ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਸਰਹੱਦੀ ਜ਼ਿਲਿ੍ਹਆਂ ਵਿਚ ਲੰਪੀ ਵਾਇਰਲ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ | ਇਸ ਨੂੰ ਲੈ ਕੇ ਪ੍ਰਸ਼ਾਸਨ ਵੀ ਹਾਈ ਅਲਰਟ 'ਤੇ ਹੋ ਗਿਆ ਹੈ | ਦੂਜੇ ਪਾਸੇ ਇਹ ਵਾਈਰਸ ਤੇਜ਼ੀ ਨਾਲ ਗਊਆਂ 'ਚ ਫੈਲ ਰਿਹਾ ਹੈ | ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਵਾਈਰਸ ਪਾਕਿਸਤਾਨ ਤੋਂ ਭਾਰਤੀ ਪੰਜਾਬ ਵਿਚ ਆਇਆ ਹੈ | ਫ਼ਾਜ਼ਿਲਕਾ ਦੀ ਗਊਸ਼ਾਲਾ 'ਚ ਵੀ ਇਸ ਵਾਈਰਸ ਨਾਲ ਕਈ ਗਊਆਂ ਬਿਮਾਰ ਹੋ ਗਈਆਂ ਹਨ ਅਤੇ ਕਈਆਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ | ਗਊਸ਼ਾਲਾ ਦੇ ਪ੍ਰਬੰਧਕ ਦੱਸਦੇ ਹਨ ਕਿ 150 ਤੋਂ 175 ਤੱਕ ਗਊਆਂ ਇਸ ਵਾਈਰਸ ਨਾਲ ਬਿਮਾਰ ਹੋਈਆਂ ਹਨ ਅਤੇ 40 ਦੇ ਕਰੀਬ ਗਊਆਂ ਹੁਣ ਤੱਕ ਮਰ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਵਾਈਰਸ ਸੰਬੰਧੀ ਅਜੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਇਸ ਦੇ ਇਲਾਜ ਸੰਬੰਧੀ ਕੋਈ ਜਾਣਕਾਰੀ ਹੈ, ਪਰ ਆਪਣੇ ਪੱਧਰ 'ਤੇ ਉਹ ਗਊਆਂ ਦਾ ਇਲਾਜ ਕਰ ਰਹੇ ਹਨ | ਡਾਕਟਰਾਂ ਵਲੋਂ ਵੀ ਗਊਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਸ ਬਿਮਾਰੀ 'ਤੇ ਨਜ਼ਰ ਰੱਖੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਤੋਂ ਕੁੱਝ ਗਊਆਂ ਠੀਕ ਵੀ ਹੋਈਆਂ ਹਨ | ਜਿਸ ਤਰ੍ਹਾਂ ਇਹ ਪਸ਼ੂਆਂ ਵਿਚ ਇਹ ਬਿਮਾਰੀ ਵੱਧ ਰਹੀ ਹੈ, ਉਸ ਨੂੰ ਲੈ ਕੇ ਗਊਸ਼ਾਲਾ ਪ੍ਰਬੰਧਕ ਕਮੇਟੀ ਇੰਤਜ਼ਾਮ ਵੀ ਕਰ ਰਹੀ ਹੈ | ਬਿਮਾਰ ਗਊਆਂ ਲਈ ਅਲੱਗ ਵਾੜੇ ਤਿਆਰ ਕੀਤੇ ਗਏ ਹਨ | ਇਸ ਦੇ ਨਾਲ ਹੀ ਸਾਫ਼ ਸਫ਼ਾਈ ਅਤੇ ਮੱਛਰਾਂ ਨੂੰ ਮਾਰਨ ਸਬੰਧੀ ਕੰਮ ਵੀ ਗਊਸ਼ਾਲਾ ਵਿਚ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਰਾਜਸਥਾਨ, ਗੁਜਰਾਤ ਤੋਂ ਇਲਾਵਾ ਕਈ ਸੂਬਿਆਂ ਵਿਚ ਇਸ ਬਿਮਾਰੀ ਨੇ ਦਸਤਕ ਦਿੱਤੀ ਹੈ | ਇਸ ਸੰਬੰਧੀ ਫ਼ਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਹਰਚਰਨ ਸਿੰਘ ਨੇ ਦੱਸਿਆ ਕਿ ਡੇਅਰੀ ਫਾਰਮਿੰਗ ਅਧਿਕਾਰੀਆਂ ਨਾਲ ਇਸ ਬਿਮਾਰੀ ਨੂੰ ਲੈ ਕੇ ਗੱਲਬਾਤ ਹੋਈ ਹੈ | ਇਸ ਨੂੰ ਲੈ ਕੇ ਵੱਖ-ਵੱਖ ਪਿੰਡਾਂ ਅੰਦਰ ਟੀਮਾਂ ਭੇਜੀਆਂ ਗਈਆਂ ਹਨ | ਇਸ ਦੇ ਨਾਲ ਹੀ ਪਸ਼ੂਆਂ ਦੇ ਮੇਲੇ ਲਗਾਉਣ 'ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਹ ਬਿਮਾਰੀ ਇਕ ਪਸ਼ੂ ਤੋਂ ਦੂਜੇ ਪਸ਼ੂ ਤੱਕ ਪੁੱਜ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੇ ਲੱਛਣ ਪਸ਼ੂਆਂ ਦਾ ਬਿਮਾਰ ਹੋਣਾ, ਪੈਰ ਸੁੱਜ ਜਾਣ ਅਤੇ ਚਮੜੀ 'ਤੇ ਧੱਫੜ ਹੋਣਾ ਹੈ | ਉਨ੍ਹਾਂ ਦੱਸਿਆ ਕਿ ਇਸ ਨੂੰ ਲੈ ਕੇ ਜਲੰਧਰ ਅਤੇ ਇੱਜ਼ਤ ਨਗਰ ਬਰੇਲੀ ਦੀਆਂ ਟੀਮਾਂ ਵਲੋਂ ਵੀ ਇਲਾਕੇ ਦਾ ਦੌਰਾ ਕੀਤਾ ਗਿਆ ਹੈ ਅਤੇ ਉਨ੍ਹਾਂ ਵਲੋਂ ਸੈਂਪਲ ਲਏ ਗਏ ਹਨ | ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਪਸ਼ੂਆਂ ਨੂੰ ਇਕੱਠੇ ਨਾ ਰੱਖਣ | ਵਧੀਕ ਡਿਪਟੀ ਕਮਿਸ਼ਨਰ ਦੱਸਦੇ ਹਨ ਕਿ ਪੰਜਾਬ ਦੇ ਸਰਹੱਦੀ ਜ਼ਿਲਿ੍ਹਆਂ ਅੰਦਰ ਇਹ ਲੰਪੀ ਵਾਈਰਸ ਦਾ ਕਹਿਰ ਜ਼ਿਆਦਾ ਹੈ | ਸਰਹੱਦੀ ਜ਼ਿਲਿ੍ਹਆਂ ਵਿਚ ਇਸ ਵਾਈਰਸ ਦੇ ਹੋਣ ਦਾ ਮਤਲਬ ਇਹ ਹੈ ਕਿ ਇਹ ਸਰਹੱਦੋਂ ਪਾਰ ਤੋਂ ਆਇਆ ਹੈ | ਉਨ੍ਹਾਂ ਖ਼ਦਸ਼ਾ ਜ਼ਾਹਿਰ ਕਰਦਿਆਂ ਦੱਸਿਆ ਕਿ ਮੱਛਰਾਂ ਤੋਂ ਇਹ ਬਿਮਾਰੀ ਸਰਹੱਦ ਪਾਰ ਤੋਂ ਆਈ ਜਾਪਦੀ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਸਬੰਧੀ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ ਅਤੇ ਇਸ ਬਿਮਾਰੀ ਕਾਰਨ ਪਸ਼ੂਆਂ ਦੀ ਮੌਤ ਦਰ ਸਿਰਫ਼ ਇਕ ਤੋਂ ਦੋ ਪ੍ਰਤੀਸ਼ਤ ਹੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਇਸ ਨੂੰ ਲੈ ਕੇ ਸਰਕਾਰ ਵਲੋਂ ਉਨ੍ਹਾਂ ਨੂੰ ਦਵਾਈਆਂ ਅਤੇ ਪੈਸੇ ਮੁਹੱਈਆ ਕਰਵਾ ਦਿੱਤੇ ਗਏ ਹਨ ਅਤੇ ਡੇਅਰੀ ਫਾਰਮਿੰਗ ਵਿਭਾਗ ਵਲੋਂ ਇਸ ਬਿਮਾਰੀ ਦੀ ਰੋਕਥਾਮ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ |
ਮੰਡੀ ਅਰਨੀਵਾਲਾ, ਮੰਡੀ ਰੋੜਾਂਵਾਲੀ, 4 ਅਗਸਤ (ਨਿਸ਼ਾਨ ਸਿੰਘ ਮੋਹਲਾਂ/ਮਨਜੀਤ ਸਿੰਘ ਬਰਾੜ)- ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਅੱਜ ਬਾਰਸ਼ ਨਾਲ ਪ੍ਰਭਾਵਿਤ ਅਰਨੀਵਾਲਾ ਬਲਾਕ ਦੇ ਪਿੰਡਾਂ ਦਾ ਦੌਰਾ ਕੀਤਾ | ...
ਅਬੋਹਰ, 4 ਅਗਸਤ (ਵਿਵੇਕ ਹੂੜੀਆ)-ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਪਾਰਟੀ ਸ਼ੱੁਕਰਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਵਿਸ਼ਾਲ ਰੋਸ ਧਰਨਾ ਦੇਣ ਜਾ ਰਹੀ ਹੈ | ਇਹ ਜਾਣਕਾਰੀ ਦਿੰਦਿਆਂ ਬਲਾਕ ਕਾਂਗਰਸ ਕਮੇਟੀ ਦਿਹਾਤੀ ਹਰਪ੍ਰੀਤ ਸਿੰਘ ਨੇ ਦਿੰਦਿਆਂ ...
ਗੁਰੂਹਰਸਹਾਏ, 4 ਅਗਸਤ (ਹਰਚਰਨ ਸਿੰਘ ਸੰਧੂ)-ਭਾਜਪਾ ਵਲੋਂ 14 ਅਗਸਤ ਨੂੰ ਕਾਲੀਆਂ ਪੱਟੀਆਂ ਬੰਨ੍ਹ ਕੇ ਗੁਰੂਹਰਸਹਾਏ ਦੇ ਬਾਜ਼ਾਰ ਅੰਦਰ ਰੋਸ ਮਾਰਚ ਕੱਢਿਆ ਜਾਵੇਗਾ | ਇਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਪਾਰਟੀ ਦੇ ਆਗੂ ਤੇ ਗੁਰੂਹਰਸਹਾਏ ਤੋਂ ਚੋਣ ਲੜੇ ਗੁਰਪ੍ਰਵੇਜ ...
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)-ਪੀ.ਡਬਲਿਊ.ਡੀ. ਵਰਕਸ਼ਾਪ ਵਰਕਰਜ਼ ਯੂਨੀਅਨ ਜਲ ਸਪਲਾਈ ਦੀ ਮੀਟਿੰਗ ਪ੍ਰਤਾਪ ਬਾਗ਼ ਵਿਖੇ ਪ੍ਰਧਾਨ ਧਰਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਆਗੂਆਂ ਨੇ ਦੱਸਿਆ ਕਿ ਪਹਿਲਾਂ ਦੀ ਸਰਕਾਰ ਵਾਂਗ ਨਵੀਂ ਸਰਕਾਰ ਨੇ ...
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)-10 ਅਗਸਤ ਨੂੰ ਸਿਹਤ ਵਿਭਾਗ ਵਲੋਂ ਮਨਾਏ ਜਾ ਰਹੇ ਨੈਸ਼ਨਲ ਡੀ ਵਾਰਮਿੰਗ ਡੇਅ ਮੌਕੇ 0 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਦੀ ਦਵਾਈ ਦਿੱਤੀ ਜਾਵੇਗੀ | ਇਸ ਲਈ ਤਿਆਰੀਆਂ ਸਬੰਧੀ ਬੈਠਕ ਦੀ ਪ੍ਰਧਾਨਗੀ ਕਰਦਿਆਂ ...
ਜ਼ੀਰਾ, 4 ਅਗਸਤ (ਮਨਜੀਤ ਸਿੰਘ ਢਿੱਲੋਂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਕੀਤੀਆਂ ਗਈਆਂ ਨਿਯੁਕਤੀਆਂ ਦੌਰਾਨ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ...
ਆਰਿਫ਼ ਕੇ, 4 ਅਗਸਤ (ਬਲਬੀਰ ਸਿੰਘ ਜੋਸਨ)- ਪੁਲਿਸ ਥਾਣਾ ਆਰਿਫ਼ ਕੇ ਦੇ ਅਧੀਨ ਆਉਂਦੇ ਪਿੰਡਾਂ ਪਿੰਡਾਂ ਹਾਮਦਵਾਲਾ, ਬੱਗੇਵਾਲਾ, ਬਸਤੀ ਰੱਤੋਕੇ ਵਿਖੇ ਖੇਤਾਂ 'ਚ ਵਾਰ-ਵਾਰ ਹੋ ਰਹੀਆਂ ਚੋਰੀਆਂ ਦੇ ਸੰਬੰਧ ਵਿਚ ਪੁਲਿਸ ਥਾਣਾ ਆਰਿਫ਼ ਕੇ ਨੂੰ ਚੋਰੀ ਦੀ ਵਾਰਦਾਤ ਸੰਬੰਧੀ ...
ਗੁਰੂਹਰਸਹਾਏ, 4 ਅਗਸਤ (ਹਰਚਰਨ ਸਿੰਘ ਸੰਧੂ)-ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕਾਂਗਰਸ ਨੂੰ ਹੇਠਲੇ ਪੱਧਰ 'ਤੇ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਸੰਗਠਨ ਦੀ ਪ੍ਰਕਿਰਿਆ ਤਹਿਤ ਬਲਾਕ ਕਾਂਗਰਸ ਦੇ ਪ੍ਰਧਾਨ ਲਾਏ ਜਾ ਰਹੇ ਹਨ | ਇਸੇ ਹੀ ...
ਤਲਵੰਡੀ ਭਾਈ, 4 ਅਗਸਤ (ਕੁਲਜਿੰਦਰ ਸਿੰਘ ਗਿੱਲ)-ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਤਲਵੰਡੀ ਭਾਈ ਵਿਖੇ ਕਰਿਆਨੇ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ | ਡਾ: ਹਰਕੀਰਤ ਸਿੰਘ ਡੈਜੀਗਨੇਟਿਡ ਅਫ਼ਸਰ ਫੂਡ ਸੇਫਟੀ ਦੀ ਅਗਵਾਈ ਹੇਠ ਹਰਵਿੰਦਰ ਸਿੰਘ, ਫੂਡ ਸੇਫਟੀ ...
ਫ਼ਿਰੋਜ਼ਪੁਰ, 4 ਅਗਸਤ (ਜਸਵਿੰਦਰ ਸਿੰਘ ਸੰਧੂ)-ਸਮਾਜਿਕ ਅਤੇ ਧਾਰਮਿਕ ਸੇਵਾਵਾਂ ਨੂੰ ਸਮਰਪਿਤ ਰਹਿਣ ਵਾਲੀ ਉੱਘੀ ਸਮਾਜ ਸੇਵੀ ਸੰਸਥਾ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵਲੋਂ ਮੈਂਬਰਸ਼ਿਪ 'ਚ ਕੀਤੇ ਗਏ ਵਾਧੇ ਬਾਅਦ ਨਵੇਂ ਪੁਰਾਣੇ ਸਮੂਹ ...
ਫ਼ਿਰੋਜ਼ਪੁਰ, 4 ਅਗਸਤ (ਗੁਰਿੰਦਰ ਸਿੰਘ)- ਸਥਾਨਕ ਕੇਂਦਰੀ ਜੇਲ੍ਹ ਅੰਦਰ ਨਸ਼ਿਆਂ ਦੀ ਪਹੁੰਚ ਨੂੰ ਰੋਕਣ ਲਈ ਚੌਕਸ ਹੋਏ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਦੇ ਇਕ ਗਾਰਡਨ ਕੁਲੀ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ, ਜਿਸ ਦੀ ਡਿਊਟੀ ਦਫ਼ਤਰ ਵਿਚ ਚਿੱਠੀ ਪੱਤਰ ਨੂੰ ...
ਖੋਸਾ ਦਲ ਸਿੰਘ, 4 ਅਗਸਤ (ਮਨਪ੍ਰੀਤ ਸਿੰਘ ਸੰਧੂ)-ਬੀਤੇ ਦਿਨ ਵੱਖ-ਵੱਖ ਪਿੰਡਾਂ 'ਚ ਪਸ਼ੂਆਂ ਦੇ ਚਮੜੀ ਰੋਗ ਕਾਰਨ ਮਰੀਆਂ ਗਾਵਾਂ ਕਾਰਨ ਇਲਾਕੇ ਭਰ ਦੇ ਪਸ਼ੂ ਪਾਲਕਾਂ 'ਚ ਸਹਿਮ ਦਾ ਮਾਹੌਲ ਸੀ ਅਤੇ ਇਸ ਸੰਬੰਧੀ ਪੰਜਾਬ ਦੀ ਆਵਾਜ਼ ਰੋਜ਼ਾਨਾ 'ਅਜੀਤ' ਵਿਚ ਪ੍ਰਮੁੱਖਤਾ ਨਾਲ ...
ਫ਼ਿਰੋਜ਼ਪੁਰ, 4 ਅਗਸਤ (ਤਪਿੰਦਰ ਸਿੰਘ)-ਸਰਕਾਰੀ ਸੈਕੰਡਰੀ ਸਕੂਲ ਸ਼ਕੂਰ ਦੇ ਕੰਪਿਊਟਰ ਅਧਿਆਪਕ ਡਾ: ਨਵਜੋਤ ਕੌਰ ਨੂੰ ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿਖੇ ਫਲੋਰੀਡਾ ਦੀ ਸਰਕਾਰੀ ਯੂਨੀਵਰਸਿਟੀ ਵਲੋਂ ਸਿੱਖਿਆ ਦੇ ਖੇਤਰ ਵਿਚ ਲੀਡਰਸ਼ਿਪ ਅਤੇ ਵਿਸ਼ਾ ਸਮੀਖਿਆ ਦੇ ਖੋਜ ...
ਫ਼ਿਰੋਜ਼ਪੁਰ, 4 ਅਗਸਤ (ਤਪਿੰਦਰ ਸਿੰਘ)-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਲੋਕਾਂ ਨਾਲ ਵਾਅਦੇ ਕੀਤੇ ਸਨ ਕਿ ਸਿੱਖਿਆ ਦੇ ਖੇਤਰ 'ਚ ਚੱਲ ਰਹੀਆਂ ਪ੍ਰੇਸ਼ਾਨੀਆਂ ਨੂੰ ਪਹਿਲ ਦੇ ਆਧਾਰ 'ਤੇ ਖ਼ਤਮ ਕਰਕੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ...
ਅਬੋਹਰ, 4 ਅਗਸਤ (ਵਿਵੇਕ ਹੂੜੀਆ)-ਭਾਰਤ ਵਿਕਾਸ ਪ੍ਰੀਸ਼ਦ ਅਬੋਹਰ ਵਲੋਂ 75ਵਾਂ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਪ੍ਰੋਗਰਾਮ 14 ਅਗਸਤ ਸ਼ਾਮ 5.30 ਵਜੇ ਅਰੋੜਵੰਸ਼ ਧਰਮਸ਼ਾਲਾ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਕਾਲੀ ਇੱਛਪੁਜਾਨੀ ਨੇ ...
ਪੈਦਲ ਜਾ ਰਹੀ ਔਰਤ ਨੂੰ ਟਰੱਕ ਨੇ ਕੁਚਲਿਆ ਜਲਾਲਾਬਾਦ 4 ਅਗਸਤ (ਕਰਨ ਚੁਚਰਾ)-ਸਥਾਨਕ ਨਵੀਂ ਦਾਣਾ ਮੰਡੀ ਦੇ ਗੇਟ 'ਤੇ ਅੱਜ ਸਵੇਰੇ ਮੰਡੀ ਵੱਲ ਨੂੰ ਆ ਪੈਦਲ ਆ ਰਹੀ ਇੱਕ ਔਰਤ ਨੂੰ ਟਰੱਕ ਨੇ ਕੁਚਲ ਦਿੱਤਾ | ਹਾਦਸੇ ਦੌਰਾਨ ਔਰਤ ਦਾ ਅੱਧਾ ਸਰੀਰ ਟਰੱਕ ਦੇ ਥੱਲੇ ਆ ਗਿਆ ਜਿਸ ...
ਅਬੋਹਰ, 4 ਅਗਸਤ (ਸੁਖਜੀਤ ਸਿੰਘ ਬਰਾੜ)-ਥਾਣਾ ਸਿਟੀ-2 ਦੀ ਪੁਲਿਸ ਨੇ ਭਾਰੀ ਮਾਤਰਾ ਵਿਚ ਅਫ਼ੀਮ ਸਣੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜਦ ਕਿ ਇਸ ਮਾਮਲੇ ਵਿਚ ਦੋ ਵਿਅਕਤੀ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ...
ਅਬੋਹਰ, 4 ਅਗਸਤ (ਵਿਵੇਕ ਹੂੜੀਆ)-ਸ਼ੋ੍ਰਮਣੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਊਧਮ ਐਨ.ਜੀ.ਓ. ਵਲੋਂ ਇਕ ਮੋਮਬੱਤੀ ਮਾਰਚ ਕੀਤਾ ਗਿਆ | ਜੋ ਕਿ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੋਂ ਹੁੰਦਾ ਹੋਇਆ ਬੱਸ ਸਟੈਂਡ ਦੇ ਸਾਹਮਣੇ ਸ਼ਹੀਦ ਊਧਮ ਸਿੰਘ ਜੀ ਦੀ ...
ਅਬੋਹਰ, 4 ਅਗਸਤ (ਵਿਵੇਕ ਹੂੜੀਆ)-ਫਲਾਵਰ ਵੈਲੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਹਾਣੀ ਸੁਣਾਓ ਗਤੀਵਿਧੀ ਕਰਵਾਈ ਗਈ | ਜਿਸ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਪਿ੍ੰਸੀਪਲ ਰੇਣੂ ਪੋਪਲੀ ਨੇ ਦੱਸਿਆ ਕਿ ਇਸ ਮੌਕੇ ਬੱਚਿਆਂ ਵਲੋਂ ਵੱਖ-ਵੱਖ ਤਰ੍ਹਾਂ ...
ਮੰਡੀ ਲਾਧੂਕਾ, 4 ਅਗਸਤ (ਮਨਪ੍ਰੀਤ ਸਿੰਘ ਸੈਣੀ)-ਨਜ਼ਦੀਕੀ ਪਿੰਡ ਬੰਦੀ ਵਾਲਾ ਵਿਖੇ ਪ੍ਰਵੀਨ ਕੰਬੋਜ ਦੇ ਫਾਰਮ 'ਤੇ ਪਿੰਡ ਦੀਆਂ ਅਤੇ ਇਲਾਕੇ ਦੀਆਂ ਔਰਤਾਂ ਤੇ ਲੜਕੀਆਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਤੀਆਂ ਦੇ ਮੇਲੇ 'ਚ ਪੁਰਾਣੇ ਸੱਭਿਆਚਾਰ ਨੂੰ ...
ਅਬੋਹਰ, 4 ਅਗਸਤ (ਸੁਖਜੀਤ ਸਿੰਘ ਬਰਾੜ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਬੈਠਕ ਉਪ ਮੰਡਲ ਖੂਈਆਂ ਸਰਵਰ ਦੇ ਪਿੰਡ ਪੰਨੀਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਕਮੇਟੀ ਮੈਂਬਰ ਗੁਣਵੰਤ ਸਿੰਘ ਪੰਜਾਵਾ ਦੀ ਪ੍ਰਧਾਨਗੀ ਹੇਠ ਹੋਈ | ਇਸ ਬੈਠਕ 'ਚ ਭਾਰਤੀ ਕਿਸਾਨ ...
ਫ਼ਾਜ਼ਿਲਕਾ, 4 ਅਗਸਤ (ਅਮਰਜੀਤ ਸ਼ਰਮਾ)- ਪੀ.ਐੱਚ.ਸੀ. ਜੰਡਵਾਲਾ ਭੀਮੇਸ਼ਾਹ ਵਿਚ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਹਫ਼ਤਾ ਮਨਾਇਆ ਜਾ ਰਿਹਾ ਹੈ, ਜੋ 7 ਅਗਸਤ ਤੱਕ ਚੱਲੇਗਾ | ਇਸ ਦੌਰਾਨ ਵੱਖ-ਵੱਖ ਪਿੰਡਾਂ 'ਚ ਕੈਂਪ ਲਗਾਏ ਜਾਣਗੇ | ਜਾਣਕਾਰੀ ਦਿੰਦਿਆਂ ਡਾ. ਪਵਨਪ੍ਰੀਤ ਨੇ ...
ਅਬੋਹਰ, 4 ਅਗਸਤ (ਵਿਵੇਕ ਹੂੜੀਆ)-ਬਜਰੰਗ ਦਲ ਹਿੰਦੁਸਤਾਨ ਦੀ ਮੀਟਿੰਗ ਸਨਾਤਨ ਧਰਮ ਮੰਦਰ ਵਿਖੇ ਜਨਰਲ ਸਕੱਤਰ ਕੁਲਦੀਪ ਸੋਨੀ ਦੀ ਅਗਵਾਈ ਹੇਠ ਹੋਈ | ਜਿਸ 'ਚ ਸਰਬਸੰਮਤੀ ਨਾਲ ਧਰਮ ਦੀ ਸੇਵਾ 'ਚ ਜੁਟੇ ਪੰਡਿਤ ਵਿੱਦਿਆ ਸਾਗਰ ਨੂੰ ਸੰਗਠਨ ਦਾ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ...
ਜਲਾਲਾਬਾਦ, 4 ਅਗਸਤ (ਜਤਿੰਦਰ ਪਾਲ ਸਿੰਘ )-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਲਾਲਾਬਾਦ ਦੀ ਮੀਟਿੰਗ ਸਥਾਨਕ ਦਾਣਾ ਮੰਡੀ ਵਿਖੇ ਸਥਿਤ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਬਲਾਕ ਪ੍ਰਧਾਨ ਪ੍ਰਵੀਨ ਮੌਲਵੀ ਵਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਵੱਡੀ ...
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦੀ ਤੇ ਆਜ਼ਾਦੀ ਦਿਹਾੜਾ ਮਨਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਸ ਸਬੰਧੀ ਸਰਹੱਦ ਨੇੜੇ ਕਾਨਫ਼ਰੰਸ ਹਾਲ ਵਿਚ ਸੀਮਾ ਸੁਰੱਖਿਆ ਬੱਲ ਦੀ 55ਵੀਂ ਬਟਾਲੀਅਨ, ਸਮਾਗਮ ...
ਬੱਲੂਆਣਾ, 4 ਅਗਸਤ (ਜਸਮੇਲ ਸਿੰਘ ਢਿੱਲੋਂ)- ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ ਹੇਠ ਅੱਜ ਐੱਸ.ਜੀ.ਪੀ.ਸੀ. ਸ੍ਰੀ ਅੰਮਿ੍ਤਸਰ ਸਾਹਿਬ ਤੋਂ ਆਈ ਡਾਕਟਰਾਂ ਦੀ ਟੀਮ ਪਿੰਡ ਬੱਲੂਆਣਾ ਦੇ ਟਿੱਬਾ ਸਾਹਿਬ ਗੁਰਦੁਆਰਾ ਵਿਖੇ ...
ਜਲਾਲਾਬਾਦ, 4 ਅਗਸਤ (ਜਤਿੰਦਰ ਪਾਲ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸੋਚ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿਚ ਪੰਜਾਬ ਸਰਕਾਰ ਸਿੱਖਿਆ ਸੁਧਾਰਾਂ ਲਈ ਕੀਤੇ ਜਾ ਰਹੇ ...
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)- ਆਈ.ਐਮ.ਏ. ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਇਕਾਈ ਦੇ ਨਿੱਜੀ ਹਸਪਤਾਲਾਂ ਦੇ ਵਿੰਗ ਵਲੋਂ ਪੰਜਾਬ ਸਰਕਾਰ ਦੀ ਫ਼ਰਿਸ਼ਤੇ ਸਕੀਮ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ | ਆਈ.ਐਮ.ਏ. ਫ਼ਾਜ਼ਿਲਕਾ ਦੇ ਪ੍ਰਧਾਨ ਡਾ. ਨਰਿੰਦਰ ਸੇਠੀ, ...
ਮੰਡੀ ਰੋੜਾਂਵਾਲੀ, 4 ਅਗਸਤ (ਮਨਜੀਤ ਸਿੰਘ ਬਰਾੜ)-ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਆਪਣੇ ਹਲਕੇ ਦੇ ਦੌਰੇ ਦੌਰਾਨ ਪ੍ਰਾਇਮਰੀ ਹੈਲਥ ਸੈਂਟਰ ਜੰਡਵਾਲਾ ਭੀਮਸ਼ਾਹ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਮਰੀਜ਼ਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ | ਉਨ੍ਹਾਂ ...
ਅਬੋਹਰ, 4 ਅਗਸਤ (ਸੁਖਜੀਤ ਸਿੰਘ ਬਰਾੜ)-ਅੱਜ ਸਥਾਨਕ ਫ਼ਾਜ਼ਿਲਕਾ ਰੋਡ 'ਤੇ ਸਥਿਤ ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹਸਪਤਾਲ ਵਿਚ ਯੁਵਾ ਸਸ਼ਕਤੀਕਰਨ, ਜੀਵਨ ਹੁਨਰ ਅਤੇ ਪੇ੍ਰਰਨਾ ਬਾਰੇ ਇਕ ਗਿਆਨ ਵਰਧਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਏ.ਐਨ.ਐਮ., ...
ਮੰਡੀ ਲਾਧੂਕਾ, 4 ਅਗਸਤ (ਰਾਕੇਸ਼ ਛਾਬੜਾ)-ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਦੇ ਐਲਾਨ ਦੇ ਬਾਵਜੂਦ ਕਿਸਾਨਾਂ ਦਾ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਡੀ.ਐੱਸ.ਆਰ ਵਿਧੀ ਰਾਹੀ ਕਰਨ ...
ਮੰਡੀ ਲਾਧੂਕਾ, 4 ਅਗਸਤ (ਰਾਕੇਸ਼ ਛਾਬੜਾ)-ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਦੇ ਐਲਾਨ ਦੇ ਬਾਵਜੂਦ ਕਿਸਾਨਾਂ ਦਾ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਡੀ.ਐੱਸ.ਆਰ ਵਿਧੀ ਰਾਹੀ ਕਰਨ ...
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)-ਖੇਤੀਬਾੜੀ ਵਿਭਾਗ ਬਲਾਕ ਫ਼ਾਜ਼ਿਲਕਾ ਦੇ ਅਧਿਕਾਰੀਆਂ ਵਲੋਂ ਪਿੰਡ ਆਵਾ ਦੇ ਅਗਾਂਹਵਧੂ ਕਿਸਾਨ ਹਰਮੀਤ ਸਿੰਘ ਦਾ ਦੌਰਾ ਕੀਤਾ ਗਿਆ | ਖੇਤੀਬਾੜੀ ਵਿਭਾਗ ਵਲੋਂ ਇੱਥੇ ਆਤਮਾ ਸਕੀਮ ਅਧੀਨ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ ...
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)-ਸੰਗਰੂਰ ਦੇ ਹੀਰੋਜ਼ ਸਟੇਡੀਅਮ ਵਿਖੇ ਕਰਵਾਏ ਗਏ ਨਾਰਥ ਜ਼ੋਨ ਟਰਾਇਲਸ 'ਚ ਫ਼ਾਜ਼ਿਲਕਾ ਦੇ ਸਰਵ ਹਿਤਕਾਰੀ ਸਕੂਲ ਦੇ ਖਿਡਾਰੀਆਂ ਨੇ ਤਗਮੇ ਜਿੱਤ ਕੇ ਆਪਣੇ ਜ਼ਿਲ੍ਹੇ, ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ...
ਜਲਾਲਾਬਾਦ,4 ਅਗਸਤ (ਜਤਿੰਦਰ ਪਾਲ ਸਿੰਘ)-ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਸਬ ਡਵੀਜ਼ਨ ਸਬ ਅਰਬਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ 132 ਕੇ ਵੀ ਦਫ਼ਤਰ ਜਲਾਲਾਬਾਦ ਵਿਖੇ ਪ੍ਰਧਾਨ ਨਰਿੰਦਰ ਸਿੰਘ ਅਤੇ ਸਕੱਤਰ ਜਸਵਿੰਦਰ ਕੁਮਾਰ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ...
ਅਬੋਹਰ, 4 ਅਗਸਤ (ਸੁਖਜੀਤ ਸਿੰਘ ਬਰਾੜ)-ਸਥਾਨਕ ਅਬੋਹਰ-ਫ਼ਾਜਿਲਕਾ ਰੋਡ ਪਿੰਡ ਬੁਰਜ ਮੁਹਾਰ ਵਿਖੇ ਸਥਿਤ ਮਾਡਰਨ ਮਾਲਵਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਨੇ ਬੀਤੇ ਦਿਨੀਂ ਇੱਥੋਂ ਦੇ ਗੋਪੀ ਚੰਦ ਆਰੀਆ ਮਹਿਲਾ ਕਾਲਜ 'ਚ ਜ਼ਿਲ੍ਹਾ ਫ਼ਾਜ਼ਿਲਕਾ ਯੋਗਾ ਸਪੋਰਟਸ ...
ਅਬੋਹਰ, 4 ਅਗਸਤ (ਸੁਖਜੀਤ ਸਿੰਘ ਬਰਾੜ)-ਸਥਾਨਕ ਫ਼ਾਜ਼ਿਲਕਾ ਰੋਡ 'ਤੇ ਸਥਿਤ ਸ੍ਰੀ ਰੌਸ਼ਨ ਲਾਲ ਜੈਨ ਸਰਵ ਹਿਤਕਾਰੀ ਵਿੱਦਿਆ ਮੰਦਰ ਵਿਖੇ ਪ੍ਰਬੰਧਕੀ ਅਤੇ ਸਕੂਲ ਦੀ ਪਿ੍ੰਸੀਪਲ ਕਿਰਨ ਟੀਨਾ ਵਲੋਂ ਹਰਬਲ ਗਾਰਡਨ ਬਣਾਉਣ ਦਾ ਫ਼ੈਸਲਾ ਕੀਤਾ ਹੈ | ਇਸ ਤਹਿਤ ਸਕੂਲ 'ਚ ਬੂਟੇ ...
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)- ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) ਕਾਨੂੰਨ-2005 ਦਾ ਮੁੱਖ ਮੰਤਵ ਪ੍ਰਸ਼ਾਸਨ ਵਿਚ ਪਾਰਦਰਸ਼ਤਾ ਲਿਆਉਣਾ ਅਤੇ ਲੋਕਾਂ ਨੂੰ ਇਸ ਪ੍ਰਤੀ ਜਵਾਬ ਦੇਹ ਬਣਾਉਣਾ ਹੈ | ਇਸ ਲਈ ਕਦੇ ਵੀ ਅਧਿਕਾਰੀ ਆਰ.ਟੀ.ਆਈ. ਐਕਟ ਨੂੰ ਹਊਆ ਨਾ ਸਮਝਣ ਸਗੋਂ ...
ਅਬੋਹਰ, 4 ਅਗਸਤ (ਸੁਖਜੀਤ ਸਿੰਘ ਬਰਾੜ)-ਸਥਾਨਕ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤੀ ਵਰਤਦੇ ਹੋਏ ਉਨ੍ਹਾਂ ਦੇ ਅੱਜ ਚਲਾਨ ਕੱਟੇ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਟ੍ਰੈਫਿਕ ਪੁਲਿਸ ਨੇ ਅੱਜ ਸਥਾਨਕ ਗੰਗਾਨਗਰ ਰੋਡ 'ਤੇ ਸਥਿਤ ...
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)-ਸੀ.ਐਚ.ਸੀ. ਖੂਈਖੇੜਾ ਬਲਾਕ ਤਹਿਤ ਆਉਂਦੇ ਪਿੰਡਾਂ ਅੰਦਰ ਮਾਂ ਦੇ ਦੁੱਧ ਦਾ ਮਹੱਤਵ ਦੱਸਣ ਲਈ ਜਾਗਰੂਕਤਾ ਕੈਂਪ ਲਗਾਏ ਗਏ | ਜਾਣਕਾਰੀ ਦਿੰਦਿਆਂ ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਬੇਗਾਂਵਾਲੀ ਨੇ ਦੱਸਿਆ ਕਿ ਪਿੰਡਾਂ ...
ਜਲਾਲਾਬਾਦ, 4 ਅਗਸਤ (ਕਰਨ ਚੁਚਰਾ)-ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਪਿੰਡ ਢੰਡੀ ਕਦੀਮ ਦੀ ਇੱਕ ਔਰਤ ਦੇ ਬਿਆਨ ਦਰਜ ਕਰਨ ਤੋਂ ਬਾਅਦ ਘਰ 'ਚ ਦਾਖਲ ਹੋ ਕੇ ਸੱਟਾਂ ਮਾਰਨ ਦੇ ਦੋਸ਼ ਤਹਿਤ 2 ਔਰਤਾਂ ਸਣੇ 6 ਲੋਕਾਂ ਨੂੰ ਨਾਮਜ਼ਦ ਕਰ ਕੇ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ...
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)-ਸਿਵਲ ਹਸਪਤਾਲ 'ਚੋਂ ਡਿਊਟੀ ਦੌਰਾਨ ਇਕ ਸਟਾਫ਼ ਨਰਸ ਦੇ ਪਰਸ 'ਚੋਂ ਕਿਸੇ ਅਣਪਛਾਤੇ ਵਿਅਕਤੀ ਨੇ 5700 ਰੁਪਏ ਦੀ ਨਕਦੀ ਚੋਰੀ ਕਰ ਲਈ ਹੈ | ਸਿਟੀ ਥਾਣਾ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਧਾਰਾ 379 ਤਹਿਤ ਮਾਮਲਾ ਦਰਜ ਕਰ ਲਿਆ ਹੈ ...
ਜਲਾਲਾਬਾਦ, 4 ਅਗਸਤ (ਕਰਨ ਚੁਚਰਾ)- ਸੂਬਾ ਸਰਕਾਰ ਵਲੋਂ ਭਿ੍ਸ਼ਟਾਚਾਰ ਵਿਰੁੱਧ ਅਪਣਾਈ ਨੀਤੀ ਦੇ ਮੱਦੇਨਜ਼ਰ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਚਲਾਈ ਮੁਹਿੰਮ ਦੌਰਾਨ ਅੱਜ ਬੀ.ਡੀ.ਪੀ.ਓ. ਦਫਤਰ ਜਲਾਲਾਬਾਦ ਵਿਖੇ ਤਾਇਨਾਤ ਸੁਵਰਸ਼ਾ, ਜੂਨੀਅਰ ਇੰਜੀਨੀਅਰ, ਮਹਾਤਮਾ ...
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)-ਕੁੱਟਮਾਰ ਦੇ ਦੋਸ਼ ਵਿਚ ਸਦਰ ਥਾਣਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮਹਿੰਦਰੋ ਬਾਈ ਪਤਨੀ ਸੁਰਜਣ ਸਿੰਘ ਵਾਸੀ ਬਹਿਕ ਖ਼ਾਸ ਨੇ ਦੱਸਿਆ ਕਿ ਉਸ ਦੇ ਘਰ ਵਾਲੇ ਦੀ ਮੌਤ 14/15 ...
ਮੰਡੀ ਘੁਬਾਇਆ, 4 ਅਗਸਤ (ਅਮਨ ਬਵੇਜਾ)-ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਪਿੰਡ ਲਮੋਚੜ ਕਲਾ ਨੇੜੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਚੰਦਰ ਸ਼ੇਖਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਤੋਂ ...
ਮੰਡੀ ਅਰਨੀਵਾਲਾ, 4 ਅਗਸਤ (ਨਿਸ਼ਾਨ ਸਿੰਘ ਮੋਹਲਾਂ)-ਪੁਲਿਸ ਥਾਣਾ ਅਰਨੀਵਾਲਾ ਨੇ 2 ਵਿਅਕਤੀਆਂ ਨੂੰ ਨਸ਼ੇ ਦੀਆਂ ਗੋਲੀਆਂ ਅਤੇ ਹੈਰੋਇਨ ਸਮੇਤ ਕਾਬੂ ਕੀਤਾ ਹੈ | ਪੁਲਿਸ ਪਾਰਟੀ ਦੌਰਾਨੇ ਗਸ਼ਤ ਅਰਨੀਵਾਲਾ ਤੋਂ ਟਾਹਲੀਵਾਲਾ ਜੱਟਾਂ ਨੂੰ ਜਾ ਰਹੀ ਸੀ ਕਿ ਚੁਰਸਤਾ ...
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਖੋਸਾ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਅਤੇ ਸੂਬਾ ਜਨਰਲ ਸਕੱਤਰ ਗੁਰਿੰਦਰ ਸਿੰਘ ਭੰਗੂ ਤੋਂ ਇਲਾਵਾ ਸੂਬੇ ਦੇ ਹੋਰ ਆਗੂ 7 ਅਗਸਤ ਨੂੰ ਅਬੋਹਰ ਹਲਕੇ 'ਚ ਪੁੱਜਣਗੇ | ਜਾਣਕਾਰੀ ...
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)-ਸਿਟੀ ਥਾਣਾ ਪੁਲਿਸ ਨੇ ਡੇਢ ਕਿੱਲੋਗਰਾਮ ਅਫ਼ੀਮ ਸਣੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਪਾਰਟੀ ਜਦੋਂ ਗਸ਼ਤ ਅਤੇ ਚੈਕਿੰਗ ਸ਼ੱਕੀ ਵਿਅਕਤੀਆਂ ਦੇ ਅਬੋਹਰ - ਫ਼ਾਜ਼ਿਲਕਾ ਜੀ.ਟੀ. ਰੋਡ ਨੇੜੇ ਸ਼ਾਹ ਪੈਲੇਸ ਕੋਲ ...
ਅਬੋਹਰ, 4 ਅਗਸਤ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਥਾਣਾ ਸਿਟੀ-1 ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਸਣੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਦਾਣਾ ਮੰਡੀ ਨੇੜੇ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ...
ਅਬੋਹਰ, 4 ਅਗਸਤ (ਵਿਵੇਕ ਹੂੜੀਆ)-ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ 'ਤੇ ਅਬੋਹਰ ਪੁਲਿਸ ਵਲੋਂ ਚਲਾਏ ਅਭਿਆਨ ਦੇ ਤਹਿਤ ਥਾਣਾ ਸਿਟੀ 1 ਦੇ ਪ੍ਰਭਾਰੀ ਮਨੋਜ ਕੁਮਾਰ ਨੇ 5 ਲੋਕਾਂ ਨੂੰ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਸੀ | ਜਿਨ੍ਹਾਂ ਕੋਲੋਂ ਇਕ ਬੁਲਟ ਮੋਟਰਸਾਈਕਲ, ...
ਜਲਾਲਾਬਾਦ, 4ਅਗਸਤ (ਜਤਿੰਦਰ ਪਾਲ ਸਿੰਘ)- ਥਾਣਾ ਵੈਰੋਂ ਕੇ ਪੁਲਿਸ ਨੇ 10 ਗਰਾਮ ਹੈਰੋਇਨ ਸਣੇ 3 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਵੈਰੋਂ ਕੇ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਸਾਥੀ ...
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)-ਦੇਸ ਦੇ ਕੌਮੀ ਝੰਡੇ ਦੇ ਮਾਣ ਸਨਮਾਨ ਸੰਬੰਧੀ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਆਖਿਆ ਹੈ ਕਿ ਸਾਡਾ ਤਿਰੰਗਾ ਸਾਡੇ ਲਈ ਬਹੁਤ ਸਤਿਕਾਰਤ ਹੈ | ਉਨ੍ਹਾਂ ਨੇ ...
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)- ਸੇਮ-ਨਾਲੇ 'ਚੋਂ ਗ਼ੈਰ-ਕਾਨੰੂਨੀ ਮਾਈਨਿੰਗ ਦੇ ਦੋਸ਼ ਵਿਚ ਸਦਰ ਥਾਣਾ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਗਸ਼ਤ ਕਰਦੀ ਹੋਈ ਜਦੋਂ ਕੀੜਿਆਂ ਵਾਲੀ ਦੇ ਵੱਡੇ ਅੱਡੇ ਕੋਲ ਸੀ ਤਾਂ ਮੁਖ਼ਬਰ ...
ਫ਼ਾਜ਼ਿਲਕਾ, 4 ਅਗਸਤ (ਅਮਰਜੀਤ ਸ਼ਰਮਾ)-ਸਕੂਲਾਂ ਅੰਦਰ ਵਿਦਿਆਰਥੀਆਂ ਨੂੰ ਸਰੀਰਕ ਰੂਪ ਵਿਚ ਤੰਦਰੁਸਤ ਰੱਖਣ ਲਈ ਖੇਡ ਮੈਦਾਨ ਜ਼ਰੂਰ ਹੋਣਾ ਚਾਹੀਦਾ ਹੈ, ਪਰ ਦੂਜੇ ਪਾਸੇ ਇਲਾਕੇ ਦੇ ਪਿੰਡ ਸ਼ਤੀਰ ਵਾਲਾ ਦਾ ਸਰਕਾਰੀ ਹਾਈ ਸਕੂਲ ਅਜਿਹਾ ਸਕੂਲ ਹੈ, ਜਿੱਥੇ ਵਿਦਿਆਰਥੀਆਂ ...
ਫ਼ਾਜ਼ਿਲਕਾ, 4 ਅਗਸਤ (ਦਵਿੰਦਰ ਪਾਲ ਸਿੰਘ)-ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵਲੋਂ ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਤੇ ਪਾਬੰਦੀ ਲਾਗੂ ਕੀਤੀ ਗਈ ਹੈ | ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ...
ਅਬੋਹਰ, 4 ਅਗਸਤ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਥਾਣਾ ਸਿਟੀ-1 ਦੀ ਪੁਲਿਸ ਨੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ ਰਾਹੀਂ ਕਰਮਜੀਤ ...
ਜਲਾਲਾਬਾਦ 4 ਅਗਸਤ (ਕਰਨ ਚੁਚਰਾ)-ਸਿਹਤ ਵਿਭਾਗ ਅਤੇ ਨਗਰ ਕੌਂਸਲ ਜਲਾਲਾਬਾਦ ਦੀਆਂ ਟੀਮਾਂ ਵਲੋਂ ਬਾਰ ਐਸੋਸੀਏਸ਼ਨ ਜਲਾਲਾਬਾਦ ਤੇ ਘਰ ਘਰ ਜਾ ਕੇ ਮਲੇਰੀਆ ਡੇਂਗੂ ਸੰਬੰਧੀ ਐਕਟੀਵਿਟੀ ਕੀਤੀਆਂ ਗਈਆਂ ਤੇ ਮੱਛਰ ਦਾ ਲਾਰਵਾ ਚੈੱਕ ਕੀਤਾ ਗਿਆ ਤੇ ਮੱਛਰ ਦੇ ਖ਼ਾਤਮੇ ਲਈ ...
ਅਬੋਹਰ, 4 ਅਗਸਤ (ਵਿਵੇਕ ਹੂੜੀਆ)-ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਵਲੋਂ ਆਜ਼ਾਦੀ ਦੇ 75ਵੇਂ ਮਹਾਂਉਤਸਵ ਮੌਕੇ ਪਿੰਡ ਸੀਡ ਫਾਰਮ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਘਰ ਘਰ ਤਿਰੰਗਾ ਮੁਹਿੰਮ ਲਈ ਪ੍ਰੇਰਿਤ ਕੀਤਾ ਗਿਆ | ਸਕੂਲ ਮੁਖੀ ਭਗਵੰਤ ਭਠੇਜਾ, ਲੱਖਾ ਸਿੰਘ ...
ਅਬੋਹਰ, 4 ਅਗਸਤ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਉਪ ਮੰਡਲ ਦੇ ਪਿੰਡ ਬਹਾਵਲਵਾਸੀ ਦੇ ਵਸਨੀਕ ਇਕ ਡੀਪੂ ਹੋਲਡਰ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਤੰਗ-ਪ੍ਰੇਸ਼ਾਨ ਅਤੇ ਕੁੱਟਮਾਰ ਤੋਂ ਤੰਗ ਆ ਕੇ ਅੱਜ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ...
ਅਬੋਹਰ, 4 ਅਗਸਤ (ਵਿਵੇਕ ਹੂੜੀਆ)-ਅਬੋਹਰ ਉਪ ਮੰਡਲ ਦੇ ਪਿੰਡ ਪੰਜਾਵਾ ਮਾਡਲ ਦੀ ਹੱਡਾ ਰੋੜੀ ਪਿੰਡ ਵਾਸੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ | ਹੱਡਾਰੋੜੀ ਵਿਚ ਪਸ਼ੂਆਂ ਦੇ ਲੱਗੇ ਢੇਰ ਅਤੇ ਆਉਂਦੀ ਬਦਬੂ ਨਾਲ ਪਿੰਡ 'ਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX