ਮੋਗਾ, 9 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਪਏ ਪ੍ਰਾਈਵੇਟ ਬੱਸ ਉਪਰੇਟਰਾਂ ਵਲੋਂ ਅੱਜ ਪੰਜਾਬ ਮੋਟਰ ਯੂਨੀਅਨ ਦੇ ਸੱਦੇ 'ਤੇ ਪ੍ਰਾਈਵੇਟ ਬੱਸਾਂ ਦਾ ਚੱਕਾ ਜਾਮ ਕਰਕੇ ਹੜਤਾਲ ਕੀਤੀ ਗਈ | ਮੋਗਾ ਦੇ ਸਮੂਹ ਬੱਸ ਉਪਰੇਟਰਾਂ ਵਲੋਂ ਇਸ ਹੜਤਾਲ ਵਿਚ ਹਿੱਸਾ ਲੈਂਦੇ ਹੋਏ ਬੱਸਾਂ ਨਹੀਂ ਚਲਾਈਆਂ ਗਈਆਂ ਅਤੇ ਸਰਕਾਰ ਵਿਰੁੱਧ ਬੱਸ ਸਟੈਂਡ ਮੋਗਾ ਵਿਖੇ ਰੋਸ ਧਰਨਾ ਦੇ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਬੱਸ ਉਪਰੇਟਰਾਂ ਵਲੋਂ ਬੱਸ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਬੱਸ ਅੱਡੇ ਵਿਚ ਸੁੰਨਸਾਨ ਛਾਈ ਰਹੀ | ਪ੍ਰਾਈਵੇਟ ਬੱਸਾਂ ਨਾ ਚੱਲਣ ਕਾਰਨ ਸਵਾਰੀਆਂ ਸਾਰਾ ਦਿਨ ਖੱਜਲ ਖੁਆਰ ਹੁੰਦੀਆਂ ਰਹੀਆਂ | ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਾਈਵੇਟ ਬੱਸ ਉਪਰੇਟਰਾਂ ਨਾਲ ਵਾਅਦਾ ਕਰਕੇ ਹੁਣ ਮੀਟਿੰਗ ਦਾ ਸਮਾਂ ਨਹੀਂ ਦੇ ਰਹੇ ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਹੜਤਾਲ ਕਰਨ ਦਾ ਰਾਹ ਚੁਣਨਾ ਪਿਆ ਹੈ | ਆਗੂਆਂ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਦੇ ਵਾਅਦੇ ਕਰ ਰਹੀ ਹੈ ਉਥੇ ਪ੍ਰਾਈਵੇਟ ਬੱਸ ਉਪਰੇਟਰਾਂ ਦੀਆਂ ਜਾਇਜ ਮੰਗਾਂ ਨਾ ਮੰਨ ਕੇ ਇਸ ਧੰਦੇ ਨਾਲ ਜੁੜੇ ਲੱਖਾਂ ਨੌਜਵਾਨਾਂ ਨੂੰ ਬੇਰੁਜ਼ਗਾਰ ਕਰਨ ਦੇ ਰਾਹ ਤੁਰੀ ਹੋਈ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਕੋਰੋਨਾ ਦੌਰਾਨ ਪ੍ਰਾਈਵੇਟ ਬੱਸ ਉਪਰੇਟਰਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਤੇ ਅਜੇ ਉਹ ਪੈਰਾਂ ਸਿਰ ਵੀ ਨਹੀਂ ਹੋਏ ਸਨ ਕਿ ਸਰਕਾਰ ਨੇ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਸਹੂਲਤ ਦੇ ਕੇ ਪ੍ਰਾਈਵੇਟ ਬੱਸ ਉਪਰੇਟਰਾਂ ਦਾ ਲੱਕ ਹੀ ਤੋੜ ਦਿੱਤਾ ਹੈ | ਜਿਸ ਕਾਰਨ ਅੱਜ ਵੱਡੀ ਗਿਣਤੀ ਵਿਚ ਉਪਰੇਟਰ ਡਿਫਾਲਟਰ ਹੋਣ ਦੇ ਕੰਢੇ ਹਨ | ਆਗੂਆਂ ਨੇ ਕਿਹਾ ਕਿ ਜਿੱਥੇ ਗੁਆਂਢੀ ਸੂਬਿਆਂ ਵਿਚ ਕੋਰੋਨਾ ਸਮੇਂ ਦਾ ਬੱਸ ਉਪਰੇਟਰਾਂ ਦਾ ਟੈਕਸ ਮੁਆਫ ਕੀਤਾ ਗਿਆ ਹੈ ਉਥੇ ਟੈਕਸਾਂ ਵਿਚ ਛੋਟ ਦਿੱਤੀ ਗਈ ਹੈ ਪਰ ਪੰਜਾਬ ਵਿਚ ਪ੍ਰਾਈਵੇਟ ਬੱਸ ਉਪਰੇਟਰਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਜਾ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਕੋਰੋਨਾ ਸਮੇਂ ਦਾ ਟੈਕਸ ਮੁਆਫ ਕੀਤਾ ਜਾਵੇ, ਪ੍ਰਾਈਵੇਟ ਬੱਸਾਂ ਵਿਚ ਵੀ ਔਰਤਾਂ ਨੂੰ ਮੁਫਤ ਸਫਰ ਦੀ ਸਹੂਲਤ ਦੇ ਕੇ ਸਰਕਾਰੀ ਬੱਸਾਂ ਵਾਂਗ ਬਣਦਾ ਪੈਸਾ ਦਿੱਤਾ ਜਾਵੇ, ਟੈਕਸ ਵਿਚ ਛੋਟ ਦਿੱਤੀ ਜਾਵੇ, ਘੱਟੋ ਘੱਟ ਕਿਰਾਇਆ 20 ਰੁਪਏ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀ ਬਾਂਹ ਨਾ ਫੜੀ ਅਤੇ ਮਿਲਣ ਦਾ ਸਮਾਂ ਨਾ ਦਿੱਤਾ ਤਾਂ 14 ਅਗਸਤ ਨੂੰ ਕਾਲਾ ਦਿਵਸ ਮਨਾ ਕੇ ਬੱਸ ਨੂੰ ਅੱਗ ਲਗਾ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਜਾਵੇਗਾ | ਰੋਸ ਧਰਨੇ ਵਿਚ ਸ਼ੁਭਕਰਮਨ ਬਰਾੜ ਮਾਲਵਾ ਬੱਸ, ਪੂਰਨਜੀਤ ਸਿੰਘ ਬਾਠ ਮਾਲਵਾ ਬੱਸ ਸਿੰਡੀਕੇਟ, ਕੇਵਲ ਸਿੰਘ ਨਿਊ ਦੀਪ ਬੱਸ, ਸੁਖਮੰਦਰ ਸਿੰਘ ਸੁੱਕਾ ਔਰਬਿਟ ਬੱਸ, ਮਨਜੀਤ ਸਿੰਘ ਜੁਝਾਰ ਬੱਸ, ਰੇਸ਼ਮ ਸਿੰਘ ਖਟੜਾ ਬੱਸ, ਲਵਦੀਪ ਸਿੰਘ ਗੋਬਿੰਦ ਬੱਸ, ਮੰਦਰ ਸਿੰਘ ਹਿੰਦ ਮੋਟਰਜ਼, ਸੰਦੀਪ ਸਿੰਘ ਐਮ.ਐਚ.ਟੀ. ਬੱਸ, ਰਵੀ ਫਤਿਹਗੜ੍ਹ ਬੱਸ ਸਰਵਿਸ, ਧਰਮ ਸਿੰਘ ਧਾਲੀਵਾਲ ਬੱਸ, ਗੇਲਾ ਸਿੰਘ ਜਲਾਲ ਬੱਸ, ਕੁੱਕੀ ਲਿਬੜਾ ਬੱਸ, ਲਖਵੀਰ ਸਿੰਘ ਪ੍ਰਭ ਬੱਸ, ਬਿੱਟੂ ਗਰੀਨ ਬੱਸ, ਨਿਰਮਲ ਸਿੰਘ ਨਾਗਪਾਲ ਬੱਸ, ਮੋਹਨ ਲਾਲ ਰਵਿੰਦਰਾ ਬੱਸ, ਗੁਰਨਾਮ ਸਿੰਘ ਕਰਤਾਰ ਬੱਸ ਤੋਂ ਇਲਾਵਾ ਨਵਜੀਤ ਸਿੰਘ, ਸੁਖਦੇਵ ਸਿੰਘ, ਸਤਵਿੰਦਰ ਸਿੰਘ, ਬੱਗਾ ਸਿੰਘ, ਰਾਜਾ ਸਿੰਘ, ਗੋਪੀ ਤੇ ਬੰਤ ਸਿੰਘ ਆਦਿ ਹਾਜ਼ਰ ਸਨ |
ਮੋਟਰ ਯੂਨੀਅਨ ਦੇ ਸੱਦੇ 'ਤੇ ਨਿੱਜੀ ਬੱਸ ਆਪਰਟੇਰਾਂ ਕੀਤੀ ਹੜਤਾਲ
ਨਿਹਾਲ ਸਿੰਘ ਵਾਲਾ, (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ) - ਪੰਜਾਬ ਮੋਟਰ ਯੂਨੀਅਨ ਦੇ ਸੱਦੇ 'ਤੇ ਪ੍ਰਾਈਵੇਟ ਬੱਸਾਂ ਦੀ ਹੜਤਾਲ ਦੇ ਸੰਬੰਧ 'ਚ ਅੱਜ ਪ੍ਰਾਈਵੇਟ ਬੱਸ ਉਪਰੇਟਰਾਂ ਵਲੋਂ ਹੜਤਾਲ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਬੱਸ ਉਪਰੇਟਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪ੍ਰਾਈਵੇਟ ਬੱਸ ਉਪਰੇਟਰਾਂ ਦੀਆਂ ਮੁਸ਼ਕਿਲਾਂ ਸਬੰਧੀ ਮਸਲੇ ਨੂੰ ਵਿਚਾਰਿਆ ਗਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਸੰਗਰੂਰ ਦੀ ਉਪ-ਚੋਣ ਅਤੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਮਿਲ ਕੇ ਮੰਗਾਂ 'ਤੇ ਵਿਚਾਰ ਕੀਤਾ ਜਾਵੇਗਾ ਪਰ ਅੱਜ ਤੱਕ ਮੁੱਖ ਮੰਤਰੀ ਵਲੋਂ ਪ੍ਰਾਈਵੇਟ ਬੱਸ ਉਪਰੇਟਰਾਂ ਦੀਆਂ ਮੰਗਾਂ ਨੂੰ ਮੰਨਣਾ ਤਾਂ ਇਕ ਪਾਸੇ ਰਿਹਾ ਸਗੋਂ ਮਿਲਣ ਦਾ ਸਮਾਂ ਵੀ ਨਹੀਂ ਦਿੱਤਾ ਜਾ ਰਿਹਾ ਹੈ | ਉਕਤ ਆਗੂਆਂ ਨੇ ਕਿਹਾ ਕਿ ਪ੍ਰਾਈਵੇਟ ਬੱਸ ਉਪਰੇਟਰ ਆਰਥਿਕ ਮੰਦਹਾਲੀ ਦੇ ਦੌਰ 'ਚੋਂ ਗੁਜ਼ਰ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਪ੍ਰਾਈਵੇਟ ਬੱਸ ਉਪਰੇਟਰਾਂ ਦੀਆਂ ਮੰਗਾਂ ਵੱਲ ਫੌਰੀ ਕੋਈ ਧਿਆਨ ਨਾ ਦਿੱਤਾ ਤਾਂ ਇਸ ਧੰਦੇ ਨਾਲ ਜੁੜੇ ਲੱਖਾਂ ਲੋਕਾਂ ਬੇਰੁਜ਼ਗਾਰ ਹੋ ਜਾਣਗੇ | ਇਸ ਮੌਕੇ ਮੇਜਰ ਸਿੰਘ ਹਿੰਮਤਪੁਰਾ ਬੱਸ, ਸੋਨੀ, ਗੁਲਜ਼ਾਰ ਸਿੰਘ, ਜਸਵੀਰ ਸਿੰਘ, ਈਸ਼ਵਰ ਸਿੰਘ ਕਾਂਗੜ ਬੱਸ, ਡੀ. ਸੀ. ਰਾਮਾ ਦਸਮੇਸ਼ ਬੱਸ, ਸ਼ਰਾਬੀ ਪੱਤੋ ਕਾਂਗੜ ਬੱਸ, ਦੀਪਾ ਭਾਗੀਕੇ ਆਹਲੂਵਾਲੀਆ ਬੱਸ, ਭਿੰਦਾ ਆਕਲੀਆਂ ਆਰ. ਬੀ. ਐਸ. ਬੱਸ, ਦਿਲਬਾਗ ਸਿੰਘ ਭੁੱਲਰ ਬੱਸ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |
ਨਿੱਜੀ ਬੱਸਾਂ ਵਾਲਿਆਂ ਨੇ ਹੜਤਾਲ ਕਰਕੇ ਲਾਇਆ ਰੋਸ ਧਰਨਾ
ਬਾਘਾ ਪੁਰਾਣਾ, (ਕਿ੍ਸ਼ਨ ਸਿੰਗਲਾ) - ਪ੍ਰਾਈਵੇਟ ਬੱਸ ਆਪ੍ਰੇਟਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਸਥਾਨਕ ਮੁੱਖ ਬੱਸ ਸਟੈਂਡ ਵਿਖੇ ਮਿੰਨੀ ਅਤੇ ਵੱਡੀਆਂ ਪ੍ਰਾਈਵੇਟ ਬੱਸਾਂ ਵਾਲਿਆਂ ਵਲੋਂ ਹੜਤਾਲ ਕਰਕੇ ਰੋਸ ਧਰਨਾ ਦਿੱਤਾ ਗਿਆ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਮਿੰਨੀ ਬੱਸ ਯੂਨੀਅਨ ਦੇ ਪ੍ਰਧਾਨ ਇਕਬਾਲ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੀ ਕਾਂਗਰਸ ਦੀ ਸਰਕਾਰ ਵਲੋਂ
ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਮੁਫਤ ਸਫਰ ਦੀ ਸਹੂਲਤ ਮੁਹੱਈਆ ਕਰਵਾਈ ਗਈ ਸੀ ਜਿਸ ਨਾਲ ਪ੍ਰਾਈਵੇਟ ਖੇਤਰ ਦੀਆਂ ਬੱਸਾਂ ਨੂੰ ਬਹੁਤ ਵੱਡਾ ਧੱਕਾ ਲੱਗਾ | ਉਨ੍ਹਾਂ ਕਿਹਾ ਕਿ ਜੋ ਸਹੂਲਤ ਸਰਕਾਰੀ ਬੱਸਾਂ ਵਿਚ ਲਾਗੂ ਕੀਤੀ ਗਈ ਹੈ ਉਸ ਨੂੰ ਪ੍ਰਾਈਵੇਟ ਬੱਸਾਂ ਵਿਚ ਵੀ ਲਾਗੂ ਕੀਤਾ ਜਾਵੇ ਅਤੇ ਜਿਸ ਤਰ੍ਹਾਂ ਸਰਕਾਰੀ ਅਦਾਰਿਆਂ ਨੂੰ ਸਰਕਾਰ ਵਲੋਂ ਸਹਾਇਤਾ ਦਿੱਤੀ ਜਾਂਦੀ ਹੈ ਉਸੇ ਤਰ੍ਹਾਂ ਪ੍ਰਾਈਵੇਟ ਬੱਸਾਂ ਨੂੰ ਵੀ ਸਹਾਇਤਾ ਦਿੱਤੀ ਜਾਵੇ | ਪ੍ਰਧਾਨ ਨੇ ਕਿਹਾ ਕਿ ਅੱਡਾ ਫੀਸ, ਪਰਮਿਟ ਫੀਸ ਅਤੇ ਟੈਕਸਾਂ ਵਿਚ ਬੇ ਅਥਾਹ ਵਾਧਾ ਹੋਣ ਕਰਕੇ ਟਰਾਂਸਪੋਰਟ ਦਾ ਧੰਦਾ ਖਤਮ ਹੋਣ ਦੇ ਕੰਢੇ ਪਹੁੰਚ ਚੁੱਕਾ ਹੈ | ਜਿਸ ਕਰਕੇ ਅਸੀਂ ਮੰਦੇ ਦੇ ਦੌਰ ਵਿਚੋਂ ਲੰਘ ਰਹੇ ਹਾਂ ਅਤੇ ਆਪਣੇ ਪਰਿਵਾਰ ਪਾਲਨ ਲਈ ਸਾਨੂੰ ਔਖੀ ਘੜੀ ਵਿਚੋਂ ਲੰਘਣਾ ਪੈ ਰਿਹਾ ਹੈ | ਪ੍ਰਧਾਨ ਨੇ ਕਿਹਾ ਕਿ ਜੇਕਰ ਸਰਕਾਰ ਨੀਂਦ ਤੋਂ ਨਾ ਜਾਗੀ ਤਾਂ 14 ਅਗਸਤ ਨੂੰ ਹੜਤਾਲ ਕਰਕੇ ਆਪਣੀਆਂ ਬੱਸਾਂ ਉੱਪਰ ਕਾਲੇ ਝੰਡੇ ਲਾ ਕੇ ਕਾਲਾ ਦਿਵਸ ਮਨਾਇਆ ਜਾਵੇਗਾ | ਇਸ ਮੌਕੇ ਜਗਮੋਹਨ ਸਿੰਘ, ਦਿਲਬਾਗ ਸਿੰਘ, ਸਵਰਨ ਸਿੰਘ, ਕੁਲਦੀਪ ਸਿੰਘ, ਜਸਵੰਤ ਸਿੰਘ ਸੋਨੀ, ਪਾਲੀ ਸਿੰਘ ਤੋਂ ਇਲਾਵਾ ਆਪ੍ਰੇਟਰਾਂ, ਡਰਾਈਵਰਾਂ, ਕੰਡਕਟਰਾਂ ਅਤੇ ਹਾਕਰਾਂ ਨੇ ਵੱਡੇ ਪੱਧਰ 'ਤੇ ਸ਼ਮੂਲੀਅਤ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ |
• ਪੋਲਿੰਗ ਸਟੇਸ਼ਨਾਂ ਦੀਆਂ ਬਿਲਡਿੰਗਾਂ ਵਿਚ ਤਬਦੀਲੀ ਸੰਬੰਧੀ 20 ਅਗਸਤ ਤੱਕ ਭੇਜੇ ਜਾ ਸਕਦੇ ਹਨ ਸੁਝਾਅ-ਵਧੀਕ ਜ਼ਿਲ੍ਹਾ ਚੋਣ ਅਫ਼ਸਰ
ਮੋਗਾ, 9 ਅਗਸਤ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ) - ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 1 ਜਨਵਰੀ 2023 ਦੇ ਅਧਾਰ 'ਤੇ ...
• ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ
• ਮਜਾਜਣ ਤੀਆਂ ਦੀ ਦਾ ਖ਼ਿਤਾਬ ਇੰਦੂ ਅਰੋੜਾ ਨੇ ਹਾਸਲ ਕੀਤਾ
ਮੋਗਾ, 9 ਅਗਸਤ (ਸੁਰਿੰਦਰਪਾਲ ਸਿੰਘ) - ਮੋਗਾ ਵਿਖੇ ਬੇਬੇ ਬੋਹੜ ਪ੍ਰੋਫੈਸਰ ਕੰਵਲਜੀਤ ਕੌਰ ਸਿੱਧੂ ਵਲੋਂ ਤੀਆਂ ਦਾ ਮੇਲਾ ...
ਮੋਗਾ, 9 ਅਗਸਤ (ਸੁਰਿੰਦਰਪਾਲ ਸਿੰਘ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਸਵੇਰ ਦੀ ਸਭਾ ਦੌਰਾਨ ਇਸਲਾਮੀ ਤਿਉਹਾਰ ਮੁਹੱਰਮ ਬਾਰੇ ...
ਕੋਟ ਈਸੇ ਖਾਂ, 9 ਅਗਸਤ (ਨਿਰਮਲ ਸਿੰਘ ਕਾਲੜਾ) - ਮੋਗਾ ਜ਼ਿਲੇ੍ਹ ਦੀ ਮੰਨੀ ਪ੍ਰਮੰਨੀ ਸੰਸਥਾ ਦਸਮੇਸ਼ ਇੰਟਰਨੈਸ਼ਨਲ ਸਕੂਲ ਕੋਟ-ਈਸੇ-ਖਾਂ ਵਿਚ ਤੀਜ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਤੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈ ਕੇ ...
ਮੋਗਾ, 9 ਅਗਸਤ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਮੋਗਾ-ਲੁਧਿਆਣਾ ਜੀ. ਟੀ. ਰੋਡ ਤੇ ਜੀ. ਕੇ. ਪਲਾਜ਼ਾ ਬਿਲਡਿੰਗ ਵਿਖੇ ਸਥਿਤ ਮਾਲਵਾ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਸੰਸਥਾ ਦੇ ਵਿਦਿਆਰਥੀ ਆਏ ਦਿਨ ਆਈਲਟਸ ਵਿਚੋਂ ਉੱਚ ਬੈਂਡ ਹਾਸਲ ਕਰਕੇ ਵਿਦੇਸ਼ ਵਿਚ ...
ਮੋਗਾ, 9 ਅਗਸਤ (ਸੁਰਿੰਦਰਪਾਲ ਸਿੰਘ) - ਕੈਲੀਫੋਰਨੀਆ ਪਬਲਿਕ ਸਕੂਲ ਇਲਾਕੇ ਦੀ ਉਹ ਵਿੱਦਿਅਕ ਸੰਸਥਾ ਹੈ, ਜਿੱਥੋਂ ਦੇ ਵਿਦਿਆਰਥੀ ਹਰ ਰੋਜ ਨਵੀਆਂ ਪੁਲਾਂਘਾਂ ਪੁੱਟ ਰਹੇ ਹਨ | ਏ.ਐਸ.ਆਈ. ਐਸ.ਸੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੁੱਟਬਾਲ ਖੇਡ ਮੁਕਾਬਲੇ ਗੋਬਿੰਦ ...
ਬਾਘਾ ਪੁਰਾਣਾ, 9 ਅਗਸਤ (ਕਿ੍ਸ਼ਨ ਸਿੰਗਲਾ) - ਸਥਾਨਕ ਸ਼ਹਿਰ ਦੀ ਨਾਮਵਰ ਇਮੀਗੇ੍ਰਸ਼ਨ ਅਤੇ ਆਇਲਟਸ ਸੰਸਥਾ ਇੰਗਲਿਸ਼ ਸਟੂਡੀਓ ਜੋ ਕਿ ਕੋਟਕਪੂਰਾ ਸੜਕ ਉੱਪਰਲੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਹੈ | ਇਹ ਸੰਸਥਾ ਜਿੱਥੇ ਵਿਦਿਆਰਥੀਆਂ ਨੂੰ ਸ਼ਾਨਦਾਰ ਕੋਚਿੰਗ ਦੇ ਕੇ ...
ਮੋਗਾ, 9 ਅਗਸਤ (ਸੁਰਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਮੋਗਾ ਵਾਸੀਆਂ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਿਤੀ 11 ਅਗਸਤ ਨੂੰ ਰੱਖੜੀ ਦੇ ਤਿਉਹਾਰ ਵਾਲੇ ਦਿਨ ਵੀ ਸੇਵਾ ਕੇਂਦਰ ਖੁੱਲ੍ਹੇ ਰੱਖੇ ਜਾਣਗੇ | ਉਨ੍ਹਾਂ ਦੱਸਿਆ ...
ਮੋਗਾ, 9 ਅਗਸਤ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋਂ 680 ਨਸ਼ੀਲੀਆਂ ਗੋਲੀਆਂ, 10 ਕਿੱਲੋਗਰਾਮ ਭੁੱਕੀ ਚੂਰਾ ਪੋਸਤ ਅਤੇ 32 ਜਿੰਦਾ ਰੌਂਦ 12 ਬੋਰ ਸਮੇਤ ...
• ਅੱਜ ਬੱਚਿਆਂ ਦੇ ਪੇਟ ਦੇ ਕੀੜਿਆਂ ਨੂੰ ਖ਼ਤਮ ਕਰਨ ਲਈ ਦਿੱਤੀ ਜਾਵੇਗੀ ਐਲਬੈਡਾਜੋਲ ਦੀ ਗੋਲੀ-ਐਸ. ਐਮ. ਓ. ਬਾਘਾ ਪੁਰਾਣਾ, 9 ਅਗਸਤ (ਕਿ੍ਸ਼ਨ ਸਿੰਗਲਾ) - ਸਿਵਲ ਸਰਜਨ ਮੋਗਾ ਦੇ ਦਿਸ਼ਾ-ਨਿਰਦੇਸ਼ ਅਤੇ ਬਲਾਕ ਠੱਠੀ ਭਾਈ ਦੇ ਐਸ.ਐਮ.ਓ. ਦੀ ਯੋਗ ਅਗਵਾਈ ਹੇਠ 10 ਅਗਸਤ ਨੂੰ ...
ਕਿਸ਼ਨਪੁਰਾ ਕਲਾਂ, 9 ਅਗਸਤ (ਅਮੋਲਕ ਸਿੰਘ ਕਲਸੀ) - ਸਮਾਜ ਸੇਵੀ ਸੇਵਾ ਮੁਕਤ ਹੈੱਡ ਟੀਚਰ ਤੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਬਲਾਕ ਧਰਮਕੋਟ ਦੇ ਸੈਕਟਰੀ ਗੁਰਦਿਆਲ ਸਿੰਘ ਸਿੱਧੂ ਦੀ ਧਰਮ-ਪਤਨੀ ਅਤੇ ਰਘਵੀਰ ਸਿੰਘ ਰਾਜੂ ਵੈਟਰਨਰੀ ਫਾਰਮਾਸਿਸਟ ਦੇ ...
ਸਮਾਧ ਭਾਈ, 9 ਅਗਸਤ (ਜਗਰੂਪ ਸਿੰਘ ਸਰੋਆ) - ਪਿਛਲੇ ਦਿਨੀਂ ਭਰ ਜਵਾਨੀ ਵਿਚ ਸਦੀਵੀ ਵਿਛੋੜਾ ਦੇ ਗਏ ਜਗਮੋਹਨ ਸਿੰਘ ਕਿੰਗਰਾ ਨਮਿੱਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਸਮਾਧ ਭਾਈ ਵਿਖੇ ਹੋਇਆ | ਇਸ ਮੌਕੇ ਗਿਆਨੀ ...
ਧਰਮਕੋਟ, 9 ਅਗਸਤ (ਪਰਮਜੀਤ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਯੂ. ਕੇ. ਇੰਟਰਨੈਸ਼ਨਲ ਸਕੂਲ ਧਰਮਕੋਟ (ਮੋਗਾ) ਵਿਖੇ ਸਾਇੰਸ ਮੇਲਾ ਲਗਾਇਆ ਗਿਆ, ਜਿਸ ਵਿਚ ਵੱਖ-ਵੱਖ ਜਮਾਤ ਦੇ ਵਿਦਿਆਰਥੀਆਂ ਲੇ ਹਿੱਸਾ ਲਿਆ | ਇਸ ਮੇਲੇ ਦੌਰਾਨ ਬੱਚਿਆਂ ਨੇ ਸਿਹਤ ਸਬੰਧੀ ਸਬੰਧੀ, ਵਾਤਾਵਰਨ ...
ਅਜੀਤਵਾਲ, 9 ਅਗਸਤ (ਹਰਦੇਵ ਸਿੰਘ ਮਾਨ) - ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ ਦੇ 4 ਵਿਦਿਆਰਥੀ ਰੁਜ਼ਗਾਰ ਲਈ ਚੁਣੇ ਗਏ ਅਤੇ ਉਨ੍ਹਾਂ ਨੂੰ ਅਲੱਗ-ਅਲੱਗ ਕੰਪਨੀਆਂ ਨੇ ਨਿਯੁਕਤੀ ਪੱਤਰ ਦੇ ਕੇ ਕੰਮ 'ਤੇ ਹਾਜ਼ਰ ਹੋਣ ਲਈ ਕਿਹਾ | ਕੰਪਿਊਟਰ ਵਿਭਾਗ ਦੇ ...
ਮੋਗਾ, 9 ਅਗਸਤ (ਗੁਰਤੇਜ ਸਿੰਘ) - ਅੱਜ ਹੋਏ ਇਕ ਸੜਕ ਹਾਦਸੇ ਵਿਚ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਮੁਤਾਬਿਕ ਚਰਨਜੀਤ ਸਿੰਘ (50 ਸਾਲ) ਵਾਸੀ ਪਿੰਡ ਕੈਲਾ ਜੋ ਕਿ ਫ਼ਿਰੋਜਪੁਰ ਵਿਖੇ ਤਾਇਨਾਤ ਸੀ ਅਤੇ ਅੱਜ ਉਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX