ਤਾਜਾ ਖ਼ਬਰਾਂ


ਅਸਾਮ : ਉਦਲਗੁੜੀ ਪੁਲਿਸ ਨੇ ਅੱਜ ਇਕ ਏਕੇ ਸੀਰੀਜ਼ ਰਾਈਫਲ ਅਤੇ ਕੁਝ ਅਸਲ੍ਹਾ ਕੀਤਾ ਬਰਾਮਦ - ਵਿਸ਼ੇਸ਼ ਡੀ.ਜੀ.ਪੀ.ਅਸਾਮ
. . .  1 day ago
ਕਰੀਬ 300 ਇਜ਼ਰਾਇਲੀ ਕੰਪਨੀਆਂ ਨੇ ਭਾਰਤ ਵਿਚ ਕੀਤਾ ਨਿਵੇਸ਼ : ਇਜ਼ਰਾਈਲ ਰਾਜਦੂਤ ਨੌਰ ਗਿਲੋਨ
. . .  1 day ago
ਐਨ.ਆਈ.ਏ. ਨੇ ਤਰਨਤਾਰਨ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ.ਪੀ. ਨੱਢਾ, ਅਮਿਤ ਸ਼ਾਹ ਤੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਕੋਰ ਗਰੁੱਪ ਦੀ ਚੱਲ ਰਹੀ ਮੀਟਿੰਗ
. . .  1 day ago
ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ
. . .  1 day ago
ਛੇਹਰਟਾ, 8 ਦਸੰਬਰ ( ਵਡਾਲੀ )- ਜੀ.ਟੀ.ਰੋਡ ਖੰਡਵਾਲਾ ਵਿਖੇ ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ ।
ਸਯੁੰਕਤ ਕਿਸਾਨ ਮੋਰਚਾ ਦੀ ਕੌਮੀ ਪੱਧਰੀ ਬੈਠਕ ਵਿਚ ਆਗਾਮੀ ਅੰਦੋਲਨ ਦਾ ਫ਼ੈਸਲਾ ਨਹੀਂ ਹੋ ਸਕਿਆ, 24 ਨੂੰ ਦੁਬਾਰਾ ਬੈਠਕ
. . .  1 day ago
ਕਰਨਾਲ 7 ਦਸੰਬਰ (ਗੁਰਮੀਤ ਸਿੰਘ ਸੱਗੂ ) - ਸਯੁੰਕਤ ਕਿਸਾਨ ਮੋਰਚਾ ਦੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ ਕੋਮੀ ਪਧਰੀ ਬੈਠਕ ਵਿਚ ਆਗਾਮੀ ਕਿਸਾਨ ਅੰਦੋਲਨ ਨੂੰ ਲੈਂ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ ...
ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸ ਦੇ ਮੁਕੇਸ਼ ਅਗਨੀਹੋਤਰੀ ਜਿੱਤੇ
. . .  1 day ago
ਬੀਣੇਵਾਲ,8 ਦਸੰਬਰ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਨੇ ਲਗਾਤਾਰ ਪੰਜਵੀਂ ਵਾਰ 9148 ਵੋਟਾਂ ਦੇ ਵੱਡੇ ਫਰਕ ਨਾਲ ...
ਲਾਪਤਾ 4 ਬੱਚਿਆਂ 'ਚੋਂ 3 ਬੱਚੇ ਕੀਤੇ ਪੁਲਿਸ ਨੇ ਬਰਾਮਦ
. . .  1 day ago
ਡੇਰਾਬੱਸੀ, 8 ਦਸੰਬਰ( ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਕਕਰਾਲੀ ਵਿਚੋ ਲਾਪਤਾ 4 ਬੱਚਿਆਂ 'ਚੋਂ ਪੁਲਿਸ ਨੇ 3 ਬੱਚਿਆਂ ਨੂੰ ਅੱਜ ਤੀਜੇ ਦਿਨ ਬਰਾਮਦ ਕਰ ਲਿਆ ਹੈ । ਇਹ ਬੱਚੇ ਮੋਲੀ ਜਾਗਰਾ, ਚੰਡੀਗੜ੍ਹ ਨੇੜਿਓਂ ਬਰਾਮਦ ...
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
. . .  1 day ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਉੜੀਸ਼ਾ : ਪਦਮਪੁਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੇ ਬਰਸਾ ਸਿੰਘ ਬਰੀਹਾ ਨੇ ਭਾਜਪਾ ਦੇ ਪ੍ਰਦੀਪ ਪੁਰੋਹਿਤ ਨੂੰ ਹਰਾਇਆ
. . .  1 day ago
ਟਰੱਕ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਿਹਾਰ : ਕੁਰਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਜਨਤਾ ਦਲ (ਯੂਨਾਈਟਿਡ) ਦੇ ਮਨੋਜ ਸਿੰਘ ਨੂੰ ਹਰਾਇਆ
. . .  1 day ago
ਰਾਜਸਥਾਨ : ਸਰਦਾਰ ਸ਼ਹਿਰ ਤੋਂ ਕਾਂਗਰਸ ਦੇ ਅਨਿਲ ਕੁਮਾਰ ਸ਼ਰਮਾ ਨੇ ਭਾਜਪਾ ਦੇ ਅਸ਼ੋਕ ਕੁਮਾਰ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪਿਛਲੇ 5 ਸਾਲਾਂ ਵਿਚ ਯੂ.ਪੀ.ਐਸ.ਸੀ, ਐਸ.ਐਸ.ਸੀ. ਦੁਆਰਾ 2.46 ਲੱਖ ਉਮੀਦਵਾਰਾਂ ਦੀ ਕੀਤੀ ਗਈ ਭਰਤੀ - ਜਤਿੰਦਰ ਸਿੰਘ
. . .  1 day ago
ਲੋਕਤੰਤਰ ਵਿਚ ਜਿੱਤ ਹੁੰਦੀ ਹੈ ਤੇ ਹਾਰ ਵੀ ਹੁੰਦੀ ਹੈ , ਅਸੀਂ ਕਮੀਆਂ ਨੂੰ ਸੁਧਾਰਾਂਗੇ ਅਤੇ ਲੜਨਾ ਜਾਰੀ ਰੱਖਾਂਗੇ : ਕਾਂਗਰਸ ਪ੍ਰਧਾਨ ਐਮ.ਖੜਗੇ
. . .  1 day ago
ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਜਿੱਤ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ
. . .  1 day ago
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ)- ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਰਘਵੀਰ ਸਿੰਘ ਬਿੱਲਾ...
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਲਈ ਸ਼ਿਮਲਾ ਦੇ ਰਾਜ ਭਵਨ ਪਹੁੰਚੇ
. . .  1 day ago
ਪੰਜਾਬ ਵਿਚ ਹਰ ਰੋਜ਼ ਹੋ ਰਹੇ ਕਤਲਾਂ ਕਰਕੇ ਸੂਬੇ ਦੇ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ - ਬਿਕਰਮਜੀਤ ਚੀਮਾ
. . .  1 day ago
ਅਮਲੋਹ, 8 ਦਸੰਬਰ (ਕੇਵਲ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਜਰਨਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਅਮਲੋਹ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ...
ਅਮਿਤ ਸ਼ਾਹ ਨੇ ਗੁਜਰਾਤ ਵਿਚ ਭਾਜਪਾ ਦੀ ਹੂੰਝਾ ਫੇਰ ਜਿੱਤ 'ਤੇ ਲੋਕਾਂ ਦਾ ਕੀਤਾ ਦਿਲੋਂ ਧੰਨਵਾਦ
. . .  1 day ago
ਗੁਜਰਾਤ 'ਚ ਭਾਜਪਾ ਦੀ ਜਿੱਤ ਤੇ ਪਾਏ ਭੰਗੜੇ
. . .  1 day ago
ਸੰਗਰੂਰ, 8 ਦਸੰਬਰ (ਧੀਰਜ ਪਸ਼ੋਰੀਆ)- ਗੁਜਰਾਤ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਸੰਗਰੂਰ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਸਾਂਝੀ ਕੀਤੀ।
Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
. . .  1 day ago
ਫਗਵਾੜਾ, 8 ਦਸੰਬਰ (ਤਰਨਜੀਤ ਸਿੰਘ ਕਿੰਨੜਾ)- Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
. . .  1 day ago
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
. . .  1 day ago
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਵਿਖੇ ਮਨਾਇਆ ਆਪਣੇ ਪਿਤਾ ਦਾ ਜਨਮਦਿਨ
. . .  1 day ago
ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਬਲਕਰਨ ਸਿੰਘ ਖਾਰਾ)- ਹਲਕਾ ਗਿੱਦੜਬਾਹਾ ਵਿਖੇ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸਮਾਰੋਹ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 23 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਜੇ ਤੁਸੀਂ ਲੋਕਾਂ ਨੂੰ ਪਰਖਦੇ ਰਹੋਗੇ ਤਾਂ ਉਨ੍ਹਾਂ ਨੂੰ ਪਿਆਰ ਕਰਨ ਲਈ ਤੁਹਾਡੇ ਕੋਲ ਸਮਾਂ ਨਹੀਂ ਬਚੇਗਾ। -ਮਦਰ ਟੇਰੇਸਾ

ਬਠਿੰਡਾ/ਮਾਨਸਾ

ਸਿਸਟਮ ਨੂੰ ਸੁਧਾਰ ਕੇ ਲੋਕਾਂ ਨੂੰ ਬਿਹਤਰ ਤਰੀਕੇ ਨਾਲ ਦਿੱਤੀਆਂ ਜਾਣਗੀਆਂ ਪ੍ਰਸ਼ਾਸਨਿਕ ਸੇਵਾਵਾਂ-ਅਮਨ ਅਰੋੜਾ

ਬਠਿੰਡਾ, 6 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪੰਜਾਬ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਤੇ ਪਿਛਲੇ ਸਿਸਟਮ ਨੂੰ ਸੁਧਾਰ ਕੇ ਲੋਕਾਂ ਨੂੰ ਬਿਹਤਰ ਤਰੀਕੇ ਨਾਲ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ | ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣ ਯੋਗ ਊਰਜਾ ਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਇਥੇ ਪੁੱਡਾ ਦਫ਼ਤਰ ਵਿਖੇ ਵੱਖ-ਵੱਖ ਐਸੋਸੀਏਸ਼ਨਾਂ, ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ | ਇਸ ਮੌਕੇ ਉਨ੍ਹਾਂ ਵਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਤੇ ਜਾਇਜ਼ ਸਮੱਸਿਆਵਾਂ ਦੇ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ ਗਏ | ਇਸ ਮੌਕੇ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ, ਬਠਿੰਡਾ ਦਿਹਾਤੀ ਤੋਂ ਵਿਧਾਇਕ ਇੰਜ. ਅਮਿੱਤ ਰਤਨ ਤੇ ਰਾਮਪੁਰਾ ਹਲਕੇ ਦੇ ਵਿਧਾਇਕ ਬਲਕਾਰ ਸਿੱਧੂ ਤੇ ਪਿ੍ੰਸੀਪਲ ਸਕੱਤਰ ਏ. ਕੇ. ਸਿਨਹਾ ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਨੀਲ ਗਰਗ ਵੀ ਮੌਜੂਦ ਸਨ | ਕੈਬਨਿਟ ਮੰਤਰੀ ਵਲੋਂ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਬਠਿੰਡਾ ਥਰਮਲ ਪਲਾਂਟ ਦੀ ਕਰੀਬ 800 ਏਕੜ ਰਾਖ ਦੇ ਡੰਪ ਵਾਲੀ ਜ਼ਮੀਨ ਦਾ ਵੀ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਇਥੇ ਉਦਯੋਗਿਕ ਡਿਵੈਲਪਮੈਂਟ ਤਹਿਤ ਅਜਿਹੀਆਂ ਸੰਭਾਵਨਾਵਾਂ ਤਲਾਸ਼ਣ ਦੇ ਆਦੇਸ਼ ਦਿੱਤੇ, ਜਿਨ੍ਹਾਂ ਨਾਲ ਬਠਿੰਡਾ ਦਾ ਹੋਰ ਵਿਕਾਸ ਤੇ ਵੱਧ ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ | ਕੈਬਨਿਟ ਮੰਤਰੀ ਨੇ ਪੁੱਡਾ ਵਲੋਂ ਮਾਨਸਾ ਰੋਡ 'ਤੇ ਪੁੱਡਾ ਅਰਬਨ ਅਸਟੇਟ ਫੇਸ 6 ਤੇ 7 ਬਣਾਉਣ ਲਈ ਤਲਾਸ਼ ਕੀਤੀ ਗਈ ਢੁੱਕਵੀਂ ਜ਼ਮੀਨ ਦਾ ਵੀ ਦੌਰਾ ਕਰਕੇ ਜਾਇਜ਼ਾ ਲਿਆ | ਇਸ ਮੌਕੇ ਪੁੱਡਾ ਦੇ ਚੀਫ਼ ਇੰਜੀਨੀਅਰ ਰਾਜੀਵ ਮੋਦਗਿੱਲ, ਚੀਫ਼ ਪਲੈਨਿੰਗ ਪੰਕਜ ਬਾਵਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰ. ਪੀ. ਸਿੰਘ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅੰਮਿ੍ਤ ਲਾਲ ਅਗਰਵਾਲ, ਅਨਿਲ ਠਾਕੁਰ, ਦਿਹਾਤੀ ਪ੍ਰਧਾਨ ਗੁਰਜੰਟ ਸਿਵੀਆ, ਲੀਗਲ ਸੈੱਲ ਦੇ ਸੂਬਾ ਵਾਈਸ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਂਦਾ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਰਾਮਗੜ੍ਹੀਆ, ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਰਾਜਨ, ਲੋਕ ਸਭਾ ਇੰਚਾਰਜ ਰਾਕੇਸ਼ ਪੁਰੀ ਆਦਿ ਹਾਜ਼ਰ ਸਨ |

ਲੋਕ ਮੋਰਚਾ ਪੰਜਾਬ ਵਲੋਂ ਖਰੀ ਆਜ਼ਾਦੀ ਤੇ ਸੱਚੀ ਜਮਹੂਰੀਅਤ ਉਸਾਰਨ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਦਾ ਸੱਦਾ

ਭੁੱਚੋ ਮੰਡੀ, 6 ਅਗਸਤ (ਪਰਵਿੰਦਰ ਸਿੰਘ ਜੌੜਾ)-ਲੋਕ ਮੋਰਚਾ ਪੰਜਾਬ ਵਲੋਂ ਭੁੱਚੋ ਖ਼ੁਰਦ ਵਿਖੇ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ ਕੀਤੀ ਗਈ, ਮੌਕੇ ਇਨਕਲਾਬ ਜ਼ਿੰਦਾਬਾਦ ਦੇ ਆਕਾਸ਼ ਗੁੰਜਾਊ ਨਾਅਰਿਆਂ ਦਰਮਿਆਨ ਮੁਲਕ ਭਰ ਵਿਚ ਖਰੀ ਆਜ਼ਾਦੀ ਤੇ ਸੱਚੀ ਜਮਹੂਰੀਅਤ ਉਸਾਰਨ ...

ਪੂਰੀ ਖ਼ਬਰ »

ਹਲਕਾ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਨੇ ਕੌਰੇਆਣਾ ਤੇ ਕਲਾਲਵਾਲਾ 'ਚ ਫ਼ਸਲ ਦੇ ਨੁਕਸਾਨ ਦਾ ਲਿਆ ਜਾਇਜ਼ਾ

ਸੀਂਗੋ ਮੰਡੀ, 6 ਅਗਸਤ (ਲੱਕਵਿੰਦਰ ਸ਼ਰਮਾ)-ਆਖ਼ਰ ਹਲਕਾ ਵਿਧਾਇਕ ਪ੍ਰੋ: ਬਲਜਿੰਦਰ ਕੌਰ ਨੇ ਕਿਸਾਨਾਂ ਦੀ ਮੰਗ 'ਤੇ ਤਲਵੰਡੀ ਸਾਬੋ ਦੇ ਐਸ. ਡੀ. ਐਮ. ਕੰਵਰਜੀਤ ਸਿੰਘ ਸਮੇਤ ਪ੍ਰਸ਼ਾਸਨ ਨੂੰ ਨਾਲ ਲੈ ਕੇ ਕਸਬੇ ਦੇ ਪਿੰਡ ਕੌਰੇਆਣਾ ਤੇ ਕਲਾਲਵਾਲਾ 'ਚ ਮੀਂਹ ਨਾਲ ਨੁਕਸਾਨੀ ਗਈ ...

ਪੂਰੀ ਖ਼ਬਰ »

5 ਕਿੱਲੋ ਭੁੱਕੀ ਸਮੇਤ ਇਕ ਕਾਬੂ

ਸੰਗਤ ਮੰਡੀ, 6 ਅਗਸਤ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਵਲੋਂ ਬਠਿੰਡਾ-ਡੱਬਵਾਲੀ ਮੱੁਖ ਮਾਰਗ 'ਤੇ ਪੈਂਦੇ ਪਿੰਡ ਪਥਰਾਲਾ ਨੇੜੇ ਇਕ ਵਿਅਕਤੀ ਨੂੰ 5 ਕਿੱਲੋ ਭੁੱਕੀ (ਡੋਡੇ ਪੋਸਤ) ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਸੰਗਤ ਤਹਿਤ ਪੈਂਦੀ ਪੁਲਿਸ ਚੌਕੀ ਪਥਰਾਲਾ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ 'ਚ ਡੋਪ ਟੈੱਸਟ ਲਈ ਲਿਆਂਦੇ ਹਵਾਲਾਤੀ ਨੇ ਭੱਜਣ ਦੀ ਕੀਤੀ ਕੋਸ਼ਿਸ਼

ਬਠਿੰਡਾ, 6 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)-ਸਰਕਾਰੀ ਹਸਪਤਾਲ 'ਚ ਡਾਕਟਰੀ ਮੁਆਇਨਾ ਕਰਵਾਉਣ ਲਈ ਲਿਆਂਦੇ ਹਵਾਲਾਤੀ ਵਲੋਂ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਪਰ ਹਸਪਤਾਲ 'ਚ ਕੁਝ ਵਿਅਕਤੀਆਂ ਤੇ ਪੀ. ਸੀ. ਆਰ. ਦੇ ਜਵਾਨਾਂ ਦੀ ਮੁਸਤੈਦੀ ...

ਪੂਰੀ ਖ਼ਬਰ »

ਚੱਲਦੀ ਰੇਲ ਗੱਡੀ 'ਚੋਂ ਡਿੱਗ ਕੇ ਔਰਤ ਜ਼ਖ਼ਮੀ

ਬਠਿੰਡਾ, 6 ਅਗਸਤ (ਅਵਤਾਰ ਸਿੰਘ)-ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ 3 'ਤੇ ਫ਼ਾਜ਼ਿਲਕਾ ਤੋਂ ਰੇਲ ਗੱਡੀ ਤੋਂ ਆ ਰਹੀ ਇਕ ਔਰਤ ਚੱਲਦੀ ਰੇਲ ਗੱਡੀ ਤੋਂ ਪਲੇਟ ਫਾਰਮ 'ਤੇ ਡਿਗ ਕੇ ਜ਼ਖ਼ਮੀ ਹੋ ਗਈ | ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ...

ਪੂਰੀ ਖ਼ਬਰ »

ਕਰਿਆਨੇ ਦੀਆਂ ਦੁਕਾਨਾਂ 'ਚੋਂ ਨਕਦੀ ਤੇ ਡਰਾਈ ਫਰੂਟ ਚੋਰੀ

ਭੁੱਚੋ ਮੰਡੀ, 6 ਅਗਸਤ (ਬਿੱਕਰ ਸਿੰਘ ਸਿੱਧੂ)-ਬੀਤੀ ਰਾਤ ਚੋਰਾਂ ਨੇ ਬੱਸ ਅੱਡੇ ਦੇ ਨਜ਼ਦੀਕ ਦੋ ਕਰਿਆਨੇ ਦੀਆਂ ਦੁਕਾਨਾਂ ਅੰਦਰ ਦਾਖ਼ਲ ਹੋ ਕੇ ਦੁੁਕਾਨਾਂ ਦੇ ਗੱਲੇ 'ਚੋਂ ਨਕਦੀ ਤੇ ਡਰਾਈ ਫ਼ਰੂਟ ਚੋਰੀ ਕਰ ਲਿਆ | ਜਾਣਕਾਰੀ ਮੁਤਾਬਿਕ ਬੱਸ ਅੱਡਾ ਰੋਡ 'ਤੇ ਰੁੁਪੇਸ਼ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ ਏਕਤਾ ਮੰਚ ਵਲੋਂ ਰੈਲੀਆਂ ਤੇ ਮੁਜ਼ਾਹਰੇ 9 ਨੂੰ

ਲਹਿਰਾ ਮੁਹੱਬਤ, 6 ਅਗਸਤ (ਭੀਮ ਸੈਨ ਹਦਵਾਰੀਆ)-ਇੰਪਲਾਈਜ਼ ਫੈਡਰੇਸ਼ਨ (ਚਾਹਲ) ਜੀ. ਐਚ. ਟੀ. ਪੀ. ਲਹਿਰਾ ਮੁਹੱਬਤ ਦੇ ਪ੍ਰਧਾਨ ਬਲਜੀਤ ਸਿੰਘ ਬਰਾੜ ਬੋਦੀ ਵਾਲਾ (ਸੂਬਾ ਸੀਨੀਅਰ ਮੀਤ ਪ੍ਰਧਾਨ) ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਇਸੇ ਮੌਨਸੂਨ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਤਲਵੰਡੀ ਸਾਬੋ, 6 ਅਗਸਤ (ਰਵਜੋਤ ਸਿੰਘ ਰਾਹੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਬੀ. ਏ. ਸਮੈਸਟਰ ਪੰਜਵਾਂ ਦੇ ਨਤੀਜਿਆਂ ਅਨੁਸਾਰ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਸ਼ਾਨਦਾਰ ਰਿਹਾ | ਨਤੀਜੇ ਅਨੁਸਾਰ ਰਮਨਦੀਪ ਕੌਰ ਨੇ 93.4 ਫ਼ੀਸਦੀ ਅੰਕ ਲੈ ਕੇ ਪਹਿਲਾ, ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ 'ਚ ਮੁਕਾਬਲੇ ਕਰਵਾਏ

ਭਗਤਾ ਭਾਈਕਾ, 6 ਅਗਸਤ (ਸੁਖਪਾਲ ਸਿੰਘ ਸੋਨੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਜ਼ਿਲ੍ਹਾ ਬਠਿੰਡਾ 'ਚ ਸਕੂਲ ਦੇ ਪਿ੍ੰਸੀਪਲ ਗੁਰਿੰਦਰ ਕੌਰ ਦੀ ਦੇਖ-ਰੇਖ ਹੇਠ ਸਪੀਚ ਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਅਮਨਦੀਪ ਕੌਰ ਤੇ ਮਨਪ੍ਰੀਤ ਕੌਰ ...

ਪੂਰੀ ਖ਼ਬਰ »

ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ 'ਚ ਕੈਰੀਅਰ ਗਾਈਡੈਂਸ ਕੈਂਪ ਲਗਾਇਆ

ਕੋਟਫੱਤਾ, 6 ਅਗਸਤ (ਰਣਜੀਤ ਸਿੰਘ ਬੁੱਟਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸਮੀਰ ਵਿਖੇ ਕੈਰੀਅਰ ਗਾਈਡੈਂਸ ਕੈਂਪ ਦਾ ਆਯੋਜਨ ਕੀਤਾ ਗਿਆ | ਕੈਂਪ ਮੈਡਮ ਮਨਪ੍ਰੀਤ ਕੌਰ ਤੇ ਮੈਡਮ ਮਨਵੀਰ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵਲੋਂ ਸ਼ਹਿਰ ਦੇ ਢਾਬੇ ਤੇ ਰੈਸਟੋਰੈਂਟਾਂ ਦੀ ਚੈਕਿੰਗ

ਬਠਿੰਡਾ, 6 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)-ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵਲੋਂ ਸ਼ਹਿਰ ਦੇ 15 ਦੇ ਕਰੀਬ ਵੱਖ-ਵੱਖ ਰੈਸਟੋਰੈਂਟਾਂ, ਹੋਟਲਾਂ ਤੇ ਢਾਬਿਆਂ ਦੀ ਚੈਕਿੰਗ ਕੀਤੀ ਗਈ, ਜਿਸ 'ਚ ਦੋ ਰੈਸਟੋਰੈਂਟ ਸੰਚਾਲਕਾ ਨੂੰ ਸਫ਼ਾਈ ਨਾ ਕਰਨ ਦੇ ਨੋਟਿਸ ਜਾਰੀ ਕੀਤੇ ਗਏ ...

ਪੂਰੀ ਖ਼ਬਰ »

ਸਹਿਕਾਰੀ ਸਭਾ ਰਾਮੂਵਾਲਾ ਦੀ ਸਰਬਸੰਮਤੀ ਨਾਲ ਚੋਣ 7 'ਆਪ' ਦੇ, 2 ਅਕਾਲੀ ਦਲ ਤੇ 2 ਕਾਂਗਰਸ ਦੇ ਮੈਂਬਰ ਬਣੇ

ਭਗਤਾ ਭਾਈਕਾ, 6 ਅਗਸਤ (ਸੁਖਪਾਲ ਸਿੰਘ ਸੋਨੀ)-ਨੇੜਲੇ ਪਿੰਡ ਰਾਮੂਵਾਲਾ ਜਲਾਲਕਾ ਵਿਖੇ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਵਲੋਂ ਨਵੇਂ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਦੌਰਾਨ 7 ਮੈਂਬਰ ਆਦਮੀ ਪਾਰਟੀ, 2 ਮੈਂਬਰ ਸ਼ੋ੍ਰਮਣੀ ਦਲ ਤੇ 2 ...

ਪੂਰੀ ਖ਼ਬਰ »

ਕੋਟ ਸਮੀਰ ਸਕੂਲ ਦੇ ਵਿਹੜੇ 'ਚ ਨੁੱਕੜ ਨਾਟਕ 'ਆਖ਼ਰ ਕਦੋਂ ਤੱਕ' ਦੀ ਸਫ਼ਲ ਪੇਸ਼ਕਾਰੀ

ਕੋਟਫੱਤਾ, 6 ਅਗਸਤ (ਰਣਜੀਤ ਸਿੰਘ ਬੁੱਟਰ)-ਸਰਕਾਰੀ ਸੈਕੰਡਰੀ ਸਮਾਰਟ ਸਕੂਲ ਕੋਟ ਸਮੀਰ ਦੇ ਵਿਹੜੇ ਵਿਚ ਜਗਦੀਪ ਵੜਿੰਗ ਦੇ ਲਿਖੇ ਨੁੱਕੜ ਨਾਟਕ 'ਆਖ਼ਰ ਕਦੋਂ ਤੱਕ' ਦੀ ਰੈੱਡ ਆਰਟਸ ਪੰਜਾਬ ਦੇ ਕਲਾਕਾਰਾਂ ਵਲੋਂ ਸਫਲ ਪੇਸ਼ਕਾਰੀ ਕੀਤੀ ਗਈ | ਨਾਟਕ ਰਾਹੀਂ ਕਲਾਕਾਰਾਂ ਨੇ ...

ਪੂਰੀ ਖ਼ਬਰ »

ਸਾਦੇ ਸਮਾਗਮ ਦੌਰਾਨ ਰਣਜੀਤ ਸਿੰਘ ਸਿੱਧੂ ਦੀ ਪੁਸਤਕ 'ਨਜ਼ਰਾਨੇ' ਲੋਕ ਅਰਪਣ

ਤਲਵੰਡੀ ਸਾਬੋ, 6 ਅਗਸਤ (ਰਣਜੀਤ ਸਿੰਘ ਰਾਜੂ)-ਪੁਲਿਸ ਮੁਲਾਜ਼ਮ ਤੋਂ ਹੁਣ ਲੇਖਕਾਂ ਦੀ ਸ਼੍ਰੇਣੀ 'ਚ ਸ਼ਾਮਿਲ ਹੋਏ ਨੇੜਲੇ ਪਿੰਡ ਜਗਾ ਰਾਮ ਤੀਰਥ ਦੇ ਰਣਜੀਤ ਸਿੰਘ ਸਿੱਧੂ ਦੀ ਪਲੇਠੀ ਪੁਸਤਕ 'ਨਜ਼ਰਾਨੇ' ਤਲਵੰਡੀ ਸਾਬੋ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ...

ਪੂਰੀ ਖ਼ਬਰ »

ਬੁਰਜ ਗਿੱਲ ਸੈਕੰਡਰੀ ਸਕੂਲ 'ਚ ਬਲਾਕ ਪੱਧਰੀ ਮੁਕਾਬਲੇ ਕਰਵਾਏ

ਭਾਈਰੂਪਾ, 6 ਅਗਸਤ (ਵਰਿੰਦਰ ਲੱਕੀ)-ਆਜ਼ਾਦੀ ਮਹਾਂ ਉਤਸਵ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਗਿੱਲ ਵਿਖੇ ਬਲਾਕ ਪੱਧਰੀ ਕਵਿਤਾ ਉਚਾਰਨ, ਸਲੋਗਨ ਲੇਖਨ, ਸੁੰਦਰ ਲਿਖਾਈ ਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਸੁਨੀਲ ...

ਪੂਰੀ ਖ਼ਬਰ »

ਪੁਲਿਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਨੇ ਲਗਾਇਆ ਮੈਡੀਕਲ ਕੈਂਪ

ਬਠਿੰਡਾ, 6 ਅਗਸਤ (ਅਵਤਾਰ ਸਿੰਘ)-ਮਾਨਵਤਾ ਦੀ ਸੇਵਾ ਨੂੰ ਸਮਰਪਿਤ ਲੋੜਵੰਦ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਹਿੱਤ 85ਵਾਂ ਮੁਫ਼ਤ ਮੈਡੀਕਲ ਕੈਂਪ ਦਫ਼ਤਰ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਪੁਰਾਣਾ ਤਹਿਸੀਲ ਕੰਪਲੈਕਸ ਵਿਖੇ ਲਗਾਇਆ ਗਿਆ | ਕੈਂਪ ਦਾ ...

ਪੂਰੀ ਖ਼ਬਰ »

ਚਿੱਟੇ ਤੇਲੇ ਤੇ ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਦੇਵੇ ਸਰਕਾਰ-ਕਿਸਾਨ ਆਗੂ

ਭਾਗੀਵਾਂਦਰ, 6 ਅਗਸਤ (ਮਹਿੰਦਰ ਸਿੰਘ ਰੂਪ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਕਾਹਨ ਭਾਗੀਵਾਂਦਰ, ਪਿੰਡ ਇਕਾਈ ਭਾਗੀਵਾਂਦਰ ਦੇ ਪ੍ਰਧਾਨ ਗੁਰਮੇਲ ਸਿੰਘ ਗੇਲੀ ਤੇ ਕਿਸਾਨ ਆਗੂ ਦਰਸ਼ਨ ਸਿੰਘ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ...

ਪੂਰੀ ਖ਼ਬਰ »

ਬਠਿੰਡਾ ਇਲਾਕੇ 'ਚ ਪਹਿਲੀ ਵਾਰ ਹੋਈ ਪੁਨਰ ਨਿਰਮਾਣ ਜੈਨੀਟੋਯੁਰੀਨਰੀ ਸਰਜਰੀ

ਬਠਿੰਡਾ, 6 ਅਗਸਤ (ਅ.ਬ.)-22 ਸਾਲਾ ਅÏਰਤ ਨੂੰ ਲਗਾਤਾਰ ਪਿਸ਼ਾਬ ਲੀਕ ਹੋਣ ਤੋਂ ਵੱਡੀ ਰਾਹਤ ਮਿਲੀ ਜਦੋਂ ਉਸ ਨੇ ਆਦੇਸ਼ ਹਸਪਤਾਲ ਬਠਿੰਡਾ ਦੇ ਯੂਰੋਲੋਜੀ ਵਿਭਾਗ 'ਚ ਮਾਰਟੀਅਸ ਫਲੈਪ ਨਾਲ ਟਰਾਂਸਵੈਜਿਨਲ ਯੂਰੇਥਰੋਵੈਜਿਨਲ ਫਿਸਟੁਲਾ ਦਾ ਸਫਲ ਆਪ੍ਰੇਸ਼ਨ ਕਰਵਾਇਆ | ਇਸ ...

ਪੂਰੀ ਖ਼ਬਰ »

ਬੈੱਸਟ ਪ੍ਰਾਈਜ਼ ਯੂਨੀਅਨ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮੰਗ-ਪੱਤਰ ਸੌਂਪਿਆ

ਬਠਿੰਡਾ, 6 ਅਗਸਤ (ਵੀਰਪਾਲ ਸਿੰਘ)-ਬੈਸਟ ਪ੍ਰਾਈਜ਼ ਮੁਲਾਜ਼ਮ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮਿਲ ਕੇ ਆਪਣਾ ਮੰਗ-ਪੱਤਰ ਦਿੱਤਾ | ਕੈਬਨਿਟ ਮੰਤਰੀ ਅਮਨ ਅਰੋੜਾ ਅੱਜ ਵਿਸ਼ੇਸ਼ ਤੌਰ 'ਤੇ ਪੁੱਡਾ ਦਫ਼ਤਰ ਬਠਿੰਡਾ ਵਿਖੇ ...

ਪੂਰੀ ਖ਼ਬਰ »

ਸਕੂਲ ਵੈਨ ਥੱਲੇ ਆਉਣ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ

ਰਾਮਾ ਮੰਡੀ, 6 ਅਗਸਤ (ਤਰਸੇਮ ਸਿੰਗਲਾ)-ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਦੇ ਪਿੰਡ ਕਣਕਵਾਲ ਗੇਟ ਨੇੜੇ ਅੱਜ ਸਵੇਰੇ ਰਿਫ਼ਾਇਨਰੀ ਦੀ ਇਕ ਕੰਪਨੀ ਦੇ ਮੁਲਾਜ਼ਮ ਪੰਕਜ ਪੁੱਤਰ ਜੈ ਸਿੰਘ ਵਾਸੀ ਸਰਸਾ (26) ਹਰਿਆਣਾ ਦੀ ਡਿਊਟੀ ਤੋਂ ਬਾਅਦ ਵਾਪਸ ਘਰ ਜਾਣ ਸਮੇਂ ਪ੍ਰਾਈਵੇਟ ...

ਪੂਰੀ ਖ਼ਬਰ »

ਗਹਿਰੀ ਦੇਵੀ ਨਗਰ ਸਕੂਲ 'ਚ ਗਣਿਤ ਮੇਲੇ ਦਾ ਆਯੋਜਨ

ਕੋਟਫੱਤਾ, 6 ਅਗਸਤ (ਰਣਜੀਤ ਸਿੰਘ ਬੁੱਟਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹਿਰੀ ਦੇਵੀ ਨਗਰ ਵਿਖੇ ਪਿ੍ੰਸੀਪਲ ਸ੍ਰੀਮਤੀ ਲਵਲੀਨ ਕੌਰ ਦੀ ਅਗਵਾਈ 'ਚ ਗਣਿਤ ਮੇਲੇ ਦਾ ਆਯੋਜਨ ਕੀਤਾ ਗਿਆ | ਮੈਥ ਮਿਸਟ੍ਰੈਸ ਮੋਨਿਕਾ ਤਾਇਲ ਨੇ ਵਿਦਿਆਰਥੀਆਂ ਨੂੰ ਮੈਥ ਨਾਲ ਸੰਬੰਧਿਤ ...

ਪੂਰੀ ਖ਼ਬਰ »

ਸੰਗਰੂਰ ਧਰਨੇ 'ਚ ਥਰਮਲ ਦੇ ਆਊਟਸੋਰਸਡ ਠੇਕਾ ਮੁਲਾਜ਼ਮ ਵੀ ਹੋਣਗੇ ਸ਼ਾਮਿਲ-ਜਗਰੂਪ ਸਿੰਘ

ਲਹਿਰਾ ਮੁਹੱਬਤ, 6 ਅਗਸਤ (ਭੀਮ ਸੈਨ ਹਦਵਾਰੀਆ)-ਜੀ. ਐਚ. ਟੀ. ਪੀ. ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ ਦੀ ਮੀਟਿੰਗ ਉਪਰੰਤ ਜਥੇਬੰਦੀ ਦੇ ਪ੍ਰਧਾਨ ਜਗਰੂਪ ਸਿੰਘ, ਜਰਨਲ ਸਕੱਤਰ ਜਗਸੀਰ ਸਿੰਘ ਭੰਗੂ, ਸੀਨੀਅਰ ਮੀਤ ਪ੍ਰਧਾਨ ਬਾਦਲ ਸਿੰਘ ਭੁੱਲਰ ਤੇ ਮੀਤ ...

ਪੂਰੀ ਖ਼ਬਰ »

ਦ ਮਿਲੇਨੀਅਮ ਸਕੂਲ ਐੱਚ. ਐਮ. ਈ. ਐਲ 'ਚ ਬੱਚਿਆਂ ਨੇ ਪ੍ਰਦਰਸ਼ਨੀ ਲਗਾਈ

ਰਾਮਾਂ ਮੰਡੀ, 6 ਅਗਸਤ (ਅਮਰਜੀਤ ਸਿੰਘ ਲਹਿਰੀ)-ਰਾਮਾਂ-ਰਿਫ਼ਾਇੰਨਰੀ ਰੋਡ 'ਤੇ ਸਥਿਤ ਦ ਮਿਲੇਨੀਅਮ ਸਕੂਲ ਐੱਚ. ਐਮ. ਈ. ਐਲ. ਟਾਊਨਸ਼ਿਪ ਵਿਖੇ ਸਕੂਲ ਡਾਇਰੈਕਟਰ ਮੈਡਮ ਸੰਗੀਤਾ ਸਕਸੈਨਾ ਦੀ ਅਗਵਾਈ ਤੇ ਵਾਇਸ ਪਿ੍ੰਸੀਪਲ ਤਰੁਣ ਕੁਮਾਰ ਦੀ ਅਗਵਾਈ 'ਚ ਲਿਟਲ ਮਿਲੇਨੀਅਮ ...

ਪੂਰੀ ਖ਼ਬਰ »

ਸ਼ਹਿਰ 'ਚ ਪਾਣੀ ਦੀਆਂ ਪਾਈਪਾਂ ਪਾਉਣ ਦਾ ਕੰਮ ਸ਼ੁਰੂ

ਬਠਿੰਡਾ, 6 ਅਗਸਤ (ਅਵਤਾਰ ਸਿੰਘ)-ਸ਼ਹਿਰ ਦੇ ਪਾਵਰ ਹਾਊਸ ਰੋਡ (ਗੁਰੂ ਅਰਜਨ ਦੇਵ ਨਗਰ) ਵਾਰਡ ਨੰ: 10 ਵਿਚ ਗਲੀ ਨੰ: 11/8 ਤੇ 11/9 ਵਿਚ ਬਠਿੰਡਾ ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਯਤਨਾਂ ਸਦਕਾ ਤੇ ਅੰਮਿ੍ਤ ਲਾਲ ਅਗਰਵਾਲ (ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਬਠਿੰਡਾ ...

ਪੂਰੀ ਖ਼ਬਰ »

ਥਰਮਲ ਪਲਾਂਟ ਦੇ ਲੀਡਿੰਗ ਫ਼ਾਇਰਮੈਨ ਸਤੀਸ਼ ਕੁਮਾਰ ਨੂੰ ਦਿੱਤੀ ਵਿਦਾਇਗੀ ਪਾਰਟੀ

ਲਹਿਰਾ ਮੁਹੱਬਤ, 6 ਅਗਸਤ (ਭੀਮ ਸੈਨ ਹਦਵਾਰੀਆ)-ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਤੋਂ ਬਤੌਰ ਲੀਡਿੰਗ ਫ਼ਾਇਰਮੈਨ ਰਿਟਾਇਰ ਹੋਏ ਸਤੀਸ਼ ਕੁਮਾਰ ਨੂੰ ਪਲਾਂਟ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਅਲਵਰ (ਰਾਜਸਥਾਨ) ਵਿਖੇ ...

ਪੂਰੀ ਖ਼ਬਰ »

ਪ੍ਰਾਈਵੇਟ ਬੱਸ ਆਪ੍ਰੇਟਰਾਂ ਨੇ ਕੀਤਾ ਐਲਾਨ, 9 ਨੂੰ ਕਰਾਂਗੇ ਬੱਸਾਂ ਦਾ ਚੱਕਾ ਜਾਮ

ਬਠਿੰਡਾ, 6 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਤੋਂ ਪ੍ਰਾਈਵੇਟ ਬੱਸ ਆਪ੍ਰੇਟਰ ਔਖੇ ਹਨ, ਜਿਸ ਕਰ ਕੇ ਹੁਣ ਪ੍ਰਾਈਵੇਟ ਬੱਸ ਆਪ੍ਰੇਟਰਾਂ ਵਲੋਂ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ...

ਪੂਰੀ ਖ਼ਬਰ »

ਸਬ-ਤਹਿਸੀਲ ਗੋਨਿਆਣਾ ਨੰਬਰਦਾਰ ਯੂਨੀਅਨ ਦੀ ਚੋਣ

ਗੋਨਿਆਣਾ, 6 ਅਗਸਤ (ਬਰਾੜ ਆਰ. ਸਿੰਘ)-ਸਬ-ਤਹਿਸੀਲ ਗੋਨਿਆਣਾ ਤਹਿਤ ਪੈਂਦੇ ਨੰਬਰਦਾਰਾਂ ਦੀ ਯੂਨੀਅਨ 643 ਦੀ ਨਵੇਂ ਸਿਰਿਓਾ ਮੁੜ ਤੋਂ ਚੋਣ ਕੀਤੀ ਗਈ | ਚੋਣ ਤੋਂ ਪਹਿਲਾਂ ਪ੍ਰਧਾਨ ਨੰਬਰਦਾਰ ਬਲਜਿੰਦਰ ਸਿੰਘ ਕਿਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਮੀਟਿੰਗ 'ਚ ...

ਪੂਰੀ ਖ਼ਬਰ »

ਸੰਤ ਕਬੀਰ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਭੁੱਚੋ ਮੰਡੀ, 6 ਅਗਸਤ (ਬਿੱਕਰ ਸਿੰਘ ਸਿੱਧੂ)-ਸਾਉਣ ਦੇ ਮਹੀਨੇ ਦਾ ਪ੍ਰਸਿੱਧ ਤੀਆਂ ਤੀਜ ਦੀਆਂ ਦਾ ਤਿਉਹਾਰ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੁੱਚੋ ਖੁੁਰਦ ਵਿਖੇ ਮਨਾਇਆ ਗਿਆ | ਇਸ ਮੌਕੇ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੀ ਪਿ੍ੰਸੀਪਲ ਡਾ. ...

ਪੂਰੀ ਖ਼ਬਰ »

ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਵਿਖੇ 'ਹਰ ਘਰ ਤਿਰੰਗਾ ਮੁਹਿੰਮ' ਸਮਾਰੋਹ

ਭਗਤਾ ਭਾਈਕਾ, 6 ਅਗਸਤ (ਸੁਖਪਾਲ ਸਿੰਘ ਸੋਨੀ)-ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ ਵਲੋਂ ਚਲਾਈ ਗਈ 'ਹਰ ਘਰ ਤਿਰੰਗਾ ਮੁਹਿੰਮ' ਦੇ ਅਧੀਨ ਆਕਸਫੋਰਡ ਸਕੂਲ ਵਿਖੇ ਸੁਤੰਤਰਤਾ ਦਿਵਸ ਨੂੰ ਸਮਰਪਿਤ ਸਮਾਰੋਹ ਕਰਵਾਇਆ ਗਿਆ | ਇਸ ਸਮੇਂ ਉੱਤਰੀ ਖੇਤਰ ਸੱਭਿਆਚਾਰ ਸੈਂਟਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX