ਰਤੀਆ, 4 ਅਗਸਤ (ਬੇਅੰਤ ਕੌਰ ਮੰਡੇਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮੜਾ ਵਿਖੇ ਵਿਸ਼ੇਸ਼ ਰੋਲ ਮਾਡਲ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਪਿੰਡ ਭਾਨੀਖੇੜਾ ਦੀ ਸਰਪੰਚ ਰਾਜਬੀਰ ਕੌਰ ਨੇ ਮੁੱਖ ਮਹਿਮਾਨ ਅਤੇ ਰੋਲ ਮਾਡਲ ਸ਼ਖ਼ਸੀਅਤ ਵਜੋਂ ਸ਼ਿਰਕਤ ਕੀਤੀ ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਪਿ੍ੰਸੀਪਲ ਡਾ: ਨਾਇਬ ਸਿੰਘ ਮੰਡੇਰ ਨੇ ਕੀਤੀ | ਸਰਪੰਚ ਰੰਗਾ ਸਿੰਘ ਅਤੇ ਐਸ.ਐਮ.ਸੀ. ਪ੍ਰਧਾਨ ਗੁਰਚਰਨ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਟੇਜ ਦੀ ਮੁੱਖ ਭੂਮਿਕਾ ਵਿਦਿਆਰਥਣਾਂ ਟੀਨਾ ਰਾਣੀ ਅਤੇ ਕੋਮਲਦੀਪ ਕੌਰ ਨੇ ਨਿਭਾਈ | ਸਮਾਰੋਹ ਦੀ ਸ਼ੁਰੂਆਤ ਵਿੱਚ ਜਸ਼ਨ ਕੌਰ, ਜਸਵੰਤ ਕੌਰ ਸਮੇਤ ਵਿਦਿਆਰਥਣਾਂ ਨੇ ਸਵਾਗਤੀ ਗੀਤ ਪੇਸ਼ ਕੀਤਾ | ਕੋਮਲ ਨੇ ਸਵਾਗਤੀ ਸ਼ਬਦ ਪੇਸ਼ ਕਰਦਿਆਂ ਮੁੱਖ ਮਹਿਮਾਨ ਨੂੰ ਵਿਸ਼ੇਸ਼ ਗੁਲਦਸਤਾ ਭੇਟ ਕੀਤਾ | ਸਕੂਲ ਦੇ ਪਿ੍ੰਸੀਪਲ ਡਾ.ਮੰਡੇਰ ਨੇ ਰੋਲ ਮਾਡਲ ਪ੍ਰੋਗਰਾਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਰੋਲ ਮਾਡਲ ਸ਼ਖ਼ਸੀਅਤ ਸਰਪੰਚ ਰਾਜਬੀਰ ਕੌਰ ਨੇ ਆਪਣੇ ਸੰਬੋਧਨ ਵਿੱਚ ਬਹੁਤ ਹੀ ਸਰਲ ਸ਼ਬਦਾਂ ਵਿੱਚ ਸਿੱਖਿਆ ਲੈਣ ਦੇ ਨੁਕਤੇ ਦੱਸੇ | ਉਨ੍ਹਾਂ ਕਿਹਾ ਕਿ ਅਨੁਸ਼ਾਸਨ ਅਤੇ ਸਾਦਗੀ ਵਿੱਚ ਰਹਿ ਕੇ ਲੜਕੀਆਂ ਚੰਗੀ ਸਿੱਖਿਆ ਨਾਲ ਆਸਾਨੀ ਨਾਲ ਆਪਣੀ ਮੰਜ਼ਿਲ ਹਾਸਲ ਕਰ ਸਕਦੀਆਂ ਹਨ | ਉਨ੍ਹਾਂ ਨੇ ਸਮੇਂ ਦੀ ਕੀਮਤ, ਅਧਿਆਪਕਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਅਤੇ ਮਾਪਿਆਂ ਵੱਲੋਂ ਦਿੱਤੀਆਂ ਸਲਾਹਾਂ ਨੂੰ ਜ਼ਿੰਦਗੀ ਦਾ ਅਨਮੋਲ ਖ਼ਜ਼ਾਨਾ ਦੱਸਿਆ | ਉਨ੍ਹਾਂ ਸਰਪੰਚ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਉਚੇਰੀ ਸਿੱਖਿਆ ਲੈਣ ਦੇ ਤਜਰਬੇ ਵੀ ਸਾਂਝੇ ਕੀਤੇ | ਵਿਸ਼ੇਸ਼ ਮਹਿਮਾਨ ਸਰਪੰਚ ਰੰਗਾ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿੱਦਿਆ ਦਾ ਮੰਤਰ ਆਪਣਾ ਜੀਵਨ ਸਫਲ ਬਣਾਉਣ ਲਈ ਬਹੁਤ ਹੀ ਸ਼ਾਨਦਾਰ ਹੈ | ਇਸ ਮੌਕੇ ਆਂਗਣਵਾੜੀ ਵਰਕਰਾਂ ਵਿਚੋਂ ਸੁਖਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਪੜ੍ਹਾਈ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ | ਵਿਦਿਆਰਥਣ ਜਸਵੰਤ ਕੌਰ ਨੇ ਮਾਂ ਅਤੇ ਮਹਿਕਦੀਪ ਵੱਲੋਂ ਆਪਣੇ ਪਿਤਾ ਵੱਲੋਂ ਸੁਝਾਏ ਗਏ ਚੰਗੇ ਰੋਲ 'ਤੇ ਆਧਾਰਿਤ ਗੀਤ ਪੇਸ਼ ਕਰ ਕੇ ਸਾਰਿਆਂ ਦਾ ਮਨ ਮੋਹ ਲਿਆ | ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥਣ ਪਿੰਕੀ ਰਾਣੀ ਨੇ ਰੋਲ ਮਾਡਲ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਦੱਸਿਆ | ਇਸ ਮੌਕੇ ਮੁੱਖ ਮਹਿਮਾਨ ਰਾਜਬੀਰ ਕੌਰ ਅਤੇ ਆਂਗਣਵਾੜੀ ਵਰਕਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਵਿੱਚ ਪ੍ਰਧਾਨ ਗੁਰਚਰਨ ਸਿੰਘ, ਐਸ.ਐਮ.ਸੀ ਮੈਂਬਰ ਦਲਜੀਤ ਸਿੰਘ, ਗੁਰਜੰਟ ਸਿੰਘ, ਕਰਮਜੀਤ ਕੌਰ, ਵੀਰਪਾਲ ਕੌਰ, ਸੁਖਵਿੰਦਰ ਕੌਰ, ਰਾਜਦੇਵੀ, ਬੁਲਾਰੇ ਪ੍ਰਦੀਪ ਕੁਮਾਰ, ਬੁਲਾਰੇ ਚਰਨਜੀਤ ਭੋਰੀਆ, ਬਲਬੀਰ ਸਿੰਘ, ਏ.ਬੀ.ਆਰ.ਸੀ. ਅਨੀਤਾ ਰਾਣੀ, ਸਿਮ ਵਰੁਣ ਸ਼ਰਮਾ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |
ਡੱਬਵਾਲੀ, 4 ਅਗਸਤ (ਇਕਬਾਲ ਸਿੰਘ ਸ਼ਾਂਤ)- ਸੀ.ਆਈ.ਏ ਡੱਬਵਾਲੀ ਨੇ ਚੱਲਦੀਆਂ ਬੱਸਾਂ ਅਤੇ ਰੇਲ ਗੱਡੀਆਂ ਵਿਚ ਮੁਸਾਫ਼ਰਾਂ ਦੀ ਨਕਦੀ, ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਵਾਲੇ ਗਰੋਹ ਨੂੰ ਕਾਬੂ ਕੀਤਾ ਹੈ ਜਿਸ ਦੇ ਤਿੰਨ ਮੈਂਬਰ ਕਾਬੂ ਕਰਕੇ ਉਨ੍ਹਾਂ ਕੋਲੋਂ ਕਰੀਬ ...
ਸਿਰਸਾ, 4 ਅਗਸਤ (ਭੁਪਿੰਦਰ ਪੰਨੀਵਾਲੀਆ)-ਪਸ਼ੂਆਂ 'ਚ ਫੈਲ ਰਹੇ ਚਮੜੀ ਰੋਗ ਨੇ ਕਿਸਾਨਾਂ ਤੇ ਪਸ਼ੂ ਪਾਲਕਾਂ ਦੀ ਚਿੰਤਾ ਵਧਾ ਦਿੱਤੀ ਹੈ | ਪਸ਼ੂਆਂ ਦਾ ਡਾਕਟਰ ਰੋਗ ਮੁਤਾਬਕ ਪਸ਼ੂਆਂ ਦਾ ਇਲਾਜ ਕਰ ਰਹੇ ਹਨ ਅਤੇ ਬਿਮਾਰ ਪਸ਼ੂਆਂ ਨੂੰ ਦੂਜੇ ਪਸ਼ੂਆਂ ਤੋਂ ਵੱਖ ਬੰਨ੍ਹਣ ਦੀ ...
ਸਿਰਸਾ, 4 ਅਗਸਤ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਸੂਬੇ 'ਚ 13 ਤੋਂ 15 ਅਗਸਤ ਦੇ ਵਿਚਾਲੇ ਸੂਬੇ 'ਚ ਕਰੀਬ 60 ਲੱਖ ਘਰਾਂ 'ਚ ਤਿਰੰਗੇ ਝੰਡੇ ਲਹਿਰਾਏ ਜਾਣਗੇ | ਸਿਰਸਾ, ਹਿਸਾਰ ਤੇ ਰੋਹਤਕ ਦੀਆਂ ਜੇਲ੍ਹਾਂ 'ਚ ਕੈਦੀਆਂ ਵੱਲੋਂ 25-25 ...
ਸ਼ਾਹਬਾਦ ਮਾਰਕੰਡਾ, 4 ਅਗਸਤ (ਅਵਤਾਰ ਸਿੰਘ)-ਹਰਿਆਣਾ ਪੁਲਿਸ ਨੇ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਤੋਂ ਨਾਜਾਇਜ਼ ਹਥਿਆਰ ਬਣਾ ਕੇ ਵੇਚਣ ਵਾਲੇ ਇਕ ਦੋਸ਼ੀ ਨੂੰ ਗਿ੍ਫ਼ਤਾਰ ਕਰ ਉਸ ਦੇ ਕਬਜ਼ੇ ਤੋਂ 48 ਦੇਸੀ ਕੱਟੇ, 17 ਕਾਰਤੂਸ ਅਤੇ ਨਾਜਾਇਜ਼ ਹਥਿਆਰ ਬਣਾਉਣ ਦਾ ਸਾਮਾਨ ...
ਸਿਰਸਾ, 4 ਅਗਸਤ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਰੋਡਵੇਜ਼ ਕਰਮਚਾਰੀ ਸਾਂਝਾ ਮੋਰਚਾ ਦੇ ਸੱਦੇ 'ਤੇ ਰੋਡਵੇਜ਼ ਮੁਲਾਜ਼ਮਾਂ ਨੇ ਸਰਕਾਰ ਦੀ ਨਿੱਜੀਕਰਨ ਨੀਤੀ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬੱਸ ਅੱਡੇ ਦੇ ਗੇਟ 'ਤੇ ਦੋ ...
ਫ਼ਤਿਹਾਬਾਦ, 4 ਅਗਸਤ (ਹਰਬੰਸ ਸਿੰਘ ਮੰਡੇਰ)-ਸੂਚਨਾ ਕਮਿਸ਼ਨਰ ਜੈ ਸਿੰਘ ਬਿਸ਼ਨੋਈ ਨੇ ਲੋਕਾਂ ਨੂੰ ਵਾਤਾਵਰਨ ਬਚਾਓ ਦਾ ਸੰਦੇਸ਼ ਦੇਣ ਲਈ ਅੱਜ ਬਡੋਪਲ ਸਿਵ ਮੰਦਰ ਤੋਂ ਸ਼ੁਰੂ ਹੋ ਕੇ ਐਮ.ਪੀ. ਰੋਹੀ, ਬਾਲਨਵਾਲੀ ਤੋਂ ਪੈਦਲ ਚੱਲ ਕੇ ਸਿਵ ਮੰਦਰ ਪਹੁੰਚੀ | ਸਿਵ ਮੰਦਿਰ ...
ਫ਼ਤਿਹਾਬਾਦ, 4 ਅਗਸਤ (ਹਰਬੰਸ ਸਿੰਘ ਮੰਡੇਰ)- ਨਗਰ ਨਿਗਮ ਦੇ ਕਮਿਸ਼ਨਰ ਸੁਰੇਸ਼ ਕੁਮਾਰ ਨੇ ਸਥਾਨਕ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਕੰਪਲੈਕਸ ਵਿਚ ਬੂਟੇ ਲਗਾ ਕੇ ਲੋਕਾਂ ਨੂੰ 'ਹਰ ਘਰ ਤਿਰੰਗਾ' ਮੁਹਿੰਮ ਤਹਿਤ 13 ਤੋਂ 15 ਅਗਸਤ ਤੱਕ ਆਪੋ-ਆਪਣੇ ਘਰਾਂ ਵਿਚ ...
ਸਿਰਸਾ, 4 ਅਗਸਤ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਕਿੰਗਰਾ ਦੀ ਇਕ ਵਿਆਹੁਤਾ ਮਹਿਲਾ ਅਤੇ ਉਸ ਦੀ ਦਸ ਸਾਲਾ ਬੇਟੀ ਸਮੇਤ ਲਾਪਤਾ ਹੋ ਗਈ ਹੈ | ਮਹਿਲਾ ਦੇ ਪਤੀ ਨੇ ਥਾਣਾ ਔਢਾਂ ਵਿੱਚ ਸ਼ਿਕਾਇਤ ਦੇ ਕੇ ਆਪਣੀ ਪਤਨੀ ਅਤੇ ਬੇਟੀ ਦੀ ਭਾਲ ਦੀ ਮੰਗ ਕੀਤੀ ਹੈ | ...
ਫ਼ਤਿਹਾਬਾਦ, 4 ਅਗਸਤ (ਹਰਬੰਸ ਸਿੰਘ ਮੰਡੇਰ) ਆਜ਼ਾਦੀ ਦੇ ਅੰਮਿ੍ਤ ਮਹੋਤਸਵ ਦੀ ਲੜੀ ਤਹਿਤ ਸ਼ੁਰੂ ਕੀਤੀ ਗਈ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਅੱਜ ਸੱਭਿਆਚਾਰਕ ਕਮੇਟੀ ਵੱਲੋਂ ਚੌਧਰੀ ਮਨੀਰਾਮ ਗੋਦਾਰਾ ਸਰਕਾਰੀ ਮਹਿਲਾ ਕਾਲਜ ਭੋਡੀਆ ਖੇੜਾ ਵਿਖੇ ਸਬਦ ਗਾਇਨ ਮੁਕਾਬਲਾ ...
ਸਿਰਸਾ, 4 ਅਗਸਤ (ਭੁਪਿੰਦਰ ਪੰਨੀਵਾਲੀਆ)- ਇਲਾਕੇ ਦੇ ਪਿੰਡ ਲਹਿੰਗਾਵਾਲਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਦੇ ਮਿਡਲ ਸਕੂਲ ਨੂੰ ਕਿਸੇ ਹੋਰ ਸਕੂਲ ਵਿਚ ਨਾ ਰਲਾਇਆ ਜਾਵੇ | ਚੇਤੇ ਰਹੇ ਕਿ ਪਿੰਡ ਲਹਿੰਗੇਵਾਲਾ ਵਿਚ ...
ਡੱਬਵਾਲੀ, 4 ਅਗਸਤ (ਇਕਬਾਲ ਸਿੰਘ ਸ਼ਾਂਤ)-ਲਾਇਨਜ਼ ਕਲੱਬ ਅਕਸ ਵਲੋਂ ਚੌਹਾਨ ਨਗਰ ਵਿਖੇ ਅਕਸ ਉਤਸ਼ਾਹ ਕੇਂਦਰ ਵਿਖੇ ਸਮਾਜਿਕ ਪ੍ਰੋਜੈਕਟ ਤਹਿਤ ਬੱਚਿਆਂ ਨੂੰ ਸਟੇਸ਼ਨਰੀ ਅਤੇ ਖਾਣ-ਪੀਣ ਦਾ ਸਮਾਨ ਵੰਡਿਆ ਗਿਆ | ਲਾਇਨਜ਼ ਕਲੱਬ ਅਕਸ ਦੇ ਪ੍ਰਧਾਨ ਅਰਵਿੰਦਰ ਸਿੰਘ ਮੋਂਗਾ ...
ਕਰਨਾਲ, 4 ਅਗਸਤ (ਗੁਰਮੀਤ ਸਿੰਘ ਸੱਗੂ)- ਬੀਤੀ 31 ਜੁਲਾਈ ਤੋ ਲਾਪਤਾ ਹੋਈ ਤਰਾਵੜੀ ਨਿਵਾਸੀ ਧਰਮਵੀਰ ਕਿ੍ਸ਼ਨਾ ਦੀ ਲਾਸ਼ ਅੱਜ ਸਵੇਰੇ ਪਿੰਡ ਜਾਨੀ ਨੇੜੇ ਨਹਿਰ 'ਚੋਂ ਬਰਾਮਦ ਹੋ ਗਈ ਜਿਸ ਦੇ ਗਲੇ, ਹੱਥ ਅਤੇ ਪੈਰਾਂ ਨੂੰ ਕੱਪੜੇ ਨਾਲ ਬੰਨਿ੍ਹਆ ਹੋਇਆ ਸੀ ਅਤੇ ਉਹ ਨਗਨ ਹਾਲਾਤ ...
ਸਿਰਸਾ, 4 ਅਗਸਤ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਕਿੰਗਰਾ ਦੇ ਕੋਲ ਐਂਟੀ ਨਾਰਕੋਟਿਕ ਸੈੱਲ ਸਿਰਸਾ ਦੀ ਟੀਮ ਨੇ ਇੱਕ ਵਿਅਕਤੀ ਨੂੰ 10 ਕਿਲੋ ਪੋਸਤ ਦੇ ਡੋਡਿਆਂ ਅਤੇ ਇੱਕ ਕਾਰ ਸਮੇਤ ਕਾਬੂ ਕੀਤਾ ਹੈ | ਫੜ੍ਹੇ ਗਏ ਮੁਲਜ਼ਮ ਦੀ ਪਛਾਣ ਰਵਿੰਦਰ ਕੁਮਾਰ ...
ਸਿਰਸਾ, 4 ਅਗਸਤ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੀ ਔਢਾਂ ਰੋਡ 'ਤੇ ਸਥਿਤ ਦਿ ਮਿਲੇਨੀਅਮ ਸਕੂਲ ਵਿਚ ਅੱਜ ਤਿੰਨ ਰੋਜ਼ਾ ਪੁਸਤਕ ਮੇਲਾ ਸ਼ੁਰੂ ਹੋਇਆ | ਇਸ ਪੁਸਤਕ ਮੇਲੇ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਅਸ਼ੋਕ ਸਿੰਗਲਾ ਅਤੇ ਪਿ੍ੰਸੀਪਲ ...
ਯਮੁਨਾਨਗਰ, 4 ਅਗਸਤ (ਗੁਰਦਿਆਲ ਸਿੰਘ ਨਿਮਰ)-ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਹਿ-ਸਕੱਤਰ ਹਰਭਜਨ ਸਿੰਘ ਸੰਧੂ ਨੇ ਦੱਸਿਆ ਕਿ ਜੂਨ ਮਹੀਨੇ 'ਚ ਸਮਾਜ ਭਲਾਈ ਵਿਭਾਗ ਵਲੋਂ ਅਪੀਲ ਕੀਤੀ ਗਈ ਸੀ ਕਿ ਜਿਨ੍ਹਾਂ ਦੀ ਪੈਨਸ਼ਨ ਰੋਕੀ ਗਈ ਹੈ, ਉਨ੍ਹਾਂ ਦੇ ਆਧਾਰ ਨੰਬਰ ਸਮਾਜ ...
ਫ਼ਤਿਹਾਬਾਦ, 4 ਅਗਸਤ (ਹਰਬੰਸ ਸਿੰਘ ਮੰਡੇਰ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਮੋਬਾਈਲ ਵੈਨਾਂ ਰਾਹੀਂ ਲੋਕਾਂ ਨੂੰ ਕਾਨੂੰਨੀ ਜਾਗਰੂਕਤਾ ਦੇਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੋਬਾਈਲ ਵੈਨ ਵਿਚ ਪੈਨਲ ਦੇ ਵਕੀਲਾਂ ਦੀਆਂ ਡਿਊਟੀਆਂ ...
ਪਟਿਆਲਾ, 4 ਅਗਸਤ (ਮਨਦੀਪ ਸਿੰਘ ਖਰੌੜ)-ਰਾਜਪੁਰਾ ਰੋਡ 'ਤੇ ਕੋਹੇਨੂਰ ਪੈਲੇਸ ਲਾਗੇ ਸੈਨੇਟਰੀ ਦੀ ਦੁਕਾਨ ਤੋਂ ਕੋਈ 1 ਅਗਸਤ ਦੀ ਰਾਤ ਨੂੰ ਸਮਾਨ ਚੋਰੀ ਕਰਕੇ ਲੈ ਜਾਣ ਦੇ ਨਾਲ ਸਮਾਨ ਦੀ ਭੰਨ ਤੋੜ ਵੀ ਕਰਕੇ ਫਰਾਰ ਹੋ ਗਿਆ | ਇਸ ਸੰਬੰਧੀ ਦੁਕਾਨ ਦੇ ਮਾਲਕ ਸੰਦੀਪ ਗੋਇਲ ਵਾਸੀ ...
ਪਟਿਆਲਾ, 4 ਅਗਸਤ (ਮਨਦੀਪ ਸਿੰਘ ਖਰੌੜ)-ਸਥਾਨਕ ਫਲਾਈਓਵਰ ਹੋਟਲ ਲਾਗੇ ਸੱਟਾ ਲਗਾ ਰਹੇ ਇਕ ਵਿਅਕਤੀ ਨੂੰ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਮੌਕੇ 'ਤੇ ਕਾਬੂ ਕਰਕੇ ਉਸ ਦੇ ਕਬਜੇ 'ਚੋਂ ਸੱਟੇ ਦੇ 1350 ਰੁਪਏ ਬਰਾਮਦ ਕੀਤੇ ਹਨ | ਜਿਸ ਤਹਿਤ ਪੁਲਿਸ ਨੇ ਮੁਲਜ਼ਮ ਆਰੀਅਨ ਕੁਮਾਰ ...
ਸ਼ੁਤਰਾਣਾ, 4 ਅਗਸਤ (ਬਲਦੇਵ ਸਿੰਘ ਮਹਿਰੋਕ)-ਚੋਣਾਂ ਦੇ ਸਮੇਂ ਆਮ ਆਦਮੀ ਪਾਰਟੀ ਵਲੋਂ ਸਿੱਖਿਆ ਤੇ ਸਿਹਤ ਸੇਵਾਵਾਂ 'ਚ ਸੁਧਾਰ ਲਿਆਉਣ ਦਾ ਵਾਅਦਾ ਕੀਤਾ ਗਿਆ ਸੀ ਤੇ ਇਸੇ ਮੁਹਿੰਮ ਤਹਿਤ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਸੂਬੇ ਦੇ ਹਰੇਕ ਜ਼ਿਲੇ੍ਹ 'ਚ ਜਾ ਕੇ ...
ਪਟਿਆਲਾ, 4 ਅਗਸਤ (ਅ.ਸ. ਆਹਲੂਵਾਲੀਆ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇ. ਕਰਨੈਲ ਸਿੰਘ ਪੰਜੋਲੀ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਵਲੋਂ ਸ਼ੋ੍ਰਮਣੀ ਕਮੇਟੀ ਬਾਰੇ ਕੀਤੀ ਗਈ ਟਿੱਪਣੀ ਦਾ ਗੰਭੀਰ ...
ਪਟਿਆਲਾ, 4 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਪਟਿਆਲਾ ਅਧੀਨ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਵੱਖ-ਵੱਖ ਬਲਾਕ ਦਫ਼ਤਰਾਂ ਅਧੀਨ ਆਉਂਦੇ ਪਿੰਡਾਂ ਵਿਖੇ ਹੋਏ ਨਾਜਾਇਜ਼ ਕਬਜਿਆਂ ਸੰਬੰਧੀ ਜਾਰੀ ਕੀਤੇ ਗਏ ਕੁੱਲ 322 ਕਬਜਾ ਵਰੰਟਾਂ ਵਿਚੋਂ ਸਰਕਾਰ ਦੁਆਰਾ ...
ਨਾਭਾ, 4 ਅਗਸਤ (ਕਰਮਜੀਤ ਸਿੰਘ)-ਨਾਭਾ ਦਾ ਫਲਾਈਓਵਰ ਜਿਸ 'ਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਕਿਉਂਕਿ ਫਲਾਈਓਵਰ ਦੇ ਉੱਤੇ ਵੱਡੇ-ਵੱਡੇ ਖੱਡੇ ਮੌਤ ਨੂੰ ਸੱਦਾ ਦੇ ਰਹੇ ਹਨ | ਅੱਜ ਸਕੂਟਰੀ ਸਵਾਰ ਮਾਂ-ਧੀ ਰਿਸ਼ਤੇਦਾਰੀ ...
ਪਟਿਆਲਾ, 4 ਅਗਸਤ (ਗੁਰਵਿੰਦਰ ਸਿੰਘ ਔਲਖ)-ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਜੀਵਨਜੋਤ ਕੌਰ ਦੇ ਹੁਕਮਾਂ 'ਤੇ ਸੈਨੇਟਰੀ ਇੰਸਪੈਕਟਰ ਰਿਸ਼ਭ ਗੁਪਤਾ ਨੇ ਆਪਣੀ ਟੀਮ ਸਮੇਤ ਗੁਰਬਖ਼ਸ਼ ਕਾਲੋਨੀ ਦੇ ਬਾਜ਼ਾਰ 'ਚ ਦੇਰ ਸ਼ਾਮ ਛਾਪਾ ਮਾਰ ਕੇ 18 ਕਿੱਲੋ ਪਲਾਸਟਿਕ ਦੇ ਲਿਫ਼ਾਫ਼ੇ ...
ਰਾਜਪੁਰਾ, 4 ਅਗਸਤ (ਰਣਜੀਤ ਸਿੰਘ)-ਸਦਰ ਪੁਲਿਸ ਨੇ ਇਕ ਵਿਅਕਤੀ ਨੂੰ 250 ਗ੍ਰਾਮ ਅਫ਼ੀਮ ਸਮੇਤ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਸਦਰ ਪੁਲਿਸ ਨੇ ਨਸ਼ਾਖੋਰੀ ਕਰਨ, ਵੇਚਣ ਵਾਲੇ ਅਤੇ ਸਮਾਜ ਵਿਰੋਧੀ ਕਾਰਵਾਈਆਂ ਕਰਨ ਵਾਲਿਆਂ ਦੇ ...
ਗੂਹਲਾ ਚੀਕਾ, 4 ਅਗਸਤ (ਓ.ਪੀ. ਸੈਣੀ)-7 ਅਗਸਤ ਨੂੰ ਪਿੰਡ ਚੀਕਾ ਸਥਿਤ ਦਾਦਾ ਖੇੜਾ ਵਿਖੇ ਵਿਸ਼ਾਲ ਯੱਗ ਕੀਤਾ ਜਾਵੇਗਾ | ਉਪਰੋਕਤ ਜਾਣਕਾਰੀ ਦਿੰਦਿਆਂ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਦੀਪ ਸੀੜਾ ਨੇ ਦੱਸਿਆ ਕਿ ਇਸ ਯੱਗ ਵਿਚ 36 ਭਾਈਚਾਰੇ ਦੇ ਲੋਕ ਸ਼ਾਮਿਲ ਹੋ ਕੇ ਸ਼ਹਿਰ ਦੀ ...
ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਅੰਤਰਰਾਸ਼ਟਰੀ ਪੰਜਾਬੀ, ਉਰਦੂ ਅਤੇ ਹਿੰਦੀ ਦੇ ਪ੍ਰਸਿੱਧ ਸ਼ਾਇਰ ਅਤੇ ਭਾਰਤ ਸਰਕਾਰ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਸ਼ਤਾਬਦੀ ਕਾਵਿ ਦਰਬਾਰ ਦੇ ਪ੍ਰਧਾਨ ਹਰਭਜਨ ਸਿੰਘ ਦਿਓਲ ਦੀ ਪਤਨੀ ਸਮਾਜ ਸੇਵੀ ਹਰਮੀਤ ...
ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕੁਲਾਚੀ ਹੰਸ ਰਾਜ ਮਾਡਲ ਸਕੂਲ ਅਸ਼ੋਕ ਵਿਹਾਰ ਦੀ 50ਵੀਂ ਗੋਲਡਨ ਜੁਬਲੀ ਦੇ ਮੌਕੇ 'ਤੇ ਟੈਲੀਫ਼ਿਲਮ 'ਨਾਰ ਕਾ ਸੁਰ' ਦਾ ਟ੍ਰੇਲਰ ਵਿਖਾਇਆ ਗਿਆ, ਜਿਸ ਵਿਚ ਦੱਸਿਆ ਗਿਆ ਕਿ ਨਾਰੀ ਸ਼ਕਤੀ ਕਮਜ਼ੋਰ ਨਹੀਂ ਹੈ ਅਤੇ ਉਸ ...
ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਕੋਰੋਨਾ ਮਾਮਲਿਆਂ ਵਿਚ ਹੀ ਮੰਕੀਪਾਕਸ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਜੋ ਕਿ ਇੰਨੇ ਖ਼ਤਰਨਾਕ ਨਹੀਂ ਦੱਸੇ ਜਾ ਰਹੇ | ਦਿੱਲੀ 'ਚ ਹੁਣ ਤੱਕ 4 ਮਾਮਲੇ ਮੰਕੀਪਾਕਸ ਦੇ ਸਾਹਮਣੇ ਆ ਚੁੱਕੇ ਹਨ, ਜਿਸ 'ਚ ਇਕ ...
ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਅੰਤਰਰਾਸ਼ਟਰੀ ਹਥਿਆਰ ਤਸਕਰ ਸਿੰਡੀਕੇਟ ਦਾ ਪਰਦਾਫ਼ਾਸ਼ ਕੀਤਾ ਹੈ ਅਤੇ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ 12 ਪਿਸਤੌਲ ਅਤੇ 12 ਕਾਰਤੂਸ ਬਰਾਮਦ ਕੀਤੇ ਹਨ | ਇਸ ...
ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਭਾਰਤੀਆ ਪੁਰਾਤਤਵ ਸਰਵੇਖਣ (ਏ.ਐੱਸ.ਆਈ.) ਵਲੋਂ ਸੁਰੱਖਿਅਤ ਇਤਿਹਾਸਕ ਸਮਾਰਕਾਂ ਵਿਚ ਘੁੰਮਣ ਵਾਲਿਆਂ ਨੂੰ 15 ਅਗਸਤ ਤੱਕ ਪ੍ਰਵੇਸ਼ ਕਰਨ ਲਈ ਕੋਈ ਟਿਕਟ ਨਹੀਂ ਲੈਣਾ ਪਵੇਗਾ ਅਤੇ ਲੋਕ ਇੱਥੇ ਹੁਣ ਮੁਫ਼ਤ ਪ੍ਰਵੇਸ਼ ਲੈ ...
ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਰੱਖੜੀ ਅਤੇ ਆਜ਼ਾਦੀ ਦਿਵਸ ਮੌਕੇ ਪਤੰਗਬਾਜ਼ੀ ਹੋਣ 'ਤੇ ਬਿਜਲੀ 'ਚ ਰੁਕਾਵਟ ਆਉਣ ਦਾ ਅਕਸਰ ਡਰ ਬਣਿਆ ਰਹਿੰਦਾ ਹੈ | ਹਰ ਸਾਲ ਪਤੰਗਬਾਜ਼ੀ 'ਚ ਚੀਨੀ ਡੋਰ ਦੀ ਵਰਤੋਂ ਦੇ ਨਾਲ ਬਿਜਲੀ 'ਚ ਰੁਕਾਵਟ ਆਉਣ 'ਤੇ ਲੋਕਾਂ ਨੂੰ ਮੁਸ਼ਕਿਲ ...
ਨਵੀਂ ਦਿੱਲੀ, 4 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਅੰਤਰਰਾਸ਼ਟਰੀ ਹਥਿਆਰ ਤਸਕਰ ਸਿੰਡੀਕੇਟ ਦਾ ਪਰਦਾਫ਼ਾਸ਼ ਕੀਤਾ ਹੈ ਅਤੇ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ 12 ਪਿਸਤੌਲ ਅਤੇ 12 ਕਾਰਤੂਸ ਬਰਾਮਦ ਕੀਤੇ ਹਨ | ਇਸ ...
ਨਵੀਂ ਦਿੱਲੀ, 4 ਅਗਸਤ (ਜਗਤਾਰ ਸਿੰਘ)-ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਸੁਪਰੀਮ ਕੋਰਟ ਦੇ ਉਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਜਿਸ ਦੇ ਤਹਿਤ ਅਦਾਲਤ ਨੇ ਚੋਣਾਂ ਦੌਰਾਨ ਮੁਫਤ ਚੀਜ਼ਾ ਵੰਡਣ ਦੇ ਐਲਾਨ ਬਾਰੇ ਚਿੰਤਾ ਜਤਾਈ ਹੈ | ...
ਨਵੀਂ ਦਿੱਲੀ, 4 ਅਗਸਤ (ਜਗਤਾਰ ਸਿੰਘ)-ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਸੁਪਰੀਮ ਕੋਰਟ ਦੇ ਉਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਜਿਸ ਦੇ ਤਹਿਤ ਅਦਾਲਤ ਨੇ ਚੋਣਾਂ ਦੌਰਾਨ ਮੁਫਤ ਚੀਜ਼ਾ ਵੰਡਣ ਦੇ ਐਲਾਨ ਬਾਰੇ ਚਿੰਤਾ ਜਤਾਈ ਹੈ | ...
ਭਗਤਾ ਭਾਈ, 4 ਅਗਸਤ (ਸੁਖਪਾਲ ਸੋਨੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੀ ਯੋਗ ਅਗਵਾਈ ਤਹਿਤ ਸਰਕਾਰੀ ਹਾਈ ਸਕੂਲ ਆਦਮਪੁਰਾ ਵਿਖੇ ਮੁੱਖ ਅਧਿਆਪਕਾ ਲਖਵਿੰਦਰ ਕੌਰ ਤੇ ਸਮੂਹ ਸਟਾਫ਼ ਵਲੋਂ ਲੜਕੀਆਂ ਨਾਲ ...
ਸੰਗਤ ਮੰਡੀ, 4 ਅਗਸਤ (ਅੰਮਿ੍ਤਪਾਲ ਸ਼ਰਮਾ)-ਪਿੰਡ ਸੰਗਤ ਕਲਾਂ ਦੀ ਓਮ ਸੰਨਜ਼ ਪ੍ਰਾਈਵੇਟ ਲਿਮਟਿਡ ਫ਼ੈਕਟਰੀ ਵਲੋਂ ਸਰਕਾਰੀ ਹਸਪਤਾਲ ਸੰਗਤ ਦੇ ਜੱਚਾ ਬੱਚਾ ਸੈਂਟਰ ਨੂੰ ਇਨਵਰਟਰ ਦਾਨ ਕੀਤਾ ਗਿਆ | ਕੰਪਨੀ ਦੇ ਯੂਨਿਟ ਉਪ ਪ੍ਰਧਾਨ ਆਰ.ਡੀ. ਅਗਰਵਾਲ ਨੇ ਦੱਸਿਆ ਕਿ ਕੰਪਨੀ ...
ਸੰਗਤ ਮੰਡੀ, 4 ਅਗਸਤ (ਅੰਮਿ੍ਤਪਾਲ ਸ਼ਰਮਾ)-ਸੰਗਤ ਬਲਾਕ ਦੇ ਪਿੰਡ ਫ਼ਰੀਦਕੋਟ ਕੋਟਲੀ ਵਿਖੇ ਪਿੰਡ ਦੀ ਸਹਿਕਾਰੀ ਸਭਾ ਦੇ ਸਾਰੇ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ | ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਨੇ ਦੱਸਿਆ ਕਿ ਸੰਗਤ ...
ਸੰਗਤ ਮੰਡੀ, 4 ਅਗਸਤ (ਅੰਮਿ੍ਤਪਾਲ ਸ਼ਰਮਾ)-ਸੰਗਤ ਬਲਾਕ ਦੇ ਪਿੰਡ ਰਾਏਕੇ ਖ਼ੁਰਦ ਦੇ ਆਂਗਣਵਾੜੀ ਸੈਂਟਰ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ | ਆਂਗਣਵਾੜੀ ਵਰਕਰ ਸੰਦੀਪ ਕੌਰ ਨੇ ਦੱਸਿਆ ਕਿ ਸੁਨੀਤਾ ਮਿੱਤਲ ਇਸਤਰੀ ਤੇ ਬਾਲ ਵਿਕਾਸ ...
ਤਲਵੰਡੀ ਸਾਬੋ, 4 ਅਗਸਤ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਲੋਂ ਸਿੱਖਿਆ ਤੇ ਅਧਿਆਪਨ ਦੇ ਪੱਧਰ ਨੂੰ ਉੱਚਾ ਚੁੱਕਣ ਲਈ 'ਸਿੱਖਿਅਕ ਵਿਧੀ 'ਚ ਬਦਲਾਵ' ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਪ੍ਰੋ. ਡਾ: ਐੱਸ. ਕੇ. ਬਾਵਾ ਉਪ ਕੁਲਪਤੀ ਨੇ ...
ਬਠਿੰਡਾ, 4 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਤੇ ਸਵੈ-ਰੋਜ਼ਗਾਰ ਦੇ ਕਾਬਲ ਬਨਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ...
ਗੋਨਿਆਣਾ, 4 ਅਗਸਤ (ਲਛਮਣ ਦਾਸ ਗਰਗ)-ਪਿੰਡ ਜੀਦਾ ਵਿਖੇ 'ਰੁੱਖ ਲਗਾਓ ਵਾਤਾਵਰਨ ਬਚਾਓ' ਮੁਹਿੰਮ ਤਹਿਤ ਰੱਖੇ ਗਏ ਪ੍ਰੋਗਰਾਮ ਤਹਿਤ ਵਿਧਾਨ ਸਭਾ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਉਨ੍ਹਾਂ 'ਰੁੱਖ ਲਗਾਉ ਵਾਤਾਵਰਨ ...
ਤਲਵੰਡੀ ਸਾਬੋ, 4 ਅਗਸਤ (ਰਵਜੋਤ ਸਿੰਘ ਰਾਹੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੇ ਪਿ੍ੰਸੀਪਲ ਡਾ. ਕਮਲਪ੍ਰੀਤ ਕੌਰ ਬ੍ਰੈਂਪਟਨ ਦੇ ਸੈਂਚੁਰੀ ਗਾਰਡਨ ਰੀਕ੍ਰੇਸ਼ਨ ਸੈਂਟਰ ਵਿਖੇ ...
ਚਾਉਕੇ, 4 ਅਗਸਤ (ਮਨਜੀਤ ਸਿੰਘ ਘੜੈਲੀ)-ਦੇਸ਼ ਦੇ ਆਜ਼ਾਦੀ ਘੋਲ 'ਚ ਅਹਿਮ ਯੋਗਦਾਨ ਪਾਉਣ ਵਾਲੀ ਆਜ਼ਾਦ ਹਿੰਦ ਫ਼ੌਜ ਦੇ ਉੱਘੇ ਆਜ਼ਾਦੀ ਘੁਲਾਟੀਏ ਸਵ: ਲਾਲ ਸਿੰਘ ਘੜੈਲੀ ਦੀ ਬਰਸੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਰਾਮ ਪੰਚਾਇਤ ਪਿੰਡ ਘੜੈਲੀ ਦੇ ਸਹਿਯੋਗ ਨਾਲ ਪਿੰਡ ਘੜੈਲੀ ...
ਲਹਿਰਾ ਮੁਹੱਬਤ, 4 ਅਗਸਤ (ਭੀਮ ਸੈਨ ਹਦਵਾਰੀਆ) ਅਗਸਤ ਦੇ ਅਖੀਰਲੇ ਹਫ਼ਤੇ ਦੌਰਾਨ ਸ਼ੁਰੂ ਹੋਣ ਜਾ ਰਹੀਆਂ ਬਠਿੰਡਾ ਦਿਹਾਤੀ ਓਲੰਪਿਕ ਵਿਚ ਭਾਗ ਨਾ ਲੈ ਸਕਣ ਕਾਰਨ ਲਹਿਰਾ ਮੁਹੱਬਤ ਸਮੇਤ ਨੇੜਲੇ ਪਿੰਡਾਂ ਦੇ ਖੇਡ ਮੁਕਾਬਲਿਆਂ ਦੀ ਤਿਆਰੀ ਕਰ ਰਹੇ ਸੈਂਕੜੇ ਸਕੂਲੀ ਬੱਚੇ ...
ਤਲਵੰਡੀ ਸਾਬੋ, 4 ਅਗਸਤ (ਰਣਜੀਤ ਸਿੰਘ ਰਾਜੂ)-ਸਥਾਨਕ ਅਨਾਜ ਮੰਡੀ ਵਿਚ ਮੂੰਗੀ ਦੀ ਫ਼ਸਲ ਦੀ ਖ਼ਰੀਦ ਬੰਦ ਹੋਣ ਤੋਂ ਅੱਕੇ ਕਿਸਾਨਾਂ ਵਲੋਂ ਬੀਤੇ ਕੱਲ੍ਹ ਤੋਂ ਮਾਰਕੀਟ ਕਮੇਟੀ ਤਲਵੰਡੀ ਸਾਬੋ ਦੇ ਦਫ਼ਤਰ ਅੱਗੇ ਲਗਾਇਆ ਧਰਨਾ ਅੱਜ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ...
ਭੁੱਚੋ ਮੰਡੀ, 4 ਅਗਸਤ (ਪਰਵਿੰਦਰ ਸਿੰਘ ਜੌੜਾ)-ਨਗਰ ਕੌਂਸਲ ਭੁੱਚੋ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਹੋਈ ਚੋਣ ਮੌਕੇ ਵਾਪਰੇ ਦਿਲਚਸਪ ਨਾਟਕੀ ਘਟਨਾਕ੍ਰਮ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜੋ ਨਗਰ ਕੌਂਸਲ ਭੁੱਚੋ ਦੇ 'ਆਜ਼ਾਦ' ਕੌਂਸਲਰ ਵੀ ਹਨ, ਵਲੋਂ ...
ਐੱਸ. ਏ. ਐੱਸ. ਨਗਰ, 4 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਦੇ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਸ਼ਿਰਕਤ ਕੀਤੀ | ਇਸ ਮੌਕੇ ਸਿੱਖਿਆ ਮੰਤਰੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਰ ਮਹੀਨੇ ...
ਚੰਡੀਗੜ੍ਹ, 4 ਅਗਸਤ (ਅਜੀਤ ਬਿਊਰੋ)-ਕੋਵਿਡ-19 ਦੇ ਕੇਸਾਂ 'ਚ ਹਾਲ ਹੀ 'ਚ ਹੋਏ ਵਾਧੇ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੋਵਿਡ ਮਹਾਂਮਾਰੀ ਦੀ ਕਿਸੇ ਵੀ ਨਵੀਂ ਲਹਿਰ ਦਾ ਟਾਕਰਾ ਕਰਨ ਲਈ ਸਿਹਤ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ | ਸਿਹਤ ...
ਚੰਡੀਗੜ੍ਹ, 4 ਅਗਸਤ (ਅਜੀਤ ਬਿਊਰੋ)-ਕੋਵਿਡ-19 ਦੇ ਕੇਸਾਂ 'ਚ ਹਾਲ ਹੀ 'ਚ ਹੋਏ ਵਾਧੇ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੋਵਿਡ ਮਹਾਂਮਾਰੀ ਦੀ ਕਿਸੇ ਵੀ ਨਵੀਂ ਲਹਿਰ ਦਾ ਟਾਕਰਾ ਕਰਨ ਲਈ ਸਿਹਤ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ | ਸਿਹਤ ...
ਚੰਡੀਗੜ੍ਹ, 4 ਅਗਸਤ (ਅਜੀਤ ਬਿਊਰੋ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸਤੀਸ਼ ਮਹਾਨਾ ਨੇ ਮੁਲਾਕਾਤ ਕੀਤੀ | ਗੈਰਰਸਮੀ ਇਸ ਮੁਲਾਕਾਤ ਵਿਚ ਸਤੀਸ਼ ਮਹਾਨਾ ਨੇ ਉੱਤਰ ਪ੍ਰਦੇਸ਼ ਦੇ ਵਿਕਾਸ ਵਿਚ ...
ਐੱਸ. ਏ. ਐੱਸ ਨਗਰ, 4 ਅਗਸਤ (ਜਸਬੀਰ ਸਿੰਘ ਜੱਸੀ)-ਪਿੰਡ ਸੋਹਾਣਾ ਦੇ ਇਕ ਹੋਟਲ 'ਚ ਘਰੋਂ ਭੱਜ ਕੇ ਵਿਆਹ ਕਰਵਾਉਣ ਲਈ ਆਏ ਇਕ ਜੋੜੇ ਨੇ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੀਪਕ ਗੌੜ ਨਾਂਅ ਦੇ ਨੌਜਵਾਨ ਦੀ ਤਾਂ ਮੌਤ ਹੋ ਗਈ, ...
ਸੰਗਰੂਰ, 4 ਅਗਸਤ (ਧੀਰਜ ਪਸ਼ੌਰੀਆ)-ਪੰਜਾਬ ਮੰਡੀ ਬੋਰਡ ਨੇ ਪੰਜਾਬ ਐਗਰੀਕਲਚਰ ਪਰਡਿਊਸ ਮਾਰਕੀਟਸ ਐਕਟ 1961 ਦੀ ਸੈਕਸ਼ਨ 12-ਏ ਦੇ ਤਹਿਤ ਪੰਜਾਬ ਦੀਆਂ ਸਾਰੀਆਂ ਮਾਰਕੀਟ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਹਨ ਅਤੇ ਸੰਬੰਧਿਤ ਤਹਿਸੀਲਾਂ ਦੇ ਐਸ.ਡੀ.ਐਮ. ਨੰੂ ਇਨ੍ਹਾਂ ...
ਚੰਡੀਗੜ੍ਹ, 4 ਅਗਸਤ (ਵਿਸ਼ੇਸ਼ ਪ੍ਰਤੀਨਿਧ)- 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਨੰੂ ਵੱਖ-ਵੱਖ ਪਾਰਟੀਆਂ ਕਾਨਫ਼ਰੰਸ ਕਰਕੇ ਸ਼ਰਧਾਂਜਲੀ ਭੇਟ ਕਰਨਗੀਆਂ | ਇਸ ਮੌਕੇ 'ਤੇ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਮੈਂਬਰ ਲੋਕ ਸਭਾ ਵਜੋਂ ...
ਲੁਧਿਆਣਾ, 4 ਅਗਸਤ (ਪੁਨੀਤ ਬਾਵਾ)-ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵਿੱਢੇ ਸੰਘਰਸ਼ ਦੇ ਚੱਲਦਿਆਂ ਅੱਜ ਹਵਾਰਾ ਕਮੇਟੀ ਰਿਹਾਈ ਫ਼ਰੰਟ ਵਲੋਂ ਵਿਧਾਇਕਾਂ ਨੂੰ ਮੰਗ ਪੱਤਰ ਸੌਂਪਣ ਦੀ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਤਹਿਤ ਅੱਜ ਪ੍ਰੋਫੈਸਰ ਬਲਜਿੰਦਰ ...
ਸੰਗਰੂਰ, 4 ਅਗਸਤ (ਧੀਰਜ ਪਸ਼ੌਰੀਆ)-ਪੰਜਾਬ ਦੀਆਂ ਮੰਡੀਆਂ 'ਚ 31 ਜੁਲਾਈ 2022 ਤੱਕ 4,04,465 ਕੁਇੰਟਲ ਮੰੂਗੀ ਦੀ ਆਮਦ ਹੋਈ ਹੈ | ਜਿਸ 'ਚੋਂ 48062 ਕੁਇੰਟਲ ਮੰੂਗੀ ਦੀ ਖਰੀਦ ਸਰਕਾਰੀ ਏਜੰਸੀ ਵਲੋਂ ਹੋਈ ਹੈ ਅਤੇ 3,56,403 ਕੁਇੰਟਲ ਪ੍ਰਾਈਵੇਟ ਵਪਾਰੀਆਂ ਨੇ ਖਰੀਦੀ ਹੈ | ਪੰਜਾਬ ਸਰਕਾਰ ਵਲੋਂ ...
ਲੁਧਿਆਣਾ, 4 ਅਗਸਤ (ਪੁਨੀਤ ਬਾਵਾ)-ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵਿੱਢੇ ਸੰਘਰਸ਼ ਦੇ ਚੱਲਦਿਆਂ ਅੱਜ ਹਵਾਰਾ ਕਮੇਟੀ ਰਿਹਾਈ ਫ਼ਰੰਟ ਵਲੋਂ ਵਿਧਾਇਕਾਂ ਨੂੰ ਮੰਗ ਪੱਤਰ ਸੌਂਪਣ ਦੀ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਤਹਿਤ ਅੱਜ ਪ੍ਰੋਫੈਸਰ ਬਲਜਿੰਦਰ ...
ਭੀਖੀ, 4 ਅਗਸਤ (ਗੁਰਿੰਦਰ ਸਿੰਘ ਔਲਖ)-ਕੋਰੋਨਾ ਕਾਲ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2019-20 ਅਤੇ 2020-21 ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਹੋਈਆਂ ਪ੍ਰੀਖਿਆਵਾਂ ਦੇ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਲਈ ਬੋਰਡ ਵਲੋਂ ਲਈ ਜਾਣ ਵਾਲੀ ਫ਼ੀਸ ਤੋਂ ਵਿਦਿਆਰਥੀ ...
ਸੰਗਰੂਰ, 4 ਅਗਸਤ (ਧੀਰਜ ਪਸ਼ੌਰੀਆ)-ਪੰਜਾਬ ਮੰਡੀ ਬੋਰਡ ਨੇ ਪੰਜਾਬ ਐਗਰੀਕਲਚਰ ਪਰਡਿਊਸ ਮਾਰਕੀਟਸ ਐਕਟ 1961 ਦੀ ਸੈਕਸ਼ਨ 12-ਏ ਦੇ ਤਹਿਤ ਪੰਜਾਬ ਦੀਆਂ ਸਾਰੀਆਂ ਮਾਰਕੀਟ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਹਨ ਅਤੇ ਸੰਬੰਧਿਤ ਤਹਿਸੀਲਾਂ ਦੇ ਐਸ.ਡੀ.ਐਮ. ਨੰੂ ਇਨ੍ਹਾਂ ...
ਸੰਗਰੂਰ, 4 ਅਗਸਤ (ਧੀਰਜ ਪਸ਼ੌਰੀਆ)-ਪੰਜਾਬ ਦੀਆਂ ਮੰਡੀਆਂ 'ਚ 31 ਜੁਲਾਈ 2022 ਤੱਕ 4,04,465 ਕੁਇੰਟਲ ਮੰੂਗੀ ਦੀ ਆਮਦ ਹੋਈ ਹੈ | ਜਿਸ 'ਚੋਂ 48062 ਕੁਇੰਟਲ ਮੰੂਗੀ ਦੀ ਖਰੀਦ ਸਰਕਾਰੀ ਏਜੰਸੀ ਵਲੋਂ ਹੋਈ ਹੈ ਅਤੇ 3,56,403 ਕੁਇੰਟਲ ਪ੍ਰਾਈਵੇਟ ਵਪਾਰੀਆਂ ਨੇ ਖਰੀਦੀ ਹੈ | ਪੰਜਾਬ ਸਰਕਾਰ ਵਲੋਂ ...
ਫ਼ਿਰੋਜ਼ਪੁਰ, 4 ਅਗਸਤ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਪਨਗ੍ਰੇਨ ਅੰਦਰ ਕਣਕ ਦੇ ਬਹੁ-ਕਰੋੜੀ ਘੁਟਾਲੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਇਸ ਘੁਟਾਲੇ ਦੀਆਂ ਹੋਰ ਪਰਤਾਂ ਖੁੱਲ੍ਹਦੀਆਂ ਨਜ਼ਰ ਆ ਰਹੀਆਂ ਹਨ | ਸੀਜ਼ਨ ਦੌਰਾਨ ਪਨਗੇ੍ਰਨ ਵਲੋਂ ਖ਼ਰੀਦ ਕੀਤੀ ਕਣਕ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX