰੇ ਦੀ ਤਿਆਰੀ ਨੰੂ ਲੈ ਕੇ ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਅਜੀਤ ਸਿੰਘ ਠੱਕਰ ਸੰਧੂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਜਨਰਲ ਸਕੱਤਰ ਜਗੀਰ ਸਿੰਘ ਸਲਾਚ ...

ਪੂਰੀ ਖ਼ਬਰ »

15 ਅਗਸਤ ਦੇ ਮੱਦੇਨਜ਼ਰ ਪੁਲਿਸ ਵਲੋਂ ਵਾਹਨਾਂ ਦੀ ਚੈਕਿੰਗ

ਗੁਰਦਾਸਪੁਰ, 4 ਅਗਸਤ (ਪੰਕਜ ਸ਼ਰਮਾ/ਭਾਗਦੀਪ ਸਿੰਘ ਗੋਰਾਇਆ)-15 ਅਗਸਤ ਦੇ ਮੱਦੇਨਜ਼ਰ ਪੁਲਿਸ ਵਲੋਂ ਸ਼ਹਿਰ ਅੰਦਰ ਸਾਰੇ ਚੌਕਾਂ 'ਚ ਨਾਕੇ ਲਗਾ ਕੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ | ਇਸ ਸਬੰਧੀ ਟਰੈਫ਼ਿਕ ਸਬ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਭੱਠਾ ਮਾਲਕ ਵਲੋਂ ਮਜ਼ਦੂਰੀ ਨਾ ਦੇਣ 'ਤੇ ਮਜ਼ਦੂਰਾਂ 'ਚ ਰੋਸ

ਬਟਾਲਾ, 4 ਅਗਸਤ (ਬੁੱਟਰ)-ਪਿੰਡ ਭਾਮੜੀ ਦੇ ਭੱਠਾ ਮਾਲਕ ਵਲੋਂ ਮਜ਼ਦੂਰੀ ਨਾ ਦੇਣ 'ਤੇ ਮਜ਼ਦੂਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਭੱਠਾ ਮਜ਼ਦੂਰ ਟ੍ਰੇਡ ਯੂਨੀਅਨ ਦੇ ਜ਼ਿਲ੍ਹਾ ਆਗੂ ਕਾਮਰੇਡ ਕਪਤਾਨ ਸਿੰਘ ਤੇ ਕਾਮਰੇਡ ਮਨਦੀਪ ਰਾਜ ਨੇ ਦੱਸਿਆ ਕਿ ਮਜ਼ਦੂਰ ਲਾਡੀ ...

ਪੂਰੀ ਖ਼ਬਰ »

'ਆਪ' ਆਗੂਆਂ ਨੇ ਧਾਰੀਵਾਲ ਭੋਜਾ 'ਚ ਵਿਕਾਸ ਕਾਰਜ ਸ਼ੁਰੂ ਕਰਵਾਏ

ਡੇਹਰੀਵਾਲ ਦਰੋਗਾ, 4 ਅਗਸਤ (ਹਰਦੀਪ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਬਟਾਲਾ ਅਧੀਨ ਪੈਂਦੇ ਪਿੰਡ ਧਾਰੀਵਾਲ ਭੋਜਾ ਵਿਖੇ ਆਪ ਆਗੂਆਂ ਵਲੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਪਿੰਡ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ | ਇਸ ਮੌਕੇ ਆਪ ਆਗੂ ਦਿਨੇਸ਼ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਦੇ ਵਿਦਿਆਰਥੀਆਂ ਨੂੰ ਆਵਾਜਾਈ ਪੁਲਿਸ ਨੇ ਨਿਯਮਾਂ ਤੋਂ ਕਰਵਾਇਆ ਜਾਣੂ

ਬਟਾਲਾ, 4 ਅਗਸਤ (ਹਰਦੇਵ ਸਿੰਘ ਸੰਧੂ)-ਬਟਾਲਾ ਨਜ਼ਦੀਕ ਪਿੰਡ ਕੋਟਲਾ ਸਰਫ਼ ਵਿਖੇ ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਦੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ | ਆਵਾਜਾਈ ਪੁਲਿਸ ਦੇ ਸਹਾਇਕ ਥਾਣੇਦਾਰ ਸਰਵਣ ਸਿੰਘ ਤੇ ਹੌਲਦਾਰ ਵਿਜੇ ਕੁਮਾਰ ...

ਪੂਰੀ ਖ਼ਬਰ »

ਮਾਤਾ ਭੱਦਰ ਕਾਲੀ ਤੇ ਚਿੰਤਪੂਰਨੀ ਦੇ ਦਰਬਾਰ 'ਚ ਝੰਡਾ ਚੜ੍ਹਾਉਣ ਲਈ ਪੈਦਲ ਯਾਤਰਾ ਰਵਾਨਾ

ਤਿੱਬੜ, 4 ਅਗਸਤ (ਭੁਪਿੰਦਰ ਸਿੰਘ ਬੋਪਾਰਾਏ)-ਪਿਛਲੇ ਲਗਪਗ ਅੱਧੀ ਸਦੀ ਤੋਂ ਚੱਲ ਰਹੀ ਪਰੰਪਰਾ ਅਨੁਸਾਰ ਪਿੰਡ ਤਿੱਬੜ ਦੀ ਸੰਗਤ ਮਾਤਾ ਭੱਦਰ ਕਾਲੀ ਅਤੇ ਚਿੰਤਪੂਰਨੀ ਵਿਖੇ ਪੈਦਲ ਯਾਤਰਾ ਕਰਕੇ ਝੰਡਾ ਚੜ੍ਹਾਉਂਦੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸ਼ੋਕ ਕੁਮਾਰ ਨੇ ...

ਪੂਰੀ ਖ਼ਬਰ »

ਬਾਬਾ ਗਰੀਬ ਸ਼ਾਹ ਦਾ ਸਾਲਾਨਾ ਮੇਲਾ ਧੂਮ-ਧਾਮ ਨਾਲ ਮਨਾਇਆ

ਫਤਹਿਗੜ੍ਹ ਚੂੜੀਆਂ, 4 ਅਗਸਤ (ਐਮ.ਐਸ. ਫੁੱਲ)-ਫਤਹਿਗੜ੍ਹ ਚੂੜੀਆਂ ਰਸੂਲਪੁਰ ਟੱਪਰੀਆਂ ਵਿਖੇ ਬਾਬਾ ਗਰੀਬ ਸ਼ਾਹ ਦੀ ਮਜਾਰ 'ਤੇ ਮੇਲਾ ਧੂਮ-ਧਾਮ ਨਾਲ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਸ਼ਿਰਕਤ ...

ਪੂਰੀ ਖ਼ਬਰ »

ਨਵਤੇਜ ਸਿੰਘ ਸੋਢੀ ਦੀ ਅਮਰੀਕਾ 'ਚ ਹੋਈ ਮੌਤ 'ਤੇ ਤਹਿਸੀਲਦਾਰਾਂ ਤੇ ਪਟਵਾਰੀਆਂ ਵਲੋਂ ਦੁੱਖ ਦਾ ਪ੍ਰਗਟਾਵਾ

ਪੁਰਾਣਾ ਸ਼ਾਲਾ, 4 ਅਗਸਤ (ਅਸ਼ੋਕ ਸ਼ਰਮਾ)-ਸੇਵਾ ਮੁਕਤ ਤਹਿਸੀਲਦਾਰ ਨਵਤੇਜ ਸਿੰਘ ਸੋਢੀ ਦੀ ਅਮਰੀਕਾ 'ਚ ਬਿਮਾਰੀ ਕਾਰਨ ਅਚਾਨਕ ਹੋਈ ਮੌਤ 'ਤੇ ਤਹਿਸੀਲਦਾਰਾਂ, ਕਾਨੰੂਗੋ ਤੇ ਪਟਵਾਰੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ | ਇਸ ...

ਪੂਰੀ ਖ਼ਬਰ »

ਬਲਬੀਰ ਸਿੰਘ ਪੰਨੂੰ ਦੀ ਅਗਵਾਈ ਵਿਚ ਲਗਾਏ 1000 ਬੂਟੇ

ਅਲੀਵਾਲ, 4 ਅਗਸਤ (ਸੁੱਚਾ ਸਿੰਘ ਬੁੱਲੋਵਾਲ)-ਪੰਜਾਬ ਸਰਕਾਰ ਵਲੋਂ ਸੂਬੇ ਨੂੰ ਹਰਿਆ-ਭਰਿਆ ਬਣਾਉਣ ਲਈ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਦੀ ਅਗਵਾਈ ਵਿਚ ਅਲੀਵਾਲ ਵਿਚ 1000 ਬੂਟੇ ਲਗਾਏ ਗਏ | ਇਸ ਮੌਕੇ ਸ: ਪੰਨੂੰ ਨੇ ...

ਪੂਰੀ ਖ਼ਬਰ »

ਡੀ.ਡੀ.ਆਈ. ਸਕੂਲ ਪਿੰਡੀ ਵਲੋਂ 10ਵੀਂ ਅਤੇ 12ਵੀਂ 'ਚੋਂ ਅੱਵਲ ਰਹਿਣ ਵਾਲੇ ਬੱਚੇ ਸਨਮਾਨਿਤ

ਫਤਹਿਗੜ੍ਹ ਚੂੜੀਆਂ, 4 ਅਗਸਤ (ਹਰਜਿੰਦਰ ਸਿੰਘ ਖਹਿਰਾ)-ਡੀ.ਡੀ.ਆਈ. ਸਕੂਲ ਪਿੰਡੀ ਦੇ ਪਿ੍ੰਸੀਪਲ ਗੁਰਪਾਲ ਕੌਰ ਤੁਲੀ, ਡਾਇਰੈਕਟਰ ਐਕਮੀ ਭਾਟੀਆ ਅਤੇ ਮੈਡਮ ਸਵਲੀਨ ਭਾਟੀਆ ਵਲੋਂ ਸੀ.ਬੀ.ਐੱਸ.ਈ. ਦਸਵੀਂ ਅਤੇ ਬਾਰਵੀਂ ਦਾ ਨਤੀਜਾ ਜਿੱਥੇ 100 ਫ਼ੀਸਦੀ ਰਿਹਾ, ਉਥੇ ਚੰਗੇ ਅੰਕ ...

ਪੂਰੀ ਖ਼ਬਰ »

ਡਾ. ਕਮਲ ਅੱਤਰੀ ਯੂਨੀਵਰਸਿਟੀ ਕਾਲਜ ਦੇ ਪਿ੍ੰਸੀਪਲ ਨਿਯੁਕਤ

ਕਲਾਨੌਰ, 4 ਅਗਸਤ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ 'ਚ ਆਏ ਨਵੇਂ ਪਿ੍ੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਵਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ | ਡਾ. ਅੱਤਰੀ ਇਸ ਤੋਂ ਪਹਿਲਾਂ ਕਾਲਾ ਅਫਗਾਨਾ ਸਰਕਾਰੀ ਕਾਲਜ 'ਚ ...

ਪੂਰੀ ਖ਼ਬਰ »

ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰ ਵਲੋਂ ਜੇਕਰ 15 ਦਿਨਾ 'ਚ ਪੈਸੇ ਨਾ ਦਿੱਤੇ ਗਏ ਤਾਂ ਆਈ.ਐੱਮ.ਏ. ਪੰਜਾਬ ਸੰਘਰਸ਼ ਕਰੇਗੀ ਤੇਜ਼-ਡਾ: ਬਾਜਵਾ

ਦੀਨਾਨਗਰ, 4 ਅਗਸਤ (ਸੰਧੂ/ ਸ਼ਰਮਾ/ਸੋਢੀ)-ਸਰਕਾਰ ਵਲੋਂ ਲੋਕਾਂ ਨੂੰ ਸਹਿਤ ਸਹੂਲਤਾਂ ਦੇਣ ਲਈ ਚਲਾਈ ਗਈ ਆਯੂਸ਼ਮਾਨ ਸਕੀਮ ਤਹਿਤ ਮਰੀਜ਼ਾਂ ਦਾ ਪ੍ਰਾਈਵੇਟ ਹਸਪਤਾਲਾਂ ਵਿਚ ਹੁੰਦੇ ਇਲਾਜ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਆਈ.ਐਮ.ਏ. ਵਲੋਂ ਪਿਛਲੇ ਪੰਜ ਮਹੀਨਿਆਂ ਵਿਚ ...

ਪੂਰੀ ਖ਼ਬਰ »

ਕ੍ਰਿਸਟਲ ਯੂਰੋ ਕਿਡਜ਼ ਸਕੂਲ ਵਿਖੇ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ

ਗੁਰਦਾਸਪੁਰ, 4 ਅਗਸਤ (ਆਰਿਫ਼)-ਕ੍ਰਿਸਟਲ ਯੂਰੋ ਕਿਡਜ਼ ਸਕੂਲ ਵਿਖੇ ਪਿ੍ੰਸੀਪਲ ਕਪਿਲਾ ਸਰਨਾ ਦੀ ਪ੍ਰਧਾਨਗੀ ਹੇਠ ਛੋਟੇ ਬੱਚਿਆਂ ਲਈ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ | ਜਿਸ ਵਿਚ ਡਾ: ਗੁਰਪ੍ਰੀਤ ਬੱਬਰ ਤੇ ਡਾ: ਜਗਰੂਪ ਵਲੋਂ ਸ਼ਾਮਿਲ ਹੋ ਕੇ ਬੱਚਿਆਂ ਨੰੂ ਦੰਦਾਂ ...

ਪੂਰੀ ਖ਼ਬਰ »

'ਆਪ' ਦੇ ਸੀਨੀਅਰ ਆਗੂ ਰਮਨ ਬਹਿਲ ਨੇ ਬਾਲ ਭਵਨ ਵਿਖੇ ਸੰਗੀਤ ਕਲਾਸ ਦੀ ਕਰਵਾਈ ਸ਼ੁਰੂਆਤ

ਗੁਰਦਾਸਪੁਰ, 4 ਅਗਸਤ (ਆਰਿਫ਼)-ਜ਼ਿਲ੍ਹਾ ਬਾਲ ਭਵਨ ਕੌਂਸਲ ਵਲੋਂ ਬਾਲ ਭਵਨ ਵਿਖੇ ਸੰਗੀਤ ਕਲਾਸ ਦਾ ਆਗਾਜ਼ ਕੀਤਾ ਗਿਆ, ਜਿਸ ਦਾ ਉਦਘਾਟਨ ਆਪ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਵਲੋਂ ਕੀਤਾ ਗਿਆ | ਇਸ ਮੌਕੇ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਵੀ ਮੌਜੂਦ ਸਨ | ਇਸ ਮੌਕੇ ...

ਪੂਰੀ ਖ਼ਬਰ »

ਪਨਿਆੜ ਵਿਖੇ ਕਬਰਸਤਾਨ 'ਚ ਲਾਸ਼ ਦਫ਼ਨਾਉਣ ਨੂੰ ਲੈ ਕੇ ਗੁੱਜਰ ਬਰਾਦਰੀ ਦੀਆਂ ਦੋ ਧਿਰਾਂ 'ਚ ਤਕਰਾਰ

ਦੀਨਾਨਗਰ, 4 ਅਗਸਤ (ਸ਼ਰਮਾ/ਸੰਧੂ/ ਸੋਢੀ)-ਦੀਨਾਨਗਰ ਦੇ ਪਿੰਡ ਪਨਿਆੜ ਵਿਖੇ ਕਬਰਸਤਾਨ ਵਿਚ ਇਕ ਗੁੱਜਰ ਬਰਾਦਰੀ ਦੇ ਵਿਅਕਤੀ ਦੀ ਲਾਸ਼ ਨੂੰ ਦਫ਼ਨਾਉਣ ਨੂੰ ਲੈ ਕੇ ਦੋ ਧਿਰਾਂ ਵਿਚ ਤਕਰਾਰ ਹੋਣ ਦੀ ਸੂਚਨਾ ਮਿਲੀ ਹੈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੋਆਬਾ ਦੇ ...

ਪੂਰੀ ਖ਼ਬਰ »

ਡਵੀਜ਼ਨ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵਲੋਂ ਰਾਵੀ ਦਰਿਆ ਦੇ ਪੱਤਣ ਮਕੌੜਾ ਦਾ ਦੌਰਾ

ਬਹਿਰਾਮਪੁਰ, 4 ਅਗਸਤ (ਬਲਬੀਰ ਸਿੰਘ ਕੋਲਾ)-ਡਵੀਜ਼ਨ ਕਮਿਸ਼ਨਰ ਗੁਰਪ੍ਰੀਤ ਸਿੰਘ ਸਪਰਾ ਵਲੋਂ ਰਾਵੀ ਦਰਿਆ ਦੇ ਪੱਤਣ ਮਕੌੜਾ ਦਾ ਦੌਰਾ ਕਰਕੇ ਰਾਵੀ ਪਾਰ ਪੈਂਦੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਦਰਿਆ ਵਿਚ ਹੜ੍ਹ ਵਰਗੀ ਸਥਿਤੀ ਨਾਲ ਨਿਪਟਣ ਲਈ ...

ਪੂਰੀ ਖ਼ਬਰ »

ਸ਼ਿਵਾਲਿਕ ਆਈ.ਟੀ.ਆਈ ਦੀ ਤੀਸਰੀ ਆਨਲਾਈਨ ਕੌਂਸਲਿੰਗ ਲਈ ਸਿਖਿਆਰਥੀਆਂ 'ਚ ਭਾਰੀ ਉਤਸ਼ਾਹ

ਗੁਰਦਾਸਪੁਰ, 4 ਅਗਸਤ (ਆਰਿਫ਼)-ਸ਼ਿਵਾਲਿਕ ਆਈ.ਟੀ.ਆਈ ਦੀ ਆਨਲਾਈਨ ਕੌਂਸਲਿੰਗ ਸ਼ੁਰੂ ਹੋ ਚੁੱਕੀ ਹੈ | ਇਸ ਸਬੰਧੀ ਸ਼ਿਵਾਲਿਕ ਆਈ.ਟੀ.ਆਈ ਦੇ ਚੇਅਰਮੈਨ ਰਿਸ਼ਭਦੀਪ ਸਿੰਘ ਸੰਧੂ ਨੇ ਦੱਸਿਆ ਕਿ ਸੈਸ਼ਨ 2022-23 ਲਈ ਆਈ.ਟੀ.ਆਈ ਦੇ ਤੀਸਰੇ ਰਾਊਾਡ ਦੀ ਆਨਲਾਈਨ ਕੌਂਸਲਿੰਗ ਲਈ ...

ਪੂਰੀ ਖ਼ਬਰ »

ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਛੀਨਾ ਦੀ ਹੋਈ ਭਰਵੀਂ ਇਕੱਤਰਤਾ

ਨਿੱਕੇ ਘੁੰਮਣ, 4 ਅਗਸਤ (ਸਤਬੀਰ ਸਿੰਘ ਘੁੰਮਣ)-ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਛੀਨਾ ਰੇਲਵਾਲਾ ਦੀ ਭਰਵੀਂ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਹੋਈ | ਕਿਸਾਨ ਯੂਨੀਅਨ ਦੇ ਸਕੱਤਰ ਰਣਧੀਰ ਸਿੰਘ ਨੇ ਦੱਸਿਆ ਕਿ ਮੀਟਿੰਗ ...

ਪੂਰੀ ਖ਼ਬਰ »

ਲੰਪੀ ਸਕਿਨ ਬਿਮਾਰੀ ਫੈਲਣ ਨਾਲ ਪਸ਼ੂ ਪਾਲਕ ਪ੍ਰੇਸ਼ਾਨ-ਮਹਿਕਮਾ ਦੇਵੇ ਧਿਆਨ

ਪੁਰਾਣਾ ਸ਼ਾਲਾ, 4 ਅਗਸਤ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਆਉਣ ਨਾਲ ਪਸ਼ੂ ਪਾਲਕ ਪ੍ਰੇਸ਼ਾਨ ਹੋਏ ਪਏ ਹਨ, ਜਿਸ ਵੱਲ ਮਹਿਕਮੇ ਨੰੂ ਧਿਆਨ ਦੇਣ ਦੀ ਲੋੜ ਹੈ | ਜਦੋਂ ਇਸ ਪ੍ਰਤੀਨਿਧ ਨੇ ਡੇਅਰੀ ਮਾਲਕਾਂ, ਪਸ਼ੂ ਪਾਲਕਾਂ ਤੇ ਕਿਸਾਨਾਂ ਨਾਲ ...

ਪੂਰੀ ਖ਼ਬਰ »

ਪਿੰਡ ਕੰਗ 'ਚ ਕੰਗ ਟਾਇਲ ਫੈਕਟਰੀ ਵਿਖੇ ਸੀਮੈਂਟ ਖ਼ਪਤਕਾਰਾਂ ਦੀ ਹੋਈ ਮੀਟਿੰਗ

ਧਾਰੀਵਾਲ, 4 ਅਗਸਤ (ਸਵਰਨ ਸਿੰਘ)-ਇਥੋਂ ਨਜ਼ਦੀਕ ਪਿੰਡ ਕੰਗ ਵਿਖੇ ਸਥਿਤ ਕੰਗ ਟਾਇਲ ਫੈਕਟਰੀ ਵਿਖੇ ਠੇਕੇਦਾਰ ਹਰਪਾਲ ਸਿੰਘ ਕੰਗ ਅਤੇ ਅਮਰਿੰਦਰ ਸਿੰਘ ਸੋਨੂੰ ਕੰਗ ਦੀ ਸੰਯੁਕਤ ਪ੍ਰਧਾਨਗੀ ਹੇਠ ਏ.ਸੀ.ਸੀ. ਸੀਮੈਂਟ ਖ਼ਪਤਕਾਰਾਂ ਦੀ ਮੀਟਿੰਗ ਹੋਈ, ਜਿਸ ਵਿਚ ਕੰਪਨੀ ਤੋਂ ...

ਪੂਰੀ ਖ਼ਬਰ »

ਡਵੀਜ਼ਨ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵਲੋਂ ਰਾਵੀ ਦਰਿਆ ਦੇ ਪੱਤਣ ਮਕੌੜਾ ਦਾ ਦੌਰਾ

ਬਹਿਰਾਮਪੁਰ, 4 ਅਗਸਤ (ਬਲਬੀਰ ਸਿੰਘ ਕੋਲਾ)-ਡਵੀਜ਼ਨ ਕਮਿਸ਼ਨਰ ਗੁਰਪ੍ਰੀਤ ਸਿੰਘ ਸਪਰਾ ਵਲੋਂ ਰਾਵੀ ਦਰਿਆ ਦੇ ਪੱਤਣ ਮਕੌੜਾ ਦਾ ਦੌਰਾ ਕਰਕੇ ਰਾਵੀ ਪਾਰ ਪੈਂਦੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਦਰਿਆ ਵਿਚ ਹੜ੍ਹ ਵਰਗੀ ਸਥਿਤੀ ਨਾਲ ਨਿਪਟਣ ਲਈ ...

ਪੂਰੀ ਖ਼ਬਰ »

ਸੰਸਦ ਮੈਂਬਰ ਸੰਨੀ ਦਿਓਲ ਦੇ ਲੰਮੇ ਸਮੇਂ ਤੋਂ ਗ਼ਾਇਬ ਰਹਿਣ ਨਾਲ ਲੋਕਾਂ 'ਚ ਪਾਈ ਜਾ ਰਹੀ ਨਿਰਾਸ਼ਾ

ਪੁਰਾਣਾ ਸ਼ਾਲਾ, 4 ਅਗਸਤ (ਅਸ਼ੋਕ ਸ਼ਰਮਾ)-ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦਾ ਇੰਨੇ ਲੰਮੇ ਸਮੇਂ ਤੋਂ ਗ਼ਾਇਬ ਰਹਿਣ ਅਤੇ ਆਪਣੇ ਹਲਕੇ ਦੇ ਲੋਕਾਂ ਦੀ ਕੋਈ ਸਾਰ ਨਾ ਲਏ ਜਾਣ ਕਾਰਨ ਹਲਕੇ ਦੇ ਲੋਕ ਨਿਰਾਸ਼ਾ ਦੇ ਆਲਮ ਵਿਚ ਹਨ | ਜਦੋਂ ਕਿ ਹਲਕਾ ਗੁਰਦਾਸਪੁਰ, ...

ਪੂਰੀ ਖ਼ਬਰ »

ਤਿੱਬੜੀ ਕੈਂਟ ਦੇ ਸਕੂਲ ਦੀਆਂ ਬੱਸਾਂ 'ਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਮਾਪੇ ਪ੍ਰੇਸ਼ਾਨ

ਪੁਰਾਣਾ ਸ਼ਾਲਾ, 4 ਅਗਸਤ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਮੋਟਰ ਵਾਹਨ ਪਾਲਸੀ ਨੂੰ ਹਰ ਜ਼ਿਲੇ੍ਹ ਅੰਦਰ ਸਖ਼ਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ | ਪਰ ਦੂਜੇ ਪਾਸੇ ਇਸ ਦੇ ਉਲਟ ਜਿਹੜੀਆਂ ਬੱਸਾਂ ਆਰਮੀ ਪਬਲਿਕ ਸਕੂਲ ਕੇਂਦਰੀ ਵਿਦਿਆਲਿਆ ਤਿੱਬੜੀ ਕੈਂਟ ਨੂੰ ...

ਪੂਰੀ ਖ਼ਬਰ »

ਵਿਹੜੇ 'ਚ ਖੇਡ ਰਹੇ ਡੇਢ ਸਾਲ ਦੇ ਮਾਸੂਮ ਬੱਚੇ ਨੰੂ ਸੱਪ ਨੇ ਡੰਗਿਆ-ਮੌਤ

ਡਮਟਾਲ, 4 ਅਗਸਤ (ਰਾਕੇਸ਼ ਕੁਮਾਰ)-ਕਾਂਗੜਾ ਜ਼ਿਲ੍ਹੇ ਦੇ ਫਤਿਹਪੁਰ ਉਪ ਮੰਡਲ ਦੀ ਪੰਚਾਇਤ ਛੱਤਰ 'ਚ ਡੇਢ ਸਾਲ ਦੇ ਬੱਚੇ ਨੰੂ ਸੱਪ ਨੇ ਡੰਗ ਲਿਆ, ਜਿਸ ਕਾਰਨ ਰਿਆਨ ਪੁੱਤਰ ਰਾਜ ਕੁਮਾਰ ਦੀ ਮੌਤ ਹੋ ਗਈ | ਪੰਚਾਇਤ ਮੁਖੀ ਸੰਮੀ ਠਾਕੁਰ ਨੇ ਦੱਸਿਆ ਕਿ ਪੰਚਾਇਤ ਦੇ ਪਿੰਡ ...

ਪੂਰੀ ਖ਼ਬਰ »

ਵਪਾਰ ਮੰਡਲ ਪਠਾਨਕੋਟ ਦਾ ਵਫ਼ਦ ਐੱਸ.ਐੱਸ.ਪੀ. ਪਠਾਨਕੋਟ ਨੰੂ ਮਿਲਿਆ

ਪਠਾਨਕੋਟ, 4 ਅਗਸਤ (ਸੰਧੂ)-ਵਪਾਰ ਮੰਡਲ ਪਠਾਨਕੋਟ ਦਾ ਇਕ ਵਫਦ ਐਸ.ਐਸ.ਪੀ. ਪਠਾਨਕੋਟ ਹਰਕਮਲਪ੍ਰੀਤ ਸਿੰਘ ਖੱਖ ਨੰੂ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਨਈਅਰ ਦੀ ਪ੍ਰਧਾਨਗੀ ਹੇਠ ਮਿਲਿਆ | ਵਫਦ ਵਿਚ ਸੂਬਾ ਸਕੱਤਰ ਐਲ.ਆਰ. ਸੋਢੀ, ਜ਼ਿਲ੍ਹਾ ਚੇਅਰਮੈਨ ਚਾਚਾ ਵੇਦ ਪ੍ਰਕਾਸ਼, ...

ਪੂਰੀ ਖ਼ਬਰ »

ਪਠਾਨਕੋਟ ਵਪਾਰ ਮੰਡਲ ਦੇ ਸੰਸਥਾਪਕ ਪ੍ਰਧਾਨ ਬਣੇ ਹਿੰਦੂ ਕੋਆਰਪ੍ਰੇਟਿਵ ਬੈਂਕ ਦੇ ਡਾਇਰੈਕਟਰ

ਪਠਾਨਕੋਟ, 4 ਅਗਸਤ (ਸੰਧੂ)-ਪਠਾਨਕੋਟ ਵਪਾਰ ਮੰਡਲ ਦੇ ਸੰਸਥਾਪਕ ਪ੍ਰਧਾਨ ਐਸ.ਐਸ. ਬਾਵਾ ਨੰੂ ਹਿੰਦੂ ਕੋਆਪ੍ਰੇਟਿਵ ਬੈਂਕ ਵਲੋਂ ਡਾਇਰੈਕਟਰ ਨਿਯੁਕਤ ਕੀਤਾ ਗਿਆ | ਜਿਸ ਸਬੰਧੀ ਪਠਾਨਕੋਟ ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਸਿੰਘ ਲੱਕੀ ਦੀ ਅਗਵਾਈ ਵਿਚ ਨਵ ਨਿਯੁਕਤ ...

ਪੂਰੀ ਖ਼ਬਰ »

ਵਿਦਿਆਰਥੀਆਂ ਦੇ ਲਰਨਿੰਗ ਡਰਾਈਵਿੰਗ ਲਾਈਸੈਂਸ ਬਣਾਉਣ ਲਈ ਲਗਾਇਆ ਕੈਂਪ

ਪਠਾਨਕੋਟ, 4 ਅਗਸਤ (ਸੰਧੂ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਥਾਨਕ ਆਈ.ਟੀ.ਆਈ. ਕਾਲਜ ਲੜਕੀਆਂ ਵਿਖੇ ਲੜਕੀਆਂ ਦੇ ਲਰਨਿੰਗ ਡਰਾਈਵਿੰਗ ਲਾਈਸੈਂਸ ਬਣਾਉਣ ਲਈ ਕੈਂਪ ਲਗਾਇਆ ਗਿਆ | ਪ੍ਰਧਾਨ ਵਿਜੇ ਪਾਸੀ ਨੇ ...

ਪੂਰੀ ਖ਼ਬਰ »

ਵਿਭੂਤੀ ਸ਼ਰਮਾ ਨੇ ਰੇਲਵੇ ਕਾਲੋਨੀ, ਮੀਰਥਲ ਅਤੇ ਅਬਾਦਗੜ੍ਹ ਦਾ ਕੀਤਾ ਦੌਰਾ

ਡਮਟਾਲ, 4 ਅਗਸਤ (ਰਾਕੇਸ਼ ਕੁਮਾਰ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਨੇ ਮੀਰਥਲ ਰੇਲਵੇ ਕਾਲੋਨੀ ਅਤੇ ਪਿੰਡ ਅਬਾਦਗੜ੍ਹ ਦਾ ਦੌਰਾ ਕੀਤਾ ਅਤੇ ਉੱਥੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਵਿਕਾਸ ਕਾਰਜਾਂ ਨੂੰ ਜਲਦੀ ਸ਼ੁਰੂ ਕਰਨ ਲਈ ਕਿਹਾ | ...

ਪੂਰੀ ਖ਼ਬਰ »

ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਨੋ ਟੂ ਪਲਾਸਟਿਕ ਅਭਿਆਨ ਤਹਿਤ ਜੂਟ ਦੇ ਬੈਗ ਵੰਡੇ

ਪਠਾਨਕੋਟ, 4 ਅਗਸਤ (ਸੰਧੂ)-ਲਾਈਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਪ੍ਰਧਾਨ ਡਾ: ਮਨੰੂ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਕੇ.ਐਲ.ਐਮ. ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਨੰੂ ਜੂਟ ਦੇ ਬੈਗ ਵੰਡੇ ਗਏ | ਸਮਾਗਮ ਵਿਚ ਲਾਈਨਜ਼ ਕਲੱਬ ਡਿਸਟਿ੍ਕ 321-ਡੀ ਦੇ ਵੀ.ਡੀ.ਜੀ.-2 ...

ਪੂਰੀ ਖ਼ਬਰ »

ਸਰਕਾਰੀ ਸਕੂਲ ਲਮੀਨੀ ਵਿਖੇ ਅੰਗਰੇਜ਼ੀ ਅਤੇ ਸਮਾਜਿਕ ਵਿਸ਼ੇ ਦੇ ਸੈਮੀਨਾਰ ਕਰਵਾਇਆ

ਪਠਾਨਕੋਟ, 4 ਅਗਸਤ (ਚੌਹਾਨ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਵਿਖੇ ਅੰਗਰੇਜ਼ੀ ਅਤੇ ਸਮਾਜਿਕ ਵਿਸ਼ੇ ਦੇ ਅਧਿਆਪਕਾਂ ਦੇ ਚੱਲ ਰਹੇ ਸੈਮੀਨਾਰਾਂ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ:) ਜਸਵੰਤ ਸਿੰਘ ਵਲੋਂ ਪ੍ਰੇਰਨਾ ਦਾਇਕ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ...

ਪੂਰੀ ਖ਼ਬਰ »

ਅਖਿਲ ਭਾਰਤੀਯ ਕਸ਼ੱਤਰੀ ਮਹਾਂਸਭਾ ਜੰਮੂ ਤੋਂ 9 ਨੂੰ ਪੂਰੇ ਭਾਰਤ 'ਚ ਕਰੇਗੀ ਰੱਥ ਯਾਤਰਾ ਸ਼ੁਰੂ-ਦਵਿੰਦਰ ਸਿੰਘ ਦਰਸ਼ੀ

ਮਾਧੋਪੁਰ, 4 ਅਗਸਤ (ਨਰੇਸ਼ ਮਹਿਰਾ)-ਅਖਿਲ ਭਾਰਤੀਯ ਕਸ਼ੱਤਰੀ ਸਭਾ ਦੀ ਮੀਟਿੰਗ ਚੇਅਰਮੈਨ ਦਵਿੰਦਰ ਸਿੰਘ ਦਰਸ਼ੀ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ | ਜਿਸ ਵਿਚ ਪੰਜਾਬ ਪ੍ਰਧਾਨ ਡਿੰਪਲ ਰਾਣਾ, ਯੂਥ ਦੇ ਰਾਸ਼ਟਰੀ ਪ੍ਰਧਾਨ ਸ਼ਾਲੂ ਚੌਹਾਨ, ਜਨਰਲ ਸਕੱਤਰ ਕੁੰਵਰ ਰਵਿੰਦਰ ...

ਪੂਰੀ ਖ਼ਬਰ »

ਮਿ੍ਤਕ ਦੇਹ ਨੰੂ ਚੌਕ 'ਚ ਰੱਖ ਕੇ ਸਾਂਝੀ ਸੰਘਰਸ਼ ਕਮੇਟੀ ਨੇ ਕੀਤਾ ਚੱਕਾ ਜਾਮ

ਸ਼ਾਹਪੁਰ ਕੰਢੀ, 4 ਅਗਸਤ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦੀ ਸਰਕਾਰੀ ਕਾਲੋਨੀ ਵਿਚ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੇ ਸੇਵਾ ਮੁਕਤ ਕਰਮਚਾਰੀ ਜਾਂ ਜਿਨ੍ਹਾਂ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਦੇ ਬਕਾਏ ਨਹੀਂ ਮਿਲੇ ਅਜਿਹੇ ਲੋਕਾਂ ਦੀ ਜਾਂਚ ਪੜਤਾਲ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਸਾਈਬਰ ਸੁਰੱਖਿਆ ਨੰੂ ਲੈ ਕੇ ਕਰਵਾਇਆ ਸਮਾਗਮ

ਪਠਾਨਕੋਟ, 4 ਅਗਸਤ (ਸੰਧੂ)-ਜ਼ਿਲ੍ਹਾ ਪਠਾਨਕੋਟ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ:) ਜਸਵੰਤ ਸਿੰਘ ਸਲਾਰੀਆ ਦੀ ਦੇਖਰੇਖ ਹੇਠ ਸਾਈਬਰ ਸੁਰੱਖਿਆ ਜਾਗਰੂਕਤਾ ਵਿਸ਼ੇ 'ਤੇ ਸਮਾਗਮ ...

ਪੂਰੀ ਖ਼ਬਰ »

ਆਈ.ਟੀ.ਆਈ. ਕਾਲਜ ਦਾ ਪ੍ਰੀਖਿਆ ਕੇਂਦਰ ਬਦਲਣ ਲਈ 'ਆਪ' ਆਗੂ ਨੰੂ ਦਿੱਤਾ ਮੰਗ-ਪੱਤਰ

ਬਮਿਆਲ, 4 ਅਗਸਤ (ਰਾਕੇਸ਼ ਸ਼ਰਮਾ)-ਸਰਕਾਰੀ ਆਈ.ਟੀ.ਆਈ. ਕਾਲਜ ਬਮਿਆਲ ਵਿਚ ਵੱਖ-ਵੱਖ ਕੋਰਸਾਂ ਦੀ ਟਰੇਨਿੰਗ ਲੈ ਰਹੇ ਵਿਦਿਆਰਥੀਆਂ ਦੀ ਹੋਣ ਵਾਲੀ ਪ੍ਰੀਖਿਆ ਦਾ ਕੇਂਦਰ ਗੁਰਦਾਸਪੁਰ ਸਥਿਤ ਬੇਅੰਤ ਕਾਲਜ ਵਿਖੇ ਬਣਾਇਆ ਗਿਆ ਹੈ | ਜਿਸ ਦੇ ਚੱਲਦੇ ਕਾਲਜ ਵਿਚ ਪੜ੍ਹ ਰਹੇ ...

ਪੂਰੀ ਖ਼ਬਰ »

ਹੁਣ ਹਰੇਕ ਨਵੇਂ ਵੋਟਰ ਦਾ ਵੋਟਰ ਕਾਰਡ ਸਪੀਡ ਪੋਸਟ ਰਾਹੀਂ ਪਹੁੰਚੇਗਾ ਉਨ੍ਹਾਂ ਦੇ ਪਤੇ 'ਤੇ-ਜ਼ਿਲ੍ਹਾ ਚੋਣ ਅਫ਼ਸਰ

ਪਠਾਨਕੋਟ, 4 ਅਗਸਤ (ਚੌਹਾਨ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ ਹਰਬੀਰ ਸਿੰਘ ਵਲੋਂ ਯੋਗਤਾ ਮਿਤੀ 01-01-2023 ਦੇ ਆਧਾਰ 'ਤੇ ਫ਼ੋਟੋ ਵੋਟਰ ਸੂਚੀ ਦੀ ਆਗਾਮੀ ਵਿਸ਼ੇਸ਼ ਸੱਮਰੀ ਰਵੀਜ਼ਨ, ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਅਤੇ ਵੋਟਰ ਕਾਰਡ ਦਾ ...

ਪੂਰੀ ਖ਼ਬਰ »

'ਆਪ' ਦੇ ਸੀਨੀਅਰ ਆਗੂ ਰਮਨ ਬਹਿਲ ਨੇ ਬਾਲ ਭਵਨ ਵਿਖੇ ਸੰਗੀਤ ਕਲਾਸ ਦੀ ਕਰਵਾਈ ਸ਼ੁਰੂਆਤ

ਗੁਰਦਾਸਪੁਰ, 4 ਅਗਸਤ (ਆਰਿਫ਼)-ਜ਼ਿਲ੍ਹਾ ਬਾਲ ਭਵਨ ਕੌਂਸਲ ਵਲੋਂ ਬਾਲ ਭਵਨ ਵਿਖੇ ਸੰਗੀਤ ਕਲਾਸ ਦਾ ਆਗਾਜ਼ ਕੀਤਾ ਗਿਆ, ਜਿਸ ਦਾ ਉਦਘਾਟਨ ਆਪ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਵਲੋਂ ਕੀਤਾ ਗਿਆ | ਇਸ ਮੌਕੇ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਵੀ ਮੌਜੂਦ ਸਨ | ਇਸ ਮੌਕੇ ...

ਪੂਰੀ ਖ਼ਬਰ »

ਤਿੱਬੜੀ ਕੈਂਟ ਦੇ ਸਕੂਲ ਦੀਆਂ ਬੱਸਾਂ 'ਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਮਾਪੇ ਪ੍ਰੇਸ਼ਾਨ

ਪੁਰਾਣਾ ਸ਼ਾਲਾ, 4 ਅਗਸਤ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਮੋਟਰ ਵਾਹਨ ਪਾਲਸੀ ਨੂੰ ਹਰ ਜ਼ਿਲੇ੍ਹ ਅੰਦਰ ਸਖ਼ਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ | ਪਰ ਦੂਜੇ ਪਾਸੇ ਇਸ ਦੇ ਉਲਟ ਜਿਹੜੀਆਂ ਬੱਸਾਂ ਆਰਮੀ ਪਬਲਿਕ ਸਕੂਲ ਕੇਂਦਰੀ ਵਿਦਿਆਲਿਆ ਤਿੱਬੜੀ ਕੈਂਟ ਨੂੰ ...

ਪੂਰੀ ਖ਼ਬਰ »

ਡਾ. ਕਮਲ ਅੱਤਰੀ ਯੂਨੀਵਰਸਿਟੀ ਕਾਲਜ ਦੇ ਪਿ੍ੰਸੀਪਲ ਨਿਯੁਕਤ

ਕਲਾਨੌਰ, 4 ਅਗਸਤ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ 'ਚ ਆਏ ਨਵੇਂ ਪਿ੍ੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਵਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ | ਡਾ. ਅੱਤਰੀ ਇਸ ਤੋਂ ਪਹਿਲਾਂ ਕਾਲਾ ਅਫਗਾਨਾ ਸਰਕਾਰੀ ਕਾਲਜ 'ਚ ...

ਪੂਰੀ ਖ਼ਬਰ »

ਆਯੂਸ਼ਮਾਨ ਸਕੀਮ ਤਹਿਤ ਕੀਤੇ ਇਲਾਜ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰ ਵਲੋਂ ਜੇਕਰ 15 ਦਿਨ 'ਚ ਪੈਸੇ ਨਾ ਦਿੱਤੇ ਗਏ ਤਾਂ ਆਈ.ਐੱਮ.ਏ. ਪੰਜਾਬ ਸੰਘਰਸ਼ ਕਰੇਗੀ ਤੇਜ਼-ਡਾ: ਬਾਜਵਾ

ਦੀਨਾਨਗਰ, 4 ਅਗਸਤ (ਸੰਧੂ/ ਸ਼ਰਮਾ/ਸੋਢੀ)-ਸਰਕਾਰ ਵਲੋਂ ਲੋਕਾਂ ਨੂੰ ਸਹਿਤ ਸਹੂਲਤਾਂ ਦੇਣ ਲਈ ਚਲਾਈ ਗਈ ਆਯੂਸ਼ਮਾਨ ਸਕੀਮ ਤਹਿਤ ਮਰੀਜ਼ਾਂ ਦਾ ਪ੍ਰਾਈਵੇਟ ਹਸਪਤਾਲਾਂ ਵਿਚ ਹੁੰਦੇ ਇਲਾਜ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਆਈ.ਐਮ.ਏ. ਵਲੋਂ ਪਿਛਲੇ ਪੰਜ ਮਹੀਨਿਆਂ ਵਿਚ ...

ਪੂਰੀ ਖ਼ਬਰ »

ਕ੍ਰਿਸਟਲ ਯੂਰੋ ਕਿਡਜ਼ ਸਕੂਲ ਵਿਖੇ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ

ਗੁਰਦਾਸਪੁਰ, 4 ਅਗਸਤ (ਆਰਿਫ਼)-ਕ੍ਰਿਸਟਲ ਯੂਰੋ ਕਿਡਜ਼ ਸਕੂਲ ਵਿਖੇ ਪਿ੍ੰਸੀਪਲ ਕਪਿਲਾ ਸਰਨਾ ਦੀ ਪ੍ਰਧਾਨਗੀ ਹੇਠ ਛੋਟੇ ਬੱਚਿਆਂ ਲਈ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ | ਜਿਸ ਵਿਚ ਡਾ: ਗੁਰਪ੍ਰੀਤ ਬੱਬਰ ਤੇ ਡਾ: ਜਗਰੂਪ ਵਲੋਂ ਸ਼ਾਮਿਲ ਹੋ ਕੇ ਬੱਚਿਆਂ ਨੰੂ ਦੰਦਾਂ ...

ਪੂਰੀ ਖ਼ਬਰ »

ਸ਼ਿਵਾਲਿਕ ਆਈ.ਟੀ.ਆਈ ਦੀ ਤੀਸਰੀ ਆਨਲਾਈਨ ਕੌਂਸਲਿੰਗ ਲਈ ਸਿਖਿਆਰਥੀਆਂ 'ਚ ਭਾਰੀ ਉਤਸ਼ਾਹ

ਗੁਰਦਾਸਪੁਰ, 4 ਅਗਸਤ (ਆਰਿਫ਼)-ਸ਼ਿਵਾਲਿਕ ਆਈ.ਟੀ.ਆਈ ਦੀ ਆਨਲਾਈਨ ਕੌਂਸਲਿੰਗ ਸ਼ੁਰੂ ਹੋ ਚੁੱਕੀ ਹੈ | ਇਸ ਸਬੰਧੀ ਸ਼ਿਵਾਲਿਕ ਆਈ.ਟੀ.ਆਈ ਦੇ ਚੇਅਰਮੈਨ ਰਿਸ਼ਭਦੀਪ ਸਿੰਘ ਸੰਧੂ ਨੇ ਦੱਸਿਆ ਕਿ ਸੈਸ਼ਨ 2022-23 ਲਈ ਆਈ.ਟੀ.ਆਈ ਦੇ ਤੀਸਰੇ ਰਾਊਾਡ ਦੀ ਆਨਲਾਈਨ ਕੌਂਸਲਿੰਗ ਲਈ ...

ਪੂਰੀ ਖ਼ਬਰ »

ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਛੀਨਾ ਦੀ ਹੋਈ ਭਰਵੀਂ ਇਕੱਤਰਤਾ

ਨਿੱਕੇ ਘੁੰਮਣ, 29 ਜੁਲਾਈ (ਸਤਬੀਰ ਸਿੰਘ ਘੁੰਮਣ)-ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਛੀਨਾ ਰੇਲਵਾਲਾ ਦੀ ਭਰਵੀਂ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਹੋਈ | ਕਿਸਾਨ ਯੂਨੀਅਨ ਦੇ ਸਕੱਤਰ ਰਣਧੀਰ ਸਿੰਘ ਨੇ ਦੱਸਿਆ ਕਿ ਮੀਟਿੰਗ ...

ਪੂਰੀ ਖ਼ਬਰ »

ਲੰਪੀ ਸਕਿਨ ਬਿਮਾਰੀ ਫੈਲਣ ਨਾਲ ਪਸ਼ੂ ਪਾਲਕ ਪ੍ਰੇਸ਼ਾਨ-ਮਹਿਕਮਾ ਦੇਵੇ ਧਿਆਨ

ਪੁਰਾਣਾ ਸ਼ਾਲਾ, 4 ਅਗਸਤ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਆਉਣ ਨਾਲ ਪਸ਼ੂ ਪਾਲਕ ਪ੍ਰੇਸ਼ਾਨ ਹੋਏ ਪਏ ਹਨ, ਜਿਸ ਵੱਲ ਮਹਿਕਮੇ ਨੰੂ ਧਿਆਨ ਦੇਣ ਦੀ ਲੋੜ ਹੈ | ਜਦੋਂ ਇਸ ਪ੍ਰਤੀਨਿਧ ਨੇ ਡੇਅਰੀ ਮਾਲਕਾਂ, ਪਸ਼ੂ ਪਾਲਕਾਂ ਤੇ ਕਿਸਾਨਾਂ ਨਾਲ ...

ਪੂਰੀ ਖ਼ਬਰ »

ਸੰਸਦ ਮੈਂਬਰ ਸੰਨੀ ਦਿਓਲ ਦੇ ਲੰਮੇ ਸਮੇਂ ਤੋਂ ਗ਼ਾਇਬ ਰਹਿਣ ਨਾਲ ਲੋਕਾਂ 'ਚ ਪਾਈ ਜਾ ਰਹੀ ਨਿਰਾਸ਼ਾ

ਪੁਰਾਣਾ ਸ਼ਾਲਾ, 4 ਅਗਸਤ (ਅਸ਼ੋਕ ਸ਼ਰਮਾ)-ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦਾ ਇੰਨੇ ਲੰਮੇ ਸਮੇਂ ਤੋਂ ਗ਼ਾਇਬ ਰਹਿਣ ਅਤੇ ਆਪਣੇ ਹਲਕੇ ਦੇ ਲੋਕਾਂ ਦੀ ਕੋਈ ਸਾਰ ਨਾ ਲਏ ਜਾਣ ਕਾਰਨ ਹਲਕੇ ਦੇ ਲੋਕ ਨਿਰਾਸ਼ਾ ਦੇ ਆਲਮ ਵਿਚ ਹਨ | ਜਦੋਂ ਕਿ ਹਲਕਾ ਗੁਰਦਾਸਪੁਰ, ...

ਪੂਰੀ ਖ਼ਬਰ »

ਸੰਸਦ ਮੈਂਬਰ ਸੰਨੀ ਦਿਓਲ ਦੇ ਲੰਮੇ ਸਮੇਂ ਤੋਂ ਗ਼ਾਇਬ ਰਹਿਣ ਨਾਲ ਲੋਕਾਂ 'ਚ ਪਾਈ ਜਾ ਰਹੀ ਨਿਰਾਸ਼ਾ

ਪੁਰਾਣਾ ਸ਼ਾਲਾ, 4 ਅਗਸਤ (ਅਸ਼ੋਕ ਸ਼ਰਮਾ)-ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦਾ ਇੰਨੇ ਲੰਮੇ ਸਮੇਂ ਤੋਂ ਗ਼ਾਇਬ ਰਹਿਣ ਅਤੇ ਆਪਣੇ ਹਲਕੇ ਦੇ ਲੋਕਾਂ ਦੀ ਕੋਈ ਸਾਰ ਨਾ ਲਏ ਜਾਣ ਕਾਰਨ ਹਲਕੇ ਦੇ ਲੋਕ ਨਿਰਾਸ਼ਾ ਦੇ ਆਲਮ ਵਿਚ ਹਨ | ਜਦੋਂ ਕਿ ਹਲਕਾ ਗੁਰਦਾਸਪੁਰ, ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੰੂ ਕੀਤਾ ਸਨਮਾਨਿਤ

ਪਠਾਨਕੋਟ, 4 ਅਗਸਤ (ਸੰਧੂ)-ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿਚ ਆਜ਼ਾਦੀ ਦਾ ਅੰਮਿ੍ਤ ਮਹਾਂ ਉਤਸਵ ਤਹਿਤ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਕੋਰੀਓਗ੍ਰਾਫੀ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਰਕਾਰੀ ਸੀਨੀਅਰ ...

ਪੂਰੀ ਖ਼ਬਰ »

ਮਿਸੇਜ਼ ਪਾਪੂਲਰ ਖਿਤਾਬ ਜਿੱਤਣ ਵਾਲੀ ਪੂਜਾ ਗੁਪਤਾ ਦੇ ਪਠਾਨਕੋਟ ਪਹੁੰਚਣ 'ਤੇ ਕੀਤਾ ਸਵਾਗਤ

ਪਠਾਨਕੋਟ, 4 ਅਗਸਤ (ਸੰਧੂ)-ਹਾਟ ਮੋਡ ਮਿਸ਼ੇਜ ਇੰਡੀਆ ਵਲਰਡ ਵਲੋਂ ਦੁਬਈ ਵਿਖੇ ਅੰਤਰ ਰਾਸ਼ਟਰੀ ਪੱਧਰ ਦੀ 11ਵੀਂ ਸੀਜ਼ਨ-2 2022 ਦੀ ਸੁੰਦਰਤਾ ਮੁਕਾਬਲੇ ਵਿਚ ਪਠਾਨਕੋਟ ਦੀ ਪੂਜਾ ਗੁਪਤਾ ਨੇ ਮਿਸੇਜ਼ ਪਾਪੂਲਰ ਦਾ ਖਿਤਾਬ ਜਿੱਤ ਕੇ ਪਠਾਨਕੋਟ ਦਾ ਨਾਮ ਰੌਸ਼ਨ ਕੀਤਾ | ਦੁਬਈ ...

ਪੂਰੀ ਖ਼ਬਰ »

ਆਰ.ਟੀ.ਈ. ਐਕਟ ਦੀ ਮਾਨਤਾ ਤੋਂ ਬਿਨਾਂ ਹੀ ਜ਼ਿਲ੍ਹੇ ਅੰਦਰ ਚੱਲ ਰਹੇ ਹਨ 20 ਨਿੱਜੀ ਸਕੂਲ

ਪਠਾਨਕੋਟ, 4 ਅਗਸਤ (ਸੰਧੂ)-ਜ਼ਿਲ੍ਹਾ ਪਠਾਨਕੋਟ ਅੰਦਰ ਪਿਛਲੇ ਲਗਪਗ ਇਕ ਸਾਲ ਤੋਂ ਆਰ.ਟੀ.ਈ. (ਰਾਈਟ ਟੂ ਐਜੂਕੇਸ਼ਨ) ਐਕਟ ਦੀ ਮਾਨਤਾ ਤੋਂ ਬਿਨਾਂ ਹੀ 20 ਨਿੱਜੀ ਸਕੂਲ ਚੱਲ ਰਹੇ ਹਨ | ਜਿਸ ਨੰੂ ਲੈ ਕੇ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ...

ਪੂਰੀ ਖ਼ਬਰ »

ਪਨਿਆੜ ਵਿਖੇ ਕਬਰਸਤਾਨ 'ਚ ਲਾਸ਼ ਨੂੰ ਦਫ਼ਨਾਉਣ ਨੂੰ ਲੈ ਕੇ ਗੁੱਜਰ ਬਰਾਦਰੀ ਦੀਆਂ ਦੋ ਧਿਰਾਂ 'ਚ ਤਕਰਾਰ

ਦੀਨਾਨਗਰ, 4 ਅਗਸਤ (ਸ਼ਰਮਾ/ਸੰਧੂ/ ਸੋਢੀ)-ਦੀਨਾਨਗਰ ਦੇ ਪਿੰਡ ਪਨਿਆੜ ਵਿਖੇ ਕਬਰਸਤਾਨ ਵਿਚ ਇਕ ਗੁੱਜਰ ਬਰਾਦਰੀ ਦੇ ਵਿਅਕਤੀ ਦੀ ਲਾਸ਼ ਨੂੰ ਦਫ਼ਨਾਉਣ ਨੂੰ ਲੈ ਕੇ ਦੋ ਧਿਰਾਂ ਵਿਚ ਤਕਰਾਰ ਹੋਣ ਦੀ ਸੂਚਨਾ ਮਿਲੀ ਹੈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੋਆਬਾ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX