ਤਾਜਾ ਖ਼ਬਰਾਂ


ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਟੋਰਾਂਟੋ ਵਿਚ ਭਗਵਦ ਗੀਤਾ ਪਾਰਕ ਦੀ ਭੰਨਤੋੜ ਨੂੰ "ਨਫ਼ਰਤ ਅਪਰਾਧ" ਕਰਾਰ ਦਿੱਤਾ, ਜਾਂਚ ਦੀ ਕੀਤੀ ਮੰਗ
. . .  1 day ago
ਭਾਰਤ ਨੇ ਦੂਜੇ ਟੀ-20 ਚ 16 ਦੌੜਾਂ ਨਾਲ ਹਰਾਇਆ ਦੱਖਣੀ ਅਫ਼ਰੀਕਾ
. . .  1 day ago
ਭਾਰਤ, ਨਿਊਜ਼ੀਲੈਂਡ ਨੇਵੀ ਨੇ ਵ੍ਹਾਈਟ ਸ਼ਿਪਿੰਗ ਇਨਫਰਮੇਸ਼ਨ ਐਕਸਚੇਂਜ ਸਮਝੌਤੇ 'ਤੇ ਕੀਤੇ ਹਸਤਾਖ਼ਰ
. . .  1 day ago
ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਦੋ ਧੜਿਆਂ ਵਿਚਾਲੇ ਜ਼ਬਰਦਸਤ ਲੜਾਈ ਕਾਰਨ ਸਥਿਤੀ ਤਣਾਅਪੂਰਨ ਬਣੀ
. . .  1 day ago
ਲੁਧਿਆਣਾ ,2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ ) -ਸਥਾਨਕ ਸੰਗਲਾ ਸ਼ਿਵਾਲਾ ਮੰਦਿਰ ਵਿਚ ਅੱਜ ਦੇਰ ਸ਼ਾਮ ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਹਿੰਦੂ ...
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20 - ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
3- ਜੰਮੂ ਅਤੇ ਕਸ਼ਮੀਰ : ਪੁਲਵਾਮਾ ਵਿਚ ਐਸ.ਪੀ.ਓ. ਜਾਵੇਦ ਅਹਿਮਦ ਡਾਰ ਨੂੰ ਅੰਤਿਮ ਸ਼ਰਧਾਂਜਲੀ ਭੇਟ
. . .  1 day ago
ਦਿੱਲੀ : ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ -ਅਦਾਕਾਰਾ ਕੰਗਨਾ ਰਣੌਤ
. . .  1 day ago
3 ਅਕਤੂਬਰ ਨੂੰਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ 17 ਜਗ੍ਹਾ ਰੇਲ ਚੱਕਾ ਜਾਮ
. . .  1 day ago
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- 5 ਓਵਰਾਂ ਬਾਅਦ ਭਾਰਤ 49/0
. . .  1 day ago
ਮੁੰਬਈ, 2 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- 5 ਓਵਰਾਂ ਬਾਅਦ ਭਾਰਤ 49/0
ਤਿੰਨ ਮੋਟਰਸਾਈਕਲ ਸਵਾਰਾਂ ਨੇ ਮੈਡੀਕੋਜ ਦੀ ਦੁਕਾਨ ਤੋਂ ਲੈਪਟੋਪ, ਮੋਬਾਈਲ ਤੇ ਨਗਦੀ ਲੁੱਟੀ
. . .  1 day ago
ਜੈਤੋ, 2 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਤਿੰਨ ਮੋਟਰਸਾਈਕਲ ਸਵਾਰਾਂ ਵਲੋਂ ਰਾਮਦਾਸ ਮੈਡੀਕੋਜ ਦੀ ਦੁਕਾਨ ਤੋਂ ਇਕ ਲੈਪਟੋਪ, ਮੋਬਾਈਲ ਤੇ ਨਗਦੀ ਲੁੱਟ ਕੇ ਲੈ ਜਾਣ ਦਾ ਪਤਾ ਲੱਗਿਆ ਹੈ। ਰਾਮਦਾਸ ਮੈਡੀਕੋਜ...
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਮੁੰਬਈ, 2 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਸਾਕਾ ਪੰਜਾ ਸਾਹਿਬ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ, 2ਅਕਤੂਬਰ (ਨਿੱਕੂਵਾਲ)- ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ...
ਪੰਜਾਬ 'ਚ ਕਰੀਬ 50 ਲੱਖ ਘਰਾਂ ਨੂੰ ਸਤੰਬਰ ਮਹੀਨੇ ਦਾ ਜ਼ੀਰੋ ਬਿਜਲੀ ਬਿੱਲ ਆਇਆ: ਭਗਵੰਤ ਮਾਨ
. . .  1 day ago
ਅਹਿਮਦਾਬਾਦ, 2 ਅਕਤੂਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਗੁਜਰਾਤ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਕੇਵਲ 6 ਮਹੀਨੇ ਪਹਿਲਾਂ ਸਾਡੀ ਸਰਕਾਰ ਬਣੀ ਅਤੇ ਅਸੀਂ ਆਪਣਾ ਵਾਅਦਾ ਪੂਰਾ...
ਪੋਪ ਫਰਾਂਸਿਸ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਕੀਤੀ ਅਪੀਲ
. . .  1 day ago
ਨਵੀਂ ਦਿੱਲੀ, ਪੋਪ ਫਰਾਂਸਿਸ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
ਝੋਨੇ ਦੀ ਖ਼ਰੀਦ ਅਤੇ ਢੋਆ-ਢੁਆਈ 'ਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀ ਕੀਤੀ ਜਾਵੇਗੀ: ਗੋਲਡੀ ਕੰਬੋਜ
. . .  1 day ago
ਮੰਡੀ ਘੁਬਾਇਆ, 2 ਅਕਤੂਬਰ (ਅਮਨ ਬਵੇਜਾ)- ਫੋਕਲ ਪੁਆਇੰਟ ਮੰਡੀ ਘੁਬਾਇਆ 'ਚ ਝੋਨੇ ਦੀ ਆਮਦ ਸ਼ੁਰੂ ਹੋਣ ਤੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ ਅਤੇ ਇਸ ਦੌਰਾਨ ਐੱਸ.ਡੀ.ਐੱਮ. ਰਵਿੰਦਰ ਸਿੰਘ ਅਰੋੜਾ...
ਸੀ.ਆਈ.ਏ. ਸਟਾਫ਼ ਮਾਨਸਾ ਦੇ ਇੰਚਾਰਜ ਖ਼ਿਲਾਫ਼ ਮੁਕੱਦਮਾ ਦਰਜ, ਕੀਤਾ ਬਰਖ਼ਾਸਤ
. . .  1 day ago
ਚੰਡੀਗੜ੍ਹ, 2 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਪੁਲਿਸ ਦੀ ਹਿਰਾਸਤ 'ਚੋਂ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੇ ਮਾਮਲੇ 'ਚ ਡੀ.ਜੀ.ਪੀ. ਗੌਰਵ ਯਾਦਵ ਨੇ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਇਸ ਮਾਮਲੇ 'ਚ ਦੋਸ਼ੀ ਪੁਲਿਸ...
ਜੰਮੂ-ਕਸ਼ਮੀਰ: ਪੁਲਵਾਮਾ 'ਚ ਹੋਇਆ ਅੱਤਵਾਦੀ ਹਮਲਾ, ਇਕ ਪੁਲਿਸ ਕਰਮਚਾਰੀ ਦੀ ਮੌਤ
. . .  1 day ago
ਸ਼੍ਰੀਨਗਰ, 2 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਅਤੇ ਪੁਲਿਸ ਦੀ ਸਾਂਝੀ ਪਾਰਟੀ 'ਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਪੁਲਿਸ ਜਵਾਨ ਦੀ ਮੌਤ ਹੋ ਗਈ ਜਦਕਿ ਇਕ ਸੀ.ਆਰ.ਪੀ.ਐੱਫ. ਦਾ ਜਵਾਨ...
ਰਿਸ਼ੀ ਵਿਹਾਰ 'ਚ ਹੋਈ ਲੁੱਟ ਖੋਹ ਦੀ ਸੁਲਝੀ ਗੁੱਥੀ, ਘਰ 'ਚ ਕੰਮ ਕਰਦੇ ਤਰਖਾਣ ਨੇ ਹੀ ਕਰਵਾਈ ਸੀ ਲੁੱਟ
. . .  1 day ago
ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)-ਸਥਾਨਕ ਮਜੀਠਾ ਰੋਡ ਦੇ ਇਲਾਕੇ ਰਿਸ਼ੀ ਵਿਹਾਰ ਵਿਖੇ ਲੁੱਟ ਖੋਹ ਦੀ ਗੁੱਥੀ ਸੁਲਝ ਗਈ ਹੈ। ਇਸ ਮਾਮਲੇ 'ਚ ਕੰਮ ਕਰਦੇ ਤਰਖਾਣ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਕੋਲੋਂ ਲੁੱਟ ਦਾ ਮਾਲ...
ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮੰਤਰੀ ਈ.ਟੀ.ਓ. ਦੇ ਦਫ਼ਤਰ ਦੇ ਬਾਹਰ ਦਿੱਤਾ ਰੋਸ ਧਰਨਾ
. . .  1 day ago
ਜੰਡਿਆਲਾ ਗੁਰੂ, 2 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ 'ਤੇ ਬਲਾਕ ਤਰਸਿੱਕਾ ਵਲੋਂ ਜਨਰਲ ਸਕੱਤਰ ਦਲਜਿੰਦਰ ਕੌਰ ਉਦੋਨੰਗਲ ਦੀ ਅਗਵਾਈ ਹੇਠ ਆਂਗਣਵਾੜੀ...
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਧਰਮਕੋਟ (ਮੋਗਾ) ਦਾਣਾ ਮੰਡੀ ਦਾ ਕੀਤਾ ਗਿਆ ਦੌਰਾ
. . .  1 day ago
ਮੋਗਾ, 2 ਅਕਤੂਬਰ-ਅੱਜ ਦੁਪਿਹਾਰ ਵੇਲੇ ਕੁਲਦੀਪ ਸਿੰਘ ਧਾਲੀਵਾਲ ਵਲੋਂ ਮੋਗਾ ਜ਼ਿਲ੍ਹੇ ਦੀ ਧਰਮਕੋਟ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ।
ਮੋਟਰਸਾਈਕਲ ਖੋਹ ਕੇ ਭੱਜ ਰਹੇ ਲੁਟੇਰਿਆਂ ਵਲੋਂ ਚਲਾਈ ਗੋਲੀ ਨਾਲ ਇਕ ਜ਼ਖ਼ਮੀ
. . .  1 day ago
ਅਜਨਾਲਾ, 2 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ ਦੇਰ ਰਾਤ ਪਿੰਡ ਸਾਰੰਗਦੇਵ ਨੇੜਿਓਂ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਰਹੇ ਲੁਟੇਰਿਆਂ ਵਲੋਂ ਗੋਲੀ ਚਲਾਉਣ ਨਾਲ ਸਰਹੱਦੀ ਪਿੰਡ ਬਲੜਵਾਲ ਆਬਾਦੀ ਹਰਨਾਮ ਸਿੰਘ ਦਾ ਰਹਿਣ...
ਸਾਢੇ ਪੰਜ ਕਿੱਲੋ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)- ਪੁਲਿਸ ਵਲੋਂ ਸਾਢੇ ਪੰਜ ਕਿਲੋਗ੍ਰਾਮ ਹੈਰੋਇਨ ਸਮੇਤ ਇਕ ਤਸਕਰ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਐੱਸ.ਟੀ.ਐੱਫ. ਵਲੋਂ ਇਸ ਦਾ ਖ਼ੁਲਾਸਾ ਪ੍ਰੈੱਸ ਕਾਨਫ਼ਰੰਸ...
ਇੰਡੋਨੇਸ਼ੀਆ: ਫੁੱਟਬਾਲ ਸਟੇਡੀਅਮ 'ਚ ਹੋਈ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 174 ਹੋਈ
. . .  1 day ago
ਜਕਾਰਤਾ, 2 ਅਕਤੂਬਰ- ਇੰਡੋਨੇਸ਼ੀਆ 'ਚ ਬੀਤੀ ਰਾਤ ਨੂੰ ਫੁੱਟਬਾਲ ਮੈਚ ਦੌਰਾਨ ਹੋਏ ਦੰਗਿਆਂ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 174 ਹੋ ਗਈ ਹੈ। ਮਰਨ ਵਾਲਿਆਂ 'ਚ ਬੱਚੇ ਅਤੇ ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ...
ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਗੁਰੂ ਹਰਸਹਾਏ ਵਿਖੇ ਕੱਢਿਆ ਰੋਸ ਮਾਰਚ
. . .  1 day ago
ਗੁਰੂ ਹਰਸਹਾਏ, 2 ਅਕਤੂਬਰ (ਹਰਚਰਨ ਸਿੰਘ ਸੰਧੂ,ਕਪਿਲ ਕੰਧਾਰੀ )-ਆਲ ਪੰਜਾਬ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਅਤੇ ਮਸਲਿਆਂ ਨੂੰ ਲੈ ਕੇ ਗੂਰੂ ਹਰਸਹਾਏ ਵਿਖੇ ਰੋਸ ਮਾਰਚ ਕੱਢਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੇਲਵੇ ਪਾਰਕ ਵਿਚ ਵੱਡੀ ਗਿਣਤੀ 'ਚ‌ ਇਕੱਤਰਤਾ ਕਰ...
ਪ੍ਰਧਾਨ ਮੰਤਰੀ ਮੋਦੀ ਨੇ ਤੂਫਾਨ ਇਆਨ ਕਾਰਨ ਹੋਈ ਤਬਾਹੀ 'ਤੇ ਅਮਰੀਕੀ ਰਾਸ਼ਟਰਪਤੀ ਨਾਲ ਜਤਾਈ ਹਮਦਰਦੀ
. . .  1 day ago
ਨਵੀਂ ਦਿੱਲੀ, 2 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਟਵੀਟ ਕਰ ਤੂਫਾਨ ਇਆਨ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਅਤੇ ਤਬਾਹੀ 'ਤੇ ਸੰਵੇਦਨਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 25 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਮੈਂ ਕੰਮਾਂ ਨਾਲ ਹੀ ਆਪਣੇ-ਆਪ ਨੂੰ ਬਹੁਗਿਣਤੀ ਵਾਲਾ ਕੀਤਾ ਹੈ। -ਨੈਪੋਲੀਅਨ ਬੋਨਾਪਾਰਟ

ਖੰਨਾ / ਸਮਰਾਲਾ

ਪ੍ਰਾਪਰਟੀ ਨਾਲ ਸੰਬੰਧਿਤ ਕਾਰੋਬਾਰੀਆਂ ਨੇ ਦਿੱਤਾ ਤਹਿਸੀਲ ਸਾਹਮਣੇ ਰੋਸ ਧਰਨਾ

ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਦਿਨੋਂ ਦਿਨ ਸਰਕਾਰ ਵਲੋਂ ਬਣਾਈਆਂ ਜਾ ਰਹੀਆਂ ਨਵੀਆਂ ਨੀਤੀਆਂ ਕਾਰਣ ਅਤੇ ਅੱਜ-ਕੱਲ੍ਹ ਦੇ ਮੰਦੀ ਦੇ ਦੌਰ ਵਿਚ ਹਰ ਵਪਾਰ ਤੇ ਮਾੜਾ ਅਸਰ ਪੈ ਰਿਹਾ ਹੈ | ਜਿਸ ਨਾਲ ਹਰ ਕਾਰੋਬਾਰ ਕਰਨ ਵਾਲੇ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸੇ ਤਹਿਤ ਪ੍ਰਾਪਰਟੀ ਨਾਲ ਸਬੰਧਿਤ ਕਾਰੋਬਾਰ ਕਰਨ ਵਾਲਿਆਂ ਨੂੰ ਕਈ ਤਰ੍ਹਾਂ ਦੀਆਂ ਆਉਣ ਵਾਲੀਆਂ ਪਰੇਸ਼ਾਨੀਆਂ ਜਿਵੇਂ ਕਿ ਅਪਰੂਵਡ, ਅਨ-ਅਪਰੂਵਡ ਅਤੇ ਐਨ.ਓ.ਸੀ ਅਤੇ ਰਜਿਸਟਰੀਆਂ ਕਰਵਾਉਣ ਲਈ ਕੁਲੈਕਟਰ ਰੇਟਾਂ ਵਿਚ ਭਾਰੀ ਵਾਧਾ ਆਦਿ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਸੂਬੇ ਭਰ ਦੇ ਪ੍ਰਾਪਰਟੀ ਕਾਰੋਬਾਰੀ ਪਿਛਲੇ ਲੰਬੇ ਸਮੇਂ ਤੋਂ ਜੱਦੋਜਹਿਦ ਕਰ ਰਹੇ ਹਨ | ਪਰੰਤੂ ਮੌਜੂਦਾ ਸੂਬਾ ਸਰਕਾਰ ਵੱਲੋਂ ਕਾਰੋਬਾਰੀਆਂ ਨੂੰ ਅਣਗੌਲਿਆ ਕਰਦੇ ਹੋਏ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ ਜਿਸ ਸਦਕਾ ਸੂਬੇ ਅੰਦਰ ਪੂਰਾ ਕਾਰੋਬਾਰ ਚੌਪਟ ਹੋਣ ਕਿਨਾਰੇ ਆ ਖੜ੍ਹਾ ਹੋਇਆ ਹੈ | ਇਹ ਗੱਲ ਅੱਜ ਇੱਥੇ ਪ੍ਰਾਪਰਟੀ ਡੀਲਰ ਐਂਡ ਐਡਵਾਈਜ਼ਰ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਟੀਟੂ ਨੇ ਕਹੀ | ਉਨ੍ਹਾਂ ਕਿਹਾ ਕਿ ਇਸ ਕਾਰਨ ਪ੍ਰਾਪਰਟੀ ਕਾਰੋਬਾਰੀਆਂ ਵਿਚ ਭਾਰੀ ਰੋਸ ਹੈ | ਜਿਸ ਨੂੰ ਲੈ ਕੇ ਪ੍ਰਾਪਰਟੀ ਨਾਲ ਸਬੰਧਿਤ ਕਾਰੋਬਾਰੀਆਂ ਵਲੋਂ ਬੀਤੇ 28 ਜੁਲਾਈ ਨੂੰ ਲੁਧਿਆਣਾ ਵਿਖੇ ਕੀਤੀ ਗਈ ਸੂਬਾ ਪੱਧਰੀ ਰੋਸ ਰੈਲੀ ਦੌਰਾਨ ਐਸੋਸੀਏਸ਼ਨ ਵਲੋਂ ਲਏ ਫ਼ੈਸਲੇ ਅਨੁਸਾਰ ਸੂਬੇ ਭਰ ਵਿਚ ਹਰ ਤਹਿਸੀਲ ਪੱਧਰ ਤੇ ਅੱਜ ਸੋਮਵਾਰ ਤੋਂ ਅਣਮਿਥੇ ਸਮੇਂ ਲਈ ਸ਼ੁਰੂ ਕੀਤੇ ਗਏ ਧਰਨੇ ਤਹਿਤ ਅੱਜ ਸਥਾਨਕ ਤਹਿਸੀਲ ਦਫ਼ਤਰ ਅੱਗੇ ਵੀ ਖੰਨਾ ਪ੍ਰਾਪਰਟੀ ਡੀਲਰ ਐਂਡ ਐਡਵਾਈਜ਼ਰ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਟੀਟੂ, ਸਰਪ੍ਰਸਤ ਹਰਨਾਮ ਸਿੰਘ, ਚੇਅਰਮੈਨ ਰਾਜਿੰਦਰ ਨਰੂਲਾ, ਸੈਕਟਰੀ ਹਰੀਸ਼ ਕੁਮਾਰ ਦੀ ਅਗਵਾਈ ਹੇਠ ਸ਼ਾਂਤਮਈ ਰੋਸ ਧਰਨਾ ਦਿੰਦੇ ਹੋਏ ਮੁਕੰਮਲ ਹੜਤਾਲ ਕੀਤੀ ਗਈ | ਜਿਸ ਤਹਿਤ ਪ੍ਰਾਪਰਟੀ ਨਾਲ ਸਬੰਧਿਤ ਕਿਸੇ ਵੀ ਕਾਰੋਬਾਰੀ ਨੇ ਆਪਣਾ ਕੋਈ ਕਾਰੋਬਾਰ ਨਹੀ ਕੀਤਾ | ਜਿਸ ਵਿਚ ਖੰਨਾ ਤਹਿਸੀਲ ਦੇ ਅਸ਼ਟਾਮ ਫਰੋਸ਼ਾਂ, ਵਸੀਕਾ ਨਵੀਸਾਂ ਅਤੇ ਹੋਰ ਕੰਮ ਕਰਨ ਵਾਲਿਆ ਵਲੋਂ ਵੀ ਸਾਥ ਦਿੰਦੇ ਹੋਏ ਪ੍ਰਾਪਰਟੀ ਸਬੰਧੀ ਕੋਈ ਵੀ ਕਾਰੋਬਾਰ ਨਹੀ ਕੀਤਾ ਗਿਆ | ਇਹ ਧਰਨਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਤੱਕ ਲਗਾਇਆ ਗਿਆ | ਜਿਸ ਵਿਚ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਅਤੇ ਸਮਾਜ ਸੇਵੀਆਂ ਨੇ ਵੀ ਆਪਣੀ ਹਾਜ਼ਰੀ ਲਗਵਾਉਂਦੇ ਹੋਏ ਜਾਇਦਾਦ ਸਬੰਧਿਤ ਕਾਰੋਬਾਰੀਆਂ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਜਿਸ ਵਿਚ ਵਿਸ਼ੇਸ਼ ਤੌਰ ਬਲਾਕ ਕਾਂਗਰਸ ਕਮੇਟੀ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ, ਨਗਰ ਕੌਸ਼ਲ ਖੰਨਾ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਧਮੀਜਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈ ਸੂਦ, ਇੰਮਪਰੂਵਮੈਂਟ ਦੇ ਸਾਬਕਾ ਚੇਅਰਮੈਨ ਰਾਜੇਸ਼ ਡਾਲੀ, ਭਾਜਪਾ ਆਗੂ ਰਮਰੀਸ਼ ਵਿਜ, ਭਾਜਪਾ ਆਗੂ ਜਸਪਾਲ ਸਿੰਘ ਲੋਟੇ, ਭਾਜਪਾ ਆਗੂ ਡਾ: ਸੋਮੇਸ਼ ਬੱਤਾ, ਅਮਨ ਮਨੋਚਾ, ਐਡਵੋਕੇਟ ਕੁਲਵਿੰਦਰ ਸਿੰਘ, ਗ੍ਰਾਮ ਪੰਚਾਇਤ ਪਿੰਡ ਅਲੌੜ ਦੇ ਨੁਮਾਇੰਦੇ ਗੁਰਦੀਪ ਸਿੰਘ ਦੀਪੀ, ਸੁਰਿੰਦਰ ਸਿੰਘ ਛਿੰਦਾਂ, ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਮੁਨੀਸ਼ ਖੰਨਾ, ਐਡਵੋਕੇਟ ਪਰਮਜੀਤ ਸਿੰਘ, ਐਡਵੋਕੇਟ ਏ.ਕੇ.ਅਰੋੜਾ,ਐਡਵੋਕੇਟ ਏ.ਕੇ. ਵਰਮਾ, ਐਡਵੋਕੇਟ, ਐਡਵੋਕੇਟ ਜੀ.ਕੇ. ਮਹਿਤਾ, ਐਡਵੋਕੇਟ ਲਵਲੀਨ ਸ਼ਰਮਾ, ਐਡਵੋਕੇਟ ਜੀ.ਐੱਸ. ਸੇਖੋਂ, ਕਾਂਗਰਸੀ ਸਰਪੰਚ ਗੁਰਬਿੰਦਰ ਸਿੰਘ ਈਸੜੂ ਵੀ ਵਿਸ਼ੇਸ਼ ਤੌਰ ਤੇ ਆਪਣੇ ਸਾਥੀਆ ਸਮੇਤ ਪ੍ਰਾਪਰਟੀ ਸਬੰਧਿਤ ਕਾਰੋਬਾਰੀਆਂ ਦਾ ਧਰਨੇ ਦੌਰਾਨ ਹੌਸਲਾ ਅਫਜਾਈ ਕਰਨ ਪਹੁੰਚੇ | ਇਸ ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਬੋਧਿਤ ਕਰਦੇ ਹੋਏ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਦੀ ਜੰਮ ਕੇ ਨਿਖੇਧੀ ਕੀਤੀ ਅਤੇ ਜਲਦੀ ਤੋ ਜਲਦੀ ਪ੍ਰਾਪਰਟੀ ਕਾਰੋਬਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਅਪੀਲ ਕੀਤੀ | ਇਸ ਧਰਨੇ ਦੌਰਾਨ ਸ਼ਾਮਿਲ ਸਾਰੇ ਕਾਰੋਬਾਰੀਆਂ ਨੇ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਅਗਰ ਸਰਕਾਰ ਨੇ ਉਨ੍ਹਾਂ ਦੀਆ ਜਾਇਜ਼ ਮੰਗਾਂ ਜਲਦੀ ਨਾ ਮੰਨੀਆਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਧਰਨੇ ਸਦਕਾ ਖੰਨਾ ਤਹਿਸੀਲ ਵਿਚ ਕੋਈ ਵੀ ਰਜਿਸਟਰੀ ਨਹੀਂ ਹੋਈ ਅਤੇ ਨਾ ਹੀ ਕੋਈ ਵਿਅਕਤੀ ਰਜਿਸਟਰੀ ਕਰਵਾਉਣ ਲਈ ਆਇਆ | ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤਹਿਸੀਲ ਦਫ਼ਤਰ ਅੱਗੇ ਲੱਗ ਰਹੇ ਧਰਨੇ ਵਿਚ ਵੱਧ ਤੋ ਵੱਧ ਸ਼ਮੂਲੀਅਤ ਕਰਦੇ ਹੋਏ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਸ਼ਹਿਰ ਵਾਸੀਆ ਰਜਿਸਟਰੀ ਸਬੰਧੀ ਆ ਰਹੀਆ ਮੁਸ਼ਕਲਾਂ ਤੋ ਛੁਟਕਾਰਾ ਮਿਲ ਸਕੇ | ਇਸ ਮੌਕੇ ਹੋਰਨਾਂ ਤੋ ਇਲਾਵਾ ਵੱਡੀ ਗਿਣਤੀ ਵਿਚ ਪ੍ਰਾਪਰਟੀ ਸਬੰਧੀ ਕਾਰੋਬਾਰੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ, ਸਮਾਜ ਸੇਵੀ, ਅਤੇ ਸ਼ਹਿਰ ਵਾਸੀਆਂ ਨੇ ਆਪਣੀ ਸ਼ਿਰਕਤ ਕੀਤੀ |

ਕੈਨੇਡਾ ਸਟੱਡੀ ਵੀਜ਼ਾ 'ਤੇ ਭੇਜਣ ਲਈ ਕਰੀਬ 10 ਲੱਖ ਦੀ ਮਾਰੀ ਠੱਗੀ

ਦੋਰਾਹਾ, 8 ਅਗਸਤ (ਜਸਵੀਰ ਝੱਜ)-ਦੋਰਾਹਾ ਦੇ ਇੱਕ ਨਿੱਜੀ ਇਮੀਗੇ੍ਰਸ਼ਨ ਸੈਂਟਰ ਦੇ ਮਾਲਕ ਖ਼ਿਲਾਫ਼ ਪੁਲਸ ਥਾਣਾ ਦੋਰਾਹਾ ਵਿਖੇ ਵਿਦੇਸ਼ ਭੇਜਣ ਦੇ ਨਾਮ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਿਸ ਸੰਬੰਧੀ ਐੱਸ.ਐੱਚ.ਓ. ...

ਪੂਰੀ ਖ਼ਬਰ »

ਥਾਣਾ ਸਦਰ ਖੰਨਾ ਪੁਲਿਸ ਨੇ ਅਫ਼ੀਮ ਸਮੇਤ 2 ਵਿਅਕਤੀ ਕੀਤੇ ਕਾਬੂ

ਖੰਨਾ, 8 ਅਗਸਤ (ਮਨਜੀਤ ਸਿੰਘ ਧੀਮਾਨ)-ਥਾਣਾ ਸਦਰ ਖੰਨਾ ਪੁਲਿਸ ਨੇ ਅਫ਼ੀਮ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ.ਐੱਚ.ਓ ਨਛੱਤਰ ਸਿੰਘ ਨੇ ਕਿਹਾ ਕਿ ਸਬ ਇੰਸਪੈਕਟਰ ਬਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਕੀਤੀ ਗਈ ...

ਪੂਰੀ ਖ਼ਬਰ »

ਕਈ ਜਥੇਬੰਦੀਆਂ ਨੇ ਬਿਜਲੀ ਸੋਧ ਬਿਲ 2022 ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ

ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਅਤੇ ਪੀ.ਐੱਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ ਖੰਨਾ ਡਵੀਜ਼ਨ ਦੇ ਗੇਟ ਅੱਗੇ ਟੈਕਨੀਕਲ ਸਰਵਿਸਿਜ਼ ਯੂਨੀਅਨ, ਇੰਪਲਾਈਜ਼ ਫੈਡਰੇਸ਼ਨ, ਜੇ.ਈ ਕੌਂਸਲ, ਪੈਨਸ਼ਨ ਐਸੋਸੀਏਸ਼ਨ, ਟੈਕਨੀਕਲ ...

ਪੂਰੀ ਖ਼ਬਰ »

ਪਾਵਰਕਾਮ ਸਬ ਡਵੀਜ਼ਨ ਚਾਵਾ (ਬੀਜਾ) ਵਿਖੇ ਬਿਜਲੀ ਬਿਲ 2022 ਦੇ ਵਿਰੋਧ ਵਿਚ ਗੇਟ ਰੈਲੀ ਕੀਤੀ

ਬੀਜਾ, 8 ਅਗਸਤ (ਅਵਤਾਰ ਸਿੰਘ ਜੰਟੀ ਮਾਨ)-ਪਾਵਰਕਾਮ ਸਬ ਡਵੀਜ਼ਨ ਚਾਵਾ (ਬੀਜਾ) ਦੀਆਂ ਸਮੂਹ ਕਰਮਚਾਰੀ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਬਿਜਲੀ ਸੋਧ ਬਿਲ 2020 ਦੇ ਵਿਰੋਧ ਵਿਚ ਗੇਟ ਰੈਲੀ ਕੀਤੀ ਗਈ ਅਤੇ ਬਿਜਲੀ ਸੋਧ ਬਿਲ 2020 ਦੀਆਂ ਕਾਪੀਆਂ ਸਾੜੀਆਂ ਗਈਆਂ ...

ਪੂਰੀ ਖ਼ਬਰ »

ਸਮਰਾਲਾ ਦੇ ਵਸੀਕਾ ਨਵੀਸਾ ਤੇ ਪ੍ਰਾਪਰਟੀ ਡੀਲਰਾਂ ਨੇ ਧਰਨਾ ਦਿੱਤਾ

ਸਮਰਾਲਾ, 8 ਅਗਸਤ (ਗੋਪਾਲ ਸੋਫਤ)-ਪੰਜਾਬ ਦੀ ਸਰਕਾਰ ਵਲੋਂ ਜਾਇਦਾਦਾਂ ਦੀਆਂ ਰਜਿਸਟਰੀਆਂ ਕਰਵਾਉਣ ਲਈ ਲਾਗੂ ਕੀਤੇ ਐਨ. ਓ. ਸੀ. ਦੇ ਸਖ਼ਤ ਨਿਯਮਾਂ ਅਤੇ ਜਾਇਦਾਦਾਂ ਦੇ ਕੁਲੈਕਟਰ ਰੇਟਾਂ 'ਚ ਕੀਤੇ ਅਧਾਹ ਵਾਧੇ ਦੇ ਵਿਰੋਧ ਵਿਚ ਆਖ਼ਰ ਪੰਜਾਬ ਦੇ ਪ੍ਰਾਪਰਟੀ ਡੀਲਰ, ਵਸੀਕਾ ...

ਪੂਰੀ ਖ਼ਬਰ »

ਕਾਲੋਨਾਈਜ਼ਰਾਂ ਸਮੇਤ ਪ੍ਰਾਪਰਟੀ ਨਾਲ ਜੁੜੇ ਲੋਕਾਂ ਵਲੋਂ ਸਬ-ਤਹਿਸੀਲ ਡੇਹਲੋਂ ਵਿਖੇ ਰੋਸ ਧਰਨਾ ਸ਼ੁਰ

ਡੇਹਲੋਂ, 8 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਸਬ-ਤਹਿਸੀਲ ਡੇਹਲੋਂ ਦੇ ਗੇਟ ਅੱਗੇ ਅੱਜ ਕੋਲੋਨਾਈਜ਼ਰਾਂ, ਪ੍ਰਾਪਰਟੀ ਡੀਲਰਾਂ ਸਮੇਤ ਜ਼ਮੀਨੀ ਕਿੱਤੇ ਨਾਲ ਜੁੜੇ ਲੋਕਾਂ ਵਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਰੋਸ ਧਰਨਾ ਦਿੱਤਾ ਗਿਆ | ਇਸ ਸਮੇਂ ...

ਪੂਰੀ ਖ਼ਬਰ »

ਸਕੂਲੀ ਵੈਨ ਤੇ ਆਲਟੋ ਕਾਰ ਵਿਚਕਾਰ ਵਾਪਰਿਆ ਹਾਦਸਾ, ਗੰਭੀਰ ਜ਼ਖ਼ਮੀ ਬੱਚਿਆਂ ਨੂੰ ਲੁਧਿਆਣਾ ਕੀਤਾ ਰੈਫ਼ਰ

ਦੋਰਾਹਾ, 8 ਅਗਸਤ (ਜਸਵੀਰ ਝੱਜ/ਮਨਜੀਤ ਸਿੰਘ ਗਿੱਲ)-ਜੀ.ਟੀ ਰੋਡ ਮੱਲੀਪੁਰ ਵਿਖੇ ਵਾਪਰੇ ਸੜਕ ਹਾਦਸੇ ਵਿਚ ਦੋਰਾਹਾ ਸਕੂਲ ਨਾਲ ਸਬੰਧਿਤ ਕਰੀਬ ਇਕ ਦਰਜਨ ਬੱਚੇ ਜ਼ਖਮੀ ਹੋ ਗਏ | ਕਈਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਵਿਖੇ ਰੈਫ਼ਰ ਕਰ ਦਿੱਤਾ | ...

ਪੂਰੀ ਖ਼ਬਰ »

ਰਾਘਵ ਚੱਢਾ ਇਮਾਨਦਾਰ ਹਨ ਤਾਂ ਦਿੱਲੀ ਤੋਂ ਹਿਮਾਚਲ ਵਾਂਗ ਪੰਜਾਬ ਨੂੰ ਪਾਣੀ ਦੀ ਕੀਮਤ ਦਿਵਾਉਣ-ਚੰਨੀ

ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਰਾਘਵ ਚੱਢਾ ਸੁਝਾਅ ਮੰਗ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ | ਜੇ ਉਹ ਪੰਜਾਬ ਦੇ ਹਿਤੈਸ਼ੀ ਹਨ ਤਾਂ ਦਿੱਲੀ ਸਰਕਾਰ ਤੋਂ ਪੰਜਾਬ ਦੇ ਪਾਣੀ ਦੀ ਕੀਮਤ ਪੰਜਾਬ ਨੂੰ ਲੈ ਕੇ ਦੇਣ | ਜਿਵੇਂ ਦਿੱਲੀ ਹਿਮਾਚਲ ਨੂੰ ਪਾਣੀ ਦੀ ...

ਪੂਰੀ ਖ਼ਬਰ »

ਘੁਡਾਣੀ ਕਲਾਂ 'ਚ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ

ਰਾੜਾ ਸਾਹਿਬ, 8 ਅਗਸਤ (ਸਰਬਜੀਤ ਸਿੰਘ ਬੋਪਾਰਾਏ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਮੋਰਚਾ ਗੁਰੂ ਕਾ ਬਾਗ ਅਤੇ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਮਹਾਨ ਗੁਰਮਤਿ ਸਮਾਗਮ ...

ਪੂਰੀ ਖ਼ਬਰ »

65 ਸਾਲ ਬਾਅਦ ਮਨਾਇਆ ਈਸੜੂ 'ਚ ਤੀਆਂ ਦਾ ਤਿਉਹਾਰ

ਈਸੜੂ, 8 ਅਗਸਤ (ਬਲਵਿੰਦਰ ਸਿੰਘ)-ਸ਼ਹੀਦ ਕਰਨੈਲ ਸਿੰਘ ਈਸੜੂ ਦੇ ਜੱਦੀ ਪਿੰਡ ਈਸੜੂ ਵਿਖੇ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ 65 ਸਾਲ ਬਾਅਦ ਤੀਆਂ ਦਾ ਤਿਉਹਾਰ ਮਨਾਇਆ ਗਿਆ | ਜਿਸ ਵਿਚ ਪਿੰਡ ਦੀਆਂ ਔਰਤਾਂ ਅਤੇ ਲੜਕੀਆਂ ਨੇ ਹਿੱਸਾ ਲਿਆ | ਇਸ ਮੌਕੇ ਸਜ ਧਜ ਕੇ ਆਈਆਂ ਔਰਤਾਂ ਨੇ ...

ਪੂਰੀ ਖ਼ਬਰ »

ਸਾਹਨੇਵਾਲ ਸਬ-ਤਹਿਸੀਲ 'ਚ ਕਾਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰਾਂ ਵਲੋਂ ਰੋਸ ਧਰਨਾ ਪ੍ਰਦਰਸ਼ਨ

ਸਾਹਨੇਵਾਲ, 8 ਅਗਸਤ (ਅਮਰਜੀਤ ਸਿੰਘ ਮੰਗਲੀ/ਹਨੀ ਚਾਠਲੀ)-ਪੰਜਾਬ ਕੋਲੋਨਾਈਜ਼ਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਅੱਜ ਸਾਹਨੇਵਾਲ ਸਬ-ਤਹਿਸੀਲ 'ਚ ਪ੍ਰਾਪਰਟੀ ਦੇ ਧੰਦੇ ਨਾਲ ਜੁੜੇ ਲੋਕਾਂ ਨੰੂ ਆ ਰਹੀਆਂ ਮੁਸ਼ਕਲਾਂ ਦਾ ...

ਪੂਰੀ ਖ਼ਬਰ »

ਜੈਨ ਸਕੂਲ ਦੀ ਵਿਦਿਆਰਥਣ ਗੁਰਇਨਾਅਤ ਨੇ ਜਿੱਤਿਆ ਸੋਨੇ ਦਾ ਤਗਮਾ

ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਲੁਧਿਆਣਾ ਪਾਵਰ ਲਿਫ਼ਟਿੰਗ ਐਸੋਸੀਏਸ਼ਨ ਵਲੋਂ ਕਰਵਾਈ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਵਿਚ ਸਵਾਮੀ ਛਗਨ ਲਾਲ ਲਾਲਾ ਹੰਸਰਾਜ ਜੈਨ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਗੁਰਇਨਾਅਤ ਵਲੋਂ 167.5 ਪਾਵਰ ਲਿਫ਼ਟਿੰਗ ...

ਪੂਰੀ ਖ਼ਬਰ »

ਪ੍ਰਾਈਵੇਟ ਬੱਸ ਓਪਰੇਟਰਾਂ ਦਾ ਇਕੱਠ, ਅੱਜ ਦੇ ਬੰਦ ਦਾ ਸਮਰਥਨ-ਕਨੇਚ

ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਦੀਆਂ ਟਰਾਂਸਪੋਰਟ ਮਾਰੂ ਨੀਤੀਆਂ ਵਿਰੁੱਧ ਖੰਨਾ ਦੀ ਪ੍ਰਾਈਵੇਟ ਬੱਸ ਓਪਰੇਟਰ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਕਨੇਚ ਦੀ ਅਗਵਾਈ ਹੇਠ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬੱਸ ਟਰਮੀਨਲ ਵਿਚ ਪ੍ਰਾਈਵੇਟ ਬੱਸ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਚੱਕ ਸਰਾਏ ਫੋਕਲ ਪੁਆਇੰਟ ਮਹਿਦੂਦਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਬੀਜਾ, 8 ਅਗਸਤ (ਅਵਤਾਰ ਸਿੰਘ ਜੰਟੀ ਮਾਨ)-ਇਥੋਂ ਦੇ ਨਜ਼ਦੀਕੀ ਦਸਮੇਸ਼ ਪਬਲਿਕ ਸਕੂਲ ਚੱਕ ਸਰਾਏ ਫੋਕਲ ਪੁਆਇੰਟ ਮਹਿਦੂਦਾਂ ਵਿਖੇ ਮੈਡਮ ਕਿਰਨਪ੍ਰੀਤ ਕੌਰ ਦੀ ਅਗਵਾਈ ਹੇਠ ਪੰਜਾਬਣ ਮੁਟਿਆਰਾਂ ਵਲੋਂ ਪੰਜਾਬੀ ਵਿਰਸੇ ਤੇ ਸਭਿਆਚਾਰ ਦੀਆਂ ਬਾਤਾਂ ਪਾਉਂਦਾ ਤੀਆਂ ਦਾ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਵਲੋਂ ਵੱਖ-ਵੱਖ ਖੇਤਰਾਂ ਵਿਚ ਐੱਸ. ਸੀ. ਸਮਾਜ ਦੀ ਘਟ ਰਹੀ ਨੁਮਾਇੰਦਗੀ 'ਤੇ ਚਿੰਤਾ ਜ਼ਾਹਰ

ਮਲੌਦ, 8 ਅਗਸਤ (ਸਹਾਰਨ ਮਾਜਰਾ)-ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਬਲਾਕ ਮਲੌਦ ਦੇ ਪ੍ਰਧਾਨ ਸਰਪੰਚ ਹਰਟਹਿਲ ਸਿੰਘ ਧੌਲ ਖ਼ੁਰਦ ਨੇ ਪਿੰਡ ਝੱਮਟ ਵਿਖੇ ਹਰਪਾਲ ਸਿੰਘ ਦੀ ਅਗਵਾਈ ਵਿਚ ਐੱਸ. ਸੀ. ਸਮਾਜ ਦੇ ਚਿੰਤਕਾਂ ਨਾਲ ਨੁੱਕੜ ਮੀਟਿੰਗ ਕੀਤੀ | ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਬੀ. ਕੇ. ਯੂ. ਲੱਖੋਵਾਲ ਦਾ ਵਿਸਥਾਰ ਕਰਕੇ ਬਲਾਕ ਪੱਧਰ ਦੇ ਅਹੁਦੇਦਾਰਾਂ ਦੀ ਕੀਤੀ ਸਰਬਸੰਮਤੀ ਨਾਲ ਚੋਣ

ਸਮਰਾਲਾ, 8 ਅਗਸਤ (ਕੁਲਵਿੰਦਰ ਸਿੰਘ)-ਅਨਾਜ ਮੰਡੀ ਸਮਰਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਵਿਸਥਾਰ ਕਰਦੇ ਹੋਏ ਬਲਾਕ ਪੱਧਰ ਦੀ ਚੋਣ ਹਰਿੰਦਰ ਸਿੰਘ ਲੱਖੋਵਾਲ ਸੂਬਾ ਜਨਰਲ ਸਕੱਤਰ, ਪਰਮਿੰਦਰ ਸਿੰਘ ਪਾਲਮਾਜਰਾ ਸੂਬਾ ਜਨਰਲ ਸਕੱਤਰ, ਸੀਨੀਅਰ ਆਗੂ ਅਵਤਾਰ ...

ਪੂਰੀ ਖ਼ਬਰ »

ਪਰਮਾਤਮਾ ਦੀ ਬੰਦਗੀ ਮਨੁੱਖ ਨੂੰ ਨਿਮਾਣਾ ਅਤੇ ਦਿਆਲੂ ਬਣਾਉਂਦੀ ਹੈ-ਸਵਾਮੀ ਓਮਾ ਨੰਦ ਭੂਰੀ ਵਾਲੇ

ਪੱਖੋਵਾਲ/ਲੋਹਟਬੱਦੀ, 8 ਅਗਸਤ (ਕਿਰਨਜੀਤ ਕੌਰ ਗਰੇਵਾਲ, ਕੁਲਵਿੰਦਰ ਸਿੰਘ ਡਾਂਗੋਂ)-ਗਰੀਬਦਾਸੀ ਅਤੇ ਭੂਰੀ ਵਾਲੀ ਸੰਪਰਦਾਇ 'ਚੋਂ ਧਾਰਮਿਕ ਤੇ ਸਮਾਜ ਸੇਵੀ ਸ਼ਖਸੀਅਤ ਸਵਾਮੀ ਸ਼ੰਕਰਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਪਿੰਡ ਪੱਖੋਵਾਲ ਸਥਿਤ ਭੂਰੀ ...

ਪੂਰੀ ਖ਼ਬਰ »

ਬਿਜਲੀ ਦੇ ਲੰਮੇ ਲੰਮੇ ਕੱਟਾਂ ਤੋਂ ਪ੍ਰੇਸ਼ਾਨ

ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਪਿੰਡ ਭਾਦਲਾ ਉੱਚਾ, ਭਾਦਲਾ ਨੀਚਾ, ਭਾਦਲਾ ਬਾਜ਼ੀਗਰ ਬਸਤੀ, ਅਤੇ ਡਡਹੇੜੀ ਆਦਿ ਪਿੰਡਾਂ ਵਿਚ ਬੀਤੇ ਸਤਾਰਾਂ ਅਠਾਰਾਂ ਘੰਟੇ ਤੋਂ ਬਿਜਲੀ ਨਾ ਆਉਣ ਤੋਂ ਪ੍ਰੇਸ਼ਾਨ ਸੈਂਕੜੇ ਨੌਜਵਾਨਾਂ ਵਲੋਂ ਹਰਚੰਦ ਸਿੰਘ ਚਾਹਲ ਅਤੇ ਕਿਸਾਨ ...

ਪੂਰੀ ਖ਼ਬਰ »

ਬਿਜਲੀ ਦੇ ਲੰਮੇ ਲੰਮੇ ਕੱਟਾਂ ਤੋਂ ਪ੍ਰੇਸ਼ਾਨ

ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਪਿੰਡ ਭਾਦਲਾ ਉੱਚਾ, ਭਾਦਲਾ ਨੀਚਾ, ਭਾਦਲਾ ਬਾਜ਼ੀਗਰ ਬਸਤੀ, ਅਤੇ ਡਡਹੇੜੀ ਆਦਿ ਪਿੰਡਾਂ ਵਿਚ ਬੀਤੇ ਸਤਾਰਾਂ ਅਠਾਰਾਂ ਘੰਟੇ ਤੋਂ ਬਿਜਲੀ ਨਾ ਆਉਣ ਤੋਂ ਪ੍ਰੇਸ਼ਾਨ ਸੈਂਕੜੇ ਨੌਜਵਾਨਾਂ ਵਲੋਂ ਹਰਚੰਦ ਸਿੰਘ ਚਾਹਲ ਅਤੇ ਕਿਸਾਨ ...

ਪੂਰੀ ਖ਼ਬਰ »

ਸਮਾਜਸੇਵੀ ਸੰਸਥਾਵਾਂ ਨੇ ਥਾਣਾ ਸਿਟੀ-1 ਵਿਚ ਲੋਕਾਂ ਲਈ ਲਗਾਇਆ ਆਰ.ਓ. ਤੇ ਵਾਟਰ ਕੂਲਰ

ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਸਥਾਨਕ ਜੀ. ਟੀ. ਰੋਡ ਸਥਿਤ ਥਾਣਾ ਸਿਟੀ ਖੰਨਾ 01 ਵਿਖੇ ਸਮਾਜਸੇਵੀ ਸੰਸਥਾਵਾਂ ਹਿਊਮਨ ਵੈੱਲਫੇਅਰ ਬਲੱਡ ਡੋਨਰਜ਼ ਐਸੋਸੀਏਸ਼ਨ ਖੰਨਾ, ਮਹਾਂਕਾਲ ਬਲੱਡ ਸੇਵਾ ਖੰਨਾ ਤੇ ਨਰ ਸੇਵਾ-ਨਰਾਇਣ ਸੇਵਾ ਖੰਨਾ ਵਲੋਂ ਆਮ ਜਨਤਾ ਦੀ ਸਹੂਲਤ ...

ਪੂਰੀ ਖ਼ਬਰ »

ਸੰਤ ਬਾਬਾ ਪਿਆਰਾ ਸਿੰਘ ਦੀ ਬਰਸੀ 'ਤੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ

ਸਮਰਾਲਾ, 8 ਅਗਸਤ (ਗੋਪਾਲ ਸੋਫਤ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੀ 57ਵੀਂ ਬਰਸੀ ਮੌਕੇ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਇਲਾਕੇ ਦੀਆਂ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਵਿਸ਼ਾਲ ਖ਼ੂਨਦਾਨ ਕੈਂਪ ਦਾ ...

ਪੂਰੀ ਖ਼ਬਰ »

ਸੰਤ ਬਾਬਾ ਪਿਆਰਾ ਸਿੰਘ ਦੀ ਬਰਸੀ 'ਤੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ

ਸਮਰਾਲਾ, 8 ਅਗਸਤ (ਗੋਪਾਲ ਸੋਫਤ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੀ 57ਵੀਂ ਬਰਸੀ ਮੌਕੇ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਇਲਾਕੇ ਦੀਆਂ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਵਿਸ਼ਾਲ ਖ਼ੂਨਦਾਨ ਕੈਂਪ ਦਾ ...

ਪੂਰੀ ਖ਼ਬਰ »

ਥਾਣਾ ਸਦਰ ਖੰਨਾ ਪੁਲਿਸ ਨੇ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਵਿਅਕਤੀ ਕੀਤਾ ਕਾਬੂ

ਖੰਨਾ, 8 ਅਗਸਤ (ਮਨਜੀਤ ਸਿੰਘ ਧੀਮਾਨ)-ਥਾਣਾ ਸਦਰ ਖੰਨਾ ਪੁਲਿਸ ਨੇ ਚੋਰੀ ਕੀਤੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਨਛੱਤਰ ਸਿੰਘ ਨੇ ਕਿਹਾ ਕਿ ਏ.ਐੱਸ.ਆਈ ਬਲਵੀਰ ਸਿੰਘ ਨੂੰ ਕਿਸੇ ਮੁਖ਼ਬਰ ਨੇ ਇਤਲਾਹ ...

ਪੂਰੀ ਖ਼ਬਰ »

ਵਿਧਾਇਕ ਸੌਂਦ ਅਤੇ ਐੱਸ.ਐਮ.ਓ. ਡਾ.ਭਸੀਨ ਨੇ ਨਵੇਂ ਬਣ ਰਹੇ ਮੁਹੱਲਾ ਕਲੀਨਿਕ ਦਾ ਕੀਤਾ ਦੌਰਾ

ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ, ਐੱਸ.ਐਮ.ਓ ਖੰਨਾ ਡਾ.ਮਨਿੰਦਰ ਸਿੰਘ ਭਸੀਨ ਨੂੰ ਨਾਲ ਲੈ ਕੇ ਖੰਨਾ ਵਿਚ ਬਣ ਰਹੇ ਮੁਹੱਲਾ ਕਲੀਨਿਕ ਦਾ ਮੌਕੇ 'ਤੇ ਜਾਇਜ਼ਾ ਲੈਣ ਗਏ | ਉਨ੍ਹਾਂ ਕਿਹਾ ਕਿ ਇਹ ਕਲੀਨਿਕ 15 ਅਗਸਤ ਤੱਕ ਚਾਲੂ ...

ਪੂਰੀ ਖ਼ਬਰ »

ਸੁਸਰੀ ਤੋਂ ਪ੍ਰੇਸ਼ਾਨ ਹੋ ਕੇ ਸੰਘਰਸ਼ ਕਰ ਰਹੇ ਰਹੌਣ ਵਾਸੀਆਂ ਨੂੰ ਕਿਸਾਨ ਜਥੇਬੰਦੀਆਂ ਨੇ ਦਿੱਤਾ ਸਮਰਥਨ

ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਵਾਰਡ ਨੰਬਰ 1 ਰਹੌਣ, ਖੰਨਾ ਦੇ ਵਸਨੀਕ ਸੁਸਰੀ ਤੋਂ ਪ੍ਰੇਸ਼ਾਨ ਹੋਣ ਕਾਰਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨਗਰ ਵਾਸੀਆਂ ਨੂੰ ਕਿਸਾਨ ਮਜ਼ਦੂਰ ਏਕਤਾ ਅਤੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਨੇ ਆਪਣਾ ਸਮਰਥਨ ਦੇ ਕੇ ਵੇਅਰ ਹਾਊਸ ...

ਪੂਰੀ ਖ਼ਬਰ »

ਸੁਸਰੀ ਤੋਂ ਪ੍ਰੇਸ਼ਾਨ ਹੋ ਕੇ ਸੰਘਰਸ਼ ਕਰ ਰਹੇ ਰਹੌਣ ਵਾਸੀਆਂ ਨੂੰ ਕਿਸਾਨ ਜਥੇਬੰਦੀਆਂ ਨੇ ਦਿੱਤਾ ਸਮਰਥਨ

ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਵਾਰਡ ਨੰਬਰ 1 ਰਹੌਣ, ਖੰਨਾ ਦੇ ਵਸਨੀਕ ਸੁਸਰੀ ਤੋਂ ਪ੍ਰੇਸ਼ਾਨ ਹੋਣ ਕਾਰਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨਗਰ ਵਾਸੀਆਂ ਨੂੰ ਕਿਸਾਨ ਮਜ਼ਦੂਰ ਏਕਤਾ ਅਤੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਨੇ ਆਪਣਾ ਸਮਰਥਨ ਦੇ ਕੇ ਵੇਅਰ ਹਾਊਸ ...

ਪੂਰੀ ਖ਼ਬਰ »

ਰੋਸ ਰੈਲੀ ਕਰਕੇ ਬਿਜਲੀ ਬਿੱਲ-2022 ਰੱਦ ਕਰਨ ਦੀ ਕੀਤੀ ਮੰਗ

ਦੋਰਾਹਾ, 8 ਅਗਸਤ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਬਿਜਲੀ ਮੁਲਾਜ਼ਮਾਂ ਦੀਆ ਜਥੇਬੰਦੀਆਂ ਦੇ ਆਗੂਆਂ ਜਗਦੀਸ਼ ਸਿੰਘ, ਹਰਜਿੰਦਰ ਸਿੰਘ ਗੋਰਾ, ਧਰਮਪਾਲ ਸਿੰਘ, ਬਲਵਿੰਦਰ ਸਿੰਘ, ਜਗਰੂਪ ਸਿੰਘ ਨੇ ਪ੍ਰੈਬਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਵੀਜ਼ਨ ਦੋਰਾਹਾ ਦੀਆਂ ...

ਪੂਰੀ ਖ਼ਬਰ »

ਮਜ਼ਦੂਰਾਂ ਦੇ ਬੱਚੇ ਮਜ਼ਦੂਰੀ ਨਾ ਕਰਨ ਤਾਂ ਹੀ ਮਜ਼ਦੂਰਾਂ ਦਾ ਜੀਵਨ ਸਫਲ ਹੋ ਸਕਦਾ- ਡਾ. ਕਲੇਰ

ਸਮਰਾਲਾ, 8 ਅਗਸਤ (ਕੁਲਵਿੰਦਰ ਸਿੰਘ)-ਮਜ਼ਦੂਰ ਦਾ ਬੱਚਾ ਮਜ਼ਦੂਰੀ ਨਾ ਕਰੇ ਬਲਕਿ ਉਹ ਪੜ੍ਹ ਲਿਖ ਕੇ ਜਾਂ ਤਾਂ ਕਿਸੇ ਵੱਡੇ ਅਹੁਦੇ ਤੱਕ ਪਹੁੰਚੇ ਜਾਂ ਫਿਰ ਕੋਈ ਸਨਮਾਨਯੋਗ ਨੌਕਰੀ ਕਰਕੇ ਆਪਣੀ ਰੋਜੀ ਰੋਟੀ ਕਮਾਉਣ ਦੇ ਯੋਗ ਹੋਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ...

ਪੂਰੀ ਖ਼ਬਰ »

ਲੰਪੀ ਸਕਿਨ ਦਾ ਇਲਾਜ ਕਰਨ ਵਾਲੇ ਹਸਪਤਾਲ ਡਾਕਟਰਾਂ ਤੋਂ ਸੱਖਣੇ

ਸਮਰਾਲਾ, 8 ਅਗਸਤ (ਰਾਮ ਗੋਪਾਲ ਸੋਫਤ)-ਪੰਜਾਬ ਵਿਚ ਲਾਲ ਸੁੰਡੀ, ਕਣਕ ਦੇ ਘਟੇ ਝਾੜ ਤੋਂ ਬਾਅਦ ਗਊਆਂ ਦੀ ਲੰਬੀ ਸਕਿਨ ਬਿਮਾਰੀ ਕਿਸਾਨਾਂ ਤੇ ਪੰਜਾਬ ਦੇ ਪਸ਼ੂ ਪਾਲਕਾਂ ਦੀ ਆਰਥਿਕਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ¢ ਗਊਆਂ ਨੂੰ ਚਮੜੀ ਤੇ ਧੱਫੜ ਨਿਕਲਣ ਦੀ ਇਸ ਬਿਮਾਰੀ ਨੇ ...

ਪੂਰੀ ਖ਼ਬਰ »

ਆਨੰਦ ਨਗਰ ਵਿਖੇ ਔਰਤਾਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ

ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਵਾਰਡ ਨੰਬਰ 18 ਆਨੰਦ ਨਗਰ ਵਿਖੇ ਔਰਤਾਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ¢ ਇਸ ਮੌਕੇ ਵਿਸ਼ੇਸ਼ ਤੌਰ ਤੇ ਕੌਂਸਲਰ ਹਰਦੀਪ ਸਿੰਘ ਨੀਨੂੰ, ਕਾਂਗਰਸੀ ਨੇਤਾ ਕਿਰਨ ਪਿ੍ਆ ਧੀਮਾਨ ਅਤੇ ਰਾਜੇਸ਼ ਕੁਮਾਰ ਮੇਸ਼ੀ ਨੇ ਸ਼ਿਰਕਤ ...

ਪੂਰੀ ਖ਼ਬਰ »

ਨਵੇਂ ਬਲਾਕ ਕਾਂਗਰਸ ਪ੍ਰਧਾਨਾਂ ਦਾ ਸਨਮਾਨ ਕੌਂਸਲਰ ਨੀਨੰੂ, ਧੀਮਾਨ, ਬਾਵਾ ਅਤੇ ਡਾ. ਨੱਥੂ ਰਾਮ ਨੇ ਕੀਤਾ

ਖੰਨਾ, 8 ਅਗਸਤ (ਹਰਜਿੰਦਰ ਸਿੰਘ ਲਾਲ)-ਬਲਾਕ ਕਾਂਗਰਸ ਦਫ਼ਤਰ ਖੰਨਾ ਵਿਖੇ ਕੌਂਸਲਰ ਹਰਦੀਪ ਸਿੰਘ ਨੀਨੰੂ, ਕਿਰਨ ਪਿ੍ਆ ਧੀਮਾਨ ਅਤੇ ਕੌਂਸਲਰ ਸੁਰਿੰਦਰ ਬਾਵਾ, ਡਾ. ਨੱਥੂ ਰਾਮ ਵਲੋਂ ਨਵ ਨਿਯੁਕਤ ਕੀਤੇ ਖੰਨਾ ਸ਼ਹਿਰੀ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ ਅਤੇ ...

ਪੂਰੀ ਖ਼ਬਰ »

ਜ਼ਿਲ੍ਹਾ ਲੁਧਿਆਣਾ 'ਚ ਪਸ਼ੂਆਂ ਦੇ ਲੰਪੀ ਸਕਿਨ ਰੋਗ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਵਲੋਂ 81 ਟੀਮਾਂ ਦਾ ਗਠਨ

ਲੁਧਿਆਣਾ, 8 ਅਗਸਤ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ ਵਿਚ ਪਸ਼ੂਆਂ ਦੇ ਲੰਪੀ ਚਮੜੀ ਰੋਗ (ਚਮੜੀ 'ਤੇ ਗੱਠਾਂ) ਦੀ ਜਾਂਚ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਵਲੋਂ ਪਸ਼ੂਆਂ ਦੇ ਮਾਹਿਰਾਂ ਡਾਕਟਰਾਂ ਦੀਆਂ 81 ਟੀਮਾਂ ਦਾ ਗਠਨ ਕੀਤਾ ਗਿਆ ਹੈ | ਇਹ ਟੀਮਾਂ ਜਿੱਥੇ ...

ਪੂਰੀ ਖ਼ਬਰ »

ਢੀਂਡਸਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਸਮਰਾਲਾ, 8 ਅਗਸਤ (ਗੋਪਾਲ ਸੋਫਤ)-ਇੱਥੋਂ ਨਜ਼ਦੀਕੀ ਪਿੰਡ ਢੀਂਡਸਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ¢ ਜਿਸ ਵਿਚ ਸਰਪੰਚ ਤਰਸੇਮ ਸਿੰਘ, ਚੇਅਰਮੈਨ ਕੁਲਦੀਪ ਸਿੰਘ, ਕੈਪਟਨ ਸੁਰਜੀਤ ਸਿੰਘ, ਸੰਦੀਪ ਸਿੰਘ ਸਰਕਲ ਪ੍ਰਧਾਨ, ਗੁਰਦੇਵ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ ¢ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX