ਤਾਜਾ ਖ਼ਬਰਾਂ


ਨਾਮਵਰ ਕਬੱਡੀ ਖਿਡਾਰੀ ਕੋਚ ਅਸ਼ੋਕ ਕੁਮਾਰ ਖਿਆਲੀ (ਬਰਨਾਲਾ) ਦਾ ਦਿਹਾਂਤ
. . .  4 minutes ago
ਮਹਿਲ ਕਲਾਂ, 6 ਅਕਤੂਬਰ (ਅਵਤਾਰ ਸਿੰਘ ਅਣਖੀ )-ਨਾਮਵਰ ਕਬੱਡੀ ਖਿਡਾਰੀ ਕੋਚ ਅਸ਼ੋਕ ਕੁਮਾਰ ਖਿਆਲੀ (ਬਰਨਾਲਾ) ਬਰੇਨ ਅਟੈਕ ਹੋ ਜਾਣ ਕਰਕੇ ਅਚਾਨਕ ਹੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 3-30 ਵਜੇ ਪਿੰਡ ਖਿਆਲੀ ( ਨੇੜੇ ਮਹਿਲ ਕਲਾਂ) ਵਿਖੇ ਹੋਵੇਗਾ।
ਬਾਲੀਵੁੱਡ ਗਾਇਕਾ ਨੇਹਾ ਕੱਕੜ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  7 minutes ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਅਤੇ ਰਿਐਲਿਟੀ ਸ਼ੋਅ ਦੀ ਜੱਜ ਨੇਹਾ ਕੱਕੜ ਅੱਜ ਆਪਣੇ ਗਾਇਕ ਪਤੀ ਰੋਹਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ...
ਭਾਰਤ ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ, ਫ਼ਾਇਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਗਿਆ
. . .  48 minutes ago
ਅਜਨਾਲਾ, ਗੱਗੋਮਾਹਲ 6 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਬੀਤੀ ਰਾਤ ਬੀ.ਐੱਸ.ਐੱਫ ਜਵਾਨਾਂ ਵਲੋਂ ਡਰੋਨ ਦੀ ਹਾਲਤ ਦੇਖੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਰਮਦਾਸ ਅਧੀਨ...
ਮਰਸਿਡ ਤੋਂ ਅਗਵਾ ਭਾਰਤੀ ਪਰਿਵਾਰ ਦੇ ਚਾਰਾਂ ਜੀਆਂ ਦੀਆਂ ਮਿਲੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ
. . .  34 minutes ago
ਸਾਨ ਫਰਾਂਸਿਸਕੋ, 6 ਅਕਤੂਬਰ (ਐੱਸ.ਅਸ਼ੋਕ ਭੌਰਾ)- ਅਮਰੀਕਾ ਦੇ ਪੰਜਾਬੀ ਭਾਈਚਾਰੇ ਲਈ ਅੱਜ ਦਾ ਦਿਨ ਮਨਹੂਸ ਮੰਦਭਾਗਾ ਅਤੇ ਕਦੇ ਵੀ ਨਾ ਭੁੱਲਣ ਵਾਲਾ ਮੰਨਿਆ ਜਾਂਦਾ ਰਹੇਗਾ। ਪਿਛਲੇ ਤਿੰਨ ਦਿਨਾਂ ਤੋਂ ਇਕ ਪੰਜਾਬੀ ਪਰਿਵਾਰ ਦੇ ਅਗਵਾ ਕੀਤੇ ਚਾਰ...
ਅੱਜ ਭਾਰਤ-ਸਾਊਥ ਅਫ਼ਰੀਕਾ ਪਹਿਲਾ ਵਨਡੇਅ, ਕੋਹਲੀ-ਰੋਹਿਤ ਨਹੀਂ, ਕਪਤਾਨ ਧਵਨ ਕਰਨਗੇ ਧਮਾਲ
. . .  about 1 hour ago
ਨਵੀਂ ਦਿੱਲੀ, 6 ਅਕਤੂਬਰ-ਭਾਰਤੀ ਟੀਮ ਨੇ ਆਪਣੇ ਘਰ 'ਚ ਸਾਊਥ ਅਫ਼ਰੀਕਾ ਨੂੰ ਟੀ-20 ਸੀਰੀਜ਼ 'ਚ 2-1 ਨਾਲ ਹਰਾਇਆ ਹੈ, ਹੁਣ ਦੋਵਾਂ ਟੀਮਾਂ 'ਚ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਮੈਚ ਅੱਜ (6 ਅਕਤੂਬਰ) ਲਖਨਊ...
ਦੁਰਗਾ ਵਿਸਰਜਨ ਦੌਰਾਨ ਆਇਆ ਭਿਆਨਕ ਹੜ੍ਹ, 40 ਲੋਕ ਰੁੜ੍ਹੇ, 8 ਲੋਕਾਂ ਦੀ ਮੌਤ
. . .  about 1 hour ago
ਜਲਪਾਈਗੁੜੀ, 6 ਅਕਤੂਬਰ- ਦੁਰਗਾ ਵਿਸਰਜਨ ਦੌਰਾਨ ਜਲਪਾਈਗੁੜੀ ਜ਼ਿਲ੍ਹੇ ਦੇ ਮਾਲ ਬਾਜ਼ਾਰ ਸਥਿਤ ਮਾਲ ਨਦੀ 'ਚ ਭਿਆਨਕ ਹਾਦਸਾ ਵਾਪਰ ਗਿਆ। ਇੱਥੋਂ ਦੀ ਮਲ ਨਦੀ ਦੇ ਪਾਣੀ ਦਾ ਪੱਧਰ ਇਕਦਮ ਵਧਣ ਨਾਲ ਕਈ ਲੋਕ ਨਦੀ 'ਚ ਰੁੜ੍ਹ ਗਏ। ਇਸ ਹਾਦਸੇ 'ਚ ਹੁਣ ਤੱਕ...
ਅਮਰੀਕਾ ਦੇ ਮੈਕਸੀਕੋ ਸਿਟੀ ਹਾਲ ’ਚ ਗੋਲੀਬਾਰੀ, ਮੇਅਰ ਸਮੇਤ ਘੱਟੋ-ਘੱਟ 10 ਲੋਕਾਂ ਦੀ ਹੋਈ ਮੌਤ
. . .  about 1 hour ago
ਲੰਡਨ, 6 ਅਕਤੂਬਰ-ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਅਮਰੀਕਾ ਦੇ ਮੈਕਸੀਕੋ ਦਾ ਹੈ। ਮੈਕਸੀਕਨ ਸਿਟੀ ਹਾਲ 'ਚ ਸਮੂਹਿਕ ਗੋਲੀਬਾਰੀ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁਰੂਆਤੀ ਜਾਂਚ ਦੇ ਮੁਤਾਬਿਕ ਮਰਨ ਵਾਲਿਆਂ 'ਚ ਮੇਅਰ ਵੀ ਸ਼ਾਮਿਲ ਹੈ।
ਕੇਰਲ 'ਚ ਸਵੇਰੇ-ਸਵੇਰੇ ਦਰਦਨਾਕ ਹਾਦਸਾ, 2 ਬੱਸਾਂ ਦੀ ਟੱਕਰ 'ਚ 9 ਲੋਕਾਂ ਦੀ ਮੌਤ
. . .  about 1 hour ago
ਤਿਰੂਵਨੰਤਪੁਰਮ, 6 ਅਕਤੂਬਰ-ਕੇਰਲ 'ਚ ਅੱਜ ਸਵੇਰੇ-ਸਵੇਰੇ 2 ਬੱਸਾਂ ਦੀ ਟੱਕਰ ਨਾਲ ਦਰਦਨਾਕ ਹਾਦਸਾ ਹੋ ਗਿਆ। ਕੇਰਲ ਦੇ ਪਲਕੜ ਜ਼ਿਲ੍ਹੇ ਦੇ ਵਡੱਕਨਚੇਕੀ 'ਚ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨਾਲ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਦਿੱਲੀ : ਗਾਂਧੀ ਨਗਰ ਦੀ ਕੱਪੜਾ ਮੰਡੀ ਵਿਚ ਇਕ ਦੁਕਾਨ ਨੂੰ ਲੱਗੀ ਅੱਗ, ਮੌਕੇ ’ਤੇ ਪੁੱਜੀਆਂ 30 ਫਾਇਰ ਬ੍ਰਿਗੇਡ ਦੀਆਂ ਗੱਡੀਆਂ
. . .  1 day ago
ਬੰਗਾਲ : ਜਲਪਾਈਗੁੜੀ ਵਿਚ ਮਾਲ ਨਦੀ ਵਿਚ ਪਾਣੀ ਦਾ ਪੱਧਰ ਵਧਿਆ, 7 ਮੌਤਾਂ
. . .  1 day ago
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਐਡਹਾਕ ਕਮੇਟੀ ਬਣਾਏ ਸਰਕਾਰ-ਜਥੇ. ਦਾਦੂਵਾਲ
. . .  1 day ago
ਕਰਨਾਲ, 5 ਅਕਤੂਬਰ (ਗੁਰਮੀਤ ਸਿੰਘ ਸੱਗੂ )- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਚਲ ਰਹੇ ਘਟਨਾਕ੍ਰਮ 'ਤੇ ਆਪਣੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ...
ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ
. . .  1 day ago
ਮਲੋਟ, 5 ਅਕਤੂਬਰ (ਪਾਟਿਲ)- ਯੂਥ ਵੈਲਫੇਅਰ ਕਲੱਬ ਮਲੋਟ ਦੁਆਰਾ ਅੱਜ ਪੁੱਡਾ ਗਰਾਊਂਡ ਵਿਚ ਕਰਵਾਏ ਦੁਸਹਿਰਾ ਉਤਸਵ-2022 ਸਮਾਗਮ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ...
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਇਕ ਵਾਰ ਫਿਰ ਹੋਇਆ ਉਲਟ ਫੇਰ , ਬਣਾਇਆ ਅਮਰਿੰਦਰ ਸਿੰਘ ਅਰੋੜਾ ਨੂੰ ਕਮੇਟੀ ਦਾ ਪ੍ਰਧਾਨ
. . .  1 day ago
ਕਰਨਾਲ, 5 ਅਕਤੂਬਰ (ਗੁਰਮੀਤ ਸਿੰਘ ਸੱਗੂ )- ਸੁਪਰੀਮ ਕੋਰਟ ਵਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦਿਤੇ ਜਾਣ ਤੋਂ ਬਾਅਦ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਪ੍ਰਧਾਨ ਨੂੰ ਲੈ ਕੇ ...
ਉੱਤਰ ਪ੍ਰਦੇਸ਼ : ਕਾਨਪੁਰ ਵਿਚ ਭਾਰੀ ਮੀਂਹ ਪੈਣ ਕਾਰਨ ਦੁਸਹਿਰੇ ਮੌਕੇ ਪੁਤਲੇ ਹੋਏ ਖ਼ਰਾਬ
. . .  1 day ago
ਉੱਤਰਾਖੰਡ ਬੱਸ ਹਾਦਸਾ : ਬਚਾਅ ਕਾਰਜ ਪੂਰਾ, 30 ਲਾਸ਼ਾਂ ਤੇ 20 ਜ਼ਖਮੀਆਂ ਨੂੰ ਬਾਹਰ ਕੱਢਿਆ
. . .  1 day ago
ਬੰਗਾ 'ਚ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ
. . .  1 day ago
ਬੰਗਾ, 5 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਬੰਗਾ 'ਚ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਸਮਾਗਮ ਦੀ ਪ੍ਰਧਾਨਗੀ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਨੇ ਕੀਤੀ...
ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਆਇਆ ਭਾਰਤ
. . .  1 day ago
ਅਟਾਰੀ, 5 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਭਾਰਤ ਪਹੁੰਚਾ ਹੈ। ਜਥੇ ਦੀ ਅਗਵਾਈ ਕਰ ਰਹੇ ਹਿੰਦੂ ਸ਼ਰਧਾਲੂ ਕੇਵਲ ਰਾਮ ਨੇ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਕੋਲ 30...
ਦੁਸਹਿਰੇ ਮੌਕੇ ਮੁਹਾਲੀ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਕਿਹਾ 'ਭਗਵਾਨ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ'
. . .  1 day ago
ਮੁਹਾਲੀ, 5 ਅਕਤੂਬਰ-ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਵਿਖੇ ਫੇਸ-8 'ਚ ਰੱਖੇ ਗਏ ਸਮਾਗਮ 'ਚ ਸ਼ਿਰਕਤ ਕਰਨ ਪੁੱਜੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਸਹਿਰੇ ਦੇ ਤਿਉਹਾਰ...
ਫਰਾਲਾ 'ਚ ਦੁਸਹਿਰੇ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ
. . .  1 day ago
ਸਧਵਾਂ, 5 ਅਕਤੂਬਰ (ਪ੍ਰੇਮੀ ਸੰਧਵਾਂ)- ਮੇਲਿਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਪਿੰਡ ਫਰਾਲਾ ਵਿਖੇ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਸਰਬ ਧਰਮ ਮਹਾਂ ਸਭਾ ਵਲੋਂ ਦੁਸਹਿਰੇ ਦੇ ਮਨਾਏ ਗਏ ਪਵਿੱਤਰ ਤਿਉਹਾਰ ਮੌਕੇ ਸਜਾਈਆਂ ਗਈਆਂ ਸੁੰਦਰ ਝਾਕੀਆਂ ਨੇ ਦਰਸ਼ਕਾਂ ਦਾ ਦਿਲ...
ਵਿਧਾਇਕ ਲਾਭ ਸਿੰਘ ਉੱਗੋਕੇ ਨੇ ਦੁਸਹਿਰੇ ਦੇ ਤਿਉਹਾਰ ਤੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਮੂਲੀਅਤ
. . .  1 day ago
ਤਪਾ ਮੰਡੀ, 5 ਅਕਤੂਬਰ (ਵਿਜੇ ਸ਼ਰਮਾ)- ਪੂਰੇ ਭਾਰਤ ਅੰਦਰ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਲੜੀ ਤਹਿਤ ਸਥਾਨਕ ਆਜ਼ਾਦ ਕਲਚਰਲ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ ਦੁਸਹਿਰੇ ਦਾ ਪਵਿੱਤਰ...
ਜਗਦੀਸ਼ ਕੁਮਾਰ ਸ਼ਰਮਾ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਲਗਾਏ
. . .  1 day ago
ਮਾਨਸਾ, 5 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਇੰਸਪੈਕਟਰ ਜਗਦੀਸ਼ ਕੁਮਾਰ ਸ਼ਰਮਾ ਨੂੰ ਸੀ.ਆਈ.ਏ. ਸਟਾਫ਼ ਮਾਨਸਾ ਦਾ ਇੰਚਾਰਜ ਲਗਾਇਆ ਗਿਆ ਹੈ। ਉਹ ਉਸ ਤੋਂ ਪਹਿਲਾਂ ਥਾਣਾ ਸਦਰ ਦੇ ਮੁੱਖ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ...
ਅਜਨਾਲਾ 'ਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ
. . .  1 day ago
ਅਜਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐਨ.ਆਰ.ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਅਗਨ ਭੇਟ...
ਪੰਜਾਬ ਪੁਲਿਸ ਵਲੋਂ ਡਰੋਨ ਆਧਾਰਿਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, ਇਕ ਕੈਦੀ ਸਮੇਤ ਦੋ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 5 ਅਕਤੂਬਰ-ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਫੈਸਲਾਕੁੰਨ ਜੰਗ ਤਹਿਤ ਇਕ ਹੋਰ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਇੱਕ ਕੈਦੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਡਰੋਨ...
ਨੋਬਲ ਪੁਰਸਕਾਰ: ਰਸਾਇਣ ਵਿਗਿਆਨ ਦੇ ਖ਼ੇਤਰ ਲਈ ਨੋਬਲ ਪੁਰਸਕਾਰ 2022 ਦਾ ਐਲਾਨ
. . .  1 day ago
ਨਵੀਂ ਦਿੱਲੀ, 5 ਅਕਤੂਬਰ- ਰਸਾਇਣ ਵਿਗਿਆਨ ਦੇ ਖ਼ੇਤਰ ਲਈ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਇਹ ਪੁਰਸਕਾਰ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਕੈਰੋਲਿਨ ਬਰਟੋਜ਼ੀ, ਯੂਨੀਵਰਸਿਟੀ ਆਫ ਕੋਪੇਨਹੇਗਨ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਬੁੱਧੀਮਾਨ ਸਮੱਸਿਆਵਾਂ ਹੱਲ ਕਰਦੇ ਹਨ ਪਰ ਜੀਨੀਅਸ (ਚਿੰਤਕ) ਉਨ੍ਹਾਂ ਨੂੰ ਪੈਦਾ ਹੋਣ ਤੋਂ ਰੋਕਦਾ ਹੈ। -ਆਈਨਸਟਾਈਨ

ਅੰਮ੍ਰਿਤਸਰ

ਪੰਜਾਬ ਭਰ 'ਚ ਨਿੱਜੀ ਟਰਾਂਸਪੋਰਟਰਾਂ ਵਲੋਂ ਬੱਸ ਅੱਡੇ ਬੰਦ, ਚੌਂਕਾਂ 'ਚ ਕੀਤਾ ਚੱਕਾ ਜਾਮ

ਅੰਮਿ੍ਤਸਰ, 9 ਅਗਸਤ (ਗਗਨਦੀਪ ਸ਼ਰਮਾ)-ਪੰਜਾਬ ਮੋਟਰ ਯੂਨੀਅਨ ਐਕਸ਼ਨ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਪੰਜਾਬ ਭਰ 'ਚ ਨਿੱਜੀ ਟਰਾਂਸਪੋਰਟਰਾਂ ਤੇ ਮਿੰਨੀ ਬੱਸ ਅਪ੍ਰੇਟਰਾਂ ਵਲੋਂ ਬੱਸ ਅੱਡੇ ਬੰਦ ਕਰਕੇ ਵੱਖ-ਵੱਖ ਚੌਂਕਾਂ 'ਚ ਚੱਕਾ ਜਾਮ ਕੀਤਾ ਗਿਆ | ਇਸ ਦੌਰਾਨ ਜਿੱਥੇ ਮਿੰਨੀ ਤੇ ਨਿੱਜੀ ਬੱਸਾਂ ਦੇ ਨਾਲ-ਨਾਲ ਸਰਕਾਰੀ ਬੱਸਾਂ ਨੂੰ ਬਰੇਕਾਂ ਲੱਗੀਆਂ ਰਹੀਆਂ, ਉੱਥੇ ਯਾਤਰੀਆਂ ਤੇ ਰਾਹਗੀਰਾਂ ਨੂੰ ਸਾਰਾ ਦਿਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਅੰਮਿ੍ਤਸਰ ਬੱਸ ਅੱਡਾ ਸਵੇਰੇ 7.30 ਵਜੇ ਬੰਦ ਕਰ ਦਿੱਤਾ ਗਿਆ | ਉਸ ਉਪਰੰਤ ਰਾਮ ਤਲਾਈ ਚੌਂਕ, ਸ਼ੇਰਾਂ ਵਾਲਾ ਗੇਟ, ਘਿਓ ਮੰਡੀ ਚੌਂਕ, ਗੋਲਡਨ ਗੇਟ ਨਿਊ ਅੰਮਿ੍ਤਸਰ ਆਦਿ ਵੱਖ-ਵੱਖ ਥਾਵਾਂ 'ਤੇ ਅੱਧ ਵਿਚਕਾਰ ਬੱਸਾਂ ਖੜ੍ਹੀਆਂ ਕਰਕੇ ਰੋਡ ਜਾਮ ਕਰ ਦਿੱਤਾ ਗਿਆ | ਸਿੱਟੇ ਵਜੋਂ ਮੁੱਖ ਸੜਕਾਂ ਵਿਚ ਹੀ ਨਹੀਂ, ਛੋਟੀਆਂ-ਛੋਟੀਆਂ ਗਲੀਆਂ ਅਤੇ ਬਾਜ਼ਾਰਾਂ 'ਚ ਹਰ ਕਿਤੇ ਲੰਬੇ ਆਵਾਜਾਈ ਜਾਮ ਲੱਗ ਗਏ | ਬੱਸਾਂ ਸੇਵਾ ਠੱਪ ਹੋਣ ਕਰਕੇ ਅਤੇ ਆਵਾਜਾਈ ਠੱਪ ਹੋਣ ਕਰਕੇ ਲੋਕਾਂ ਨੂੰ ਪੈਦਲ ਚੱਲਣ 'ਤੇ ਮਜਬੂਰ ਹੋਣਾ ਪਿਆ | ਇੱਥੋਂ ਤੱਕ ਕਿ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਆਦਿ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਣ ਆਉਣ-ਜਾਣ ਵਾਲੀ ਸੰਗਤ ਨੂੰ ਵੀ ਕਈ ਘੰਟੇ ਸੜਕਾਂ 'ਤੇ ਖ਼ੱਜਲ਼-ਖ਼ੁਆਰ ਹੋਣਾ ਪਿਆ | ਪੰਜਾਬ ਮੋਟਰ ਯੂਨੀਅਨ ਐਕਸ਼ਨ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਬੱਬੂ ਅਤੇ ਚੌਧਰੀ ਅਸ਼ੋਕ ਮੰਨਣ ਦੀ ਦੇਖਰੇਖ 'ਚ ਇਕੱਠੇ ਹੋਏ ਨਿੱਜੀ ਟਰਾਂਸਪੋਰਟਰਾਂ ਤੇ ਬੱਸ ਅਪ੍ਰੇਟਰਾਂ ਵਲੋਂ ਅੰਮਿ੍ਤਸਰ ਬੱਸ ਅੱਡਾ ਬੰਦ ਕਰਨ ਉਪਰੰਤ ਸਰਕਾਰ ਦੀਆਂ ਨਿੱਜੀ ਟਰਾਂਸਪੋਰਟਰਾਂ ਵਿਰੋਧੀ ਨੀਤੀਆਂ ਦੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ ਗਈ | ਉਨ੍ਹਾਂ ਕਿਹਾ ਕਿ ਪਹਿਲਾਂ ਕੋਰੋਨਾ ਨੇ ਤਕਰੀਬਨ 2 ਸਾਲ ਕਾਰੋਬਾਰ ਠੱਪ ਕਰਕੇ ਰੱਖ ਦਿੱਤਾ ਅਤੇ ਹੁਣ ਪਿਛਲੀ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਫ਼੍ਰੀ ਸਫ਼ਰ ਸਕੀਮ' ਕਰਕੇ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ |
ਕਿਉਂਕਿ ਬੱਸ ਅੱਡੇ ਪਹੁੰਚਣ ਵਾਲੀ ਹਰੇਕ ਮਹਿਲਾ ਦੀ ਕੋਸ਼ਿਸ਼ ਹੁੰਦੀ ਹੈ ਕਿ ਸਰਕਾਰੀ ਬੱਸ ਮਿਲ ਜਾਵੇ ਤਾਂ ਜੋ ਉਹ ਬਿਨਾ ਕਿਰਾਇਆ ਖ਼ਰਚ ਕੀਤਿਆਂ ਆਪਣੀ ਮੰਜ਼ਿਲ 'ਤੇ ਪਹੁੰਚ ਜਾਵੇ | ਇਹੀ ਕਾਰਨ ਹੈ ਕਿ ਪੰਜਾਬ ਰੋਡਵੇਜ਼, ਪਨਬੱਸ ਜਾਂ ਪੀ. ਆਰ. ਟੀ. ਸੀ. ਦੀਆਂ ਬੱਸਾਂ ਕਾਉਂਟਰਾਂ 'ਤੇ ਲੱਗਦਿਆਂ ਸਾਰ ਹੀ ਭਰ ਜਾਂਦੀਆਂ ਹਨ ਅਤੇ ਉਨ੍ਹਾਂ ਦੀਆਂ ਨਿੱਜੀ ਬੱਸਾਂ ਤੇ ਮਿੰਨੀ ਬੱਸਾਂ ਸਵਾਰੀਆਂ ਦੀ ਉਡੀਕ 'ਚ ਖੜ੍ਹੀਆਂ ਰਹਿ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਬਾਰ-ਬਾਰ ਮੰਗ ਪੱਤਰ ਸੌਂਪ ਕੇ ਮੰਗ ਕਰ ਚੱੁਕੇ ਹਾਂ ਕਿ ਟਰਾਂਸਪੋਰਟ ਵਿਭਾਗ ਵਾਂਗ ਉਨ੍ਹਾਂ ਦੇ ਖਾਤਿਆਂ 'ਚ ਵੀ ਪੈਸੇ ਪਾਏ ਜਾਣ | ਅਜਿਹਾ ਹੋਣ 'ਤੇ ਉਨ੍ਹਾਂ ਨੂੰ ਵੀ ਨਿੱਜੀ ਬੱਸਾਂ ਅਤੇ ਮਿੰਨੀ ਬੱਸਾਂ 'ਚ ਔਰਤਾਂ ਨੂੰ ਫ਼੍ਰੀ ਸਫ਼ਰ ਕਰਵਾਉਣ ਵਿਚ ਕੋਈ ਦਿੱਕਤ ਨਹੀਂ | ਉਨ੍ਹਾਂ ਕਿਹਾ ਕਿ ਇਹ ਮੰਗ ਹਾਲੇ ਪੂਰੀ ਨਹੀਂ ਹੋਈ, ਹੁਣ ਅੰਦਰ ਖਾਤੇ ਪਤਾ ਚੱਲਿਆ ਹੈ ਕਿ ਸਰਕਾਰ ਬਹੁਤ ਜਲਦ ਟੈਕਸਾਂ ਵਿਚ ਵਾਧਾ ਕਰਨ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਨ੍ਹਾਂ ਨਿੱਜੀ ਟਰਾਂਸਪੋਰਟਰਾਂ ਵਿਰੋਧੀ ਨੀਤੀਆਂ ਦੇ ਕਾਰਨ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਾ ਪਿਆ ਹੈ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬੱਸ ਅੱਡਾ ਫ਼ੀਸ ਮੁਕੰਮਲ ਤੌਰ 'ਤੇ ਬੰਦ ਕੀਤੀ ਜਾਵੇ | ਟੈਕਸਾਂ ਦਾ ਬੋਝ ਘਟਾਇਆ ਜਾਵੇ | ਮਿੰਨੀ ਬੱਸਾਂ ਦੇ ਪੁਰਾਨੇ ਪਰਮਿਟ ਬਿਨਾ ਸ਼ਰਤ ਰੀਨਿਊ ਕੀਤੇ ਜਾਣ | ਸ: ਬੱਬੂ ਨੇ ਕਿਹਾ ਕਿ 15 ਅਗਸਤ (ਆਜ਼ਾਦੀ ਦਿਹਾੜੇ) ਤੱਕ ਨਿਰੰਤਰ ਨਿੱਜੀ ਅਤੇ ਮਿੰਨੀ ਬੱਸਾਂ 'ਤੇ ਕਾਲੀਆਂ ਝੰਡੀਆਂ ਲਗਾ ਕੇ ਸਰਕਾਰ ਪ੍ਰਤੀ ਰੋਸ ਜ਼ਾਹਿਰ ਕੀਤਾ ਜਾਵੇਗਾ ਅਤੇ 14 ਅਗਸਤ ਨੂੰ ਪੰਜਾਬ ਮੋਟਰ ਯੂਨੀਅਨ ਐਕਸ਼ਨ ਕਮੇਟੀ ਦੇ 13 ਮੈਂਬਰਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ | ਆਿਖ਼ਰ 'ਚ ਉਨ੍ਹਾਂ ਦੱਸਿਆ ਕਿ ਅੱਜ ਅੰਮਿ੍ਤਸਰ ਜ਼ਿਲ੍ਹੇ ਦੀਆਂ ਕੁੱਲ 570 ਮਿੰਨੀ ਤੇ ਨਿੱਜੀ ਬੱਸਾਂ ਦੇ ਚੱਕੇ ਜਾਮ ਰਹੇ ਅਤੇ ਸ਼ਾਮ 6 ਵਜੇ ਤੋਂ ਬਾਅਦ ਚੌਂਕਾਂ ਤੋਂ ਜਾਮ ਖੋਲ੍ਹ ਦਿੱਤੇ ਗਏ | ਇਸ ਮੌਕੇ ਕੰਵਲਪ੍ਰੀਤ ਸਿੰਘ ਕੰਵਲ, ਸਰਬਜੀਤ ਤਰਸਿੱਕਾ, ਸਵਿੰਦਰ ਸਿੰਘ ਸਹਿੰਸਰਾ, ਬਲਬੀਰ ਸਿੰਘ, ਜਰਨੈਲ ਸਿੰਘ ਜੱਜ, ਸ਼ਮਸ਼ੇਰ ਸਿੰਘ ਅਜਨਾਲਾ, ਅਜੀਤ ਸਿੰਘ ਜੋਏਕੇ, ਜਗਰੂਪ ਰੰਧਾਵਾ, ਜਸਵਿੰਦਰ ਸਿੰਘ ਪਾਂਧਾ, ਗੁਰਦੇਵ ਸਿੰਘ ਕੋਹਾਲਾ, ਸੋਨੂੰ ਢਿੱਲੋਂ, ਲੱਖਾ ਸਿੰਘ ਸਰਾਂ, ਵਰਿੰਦਰਪਾਲ ਸਿੰਘ ਮਾਦੋਕੇ, ਹਰਪਿੰਦਰਪਾਲ ਸਿੰਘ ਗੱਗੋਮਾਹਲ, ਲੱਖਾ ਸਿੰਘ ਝੰਗ, ਪਰਮਿੰਦਰ ਸਿੰਘ ਪਾਰੋਵਾਲ, ਗੁਰਿੰਦਰ ਸਿੰਘ ਮਿੰਟੂ, ਜਸਪਾਲ ਰੰਧਾਵਾ, ਮਨੋਹਰ ਲਾਲ ਸ਼ਰਮਾ, ਕਰਮਜੀਤ ਸਿੰਘ, ਨੀਰਫ ਸ਼ਕਰੀ, ਸਾਧੂ ਸਿੰਘ ਧਰਮੀ ਫ਼ੌਜੀ, ਮੱਖਣ ਸ਼ਕਰੀ, ਪ੍ਰਭਜੀਤ ਸਿੰਘ ਏ. ਬੀ. ਟੀ. ਸੀ., ਰਵੀ ਬੂਹ, ਸਰਬ ਭੁੱਲਰ ਆਦਿ ਵੀ ਹਾਜ਼ਰ ਸਨ |

ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮਨਾਇਆ ਜਾਵੇਗਾ ਤੀਆਂ ਦਾ ਤਿਉਹਾਰ

ਅੰਮਿ੍ਤਸਰ, 9 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ 10 ਅਗਸਤ ਨੂੰ ਤੀਆਂ ਮਨਾਈਆਂ ਜਾ ਰਹੀਆਂ ਹਨ | ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਅਧਿਐਨ ਸਕੂਲ ਦੇ ਮੁਖੀ, ਡਾ: ਮਨਜਿੰਦਰ ਸਿੰਘ ਨੇ ਦੱਸਿਆ ਕਿ 10 ਅਗਸਤ ਨੂੰ ਬਾਅਦ ਦੁਪਹਿਰ 2 ਵਜੇ ...

ਪੂਰੀ ਖ਼ਬਰ »

ਗੁਰਮੁੱਖ ਸਿੰਘ ਬਰਾੜ ਦਾ 12 ਤੱਕ ਮੁੜ ਪੁਲਿਸ ਰਿਮਾਂਡ

ਅੰਮਿ੍ਤਸਰ, 9 ਅਗਸਤ (ਰੇਸ਼ਮ ਸਿੰਘ)-ਇਕ ਪੰਜਾਬੀ ਅਖਬਾਰ ਦੇ ਮੁੱਖ ਸੰਪਾਦਕ ਗੁਰਮੁੱਖ ਸਿੰਘ ਬਰਾੜ ਨੂੰ ਅੱਤਵਾਦੀ ਸਰਗਰਮੀਆਂ ਦੇ ਦੋਸ਼ ਹੇਠ ਅੱਜ ਇੱਥੇ ਅਦਾਲਤ 'ਚ ਪੇਸ਼ ਕਰਕੇ 12 ਅਗਸਤ ਤੱਕ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ | ਉਸ ਨੂੰ ਹਥਿਆਰ ਬਰਾਮਦਗੀ ਦੇ ਕੇਸ 'ਚ ਇਕ ...

ਪੂਰੀ ਖ਼ਬਰ »

ਗਾਂਧੀ ਗਰਾਊਾਡ ਨੇੜਿਓਾ ਪਿਸਤੌਲ ਸਮੇਤ ਨੌਜਵਾਨ ਗਿ੍ਫ਼ਤਾਰ, ਰਾਹਗੀਰ 'ਤੇ ਤਾਣੀ ਪਿਸਤੌਲ

ਅੰਮਿ੍ਤਸਰ, 9 ਅਗਸਤ (ਰੇਸ਼ਮ ਸਿੰਘ)-ਦੇਸ਼ ਦੇ ਅਜ਼ਾਦੀ ਦਿਹਾੜੇ ਮੌਕੇ ਹੋ ਰਹੇ ਜ਼ਿਲ੍ਹਾ ਪੱਧਰੀ ਸਮਾਗਮ ਦੇ ਸਥਾਨ ਗਾਂਧੀ ਗਰਾਊਾਡ ਦੇ ਨੇੜਿਓਾ ਹੀ ਪਿਸਤੌਲ ਲੈ ਕੇ ਘੁੰਮ ਰਹੇ ਇਕ ਨੌਜਵਾਨ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ ਜਿਸ ਨੇ ਕਾਰ ਨਾਲ ਮਾਮੂਲੀ ਟੱਕਰ ...

ਪੂਰੀ ਖ਼ਬਰ »

1947 ਦੌਰਾਨ ਮਾਰੇ ਗਏ ਪੰਜਾਬੀਆਂ ਨੂੰ ਯਾਦ ਕਰਨ ਸੰਬੰਧੀ ਜਥੇਦਾਰ ਦੇ ਬਿਆਨ ਦੀ ਸਾਹਿਤਕਾਰਾਂ ਵਲੋਂ ਸ਼ਲਾਘਾ

ਅੰਮਿ੍ਤਸਰ, 9 ਅਗਸਤ (ਹਰਮਿੰਦਰ ਸਿੰਘ)-75 ਵਰ੍ਹੇ ਪਹਿਲਾਂ 1947 ਦੀ ਭਾਰਤ-ਪਾਕਿ ਵੰਡ ਦੇ ਉਜਾੜੇ ਦੌਰਾਨ ਅਣਿਆਈ ਮੌਤ ਮਰੇ ਦਸ ਲੱਖ ਪੰਜਾਬੀਆਂ ਨੂੰ ਯਾਦ ਕਰਨ ਹਿੱਤ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਲਏ ਫ਼ੈਸਲੇ ਦੀ ਪੰਜਾਬੀ ...

ਪੂਰੀ ਖ਼ਬਰ »

ਭੈਣ-ਭਰਾ ਦੇ ਪਵਿੱਤਰ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਰੱਖੜੀ ਦੀ ਵਿਕਰੀ ਵਧੀ

ਅੰਮਿ੍ਤਸਰ, 9 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਭੈਣ-ਭਰਾ ਦੇ ਪਵਿੱਤਰ ਤਿਉਹਾਰ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਰੱਖੜੀ ਦੀ ਵਿਕਰੀ ਵਧ ਗਈ ਹੈ | ਬਾਜ਼ਾਰ ਵਿਚ ਧਾਗੇ ਦੀਆਂ ਰੱਖੜੀਆਂ ਦੀਆਂ ਦੁਕਾਨਾਂ ਵੀ ਸਜ ਗਈਆਂ ਹਨ | ਪਰ ਦੇਖਿਆ ਗਿਆ ਹੈ ਕਿ ਰੱਖੜੀ ਦਾ ਆਨਲਾਈਨ ਬਾਜ਼ਾਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਵਾਲਮੀਕੀ ਸਮਾਜ ਦੀਆਂ ਜਥੇਬੰਦੀਆਂ ਨਾਲ ਮੀਟਿੰਗ ਅੱਜ

ਅੰਮਿ੍ਤਸਰ, 9 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਜ਼ਿਲ੍ਹਾ ਕੋਆਰਡੀਨੇਟਰ ਰਵਿੰਦਰ ਹੰਸ ਸਮੂਹ ਵਾਲਮੀਕੀ ਸਮਾਜ ਦੀਆਂ ਜਥੇਬੰਦੀਆਂ ਪਛੜੀਆਂ ਜਾਤੀਆਂ ਦੇ ਆਗੂਆਂ ਨਾਲ ਕੇਂਦਰੀ ਵਾਲਮੀਕਿ ਮੰਦਰ ਵਿਖੇ ਮੀਟਿੰਗ ਕੀਤੀ ਗਈ | ਇਸ ਸੰਬੰਧੀ ਰਵਿੰਦਰ ਹੰਸ ...

ਪੂਰੀ ਖ਼ਬਰ »

ਸਪਰਿੰਗ ਫੀਲਡਜ ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਅੰਮਿ੍ਤਸਰ, 9 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਫੀਲਡਜ ਪਬਲਿਕ ਸਕੂਲ ਆਜ਼ਾਦ ਨਗਰ 100 ਫੁੱਟੀ ਰੋਡ ਵਿਖੇ ਤੀਆਂ ਦਾ ਤਿਉਹਾਰ ਮਨਾਇਆ | ਇਸ ਮੌਕੇ ਵਿਦਿਆਰਥਣਾ ਅਤੇ ਅਧਿਆਪਕਾਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰੰਗਾਰੰਗ ਪ੍ਰੋਗਰਾਮ ਅਤੇ ਗਿੱਧਾ ਪੇਸ਼ ਕੀਤਾ ...

ਪੂਰੀ ਖ਼ਬਰ »

ਹੁਣ ਐਨ. ਓ. ਸੀ. ਨੂੰ ਲੈ ਕੇ ਖੱਜਲ ਖੁਆਰ ਨਹੀਂ ਹੋਣਾ ਪਵੇਗਾ-ਸੋਖੀ

ਅੰਮਿ੍ਤਸਰ, 9 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਪਾਲ ਸਿੰਘ ਸੋਖੀ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰ ਵੱਖ-ਵੱਖ ਮੁੱਦਿਆਂ ਨੂੰ ਹੱਲ ਕਰਨ ਲਈ ਉੱਚ ਪੱਧਰ ਦੇ ਉਪਰਾਲੇ ਕਰ ...

ਪੂਰੀ ਖ਼ਬਰ »

ਪੀਰ ਬਾਬਾ ਨਾਨਕ ਸ਼ਾਹ ਦਾ ਸਾਲਾਨਾ ਜੋੜ ਮੇਲਾ ਮਨਾਇਆ

ਚੱਬਾ, 9 ਅਗਸਤ (ਜੱਸਾ ਅਨਜਾਣ)-ਪਿੰਡ ਬਹੋੜੂ ਵਿਖੇ ਪੀਰ ਬਾਬਾ ਨਾਨਕ ਸ਼ਾਹ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਜਿਸ ਵਿਚ ਪ੍ਰਸਿੱਧ ਪੰਜਾਬ ਲੋਕ ਗਾਇਕ ਸ਼ੇਰਾ ਬੋਹੜਵਾਲੀਆ ਨੇ ਆਪਣੇ ਗੀਤਾਂ ...

ਪੂਰੀ ਖ਼ਬਰ »

ਤੀਆਂ ਦੇ ਤਿਉਹਾਰ ਨੂੰ ਸਮਰਪਿਤ ਸਮਾਗਮ ਕਰਵਾਇਆ

ਅੰਮਿ੍ਤਸਰ, 9 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬੀ ਸੱਭਿਆਚਾਰ ਨੂੰ ਚਾਰ ਚੰਨ ਲਾਉਂਦੇ ਹੋਏ ਪੰੰਜਾਬੀ ਮੁਟਿਆਰਾਂ ਦੁਆਰਾ ਪੰਜਾਬੀ ਪਹਿਰਾਵੇ 'ਚ ਬੜੇ ਚਾਅ ਨਾਲ ਸੱਬੂ ਢਿੱਲੋਂ ਰਿਵਾਜ ਬੁਟੀਕ, ਪਰਮਜੀਤ ਕੌਰ ਮਹਿਕ ਸਲੂਨ, ਪਰੋਮੋ ਬੁਟੀਕ ਸਤਿੰਦਰ ਕੌਰ ਵਲੋਂ ...

ਪੂਰੀ ਖ਼ਬਰ »

ਬੀ. ਕਾਮ ਵਿਚ ਟਾਪ ਕਰਨ ਵਾਲੇ ਸਾਹਿਲ ਨੂੰ ਕੀਤਾ ਸਨਮਾਨਿਤ

ਅੰਮਿ੍ਤਸਰ, 9 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਬੀ. ਕਾਮ 6ਵੇਂ ਸਮੈਸਟਰ ਦੇ ਸਾਹਿਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚ ਮੈਰਿਟ ਸਥਾਨ ਹਾਸਿਲ ਕੀਤਾ ਹੈ | ਉਸਨੇ 2100 ਵਿਚੋਂ 1789 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ...

ਪੂਰੀ ਖ਼ਬਰ »

ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਮਿਲਣ ਉਪਰੰਤ ਵਸੀਕਾਂ ਨਵੀਸਾਂ ਹੜਤਾਲ ਕੀਤੀ ਮੁਲਤਵੀ

ਅੰਮਿ੍ਤਸਰ, 9 ਅਗਸਤ (ਰੇਸ਼ਮ ਸਿੰਘ)-ਪ੍ਰਾਪਰਟੀ ਡੀਲਰਾਂ ਕਲੌਨਾਈਜ਼ਰਾਂ ਤੇ ਵਸੀਕਾਂ ਨਵੀਸਾਂ ਵਲੋਂ ਵਧੇ ਹੋਏ ਕੁਲੈਕਟਰ ਰੇਟ ਅਤੇ ਐਨ.ਓ.ਸੀ ਦੀਆਂ ਅੜਚਨਾ ਕਾਰਨ ਕੀਤੀ ਗਈ ਹੜਤਾਲ ਅੱਜ ਮੁੱਖ ਮੰਤਰੀ ਵਲੋਂ ਮੀਟਿੰਗ ਲਈ ਸਮਾਂ ਦਿਤੇ ਜਾਣ ਅਤੇ ਹੱਲ ਦੇ ਭਰੋਸੇ ਉਪਰੰਤ ਖਤਮ ...

ਪੂਰੀ ਖ਼ਬਰ »

ਪਾਕਿ ਡਰੋਨ ਨੂੰ ਭਾਰਤੀ ਸਰਹੱਦ 'ਚ ਦਾਖ਼ਲ ਹੋਣ ਤੋਂ ਬੀ.ਐਸ.ਐਫ. ਦੇ ਜਵਾਨਾਂ ਨੇ ਰੋਕਿਆ

ਗੱਗੋਮਾਹਲ, 9 ਅਗਸਤ (ਬਲਵਿੰਦਰ ਸਿੰਘ ਸੰਧੂ)-ਬੀਤੀ ਰਾਤ ਸਰਹੱਦੀ ਚੌਕੀ ਪੰਜਗਰਾਈਆਂ ਸਾਹਮਣੇ ਪਾਕਿ ਸਰਹੱਦ ਵਲੋਂ ਪਾਕਿਸਤਾਨੀ ਡਰੋਨ ਦੀ ਭਾਰਤੀ ਸਰਹੱਦ ਅੰਦਰ ਦਾਖਲ ਹੋਣ ਦੀ ਹਰਕਤ ਵੇਖਦਿਆਂ ਬੀ.ਐੱਸ.ਐੱਫ. ਦੇ 73ਵੀਂ ਬਟਾਲੀਅਨ ਦੇ ਜਵਾਨਾਂ ਵਲੋਂ 25 ਰਾਊਾਡ ਫਾਇਰ ਕੀਤੇ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ 'ਤੇ ਦੋਵੇਂ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ ਬੰਦ

ਅੰਮਿ੍ਤਸਰ, 9 ਅਗਸਤ (ਗਗਨਦੀਪ ਸ਼ਰਮਾ)-ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਸਹੂਲਤ ਵਾਸਤੇ ਜਨਰਲ ਟਿਕਟ ਘਰ ਦੇ ਬਾਹਰ ਲਗਾਈਆਂ ਗਈਆਂ ਦੋਵੇਂ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ ਪਿਛਲੇ 1-2 ਦਿਨਾਂ ਤੋਂ ਬੰਦ ਹਨ, ਜਿਸ ਕਰਕੇ ਯਾਤਰੀਆਂ ਨੂੰ ਟਿਕਟ ਲੈਣ ਲਈ ਕਈ-ਕਈ ਘੰਟੇ ...

ਪੂਰੀ ਖ਼ਬਰ »

'ਸੰਧੂ ਸਟੇਡੀਅਮ' ਦੀ ਰਗਬੀ ਖਿਡਾਰਨ ਰਮਣੀਕ ਨੇ ਪੰਜਾਬ ਦਾ ਮਾਣ ਵਧਾਇਆ-ਸੁਹਿੰਦਰ ਕੌਰ

ਮਾਨਾਂਵਾਲਾ, 9 ਅਗਸਤ (ਗੁਰਦੀਪ ਸਿੰਘ ਨਾਗੀ)-ਇੰਡੋਨੇਸ਼ੀਆ (ਜਕਾਰਤਾ) ਵਿਖੇ ਹੋਈ ਏਸ਼ੀਆ ਰਗਬੀ ਸੈਵਨਸ ਟਰਾਫੀ 2022' 'ਚ ਚਾਂਦੀ ਦਾ ਮੈਡਲ ਜੇਤੂ ਇੰਡੀਅਨ ਨੈਸ਼ਨਲ ਵੂਮੈਨ ਰਗਬੀ ਟੀਮ (ਭਾਰਤੀ ਟੀਮ) ਦੀ ਰਗਬੀ ਖਿਡਾਰਨ ਰਮਣੀਕ ਕੌਰ ਦਾ ਸ: ਜਗੀਰ ਸਿੰਘ ਸੰਧੂ ਮੈਮੋਰੀਅਲ ...

ਪੂਰੀ ਖ਼ਬਰ »

ਚਾਂਦੀ ਤਗਮਾ ਜੇਤੂ ਰਗਬੀ ਖਿਡਾਰਣ ਦਾ ਅੰਮਿ੍ਤਸਰ ਹਵਾਈ ਅੱਡੇ 'ਤੇ ਭਰਵਾਂ ਸਵਾਗਤ

ਰਾਜਾਸਾਂਸੀ, 9 ਅਗਸਤ (ਹਰਦੀਪ ਸਿੰਘ ਖੀਵਾ)-ਏਸ਼ੀਆ ਰਗਬੀ ਸੇਵਨਸ ਟਰਾਫ਼ੀ-2022 'ਚ ਇੰਡੀਅਨ ਨੈਸ਼ਨਲ ਵੂਮੈਨ ਰਗਬੀ ਟੀਮ (ਭਾਰਤੀ ਟੀਮ) ਨੇ ਰਗਬੀ ਚੈਂਪੀਅਨਸ਼ਿਪ ਵਿਚ ਦੂਸਰਾ ਸਥਾਨ ਹਾਸਿਲ ਕਰਕੇ ਚਾਂਦੀ ਦੇ ਤਗਮੇ 'ਤੇ ਕਬਜ਼ਾ ਕੀਤਾ ਹੈ | ਇਸ ਭਾਰਤੀ ਰਗਬੀ ਟੀਮ ਵਿਚ ਪੰਜਾਬ ...

ਪੂਰੀ ਖ਼ਬਰ »

ਅਨੇਕਾਂ ਮੁਸ਼ਕਿਲਾਂ 'ਚ ਜੂਝ ਰਿਹਾ ਇਤਿਹਾਸਕ ਪਿੰਡ ਚੱਬਾ

-ਜੱਸਾ ਅਨਜਾਣ ਚੱਬਾ, 9 ਅਗਸਤ -ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ, ਮਾਤਾ ਸੁਲੱਖਣੀ ਦਾ ਜੱਦੀ ਪਿੰਡ ਅਤੇ ਸ਼ਹੀਦਾਂ ਦੇ ਖੁੂਨ ਨਾਲ ਸਿੰਝੀ ਧਰਤ ਪਿੰਡ ਚੱਬਾ ਜਿਸਦਾ ਨਾਮ ਇਤਿਹਾਸ ਦੇ ਸੁਨਿਹਰੀ ਪੰਨਿਆਂ ਉੱਤੇ ਦਰਜ਼ ਹੈ | ਇਹ ਪਿੰਡ ਵਿਧਾਨ ਸਭਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX