ਸਾਨ ਫਰਾਂਸਿਸਕੋ, 4 ਅਗਸਤ (ਐੱਸ.ਅਸ਼ੋਕ ਭੌਰਾ)-ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਾਡੇਸ਼ਨ ਉੱਤਰੀ ਅਮਰੀਕਾ ਵਲੋਂ ਸ਼ਹੀਦ ਊਧਮ ਸਿੰਘ ਦੇ 83ਵੇਂ ਸ਼ਹੀਦੀ ਮੌਕੇ ਮੀਰਾਜ ਬੈਂਕੁਇਟ ਹਾਲ ਸੈਕਰਾਮੈਂਟੋ ਵਿਖੇ ਵਿਸ਼ਾਲ ਸੰਮੇਲਨ ਕਰਵਾਇਆ ਗਿਆ, ਜਿਸ 'ਚ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਉਹ ਧਰਤੀ ਹੈ, ਜਿਥੋਂ ਆਜ਼ਾਦੀ ਦਾ ਸੰਗਰਾਮ ਗਦਰੀ ਬਾਬਿਆਂ ਨੇ ਸ਼ੁਰੂ ਕੀਤਾ | ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਉਪ ਨੇਤਾ ਤੇ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਇਤਿਹਾਸ ਨੂੰ ਦੁਨੀਆਂ ਭਰ ਵਿਚ ਪ੍ਰਚਾਰਨ ਲਈ ਫਾਊਾਡੇਸ਼ਨ ਦਾ ਮਹੱਤਵਪੂਰਨ ਯੋਗਦਾਨ ਹੈ | ਫਾਊਾਡੇਸ਼ਨ ਦੇ ਪ੍ਰਧਾਨ ਗੁਲਿੰਦਰ ਗਿੱਲ ਨੇ ਕਿਹਾ ਕਿ 19 ਸਾਲਾਂ ਤੋਂ ਉਹ ਲਗਾਤਾਰ ਅਮਰੀਕਾ ਦੀ ਧਰਤੀ 'ਤੇ ਗਦਰੀ ਸ਼ਹੀਦਾਂ ਨੂੰ ਯਾਦ ਕਰਕੇ ਮੇਲੇ ਤੇ ਸੈਮੀਨਾਰ ਅਤੇ ਸੰਮੇਲਨ ਕਰਵਾਉਂਦੇ ਆ ਰਹੇ ਹਨ | ਗਿੱਲ ਨੇ ਕਿਹਾ ਕਿ ਫਾਊਾਡੇਸ਼ਨ ਲਈ ਪ੍ਰਮੁੱਖ ਰੂਪ ਵਿਚ ਕੰਮ ਕਰਨ ਵਾਲੇ ਚਰਨ ਸਿੰਘ ਜੱਜ ਦੇ ਯਤਨਾਂ ਨਾਲ ਗ਼ਦਰੀ ਬਾਬੇ ਮੌਲਵੀ ਬਰਕਤਉੱਲਾ ਦੀ ਕਬਰ ਦੀ ਖੋਜ ਕਰਕੇ ਗਦਰ ਇਤਿਹਾਸ ਨੂੰ ਸੰਭਾਲਣ ਦਾ ਇਕ ਵੱਡਾ ਉਪਰਾਲਾ ਫਾਊਾਡੇਸ਼ਨ ਨੇ ਕੀਤਾ ਹੈ | ਸੰਮੇਲਨ ਨੂੰ ਅਜੀਤ ਭੱਠਲ, ਕਰਮਵੀਰ ਕੌਰ ਤੱਖਰ, ਐਲਕਗਰੋਵ ਦੀ ਮੇਅਰ ਬੌਬੀ ਸਿੰਘ ਐਲਨ, ਗੁਰਜਤਿੰਦਰ ਰੰਧਾਵਾ ਨੇ ਜਿਥੇ ਸੰਬੋਧਨ ਕੀਤਾ, ਉਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਇਸ ਫਾਉਂਡੇਸ਼ਨ ਨਾਲ ਕਰੀਬ 15 ਵਰੇ੍ਹ ਜੁੜੇ ਰਹੇ ਪੰਜਾਬ ਦੇ ਖੇਤੀਬਾੜੀ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੀਡੀਓ ਸੰਦੇਸ਼ ਵੀ ਪ੍ਰਸਾਰਿਤ ਕੀਤੇ ਗਏ | ਵੱਖ-ਵੱਖ ਕਵੀਆਂ ਅਤੇ ਗਾਇਕਾਂ ਨੇ ਵੀ ਸ਼ਹੀਦਾਂ ਦੀ ਯਾਦ 'ਚ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ | ਫਾਊਾਡੇਸ਼ਨ ਵਲੋਂ ਲਗਾਈ ਗਦਰੀ ਬਾਬਿਆਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਰਹੀ, ਜਦੋਂਕਿ ਫਾਊਾਡੇਸ਼ਨ ਦੀਆਂ ਸਰਗਰਮੀਆਂ ਬਾਰੇ ਸੋਵੀਨਾਰ ਵੀ ਜਾਰੀ ਕੀਤਾ ਗਿਆ | ਸਮੁੱਚੀ ਕਨਵੈਂਸ਼ਨ ਦਾ ਮੰਚ ਸੰਚਾਲਨ ਜਨਕ ਰਾਜ ਸਿਧਰਾ ਨੇ ਕੀਤਾ |
ਅੰਮਿ੍ਤਸਰ, 4 ਅਗਸਤ (ਸੁਰਿੰਦਰ ਕੋਛੜ)-ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਦੀ ਡਾਇਰੈਕਟਰ ਤੇ ਉੱਘੀ ਪੰਜਾਬੀ ਕਵਿੱਤਰੀ ਤੇ ਵਿਦਵਾਨ ਡਾ: ਨਬੀਲਾ ਰਹਿਮਾਨ ਨੂੰ ਝੰਗ ਯੂਨੀਵਰਸਿਟੀ ਦੇ ਉਪ ਕੁਲਪਤੀ ਦੀ ਜਿੰਮੇਵਾਰੀ ਸੌਂਪੀ ਗਈ ਹੈ | ਲਹਿੰਦੇ ਪੰਜਾਬ ਦੇ ...
ਡਰਬੀ/ਲੰਡਨ, 4 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ ਭਾਈ ਰਿਪੁਦਮਨ ਸਿੰਘ ਮਲਿਕ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਦੌਰਾਨ ਭਾਈ ਦਰਬਾਰਾ ਸਿੰਘ ਤੇ ਭਾਈ ਕੁਲਵਿੰਦਰ ਸਿੰਘ ਨੇ ਕੈਨੇਡਾ ਤੋਂ ਆ ਕੇ ਸੰਗਤਾਂ ਨੂੰ ਗੁਰਬਾਣੀ ...
ਟੋਰਾਂਟੋ, 4 ਅਗਸਤ (ਹਰਜੀਤ ਸਿੰਘ ਬਾਜਵਾ)-ਕਬੱਡੀ ਫੈਡਰੇਸ਼ਨ ਆਫ਼ ਓਾਟਾਰੀਓ ਦੀ ਅਗਵਾਈ 'ਚ ਯੂਨਾਇਟਿਡ ਬਰੈਂਪਟਨ ਸਪੋਰਟਸ ਕਲੱਬ ਵਲੋਂ ਲੋਕਲ ਕਬੱਡੀ ਟੂਰਨਾਂਮੈਂਟ ਮਿਸੀਸਾਗਾ ਵਿਖੇ ਓਾਟਾਰੀਓ ਖਾਲਸਾ ਦਰਬਾਰ ਡਿਕਸੀ ਗੁਰੂਘਰ ਦੇ ਮੈਦਾਨਾਂ 'ਚ ਕਰਵਾਇਆ ਗਿਆ, ਜਿਸ ਵਿਚ ...
ਲੈਸਟਰ (ਇੰਗਲੈਂਡ), 4 ਅਗਸਤ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਸਮੈਦਿਕ ਬਰਮਿੰਘਮ ਵਿਖੇ ਸਥਿਤ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ 61ਵਾਂ ਸਥਾਪਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ...
ਸਿਆਟਲ, 4 ਅਗਸਤ (ਗੁਰਚਰਨ ਸਿੰਘ ਢਿੱਲੋਂ)-ਛੇਵਾਂ ਨਾਰਥ ਸਿਆਟਲ ਤੀਆਂ ਦੇ ਮੇਲੇ ਦਾ ਮਾਤਾਵਾਂ, ਲੜਕੀਆਂ ਤੇ ਬੀਬੀਆਂ ਨੇ ਖ਼ੂਬ ਅਨੰਦ ਮਾਣਿਆ | ਰੰਗ-ਬਿਰੰਗੇ ਫੁੱਲ ਬੂਟਿਆਂ, ਪੀਂਘਾਂ, ਪਾਣੀ ਦੀ ਟੈਂਕੀ, ਹਵੇਲੀ, ਖੇਤੀ ਦੇ ਸੰਦਾਂ, ਹਲ, ਟਰੈਕਟਰ, ਗੱਡੇ, ਸਾਈਕਲਾਂ, ...
ਮੁੰਬਈ, 4 ਅਗਸਤ (ਪੀ. ਟੀ. ਆਈ.)-'ਗਦਰ: ਏਕ ਪ੍ਰੇਮ ਕਥਾ', 'ਕੋਈ ਮਿਲ ਗਿਆ' ਅਤੇ 'ਰੈਡੀ' ਵਰਗੀਆਂ ਫਿਲਮਾਂ 'ਚ ਅਦਾਕਾਰੀ ਕਰਨ ਵਾਲੇ ਮਿਥਿਲੇਸ਼ ਚਤੁਰਵੇਦੀ ਦਾ ਵੀਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | 67 ਸਾਲ ਦੇ ਅਦਾਕਾਰ ਨੂੰ 10 ਦਿਨ ਪਹਿਲਾਂ ਦਿਲ ਦਾ ਦੌਰਾ ...
ਟੋਰਾਂਟੋ, 4 ਅਗਸਤ (ਸਤਪਾਲ ਸਿੰਘ ਜੌਹਲ)-ਕੈਨੇਡਾ ਅਤੇ ਅਮਰੀਕਾ 'ਚ ਭਾਰਤ ਤੋਂ ਵਿਦਿਆਰਥੀਆਂ ਵਜੋਂ ਪਹੁੰਚ ਰਹੇ ਮੁੰਡੇ ਅਤੇ ਕੁੜੀਆਂ ਦਾ ਮੁੱਦਾ ਸਰਕਾਰੀ ਅਤੇ ਸਮਾਜਿਕ ਪੱਧਰਾਂ 'ਤੇ ਗਰਮਾਇਆ ਹੋਇਆ ਹੈ, ਜੋ ਅੰਗਰੇਜੀ ਬੋਲਣ 'ਚ ਅਸਮਰਥ ਹਨ, ਜਦੋਂਕਿ ਉਨ੍ਹਾਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX