ਜਲੰਧਰ, 8 ਅਗਸਤ (ਰਣਜੀਤ ਸਿੰਘ ਸੋਢੀ)-ਨੈਸ਼ਨਲ ਟੈਸਟਿੰਗ ਏਜੰਸੀ (ਐਨ. ਟੀ. ਏ.) ਵਲੋਂ ਦੇਸ਼ ਭਰ 'ਚ ਇੰਜੀਨੀਅਰਿੰਗ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਦੂਸਰੇ ਫ਼ੇਜ਼ ਦੀ ਲਈ ਗਈ ਪ੍ਰਵੇਸ਼ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ | ਇਨੋਸੈਂਟ ਹਾਰਟਸ ਦੇ ਵਿਦਿਆਰਥੀ ਮਿ੍ਦੂਲ ਗੁਪਤਾ ਨੇ 99.99 ਪ੍ਰਸੈਂਟਾਈਲ ਅੰਕਾਂ ਨਾਲ ਆਲ ਇੰਡੀਆ 'ਚੋਂ 505ਵਾਂ ਸਥਾਨ ਪ੍ਰਾਪਤ ਕੀਤਾ | ਮਿ੍ਦੂਲ ਦੇ ਪਿਤਾ ਅਰੁਣ ਗੁਪਤਾ ਲੈਂਡ ਰਿਕਾਰਡ ਵਿਭਾਗ ਦੇ ਹੈੱਡ ਆਫ਼ਿਸ 'ਚ ਡੀ. ਐੱਸ. ਐਮ ਤੇ ਮਾਤਾ ਰਿੰਪਲ ਜ਼ਿਲ੍ਹਾ ਲੈਂਡ ਰਿਕਾਰਡ ਅਫ਼ਸਰ ਹੈ | ਮਿ੍ਦੂਲ ਨੇ ਕਿਹਾ ਕਿ ਉਸ ਨੇ ਦੋ ਸਾਲ ਤੋਂ ਸੋਸ਼ਲ ਮੀਡੀਆ ਤੋਂ ਬਿਲਕੁਲ ਦੂਰ ਰਿਹਾ ਹੈ ਤੇ ਉਸ ਦਾ ਟੀਚਾ ਹੈ ਕਿ ਉਸ ਨੇ ਆਈ. ਆਈ. ਟੀ. 'ਚ ਕੰਪਿਊਟਰ ਇੰਜੀਨੀਅਰਿੰਗ ਦੀ ਸਿੱਖਿਆ ਪ੍ਰਾਪਤ ਕਰਕੇ ਇੰਜੀਨੀਅਰ ਬਣਨਾ ਚਾਹੁੰਦਾ ਹੈ | ਮਿ੍ਦੂਲ ਨੂੰ ਘਰੇਲੂ ਬਗੀਚੀ ਦਾ ਸ਼ੌਕ ਹੈ ਤੇ ਉਹ ਰੋਜ਼ਾਨਾ ਟੀਚਾ ਪ੍ਰਾਪਤ ਕਰਨ ਲਈ 12 ਤੋਂ 14 ਘੰਟੇ ਪੜ੍ਹਾਈ ਕਰਦਾ ਹੈ | ਇਸੇ ਹੀ ਸਕੂਲ ਦੇ ਸੂਜਲ ਚੋਪੜਾ ਨੇ ਵੀ 94.77 ਪ੍ਰਸੈਂਟਾਈਲ ਅੰਕਾਂ ਨਾਲ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ.ਅਨੂਪ ਬÏਰੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਉੱਤੇ ਵਧਾਈ ਦਿੱਤੀ ਅਤੇ ਸਟਾਫ਼ ਮੈਂਬਰਾਂ ਨੂੰ ਵੀ ਵਧਾਈ ਦਿੱਤੀ¢ ਪਿ੍ੰਸੀਪਲ ਰਾਜੀਵ ਪਾਲੀਵਾਲ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ¢ ਐਮ. ਜੀ. ਐਨ. ਅਰਬਨ ਅਸਟੇਟ ਦੇ ਵਿਦਿਆਰਥੀ ਮਯੰਕ ਨੇ 99.94 ਪ੍ਰਸੈਂਟਾਈਲ ਅੰਕਾਂ ਨਾਲ ਆਲ ਇੰਡੀਆ 'ਚੋਂ 573ਵਾਂ ਸਥਾਨ ਪ੍ਰਾਪਤ ਕੀਤਾ | ਮਯੰਕ ਦੇ ਪਿਤਾ ਸੰਦੀਪ ਮਿੱਤਲ ਜਲੰਧਰ ਕੈਂਟ ਵਿਖੇ ਡਿਫੈਂਸ ਵਿਭਾਗ 'ਚ ਸੀਨੀਅਰ ਅਕਾਉਂਟ ਅਫ਼ਸਰ ਮਾਤਾ ਭਾਰਤੀ ਮਿੱਤਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਵਿਖੇ ਗਣਿਤ ਦੇ ਅਧਿਆਪਕ ਹਨ | ਮਯੰਕ ਕੰਪਿਊਟਰ ਇੰਜੀਨੀਅਰ ਦੀ ਅਗਲੇਰੀ ਸਿੱਖਿਆ ਆਈ. ਆਈ. ਟੀ. 'ਚੋਂ ਪ੍ਰਾਪਤ ਕਰਨੀ ਚਾਹੁੰਦਾ ਹੈ | ਮਯੰਕ ਰੋਜ਼ਾਨਾ 10 ਤੋਂ 12 ਘੰਟੇ ਪੜ੍ਹਾਈ ਕਰਦਾ ਹੈ | ਏ. ਪੀ. ਜੇ. ਸਕੂਲ ਮਹਾਂਵੀਰ ਮਾਰਗ ਦਾ ਵਿਦਿਆਰਥੀ ਗਾਰਵਿਤ ਗੁਲ੍ਹਾਟੀ ਪੁੱਤਰ ਪਰਵੇਸ਼ ਗੁਲ੍ਹਾਟੀ ਤੇ ਚੇਤਨਾ ਗੁਲ੍ਹਾਟੀ ਇੰਡਸਟਰੀਅਲ ਏਰੀਆ ਨੇ 99.408 ਪ੍ਰਸੈਂਟਾਈਲ ਅੰਕਾਂ ਨਾਲ ਆਲ ਇੰਡੀਆ 'ਚੋਂ 5460ਵਾਂ ਸਥਾਨ ਪ੍ਰਾਪਤ ਕੀਤਾ | ਗਾਰਵਿਤ ਦੇ ਪਿਤਾ ਉਦਯੋਗਪਤੀ ਤੇ ਮਾਤਾ ਕੋਚਿੰਗ ਇੰਸਟੀਚਿਊਟ ਚਲਾਉਂਦੇ ਹਨ | ਉਦਯੋਗ ਨੂੰ ਸਫ਼ਲਤਾ ਪੂਰਵਕ ਚਲਾਉਣ ਲਈ ਸਟਾਰਟ ਅੱਪ ਜ਼ਰੀਏ ਨਵੀਆਂ ਤਕਨੀਕਾਂ ਤੋਂ ਜਾਣੂ ਹੋਣ ਲਈ ਆਈ. ਆਈ. ਟੀ. ਦਿੱਲੀ 'ਚ ਦਾਖ਼ਲਾ ਪ੍ਰਾਪਤ ਕਰਨਾ ਚਾਹੁੰਦਾ ਹੈ | ਉਸ ਨੇ ਦੱਸਿਆ ਕਿ 9ਵੀਂ ਜਮਾਤ ਤੋਂ ਹੀ ਜੇ. ਈ. ਈ. ਮੇਨਜ਼ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ | ਉਹ ਹਮੇਸ਼ਾ ਸਮੇਂ ਦੀ ਸਹੀ ਵਰਤੋਂ ਕਰਦਾ ਸੀ ਤੇ ਹਮੇਸ਼ਾ ਸੋਸ਼ਲ ਮੀਡੀਆ ਤੋਂ ਦੂਰ ਰਹਿੰਦਾ ਸੀ | ਸੇਂਟ ਸੋਲਜਰ ਦੇ ਵਿਦਿਆਰਥੀ ਸਾਰਥਿਕ ਕਪੂਰ ਨੇ 99.85 ਪ੍ਰਸੈਂਟਾਈਲ ਅੰਕਾਂ ਨਾਲ ਆਲ ਇੰਡੀਆ 'ਚੋਂ 1436ਵਾਂ ਸਥਾਨ ਪ੍ਰਾਪਤ ਕੀਤਾ | ਸਾਰਥਿਕ ਦੇ ਪਿਤਾ ਸਮੀਰ ਕਪੂਰ ਵਪਾਰੀ ਤੇ ਮਾਤਾ ਪਾਇਲ ਕਪੂਰ ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ 'ਚ ਲੈਕਚਰਾਰ ਹਨ | ਸਾਰਥਿਕ ਨੇ ਕਿਹਾ ਕਿ ਹੁਣ ਪੂਰਾ ਧਿਆਨ ਜੇ. ਈ. ਈ. ਐਡਵਾਂਸਡ 'ਤੇ ਹੈ ਤਾਂ ਜੋ ਆਈ. ਆਈ. ਟੀ. 'ਚ ਦਾਖ਼ਲਾ ਲੈ ਕੇ ਕੰਪਿਊਟਰ ਇੰਜੀਨੀਅਰਿੰਗ 'ਚ ਆਪਣਾ ਕੈਰੀਅਰ ਬਣਾਉਣ 'ਚ ਕਾਮਯਾਬੀ ਹਾਸਲ ਕੀਤੀ ਜਾ ਸਕੇ | ਰੋਨਿਤ ਸ਼ੂਰ ਪੁੱਤਰ ਰਾਹੁਲ ਸ਼ੂਰ ਤੇ ਮਾਤਾ ਸੁਚਿਤਰਾ ਸ਼ੂਰ ਨਿਵਾਸੀ ਜੀ. ਟੀ. ਬੀ. ਨਗਰ ਨਿਵਾਸੀ ਨੇ 99.761 ਪ੍ਰਸੈਂਟਾਈਲ ਅੰਕਾਂ ਨਾਲ ਆਲ ਇੰਡੀਆ 'ਚੋਂ 2232ਵਾਂ ਸਥਾਨ ਪ੍ਰਾਪਤ ਕੀਤਾ | ਰੋਨਿਤ ਰੋਜ਼ਾਨਾ 10 ਤੋਂ 12 ਘੰਟੇ ਪੜ੍ਹਾਈ ਕਰਦਾ ਸੀ ਤੇ ਉਹ ਆਈ. ਆਈ. ਟੀ. ਦਿੱਲੀ ਤੋਂ ਕੰਪਿਊਟਰ ਇੰਜੀਨੀਅਰਿੰਗ ਦੀ ਸਿੱਖਿਆ ਪ੍ਰਾਪਤ ਕਰਨੀ ਚਾਹੁੰਦਾ ਹੈ | ਰੋਨਿਤ ਦੇ ਪਿਤਾ ਵਪਾਰੀ ਤੇ ਮਾਤਾ ਘਰੇਲੂ ਮਹਿਲਾ ਹਨ | ਐਮ. ਜੀ. ਐਨ. ਆਦਰਸ਼ ਨਗਰ ਦੀ ਵਿਦਿਆਰਥਣ ਮਾਨਿਆ ਪੁੱਤਰੀ ਡਾ. ਵਿਵੇਕ ਸੇਖੜੀ ਤੇ ਮਾਤਾ ਪੂਨਮ ਸੇਖੜੀ ਨੇ 99.6 ਪ੍ਰਸੈਂਟਾਈਲ ਅੰਕਾਂ ਨਾਲ ਆਲ ਇੰਡੀਆ 'ਚੋਂ 3613ਵਾਂ ਸਥਾਨ ਪ੍ਰਾਪਤ ਕੀਤਾ | ਮਾਨਿਆ ਨੇ ਕਿਹਾ ਕਿ ਆਈ. ਆਈ. ਟੀ. ਦਾਖ਼ਲਾ ਪ੍ਰਾਪਤ ਕਰਕੇ ਕੰਪਿਊਟਰ ਇੰਜੀਨੀਅਰ ਬਣਨਾ ਚਾਹੁੰਦੀ ਹੈ | ਏ. ਪੀ. ਜੇ. ਸਕੂਲ ਦੇ ਅਭੀਨਵ ਸਿੰਘ ਨੇ 99.30 ਪ੍ਰਸੈਂਟਾਈਲ ਅੰਕ, ਰਿਸ਼ਭ ਜੈਨ ਨੇ 99.019 ਪ੍ਰਸੈਂਟਾਈਲ ਅੰਕ, ਅਲਖਸਿਮਰ ਸਿੰਘ ਨੇ 98.993 ਪ੍ਰਸੈਂਟਾਈਲ ਅੰਕ, ਕ੍ਰਿਸ਼ ਨਰਾਇਣ ਕਪੂਰ ਨੇ 98.76 ਪ੍ਰਸੈਂਟਾਈਲ ਅੰਕ, ਅਰਨਵ ਆਨੰਦ ਨੇ 97.93 ਪ੍ਰਸੈਂਟਾਈਲ ਅੰਕ, ਲਵਿਸ਼ ਮਹਾਜਨ ਨੇ 97.90 ਪ੍ਰਸੈਂਟਾਈਲ ਅੰਕ, ਮਨਨ ਸੇਠੀ 96.915 ਪ੍ਰਸੈਂਟਾਈਲ ਅੰਕ, ਅਦਿੱਤਿਆ ਵਸ਼ਿਸ਼ਟ ਨੇ 95.76 ਪ੍ਰਸੈਂਟਾਈਲ ਅੰਕ ਤੇ ਮਾਨਵ ਗੁਪਤਾ ਨੇ 95.546 ਪ੍ਰਸੈਂਟਾਈਲ ਅੰਕਾਂ ਨਾਲ ਜੇ. ਈ. ਈ. ਮੇਨਜ਼ ਦੀ ਪ੍ਰੀਖਿਆ ਪਾਸ ਕੀਤੀ | ਪਿ੍ੰਸੀਪਲ ਗਿਰੀਸ਼ ਕੁਮਾਰ ਤੇ ਸਮੂਹ ਸਟਾਫ਼ ਨੇ ਪ੍ਰਾਪਤੀਆਂ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਜਲੰਧਰ, 8 ਅਗਸਤ (ਸ਼ਿਵ)-'ਆਪ' ਸਰਕਾਰ ਵਲੋਂ ਰਜਿਸਟਰੀਆਂ, ਐਨ. ਓ. ਸੀ. ਬੰਦ ਕਰਨ ਦੇ ਵਿਰੋਧ 'ਚ ਪੰਜਾਬ ਕਾਲੋਨਾਈਜ਼ਰ ਐਂਡ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਜਲੰਧਰ ਯੂਨਿਟ ਵਲੋਂ ਪੁੱਡਾ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਗਿਆ | ਕਾਰੋਬਾਰੀਆਂ ਨੇ ਕੰਮ ਬੰਦ ਹੋਣ ਕਰਕੇ ਹਜ਼ਾਰਾਂ ...
ਸ਼ਿਵ ਸ਼ਰਮਾ
ਜਲੰਧਰ, 8 ਅਗਸਤ- ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੀ ਗਈ ਥਰਡ ਪਾਰਟੀ ਹੁਣ ਸਮਾਰਟ ਸਿਟੀ ਕੰਪਨੀ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਪਾਰਕਾਂ 'ਤੇ ਕੀਤੇ ਗਏ ਕਰੋੜਾਂ ਰੁਪਏ ਦੇ ਕੰਮਾਂ ਦੀ ਜਾਂਚ ਸ਼ੁਰੂ ਕਰਨ ਜਾ ਰਹੀ ਹੈ | ਥਰਡ ਪਾਰਟੀ ਹੁਣ ਤੱਕ ਸ਼ਹਿਰ 'ਚ 50 ...
ਸ਼ਹਿਰ 'ਚ ਸਮਾਰਟ ਸਿਟੀ ਕੰਪਨੀ ਵਲੋਂ ਚਲਾਏ ਜਾ ਰਹੇ ਕਰੋੜਾਂ ਰੁਪਏ ਦੇ 2 ਪ੍ਰਾਜੈਕਟਾਂ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਜੈਕਟ ਬੰਦ ਹੋ ਗਏ ਹਨ ਜਿਨ੍ਹਾਂ 'ਚ ਤਾਂ ਠੇਕੇਦਾਰਾਂ ਵਲੋਂ ਅਦਾਇਗੀ ਨਾ ਹੋਣ ਕਰਕੇ ਕਈ ਤਾਂ ਕੰਮ ਹੀ ਛੱਡ ਗਏ ਹਨ ਜਿਨ੍ਹਾਂ 'ਚ ਤਾਂ ਕਪੂਰਥਲਾ ਰੋਡ ...
ਜਲੰਧਰ, 8 ਅਗਸਤ (ਚੰਦੀਪ ਭੱਲਾ)-ਜ਼ਿਲ੍ਹਾ ਜਲੰਧਰ ਨੇ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਜਾਇਦਾਦਾਂ ਦੇ ਵੱਧ ਤੋਂ ਵੱਧ ਇੰਤਕਾਲ ਤੇ ਸਭ ਤੋਂ ਘੱਟ ਪੈਂਡੇਸੀ ਨੂੰ ਯਕੀਨੀ ਬਣਾ ਕੇ ਸੂਬੇ ਭਰ 'ਚ ਮੋਹਰੀ ਸਥਾਨ ਹਾਸਲ ਕੀਤਾ ਹੈ¢ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ...
ਜਲੰਧਰ, 8 ਅਗਸਤ (ਐੱਮ.ਐੱਸ. ਲੋਹੀਆ)- ਕੋਰੋਨਾ ਪ੍ਰਭਾਵਿਤ 70 ਸਾਲਾ ਗੁਰਦੀਪ ਕੌਰ ਵਾਸੀ ਬਸਤੀ ਬਾਵਾ ਖੇਲ ਦੀ ਬੀਤੇ ਦਿਨੀਂ ਮੌਤ ਹੋ ਜਾਣ ਨਾਲ ਜ਼ਿਲ੍ਹੇ 'ਚ ਮਿ੍ਤਕਾਂ ਦੀ ਗਿਣਤੀ 1949 ਹੋ ਗਈ ਹੈ | ਅੱਜ ਜ਼ਿਲ੍ਹੇ 'ਚ 54 ਕੋਰੋਨਾ ਪ੍ਰਭਾਵਿਤ ਹੋਰ ਮਿਲੇ ਹਨ, ਜਿਸ ਨਾਲ ਹੁਣ ਤੱਕ ...
ਜਲੰਧਰ ਛਾਉਣੀ, 8 ਅਗਸਤ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ ਰੇਲਵੇ ਸਟੇਸ਼ਨ ਕੈਂਟ ਦੇ ਨੇੜੇ ਸਥਿਤ ਪੈਟਰੋਲ ਪੰਪ 'ਤੇ ਆਪਣੀ ਐਕਟਿਵਾ ਗੱਡੀ 'ਚ ਤੇਲ ਪੁਆਉਣ ਆਈ ਲੜਕੀ ਦਾ ਪਰਸ ਚੋਰੀ ਕਰਨ ਵਾਲੇ ਦੋਸ਼ੀ ਨੂੰ ਥਾਣਾ ਛਾਉਣੀ ਦੀ ...
ਜਲੰਧਰ, 8 ਅਗਸਤ (ਐੱਮ. ਐੱਸ. ਲੋਹੀਆ)-ਆਉਂਦੇ ਦਿਨਾਂ 'ਚ ਆ ਰਹੇ ਤਿਉਹਾਰਾਂ ਤੇ ਸਵਤੰਤਰਤਾ ਦਿਵਸ ਸਬੰਧੀ ਸ਼ਹਿਰ ਦੇ ਸੰਵੇਦਨਸ਼ੀਲ ਸਥਾਨਾਂ ਤੇ ਧਮਕਾਏ ਗਏ ਵਿਅਕਤੀਆਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਡੀ.ਸੀ.ਪੀ ਸਕਿਊਰਿਟੀ ...
ਜਲੰਧਰ, 8 ਅਗਸਤ (ਹਰਵਿੰਦਰ ਸਿੰਘ ਫੁੱਲ)-ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਪਾਵਨ ਦਿਵਸ ਸਬੰਧੀ ਸਮਾਗਮ ਬਸਤੀ ਸ਼ੇਖ਼ ਵਿਖੇ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ (ਪ. ਛੇਵੀਂ)ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਗਏ¢ ਇਸ ...
ਲੱਖਾਂ ਦੀ ਨਕਦੀ ਤੇ ਲੱਖਾਂ ਦੇ ਗਹਿਣੇ ਚੋਰੀ
ਜਲੰਧਰ ਛਾਉਣੀ, 8 ਅਗਸਤ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਪਰਾਗਪੁਰ ਚÏਕੀ ਦੇ ਅਧੀਨ ਆਉਂਦੇ ਦੀਪਨਗਰ ਵਿਖੇ ਏਅਰ ਫੋਰਸ ਤੋਂ ਬਤÏਰ ਵਾਰੰਟ ਅਫ਼ਸਰ ਸੇਵਾਮੁਕਤ ਹੋਏ ਵਿਅਕਤੀ ਦੇ ਤਾਲਾਬੰਦ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ...
ਜਲੰਧਰ, 8 ਅਗਸਤ (ਜਸਪਾਲ ਸਿੰਘ)-ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ ਮਜ਼ਦੂਰਾਂ, ਜਿਨ੍ਹਾਂ 'ਚ ਮਜ਼ਦੂਰ ਔਰਤਾਂ ਵੀ ਸ਼ਾਮਿਲ ਸਨ, ਵਲੋਂ ਪੰਜਾਬ ਭਰ 'ਚ ਡਿਪਟੀ ਕਮਿਸ਼ਨਰ ਦਫਤਰਾਂ ਦੇ ਬਾਹਰ ਵਿਸ਼ਾਲ ਰੋਸ ਧਰਨੇ ਦਿੱਤੇ ਗਏ | ਇਸ ਮੌਕੇ ...
ਜਲੰਧਰ, 8 ਅਗਸਤ (ਜਸਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਦੇ ਪਾਣੀਆਂ ਲਈ ਵਿੱਢੇ ਸੰਘਰਸ਼ ਨੂੰ ਅੱਗੇ ਤੋਰਦਿਆਂ ਪੰਜਾਬ ਭਰ 'ਚ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਘਰਾਂ ਵੱਲ ਮੋਟਰਸਾਈਕਲ ਮਾਰਚ ਕਰਕੇ ਯਾਦ ਪੱਤਰ ਸੌਂਪੇ | ਮੋਟਰਸਾਈਕਲ ਮਾਰਚਾਂ ਦੀ ਅਗਵਾਈ ...
ਲਾਂਬੜਾ, 8 ਅਗਸਤ (ਪਰਮੀਤ ਗੁਪਤਾ)-ਥਾਣਾ ਸਦਰ ਜਲੰਧਰ ਅਧੀਨ ਪੈਂਦੇ ਪਿੰਡ ਖਾਂਬਰਾ ਵਿਖੇ ਬਾਅਦ ਦੁਪਹਿਰ ਕਬਰਸਤਾਨ ਦੀ ਨਿਸ਼ਾਨਦੇਹੀ ਦÏਰਾਨ ਵੱਡਾ ਹਾਦਸਾ ਵਾਪਰ ਗਿਆ¢ ਜਿਸ ਦÏਰਾਨ ਫਾਰਮ ਹਾਊਸ 'ਚ ਬੰਨੇ ਹੋਏ 2 ਪਸ਼ੂਆਂ ਦੀ ਕਰੰਟ ਲੱਗਣ ਕਾਰਨ ਮÏਕੇ 'ਤੇ ਮÏਤ ਹੋ ਗਈ ਜਦਕਿ ...
ਜਲੰਧਰ, 8 ਅਗਸਤ (ਰਣਜੀਤ ਸਿੰਘ ਸੋਢੀ)-ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ ਸੇਂਟ ਸੋਲਜ਼ਰ ਗਰੁੱਪ ਵਲੋਂ ਇੰਡੋ ਤਿੱਬਤੀਅਨ ਬਟਾਲੀਅਨ ਫੋਰਸ ਦੇ ਜਵਾਨਾਂ ਦੇ ਨਾਲ ਆਪਣਾ ਪਿਆਰ ਪ੍ਰਗਟ ਕਰਦੇ ਹੋਏ ਮਨਾਇਆ ਗਿਆ¢ ਗਰੁੱਪ ਦੇ ਵਾਇਸ ਚੇਅਰਪਰਸਨ ਸੰਗੀਤਾ ...
ਜਲੰਧਰ, 8 ਅਗਸਤ (ਰਣਜੀਤ ਸਿੰਘ ਸੋਢੀ)-ਦੇਸ਼ ਦੇ ਪ੍ਰਮੁੱਖ ਨੀਤੀ ਘਾੜੇ ਸ਼ੌਰਿਆ ਡੋਵਾਲ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਾਲਾਂ 'ਚ ਭਾਰਤ ਨੂੰ ਵਿਸ਼ਵ ਪੱਧਰ 'ਤੇ ਸਿਖਰ 'ਤੇ ਰੱਖਣ ਲਈ ਪ੍ਰੇਰਿਤ ਕੀਤਾ¢ ਸ਼ੌਰਿਆ ਭਾਰਤੀ ...
ਜਲੰਧਰ, 8 ਅਗਸਤ (ਚੰਦੀਪ ਭੱਲਾ)-ਜ਼ਿਲ੍ਹੇ 'ਚ ਮੱਛਰਾਂ ਦੀ ਰੋਕਥਾਮ ਤੇ ਡੇਂਗੂ ਦੇ ਪਸਾਰ ਨੂੰ ਰੋਕਣ ਲਈ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ ਨੇ ਸਬੰਧਤ ਅਧਿਕਾਰੀਆਂ ਨੂੰ ਨਾਜ਼ੁਕ ਥਾਵਾਂ 'ਤੇ ਪਹਿਲ ਦੇ ਆਧਾਰ 'ਤੇ ਫੋਗਿੰਗ ਕਰਵਾਉਣ ਦੀਆਂ ਹਦਾਇਤਾਂ ...
ਜਲੰਧਰ, 8 ਅਗਸਤ (ਜਸਪਾਲ ਸਿੰਘ)-ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ ਜਿਲ੍ਹਾ ਜਲੰਧਰ ਨਾਲ ਸਬੰਧਤ ਜਥੇਬੰਦੀਆਂ ਨੇ ਇਥੇ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਅੱਗੇ ਧਰਨਾ ਲਾ ਕੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦੇ ਕੇ ਮਜ਼ਦੂਰਾਂ ...
ਜਲੰਧਰ, 8 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਤਰਨਤਾਰਨ ਸਿੰਘ ਬਿੰਦਰਾ ਦੀ ਅਦਾਲਤ ਨੇ ਬਸਤੀ ਸ਼ੇਖ ਦੇ ਮੁਨੀਸ਼ ਲੂਥਰਾ ਕਤਲ ਕੇਸ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ 7 ਵਿਅਕਤੀਆਂ ਉਜਾਗਰ ਸਿੰਘ, ਨਿਰਮਲ ਕੌਰ ਉਰਫ ਨਿਮੋਂ ਪਤਨੀ ਉਜਾਗਰ ਸਿੰਘ, ...
ਜਲੰਧਰ, 8 ਅਗਸਤ (ਸ਼ਿਵ)-ਨਗਰ ਨਿਗਮ 'ਚ ਨਕਸ਼ਾ ਪਾਸ ਕਰਾਉਣ ਲਈ ਫ਼ਰਜ਼ੀ ਰਜਿਸਟਰੀ ਲਗਾਉਣ ਦੇ ਮਾਮਲੇ ਦੀ ਜਾਂਚ ਦੱਬ ਗਈ ਲੱਗਦੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਇਕ ਆਰਕੀਟੈਕਟ ਵਲੋਂ ਐਨ. ਓ. ਸੀ. ਲੈਣ ਲਈ ਜਿਹੜਾ ਨਕਸ਼ਾ ਪਾਸ ਕਰਵਾਉਣਾ ਸੀ ਤਾਂ ਈ-ਪੋਰਟਲ ਰਾਹੀਂ ਨਕਸ਼ਾ ਪਾਸ ...
ਜਲੰਧਰ, 8 ਅਗਸਤ (ਜਸਪਾਲ ਸਿੰਘ)-ਪ੍ਰਸਤਾਵਿਤ ਬਿਜਲੀ (ਸੋਧ) ਬਿੱਲ 2022 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਰਾਜਵਿੰਦਰ ਕੌਰ ਰਾਜੂ ਨੇ ਮੰਗ ਕੀਤੀ ਹੈ ਕਿ ਕਾਰਪੋਰੇਟ ...
ਜਲੰਧਰ, 8 ਅਗਸਤ (ਸ਼ਿਵ)-ਪਾਵਰ ਕਾਮ/ਟਰਾਂਸਕੋ ਦੇ ਜੁਆਇੰਟ ਫੋਰਮ ਵਲੋਂ ਦਿੱਤੇ ਪ੍ਰੋਗਰਾਮ ਨੂੰ ਇੰਨ ਬਿੰਨ ਲਾਗੂ ਕਰਦੇ ਹੋਏ ਪੂਰਬ ਮੰਡਲ ਵਲੋਂ ਜਲੰਧਰ ਵਿਖੇ ਬਿਜਲੀ ਬਿੱਲ 2022 ਦੇ ਵਿਰੋਧ 'ਚ ਬਲਵਿੰਦਰ ਸਿੰਘ ਰਾਣਾ ਪ੍ਰਧਾਨ ਸਰਕਲ ਜਲੰਧਰ ਤੇ ਸੂਬਾ ਪੈੱ੍ਰਸ ਸਕੱਤਰ ...
ਜਲੰਧਰ ਛਾਉਣੀ, 8 ਅਗਸਤ (ਪਵਨ ਖਰਬੰਦਾ)-ਥਾਣਾ ਪਤਾਰਾ ਦੇ ਅਧੀਨ ਆਉਂਦੇ ਪਿੰਡ ਤੱਲ੍ਹਣ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਵਿਖੇ ਮੱਥਾ ਟੇਕਣ ਲਈ ਆਉਣ ਵਾਲੀ ਸੰਗਤ ਨੂੰ ਤੰਗ ਪ੍ਰੇਸ਼ਾਨ ਕਰਕੇ ਤੇ ਉਨ੍ਹਾਂ ਦੇ ਪਰਸ ਆਦਿ 'ਚੋਂ ਨਗਦੀ ਤੇ ਹੋਰ ...
ਜਲੰਧਰ, 8 ਅਗਸਤ (ਸ਼ਿਵ)- ਰੈਣਕ ਬਾਜ਼ਾਰ, ਸ਼ੇਖ਼ਾਂ ਬਾਜ਼ਾਰ, ਗੁਰੂ ਬਾਜ਼ਾਰ ਤੇ ਮੀਣਾ ਬਾਜ਼ਾਰ ਦੀਆਂ ਸ਼ਾਪ ਕੀਪਰ ਐਸੋਸੀਏਸ਼ਨ ਦੇ ਆਗੂਆਂ ਨੇ ਵਿਧਾਇਕ ਰਮਨ ਅਰੋੜਾ ਨਾਲ ਇਕ ਮੁਲਾਕਾਤ ਕਰਕੇ ਉਨ੍ਹਾਂ ਨੂੰ ਬਾਜ਼ਾਰਾਂ ਵਿਚ ਫੜੀਆਂ ਹਟਾਉਣ ਦੀ ਮੰਗ ਕੀਤੀ ਹੈ ਤਾਂ ਜੋ ...
ਜਲੰਧਰ, 8 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਆਰਮੀ ਨੂੰ ਸਪਲਾਈ ਕੀਤੀਆਂ ਜਾਣ ਵਾਲੀਆਂ ਦਵਾਈਆਂ 'ਨਾਟ ਫਾਰ ਸੇਲ' ਵਾਲੀ ਮੋਹਰ ਹਟਾ ਕੇ ਵੇਚਣ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਸੋਨੀ ਬਰਦਰਜ਼, ਠੁਕਰਾਲ ਫਾਰਮਾ ਤੇ ਬੀ.ਐਸ.ਫਾਰਮਾ ਦੇ ...
ਜਲੰਧਰ, 8 ਅਗਸਤ (ਚੰਦੀਪ ਭੱਲਾ)-ਸਮਾਰਟ ਵਿਲੇਜ ਮੁਹਿੰਮ ਫੇਜ਼-1 ਤੇ 2 ਅਧੀਨ ਕੀਤੇ ਗਏ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਨੇ ਅਧਿਕਾਰੀਆਂ ਨੂੰ ਕਰਵਾਏ ਗਏ ਕੰਮਾਂ ਦੇ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਾਉਣ ...
ਜਲੰਧਰ, 8 ਅਗਸਤ (ਸ਼ਿਵ)-ਨਿਗਮ ਦੀ ਤਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਕਈ ਬਾਜ਼ਾਰਾਂ 'ਚ ਸਮਾਨ ਚੁੱਕਣ ਦੀ ਕਾਰਵਾਈ ਕੀਤੀ ਹੈ | ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਦੇ ਵਾਪਸ ਆਉਣ ਤੋਂ ਬਾਅਦ ਕਈ ਬਾਜ਼ਾਰਾਂ ਵਿਚ ਸੜਕਾਂ 'ਤੇ ਰੱਖਿਆ ਸਮਾਨ ਚੁੱਕਣ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX