ਫ਼ਰੀਦਕੋਟ, 9 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬ ਮੋਟਰਜ਼ ਯੂਨੀਅਨ ਦੇ ਸੱਦੇ 'ਤੇ ਅੱਜ ਫ਼ਰੀਦਕੋਟ ਵਿਖੇ ਨਿੱਜੀ ਬੱਸ ਮਾਲਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਅਤੇ ਬੱਸਾਂ ਦਾ ਚੱਕਾ ਜਾਮ ਕੀਤਾ | ਨਿੱਜੀ ਕੰਪਨੀ ਦੀਆਂ ਬੱਸਾਂ ਬੱਸ ਸਟੈਂਡ 'ਚ ਖੜ੍ਹੀਆਂ ਦਿਖਾਈ ਦਿੱਤੀਆਂ ਜਿਸ ਕਾਰਨ ਸਵਾਰੀਆਂ ਨੂੰ ਜਾਣ 'ਚ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਸਥਾਨਕ ਬੱਸ ਸਟੈਂਡ ਵਿਖੇ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਜੈਸ਼ਨਪ੍ਰੀਤ ਸਿੰਘ ਮੈਂਬਰ ਪੰਜਾਬ ਮੋਟਰ ਯੂਨੀਅਨ ਕਮੇਟੀ, ਬਲਵੰਤ ਸਿੰਘ ਪ੍ਰਧਾਨ, ਅਮਰਜੀਤ ਸਿੰਘ, ਦੀਪ ਮਾਹਲਾ, ਦਲਜਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਦੇ ਕੇ ਨਿੱਜੀ ਬੱਸ ਮਾਲਕਾਂ ਦਾ ਰੁਜ਼ਗਾਰ ਬੰਦ ਕਰ ਦਿੱਤਾ ਹੈ | ਔਰਤਾਂ ਦੀ ਸਹੂਲਤ ਨਾਲ ਮਰਦ ਲੋਕ ਵੀ ਸਰਕਾਰੀ ਬੱਸਾਂ 'ਚ ਸਫ਼ਰ ਕਰਦੇ ਹਨ | ਜਿਸ ਕਾਰਨ ਨਿੱਜੀ ਬੱਸ ਚਾਲਕਾਂ ਨੂੰ ਆਪਣੀਆਂ ਬੱਸਾਂ ਬਿਨਾਂ ਸਵਾਰੀਆਂ ਤੋਂ ਚਲਾਉਣੀ ਪੈ ਰਹੀਆਂ ਹਨ | ਜਦੋਂ ਕਿ ਉਨ੍ਹਾਂ ਨੂੰ ਸਰਕਾਰ ਦਾ ਟੈਕਸ ਪੂਰਾ ਅਦਾ ਕਰਨਾ ਪੈ ਰਿਹਾ ਹੈ | ਉਨ੍ਹਾਂ ਐਲਾਨ ਕੀਤਾ ਕਿ 13 ਮੈਂਬਰੀ ਯੂਨੀਅਨ ਨੇ ਇਹ ਫ਼ੈਸਲਾ ਲਿਆ ਹੈ ਕਿ 14 ਅਗਸਤ ਨੂੰ ਬੱਸਾਂ 'ਤੇ ਕਾਲੇ ਝੰਡੇ ਲਗਾ ਕੇ ਰੋਸ ਪ੍ਰਦਰਸ਼ਨ ਪੰਜਾਬ ਭਰ 'ਚ ਕੀਤਾ ਜਾਵੇਗਾ ਅਤੇ ਲੁਧਿਆਣਾ ਬੱਸ ਸਟੈਂਡ ਵਿਚ ਰੁਜ਼ਗਾਰ ਬੱਸ ਨੂੰ ਅੱਗ ਲਗਾਈ ਜਾਵੇਗੀ | ਜੇਕਰ ਫ਼ਿਰ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਯੂਨੀਅਨ 16 ਤੇ 17 ਅਗਸਤ ਨੂੰ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਫ਼ੈਸਲਾ ਲਵੇਗੀ | ਉਨ੍ਹਾਂ ਇਸਦੇ ਨਾਲ ਅੱਡਾ ਫ਼ੀਸ ਬੰਦ ਕਰਨ ਅਤੇ ਕਿਰਾਏ ਵਿਚ ਕੀਤਾ ਗਿਆ ਵਾਧਾ ਵਾਪਸ ਲੈਣ ਦੀ ਮੰਗ ਕੀਤੀ | ਨਿੱਜੀ ਬੱਸਾਂ ਦਾ 1 ਜਨਵਰੀ 2021 ਤੋਂ ਲੈ ਕੇ 31 ਦਸੰਬਰ 2021 ਤੱਕ ਦਾ ਟੈਕਸ ਮਾਫ਼ ਕੀਤਾ ਜਾਵੇ ਅਤੇ ਮੋਟਰਜ਼ ਵਹੀਕਲ ਟੈਕਸ ਘਟਾ ਕੇ 1 ਰੁਪਇਆ ਪ੍ਰਤੀ ਕਿਲੋਮੀਟਰ ਕੀਤਾ ਜਾਵੇ, ਦਿਨਾਂ ਦੀ ਛੋਟ 4 ਦਿਨਾਂ ਤੋਂ ਵਧਾ ਕੇ 10 ਦਿਨਾਂ ਦੀ ਕੀਤੀ ਜਾਵੇ |
ਫ਼ਰੀਦਕੋਟ, 9 ਅਗਸਤ (ਜਸਵੰਤ ਸਿੰਘ ਪੁਰਬਾ) - ਸਮੂਹ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ, ਕੇਂਦਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ, ਪੀ. ਐਸ. ਪੀ. ਸੀ. ਐਲ. ਆਦਿ ਦੇ ਕੰਮਾਂ ਦੀ ਸਮੀਖਿਆ ਲਈ ਵਿਸ਼ੇਸ਼ ਮੀਟਿੰਗ ਅਸ਼ੋਕਾ ਚੱਕਰ ਹਾਲ ...
ਕੋਟਕਪੂਰਾ, 9 ਅਗਸਤ (ਮੋਹਰ ਸਿੰਘ ਗਿੱਲ)-ਵੈਟਰਨਰੀ ਫ਼ਾਰਮਾਸਿਸਟਾਂ ਨੂੰ 2006 ਵਿਚ ਜ਼ਿਲ੍ਹਾ ਪ੍ਰੀਸਦ ਰਾਹੀਂ ਨਿਯੁਕਤ ਕੀਤਾ ਗਿਆ ਸੀ | ਇਸ ਦੇ ਤਹਿਤ ਵੈਟਰਨਰੀ ਅਫ਼ਸਰ ਨੂੰ ਇਕ ਵੈਟਰਨਰੀ ਫ਼ਾਰਮਾਸਿਸਟ ਤੇ ਇਕ ਸਫ਼ਾਈ ਸੇਵਕ ਰੱਖਣ ਦੀ ਪ੍ਰਵਾਨਗੀ ਦਿੱਤੀ ਸੀ | ਜ਼ਿਲ੍ਹਾ ...
ਜੈਤੋ, 9 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸੰਯੁੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਥਾਨਕ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਿਸਾਨ ਵੱਡੀ ਗਿਣਤੀ ਵਿਚ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਇਕੱਤਰ ਹੋਏ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ ਦੀਆਂ ...
• ਹਸਪਤਾਲ ਦੇ ਦੁਰਪ੍ਰਬੰਧਾਂ ਸੰਬੰਧੀ ਪਰਚੇ ਛਪਵਾ ਕੇ ਘਰ-ਘਰ ਪਹੁੰਚਾਉਣ ਦਾ ਮਤਾ ਪਾਸ ਫ਼ਰੀਦਕੋਟ, 9 ਅਗਸਤ (ਜਸਵੰਤ ਸਿੰਘ ਪੁਰਬਾ) - ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਪ੍ਰਬੰਧਾਂ ਦੇ ਸੁਧਾਰ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਨੇ ਸਥਾਨਕ ਭਗਤ ...
ਪੰਜਗਰਾਈਾ ਕਲਾਂ, 9 ਅਗਸਤ (ਕੁਲਦੀਪ ਸਿੰਘ ਗੋਂਦਾਰਾ) - ਪਿੰਡ ਜਿਉਣ ਵਾਲਾ ਵਿਖੇ ਨਗਰ ਪੰਚਾਇਤ ਅਤੇ ਐਨ.ਆਰ.ਆਈ. ਦੇ ਸਹਿਯੋਗ ਨਾਲ ਨਵੇਂ ਬਣੇ ਸਿਹਤ ਸੈਂਟਰ ਦਾ ਲੈੈਂਟਰ ਪਾਇਆ ਗਿਆ | ਜ਼ਿਕਰਯੋਗ ਹੈ ਕਿ ਪਹਿਲਾਂ ਸਿਹਤ ਸੈਂਟਰ ਪਿੰਡ ਦੀ ਧਰਮਸ਼ਾਲਾ 'ਚ ਚੱਲ ਰਿਹਾ ਹੈ, ਜਿਸ ...
ਫ਼ਰੀਦਕੋਟ, 9 ਅਗਸਤ (ਜਸਵੰਤ ਸਿੰਘ ਪੁਰਬਾ)-ਫ਼ਰੀਡਮ ਫ਼ਾਈਟਰਜ਼ ਡਿਪੈਂਡੈਂਟਸ ਐਸੋਸੀਏਸ਼ਨ ਪੰਜਾਬ ਵਲੋਂ ਉਸ ਸਮੇਂ ਇਕ ਪੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜ਼ਿਲ੍ਹੇ ਦੇ ਏ.ਡੀ.ਸੀ. ਰਾਜਬੀਰ ਸਿੰਘ ਬਰਾੜ ਰਾਹੀਂ ਸੁਤੰਤਰਤਾ ਸੰਗਰਾਮੀ ਅਤੇ ਉਨ੍ਹਾਂ ...
ਫ਼ਰੀਦਕੋਟ, 9 ਅਗਸਤ (ਜਸਵੰਤ ਸਿੰਘ ਪੁਰਬਾ) - ਐਸ.ਐਸ.ਬੋਰਡ ਦੇ ਸਾਬਕਾ ਮੈਂਬਰ ਭੋਲਾ ਸਿੰਘ ਢਿੱਲੋਂ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਇੱਥੇ ਦੇਹਾਂਤ ਹੋ ਗਿਆ ਸੀ | ਉਨ੍ਹਾਂ ਦਾ ਅੰਤਿਮ ਸਸਕਾਰ ਸਥਾਨਕ ਰਾਮਬਾਗ ਸ਼ਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ...
ਫ਼ਰੀਦਕੋਟ, 9 ਅਗਸਤ (ਸਰਬਜੀਤ ਸਿੰਘ) - ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਇਥੋਂ ਦੇ ਇਕ ਪਰਿਵਾਰ ਖ਼ਿਲਾਫ਼ ਆਪਣੇ ਭਗੌੜੇ ਪੁੱਤਰ ਨੂੰ ਕਥਿਤ ਤੌਰ 'ਤੇ ਪਨਾਹ ਦੇਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ | ਹਾਲ ਦੀ ਘੜੀ ਇਸ ਮਾਮਲੇ 'ਚ ਪੁਲਿਸ ਵਲੋਂ ਕਿਸੇ ਦੀ ਵੀ ...
ਜੈਤੋ, 9 ਅਗਸਤ (ਭੋਲਾ ਸ਼ਰਮਾ)-ਜੈਤੋ ਇਲਾਕੇ ਵਿਚ ਰਜਬਾਹਿਆਂ, ਕੱਸੀਆਂ ਦੀ ਮੁਰਮੰਤ ਦਾ ਕਾਰਜ ਤਾਂ ਕਈ ਸਾਲ ਪਹਿਲਾਂ ਵੱਡੇ ਪੱਧਰ 'ਤੇ ਕੀਤਾ ਗਿਆ ਸੀ ਅਤੇ ਇਨ੍ਹਾਂ ਉਪਰ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ, ਪਰ ਇਨ੍ਹਾਂ ਵਿਚੋਂ ਕਈ ਰਜਬਾਹਿਆਂ, ਕੱਸੀਆਂ ਅਤੇ ਡਰੇਨਾਂ ਉਪਰਲੇ ...
ਕੋਟਕਪੂਰਾ, 9 ਅਗਸਤ (ਮੇਘਰਾਜ) - ਅੱਜ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੰਡਲ ਕੋਟਕਪੂਰਾ ਦੀ ਮੀਟਿੰਗ ਦਰਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਸਥਾਨਕ ਮਿਊਾਸਪਲ ਪਾਰਕ ਵਿਖੇ ਹੋਈ | ਜਿਸ 'ਚ ਵੱਡੀ ਗਿਣਤੀ 'ਚ ਸੇਵਾ ਮੁਕਤ ਕਰਮਚਾਰੀਆਂ ਨੇ ਹਿੱਸਾ ਲਿਆ | ਮੀਟਿੰਗ ਦੇ ...
ਫ਼ਰੀਦਕੋਟ, 9 ਅਗਸਤ (ਸਰਬਜੀਤ ਸਿੰਘ) - ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਫ਼ਰੀਦਕੋਟ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਲਈ ਦਿੱਤਾ ਜਾ ਰਿਹਾ ਧਰਨਾ ਅੱਜ 20ਵੇਂ ਦਿਨ ਵੀ ਜਾਰੀ ਰਿਹਾ | ਬਾਬਾ ਫ਼ਰੀਦ ਯੂਨੀਵਰਸਿਟੀ ਯੂਨਾਈਟਿਡ ਇੰਪਲਾਈਜ ਯੂਨੀਅਨ ਦੇ ...
ਜੈਤੋ, 9 ਅਗਸਤ (ਗੁਰਚਰਨ ਸਿੰਘ ਗਾਬੜੀਆ) - ਗੰਗਸਰ ਸਪੋਰਟਸ ਕਲੱਬ (ਗੰਗਸਰ) ਜੈਤੋ ਦੇ ਪ੍ਰਧਾਨ ਗੁੁਰਬੀਰ ਸਿੰਘ ਬਰਾੜ, ਦੇਵਿੰਦਰ ਬਾਬੂ, ਅਮਰੀਕ ਸਿੰਘ ਬਰਾੜ ਅਤੇ ਪਰਮਜੀਤ ਸਿੰਘ ਆਦਿ ਦਾ ਇਕ ਵਫ਼ਦ ਸਥਾਨਕ ਡੀ.ਐਸ.ਪੀ. ਅਵਤਾਰ ਸਿੰਘ ਰਾਜਪਾਲ ਨੂੰ ਮਿਲਿਆ ਅਤੇ ਕਲੱਬ ਵਲੋਂ ...
ਕੋਟਕਪੂਰਾ, 9 ਅਗਸਤ (ਮੇਘਰਾਜ) - ਨੇੜਲੇ ਪਿੰਡ ਨਾਨਕਸਰ ਵਿਖੇ ਸਥਾਪਿਤ ਕੀਤੇ ਗਏ 'ਗਿਆਨ ਅੰਜਨੁ' ਵਿਦਿਆ ਕੇਂਦਰ ਦੇ ਨਵੇਂ ਸ਼ੈਸ਼ਨ 2022-23 ਦੀ ਮੁਫ਼ਤ ਟਿਊਸ਼ਨ ਜਮਾਤ ਅਗਸਤ ਤੋਂ ਮੁੜ ਸ਼ੁਰੂ ਕੀਤੀ ਗਈ ਹੈ | ਜਿਸ ਦਾ ਉਦੇਸ਼ ਵਿਦਿਆਰਥੀਆਂ 'ਚ ਸਕੂਲੀ ਸਿੱਖਿਆ ਦੇ ਨਾਲ-ਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX