ਸੁਲਤਾਨਪੁਰ ਲੋਧੀ, 8 ਅਗਸਤ (ਨਰੇਸ਼ ਹੈਪੀ, ਥਿੰਦ)- ਗਰਾਮ ਪੰਚਾਇਤ ਸਰਾਏ ਜੱਟਾਂ ਦੇ ਸਰਪੰਚ ਅਨੀਤਾ ਰਾਣੀ, ਪੰਚ ਸੁਖਵਿੰਦਰ ਸਿੰਘ ਕਿਸਾਨ ਆਗੂ, ਪੰਚ ਸੀਮਾ ਆਦਿ ਸਮੇਤ ਨੰਬਰਦਾਰ, ਸਾਬਕਾ ਸਰਪੰਚ, ਸਾਬਕਾ ਪੰਚ ਅਤੇ ਇੱਕ ਦਰਜਨ ਦੇ ਕਰੀਬ ਪਿੰਡ ਵਾਸੀਆਂ ਨੇ ਪੈੱ੍ਰਸ ਕਾਨਫ਼ਰੰਸ ਕਰਕੇ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਪਿਛਲੇ ਕਰੀਬ ਦੱਸ ਦਿਨਾਂ ਤੋਂ ਚੱਲ ਰਿਹਾ ਸਵਾਲ ਪਿੰਡ ਤੇ ਉਨ੍ਹਾਂ ਦੇ ਪਿੰਡ ਦੇ ਨੌਜਵਾਨਾਂ ਦੇ ਰੰਜਿਸ਼ਨ ਝਗੜੇ ਨੂੰ ਲੁੱਟ ਖੋਹ ਦਾ ਰੂਪ ਦੇਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਮਾਮਲੇ ਦੀ ਤਹਿ ਤੱਕ ਜਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਤੋਂ ਪਹਿਲਾਂ ਉਨ੍ਹਾਂ ਐਸ.ਐੱਚ.ਓ. ਸੁਲਤਾਨਪੁਰ ਲੋਧੀ ਨੂੰ ਇਕ ਲਿਖਤੀ ਦਰਖਾਸਤ ਦੇ ਕੇ ਮੰਗ ਕੀਤੀ ਕਿ ਉਕਤ ਰੰਜਿਸ਼ਨ ਝਗੜੇ ਨੂੰ ਗਵਾਂਢੀ ਪਿੰਡ ਦੇ ਕੁਲਵੰਤ ਲਾਲ ਆਦਿ ਵਲੋਂ ਲੁੱਟ-ਖੋਹ ਦਾ ਰੂਪ ਦੇ ਕੇ ਜਾਣਬੁੱਝ ਕੇ ਪੁਲਿਸ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ, ਜਦਕਿ ਇਸ ਵਿਚ ਕੋਈ ਵੀ ਸੱਚਾਈ ਨਹੀਂ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਇਹ ਨੌਜਵਾਨਾਂ ਦਾ ਆਪਸੀ ਝਗੜਾ ਹੈ, ਜਿਸ ਵਿਚ ਸਵਾਲ ਪਿੰਡ ਦੇ ਨੌਜਵਾਨ ਤੇ ਸਾਡੇ ਪਿੰਡ ਦੇ ਨੌਜਵਾਨ ਪਿਛਲੇ ਦਸ ਦਿਨਾਂ 'ਚ ਦੋ ਤਿੰਨ ਵਾਰ ਲੜ ਚੁੱਕੇ ਹਨ ਤੇ ਪੰਚਾਇਤਾਂ ਵੀ ਹੋਈਆਂ ਹਨ | ਉਨ੍ਹਾਂ ਦੋਸ਼ ਲਾਇਆ ਕਿ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਕੁਲਵੰਤ ਲਾਲ ਨੇ ਜਾਣਬੁੱਝ ਕੇ ਸੱਟਾਂ ਲਗਾਈਆਂ ਹਨ ਤੇ ਹਸਪਤਾਲ ਵਿਚ ਦਾਖ਼ਲ ਹੋ ਗਿਆ ਹੈ ਤੇ ਇਸ ਲੜਾਈ ਝਗੜੇ ਨੂੰ ਲੁੱਟ ਖੋਹ ਦਾ ਮਾਮਲਾ ਦੱਸ ਰਿਹਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਉਕਤ ਆਰੋਪੀ ਨੇ ਗ਼ਲਤ ਬਿਆਨਬਾਜ਼ੀ ਕਰਕੇ ਜਿੱਥੇ ਸਾਡੇ ਪਿੰਡ ਨੂੰ ਬਦਨਾਮ ਕੀਤਾ ਹੈ, ਉੱਥੇ ਦਹਿਸ਼ਤ ਦਾ ਮਾਹੌਲ ਵੀ ਬਣਾਇਆ ਹੈ | ਇੱਥੇ ਵਰਨਣਯੋਗ ਹੈ ਕਿ ਕੁਲਵੰਤ ਲਾਲ ਵਾਸੀ ਸਵਾਲ ਨੇ ਬੀਤੇ ਦਿਨ ਸਥਾਨਕ ਸਿਵਲ ਹਸਪਤਾਲ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਸਰਾਏ ਜੱਟਾਂ ਦੇ ਨੌਜਵਾਨਾਂ ਉੱਪਰ ਲੁੱਟ ਖੋਹ ਤੇ ਕੁੱਟਮਾਰ ਦੇ ਦੋਸ਼ ਲਗਾਏ ਸਨ | ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਸੱਚ ਸਾਹਮਣੇ ਲਿਆਂਦਾ ਜਾਵੇ | ਇਸ ਮੌਕੇ ਸਰਪੰਚ ਅਨੀਤਾ ਰਾਣੀ, ਪੰਚ ਸੁਖਵਿੰਦਰ ਸਿੰਘ ਕਿਸਾਨ ਆਗੂ, ਪੰਚ ਸੀਮਾ, ਸਾਬਕਾ ਸਰਪੰਚ ਸੁਖਵਿੰਦਰ ਰਾਜ, ਸਾਬਕਾ ਪੰਚ ਅਜੀਤ ਸਿੰਘ, ਸਾਬਕਾ ਪੰਚ ਗੁਰਮੀਤ ਰਾਜ, ਨੰਬਰਦਾਰ ਪ੍ਰਕਾਸ਼ ਸਿੰਘ, ਅਜੇਪਾਲ ਸਿੰਘ, ਮੁਖ਼ਤਿਆਰ ਸਿੰਘ, ਬਲਦੇਵ ਰਾਜ, ਰਾਜਪਾਲ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |
ਕਪੂਰਥਲਾ/ਢਿਲਵਾਂ, 8 ਅਗਸਤ (ਵਿਸ਼ੇਸ਼ ਪ੍ਰਤੀਨਿਧ, ਪੱਤਰ ਪ੍ਰੇਰਕ)- ਕਿਰਤੀ ਕਿਸਾਨ ਯੂਨੀਅਨ ਕਪੂਰਥਲਾ ਵਲੋਂ ਪਾਣੀਆਂ ਦੇ ਮਾਮਲੇ ਤੇ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਅੱਜ ਪਿੰਡ ਸੰਗੋਜਲਾ ਤੋਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ...
ਕਪੂਰਥਲਾ, 8 ਅਗਸਤ (ਅਮਰਜੀਤ ਕੋਮਲ)- ਜ਼ਿਲ੍ਹੇ ਵਿਚ ਪਸ਼ੂਆਂ 'ਚ ਫੈਲਿਆ ਧਫੜੀ ਰੋਗ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਪਸ਼ੂ ਪਾਲਕਾਂ ਨੂੰ ਘਬਰਾਉਣ ਦੀ ਲੋੜ ਨਹੀਂ | ਇਹ ਗੱਲ ਵਿਸ਼ੇਸ਼ ਸਾਰੰਗਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕਹੀ | ਉਨ੍ਹਾਂ ਕਿਹਾ ਕਿ ਪਸ਼ੂਆਂ ਵਿਸ਼ੇਸ਼ ...
ਕਪੂਰਥਲਾ, 8 ਅਗਸਤ (ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਅੱਜ ਐਸ. ਟੀ. ਐੱਫ. ਜਲੰਧਰ ਦੀ ਇਕ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਂਗਰਸ ਦੇ ਇਕ ਕੌਂਸਲਰ ਦੇ ਦੋ ਲੜਕਿਆਂ ਜਸਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਕੁਸ਼ਟ ...
ਕਪੂਰਥਲਾ, 8 ਅਗਸਤ (ਅਮਰਜੀਤ ਕੋਮਲ)- ਕੇਂਦਰ ਸਰਕਾਰ ਵਲੋਂ ਕਪੂਰਥਲਾ ਵਿਚ ਬਣਾਏ ਜਾਣ ਵਾਲੇ ਮੈਡੀਕਲ ਕਾਲਜ ਲਈ 50 ਕਰੋੜ ਰੁਪਏ ਦੀ ਰਕਮ ਪੰਜਾਬ ਸਰਕਾਰ ਨੂੰ ਮੁਹੱਈਆ ਕਰਵਾਈ ਗਈ ਹੈ | ਇਹ ਗੱਲ ਸੋਮ ਪ੍ਰਕਾਸ਼ ਕੇਂਦਰੀ ਰਾਜ ਮੰਤਰੀ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ...
ਕਪੂਰਥਲਾ, 8 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਕੇਂਦਰ ਸਰਕਾਰ ਵਲੋਂ ਪਾਰਲੀਮੈਂਟ ਵਿਚ ਬਿਜਲੀ ਸੋਧ ਬਿੱਲ-2022 ਪੇਸ਼ ਕੀਤੇ ਜਾਣ ਦੇ ਵਿਰੋਧ ਵਿਚ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਕਪੂਰਥਲਾ ਇਕਾਈ ਨੇ ਜੁਆਇੰਟ ਫੋਰਮ ਦੇ ਸੱਦੇ 'ਤੇ ਰੈਲੀ ਕਰਕੇ ਰੋਸ ਵਿਖਾਵਾ ਕੀਤਾ | ਇਸ ਮੌਕੇ ...
ਭੁਲੱਥ, 8 ਅਗਸਤ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)- ਸਰਕਾਰ ਦੀਆਂ ਗੈਰ ਲੋਕ ਪੱਖੀ ਨੀਤੀਆਂ ਦੇ ਵਿਰੋਧ ਵਿਚ ਤਹਿਸੀਲ ਭੁਲੱਥ ਦੇ ਵਸੀਕਾ ਨਵੀਸਾਂ, ਅਸ਼ਟਾਮ ਫਰੋਸ਼ਾਂ, ਟਾਈਪਿਸਟਾਂ ਤੇ ਫ਼ੋਟੋ ਸਟੇਟ ਲਾਇਸੰਸ ਹੋਲਡਰਾਂ ਵਲੋਂ ਆਪਣੇ ਕੰਮ ਬੰਦ ਕਰਕੇ ਹੜਤਾਲ ਕੀਤੀ ਗਈ ...
ਨਡਾਲਾ, 8 ਅਗਸਤ (ਮਾਨ)- ਕੇਂਦਰ ਸਰਕਾਰ ਦੀਆਂ ਮਨਮਾਨੀਆਂ ਖ਼ਿਲਾਫ਼ ਇਕ ਵਾਰ ਫਿਰ ਲੋਕਾਂ ਵਿਚ ਗੁੱਸੇ ਦੀ ਲਹਿਰ ਦੌੜ ਗਈ ਹੈ | ਕੇਂਦਰ ਸਰਕਾਰ ਵਲੋਂ ਪਾਸ ਕੀਤੇ ਜਾ ਰਹੇ ਬਿਜਲੀ ਐਕਟ ਖ਼ਿਲਾਫ਼ ਲੋਕ ਰੋਹ ਪ੍ਰਚੰਡ ਹੁੰਦਾ ਦਿਖਾਈ ਦੇਣ ਲੱਗਿਆ ਹੈ | ਇਸ ਸਬੰਧੀ ਅੱਜ ਟੀ.ਐਸ.ਯੂ. ...
ਫਗਵਾੜਾ, 8 ਅਗਸਤ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਨਜ਼ਦੀਕੀ ਪਿੰਡ ਨੰਗਲ ਸਥਿਤ ਮਹਾਸਤੀ ਦੇ ਦਰਬਾਰ ਵਿਖੇ ਮੇਲਾ ਤੀਆਂ ਦਾ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ | ਇਸ ਮੌਕੇ ਪਿੰਡ ਦੀਆਂ ਬਜ਼ੁਰਗ ਅਤੇ ...
ਕਾਲਾ ਸੰਘਿਆਂ, 8 ਅਗਸਤ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ਦੇ ਆਂਗਣਵਾੜੀ ਸੈਂਟਰ ਖ਼ਾਸ ਕਾਲਾ ਵਿਖੇ ਸੈਂਟਰ ਦੀ ਇੰਚਾਰਜ ਜਸਵੀਰ ਕੌਰ ਦੀ ਅਗਵਾਈ ਵਿਚ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕਪੂਰਥਲਾ ਤੋਂ ਸੀ.ਡੀ.ਪੀ.ਓ. ਬਲਵਿੰਦਰਜੀਤ ਸਿੰਘ, ਆਮ ਆਦਮੀ ਪਾਰਟੀ ਦੇ ...
ਫਗਵਾੜਾ, 8 ਅਗਸਤ (ਅਸ਼ੋਕ ਕੁਮਾਰ ਵਾਲੀਆ)-ਪਿੰਡ ਮਾਧੋਪੁਰ ਦੇ ਵਾਤਵਰਨ ਪ੍ਰੇਮੀ ਫੰੁਮਣ ਸਿੰਘ ਧਾਲੀਵਾਲ ਵਲੋਂ ਪੌਦੇ ਲਗਾਉਣ ਦੀ ਆਪਣੀ ਰਫ਼ਤਾਰ 'ਚ ਹੋਰ ਵਾਧਾ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਧੋਪੁਰ ਦੀ ਗਰਾਉਂਡ ਵਿਚ ਹੋਰ ਪੌਦੇ ਲਗਾਉਣ ਦਾ ਆਗਾਜ਼ ...
ਭੁਲੱਥ, 8 ਅਗਸਤ (ਮਨਜੀਤ ਸਿੰਘ ਰਤਨ)- ਪਾਵਰਕਾਮ ਉਪ ਮੰਡਲ ਭੁਲੱਥ ਵਿਖੇ ਟੀ.ਐਸ.ਯੂ. ਜਥੇਬੰਦੀ ਨੇ ਸਟੇਟ ਕਮੇਟੀ ਦੇ ਸੱਦੇ ਉੱਪਰ ਬਿਜਲੀ ਕਾਮਿਆਂ ਵਲੋਂ ਰੋਸ ਰੈਲੀ ਕੀਤੀ ਗਈ | ਇਹ ਰੋਸ ਰੈਲੀ ਕੇਂਦਰ ਸਰਕਾਰ ਵਲੋਂ ਪਾਰਲੀਮੈਂਟ ਵਿਚ ਬਿਜਲੀ ਸੋਧ ਬਿਲ 2022 ਦੇ ਸੋਧ ਵਿਚ ਕੀਤੀ ...
ਫਗਵਾੜਾ, 8 ਅਗਸਤ (ਹਰਜੋਤ ਸਿੰਘ ਚਾਨਾ)-ਸਿਟੀ ਪੁਲਿਸ ਨੇ ਦੋ ਵੱਖ ਵੱਖ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਹੈਰੋਇਨ ਤੇ ਆਈਸ ਬਰਾਮਦ ਕਰਕੇ ਧਾਰਾ 21-61-85 ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐਸ.ਐੱਚ.ਓ ਸਿਟੀ ਅਮਨਦੀਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ...
ਸੁਲਤਾਨਪੁਰ ਲੋਧੀ, 8 ਅਗਸਤ (ਨਰੇਸ਼ ਹੈਪੀ, ਥਿੰਦ)- ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਅਮਨ-ਸ਼ਾਂਤੀ ਬਰਕਰਾਰ ਰੱਖਣ ਵਿਚ ਫ਼ੇਲ੍ਹ ਸਾਬਤ ਹੋਈ ਹੈ ਤੇ ਲੋਕਾਂ ਨਾਲ ਕੀਤੇ ਵਾਅਦੇ ਵੀ ਵਿਸਾਰ ਦਿੱਤੇ ਹਨ | ਇਹ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਇੰਚਾਰਜ ਮੋਹਨ ਲਾਲ ਸੇਠੀ ...
ਸੁਲਤਾਨਪੁਰ ਲੋਧੀ, 8 ਅਗਸਤ (ਹੈਪੀ, ਥਿੰਦ)- ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਵਿਖੇ ਪਿ੍ੰਸੀਪਲ ਰੇਨੂੰ ਅਰੋੜਾ ਦੀ ਅਗਵਾਈ ਹੇਠ ਕਿੰਡਰਗਾਰਟਨ ਦੇ ਵਿਦਿਆਰਥੀਆਂ ਦਰਮਿਆਨ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ 'ਚ ਸ਼ਗਨ ਨੇ ...
ਨਡਾਲਾ, 8 ਅਗਸਤ (ਮਾਨ)- ਪੰਜਾਬ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਬਾਊਪੁਰ ਦੀ ਨਿਗਰਾਨੀ ਹੇਠ ਬਿਜਲੀ ਸੋਧ ਬਿੱਲ 2020 ਨੂੰ ਕੇਂਦਰ ਵਲੋਂ ਪਾਸ ਕਰਨ ਦੇ ਵਿਰੋਧ ਵਿਚ ਨਡਾਲਾ ਚੌਕ ਵਿਚ ਜ਼ੋਨ ...
ਭੁਲੱਥ, 8 ਅਗਸਤ (ਮੇਹਰ ਚੰਦ ਸਿੱਧੂ)- ਇੱਥੇ ਸਬ ਡਵੀਜ਼ਨਲ ਕਸਬਾ ਭੁਲੱਥ ਭੋਗਪੁਰ ਰੋਡ 'ਤੇ ਸਥਿਤ ਸਬਜ਼ੀ ਮੰਡੀ ਦੇ ਬਿਲਕੁਲ ਨੇੜੇ ਲੱਗਾ ਕੂੜੇ ਦਾ ਢੇਰ ਸਵੱਛ ਭਾਰਤ ਤੇ ਸਵਾਲੀਆ ਚਿੰਨ੍ਹ ਪੈਦਾ ਕਰਦਾ ਨਜ਼ਰ ਆ ਰਿਹਾ ਹੈ | ਭੋਗਪੁਰ ਰੋਡ ਭੁਲੱਥ ਸ੍ਰੀ ਹਨੂੰਮਾਨ ਮੰਦਿਰ ...
ਫਗਵਾੜਾ, 8 ਅਗਸਤ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਮੁਹੱਲਾ ਗੁਰੂ ਨਾਨਕ ਨਗਰ ਦੇ ਵਾਸੀ ਪਿਛਲੇ ਕਰੀਬ ਪੰਜ ਸਾਲਾ ਤੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਭੋਗਣ ਲਈ ਮਜਬੂਰ ਹਨ ਤੇ ਕਿਸੇ ਵੀ ਪਾਸੇ ਉਨ੍ਹਾਂ ਦੀ ਸੁਣਵਾਈ ਨਾ ਹੋਣ ਤੋਂ ਉਹ ਡਾਹਢੇ ...
ਸੁਲਤਾਨਪੁਰ ਲੋਧੀ, 8 ਅਗਸਤ (ਥਿੰਦ, ਹੈਪੀ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਸੰਘੀ ਢਾਂਚੇ 'ਤੇ ਇਕ ਹੋਰ ਹਮਲਾ ਕਰਦਿਆਂ ਸੂਬਿਆਂ ਦੀਆਂ ਸਰਕਾਰਾਂ, ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨਾਲ ਸਲਾਹ ਮਸ਼ਵਰਾ ਕੀਤੇ ਬਗੈਰ ਹੀ ਸੰਸਦ ਵਿਚ ਪੇਸ਼ ਕੀਤੇ ਜਾ ਰਹੇ ...
ਡਡਵਿੰਡੀ, 8 ਅਗਸਤ (ਦਿਲਬਾਗ ਸਿੰਘ ਝੰਡ)- ਸਰਕਾਰੀ ਮਿਡਲ ਸਕੂਲ ਕਰਮਜੀਤਪੁਰ ਵਿਖੇ ਸਕੂਲ ਮੁਖੀ ਤੇ 'ਮਾਤਾ ਸੁਲੱਖਣੀ ਜੀ ਨਰਸਰੀ' ਦੇ ਸੰਸਥਾਪਕ ਮਾਸਟਰ ਨਰੇਸ਼ ਕੋਹਲੀ ਤੇ ਵਾਤਾਵਰਨ ਪ੍ਰੇਮੀ ਮਨੋਜ ਕੁਮਾਰ ਬੱਬਲ ਤਿੰਨ ਰੋਜ਼ਾ ਤੀਜ ਸਮਾਪਤੀ ਸਮਾਗਮ ਨੂੰ ਸੰਬੋਧਨ ...
ਕਪੂਰਥਲਾ, 8 ਅਗਸਤ (ਵਿ.ਪ੍ਰ.)-ਸੀਨੀਅਰ ਸਿਟੀਜ਼ਨ ਕਲੱਬ ਦੀ ਮੀਟਿੰਗ ਸ਼ਾਲਾਮਾਰ ਬਾਗ ਵਿਚ ਪ੍ਰਧਾਨ ਸੁਖਦੇਵ ਪ੍ਰਕਾਸ਼ ਸੱਭਰਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕਲੱਬ ਦੇ ਮੈਂਬਰਾਂ ਨੇ ਉੱਘੇ ਸਮਾਜ ਸੇਵਕ ਰਮੇਸ਼ ਮਹਿਰਾ ਨੂੰ ਕਲੱਬ ਦਾ ਮੈਂਬਰ ਨਿਯੁਕਤ ਕੀਤਾ ...
ਕਪੂਰਥਲਾ, 8 ਅਗਸਤ (ਵਿ.ਪ੍ਰ.)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਮੀਟਿੰਗ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਤੇ ਬਲਾਕ ਕਪੂਰਥਲਾ ਦੇ ਪ੍ਰਧਾਨ ਬਖ਼ਸ਼ੀਸ਼ ਸਿੰਘ ਮਜਾਦਪੁਰ ਦੀ ਅਗਵਾਈ ਵਿਚ ਪਿੰਡ ਭਵਾਨੀਪੁਰ ਵਿਚ ਹੋਈ | ਮੀਟਿੰਗ 'ਚ ...
ਡਡਵਿੰਡੀ, 8 ਅਗਸਤ (ਦਿਲਬਾਗ ਸਿੰਘ ਝੰਡ)-ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਡਡਵਿੰਡੀ ਵਿਖੇ ਪਿ੍ੰਸੀਪਲ ਆਸ਼ਾ ਰਾਣੀ ਦੀ ਅਗਵਾਈ ਵਿਚ ਵੱਖ ਵੱਖ ਖੇਡਾਂ ਦਾ ਕੋਚਿੰਗ ਕੈਂਪ ਲਗਾਤਾਰ ਜਾਰੀ ਹੈ | ਜ਼ਿਕਰਯੋਗ ਹੈ ਕਿ ਕਬੱਡੀ ਦੇ ਖੇਤਰ 'ਚ ਅੰਤਰਰਾਸ਼ਟਰੀ ਪ੍ਰਸਿੱਧੀ ...
ਹੁਸੈਨਪੁਰ, 8 ਅਗਸਤ (ਸੋਢੀ)- ਰੇਲ ਕੋਚ ਫ਼ੈਕਟਰੀ ਦੇ ਸਾਹਮਣੇ ਵਸੇ ਪਿੰਡ ਰਾਵਲ ਵਿਖੇ ਸਾਬਕਾ ਸਰਪੰਚ ਜਸਵਿੰਦਰ ਕੌਰ ਬਾਜਵਾ ਪਤਨੀ ਲਖਵਿੰਦਰ ਸਿੰਘ ਬਾਜਵਾ ਦੇ ਗ੍ਰਹਿ ਵਿਖੇ ਪਿੰਡ ਰਾਵਲ ਦੀਆਂ ਸੱਜ ਵਿਆਹੀਆਂ ਵਹੁਟੀਆਂ, ਕੁੜੀਆਂ ਅਤੇ ਔਰਤਾਂ ਵਲੋਂ ਸਾਂਝੇ ਤੌਰ 'ਤੇ ...
ਕਪੂਰਥਲਾ, 8 ਅਗਸਤ (ਅਮਨਜੋਤ ਸਿੰਘ ਵਾਲੀਆ)- ਜਗਤਜੀਤ ਕਲੱਬ ਕਪੂਰਥਲਾ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿਚ ਮੈਂਬਰਾਂ ਨੇ ਪੰਜਾਬੀ ਪੋਸ਼ਾਕਾ ਪਾ ਕੇ ਮੇਲੇ ਦੀ ਰੌਣਕ ਵਧਾਈ ਅਤੇ ਢੋਲਕੀ ਵਜਾ ਕੇ ਪੰਜਾਬੀ ਲੋਕ ਗੀਤ ਗਾਏ ਗਏ ਅਤੇ ਗਿੱਧਾ ਪਾਇਆ ਗਿਆ | ਇਸ ਮੌਕੇ ...
ਕਪੂਰਥਲਾ, 8 ਅਗਸਤ (ਵਿ.ਪ੍ਰ.)-ਆਮ ਆਦਮੀ ਪਾਰਟੀ ਦੇ ਜ਼ਿਲ੍ਹੇ ਦੇ ਆਗੂਆਂ ਯਸ਼ਪਾਲ ਆਜ਼ਾਦ, ਰਵਿੰਦਰ ਧੰਨਾ, ਸੰਦੀਪ ਕੁਮਾਰ ਤੇ ਮਲਕੀਤ ਸਿੰਘ ਨੇ 'ਆਪ' ਦੇ ਰਾਜ ਸਭਾ ਦੇ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਮਿਲ ਕੇ ਮੰਗ ਕੀਤੀ ਕਿ ਨੈਸ਼ਨਲ ਹਾਈਵੇ 'ਤੇ ਹਰੇਕ 15 ...
ਕਪੂਰਥਲਾ, 8 ਅਗਸਤ (ਅਮਨਜੋਤ ਸਿੰਘ ਵਾਲੀਆ)-ਔਜਲਾ ਫਾਟਕ ਦੇ ਨੇੜੇ ਕਿਸੇ ਝਗੜੇ ਦਾ ਰਾਜ਼ੀਨਾਮਾ ਕਰਵਾ ਕੇ ਪਰਤ ਰਹੇ ਨੌਜਵਾਨ ਨੂੰ ਕੁਝ ਨੌਜਵਾਨਾਂ ਨੇ ਹਮਲਾ ਕਰਕੇ ਜਖ਼ਮੀ ਕਰ ਦਿੱਤਾ | ਇਸ ਸੰਬੰਧੀ ਜੀਤਾ ਪੁੱਤਰ ਸਰਵਣ ਸਿੰਘ ਵਾਸੀ ਔਜਲਾ ਫਾਟਕ ਨੇੜੇ ਪਾਣੀ ਵਾਲਾ ਪੰਪ ਨੇ ...
ਕਪੂਰਥਲਾ, 8 ਅਗਸਤ (ਅਮਨਜੋਤ ਸਿੰਘ ਵਾਲੀਆ)- ਜ਼ਿਲ੍ਹੇ ਵਿਚ ਕੋਰਨਾ ਵਾਇਰਸ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਗੁਰਿੰਦਰਬੀਰ ਕੌਰ ਸਿਵਲ ਸਰਜਨ ਕਪੂਰਥਲਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਕੋਰੋਨਾ ਵਾਇਰਸ ਦੇ 90 ਕੇਸ ਹੋ ਚੁੱਕੇ ਹਨ ਤੇ ...
ਫਗਵਾੜਾ, 8 ਅਗਸਤ (ਅਸ਼ੋਕ ਕੁਮਾਰ ਵਾਲੀਆ)- ਟੈਕਨੀਕਲ ਸਰਵਿਸਿਜ਼ ਯੂਨੀਅਨ ਫਗਵਾੜਾ ਯੂਨਿਟ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਡਵੀਜ਼ਨ ਪ੍ਰਧਾਨ ਹੰਸਰਾਜ ਦੀ ਅਗਵਾਈ ਹੇਠ ਹੁਸ਼ਿਆਰਪੁਰ ਰੋਡ ਸਥਿਤ ਸਬ-ਅਰਬਨ ਦਫ਼ਤਰ ਅੱਗੇ ਬਿਜਲੀ ਸੋਧ ਐਕਟ 2022 ਦੇ ਰੋਸ ਵਜੋਂ ਕਾਲੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX