ਤਾਜਾ ਖ਼ਬਰਾਂ


ਬੀ.ਡੀ.ਪੀ.ਓ. ਦਫ਼ਤਰ ਦੀ ਕੰਧ ਅਤੇ ਸ਼ਟਰ 'ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ
. . .  10 minutes ago
ਮਲੋਟ, 1 ਨਵੰਬਰ (ਅਜਮੇਰ ਸਿੰਘ ਬਰਾੜ)-ਮਲੋਟ ਦੇ ਬੀ.ਡੀ.ਪੀ.ਓ. ਦਫ਼ਤਰ ਦੀ ਇਕ ਕੰਧ ਅਤੇ ਸ਼ਟਰ ਉੱਪਰ ਬੀਤੀ ਰਾਤ ਕਿਸੇ ਵਲੋਂ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ ਲਿਖ ਦਿੱਤੇ ਗਏ। ਇਸ ਦਾ ਪਤਾ ਜਦੋਂ ਪੁਲਿਸ ਨੂੰ ਲੱਗਾ...
ਜੇਲ੍ਹਾਂ ’ਚੋਂ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ
. . .  46 minutes ago
ਫ਼ਰੀਦਕੋਟ, 1 ਦਸੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ’ਚੋਂ ਮੋਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਇਕ ਵਾਰ ਫ਼ਿਰ ਤਲਾਸ਼ੀ ਦੌਰਾਨ 3 ਮੋਬਾਇਲ,...
ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਜਥੇਦਾਰ ਅਕਾਲ ਤਖ਼ਤ ਦੇ ਦਸਤਖਤਾਂ ਨਾਲ ਆਰੰਭ
. . .  51 minutes ago
ਤਲਵੰਡੀ ਸਾਬੋ, 01 ਦਸੰਬਰ (ਰਣਜੀਤ ਸਿੰਘ ਰਾਜੂ)- ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਤੋਂ ਸ਼ੁਰੂ ਦਸਤਖ਼ਤੀ ਮੁਹਿੰਮ...
ਵਿਦੇਸ਼ੀ ਨਿਵੇਸ਼ਕਾਂ ਨੇ ਨਵੰਬਰ 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਕੀਤਾ ਨਿਵੇਸ਼
. . .  about 1 hour ago
ਮੁੰਬਈ, 1 ਦਸੰਬਰ-ਨਵੰਬਰ ਮਹੀਨੇ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਨਿਵੇਸ਼ ਕੀਤਾ...
ਗੁਜਰਾਤ ਚੋਣਾਂ:ਕ੍ਰਿਕਟਰ ਰਵਿੰਦਰ ਜਡੇਜਾ ਨੇ ਪਾਈ ਵੋਟ
. . .  about 1 hour ago
ਜਾਮਨਗਰ, 1 ਦਸੰਬਰ-ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਉਨ੍ਹਾਂ ਦੀ ਪਤਨੀ ਅਤੇ ਭਾਜਪਾ ਉਮੀਦਵਾਰ ਰਿਵਾਬਾ ਜਡੇਜਾ ਨੇ ਅੱਜ ਪਹਿਲਾਂ ਰਾਜਕੋਟ ਵਿਚ ਵੋਟ ਪਾਈ। ਇਸ ਮੌਕੇ ਰਵਿੰਦਰ ਜਡੇਜਾ ਨੇ ਕਿਹਾ ਕਿ "ਮੈਂ ਲੋਕਾਂ ਨੂੰ ਵੱਡੀ ਗਿਣਤੀ...
ਗੁਜਰਾਤ ਚੋਣਾਂ: ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਨੌਜਵਾਨਾਂ ਵਲੋਂ ਚਲਾਏ ਜਾ ਰਹੇ 33 ਪੋਲਿੰਗ ਸਟੇਸ਼ਨ
. . .  about 2 hours ago
ਨਵੀਂ ਦਿੱਲੀ, 1 ਦਸੰਬਰ -ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਪਹਿਲੀ ਵਾਰ 33 ਪੋਲਿੰਗ...
ਖਲਵਾੜਾ ਦੀ ਬੇਂਈ 'ਚ ਸ਼ਰਾਰਤੀ ਅਨਸਰਾਂ ਨੇ ਸੁੱਟੇ ਤੇਜ਼ਧਾਰ ਹਥਿਆਰ
. . .  about 2 hours ago
ਖਲਵਾੜਾ, 1 ਦਸੰਬਰ (ਮਨਦੀਪ ਸਿੰਘ ਸੰਧੂ)- ਫਗਵਾੜਾ-ਘੁੰਮਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਖਲਵਾੜਾ ਦੀ ਬੇਂਈ ਵਿਚ ਸ਼ਰਾਰਤੀ ਅਨਸਰਾਂ ਵਲੋਂ ਤੇਜ਼ਧਾਰ ਹਥਿਆਰ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੇਂਈ ਵਿਚ ਦੇਖੇ ਗਏ ਹਥਿਆਰਾਂ ਦੀ ਗਿਣਤੀ...
ਵਿਸ਼ਵ ਏਡਜ਼ ਦਿਵਸ
. . .  about 2 hours ago
ਵਿਸ਼ਵ ਏਡਜ਼ ਦਿਵਸ
ਰਾਹੁਲ ਗਾਂਧੀ ਨੇ ਅੱਜ ਉੱਜੈਨ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ
. . .  about 2 hours ago
ਉਜੈਨ, 1 ਦਸੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 85ਵਾਂ ਦਿਨ ਹੈ। ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 85ਵੇਂ ਦਿਨ ਦੀ ਸ਼ੁਰੂਆਤ ਮੱਧ ਪ੍ਰਦੇਸ਼ ਦੇ ਉੱਜੈਨ ਤੋਂ...
ਸ਼ਰਧਾ ਹੱਤਿਆਕਾਂਡ:ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ ਦੋਸ਼ੀ ਆਫ਼ਤਾਬ ਨੂੰ
. . .  about 2 hours ago
ਨਵੀਂ ਦਿੱਲੀ, 1 ਦਸੰਬਰ-ਸ਼ਰਧਾ ਹੱਤਿਆਕਾਂਡ ਦੇ ਦੋਸ਼ੀ ਆਫ਼ਤਾਬ ਨੂੰ ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ...
ਗੁਜਰਾਤ ਚੋਣਾਂ: ਪ੍ਰਧਾਨ ਮੰਤਰੀ ਮੋਦੀ ਅੱਜ ਅਹਿਮਦਾਬਾਦ 'ਚ ਕਰਨਗੇ 50 ਕਿਲੋਮੀਟਰ ਲੰਬਾ ਰੋਡ ਸ਼ੋਅ
. . .  about 3 hours ago
ਅਹਿਮਦਾਬਾਦ, 1 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਵਿਚ 50 ਕਿਲੋਮੀਟਰ ਲੰਬਾ ਰੋਡ ਸ਼ੋਅ...
ਭਾਰਤ ਅੱਜ ਰਸਮੀ ਤੌਰ 'ਤੇ ਸੰਭਾਲੇਗਾ ਜੀ-20 ਦੀ ਪ੍ਰਧਾਨਗੀ
. . .  about 3 hours ago
ਨਵੀਂ ਦਿੱਲੀ, 1 ਦਸੰਬਰ-ਭਾਰਤ ਅੱਜ, 1 ਦਸੰਬਰ ਨੂੰ ਰਸਮੀ ਤੌਰ 'ਤੇ ਜੀ-20 ਦੀ ਪ੍ਰਧਾਨਗੀ ਸੰਭਾਲੇਗਾ। ਜੀ-20 ਲੋਗੋ ਨਾਲ 100 ਤੋਂ ਵੱਧ ਸਮਾਰਕਾਂ ਨੂੰ ਪ੍ਰਕਾਸ਼ਮਾਨ ਕੀਤਾ...
ਗੁਜਰਾਤ ਚੋਣਾਂ:ਪ੍ਰਧਾਨ ਮੰਤਰੀ ਵਲੋਂ ਲੋਕਾਂ ਨੂੰ ਰਿਕਾਰਡ ਸੰਖਿਆ 'ਚ ਵੋਟਾਂ ਪਾਉਣ ਦੀ ਅਪੀਲ
. . .  about 3 hours ago
ਨਵੀਂ ਦਿੱਲੀ, 1 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਗੁਜਰਾਤ ਚੋਣ ਦਾ ਪਹਿਲਾ ਪੜਾਅ ਹੈ। ਮੈਂ ਅੱਜ ਵੋਟ ਪਾਉਣ ਵਾਲੇ ਲੋਕਾਂ, ਖ਼ਾਸ ਤੌਰ 'ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਲੋਕਾਂ ਨੂੰ ਰਿਕਾਰਡ ਸੰਖਿਆ 'ਚ ਆਪਣੀ ਵੋਟ ਦੇ ਅਧਿਕਾਰ...
ਗੁਜਰਾਤ 'ਚ ਪਹਿਲੇ ਪੜਾਅ ਤਹਿਤ ਵੋਟਿੰਗ ਸ਼ੁਰੂ
. . .  about 3 hours ago
ਅਹਿਮਦਾਬਾਦ, 1 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਤਹਿਤ ਵੋਟਿੰਗ ਸ਼ੁਰੂ ਹੋ ਗਈ ਹੈ। ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫੈਸਲਾ ਅੱਜ 2 ਕਰੋੜ ਤੋਂ ਵੱਧ ਵੋਟਰ ਕਰਨਗੇ। ਕੱਛ, ਸੌਰਾਸ਼ਟਰ ਅਤੇ ਦੱਖਣੀ ਗੁਜਰਾਤ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਹੈਦਰਾਬਾਦ : ਈ.ਡੀ. ਨੇ ਅਭਿਨੇਤਾ ਵਿਜੇ ਦੇਵਰਕੋਂਡਾ ਤੋਂ 9 ਘੰਟੇ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ
. . .  1 day ago
ਐੱਫ. ਏ. ਟੀ. ਐੱਫ. ਨੇ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ 'ਤੇ ਚੀਨ ਦੀ ਤਰੱਕੀ ਨੂੰ ਮੁੜ ਦਿੱਤਾ ਦਰਜਾ
. . .  1 day ago
ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਨੇ ਐਨ. ਡੀ. ਟੀ. ਵੀ. ਤੋਂ ਦਿੱਤਾ ਅਸਤੀਫਾ
. . .  1 day ago
ਭਾਰਤ ਦੀ ਅਰਥਵਿਵਸਥਾ ਜੁਲਾਈ-ਸਤੰਬਰ ਤਿਮਾਹੀ 'ਚ 6.3 ਫੀਸਦੀ 'ਤੇ ਆਈ
. . .  1 day ago
3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਔਰਤ ਨੂੰ ਉਮਰ ਕੈਦ
. . .  1 day ago
ਫ਼ਾਜ਼ਿਲਕਾ, 30 ਨਵੰਬਰ (ਪ੍ਰਦੀਪ ਕੁਮਾਰ) - 3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਇਕ ਔਰਤ ਨੂੰ ਫ਼ਾਜ਼ਿਲਕਾ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਉਮਰ ...
ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਚਲਾਈਆਂ ਗੋਲੀਆਂ
. . .  1 day ago
ਕਰਨਾਲ , 30 ਨਵੰਬਰ ( ਗੁਰਮੀਤ ਸਿੰਘ ਸੱਗੂ ) - ਬੀਤੀ ਰਾਤ ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਮੇਰਠ ਰੋੜ ’ਤੇ ਲੁੱਟ ਦੀ ਨੀਅਤ ਨਾਲ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਗੋਲੀਆਂ ਚਲਾ ਕੇ ਦੋ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ...
ਸੇਨੂੰ ਦੁੱਗਲ ਨੇ ਡਿਪਟੀ ਕਮਿਸ਼ਨਰ ਵੱਜੋਂ ਸੰਭਾਲਿਆ ਅਹੁਦਾ
. . .  1 day ago
ਫ਼ਾਜ਼ਿਲਕਾ, 30 ਨਵੰਬਰ- ਜ਼ਿਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁੱਹਈਆ ਕਰਵਾਉਣ ਦਾ ਅਹਿਦ ਲੈਂਦਿਆਂ ਸੇਨੂੰ ਦੁੱਗਲ ਆਈ. ਏ. ਐਸ....
ਅੰਮ੍ਰਿਤਸਰ : ਇੰਦਰਬੀਰ ਸਿੰਘ ਨਿੱਝਰ ਨੇ ਆਪਣੇ ਵਿਵਾਦਿਤ ਬਿਆਨ 'ਤੇ ਮੰਗੀ ਮੁਆਫ਼ੀ
. . .  1 day ago
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਚ ਮੁੱਕੇਬਾਜ਼ ਨਿਖਤ ਜ਼ਰੀਨ ਨੂੰ ਅਰਜੁਨ ਪੁਰਸਕਾਰ ਕੀਤਾ ਪ੍ਰਦਾਨ
. . .  1 day ago
ਈ.ਡੀ. ਨੇ ਬੀ.ਐੱਸ.4 ਵਾਹਨਾਂ ਦੇ ਮਾਮਲੇ ’ਚ ਜੁੜੀਆਂ ਫਰਮਾਂ ਦੇ ਰੈਡੀ ਪਰਿਵਾਰਕ ਮੈਂਬਰਾਂ ਦੀਆਂ 22.10 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਕੁਰਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਰੂਪਨਗਰ

ਲੀਜ਼ ਦੀ ਤਲਵਾਰ ਨੇ ਨੰਗਲ ਦੇ ਇਕ ਹਜ਼ਾਰ ਪਰਿਵਾਰਾਂ ਦੀ ਨੀਂਦ ਉਡਾਈ

ਨੰਗਲ, 7 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)-ਲੀਜ਼ ਦੀ ਅਤਿਅੰਤ ਗੰਭੀਰ ਸਮੱਸਿਆ ਦਾ ਕੋਈ ਯੋਗ ਹੱਲ ਨਾ ਹੋਣ ਕਾਰਨ ਨੰਗਲ ਦੇ ਇੱਕ ਹਜ਼ਾਰ ਪਰਿਵਾਰ ਅੰਤਾਂ ਦੀ ਮਾਨਸਿਕ ਪ੍ਰੇਸ਼ਾਨੀ ਦੇ ਦੌਰ 'ਚੋਂ ਲੰਘ ਰਹੇ ਹਨ | ਨੰਗਲ ਦੇ 90 ਫ਼ੀਸਦੀ ਰਕਬੇ ਦਾ ਸਿੱਧਾ ਕੰਟਰੋਲ ਭਾਖੜਾ ਬਿਆਸ ਪ੍ਰਬੰਧ ਬੋਰਡ ਅਧੀਨ ਹੈ ਅਤੇ ਬੋਰਡ ਦਾ ਕੰਮਕਾਜ ਕੇਂਦਰੀ ਊਰਜਾ ਮੰਤਰਾਲਿਆਂ ਦੇ ਹੁਕਮ ਅਨੁਸਾਰ ਚੱਲਦਾ ਹੈ, ਬੇਸ਼ੱਕ ਬੋਰਡ 'ਚ ਪੰਜਾਬ ਦੀ 60 ਫ਼ੀਸਦੀ ਹਿੱਸੇਦਾਰੀ ਹੈ | ਭਾਖੜਾ ਡੈਮ ਦੇ ਨਿਰਮਾਣ ਦਾ ਕੰਮ 1948-1963 ਤੱਕ ਚੱਲਿਆ | ਸੰਘਣਾ ਜੰਗਲ ਸਾਫ਼ ਕਰਕੇ ਨੰਗਲ ਸ਼ਹਿਰ ਵਸਾਇਆ ਗਿਆ | ਸਰਕਾਰ ਦੇ ਸਾਹਮਣੇ ਨੰਗਲ ਸ਼ਹਿਰ ਵਸਾਉਣਾ ਵੱਡਾ ਚੈਲੇਂਜ ਸੀ | ਲੋਕਾਂ ਨੂੰ ਸੱਦ ਸੱਦ ਕੇ ਸਰਕਾਰੀ ਨੌਕਰੀ ਦਿੱਤੀ ਗਈ ਅਤੇ ਵਪਾਰੀਆਂ ਨੂੰ ਸੱਦ ਸੱਦ ਕੇ ਨਾ ਮਾਤਰ ਲੀਜ਼ 'ਤੇ ਦੁਕਾਨਾਂ, ਮਕਾਨ, ਪਲਾਟ ਅਲਾਟ ਕੀਤੇ ਗਏ | ਮੇਨ ਮਾਰਕੀਟ, ਮਹਾਂਵੀਰ ਮਾਰਕੀਟ, ਅੱਡਾ ਮਾਰਕੀਟ, ਪਹਾੜੀ ਮਾਰਕੀਟ, ਗੋਲ ਮਾਰਕੀਟ, ਕਿਲਨ ਏਰੀਆ, ਪੀ.ਆਰ. ਓ. ਚੌਂਕ, ਨਜ਼ਦੀਕ ਪੀ.ਐਨ.ਬੀ. ਆਦਿ ਥਾਵਾਂ 'ਤੇ ਇੱਕ ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਜ਼ਮੀਨ, ਦੁਕਾਨ, ਘਰ ਆਦਿ ਅਲਾਟ ਕੀਤੇ ਗਏ | ਲੀਜ਼ ਸਮਝੌਤੇ ਦਾ ਅਸਲ ਆਧਾਰ ਇਹ ਸ਼ਰਤ ਹੈ ਕਿ ਲੀਜ਼ ਧਾਰਕ ਅਸਲੀ ਮਾਲਕ (ਭਾਖੜਾ ਬਿਆਸ ਪ੍ਰਬੰਧ ਬੋਰਡ) ਦੀ ਪ੍ਰਵਾਨਗੀ ਤੋਂ ਬਿਨਾਂ ਮੂਲ ਢਾਂਚੇ 'ਚ ਛੇੜਛਾੜ, ਵਾਧਾ, ਹੋਰ ਕਬਜ਼ਾ, ਨਵੀਂ ਮੰਜ਼ਿਲ ਨਹੀਂ ਬਣਾ ਸਕਦਾ | ਪਿਛਲੇ ਚਾਰ ਦਹਾਕਿਆਂ 'ਚ ਲੀਜ਼ ਧਾਰਕਾਂ ਨੇ ਲੀਜ਼ ਸਮਝੌਤੇ ਦੀਆਂ ਧੱਜੀਆਂ ਉਡਾਅ ਕੇ ਨਾ ਸਿਰਫ਼ ਵੱਡੇ ਪੱਧਰ 'ਤੇ ਮੂਲ ਢਾਂਚੇ 'ਚ ਬਦਲਾਅ ਕੀਤੇ ਸਗੋਂ ਦੁਕਾਨਾਂ ਅੱਗੇ ਤੋਂ ਅੱਗੇ ਵੇਚ ਦਿੱਤੀਆਂ | ਦੁਕਾਨਾਂ ਦੀ ਕਈ ਹਿੱਸੇ ਬਣਾ ਕੇ ਹੋਰਨਾਂ ਪਾਰਟੀਆਂ ਨੂੰ ਰੈਂਟ 'ਤੇ ਦੇ ਦਿੱਤੇ | ਪਬਲਿਕ ਦੀ ਵਰਤੋਂ ਵਾਲੇ ਵਰਾਂਡੇ ਦੁਕਾਨਾਂ 'ਚ ਸ਼ਾਮਲ ਕਰ ਲਏ | ਇੱਕ ਵੱਡੇ ਦਵਾਈ ਕਾਰੋਬਾਰੀ ਨੇ ਇੱਕ ਨਵੀਂ ਦੁਕਾਨ ਹੀ ਬਣਾ ਲਈ ਜੋ ਮੂਲ ਨਕਸ਼ੇ 'ਚ ਹੀ ਨਹੀਂ | ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਲੀਜ਼ ਧਾਰਕਾਂ ਵਿਰੁੱਧ ਵੱਖ-ਵੱਖ ਅਦਾਲਤਾਂ 'ਚ ਕੇਸ ਪਾ ਦਿੱਤੇ | ਵੱਖ-ਵੱਖ ਅਦਾਲਤਾਂ 'ਚ ਚੱਲਦੇ ਮਾਮਲਿਆਂ ਬਾਰੇ ਫ਼ੈਸਲਾ ਤਾਂ ਮਾਣਯੋਗ ਅਦਾਲਤਾਂ ਨੇ ਹੀ ਕਰਨਾ ਹੈ ਪਰ ਦੋ ਵੱਡੇ ਤੇ ਅਹਿਮ ਅਦਾਲਤੀ ਫ਼ੈਸਲਿਆਂ ਮਗਰੋਂ ਹੋਈ ਸਖ਼ਤ ਕਾਰਵਾਈ ਨੇ ਲੋਕਾਂ ਨੂੰ ਡਰਾ ਦਿੱਤਾ ਹੈ | ਮਾਣਯੋਗ ਅਦਾਲਤ ਦੇ ਫ਼ੈਸਲੇ ਮਗਰੋਂ ਨੰਗਲ ਦਾ ਇੱਕੋ ਇੱਕ 'ਸ਼ਿਵਾਲਿਕ ਸਿਨੇਮਾ' ਅਤੇ ਰਾਣਾ ਰਣਬਹਾਦਰ ਦੀ ਚੱਕੀ ਤੋੜ ਦਿੱਤੀ ਗਈ | ਮਿਤੀ 8 ਜਨਵਰੀ 2008 ਨੂੰ ਨੰਗਲ ਦੇ ਵਪਾਰੀਆਂ ਨੇ ਡਾ. ਸੰਜੀਵ ਗੌਤਮ, ਐਡਵੋਕੇਟ ਅਨੁਜ ਠਾਕੁਰ, ਰਾਜੇਸ਼ ਚੌਧਰੀ, ਮਰਤੰਜੇ ਪ੍ਰਸ਼ਾਦ ਆਦਿ ਦੀ ਅਗਵਾਈ 'ਚ ਨੰਗਲ ਬੰਦ ਵੀ ਕੀਤਾ ਸੀ | ਸਾਬਕਾ ਭਾਜਪਾ ਸਾਂਸਦ ਅਵਿਨਾਸ਼ ਰਾਏ ਖੰਨਾ ਨੇ ਵਪਾਰੀਆਂ ਦੀ ਮੀਟਿੰਗ ਸਾਬਕਾ ਮੁੱਖ ਸਕੱਤਰ ਪੰਜਾਬ ਐਸ.ਸੀ. ਅਗਰਵਾਲ ਨਾਲ ਵੀ ਕਰਵਾਈ ਸੀ | ਸਾਬਕਾ ਵਜ਼ੀਰ ਮਦਨ ਮੋਹਨ ਮਿੱਤਲ, ਸਾਬਕਾ ਵਜ਼ੀਰ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਸਪੀਕਰ ਰਾਣਾ ਕੇ.ਪੀ., ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਸਾਂਸਦ ਮਨੀਸ਼ ਤਿਵਾੜੀ ਨੇ ਸਮੇਂ-ਸਮੇਂ ਯਤਨ ਤਾਂ ਕੀਤਾ ਪਰ ਹਾਲਾਤ 'ਕੁੱਤਾ ਕਪਾਹ 'ਚ ਫਸਿਆ ਹੋਇਆ' ਵਾਲੇ ਹੀ ਹਨ | ਐਡਵੋਕੇਟ ਅਨੁਜ ਠਾਕੁਰ ਤੇ ਡਾਕਟਰ ਸੰਜੀਵ ਗੌਤਮ ਦਾ ਤਰਕ ਹੈ ਕਿ ਸਾਰੀ ਜ਼ਮੀਨ ਪੰਜਾਬ ਦੀ ਹੈ ਅਤੇ ਭਾਖੜਾ ਬਿਆਸ ਪ੍ਰਬੰਧ ਬੋਰਡ ਕੋਲ ਸਾਨੂੰ ਹਟਾਉਣ ਦੀ ਕੋਈ ਸ਼ਕਤੀ ਨਹੀਂ | ਡਾ. ਗੌਤਮ ਨੇ ਮਿਤੀ 5 ਅਗਸਤ 2022 ਨੂੰ ਆਪਣੇ ਸਮਰਥਕਾਂ ਨਾਲ ਬੋਰਡ ਦੀ ਟੀਮ ਦਾ ਵਿਰੋਧ ਕੀਤਾ ਅਤੇ ਥਾਵਾਂ 'ਤੇ ਕਬਜ਼ਾ ਲੈਣ ਤੋਂ ਰੋਕ ਦਿੱਤਾ | ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਸਾਬਕਾ ਚੇਅਰਮੈਨ ਡੀ.ਕੇ. ਸ਼ਰਮਾ ਨੇ ਇਸ ਪੱਤਰਕਾਰ ਵਲੋਂ ਸਤਲੁਜ ਸਦਨ 'ਚ ਇੱਕ ਪ੍ਰਸ਼ਨ ਪੁੱਛਣ 'ਤੇ ਸਪਸ਼ਟ ਕਿਹਾ ਸੀ 'ਤੁਸੀਂ ਆਪਣੇ ਘਰ 'ਚ ਕਿਸੇ ਨੂੰ ਧੱਕੇ ਨਾਲ ਵੜਨ ਦਿਓਗੇ, ਅਸੀਂ ਹੀ ਅਸਲੀ ਮਾਲਕ ਹਾਂ' | ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਸੂਤਰਾਂ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਅਸੀਂ ਹੀ ਅਸਲੀ ਮਾਲਕ ਹਾਂ | ਉਨ੍ਹਾਂ ਨੇ ਉਦਾਹਰਨ ਦਿੱਤੀ 'ਬੋਰਡ ਨੇ ਨੰਗਲ 'ਚ ਪੰਜਾਬ ਸਰਕਾਰ ਦੇ ਇੱਕ ਵੱਡੇ ਵਿੱਦਿਅਕ ਅਦਾਰੇ ਨੂੰ 1 ਕਿੱਲਾ ਥਾਂ 99 ਵਰ੍ਹੇ ਲਈ ਲੀਜ਼ 'ਤੇ ਦਿੱਤੀ ਹੈ, ਅਸੀਂ ਪਹਿਲੇ 33 ਵਰ੍ਹੇ 1 ਲੱਖ, ਅਗਲੇ 33 ਵਰ੍ਹੇ 2 ਲੱਖ 75 ਹਜ਼ਾਰ, ਅਗਲੇ 33 ਵਰ੍ਹੇ 3 ਲੱਖ 75 ਹਜ਼ਾਰ, ਅਗਲੇ 33 ਵਰ੍ਹੇ 3 ਲੱਖ 75 ਹਜ਼ਾਰ ਰੁਪਏ ਵਾਰਸ਼ਿਕ ਵਸੂਲਣਾ ਹੈ |
ਬੋਰਡ ਨਵਾਂ ਲੀਜ਼ ਸਮਝੌਤਾ ਕਰਨ ਲਈ ਤਿਆਰ ਹੈ ਪਰ ਲੀਜ਼ ਮਨੀ 1960 ਵਾਲੀ ਨਹੀਂ ਹੋ ਸਕਦੀ | ਸਾਬਕਾ ਕੌਂਸਲਰ ਹਰਪਾਲ ਸਿੰਘ ਭਸੀਨ ਅਤੇ ਵਪਾਰੀ ਆਗੂ ਰਵਿੰਦਰ ਸਿੰਘ ਗੋਲਡੀ ਨਿਧੜਕ ਨੇ ਕਿਹਾ ਕਿ ਵਪਾਰੀ ਵੱਡੇ ਮਾਨਸਿਕ ਦਬਾਅ 'ਚ ਹਨ ਕਿਉਂਕਿ ਫਲਾਈਓਵਰ ਨਿਰਮਾਣ ਕਾਰਨ ਵਪਾਰ ਨੂੰ ਸੱਟ ਵੱਜੀ ਹੈ | ਅਸੀਂ ਨਵਾਂ ਲੀਜ਼ ਸਮਝੌਤਾ ਕਰਨ ਲਈ ਤਿਆਰ ਹਾਂ ਪਰ ਲੀਜ਼ ਚੰਡੀਗੜ੍ਹ | ਦਿੱਲੀ ਪੈਟਰਨ 'ਤੇ ਨਾ ਹੋਵੇ | ਸ਼ਰਮਾ ਹੋਟਲ ਦੇ ਮਾਲਕ ਰਾਕੇਸ਼ ਸ਼ਰਮਾ ਨੇ ਕਿਹਾ ਕਿ ਸਰਕਾਰ 'ਮਾਨਵੀ ਪਹਿਲੂ' ਦਾ ਧਿਆਨ ਰੱਖੇ ਅਤੇ ਲੋਕ ਟੈਕਸ ਦੇਣ ਲਈ ਤਿਆਰ ਹਨ | ਆਰ.ਟੀ.ਆਈ. ਕਾਰਕੁਨ ਯੋਗੇਸ਼ ਸਚਦੇਵਾ ਨੇ ਦੱਸਿਆ ਕਿ ਵਪਾਰੀਆਂ ਦੇ ਸੁਪਨੇ 'ਚ ਵੀ 'ਪੀਲਾ ਪੰਜਾ' ਚੱਲਦਾ ਹੈ ਕਿਉਂਕਿ ਮਾਮਲਾ ਲਟਕੀ ਜਾ ਰਿਹਾ ਹੈ |

ਬੜਾ ਪਿੰਡ ਕੋਲ ਟਰਾਲਾ ਪਲਟਣ ਨਾਲ 2 ਮੌਤਾਂ-30 ਜ਼ਖ਼ਮੀ

ਭਰਤਗੜ੍ਹ, 7 ਅਗਸਤ (ਜਸਬੀਰ ਸਿੰਘ ਬਾਵਾ)-ਦੇਰ ਰਾਤ ਬੜਾ ਪਿੰਡ 'ਚ ਕੌਮੀ ਮਾਰਗ 'ਤੇ ਦੋ-ਛੱਤੀ ਟਰਾਲਾ ਪਲਟਣ ਨਾਲ਼ ਵਾਪਰੇ ਭਿਆਨਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕਰੀਬ 30 ਵਿਅਕਤੀ ਜ਼ਖ਼ਮੀ ਹੋ ਗਏ, ਅਜੇ 2 ਵਿਅਕਤੀਆਂ ਦੀ ਹਾਲਤ ਸਿਹਤ ਅਧਿਕਾਰੀਆਂ ਵਲੋਂ ...

ਪੂਰੀ ਖ਼ਬਰ »

ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਅਧਿਆਪਕ ਮੁਅੱਤਲ

ਰੂਪਨਗਰ, 7 ਅਗਸਤ (ਸਟਾਫ਼ ਰਿਪੋਰਟਰ)-ਰੂਪਨਗਰ ਸ਼ਹਿਰ ਦੇ ਪ੍ਰਸਿੱਧ ਸਕੂਲ ਦੇ ਅਧਿਆਪਕ ਵਲੋਂ ਵਿਦਿਆਰਥਣਾਂ ਨਾਲ ਛੇੜਛਾੜ ਅਤੇ ਮੋਬਾਈਲ 'ਤੇ ਅਸ਼ਲੀਲ ਮੈਸੇਜ ਭੇਜਣ ਦੇ ਮਾਮਲੇ 'ਚ ਪੁਲਿਸ ਵਲੋਂ ਬੀਤੇ ਦਿਨੀਂ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. ਕਰਨ ਮਗਰੋਂ ਅੱਜ ਸਕੂਲ ...

ਪੂਰੀ ਖ਼ਬਰ »

ਧੌਲਰਾਂ ਦੇ ਪੁਲ ਤੋਂ ਅਣਪਛਾਤੀ ਔਰਤ ਨੇ ਨਹਿਰ 'ਚ ਮਾਰ ਛਾਲ, ਮੌਤ

ਸ੍ਰੀ ਚਮਕੌਰ ਸਾਹਿਬ, 7 ਅਗਸਤ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ-ਦੋਰਾਹਾ ਮਾਰਗ ਤੇ ਇਥੋਂ ਨੇੜਲੇ ਪਿੰਡ ਧੋਲਰਾਂ ਦਾ ਸਰਹਿੰਦ ਨਹਿਰ ਦੇ ਪੁੱਲ ਤੋਂ ਅੱਜ ਦੁਪਹਿਰ ਸਮੇਂ ਇੱਕ 60 ਕੂ ਵਰਿ੍ਹਆਂ ਦੀ ਔਰਤ ਨੇ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ...

ਪੂਰੀ ਖ਼ਬਰ »

ਗੈਸਾ ਵਲੋਂ ਸੇਵਾਮੁਕਤ ਅਧਿਕਾਰੀਆਂ ਦਾ ਸਨਮਾਨ

ਨੂਰਪੁਰ ਬੇਦੀ, 7 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)-ਗਜ਼ਟਿਡ ਐਜੂਕੇਸ਼ਨ ਸਕੂਲ ਸਰਵਿਸਿਜ਼ ਐਸੋਸੀਏਸ਼ਨ ਰੋਪੜ ਵਲੋਂ ਪਿਛਲੇ ਸਮੇਂ ਦੌਰਾਨ ਸੇਵਾ ਮੁਕਤ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਪਿ੍ੰਸੀਪਲ ਅਤੇ ਮੁੱਖ ਅਧਿਆਪਕਾਂ ਦਾ ਸਨਮਾਨ ...

ਪੂਰੀ ਖ਼ਬਰ »

ਹਿਮਾਚਲ ਪ੍ਰਦੇਸ਼ ਦੇ 6 ਜ਼ਿਲਿ੍ਹਆਂ 'ਚ ਫੈਲਿਆ ਧਫ਼ੜੀ ਰੋਗ

ਸੰਤੋਖਗੜ੍ਹ, 7 ਅਗਸਤ (ਮਲਕੀਅਤ ਸਿੰਘ)-ਹਿਮਾਚਲ ਪ੍ਰਦੇਸ਼ ਵਿਚ ਪਸ਼ੂਆਂ ਵਿਚ ਫੈਲਿਆ ਲੰਪੀ ਰੋਗ ਬਹੁਤ ਨੁਕਸਾਨਦੇਹ ਸਾਬਤ ਹੋ ਰਿਹਾ ਹੈ | ਇਸ ਪਸ਼ੂਆਂ ਵਿਚ ਫੈਲੀ ਨਾਮੁਰਾਦ ਬਿਮਾਰੀ ਨਾਲ ਅੱਜ ਤੱਕ 41 ਪਸ਼ੂਆਂ ਦੀ ਜਾਨ ਜਾ ਚੁੱਕੀ ਹੈ | ਇਹ ਰੋਗ ਹਿਮਾਚਲ ਪ੍ਰਦੇਸ਼ ਦੇ 6 ...

ਪੂਰੀ ਖ਼ਬਰ »

ਪੁਲ ਤੋਂ ਕੁੰਡਲੂ ਨਦੀ 'ਚ ਕਾਰ ਡਿਗਣ ਨਾਲ ਔਰਤ ਜ਼ਖ਼ਮੀ-ਚਾਲਕ ਸਮੇਤ ਤਿੰਨ ਸੁਰੱਖਿਅਤ

ਭਰਤਗੜ੍ਹ, 7 ਅਗਸਤ (ਜਸਬੀਰ ਸਿੰਘ ਬਾਵਾ)-ਰੇਲਵੇ ਸਟੇਸ਼ਨ ਭਰਤਗੜ੍ਹ ਨੇੜੇ ਕੌਮੀ ਮਾਰਗ 'ਤੇ ਕੁੰਡਲੂ ਨਦੀ ਦੇ ਪੁਲ ਤੋਂ ਅਚਾਨਕ ਕਾਰ ਨਦੀ 'ਚ ਡਿੱਗਣ ਕਾਰਨ ਇੱਕ ਔਰਤ ਜ਼ਖ਼ਮੀ ਹੋ ਗਈ, ਚਾਲਕ ਸਮੇਤ ਤਿੰਨ ਜਣੇ ਪੂਰੀ ਤਰ੍ਹਾਂ ਸੁਰੱਖਿਅਤ ਰਹੇ | ਬੇਲੀ ਪਿੰਡ ਦੇ ਨੌਜਵਾਨਾਂ ...

ਪੂਰੀ ਖ਼ਬਰ »

ਨੂਰਪੁਰ ਖ਼ੁਰਦ ਵਿਖੇ ਮਹਿਲਾ ਸਿਹਤ ਸਟਾਫ਼ ਨੇ ਮਨਾਇਆ ਤੀਆਂ ਦਾ ਤਿਉਹਾਰ

ਨੂਰਪੁਰ ਬੇਦੀ, 7 ਅਗਸਤ (ਵਿੰਦਰ ਪਾਲ ਝਾਂਡੀਆਂ)-ਹੈਲਥ ਵੈੱਲਨੈਸ ਸੈਂਟਰ ਨੂਰਪੁਰ ਖ਼ੁਰਦ ਦੇ ਮਹਿਲਾ ਸਟਾਫ਼ ਨੇ ਤੀਆਂ ਦਾ ਤਿਉਹਾਰ ਪੂਰੇ ਧੂਮ ਧੜੱਕੇ ਨਾਲ ਮਨਾਇਆ | ਸਮਾਗਮ 'ਚ ਪਿੰਡ ਦੀਆਂ ਔਰਤਾਂ ਨੇ ਵੀ ਸਿਹਤ ਸਟਾਫ਼ ਨਾਲ ਸ਼ਮੂਲੀਅਤ ਕੀਤੀ | ਸੁੰਦਰ ਤੇ ਰੰਗ-ਬਿਰੰਗੇ ...

ਪੂਰੀ ਖ਼ਬਰ »

ਕੁਲ ਹਿੰਦ ਕਿਸਾਨ ਸਭਾ ਦੀ ਅਹਿਮ ਮੀਟਿੰਗ ਨੂਰਪਰਬੇਦੀ ਵਿਖੇ ਹੋਈ

ਨੂਰਪਰਬੇਦੀ, 7 ਅਗਸਤ (ਵਿੰਦਰ ਪਾਲ ਝਾਂਡੀਆਂ)-ਅੱਜ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਅਨੁਸਾਰ ਕੁੱਲ ਹਿੰਦ ਕਿਸਾਨ ਸਭਾ ਦੀ ਅਹਿਮ ਮੀਟਿੰਗ ਜੈਮਲ ਸਿੰਘ ਸਹੋਤਾ ਬਸੀ ਦੀ ਪ੍ਰਧਾਨਗੀ ਹੇਠ ਬਲਾਕ ਨੂਰਪੁਰ ਬੇਦੀ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ...

ਪੂਰੀ ਖ਼ਬਰ »

ਝਾੜ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਯਾਦ 'ਚ ਸ੍ਰੀ ਚਮਕੌਰ ਸਾਹਿਬ ਵਿਖੇ ਹੋਏ ਸਮਾਗਮ

ਸ੍ਰੀ ਚਮਕੌਰ ਸਾਹਿਬ, 7 ਅਗਸਤ (ਜਗਮੋਹਣ ਸਿੰਘ ਨਾਰੰਗ)-ਸੱਚ ਖੰਡ ਵਾਸੀ ਸੰਤ ਬਾਬਾ ਪਿਆਰਾ ਸਿੰਘ ਦੀ ਬਰਸੀ ਸਬੰਧੀ ਸਥਾਨਕ ਗੁ: ਸ੍ਰੀ ਅਮਰਗੜ੍ਹ ਸਾਹਿਬ (ਨੇੜੇ ਪੁੁੱਲ) ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ...

ਪੂਰੀ ਖ਼ਬਰ »

ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਵਲੋਂ ਘਨੌਲੀ ਵਿਖੇ ਫੁੱਟਬਾਲ ਟੂਰਨਾਮੈਂਟ

ਘਨੌਲੀ, 7 ਅਗਸਤ (ਜਸਵੀਰ ਸਿੰਘ ਸੈਣੀ)-ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਰੂਪਨਗਰ ਵਲੋਂ ਇਲਾਕੇ ਦੇ ਫੁੱਟਬਾਲ ਖਿਡਾਰੀਆਂ ਦੇ ਹੁਨਰ ਨੂੰ ਨਿਖਾਰਨ ਨਾਲ ਸ਼ੁਰੂ ਕੀਤੀ ਲੀਗ ਦੇ ਦੋ ਮੈਚ ਘਨੌਲੀ ਦੇ ਖੇਡ ਮੈਦਾਨ 'ਚ ਕਰਵਾਏ ਗਏ | ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਾਮ ...

ਪੂਰੀ ਖ਼ਬਰ »

ਝੱਜ ਚੌਕ ਸਥਿਤ ਪੈਂਦੀ ਪੁਲੀ ਦੀ ਹਾਲਤ ਬਣੀ ਤਰਸਯੋਗ

ਕਾਹਨਪੁਰ ਖੂਹੀ, 7 ਅਗਸਤ (ਗੁਰਬੀਰ ਸਿੰਘ ਵਾਲੀਆ)-ਨਜ਼ਦੀਕੀ ਅੱਡਾ ਝੱਜ ਚੌਂਕ ਵਿਖੇ ਨੂਰਪੁਰ ਬੇਦੀ-ਗੜ੍ਹਸ਼ੰਕਰ ਮੁੱਖ ਮਾਰਗ 'ਤੇ ਪੈਂਦੀ ਖੱਡ ਉੱਤੇ ਬਣੀ ਪੁਲੀ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਬੜੀ ਤਰਸਯੋਗ ਬਣੀ ਹੋਈ ਹੈ | ਪੁਲੀ ਦੇ ਵਿਚਕਾਰ ਡੂੰਘੇ ਖੱਡੇ ਪਏ ਹੋਏ ਹਨ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਨੇ ਬੂਟੇ ਵੰਡੇ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ

ਸੁਖਸਾਲ, 7 ਅਗਸਤ (ਧਰਮ ਪਾਲ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਅੱਜ ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਅਤੇ ਪਿੰਡਾਂ ਨੂੰ ਹਰਿਆ ਭਰਿਆ ਬਣਾਉਣ ਲਈ ਜੰਗਲਾਤ ਵਿਭਾਗ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਵਲੋਂ ...

ਪੂਰੀ ਖ਼ਬਰ »

ਨਾਜਾਇਜ਼ ਮਾਇਨਿੰਗ ਤਹਿਤ ਇਕ ਟਰੈਕਟਰ ਟਰਾਲੀ ਕਾਬੂ

ਕੀਰਤਪੁਰ ਸਾਹਿਬ/ਸ਼੍ਰੀ ਅਨੰਦਪੁਰ ਸਾਹਿਬ, 7 ਅਗਸਤ (ਬੀਰ ਅੰਮਿ੍ਤਪਾਲ ਸਿੰਘ ਸੰਨੀ, ਨਿੱਕੂਵਾਲ)-ਹਲਕੇ ਅੰਦਰ ਨਾਜਾਇਜ਼ ਮਾਈਨਿੰਗ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਮੁੱਖ ਅਫ਼ਸਰ ਥਾਣਾ ਸ੍ਰੀ ਅਨੰਦਪੁਰ ਸਾਹਿਬ ...

ਪੂਰੀ ਖ਼ਬਰ »

ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸਰਪੰਚਾਂ ਵਲੋਂ ਬ੍ਰਹਮਪੁਰ 'ਚ ਮੀਟਿੰਗ ਕਰਕੇ ਕੀਤਾ ਸਰਪੰਚ ਯੂਨੀਅਨ ਦਾ ਗਠਨ

ਨੰਗਲ, 7 ਅਗਸਤ (ਪ੍ਰੀਤਮ ਸਿੰਘ ਬਰਾਰੀ)-ਬਲਾਕ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਪਿੰਡਾਂ ਦੇ ਸਰਪੰਚਾਂ ਵਲੋਂ ਅੱਜ ਬ੍ਰਹਮਪੁਰ ਵਿਖੇ ਇੱਕ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਬਲਾਕ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਦੀਆਂ ਹੋ ਰਹੀਆਂ ਮੌਤਾਂ ਨੇ ਵਧਾਈ ਪਸ਼ੂ ਪਾਲਕਾਂ ਦੀ ਚਿੰਤਾ

ਬੇਲਾ, 7 ਅਗਸਤ (ਮਨਜੀਤ ਸਿੰਘ ਸੈਣੀ)-ਪਿਛਲੇ ਕੁੱਝ ਦਿਨਾਂ ਤੋਂ ਗਾਵਾਂ ਵਿਚ ਫੈਲ ਰਹੇ ਧੱਫੜੀ ਰੋਗ ਨੇ ਪਸ਼ੂ ਪਾਲਕਾਂ ਦੀਆਂ ਮੁਸ਼ਕਲਾਂ ਵਧਾਈਆਂ ਹੋਈਆਂ ਹਨ ਬੇਸ਼ੱਕ ਸਰਕਾਰ ਇਸ ਨਾ ਮੁਰਾਦ ਬਿਮਾਰੀ ਨਾਲ ਨਿਪਟਣ ਦੇ ਦਾਅਵੇ ਕਰ ਰਹੀ ਹੈ ਪ੍ਰੰਤੂ ਇਲਾਕੇ ਵਿਚ ਸਰਕਾਰੀ ...

ਪੂਰੀ ਖ਼ਬਰ »

ਗੁੱਗਾ ਮੈੜੀ ਘਨੌਲੀ ਦੇ ਸਥਾਪਨਾ ਦਿਵਸ ਸੰਬੰਧੀ ਧਾਰਮਿਕ ਸਮਾਗਮ

ਘਨੌਲੀ, 7 ਅਗਸਤ (ਜਸਵੀਰ ਸਿੰਘ ਸੈਣੀ)-ਗੁੱਗਾ ਮੈਡੀ ਘਨੌਲੀ ਦੇ ਸਥਾਪਨਾ ਦਿਵਸ ਸੰਬੰਧੀ ਸਾਵਣ ਮਹੀਨੇ ਨੂੰ ਮੁੱਖ ਰੱਖਦਿਆਂ ਹੋਇਆ ਸਾਲਾਨਾ ਧਾਰਮਿਕ ਸਮਾਗਮ ਗੁੱਗਾ ਮੈੜੀ ਅਸਥਾਨ ਘਨੌਲੀ ਵਿਖੇ ਕਰਵਾਇਆ ਗਿਆ | ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਾਮ ਦੇ ਹੋਏ ...

ਪੂਰੀ ਖ਼ਬਰ »

ਰੋਪੜ ਤੇ ਸ੍ਰੀ ਆਨੰਦਪੁਰ ਸਾਹਿਬ ਵਿਚ ਕੰਨਾਂ ਦਾ ਫ਼੍ਰੀ ਟੈਸਟ ਅਤੇ 55 ਫ਼ੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ

ਬਠਿੰਡਾ, 7 ਅਗਸਤ (ਪੱਤਰ ਪ੍ਰੇਰਕ)- ਜਿਹੜੇ ਲੋਕਾਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਅਤੇ 55 ਫ਼ੀਸਦੀ ਛੋਟ ਉੱਪਰ 9 ਅਗਸਤ 2022 ਦਿਨ ...

ਪੂਰੀ ਖ਼ਬਰ »

ਪੰਜਾਬ ਕਲਾ ਮੰਚ ਵਲੋਂ ਮਨਾਇਆ 22ਵਾਂ ਤੀਆਂ ਦਾ ਮੇਲਾ, ਪਰਨੀਤ ਕੌਰ ਬਣੀ ਮਿਸ ਤੀਜ

ਸ੍ਰੀ ਚਮਕੌਰ ਸਾਹਿਬ, 7 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਵਿਚ ਪੰਜਾਬ ਕਲਾ ਮੰਚ ਸ੍ਰੀ ਚਮਕੌਰ ਸਾਹਿਬ ਵਲੋਂ ਤੀਆਂ ਦਾ 22ਵਾਂ ਸ਼ਾਨਦਾਰ ਮੇਲਾ ਕਰਵਾਇਆ ਗਿਆ | ਜਿਸ ਦੀ ਸੁਰੂਆਤਰੂਪਨਗਰ ਦੇ ਵਧੀਕ ਡਿਪਟੀ ਕਮਿਸ਼ਨਰ (ਵਿ) ਡਾ: ਸੋਨਾ ਥਿੰਦ ਅਤੇ ਉਘੇ ਸਮਾਜ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਹੋਏ ਵਿੱਦਿਅਕ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ

ਸ੍ਰੀ ਚਮਕੌਰ ਸਾਹਿਬ, 7 ਜੁਲਾਈ (ਜਗਮੋਹਨ ਸਿੰਘ ਨਾਰੰਗ)-ਪਿਛਲੇ ਦਿਨੀਂ ਜ਼ਿਲ੍ਹਾ ਪੱਧਰੀ ਵਿਦਿਅਕ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਰੂਪਨਗਰ ਵਿਖੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਪ੍ਰਤੀਨਿਧਤਾ ਕਰਦੇ ...

ਪੂਰੀ ਖ਼ਬਰ »

ਪੰਜਾਬ ਕਲਾ ਮੰਚ ਵਲੋਂ ਮਨਾਇਆ 22ਵਾਂ ਤੀਆਂ ਦਾ ਮੇਲਾ, ਪਰਨੀਤ ਕੌਰ ਬਣੀ ਮਿਸ ਤੀਜ

ਸ੍ਰੀ ਚਮਕੌਰ ਸਾਹਿਬ, 7 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਵਿਚ ਪੰਜਾਬ ਕਲਾ ਮੰਚ ਸ੍ਰੀ ਚਮਕੌਰ ਸਾਹਿਬ ਵਲੋਂ ਤੀਆਂ ਦਾ 22ਵਾਂ ਸ਼ਾਨਦਾਰ ਮੇਲਾ ਕਰਵਾਇਆ ਗਿਆ | ਜਿਸ ਦੀ ਸੁਰੂਆਤਰੂਪਨਗਰ ਦੇ ਵਧੀਕ ਡਿਪਟੀ ਕਮਿਸ਼ਨਰ (ਵਿ) ਡਾ: ਸੋਨਾ ਥਿੰਦ ਅਤੇ ਉਘੇ ਸਮਾਜ ...

ਪੂਰੀ ਖ਼ਬਰ »

ਅਬਿਆਣਾ ਲਾਗੇ ਰਿਫ਼ਲੈਕਟਰ ਤੋਂ ਬਿਨਾਂ ਖੜੇ ਟਿੱਪਰ ਨਾਲ ਟਕਰਾਉਣ 'ਤੇ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ

ਨੂਰਪੁਰ ਬੇਦੀ, 7 ਅਗਸਤ (ਵਿੰਦਰ ਪਾਲ ਝਾਂਡੀਆਂ)-ਸੜਕ 'ਤੇ ਬਿਨਾਂ ਰਿਫ਼ਲੈਕਟਰ ਤੋਂ ਖੜੇ ਇੱਕ ਟਿੱਪਰ ਨਾਲ ਟਕਰਾਉਣ 'ਤੇ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਿਸ 'ਤੇ ਉਕਤ ਲਾਪਰਵਾਹੀ ਲਈ ਸਥਾਨਕ ਪੁਲੀਸ ਨੇ ਟਿੱਪਰ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਹਰਜੋਤ ਸਿੰਘ ਬੈਂਸ

ਕੀਰਤਪੁਰ ਸਾਹਿਬ, 7 ਅਗਸਤ (ਬੀਰ ਅੰਮਿ੍ਤਪਾਲ ਸਿੰਘ ਸੰਨ੍ਹੀ)-ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਾਡੀ ਸਰਕਾਰ ਦਾ ਸਟੈਂਡ ਸਪਸ਼ਟ ਹੈ ਕਿ ਅਜਿਹਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਫਿਰ ਭਾਵੇਂ ਉਹ ਸਾਡੀ ਹੀ ਪਾਰਟੀ ਨਾਲ ਸਬੰਧਿਤ ਕੋਈ ਆਗੂ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਹਰਜੋਤ ਸਿੰਘ ਬੈਂਸ

ਕੀਰਤਪੁਰ ਸਾਹਿਬ, 7 ਅਗਸਤ (ਬੀਰ ਅੰਮਿ੍ਤਪਾਲ ਸਿੰਘ ਸੰਨ੍ਹੀ)-ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਾਡੀ ਸਰਕਾਰ ਦਾ ਸਟੈਂਡ ਸਪਸ਼ਟ ਹੈ ਕਿ ਅਜਿਹਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਫਿਰ ਭਾਵੇਂ ਉਹ ਸਾਡੀ ਹੀ ਪਾਰਟੀ ਨਾਲ ਸਬੰਧਿਤ ਕੋਈ ਆਗੂ ...

ਪੂਰੀ ਖ਼ਬਰ »

ਪਿੰਡ ਲਸਾਡੀ ਵਿਖੇ ਪਹੁੰਚੇ ਵਿਧਾਇਕ ਚੱਢਾ, ਪਿੰਡ ਦੀਆਂ ਸਮੱਸਿਆਵਾਂ 'ਤੇ ਕੀਤੀ ਵਿਚਾਰ ਚਰਚਾ

ਨੂਰਪੁਰ ਬੇਦੀ, 7 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)-ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਅੱਜ ਪਿੰਡ ਲਸਾਡੀ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਦੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਕੀਤੀ | ਇਸ ਤੋਂ ਪਹਿਲਾਂ ਪਿੰਡ ...

ਪੂਰੀ ਖ਼ਬਰ »

ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂਆਂ 'ਚ ਫੈਲੇ ਧੱਫੜੀ ਰੋਗ ਤੋਂ ਬਚਾਅ ਲਈ ਲਗਾਈ ਜਾਵੇਗੀ ਵੈਕਸੀਨ

ਰੂਪਨਗਰ, 7 ਅਗਸਤ (ਸਤਨਾਮ ਸਿੰਘ ਸੱਤੀ)-ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਬਹਾਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਲੋਂ ਸੂਬੇ ਅੰਦਰ ਵੱਖ-ਵੱਖ ਜ਼ਿਲਿ੍ਹਆਂ ਨੂੰ ਪਸ਼ੂਆਂ ਵਿਚ ਫੈਲੀ ਧੱਫੜੀ ਰੋਗ (ਲੰਪੀ ਸਕਿਨ) ਬਿਮਾਰੀ ਦੀ ...

ਪੂਰੀ ਖ਼ਬਰ »

'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ 'ਚ ਸੁਖਸਾਲ ਸਕੂਲ ਦੀ ਸਟੇਟ ਮੁਕਾਬਲੇ ਲਈ ਚੋਣ

ਸੁਖਸਾਲ, 7 ਅਗਸਤ (ਧਰਮ ਪਾਲ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਸਮਾਗਮ ਤਹਿਤ ਜ਼ਿਲ੍ਹਾ ਰੂਪਨਗਰ ਦੇ ਸਮੂਹ ਸਕੂਲਾਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਦੀ ਅਗਵਾਈ ਹੇਠ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ...

ਪੂਰੀ ਖ਼ਬਰ »

ਕੋਟਬਾਲਾ 'ਚ 'ਤੀਆਂ ਤੀਜ ਦੀਆਂ' ਪ੍ਰੋਗਰਾਮ

ਭਰਤਗੜ੍ਹ, 7 ਅਗਸਤ (ਜਸਬੀਰ ਸਿੰਘ ਬਾਵਾ)-ਕੋਟਬਾਲਾ ਦੀਆਂ ਮਹਿਲਾਵਾਂ ਵਲੋਂ ਬੀਬੀ ਹਰਵਿੰਦਰ ਕੌਰ ਦੀ ਅਗਵਾਈ 'ਚ ਕਰਵਾਏ 'ਤੀਆਂ ਤੀਜ ਦੀਆਂ' ਪ੍ਰੋਗਰਾਮ ਦੌਰਾਨ ਸਥਾਨਕ ਮਹਿਲਾਵਾਂ, ਕੁੜੀਆਂ ਨੇ ਪੰਜਾਬੀ ਸਭਿਆਚਾਰ, ਪੰਜਾਬ ਦੇ ਵਿਰਸੇ ਅਤੇ ਪੰਜਾਬੀ ਮਾਂ-ਮਾਂ-ਬੋਲੀ ਨੂੰ ...

ਪੂਰੀ ਖ਼ਬਰ »

ਕੋਟਬਾਲਾ 'ਚ 'ਤੀਆਂ ਤੀਜ ਦੀਆਂ' ਪ੍ਰੋਗਰਾਮ

ਭਰਤਗੜ੍ਹ, 7 ਅਗਸਤ (ਜਸਬੀਰ ਸਿੰਘ ਬਾਵਾ)-ਕੋਟਬਾਲਾ ਦੀਆਂ ਮਹਿਲਾਵਾਂ ਵਲੋਂ ਬੀਬੀ ਹਰਵਿੰਦਰ ਕੌਰ ਦੀ ਅਗਵਾਈ 'ਚ ਕਰਵਾਏ 'ਤੀਆਂ ਤੀਜ ਦੀਆਂ' ਪ੍ਰੋਗਰਾਮ ਦੌਰਾਨ ਸਥਾਨਕ ਮਹਿਲਾਵਾਂ, ਕੁੜੀਆਂ ਨੇ ਪੰਜਾਬੀ ਸਭਿਆਚਾਰ, ਪੰਜਾਬ ਦੇ ਵਿਰਸੇ ਅਤੇ ਪੰਜਾਬੀ ਮਾਂ-ਮਾਂ-ਬੋਲੀ ਨੂੰ ...

ਪੂਰੀ ਖ਼ਬਰ »

ਪਿਪਸ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ, ਕਰਵਾਇਆ ਸਹੰੁ ਚੁੱਕ ਸਮਾਗਮ

ਸ੍ਰੀ ਚਮਕੌਰ ਸਾਹਿਬ, 7 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ ਕਰ ਕੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹੋਈ ਚੋਣ ਵਿਚ ਸਮਰੱਥਪ੍ਰੀਤ ਸਿੰਘ ਨੂੰ ਸਕੂਲ ਦਾ ਹੈੱਡ ਬੁਆਏ ਅਤੇ ਸਿਮਰਵੀਰ ...

ਪੂਰੀ ਖ਼ਬਰ »

ਕੰਨਿਆ ਸਕੂਲ ਤਖ਼ਤਗੜ੍ਹ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਨੂਰਪੁਰ ਬੇਦੀ, 7 ਅਗਸਤ (ਚੌਧਰੀ, ਢੀਂਡਸਾ)-ਸ:ਕੰ:ਸ:ਸ:ਸਕੂਲ ਤਖ਼ਤਗੜ੍ਹ ਵਿਖੇ ਵਿਦਿਆਰਥਣਾਂ ਅਤੇ ਸਟਾਫ਼ ਵਲੋਂ ਤੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿਚ ਰੰਗੋਲੀ, ਮਹਿੰਦੀ, ਪਹਿਰਾਵਾ ਪ੍ਰਦਰਸ਼ਨੀ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਦੇ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਖੇ ਕਰਵਾਇਆ ਆਜ਼ਾਦੀ ਦਿਵਸ ਸੰਬੰਧੀ ਸਮਾਗਮ

ਸ੍ਰੀ ਚਮਕੌਰ ਸਾਹਿਬ, 7 ਅਗਸਤ(ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਐਨ ਐਸ ਐਸ ਵਿਭਾਗ ਵਲੋਂ ਨਾਰਥ ਜੌਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ''ਹਰ ਘਰ ਤਿਰੰਗਾU ਮੁਹਿੰਮ ਤਹਿਤ ...

ਪੂਰੀ ਖ਼ਬਰ »

ਵਿਧਾਇਕ ਐਡ. ਚੱਢਾ ਦੇ ਯਤਨਾਂ ਸਦਕਾ ਡਾਕਟਰ ਜੌੜਾ ਅੱਜ ਤੋਂ ਮੁਫ਼ਤ ਸ਼ੁਰੂ ਕਰੇਗਾ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਸਿਹਤ ਸੇਵਾਵਾਂ

ਨੂਰਪੁਰਬੇਦੀ, 7 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ 'ਚ ਸਿਹਤ ਅਤੇ ਸਿੱਖਿਆ 'ਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਦੇ ਯਤਨਾਂ ਤਹਿਤ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਜਿੱਥੇ ਪਹਿਲਾਂ ਵੱਖ-ਵੱਖ ਮਾਹਿਰ ਡਾਕਟਰਾਂ ਦੀ ...

ਪੂਰੀ ਖ਼ਬਰ »

ਕਰਮਚਾਰੀ ਦਲ ਦੀ ਹੋਈ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 7 ਅਗਸਤ (ਜੇ.ਐਸ.ਨਿੱਕੂਵਾਲ)-ਕਰਮਚਾਰੀ ਦਲ ਦੀ ਜ਼ਰੂਰੀ ਮੀਟਿੰਗ ਜਰਨਲ ਸਕੱਤਰ ਹਰਮੇਸ਼ ਸਿੰਘ ਬਣੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਡਰੇਨਜ਼ ਵਿਭਾਗ ਨਾਲ ਸਬੰਧਿਤ ਜ਼ਰੂਰੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਬਣੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਹਲਕੇ ਦੇ ਲੋਕਾਂ ਲਈ 24 ਘੰਟੇ ਹਾਜ਼ਰ ਹਾਂ-ਵਿਧਾਇਕ ਚੱਢਾ

ਕਾਹਨਪੁਰ ਖੂਹੀ, 7 ਅਗਸਤ (ਗੁਰਬੀਰ ਸਿੰਘ ਵਾਲੀਆ)-ਵਿਧਾਨ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪਹਿਲੀ ਵਾਰ ਪਿੰਡ ਨਲਹੋਟੀ ਉੱਪਰਲੀ ਪਹੁੰਚਣ 'ਤੇ ਵਿਧਾਇਕ ਦਿਨੇਸ਼ ਕੁਮਾਰ ਚੱਢਾ ਦਾ ਨਿੱਘਾ ਸਵਾਗਤ ਕੀਤਾ ਗਿਆ | ਪਿੰਡ ਵਾਸੀਆਂ ਨੇ ਸ੍ਰੀ ਚੱਢਾ ਨੂੰ ਵੱਖ-ਵੱਖ ...

ਪੂਰੀ ਖ਼ਬਰ »

ਨਾਬਾਲਗ ਵਲੋਂ ਨਾਬਾਲਗਾ ਨਾਲ ਜਬਰ ਜਨਾਹ ਕਰਨ 'ਤੇ ਮਾਮਲਾ ਦਰਜ

ਸ੍ਰੀ ਅਨੰਦਪੁਰ ਸਾਹਿਬ, 7 ਅਗਸਤ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਇੱਥੋ ਦੇ ਨਾਲ ਲਗਦੇ ਇੱਕ ਪਿੰਡ ਵਿਚ ਇਕ ਨਾਬਾਲਗ ਲੜਕੀ ਨਾਲ ਇੱਕ ਨਾਬਾਲਿਗ ਲੜਕੇ ਵਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਅਨੰਦਪੁਰ ...

ਪੂਰੀ ਖ਼ਬਰ »

ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਏ

ਸ੍ਰੀ ਅਨੰਦਪੁਰ ਸਾਹਿਬ, 7 ਅਗਸਤ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਸੰਤ ਬਾਬਾ ਜੋਗਿੰਦਰ ਸਿੰਘ ਡੁਮੇਲੀ ਵਾਲਿਆਂ ਦੇ ਪ੍ਰਬੰਧ ਹੇਠ ਚੱਲ ਰਹੇ ਪਿੰਡ ਲੋਧੀਪੁਰ ਵਿਖੇ ਸਥਿਤ ਸ੍ਰੀ ਗੁਰੂ ਹਰਿਰਾਏ ਸਾਹਿਬ ਹਸਪਤਾਲ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ, ਜਿਸ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਓਇੰਦ ਵਿਖੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਮੋਰਿੰਡਾ, 7 ਅਗਸਤ (ਕੰਗ)-ਸਰਕਾਰੀ ਮਿਡਲ ਸਕੂਲ ਓਇੰਦ ਵਿਖੇ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸੀਮਾ ਰਾਣੀ ਨੇ ਦੱਸਿਆ ਕਿ ਬੋਰਡ ਦੀ ਪ੍ਰੀਖਿਆ ਵਿਚੋਂ ...

ਪੂਰੀ ਖ਼ਬਰ »

ਪੁਲਿਸ ਨੰਗਲ 'ਚ ਟਰੈਫ਼ਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਪੂਰੀ ਤਰ੍ਹਾਂ ਯਤਨਸ਼ੀਲ

ਨੰਗਲ, 7 ਅਗਸਤ (ਪ੍ਰੀਤਮ ਸਿੰਘ ਬਰਾਰੀ)-ਨੰਗਲ 'ਚ ਬਣ ਰਹੇ ਬਹੁ ਕਰੋੜੀ ਫਲਾਈ ਉਵਰ ਦੇ ਨਿਰਮਾਣ ਕਾਰਨ ਰੋਜ਼ਾਨਾ ਲੱਗਦੇ ਟ੍ਰੈਫਿਕ ਜਾਮ ਕਾਰਨ ਪੇਸ਼ ਆਉਂਦੀ ਸਮੱਸਿਆ ਨਾਲ ਨਜਿੱਠਣ ਲਈ ਪੁਲੀਸ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਇਸ ਨੂੰ ਕੰਟਰੋਲ ਕਰਨ ਲਈ ਵਧਾਏ ਜਾਣਗੇ ...

ਪੂਰੀ ਖ਼ਬਰ »

ਲਾਲਾ ਸ਼ਾਦੀ ਲਾਲ ਆਂਗਰਾ ਦੀ ਯਾਦ 'ਚ ਲਗਾਇਆ 5ਵਾਂ ਖ਼ੂਨਦਾਨ ਕੈਂਪ

ਸ੍ਰੀ ਅਨੰਦਪੁਰ ਸਾਹਿਬ, 7 ਅਗਸਤ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਇੱਥੋਂ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਸ਼ਾਦੀ ਲਾਲ ਆਂਗਰਾ ਮੈਮੋਰੀਅਲ ਸੁਸਾਇਟੀ ਵਲੋਂ ਨਗਰ ਕੌਂਸਲ ਦੇ ਮਰਹੂਮ ਪ੍ਰਧਾਨ ਲਾਲਾ ਸ਼ਾਦੀ ਲਾਲ ਦੀ ਯਾਦ ਵਿਚ 5ਵਾਂ ਸਲਾਨਾ ਖ਼ੂਨਦਾਨ ਕੈਂਪ ...

ਪੂਰੀ ਖ਼ਬਰ »

ਘਰ ਦੇ ਬਾਹਰ ਖੜੇ੍ਹ ਟਰੱਕ ਦੀਆਂ ਬੈਟਰੀਆਂ ਤੇ ਹੋਰ ਸਾਮਾਨ ਚੋਰੀ

ਬੇਲਾ, 7 ਅਗਸਤ (ਮਨਜੀਤ ਸਿੰਘ ਸੈਣੀ)-ਬੀਤੀ ਰਾਤ ਚੋਰਾਂ ਨੇ ਨਜ਼ਦੀਕੀ ਪਿੰਡ ਬਜੀਦਪੁਰ ਵਿਖੇ ਘਰ ਦੇ ਬਾਹਰ ਖੜੇ ਟਰੱਕ ਦੀਆਂ ਬੈਟਰੀਆਂ ਅਤੇ ਹੋਰ ਸਮਾਨ ਚੋਰੀ ਕਰ ਲਿਆ | ਇਸ ਸੰਬੰਧੀ ਟਰੱਕ ਦੇ ਮਾਲਕ ਸੁਰਜੀਤ ਸਿੰਘ ਪੁੱਤਰ ਸਰਦਾਰਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸ ਨੇ ...

ਪੂਰੀ ਖ਼ਬਰ »

ਮੋਰਿੰਡਾ ਤੇ ਆਸਪਾਸ ਦੇ ਇਲਾਕਿਆਂ 'ਚ ਬਹੁ-ਗਿਣਤੀ ਪਸ਼ੂ ਹੋਏ ਧੱਫੜੀ ਰੋਗ ਦਾ ਸ਼ਿਕਾਰ

ਮੋਰਿੰਡਾ, 7 ਅਗਸਤ (ਕੰਗ)-ਮੋਰਿੰਡਾ ਅਤੇ ਆਸ-ਪਾਸ ਦੇ ਇਲਾਕੇ ਪਿੰਡ ਚਲਾਕੀ, ਚੱਕਲਾਂ, ਓਇੰਦ, ਮਾਜਰੀ, ਕਾਈਨੌਰ, ਸੱਖੋਮਾਜਰਾ, ਤਾਜਪੁਰ, ਕਾਂਝਲਾ ਆਦਿ ਲਗਭਗ ਸਾਰੇ ਪਿੰਡਾਂ ਵਿਚ ਪਸ਼ੂ ਬੁਰੀ ਤਰਾਂ ਧੱਫੜੀ ਰੋਗ ਤੋਂ ਪ੍ਰਭਾਵਿਤ ਹੋ ਗਏ ਹਨ ਪ੍ਰੰਤੂ ਕੋਈ ਵੀ ਪਸ਼ੂ ਪਾਲਣ ...

ਪੂਰੀ ਖ਼ਬਰ »

15 ਅਗਸਤ ਦੇ ਮੱਦੇਨਜ਼ਰ ਪੁਲਿਸ ਵਲੋਂ ਤੇਜ਼ ਕੀਤਾ ਗਿਆ ਚੈਕਿੰਗ ਅਭਿਆਨ

ਨੂਰਪੁਰ ਬੇਦੀ, 7 ਅਗਸਤ (ਹਰਦੀਪ ਸਿੰਘ ਢੀਂਡਸਾ)-15 ਅਗਸਤ ਦੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਭਰ ਵਿਚ ਪੁਲਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਨਾਕਾਬੰਦੀ ਤੇਜ਼ ਕੀਤੀ ਹੋਈ ਹੈ | ਜਿਸ ਦੇ ਮੱਦੇਨਜ਼ਰ ਅੱਜ ਨੂਰਪੁਰ ਬੇਦੀ ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX