ਭਾਦਸੋਂ, 4 ਅਗਸਤ (ਗੁਰਬਖ਼ਸ਼ ਸਿੰਘ ਵੜੈਚ)- ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਈਸ਼ਰਸਰ ਸਾਹਿਬ ਪਿੰਡ ਆਲੋਵਾਲ ਵਿਖੇ ਸਾਲਾਨਾ ਧਾਰਮਿਕ ਗੁਰਮਤਿ ਸਮਾਗਮ ਦੇ ਅੱਜ ਦੂਜੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ | ਸਮਾਗਮ ਦੌਰਾਨ ਅੱਜ ਸੰਤ, ਮਹਾਂਪੁਰਖ, ਰਾਗੀ, ਕੀਰਤਨੀ ਜਥਿਆਂ ਨੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਮਹਿਮਾ ਨਾਲ ਸੰਗਤ ਨੂੰ ਨਿਹਾਲ ਕੀਤਾ | ਇਸ ਦੌਰਾਨ ਸੰਤ ਬਾਬਾ ਬਲਜਿੰਦਰ ਸਿੰਘ ਮੁਖੀ ਰਾੜਾ ਸਾਹਿਬ ਸੰਪ੍ਰਦਾਇ, ਸੰਤ ਕਸ਼ਮੀਰਾ ਸਿੰਘ ਅਲੌਹਰਾਂ ਵਾਲੇ, ਸੰਤ ਬਾਬਾ ਰਣਜੀਤ ਸਿੰਘ ਢੀਂਗੀ ਵਾਲੇ, ਸੰਤ ਬਾਬਾ ਮੋਹਣ ਸਿੰਘ ਮੁਕੰਦਪੁਰ, ਸੰਤ ਬਾਬਾ ਗੁਰਮੁਖ ਸਿੰਘ ਆਲੋਵਾਲ, ਸੰਤ ਬਾਬਾ ਰੌਸ਼ਨ ਸਿੰਘ ਧਬਲਾਨ ਵਾਲੇ, ਬਾਬਾ ਅਮਰ ਸਿੰਘ ਰਾੜਾ ਸਾਹਿਬ, ਸੰਤ ਹਰਚੰਦ ਸਿੰਘ ਸਿਆੜ ਵਾਲੇ, ਸੰਤ ਰਣਜੀਤ ਸਿੰਘ ਘਲੌਟੀ, ਸੰਤ ਬਾਬਾ ਬਲਜੀਤ ਸਿੰਘ ਫੱਕਰ, ਬਾਬਾ ਵਿਸਾਖਾ ਸਿੰਘ, ਸੁਆਮੀ ਜਗਦੇਵ ਮੁਨੀ, ਭਾਈ ਜਸਵਿੰਦਰ ਸਿੰਘ ਰਤਵਾੜਾ, ਗਿਆਨੀ ਸੁਖਦੇਵ ਸਿੰਘ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਪਟਿਆਲਾ, ਭਾਈ ਰੁਪਿੰਦਰ ਸਿੰਘ, ਬੀਬੀ ਕੁਲਵੰਤ ਕੌਰ, ਭਾਈ ਹਰਿੰਦਰ ਸਿੰਘ, ਭਾਈ ਲਾਲ ਸਿੰਘ, ਭਾਈ ਦਿਲਪ੍ਰੀਤ ਸਿੰਘ, ਜੱਸਾ ਸਿੰਘ ਪ੍ਰਧਾਨ ਸਰਬੱਤ ਦਾ ਭਲਾ ਟਰੱਸਟ, ਭਾਈ ਸੁਖਵਿੰਦਰ ਸਿੰਘ, ਭਾਈ ਮਲਕੀਤ ਸਿੰਘ ਤੇ ਭਾਈ ਸੁਰਜੀਤ ਸਿੰਘ ਨੇ ਕਥਾ ਵਿਚਾਰਾਂ ਕੀਤੀਆਂ | ਅਖੀਰ 'ਚ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਜਿੱਥੇ ਗੁਰਮਤਿ ਵਿਚਾਰਾਂ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਉੱਥੇ ਖੰਡੇ ਬਾਟੇ ਦਾ ਅੰਮਿ੍ਤ ਛਕਣ ਦੀ ਅਪੀਲ ਕੀਤੀ | ਸਟੇਜ ਸਕੱਤਰ ਭਾਈ ਰਣਧੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਸਮਾਗਮ ਦੇ ਅੰਤਿਮ ਦਿਨ 5 ਅਗਸਤ ਨੂੰ ਸਿੱਖ ਕੌਮ ਦੀਆਂ ਸ਼ੋ੍ਰਮਣੀ ਸ਼ਖ਼ਸੀਅਤਾਂ, ਸਮੂਹ ਤਖ਼ਤਾਂ ਦੇ ਜਥੇਦਾਰ, ਸੰਤ, ਮਹਾਂਪੁਰਖ, ਸੰਤ ਸਮਾਜ ਤੇ ਸਿੱਖ ਸਿਆਸਤਦਾਨ, ਰਾਗੀ, ਢਾਡੀ, ਕੀਰਤਨੀਏ, ਗੁਰਦੁਆਰਾ ਸਾਹਿਬ ਆਲੋਵਾਲ ਵਿਖੇ ਨਤਮਸਤਕ ਹੋਣਗੇ | ਇਸ ਤੋਂ ਇਲਾਵਾ ਦੀ ਪਟਿਆਲਾ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਸਤਬੀਰ ਸਿੰਘ ਖੱਟੜਾ ਦੀ ਅਗਵਾਈ 'ਚ ਮੈਡੀਕਲ ਕੈਂਪ, ਖ਼ੂਨਦਾਨ ਕੈਂਪ ਲਗਾਇਆ ਜਾਵੇਗਾ ਤੇ ਸੰਗਤ ਨੂੰ ਪ੍ਰਸਾਦ ਦੇ ਰੂਪ 'ਚ ਬੂਟੇ ਵੀ ਦਿੱਤੇ ਜਾਣਗੇ | ਇਸ ਮੌਕੇ ਦੀ ਪਟਿਆਲਾ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਸਤਬੀਰ ਸਿੰਘ ਖੱਟੜਾ, ਸਤਵਿੰਦਰ ਸਿੰਘ ਟੌਹੜਾ ਸ਼੍ਰੋਮਣੀ ਕਮੇਟੀ ਮੈਂਬਰ, ਥਾਣਾ ਮੁਖੀ ਇੰਸਪੈਕਟਰ ਰਾਜਵਿੰਦਰ ਕੌਰ, ਟਰੈਫ਼ਿਕ ਇੰਚਾਰਜ ਬਲਜੀਤ ਸਿੰਘ, ਮੁਨਸ਼ੀ ਮਨਜਿੰਦਰ ਸਿੰਘ, ਮੁਨਸ਼ੀ ਵਰਿੰਦਰ ਸਿੰਘ, ਕਰਨੈਲ ਸਿੰਘ ਮਟੋਰੜਾ, ਬਲਜੀਤ ਸਿੰਘ ਜੇ.ਈ., ਰਾਕੇਸ਼ ਸੇਠ ਐੱਸ.ਡੀ.ਓ., ਆਇਆ ਸਿੰਘ, ਦਵਿੰਦਰ ਸਿੰਘ ਪਟਿਆਲਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਭਾਈ ਰਣਧੀਰ ਸਿੰਘ ਢੀਂਡਸਾ ਨੇ ਨਿਭਾਈ | ਸੰਗਤਾਂ ਲਈ ਥਾਂ-ਥਾਂ 'ਤੇ ਲੰਗਰਾਂ ਤੇ ਠੰਢੇ ਮਿੱਠੇ ਜਲਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਸਨ |
ਭੁੱਨਰਹੇੜੀ, 4 ਅਗਸਤ (ਧਨਵੰਤ ਸਿੰਘ)- ਵਣ ਵਿਭਾਗ ਦੀ ਜਗ੍ਹਾ 'ਚ ਨਜਾਇਜ਼ ਕਬਜ਼ੇ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪਟਿਆਲਾ-ਪਹੇਵਾ ਮੁੱਖ ਮਾਰਗ ਨਾਲ ਸਰਕਾਰੀ ਜ਼ਮੀਨ ਹੈ ਜਿਸ ਨੂੰ ਨਿੱਜੀ ਮੁਫਾਦਾਂ ਲਈ ਵਰਤੋਂ 'ਚ ਲਿਆਉਣ ਦਾ ਯੰਤਰ ਕੀਤਾ ਜਾ ਰਿਹਾ ਹੈ | ਇਹ ਵਣ ...
ਪਟਿਆਲਾ, 4 ਅਗਸਤ (ਮਨਦੀਪ ਸਿੰਘ ਖਰੌੜ)- ਪਟਿਆਲਾ ਵਿਖੇ ਐੱਸ.ਬੀ.ਆਈ. ਬੈਂਕ ਦੀ ਜ਼ੋਨਲ ਬਰਾਂਚ 'ਚੋਂ 35 ਲੱਖ ਲੈਕੇ ਫਰਾਰ ਹੋਏ ਬੱਚੇ ਦੇ ਮਾਮਲੇ 'ਚ ਹਾਲੇ ਤੱਕ ਪਟਿਆਲਾ ਦੇ ਹੱਥ ਖ਼ਾਲੀ ਹਨ | ਜਾਣਕਾਰੀ ਅਨੁਸਾਰ ਇਸ ਕੇਸ ਨੂੰ ਹੱਲ ਕਰਨ ਲਈ ਪਟਿਆਲਾ ਪੁਲਿਸ ਦੀਆਂ ਵੱਖ ਵੱਖ ...
ਬਨੂੜ, 4 ਅਗਸਤ (ਭੁਪਿੰਦਰ ਸਿੰਘ)- ਆਈ.ਟੀ.ਆਈ. ਬਨੂੜ ਦੇ ਪਿ੍ਸੀਪਲ ਨੇ ਕਾਰਜਸਾਧਕ ਅਫਸਰ ਬਨੂੜ ਨੂੰ ਪੱਤਰ ਲਿਖ ਕੇ ਆਈ.ਟੀ.ਆਈ. ਦੇ ਮੁੱਖ ਰਸਤੇ ਵਿਚਾਲੇ ਖੜੇ ਸਟਰੀਟ ਲਾਇਟ ਪੋਲ ਨੂੰ ਇਕ ਪਾਸੇ ਹਟਾਉਣ ਦੀ ਮੰਗ ਕੀਤੀ ਹੈ | ਪਿ੍ੰਸੀਪਲ ਪਰਮਜੀਤ ਸਿੰਘ ਨੇ ਦੱਸਿਆ ਕਿ ਆਈ. ਟੀ. ...
ਪਿਹੋਵਾ, 4 ਅਗਸਤ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)- ਖੇਡ ਮੰਤਰੀ ਸੰਦੀਪ ਸਿੰਘ ਨੂੰ ਮਿਲੀ ਧਮਕੀ ਤੋਂ ਬਾਅਦ ਮਾਹੌਲ ਗਰਮਾ ਗਿਆ ਹੈ | ਇਸ ਮਾਮਲੇ ਨੂੰ ਲੈ ਕੇ ਭਾਜਪਾ ਅਧਿਕਾਰੀਆਂ ਨੇ ਮੁੱਖ ਮੰਤਰੀ ਦੇ ਨਾਂਅ ਐੱਸ.ਡੀ.ਐਮ. ਸੋਨੂੰ ਰਾਮ ਨੂੰ ਮੰਗ ਪੱਤਰ ਸੌਂਪ ਕੇ ਖੇਡ ਮੰਤਰੀ ...
ਪਟਿਆਲਾ, 4 ਅਗਸਤ (ਅ.ਸ. ਆਹਲੂਵਾਲੀਆ)- ਪੰਜਾਬ ਸਰਕਾਰ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਤੇ ਵਿਸ਼ੇਸ਼ ਤੌਰ 'ਤੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਲਈ ਕਰਾਪ ਰੈਜ਼ੀਡਿਊ ਮੈਨੇਜਮੈਂਟ (ਸੀ.ਆਰ.ਐਮ) ਸਕੀਮ ਤਹਿਤ ਖੇਤੀ ਮਸ਼ੀਨਰੀ ਦੀ ਖ਼ਰੀਦ 'ਤੇ ਸਬਸਿਡੀ ਲਈ 15 ...
ਨਾਭਾ, 4 ਅਗਸਤ (ਅਮਨਦੀਪ ਸਿੰਘ ਲਵਲੀ)- ਜਿਨ੍ਹਾਂ ਔਰਤਾਂ ਵਲੋਂ ਭਰੂਣ ਹੱਤਿਆ ਕੀਤੀ ਜਾਂ ਕਰਵਾਈ ਜਾਂਦੀ ਹੈ ਉਨ੍ਹਾਂ ਔਰਤਾਂ ਦੇ ਮੂੰਹ 'ਤੇ ਹਰਜਿੰਦਰ ਕੌਰ ਵਲੋਂ ਤਗਮਾ ਜਿੱਤਣਾ ਵੱਡੀ ਚਪੇੜ ਹੈ, ਇਹ ਵਿਚਾਰ ਆਮ ਆਦਮੀ ਪਾਰਟੀ ਐਸ.ਸੀ. ਵਿੰਗ ਪੰਜਾਬ ਦੇ ਜੁਆਇੰਟ ਸਕੱਤਰ ਤੇ ...
ਪਟਿਆਲਾ, 4 ਅਗਸਤ (ਮਨਦੀਪ ਸਿੰਘ ਖਰੌੜ)- ਸਰਕਾਰੀ ਆਯੂਰਵੈਦਿਕ ਉਪਵੈਦ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਕੁਲਦੀਪ ਸਿੰਘ ਢੀਂਡਸਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿਚ ਯੂਨੀਅਨ ਵਲੋਂ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜੇਮਾਜਰਾ ਦੀ ਕਾਰਜਸ਼ੈਲੀ ਦੀ ...
ਪਟਿਆਲਾ, 4 ਅਗਸਤ (ਔਲਖ)-ਉੱਜਵਲ ਸਮਾਲ ਫਾਈਨਾਂਸ ਬੈਂਕ ਦੇ ਸਹਿਯੋਗ ਨਾਲ ਨਗਰ ਨਿਗਮ ਨੇ ਸਵੇਰੇ 6.30 ਵਜੇ ਛੋਟੀ ਬਾਰਾਂਦਰੀ 'ਚ ਸਫ਼ਾਈ ਅਭਿਆਨ ਚਲਾਇਆ | ਇਸ ਮੁਹਿੰਮ 'ਚ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਤੋਂ ਇਲਾਵਾ ਬੈਂਕ ਸਟਾਫ਼ ਨੇ ਵੀ ਹਿੱਸਾ ਲਿਆ | ਇਸ ਮੌਕੇ ਚੀਫ਼ ...
ਨਾਭਾ, 4 ਅਗਸਤ (ਕਰਮਜੀਤ ਸਿੰਘ)-ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਦੀ ਵਿਸ਼ੇਸ਼ ਬੈਠਕ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਥੂਹੀ ਦੀ ਅਗਵਾਈ ਹੇਠ ਹੋਈ | ਇਸ ਬੈਠਕ ਵਿਚ ਸੁਸਾਇਟੀ ਵਲੋਂ ਕੀਤੇ ਕਾਰਜਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਭਵਿੱਖ ਵਿਚ ...
ਰਾਜਪੁਰਾ, 4 ਅਗਸਤ (ਰਣਜੀਤ ਸਿੰਘ)- ਸਿਟੀ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਛਾਪਾਮਾਰੀ ਕਰਕੇ ਸ਼ਰਾਬ ਦੀਆਂ 39 ਬੋਤਲਾਂ ਬਰਾਮਦ ਕਰਕੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਇੱਥੋਂ ਦੀ ਇਕ ਕਾਲੋਨੀ 'ਚ ਚਲ ਰਹੇ ਬੀਅਰ ਬਾਰ ਵਿਚ ਪੁਲਿਸ ...
ਪਟਿਆਲਾ, 4 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਐੱਨ.ਐਸ.ਐਸ. ਵਿਭਾਗ ਵਲੋਂ ਭਾਰਤ ਸਰਕਾਰ ਰਾਸ਼ਟਰੀ ਸੇਵਾ ਯੋਜਨਾ ਅਤੇ ਕੇਂਦਰੀ ਗ੍ਰਹਿ ਸਕੱਤਰ ਅਤੇ ਯੁਵਕ ਸੇਵਾਵਾਂ, ਪੰਜਾਬ, ਚੰਡੀਗੜ੍ਹ ਵਲੋਂ ਕੀਤੇ ਗਏ ਨਿਰਦੇਸ਼ਾਂ ਤਹਿਤ ਯੂਨੀਵਰਸਿਟੀ ...
ਨਾਭਾ, 4 ਅਗਸਤ (ਕਰਮਜੀਤ ਸਿੰਘ)- ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬਿਨਾਹੇੜੀ ਵਿਖੇ ਵਿਦਿਆਰਥੀ ਅਨੁਸ਼ਾਸਨ ਕਮੇਟੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਸਕੂਲ ਵਲੋਂ ਬਣਾਏ ਗਏ ਚਾਰ ਹਾਊਸ ਕੈਪਟਨ ਵਾਇਸ ਕੈਪਟਨ ਤੇ ਪਰਫੈਕਟ ਸਟੂਡੈਂਟ ਚੁਣਿਆ ਗਿਆ ਅਤੇ ਇਸ ਦੇ ਨਾਲ ...
ਗੂਹਲਾ ਚੀਕਾ, 4 ਅਗਸਤ (ਓ.ਪੀ. ਸੈਣੀ)- ਗੂਹਲਾ ਦੇ ਪਿੰਡ ਭਾਗਲ ਦੇ ਸਰਕਾਰੀ ਸਕੂਲ ਵਿਚ ਪਿੰਡ ਦੇ ਕੁਝ ਨੌਜਵਾਨਾਂ ਦੇ ਸਹਿਯੋਗ ਨਾਲ ਸ਼ਹੀਦ ਰਾਜੇਸ਼ ਪੂਨੀਆ ਤੇ ਖਿਡਾਰੀ ਮਨਦੀਪ ਸੈਣੀ ਦੀ ਯਾਦ 'ਚ ਦੋ ਵਾਟਰ ਕੂਲਰ ਲਗਾਏ ਗਏ | ਕੂਲਰ ਲਗਾਉਣ ਨਾਲ ਬੱਚਿਆਂ ਨੂੰ ਸਾਫ਼, ਠੰਡਾ ਤੇ ...
ਪਟਿਆਲਾ, 4 ਅਗਸਤ (ਗੁਰਵਿੰਦਰ ਸਿੰਘ ਔਲਖ)- ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਡੀਕਲ ਟੈਕਨਾਲੋਜੀ, ਵਿਖੇ ਵਿਦਿਆਰਥੀ ਦੀ ਜਾਗਰੂਕਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੰਸਥਾ ਦੇ ਸੰਸਥਾਪਕ ਡਾ. ਸੁਭਾਸ਼ ਡਾਵਰ ਨੇ ਕਿਹਾ ਕਿ ਬਾਰ੍ਹਵੀਂ ਆਰਟਸ ਦਾ ਕੋਈ ਵੀ ਵਿਦਿਆਰਥੀ ...
ਪਟਿਆਲਾ, 4 ਅਗਸਤ (ਧਰਮਿੰਦਰ ਸਿੰਘ ਸਿੱਧੂ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਗਿਆਰ੍ਹਵੀਂ ਤੇ ਬਾਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਵਲੋਂ ਅੱਜ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦਾ ਦੌਰਾ ਕੀਤਾ ਗਿਆ ਤੇ ਉਨ੍ਹਾਂ ਬਿਊਰੋ ਵਲੋਂ ਨੌਜਵਾਨਾਂ ...
ਨਾਭਾ, 4 ਅਗਸਤ (ਕਰਮਜੀਤ ਸਿੰਘ)- ਥਾਣਾ ਕੋਤਵਾਲੀ ਨਾਭਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਤਸਕਰੀ ਕਰਦੇ ਇਕ ਦੋਸ਼ੀ ਨੂੰ ਕਾਬੂ ਕਰ ਉਸ ਦੇ ਕਬਜ਼ੇ 'ਚੋਂ 2.75 ਗਰਾਮ ਹੈਰੋਇਨ ਬਰਾਮਦ ਕਰ ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਮਾਮਲੇ ਮੁਤਾਬਿਕ ਥਾਣਾ ਕੋਤਵਾਲੀ ਤੋਂ ...
ਸਮਾਣਾ, 4 ਅਗਸਤ (ਹਰਵਿੰਦਰ ਸਿੰਘ ਟੋਨੀ)- ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ, ਵਲੋਂ ਸੂਬਾ ਕਮੇਟੀ ਦੀ ਕੀਤੀ ਆਨਲਾਈਨ ਮੀਟਿੰਗ ਵਿਚ ਅਹਿਮ ਏਜੰਡੇ ਵਿਚਾਰੇ ਗਏ ਜਿਸ ਵਿਚ ਪ੍ਰਮੁੱਖ ਤੌਰ 'ਤੇ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਵਲੋਂ 7 ਅਗਸਤ ਨੂੰ ...
ਪਟਿਆਲਾ, 4 ਅਗਸਤ (ਮਨਦੀਪ ਸਿੰਘ ਖਰੌੜ)- ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ 'ਚ ਪੀੜਤ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ...
ਦੇਵੀਗੜ੍ਹ, 4 ਅਗਸਤ (ਰਾਜਿੰਦਰ ਸਿੰਘ ਮੌਜੀ)- ਥਾਣਾ ਜੁਲਕਾਂ ਦੀ ਪੁਲਿਸ ਵਲੋਂ 500 ਗ੍ਰਾਮ ਅਫ਼ੀਮ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਗਿਆ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ...
ਪਟਿਆਲਾ, 4 ਅਗਸਤ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ ਖੇਤਰੀ, ਅੰਤਰ-ਖੇਤਰੀ ਯੁਵਕ ਤੇ ਲੋਕ ਮੇਲਾ 2021-2022 'ਚੋਂ ਓਵਰ ਆਲ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਜੇਤੂ ਕਾਲਜਾਂ ਦੇ ਪਿ੍ੰਸੀਪਲਾਂ ਦਾ ਸਨਮਾਨ ਕਰਨ ਲਈ ...
ਰਾਜਪੁਰਾ, 4 ਅਗਸਤ (ਰਣਜੀਤ ਸਿੰਘ)- ਬੀਤੇ ਦਿਨੀਂ ਪੁਲਿਸ ਨੇ ਲਾਪਤਾ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਅਗਵਾ ਹੋਣ ਦਾ ਕੇਸ ਦਰਜ ਕਰ ਲਿਆ ਸੀ ਪਰ ਹੁਣ ਲੜਕੀਆਂ ਦਾ ਪਤਾ ਲੱਗਾ ਹੈ ਕਿ ਲੜਕੀਆਂ ਭੋਪਾਲ ਵਿਖੇ ਹਨ ਜਿੱਥੇ ਪੁਲਿਸ ਪਾਰਟੀ ਲੜਕੀਆਂ ਨੂੰ ਲੈਣ ਲਈ ...
ਰਾਜਪੁਰਾ, 4 ਅਗਸਤ (ਰਣਜੀਤ ਸਿੰਘ)- ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦਰ ਗੰਜ ਵਿਖੇ ਤੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ਤੇ ਸਕੂਲ ਵਿਚ ਵਿਆਹ ਵਰਗਾ ਮਾਹੌਲ ਵੇਖਣ ਨੂੰ ਮਿਲਿਆ | ਗਿੱਧੇ ਦੀ ਪੇਸ਼ਕਾਰੀ ਨੇ ਹਰ ਕਿਸੇ ਦਾ ਮਨ ਮੋਹ ਲਿਆ | ...
ਪਟਿਆਲਾ, 4 ਅਗਸਤ (ਭਗਵਾਨ ਦਾਸ)- ਸੇਂਟ ਪੀਟਰ ਕਾਨਵੈਂਟ ਸਕੂਲ ਰੱਖੜਾ ਦੇ ਵਿਦਿਆਰਥੀਆਂ ਨੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ | ਇਸ ਸਮੇਂ ਵਿਦਿਆਰਥੀ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜੇ ਹੋਏ ਸਨ | ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੰਜਾਬੀ ਲੋਕ ਗੀਤ ...
ਜੌੜੇਪੁਲ ਜਰਗ, 4 ਅਗਸਤ (ਪਾਲਾ ਰਾਜੇਵਾਲੀਆ)- ਮਹਾਨ ਯੁੱਗ ਪੁਰਸ਼ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਾੜਾ ਸਾਹਿਬ ਸੰਪਰਦਾ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ...
ਪਟਿਆਲਾ, 4 ਅਗਸਤ (ਅ.ਸ. ਆਹਲੂਵਾਲੀਆ)- ਸੂਬਾ ਸਰਕਾਰ ਵਲੋਂ ਮਾਲ ਪਟਵਾਰੀਆਂ ਦੀਆਂ 1056 ਪੋਸਟਾਂ ਘਟਾ ਦਿੱਤੀਆਂ ਗਈਆਂ ਹਨ ਜਿਸ ਨਾਲ ਹੁਣ ਜਿੱਥੇ ਪਟਵਾਰੀਆਂ 'ਤੇ ਵਾਧੂ ਕੰਮ ਦਾ ਬੋਝ ਪਵੇਗਾ ਉੱਥੇ ਹੀ ਪੜ੍ਹੇ-ਲਿਖੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਨਾਲ ਨਜਿੱਠਣ ਪਵੇਗਾ | ...
ਘਨੌਰ, 4 ਅਗਸਤ (ਸੁਸ਼ੀਲ ਕੁਮਾਰ ਸ਼ਰਮਾ)- ਕਿਸਾਨਾਂ ਦੇ ਖੇਤਾਂ 'ਚੋਂ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਕਿਸਾਨ ਬਹੁਤ ਪੇ੍ਰਸ਼ਾਨ ਹਨ | ਕਦੇ ਕਿਸੇ ਕਿਸਾਨ ਦੀ ਮੋਟਰ ਚੋਰੀ ਹੋ ਜਾਂਦੀ ਹੈ | ਕਦੇ ਕੇਬਲ ਚੋਰੀ ਤੇ ਕਦੇ ਪਾਣੀ ਵਾਲੇ ਪੱਖੇ ਅੱਜ ਘਨੌਰ ਤੋਂ ਕੁਝ ਦੂਰੀ 'ਤੇ ਨਹਿਰ ...
ਸਮਾਣਾ, 4 ਅਗਸਤ (ਪ੍ਰੀਤਮ ਸਿੰਘ ਨਾਗੀ)- ਸਮਾਣਾ ਦੀਆਂ ਅਦਾਲਤਾਂ ਵਿਚ ਨਵੇਂ ਆਏ ਸਿਵਲ ਜੱਜ (ਜੂਨੀਅਰ ਡਵੀਜ਼ਨ) ਆਇਸ਼ਾ ਜਿੰਦਲ ਦਾ ਬਾਰ ਐਸੋਸੀਏਸ਼ਨ ਸਮਾਣਾ ਦੇ ਪ੍ਰਧਾਨ ਦਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਬਾਰ ਰੂਮ ਵਿਖੇ ਹੋਏ ਸਾਧਾਰਨ ਸਮਾਗਮ ਦੌਰਾਨ ਨਿੱਘਾ ...
ਰਾਜਪੁਰਾ, 4 ਅਗਸਤ (ਰਣਜੀਤ ਸਿੰਘ)- ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਵਿਜੈ ਕੁਮਾਰ ਸ਼ੱਕੀ ਵਿਅਕਤੀਆਂ ਦੀ ਭਾਲ 'ਚ ਫੋਕਲ ਪੁਆਇੰਟ ਪਾਰਕ ਨੇੜੇ ਹਾਜ਼ਰ ਸੀ | ...
ਪਟਿਆਲਾ, 4 ਅਗਸਤ (ਮਨਦੀਪ ਸਿੰਘ ਖਰੌੜ)- ਸਥਾਨਕ ਐੱਸ.ਐੱਸ.ਟੀ. ਨਗਰ 'ਚ ਪੋਲੀਟੈਕਨਿਕ ਕਾਲਜ ਨੇੜੇ ਐਕਟਿਵਾ 'ਤੇ ਸਵਾਰ ਦੋ ਵਿਅਕਤੀਆਂ ਨੂੰ ਥਾਣਾ ਲਾਹੌਰੀ ਗੇਟ ਦੀ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਰੋਕ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ 'ਚੋਂ 20 ਗ੍ਰਾਮ ਹੈਰੋਇਨ ਬਰਾਮਦ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX