ਤਾਜਾ ਖ਼ਬਰਾਂ


ਅਸਾਮ : ਉਦਲਗੁੜੀ ਪੁਲਿਸ ਨੇ ਅੱਜ ਇਕ ਏਕੇ ਸੀਰੀਜ਼ ਰਾਈਫਲ ਅਤੇ ਕੁਝ ਅਸਲ੍ਹਾ ਕੀਤਾ ਬਰਾਮਦ - ਵਿਸ਼ੇਸ਼ ਡੀ.ਜੀ.ਪੀ.ਅਸਾਮ
. . .  1 day ago
ਕਰੀਬ 300 ਇਜ਼ਰਾਇਲੀ ਕੰਪਨੀਆਂ ਨੇ ਭਾਰਤ ਵਿਚ ਕੀਤਾ ਨਿਵੇਸ਼ : ਇਜ਼ਰਾਈਲ ਰਾਜਦੂਤ ਨੌਰ ਗਿਲੋਨ
. . .  1 day ago
ਐਨ.ਆਈ.ਏ. ਨੇ ਤਰਨਤਾਰਨ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ.ਪੀ. ਨੱਢਾ, ਅਮਿਤ ਸ਼ਾਹ ਤੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਕੋਰ ਗਰੁੱਪ ਦੀ ਚੱਲ ਰਹੀ ਮੀਟਿੰਗ
. . .  1 day ago
ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ
. . .  1 day ago
ਛੇਹਰਟਾ, 8 ਦਸੰਬਰ ( ਵਡਾਲੀ )- ਜੀ.ਟੀ.ਰੋਡ ਖੰਡਵਾਲਾ ਵਿਖੇ ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ ।
ਸਯੁੰਕਤ ਕਿਸਾਨ ਮੋਰਚਾ ਦੀ ਕੌਮੀ ਪੱਧਰੀ ਬੈਠਕ ਵਿਚ ਆਗਾਮੀ ਅੰਦੋਲਨ ਦਾ ਫ਼ੈਸਲਾ ਨਹੀਂ ਹੋ ਸਕਿਆ, 24 ਨੂੰ ਦੁਬਾਰਾ ਬੈਠਕ
. . .  1 day ago
ਕਰਨਾਲ 7 ਦਸੰਬਰ (ਗੁਰਮੀਤ ਸਿੰਘ ਸੱਗੂ ) - ਸਯੁੰਕਤ ਕਿਸਾਨ ਮੋਰਚਾ ਦੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ ਕੋਮੀ ਪਧਰੀ ਬੈਠਕ ਵਿਚ ਆਗਾਮੀ ਕਿਸਾਨ ਅੰਦੋਲਨ ਨੂੰ ਲੈਂ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ ...
ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸ ਦੇ ਮੁਕੇਸ਼ ਅਗਨੀਹੋਤਰੀ ਜਿੱਤੇ
. . .  1 day ago
ਬੀਣੇਵਾਲ,8 ਦਸੰਬਰ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਨੇ ਲਗਾਤਾਰ ਪੰਜਵੀਂ ਵਾਰ 9148 ਵੋਟਾਂ ਦੇ ਵੱਡੇ ਫਰਕ ਨਾਲ ...
ਲਾਪਤਾ 4 ਬੱਚਿਆਂ 'ਚੋਂ 3 ਬੱਚੇ ਕੀਤੇ ਪੁਲਿਸ ਨੇ ਬਰਾਮਦ
. . .  1 day ago
ਡੇਰਾਬੱਸੀ, 8 ਦਸੰਬਰ( ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਕਕਰਾਲੀ ਵਿਚੋ ਲਾਪਤਾ 4 ਬੱਚਿਆਂ 'ਚੋਂ ਪੁਲਿਸ ਨੇ 3 ਬੱਚਿਆਂ ਨੂੰ ਅੱਜ ਤੀਜੇ ਦਿਨ ਬਰਾਮਦ ਕਰ ਲਿਆ ਹੈ । ਇਹ ਬੱਚੇ ਮੋਲੀ ਜਾਗਰਾ, ਚੰਡੀਗੜ੍ਹ ਨੇੜਿਓਂ ਬਰਾਮਦ ...
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
. . .  1 day ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਉੜੀਸ਼ਾ : ਪਦਮਪੁਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੇ ਬਰਸਾ ਸਿੰਘ ਬਰੀਹਾ ਨੇ ਭਾਜਪਾ ਦੇ ਪ੍ਰਦੀਪ ਪੁਰੋਹਿਤ ਨੂੰ ਹਰਾਇਆ
. . .  1 day ago
ਟਰੱਕ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਿਹਾਰ : ਕੁਰਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਜਨਤਾ ਦਲ (ਯੂਨਾਈਟਿਡ) ਦੇ ਮਨੋਜ ਸਿੰਘ ਨੂੰ ਹਰਾਇਆ
. . .  1 day ago
ਰਾਜਸਥਾਨ : ਸਰਦਾਰ ਸ਼ਹਿਰ ਤੋਂ ਕਾਂਗਰਸ ਦੇ ਅਨਿਲ ਕੁਮਾਰ ਸ਼ਰਮਾ ਨੇ ਭਾਜਪਾ ਦੇ ਅਸ਼ੋਕ ਕੁਮਾਰ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪਿਛਲੇ 5 ਸਾਲਾਂ ਵਿਚ ਯੂ.ਪੀ.ਐਸ.ਸੀ, ਐਸ.ਐਸ.ਸੀ. ਦੁਆਰਾ 2.46 ਲੱਖ ਉਮੀਦਵਾਰਾਂ ਦੀ ਕੀਤੀ ਗਈ ਭਰਤੀ - ਜਤਿੰਦਰ ਸਿੰਘ
. . .  1 day ago
ਲੋਕਤੰਤਰ ਵਿਚ ਜਿੱਤ ਹੁੰਦੀ ਹੈ ਤੇ ਹਾਰ ਵੀ ਹੁੰਦੀ ਹੈ , ਅਸੀਂ ਕਮੀਆਂ ਨੂੰ ਸੁਧਾਰਾਂਗੇ ਅਤੇ ਲੜਨਾ ਜਾਰੀ ਰੱਖਾਂਗੇ : ਕਾਂਗਰਸ ਪ੍ਰਧਾਨ ਐਮ.ਖੜਗੇ
. . .  1 day ago
ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਜਿੱਤ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ
. . .  1 day ago
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ)- ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਰਘਵੀਰ ਸਿੰਘ ਬਿੱਲਾ...
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਲਈ ਸ਼ਿਮਲਾ ਦੇ ਰਾਜ ਭਵਨ ਪਹੁੰਚੇ
. . .  1 day ago
ਪੰਜਾਬ ਵਿਚ ਹਰ ਰੋਜ਼ ਹੋ ਰਹੇ ਕਤਲਾਂ ਕਰਕੇ ਸੂਬੇ ਦੇ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ - ਬਿਕਰਮਜੀਤ ਚੀਮਾ
. . .  1 day ago
ਅਮਲੋਹ, 8 ਦਸੰਬਰ (ਕੇਵਲ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਜਰਨਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਅਮਲੋਹ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ...
ਅਮਿਤ ਸ਼ਾਹ ਨੇ ਗੁਜਰਾਤ ਵਿਚ ਭਾਜਪਾ ਦੀ ਹੂੰਝਾ ਫੇਰ ਜਿੱਤ 'ਤੇ ਲੋਕਾਂ ਦਾ ਕੀਤਾ ਦਿਲੋਂ ਧੰਨਵਾਦ
. . .  1 day ago
ਗੁਜਰਾਤ 'ਚ ਭਾਜਪਾ ਦੀ ਜਿੱਤ ਤੇ ਪਾਏ ਭੰਗੜੇ
. . .  1 day ago
ਸੰਗਰੂਰ, 8 ਦਸੰਬਰ (ਧੀਰਜ ਪਸ਼ੋਰੀਆ)- ਗੁਜਰਾਤ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਸੰਗਰੂਰ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਸਾਂਝੀ ਕੀਤੀ।
Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
. . .  1 day ago
ਫਗਵਾੜਾ, 8 ਦਸੰਬਰ (ਤਰਨਜੀਤ ਸਿੰਘ ਕਿੰਨੜਾ)- Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
. . .  1 day ago
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
. . .  1 day ago
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਵਿਖੇ ਮਨਾਇਆ ਆਪਣੇ ਪਿਤਾ ਦਾ ਜਨਮਦਿਨ
. . .  1 day ago
ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਬਲਕਰਨ ਸਿੰਘ ਖਾਰਾ)- ਹਲਕਾ ਗਿੱਦੜਬਾਹਾ ਵਿਖੇ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸਮਾਰੋਹ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 23 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਜੇ ਤੁਸੀਂ ਲੋਕਾਂ ਨੂੰ ਪਰਖਦੇ ਰਹੋਗੇ ਤਾਂ ਉਨ੍ਹਾਂ ਨੂੰ ਪਿਆਰ ਕਰਨ ਲਈ ਤੁਹਾਡੇ ਕੋਲ ਸਮਾਂ ਨਹੀਂ ਬਚੇਗਾ। -ਮਦਰ ਟੇਰੇਸਾ

ਸੰਪਾਦਕੀ

3 ਸਾਲ ਬਾਅਦ

3 ਸਾਲ ਪਹਿਲਾਂ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਵਿਚੋਂ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਧਾਰਾ ਅਨੁਸਾਰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਹਾਸਲ ਸੀ ਜੋ ਸੰਵਿਧਾਨ ਦੀ ਸਥਾਪਤੀ ਤੋਂ ਬਾਅਦ ਸਾਲ 1950 ਤੋਂ ਇਸ ਨੂੰ ਮਿਲਿਆ ਸੀ। ਇਸ ਸੰਬੰਧੀ ਸ਼ੁਰੂ ਤੋਂ ਹੀ ਦੋ ਰਾਵਾਂ ਰਹੀਆਂ ਹਨ। ਇਕ ਵੱਡਾ ਵਰਗ ਇਸ ਧਾਰਾ ਦੇ ਖ਼ਿਲਾਫ਼ ਰਿਹਾ ਹੈ ਅਤੇ ਲਗਾਤਾਰ ਇਸ ਨੂੰ ਰੱਦ ਕਰਨ ਦੀ ਮੰਗ ਵੀ ਕਰਦਾ ਰਿਹਾ ਹੈ ਪਰ ਦੂਸਰਾ ਵਰਗ ਇਸ ਰਾਜ ਨੂੰ ਵਿਸ਼ੇਸ਼ ਦਰਜਾ ਦਿੱਤੇ ਜਾਣ ਦੇ ਹੱਕ ਵਿਚ ਰਿਹਾ ਹੈ। ਆਜ਼ਾਦੀ ਦੇ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਕਾਂਗਰਸ ਵਿਚ ਉਨ੍ਹਾਂ ਦੇ ਬਹੁਤੇ ਸਾਥੀ ਇਸ ਰਾਜ ਵਿਚ ਸ਼ਾਂਤੀ ਬਣਾਈ ਰੱਖਣ ਲਈ ਅਜਿਹਾ ਸੋਚਦੇ ਰਹੇ ਸਨ ਪਰ ਅਨੇਕਾਂ ਕਾਰਨਾਂ ਕਰਕੇ ਇਥੇ ਗੜਬੜ ਦਾ ਆਲਮ ਹੀ ਬਣਿਆ ਰਿਹਾ ਜੋ ਅੱਜ ਤੱਕ ਜਾਰੀ ਹੈ। ਇਸ ਲਈ ਮੁੱਖ ਕਾਰਨ ਪਾਕਿਸਤਾਨ ਦੇ ਰਵੱਈਏ ਨੂੰ ਮੰਨਿਆ ਜਾਂਦਾ ਹੈ, ਜਿਸ ਨੇ ਦੇਸ਼ ਦੀ ਵੰਡ ਸਮੇਂ 1947 ਵਿਚ ਹੀ ਇਸ ਰਾਜ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰ ਲਿਆ ਸੀ।
ਉਸ ਤੋਂ ਬਾਅਦ ਉਹ ਸਦਾ ਹੀ ਇਸ ਇਲਾਕੇ 'ਤੇ ਆਪਣਾ ਹੱਕ ਸਮਝਦਾ ਰਿਹਾ ਹੈ। ਸਮੇਂ-ਸਮੇਂ ਇਸ ਦੇ ਸਾਰੇ ਹੀ ਆਗੂਆਂ ਅਤੇ ਪਾਰਟੀਆਂ ਨੇ ਵੀ ਆਪਣੀ ਅਜਿਹੀ ਨੀਤੀ ਜਾਰੀ ਰੱਖੀ ਹੈ। ਇਸ ਦਾ ਮੁੱਖ ਆਧਾਰ ਇਸ ਰਾਜ ਵਿਚ ਉਹ ਮੁਸਲਿਮ ਵਸੋਂ ਦੀ ਬਹੁਗਿਣਤੀ ਨੂੰ ਮੰਨਦੇ ਰਹੇ ਹਨ। ਦੂਸਰੇ ਪਾਸੇ ਭਾਰਤ ਦੀਆਂ ਸਰਕਾਰਾਂ ਹਮੇਸ਼ਾ ਜੰਮੂ-ਕਸ਼ਮੀਰ ਨੂੰ ਦੇਸ਼ ਦਾ ਅਨਿੱਖੜਵਾਂ ਅੰਗ ਕਹਿੰਦੀਆਂ ਰਹੀਆਂ ਹਨ। ਅੱਜ ਤੱਕ ਪਾਕਿਸਤਾਨ ਦੀ ਅਜਿਹੀ ਅੜੀ ਜਾਰੀ ਹੈ, ਉਥੇ ਇਸ ਸੂਬੇ ਨੂੰ ਆਜ਼ਾਦ ਕਰਵਾਉਣ ਲਈ ਅੱਤਵਾਦੀਆਂ ਨੂੰ ਵੱਡੀ ਪੱਧਰ 'ਤੇ ਸਿਖਲਾਈ ਦਿੱਤੀ ਜਾਂਦੀ ਹੈ। ਬਾਅਦ ਵਿਚ ਪੂਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਸਿੱਖਿਅਤ ਅੱਤਵਾਦੀਆਂ ਨੂੰ ਸਰਹੱਦ ਤੋਂ ਪਾਰ ਗੜਬੜ ਕਰਵਾਉਣ ਲਈ ਭੇਜਿਆ ਜਾਂਦਾ ਰਿਹਾ ਹੈ। ਇਨ੍ਹਾਂ ਖੂੰਖਾਰ ਅੱਤਵਾਦੀਆਂ ਦਾ ਘੇਰਾ ਇਸ ਰਾਜ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਇਹ ਪੂਰੀ ਤਰ੍ਹਾਂ ਸਰਗਰਮ ਰਹੇ ਹਨ ਅਤੇ ਸਮੇਂ-ਸਮੇਂ ਆਪਣੇ ਖੂਨੀ ਕਾਰਿਆਂ ਨੂੰ ਅੰਜਾਮ ਵੀ ਦਿੰਦੇ ਰਹੇ ਹਨ। ਇਸ ਲੜਾਈ ਵਿਚ ਅੱਜ ਤੱਕ ਹਜ਼ਾਰਾਂ ਹੀ ਆਮ ਲੋਕ, ਅੱਤਵਾਦੀ ਅਤੇ ਫ਼ੌਜੀ ਮਾਰੇ ਜਾ ਚੁੱਕੇ ਹਨ। ਇਹ ਗੱਲ ਯਕੀਨੀ ਜਾਪਦੀ ਰਹੀ ਹੈ ਕਿ ਪਾਕਿਸਤਾਨ ਕਿਸੇ ਵੀ ਸੂਰਤ ਵਿਚ ਸ਼ੁਰੂ ਕੀਤੀ ਇਸ ਲੜਾਈ ਤੋਂ ਪਿੱਛੇ ਹਟਣ ਵਾਲਾ ਨਹੀਂ ਹੈ, ਚਾਹੇ ਪਾਕਿਸਤਾਨ ਵਿਚ ਅੱਜ ਇਕ ਤਰ੍ਹਾਂ ਨਾਲ ਭੰਗ ਹੀ ਭੁੱਜ ਰਹੀ ਹੈ। ਕੌਮਾਂਤਰੀ ਪੱਧਰ 'ਤੇ ਇਸ ਦਾ ਅਕਸ ਬੇਹੱਦ ਧੁੰਦਲਾ ਹੋ ਚੁੱਕਾ ਹੈ। ਆਰਥਿਕ ਤੌਰ 'ਤੇ ਇਹ ਬੁਰੀ ਤਰ੍ਹਾਂ ਹਫ਼ ਚੁੱਕਾ ਹੈ ਅਤੇ ਇਸ ਦੇ ਨਾਲ ਹੀ ਵੱਖ-ਵੱਖ ਅੱਤਵਾਦੀ ਸੰਗਠਨਾਂ ਦਾ ਇਥੇ ਜਮਾਵੜਾ ਹੋ ਚੁੱਕਾ ਹੈ ਜੋ ਅੱਜ ਦੁਨੀਆ ਭਰ ਲਈ ਖ਼ਤਰਾ ਬਣੇ ਨਜ਼ਰ ਆਉਂਦੇ ਹਨ। ਦੂਜੇ ਪਾਸੇ ਭਾਰਤ ਦੇ ਵੱਖ-ਵੱਖ ਸਮੇਂ ਚੋਣਾਂ ਰਾਹੀਂ ਜੰਮੂ-ਕਸ਼ਮੀਰ ਵਿਚ ਸਥਿਰ ਸਰਕਾਰਾਂ ਬਣਾਉਣ ਦੇ ਤਜਰਬੇ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ।
ਭਾਰਤੀ ਜਨਤਾ ਪਾਰਟੀ ਦੀ ਸੋਚ ਸ਼ੁਰੂ ਤੋਂ ਹੀ ਜੰਮੂ-ਕਸ਼ਮੀਰ ਵਿਚੋਂ ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਰਹੀ ਹੈ। ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਹੁੰਦਿਆਂ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਉਹ ਆਪਣੀ ਪਾਰਟੀ ਦੇ ਐਲਾਨੇ ਜੰਮੂ-ਕਸ਼ਮੀਰ ਵਿਚ ਵਿਸ਼ੇਸ਼ ਦਰਜਾ ਖ਼ਤਮ ਕਿਉਂ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਨੇ ਉਸ ਸਮੇਂ ਕਿਹਾ ਸੀ ਕਿ ਜਦੋਂ ਉਨ੍ਹਾਂ ਦੀ ਪਾਰਟੀ ਬਹੁਮਤ ਵਿਚ ਆਏਗੀ ਤਾਂ ਉਹ ਇਸ ਬਾਰੇ ਸੋਚਣਗੇ। ਪਿਛਲੇ 8 ਸਾਲ ਤੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਕੇਂਦਰ ਵਿਚ ਪ੍ਰਸ਼ਾਸਨ ਚਲਾ ਰਹੀ ਹੈ। ਸਮਾਂ ਪਾ ਕੇ 3 ਸਾਲ ਪਹਿਲਾਂ ਉਸ ਨੇ ਇਹ ਕਦਮ ਚੁੱਕ ਲਿਆ ਸੀ। ਇਸ ਰਾਜ ਨੂੰ 2 ਹਿੱਸਿਆਂ ਵਿਚ ਵੰਡ ਕੇ ਉਨ੍ਹਾਂ ਨੂੰ ਕੇਂਦਰੀ ਪ੍ਰਸ਼ਾਸਿਤ ਖੇਤਰ ਐਲਾਨ ਦਿੱਤਾ ਗਿਆ ਸੀ। ਪਿਛਲੇ 3 ਸਾਲਾਂ ਤੋਂ ਅਜਿਹੀ ਵਿਵਸਥਾ ਹੀ ਜਾਰੀ ਹੈ।
ਹੁਣ ਸਰਕਾਰ ਨੇ ਅੰਕੜਿਆਂ ਨੂੰ ਆਧਾਰ ਬਣਾ ਕੇ ਇਹ ਐਲਾਨ ਕੀਤਾ ਹੈ ਕਿ ਵਿਸ਼ੇਸ਼ ਧਾਰਾ ਹਟਣ ਤੋਂ ਬਾਅਦ 3 ਸਾਲਾਂ ਵਿਚ ਅਮਨ-ਕਾਨੂੰਨ ਨਾਲ ਜੁੜੀਆਂ ਘਟਨਾਵਾਂ ਵਿਚ 88 ਫ਼ੀਸਦੀ ਗਿਰਾਵਟ ਆਈ ਹੈ। ਇਸ ਸਮੇਂ ਵਿਚ ਨਾਗਰਿਕਾਂ ਦੀ ਮੌਤ ਦੀ ਗਿਣਤੀ ਵੱਡੀ ਹੱਦ ਤੱਕ ਘਟੀ ਹੈ ਅਤੇ ਅੱਤਵਾਦੀ ਘਟਨਾਵਾਂ ਦੀ ਗਿਣਤੀ ਵਿਚ ਵੀ ਵੱਡੀ ਕਮੀ ਆਈ ਹੈ। ਦਿੱਤੇ ਅੰਕੜਿਆਂ ਮੁਤਾਬਿਕ ਇਸ ਤੋਂ ਪਹਿਲੇ 3 ਸਾਲ ਭਾਵ 5 ਅਗਸਤ, 2016 ਤੋਂ 4 ਅਗਸਤ, 2019 ਦੇ 3 ਸਾਲ ਦੌਰਾਨ ਅੱਤਵਾਦ ਨਾਲ ਸੰਬੰਧਿਤ 3686 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। 5 ਅਗਸਤ, 2019 ਤੋਂ 3 ਸਾਲ ਦੌਰਾਨ ਇਨ੍ਹਾਂ ਦੀ ਗਿਣਤੀ ਘਟ ਕੇ 438 ਰਹਿ ਗਈ ਹੈ। ਪੈਦਾ ਹੋਏ ਅਜਿਹੇ ਹਾਲਾਤ ਦੇ ਬਾਵਜੂਦ ਇਸ ਖੇਤਰ ਵਿਚ ਇਸ ਮੁਹਾਜ਼ 'ਤੇ ਸ਼ਾਂਤੀ ਆਉਣੀ ਬੜੀ ਮੁਸ਼ਕਿਲ ਲਗਦੀ ਹੈ। ਸਰਕਾਰਾਂ ਦੇ ਬਦਲਣ ਨਾਲ ਵੀ ਪਾਕਿਸਤਾਨ ਦਾ ਵਤੀਰਾ ਇਸ ਪੱਖੋਂ ਨਹੀਂ ਬਦਲਿਆ ਜਾਪਦਾ। ਪਰ ਹੁਣ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾਣ ਲੱਗੀ ਹੈ ਕਿ ਜੰਮੂ-ਕਸ਼ਮੀਰ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਜਿੱਤਣ ਲਈ ਨਿਰਪੱਖ ਚੋਣਾਂ ਕਰਵਾ ਕੇ ਨਵੀਂ ਸੂਬਾ ਸਰਕਾਰ ਬਣਨੀ ਚਾਹੀਦੀ ਹੈ। ਅਜਿਹੀ ਲੋਕਤੰਤਰਿਕ ਸਰਕਾਰ ਨੂੰ ਹਾਲਤ ਨੂੰ ਆਮ ਵਾਂਗ ਬਣਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਨਵੀਂ ਦਿਸ਼ਾ ਨਿਰਧਾਰਿਤ ਕਰਕੇ ਉਸ ਵੱਲ ਵਧਿਆ ਜਾ ਸਕੇ।

-ਬਰਜਿੰਦਰ ਸਿੰਘ ਹਮਦਰਦ

ਵੰਡ ਨਾ ਹੁੰਦੀ ਤਾਂ ਪੰਜਾਬ ਦੁਨੀਆ ਦੇ ਵਿਕਸਿਤ ਖਿੱਤਿਆਂ ਵਿਚ ਸ਼ਾਮਿਲ ਹੁੰਦਾ

ਭਾਰਤ-ਪਾਕਿਸਤਾਨ ਦੀ ਬਰਤਾਨਵੀ ਸਾਮਰਾਜ ਤੋਂ ਆਜ਼ਾਦੀ ਅਤੇ ਦੇਸ਼ ਦੀ ਵੰਡ ਇਕੋ ਸਮੇਂ ਵਾਪਰੀਆਂ ਦੋ ਅਜਿਹੀਆਂ ਘਟਨਾਵਾਂ ਹਨ, ਜਿਨ੍ਹਾਂ ਵਿਚ ਆਜ਼ਾਦੀ ਦੀ ਖ਼ੁਸ਼ੀ ਅਤੇ ਵੰਡ ਦਾ ਦੁਖਾਂਤ ਇਕੋ ਸਮੇਂ ਵਾਪਰੇ। ਭਾਵੇਂ ਇਨ੍ਹਾਂ ਘਟਨਾਵਾਂ ਨੂੰ ਵਾਪਰਿਆਂ ਹੁਣ 75 ਸਾਲ ਬੀਤ ਗਏ ਹਨ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਅਤੇ ਦਮਦਮੀ ਟਕਸਾਲ ਦਾ 316ਵਾਂ ਸਥਾਪਨਾ ਦਿਵਸ

ਕਲਗ਼ੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਵਰੋਸਾਈ ਹੋਈ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਨੇ 316 ਵਰ੍ਹੇ ਪੂਰੇ ਕਰ ਲਏ ਹਨ। ਦਮਦਮੀ ਟਕਸਾਲ ਨੇ ਅਠਾਰ੍ਹਵੀਂ ਸਦੀ ਤੋਂ ਲੈ ਕੇ ਅੱਜ ਤੱਕ ਆਪਣੀ ਸਥਾਪਨਾ ਦੇ ਉਦੇਸ਼ਾਂ ਦੀ ...

ਪੂਰੀ ਖ਼ਬਰ »

ਪਾਕਿਸਤਾਨ ਵਿਚ ਝੰਗ ਯੂਨੀਵਰਸਿਟੀ ਦੀ ਮਹਿਲਾ ਵਾਈਸ ਚਾਂਸਲਰ ਬਣੀ ਨਬੀਲਾ ਰਹਿਮਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਪੰਜਾਬੀ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਦੀ ਮੁਖੀ ਤੇ ਡੀਨ ਭਾਸ਼ਾਵਾਂ ਡਾ. ਨਬੀਲਾ ਰਹਿਮਾਨ ਨੂੰ ਝੰਗ ਯੂਨੀਵਰਸਿਟੀ ਦਾ ਵਾਧੂ ਚਾਰਜ ਸੌਂਪ ਕੇ ਪਾਕਿਸਤਾਨ ਵਿਚ ਮਹਿਲਾਵਾਂ ਦੀ ਮਰਦਾਂ ਨਾਲ ਬਰਾਬਰੀ ਦਾ ...

ਪੂਰੀ ਖ਼ਬਰ »

ਬਾਬਾ ਫ਼ਰੀਦ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਫ਼ਰੀਦਕੋਟ

ਸਥਾਪਨਾ ਦਿਵਸ 'ਤੇ ਵਿਸ਼ੇਸ਼ ਅਜੋਕਾ ਜ਼ਿਲ੍ਹਾ ਫ਼ਰੀਦਕੋਟ ਤਾਂ ਮਹਿਜ਼ ਰਿਆਸਤ ਫ਼ਰੀਦਕੋਟ ਦੇ ਆਕਾਰ-ਪ੍ਰਕਾਰ ਜਿੰਨਾ ਹੀ ਰਹਿ ਗਿਆ ਹੈ ਪਰ 7 ਅਗਸਤ 1972 ਦੇ ਦਿਨ ਜਦੋਂ ਇਸ ਨਵੇਂ ਜ਼ਿਲ੍ਹੇ ਦੀ ਸਥਾਪਨਾ ਦਾ ਐਲਾਨ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਕੀਤਾ ਸੀ ਤਾਂ ਇਹ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX