ਉੜਾਪੜ/ਲਸਾੜਾ, 9 ਅਗਸਤ (ਲ਼ਖਵੀਰ ਸਿੰਘ ਖੁਰਦ)-ਅੱਜ ਸ਼ਾਮ ਫਿਲੌਰ ਨਵਾਂਸ਼ਹਿਰ ਸੜਕ 'ਤੇ ਪਿੰਡ ਚੱਕਦਾਨਾ ਬੱਸ ਅੱਡੇ 'ਤੇ ਨਵਾਂਸ਼ਹਿਰ ਵਲੋਂ ਆ ਰਹੀ ਇਕ ਤੇਜ਼ ਰਫਤਾਰ ਫਾਰਚੂਨਰ ਗੱਡੀ ਵਲੋਂ ਮਾਰੀ ਜ਼ਬਰਦਸਤ ਟੱਕਰ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ | ਫਾਰਚੂਨਰ ਚਾਲਕ ਨੂੰ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਫੜਕੇ ਪੁਲਿਸ ਹਵਾਲੇ ਕਰ ਦਿੱਤਾ ਹੈ | ਮੌਕੇ 'ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਇਕ ਫਾਰਚੂਨਰ ਗੱਡੀ ਨੰਬਰ ਪੀ.ਬੀ 04 ਏ.ਸੀ 0024 ਜਿਸਨੂੰ ਪਿੰਡ ਰਟੈਂਡਾ ਦਾ ਗੁਰਪ੍ਰੀਤ ਸਿੰਘ ਉੁਰਫ ਹੈਪੀ ਪੁੱਤਰ ਪ੍ਰੇਮ ਕੁਮਾਰ ਬਹੁਤ ਤੇਜ ਚਲਾ ਰਿਹਾ ਸੀ, ਜੋਕਿ ਨਵਾਂਸ਼ਹਿਰ ਵਲੋਂ ਆਈ ਤੇ ਬੇਕਾਬੂ ਹੁੰਦੀ ਹੋਈ ਨੇ ਪਹਿਲਾਂ ਦੁਕਾਨ ਦੇ ਬਾਹਰ ਖੜੇ ਇਕ ਨੌਜਵਾਨ ਤੇ ਬੱਸ ਅੱਡੇ 'ਤੇ ਬੈਠੀ ਇਕ ਔਰਤ ਨੂੰ ਆਪਣੀ ਲਪੇਟ ਵਿਚ ਲੈਂਦੀ ਹੋਈ ਅੱਗੇ ਖੜੀ ਅਲਟੋ ਕਾਰ ਨੰਬਰ ਪੀ.ਬੀ 08 ਬੀ.ਜੈਡ 5109 ਜੋ ਲਸਾੜਾ ਦੇ ਗੁਰਦੀਪ ਸਿੰਘ ਦੀ ਸੀ ਵਿਚ ਜਾ ਵੱਜੀ | ਮਰਨ ਵਾਲੇ ਨੌਜਵਾਨ ਦੀ ਪਛਾਣ ਹਰਮਿੰਦਰ ਸਿੰਘ (22) ਪੁੱਤਰ ਹਰਮੇਲ ਸਿੰਘ ਵਾਸੀ ਚੱਕਦਾਨਾ ਵਜੋਂ ਹੋਈ | ਜੋ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ | ਜ਼ਖ਼ਮੀ ਹੋਈ ਔਰਤ ਜਿਸ ਦੀਆਂ ਦੋਨਾਂ ਲੱਤਾਂ ਬੁਰੀ ਤਰ੍ਹਾਂ ਟੁਟ ਗਈਆਂ ਉਸਦਾ ਨਾਂਅ ਕਿ੍ਸ਼ਨਾ ਪਤਨੀ ਮਹਿੰਦਰ ਪਿੰਡ ਨੀਲੋਂ ਦੀ ਰਹਿਣ ਵਾਲੀ ਹੈ, ਜੋ ਰੱਖੜੀਆਂ ਕਰਕੇ ਆਪਣੇ ਪਿੰਡ ਬਖਲੌਰ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ | ਉਨ੍ਹਾਂ ਨੂੰ ਤੁਰੰਤ ਮੌਕੇ 'ਤੇ ਇਕੱਠੇ ਹੋਏ ਲੋਕਾਂ ਵਲੋਂ ਇਲਾਜ ਲਈ ਨਵਾਂਸ਼ਹਿਰ ਹਸਪਤਾਲ ਲਜਾਇਆ ਗਿਆ | ਘਟਨਾ ਸਥਾਨ 'ਤੇੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਵਲੋਂ ਫਾਰਚੂਨਰ ਚਾਲਕ 'ਤੇ ਨਸ਼ਾ ਕਰਨ ਦਾ ਦੋਸ਼ ਲਾਇਆ ਤੇ ਧਾਰਾ 304 ਲਗਾਉਣ ਦੀ ਮੰਗ ਕਰਦਿਆਂ ਧਰਨਾ ਲਾ ਕੇ ਚੱਕਾ ਜਾਮ ਕਰ ਦਿੱਤਾ | ਥਾਣਾ ਔੜ ਦੇ ਐਸ. ਐਚ. ਓ. ਬਖਸ਼ੀਸ਼ ਸਿੰਘ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਫਾਰਚੂਨਰ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਫਾਰਚੂਨਰ ਚਾਲਕ ਦਾ ਸਿਵਲ ਹਸਪਤਾਲ ਮੁਕੰਦਪੁਰ ਤੋਂ ਮੁਲਾਜ਼ਾ ਕਰਵਾਇਆ ਗਿਆ ਹੈ | ਮਿ੍ਤਕ ਨੌਜਵਾਨ ਦੇ ਵਾਰਸਾਂ ਦੇ ਬਿਆਨਾਂ 'ਤੇ ਪੁਲਿਸ ਵਲੋਂ ਗੱਡੀ ਚਾਲਕ 'ਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਹਾਜ਼ਰ ਗੁਰਚਰਨ ਸਿੰਘ ਨਾਰਵੇ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੇ ਪਿੰਡਾਂ ਵਿਚੋਂ ਦੀ ਹਾਈਵੇ ਲੰਘਦੇ ਹਨ ਉਥੇ ਸਪੀਡ ਕੰਟਰੋਲ ਕਰਨ ਲਈ ਸਪੀਡ ਬਰੇਕਰ ਬਣਾਏ ਜਾਣ ਤੇ ਅਗਰ ਗੱਡੀ ਚਾਲਕ ਨਸ਼ੇ ਦੀ ਹਾਲਤ ਵਿਚ ਪਾਇਆ ਜਾਂਦਾ ਹੈ ਤਾਂ ਉਸਦੀ ਗੱਡੀ ਤੇ ਜ਼ਾਇਦਾਦ ਜ਼ਬਤ ਕਰਨੀ ਚਾਹੀਦੀ ਹੈ |
ਬੰਗਾ, 9 ਅਗਸਤ (ਜਸਬੀਰ ਸਿੰਘ ਨੂਰਪੁਰ) - ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਡਾ. ਨਵਕਾਂਤ ਭਰੋਮਜਾਰਾ ਦੇ ਮਾਤਾ ਗੁਰਮੀਤ ਕੌਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਿੰਡ ਭਰੋਮਜਾਰਾ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ...
ਰਾਹੋਂ, 9 ਅਗਸਤ (ਬਲਬੀਰ ਸਿੰਘ ਰੂਬੀ)- ਇੱਥੋਂ ਨਜ਼ਦੀਕੀ ਪਿੰਡ ਪੱਲੀਆਂ ਕਲਾਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਥਿਤ ਗਿਰਨ ਜਠੇਰੇ ਪ੍ਰਬੰਧਕ ਕਮੇਟੀ ਨੇ ਰਜਿਸਟ੍ਰੇਸ਼ਨ ਆਫ਼ ਸੁਸਾਇਟੀ ਤਹਿਤ ਰਜਿਸਟਰ ਕਰਵਾ ਲਈ ਹੈ | ਗਿਰਨ ਜਠੇਰੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ...
ਔੜ/ਝਿੰਗੜਾਂ, 9 ਅਗਸਤ (ਕੁਲਦੀਪ ਸਿੰਘ ਝਿੰਗੜ)- ਸ਼ਹੀਦ ਸੁੰਦਰ ਸਿੰਘ ਪਾਰਕ ਪਿੰਡ ਝਿੰਗੜਾਂ ਵਿਖੇ ਐਨ.ਆਰ.ਆਈ. ਵੀਰਾਂ ਤੇ ਪਿੰਡ ਵਾਸੀਆਂ ਵਲੋਂ 13ਵਾਂ ਤੀਆਂ ਦਾ ਮੇਲਾ ਮੁੱਖ ਪ੍ਰਬੰਧਕ ਜਥੇਦਾਰ ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਦੀ ਅਗਵਾਈ ਹੇਠ ...
ਬੰਗਾ, 9 ਅਗਸਤ (ਜਸਬੀਰ ਸਿੰਘ ਨੂਰਪੁਰ) - ਬੰਗਾ ਤਹਿਸੀਲ ਕੰਪਲੈਕਸ ਵਿਖੇ ਸਮੂਹ ਅਸ਼ਟਾਮ ਫਰੋਸ਼, ਵਸੀਕਾ ਨਵੀਸ, ਟਾਇਪਿਸਟ, ਫੋਟੋ ਸਟੇਟ ਤੇ ਪ੍ਰਾਪਰਟੀ ਡੀਲਰਾਂ ਵਲੋਂ ਦੂਸਰੇ ਦਿਨ ਵੀ ਸਰਕਾਰ ਦੀਆਂ ਨੀਤੀਆਂ ਖਿਲਾਫ ਰੋਸ ਧਰਨਾ ਦਿੱਤਾ ਗਿਆ | ਰੋਸ ਧਰਨੇ ਦੌਰਾਨ ਬੰਗਾ ...
ਰੈਲਮਾਜਰਾ, 9 ਅਗਸਤ (ਸੁਭਾਸ਼ ਟੌਂਸਾ)- ਅੱਜ ਟੌਂਸਾ ਵਿਖੇ ਸੰਯੁਕਤ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਸਰਪੰਚ ਸੁਖਦੇਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪਸ਼ੂਆਂ ਵਿਚ ਤੇਜ਼ੀ ਨਾਲ ਫੈਲ ਰਹੀ ਧੱਫੜੀ ਰੋਗ ਕਾਰਨ ਕਿਸਾਨਾਂ-ਮਜਦੂਰਾਂ ਦੇ ਹੋ ਰਹੇ ਨੁਕਸਾਨ ...
ਬਲਾਚੌਰ, 9 ਅਗਸਤ (ਸ਼ਾਮ ਸੁੰਦਰ ਮੀਲੂ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਿਵਕਰਨ ਚੇਚੀ ਤੇ ਉਨ੍ਹਾਂ ਦੀ ਟੀਮ ਨੇ ਜ਼ਿਲ੍ਹੇ ਅੰਦਰ ਪਸ਼ੂਆਂ 'ਚ ਵਧੇ ਧੱਫੜੀ ਰੋਗ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨਾਲ ਮੁਲਾਕਾਤ ਕਰਕੇ ...
ਭੱਦੀ, 9 ਅਗਸਤ (ਨਰੇਸ਼ ਧੌਲ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਭਾਗੀਰਥ ਸਿੰਘ ਮੀਨਾ ਐੱਸ.ਐੱਸ.ਪੀ. ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਲਖਵੀਰ ਸਿੰਘ ਉੱਪ ਕਪਤਾਨ ਪੁਲਿਸ ਸਬ-ਡਵੀਜ਼ਨ ਬਲਾਚੌਰ ਅਤੇ ਸਬ-ਡਵੀਜ਼ਨ ਸਾਂਝ ਕੇਂਦਰ ਬਲਾਚੌਰ ਦੀ ਟੀਮ ਨੇ ...
ਨਵਾਂਸ਼ਹਿਰ, 9 ਅਗਸਤ (ਗੁਰਬਖਸ਼ ਸਿੰਘ ਮਹੇ)- ਡੈਮੋਕਰੇਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐੱਫ.) ਦੇ ਸੱਦੇ 'ਤੇ ਸਾਲ 2018 ਤੋਂ ਬਾਅਦ ਤਰੱਕੀ ਪ੍ਰਾਪਤ ਤੇ ਸਿੱਧੀ ਭਰਤੀ ਅਧਿਆਪਕਾਂ ਅਤੇ ਹੋਰਨਾਂ ਕਰਮਚਾਰੀਆਂ 'ਤੇ ਵਿਭਾਗੀ ਟੈੱਸਟ ਥੋਪਣ ਦੇ ਫ਼ੈਸਲੇ ਖ਼ਿਲਾਫ਼ ਨਵਾਂਸ਼ਹਿਰ ...
ਜਾਡਲਾ, 9 ਅਗਸਤ (ਬੱਲੀ)- ਸਮਾਜ ਤੇ ਜਵਾਨੀ ਦੇ ਹਿਤ ਵਿਚ ਨਸ਼ਾ ਤਸਕਰ ਆਪਣਾ ਕਾਲਾ ਧੰਦਾ ਬੰਦ ਕਰ ਦੇਣ ਜਾਂ ਫਿਰ ਜੇਲ੍ਹ ਜਾਣ ਲਈ ਤਿਆਰ ਰਹਿਣ | ਇਹ ਵਿਚਾਰ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਲਾਗਲੇ ਪਿੰਡ ਦੌਲਤਪੁਰ, ਕਿਸ਼ਨਪੁਰਾ ਤੇ ...
ਨਵਾਂਸ਼ਹਿਰ, 9 ਅਗਸਤ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਕਾਲ ਵਿਚ ਜਨਤਕ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁੰਨਾਂ ਉੱਤੇ ਕੀਤੇ ਗਏ ਪੁਲਿਸ ਕੇਸ ਰੱਦ ਕਰਾਉਣ ਲਈ ਜਥੇਬੰਦੀਆਂ ਵਲੋਂ 10 ਅਗਸਤ ਨੂੰ ਡੀ.ਸੀ. ਦਫ਼ਤਰ ਦੇ ਕੀਤੇ ਜਾ ਰਹੇ ਘਿਰਾਓ ਵਿਚ ਆਟੋ ਵਰਕਰ ਯੂਨੀਅਨ ...
ਨਵਾਂਸ਼ਹਿਰ, 9 ਅਗਸਤ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਕਾਲ ਦੇ ਵਿਚ ਨਾਜਾਇਜ਼ ਹੋਏ ਪਰਚਿਆਂ ਨੂੰ ਰੱਦ ਕਰਵਾਉਣ ਦੇ ਲਈ ਕੱਲ੍ਹ ਨੂੰ ਹੋ ਰਹੇ ਡੀ. ਸੀ. ਦਫ਼ਤਰ ਦੇ ਘਿਰਾਓ ਦੇ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਨੇ ਵੀ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਜ਼ਿਲ੍ਹਾ ...
ਨਵਾਂਸ਼ਹਿਰ, 9 ਅਗਸਤ (ਗੁਰਬਖਸ਼ ਸਿੰਘ ਮਹੇ)- ਰੱਖੜੀ ਵਾਲੇ ਦਿਨ ਵੀ ਜ਼ਿਲ੍ਹੇ 'ਚ ਸਾਰੇ ਸੇਵਾ ਕੇਂਦਰ ਖੁੱਲ੍ਹੇ ਰਹਿਣਗੇ ਤੇ ਇਨ੍ਹਾਂ ਦੇ ਕੰਮ ਕਰਨ ਦਾ ਸਮਾਂ ਸਵੇਰੇ 11 ਵਜੇ ਤੋਂ 6 ਵਜੇ ਤੱਕ ਦਾ ਹੋਵੇਗਾ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ...
ਬਲਾਚੌਰ, 9 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਬਲਾਚੌਰ ਇਲਾਕੇ ਅੰਦਰ ਪਹਿਲਾਂ ਬੇਟ ਖੇਤਰ ਹੁਣ ਕੰਢੀ, ਢਾਹਾਂ ਤੋਂ ਬਾਅਦ ਬਲਾਚੌਰ ਸ਼ਹਿਰ ਵਿਚ ਧੱਫੜੀ ਰੋਗ ਨਾਲ ਗਊਆਂ ਦਾ ਮਰਨਾ ਜਾਰੀ ਹੈ, ਅੱਜ ਵਾਰਡ ਨੰਬਰ 15 ਮਹਿੰਦੀਪੁਰ ਵਿਖੇ ਕਿਸਾਨ ਹਰਵਿੰਦਰ ਸਿੰਘ ਚਾਹਲ ਪ੍ਰਧਾਨ ...
ਬੰਗਾ, 9 ਅਗਸਤ (ਜਸਬੀਰ ਸਿੰਘ ਨੂਰਪੁਰ) - ਇਲਾਕੇ ਦੀ ਸਮਾਜ ਸੇਵਿਕਾ ਬੀਬੀ ਬਲਦੀਸ਼ ਕੌਰ ਬੰਗਾ ਜਿਨ੍ਹਾਂ ਨੂੰ ਕੌਮੀ ਘੱਟ ਗਿਣਤੀਆਂ ਤੇ ਲੋਕ ਭਲਾਈ ਸੰਸਥਾ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਚੇਅਰਪਰਸਨ ਮਹਿਲਾ ਵਿੰਗ ਨਿਯੁਕਤ ਕੀਤਾ ਗਿਆ | ਇਹ ਨਿਯੁਕਤੀ ਮਿਲਣ ...
ਪੋਜੇਵਾਲ ਸਰਾਂ, 9 ਅਗਸਤ (ਨਵਾਂਗਰਾਈਾ)- ਅੱਜ ਸਰਕਾਰੀ ਹਾਈ ਸਕੂਲ ਪੋਜੇਵਾਲ ਵਿਖੇ ਪ੍ਰਵਾਸੀ ਭਾਰਤੀ ਅਮਰ ਭਾਟੀਆ ਰਿੱਕਾ (ਨਵਾਂਗਰਾਂ) ਜਰਮਨੀ ਸਪੁੱਤਰ ਮਾਸਟਰ ਸਰਵਣ ਰਾਮ ਭਾਟੀਆ ਜਰਮਨੀ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਕਰਵਾਏ ...
ਬੰਗਾ, 9 ਅਗਸਤ (ਕਰਮ ਲਧਾਣਾ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਬੀ. ਕਾਮ ਸਮੈਸਟਰ ਛੇਵਾਂ ਦੇ ਨਤੀਜਿਆਂ 'ਚ ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾ ਕੇ ਕਾਲਜ ਦਾ ਮਾਣ ਵਧਾਇਆ ਹੈ | ਇਸ ...
ਭੱਦੀ, 9 ਅਗਸਤ (ਨਰੇਸ਼ ਧੌਲ)- ਸੈਸ਼ਨ 2022-23 ਦੇ ਜ਼ੋਨਲ ਟੂਰਨਾਮੈਂਟ ਕਰਵਾਉਣ ਸਬੰਧੀ ਜ਼ੋਨ ਨੰਬਰ 8 ਬਲਾਚੌਰ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੁਖੀ, ਸਰੀਰਕ ਸਿੱਖਿਆ ਦੇ ਅਧਿਆਪਕਾਂ ਅਤੇ ਖੇਡਾਂ ਨਾਲ ਸਬੰਧਿਤ ਅਧਿਆਪਕਾਂ ਨਾਲ ਵਿਸ਼ੇਸ਼ ਮੀਟਿੰਗ ਸਰਕਾਰੀ ...
ਬਲਾਚੌਰ, 9 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਭਰ ਵਿਚ ਧੱਫੜੀ ਰੋਗ (ਲੰਪੀ ਸਕਿਨ) ਨਾਲ ਪਸ਼ੂਧਨ ਜਾਨੀ ਕਿ ਗਊਆਂ ਦਾ ਬਿਨਾ ਕੁੱਝ ਖਾਧਾ ਪੀਤਾ ਤੜਫ਼-ਤੜਫ਼ ਕੇ ਮਰਨਾ ਜਾਰੀ ਹੈ ਤੇ ਪਸ਼ੂ ਪਾਲਕਾਂ ਨੂੰ ਵੱਡੀ ਪੱਧਰ ਤੇ ਵਿੱਤੀ ਢਾਹ ਲੱਗ ਰਹੀ ਹੈ, ਸਰਕਾਰ ਖ਼ਾਸਕਰ ...
ਰਾਹੋਂ, 9 ਅਗਸਤ (ਬਲਬੀਰ ਸਿੰਘ ਰੂਬੀ)- ਦੁਆਬੇ ਦੇ ਪ੍ਰਸਿੱਧ ਕਲਾਕਾਰ ਕਸ਼ਮੀਰਾ ਦੁਆਬੀਆ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਮਾ. ਦਰਸ਼ਨ ਲਾਲ ਦਾ ਸ਼ੁੱਕਰਵਾਰ 5 ਅਗਸਤ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਦੇ ਨਾਲ ਦੇਹਾਂਤ ਹੋ ਗਿਆ | ਮਾ. ਦਰਸ਼ਨ ...
ਟੱਪਰੀਆਂ ਖੁਰਦ, 9 ਅਗਸਤ (ਸ਼ਾਮ ਸੁੰਦਰ ਮੀਲੂ)- ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੋਢੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲਿਆਂ ਦੀ ਤਪੋ ਸਥਲੀ ਪਵਿੱਤਰ ਧਰਤੀ ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਵਿਖੇ 'ਰੱਖੜ ਪੁੰਨਿਆ' ...
ਬਲਾਚੌਰ, 9 ਅਗਸਤ (ਸ਼ਾਮ ਸੁੰਦਰ ਮੀਲੂ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਦੂਜੇ ਗੱਦੀਨਸ਼ੀਨ ਸਤਿਗੁਰੂ ਲਾਲ ਦਾਸ ਮਹਾਰਾਜ ਭੂਰੀਵਾਲਿਆਂ ਦੇ ਨਿਰਵਾਣ ਦਿਵਸ ਨੂੰ ਸਮਰਪਿਤ ਬ੍ਰਹਮ ਨਿਵਾਸ ਆਸ਼ਰਮ ਦੱਖਣੀ ਭਾਗ ਸਪਤ ਸਰੋਵਰ ਮਾਰਗ ...
ਮਜਾਰੀ/ਸਾਹਿਬਾ, 9 ਅਗਸਤ (ਨਿਰਮਲਜੀਤ ਸਿੰਘ ਚਾਹਲ)- ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਸਮੇਂ ਕਿਸਾਨਾਂ ਨਾਲ ਬਾਕੀ ਸਾਰੀਆਂ ਮੰਗਾਂ ਜਲਦੀ ਮੰਨਣ ਦਾ ਲਿਖਤੀ ਭਰੋਸਾ ਦਿੱਤਾ ਗਿਆ ਸੀ | ਅੱਜ ਤੱਕ ਨਾ ਤਾਂ ਫ਼ਸਲਾਂ ਤੇ ਐਮ.ਐੱਸ.ਪੀ. ਲਾਗੂ ਕੀਤੀ | ...
ਨਵਾਂਸ਼ਹਿਰ, 9 ਅਗਸਤ (ਗੁਰਬਖਸ਼ ਸਿੰਘ ਮਹੇ)- ਪੰਜਾਬ ਦੇ ਲੋਕਾਂ ਨੂੰ 'ਆਮ ਆਦਮੀ ਕਲੀਨਿਕਾਂ' ਰਾਹੀਂ ਸਿਹਤ ਸੇਵਾਵਾਂ ਦੇ ਸੁਧਾਰ ਲਈ ਭਗਵੰਤ ਮਾਨ ਸਰਕਾਰ ਵਲੋਂ ਉਲੀਕੇ 'ਫ਼ਲੈਗਸ਼ਿੱਪ ਪ੍ਰੋਗਰਾਮ' ਦੀ ਸ਼ੁਰੂਆਤ 15 ਅਗਸਤ 2022 ਨੂੰ ਹੋ ਰਹੀ ਹੈ | ਸਿਵਲ ਸਰਜਨ ਡਾ. ਦਵਿੰਦਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX