ਤਾਜਾ ਖ਼ਬਰਾਂ


ਕਿਸਾਨਾਂ ਅੱਜ ਕਰਨਗੇ ਰੇਲਾਂ ਦਾ ਚੱਕਾ ਜਾਮ
. . .  4 minutes ago
ਅੰਮ੍ਰਿਤਸਰ, 3 ਅਕਤੂਬਰ - ਲਖੀਮਪੁਰ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਅਜੇ ਮਿਸ਼ਰਾ 'ਤੇ ਇਸ ਘਟਨਾ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਦਰਜ ਹੋਏ ਮਾਮਲੇ 'ਚ ਗ੍ਰਿਫ਼ਤਾਰੀ ਕਰਵਾਉਣ ਲਈ ਕਿਸਾਨਾਂ ਵਲੋਂ ਪੰਜਾਬ 'ਚ 17 ਵੱਖ-ਵੱਖ ਥਾਵਾਂ 'ਤੇ ਅੱਜ ਰੇਲ ਰੋਕੋ ਅੰਦੋਲਨ...
⭐ਮਾਣਕ - ਮੋਤੀ⭐
. . .  17 minutes ago
⭐ਮਾਣਕ - ਮੋਤੀ⭐
ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਟੋਰਾਂਟੋ ਵਿਚ ਭਗਵਦ ਗੀਤਾ ਪਾਰਕ ਦੀ ਭੰਨਤੋੜ ਨੂੰ "ਨਫ਼ਰਤ ਅਪਰਾਧ" ਕਰਾਰ ਦਿੱਤਾ, ਜਾਂਚ ਦੀ ਕੀਤੀ ਮੰਗ
. . .  1 day ago
ਭਾਰਤ ਨੇ ਦੂਜੇ ਟੀ-20 ਚ 16 ਦੌੜਾਂ ਨਾਲ ਹਰਾਇਆ ਦੱਖਣੀ ਅਫ਼ਰੀਕਾ
. . .  1 day ago
ਭਾਰਤ, ਨਿਊਜ਼ੀਲੈਂਡ ਨੇਵੀ ਨੇ ਵ੍ਹਾਈਟ ਸ਼ਿਪਿੰਗ ਇਨਫਰਮੇਸ਼ਨ ਐਕਸਚੇਂਜ ਸਮਝੌਤੇ 'ਤੇ ਕੀਤੇ ਹਸਤਾਖ਼ਰ
. . .  1 day ago
ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਦੋ ਧੜਿਆਂ ਵਿਚਾਲੇ ਜ਼ਬਰਦਸਤ ਲੜਾਈ ਕਾਰਨ ਸਥਿਤੀ ਤਣਾਅਪੂਰਨ ਬਣੀ
. . .  1 day ago
ਲੁਧਿਆਣਾ ,2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ ) -ਸਥਾਨਕ ਸੰਗਲਾ ਸ਼ਿਵਾਲਾ ਮੰਦਿਰ ਵਿਚ ਅੱਜ ਦੇਰ ਸ਼ਾਮ ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਹਿੰਦੂ ...
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20 - ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
3- ਜੰਮੂ ਅਤੇ ਕਸ਼ਮੀਰ : ਪੁਲਵਾਮਾ ਵਿਚ ਐਸ.ਪੀ.ਓ. ਜਾਵੇਦ ਅਹਿਮਦ ਡਾਰ ਨੂੰ ਅੰਤਿਮ ਸ਼ਰਧਾਂਜਲੀ ਭੇਟ
. . .  1 day ago
ਦਿੱਲੀ : ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ -ਅਦਾਕਾਰਾ ਕੰਗਨਾ ਰਣੌਤ
. . .  1 day ago
3 ਅਕਤੂਬਰ ਨੂੰਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ 17 ਜਗ੍ਹਾ ਰੇਲ ਚੱਕਾ ਜਾਮ
. . .  1 day ago
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- 5 ਓਵਰਾਂ ਬਾਅਦ ਭਾਰਤ 49/0
. . .  1 day ago
ਮੁੰਬਈ, 2 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- 5 ਓਵਰਾਂ ਬਾਅਦ ਭਾਰਤ 49/0
ਤਿੰਨ ਮੋਟਰਸਾਈਕਲ ਸਵਾਰਾਂ ਨੇ ਮੈਡੀਕੋਜ ਦੀ ਦੁਕਾਨ ਤੋਂ ਲੈਪਟੋਪ, ਮੋਬਾਈਲ ਤੇ ਨਗਦੀ ਲੁੱਟੀ
. . .  1 day ago
ਜੈਤੋ, 2 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਤਿੰਨ ਮੋਟਰਸਾਈਕਲ ਸਵਾਰਾਂ ਵਲੋਂ ਰਾਮਦਾਸ ਮੈਡੀਕੋਜ ਦੀ ਦੁਕਾਨ ਤੋਂ ਇਕ ਲੈਪਟੋਪ, ਮੋਬਾਈਲ ਤੇ ਨਗਦੀ ਲੁੱਟ ਕੇ ਲੈ ਜਾਣ ਦਾ ਪਤਾ ਲੱਗਿਆ ਹੈ। ਰਾਮਦਾਸ ਮੈਡੀਕੋਜ...
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਮੁੰਬਈ, 2 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਸਾਕਾ ਪੰਜਾ ਸਾਹਿਬ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ, 2ਅਕਤੂਬਰ (ਨਿੱਕੂਵਾਲ)- ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ...
ਪੰਜਾਬ 'ਚ ਕਰੀਬ 50 ਲੱਖ ਘਰਾਂ ਨੂੰ ਸਤੰਬਰ ਮਹੀਨੇ ਦਾ ਜ਼ੀਰੋ ਬਿਜਲੀ ਬਿੱਲ ਆਇਆ: ਭਗਵੰਤ ਮਾਨ
. . .  1 day ago
ਅਹਿਮਦਾਬਾਦ, 2 ਅਕਤੂਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਗੁਜਰਾਤ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਕੇਵਲ 6 ਮਹੀਨੇ ਪਹਿਲਾਂ ਸਾਡੀ ਸਰਕਾਰ ਬਣੀ ਅਤੇ ਅਸੀਂ ਆਪਣਾ ਵਾਅਦਾ ਪੂਰਾ...
ਪੋਪ ਫਰਾਂਸਿਸ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਕੀਤੀ ਅਪੀਲ
. . .  1 day ago
ਨਵੀਂ ਦਿੱਲੀ, ਪੋਪ ਫਰਾਂਸਿਸ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
ਝੋਨੇ ਦੀ ਖ਼ਰੀਦ ਅਤੇ ਢੋਆ-ਢੁਆਈ 'ਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀ ਕੀਤੀ ਜਾਵੇਗੀ: ਗੋਲਡੀ ਕੰਬੋਜ
. . .  1 day ago
ਮੰਡੀ ਘੁਬਾਇਆ, 2 ਅਕਤੂਬਰ (ਅਮਨ ਬਵੇਜਾ)- ਫੋਕਲ ਪੁਆਇੰਟ ਮੰਡੀ ਘੁਬਾਇਆ 'ਚ ਝੋਨੇ ਦੀ ਆਮਦ ਸ਼ੁਰੂ ਹੋਣ ਤੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ ਅਤੇ ਇਸ ਦੌਰਾਨ ਐੱਸ.ਡੀ.ਐੱਮ. ਰਵਿੰਦਰ ਸਿੰਘ ਅਰੋੜਾ...
ਸੀ.ਆਈ.ਏ. ਸਟਾਫ਼ ਮਾਨਸਾ ਦੇ ਇੰਚਾਰਜ ਖ਼ਿਲਾਫ਼ ਮੁਕੱਦਮਾ ਦਰਜ, ਕੀਤਾ ਬਰਖ਼ਾਸਤ
. . .  1 day ago
ਚੰਡੀਗੜ੍ਹ, 2 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਪੁਲਿਸ ਦੀ ਹਿਰਾਸਤ 'ਚੋਂ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੇ ਮਾਮਲੇ 'ਚ ਡੀ.ਜੀ.ਪੀ. ਗੌਰਵ ਯਾਦਵ ਨੇ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਇਸ ਮਾਮਲੇ 'ਚ ਦੋਸ਼ੀ ਪੁਲਿਸ...
ਜੰਮੂ-ਕਸ਼ਮੀਰ: ਪੁਲਵਾਮਾ 'ਚ ਹੋਇਆ ਅੱਤਵਾਦੀ ਹਮਲਾ, ਇਕ ਪੁਲਿਸ ਕਰਮਚਾਰੀ ਦੀ ਮੌਤ
. . .  1 day ago
ਸ਼੍ਰੀਨਗਰ, 2 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਅਤੇ ਪੁਲਿਸ ਦੀ ਸਾਂਝੀ ਪਾਰਟੀ 'ਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਪੁਲਿਸ ਜਵਾਨ ਦੀ ਮੌਤ ਹੋ ਗਈ ਜਦਕਿ ਇਕ ਸੀ.ਆਰ.ਪੀ.ਐੱਫ. ਦਾ ਜਵਾਨ...
ਰਿਸ਼ੀ ਵਿਹਾਰ 'ਚ ਹੋਈ ਲੁੱਟ ਖੋਹ ਦੀ ਸੁਲਝੀ ਗੁੱਥੀ, ਘਰ 'ਚ ਕੰਮ ਕਰਦੇ ਤਰਖਾਣ ਨੇ ਹੀ ਕਰਵਾਈ ਸੀ ਲੁੱਟ
. . .  1 day ago
ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)-ਸਥਾਨਕ ਮਜੀਠਾ ਰੋਡ ਦੇ ਇਲਾਕੇ ਰਿਸ਼ੀ ਵਿਹਾਰ ਵਿਖੇ ਲੁੱਟ ਖੋਹ ਦੀ ਗੁੱਥੀ ਸੁਲਝ ਗਈ ਹੈ। ਇਸ ਮਾਮਲੇ 'ਚ ਕੰਮ ਕਰਦੇ ਤਰਖਾਣ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਕੋਲੋਂ ਲੁੱਟ ਦਾ ਮਾਲ...
ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮੰਤਰੀ ਈ.ਟੀ.ਓ. ਦੇ ਦਫ਼ਤਰ ਦੇ ਬਾਹਰ ਦਿੱਤਾ ਰੋਸ ਧਰਨਾ
. . .  1 day ago
ਜੰਡਿਆਲਾ ਗੁਰੂ, 2 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ 'ਤੇ ਬਲਾਕ ਤਰਸਿੱਕਾ ਵਲੋਂ ਜਨਰਲ ਸਕੱਤਰ ਦਲਜਿੰਦਰ ਕੌਰ ਉਦੋਨੰਗਲ ਦੀ ਅਗਵਾਈ ਹੇਠ ਆਂਗਣਵਾੜੀ...
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਧਰਮਕੋਟ (ਮੋਗਾ) ਦਾਣਾ ਮੰਡੀ ਦਾ ਕੀਤਾ ਗਿਆ ਦੌਰਾ
. . .  1 day ago
ਮੋਗਾ, 2 ਅਕਤੂਬਰ-ਅੱਜ ਦੁਪਿਹਾਰ ਵੇਲੇ ਕੁਲਦੀਪ ਸਿੰਘ ਧਾਲੀਵਾਲ ਵਲੋਂ ਮੋਗਾ ਜ਼ਿਲ੍ਹੇ ਦੀ ਧਰਮਕੋਟ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ।
ਮੋਟਰਸਾਈਕਲ ਖੋਹ ਕੇ ਭੱਜ ਰਹੇ ਲੁਟੇਰਿਆਂ ਵਲੋਂ ਚਲਾਈ ਗੋਲੀ ਨਾਲ ਇਕ ਜ਼ਖ਼ਮੀ
. . .  1 day ago
ਅਜਨਾਲਾ, 2 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ ਦੇਰ ਰਾਤ ਪਿੰਡ ਸਾਰੰਗਦੇਵ ਨੇੜਿਓਂ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਰਹੇ ਲੁਟੇਰਿਆਂ ਵਲੋਂ ਗੋਲੀ ਚਲਾਉਣ ਨਾਲ ਸਰਹੱਦੀ ਪਿੰਡ ਬਲੜਵਾਲ ਆਬਾਦੀ ਹਰਨਾਮ ਸਿੰਘ ਦਾ ਰਹਿਣ...
ਸਾਢੇ ਪੰਜ ਕਿੱਲੋ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)- ਪੁਲਿਸ ਵਲੋਂ ਸਾਢੇ ਪੰਜ ਕਿਲੋਗ੍ਰਾਮ ਹੈਰੋਇਨ ਸਮੇਤ ਇਕ ਤਸਕਰ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਐੱਸ.ਟੀ.ਐੱਫ. ਵਲੋਂ ਇਸ ਦਾ ਖ਼ੁਲਾਸਾ ਪ੍ਰੈੱਸ ਕਾਨਫ਼ਰੰਸ...
ਇੰਡੋਨੇਸ਼ੀਆ: ਫੁੱਟਬਾਲ ਸਟੇਡੀਅਮ 'ਚ ਹੋਈ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 174 ਹੋਈ
. . .  1 day ago
ਜਕਾਰਤਾ, 2 ਅਕਤੂਬਰ- ਇੰਡੋਨੇਸ਼ੀਆ 'ਚ ਬੀਤੀ ਰਾਤ ਨੂੰ ਫੁੱਟਬਾਲ ਮੈਚ ਦੌਰਾਨ ਹੋਏ ਦੰਗਿਆਂ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 174 ਹੋ ਗਈ ਹੈ। ਮਰਨ ਵਾਲਿਆਂ 'ਚ ਬੱਚੇ ਅਤੇ ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਮੈਂ ਕੰਮਾਂ ਨਾਲ ਹੀ ਆਪਣੇ-ਆਪ ਨੂੰ ਬਹੁਗਿਣਤੀ ਵਾਲਾ ਕੀਤਾ ਹੈ। -ਨੈਪੋਲੀਅਨ ਬੋਨਾਪਾਰਟ

ਪੰਜਾਬ / ਜਨਰਲ

ਕਿਸਾਨਾਂ ਵਲੋਂ ਫਗਵਾੜਾ ਵਿਖੇ ਦਿੱਲੀ-ਅੰਮਿ੍ਤਸਰ ਜੀ.ਟੀ. ਰੋਡ ਜਾਮ

ਫਗਵਾੜਾ, 8 ਅਗਸਤ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ੂਗਰ ਮਿੱਲ ਵੱਲ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਦਿੱਤੇ ਸੱਦੇ 'ਤੇ ਕਿਸਾਨਾਂ ਵਲੋਂ ਸ਼ੂਗਰ ਮਿੱਲ ਚੌਕ ਵਿਖੇ ਧਰਨਾ ਲਗਾ ਕੇ ਦਿੱਲੀ-ਅੰਮਿ੍ਤਸਰ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ | ਅੱਜ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਸ਼ੂਗਰ ਮਿੱਲ ਚੌਕ ਵਿਖੇ ਪੁੱਜਣੇ ਸ਼ੁਰੂ ਹੋਏ ਤੇ ਕਰੀਬ 10 ਵਜੇ ਧਰਨਾ ਲਗਾ ਦਿੱਤਾ ਤੇ ਆਵਾਜਾਈ ਠੱਪ ਕਰ ਦਿੱਤੀ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਕਿਰਪਾਲ ਸਿੰਘ ਮੁਸਾਪੂਰ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ, ਗੁਰਪਾਲ ਸਿੰਘ ਪਾਲਾ ਮੌਲੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਕਿਸਾਨਾਂ ਦੀ ਫਗਵਾੜਾ ਸ਼ੂਗਰ ਮਿੱਲ ਵੱਲ ਕਰੀਬ 72 ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਹੋਈ ਪਈ ਹੈ ਜਿਸ ਕਾਰਨ ਕਿਸਾਨ ਆਪਣੇ ਖ਼ਰਚੇ ਕਰਨ ਤੋਂ ਤੰਗ ਹਨ | ਉਨ੍ਹਾਂ ਕਿਹਾ ਕਿ ਪਹਿਲਾ ਕਾਂਗਰਸ ਨੇ ਕਿਸਾਨਾਂ ਨੂੰ ਭਰੋਸਾ ਦੇ ਕੇ ਆਪਣਾ ਡੰਗ ਟਪਾ ਲਿਆ ਤੇ ਹੁਣ 'ਆਪ' ਸਰਕਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੁਲਦੀਪ ਸਿੰਘ ਧਾਲੀਵਾਲ ਨਾਲ ਚਾਰ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਹੋਇਆ ਕੁੱਝ ਵੀ ਨਹੀਂ | ਉਨ੍ਹਾਂ ਕਿਹਾ ਕਿ ਕਿਸਾਨ ਬਿਲਕੁਲ ਵੀ ਧਰਨਾ ਲਗਾਉਣ ਦੇ ਹੱਕ 'ਚ ਨਹੀਂ ਸਨ ਪਰ ਸਰਕਾਰ ਦੀਆਂ ਨੀਤੀਆਂ ਕਾਰਨ ਉਨ੍ਹਾਂ ਨੂੰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ | ਇਸੇ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਏ.ਡੀ.ਸੀ. (ਡੀ) ਕਪੂਰਥਲਾ ਸੁਰਿੰਦਰ ਕੁਮਾਰ ਆਂਗਰਾ ਦੀ ਅਗਵਾਈ 'ਚ ਸ਼ੂਗਰ ਮਿੱਲ ਚੌਕ 'ਚ ਕਿਸਾਨਾਂ ਨਾਲ ਹੋਈ | ਕਿਸਾਨਾਂ ਨੇ ਕਿਹਾ ਕਿ ਮਿੱਲ ਮਾਲਕਾਂ ਨੇ ਪਿੰਡ ਭੂੰਨਾ ਜ਼ਿਲ੍ਹਾ ਫ਼ਤਿਆਬਾਦ ਹਰਿਆਣਾ 'ਚ ਜੋ ਕਰੀਬ 29 ਕਰੋੜ ਰੁਪਏ ਦੀ ਜਾਇਦਾਦ ਵੇਚੀ ਹੈ, ਜਿਸ ਦਾ ਬਿਆਨਾ ਹੋਇਆ ਹੈ ਉਸ ਦੀ ਰਜਿਸਟਰੀ ਸਰਕਾਰ ਕਰਵਾ ਕੇ ਕਿਸਾਨਾਂ ਨੂੰ ਕਰੀਬ 23 ਕਰੋੜ ਰੁਪਏ ਦਿਵਾ ਦੇਵੇ | ਕਿਸਾਨ ਆਗੂ ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਸਰਕਾਰ ਨਾਲ ਗੱਲਬਾਤ ਕਰਕੇ ਇਸ ਦਾ ਹੱਲ ਕੱਢਣ ਲਈ ਕੱਲ੍ਹ ਤੱਕ ਦਾ ਸਮਾਂ ਲਿਆ ਗਿਆ ਹੈ | ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਕਿਸਾਨਾਂ ਦੀ ਹਮਾਇਤ 'ਤੇ ਪੁੱਜੇ ਤੇ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਵੀ ਇਸ ਦਾ ਨਤੀਜਾ ਕੱਢਣ 'ਚ ਅਸਫਲ ਰਹੀ ਜੋ ਕਿ ਸ਼ਰਮ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਧੱਕਾ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਸੰਤ ਪ੍ਰੀਤਮ ਸਿੰਘ ਡੁਮੇਲੀ, ਮੇਜਰ ਸਿੰਘ ਅਠੌਲੀ, ਨਰਿੰਦਰ ਗੋਲਡੀ, ਕੁਲਵੰਤ, ਹਰਜਿੰਦਰ ਸਿੰਘ, ਗੁਰਬਖ਼ਸ਼ ਸਿੰਘ ਅਠੌਲੀ, ਜਗਦੀਪ ਸਿੰਘ ਨਿਹਾਲਗੜ੍ਹ, ਤਰਨਦੀਪ ਸਿੰਘ ਸਮੇਤ ਵੱਡੀ ਗਿਣਤੀ 'ਚ ਕਿਸਾਨ ਸ਼ਾਮਿਲ ਸਨ | ਧਰਨੇ ਮੌਕੇ ਲੰਗਰ ਦੀ ਸੇਵਾ ਸੰਤ ਬਾਬਾ ਪਰਮੇਸ਼ਰ ਸਿੰਘ ਭੋਗਪੁਰ ਵਾਲਿਆਂ ਤੇ ਚਾਹ ਦੀ ਸੇਵਾ ਜਮਾਲਪੁਰ ਦੀ ਸੰਗਤ ਵਲੋਂ ਕੀਤੀ ਗਈ |
12 ਤੋਂ ਹੋਵੇਗਾ ਜੀ.ਟੀ. ਰੋਡ ਤੇ ਰੇਲ ਟਰੈਕ ਜਾਮ
ਕੁਲਵਿੰਦਰ ਕਾਲਾ ਨੇ ਦੱਸਿਆ ਕਿ ਕਿਸਾਨਾਂ ਵਲੋਂ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਸਿਰਫ਼ ਇਕ ਪਾਸੇ ਨੂੰ ਹੀ ਜਾਮ ਕੀਤਾ ਗਿਆ ਹੈ ਤਾਂ ਜੋ ਦੁਕਾਨਦਾਰਾਂ ਤੇ ਲੋਕਾਂ ਨੂੰ ਮੁਸ਼ਕਿਲ ਨਾ ਆਵੇ | ਜੇਕਰ ਸਰਕਾਰ ਨੇ ਜਲਦ ਮਾਮਲੇ ਦਾ ਹੱਲ ਨਾ ਕੱਢਿਆ ਤਾਂ 12 ਅਗਸਤ ਤੋਂ ਜੀ.ਟੀ. ਰੋਡ ਦੇ ਦੋਵੇਂ ਪਾਸੇ ਤੇ ਰੇਲਵੇ ਟਰੈਕ ਬੰਦ ਕੀਤੇ ਜਾਣਗੇ |
ਲੋਕਾਂ ਨੂੰ ਵੱਖ-ਵੱਖ ਰਸਤਿਆਂ ਰਾਹੀਂ ਗੁਜ਼ਰ ਕੇ ਕਰਨੀ ਪਈ ਮੰਜ਼ਿਲ ਤੈਅ
ਧਰਨੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਲੁਧਿਆਣਾ ਤੋਂ ਆਉਣ ਵਾਲੀ ਟਰੈਫ਼ਿਕ ਨੂੰ ਕਾਫ਼ੀ ਪਿੱਛੇ ਹੀ ਪੁਲਿਸ ਵਲੋਂ ਦੂਜੇ ਪਾਸੇ ਕਰ ਦਿੱਤਾ ਗਿਆ ਸੀ ਜਿਸ ਕਾਰਨ ਫਗਵਾੜਾ ਸ਼ਹਿਰ 'ਚ ਆਉਣ ਵਾਲੇ ਲੋਕਾਂ ਨੂੰ ਵੱਖ-ਵੱਖ ਰਸਤਿਆਂ ਰਾਹੀਂ ਘੁੰਮ ਕੇ ਆਪਣੀ ਮੰਜ਼ਿਲ 'ਤੇ ਜਾਣਾ ਪਿਆ |
ਸੁਰੱਖਿਆ ਦੇ ਸਖ਼ਤ ਪ੍ਰਬੰਧ
ਅੱਜ ਸਵੇਰ ਤੋਂ ਫਗਵਾੜਾ ਪੁਲਿਸ ਵਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ ਤੇ 200 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਸਨ | ਡੀ.ਐਸ.ਪੀ. ਜਸਪ੍ਰੀਤ ਸਿੰਘ ਖ਼ੁਦ ਸਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਤੇ ਧਰਨੇ ਵਾਲੀ ਸਥਾਨ ਦੇ ਆਲੇ-ਦੁਆਲੇ ਪੁਆਇੰਟ ਬਣਾ ਕੇ ਟਰੈਫ਼ਿਕ ਨੂੰ ਡਾਇਵਰਟ ਕੀਤਾ ਗਿਆ |

ਗੋਲਡਨ ਸੰਧਰ ਸ਼ੂਗਰ ਮਿੱਲ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ

ਕਪੂਰਥਲਾ, (ਅਮਰਜੀਤ ਕੋਮਲ)-ਗੋਲਡਨ ਸੰਧਰ ਸ਼ੂਗਰ ਮਿੱਲ ਲਿਮਟਿਡ ਫਗਵਾੜਾ ਵਲੋਂ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਨਾ ਕੀਤੇ ਜਾਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਵਿਸ਼ੇਸ਼ ਸਾਰੰਗਲ ਡੀ.ਸੀ. ਕਪੂਰਥਲਾ ਨੇ ਪੰਜਾਬ ਦੇ 22 ਜ਼ਿਲਿ੍ਹਆਂ ਦੇ ਡਿਪਟੀ ...

ਪੂਰੀ ਖ਼ਬਰ »

-ਮਨਦੀਪ ਕੌਰ ਖੁਦਕੁਸ਼ੀ ਮਾਮਲਾ-

ਇਨਸਾਫ਼ ਲਈ ਰਾਘਵ ਚੱਢਾ ਵਲੋਂ ਵਿਦੇਸ਼ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 8 ਅਗਸਤ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਰਾਘਵ ਚੱਢਾ ਨੇ ਸੋਮਵਾਰ ਨੂੰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਉਨ੍ਹਾਂ ਦੇ ਦਫਤਰ 'ਚ ਮੁਲਾਕਾਤ ਕੀਤੀ ਅਤੇ ਨਿਊਯਾਰਕ ਵਿਚ ਇਕ 30 ਸਾਲਾ ਭਾਰਤੀ ਮੂਲ ਦੀ ਔਰਤ ਵਲੋਂ ਕੀਤੀ ...

ਪੂਰੀ ਖ਼ਬਰ »

ਸੁਖਬੀਰ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਸੀਨੀਅਰ ਅਕਾਲੀਆਂ ਦੀ ਅੰਮਿ੍ਤਸਰ 'ਚ ਇਕੱਤਰਤਾ

ਅੰਮਿ੍ਤਸਰ, 8 ਅਗਸਤ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਵਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਦਲ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਵਿਚ ਗੁਰੂ ਨਗਰੀ ਵਿਖੇ ਇਕੱਤਰਤਾ ਕਰਕੇ ਪਾਰਟੀ ਦੇ ਮੌਜੂਦਾ ਹਾਲਾਤ ...

ਪੂਰੀ ਖ਼ਬਰ »

ਪਿੰਦਰੀ ਗੈਂਗ ਦੇ 10 ਖਤਰਨਾਕ ਗੈਂਗਸਟਰ ਕਾਬੂ

ਰੂਪਨਗਰ, 8 ਅਗਸਤ (ਸਤਨਾਮ ਸਿੰਘ ਸੱਤੀ)-ਰੂਪਨਗਰ ਪੁਲਿਸ ਵਲੋਂ ਪਿੰਦਰੀ ਗੈਂਗ ਦੇ 10 ਖ਼ਤਰਨਾਕ ਗੈਂਗਸਟਰਾਂ ਜਿਨ੍ਹਾਂ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਦੱਸਿਆ ਗਿਆ, ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲ ਸੱਤ ਗੈਰ ਕਾਨੂੰਨੀ ਹਥਿਆਰ ਅਤੇ 51 ਜ਼ਿੰਦਾ ...

ਪੂਰੀ ਖ਼ਬਰ »

27ਵਾਂ ਹਿੰਦ ਪਾਕਿ ਦੋਸਤੀ ਸੰਮੇਲਨ 14 ਨੂੰ ਅੰਮਿ੍ਤਸਰ 'ਚ

ਜਲੰਧਰ, 8 ਅਗਸਤ (ਹਰਵਿੰਦਰ ਸਿੰਘ ਫੁੱਲ)-ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰੀਸਰਚ ਅਕਾਦਮੀ ਅੰਮਿ੍ਤਸਰ, ਸਾਫ਼ਮਾ ਤੇ ਪੰਜਾਬ ਜਾਗਿ੍ਤੀ ਮੰਚ ਵਲੋਂ ਸਰਬੱਤ ਦਾ ਭਲਾ ਟਰੱਸਟ ਅਤੇ ਨਾਟਸ਼ਾਲਾ ਅੰਮਿ੍ਤਸਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 27ਵੇਂ ਹਿੰਦ-ਪਾਕਿ ਦੋਸਤੀ ...

ਪੂਰੀ ਖ਼ਬਰ »

ਕਾਲੋਨਾਈਜ਼ਰਾਂ ਤੇ ਪ੍ਰਾਪਰਟੀ ਡੀਲਰਾਂ ਵਲੋਂ ਮੰਗਾਂ ਨੂੰ ਲੈ ਕੇ ਸਾਰੀਆਂ ਤਹਿਸੀਲਾਂ 'ਚ ਰੋਸ ਧਰਨੇ

ਲੁਧਿਆਣਾ, 8 ਅਗਸਤ (ਪੁਨੀਤ ਬਾਵਾ)- ਪੰਜਾਬ ਕਲੋਨਾਈਜ਼ਰ ਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵਲੋਂ ਮੰਗਾਂ ਮੰਨਵਾਉਣ ਲਈ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਬਾਹਰ ਰੋਸ ਧਰਨੇ ਦਿੱਤੇ ਗਏ | ਜਿਸ ਕਰਕੇ ਤਹਿਸੀਲਾਂ 'ਚ ਅੱਜ ਨਾ ਮਾਤਰ ਲੋਕ ਹੀ ਕੰਮ ਕਰਵਾਉਣ ਲਈ ਪੁੱਜੇ | ...

ਪੂਰੀ ਖ਼ਬਰ »

ਪਰਾਲੀ ਸਾੜਨ ਤੋਂ ਰੋਕਣ ਲਈ ਦਿੱਤੀ 1178 ਕਰੋੜ ਦੀ ਸਬਸਿਡੀ 'ਚੋਂ 11 ਫੀਸਦੀ ਦੇ ਸਬੂਤ ਨਾ ਮਿਲੇ

ਹਰਕਵਲਜੀਤ ਸਿੰਘ ਚੰਡੀਗੜ੍ਹ, 8 ਅਗਸਤ- ਪੰਜਾਬ 'ਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਲਈ ਕੇਂਦਰ ਵਲੋਂ ਪਰਾਲੀ ਦੀ ਸੰਭਾਲ ਲਈ ਖਰੀਦੀਆਂ ਮਸ਼ੀਨਾਂ 'ਤੇ ਦਿੱਤੀ ਕੋਈ 1178 ਕਰੋੜ ਰੁਪਏ ਦੀ ਸਬਸਿਡੀ ਵਿਚ ਧਾਂਦਲੀ ਦੀਆਂ ਰਿਪੋਰਟਾਂ ਤੋਂ ਬਾਅਦ ਰਾਜ ਦੇ ਖੇਤੀਬਾੜੀ ...

ਪੂਰੀ ਖ਼ਬਰ »

ਸ਼ਰਾਬ ਪੀਂਦਿਆਂ ਤਕਰਾਰ 'ਚ ਨੌਜਵਾਨ ਦੀ ਹੱਤਿਆ

ਜ਼ੀਰਕਪੁਰ, 8 ਅਗਸਤ (ਹੈਪੀ ਪੰਡਵਾਲਾ)-ਬਲਟਾਣਾ ਪੁਲਿਸ ਚੌਕੀ ਨੇੜੇ ਲੰਘੀ ਦੇਰ ਰਾਤ ਸ਼ਰਾਬ ਪੀਂਦੇ ਦੋ ਮਜ਼ਦੂਰ ਸਾਥੀਆਂ ਵਿਚਕਾਰ ਹੋਈ ਤਕਰਾਰ ਦੌਰਾਨ ਇਕ ਨੇ ਦੂਜੇ 'ਤੇ ਵਾਰ ਕਰਕੇ ਉਸ ਨੂੰ ਜਾਨੋਂ ਮਾਰ ਦਿੱਤਾ | ਮਿ੍ਤਕ ਦੀ ਪਛਾਣ ਅਮਿਤ (20) ਵਾਸੀ ਉੱਤਰ ਪ੍ਰਦੇਸ਼ ਵਜੋਂ ...

ਪੂਰੀ ਖ਼ਬਰ »

ਪੰਜਾਬ ਪੁਲਿਸ ਨੇ ਇਕ ਮਹੀਨੇ 'ਚ ਨਸ਼ਿਆਂ ਦੇ ਮਾਮਲੇ 'ਚ 141 ਭਗੌੜੇ ਗਿ੍ਫ਼ਤਾਰ ਕੀਤੇ

ਚੰਡੀਗੜ੍ਹ, 8 ਅਗਸਤ (ਤਰੁਣ ਭਜਨੀ)- ਪੰਜਾਬ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪਿਛਲੇ ਇਕ ਮਹੀਨੇ ਦੌਰਾਨ 141 ਭਗੌੜਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਜਾਣਕਾਰੀ ਸੋਮਵਾਰ ਨੂੰ ਇੱਥੇ ਹੈੱਡਕੁਆਰਟਰ ਦੇ ਆਈ.ਜੀ. ਡਾ. ਸੁਖਚੈਨ ਸਿੰਘ ਗਿੱਲ ਨੇ ...

ਪੂਰੀ ਖ਼ਬਰ »

ਹਰੀ ਕ੍ਰਾਂਤੀ ਲਿਆਉਣ 'ਚ ਵਡਮੁੱਲਾ ਯੋਗਦਾਨ ਪਾਉਣ ਵਾਲੀ ਪੀ.ਏ.ਯੂ. ਨੂੰ ਸਰਕਾਰਾਂ ਨੇ ਵਿਸਾਰਿਆ

ਪੁਨੀਤ ਬਾਵਾ ਲੁਧਿਆਣਾ, 8 ਅਗਸਤ -ਦੇਸ਼ ਅੰਦਰ ਹਰੀ ਕ੍ਰਾਂਤੀ ਲਿਆਉਣ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦਾ ਆਪਣਾ ਭਵਿੱਖ ਧੁੰਦਲਾ ਹੁੰਦਾ ਜਾ ਰਿਹਾ ਹੈ, ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਹੋਵੇਗਾ ਰਾਜ ਪੱਧਰੀ ਸਮਾਗਮ

ਚੰਡੀਗੜ੍ਹ, 8 ਅਗਸਤ (ਅਜੀਤ ਬਿਊਰੋ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਨੇ 12 ਅਗਸਤ ਨੂੰ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਉਣ ਦਾ ਫ਼ੈਸਲਾ ਕੀਤਾ ਹੈ | ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ...

ਪੂਰੀ ਖ਼ਬਰ »

ਟੀ.ਟੀ.ਪੀ. ਦਾ ਚੋਟੀ ਦਾ ਕਮਾਂਡਰ ਉਮਰ ਖ਼ਾਲਿਦ ਖ਼ੁਰਾਸਾਨੀ ਬੰਬ ਧਮਾਕੇ 'ਚ ਹਲਾਕ

ਅੰਮਿ੍ਤਸਰ, 8 ਅਗਸਤ (ਸੁਰਿੰਦਰ ਕੋਛੜ)-ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦਾ ਚੋਟੀ ਦਾ ਕਮਾਂਡਰ ਉਮਰ ਖ਼ਾਲਿਦ ਖ਼ੁਰਾਸਾਨੀ ਉਰਫ਼ ਅਬਦੁਲ ਵਲੀ ਮੁਹੰਮਦ ਦੇ ਮਾਰੇ ਜਾਣ ਦੀ ਖ਼ਬਰ ਹੈ | ਅਫ਼ਗਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਖ਼ੁਰਾਸਾਨੀ ਤੇ ਟੀ. ਟੀ. ਪੀ. ਦੇ ...

ਪੂਰੀ ਖ਼ਬਰ »

ਤਿੰਨ ਦਿਨਾਂ 'ਚ ਪੱਕੇ ਦੰਦ ਲਗਾਉਣ ਦੀ ਤਕਨੀਕ ਕੈਂਸਰ ਰੋਗੀਆਂ ਲਈ ਵੀ ਕਾਰਗਰ- ਡਾ. ਨੈਨਸੀ

ਜਲੰਧਰ, 8 ਅਗਸਤ (ਐੱਮ. ਐੱਸ. ਲੋਹੀਆ)— ਜਬਾੜੇ ਦੀ ਘਸੀ ਹੱਡੀ ਜਾਂ ਸ਼ੂਗਰ ਦੇ ਮਰੀਜ਼ਾਂ ਦੇ ਪੱਕੇ ਦੰਦ ਲਗਾਉਣ ਲਈ ਕਾਰਗਰ ਜਰਮਨ ਦੀ ਤਕਨੀਕ ਨਾਲ ਕੈਂਸਰ ਰੋਗੀਆਂ ਦੇ ਵੀ 3 ਦਿਨਾਂ 'ਚ ਪੱਕੇ ਦੰਦ ਲਗਾਏ ਜਾ ਸਕਦੇ ਹਨ | ਇਹ ਜਾਣਕਾਰੀ ਸਥਾਨਕ ਨਿਊ ਜਵਾਹਰ ਨਗਰ ਵਿਖੇ ਹਰਪ੍ਰੀਤ ...

ਪੂਰੀ ਖ਼ਬਰ »

ਮਜੀਠੀਆ ਦੀ ਨਿਆਇਕ ਹਿਰਾਸਤ 22 ਤੱਕ ਵਧਾਈ

ਐੱਸ. ਏ. ਐੱਸ. ਨਗਰ, 8 ਅਗਸਤ (ਜਸਬੀਰ ਸਿੰਘ ਜੱਸੀ)-ਡਰੱਗਜ਼ ਮਾਮਲੇ ਵਿਚ ਨਾਮਜ਼ਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿਚ ਪੇਸ਼ ਹੋਏ | ਅਦਾਲਤ ਵਲੋਂ ਇਸ ਮਾਮਲੇ 'ਚ ਮਜੀਠੀਆ ਦੀ ਨਿਆਇਕ ਹਿਰਾਸਤ 22 ...

ਪੂਰੀ ਖ਼ਬਰ »

ਧਰਮਸੋਤ ਤੇ ਡੀ. ਐਫ. ਓ. ਨੂੰ 18 ਨੂੰ ਮਿਲੇਗੀ ਚਲਾਨ ਦੀ ਕਾਪੀ

ਐੱਸ. ਏ. ਐੱਸ. ਨਗਰ, 8 ਅਗਸਤ (ਜਸਬੀਰ ਸਿੰਘ ਜੱਸੀ)-ਖੈਰ ਦੇ ਦਰੱਖ਼ਤਾਂ ਦੀ ਕਟਾਈ ਲਈ ਰਿਸ਼ਵਤ ਲੈਣ, ਬਦਲੀਆਂ ਕਰਨ ਬਦਲੇ ਰਿਸ਼ਵਤ ਲੈਣ ਅਤੇ ਬੂਟੇ ਲਗਾਉਣ ਦੌਰਾਨ ਕੀਤੇ ਘਪਲੇ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਨਾਮਜ਼ਦ ਕੀਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ...

ਪੂਰੀ ਖ਼ਬਰ »

ਅੰਮਿ੍ਤਸਰ ਤੋਂ ਰਵਾਨਾ ਹੋਏ ਯਾਤਰੀਆਂ ਨੂੰ ਦਿੱਲੀ 'ਚ ਹੋਣਾ ਪਿਆ ਖੱਜਲ ਖੁਆਰ

ਰਾਜਾਸਾਂਸੀ, 8 ਅਗਸਤ (ਹਰਦੀਪ ਸਿੰਘ ਖੀਵਾ)-ਬੀਤੀ ਦੇਰ ਰਾਤ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਵੈਨਕੂਵਰ ਲਈ ਰਵਾਨਾ ਹੋਏ 45 ਯਾਤਰੀ ਜੋ ਦੇਰ ਰਾਤ ਦਿੱਲੀ ਹਵਾਈ ਅੱਡੇ 'ਤੇ ਫਸ ਗਏ, ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ...

ਪੂਰੀ ਖ਼ਬਰ »

ਅੱਜ ਪਨਬੱਸ ਤੇ ਪੀ. ਆਰ. ਟੀ. ਸੀ. ਬੱਸਾਂ ਦੇ ਚੱਕੇ ਨਹੀਂ ਹੋਣਗੇ ਜਾਮ

ਅੰਮਿ੍ਤਸਰ, 8 ਅਗਸਤ (ਗਗਨਦੀਪ ਸ਼ਰਮਾ)-ਪੰਜਾਬ ਦੀਆਂ ਪਨਬੱਸ ਅਤੇ ਪੀ. ਆਰ. ਟੀ. ਸੀ. ਬੱਸਾਂ ਦੇ ਚੱਕੇ 9 ਅਗਸਤ (ਮੰਗਲਵਾਰ) ਨੂੰ ਜਾਮ ਨਹੀਂ ਹੋਣਗੇ | ਕਿਉਂਕਿ ਪੰਜਾਬ ਰੋਡਵੇਜ਼, ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਕਮੇਟੀ ਵਲੋਂ ਸਰਕਾਰ ਨਾਲ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਵਲੋਂ ਸੋਧ ਬਿੱਲ ਵਿਰੁੱਧ ਪੰਜਾਬ ਭਰ 'ਚ ਪ੍ਰਦਰਸ਼ਨ

ਪਟਿਆਲਾ, 8 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਇੰਪਲਾਈਜ਼ ਫੈਡਰੇਸ਼ਨ ਏਟਕ, ਇੰਪਲਾਈਜ ਫੈਡਰੇਸ਼ਨ ਚਾਹਲ, ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ, ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਂਸਕੋ ਆਧਾਰਤ ਬਿਜਲੀ ਮੁਲਾਜ਼ਮ ...

ਪੂਰੀ ਖ਼ਬਰ »

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਨੇ ਆਪਣੇ 'ਤੇ ਲਗਾਏ ਦੋਸ਼ਾਂ ਨੂੰ ਨਕਾਰਿਆ

ਜਲੰਧਰ, 8 ਅਗਸਤ (ਜਸਪਾਲ ਸਿੰਘ)-ਤਖਤ ਸ੍ਰੀ ਹਰਮਿੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਨੇ ਡਾ. ਗੁਰਵਿੰਦਰ ਸਿੰਘ ਸਮਰਾ ਨਾਮਕ ਇਕ ਵਿਅਕਤੀ ਵਲੋਂ ਲਗਾਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਕੁੱਝ ਲੋਕ ਸਿੱਖ ਕੌਮ ਨੂੰ ...

ਪੂਰੀ ਖ਼ਬਰ »

ਬਿਜਲੀ ਸੋਧ ਬਿੱਲ ਪੇਸ਼ ਕਰਨਾ ਕੇਂਦਰ ਦਾ ਧੋਖਾ ਤੇ ਬਹੁਮਤ ਦਾ ਹੰਕਾਰ-ਰਾਜੇਵਾਲ

ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਕੇਂਦਰ ਸਰਕਾਰ ਨੇ ਉਹ ਕੀਤਾ ਜਿਸ ਦਾ ਸ਼ੱਕ ਸੀ, ਇਹ ਸਿੱਧ ਹੋ ਗਿਆ ਹੈ ਕਿ ਮੋਦੀ ਸਰਕਾਰ ਹੰਕਾਰ ਵਿਚ ਦੇਸ਼ ਵਾਸੀਆਂ ਦੀ ਪ੍ਰਵਾਹ ਨਹੀਂ ਕਰਦੀ | ਅੱਜ ਸੰਸਦ ਵਿਚ ਪੇਸ਼ ਕੀਤੇ ਬਿਜਲੀ ਸੋਧ ਬਿੱਲ 2020 ਸਬੰਧੀ ਆਪਣੀ ਪ੍ਰਤੀਕਿਰਿਆ ਜ਼ਾਹਿਰ ...

ਪੂਰੀ ਖ਼ਬਰ »

ਵੰਡ ਸਮੇਂ ਦੇ ਵਿਛੜੇ 92 ਸਾਲਾ ਪੰਜਾਬੀ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਭਤੀਜੇ ਨੂੰ ਮਿਲਿਆ

ਲਾਹੌਰ, 8 ਅਗਸਤ (ਏਜੰਸੀ)- ਭਾਰਤ-ਪਾਕਿ ਵੰਡ ਸਮੇਂ ਦੇ ਵਿਛੜੇ ਇਕ 92 ਸਾਲਾ ਭਾਰਤੀ ਪੰਜਾਬੀ ਦੀ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ 75 ਸਾਲ ਬਾਅਦ ਆਪਣੇ ਭਤੀਜੇ ਨਾਲ ਮੁਲਾਕਾਤ ਹੋਈ, ਉਨ੍ਹਾਂ ਦਾ ਬਾਕੀ ਪਰਿਵਾਰ ਉਸ ਸਮੇਂ ਫਿਰਕੂ ਹਿੰਸਾ 'ਚ ਮਾਰਿਆ ...

ਪੂਰੀ ਖ਼ਬਰ »

ਗੋ ਗਲੋਬਲ ਮੋਗਾ ਨੇ ਨਵਜੋਤ ਕੌਰ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ

ਮੋਗਾ, 8 ਅਗਸਤ (ਸੁਰਿੰਦਰਪਾਲ ਸਿੰਘ)- ਉੱਘੀ ਆਈਲਟਸ ਤੇ ਇਮੀਗੇ੍ਰਸ਼ਨ ਸੰਸਥਾ ਗੋ ਗਲੋਬਲ ਕੰਸਲਟੈਂਟਸ ਮੋਗਾ ਜੋ ਕਿ ਸਬ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ ਤੇ ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਖੇਤਰ ਵਿਚ ਆਪਣੀਆਂ ਵਧੀਆ ਸੇਵਾਵਾਂ ਨਿਭਾ ਰਹੀ ਹੈ, ਨੇ ਆਪਣੀ ਇਸੇ ਕੜੀ ...

ਪੂਰੀ ਖ਼ਬਰ »

ਪਿੰਡ ਨੰਗਲਾ 'ਚ ਅਣਖ ਖ਼ਾਤਰ ਭਰਾ ਨੇ ਭੈਣ ਦੀ ਗਲਾ ਘੁੱਟ ਕੇ ਕੀਤੀ ਹੱਤਿਆ

ਸੀਂਗੋ ਮੰਡੀ, 8 ਅਗਸਤ (ਲੱਕਵਿੰਦਰ ਸ਼ਰਮਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਿਚ ਬੀਤੇ ਦਿਨ ਨੌਜਵਾਨ ਲੜਕੀ ਦੀ ਹੋਈ ਮੌਤ ਦੇ ਕਾਰਨਾਂ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦ ਤਲਵੰਡੀ ਸਾਬੋ ਪੁਲਿਸ ਨੇ ਹੁਣ ਮਿ੍ਤਕ ਲੜਕੀ ਦੇ ਦਾਦੇ ਦੇ ਬਿਆਨਾਂ ਦੇ ਆਧਾਰ 'ਤੇ ...

ਪੂਰੀ ਖ਼ਬਰ »

ਮਾਮਲਾ ਨਾਜਾਇਜ਼ ਮਾਈਨਿੰਗ ਰੋਕਣ ਦਾ

ਥਾਣਾ ਮੁਖੀ ਖ਼ੁਦ ਕਰਵਾ ਰਹੇ ਹਨ ਨਾਜਾਇਜ਼ ਮਾਈਨਿੰਗ

ਆਰਿਫ਼ ਕੇ, 8 ਅਗਸਤ (ਬਲਬੀਰ ਸਿੰਘ ਜੋਸਨ)- ਪਿੰਡ ਬੰਡਾਲਾ ਦੇ ਨਜ਼ਦੀਕ ਪਿੰਡ ਕੁਤਬਦੀਨ ਵਾਲਾ ਵਿਖੇ ਚੱਲ ਰਹੀ ਨਾਜਾਇਜ਼ ਮਾਈਨਿੰਗ ਦੇ ਸੰਬੰਧ ਵਿਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੀਆਂ ਰੇਤਾ ਨਾਲ ਭਰੀਆਂ ਤਿੰਨ ਟਰੈਕਟਰ ਟਰਾਲੀਆਂ ਸ਼ੱਕ ਦੇ ਘੇਰੇ ਵਿਚ ਆ ਰਹੀਆਂ ਹਨ, ...

ਪੂਰੀ ਖ਼ਬਰ »

ਮੁੱਖ ਸਕੱਤਰ ਵਲੋਂ ਵਿਭਾਗਾਂ ਨੂੰ ਪਾਣੀ ਤੇ ਹਵਾ ਪ੍ਰਦੂਸ਼ਣ ਦੇ ਹੱਲ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼

ਚੰਡੀਗੜ੍ਹ, 8 ਅਗਸਤ (ਅਜੀਤ ਬਿਊਰੋ)- ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਸਾਰੇ ਵਿਭਾਗਾਂ ਨੂੰ ਪਾਣੀ ਅਤੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਪੰਜਾਬ ਤੇ ਇਥੋਂ ਦੇ ਦਰਿਆਵਾਂ ਤੇ ਨਹਿਰਾਂ ਨੂੰ ਸਾਫ-ਸੁਥਰਾ ਤੇ ਪ੍ਰਦੂਸ਼ਣ ਰਹਿਤ ਕਰਨ ਲਈ ਜੰਗੀ ਪੱਧਰ ...

ਪੂਰੀ ਖ਼ਬਰ »

ਗੋਟ ਪੌਕਸ ਦਵਾਈ ਦੀਆਂ 1,67,000 ਹੋਰ ਖ਼ੁਰਾਕਾ ਅੱਜ ਪਹੁੰਚਣਗੀਆਂ ਪੰਜਾਬ- ਲਾਲਜੀਤ ਸਿੰਘ ਭੁੱਲਰ

ਚੰਡੀਗੜ੍ਹ, 8 ਅਗਸਤ (ਅਜੀਤ ਬਿਊਰੋ)- ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਲੰਪੀ ਸਕਿਨ ਬਿਮਾਰੀ ਤੋਂ ਪਸ਼ੂਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਨਿਰੰਤਰ ਜੀਅ-ਤੋੜ ਯਤਨ ਕਰ ਰਹੀ ਹੈ | ਉਨ੍ਹਾਂ ...

ਪੂਰੀ ਖ਼ਬਰ »

ਯੋਗਤਾਵਾਂ ਅਨੁਸਾਰ ਵਿਆਪਕ ਪ੍ਰਚਾਰ ਤੇ ਨਿਰਵਿਘਨ ਅਮਲ ਨੂੰ ਯਕੀਨੀ ਬਣਾਇਆ ਜਾਏ- ਮੁੱਖ ਚੋਣ ਅਧਿਕਾਰੀ

ਚੰਡੀਗੜ੍ਹ, 8 ਅਗਸਤ (ਅਜੀਤ ਬਿਊਰੋ)- ਪੰਜਾਬ ਦੇ ਮੁੱਖ ਚੋਣ ਅਫਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫਸਰਾਂ ਨੂੰ ਅਪੀਲ ਕੀਤੀ ਕਿ ਉਹ ਨਵੀਆਂ ਨਿਰਧਾਰਤ ਕੀਤੀਆਂ ਚਾਰ ਯੋਗਤਾਵਾਂ ਮਿਤੀਆਂ-1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ...

ਪੂਰੀ ਖ਼ਬਰ »

ਸੁਨੀਲ ਜਾਖੜ ਭਾਜਪਾ ਤੋਂ ਔਖਾ-ਕੋਈ ਸੁਣਵਾਈ ਨਹੀਂ

ਚੰਡੀਗੜ੍ਹ, 8 ਅਗਸਤ (ਐਨ.ਐਸ. ਪਰਵਾਨਾ)-ਜਾਣਕਾਰ ਭਾਜਪਾ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਸੁਨੀਲ ਜਾਖੜ ਜਿਨ੍ਹਾਂ ਪਿੱਛੇ ਜਿਹੇ ਕਾਂਗਰਸ ਤੋਂ ਦੁਖੀ ਹੋ ਕੇ ਭਾਜਪਾ 'ਚ ਸ਼ਮੂਲੀਅਤ ਕਰ ਲਈ ਸੀ, ਇਸ ਪਾਰਟੀ ਤੋਂ ਦੁਖੀ ਲੱਗ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਸਮਰਥਕ ...

ਪੂਰੀ ਖ਼ਬਰ »

1158 ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ ਪ੍ਰਕਿਰਿਆ ਰੱਦ

ਚੰਡੀਗੜ੍ਹ, 8 ਅਗਸਤ (ਤਰੁਣ ਭਜਨੀ)- ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਰਕਾਰੀ ਕਾਲਜਾਂ 'ਚ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਹੈ | ਭਰਤੀ ਰੱਦ ਕਰਨ ਸੰਬੰਧੀ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰ ਰਹੇ ਜਸਟਿਸ ਮਹਾਂਬੀਰ ਸਿੰਘ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਸਹਾਇਕ ਐਡਵੋਕੇਟ ਜਨਰਲ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਆਦੇਸ਼

ਚੰਡੀਗੜ੍ਹ, 8 ਅਗਸਤ (ਤਰੁਣ ਭਜਨੀ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਹਾਇਕ ਐਡਵੋਕੇਟ ਜਨਰਲ ਹਰਸਿਮਰਨ ਸੰਧੂ ਵਲੋਂ ਗੈਂਗਸਟਰਾਂ ਵਲੋਂ ਮਿਲ ਰਹੀਆਂ ਧਮਕੀਆਂ ਦੇ ਸੰਬੰਧ ਵਿਚ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ ...

ਪੂਰੀ ਖ਼ਬਰ »

ਜੇ.ਈ.ਈ. ਮੇਨ ਪ੍ਰੀਖਿਆ 'ਚ ਮਿ੍ਣਾਲ ਗਰਗ ਨੇ ਆਲ ਇੰਡੀਆ ਪੰਜਵਾਂ ਰੈਂਕ ਕੀਤਾ ਹਾਸਲ

ਚੰਡੀਗੜ੍ਹ, 8 ਅਗਸਤ (ਨਵਿੰਦਰ ਸਿੰਘ ਬੜਿੰਗ)- ਜੇ.ਈ.ਈ. ਮੇਨ ਪ੍ਰੀਖਿਆ 2022 ਦੇ ਐਲਾਨੇ ਗਏ ਨਤੀਜਿਆਂ ਵਿਚ ਮਿ੍ਣਾਲ ਗਰਗ ਨੇ ਆਲ ਇੰਡੀਆ 5ਵਾਂ ਰੈਂਕ ਹਾਸਲ ਕੀਤਾ ਹੈ | ਇਸੇ ਤਰ੍ਹਾਂ ਸਾਰਥ ਸਿੰਗਲਾ ਨੇ 41ਵਾਂ ਰੈਂਕ ਹਾਸਲ ਕੀਤਾ ਤੇ ਵਾਸੂ ਸਿੰਗਲਾ ਨੇ 46ਵਾਂ ਰੈਂਕ ਹਾਸਲ ਕਰਦਿਆਂ ...

ਪੂਰੀ ਖ਼ਬਰ »

ਅੱਜ ਪਨਬੱਸ ਤੇ ਪੀ. ਆਰ. ਟੀ. ਸੀ. ਬੱਸਾਂ ਦੇ ਚੱਕੇ ਨਹੀਂ ਹੋਣਗੇ ਜਾਮ

ਅੰਮਿ੍ਤਸਰ, 8 ਅਗਸਤ (ਗਗਨਦੀਪ ਸ਼ਰਮਾ)-ਪੰਜਾਬ ਦੀਆਂ ਪਨਬੱਸ ਅਤੇ ਪੀ. ਆਰ. ਟੀ. ਸੀ. ਬੱਸਾਂ ਦੇ ਚੱਕੇ 9 ਅਗਸਤ (ਮੰਗਲਵਾਰ) ਨੂੰ ਜਾਮ ਨਹੀਂ ਹੋਣਗੇ | ਕਿਉਂਕਿ ਪੰਜਾਬ ਰੋਡਵੇਜ਼, ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਕਮੇਟੀ ਵਲੋਂ ਸਰਕਾਰ ਨਾਲ ...

ਪੂਰੀ ਖ਼ਬਰ »

ਵੈਟ ਦੇ ਬਕਾਇਆ ਕੇਸਾਂ ਨੂੰ 4 ਮਹੀਨਿਆਂ 'ਚ ਨਿਪਟਾਇਆ ਜਾਵੇਗਾ- ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 8 ਅਗਸਤ (ਅਜੀਤ ਬਿਊਰੋ)- ਅੱਜ ਪੰਜਾਬ ਭਵਨ ਵਿਖੇ ਕਰ ਵਿਭਾਗ ਦੀ ਪੜਚੋਲ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਵਿਭਾਗ ...

ਪੂਰੀ ਖ਼ਬਰ »

ਸੰਤ ਸੀਚੇਵਾਲ ਵਲੋਂ ਰਾਜ ਸਭਾ 'ਚ ਪੰਜਾਬੀ 'ਚ ਸਮੱਗਰੀ ਮੁਹੱਈਆ ਕਰਵਾਉਣ ਦੀ ਮੰਗ ਨੂੰ ਪਿਆ ਬੂਰ

ਸੁਲਤਾਨਪੁਰ ਲੋਧੀ, 8 ਅਗਸਤ (ਨਰੇਸ਼ ਹੈਪੀ, ਥਿੰਦ)- ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਦੀ ਵਿਦਾਇਗੀ ਸਮੇਂ ਵੀ ਆਪਣੀ ਮੰਗ ਨੂੰ ਦਿ੍ੜ੍ਹਤਾ ਨਾਲ ਉਠਾਇਆ | ਉਨ੍ਹਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX