ਮਾਨਸਾ, 4 ਅਗਸਤ (ਰਾਵਿੰਦਰ ਸਿੰਘ ਰਵੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ 'ਚ ਪਿੰਡ ਅਤਲਾ ਖੁਰਦ ਤੇ ਕਲਾਂ ਦੇ ਕਿਸਾਨਾਂ ਵਲੋਂ ਇੱਥੇ ਪਾਵਰਕਾਮ ਦੇ ਐਕਸੀਅਨ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ | ਸੰਬੋਧਨ ਕਰਦਿਆਂ ਕਿਸਾਨ ਆਗੂ ਨਿਰਮਲ ਸਿੰਘ ਝੰਡੂਕੇ, ਅਮਰੀਕ ਸਿੰਘ ਫਫੜੇ ਤੇ ਦਰਸ਼ਨ ਸਿੰਘ ਜਟਾਣਾ ਨੇ ਦੱਸਿਆ ਕਿ ਅਤਲਾ ਕਲਾਂ ਦੇ ਸੁਰਜੀਤ ਸਿੰਘ ਤੇ ਅਤਲਾ ਖੁਰਦ ਦੇ ਗੁਰਮੇਲ ਸਿੰਘ 'ਤੇ ਇਨਫੋਰਸਮੈਂਟ ਵਲੋਂ ਚੋਰੀ ਦਾ ਪਰਚਾ ਦਰਜ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮਹਿਕਮੇ ਨੂੰ ਵਾਰ-ਵਾਰ ਕਹਿਣ 'ਤੇ ਉਨ੍ਹਾਂ ਦਾ ਕੁਨੈਕਸ਼ਨ ਤਬਦੀਲ ਕੀਤਾ ਜਾਵੇ ਪਰ ਪਾਵਰਕਾਮ ਦੇ ਕਰਮਚਾਰੀਆਂ ਵਲੋਂ ਕੁਨੈਕਸ਼ਨ ਸ਼ਿਫ਼ਟ ਨਹੀਂ ਕੀਤਾ ਗਿਆ, ਜਿਸ ਕਰ ਕੇ ਉਨ੍ਹਾਂ ਆਪਣਾ ਕੁਨੈਕਸ਼ਨ ਖ਼ੁਦ ਤਬਦੀਲ ਕਰ ਲਿਆ, ਜਿਸ ਕਾਰਨ ਇੱਕ ਕਿਸਾਨ 'ਤੇ ਹਜ਼ਾਰਾਂ ਰੁਪਏ ਤੇ ਦੂਜੇ ਕਿਸਾਨ 'ਤੇ ਲੱਖ ਰੁਪਏ ਜ਼ੁਰਮਾਨਾ ਪਾ ਦਿੱਤਾ ਗਿਆ | ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਇਕ ਹਫ਼ਤੇ 'ਚ ਉਕਤ ਮਸਲਾ ਹੱਲ ਨਾ ਕੀਤਾ ਗਿਆ ਤਾਂ 12 ਅਗਸਤ ਨੂੰ ਮੁੜ ਧਰਨਾ ਲਗਾਇਆ ਜਾਵੇਗਾ | ਇਸ ਮੌਕੇ ਪ੍ਰਸ਼ੋਤਮ ਸਿੰਘ ਗਿੱਲ, ਸਤਨਾਮ ਸਿੰਘ, ਰਾਜਿੰਦਰ ਸਿੰਘ ਮਾਖਾ, ਬਹਾਦਰ ਸਿੰਘ, ਲਾਭ ਸਿੰਘ ਬਰਨਾਲਾ, ਕਾਕਾ ਸਿੰਘ ਮਾਨਸਾ, ਸੁਖਦੇਵ ਸਿੰਘ ਅਤਲਾ, ਸੁਰਜੀਤ ਸਿੰਘ ਸਾਬਕਾ ਸਰਪੰਚ, ਚਮਕੌਰ ਸਿੰਘ ਅਤਲਾ ਕਲਾਂ, ਕੁਲਵੰਤ ਸਿੰਘ, ਗੁਰਸੇਵਕ ਸਿੰਘ , ਗੁਰਮੇਲ ਸਿੰਘ, ਨਛੱਤਰ ਸਿੰਘ ਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ |
ਮਾਨਸਾ, 4 ਅਗਸਤ (ਰਾਵਿੰਦਰ ਸਿੰਘ ਰਵੀ)-ਫਾਸੀਵਾਦੀ ਤਾਕਤਾਂ ਤੇ ਫ਼ਿਰਕਾਪ੍ਰਸਤੀ ਖ਼ਿਲਾਫ਼ ਇਨਸਾਫ਼ ਪਸੰਦ ਲੋਕਾਂ ਨੂੰ ਲਾਮਬੰਦ ਹੋਣ ਦੀ ਲੋੜ ਹੈ ਤਾਂ ਹੀ ਮਾਨਵੀ ਹਿਤਾਂ ਦੀ ਰਖਵਾਲੀ ਹੋ ਸਕਦੀ ਹੈ | ਇਹ ਵਿਚਾਰ ਇੱਥੇ ਹੋਏ ਸਬ ਡਵੀਜ਼ਨ ਮਾਨਸਾ ਦੇ 24ਵੇਂ ਡੈਲੀਗੇਟ ਇਜਲਾਸ ...
ਮਾਨਸਾ, 4 ਅਗਸਤ (ਸੱਭਿ. ਪ੍ਰਤੀ.)-ਪੰਜਾਬ ਸਰਕਾਰ ਵਲੋਂ ਖੇਤੀ ਮਸ਼ੀਨਰੀ ਪ੍ਰਾਪਤ ਕਰਨ ਲਈ ਚਾਹਵਾਨ ਕਿਸਾਨ 15 ਅਗਸਤ ਤੱਕ ਆਨਲਾਈਨ ਪੋਰਟਲ 'ਤੇ ਅਪਲਾਈ ਕਰ ਸਕਦੇ ਹਨ | ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦਿੰਦਿਆਂ ਕਿਹਾ ਕਿ ਇਹ ਖੇਤੀ ਮਸ਼ੀਨਰੀ ਇੰਨ ਸੀਟੂ ...
ਮਾਨਸਾ, 4 ਅਗਸਤ (ਸੱਭਿ.ਪ੍ਰਤੀ.)-ਸਥਾਨਕ ਬੱਚਤ ਭਵਨ ਵਿਖੇ 5 ਅਗਸਤ ਨੂੰ 'ਸਿੰਗਲ ਯੂਜ਼ ਪਲਾਸਟਿਕ' ਦੀ ਵਰਤੋਂ ਨਾ ਕਰਨ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ | ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੱਸਿਆ ਕਿ ਦੇਸ਼ ਭਰ 'ਚ ਪਹਿਲੀ ਜੁਲਾਈ ਤੋਂ ਇਕ ਵਾਰ ਵਰਤੋਂ ...
ਮਾਨਸਾ, 4 ਅਗਸਤ (ਰਵੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਪਿੰਡ ਬੁਰਜ ਹਰੀਕੇ ਦੇ ਕਿਸਾਨ ਅੰਗਰੇਜ਼ ਸਿੰਘ ਦੀ ਜ਼ਮੀਨ ਦੀ ਕੁਰਕੀ ਹੋਣੋਂ ਰੋਕੀ ਗਈ | ਜ਼ਿਲ੍ਹਾ ਮੀਤ ਪ੍ਰਧਾਨ ਜਗਦੇਵ ਕੋਟਲੀ ਕਲਾਂ ਨੇ ਦੱਸਿਆ ਕਿ ਮਾਨਸਾ ਦੇ ਆੜ੍ਹਤੀਏ ਵਲੋਂ 1 ਲੱਖ 37 ਹਜ਼ਾਰ ...
ਮਾਨਸਾ, 4 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਸਾਬਕਾ ਕੇਂਦਰੀ ਮੰਤਰੀ ਤੇ ਲੋਕ ਸਭਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਮਾਨਸਾ ਜ਼ਿਲ੍ਹੇ ਦੀਆਂ ਸਮੱਸਿਆਵਾਂ ਨੂੰ ਪਾਰਲੀਮੈਂਟ 'ਚ ਉਠਾਉਣਾ ਸ਼ਲਾਘਾਯੋਗ ਕਦਮ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ...
ਬਰੇਟਾ, 4 ਅਗਸਤ (ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ)-ਪਿੰਡ ਕੁੱਲਰੀਆਂ ਦੇ ਇਕ ਵਿਅਕਤੀ ਜਗਸੀਰ ਰਾਮ ਨੂੰ ਇਸੇ ਪਿੰਡ ਦੇ ਵਸਨੀਕ ਜਗਦੇਵ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਉਪਰੰਤ ਸ਼ਰਾਬ ਦਾ ਲਾਲਚ ਦੇ ਕੇ ਅਗਵਾ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ...
ਜੋਗਾ, 4 ਅਗਸਤ (ਚਹਿਲ)-ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਵਿਦਿਆਰਥਣਾਂ ਨੇ ਕਿੱਕਲੀ, ਗਿੱਧੇ ਦੀ ਧਮਾਲ ਤੇ ਲੋਕ ਨਾਚ ਝੂਮਰ ਵੀ ਉਤਸ਼ਾਹ ਨਾਲ ਪਾਇਆ | ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਸੁਸ਼ਮਾ ...
ਬੋਹਾ, 4 ਅਗਸਤ (ਰਮੇਸ਼ ਤਾਂਗੜੀ)-ਸਥਾਨਕ ਕਸਬੇ 'ਚ ਬੱਸ ਅੱਡਾ ਨਾ ਹੋਣ ਕਾਰਨ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਬੁਢਲਾਡਾ-ਰਤੀਆ ਸੜਕ 'ਤੇ ਪੈਂਦੇ ਪੰਜਾਬ ਦੇ ਇਸ ਕਸਬੇ 'ਚ ਪੰਜਾਬ-ਹਰਿਆਣਾ ਰਾਜ ਦੇ 50 ਪਿੰਡਾਂ ਦਾ ਆਉਣਾ ਜਾਣਾ ਲੱਗਿਆ ...
ਮਾਨਸਾ, 4 ਅਗਸਤ (ਸੱਭਿ. ਪ੍ਰਤੀ.)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਕੈਪੀਟਲ ਟਰੱਸਟ ਪ੍ਰਾਈਵੇਟ ਲਿਮਟਿਡ ਵਲੋਂ ਰਿਲੇਸ਼ਨਸ਼ਿਪ ਅਫ਼ਸਰਾਂ ਦੀ ਭਰਤੀ ਲਈ ਪਲੇਸਮੈਂਟ ਕੈਂਪ 5 ਅਗਸਤ ਨੂੰ ਲਗਾਇਆ ਜਾ ਰਿਹਾ ਹੈ | ਜ਼ਿਲ੍ਹਾ ਰੋਜ਼ਗਾਰ ਅਫ਼ਸਰ ...
ਜੋਗਾ, 4 ਅਗਸਤ (ਹਰਜਿੰਦਰ ਸਿੰਘ ਚਹਿਲ)-ਨੇੜਲੇ ਪਿੰਡ ਅਕਲੀਆ ਵਿਖੇ ਲੰਪੀ ਸਕਿਨ ਬਿਮਾਰੀ ਨਾਲ ਦਿਨੋਂ ਦਿਨ ਮਰਨ ਵਾਲੇ ਪਸ਼ੂਆਂ ਦੀ ਗਿਣਤੀ ਵਿਚ ਹੋ ਰਹੇ ਵਾਧੇ ਕਾਰਨ ਪਿੰਡ ਵਾਸੀਆਂ ਸਹਿਮ ਪਾਇਆ ਜਾ ਰਿਹਾ ਹੈ | ਪਿੰਡ ਵਾਸੀਆਂ ਨੇ ਇਕੱਠ ਕਰ ਕੇ ਪੰਜਾਬ ਸਰਕਾਰ ਤੋਂ ਇਸ ...
ਝੁਨੀਰ, 4 ਅਗਸਤ (ਨਿ. ਪ. ਪ.)-ਸਰਕਾਰੀ ਸੈਕੰਡਰੀ ਸਕੂਲ ਭੰਮੇ ਕਲਾਂ ਵਿਖੇ ਪਿ੍ੰਸੀਪਲ ਜਗਰੂਪ ਸਿੰਘ ਭਾਰਤੀ ਦੀ ਅਗਵਾਈ 'ਚ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਫੈਂਸੀ ਡਰੈੱਸ, ਮਹਿੰਦੀ ਲਵਾਈ ਆਦਿ ਮੁਕਾਬਲੇ ਕਰਵਾਏ ਗਏ | ਵਿਦਿਆਰਥਣਾਂ ਨੇ ਪੀਂਘਾਂ ਤੇ ਕਿੱਕਲੀਆਂ ...
ਬਰੇਟਾ, 4 ਅਗਸਤ (ਪਾਲ ਸਿੰਘ ਮੰਡੇਰ)-ਪੰਜਾਬ ਸਰਕਾਰ ਦੇ ਕਾਰਜਕਾਲ ਦੇ ਤਕਰੀਬਨ 5 ਮਹੀਨੇ ਪੂਰੇ ਹੋਣ ਦੇ ਸਮੇਂ ਦੌਰਾਨ ਮਾਲ ਵਿਭਾਗ ਦੇ ਅੱਧੇ ਪਟਵਾਰ ਹਲਕਿਆਂ ਦਾ ਕੰਮਕਾਜ ਠੱਪ ਪਿਆ ਹੈ, ਜਿਸ ਕਾਰਨ ਜ਼ਮੀਨ ਸਬੰਧੀ ਕੰਮਾਂ ਵਿਚ ਆਮ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਹੁੰਦੀ ...
ਜੋਗਾ, 4 ਅਗਸਤ (ਘੜੈਲੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤਲਾ ਕਲਾਂ ਵਿਖੇ ਵਿੱਦਿਅਕ ਤੇ ਹੋਰ ਗਤੀਵਿਧੀਆਂ 'ਚ ਮੋਹਰੀ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਅੱਠਵੀਂ ਦੇ ਵਿਦਿਆਰਥੀ ਨਸ਼ਵਿੰਦਰ ਸਿੰਘ, ਨਵਦੀਪ ਕੌਰ, ਜਸ਼ਨਦੀਪ ਕੌਰ, ਅਰਸ਼ਦੀਪ ...
ਮਾਨਸਾ, 4 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਪਹਿਲ ਕਦਮੀ ਨਾਲ ਮਾਨਸਾ ਜ਼ਿਲ੍ਹੇ 'ਚ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਨਾਲ ਪ੍ਰਭਾਵਿਤ ਨਰਮੇ ਦੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ | ਇਹ ਜਾਣਕਾਰੀ ਸਰਦੂਲਗੜ੍ਹ ਹਲਕੇ ...
ਮਾਨਸਾ, 4 ਅਗਸਤ (ਵਿ. ਪ੍ਰਤੀ.)-ਪਿਛਲੇ ਦਿਨੀਂ ਲਗਾਤਾਰ ਪਏ ਮੀਂਹ ਕਾਰਨ ਪਿੰਡ ਗੇਹਲੇ ਵਿਖੇ ਮਜ਼ਦੂਰ ਦੇ ਮਕਾਨ ਦੀ ਛੱਤ ਡਿੱਗ ਗਈ | ਮਕਾਨ ਮਾਲਕ ਲਾਭ ਸਿੰਘ ਨੇ ਦੱਸਿਆ ਕਿ ਉਸ ਕੋਲ ਸਿਰਫ਼ 1 ਕਮਰਾ ਸੀ, ਦੀ ਬਾਰਿਸ਼ ਕਾਰਨ ਛੱਤ ਡਿੱਗ ਗਈ, ਜਿਸ ਕਾਰਨ ਉਸ ਨੂੰ ਕਈ ਦਿੱਕਤਾਂ ਦਾ ...
ਬੁਢਲਾਡਾ, 4 ਅਗਸਤ (ਸੁਨੀਲ ਮਨਚੰਦਾ)-ਸਥਾਨਕ ਸ਼ਹਿਰ 'ਚ ਆਵਾਰਾ ਪਸ਼ੂਆਂ ਦੇ ਵੱਡੇ-ਵੱਡੇ ਝੰੁਡਾਂ ਕਾਰਨ ਜਿੱਥੇ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਮੁੱਖ ਬਾਜ਼ਾਰਾਂ ਅੰਦਰ ਪਸ਼ੂਆਂ ਦੀਆਂ ਆਪਸੀ ਲੜਾਈਆਂ ਦਾ ਖ਼ਮਿਆਜ਼ਾ ਲੋਕ ਜ਼ਖਮੀ ਹੋ ਕੇ ਭੁਗਤ ਰਹੇ ਹਨ, ਪਰ ...
ਬੁਢਲਾਡਾ, 4 ਅਗਸਤ (ਸੁਨੀਲ ਮਨਚੰਦਾ)-ਸਥਾਨਕ ਸ਼ਹਿਰ 'ਚ ਆਵਾਰਾ ਪਸ਼ੂਆਂ ਦੇ ਵੱਡੇ-ਵੱਡੇ ਝੰੁਡਾਂ ਕਾਰਨ ਜਿੱਥੇ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਮੁੱਖ ਬਾਜ਼ਾਰਾਂ ਅੰਦਰ ਪਸ਼ੂਆਂ ਦੀਆਂ ਆਪਸੀ ਲੜਾਈਆਂ ਦਾ ਖ਼ਮਿਆਜ਼ਾ ਲੋਕ ਜ਼ਖਮੀ ਹੋ ਕੇ ਭੁਗਤ ਰਹੇ ਹਨ, ਪਰ ...
ਬਠਿੰਡਾ, 4 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਪ੍ਰਤਾਪ ਨਗਰ ਵਿਖੇ ਮਾਤਾ ਸਾਹਿਬ ਕੌਰ ਯਾਦਗਾਰੀ ਗੇਟ ਕੋਲ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 'ਤੀਆਂ ਤੀਜ ਦੀਆਂ' ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਔਰਤਾਂ ਵਲੋਂ ਰਵਾਇਤੀ ਬੋਲੀਆਂ ਪਾ ਕੇ ਪੁਰਾਣੇ ...
ਭੀਖੀ, 4 ਅਗਸਤ (ਬਲਦੇਵ ਸਿੰਘ ਸਿੱਧੂ)-ਪਿੰਡ ਸਮਾਉਂ ਵਿਖੇ ਪੁਰਾਣੇ ਜ਼ਮੀਨੀ ਝਗੜੇ ਦੀ ਰੰਜਸ਼ ਦੇ ਚੱਲਦਿਆਂ ਅਮਨਦੀਪ ਸਿੰਘ ਪੁੱਤਰ ਧੰਨਾ ਸਿੰਘ ਸਾਬਕਾ ਸਰਪੰਚ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਪਿੰਡ ਦੇ 4 ਵਿਅਕਤੀਆਂ ਖ਼ਿਲਾਫ਼ ਭੀਖੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ...
ਗੋਨਿਆਣਾ, 4 ਅਗਸਤ (ਲਛਮਣ ਦਾਸ ਗਰਗ)-ਆਮ ਆਦਮੀ ਪਾਰਟੀ ਦੇ ਯੂਥ ਆਗੂ ਪੁੰਨੂੰ ਰੋਮਾਣਾ ਦੀ ਅਗਵਾਈ 'ਚ ਅੱਜ ਸਥਾਨਕ ਮਾਲ ਰੋੜ 'ਤੇ ਲੱਗੇ ਦਰੱਖਤਾਂ 'ਚ ਮੁੱਖ ਮਹਿਮਾਨ ਬਲਕੌਰ ਸਿੰਘ ਮੁੱਖ ਅਫ਼ਸਰ ਥਾਣਾ ਨਹੀਆਂ ਵਾਲਾ ਦੀ ਮੌਜੂਦਗੀ 'ਚ ਪੰਛੀਆਂ ਲਈ 100 ਤੋਂ ਵੱਧ ਆਲ੍ਹਣੇ ਲਗਾਏ ...
ਲਹਿਰਾ ਮੁਹੱਬਤ, 4 ਅਗਸਤ (ਭੀਮ ਸੈਨ ਹਦਵਾਰੀਆ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਬੀ. ਸੀ. ਏ. ਭਾਗ ਤੀਜਾ (ਸਮੈਸਟਰ-5) ਦੇ ਨਤੀਜਿਆ 'ਚੋਂ ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ (ਬਠਿੰਡਾ) ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ | ਕਾਲਜ 'ਚੋਂ ਸੁਖਪ੍ਰੀਤ ...
ਬਠਿੰਡਾ, 4 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਰਾਜਸਥਾਨ ਦੇ ਇਕ ਨੌਜਵਾਨ ਵਲੋਂ ਸਥਾਨਕ ਸ਼ਹਿਰ ਦੇ ਇਕ ਹੋਟਲ ਦੇ ਕਮਰੇ ਅੰਦਰ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ | ਨੌਜਵਾਨ ਦੇ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ | ਥਾਣਾ ...
ਬਠਿੰਡਾ, 4 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ ਇਕ ਅਦਾਲਤ ਨੇ 5 ਸਾਲ ਪਹਿਲਾਂ ਦਰਜ ਹੋਏ ਨਸ਼ਾ ਰੋਕੂ ਐਕਟ ਦੇ ਇਕ ਮਾਮਲੇ ਵਿਚ ਇਕ ਵਿਅਕਤੀ ਨੂੰ ਬਾਇੱਜ਼ਤ ਬਰੀ ਕਰ ਦਿੱਤਾ | ਦੱਸਣਯੋਗ ਹੈ ਕਿ ਏ.ਅੱੈਸ.ਆਈ. ਗੁਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਭੁੱਚੋ ...
ਬਾਲਿਆਂਵਾਲੀ, 4 ਅਗਸਤ (ਕੁਲਦੀਪ ਮਤਵਾਲਾ)-ਜ਼ੋਨ ਮੰਡੀ ਕਲਾਂ ਦੀ ਗਰਮ ਰੁੱਤ ਖੇਡਾਂ ਕਰਵਾਉਣ ਸੰਬੰਧੀ ਸ. ਸ. ਸ. ਸਕੂਲ ਮੰਡੀ ਕਲਾਂ ਵਿਖੇ ਪਿ੍ੰਸੀਪਲ ਕੁਲਵਿੰਦਰ ਸਿੰਘ ਤੇ ਸਹਾਇਕ ਜ਼ੋਨਲ ਅਮਰਦੀਪ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ | ਜਿਸ 'ਚ ਗਰਮ ਰੁੱਤ ਖੇਡਾਂ ...
ਮਹਿਰਾਜ, 4 ਅਗਸਤ (ਸੁਖਪਾਲ ਮਹਿਰਾਜ)-ਪਿੰਡ ਮਹਿਰਾਜ ਵਿਖੇ ਸੀਵਰੇਜ ਵਿਵਸਥਾ ਕਿਸੇ ਤੋਂ ਛੁਪੀ ਨਹੀਂ ਹੈ, ਕਿਉਂਕਿ ਬਾਰਿਸ਼ ਦੇ ਦਿਨਾਂ 'ਚ ਹੋਰ ਵੀ ਗੰਭੀਰ ਭਿਆਨਕ ਬਣ ਜਾਂਦੀ ਹੈ | ਲੋਕਾਂ ਨੂੰ ਖ਼ਾਸ ਤੌਰ 'ਤੇ ਸਰਕਾਰੀ ਐਲੀਮੈਂਟਰੀ ਤੇ ਸਰਕਾਰੀ ਕੰਨਿਆਂ ਸੀਨੀਅਰ ...
ਬਠਿੰਡਾ, 4 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕਾਂਗਰਸ ਵਲੋਂ ਦਿਨੋ-ਦਿਨ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ, ਬਠਿੰਡਾ ਦਾ ਘਿਰਾਓ 5 ਅਗਸਤ ਨੂੰ ਕੀਤਾ ਜਾ ਰਿਹਾ, ਜਿਸ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ, ਬਠਿੰਡਾ ਸ਼ਹਿਰੀ ਤੋਂ ਇਲਾਵਾ ਦਿਹਾਤੀ ...
ਬਠਿੰਡਾ, 4 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਨੰਬਰਦਾਰ ਯੂਨੀਅਨ ਦੀ ਮੀਟਿੰਗ ਬਲਜਿੰਦਰ ਸਿੰਘ ਕਿਲੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਮੇਹਰ ਇੰਦਰ ਸਿੰਘ, ਸਕੱਤਰ ਜਨਰਲ ਜਸਵਿੰਦਰ ਸਿੰਘ, ਪ੍ਰੈੱਸ ਸਕੱਤਰ ਅਮਰਜੀਤ ਸਿੰਘ, ਖ਼ਜ਼ਾਨਚੀ ...
ਮਾਨਸਾ, 4 ਅਗਸਤ (ਸੱਭਿ. ਪ੍ਰਤੀ.)-ਸਰਕਾਰੀ ਸੈਕੰਡਰੀ ਸਕੂਲ ਬੁਰਜ ਹਰੀ ਵਿਖੇ ਪਿ੍ੰਸੀਪਲ ਗੁਰਤੇਜ ਸਿੰਘ ਦੀ ਅਗਵਾਈ ਹੇਠ ਗਣਿਤ ਮੇਲਾ ਲਗਾਇਆ ਗਿਆ | ਗਣਿਤ ਅਧਿਆਪਕ ਸੁਖਜਿੰਦਰ ਸਿੰਘ ਅਗਰੋਈਆ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਵੱਖ-ਵੱਖ ਮਾਡਲ ਤੇ ਚਾਰਟ ਤਿਆਰ ਕੀਤੇ | ...
ਸਰਦੂਲਗੜ੍ਹ, 4 ਅਗਸਤ (ਅਰੋੜਾ)-ਸਥਾਨਕ ਸ਼ਹਿਰ ਦੇ ਗੁਰੂ ਨਾਨਕ ਦੇਵ ਇੰਸਟੀਚਿਊਟ ਐਂਡ ਕੰਪਿਊਟਰ ਇੰਸਟੀਚਿਊਟ ਵਿਖੇ ਤੀਜ ਦਾ ਤਿਉਹਾਰ ਮਨਾਇਆ ਗਿਆ | ਵਿਦਿਆਰਥਣਾਂ ਨੇ ਖ਼ੁਸ਼ੀ ਖੇੜੇ ਨਾਲ ਬੋਲੀਆਂ, ਗੀਤ ਗਾਏ, ਗਿੱਧਾ ਤੇ ਝੂਮਰ ਦਾ ਪੂਰਾ ਆਨੰਦ ਮਾਣਿਆ | ਇਸ ਦੌਰਾਨ ਕੋਮਲ, ...
ਬੁਢਲਾਡਾ, 4 ਅਗਸਤ (ਸੁਨੀਲ ਮਨਚੰਦਾ)-ਆਜ਼ਾਦੀ ਦੇ 75 ਸਾਲਾਂ ਅਮਿ੍ਤ ਮਹਾਂਉਤਸਵ ਨੂੰ ਸਮਰਪਿਤ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ 'ਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੱਛੋਆਣਾ (ਜੀਤਸਰ) ਦੇ ਬੱਚਿਆਂ ਦੀ ਝੰਡੀ ਰਹੀ | ਵਿੱਦਿਅਕ ...
ਮਾਨਸਾ, 4 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਚਿੱਟਾ, ਨਸ਼ੀਲੀਆਂ ਗੋਲੀਆਂ, ਸ਼ੀਸ਼ੀਆਂ, ਪਾਊਡਰ, ਚਾਲੂ ਭੱਠੀ, ਲਾਹਣ ਤੇ ਸ਼ਰਾਬ ਬਰਾਮਦ ਕਰ ਕੇ 20 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਗੌਰਵ ਤੂਰਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX