ਕਪੂਰਥਲਾ, 4 ਅਗਸਤ (ਅਮਰਜੀਤ ਕੋਮਲ)- ਰੈਵੇਨਿਊ ਪਟਵਾਰ ਯੂਨੀਅਨ ਨੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਪਟਵਾਰੀਆਂ ਦੀਆਂ ਪੋਸਟਾਂ 4716 ਤੋਂ ਘਟਾ ਕੇ 3660 ਕੀਤੇ ਜਾਣ ਸੰਬੰਧੀ ਜਾਰੀ ਕੀਤੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਵਿਖਾਵਾ ਕੀਤਾ | ਰੋਹ ਵਿਚ ਆਏ ਪਟਵਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬੋਲਦਿਆਂ ਸਰਬਜੀਤ ਸਿੰਘ ਘੁੰਮਣ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪਟਵਾਰੀਆਂ ਦੀ ਪੋਸਟਾਂ ਘਟਾਉਣ ਸੰਬੰਧੀ ਨੋਟੀਫ਼ਿਕੇਸ਼ਨ ਵਾਪਸ ਨਾ ਲਿਆ ਗਿਆ ਤਾਂ ਯੂਨੀਅਨ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਰੋਸ ਵਿਖਾਵੇ ਉਪਰੰਤ ਯੂਨੀਅਨ ਵਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਜੋਗਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ, ਪਰਮਜੀਤ ਰਾਮ, ਲਵਪ੍ਰੀਤ ਸਿੰਘ ਤਹਿਸੀਲ ਪ੍ਰਧਾਨ ਸੁਲਤਾਨਪੁਰ ਲੋਧੀ, ਸੁਰਿੰਦਰ ਸਿੰਘ ਚੀਮਾ, ਸੁਖਦੇਵ ਸਿੰਘ, ਜਸਪਿੰਦਰ ਸਿੰਘ, ਪੰਕਜ ਗਡਵਾਲ, ਸੁਖਦੇਵ ਸਿੰਘ, ਕਾਨੂੰਗੋ ਮਨੋਹਰ ਸਿੰਘ ਗਿੱਦੜਪਿੰਡੀ, ਸੁਖਵਿੰਦਰ ਸਿੰਘ ਰੰਧਾਵਾ, ਨਵਜੋਤ ਬੈਂਸ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਪਵਨ ਕੁਮਾਰ, ਰਮਨਜੋਤ, ਰਣਜੀਤ ਸਿੰਘ, ਪ੍ਰਤੋਸ਼ ਚੋਪੜਾ, ਸੁਖਵਿੰਦਰ ਰਾਮ, ਗੁਰਸਾਹਿਬ ਸਿੰਘ, ਇੰਦਰਜੀਤ ਸਿੰਘ, ਕਾਨੂੰਗੋ ਲਖਬੀਰ ਸਿੰਘ, ਮਨਪ੍ਰੀਤ ਸਿੰਘ ਪ੍ਰਮਾਰ, ਪ੍ਰਵੀਨ ਕੁਮਾਰ, ਹੇਮਾ ਦੇਵੀ, ਦਲਜਿੰਦਰ ਸਿੰਘ ਆਦਿ ਹਾਜ਼ਰ ਸਨ |
ਫਗਵਾੜਾ, 4 ਅਗਸਤ (ਹਰਜੋਤ ਸਿੰਘ ਚਾਨਾ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਫਗਵਾੜਾ ਵਿਖੇ ਪੀਸ ਕਮੇਟੀ ਦੀ ਮੀਟਿੰਗ ਨਗਰ ਨਿਗਮ ਹਾਲ ਵਿਖੇ ਕੀਤੀ ਗਈ ਜਿਸ 'ਚ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਸ਼ਾਮਿਲ ਹੋਏ ਤੇ ਪੀਸ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ...
ਕਪੂਰਥਲਾ, 4 ਅਗਸਤ (ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਪਿਛਲੇ 15-20 ਵਰਿ੍ਹਆਂ ਤੋਂ ਗੈਸਟ ਫੈਕਲਟੀ ਲੈਕਚਰਾਰ ਵਜੋਂ ਕੰਮ ਕਰ ਰਹੇ ਗੈਸਟ ਫੈਕਲਟੀ ਲੈਕਚਰਾਰ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ...
ਢਿਲਵਾਂ, 4 ਅਗਸਤ (ਪ੍ਰਵੀਨ, ਸੁਖੀਜਾ)-ਢਿਲਵਾਂ ਵਿਖੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਘਰ 'ਚੋਂ ਮੋਬਾਈਲ ਤੇ ਨਕਦੀ ਲੈ ਕੇ ਹੋਏ ਫ਼ਰਾਰ | ਇਸ ਸਬੰਧੀ ਥਾਣਾ ਢਿਲਵਾਂ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਜਥੇਦਾਰ ਗੁਰਦਿਆਲ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ...
ਸੁਲਤਾਨਪੁਰ ਲੋਧੀ, 4 ਅਗਸਤ (ਥਿੰਦ, ਹੈਪੀ)- ਬੀਤੇ ਦਿਨੀਂ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਦੇ ਨੇੜੇ ਹੋਈ ਚੋਰੀ ਸਬੰਧੀ ਦੋ ਨੌਜਵਾਨਾਂ 'ਤੇ ਮਾਮਲਾ ਦਰਜ ਕੀਤਾ ਸੀ | ਉਕਤ ਨੌਜਵਾਨਾਂ ਦੇ ਪਰਿਵਾਰ ਵਲੋਂ ਆਪਣੇ ਨਾਲ ਹੋਈ ਬੇਇਨਸਾਫ਼ੀ ...
ਕਪੂਰਥਲਾ, 4 ਅਗਸਤ (ਅਮਨਜੋਤ ਸਿੰਘ ਵਾਲੀਆ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ 15 ਕੇਸ ਪਾਜ਼ੀਟਿਵ ਆਉਣ ਨਾਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 75 ਹੋ ਗਈ ਹੈ | ਅੱਜ 29 ਵਿਅਕਤੀਆਂ ਨੂੰ ਸਿਹਤਯਾਬ ਹੋਣ 'ਤੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ | ਡਾ: ਗੁਰਿੰਦਰਬੀਰ ਕੌਰ ...
ਫਗਵਾੜਾ, 4 ਅਗਸਤ (ਹਰਜੋਤ ਸਿੰਘ ਚਾਨਾ)- ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਜਬਰ ਜਨਾਹ ਕਰਨ ਦੇ ਸੰਬੰਧ 'ਚ ਰਾਵਲਪਿੰਡੀ ਪੁਲਿਸ ਨੇ ਇਕ ਨੌਜਵਾਨ ਖ਼ਿਲਾਫ਼ ਧਾਰਾ 376 ਆਈ.ਪੀ.ਸੀ, 4 ਤੇ 6 ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ | ਡੀ.ਐਸ.ਪੀ. ...
ਬੇਗੋਵਾਲ, 4 ਅਗਸਤ (ਸੁਖਜਿੰਦਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਬਲਵਿੰਦਰ ਸਿੰਘ ਕਾਹਲਵਾਂ ਸਕੱਤਰ, ਧਰਮ ਪ੍ਰਚਾਰ ਕਮੇਟੀ ਦੀ ਦਿਸ਼ਾ-ਨਿਰਦੇਸ਼ ਅਨੁਸਾਰ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ...
ਕਪੂਰਥਲਾ, 4 ਅਗਸਤ (ਵਿ.ਪ੍ਰ.)- ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 118 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਦੱਸਿਆ ਜਾਂਦਾ ਹੈ ਕਿ ਏ.ਐਸ.ਆਈ. ਗੁਰਸ਼ਰਨ ਸਿੰਘ ਪੁਲਿਸ ਕਰਮਚਾਰੀਆਂ ਸਮੇਤ ਜੰਮੂ ਪੈਲੇਸ ਦੇ ਨੇੜੇ ਉਨ੍ਹਾਂ ਇਕ ਮੋਨੇ ...
ਫਗਵਾੜਾ, 4 ਅਗਸਤ (ਟੀ.ਡੀ. ਚਾਵਲਾ)- ਸਥਾਨਕ ਸੀਨੀਅਰ ਸਿਟੀਜ਼ਨ ਫੋਰਮ ਆਗੂ ਹਰਜੀਤ ਪ੍ਰਮਾਰ ਜੂਨੀਅਰ ਨੇ ਸਥਾਨਕ ਸਰਕਾਰ ਮੰਤਰੀ ਪੰਜਾਬ ਇੰਦਰਬੀਰ ਸਿੰਘ ਨਿੱਝਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅਵਾਰਾ ਪਸ਼ੂਆਂ ਨੂੰ ਬਚਾਉਣ ਲਈ ਅਤੇ ਉਨ੍ਹਾਂ ਤੋਂ ਹੁੰਦੇ ...
ਕਪੂਰਥਲਾ, 4 ਅਗਸਤ (ਵਿ.ਪ੍ਰ.)-ਥਾਣਾ ਸਦਰ ਪੁਲਿਸ ਨੇ ਇਕ ਰੇਤ ਦੀ ਭਰੀ ਟਰਾਲੀ ਸਮੇਤ ਟਰੈਕਟਰ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਵਿਰੁੱਧ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ | ਮਾਈਨਿੰਗ ਅਫ਼ਸਰ ਸ਼ੁਭਮ ਕੁਮਾਰ ਵਲੋਂ ਥਾਣਾ ਸਦਰ ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ...
ਫਗਵਾੜਾ, 4 ਅਗਸਤ (ਤਰਨਜੀਤ ਸਿੰਘ ਕਿੰਨੜਾ)-ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਗਵਾੜਾ ਡਾ: ਕਮਲ ਕਿਸ਼ੋਰ ਦੀ ਅਗਵਾਈ ਤੇ ਔਰਤ ਰੋਗਾ ਦੇ ਮਾਹਿਰ ਡਾ: ਸਿਮਰਦੀਪ ਕੌਰ ਦੀ ਦੇਖਰੇਖ ਹੇਠ ਸਮੂਚੀਆਂ ਸਰਕਾਰੀ ਸਿਹਤ ਸੰਸਥਾਵਾਂ ਵਲੋਂ 7 ਅਗਸਤ ਤੱਕ ਵਿਸ਼ਵ ਸਤਨਪਾਨ ਹਫਤਾ ...
ਨਡਾਲਾ, 4 ਅਗਸਤ (ਮਾਨ)-ਜੰਗਲਾਤ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ 5 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਫਾਕੇ ਕੱਟਣ ਲਈ ਮਜਬੂਰ ਹਨ | ਇਸ ਵਾਰੀ ਰੱਖੜੀ ਦੀਆਂ ਖ਼ੁਸ਼ੀਆਂ ਤੋਂ ਵਾਂਝੇ ਰਹਿਣਗੇ | ਇਸ ਸੰਬੰਧੀ ਜੰਗਲਾਤ ਕਰਮਚਾਰੀ ਯੂਨੀਅਨ ਦੇ ਮੰਡਲ ਪ੍ਰਧਾਨ ...
ਬੇਗੋਵਾਲ, 4 ਅਗਸਤ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਦੀ ਇੱਕ ਵਿਸ਼ੇਸ਼ ਮੀਟਿੰਗ 321-ਡੀ ਦੇ ਅਸਥਾਈ ਪੋ੍ਰਜੈਕਟ ਚੇਅਰਮੈਨ ਵਿਸ਼ਾਲ ਜੁਲਕਾ ਦੀ ਅਗਵਾਈ ਹੇਠ ਟਾਊਨ ਹਾਰਟ ਬੇਗੋਵਾਲ 'ਚ ਹੋਈ ਜਿਸ ਕਲੱਬ ਦੀਆਂ ਗਤੀਵਿਧੀਆਂ 'ਤੇ ਵਿਚਾਰ ਕਰਨ ਉਪਰੰਤ ਕਲੱਬ ...
ਤਲਵੰਡੀ ਚੌਧਰੀਆਂ, 4 ਅਗਸਤ (ਪਰਸਨ ਲਾਲ ਭੋਲਾ)-ਸਬ ਤਹਿਸੀਲ ਤਲਵੰਡੀ ਚੌਧਰੀਆਂ ਵਿਖੇ ਗ੍ਰਾਮ ਪੰਚਾਇਤ, ਸ਼ਹੀਦ ਭਗਤ ਸਿੰਘ ਹੈਲਪ ਲਾਈਨ ਸੇਵਾ ਸੁਸਾਇਟੀ, ਨਗਰ ਨਿਵਾਸੀਆਂ, ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ...
ਫਗਵਾੜਾ, 4 ਅਗਸਤ (ਹਰਜੋਤ ਸਿੰਘ ਚਾਨਾ)- ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਪ੍ਰਬੰਧ ਅਧੀਨ ਸਰਾਵਾਂ 'ਚ ਠਹਿਰਣ ਵਾਲੀਆਂ ਸੰਗਤਾਂ ਤੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਜੀ.ਐਸ.ਟੀ. ਵਸੂਲਣ ਦੇ ...
ਫਗਵਾੜਾ, 4 ਅਗਸਤ (ਹਰਜੋਤ ਸਿੰਘ ਚਾਨਾ)- ਸਿਟੀ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇਕ ਮੋਬਾਈਲ ਤੇ ਮੋਟਰਸਾਈਕਲ ਬਰਾਮਦ ਕਰਕੇ ਧਾਰਾ 379-ਬੀ, 34 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਐਸ.ਐੱਚ.ਓ ਸਿਟੀ ਅਮਨਦੀਪ ਨੇ ...
ਕਪੂਰਥਲਾ/ਭੁਲੱਥ, 4 ਅਗਸਤ (ਅਮਰਜੀਤ ਕੋਮਲ, ਮਨਜੀਤ ਸਿੰਘ ਰਤਨ)- 25 ਵਰ੍ਹੇ ਪਹਿਲਾਂ ਜ਼ਿਲ੍ਹੇ ਦੇ ਪਿੰਡ ਭਟਨੂਰਾ ਖ਼ੁਰਦ ਤੋਂ ਮਲੇਸ਼ੀਆ ਗਏ ਕੁਲਦੀਪ ਸਿੰਘ ਜੋ ਹੁਣ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ, ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਉਸ ਨੂੰ ਰੋਟਰੀ ਇੰਟਰਨੈਸ਼ਨਲ ...
ਫਗਵਾੜਾ, 4 ਅਗਸਤ (ਅਸ਼ੋਕ ਕੁਮਾਰ ਵਾਲੀਆ)-ਡੇਰਾ ਸੰਤ ਗੋਬਿੰਦਦਾਸ, ਸੰਤ ਗੋਬਿੰਦਦਾਸ ਮਾਰਗ, ਮੁਹੱਲਾ ਗੋਬਿੰਦਪੁਰਾ ਫਗਵਾੜਾ ਵਿਖੇ ਸੰਤ ਗੋਬਿੰਦਦਾਸ ਮਹਾਰਾਜ ਤੋਂ ਵਰੋਸਾਏ ਹੋਏ ਸੰਤ ਚਮਨ ਦਾਸ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦਾ ਦਸਵਾਂ ਬਰਸੀ ਸਮਾਗਮ ਡੇਰੇ ਦੇ ...
ਫਗਵਾੜਾ, 4 ਅਗਸਤ (ਅਸ਼ੋਕ ਕੁਮਾਰ ਵਾਲੀਆ)-ਅਧਿਆਪਕ ਭਲਾਈ ਕਮੇਟੀ ਅਤੇ ਗੌਰਮਿੰਟ ਪੈਨਸ਼ਨਰਜ਼ ਫ਼ਰੰਟ ਫਗਵਾੜਾ ਵਲੋਂ ਉੱਘੀ ਅਧਿਆਪਕਾ ਆਗੂ ਪੂਨਮ ਸ਼ਰਮਾ ਪੀ.ਟੀ.ਆਈ.ਅਧਿਆਪਕਾ ਸਰਕਾਰੀ ਮਿਡਲ ਸਕੂਲ ਜਮਾਲਪੁਰ ਨੂੰ ਸਰਕਾਰੀ ਸੇਵਾ ਤੋਂ ਮੁਕਤ ਹੋਣ ਤੇ ਇਕ ਸਾਦਾ ਅਤੇ ...
ਕਪੂਰਥਲਾ, 4 ਅਗਸਤ (ਅਮਰਜੀਤ ਕੋਮਲ)- ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਨੇ ਆਲ ਇੰਡੀਆ ਕੌਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਦੀ ਤਰਜ਼ 'ਤੇ ਅਧਿਆਪਕਾਂ ਨੂੰ ਵਿਸ਼ਵ ਪੱਧਰ ਦੀਆਂ ਪੜ੍ਹਾਉਣ ਦੀਆਂ ਤਕਨੀਕਾਂ ਵਿਚ ਨਿਪੁੰਨ ਬਣਾਉਣ ਦੇ ਮਕਸਦ ਨਾਲ ...
ਕਪੂਰਥਲਾ, 4 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸਰਕਾਰ ਵਲੋਂ ਆਗਾਮੀ ਸੀਜ਼ਨ ਦੌਰਾਨ ਪਰਾਲੀ ਦੇ ਯੋਗ ਨਿਪਟਾਰੇ ਲਈ ਸਬਸਿਡੀ 'ਤੇ ਸੰਦ ਲੈਣ ਲਈ ਕਿਸਾਨ 15 ਅਗਸਤ ਤੱਕ ਬਿਨੈ ਪੱਤਰ ਦੇ ਸਕਦੇ ਹਨ | ਵਿਸ਼ੇਸ਼ ਸਾਰੰਗਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਖੇਤੀਬਾੜੀ ਤੇ ਕਿਸਾਨ ...
ਕਪੂਰਥਲਾ, 4 ਅਗਸਤ (ਅਮਰਜੀਤ ਕੋਮਲ)- ਸਿੱਖਿਆ ਵਿਭਾਗ ਵਲੋਂ ਆਜ਼ਾਦੀ ਦੀ 75 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੈਦੋਵਾਲ ਵਿਚ ਜ਼ਿਲ੍ਹਾ ਪੱਧਰੀ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ...
ਭੁਲੱਥ, 4 ਅਗਸਤ (ਮੇਹਰ ਚੰਦ ਸਿੰਧੂ)-ਸਾਨੂੰ ਆਪਣੇ ਘਰਾਂ 'ਚ ਤੇ ਵਾਧੂ ਪਈਆਂ ਖ਼ਾਲੀ ਥਾਵਾਂ 'ਤੇ ਫ਼ਲਦਾਰ ਫੁੱਲਦਾਰ ਛਾਂਦਾਰ ਤੇ ਦਵਾਈਆਂ ਵਾਸਤੇ ਵਰਤੇ ਜਾਣ ਵਾਲੇ ਵੱਖ-ਵੱਖ ਤਰ੍ਹਾਂ ਦੇ ਬੂਟੇ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ ਤਾਂ ਕਿ ਸਾਡਾ ਚੌਗਿਰਦਾ ਹਰਿਆ ਭਰਿਆ ...
ਸੁਲਤਾਨਪੁਰ ਲੋਧੀ, 4 ਅਗਸਤ (ਨਰੇਸ਼ ਹੈਪੀ)- ਪਾਵਨ ਨਗਰੀ ਦੀਆਂ ਸੜਕਾਂ 'ਤੇ ਗਾਵਾਂ ਨਾਲ ਨਿੱਤ ਹਾਦਸੇ ਹੋ ਰਹੇ ਹਨ, ਪਰ ਪ੍ਰਸ਼ਾਸਨ ਜਾਂ ਕਿਸੇ ਹੋਰ ਦਾ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਹੈ | ਕੁਝ ਹਾਦਸਿਆਂ 'ਚ ਗਾਵਾਂ ਦੀ ਜਾਨ ਵੀ ਗਈ ਹੈ ਤੇ ਵਧੇਰੇ ਗਾਵਾਂ ਜ਼ਖ਼ਮੀ ...
ਕਪੂਰਥਲਾ, 4 ਅਗਸਤ (ਵਿਸ਼ੇਸ਼ ਪ੍ਰਤੀਨਿਧ)- ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਗਵਿੰਦਰ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਧਾਲੀਵਾਲ ਦੋਨਾ ਦਾ ਨਿਰੀਖਣ ਕੀਤਾ | ਨਿਰੀਖਣ ਮੌਕੇ ਉਨ੍ਹਾਂ ਸਕੂਲ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਉਨ੍ਹਾਂ ...
ਫਗਵਾੜਾ, 4 ਅਗਸਤ (ਤਰਨਜੀਤ ਸਿੰਘ ਕਿੰਨੜਾ)-ਭਾਰਤੀ ਜੀਵਨ ਬੀਮਾ ਸ਼ਾਖਾ ਫਗਵਾੜਾ ਦੀ ਆਪਣੇ ਪਾਲਸੀ ਧਾਰਕਾਂ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਅਤੇ ਪੂਰੇ ਜਲੰਧਰ ਮੰਡਲ ਦੀਆਂ ਸ਼ਾਖਾਵਾਂ 'ਚੋਂ ਵੱਧ ਰੁਜਗਾਰ ਦੇਣ ਬਦਲੇ ਜਲੰਧਰ ਵਿਚ ਹੋਏ ਸਮੂਹ ਮੈਨੇਜਰਾਂ ਦੀ ਕਾਨਫਰੰਸ ...
ਕਪੂਰਥਲਾ, 4 ਅਗਸਤ (ਵਿ.ਪ੍ਰ.)-ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸ਼ਹੀਦ ਭਗਵੰਤ ਸਿੰਘ ਹਰਿਆਵਲ ਲਹਿਰ ਤਹਿਤ ਜ਼ਿਲ੍ਹੇ ਵਿਚ ਜੰਗਲਾਤ ਵਿਭਾਗ ਵਲੋਂ 1 ਲੱਖ ਬੂਟਿਆਂ ਦੀ ਵੰਡ ਕੀਤੀ ਗਈ ਹੈ | ਇਹ ਜਾਣਕਾਰੀ ਵਿਸ਼ੇਸ਼ ਸਾਰੰਗਲ ...
ਭੁਲੱਥ, 4 ਅਗਸਤ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਚ ਰਾਜਾ ਬਾਜਵਾ ਨੇ ਦੱਸਿਆ ਕਿ ਇੱਥੇ ਸਬ ਡਵੀਜ਼ਨ ਕਸਬਾ ਭੁਲੱਥ ਦੇ ਵਿਸ਼ਵਕਰਮਾ ਮੰਦਿਰ ਵਿਚ ਬੱਚਿਆਂ ਦੀਆਂ ਗਤਕਾ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ | ਉਨ੍ਹਾਂ ਵਲੋਂ ਕਸਬੇ ਦੇ ਲੋਕਾਂ ਨੂੰ ਅਪੀਲ ...
ਫਗਵਾੜਾ, 4 ਅਗਸਤ (ਹਰਜੋਤ ਸਿੰਘ ਚਾਨਾ)-ਹੈਲਪਿੰਗ ਹੈਂਡਜ ਸੰਸਥਾ ਵਲੋਂ ਤੀਆ ਦਾ ਤਿਉਹਾਰ ਪ੍ਰਧਾਨ ਹਰਮਿੰਦਰ ਸਿੰਘ ਬਸਰਾ ਦੀ ਅਗਵਾਈ ਹੇਠ ਆਈ. ਟੀ. ਆਈ. ਮਾਡਲ ਟਾਊਨ ਵਿਖੇ ਕਰਵਾਇਆ ਗਿਆ ਜਿਸ 'ਚ ਵਿਸ਼ੇਸ਼ ਤੌਰ 'ਤੇ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਸ਼ਾਮਿਲ ਹੋਏ | ਇਸ ...
ਫਗਵਾੜਾ, 4 ਅਗਸਤ (ਹਰਜੋਤ ਸਿੰਘ ਚਾਨਾ)- ਸ੍ਰੀ ਹਨੂਮੱਤ ਦੁਰਗਾ ਮੰਦਿਰ ਚੌੜਾ ਖੂਹ ਫਗਵਾੜਾ ਦੀ ਨਵੀਂ ਕਮੇਟੀ ਦਾ ਗਠਨ ਕਰਦੇ ਹੋਏ ਜਤਿੰਦਰ ਕੁਮਾਰ ਬੋਬੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਸਤੀਸ਼ ਬੱਗਾ ਤੇ ਸ਼ਿਵ ਹਾਂਡਾ ਨੂੰ ਸਰਪ੍ਰਸਤ, ਸੰਜੀਵ ਬੁੱਗਾ ਨੂੰ ...
ਭੁਲੱਥ, 4 ਅਗਸਤ (ਮੇਹਰ ਚੰਦ ਸਿੱਧੂ)-ਸਰਕਾਰੀ ਹਾਈ ਸਕੂਲ ਭਦਾਸ ਵਿਖੇ ਗਣਿਤ ਮੇਲਾ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਜਸਵਿੰਦਰਪਾਲ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਵਿਦਿਆਰਥੀਆਂ ਨੇ ਗਣਿਤ ਨਾਲ ਸਬੰਧਿਤ ਵੱਖ-ਵੱਖ ਕਿਰਿਆਵਾਂ ਦੇ ਮਾਰਚ ਤੇ ਚਾਰਟ ...
ਸੁਲਤਾਨਪੁਰ ਲੋਧੀ, 4 ਅਗਸਤ (ਨਰੇਸ਼ ਹੈਪੀ, ਥਿੰਦ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੀ.ਸੀ.ਏ. ਸਮੈਸਟਰ ਛੇਵੇਂ ਦੇ ਐਲਾਨੇ ਨਤੀਜੇ 'ਚ ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਦਾ ਨਤੀਜਾ ਸੌ ਫ਼ੀਸਦੀ ਰਿਹਾ | ਪਿ੍ੰਸੀਪਲ ਪ੍ਰੋ. ਹਰਬੰਸ ਸਿੰਘ ਨੇ ਦੱਸਿਆ ਕਿ ਵਿਦਿਆਰਥਣ ...
ਫਗਵਾੜਾ, 4 ਅਗਸਤ (ਅਸ਼ੋਕ ਕੁਮਾਰ ਵਾਲੀਆ)- ਕੌਮੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ:) ਦੇ ਕੌਮੀ ਵਾਈਸ ਚੇਅਰਮੈਨ ਮੌਲਵੀ ਮਹੋਬਤ ਮੇਹਰਬਾਨ ਦੁਆਰਾ ਬੀਤੇ ਦਿਨ ਫਗਵਾੜਾ ਹਲਕੇ ਦੇ ਪਿੰਡ ਖਜੂਰਲਾ ਵਿਖੇ ਰਾਜ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ...
ਫਗਵਾੜਾ, 4 ਅਗਸਤ (ਹਰਜੋਤ ਸਿੰਘ ਚਾਨਾ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਪਹਿਲੀ ਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਲਈ 'ਇੰਗਲਿਸ਼ ਸਪੈੱਲ ਬੀ' ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਲਿਖਾਈ 'ਚ ਸੁਧਾਰ ਲਿਆਉਣਾ, ਸ਼ਬਦਾਵਲੀ ...
ਸੁਲਤਾਨਪੁਰ ਲੋਧੀ, 4 ਅਗਸਤ (ਨਰੇਸ਼ ਹੈਪੀ, ਥਿੰਦ)-ਸਾਉਣ ਦੇ ਤੀਸਰੇ ਸੋਮਵਾਰ ਹਰ ਸਾਲ ਦੀ ਤਰ੍ਹਾਂ ਖੀਰ ਪੂੜੇ ਦੇ ਲੰਗਰ ਲਗਾਏ ਗਏ | ਇਸ ਦੀ ਸੇਵਾ ਕਿ੍ਸ਼ਨ ਬਲਦੇਵ ਅਰੋੜਾ ਸੁਰਿੰਦਰ ਕੁਮਾਰ ਅਰੋੜਾ ਮਨੂੰ ਧੀਰ ਅਤੇ ਰਜਿੰਦਰ ਕੁਮਾਰ ਕਾਲਾ ਨੇ ਨਿਭਾਈ | ਲੰਗਰ ਤੋਂ ਪਹਿਲਾਂ ...
ਕਪੂਰਥਲਾ, 4 ਅਗਸਤ (ਵਿਸ਼ੇਸ਼ ਪ੍ਰਤੀਨਿਧ)- ਰੇਲਵੇ ਸਟੇਸ਼ਨ ਕਪੂਰਥਲਾ ਦੇ ਸਟੇਸ਼ਨ ਸੁਪਰਡੈਂਟ ਰਕੇਸ਼ ਕੁਮਾਰ ਦੀ ਸੇਵਾ ਮੁਕਤੀ 'ਤੇ ਅੱਜ ਰੇਲਵੇ ਸਟੇਸ਼ਨ ਦੇ ਸਟਾਫ਼ ਵਲੋਂ ਉਨ੍ਹਾਂ ਦੀ ਵਿਦਾਇਗੀ ਸਬੰਧੀ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਟੇਸ਼ਨ ਸੁਪਰਡੈਂਟ ਅਨਿਲ ...
ਨਡਾਲਾ, 4 ਅਗਸਤ (ਮਾਨ)- ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਦੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਸੀ. ਬੀ. ਐੱਸ. ਈ. ਇਮਤਿਹਾਨਾਂ 'ਚੋਂ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਪਿ੍ੰਸੀਪਲ ਦਲਵੀਰ ਕੌਰ ਮਾਨ ਦੁਆਰਾ ਸਨਮਾਨਿਤ ਕੀਤਾ ...
ਫਗਵਾੜਾ, 4 ਅਗਸਤ (ਹਰਜੋਤ ਸਿੰਘ ਚਾਨਾ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਵਿਖੇ 3 ਤੋਂ 5 ਜਮਾਤ ਦੇ ਵਿਦਿਆਰਥੀਆਂ ਲਈ ਉਚਾਰਨ ਕੌਂਸਲ ਦੇ ਵਿਕਾਸ ਲਈ ਕਵਿਤਾ ਉਚਾਰਨ ਦਾ ਮੁਕਾਬਲਾ ਕਰਵਾਇਆ ਗਿਆ ਜਿਸ 'ਚ ਵਿਦਿਆਰਥੀਆਂ ਨੇ ਹਿੱਸਾ ਲਿਆ | ਪਹਿਲੇ ਭਾਗ ਦੇ ਜੇਤੂ ...
ਕਪੂਰਥਲਾ, 4 ਅਗਸਤ (ਵਿ.ਪ੍ਰ.)- ਬਿ੍ਟਿਸ਼ ਸਿੱਖ ਸਕੂਲ ਖੋਜੇਵਾਲ ਵਲੋਂ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਦੇ ਮਨੋਰਥ ਨਾਲ ਪਹਿਲੇ ਪੜਾਅ ਦੌਰਾਨ ਜਲੰਧਰ-ਕਪੂਰਥਲਾ ਸੜਕ 'ਤੇ 700 ਤੋਂ ਵੱਧ ਹਰਿਆਵਲ ਵਾਲੇ ਬੂਟੇ ਲਗਾਏ ਜਾ ਰਹੇ ਹਨ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਤਰਸੇਮ ...
ਸੁਲਤਾਨਪੁਰ ਲੋਧੀ, 4 ਅਗਸਤ (ਨਰੇਸ਼ ਹੈਪੀ, ਥਿੰਦ)- ਪਵਨ ਨਗਰੀ ਸੁਲਤਾਨਪੁਰ ਲੋਧੀ ਅਤੇ ਆਸ-ਪਾਸ ਦੇ ਇਲਾਕੇ ਵਿਚ ਰੋਜ਼ਾਨਾ ਹੋ ਰਹੀਆਂ ਚੋਰੀਆਂ ਤੋਂ ਲੋਕ ਡਾਹਢੇ ਪ੍ਰੇਸ਼ਾਨ ਹਨ ਅਤੇ ਇੰਜ ਜਾਪਦਾ ਹੈ ਜਿਵੇਂ ਚੋਰ ਚੁਸਤ ਹਨ ਤੇ ਪੁਲਿਸ ਸੁਸਤ ਹੁੰਦੀ ਜਾ ਰਹੀ ਹੈ | ਲਗਾਤਾਰ ...
ਨਡਾਲਾ, 4 ਅਗਸਤ (ਮਾਨ)- ਮਾਤਾ ਚਿੰਤਪੁਰਨੀ ਦੇ ਚੱਲ ਰਹੇ ਮੇਲੇ ਦੇ ਸੰਬਧ ਵਿਚ ਮਾਤਾ ਚਿੰਤਪੁਰਨੀ ਲੰਗਰ ਪ੍ਰਬੰਧਕ ਕਮੇਟੀ ਨਡਾਲਾ ਵਲੋ ਕਸਬਾ ਨਡਾਲਾ ਅਤੇ ਆਸ-ਪਾਸ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲਗਾਏ ਜਾਣ ਵਾਲੇ 20ਵੇਂ ਸਾਲਾਨਾ ਲੰਗਰ ਨੂੰ ਅਰੰਭ ਕਰਨ ਲਈ ਕਮੇਟੀ ...
ਸੁਲਤਾਨਪੁਰ ਲੋਧੀ, 4 ਅਗਸਤ (ਨਰੇਸ਼ ਹੈਪੀ, ਥਿੰਦ)-ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਵਿਚ ਤੀਆਂ ਦੇ ਤਿਉਹਾਰ ਸੰਬੰਧੀ ਸਕੂਲ ਕੈਂਪਸ ਵਿਚ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦਾ ਆਰੰਭ ਵਾਇਸ ਡਾਇਰੈਕਟਰ ਕੁਲਵਿੰਦਰ ਸਿੰਘ ਦੁਆਰਾ ਦੀਪ ਜੋਤੀ ਜਗਾ ...
ਸੁਲਤਾਨਪੁਰ ਲੋਧੀ, 4 ਅਗਸਤ (ਨਰੇਸ਼ ਹੈਪੀ, ਥਿੰਦ)- ਰੋਟਰੀ ਕਲੱਬ ਸੁਲਤਾਨਪੁਰ ਲੋਧੀ ਈਕੋ ਵਲੋਂ ਬੀਤੀ ਰਾਤ ਹੋਟਲ ਬੈਸਟ ਵੈਸਟਰਨ ਵਿਖੇ ਪ੍ਰਧਾਨ ਰੋਟੇਰੀਅਨ ਬਲਦੇਵ ਸਿੰਘ ਤੇ ਸੈਕਟਰੀ ਅਮਨਦੀਪ ਸਿੰਘ ਦੀ ਤਾਜਪੋਸ਼ੀ ਸਬੰਧੀ ਸਹੁੰ ਚੁੱਕ ਸਮਾਗਮ ਪ੍ਰੋਜੈਕਟ ਡਾਇਰੈਕਟਰ ...
ਨਡਾਲਾ, 4 ਅਗਸਤ (ਮਾਨ)- ਪੰਜਾਬ ਦੇ ਧਰਤੀ ਹੇਠਲੇ ਦਿਨੋਂ ਦਿਨ ਪਾਣੀ ਦੇ ਡਿਗ ਰਹੇ ਮਿਆਰ ਨੂੰ ਉੱਚਾ ਚੁੱਕਣ ਲਈ ਹੁਣ ਹਰੇਕ ਵਰਗ ਦੇ ਲੋਕਾਂ ਲਈ ਬੂਟੇ ਲਾਉਣਾ ਜ਼ਰੂਰੀ ਹੋ ਗਿਆ ਹੈ, ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਪਾਣੀ ਦੀ ਵੱਡੀ ਘਾਟ ਨਾਲ ਜੂਝਣਗੀਆਂ | ਇਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX