ਤਾਜਾ ਖ਼ਬਰਾਂ


ਅਸਾਮ : ਉਦਲਗੁੜੀ ਪੁਲਿਸ ਨੇ ਅੱਜ ਇਕ ਏਕੇ ਸੀਰੀਜ਼ ਰਾਈਫਲ ਅਤੇ ਕੁਝ ਅਸਲ੍ਹਾ ਕੀਤਾ ਬਰਾਮਦ - ਵਿਸ਼ੇਸ਼ ਡੀ.ਜੀ.ਪੀ.ਅਸਾਮ
. . .  1 day ago
ਕਰੀਬ 300 ਇਜ਼ਰਾਇਲੀ ਕੰਪਨੀਆਂ ਨੇ ਭਾਰਤ ਵਿਚ ਕੀਤਾ ਨਿਵੇਸ਼ : ਇਜ਼ਰਾਈਲ ਰਾਜਦੂਤ ਨੌਰ ਗਿਲੋਨ
. . .  1 day ago
ਐਨ.ਆਈ.ਏ. ਨੇ ਤਰਨਤਾਰਨ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ.ਪੀ. ਨੱਢਾ, ਅਮਿਤ ਸ਼ਾਹ ਤੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਕੋਰ ਗਰੁੱਪ ਦੀ ਚੱਲ ਰਹੀ ਮੀਟਿੰਗ
. . .  1 day ago
ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ
. . .  1 day ago
ਛੇਹਰਟਾ, 8 ਦਸੰਬਰ ( ਵਡਾਲੀ )- ਜੀ.ਟੀ.ਰੋਡ ਖੰਡਵਾਲਾ ਵਿਖੇ ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ ।
ਸਯੁੰਕਤ ਕਿਸਾਨ ਮੋਰਚਾ ਦੀ ਕੌਮੀ ਪੱਧਰੀ ਬੈਠਕ ਵਿਚ ਆਗਾਮੀ ਅੰਦੋਲਨ ਦਾ ਫ਼ੈਸਲਾ ਨਹੀਂ ਹੋ ਸਕਿਆ, 24 ਨੂੰ ਦੁਬਾਰਾ ਬੈਠਕ
. . .  1 day ago
ਕਰਨਾਲ 7 ਦਸੰਬਰ (ਗੁਰਮੀਤ ਸਿੰਘ ਸੱਗੂ ) - ਸਯੁੰਕਤ ਕਿਸਾਨ ਮੋਰਚਾ ਦੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ ਕੋਮੀ ਪਧਰੀ ਬੈਠਕ ਵਿਚ ਆਗਾਮੀ ਕਿਸਾਨ ਅੰਦੋਲਨ ਨੂੰ ਲੈਂ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ ...
ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸ ਦੇ ਮੁਕੇਸ਼ ਅਗਨੀਹੋਤਰੀ ਜਿੱਤੇ
. . .  1 day ago
ਬੀਣੇਵਾਲ,8 ਦਸੰਬਰ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਨੇ ਲਗਾਤਾਰ ਪੰਜਵੀਂ ਵਾਰ 9148 ਵੋਟਾਂ ਦੇ ਵੱਡੇ ਫਰਕ ਨਾਲ ...
ਲਾਪਤਾ 4 ਬੱਚਿਆਂ 'ਚੋਂ 3 ਬੱਚੇ ਕੀਤੇ ਪੁਲਿਸ ਨੇ ਬਰਾਮਦ
. . .  1 day ago
ਡੇਰਾਬੱਸੀ, 8 ਦਸੰਬਰ( ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਕਕਰਾਲੀ ਵਿਚੋ ਲਾਪਤਾ 4 ਬੱਚਿਆਂ 'ਚੋਂ ਪੁਲਿਸ ਨੇ 3 ਬੱਚਿਆਂ ਨੂੰ ਅੱਜ ਤੀਜੇ ਦਿਨ ਬਰਾਮਦ ਕਰ ਲਿਆ ਹੈ । ਇਹ ਬੱਚੇ ਮੋਲੀ ਜਾਗਰਾ, ਚੰਡੀਗੜ੍ਹ ਨੇੜਿਓਂ ਬਰਾਮਦ ...
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
. . .  1 day ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਉੜੀਸ਼ਾ : ਪਦਮਪੁਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੇ ਬਰਸਾ ਸਿੰਘ ਬਰੀਹਾ ਨੇ ਭਾਜਪਾ ਦੇ ਪ੍ਰਦੀਪ ਪੁਰੋਹਿਤ ਨੂੰ ਹਰਾਇਆ
. . .  1 day ago
ਟਰੱਕ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਿਹਾਰ : ਕੁਰਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਜਨਤਾ ਦਲ (ਯੂਨਾਈਟਿਡ) ਦੇ ਮਨੋਜ ਸਿੰਘ ਨੂੰ ਹਰਾਇਆ
. . .  1 day ago
ਰਾਜਸਥਾਨ : ਸਰਦਾਰ ਸ਼ਹਿਰ ਤੋਂ ਕਾਂਗਰਸ ਦੇ ਅਨਿਲ ਕੁਮਾਰ ਸ਼ਰਮਾ ਨੇ ਭਾਜਪਾ ਦੇ ਅਸ਼ੋਕ ਕੁਮਾਰ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪਿਛਲੇ 5 ਸਾਲਾਂ ਵਿਚ ਯੂ.ਪੀ.ਐਸ.ਸੀ, ਐਸ.ਐਸ.ਸੀ. ਦੁਆਰਾ 2.46 ਲੱਖ ਉਮੀਦਵਾਰਾਂ ਦੀ ਕੀਤੀ ਗਈ ਭਰਤੀ - ਜਤਿੰਦਰ ਸਿੰਘ
. . .  1 day ago
ਲੋਕਤੰਤਰ ਵਿਚ ਜਿੱਤ ਹੁੰਦੀ ਹੈ ਤੇ ਹਾਰ ਵੀ ਹੁੰਦੀ ਹੈ , ਅਸੀਂ ਕਮੀਆਂ ਨੂੰ ਸੁਧਾਰਾਂਗੇ ਅਤੇ ਲੜਨਾ ਜਾਰੀ ਰੱਖਾਂਗੇ : ਕਾਂਗਰਸ ਪ੍ਰਧਾਨ ਐਮ.ਖੜਗੇ
. . .  1 day ago
ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਜਿੱਤ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ
. . .  1 day ago
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ)- ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਰਘਵੀਰ ਸਿੰਘ ਬਿੱਲਾ...
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਲਈ ਸ਼ਿਮਲਾ ਦੇ ਰਾਜ ਭਵਨ ਪਹੁੰਚੇ
. . .  1 day ago
ਪੰਜਾਬ ਵਿਚ ਹਰ ਰੋਜ਼ ਹੋ ਰਹੇ ਕਤਲਾਂ ਕਰਕੇ ਸੂਬੇ ਦੇ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ - ਬਿਕਰਮਜੀਤ ਚੀਮਾ
. . .  1 day ago
ਅਮਲੋਹ, 8 ਦਸੰਬਰ (ਕੇਵਲ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਜਰਨਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਅਮਲੋਹ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ...
ਅਮਿਤ ਸ਼ਾਹ ਨੇ ਗੁਜਰਾਤ ਵਿਚ ਭਾਜਪਾ ਦੀ ਹੂੰਝਾ ਫੇਰ ਜਿੱਤ 'ਤੇ ਲੋਕਾਂ ਦਾ ਕੀਤਾ ਦਿਲੋਂ ਧੰਨਵਾਦ
. . .  1 day ago
ਗੁਜਰਾਤ 'ਚ ਭਾਜਪਾ ਦੀ ਜਿੱਤ ਤੇ ਪਾਏ ਭੰਗੜੇ
. . .  1 day ago
ਸੰਗਰੂਰ, 8 ਦਸੰਬਰ (ਧੀਰਜ ਪਸ਼ੋਰੀਆ)- ਗੁਜਰਾਤ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਸੰਗਰੂਰ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਸਾਂਝੀ ਕੀਤੀ।
Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
. . .  1 day ago
ਫਗਵਾੜਾ, 8 ਦਸੰਬਰ (ਤਰਨਜੀਤ ਸਿੰਘ ਕਿੰਨੜਾ)- Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
. . .  1 day ago
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
. . .  1 day ago
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਵਿਖੇ ਮਨਾਇਆ ਆਪਣੇ ਪਿਤਾ ਦਾ ਜਨਮਦਿਨ
. . .  1 day ago
ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਬਲਕਰਨ ਸਿੰਘ ਖਾਰਾ)- ਹਲਕਾ ਗਿੱਦੜਬਾਹਾ ਵਿਖੇ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸਮਾਰੋਹ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 23 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਜੇ ਤੁਸੀਂ ਲੋਕਾਂ ਨੂੰ ਪਰਖਦੇ ਰਹੋਗੇ ਤਾਂ ਉਨ੍ਹਾਂ ਨੂੰ ਪਿਆਰ ਕਰਨ ਲਈ ਤੁਹਾਡੇ ਕੋਲ ਸਮਾਂ ਨਹੀਂ ਬਚੇਗਾ। -ਮਦਰ ਟੇਰੇਸਾ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ ਨੇੜੇ ਮਕੌੜਾ ਪੱਤਣ ਦਾ ਕੀਤਾ ਦੌਰਾ

ਗੁਰਦਾਸਪੁਰ/ਬਹਿਰਾਮਪੁਰ, 6 ਅਗਸਤ (ਆਰਿਫ਼/ਬਲਬੀਰ ਸਿੰਘ ਕੋਲਾ)- ਪੇਂਡੂ ਵਿਕਾਸ ਤੇ ਪੰਚਾਇਤ ਅਤੇ ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਰਾਵੀ ਦਰਿਆ ਨੇੜੇ ਮਕੌੜਾ ਪੱਤਣ ਦਾ ਦੌਰਾ ਕੀਤਾ ਤੇ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਕਾਰਨ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ ਅਤੇ ਰਾਵੀ ਦਰਿਆ ਤੋਂ ਪਾਰ ਬਣਨ ਵਾਲਾ ਪੱਕਾ ਪੁਲ ਮਨਜ਼ੂਰ ਹੋ ਚੁੱਕਾ ਹੈ ਅਤੇ ਜਲਦ ਇਸ ਦੀ ਉਸਾਰੀ ਸ਼ੁਰੂ ਹੋ ਜਾਵੇਗੀ ਜਿਸ ਨਾਲ ਰਾਵੀ ਤੋਂ ਪਾਰ ਵੱਸਦੇ 7 ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ, ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਨਿਧੀ ਕੁਮੁਦ ਬਾਮਬਾ, ਅਤੇ ਆਪ ਦੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਵੀ ਮੌਜੂਦ ਸਨ | ਇਸ ਮੌਕੇ ਗੱਲ ਕਰਦਿਆਂ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਅੱਜ ਉਹ ਪਹਿਲਾਂ ਪਠਾਨਕੋਟ ਜ਼ਿਲੇ੍ਹ ਵਿਚ ਹੜ੍ਹ ਕਾਰਨ ਪ੍ਰਭਾਵਿਤ ਹੋਣ ਵਾਲੇ ਖੇਤਰ ਦਾ ਦੌਰਾ ਕਰਕੇ ਆਏ ਹਨ ਤੇ ਹੁਣ ਗੁਰਦਾਸਪੁਰ ਜ਼ਿਲੇ੍ਹ ਵਿਚ ਰਾਵੀ ਦਰਿਆ ਨੇੜੇ ਮਕੌੜਾ ਪੱਤਣ ਵਿਖੇ ਆਏ ਹਨ | ਉਨ੍ਹਾਂ ਦੱਸਿਆ ਇੱਥੇ ਆਉਣ ਦਾ ਮੁੱਖ ਮਕਸਦ ਇਹੀ ਹੈ ਕਿ ਹੜ੍ਹ ਵਰਗੀ ਖ਼ਤਰੇ ਵਾਲੀ ਸਥਿਤੀ ਨਾਲ ਨਜਿੱਠਣ ਲਈ ਠੋਸ ਰਣਨੀਤੀ ਉਲੀਕੀ ਜਾਵੇ ਤਾਂ ਜੋ ਦਰਿਆ ਤੋਂ ਪਾਰ ਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ | ਉਨ੍ਹਾਂ ਦੱਸਿਆ ਕਿ ਪੀ.ਡਬਲਿਯੂ.ਡੀ., ਬੀ.ਐਂਡ.ਆਰ. ਵਿਭਾਗ ਵਲੋਂ ਪੁਲ ਦੀ ਉਸਾਰੀ ਕੀਤੀ ਜਾਵੇਗੀ ਤੇ ਨਿਰਧਾਰਿਤ ਸਮਾਂ ਸੀਮਾ ਅੰਦਰ ਪੁਲ ਦੀ ਉਸਾਰੀ ਪੂਰੀ ਕਰਵਾਈ ਜਾਵੇਗੀ | ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦੀ ਸਹੂਲਤ ਲਈ ਜਲਦ ਵੱਡੀ ਬੇੜੀ ਮੁਹੱਈਆ ਕਰਵਾਏ ਜਾਣ ਲਈ ਵੀ ਕਿਹਾ | ਇਸ ਮੌਕੇ ਰਾਵੀ ਦਰਿਆ ਤੋਂ ਪਾਰ 7 ਪਿੰਡਾਂ ਦੇ ਲੋਕਾਂ ਨੇ ਕੈਬਨਿਟ ਮੰਤਰੀ ਧਾਲੀਵਾਲ ਦੇ ਧਿਆਨ ਵਿਚ ਆਪਣੀਆਂ ਮੁਸ਼ਕਿਲਾਂ ਲਿਆਂਦੀਆਂ | ਲੋਕਾਂ, ਰਾਵੀ ਦਰਿਆ ਦੇ ਪਾਣੀ ਨਾਲ ਲੱਗ ਰਹੀ ਢਾਅ, ਸਕੂਲ ਅਪਗਰੇਡ ਕਰਨ ਸਬੰਧੀ, ਵਾਟਰ ਸਪਲਾਈ ਦੇ ਚੱਲ ਰਹੇ ਕੰਮ ਨੂੰ ਜਲਦ ਨੇਪਰੇ ਚਾੜ੍ਹਨ ਆਦਿ ਮੁਸ਼ਕਿਲਾਂ ਦੱਸੀਆਂ | ਜਿਨ੍ਹਾਂ ਦੇ ਹੱਲ ਲਈ ਉਨ੍ਹਾਂ ਨੇ ਭਰੋਸਾ ਦਿੱਤਾ | ਇਸ ਮੌਕੇ ਉਨ੍ਹਾਂ ਬੀ.ਐੱਸ.ਐਫ. ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਵੀ ਕੈਬਨਿਟ ਮੰਤਰੀ ਦੇ ਸਨਮੁੱਖ ਕੁਝ ਮੰਗਾਂ ਰੱਖੀਆਂ, ਜਿਸ ਨੂੰ ਪੂਰਾ ਕਰਨ ਲਈ ਉਨ੍ਹਾਂ ਸਬੰਧਿਤ ਵਿਭਾਗ ਨੂੰ ਨਿਰਦੇਸ਼ ਦਿੱਤੇ | ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਰਾਵੀ ਦਰਿਆ ਵਿਚਲੇ ਪਾਣੀ ਦੇ ਪੱਧਰ 'ਤੇ 24 ਘੰਟੇ ਨਿਗਰਾਨੀ ਰੱਖੀ ਜਾਵੇ ਤੇ ਕਿਸੇ ਵੀ ਤਰ੍ਹਾਂ ਦੀ ਹੜ੍ਹ ਵਰਗੀ ਖ਼ਤਰੇ ਦੀ ਸਥਿਤੀ 'ਤੇ ਕਾਬੂ ਪਾਉਣ ਲਈ ਪੁਖ਼ਤਾ ਪ੍ਰਬੰਧ ਕਰਕੇ ਰੱਖੇ ਜਾਣ | ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕੈਬਨਿਟ ਮੰਤਰੀ ਧਾਲੀਵਾਲ ਨੂੰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਵਰਗੀ ਖ਼ਤਰੇ ਦੀ ਸਥਿਤੀ ਨਾਲ ਨਿਪਟਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਤੇ ਤਹਿਸੀਲ ਪੱਧਰ 'ਤੇ 24 ਘੰਟੇ ਚੱਲਣ ਵਾਲੇ ਕੰਟਰੋਲ ਰੂਮ ਸਥਾਪਤ ਕੀਤੇ ਗਏ | ਇਸ ਮੌਕੇ 'ਆਪ' ਆਗੂ ਸ਼ਮਸ਼ੇਰ ਸਿੰਘ, ਏ.ਡੀ.ਸੀ. (ਜ) ਡਾ: ਨਿੱਧੀ ਕੁਮੁਦ ਬਾਮਬਾ, ਡੀ.ਡੀ.ਪੀ.ਓ. ਪਰਮਜੀਤ ਕੌਰ, ਜ਼ਿਲ੍ਹਾ ਪੁਲਿਸ ਮੁਖੀ ਦੀਪਕ ਹਿਲੋਰੀ, ਨਾਇਬ ਤਹਿਸੀਲਦਾਰ ਅਭਿਸ਼ੇਕ ਵਰਮਾ, ਸੁਰੇਸ਼ ਕੁਮਾਰ ਬੀ.ਡੀ.ਪੀ.ਓ. ਦੀਨਾਨਗਰ, ਡਾ: ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ, ਅਮਰਜੀਤ ਸਿੰਘ ਭਾਈਆ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:), ਹਰਦੀਪ ਸਿੰਘ ਸੰਧਾਵਾਲੀਆ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:), ਅਜੇਪਾਲ ਸਿੰਘ ਸਰਪੰਚ ਮਕੌੜਾ, ਸਾਬਕਾ ਸਰਪੰਚ ਰੂਪ ਸਿੰਘ ਭਰਿਆਲ, ਅਮਰੀਕ ਸਿੰਘ ਭਰਿਆਲ, ਜੋਧਰਾਜ ਬਾਈ ਸਰਪੰਚ ਮਰਾੜਾ ਅਤੇ ਹੋਰ ਹਾਜ਼ਰ ਸਨ |

ਅੰਤਿਮ ਸੰਸਕਾਰ ਤੋਂ ਵਾਪਸ ਪਰਤ ਰਹੇ ਨਾਨੀ-ਦੋਹਤੇ ਦੀ ਸੜਕ ਹਾਦਸੇ 'ਚ ਮੌਤ

ਘੁਮਾਣ, 6 ਅਗਸਤ (ਬੰਮਰਾਹ)- ਘੁਮਾਣ ਤੋਂ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਬਾਬਾ ਖੁੰਡਾ ਦੀ ਜਗ੍ਹਾ ਨੇੜੇ ਮੋਟਰਸਾਈਕਲ ਸਵਾਰ ਨਾਨੀ-ਦੋਹਤੇ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਜਦਕਿ ਮਿ੍ਤਕ ਨੌਜਵਾਨ ਦੀ ਮਾਤਾ ਗੰਭੀਰ ਜ਼ਖ਼ਮੀ ਹੈ | ਜਾਣਕਾਰੀ ਦਿੰਦਿਆਂ ਵਿੱਕੀ ਸ੍ਰੀ ...

ਪੂਰੀ ਖ਼ਬਰ »

ਘਰੇਲੂ ਕਲੇਸ਼ ਦੇ ਚੱਲਦਿਆਂ ਜ਼ਹਿਰੀਲੀ ਵਸਤੂ ਖਾ ਕੇ ਨੌਜਵਾਨ ਨੇ ਕੀਤੀ ਆਪਣੀ ਜੀਵਨ ਲੀਲ੍ਹਾ ਸਮਾਪਤ

ਗੁਰਦਾਸਪੁਰ, 6 ਅਗਸਤ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਦੇ ਹਰਦੋਛੰਨੀਆਂ ਰੋਡ 'ਤੇ ਪੈਂਦੇ ਪਿੰਡ ਹਯਾਤਨਗਰ ਵਿਖੇ ਇਕ ਨਿੱਜੀ ਕਾਲਜ ਵਿਚ ਰਹਿੰਦੇ ਬਿਹਾਰ ਰਾਜ ਨਾਲ ਸੰਬੰਧਿਤ ਨੌਜਵਾਨ ਵਲੋਂ ਘਰੇਲੂ ਕਲੇਸ਼ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਪਣੀ ...

ਪੂਰੀ ਖ਼ਬਰ »

ਵਿਆਹ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ 3 ਸਤੰਬਰ ਨੂੰ ਸਜਾਇਆ ਜਾਵੇਗਾ :ਗੋਰਾ, ਤੁਗਲਵਾਲ

ਬਟਾਲਾ, 6 ਅਗਸਤ (ਕਾਹਲੋਂ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 3 ਸਤੰਬਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਅਤੇ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਵੇਗਾ | ਉਕਤ ਜਾਣਕਾਰੀ ...

ਪੂਰੀ ਖ਼ਬਰ »

2 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਨਿੱਕੇ ਘੁੰਮਣ, 6 ਅਗਸਤ (ਸਤਬੀਰ ਸਿੰਘ ਘੁੰਮਣ)-ਥਾਣਾ ਘੁੰਮਣ ਕਲਾਂ ਵਲੋਂ ਨਸ਼ਿਆਂ ਖਿਲਾਫ਼ ਆਰੰਭ ਸਖਤ ਮੁਹਿੰਮ ਦੇ ਚਲਦੇ 2 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ | ਸੂਤਰਾਂ ਅਨੁਸਾਰ ਏਐਸਆਈ ਕਸ਼ਮੀਰ ਸਿੰਘ ਆਧਾਰਿਤ ਪੁਲਿਸ ਪਾਰਟੀ ਨੇ ਪਿੰਡ ...

ਪੂਰੀ ਖ਼ਬਰ »

ਮੋਰਚਾ ਗੁਰੂ ਕਾ ਬਾਗ ਸ਼ਤਾਬਦੀ ਸਮਾਗਮਾਂ ਸੰਬੰਧੀ ਸ਼ੋ੍ਰਮਣੀ ਕਮੇਟੀ ਮੈਂਬਰ ਜੱਸਲ ਨੇ ਪ੍ਰਚਾਰਕਾਂ ਨਾਲ ਕੀਤੀ ਮੀਟਿੰਗ

ਬਟਾਲਾ, 6 ਅਗਸਤ (ਕਾਹਲੋਂ)- ਮੋਰਚਾ ਗੁਰੂ ਕਾ ਬਾਗ ਦੇ 100 ਸਾਲਾ ਸ਼ਤਾਬਦੀ ਮੌਕੇ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਸ਼ਰਧਾ ਤੇ ਸਤਿਕਾਰ ...

ਪੂਰੀ ਖ਼ਬਰ »

ਪੁਰਾਣਾ ਸ਼ਾਲਾ ਪੁਲਿਸ ਹੱਥ ਲੱਗਾ ਦੋ ਦੋਸ਼ੀਆਂ ਸਮੇਤ ਨਜਾਇਜ਼ ਸ਼ਰਾਬ ਦਾ ਜ਼ਖ਼ੀਰਾ

ਪੁਰਾਣਾ ਸ਼ਾਲਾ, 6 ਅਗਸਤ (ਗੁਰਵਿੰਦਰ ਸਿੰਘ ਗੋਰਾਇਆ)- ਸਥਾਨਕ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਨਜਾਇਜ਼ ਸ਼ਰਾਬ ਦਾ ਗੋਰਖ ਧੰਦਾ ਚਲਾਉਣ ਵਾਲੇ ਦੋ ਦੋਸ਼ੀਆਂ ਸਮੇਤ ਨਜਾਇਜ਼ ਸ਼ਰਾਬ ਦਾ ਜ਼ਖ਼ੀਰਾ ਹੱਥ ਲੱਗ ਗਿਆ | ਥਾਣਾ ਮੁਖੀ ਹਰਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਵਲੋਂ ਐਸ.ਡੀ.ਐਮ. ਬਟਾਲਾ ਦੇ ਦਫਤਰ ਅੱਗੇ ਲਗਾਇਆ ਜਾਵੇਗਾ ਅਣਮਿੱਥੇ ਸਮੇਂ ਦਾ ਧਰਨਾ

ਬਟਾਲਾ, 6 ਅਗਸਤ (ਕਾਹਲੋਂ)-ਅੱਜ ਪਿੰਡ ਪੰਜਗਰਾਈਆਂ ਵਿਖੇ ਪੋਲਟਰੀ ਫਾਰਮ ਦੇ 70ਵੇਂ ਦਿਨ ਦੇ ਧਰਨੇ ਵਿਚ ਬੋਲਦਿਆਂ ਜ਼ੋਨ ਪ੍ਰਧਾਨ ਹਰਵਿੰਦਰ ਸਿੰਘ ਮਸਾਣੀਆਂ ਨੇ ਦੱਸਿਆ ਕਿ ਲਗਾਤਾਰ ਧਰਨਿਆਂ 'ਤੇ ਬੈਠਿਆਂ ਲੰਮਾ ਸਮਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਨੂੰ ਬੀਤ ...

ਪੂਰੀ ਖ਼ਬਰ »

ਮੋਰਚਾ ਗੁਰੂ ਕਾ ਬਾਗ਼ ਦੇ ਸ਼ਹੀਦਾਂ ਤੇ ਅਜੈਬ ਸਿੰਘ ਕਾਲੇਨੰਗਲ ਦੀ ਕੁਰਬਾਨੀ ਪੰਥ ਹਮੇਸ਼ਾ ਯਾਦ ਰੱਖੇਗਾ : ਪਿ੍ੰ: ਹਰਬੰਸ ਸਿੰਘ

ਬਟਾਲਾ, 6 ਅਗਸਤ (ਕਾਹਲੋਂ)-ਮੋਰਚਾ ਗੁਰੂ ਕੇ ਬਾਗ ਦੇ ਸਮੂਹ ਸ਼ਹੀਦਾਂ ਤੇ ਅਜੈਬ ਸਿੰਘ ਕਾਲੇਨੰਗਲ ਦੀ ਕੁਰਬਾਨੀ ਨੂੰ ਪੰਥ ਅਤੇ ਸੰਗਤਾਂ ਹਮੇਸ਼ਾ ਯਾਦ ਰੱਖਣਗੀਆਂ | ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਬੁਧੀਜੀਵੀ ਤੇ ਸੀਨੀਅਰ ਸਿਟੀਜ਼ਨ ਫੋਰਮ ਦੇ ਪ੍ਰਧਾਨ ਪਿ੍ੰਸੀਪਲ ...

ਪੂਰੀ ਖ਼ਬਰ »

ਵਿੱਦਿਆ ਦਾ ਚਾਨਣ ਵੰਡ ਰਿਹਾ ਸੰਤ ਜੇਵੀਅਰ ਸਕੂਲ ਨੌਸ਼ਹਿਰਾ ਮੱਝਾ ਸਿੰਘ

ਨੌਸ਼ਹਿਰਾ ਮੱਝਾ ਸਿੰਘ, 6 ਅਗਸਤ (ਤਰਾਨਾ)- ਸਥਾਨਕ ਇਲਾਕੇ ਭਰ ਦੇ ਪਿੰਡਾਂ-ਸ਼ਹਿਰਾਂ 'ਚ ਬੀਤੇ ਸਾਲਾਂ ਤੋਂ ਵਿੱਦਿਆ ਦਾ ਚਾਨਣ ਵੰਡ ਰਿਹਾ ਹੈ, ਸੁਸਾਇਟੀ ਆਫ਼ ਪਿਲਾਰ ਪੰਜਾਬ-ਹਰਿਆਣਾ ਸੰਸਥਾ ਦੇ ਪ੍ਰਬੰਧਾਂ ਹੇਠ 'ਸੰਤ ਜੇਵੀਅਰ ਸਕੂਲ ਸਤਕੋਹਾ' ਨੌਸ਼ਹਿਰਾ ਮੱਝਾ ਸਿੰਘ | ...

ਪੂਰੀ ਖ਼ਬਰ »

ਮਾਤਾ ਗੁੱਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਆਜ਼ਾਦੀ ਦਿਹਾੜੇ 'ਤੇ ਤਿਰੰਗਾ ਲਹਿਰਾਉਣ ਸੰਬੰਧੀ ਬੱਚਿਆਂ ਨੰੂ ਕੀਤਾ ਜਾਗਰੂਕ

ਗੁਰਦਾਸਪੁਰ, 6 ਅਗਸਤ (ਆਰਿਫ਼)-ਮਾਤਾ ਗੁੱਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਆਜ਼ਾਦੀ ਦਿਹਾੜੇ ਨੰੂ ਸਮਰਪਿਤ ਇਕ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਰਜਿੰਦਰ ਸਿੰਘ ਬਿੱਟਾ ਗੁਰਦਾਸਪੁਰ ਤੋਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਪ੍ਰੋਗਰਾਮ ਵਿਚ ਬੱਚਿਆਂ ਨੰੂ ਘਰ-ਘਰ ...

ਪੂਰੀ ਖ਼ਬਰ »

ਸਾਬਕਾ ਮੰਤਰੀ ਕੈਪਟਨ ਬਾਠ ਦੀ ਧਰਮਪਤਨੀ ਸਰਬਜੀਤ ਕÏਰ ਦਾ ਪਿੰਡ ਚੋਣੇ ਵਿਖੇ ਹੋਇਆ ਅੰਤਿਮ ਸੰਸਕਾਰ

ਘੁਮਾਣ/ਅੱਚਲ ਸਾਹਿਬ, 6 ਅਗਸਤ (ਬੰਮਰਾਹ, ਗੁਰਚਰਨ ਸਿੰਘ)-ਪੰਜਾਬ ਦੇ ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਦੇ ਧਰਮਪਤਨੀ ਤੇ ਪੰਜਾਬ ਐਗਰੋ ਦੇ ਸਾ: ਚੇਅਰਮੈਨ ਤਰਲੋਕ ਸਿੰਘ ਬਾਠ ਦੇ ਪੂਜਨੀਕ ਮਾਤਾ ਸਰਬਜੀਤ ਕÏਰ (81) ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ | ...

ਪੂਰੀ ਖ਼ਬਰ »

ਫਤਿਹ ਨੰਗਲ ਵਿਖੇ ਰੋਸ ਵਜੋਂ ਮਸੀਹ ਭਾਈਚਾਰੇ ਦੀ ਹੋਈ ਵਿਸ਼ੇਸ਼ ਇਕੱਤਰਤਾ

ਧਾਰੀਵਾਲ, 6 ਅਗਸਤ (ਜੇਮਸ ਨਾਹਰ)-ਪਿੰਡ ਫਤਿਹ ਨੰਗਲ ਵਿਖੇ ਮਸੀਹ ਭਾਈਚਾਰੇ ਦੀ ਇਕ ਵਿਸ਼ੇਸ਼ ਇਕੱਤਰਤਾ ਸੀਨੀਅਰ ਮਸੀਹ ਅਤੇ ਆਪ ਆਗੂ ਸਾਬਾ ਭੱਟੀ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਵਿਲੀਅਮ ਮਸੀਹ ਜਫ਼ਰਵਾਲ, ਇਮਾਨੂੰਏਲ ਮਸੀਹ ਕੰਗ, ਮੋਨੂੰ ਸਹੋਤਾ ਦੀਨਪੁਰ, ਪੀਟਰ ਮੱਟੂ ...

ਪੂਰੀ ਖ਼ਬਰ »

ਜੀਆ ਲਾਲ ਮਿੱਤਲ ਗੁਰਦਾਸਪੁਰ ਵਿਖੇ ਹੈਪੀਨੈੱਸ ਐਕਸਪੈੱ੍ਰਸ ਵਿਸ਼ੇ 'ਤੇ ਪ੍ਰੋਗਰਾਮ ਕਰਵਾਇਆ

ਗੁਰਦਾਸਪੁਰ, 6 ਅਗਸਤ (ਆਰਿਫ਼)-ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਗੁਰਦਾਸਪੁਰ ਵਿਖੇ ਹੈਪੀਨੈਸ ਵਿਸ਼ੇ 'ਤੇ ਪ੍ਰੋਗਰਾਮ ਕਰਵਾਇਆ | ਜਿਸ ਵਿਚ ਹਿਊਮੈਨੀਫਾਈ ਫਾਊਾਡੇਸ਼ਨ ਦੇ ਸੰਸਥਾਪਕ ਅਤੇ ਸਮਾਜ ਸੇਵੀ ਨੀਰਜ ਗੇਰਾ ਅਤੇ ਵਿਨੀਤ ਸਚਦੇਵਾ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਰਾਜਬੀਰ ਕੌਰ ਕਲਸੀ ਨੇ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ 'ਚ ਮਨਾਇਆ ਤੀਆਂ ਦਾ ਤਿਉਹਾਰ

ਬਟਾਲਾ, 6 ਅਗਸਤ (ਹਰਦੇਵ ਸਿੰਘ ਸੰਧੂ)-ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਵਿਖੇ ਪਿ੍ੰਸੀਪਲ ਅਮਨਦੀਪ ਕੌਰ ਰੰਧਾਵਾ ਦੀ ਅਗਵਾਈ ਵਿਚ ਤੀਆਂ ਦਾ ਤਿਉਹਾਰ ਮਨਾਉਣ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ...

ਪੂਰੀ ਖ਼ਬਰ »

ਹਲਕਾ ਡੇਰਾ ਬਾਬਾ ਨਾਨਕ 'ਚ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰਾਂ ਦੀ ਇਕਜੁੱਟਤਾ ਸ਼ੱਕ ਦੇ ਘੇਰੇ 'ਚ

ਡੇਰਾ ਬਾਬਾ ਨਾਨਕ, 6 ਅਗਸਤ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਆਗੂ ਗੁਰਦੀਪ ਸਿੰਘ ਰੰਧਾਵਾ ਨੂੰ ਆਪ ਹਾਈਕਮਾਂਡ ਵਲੋਂ ਟਿਕਟ ਦਿੱਤੀ ਗਈ ਸੀ ਪਰ ਉਹ ਚੋਣ ਹਾਰ ਗਏ ਸਨ | ਚੋਣਾਂ ਪਿੱਛੋਂ ਗੁਰਦੀਪ ਸਿੰਘ ਰੰਧਾਵਾ ਵਲੋਂ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਜੌੜੀਆਂ ਕਲਾਂ ਵਿਖੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ

ਡੇਰਾ ਬਾਬਾ ਨਾਨਕ, 6 ਅਗਸਤ (ਅਵਤਾਰ ਸਿੰਘ ਰੰਧਾਵਾ)- ਨਜ਼ਦੀਕ ਸਰਕਾਰੀ ਪ੍ਰਾਇਮਰੀ ਸਕੂਲ ਜੌੜੀਆਂ ਕਲਾਂ ਵਿਖੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਸ੍ਰੀਮਤੀ ਸੁਨੀਤਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪਸਵਕ ਕਮੇਟੀ ਦੀ ਹਾਜ਼ਰੀ ਵਿਚ ...

ਪੂਰੀ ਖ਼ਬਰ »

ਸੰਤ ਫਰਾਂਸਿਸ ਸਕੂਲ ਬਟਾਲਾ 'ਚ ਗਾਇਨ ਮੁਕਾਬਲਾ ਕਰਵਾਇਆ

ਬਟਾਲਾ, 6 ਅਗਸਤ (ਕਾਹਲੋਂ)- ਸੰਤ ਫਰਾਂਸਿਸ ਸਕੂਲ ਬਟਾਲਾ ਵਿਖੇ ਆਜ਼ਾਦੀ ਦਿਵਸ ਨੂੰ ਧਿਆਨ 'ਚ ਰੱਖਦਿਆਂ ਦੇਸ਼ ਭਗਤੀ ਨਾਲ ਸਬੰਧਤ ਗਾਇਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਪੰਜਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ | ਪ੍ਰੋਗਰਾਮ ਵਿਚ ਜੱਜ ...

ਪੂਰੀ ਖ਼ਬਰ »

ਬੈੱਡਮਿੰਟਨ ਦੇ ਨੈੱਟ ਦੀਆਂ ਪਾਈਪਾਂ ਚੋਰੀ ਕਰਨ ਵਾਲੇ 2 ਚੋਰਾਂ ਨੂੰ ਖਿਡਾਰੀਆਂ ਨੇ ਦਬੋਚਿਆ

ਕਲਾਨੌਰ, 6 ਅਗਸਤ (ਪੁਰੇਵਾਲ)-ਪਿਛਲੇ ਕੁਝ ਸਮੇਂ ਤੋਂ ਇਸ ਖੇਤਰ 'ਚ ਚੋਰਾਂ ਦੇ ਹੌਂਸਲੇ ਏਨੇ ਬੁਲੰਦ ਹੋ ਚੁੱਕੇ ਹਨ ਕਿ ਚਿੱਟੇ ਦਿਨ ਹੀ ਚੋਰਾਂ ਵਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਆਮ ਗੱਲ ਹੋ ਗਈ ਹੈ | ਇਸ ਖੇਤਰ 'ਚ ਪਿਛਲੇ ਕੁਝ ਦਿਨਾਂ ਤੋਂ ਸ਼ਿਵ ਮੰਦਿਰ ...

ਪੂਰੀ ਖ਼ਬਰ »

ਦੀਨਾਨਗਰ ਪੁਲਿਸ ਨੇ ਇਕ ਔਰਤ ਨੂੰ 5 ਗ੍ਰਾਮ ਹੈਰੋਇਨ ਤੇ 50 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਕੀਤਾ ਗਿ੍ਫ਼ਤਾਰ

ਦੀਨਾਨਗਰ, 6 ਅਗਸਤ (ਸੰਧੂ/ਸ਼ਰਮਾ/ਸੋਢੀ)-ਅੱਜ ਸਵੇਰੇ ਦੀਨਾਨਗਰ ਪੁਲਿਸ ਫੋਰਸ ਪਿੰਡ ਅਵਾਂਖਾ ਦੇ ਘਰਾਂ ਦੀ ਸਰਚ ਕਰਨ ਦੇ ਲਈ ਜਦੋਂ ਪਿੰਡ ਅਵਾਂਖਾ ਦੀ ਪੁਰਾਣੀ ਆਬਾਦੀ ਦੀ ਗਲੀ ਦੇ ਬਾਹਰ ਪਹੁੰਚੀ ਤਾਂ ਗਲੀ ਵਾਲੇ ਪਾਸਿਓਾ ਇਕ ਔਰਤ ਤੇਜ਼ ਕਦਮੀ ਹੱਥ ਵਿਚ ਮੋਮੀ ਲਿਫ਼ਾਫ਼ਾ ...

ਪੂਰੀ ਖ਼ਬਰ »

ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਦੇ ਬਾਨੀ ਉਪਕਾਰ ਕ੍ਰਿਸ਼ਨ ਸ਼ਰਮਾ ਨੂੰ ਦਿੱਤੀ ਸ਼ਰਧਾਂਜਲੀ

ਫਤਹਿਗੜ੍ਹ ਚੂੜੀਆਂ, 6 ਅਗਸਤ (ਹਰਜਿੰਦਰ ਸਿੰਘ ਖਹਿਰਾ)- ਕੁਝ ਦਿਨ ਪਹਿਲਾਂ ਸਵਰਗ ਸੁਧਾਰ ਚੱੁਕੇ ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ ਦੇ ਬਾਨੀ ਉਪਕਾਰ ਕਿ੍ਸ਼ਨ ਸ਼ਰਮਾ ਨਮਿਤ ਫਤਹਿਗੜ੍ਹ ਚੂੜੀਆਂ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਾਲਜ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ 'ਚ +1, +2 ਮੈਡੀਕਲ, ਨਾਨ ਮੈਡੀਕਲ ਅਤੇ ਕਾਮਰਸ ਦੇ ਨਵੇਂ ਬੈਚ ਸ਼ੁਰੂ

ਗੁਰਦਾਸਪੁਰ, 6 ਅਗਸਤ (ਆਰਿਫ਼)-ਸਥਾਨਕ ਕਾਲਜ ਰੋਡ ਸਥਿਤ ਐਜੂਕੇਸ਼ਨ ਵਰਲਡ ਵਿਖੇ +1, +2 ਮੈਡੀਕਲ, ਨਾਨ ਮੈਡੀਕਲ ਅਤੇ ਕਾਮਰਸ ਦੇ ਵਿਦਿਆਰਥੀਆਂ ਦੇ ਨਵੇਂ ਬੈਚ ਸ਼ੁਰੂ ਕੀਤੇ ਗਏ ਹਨ | ਸੰਸਥਾ ਦੀ ਮੈਨੇਜਿੰਗ ਪਾਰਟਨਰ ਸੀਮਾ ਮਹਾਜਨ ਨੇ ਦੱਸਿਆ ਕਿ ਐਜੂਕੇਸ਼ਨ ਵਰਲਡ ਵਿਚ ...

ਪੂਰੀ ਖ਼ਬਰ »

ਅਪਾਹਜ ਲੋਕਾਂ ਲਈ ਮਸੀਹਾ ਬਣੇ ਤੀਰਥਪਾਲ ਸਿੰਘ ਬੱਬੂ ਛਿਛਰੇਵਾਲ

ਕਾਲਾ ਅਫਗਾਨਾ, 6 ਅਗਸਤ (ਅਵਤਾਰ ਸਿੰਘ ਰੰਧਾਵਾ)- ਪਿਛਲੇ ਲੰਮੇ ਸਮੇਂ ਤੋਂ ਲੋੜਵੰਦਾਂ ਲਈ ਨਿਸ਼ਕਾਮ ਸੇਵਾ ਕਰਦੇ ਚਲੇ ਆ ਰਹੇ ਸਮਾਜ ਸੇਵੀ ਤੀਰਥਪਾਲ ਸਿੰਘ ਬੱਬੂ ਸੁਸ਼ਮਾ ਛਿਛਰੇਵਾਲ ਟਰਾਲੀਆਂ ਵਾਲਿਆਂ ਵਲੋਂ ਅਪਾਹਜ ਲੋਕਾਂ ਦੇ ਪੈਨਸ਼ਨ ਕਾਰਡ ਬਣਵਾ ਕੇ ਉਨ੍ਹਾਂ ਦੇ ...

ਪੂਰੀ ਖ਼ਬਰ »

ਤਹਿਸੀਲਦਾਰ ਪਰਮਪੀ੍ਰਤ ਸਿੰਘ ਗੋਰਾਇਆ ਦਾ ਸ਼ਿਵ ਮੰਦਿਰ ਨਤਮਸਤਕ ਹੋਣ 'ਤੇ ਸਨਮਾਨ

ਕਲਾਨੌਰ, 6 ਅਗਸਤ (ਪੁਰੇਵਾਲ)-ਸਥਾਨਕ ਤਹਿਸੀਲ ਕੰਪਲੈਕਸ 'ਚ ਨਵੇਂ ਆਏ ਤਹਿਸੀਲਦਾਰ ਸ: ਪਰਮਪ੍ਰੀਤ ਸਿੰਘ ਗੋਰਾਇਆ ਅਹੁਦਾ ਸੰਭਾਲਣ ਉਪਰੰਤ ਇਥੇ ਸਥਿਤ ਵਿਸ਼ਵ ਪ੍ਰਸਿੱਧ ਪ੍ਰਾਚੀਨ ਸ਼ਿਵ ਮੰਦਿਰ 'ਚ ਨਤਮਸਤਕ ਹੋਏ | ਇਸ ਮੌਕੇ 'ਤੇ ਸ: ਗੋਰਾਇਆ ਵਲੋਂ ਮੰਦਿਰ 'ਚ ਪੂਜਾ ਅਰਚਨਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX