ਤਾਜਾ ਖ਼ਬਰਾਂ


ਜੱਚਾ-ਬੱਚਾ ਵਾਰਡ 'ਚੋਂ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਕੀਤਾ ਬਰਾਮਦ
. . .  1 day ago
ਬਠਿੰਡਾ , 6 ਦਸੰਬਰ (ਨਾਇਬ ਸਿੱਧੂ)- -ਬਠਿੰਡਾ ਸਿਵਲ ਹਸਪਤਾਲ ਤੇ ਜੱਚਾ-ਬੱਚਾ ਵਾਰਡ ਵਿੱਚੋ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਬਰਾਮਦ ਕੀਤਾ ਹੈ । ਚੋਰੀ ਕਰਨ ਵਾਲੀਆਂ ਮਾਵਾਂ-ਧੀਆਂ ਨੂੰ ਬੱਚੇ ਸਮੇਤ ਕੋਠਾ ਗੁਰੂ ਤੋਂ ਕੀਤਾ ਗ੍ਰਿਫਤਾਰ ਹੈ ।
ਦਿੱਲੀ ਦੇ ਝਿਲਮਿਲ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਪੁੱਜੀਆਂ
. . .  1 day ago
ਐਡਵੋਕੇਟ ਹਰਪਾਲ ਸਿੰਘ ਨਿੱਝਰ ਬਾਰ ਐਸੋਸੀਏਸ਼ਨ ਅਜਨਾਲਾ ਦੀ ਬਿਨਾਂ ਮੁਕਾਬਲਾ ਚੋਣ ਜਿੱਤ ਕੇ ਪੰਜਵੀਂ ਵਾਰ ਬਣੇ ਪ੍ਰਧਾਨ
. . .  1 day ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਕੌਂਸਲ ਆਫ ਹਰਿਆਣਾ ਦੇ ਨਿਰਦੇਸ਼ਾਂ ਤਹਿਤ ਬਾਰ ਐਸੋਸੀਏਸ਼ਨ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਦੂਸਰੇ ਤੇ ਆਖਰੀ ਦਿਨ ਬਾਰ ਦੇ ...
ਖ਼ਰਾਬ ਟਰਾਲੇ ਦੇ ਪਿੱਛੇ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਕਰਨਾਲ , 6 ਦਸੰਬਰ ( ਗੁਰਮੀਤ ਸਿੰਘ ਸੱਗੂ )- ਬੀਤੀ ਰਾਤ ਕੁਟੇਲ ਰੋਡ 'ਤੇ ਖੜੇ ਟਰਾਲੇ ਦੇ ਪਿੱਛੇ ਇਕ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ...
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ
. . .  1 day ago
ਬਟਾਲਾ,6 ਦਸੰਬਰ (ਡਾ. ਕਾਹਲੋਂ )- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ ਸੰਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ...
ਮਹਾਰਸ਼ਟਰ : ਮੁੱਖ ਮੰਤਰੀ ਸ਼ਿੰਦੇ ਨੂੰ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ: - ਸ਼ਰਦ ਪਵਾਰ
. . .  1 day ago
ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ 9 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਨਿੱਕੂਵਾਲ, ਸੈਣੀ) - ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਈਆਂ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਰੂਪਨਗਰ ਦੇ ...
ਸ਼੍ਰੋਮਣੀ ਕਮੇਟੀ ਨੇ ਕੈਨੇਡਾ -ਭਾਰਤ ਉਡਾਣਾਂ ਲਈ ਨਵੇਂ ਸਮਝੌਤੇ ’ਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ’ਤੇ ਕੀਤਾ ਇਤਰਾਜ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜਸ )-ਸ਼੍ਰੋਮਣੀ ਕਮੇਟੀ ਨੇ ਕੈਨੇਡਾ ਅਤੇ ਭਾਰਤ ਵਿਚ ਹਵਾਈ ਉਡਾਣਾਂ ਨੂੰ ਲੈ ਕੇ ਹੋਏ ਨਵੇਂ ਸਮਝੌਤੇ ਵਿਚ ਪੰਜਾਬ ਅਤੇ ਖ਼ਾਸਕਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ...
42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਆਗਾਜ਼
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ.ਐੱਸ.ਨਿੱਕੂਵਾਲ)- 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਦੇ ਖੇਡ ਮੈਦਾਨਾਂ 'ਚ ਆਗਾਜ਼ ਹੋ ਗਿਆ । ਜਿਸ ਦਾ ...
ਤਾਮਿਲਨਾਡੂ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੇਨਈ ‘ਚ ਪਹਿਲੀ ਡਰੋਨ ਸਕਿੱਲਿੰਗ ਅਤੇ ਟਰੇਨਿੰਗ ਕਾਨਫਰੰਸ ਦੀ ਕੀਤੀ ਸ਼ੁਰੂਆਤ
. . .  1 day ago
ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਕਰ ਵਾਪਿਸ ਪਰਤੇ ਬੀ.ਐਸ.ਐਫ. ਦੀ 66 ਬਟਾਲੀਅਨ ਦੇ ਅਧਿਕਾਰੀ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਵਿਚ ਤਾਇਨਾਤ ਬੀ.ਐਸ.ਐਫ. ਦੀ 66 ਬਟਾਲੀਅਨ ਨੂੰ ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਹੋਇਆ ਹੈ। ਅੰਮ੍ਰਿਤਸਰ ਤੋਂ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਅਤੇ ਬੀ.ਐਸ.ਐਫ. ਦੇ ਡਾਇਰੈਕਟਰ ਜਰਨਲ...
ਨੀਤੀ ਸੁਧਾਰਾਂ, ਸੂਝ-ਬੂਝ ਵਾਲੇ ਰੈਗੂਲੇਟਰੀ ਤੰਤਰ ਨੇ ਭਾਰਤੀ ਅਰਥਵਿਵਸਥਾ ਦੀ ਲਚਕਤਾ ਵਿਚ ਅਹਿਮ ਭੂਮਿਕਾ ਨਿਭਾਈ - ਵਿਸ਼ਵ ਬੈਂਕ
. . .  1 day ago
ਲਖੀਮਪੁਰ ਖੀਰੀ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਤੇ 13 ਹੋਰਾਂ ਖ਼ਿਲਾਫ਼ ਦੋਸ਼ ਆਇਦ
. . .  1 day ago
ਲਖੀਮਪੁਰ ਖੀਰੀ, 6 ਦਸੰਬਰ- ਜ਼ਿਲ੍ਹਾ ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅੱਜ ਆਸ਼ੀਸ਼ ਮਿਸ਼ਰਾ (ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ) ਅਤੇ 13 ਹੋਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। 14ਵੇਂ ਦੋਸ਼ੀ...
ਤੀਰਥ ਯਾਤਰਾ ਤੋਂ ਵਾਪਸ ਆਉਂਦਿਆਂ ਅਗਰਵਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ
. . .  1 day ago
ਤਪਾ ਮੰਡੀ, 6 ਦਸੰਬਰ (ਵਿਜੇ ਸ਼ਰਮਾ)- ਸ਼ਹਿਰ ਦੇ ਸਮਾਜਸੇਵੀ ਅਤੇ ਪੋਲਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਅਗਰਵਾਲ ਪਰਿਵਾਰ ਸਮੇਤ ਤੀਰਥ ਯਾਤਰਾ ਤੋਂ ਇਨੋਵਾ ਕਾਰ ਰਾਹੀਂ ਤਪਾ ਵਾਪਿਸ ਆ ਰਹੇ ਸਨ, ਉਨ੍ਹਾਂ ਦੀ ਕਾਰ ਚੰਨੋ ਨੇੜੇ...
ਸੁਪਰੀਮ ਕੋਰਟ ਸਹੀ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ-ਮਨੀਸ਼ ਤਿਵਾੜੀ
. . .  1 day ago
ਚੰਡੀਗੜ੍ਹ, 6 ਦਸੰਬਰ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਸਹੀ ਹੈ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ ਹੈ ਤੇ ਨਸ਼ੇ ਦੀ ਸਪਲਾਈ ਬੰਦ ਹੋਣੀ ਚਾਹੀਦੀ ਹੈ। ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਇਹ ਨਾ ਸਿਰਫ਼ ਉਨ੍ਹਾਂ...
ਜਗਮੀਤ ਸਿੰਘ ਬਰਾੜ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
. . .  1 day ago
ਅੰਮ੍ਰਿਤਸਰ, 6 ਦਸੰਬਰ (ਹਰਿੰਦਰ ਸਿੰਘ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਨੇ ਮੁਲਾਕਾਤ ਕਰ ਕੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ...
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਵੇ ਮੁੱਖ ਮੰਤਰੀ - ਬਸਪਾ ਪ੍ਰਧਾਨ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿੱਥੇ ਸਿੱਧੂ ਮੂਸੇਵਾਲਾ ਦਾ ਪਿਤਾ ਹਾਲਾਤ ਤੋਂ ਦੁਖੀ ਹੋ ਕੇ ਦੇਸ਼ ਛੱਡਣ ਦੀ ਚਿਤਾਵਨੀ ਦੇ ਚੁੱਕਾ ਹੈ ਉਥੇੇ ਇਕ ਗੈਂਗਸਟਰ ਦਾ ਪਿਤਾ ਆਪਣਾ ਪੁਲਿਸ ਮੁਕਾਬਲਾ ਬਣਾਏ ਜਾਣ ਦਾ ਖਦਸ਼ਾ ਪ੍ਰਗਟਾ ਚੁੱਕਾ ਹੈ। ਉਧਰ ਸਿਤਮ...
ਪੰਜ ਸਿੰਘ ਸਾਹਿਬਾਨ ਵਲੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਨਖਾਹੀਆ ਕਰਾਰ
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵਲੋਂ ਹੁਕਮ ਜਾਰੀ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ...
ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਖ਼ਿਲਾਫ਼ ਆਊਟਸੋਰਸ ਮੁਲਾਜ਼ਮਾਂ ਵਲੋਂ ਮੁੱਖ ਗੇਟ ਮੁਕੰਮਲ ਜਾਮ
. . .  1 day ago
ਲਹਿਰਾ ਮੁਹੱਬਤ, 6 ਦਸੰਬਰ (ਸੁਖਪਾਲ ਸਿੰਘ ਸੁੱਖੀ)- ਜੀ. ਐਚ. ਟੀ. ਪੀ ਆਜ਼ਾਦ ਜਥੇਬੰਦੀ ਨੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਵਾਅਦੇ ਤੋਂ ਮੁਕਰਨ ਖ਼ਿਲਾਫ਼ ਮੁੱਖ ਗੇਟ ਮੁਕੰਮਲ ਜਾਮ ਕਰ ਦਿੱਤਾ, ਜਦੋਂ ਕਿ ਮੈਨਜਮੈਂਟ...
ਭਾਜਪਾ ਵਲੋਂ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰਦੇਸ਼ ਕੋਰ ਕਮੇਟੀ ਅਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ੇ 17 ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਸੱਦੇ ਤੇ 9 ਸੂਬਾ...
ਮੂਸੇਵਾਲਾ ਹੱਤਿਆ ਮਾਮਲੇ ’ਚ ਪੁਲਿਸ ਬੱਬੂ ਮਾਨ, ਮਨਕੀਰਤ ਔਲਖ ਤੇ ਹੋਰਾਂ ਤੋਂ ਕਰੇਗੀ ਪੁੱਛ-ਗਿੱਛ
. . .  1 day ago
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਮਾਨਸਾ ਪੁਲਿਸ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਤੋਂ ਪੁੱਛ-ਗਿੱਛ ਕਰੇਗੀ। ਭਾਵੇਂ ਇਸ ਸੰਬੰਧੀ ਅਧਿਕਾਰਤ...
ਬੀ. ਐਸ. ਐਫ਼ ਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਡਰੋਨ ਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ
. . .  1 day ago
ਅਮਰਕੋਟ, 6 ਦਸੰਬਰ (ਭੱਟੀ)- ਇੱਥੇ ਬਾਰਡਰ ਨੇੜੇ ਪੈਂਦੇ ਪਿੰਡ ਸਕੱਤਰਾ ਤੋਂ ਡਰੋਨ ਅਤੇ ਇਕ ਕਿਲੋ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਬੀ. ਐਸ. ਐਫ਼. ਦੀ 103 ਬਟਾਲੀਅਨ...
ਡਾ.ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬਸਪਾ ਵਲੋਂ ਵਿਸ਼ਾਲ ਕਾਨਫ਼ਰੰਸ ਜਾਰੀ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੀ ਬਰਸੀ ਨੂੰ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਵਿਸ਼ਾਲ ਰਾਜਸੀ...
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਰਾਜਾ ਸਿੰਘ ਅਤੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ...
ਓ.ਪੀ. ਸੋਨੀ ਅੱਜ ਵੀ ਵਿਜੀਲੈਂਸ ਸਾਹਮਣੇ ਨਹੀਂ ਹੋਏ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਸੀ, ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਆਪਣੀ ਜਾਇਦਾਦ ਦੇ ਵੇਰਵੇ ਵਿਜੀਲੈਂਸ ਕੋਲ ਨਹੀਂ ਜਮਾਂ ਕਰਵਾ ਸਕੇ। ਸਾਰਾ ਦਿਨ ਮੀਡੀਆ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 21 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਅਜਿਹਾ ਹਰ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੈ, ਜਿਹੜਾ ਦਹਿਸ਼ਤ ਨਾਲ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। -ਅਲਬਰਟ ਆਈਨਸਟਾਈਨ

ਜਲੰਧਰ

ਗੰਦੇ ਪਾਣੀ, ਕੂੜੇ, ਤਨਖ਼ਾਹਾਂ ਦੀ ਅਦਾਇਗੀ ਨੂੰ ਲੈ ਕੇ ਸੜਕਾਂ 'ਤੇ ਆਏ ਲੋਕ

ਸ਼ਿਵ ਸ਼ਰਮਾ
ਜਲੰਧਰ, 4 ਅਗਸਤ-ਮੌਜੂਦਾ ਕਾਂਗਰਸੀ ਨਿਗਮ ਦਾ ਕਾਰਜਕਾਲ ਖ਼ਤਮ ਹੋਣ ਦੇ 6 ਮਹੀਨੇ ਪਹਿਲਾਂ ਹੀ ਸ਼ਹਿਰ ਦੇ ਹਲਾਤ ਬਦਤਰ ਹੋਣੇ ਸ਼ੁਰੂ ਹੋ ਗਏ ਹਨ ਤੇ ਇਸ ਵੇਲੇ ਗੰਦੇ ਪਾਣੀ, ਕੂੜੇ, ਸੀਵਰ ਸਮੱਸਿਆਵਾਂ ਅਤੇ ਕਈ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੀ ਅਦਾਇਗੀ ਨੂੰ ਲੈ ਕੇ ਲੋਕਾਂ ਨੂੰ ਸੜਕਾਂ 'ਤੇ ਆਉਣਾ ਪੈ ਰਿਹਾ ਹੈ | ਇਹ ਪਹਿਲੀ ਵਾਰ ਹੈ ਕਿ ਜਲੰਧਰ 'ਚ ਇਸ ਵੇਲੇ ਮਾੜੇ ਹਾਲਤ ਬਣ ਗਏ ਹਨ, ਨਾ ਸਿਰਫ਼ ਸ਼ਹਿਰ ਵਿਚ ਥਾਂ-ਥਾਂ ਕੂੜਾ ਪਿਆ ਹੈ, ਸਗੋਂ ਸ਼ਹਿਰ ਦੇ ਕਈ ਹਿੱਸਿਆਂ ਵਿਚ ਲੋਕ ਗੰਦੇ ਪਾਣੀ ਤੇ ਸੀਵਰੇਜ ਸਮੱਸਿਆ ਦੇ ਜਾਮ ਹੋਣ ਦੀ ਸ਼ਿਕਾਇਤ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਨਿਗਮ ਪ੍ਰਸ਼ਾਸਨ ਕੋਈ ਦਿਲਚਸਪੀ ਨਹੀਂ ਲੈ ਰਿਹਾ ਹੈ | ਸੀਵਰ ਤੇ ਗੰਦੇ ਪਾਣੀ ਤੇ ਮਸਲੇ ਹੱਲ ਕਰਨ ਵਾਲੇ ਨਿਗਮ ਦੇ ਅਹਿਮ ਵਿਭਾਗ ਓ. ਐਂਡ. ਐਮ. ਦੇ ਐੱਸ. ਈ. ਦੀ ਬਦਲੀ 20 ਦਿਨ ਪਹਿਲਾਂ ਹੋਈ ਸੀ ਪਰ ਨਵੇਂ ਐੱਸ. ਈ. ਵਲੋਂ ਅਜੇ ਤੱਕ ਕਾਰਜਭਾਰ ਨਹੀਂ ਸੰਭਾਲਿਆ ਹੈ | ਬਿਲਡਿੰਗ ਵਿਭਾਗ 'ਚ ਜਿਨ੍ਹਾਂ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਸਨ, ਉਨ੍ਹਾਂ ਵਿਚ ਕਈਆਂ ਦੇ ਨਾ ਆਉਣ ਕਰਕੇ ਦੂਜੀਆਂ ਬਰਾਂਚਾਂ ਦੇ ਅਫ਼ਸਰ ਮੁਲਾਜ਼ਮ ਬਿਲਡਿੰਗ ਵਿਭਾਗ ਵਿਚ ਲਾਉਣੇ ਪਏ ਹਨ | ਇਸ ਤੋਂ ਇਲਾਵਾ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਅਜੇ ਤੱਕ ਕੰਟਰੋਲ 'ਚ ਨਹੀਂ ਆਈ ਹੈ | ਪੰਜਾਬ ਸਰਕਾਰ ਨੇ ਤਾਂ ਵਿਭਾਗੀ ਮੰਤਰੀ ਨੂੰ ਹੀ ਜਲੰਧਰ ਦਾ ਇੰਚਾਰਜ ਬਣਾਇਆ ਹੈ ਪਰ ਕਈ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਐਨੇ ਮਾੜੇ ਹਾਲਾਤ ਤਾਂ ਪਹਿਲਾਂ ਕਦੇ ਵੀ ਨਹੀਂ ਸੀ | ਬਰਸਾਤਾਂ ਦਾ ਮੌਸਮ ਹੈ ਤੇ ਕੌਂਸਲਰ ਵਾਰ-ਵਾਰ ਸੀਵਰਾਂ ਦੀ ਸਫ਼ਾਈ ਕਰਵਾਉਣ ਦੀ ਮੰਗ ਕਰ ਰਹੇ ਹਨ ਪਰ ਇਸ ਬਾਰੇ ਟੈਂਡਰ ਨਹੀਂ ਕੀਤੇ ਗਏ ਹਨ | ਗੰਦਗੀ ਕਰਕੇ ਤਾਂ ਹੁਣ ਸ਼ਹਿਰ ਦੇ ਹਾਲਾਤ ਤਾਂ ਹੋਰ ਵੀ ਮਾੜੇ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ |

ਆਜ਼ਾਦੀ ਦਿਵਸ ਸੰਬੰਧੀ ਵਧਾਈ ਚੌਕਸੀ ਦੇ ਬਾਵਜੂਦ ਸ਼ਹਿਰ 'ਚ ਲੁੱਟ ਦੀ ਵੱਡੀ ਵਾਰਦਾਤ

ਜਲੰਧਰ, 4 ਅਗਸਤ (ਐੱਮ. ਐੱਸ. ਲੋਹੀਆ)-ਸਵਤੰਤਰਤਾ ਦਿਵਸ ਸਬੰਧੀ ਸ਼ਹਿਰ 'ਚ ਚੌਕਸੀ ਵਧਾਉਣ ਲਈ ਇਕ ਪਾਸੇ ਰੋਜ਼ਾਨਾ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਮੀਟਿੰਗਾਂ ਹੋ ਰਹੀਆਂ ਹਨ, ਦੂਸਰੇ ਪਾਸੇ ਐਕਟਿਵਾ 'ਤੇ ਆਏ 3 ਲੁਟੇਰੇ ਚਿੱਟੇ ਦਿਨ ਬੈਂਕ 'ਚੋਂ ਕਰੀਬ 15 ਲੱਖ ਰੁਪਏ ਦੀ ...

ਪੂਰੀ ਖ਼ਬਰ »

15 ਅਗਸਤ ਨੂੰ ਹੋਏਗਾ ਕਮਾਂਡ ਐਂਡ ਕੰਟਰੋਲ ਦਾ ਉਦਘਾਟਨ

ਜਲੰਧਰ, 4 ਅਗਸਤ (ਸ਼ਿਵ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 15 ਅਗਸਤ ਨੂੰ ਦੇਸ਼ ਭਰ 'ਚ ਬਣੇ ਹੋਏ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੀਤੇ ਜਾਣੇ ਹਨ ਜਿਸ ਕਰਕੇ ਪੁਲਿਸ ਲਾਈਨ ਵਿਚ ਇਮਾਰਤ ਵਿਚ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ...

ਪੂਰੀ ਖ਼ਬਰ »

ਧੱਫ਼ੜ ਦੀ ਬੀਮਾਰੀ ਨਾਲ ਲੋਹੀਆਂ ਦੀ ਗਊਸ਼ਾਲਾ 'ਚ 10 ਗਾਂਵਾਂ ਮਰੀਆਂ, 15 ਗੰਭੀਰ

ਲੋਹੀਆਂ ਖਾਸ, 4 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ) ਲੋਹੀਆਂ ਇਲਾਕੇ 'ਚ ਪਿੱਛਲੇ ਕਈ ਦਿਨਾਂ ਤੋਂ ਧੱਫ਼ੜਾਂ ਦੀ ਬੀਮਾਰੀ ਨਾਲ ਪੀੜ੍ਹਤ ਗਾਂਵਾਂ ਦੇ ਮਾਰੇ ਜਾਣ ਤੋਂ ਬਾਅਦ ਪਿਛਲੇ 3 ਦਿਨਾਂ 'ਚ ਗਊਸ਼ਾਲਾ ਲੋਹੀਆਂ ਵਿੱਚ ਵੀ 10 ਦੇ ਕਰੀਬ ਗਾਵਾਂ ਮਰ ਚੁੱਕੀਆਂ ਹਨ ਤੇ 15 ਤੋਂ ...

ਪੂਰੀ ਖ਼ਬਰ »

ਰਿਜ਼ਰਵੇਸ਼ਨ ਸਾਡਾ ਸੰਵਿਧਾਨਿਕ ਹੱਕ-ਮੱਟੂ

ਜਲੰਧਰ, 4 ਅਗਸਤ (ਸ਼ਿਵ)- ਵਾਲਮੀਕਿ ਮਜ਼੍ਹਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ ਟਰੱਸਟ (ਵਾਮਸਵੈਟ) ਵਲੋਂ ਵਿਸ਼ੇਸ਼ ਮੀਟਿੰਗ ਟਰੱਸਟ ਦੇ ਉਪ ਚੇਅਰਮੈਨ ਵਿਜੇ ਸਭਰਵਾਲ ਦੀ ਪ੍ਰਧਾਨਗੀ ਹੇਠ ਗੁਰੂ ਤੇਗ਼ ਬਹਾਦਰ ਨਗਰ ਭਾਈ ਜੈਤਾ ਜੀ ਮਾਰਕੀਟ ਵਿਖੇ ਹੋਈ¢ ਜਿਸ ਵਿਚ ਸ੍ਰੀ ਰਾਜ ...

ਪੂਰੀ ਖ਼ਬਰ »

ਬੀਮਾ ਨਿਗਮ ਪੈਨਸ਼ਨਰਜ਼ ਤੇ ਫੈਮਿਲੀ ਪੈਨਸ਼ਨਰਜ਼ ਵਲੋਂ 30 ਫ਼ੀਸਦੀ ਪੈਨਸ਼ਨ ਲਾਗੂ ਕਰਨ ਲਈ ਰੋਸ ਵਿਖਾਵਾ

ਜਲੰਧਰ, 4 ਅਗਸਤ (ਚੰਦੀਪ ਭੱਲਾ)-ਭਾਰਤੀ ਜੀਵਨ ਬੀਮਾ ਨਿਗਮ ਪੈਨਸ਼ਨਰਜ਼ ਤੇ ਫੈਮਿਲੀ ਪੈਨਸ਼ਨਰਜ਼ ਵਲੋਂ 30 ਫੀਸਦੀ ਪੈਨਸ਼ਨ ਦੀ ਮੰਨੀ ਹੋਈ ਮੰਗ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ ਰੋਸ ਮੁਜ਼ਾਹਰਾ ਕੀਤਾ | ਇਸ ਦੌਰਾਨ ਸਥਾਨਕ ਮੁੱਖ ਦਫ਼ਤਰ ਮੁਹਰੇ ਪ੍ਰਦਰਸ਼ਨ ...

ਪੂਰੀ ਖ਼ਬਰ »

ਚਰਨ ਪਾਵਨ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜਲੰਧਰ, 4 ਅਗਸਤ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾਤਸ਼ਾਹੀ ਛੇਵੀਂ) ਬਸਤੀ ਸ਼ੇਖ ਦਰਵੇਸ਼ ਵਲੋਂ ਚਰਨ ਪਾਵਨ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ...

ਪੂਰੀ ਖ਼ਬਰ »

ਸਕੂਲੀ ਜ਼ਿਲ੍ਹਾ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ, ਜੋਨਲ ਟੂਰਨਾਮੈਂਟ 22 ਤੋਂ

ਜਲੰਧਰ, 3 ਅਗਸਤ (ਰਣਜੀਤ ਸਿੰਘ ਸੋਢੀ)- ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਤੇ ਕੌਮਾਂਤਰੀ ਰੈਫ਼ਰੀ ਜੁਡੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਜ਼ਿਲ੍ਹਾ ਟੂਰਨਾਮੈਂਟ ਦੇ ...

ਪੂਰੀ ਖ਼ਬਰ »

ਪਾਵਰਕਾਮ ਦੇ ਚੀਫ ਇੰਜੀਨੀਅਰ ਮੀਟਰਿੰਗ ਵਲੋਂ ਐਮ. ਈ. ਲੈਬ ਦਾ ਨਿਰੀਖਣ

ਜਲੰਧਰ, 4 ਅਗਸਤ (ਸ਼ਿਵ)-ਪਾਵਰਕਾਮ ਦੇ ਚੀਫ਼ ਇੰਜੀ. ਮੀਟਰਿੰਗ ਇੰਜੀ. ਰਵਿੰਦਰ ਸਿੰਘ ਵਲੋਂ ਮੀਟਰ ਲੈਬ ਦਾ ਨਿਰੀਖਣ ਕੀਤਾ ਗਿਆ | ਉਨ੍ਹਾਂ ਨਾਲ ਪਵਨ ਕੁਮਾਰ, ਉਪ ਮੁੱਖ ਇੰਜੀ. ਮੀਟਰਿੰਗ ਹਲਕਾ ਜਲੰਧਰ ਵੀ ਉਨ੍ਹਾਂ ਦੇ ਨਾਲ ਸਨ | ਲੈਬ ਦੇ ਐਕਸੀਅਨ ਇੰਜੀ. ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਹੈਰੋਇਨ ਸਮੇਤ ਨਸ਼ਾ ਤਸਕਰ ਗਿ੍ਫ਼ਤਾਰ, 2 ਦਿਨ ਦੇ ਰਿਮਾਂਡ 'ਤੇ

ਜਲੰਧਰ, 4 ਅਗਸਤ (ਐੱਮ. ਐੱਸ. ਲੋਹੀਆ)-ਨਸ਼ਾ ਤਸਕਰ ਤੋਂ 275 ਗ੍ਰਾਮ ਹੈਰੋਇਨ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਉਸ ਨੂੰ ਗਿ੍ਫ਼ਤਾਰ ਕਰਕੇ, 2 ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਇਕਬਾਲ ਸਿੰਘ ...

ਪੂਰੀ ਖ਼ਬਰ »

ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ

ਜਮਸ਼ੇਰ ਖ਼ਾਸ, 3 ਅਗਸਤ (ਅਵਤਾਰ ਤਾਰੀ)-ਸਿਵਲ ਸਰਜਨ, ਜਲੰਧਰ ਡਾ. ਰਮਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘ ਦੀ ਅਗਵਾਈ 'ਚ 1 ਅਗਸਤ ਤੋਂ 7 ਅਗਸਤ ਤੱਕ ਵਿਸ਼ਵ ਸਤਨਪਤਾਨ ਹਫ਼ਤਾ ਜਾਗਰੂਕਤਾ ਦੇ ਮੱਦੇਨਜ਼ਰ ਮਨਾਇਆ ਜਾ ਰਿਹਾ ਹੈ ...

ਪੂਰੀ ਖ਼ਬਰ »

ਵੱਡੇ-ਵੱਡੇ ਟਰਾਲਿਆਂ ਨੇ ਮੱਲੀ ਜਲੰਧਰ-ਫਗਵਾੜਾ ਜੀ. ਟੀ. ਰੋਡ ਦੇ ਨਾਲ ਲੱਗਦੀ ਸਰਵਿਸ ਲੇਨ

ਜਲੰਧਰ, 4 ਅਗਸਤ (ਜਸਪਾਲ ਸਿੰਘ)-ਜਲੰਧਰ-ਫਗਵਾੜਾ ਜੀ. ਟੀ. ਦੇ ਨਾਲ ਦੋਵੇਂ ਪਾਸੇ ਧੰਨੋਵਾਲੀ ਤੇ ਬੜਿੰਗ ਤੋਂ ਲੈ ਕੇ ਖਜੂਰਲੇ ਤੱਕ ਬਣੀ ਸਰਵਿਸ ਲੇਨ ਵੱਡੇ-ਵੱਡੇ ਟਰਾਲਿਆਂ ਦਾ ਅੱਡਾ ਬਣੀ ਨਜ਼ਰ ਆਉਂਦੀ ਹੈ | ਸਰਵਿਸ ਲੇਨ ਦੇ ਦੋਵੇਂ ਪਾਸੇ ਜਿੱਥੇ ਵੱਡੇ-ਵੱਡੇ ਟਰਾਲੇ ਅਕਸਰ ...

ਪੂਰੀ ਖ਼ਬਰ »

ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਕਬਜ਼ਾ ਲੈਣ ਦੀ 97 ਫ਼ੀਸਦੀ ਪ੍ਰਕਿਰਿਆ ਹੋਈ ਪੂਰੀ-ਡੀ.ਸੀ

ਜਲੰਧਰ, 4 ਅਗਸਤ (ਚੰਦੀਪ ਭੱਲਾ)-ਪ੍ਰਸਤਾਵਿਤ ਦਿੱਲੀ-ਕਟੜਾ ਐਕਸਪ੍ਰੈਸ ਵੇਅ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ 'ਚ ਜ਼ਮੀਨ ਦੇ ਕਬਜ਼ੇ ਲਈ 97 ਪ੍ਰਤੀਸ਼ਤ ਪ੍ਰਕਿਰਿਆ ਪੂਰੀ ਕਰ ਲਈ ਹੈ ਤੇ ਪ੍ਰਸਤਾਵਿਤ ਰਿੰਗ ਰੋਡ ਤਹਿਤ ਜਲੰਧਰ ਬਾਈਪਾਸ ਦੇ ਇੱਕ ਹੋਰ ਪ੍ਰਾਜੈਕਟ ਲਈ 52 ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ 'ਚ ਕੈਦ

ਜਲੰਧਰ, 4 ਅਗਸਤ (ਚੰਦੀਪ ਭੱਲਾ)-ਏ.ਸੀ.ਜੇ.ਐਮ ਪਰਿੰਦਰ ਸਿੰਘ ਦੀ ਅਦਾਲਤ ਨੇ ਚੋਰੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰਾਜੇਸ਼ ਸਿੰਘ ਪੁੱਤਰ ਸਾਮਾ ਸਿੰਘ ਵਾਸੀ ਯੂ.ਪੀ ਹਾਲ ਵਾਸੀ ਕੋਟ ਬਾਬਾ ਦੀਪ ਸਿੰਘ ਨਗਰ, ਜਲੰਧਰ ਕੈਂਟ ਨੂੰ 1 ਸਾਲ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ...

ਪੂਰੀ ਖ਼ਬਰ »

ਜਬਰ ਜਨਾਹ ਦੇ ਮਾਮਲੇ 'ਚ ਬਰੀ

ਜਲੰਧਰ, 4 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਤਰਨਤਾਰਨ ਸਿੰਘ ਬਿੰਦਰਾ ਦੀ ਅਦਾਲਤ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਤੇ ਜਬਰ ਜਨਾਹ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਦਲੀਪ ਕੁਮਾਰ ਪੁੱਤਰ ਘਸੀਟੇ ਕਸ਼ਯਪ ਵਾਸੀ ...

ਪੂਰੀ ਖ਼ਬਰ »

ਡਿਪਸ ਅੰਤਰ ਸਦਨ ਪ੍ਰਸ਼ਨੋਤਰੀ ਮੁਕਾਬਲੇ 'ਚ ਡਾਇਮੰਡ ਹਾਊਸ ਰਿਹਾ ਜੇਤੂ

ਜਲੰਧਰ, 4 ਅਗਸਤ (ਰਣਜੀਤ ਸਿੰਘ ਸੋਢੀ)-ਬੱਚਿਆਂ ਦੀ ਵੱਖ-ਵੱਖ ਵਿਸ਼ਿਆਂ 'ਚ ਰੁਚੀ ਵਧਾਉਣ ਲਈ ਡਿਪਸ ਸੰਸਥਾਵਾਂ 'ਚ ਅੰਤਰ ਹਾਊਸ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ | ਇਸ 'ਚ ਡਾਇਮੰਡ, ਆਈਵਰੀ, ਪਰਲ, ਸਫੇਅਰ ਹਾਊਸ ਦੇ ਬੱਚਿਆਂ ਨੇ ਭਾਗ ਲਿਆ | ਚਾਰ ਰਾਊਾਡਾਂ ਦੇ ਇਸ ਮੁਕਾਬਲੇ 'ਚ ...

ਪੂਰੀ ਖ਼ਬਰ »

ਵਿਧਾਇਕ ਦਾ ਪੀ.ਏ. ਬਣ ਕੇ ਸਰਕਾਰੀ ਅਧਿਕਾਰੀਆਂ ਨੂੰ ਹਦਾਇਤ ਦੇਣ ਵਾਲੇ 2 ਭਰਾ ਕੀਤੇ ਕਾਬੂ

ਜਲੰਧਰ, 4 ਅਗਸਤ (ਐੱਮ. ਐੱਸ. ਲੋਹੀਆ)-ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਦਾ ਪੀ.ਏ. ਬਣ ਕੇ ਸਰਕਾਰੀ ਅਧਿਕਾਰੀਆਂ ਨੂੰ ਫੋਨ ਕਰਕੇ ਹਦਾਇਤਾਂ ਦੇਣ ਵਾਲੇ 2 ਸਕੇ ਭਰਾਵਾਂ ਨੂੰ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਕਾਬੂ ਕਰ ਲਿਆ, ਜਿਨ੍ਹਾਂ ਵਲੋਂ ਆਪਣੀ ਗ਼ਲਤੀ ਦੀ ...

ਪੂਰੀ ਖ਼ਬਰ »

ਮੋਟਰਸਾਈਕਲ ਨਾਲ ਟਕਰਾ ਕੇ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ

ਜਲੰਧਰ ਛਾਉਣੀ, 4 ਅਗਸਤ (ਪਵਨ ਖਰਬੰਦਾ)-ਥਾਣਾ ਛਾਉਣੀ ਅਧੀਨ ਆਉਂਦੇ ਰੇਲਵੇ ਸਟੇਸ਼ਨ ਦੇ ਬਾਹਰ ਮੁੱਖ ਮਾਰਗ 'ਤੇ ਬੀਤੀ 27 ਜੁਲਾਈ ਨੂੰ ਮੋਟਰਸਾਈਕਲ ਨਾਲ ਟੱਕਰਾ ਕੇ ਗੰਭੀਰ ਜ਼ਖ਼ਮੀ ਹੋਏ ਅਣਪਛਾਤੇ ਵਿਅਕਤੀ ਦੀ ਅੱਜ ਰਾਮਾ ਮੰਡੀ ਦੇ ਜੌਹਲ 'ਚ ਹਸਪਤਾਲ 'ਚ ਇਲਾਜ ਦੌਰਾਨ ਮੌਤ ...

ਪੂਰੀ ਖ਼ਬਰ »

ਇੰਨੋਸੈਂਟ ਹਾਰਟਸ ਮਲਟੀਸਪੈਸ਼ਿਐਲਿਟੀ ਹਸਪਤਾਲ 'ਚ 'ਵਿਸ਼ਵ ਸਤਨ ਪਾਨ ਹਫ਼ਤੇ' ਮÏਕੇ ਡਾ. ਸੂਦ ਨੇ ਮਾਵਾਂ ਨੂੰ ਕੀਤਾ ਜਾਗਰੂਕ

ਜਲੰਧਰ, 4 ਅਗਸਤ (ਐੱਮ. ਐੱਸ. ਲੋਹੀਆ)- ਇੰਨੋਸੈਂਟ ਹਾਰਟਸ ਮਲਟੀ ਸਪੈਸ਼ਿਐਲਿਟੀ ਹਸਪਤਾਲ ਵਿਖੇ ਵਿਸ਼ਵ ਸਤਨਪਾਨ ਹਫ਼ਤਾ ਮਨਾਇਆ ਜਾ ਰਿਹਾ ਹੈ | ਇਸ ਮੌਕੇ ਕਰਵਾਏ ਗਏ ਇਕ ਸੈਮੀਨਾਰ ਦੌਰਾਨ ਬਾਲ ਰੋਗਾਂ ਦੀ ਮਾਹਿਰ ਡਾ. ਨੂਪੁਰ ਸੂਦ ਨੇ ਨਵੇਂ ਜੰਮੇ ਬੱਚਿਆਂ ਦੀਆਂ ਮਾਵਾਂ ...

ਪੂਰੀ ਖ਼ਬਰ »

ਦੇਸ਼ ਭਗਤ ਯਾਦਗਾਰ ਕਮੇਟੀ ਨੇ ਸ਼ਹੀਦ ਭਗਤ ਸਿੰਘ ਦੇ ਮਾਰਗ 'ਤੇ ਡਟਣ ਦਾ ਦਿੱਤਾ ਸੱਦਾ

ਜਲੰਧਰ, 4 ਅਗਸਤ (ਜਸਪਾਲ ਸਿੰਘ)-ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਅਮਿੱਟ ਇਤਿਹਾਸਕ ਦੇਣ ਨੂੰ ਮਿਟਾਉਣ ਲਈ ਵਰਤੇ ਜਾ ਰਹੇ ਹੋਛੇ ਹੱਥ ...

ਪੂਰੀ ਖ਼ਬਰ »

ਆਜਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜਾ

ਜਲੰਧਰ, 4 ਅਗਸਤ (ਹਰਵਿੰਦਰ ਸਿੰਘ ਫੁੱਲ)-ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਸਰੀਨ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਨੇ ਵੀਰਵਾਰ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮÏਕੇ ਕਰਵਾਏ ਜਾਣ ...

ਪੂਰੀ ਖ਼ਬਰ »

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਧਰਨੇ 8 ਨੂੰ

ਜਲੰਧਰ, 4 ਅਗਸਤ (ਜਸਪਾਲ ਸਿੰਘ)-ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ 'ਚ ਸ਼ਾਮਿਲ ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਪੰਜਾਬ ਖੇਤ ਮਜ਼ਦੂਰ ਸਭਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ...

ਪੂਰੀ ਖ਼ਬਰ »

ਐਡਵੋਕੇਟ ਮੰਡ ਦੀ ਅਗਵਾਈ ਹੇਠ ਏ. ਡੀ. ਸੀ. ਨੂੰ ਸੌਂਪਿਆ ਮੰਗ ਪੱਤਰ

ਜਲੰਧਰ, 4 ਅਗਸਤ (ਜਸਪਾਲ ਸਿੰਘ)-ਸ਼ਾਹਕੋਟ 'ਚ ਪੁਲਿਸ ਵਲੋਂ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਅਤੇ ਹੋਰਨਾਂ ਵਿਰੁੱਧ ਦਰਜ ਕੀਤਾ ਝੂਠਾ ਪਰਚਾ ਰੱਦ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਦਾ ਇੱਕ ਸਾਂਝਾ ਵਫ਼ਦ ਏ.ਡੀ.ਸੀ ਮੇਜਰ ਅਮਿਤ ਸਰੀਨ ਨੂੰ ਮਿਲਿਆ¢ਵਫ਼ਦ ਨੇ ਮੰਗ ਕੀਤੀ ...

ਪੂਰੀ ਖ਼ਬਰ »

ਪੀ. ਸੀ. ਐਮ. ਐਸ. ਡੀ. ਕਾਲਜ ਵਿਖੇ ਦੋ-ਰੋਜ਼ਾ ਵਰਕਸ਼ਾਪ

ਜਲੰਧਰ, 4 ਅਗਸਤ (ਰਣਜੀਤ ਸਿੰਘ ਸੋਢੀ)-ਪੀ. ਸੀ. ਐਮ. ਐੱਸ. ਡੀ. ਕਾਲਜ ਫ਼ਾਰ ਵੁਮੈਨ, ਜਲੰਧਰ ਵਿਖੇ ਪਿ੍ੰਸੀਪਲ ਡਾ. ਪੂਜਾ ਪਰਾਸ਼ਰ ਦੀ ਅਗਵਾਈ ਹੇਠ, ਫ਼ੈਸ਼ਨ ਡਿਜ਼ਾਈਨਿੰਗ ਦੇ ਪੀ. ਜੀ. ਵਿਭਾਗ ਵਲੋਂ 'ਫੈਬਰਿਕ ਪੇਂਟਿੰਗ ਤੇ ਤਰਲ ਕਢਾਈ' ਵਿਸ਼ੇ 'ਤੇ ਦੋ ਰੋਜ਼ਾ ਵਰਕਸ਼ਾਪ ...

ਪੂਰੀ ਖ਼ਬਰ »

ਕੀੜੇਮਾਰ ਦਵਾਈਆਂ ਤੇ ਖਾਦ ਵਿਕ੍ਰੇਤਾਵਾਂ ਦੀ ਜਾਂਚ ਮੁਹਿੰਮ ਜਾਰੀ ਰਹੇਗੀ-ਡਾ. ਸੁਰਿੰਦਰ ਸਿੰਘ

ਜਲੰਧਰ, 4 ਅਗਸਤ (ਜਸਪਾਲ ਸਿੰਘ)-ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਫਿਲੌਰ ਵਿਖੇ ਵੱਖ ਵੱਖ ਕੀੜੇਮਾਰ ਦਵਾਈਆਂ ਤੇ ਖਾਦ ਡੀਲਰਾਂ ਦੀ ਵਿਆਪਕ ਚੈਕਿੰਗ ਕੀਤੀ ਗਈ ¢ ਜਾਣਕਾਰੀ ਦਿੰਦੇ ਹੋਏ ਡਾ. ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਜ਼ਿਲ੍ਹੇ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਏ ਸਵ. ਉਜਾਗਰ ਸਿੰਘ ਬਿਲਗਾ ਦੇ ਸਪੁੱਤਰ ਗੁਲਸ਼ਨ ਦਾ 12 ਨੂੰ ਕੀਤਾ ਜਾਵੇਗਾ ਵਿਸ਼ੇਸ਼ ਸਨਮਾਨ

ਫਿਲੌਰ, 4 ਅਗਸਤ (ਸਤਿੰਦਰ ਸ਼ਰਮਾ)-ਵਾਰਡ ਨੰਬਰ ਤਿੰਨ ਦੀ ਮਹਿਲਾ ਕੌਂਸਲਰ ਨੇਹਾ ਪੰਮਾ ਤੇ ਉਨ੍ਹਾਂ ਦੇ ਪਤੀ ਸੋਨੂੰ ਪੰਮਾ ਨੇ ਕਿਹਾ ਕਿ ਸਾਨੂੰ ਦੇਸ਼ ਦੀ ਅਜ਼ਾਦੀ ਲਈ ਵੱਡਮੁਲਾ ਯੋਗਦਾਨ ਪਾਉਣ ਵਾਲੇ ਅਜ਼ਾਦੀ ਘੁਲਾਟੀਆਂ ਨੂੰ ਕਦੀ ਵੀ ਭੁਲਾਉਣਾ ਨਹੀਂ ਚਾਹੀਦਾ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX