ਤਾਜਾ ਖ਼ਬਰਾਂ


ਭਾਰਤ 'ਚ ਪਿਛਲੇ 24 ਘੰਟਿਆਂ 'ਚ 12,608 ਨਵੇਂ ਮਾਮਲੇ ਆਏ ਸਾਹਮਣੇ
. . .  6 minutes ago
ਨਵੀਂ ਦਿੱਲੀ, 18 ਅਗਸਤ-ਭਾਰਤ 'ਚ ਪਿਛਲੇ 24 ਘੰਟਿਆਂ 'ਚ 12,608 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 16,251 ਦੀ ਰਿਕਵਰੀ ਰਿਪੋਰਟ ਦਰਜ ਕੀਤੀ ਗਈ ਹੈ।
ਬਿਕਰਮ ਸਿੰਘ ਮਜੀਠੀਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਹੋਏ ਨਤਮਸਤਕ
. . .  13 minutes ago
ਮਜੀਠਾ, 18 ਅਗਸਤ-ਡਰੱਗ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਨਤਮਸਤਕ ਹੋਏ। ਗੁਰਦੁਆਰਾ...
ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਸਾਂਝਾ ਕਿਸਾਨ ਮੋਰਚਾ ਕੇਂਦਰ ਸਰਕਾਰ ਖ਼ਿਲਾਫ਼ ਕਰੇਗਾ ਰੋਸ ਪ੍ਰਦਰਸ਼ਨ
. . .  53 minutes ago
ਨਵੀਂ ਦਿੱਲੀ, 18 ਅਗਸਤ-ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਸਾਂਝਾ ਕਿਸਾਨ ਮੋਰਚਾ ਕੇਂਦਰ ਸਰਕਾਰ ਖ਼ਿਲਾਫ਼ ਕਰੇਗਾ ਰੋਸ ਪ੍ਰਦਰਸ਼ਨ
ਦਿੱਲੀ: ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਨੀਵੇਂ ਇਲਾਕਿਆਂ 'ਚ ਬਣੀ ਹੜ੍ਹ ਵਰਗੀ ਸਥਿਤੀ
. . .  about 1 hour ago
ਨਵੀਂ ਦਿੱਲੀ, 18 ਅਗਸਤ-ਦਿੱਲੀ 'ਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਨੀਵੇਂ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਅਫਗਾਨਿਸਤਾਨ: ਕਾਬੁਲ 'ਚ ਮਸਜਿਦ ਵਿਚ ਬੰਬ ਧਮਾਕਾ
. . .  1 day ago
ਜੰਡਿਆਲਾ ਨੇੜੇ ਪੁਲਿਸ ਮੁਕਾਬਲੇ ਉਪਰੰਤ ਦੋ ਗੈਂਗਸਟਰ ਗ੍ਰਿਫ਼ਤਾਰ ਦੋ ਕਿੱਲੋਗਰਾਮ ਹੈਰੋਇਨ ਤੇ ਪਿਸਤੌਲ ਬਰਾਮਦ
. . .  1 day ago
ਅੰਮ੍ਰਿਤਸਰ, 17 ਅਗਸਤ (ਰੇਸ਼ਮ ਸਿੰਘ , ਗੁਰਪ੍ਰੀਤ ਸਿੰਘ ਢਿੱਲੋਂ )-ਜੰਡਿਆਲਾ ਨੇੜੇ ਪੁਲਿਸ ਨਾਲ ਹੋਈ ਮੁੱਠਭੇੜ ਉਪਰੰਤ ਪੁਲਿਸ ਵਲੋਂ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਦਾ ਸਬੰਧ ਜੱਗੂ ਭਗਵਾਨਪੁਰੀਆ ਗਰੁੱਪ ਨਾਲ
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ 'ਚ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ,ਪੁਲਿਸ ਪਾਰਟੀ ’ਤੇ ਫਾਇਰਿੰਗ
. . .  1 day ago
ਸੂਰਤ ਵਿਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰਿਆ
. . .  1 day ago
ਮਲੌਦ ਪੀ.ਏ.ਡੀ.ਬੀ. ਚੋਣਾਂ 'ਚ ਆਮ ਆਦਮੀ ਪਾਰਟੀ ਦੇ ਪੰਜ ਤੇ ਅਕਾਲੀ ਦਲ ਦੇ ਚਾਰ ਡਾਇਰੈਕਟਰ ਬਣੇ
. . .  1 day ago
ਮਲੌਦ, 17 ਅਗਸਤ (ਨਿਜ਼ਾਮਪੁਰ/ਚਾਪੜਾ)- ਮਲੌਦ ਪੀ.ਏ.ਡੀ.ਬੀ. ਬੈਂਕ ਦੀਆਂ ਚੋਣਾਂ 'ਚ ਪੰਜ ਸੀਟਾਂ 'ਤੇ ਚੋਣ ਹੋਈ, ਜਿਸ 'ਚ ਇਕ ਸੀਟ ਆਮ ਆਦਮੀ ਪਾਰਟੀ ਅਤੇ ਚਾਰ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈਆਂ। ਜ਼ਿਕਰਯੋਗ ਹੈ ਕਿ ਕੁੱਲ 9 ਮੈਂਬਰਾਂ 'ਚੋਂ ਚਾਰ...
ਅਟਾਰੀ ਸਰਹੱਦ 'ਤੇ ਆਈ.ਸੀ.ਪੀ. 'ਚ ਹੋਇਆ ਧਮਾਕਾ, ਡਰਾਈ ਫਰੂਟ ਦੇ ਟਰੱਕ ਥੱਲੇ ਚੁੰਬਕ ਨਾਲ ਲਮਕਾਇਆ ਗਿਆ ਸੀ ਲੋਹੇ ਦਾ ਡੱਬਾ
. . .  1 day ago
ਅਟਾਰੀ, 17 ਅਗਸਤ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਵਪਾਰਕ ਸੌਦੇ ਨੂੰ ਚਲਾਉਣ ਵਾਲੀ ਇੰਟੇਗ੍ਰੇਟਿਡ ਚੈੱਕ ਪੋਸਟ ਵਿਖੇ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਫ਼ਗਾਨਿਸਤਾਨ ਤੋਂ ਆਏ ਡਰਾਈ ਫਰੂਟ...
ਡੀ.ਜੀ. ਸੀ.ਏ. ਨੇ ਕੋਰੋਨਾ ਦੇ ਮੱਦੇਨਜ਼ਰ ਏਅਰਲਾਈਨਜ਼ ਕੰਪਨੀਆਂ ਨੂੰ ਜਾਰੀ ਕੀਤੀ ਨਵੀਆਂ ਹਦਾਇਤਾਂ
. . .  1 day ago
ਨਵੀਂ ਦਿੱਲੀ, 17 ਅਗਸਤ- ਦੇਸ਼ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ.ਜੀ. ਸੀ.ਏ.) ਨੇ ਏਅਰਲਾਈਨਜ਼ ਕੰਪਨੀਆਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ...
ਅਫ਼ਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੇ ਟਰੱਕ 'ਚੋਂ ਮਿਲੀ ਇਤਰਾਜ਼ਯੋਗ ਚੀਜ਼
. . .  1 day ago
ਅਜਨਾਲਾ, 17 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਅਫ਼ਗਾਨਿਸਤਾਨ ਦਰਮਿਆਨ ਚੱਲ ਰਹੇ ਵਪਾਰ ਦੌਰਾਨ ਅੱਜ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਆਏ ਡਰਾਈ ਫਰੂਟ ਦੇ ਟਰੱਕ 'ਚੋਂ ਇਤਰਾਜ਼ਯੋਗ ਚੀਜ਼ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ...
ਸੈਂਕੜੇ ਅਧਿਆਪਕਾਂ ਨੇ ਧਰਨਾ ਦੇ ਕੇ ਕੀਤਾ ਜ਼ਬਰਦਸਤ ਰੋਸ ਪ੍ਰਦਰਸ਼ਨ
. . .  1 day ago
ਸੰਗਰੂਰ, 17 ਅਗਸਤ (ਧੀਰਜ ਪਸ਼ੋਰੀਆ)- ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਅੱਜ ਸੰਗਰੂਰ ਵਿਖੇ ਸੈਂਕੜੇ ਅਧਿਆਪਕਾਂ ਨੇ ਅਧਿਆਪਕ ਮੰਗਾਂ ਦੀ ਅਣਦੇਖੀ ਕਰਨ ਖ਼ਿਲਾਫ਼ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਅੱਗੇ ਇਕੱਠੇ ਹੋ ਕੇ ਜ਼ਬਰਦਸਤ ਨਾਅਰੇਬਾਜ਼ੀ...
ਕੁਲਦੀਪ ਧਾਲੀਵਾਲ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਵੰਡੀਆਂ ਮਸ਼ੀਨਾਂ 'ਚ 150 ਕਰੋੜ ਰੁਪਏ ਦੇ ਘਪਲੇ ਸੰਬੰਧੀ ਵਿਜੀਲੈਂਸ ਜਾਂਚ ਦੇ ਹੁਕਮ
. . .  1 day ago
ਚੰਡੀਗੜ੍ਹ 17 ਅਗਸਤ, ਭਗਵੰਤ ਮਾਨ ਸਰਕਾਰ ਵਲੋਂ ਸੂਬੇ 'ਚ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਲਈ ਪਹਿਲੇ ਦਿਨ ਤੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਦੇ ਚੱਲਦਿਆਂ ਪਹਿਲੀਆਂ ਸਰਕਾਰਾਂ 'ਚ ਲੋਕਾਂ ਦੇ ਪੈਸੇ ਦੀ ਲੁੱਟ-ਖਸੁੱਟ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਰਾਜਸੀ ਆਗੂਆਂ...
ਕਿਸਾਨਾਂ ਨੂੰ ਕੇਂਦਰ ਵਲੋਂ ਰਾਹਤ, ਖ਼ੇਤੀਬਾੜੀ ਕਰਜ਼ 'ਤੇ 1.5 ਫ਼ੀਸਦੀ ਸਹਾਇਤਾ ਨੂੰ ਮਨਜ਼ੂਰੀ
. . .  1 day ago
ਨਵੀਂ ਦਿੱਲੀ, 17 ਅਗਸਤ-ਕੈਬਨਿਟ ਦੀ ਬੈਠਕ 'ਚ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ 3 ਲੱਖ ਤੱਕ ਦੇ ਛੋਟੀ ਮਿਆਦ ਵਾਲੇ ਖ਼ੇਤੀ...
ਇੰਡਸਟਰੀਅਲ ਚੈਂਬਰ 'ਚ ਪੰਜਾਬ ਦੇ ਪਹਿਲੇ ਸੁਵਿਧਾ ਕੇਂਦਰ ਦੀ ਹੋਈ ਸ਼ੁਰੂਆਤ
. . .  1 day ago
ਸੰਗਰੂਰ, 17 ਅਗਸਤ (ਧੀਰਜ ਪਸ਼ੋਰੀਆ)- ਸੰਗਰੂਰ ਇੰਡਸਟਰੀਅਲ ਚੈਂਬਰ 'ਚ ਪੰਜਾਬ ਦੇ ਪਹਿਲੇ ਸੁਵਿਧਾ ਕੇਂਦਰ ਦਾ ਉਦਘਾਟਨ ਵਿਧਾਇਕਾ ਬੀਬਾ ਨਰਿੰਦਰ ਕੌਰ ਭਰਾਜ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐੱਸ.ਈ.ਈ. ਅਸ਼ੋਕ ਸ਼ਰਮਾ...
ਚਿੱਟੇ ਮੱਛਰ ਨਾਲ ਖ਼ਰਾਬ ਹੋਇਆ ਨਰਮਾ ਵਾਹਿਆ
. . .  1 day ago
ਰਾਮਾ ਮੰਡੀ, 17 ਅਗਸਤ (ਗੁਰਪ੍ਰੀਤ ਸਿੰਘ ਅਰੋੜਾ)- ਨਰਮਾ ਪੱਟੀ 'ਚ ਚਿੱਟਾ ਮੱਛਰ ਨਰਮੇ ਦੀ ਫ਼ਸਲ ਨੂੰ ਤਬਾਹ ਕਰ ਰਿਹਾ ਹੈ। ਕਿਸਾਨਾਂ ਵਲੋਂ ਨਰਮੇ ਦੀ ਫ਼ਸਲ ਬਚਾਉਣ ਲਈ ਸਪਰੇਹਾਂ ਕੀਤੀਆਂ ਜਾ ਰਹੀਆ ਹਨ। 'ਆਪ' ਸਰਕਾਰ ਜੋ ਪਹਿਲਾਂ ਕਹਿੰਦੀ ਸੀ ਕਿ ਪਿੰਡ-ਪਿੰਡ...
ਪਟਿਆਲਾ: ਦਿਨ-ਦਿਹਾੜੇ ਨਕਾਬਪੋਸ਼ ਵਿਅਕਤੀਆਂ ਵਲੋਂ ਹਜ਼ਾਰਾਂ ਰੁਪਏ ਦੀ ਲੁੱਟ
. . .  1 day ago
ਪਟਿਆਲਾ, 17 ਅਗਸਤ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਦੇ ਬਿਸ਼ਨ ਨਗਰ ਵਿਖੇ ਦਿਨ-ਦਿਹਾੜੇ ਦੋ ਨਕਾਬਪੋਸ਼ ਵਿਅਕਤੀਆਂ ਨੇ 65 ਹਜ਼ਾਰ ਰੁਪਏ ਦੀ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਉਣ ਦਾ ਮਾਮਲਾ: ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
. . .  1 day ago
ਅੰਮ੍ਰਿਤਸਰ, 17 ਅਗਸਤ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਨੌਜਵਾਨ ਵਲੋਂ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਉਣ ਅਤੇ ਫੋਟੋਆਂ ਖਿਚਵਾ ਕੇ ਵਾਇਰਲ ਕਰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿੰਦਾ ਕੀਤੀ...
ਅੰਮ੍ਰਿਤਸਰ: ਪੁਲਿਸ ਦੀ ਗੱਡੀ ਹੇਠਾਂ ਬੰਬ ਰੱਖਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 17 ਅਗਸਤ (ਰੇਸ਼ਮ ਸਿੰਘ)-ਬੀਤੇ ਦਿਨੀਂ ਇਕ ਸਬ-ਇੰਸਪੈਕਟਰ ਦੀ ਗੱਡੀ ਹੇਠਾਂ ਬੰਬ ਲਾ ਕੇ ਉਡਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਪੁਲਿਸ ਨੇ 2 ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਦਿੱਲੀ ਤੋਂ ਵਿਸਤਾਰਾ ਏਅਰਲਾਈਨ ਰਾਹੀਂ ਅੰਮ੍ਰਿਤਸਰ ਲਿਆਂਦਾ...
ਭੇਤਭਰੇ ਹਾਲਾਤ 'ਚ ਜੰਡਿਆਲਾ ਦੇ ਨੌਜਵਾਨ ਦੀ ਮੌਤ
. . .  1 day ago
ਜੰਡਿਆਲਾ ਮੰਜਕੀ, 17ਅਗਸਤ (ਸੁਰਜੀਤ ਸਿੰਘ ਜੰਡਿਆਲਾ)-ਜੰਡਿਆਲਾ-ਫਗਵਾੜਾ ਮੁੱਖ ਮਾਰਗ ਤੇ ਪੈਂਦੇ ਪਿੰਡ ਲਖਨਪਾਲ ਕੋਲ ਅੱਜ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲਖਨਪਾਲ ਦੇ ਸਰਪੰਚ ਰਮਨ ਕੁਮਾਰ ਨੇ ਦੱਸਿਆ ਕਿ...
ਪਵਨ ਕੁਮਾਰ ਅਤੇ ਲਖਵਿੰਦਰ ਸਿੰਘ ਰਾਣਾ ਮੁੱਖ ਮੰਤਰੀ ਦੀ ਮੌਜੂਦਗੀ 'ਚ ਭਾਜਪਾ 'ਚ ਹੋਏ ਸ਼ਾਮਿਲ
. . .  1 day ago
ਨਵੀਂ ਦਿੱਲੀ, 17 ਅਗਸਤ-ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਵਿਧਾਇਕ ਪਵਨ ਕੁਮਾਰ ਕਾਜਲ ਅਤੇ ਲਖਵਿੰਦਰ ਸਿੰਘ ਰਾਣਾ ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਿਲ ਹੋਏ ਹਨ।
24 ਅਗਸਤ ਨੂੰ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਚੰਡੀਗੜ੍ਹ, 17 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਪੰਜਾਬ ਦਾ ਦੌਰਾ ਕਰਨਗੇ । ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਮੋਦੀ ਨਵੀਂ ਚੰਡੀਗੜ੍ਹ ਕੇ ਮੁੱਲਾਂਪੁਰ ਪਹੁੰਚਣਗੇ, ਜਿੱਥੇ ਉਹ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ...
ਸੜਕ ਦੀ ਖ਼ਸਤਾ ਹਾਲਤ ਕਾਰਨ ਬੱਸ ਨੇ ਦੋ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੁਚਲਿਆ, ਦੋਹਾਂ ਦੀ ਮੌਕੇ 'ਤੇ ਹੋਈ ਮੌਤ
. . .  1 day ago
ਚੇਤਨਪੁਰਾ, 17 ਅਗਸਤ (ਮਹਾਂਬੀਰ ਸਿੰਘ ਗਿੱਲ)-ਅੰਮ੍ਰਿਤਸਰ-ਫਤਹਿਗੜ੍ਹ ਚੂੜੀਆਂ ਵਾਇਆ ਚੇਤਨਪੁਰਾ ਸੜਕ ਦੀ ਖ਼ਸਤਾ ਹਾਲਤ ਕਾਰਨ ਅੱਜ ਫਿਰ ਵਾਪਰੇ ਇਕ ਦਰਦਨਾਕ ਤੇ ਭਿਆਨਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਬੱਲ ਕਲਾਂ ਚੌਕੀ ਦੇ ਇੰਚਾਰਜ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 21 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਅਜਿਹਾ ਹਰ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੈ, ਜਿਹੜਾ ਦਹਿਸ਼ਤ ਨਾਲ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। -ਅਲਬਰਟ ਆਈਨਸਟਾਈਨ

ਅੰਮ੍ਰਿਤਸਰ / ਦਿਹਾਤੀ

ਪਿੰਡ ਸ਼ੇਰੋਬਾਘਾ ਬੁਨਿਆਦੀ ਸਹੂਲਤਾਂ ਤੋਂ ਸੱਖਣਾ

ਸਠਿਆਲਾ, 4 ਅਗਸਤ (ਸਫਰੀ)-ਹਲਕਾ ਬਾਬਾ ਬਕਾਲਾ ਦਾ ਪਿੰਡ ਸ਼ੇਰੋਬਾਘਾ ਬੁਨਿਆਦੀ ਸਹੂਲਤਾਂ ਤੋੋਂ ਸੱਖਣਾ ਹੈ ਤੇ ਗ੍ਰਾਮ ਪੰਚਾਇਤ ਨੇ 5 ਏਕੜ ਜ਼ਮੀਨ ਲੁਧਿਆਣਾ ਯੂਨੀਵਰਸਿਟੀ ਨੂੰ ਸੀਡ ਫਾਰਮ ਲਈ ਦਿੱਤੀ ਸੀ ਤੇ ਸ਼ਾਹੀ ਠਾਠ ਇਮਾਰਤ ਬਣਾਈ ਗਈ ਪਰ ਸੀਡ ਫਾਰਮ ਕਾਮਯਾਬ ਨਾ ਹੋ ਸਕਿਆ ਤੇ ਇਸ ਸੀਡ ਫਾਰਮ ਨੂੰ ਜੰਗਲਾਤ ਮਹਿਕਮੇ ਵਲੋਂ ਲਿਆ ਗਿਆ | ਉਹ ਵਿਭਾਗ ਵੀ ਹੱਥ ਖੜੇ ਕਰਕੇ ਚਲੇ ਜਾਣ ਨਾਲ ਅੱਜ ਇਮਾਰਤ ਖੰਡਰ ਬਣਦੀ ਜਾ ਰਹੀ ਹੈ |
ਡਿਸਪੈਂਸਰੀ ਦੀ ਲੋੜ¸ ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਸਰਕਾਰੀ ਡਿਸਪੈਂਸਰੀ ਪਹਿਲਾਂ ਪਿੰਡ ਵਿਚ ਹੁੰਦੀ ਸੀ ਤੇ ਸਰਕਾਰੀ ਡਿਸਪੈਂਸਰੀ ਚੁੱਕੇ ਜਾਣ 'ਤੇ ਲੋਕ ਸਰਕਾਰੀ ਸਹੂਲਤਾਂ ਲੈਣ ਲਈ ਉਨ੍ਹਾਂ ਨੂੰ ਹਸਪਤਾਲ ਬਾਬਾ ਬਕਾਲਾ ਜਾਣਾ ਪੈਂਦਾ ਹੈ ਤੇ ਇਸ ਪਿੰਡ ਵਿਚ ਜਰੂਰ ਮੁਹੱਲਾ ਕਲੀਨਿਕ ਖੋਲਿ੍ਹਆ ਜਾਵੇ |
ਸੀਨੀ: ਸੈਕੰਡਰੀ ਸਕੂਲ ਖੋਲ੍ਹਣ ਦੀ ਮੰਗ¸ਪਿੰਡ ਦੀ ਪੰਚਾਇਤ ਨੇ ਦੱਸਿਆ ਹੈ ਕਿ ਪਿੰਡ ਬਹੁਤ ਵੱਡਾ ਹੈ ਤੇ ਹੋਰ ਵੀ ਪਿੰਡ ਜੁੜਦੇ ਹਨ ਤੇ ਬੱਚਿਆਂ ਨੂੰ ਦੂਸਰੇ ਪਿੰਡ ਵਿਚ 8ਵੀਂ ਜਮਾਤ ਪਾਸ ਕਰਨ ਤੋਂ ਬਾਅਦ ਜਾਣਾ ਪੈਂਦਾ ਹੈ | ਲੋਕਾਂ ਦੀ ਮੰਗ ਹੈ ਕਿ ਸਰਕਾਰੀ ਮਿਡਲ ਸਕੂਲ ਨੂੰ ਸੈਕੰਡਰੀ ਸਕੂਲ ਬਣਾਇਆ ਜਾਵੇ ਤਾਂ ਕਿ ਬੱਚੇ ਪਿੰਡ ਵਿਚ ਬਾਰ੍ਹਵੀਂ ਜਮਾਤ ਪਾਸ ਕਰ ਸਕਣ |
ਸਰਕਾਰੀ ਬੱਸ ਦੇ ਰੂਟ ਦੀ ਮੰਗ¸ ਪਿੰਡ ਸ਼ੇਰੋਬਾਘਾ ਤੋਂ ਅੰਮਿ੍ਤਸਰ ਨੂੰ ਜਾਣ ਦਾ ਰੂਟ ਬਹਾਲ ਕੀਤਾ ਜਾਵੇ | ਲੋਕਾਂ ਨੇ ਦੱਸਿਆ ਹੈ ਕਿ ਰੋਜ਼ਾਨਾਂ ਪਿੰਡ ਤੋਂ ਸਰਕਾਰੀ ਬੱਸ ਅੰਮਿ੍ਤਸਰ ਨੂੰ ਜਾਂਦੀ ਸੀ ਪਰ ਰੂਟ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰਾਈਵੇਟ ਮਿੰਨੀ ਬੱਸਾਂ ਰਾਹੀਂ ਖੱਜਲ ਖਵਾਰ ਹੋ ਕੇ ਅੰਮਿ੍ਤਸਰ ਜਾਣਾ ਪੈਂਦਾ ਹੈ |
ਖੇਡ ਸਟੇਡੀਅਮ ਦੀ ਘਾਟ¸ਪਿੰਡ ਵਿਚ ਨੌਜਾਵਾਨਾਂ ਲਈ ਖੇਡ ਸਟੇਡੀਅਮ ਦੀ ਅਹਿਮ ਲੋੜ ਹੈ | ਲੋਕਾਂ ਨੇ ਦੱਸਿਆ ਹੈ ਕਿ ਪਿੰਡ ਵਿਚ ਚੰਗੇ ਖਿਡਾਰੀ ਪੈਦਾ ਕਰਨ ਲਈ ਖੇਡ ਸਟੇਡੀਅਮ ਬਣਾਇਆ ਜਾਵੇ |
ਫਿਰਨੀ ਪੱਕੀ ਕਰਨ ਦੀ ਮੰਗ¸ ਪਿੰਡ ਦੀ ਪੰਚਾਇਤ ਨੇ ਦੱਸਿਆ ਹੈ ਕਿ ਪਿੰਡ ਵਿਚ ਅੱਧੀ ਫਿਰਨੀ 'ਤੇ ਸੰਪਰਕ ਸੜਕ ਬਣੀ ਹੈ ਪਰ ਕੁਝ ਫਿਰਨੀ 'ਤੇ ਲੋਕਾਂ ਦਾ ਕਬਜ਼ਾ ਹੋਣ ਕਾਰਨ ਨਹੀਂ ਬਣ ਸਕੀ | ਉਨ੍ਹਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਫਿਰਨੀ ਦਾ ਕਬਜ਼ਾ ਛੁਡਾ ਕੇ ਸੰਪਰਕ ਸੜਕ ਬਣਾਈ ਜਾਵੇ |
ਸਰਪੰਚ ਦਾ ਕੀ ਕਹਿਣਾ¸ ਗ੍ਰਾਮ ਪੰਚਾਇਤ ਦੇ ਸਰਪੰਚ ਇੰਦਰਜੀਤ ਸਿੰਘ ਨੇ ਮੈਂਬਰ ਤਰਸੇਮ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ, ਹਾਕਮ ਸਿੰਘ, ਅਵਤਾਰ ਸਿੰਘ, ਗਰਮੀਤ ਸਿੰਘ ਦੀ ਹਾਜ਼ਰੀ ਵਿਚ ਦੱਸਿਆ ਹੈ ਕਿ ਪਿੰਡ ਦੀ 70 ਏਕੜ ਜ਼ਮੀਨ ਹੈ ਤੇ ਜ਼ਮੀਨ ਦੀ ਗਿਰਦੌਰੀ ਪੰਚਾਇਤ ਦੇ ਨਾਂਅ ਹੋਣੀ ਚਾਹੀਦੀ ਹੈ ਤੇ ਜਿਨ੍ਹਾਂ ਲੋਕਾਂ ਨੇ ਪੰਚਾਇਤੀ ਜ਼ਮੀਨ 'ਤੇੇ ਕਬਜ਼ੇ ਹਨ | ਉਨ੍ਹਾਂ ਲੋਕਾਂ ਤੋਂ ਜ਼ਮੀਨ ਛੁਡਾਈ ਜਾਵੇ | ਉਨ੍ਹਾਂ ਨੇ ਦੱਸਿਆ ਹੈ ਕਿ ਬਰਸਾਤ ਦੇ ਕਾਰਨ ਪਿੰਡ ਸ਼ੇਰੋਬਾਘਾ ਦੀ ਸੰਪਰਕ ਟੁੱਟ ਗਈ ਹੈ ਤੇ ਉਸ ਨੂੰ ਬਣਾਇਆ ਜਾਵੇ ਤਾਂ ਕਿ ਆਵਾਜਾਈ ਬਹਾਲ ਹੋ ਸਕੇ |

ਪੰਜਾਬ ਸਰਕਾਰ ਨੇ ਪਟਵਾਰੀਆਂ ਦੀਆਂ ਅਸਾਮੀਆਂ ਖਤਮ ਕਰਕੇ ਕੀਤਾ ਬੇਰੁਜਗਾਰ- ਨਰਿੰਦਰ ਕੁਮਾਰ

ਮਜੀਠਾ, 4 ਅਗਸਤ (ਮਨਿੰਦਰ ਸਿੰਘ ਸੋਖੀ)-'ਦੀ ਰੈਵੀਨਿਊ ਪਟਵਾਰ ਯੂਨੀਅਨ' ਤਹਿਸੀਲ ਮਜੀਠਾ ਦੀ ਇਕ ਵਿਸ਼ੇਸ਼ ਇਕੱਤਰਤਾ ਤਹਿਸੀਲ ਪ੍ਰਧਾਨ ਨਰਿੰਦਰ ਕੁਮਾਰ ਦੀ ਅਗਵਾਈ ਹੇਠ ਮਜੀਠਾ ਵਿਖੇ ਹੋਈ, ਜਿਸ ਵਿਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਵਿਸ਼ੇਸ਼ ...

ਪੂਰੀ ਖ਼ਬਰ »

ਲੰਪੀ ਸਕਿਨ ਬਿਮਾਰੀ ਨੇ ਸਰਹੱਦੀ ਖੇਤਰ 'ਚ ਪਸਾਰੇ ਪੈਰ, ਪਸ਼ੂ ਪਾਲਕਾਂ ਦੀ ਵਧੀ ਚਿੰਤਾ

ਅਜਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਪਸ਼ੂਆਂ ਵਿਚ ਲੰਪੀ ਸਕਿਨ ਨਾਮ ਦੀ ਬਿਮਾਰੀ ਆਉਣ ਨਾਲ ਅੱਤ ਦੀ ਮਹਿੰਗਾਈ ਦੇ ਦੌਰ ਵਿਚ ਪਹਿਲਾਂ ਹੀ ਆਰਥਿਕ ਪੱਖੋਂ ਕਮਜ਼ੋਰ ਹੋਏ ਪਸ਼ੂ ਪਾਲਕਾਂ ਦੀ ਚਿੰਤਾ ਹੋਰ ਵਧ ਗਈ ਹੈ, ਇਸ ਬਿਮਾਰੀ ਨੇ ਹੁਣ ਸਰਹੱਦੀ ਖੇਤਰ ਵਿਚ ਵੀ ਪੈਰ ...

ਪੂਰੀ ਖ਼ਬਰ »

ਇਜਲਾਸ 'ਚ ਬੀ.ਐੱਡ. ਅਧਿਆਪਕ ਫਰੰਟ ਤਹਿਸੀਲ ਅਜਨਾਲਾ ਦੇ ਤਰਸੇਮ ਲਾਲ, ਬਲਾਕ-1 ਦੇ ਵਿਛੋਆ ਤੇ ਬਲਾਕ-2 ਦੇ ਗੁਰਦੀਪ ਸਿੰਘ ਚੁਣੇ ਪ੍ਰਧਾਨ

ਅਜਨਾਲਾ, 4 ਅਗਸਤ (ਐਸ. ਪ੍ਰਸ਼ੋਤਮ)-ਅੱਜ ਇਥੇ ਬੀ.ਐਡ. ਅਧਿਆਪਕ ਫਰੰਟ ਪੰਜਾਬ ਤਹਿਸੀਲ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਕਰਨ ਲਈ ਜਥੇਬੰਦਕ ਇਜਲਾਸ ਜ਼ਿਲ੍ਹਾ ਜਨਰਲ ਸਕੱਤਰ ਅਮਰਜੀਤ ਸਿੰਘ ਕਲੇਰ ਤੇ ਜ਼ਿਲ੍ਹਾ ਕਮੇਟੀ ਮੈਂਬਰ ਜਰਨੈਲ ਸਿੰਘ ਅਜਨਾਲਾ ਦੀ ਅਗਵਾਈ 'ਚ ...

ਪੂਰੀ ਖ਼ਬਰ »

ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਤਰਸਿੱਕਾ 'ਚ ਕੀਤੀ ਮੀਟਿੰਗ

ਤਰਸਿੱਕਾ, 4 ਅਗਸਤ (ਅਤਰ ਸਿੰਘ ਤਰਸਿੱਕਾ)-ਪਿੰਡ ਤਰਸਿੱਕਾ ਦੀ ਦਾਣਾ ਮੰਡੀ ਵਿਖੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਇਕ ਅਹਿਮ ਮੀਟਿੰਗ ਗੁਰਨਾਮ ਸਿੰਘ ਭਿੰਡਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਖੇਤ ...

ਪੂਰੀ ਖ਼ਬਰ »

ਸਰਕਾਰੀ ਕਾਲਜ ਅਜਨਾਲਾ ਦੇ ਪਿ੍ੰਸੀਪਲ ਪਰਮਿੰਦਰ ਕੌਰ ਨੇ ਅਹੁਦਾ ਸੰਭਾਲਿਆ

ਅਜਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਅਜਨਾਲਾ ਵਿਚ ਪਿ੍ੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਸ੍ਰੀ ਓਮ ਪ੍ਰਕਾਸ਼ ਦੇ ਸੇਵਾਮੁਕਤ ਹੋਣ ਤੋਂ ਬਾਅਦ ਸ੍ਰੀਮਤੀ ਪਰਮਿੰਦਰ ਕੌਰ ਨੇ ਬਤੌਰ ਪਿ੍ੰਸੀਪਲ ਆਪਣਾ ਚਾਰਜ ਸੰਭਾਲ ਲਿਆ ਹੈ, ਉਹ ਸਰਕਾਰੀ ਕਾਲਜ ...

ਪੂਰੀ ਖ਼ਬਰ »

ਲੁਟੇਰਿਆਂ ਵਲੋਂ ਲੁੱਟਣ ਦੀ ਨੀਅਤ ਨਾਲ ਸਬਜ਼ੀ ਵਿਕਰੇਤਾ ਹਰਜੀਤ ਸਿੰਘ ਜੇਠੂਵਾਲ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ

ਜੇਠੂਵਾਲ, 4 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਪੁਲਿਸ ਵਲੋਂ ਭਾਵੇਂ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਈ ਗਈ ਮੁਹਿਮ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਲੁਟੇਰਿਆਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ | ਜਿਸ ਦੀ ਮਿਸਾਲ ਅੱਜ ਸਵੇਰੇ ...

ਪੂਰੀ ਖ਼ਬਰ »

ਬੋੜੇਵਾਲ ਕੰਗ ਵਿਖੇ ਸਰਕਾਰੀ ਕਣਕ ਦੀ ਵੰਡ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਈ ਲੜਾਈ, ਮਾਮਲਾ ਥਾਣੇ ਪੁੱਜਾ

ਮਜੀਠਾ, 4 ਅਗਸਤ (ਮਨਿੰਦਰ ਸਿੰਘ ਸੋਖੀ)-ਇਥੋਂ ਥੋੜੀ ਦੂਰ ਪੈਂਦੇ ਪਿੰਡ ਬੋੜੇਵਾਲ ਕੰਗ ਵਿਖੇ ਰਾਸ਼ਨ ਡੀਪੂ 'ਤੇ ਵੰਡੀ ਜਾਣ ਵਾਲੀ ਸਰਕਾਰੀ ਕਣਕ ਦੀ ਵੰਡ ਸਮੇਂ ਦੋ ਧਿਰਾਂ ਦਰਮਿਆਨ ਝਗੜਾ ਹੋਣ ਦਾ ਸਮਾਚਾਰ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮਜੀਠਾ ...

ਪੂਰੀ ਖ਼ਬਰ »

ਥਾਈਲੈਂਡ 'ਚ ਏਸ਼ੀਆ ਯੋਗਾ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤਣ ਵਾਲੀ ਨਵਨੀਤ ਕੌਰ ਦਾ ਭਰਵਾਂ ਸਵਾਗਤ

ਕੱਥੂਨੰਗਲ, 4 ਅਗਸਤ (ਦਲਵਿੰਦਰ ਸਿੰਘ ਰੰਧਾਵਾ)-ਥਾਈਲੈਂਡ ਵਿਖੇ ਹੋਈਆਂ ਏਸ਼ੀਆ ਯੋਗਾ ਚੈਂਪੀਅਨਸ਼ਿਪ ਖੇਡਾਂ ਵਿਚ 7 ਦੇਸ਼ਾਂ ਨੂੰ ਪਛਾੜਦੇ ਹੋਏ ਜਿੱਤ ਦਰਜ ਕਰਕੇ ਗੋਲਡ ਮੈਡਲ ਤੇ ਮਿਊਜ਼ਿਕ ਆਰਟੀਸਟ ਸੋਲੋ ਵਿਚੋਂ ਸਿਲਵਰ ਮੈਡਲ ਜਿੱਤ ਕੇ ਕੱਥੂਨੰਗਲ ਪੁੱਜਣ 'ਤੇ ...

ਪੂਰੀ ਖ਼ਬਰ »

ਹਰ ਖੇਤ ਤੱਕ ਨਹਿਰੀ ਪਾਣੀ ਤੇ ਦਰਿਆਈ ਪਾਣੀਆਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾੳਣੁ ਲਈ 10 ਨੂੰ ਭੀਮਪੁਰ, 14 ਨੂੰ ਵਲੀਪੁਰ ਵਿਖੇ ਕਰਾਂਗੇ ਮੁਜ਼ਾਹਰੇ ਤੇ ਰੈਲੀਆਂ- ਸੂਬਾ ਪ੍ਰਧਾਨ ਡਾ. ਸਤਨਾਮ

ਅਜਨਾਲਾ, 4 ਅਗਸਤ (ਐਸ.ਪ੍ਰਸ਼ੋਤਮ)-ਜਮਹੂਰੀ ਕਿਸਾਨ ਸਭਾ ਪੰਜਾਬ ਦਾ ਕਿਸਾਨੀ, ਜਵਾਨੀ, ਵਾਤਾਵਰਣ, ਪਾਣੀ ਬਚਾਉ ਮੁੱਖ ਉਦੇਸ਼ ਹੈ ਅਤੇ ਕਿਸਾਨੀ ਨੂੰ ਕਰਜ਼ਾ ਮੁਕਤ ਕਰਨ ਤੇ ਖੇਤੀ ਜਿਣਸਾਂ ਦੇ ਲਾਹੇਵੰਦ ਭਾਅ ਐੱਮ.ਐੱਸ.ਪੀ. ਕਾਨੂੰਨੀ ਗਾਰੰਟੀ ਲੈਣ ਆਦਿ ਆਰਥਿਕ ਮੰਗਾਂ ਦੀ ...

ਪੂਰੀ ਖ਼ਬਰ »

ਰੂਰਲ ਫ਼ਾਰਮੇਸੀ ਅਫ਼ਸਰ ਮੁੱਖ ਮੰਤਰੀ ਖ਼ਿਲਾਫ਼ 15 ਨੂੰ ਲੁਧਿਆਣੇ ਵਿਖੇ ਕਰਨਗੇ ਰੋਸ ਮੁਜ਼ਾਹਰਾ -ਪ੍ਰਧਾਨ ਚੌਹਾਨ

ਟਾਂਗਰਾ, 4 ਅਗਸਤ (ਹਰਜਿੰਦਰ ਸਿੰਘ ਕਲੇਰ)-ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਐਸੋਸੀਏਸ਼ਨ ਪੰਜਾਬ ਵਲੋਂ 15 ਅਗਸਤ ਨੂੰ ਲੁਧਿਆਣਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਆਪਣੀਆਂ ਮੰਗਾਂ ਨੂੰ ਲੈ ਕੇ ਕਰਨਗੇ ਰੋਸ ਮੁਜ਼ਾਹਰਾ | ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ...

ਪੂਰੀ ਖ਼ਬਰ »

ਪਿੰਡ ਜਾਣੀਆਂ ਕਾਲੋਨੀ ਦੇ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਪਿੰਡ ਬੰਡਾਲਾ ਤੇ ਜਾਣੀਆਂ 'ਚ ਬਣਿਆ ਟਕਰਾਅ

ਜੰਡਿਆਲਾ ਗੁਰੂ, 4 ਅਗਸਤ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ-ਤਰਨ ਤਾਰਨ ਰੋਡ 'ਤੇ ਪੈਂਦੀ ਪਿੰਡ ਜਾਣੀਆਂ ਕਾਲੋਨੀ ਦੇ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਪਿੰਡ ਬੰਡਾਲਾ ਅਤੇ ਜਾਣੀਆਂ ਵਿਚ ਪਿਛਲੇ ਕਾਫੀ ਸਮੇਂ ਤੋਂ ਟਕਰਾਅ ਬਣਿਆ ਹੋਇਆ ਹੈ, ਇਸ ਮਸਲੇ ਤੋਂ ਪ੍ਰਸ਼ਾਸਨ ...

ਪੂਰੀ ਖ਼ਬਰ »

ਸੂਰੋਪੱਡਾ, ਕੁਹਾਟਵਿੰਡ, ਉਦੋਨੰਗਲ ਦਾ ਪਟਵਾਰੀ ਨਾ ਹੋਣ 'ਤੇ ਲੋਕ ਮੁਸ਼ਕਿਲਾਂ 'ਚ ਘਿਰੇ

ਚੌਕ ਮਹਿਤਾ, 4 ਅਗਸਤ (ਧਰਮਿੰਦਰ ਸਿੰਘ ਭੰਮਰਾ)-ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਸਰਕਲ ਉਦੋਨੰਗਲ ਵਿਚ ਪਟਵਾਰੀ ਤਾਇਨਾਤ ਨਾ ਹੋਣ ਕਾਰਣ ਲੋਕ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਵਰਨਣਯੋਗ ਹੈ ਕਿ ਇਹ ਤਿੰਨ ਪਿੰਡਾਂ ਦਾ ਸਰਕਲ ਹੈ, ਜਿਸ ਵਿਚ ਪਿੰਡ ...

ਪੂਰੀ ਖ਼ਬਰ »

ਪਿੰਡ ਕੱਕੜ ਪੀਰ ਬਾਬਾ ਹਾਜੀ ਸ਼ਾਹ ਦੀ ਦਰਗਾਹ 'ਤੇ ਮੇਲਾ ਕਰਵਾਇਆ

ਲੋਪੋਕੇ, 4 ਅਗਸਤ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਕੱਕੜ ਪੀਰ ਬਾਬਾ ਹਾਜੀ ਸ਼ਾਹ ਦੀ ਦਰਗਾਹ ਉਪਰ ਸਾਲਾਨਾ ਸੱਭਿਆਚਾਰਕ ਮੇਲਾ ਸਮੂਹ ਨਗਰ 'ਤੇ ਇਲਾਕੇ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਮੇਲੇ ਦਾ ਨਜ਼ਾਰਾ ਅੱਖੀਂ ਦੇਖਿਆਂ ਹੀ ਬਣਦਾ ਸੀ | ਮੇਲੇ ਦੀ ...

ਪੂਰੀ ਖ਼ਬਰ »

ਆਪ ਵਲੋਂ ਮਿਆਦੀਆਂ ਪਿੰਡ 'ਚ ਸੱਥ ਬਣਾਉਣ ਦਾ ਨੀਂਹ ਪੱਥਰ ਰੱਖਿਆ

ਓਠੀਆਂ, 4 ਅਗਸਤ (ਗੁਰਵਿੰਦਰ ਸਿੰਘ ਛੀਨਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿੰਡਾਂ ਦੀਆਂ ਸਾਂਝੀਆਂ ਥਾਂਵਾਂ 'ਤੇ ਪਿੰਡ ਵਾਸੀਆਂ ਨੂੰ ਇੱਕਜੁੱਟਤਾ ਨਾਲ ਬੈਠ ਕੇ ਪੁਰਾਣੀਆਂ ਭਾਈਚਾਰਕ ਸਾਂਝਾਂ ਨੂੰ ਕਾਇਮ ਰੱਖਣ ਲਈ ਪਿੰਡ ਵਿਚ ਸੱਥਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ...

ਪੂਰੀ ਖ਼ਬਰ »

ਸ਼ਹੀਦ ਕੈਪਟਨ ਅਮਰਦੀਪ ਸਿੰਘ ਸਕੂਲ ਮਜੀਠਾ ਵਿਖੇ ਸਨਮਾਨ ਸਮਾਰੋਹ ਕਰਵਾਇਆ

ਮਜੀਠਾ, 4 ਅਗਸਤ (ਜਗਤਾਰ ਸਿੰਘ ਸਹਿਮੀ/ਮਨਿੰਦਰ ਸਿੰਘ ਸੋਖੀ)-ਕਾਰਗਿਲ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਵਿਖੇ ਪਿੰ੍ਰੰ: ਮੋਨਾ ਕੌਰ ਦੀ ਅਗਵਾਈ ਵਿਚ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਉਘੇ ਸਮਾਜਸੇਵੀ ਤੇ ਆਮ ਆਦਮੀ ਪਾਰਟੀ ਦੇ ...

ਪੂਰੀ ਖ਼ਬਰ »

ਮਾਨਾਂਵਾਲਾ 'ਚ ਸਾਲਾਨਾ ਸੱਭਿਆਚਾਰਕ ਮੇਲਾ ਮਨਾਇਆ

ਓਠੀਆਂ, 4 ਅਗਸਤ (ਗੁਰਵਿੰਦਰ ਸਿੰਘ ਛੀਨਾ)-ਨਜਦੀਕ ਪੈਂਦੇ ਪਿੰਡ ਮਾਨਾਂਵਾਲਾ ਵਿਖੇ ਸਮੂੰਹ ਪਿੰਡ ਵਾਸੀਆਂ ਵਲੋਂ ਹਰ ਸਾਲ ਕਰਵਾਇਆ ਜਾਂਦਾ ਝਾੜ ਪੀਰ ਦੀ ਦਰਗਾਹ 'ਤੇ ਸਾਲਾਨਾ ਸੱਭਿਆਚਾਰਕ ਮੇਲਾ ਇਸ ਵਾਰ ਵੀ ਬੜੀ ਧੂਮਧਾਮ ਨਾਲ ਕਰਵਾਇਆ ਗਿਆ | ਸਵੇਰੇ 10 ਵਜੇ ਪ੍ਰਬੰਧਕਾਂ ...

ਪੂਰੀ ਖ਼ਬਰ »

ਮਾਮਲਾ ਅਮਰੀਕਾ ਰਹਿੰਦੀ ਮਾਡਲ ਵਲੋਂ ਆਪਣੀ ਪਿੱਠ 'ਤੇ ਪਵਿੱਤਰ ਗੁਰਬਾਣੀ ਅੰਕਿਤ ਕਰਨ ਦਾ

ਬਾਬਾ ਬਕਾਲਾ ਸਾਹਿਬ, 4 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਅਮਰੀਕਾ ਰਹਿੰਦੀ ਇਕ ਮਾਡਲ ਵਲੋਂ ਆਪਣੀ ਪਿੱਠ 'ਤੇ ਪਵਿੱਤਰ ਗੁਰਬਾਣੀ ਦਾ ਸਲੋਕ ਲਿਖਣ ਦੇ ਮਾਮਲੇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਗੰਭੀਰ ਨੋਟਿਸ ਲਿਆ ਹੈ | ਅੱਜ ਇੱਥੇ ਸ੍ਰੀ ਗੁਰੂ ਗ੍ਰੰਥ ...

ਪੂਰੀ ਖ਼ਬਰ »

ਆਪ ਆਗੂਆਂ ਵਲੋਂ ਐੱਸ.ਐੱਚ.ਓ. ਰਮਨਦੀਪ ਕੌਰ ਬੰਦੇਸ਼ਾ ਨੂੰ ਕੀਤਾ ਸਨਮਾਨਿਤ

ਹਰਸ਼ਾ ਛੀਨਾ, 4 ਅਗਸਤ (ਕੜਿਆਲ)-ਪੁਲਿਸ ਥਾਣਾ ਰਾਜਾਸਾਂਸੀ ਵਿਖੇ ਨਵ ਨਿਯੁਕਤ ਐੱਸ. ਐੱਚ. ਓ. ਸਬ ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾ ਨੂੰ ਆਮ ਆਦਮੀ ਪਾਰਟੀ ਦੇ ਸਰਕਲ ਆਗੂਆਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸਰਕਲ ਆਗੂ ...

ਪੂਰੀ ਖ਼ਬਰ »

ਭਾਈਚਾਰਕ ਸਾਂਝ ਨੂੰ ਵਧਾਉਣ ਲਈ ਪਿੰਡ ਮਹਿਮਦ ਮੰਦਰਾਵਾਲਾ ਵਿਖੇ ਸੱਥ ਦਾ ਰੱਖਿਆ ਨੀਂਹ ਪੱਥਰ

ਗੱਗੋਮਾਹਲ, 4 ਅਗਸਤ (ਬਲਵਿੰਦਰ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਅਲੋਪ ਹੋ ਚੁਕੇ ਵਿਰਸੇ ਨੂੰ ਮੁੜ ਸੁਰਜੀਤ ਕਰਨ ਤੇ ਪਿੰਡਾਂ ਵਿਚ ਵੱਸਦੇ ਲੋਕਾਂ ਦੀ ਖਤਮ ਹੁੰਦੀ ਜਾ ਰਹੀ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਪਿੰਡਾਂ ਵਿਚ ਸੱਥਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ਲਹਿਰ' ਤਹਿਤ ਹਲਕਾ ਬਾਬਾ ਬਕਾਲਾ ਸਾਹਿਬ 'ਚ ਤਿ੍ਵੈਣੀ ਬੂਟੇ ਲਗਾਏ ਜਾਣਗੇ- ਦਲਬੀਰ ਸਿੰਘ ਟੌਂਗ

ਬਾਬਾ ਬਕਾਲਾ ਸਾਹਿਬ, 4 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ: ਦਲਬੀਰ ਸਿੰਘ ਟੌਂਗ ਵਲੋਂ ਮੁੱਖ ਮੰਤਰੀ ਸ: ਭਗਵੰਤ ਮਾਨ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਹੇਠ 'ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ...

ਪੂਰੀ ਖ਼ਬਰ »

ਗਲੋਬਲ ਇੰਸਟੀਚਿਊਟਸ ਦੇ ਹੋਣਹਾਰ ਵਿਦਿਆਰਥੀਆਂ ਦੀ ਵੱਖ-ਵੱਖ ਬਹੁਖ਼ਰਾਸ਼ਟਰੀ ਕੰਪਨੀਆਂ 'ਚ ਹੋਈ ਚੋਣ

ਜੇਠੂਵਾਲ, 4 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਗਲੋਬਲ ਗਰੁੱਪ ਆਫ ਇੰਸਟੀਚਿਊਟਸ ਨੇ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਡਰਾਈਵ ਦੌਰਾਨ ਐਮ. ਬੀ. ਏ. ਬੈਚ 2023 ਦੀ ਵਿਦਿਆਰਥਣ ਦੀ ਚੋਣ ਵਿਪਰੋ, ਬੀ. ਟੈਕ ਮਕੈਨੀਕਲ ਇੰਜੀਨੀਅਰਿੰਗ ਬੈਚ 2023 ਦੇ ...

ਪੂਰੀ ਖ਼ਬਰ »

ਬਾਬਾ ਗਮ ਚੁੱਕ ਸਾਹਿਬ ਜੋੜ ਮੇਲੇ 'ਤੇ ਪਈ ਵਡੀ ਛਿੰਝ 'ਚ ਭਿੰਦਰ ਬੋਹਲੀਆਂ ਨੇ ਜਿੱਤੀ ਰੁਮਾਲੀ ਦੀ ਕੁਸ਼ਤੀ

ਅਜਨਾਲਾ, 4 ਅਗਸਤ (ਐੱਸ. ਪ੍ਰਸ਼ੋਤਮ)-ਕੌਮਾਂਤਰੀ ਸਰਹੱਦੀ ਪਿੰਡ ਬਲੜਵਾਲ ਵਿਖੇ ਬ੍ਰਹਮ ਗਿਆਨੀ ਬਾਬਾ ਗਮ ਚੁੱਕ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਦੋ ਰੋਜ਼ਾ ਜੋੜ ਮੇਲਾ ਕਰਵਾਇਆ ਗਿਆ ਅਤੇ ਸਜਾਏ ਗਏ ਗੁਰਮਤਿ ਸਮਾਗਮ ਦੌਰਾਨ ਸਿੱਖ ਪੰਥ ਦੇ ਮਹਾਨ ਵਿਦਵਾਨ ਰਾਗੀ, ...

ਪੂਰੀ ਖ਼ਬਰ »

ਅਮਨ ਸ਼ਰਮਾ ਦੀ ਅਗਵਾਈ ਹੇਠ ਨਗਰ ਪੰਚਾਇਤ ਰਈਆ ਵਲੋਂ ਸੀਵਰੇਜ਼ ਦੀ ਸਫਾਈ ਮੁਹਿੰਮ ਸ਼ੁਰੂ

ਰਈਆ, 4 ਅਗਸਤ (ਸ਼ਰਨਬੀਰ ਸਿੰਘ ਕੰਗ)-ਰਈਆ ਸ਼ਹਿਰ ਦੇ ਬੰਦ ਪਏ ਸੀਵਰੇਜ਼ ਨੂੰ ਖੋਲ੍ਹਣ ਲਈ ਨਗਰ ਪੰਚਾਇਤ ਰਈਆ ਦੇ ਸਮੂਹ ਕੌਂਸਲਰਾਂ ਵਲੋਂ ਪ੍ਰਧਾਨ ਅਮਨ ਸ਼ਰਮਾ ਦੀ ਅਗਵਾਈ ਹੇਠ ਜੈੱਟ ਮਸ਼ੀਨ ਦੀ ਮਦਦ ਨਾਲ ਮੁਹਿੰਮ ਸ਼ੁਰੂ ਕੀਤੀ ਗਈ | ਇਸ ਮੌਕੇ ਕੇ.ਕੇ. ਸ਼ਰਮਾ ਸਾਬਕਾ ...

ਪੂਰੀ ਖ਼ਬਰ »

ਆਪ ਦੀ ਬਾਬਾ ਬਕਾਲਾ ਸਾਹਿਬ ਸਿਆਸੀ ਕਾਨਫਰੰਸ ਹੋਵੇਗੀ ਇਤਿਹਾਸਕ-ਜੋਧਾ, ਹੀਰਾ

ਬਾਬਾ ਬਕਾਲਾ ਸਾਹਿਬ, 4 ਅਗਸਤ (ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਮਨਾਏ ਜਾ ਰਹੇ ਸਾਲਾਨਾ ਜੋੜ ਮੇਲਾ 'ਰੱਖੜ ਪੁੰਨਿਆ' ਮੌਕੇ ਆਮ ਆਦਮੀ ਪਾਰਟੀ ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ: ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਵਿਸ਼ਾਲ ਕਾਨਫਰੰਸ ...

ਪੂਰੀ ਖ਼ਬਰ »

ਕੇਂਦਰ ਦੀ ਨੌਕਰਸ਼ਾਹੀ ਸਿੱਖ ਮਾਮਲਿਆਂ ਸੰਬੰਧੀ ਫ਼ੈਸਲੇ ਲੈਣ ਤੋਂ ਪਹਿਲਾਂ ਸਿੱਖ ਬੁੱਧੀਜੀਵੀਆਂ ਨਾਲ ਮਸ਼ਵਰਾ ਕਰਨ- ਜ਼ਿਲ੍ਹਾ ਭਾਜਪਾ ਸਿੱਖ ਆਗੂ ਮਾਕੋਵਾਲ

ਅਜਨਾਲਾ, 4 ਅਗਸਤ (ਐਸ. ਪ੍ਰਸ਼ੋਤਮ)-ਇਥੇ ਭਾਜਪਾ ਜ਼ਿਲ੍ਹਾ ਦਿਹਾਤੀ ਅੰਮਿ੍ਤਸਰ -ਮਜੀਠਾ ਦੇ ਮੁੱਖ ਦਫਤਰ ਵਿਖੇ ਹਲਕਾ ਅਜਨਾਲਾ 'ਚ 13 ਤੋਂ 15 ਅਗਸਤ 3 ਰੋਜ਼ਾ ਘਰ ਘਰ ਤਿਰੰਗਾ ਲਹਿਰਾਉਣ ਮੁਹਿੰਮ ਦੀ ਸਫਲਤਾ ਦੀਆਂ ਤਿਆਰੀਆਂ ਲਈ ਭਾਜਪਾ ਮੰਡਲ ਅਜਨਾਲਾ ਦੇ ਪ੍ਰਧਾਨ ਅਸ਼ੋਕ ...

ਪੂਰੀ ਖ਼ਬਰ »

ਟੀ. ਐੱਸ. ਯੂ. ਆਗੂ ਕਿ੍ਸ਼ਨ ਸਿੰਘ ਜੇਠੂਵਾਲ ਨੂੰ ਸਦਮਾ -ਮਾਤਾ ਦਾ ਦਿਹਾਂਤ

ਮਜੀਠਾ, 4 ਅਗਸਤ (ਜਗਤਾਰ ਸਿੰਘ ਸਹਿਮੀ)-ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੂਬਾ ਆਗੂ ਕਿ੍ਸ਼ਨ ਸਿੰਘ ਜੇਠੂਵਾਲ ਦੇ ਮਾਤਾ ਗੁਰਬਚਨ ਕੌਰ ਸੰਖੇਪ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜੇ ਦੇ ਗਏ ਹਨ | ਜਿਨਾਂ ਦਾ ਅੱਜ ਦੁਪਹਿਰ ਬਾਅਦ ਪਿੰਡ ਜੇਠੂਵਾਲ ਵਿਖੇ ਅੰਤਮ ਸੰਸਕਾਰ ਕਰ ...

ਪੂਰੀ ਖ਼ਬਰ »

ਅਭੀਦੀਪ ਸਿੰਘ ਸਾਰੰਗਦੇਵ ਨੂੰ ਜਵਾਹਰ ਨਵੋਦਿਆ 'ਚ ਮਿਲਿਆ ਦਾਖਲਾ

ਅਜਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਜਵਾਹਰ ਨਵੋਦਿਆ ਵਿਦਿਆਲਿਆ ਸਮਿਤੀ ਨਵੀਂ ਦਿੱਲੀ ਵਲੋਂ ਲਈ ਗਈ ਪ੍ਰੀਖਿਆ ਵਿਚ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਸਾਰੰਗਦੇਵ ਬਲਾਕ ਅਜਨਾਲਾ-2 ਦੇ ਵਿਦਿਆਰਥੀ ਅਭੀਦੀਪ ਸਿੰਘ ਦੀ ਚੋਣ ਹੋਈ | ਪ੍ਰਵੇਸ਼ ਪ੍ਰੀਖਿਆ ਪਾਸ ਕਰਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX