ਫ਼ਰੀਦਕੋਟ, 8 ਅਗਸਤ (ਸਰਬਜੀਤ ਸਿੰਘ)-ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2022 ਲੋਕ ਸਭਾ 'ਚ ਪੇਸ਼ ਕਰਨ ਵਿਰੁੱਧ ਬਿਜਲੀ ਬੋਰਡ ਅੰਦਰ ਕੰਮ ਕਰਦੀਆਂ ਸਾਰੀਆਂ ਜਥੇਬੰਦੀਆਂ ਵਲੋਂ ਸਾਂਝਾਂ ਫੋਰਮ ਪੰਜਾਬ ਦੀ ਅਗਵਾਈ ਹੇਠ ਸਮੂਚੇ ਪੰਜਾਬ ਅੰਦਰ ਸਬ ਡਵੀਜ਼ਨ ਅਤੇ ਡਵੀਨ ਪੱਧਰੀ ਰੋਸ ਰੈਲੀਆਂ ਦੀ ਕੜੀ ਵਜੋਂ ਫ਼ਰੀਦਕੋਟ ਡਵੀਜ਼ਨ ਦਫ਼ਤਰ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ | ਇਸ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਿਜਲੀ ਐਕਟ 2003 ਨੂੰ ਰੱਦ ਕਰ ਕੇ ਬਿਜਲੀ ਸੋਧ ਬਿੱਲ 2022 ਲੋਕ ਸਭਾ ਅੰਦਰ ਪੇਸ਼ ਕੀਤਾ ਜਾ ਰਿਹਾ ਹੈ | ਇਸ ਸੋਧ ਬਿੱਲ ਪਾਸ ਹੋਣ ਉਪਰੰਤ ਸਮੂਚੇ ਦੇਸ਼ ਦੇ ਬਿਜਲੀ ਬੋਰਡਾਂ ਅਤੇ ਰੈਗੂਲੇਟਰੀ ਕਮਿਸ਼ਨਾਂ ਦਾ ਕੰਟਰੋਲ ਕੇਂਦਰ ਸਰਕਾਰ ਕੋਲ ਚਲਾ ਜਾਵੇਗਾ | ਸਟੇਟਾਂ ਦੇ ਸਾਰੇ ਅਧਿਕਾਰੀ ਖੋਹੇ ਜਾਣਗੇ | ਬਿਜਲੀ ਉਤਪਾਦਨ ਦਾ ਕੰਮ ਬਿਜਲੀ ਐਕਟ 2003 ਮੁਤਾਬਿਕ ਨਿੱਜੀ ਕੰਪਨੀਆਂ ਨੂੰ ਦੇ ਦਿੱਤਾ ਗਿਆ ਅਤੇ ਹੁਣ ਟਰਾਂਸਮਿਸ਼ਨ ਅਤੇ ਬਿਜਲੀ ਵੰਡ ਦਾ ਕੰਮ ਇਸ ਐਕਟ ਤਹਿਤ ਲਾਗੂ ਹੋਣ ਨਾਲ ਨਿੱਜੀ ਕੰਪਨੀਆਂ ਦੇ ਹੱਥਾਂ ਵਿਚ ਚਲਾ ਜਾਵੇਗਾ | ਨਿੱਜੀ ਕੰਪਨੀਆਂ ਸਿਰਫ਼ ਮੁਨਾਫੇ ਵਾਲੀ ਜਗ੍ਹਾ 'ਤੇ ਕੰਮ ਕਰਨਗੀਆਂ | ਇਸ ਰੋਸ ਧਰਨੇ ਨੂੰ ਸਾਥੀ ਮਿੱਠੂ ਸਿੰਘ, ਬਲਵਿੰਦਰ ਰਾਮ ਸ਼ਰਮਾ, ਜਸਵੀਰ ਸਿੰਘ, ਕੁਲਦੀਪ ਸਿੰਘ ਗੋਲੇਵਾਲਾ, ਤਰਸੇਮ ਪਾਲ ਸ਼ਰਮਾ, ਦਲਬੀਰ ਸਿੰਘ, ਸਰਬਜੀਤ ਸਿੰਘ, ਹਰਬੰਸ ਸਿੰਘ, ਵਿਜੇ ਕੁਮਾਰ, ਹਰਬੰਸ ਸਿੰਘ, ਹਰਪ੍ਰੀਤ ਸਿੰਘ, ਪ੍ਰੀਤਮ ਸਿੰਘ ਆਦਿ ਨੇ ਸੰਬੋਧਨ ਕੀਤਾ | ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪਾਰਵਕਾਮ ਅਤੇ ਹੁਕਮਰਾਨਾਂ ਵਲੋਂ ਜੇਕਰ ਪੇ-ਸਕੇਲਾਂ ਨਾਲ ਛੇੜਛਾੜ ਕੀਤੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਇਸ ਦੌਰਾਨ ਮੁਲਾਜ਼ਮਾਂ ਵਲੋਂ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ |
ਬਿਜਲੀ ਮੁਲਾਜ਼ਮਾਂ ਨੇ ਬਿਜਲੀ ਸੋਧ ਬਿੱਲ 2020 ਦੀਆਂ ਕਾਪੀਆਂ ਸਾੜੀਆਂ
ਬਰਗਾੜੀ, (ਲਖਵਿੰਦਰ ਸ਼ਰਮਾ) - ਸਾਂਝਾ ਫੋਰਮ ਪੰਜਾਬ ਦੇ ਸੱਦੇ 'ਤੇ ਸਬ ਡਿਵੀਜਨ ਬਰਗਾੜੀ ਦੀਆਂ ਸਮੂਹ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਬਿਜਲੀ ਦਫ਼ਤਰ ਬਰਗਾੜੀ ਵਿਖੇ ਬਿਜਲੀ ਸੋਧ ਬਿੱਲ 2020 ਦੀਆਂ ਕਾਪੀਆਂ ਸਾੜੀਆਂ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਰੈਲੀ ਕੀਤੀ | ਇਸ ਰੈਲੀ ਨੂੰ ਟੀ.ਐਸ.ਯੂ. ਦੇ ਪ੍ਰਧਾਨ ਸਾਥੀ ਸੁਖਮੰਦਰ ਸਿੰਘ, ਫੈਡਰੇਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ, ਪ੍ਰਧਾਨ ਅਜੇ ਕੁਮਾਰ, ਕੁਲਦੀਪ ਸਿੰਘ ਮੱਤਾ, ਯਾਦਵਿੰਦਰ ਸ਼ਰਮਾ, ਗਗਨਦੀਪ ਸਿੰਘ, ਸਰਬਜੀਤ ਸਿੰਘ ਭਾਣਾ, ਗੁਰਬਿੰਦਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਪਹਿਲਾਂ ਬਿਜਲੀ ਸੋਧ ਬਿੱਲ 2003 ਵਿਰੁੱਧ ਸੱਤ ਸਾਲ ਲੜਾਈ ਕੀਤੀ ਅਤੇ ਜਿੱਤ ਪ੍ਰਾਪਤ ਕੀਤੀ | ਸੰਨ 2010 ਵਿਚ ਬਾਦਲ ਸਰਕਾਰ ਨੇ ਬਿਜਲੀ ਬੋਰਡ ਤੋੜ ਕੇ ਕਾਰਪੋਰੇਸ਼ਨ ਬਣਾ ਦਿੱਤੀ ਅਤੇ ਅੱਜ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2020 ਨੂੰ ਪਾਰਲੀਮੈਂਟ ਵਿਚ ਪੇਸ਼ ਕਰਨ ਜਾ ਰਹੀ ਹੈ | ਕਿਸਾਨਾਂ ਨੂੰ ਖੇਤੀ ਦੇ ਬਿਜਲੀ ਬਿੱਲਾਂ ਦੀ ਰਿਆਇਤ ਖ਼ਤਮ ਹੋ ਜਾਵੇਗੀ ਅਤੇ ਗ਼ਰੀਬੀ ਰੇਖਾ ਵਾਲੇ, ਬੀ.ਪੀ.ਐਲ, ਅਨੁਸੂਚਿਤ ਜਾਤੀ, ਬੀ.ਸੀ ਆਦਿ, 600 ਯੂਨਿਟਾਂ ਦੀ ਮੁਆਫ਼ੀ ਖ਼ਤਮ ਹੋ ਜਾਵੇਗੀ | ਮੁਲਾਜ਼ਮਾਂ ਦੀ ਪੈਨਸ਼ਨ, ਬਿਜਲੀ ਰਿਆਇਤ ਵੀ ਖ਼ਤਮ ਹੋ ਜਾਵੇਗੀ | ਬਿਜਲੀ ਸੋਧ ਬਿੱਲ 2020 ਆਮ ਲੋਕਾਂ ਲਈ ਮਾਰੂ ਹੈ ਜਦੋਂ ਕਿ ਪੂੰਜੀਪਤੀਆਂ ਲਈ ਲਾਭਦਾਇਕ ਹੋਵੇਗਾ | ਇਸ ਲਈ ਸਾਨੂੰ ਸਭ ਨੂੰ ਇਕੱਠੇ ਹੋ ਕੇ ਇਸ ਬਿੱਲ ਵਿਰੁੱਧ ਲੜਾਈ ਲੜ੍ਹਨ ਦੀ ਲੋੜ ਹੈ | ਇਸ ਮੌਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਸਮੂਹ ਬਿਜਲੀ ਮੁਲਾਜ਼ਮ ਹਾਜ਼ਰ ਸਨ |
ਫ਼ਰੀਦਕੋਟ, 8 ਅਗਸਤ (ਸਰਬਜੀਤ ਸਿੰਘ) - ਬਾਬਾ ਫ਼ਰੀਦ ਯੂਨੀਵਰਸਿਟੀ ਯੂਨਾਈਟਿਡ ਇੰਪਲਾਈਜ਼ ਯੂਨੀਅਨ ਦੀ ਅਗਵਾਈ ਬਾਬਾ ਫ਼ਰੀਦ ਯੂਨੀਵਰਿਸਟੀ ਆਫ਼ ਹੈੱਲਥ ਸਾਇੰਸਜ ਫ਼ਰੀਦਕੋਟ ਅਧੀਨ ਆਉਂਦੀਆਂ ਸਿਹਤ ਸੰਸਥਾਵਾਂ ਦੇ ਸੁਧਾਰ ਅਤੇ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ: ਰਾਜ ...
ਫ਼ਰੀਦਕੋਟ, 8 ਅਗਸਤ (ਜਸਵੰਤ ਸਿੰਘ ਪੁਰਬਾ) - ਈ.ਟੀ.ਟੀ. ਅਧਿਆਪਕ ਯੂਨੀਅਨ ਫ਼ਰੀਦਕੋਟ ਪੰਜਾਬ ਨੇ ਪ੍ਰਾਇਮਰੀ ਅਧਿਆਪਕਾਂ ਦੀਆਂ ਵਿਭਾਗੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਦੇ ਦਫ਼ਤਰ ਮੂਹਰੇ ਵੱਡੀ ਗਿਣਤੀ ਵਿਚ ਰੋਸ ਰੈਲੀ ਕੱਢੀ ...
ਕੋਟਕਪੂਰਾ, 8 ਅਗਸਤ (ਮੋਹਰ ਸਿੰਘ ਗਿੱਲ) - ਪੰਜਾਬ ਸਰਕਾਰ ਨੇ ਕੁਝ ਦਿਨ ਪਹਿਲਾਂ ਆਈ. ਐਚ. ਆਰ. ਐਮ. ਐਸ. ਸਾਫ਼ਟਵੇਅਰ 'ਚ ਤਬਦੀਲੀ ਕਰਕੇ ਅਧਿਆਪਕਾਂ ਨੂੰ ਪਿਛਲੇ ਕਾਫ਼ੀ ਸਾਲਾਂ ਤੋਂ ਇਕ ਜਾਂ ਦੋ ਦਿਨ ਦੀ ਮੈਡੀਕਲ ਛੁੱਟੀ ਲੈਣ ਦੀ ਮਿਲ ਰਹੀ ਸਹੂਲਤ ਖ਼ਤਮ ਕਰਕੇ 15 ਦਿਨਾਂ ਤੋਂ ...
ਫ਼ਰੀਦਕੋਟ, 8 ਅਗਸਤ (ਜਸਵੰਤ ਸਿੰਘ ਪੁਰਬਾ) - ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਸੂਚੀ ਦੀ ਸਰਸਰੀ ਸੁਧਾਈ ਯੋਗਤਾ ਮਿਤੀ 01.01.2023 ਲਈ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ | ਡਿਪਟੀ ਕਮਿਸਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ: ਰੂਹੀ ਦੁੱਗ ਨੇ ਦੱਸਿਆ ਕਿ ਲੋਕ ਪ੍ਰਤੀਨਿਧਤਾ ਐਕਟ 1950 ...
ਫ਼ਰੀਦਕੋਟ, 8 ਅਗਸਤ (ਸਰਬਜੀਤ ਸਿੰਘ)-ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਦੇ ਪਾਣੀਆਂ ਲਈ ਵਿੱਢੇ ਸੰਘਰਸ਼ ਨੂੰ ਅੱਗੇ ਤੋਰਦਿਆਂ ਅੱਜ ਫ਼ਰੀਦਕੋਟ ਵਿਖੇ ਵਿਧਾਨ ਸਭਾ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਘਰ ਵੱਲ ਮੋਟਰਸਾਈਕਲ ਮਾਰਚ ਕਰਕੇ ਯਾਦ ਪੱਤਰ ਸੌਂਪਿਆ ਗਿਆ | ...
ਫ਼ਰੀਦਕੋਟ, 8 ਅਗਸਤ (ਜਸਵੰਤ ਸਿੰਘ ਪੁਰਬਾ) - ਸਰਕਾਰ ਵਲੋਂ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਮਨਾਏ ਜਾ ਰਹੇ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ 13 ਤੋਂ 15 ਅਗਸਤ ਤੱਕ ਚੱਲਣ ਵਾਲੀ ਹਰ ਘਰ ਤਿਰੰਗਾ ਮੁਹਿੰਮ ਤਹਿਤ ਜ਼ਿਲ੍ਹਾ ਵਾਸੀਆਂ ਨੂੰ ਨਗਰ ਕੌਂਸਲ, ਬੀ.ਡੀ.ਪੀ.ਓ. ...
ਕੋਟਕਪੂਰਾ, 8 ਅਗਸਤ (ਮੇਘਰਾਜ) - ਪੰਜਾਬ ਕਾਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਸੱਦੇ 'ਤੇ ਇਕਾਈ ਕੋਟਕਪੂਰਾ ਵਲੋਂ ਅੱਜ ਤਹਿਸੀਲ ਦਫ਼ਤਰ ਵਿਖੇ ਸਰਪ੍ਰਸਤ ਚਰਨਜੀਤ ਸਿੰਘ ਸਰਪੰਚ ਅਤੇ ਪ੍ਰਧਾਨ ਤਿਰਲੋਚਨ ਸਿੰਘ ਸੰਧੂ ਦੀ ਅਗਵਾਈ 'ਚ ਅਣਮਿੱਥੇ ਸਮੇਂ ਦੀ ...
ਸਾਦਿਕ, 8 ਅਗਸਤ (ਆਰ.ਐਸ.ਧੁੰਨਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਾਦਿਕ ਵਿਖੇ ਸਕੂਲ ਹੈੱਡ ਟੀਚਰ ਜਸਵਿੰਦਰ ਸਿੰਘ ਦੀ ਨਿਗਰਾਨੀ ਹੇਠ 'ਤੀਆਂ ਤੀਜ ਦੀਆਂ' ਸਿਰਲੇਖ ਤਹਿਤ ਸਮਾਗਮ 10 ਅਗਸਤ 2022 ਨੂੰ ਸਵੇਰੇ 9 ਵਜੇ ਕਰਵਾਇਆ ਜਾ ਰਿਹਾ ਹੈ | ਸਮਾਗਮ ਸੰਬਧੀ ਜਾਣਕਾਰੀ ਦਿੰਦਿਆਂ ...
ਪੰਜਗਰਾਈਾ ਕਲਾਂ, 8 ਅਗਸਤ (ਕੁਲਦੀਪ ਸਿੰਘ ਗੋਂਦਾਰਾ) - ਮਿਲੇਨੀਅਮ ਵਰਲਡ ਸਕੂਲ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਸੀਮਾ ਸ਼ਰਮਾ, ਚੇਅਰਮੈਨ ਵਾਸੂ ਸ਼ਰਮਾ ਤੇ ਚੇਅਰਪਰਸਨ ਰਕਸ਼ੰਦਾ ਸ਼ਰਮਾ ਨੇ ਜਯੋਤੀ ਜਗ੍ਹਾ ਕੇ ...
ਕੋਟਕਪੂਰਾ, 8 ਅਗਸਤ (ਮੋਹਰ ਸਿੰਘ ਗਿੱਲ) - ਸਵਾਮੀ ਮਹੇਸ਼ ਮੁਨੀ ਬੋਰੇ ਵਾਲੇ ਯੂਥ ਕਲੱਬ, ਬਾਬਾ ਜੀਵਨ ਸਿੰਘ ਯੂਥ ਕਲੱਬ, ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 'ਤੀਆਂ ਮੇਲਾ' ਸਰਕਾਰੀ ਮਿਡਲ ਸਕੂਲ ਸਿਰਸੜੀ ਵਿਖੇ ਕਰਵਾਇਆ ਗਿਆ | ਪ੍ਰੋਗਰਾਮ ਦੀ ਰਸਮੀ ...
ਕੋਟਕਪੂਰਾ, 8 ਅਗਸਤ (ਮੋਹਰ ਸਿੰਘ ਗਿੱਲ) - ਫਿੱਡੇ ਖ਼ੁਰਦ ਵਿਖੇ ਪਿੰਡ ਵਾਸੀਆਂ ਦੇ ਨਾਲ ਸਮਾਜ ਸੇਵੀ ਮਨਪ੍ਰੀਤ ਕੌਰ ਫਿੱਡੇ ਦੀ ਅਗਵਾਈ 'ਚ ਤੀਆਂ ਤੀਜ ਦੀਆਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਜਿਸ ਵਿਚ ਵਿਸ਼ੇਸ਼ ਤੌਰ 'ਤੇ 21 ਕੁੜੀਆਂ ਨੂੰ ਪੇਕਿਆਂ ਦਾ ਸੰਧਾਰਾ ਦਿੱਤਾ ...
ਬਰਗਾੜੀ, 8 ਅਗਸਤ (ਸੁਖਰਾਜ ਸਿੰਘ ਗੋਂਦਾਰਾ) - ਕਸਬਾ ਬਰਗਾੜੀ ਦੇ ਸਮੂਹ ਬ੍ਰਾਹਮਣ ਭਾਈਚਾਰੇ ਵਲੋਂ ਬ੍ਰਾਹਮਣ ਸਭਾ ਦੇ ਪ੍ਰਧਾਨ ਬਲਜੀਤ ਸ਼ਰਮਾ ਅਤੇ ਸਮਾਜਸੇਵੀ ਅਸ਼ੋਕ ਬਰਗਾੜੀ ਦੇ ਉੱਦਮ ਸਦਕਾ ਹਰ ਸਾਲ ਦੀ ਤਰ੍ਹਾਂ ਸਾਉਣ ਮਹੀਨੇ 'ਚ ਸ੍ਰੀ ਸ਼ੰਕਰ ਭਗਵਾਨ ਦੇ ਭਗਤਾਂ ...
ਕੋਟਕਪੂਰਾ, 8 ਅਗਸਤ (ਮੋਹਰ ਸਿੰਘ ਗਿੱਲ) - ਸਥਾਨਕ ਸਿੱਖਾਂਵਾਲਾ ਸੜਕ 'ਤੇ ਸਥਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਵਿਖੇ ਹੋਈ ਕਾਰਜਸ਼ਾਲਾ ਕਰਵਾਈ ਗਈ | ਕਾਰਜਸ਼ਾਲਾ ਦੀ ਸ਼ੁਰੂਆਤ ਭਾਈ ਅਮਰਜੀਤ ਸਿੰਘ ਦੇ 'ਹੋਇ ਇਕੱਤਰ ਮਿਲੋ ਮੇਰੇ ਭਾਈ' ਸ਼ਬਦ ਗਾਇਣ ...
ਜੈਤੋ, 8 ਅਗਸਤ (ਗੁਰਚਰਨ ਸਿੰਘ ਗਾਬੜੀਆ) - ਭਾਰਤੀ ਕਮਿਊਨਿਸਟ ਪਾਰਟੀ ਬਲਾਕ ਜੈਤੋ ਦਾ ਡੈਲੀਗੇਟ ਇਜਲਾਸ ਵੀਰਪਾਲ ਕੌਰ ਮਹਿਲੜ੍ਹ ਦੀ ਪ੍ਰਧਾਨਗੀ ਹੇਠ ਸਥਾਨਕ ਨਹਿਰੂ ਪਾਰਕ ਵਿਖੇ ਬਲਾਕ ਜੈਤੋ ਦਾ ਡੈਲੀਗੇਟ ਇਜਲਾਸ ਹੋਇਆ | ਜਿਸ ਵਿਚ ਜ਼ਿਲ੍ਹਾ ਅਬਜਰਵਰ ਦੇ ਤੋਰ 'ਤੇ ...
ਕੋਟਕਪੂਰਾ, 8 ਅਗਸਤ (ਮੋਹਰ ਸਿੰਘ ਗਿੱਲ) - ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵਲੋਂ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਸਥਾਨਕ ਬਾਬਾ ਫ਼ਰੀਦ ਕਾਲਜ ਆਫ਼ ਨਰਸਿੰਗ ਵਿਖੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵੱਖ-ਵੱਖ ਟੀਮਾਂ ਨੇ ਜਿੱਥੇ ਭੰਗੜੇ ਦੀ ...
ਬਾਜਾਖਾਨਾ, 8 ਅਗਸਤ (ਜੀਵਨ ਗਰਗ) - ਸੀ.ਐਚ.ਸੀ. ਬਾਜਾਖਾਨਾ ਇਸ ਇਲਾਕੇ ਦੇ ਲਗਪਗ 92 ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀ ਹੈ | ਇਸ ਸੰਸਥਾ ਵਿਚ ਸਿਰਫ਼ ਦੋ ਮੈਡੀਕਲ ਅਫ਼ਸਰ ਹੋਣ ਦੇ ਬਾਵਜੂਦ ਵੀ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਬਿਹਤਰ ਸੇਵਾਵਾਂ ...
ਫ਼ਰੀਦਕੋਟ, 8 ਅਗਸਤ (ਸਰਬਜੀਤ ਸਿੰਘ)-ਸੱਤ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ ਜ਼ਿਲ੍ਹੇ ਭਰ ਦੇ ਮਜ਼ਦੂਰਾਂ ਵਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਲਗਾਇਆ ਗਿਆ | ਧਰਨੇ ਦੌਰਾਨ ਮਜ਼ਦੂਰ ਆਗੂਆਂ ਨੇ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ 75 ...
ਫ਼ਰੀਦਕੋਟ, 8 ਅਗਸਤ (ਸਰਬਜੀਤ ਸਿੰਘ) - ਲਾਇਨਜ਼ ਕਲੱਬ ਫ਼ਰੀਦਕੋਟ ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ 'ਚ ਲਗਾਏ ਖੂਨਦਾਨ ਕੈਂਪ 'ਚ ਜ਼ਿਲ੍ਹਾ ਫ਼ਰੀਦਕੋਟ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਗਗਨਦੀਪ ...
ਕੋਟਕਪੂਰਾ, 8 ਅਗਸਤ (ਮੋਹਰ ਸਿੰਘ ਗਿੱਲ)-ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਸਬ-ਡਵੀਜ਼ਨ ਕੋਟਕਪੂਰਾ ਦੇ ਨਵ-ਨਿਯੁਕਤ ਪ੍ਰਧਾਨ ਇਕਬਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ ਪਲੇਠੀ ਮੀਟਿੰਗ ਦੌਰਾਨ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਸਮੱਸਿਆਵਾਂ ਬਾਰੇ ...
ਜੈਤੋ, 8 ਅਗਸਤ (ਗੁਰਚਰਨ ਸਿੰਘ ਗਾਬੜੀਆ) - ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਪੰਜਾਬ ਦੀ ਆਪ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ 'ਚ ਲੰਪੀ ਚਮੜੀ ਦੀ ਬਿਮਾਰੀ ਨਾਲ ਹਜ਼ਾਰਾਂ ਪਸ਼ੂ ਮਰ ਰਹੇ ਹਨ ਉਥੇ ਹੀ ਮਰੇ ਹੋਏ ਪਸ਼ੂ ਸੜਕਾਂ 'ਤੇ ਰੁਲ ...
ਫ਼ਰੀਦਕੋਟ, 8 ਅਗਸਤ (ਚਰਨਜੀਤ ਸਿੰਘ ਗੋਂਦਾਰਾ) - ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ 'ਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਰੀਦਕੋਟ ਵਲੋਂ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸੀ.ਜੇ.ਐਮ. ਫ਼ਰੀਦਕੋਟ ...
ਮੋਗਾ, 8 ਅਗਸਤ (ਗੁਰਤੇਜ ਸਿੰਘ) - ਮੋਗਾ ਪੁਲਿਸ ਵਲੋਂ ਦੋ ਵੱਖ ਵੱਖ ਥਾਵਾਂ ਤੋਂ ਗਸ਼ਤ ਦੌਰਾਨ 10 ਗ੍ਰਾਮ ਹੈਰੋਇਨ ਅਤੇ 210 ਨਸ਼ੀਲੀਆਂ ਗੋਲੀਆਂ ਸਮੇਤ ਦੋ ਜਾਣਿਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ...
ਕੋਟਕਪੂਰਾ, 8 ਅਗਸਤ (ਮੇਘਰਾਜ) - ਸਾਹਿਤ ਸਭਾ ਕੋਟਕਪੂਰਾ ਦੇ ਬਾਨੀ ਮੈਂਬਰ ਅਤੇ ਪ੍ਰਸਿੱਧ ਲੇਖਕ ਮਾਸਟਰ ਪ੍ਰੀਤਮ ਸਿੰਘ ਦੀ ਬੀਤੇ ਦਿਨੀਂ ਬਿਮਾਰੀ ਕਾਰਨ ਮੌਤ ਹੋ ਗਈ ਸੀ | ਬੀਤੇ ਦਿਨ ਪਿੰਡ ਨਾਨਕਸਰ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ...
ਕੋਟਕਪੂਰਾ, 8 ਅਗਸਤ (ਮੇਘਰਾਜ) -ਸਮਾਜਸੇਵੀ ਸੰਸਥਾ ਨਿਸ਼ਕਾਮ ਸੇਵਾ ਸੰਮਤੀ ਕੋਟਕਪੂਰਾ ਵਲੋਂ 230ਵਾਂ ਮਾਸਿਕ ਮੁਫਤ ਰਾਸ਼ਨ ਵੰਡ ਸਮਾਗਮ ਸਰਪ੍ਰਸਤ ਯਸ਼ਪਾਲ ਅਗਰਵਾਲ ਅਤੇ ਸੰਸਥਾਪਕ ਪ੍ਰਧਾਨ ਡਾ. ਸੁਰਿੰਦਰ ਕੁਮਾਰ ਦਿਵੇਦੀ ਦੀ ਅਗਵਾਈ 'ਚ ਨਗਰ ਕੌਂਸਲ ਦੇ ਟਾਊਨ ਹਾਲ ...
ਕੋਟਕਪੂਰਾ, 8 ਅਗਸਤ (ਮੋਹਰ ਸਿੰਘ ਗਿੱਲ) - ਦਲਿਤ ਸਮਾਜ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਐਸ.ਸੀ/ਬੀ.ਸੀ ਸੰਘਰਸ਼ ਮੋਰਚੇ ਵਲੋਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾਣ ਦੀ ਕੜੀ ਤਹਿਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ...
ਫ਼ਰੀਦਕੋਟ, 8 ਅਗਸਤ (ਜਸਵੰਤ ਸਿੰਘ ਪੁਰਬਾ) - ਪਿਛਲੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਗੁਰੂ ਗੋਬਿੰਦ ਸਿੰਘ ਹਸਪਤਾਲ ਫ਼ਰੀਦਕੋਟ ਵਿਖੇ ਦੌਰਾ ਕਰਨ ਪਹੁੰਚੇ ਸਨ | ਜਿੱਥੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਵੇਖ ਕੇ ਕਾਫ਼ੀ ਤੱਲਖੀ 'ਚ ਆ ਗਏ ਅਤੇ ...
ਬਾਜਾਖਾਨਾ, 8 ਅਗਸਤ (ਜੀਵਨ ਗਰਗ)- ਜ਼ਿਲ਼੍ਹਾ ਪੁਲਿਸ ਮੁਖੀ ਰਾਜਪਾਲ ਸਿੰਘ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਪੁਲਿਸ ਵਲੋਂ ਨਸ਼ੇ ਦੇ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੰਸ. ਹਰਬੰਸ ਸਿੰਘ ਸਮੇਤ ਪੁਲਿਸ ਪਾਰਟੀ ਏ. ਐਸ. ਆਈ. ਪਰਮਿੰਦਰ ਸਿੰਘ ਨੇ ਇਕ ਵਿਅਕਤੀ ...
ਫ਼ਰੀਦਕੋਟ, 8 ਅਗਸਤ (ਜਸਵੰਤ ਸਿੰਘ ਪੁਰਬਾ) - ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਦੀ ਖ੍ਰੀਦ ਅਤੇ ਵੇਚ ਦੇ ਨਿਯਮ ਤਬਦੀਲ ਕਰਨ ਨੂੰ ਲੈ ਕੇ ਜਾਰੀ ਕੀਤੇ ਨੋਟੀਫਿਕੇਸ਼ਨ ਤੋਂ ਬਾਅਦ ਪੰਜਾਬ ਸਰਕਾਰ ਖ਼ਿਲਾਫ਼ ਹੁਣ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵਲੋਂ ਮੋਰਚਾ ਖੋਲ੍ਹ ਦਿੱਤਾ ...
ਫ਼ਰੀਦਕੋਟ, 8 ਅਗਸਤ (ਸਰਬਜੀਤ ਸਿੰਘ)-ਇੱਥੋਂ ਦੀ ਲੰਘਦੀ ਸਰਹਿੰਦ ਫ਼ੀਡਰ 'ਚੋਂ ਮਚਾਕੀ ਮੱਲ ਸਿੰਘ ਵਾਲੇ ਹੈੱਡ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਦੀ ਲਾਸ਼ ਮਿਲੀ ਹੈ | ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਲਾਸ਼ ਨੂੰ ਬਾਹਰ ਕੱਢ ਕੇ 72 ਘੰਟੇ ਲਈ ਸਥਾਨਕ ਗੁਰੂ ਗੋਬਿੰਦ ...
ਕੋਟਕਪੂਰਾ, 8 ਅਗਸਤ (ਮੋਹਰ ਸਿੰਘ ਗਿੱਲ) - ਸਥਾਨਕ ਸ਼ਹਿਰ ਦੇ ਐਨ ਬੁੱਕਲ 'ਚ ਵਸੇ ਕੋਠੇ ਵੜਿੰਗ ਦੇ ਵਸਨੀਕਾਂ ਵਲੋਂ ਪਿੰਡ ਦੀਆਂ ਸੜਕਾਂ, ਗਲੀਆਂ ਦੀ ਖ਼ਸਤਾ ਹਾਲਤ ਸੁਧਾਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਸ਼ਾਸ਼ਨ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ ...
ਕੋਟਕਪੂਰਾ, 8 ਅਗਸਤ (ਮੋਹਰ ਸਿੰਘ ਗਿੱਲ) - ਇੱਥੋਂ ਦੇ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ 'ਚ ਅੱਖਾਂ ਦਾ ਇਲਾਜ਼ ਕਰਨ ਵਾਲੇ ਇਕ ਡਾਕਟਰ ਦੀ ਹਸਪਤਾਲ ਅੰਦਰ ਕਥਿਤ ਗੈਰਹਾਜਰੀ ਖ਼ਿਲਾਫ਼ ਸੰਘਰਸ਼ ਕਰ ਰਹੇ ਨੌਜਵਾਨ ਰਮਨਪ੍ਰੀਤ ਸਿੰਘ ਦੇ ਹੱਕ ਵਿਚ ਕਿਸਾਨ ਜਥੇਬੰਦੀਆਂ ਸਮੇਤ ...
ਜੈਤੋ, 8 ਅਗਸਤ (ਗੁਰਚਰਨ ਸਿੰਘ ਗਾਬੜੀਆ) - ਸਥਾਨਕ ਸ੍ਰੀ ਗੀਤਾ ਭਵਨ ਵਿਖੇ ਸ਼ਿਵ ਗੌਰਾਂ ਮਿਲਨ ਉਤਸਵ ਕਮੇਟੀ ਦੇ ਪ੍ਰਧਾਨ ਮੋਹਿਤ ਮਿੱਤਲ ਦੀ ਪ੍ਰਧਾਨਗੀ ਹੇਠ ਸ਼ਿਵ ਗੋਰਾਂ ਮਿਲਨ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜੋ ਕਿ ਸਾਵਣ ਮਹੀਨੇ ਦੌਰਾਨ ਜਾਰੀ ਰਹੇਗਾ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX