ਤਾਜਾ ਖ਼ਬਰਾਂ


ਤੀਜੇ ਟੀ-20 'ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ
. . .  1 day ago
9 ਓਵਰਾਂ ਵਿਚ ਭਾਰਤ ਦਾ ਸਕੋਰ 81/2
. . .  1 day ago
ਭਾਰਤ ਦਾ ਸਕੋਰ 6 ਓਵਰਾਂ ਵਿਚ 50/2
. . .  1 day ago
ਰਾਜਸਥਾਨ 'ਚ ਵੱਡਾ ਬਦਲਾਅ , 82 ਕਾਂਗਰਸੀ ਵਿਧਾਇਕ ਦੇ ਸਕਦੇ ਹਨ ਅਸਤੀਫ਼ੇ - ਕਾਂਗਰਸੀ ਆਗੂ ਪ੍ਰਤਾਪ ਸਿੰਘ
. . .  1 day ago
ਭਾਰੀ ਬਾਰਿਸ਼ ਕਾਰਨ ਕਿਸਾਨ ਦੇ ਬਰਾਂਡੇ ਦੀ ਡਿੱਗੀ ਛੱਤ, ਬਰਾਂਡੇ ਦੀ ਛੱਤ ਹੇਠ ਦੱਬਿਆ ਟਰੈਕਟਰ
. . .  1 day ago
ਸੂਲਰ ਘਰਾਟ, 25 ਸਤੰਬਰ (ਜਸਵੀਰ ਸਿੰਘ ਔਜਲਾ)- ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਦੇ ਕਿਸਾਨ ਹਰਜੀਤ ਸਿੰਘ ਦੀ ਤੇਜ਼ ਬਾਰਿਸ਼ ਹੋਣ ਨਾਲ ਬਰਾਂਡੇ ਦੀ ਛੱਤ ਡਿੱਗ ਗਈ, ਜਿਸ ਨਾਲ ਪਰਿਵਾਰ ਦਾ ਕਾਫ਼ੀ ਨੁਕਸਾਨ ਹੋ ਗਿਆ...
ਐੱਸ.ਜੀ.ਪੀ.ਸੀ ਦੇ ਯਤਨਾਂ ਸਦਕਾ, ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ ਕਈ ਭਾਰਤੀ
. . .  1 day ago
ਨਵੀਂ ਦਿੱਲੀ, 25 ਸਤੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ 38 ਬਾਲਗਾਂ, 14 ਬੱਚਿਆਂ ਅਤੇ 3 ਨਿਆਣਿਆਂ ਨੂੰ ਲੈ ਕੇ ਇਕ ਵਿਸ਼ੇਸ਼ ਉਡਾਣ ਅਫਗਾਨਿਸਤਾਨ ਦੇ ਕਾਬੁਲ ਤੋਂ ਦਿੱਲੀ ਪਹੁੰਚੀ। ਦਸ ਦੇਈਏ ਕਿ ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਹਮਲੇ ਤੋਂ ਬਾਅਦ ਹੁਣ ਤੱਕ 68 ਅਫ਼ਗਾਨ ਹਿੰਦੂ ਅਤੇ ਸਿੱਖ ਪਹੁੰਚ ਚੁੱਕੇ ਹਨ।
ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਹੈਦਰਾਬਾਦ, 25 ਸਤੰਬਰ-ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ
. . .  1 day ago
ਨਵੀਂ ਦਿੱਲੀ, 25 ਸਤੰਬਰ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਹਨ।
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 26 ਸਤੰਬਰ ਨੂੰ
. . .  1 day ago
ਬੁਢਲਾਡਾ, 25 ਸਤੰਬਰ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 26 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 4:00 ਵਜੇ ਕੋਠੀ ਨੰ...
1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਨਗਰ ਪਾਲਿਕਾ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਤਾਇਨਾਤ ਕਲਰਕ ਕਿਰਨਦੀਪ...
ਬੰਗਲਾਦੇਸ਼: ਨਦੀ 'ਚ ਕਿਸ਼ਤੀ ਪਲਟਣ ਕਾਰਨ 23 ਲੋਕਾਂ ਦੀ ਮੌਤ, ਦਰਜਨਾਂ ਲੋਕ ਹੋਏ ਲਾਪਤਾ
. . .  1 day ago
ਨਵੀਂ ਦਿੱਲੀ, 25 ਸਤੰਬਰ-ਬੰਗਲਾਦੇਸ਼ 'ਚ ਇਕ ਨਦੀ 'ਚ ਇਕ ਕਿਸ਼ਤੀ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਕਿਸ਼ਤੀ ਦੇ ਪਲਣਨ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨ ਲੋਕ ਲਾਪਤਾ ਹੋ ਗਏ ਹਨ।
ਆੜ੍ਹਤੀਆ ਮਾਸਟਰ ਮਥਰਾ ਦਾਸ ਦਾ ਹੋਇਆ ਦਿਹਾਂਤ
. . .  1 day ago
ਲੌਂਗੋਵਾਲ, 25 ਸਤੰਬਰ (ਸ.ਸ.ਖੰਨਾ,ਵਿਨੋਦ)-ਕਸਬਾ ਲੌਂਗੋਵਾਲ ਦੇ ਨਾਮਵਰ ਆੜ੍ਹਤੀਆ ਮਾਸਟਰ ਮਥੁਰਾ ਦਾਸ ਜੋ ਕਿ 90 ਸਾਲਾਂ ਦੇ ਸਨ ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ...
ਡਰੋਨ ਰਾਹੀਂ ਨਸ਼ਾ ਤਸਕਰੀ ਜਾਰੀ, ਬੀ.ਐੱਸ.ਐੱਫ ਨੇ ਚਾਰ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅੰਮ੍ਰਿਤਸਰ, 25 ਸਤੰਬਰ- ਸੀਮਾ ਸੁਰੱਖਿਆ ਬਲ ਨੂੰ ਸਰਹੱਦੀ ਖ਼ੇਤਰ 'ਚ ਵੱਡੀ ਕਾਮਯਾਬੀ ਮਿਲੀ ਹੈ। ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ...
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਪੰਜਾਬੀ ਫ਼ਿਲਮੀ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਨਿਵਾਸੀ ਪੰਜਾਬੀ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਡਾਇਰੈਕਟਰ ਦੇ ਪਿਤਾ ਕ੍ਰਿਸ਼ਨ ਦਾਸ...
ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ
. . .  1 day ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਉਸ ਵੇਲੇ ਜ਼ਬਰਦਸਤ ਸਿਆਸੀ ਝਟਕਾ ਮਿਲਿਆ ਜਦ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ...
ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ ਖ਼ੁਸ਼ੀ
. . .  1 day ago
ਅਹਿਮਦਾਬਾਦ, 25 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਵਾਬਾਜ਼ੀ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਹਿਮਤੀ ਬਣੀ ਸੀ। ਅਸੀਂ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ...
ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  1 day ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  1 day ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  1 day ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਅੰਮ੍ਰਿਤਸਰ

ਝੂਠ ਤੇ ਫਰੇਬ ਦੇ ਆਸਰੇ ਬਣੀ ਆਪ ਦੀ ਸਰਕਾਰ ਦੇ ਸਭ ਆਦਮੀ ਹੁਣ ਖਾਸ ਹੋ ਗਏ-ਪ੍ਰਗਟ ਸਿੰਘ

ਮਾਨਾਂਵਾਲਾ, 10 ਅਗਸਤ (ਗੁਰਦੀਪ ਸਿੰਘ ਨਾਗੀ)-ਵਿਧਾਨ ਸਭਾ ਹਲਕਾ ਅਟਾਰੀ ਦੇ ਸਮੂਹ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਨੇ 75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਤਿਰੰਗਾ ਮਾਰਚ ਹਲਕਾ ਅਟਾਰੀ ਦੇ ਪਿੰਡ ਮਾਨਾਂਵਾਲਾ ਤੋਂ ਕੱਢਿਆ ਗਿਆ¢ ਹਲਕਾ ਅਟਾਰੀ ਦੇ ਇੰਚਾਰਜ ਤਰਸੇਮ ਸਿੰਘ ਸਿਆਲਕਾ ਵਲੋਂ ਸਰਪੰਚ ਸੁਖਰਾਜ ਸਿੰਘ ਰੰਧਾਵਾ ਅਤੇ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਦੇ ਸਹਿਯੋਗ ਨਾਲ ਕੱਢੇ ਗਏ ਤਿਰੰਗਾ ਮਾਰਚ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਤੋਂ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਪ੍ਰਗਟ ਸਿੰਘ ਨੇ ਆਖਿਆ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ ਅਤੇ ਸ਼ਹੀਦਾਂ ਦੀ ਬਦÏਲਤ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਇਸ ਦੌਰਾਨ ਵਿਧਾਇਕ ਪ੍ਰਗਟ ਸਿੰਘ ਨੇ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਝੂਠ ਤੇ ਫਰੇਬ ਦੇ ਆਸਰੇ ਸਰਕਾਰ ਬਣਾਈ ਹੈ ਅਤੇ ਸਰਕਾਰ ਬਣਦਿਆਂ ਹੀ ਸਭ ਆਮ ਆਦਮੀ ਖਾਸ ਹੋ ਗਏ ਹਨ | ਇਸ ਮੌਕੇ ਵਿਧਾਇਕ ਪ੍ਰਗਟ ਸਿੰਘ ਨੂੰ ਹਲਕਾ ਇੰਚਾਰਜ ਤਰਸੇਮ ਸਿੰਘ ਸਿਆਲਕਾ, ਸਵਿੰਦਰ ਸਿੰਘ ਸ਼ਾਹ ਤੇ ਸਰਪੰਚ ਸੁਖਰਾਜ ਸਿੰਘ ਰੰਧਾਵਾ ਨੇ ਸਨਮਾਨਿਤ ਕੀਤਾ | ਇਸ ਮੌਕੇ ਹਲਕਾ ਇੰਚਾਰਜ ਤਰਸੇਮ ਸਿੰਘ ਸਿਆਲਕਾ, ਸੀਨੀਅਰ ਕਾਂਗਰਸੀ ਆਗੂ ਸਵਿੰਦਰ ਸਿੰਘ ਸ਼ਾਹ, ਸਰਪੰਚ ਸੁਖਰਾਜ ਸਿੰਘ ਰੰਧਾਵਾ, ਸਾਬਕਾ ਸਰਪੰਚ ਸੰਤੋਖ ਸਿੰਘ ਬਸ਼ੰਭਰਪੁਰਾ, ਸਰਪੰਚ ਸਿਕੰਦਰ ਸਿੰਘ, ਹਰਜਿੰਦਰ ਸਿੰਘ ਸੇਖੋਂ, ਗੁਰਦਿਆਲ ਸਿੰਘ ਪੰਡੋਰੀ, ਸਾਬਕਾ ਸਰਪੰਚ ਗੁਰਅਵਤਾਰ ਸਿੰਘ ਚਾਟੀਵਿੰਡ, ਜੈਪਾਲ ਸਿੰਘ ਢਿੱਲੋਂ, ਰਾਜਪਾਲ ਸਿੰਘ, ਜਸਵਿੰਦਰ ਸਿੰਘ ਚੱਬਾ, ਬਲਕਾਰ ਸਿੰਘ, ਸਿਤਾਰਾ ਸਿੰਘ, ਹਰਜਿੰਦਰ ਸਿੰਘ, ਬਲਦੇਵ ਸਿੰਘ, ਚਰਨਜੀਤ ਸਿੰਘ, ਬਲਦੇਵ ਸਿੰਘ, ਮੁਖਤਾਰ ਸਿੰਘ, ਮਲਕੀਅਤ ਸਿੰਘ, ਸਰਬਜੀਤ ਕੌਰ, ਮਨਜੀਤ ਕੌਰ, ਸਰਪੰਚ ਜਗਤਾਰ ਸਿੰਘ, ਸਰਪੰਚ ਬਲਦੇਵ ਸਿੰਘ ਝੀਤਾ, ਹੁਸਨਪ੍ਰੀਤ ਸਿੰਘ ਸਿਆਲਕਾ, ਸਰਪੰਚ ਵਰਿੰਦਰ ਸਿੰਘ, ਅਸ਼ੋਕ ਕੁਮਾਰ, ਨਰਿੰਦਰ ਸ਼ਰਮਾ, ਸਰਪੰਚ ਕਸ਼ਮੀਰ ਸਿੰਘ, ਮੁਖਤਾਰ ਸਿੰਘ ਇੱਬਣ, ਹਰਦੀਪ ਸਿੰਘ ਰੋੜਾਂਵਾਲੀ, ਗਿਆਨ ਸਿੰਘ ਮਹਿਮਾ, ਹੈਪੀ ਲਾਹੌਰੀਮੱਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ |

ਸੇਂਟ ਕਬੀਰ ਸਕੂਲ 'ਚ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ

ਅੰਮਿ੍ਤਸਰ, 8 ਅਗਸਤ (ਗਗਨਦੀਪ ਸ਼ਰਮਾ)-ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਬੋਲੀਆਂ ਤੇ ਗਿੱਧਾ ਪਾ ਕੇ ਅਤੇ ਖੀਰ ਪੂੜੇ ਖਾ ਕੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਅਤੇ ਸਟਾਫ਼ ਮੈਂਬਰਾਂ ਨੇ ਮਿਲ ਕੇ ਤੀਆਂ ਨਾਲ ਜੁੜਿਆ ...

ਪੂਰੀ ਖ਼ਬਰ »

ਆਖਰ ਲੰਮੇ ਅਰਸੇ ਮਗਰੋਂ ਸਿੱਖਿਆ ਵਿਭਾਗ ਨੂੰ ਨਸੀਬ ਹੋਇਆ ਆਪਣਾ ਖ਼ੁਦ ਦਾ ਦਫਤਰ

ਅੰਮਿ੍ਤਸਰ, 10 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸੁਵੱਲੀ ਨਜ਼ਰ ਦੇ ਚਲਦਿਆਂ ਆਿਖ਼ਰ ਸਿੱਖਿਆ ਵਿਭਾਗ (ਸੈਕੰਡਰੀ ਅਤੇ ਐਲੀਮੈਂਟਰੀ) ਨੂੰ ਜ਼ਿਲ੍ਹਾ ਪ੍ਰਬੰਧਕੀ ਸਮੂਹ 'ਚ ਆਪਣਾ ਖ਼ੁਦ ਦਾ ਦਫਤਰ ਮਿਲ ...

ਪੂਰੀ ਖ਼ਬਰ »

ਪਾਕਿ 'ਚ ਨਾਬਾਲਗ ਹਿੰਦੂ ਦੀ ਹੱਤਿਆ

ਅੰਮਿ੍ਤਸਰ, 10 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਇਕ ਹਫ਼ਤੇ ਤੋਂ ਲਾਪਤਾ ਨਾਬਾਲਗ 15 ਸਾਲਾ ਹਿੰਦੂ ਲੜਕੇ ਰਮੇਸ਼ ਕੁਮਾਰ ਬੋਟੋ ਦੀ ਲਾਸ਼ ਸਾਦੀ ਟਾਊਨ ਨੇੜੇ ਇੱਕ ਨਿੰਮ ਦੇ ਦਰੱਖਤ ਨਾਲ ਲਟਕਦੀ ਮਿਲੀ ਹੈ | ਉਸ ਦੀ ਮੌਤ ਨੂੰ ਖ਼ੁਦਕੁਸ਼ੀ ਦੱਸਿਆ ਜਾ ...

ਪੂਰੀ ਖ਼ਬਰ »

ਪਾਕਿ ਫ਼ੌਜ ਨੂੰ ਗ਼ੱਦਾਰ ਦੱਸਣ 'ਤੇ ਇਮਰਾਨ ਖ਼ਾਨ ਦਾ ਕਰੀਬੀ ਗਿ੍ਫ਼ਤਾਰ

ਅੰਮਿ੍ਤਸਰ, 10 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਰੀਬੀ ਦੋਸਤ ਅਤੇ ਸਾਬਕਾ ਮੰਤਰੀ ਸ਼ਾਹਬਾਜ਼ ਗਿੱਲ ਨੂੰ ਇਕ ਟੀ. ਵੀ. ਸ਼ੋਅ 'ਚ ਪਾਕਿ ਫ਼ੌਜ ਨੂੰ ਗ਼ੱਦਾਰ ਦੱਸਣ ਦੇ ਦੋਸ਼ 'ਚ ਗਿ੍ਫ਼ਤਾਰ ਕਰ ਲਿਆ ਗਿਆ ਹੈ | ਗਿ੍ਫ਼ਤਾਰੀ ...

ਪੂਰੀ ਖ਼ਬਰ »

ਮਜੀਠੀਆ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲਣ ਨਾਲ ਵਿਰੋਧੀਆਂ ਦੀਆਂ ਸਾਜਿਸ਼ਾਂ ਹੋਈਆਂ ਨਕਾਮ-ਵਡਾਲੀ

ਛੇਹਰਟਾ, 10 ਅਗਸਤ (ਵਡਾਲੀ)-ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਸਿਆਸੀ ਕਿੜ ਕੱਢਣ ਲਈ ਕਾਂਗਰਸੀ ਲੀਡਰਸ਼ਿਪ ਨੇ ਝੂਠਾ ਪਰਚਾ ਦਰਜ ਕਰਵਾ ਕੇ ਜਿਹੜੀ ਸਾਜਿਸ਼ ਰਚੀ ਹੈ ਉਸ ਵਿਚ ਉਹ ਕਦੇ ਵੀ ਸਫ਼ਲ ਨਹੀਂ ਹੋ ਸਕਣਗੇ | ...

ਪੂਰੀ ਖ਼ਬਰ »

ਐਨ. ਐਸ. ਯੂ. ਆਈ. ਦੀ ਨਵਨਿਯੁਕਤ ਪ੍ਰਧਾਨ ਦਿਵਿਆ ਪਰਮਾਰ ਨੂੰ ਔਜਲਾ ਨੇ ਕੀਤਾ ਸਨਮਾਨਿਤ

ਅੰਮਿ੍ਤਸਰ, 10 ਅਗਸਤ (ਰੇਸ਼ਮ ਸਿੰਘ)- ਐਨ. ਐਸ. ਯੂ. ਆਈ. ਦੀ ਨਵ ਨਿਯੁਕਤ ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਦਿਵਿਆ ਪਰਮਾਰ ਦੇ ਵਲੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਨਾਲ ਮੁਲਾਕਾਤ ਕੀਤੀ ਗਈ | ਇਸ ਦੌਰਾਨ ਹੋਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਦੀ ਸੂਬਾਈ ...

ਪੂਰੀ ਖ਼ਬਰ »

375 ਗਾ੍ਰਮ ਅਫੀਮ ਸਮੇਤ ਪੰਜ ਵਿਅਕਤੀ ਗਿ੍ਫ਼ਤਾਰ

ਰਾਜਾਸਾਂਸੀ, 10 ਅਗਸਤ (ਹਰਦੀਪ ਸਿੰਘ ਖੀਵਾ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐਸ. ਐਸ. ਪੀ. ਨਿਰਦੇਸ਼ਾਂ ਹੇਠ ਪੁਲਿਸ ਥਾਣਾ ਰਾਜਾਸਾਂਸੀ ਦੇ ਐਸ. ਐਚ. ਓ. ਮੈਡਮ ਸਬ ਇੰਸ: ਰਮਨਦੀਪ ਕੌਰ ਬੰਦੇਸ਼ਾ ਵਲੋਂ ਸਮਾਜ ਵਿਰੋਧੀ ਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ...

ਪੂਰੀ ਖ਼ਬਰ »

ਆਕਾਸ਼ ਬਾਇਜੂਸ ਵਲੋਂ ਐਂਥੇ ਪ੍ਰੀਖਿਆ ਪ੍ਰੋਜੈਕਟ ਦੀ ਸ਼ੁਰੂਆਤ

ਅੰਮਿ੍ਤਸਰ, 10 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਆਕਾਸ਼-ਬਾਇਜੂਸ ਨੇ ਬੁੱਧਵਾਰ ਨੂੰ ਆਪਣੇ ਅੰਮਿ੍ਤਸਰ ਦਫਤਰ ਵਿਖੇ ਐਂਥੇ ਪ੍ਰੀਖਿਆ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ | ਇਸ ਮੌਕੇ ਪੋਸਟਰ ਰਿਲੀਜ਼ ਕਰਨ ਦੀ ਰਸਮ ਅਕਾਸ਼ ਬਾਇਜੂਸ ਦੇ ਸੀਨੀਅਰ ਅਧਿਕਾਰੀ ਪ੍ਰੀਤਮ ਸਿੰਘ ...

ਪੂਰੀ ਖ਼ਬਰ »

ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਦੋ ਮੁਜ਼ਰਮ ਕਾਬੂ

ਅੰਮਿ੍ਤਸਰ, 10 ਅਗਸਤ (ਰੇਸ਼ਮ ਸਿੰਘ)-ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਚੋਰੀ ਦੇ ਮਾਮਲੇ 'ਚ ਗਿ੍ਫਤਾਰ ਕੀਤੇ ਗਏ ਇਕ ਵਿਅਕਤੀ ਦੇ ਹੋਰ ਸਾਥੀਆਂ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਪਾਸੋਂ ਪੁਲਿਸ ਨੇ ਕੁਲ 20 ਮੋਬਾਈਲ ਫ਼ੋਨ ਤੇ ਇਕ ਮੋਟਰਸਾਈਕਲ ਵੀ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਬੰਦੀ ਸਿੱਖ ਰਿਹਾਅ ਕਰਕੇ ਸਿੱਖਾਂ ਨੂੰ ਆਜ਼ਾਦੀ ਦਾ ਅਹਿਸਾਸ ਕਰਵਾਉਣ- ਭੋਮਾ

ਅੰਮਿ੍ਤਸਰ, 10 ਅਗਸਤ (ਜਸਵੰਤ ਸਿੰਘ ਜੱਸ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਪ੍ਰਚਾਰ ਕਮੇਟੀ ਦੇ ਮੁਖੀ ਮਨਜੀਤ ਸਿੰਘ ਭੋਮਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇੇ ਸਿੱਖ ...

ਪੂਰੀ ਖ਼ਬਰ »

ਰੱਖੜ ਪੁੰਨਿਆ ਦੇ ਮੇਲੇ ਕਾਰਨ ਬਾਬਾ ਬਕਾਲਾ ਸਾਹਿਬ ਪੁਲਿਸ ਨੇ ਟ੍ਰੈਫਿਕ ਰੂਟ ਬਦਲੇ

ਅੰਮਿ੍ਤਸਰ/ਬਾਬਾ ਬਕਾਲਾ, 10 ਅਗਸਤ (ਰੇਸ਼ਮ ਸਿੰਘ, ਰਾਜਨ)-ਕੱਲ ਤੋਂ ਸ਼ੁਰੂ ਹੋਣ ਵਾਲੇ ਬਾਬਾ ਬਕਾਲਾ ਸਾਹਿਬ ਦੇ ਰੱਖੜ ਪੁੰਨਿਆ ਦੇ ਮੇਲੇ ਜੋ ਕਿ ਲਗਾਤਾਰ ਤਿੰਨ ਦਿਨ ਚੱਲਦਾ ਹੈ, ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਪੁਲਿਸ ਨੇ ਟ੍ਰੈਫਿਕ ਨੂੰ ਸੁਚਾਰੂ ਰੂਪ ਨਾਲ ਚਲਾਉਣ ...

ਪੂਰੀ ਖ਼ਬਰ »

ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਕਾਰੋਬਾਰੀ ਦੀ ਹੱਤਿਆ

ਅੰਮਿ੍ਤਸਰ, 10 ਅਗਸਤ (ਰੇਸ਼ਮ ਸਿੰਘ)-ਇੱਥੇ ਸ਼ਹਿਰ ਦੀ ਪੌਸ਼ ਕਾਲੋਨੀ 'ਚ ਇਕ ਕਾਰੋਬਾਰੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ | ਮਿ੍ਤਕ ਦੀ ਸ਼ਨਾਖਤ ਪ੍ਰੀਤਮ ਸਿੰਘ ਵਜੋਂ ਹੋਈ ਹੈ, ਜੋ ਕਿ ਸ਼ਹਿਰ ਦੀ ਪਾਸ਼ ਕਾਲੋਨੀ ਪਾਲਿਸੀ ਦਾ ਰਹਿਣ ਵਾਲਾ ਹੈ | ਮਿਲੇ ...

ਪੂਰੀ ਖ਼ਬਰ »

ਤਿੰਰਗਾ ਝੰਡਾ ਜਬਰਨ ਨਹੀਂ ਬਲਕਿ ਲੋਕ ਆਪਣੀ ਸਹਿਮਤੀ ਨਾਲ ਹੀ ਲਗਾਉਣਗੇ-ਡੀ.ਸੀ.

ਅੰਮਿ੍ਤਸਰ, 10 ਅਗਸਤ (ਰੇਸ਼ਮ ਸਿੰਘ)-ਡੀ. ਸੀ. ਹਰਪ੍ਰੀਤ ਸਿੰਘ ਸੂਦਨ ਨੇ ਤਿੰਰਗਾ ਝੰਡਾ ਲਹਿਰਾਉਣ ਦੀ ਮੁਹਿੰਮ ਤਹਿਤ ਸਪਸ਼ਟ ਕੀਤਾ ਕਿ ਕਿਸੇ ਵੀ ਵਿਅਕਤੀ ਨੂੰ ਇਹ ਝੰਡੇ ਜਬਰਨ ਲਗਾਉਣ ਲਈ ਨਹੀਂ ਕਿਹਾ ਜਾਵੇਗਾ, ਬਲਕਿ ਲੋਕ ਆਪਣੀ ਸਹਿਮਤੀ ਨਾਲ ਹੀ ਇਸ ਨੂੰ ਖਰੀਦ ਕੇ ...

ਪੂਰੀ ਖ਼ਬਰ »

15 ਅਗਸਤ ਤੋਂ ਪਹਿਲਾਂ ਸ਼ਹਿਰ ਦੀ ਨਿਗਰਾਨੀ ਤੀਸਰੀ ਅੱਖ ਦੇ ਹੋਵੇਗੀ ਸਪੁਰਦ

ਅੰਮਿ੍ਤਸਰ, 10 ਅਗਸਤ (ਹਰਮਿੰਦਰ ਸਿੰਘ)-ਸਮਾਰਟ ਸਿਟੀ ਤਹਿਤ ਸ਼ਹਿਰ ਦੀ ਨਿਗਰਾਨੀ ਤੀਸਰੀ ਅੱਖ ਨਾਲ ਕਰਨ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਅਤੇ ਅਗਲੇ ਦਿਨਾਂ ਵਿਚ ਸ਼ਹਿਰ 'ਚ ਹੋਣ ਵਾਲੀਆਂ ਸਰਗਰਮੀਆਂ ਤੇ ਇਹ ਨਜ਼ਰ ਰੱਖੇਗੀ ਅਤੇ ਇਸ ਦਾ ਉਦਘਾਟਨ 13 ਅਗਸਤ ਤੱਕ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਤੋਂ ਪਹਿਲਾਂ ਅੰਮਿ੍ਤਸਰ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ

ਅੰਮਿ੍ਤਸਰ, 10 ਅਗਸਤ (ਰੇਸ਼ਮ ਸਿੰਘ)-ਆਜ਼ਾਦੀ ਦਿਵਸ ਦੇ ਮੱਦੇ ਨਜ਼ਰ ਸ਼ਹਿਰ 'ਚ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਰਕਰਾਰ ਰਖੱਣ ਤੇ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਬਣਾਈ ਰਖਣ ਦੇ ਮਕਸਦ ਨਾਲ ਅੰਮਿ੍ਤਸਰ ਸ਼ਹਿਰ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ ਜਿਸ ...

ਪੂਰੀ ਖ਼ਬਰ »

ਭਾਜਪਾਈਆਂ ਵਲੋਂ 13 ਅਗਸਤ ਨੂੰ ਇੰਡੀਆ ਗੇਟ ਤੋਂ ਕੱਢੀ ਜਾਵੇਗੀ ਤਿਰੰਗਾ ਯਾਤਰਾ

ਛੇਹਰਟਾ, 10 ਅਗਸਤ (ਸੁਰਿੰਦਰ ਸਿੰਘ ਵਿਰਦੀ)-ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂ ਉਤਸਵ ਨੂੰ ਮਨਾਉਣ ਸਬੰਧੀ ਹਲਕਾ ਪੱਛਮੀ ਵਿਚ ਭਾਜਪਾ ਦੀ ਇਕ ਅਹਿਮ ਮੀਟਿੰਗ ਪ੍ਰੀਤ ਵਿਹਾਰ ਵਿਖੇ ਮੰਡਲ ਪ੍ਰਧਾਨ ਖੰਡਵਾਲਾ ਵਿੱਕੀ ਰੀਕੋ ਦੀ ਅਗਵਾਈ 'ਚ ਹੋਈ | ਜਿਸ ਦੌਰਾਨ ਭਾਰਤੀ ਜਨਤਾ ...

ਪੂਰੀ ਖ਼ਬਰ »

ਨਗਰ ਨਿਗਮ ਅਤੇ ਟਰੈਫ਼ਿਕ ਪੁਲਿਸ ਵਿਰਾਸਤੀ ਮਾਰਗ 'ਚ ਸਾਂਝੇ ਤੌਰ 'ਤੇ ਕੀਤੀ ਕਾਰਵਾਈ

ਅੰਮਿ੍ਤਸਰ, 10 ਅਗਸਤ (ਹਰਮਿੰਦਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ 'ਚ ਨਗਰ ਨਿਗਮ ਅਤੇ ਟਰੈਫ਼ਿਕ ਪੁਲਿਸ ਵਲੋਂ ਇਕ ਵਾਰ ਫਿਰ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਸ਼ੁਰੂ ਕੀਤੀ | ਇਸ ਕਾਰਵਾਈ ਦੌਰਾਨ ਇਸ ਸਾਂਝੀ ਟੀਮ ਵਲੋਂ ਦੁਕਾਨਦਾਰਾਂ ਦਾ ...

ਪੂਰੀ ਖ਼ਬਰ »

ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਪ੍ਰੋਗਰਾਮ ਲਈ ਨਿਗਮ ਮੁਲਾਜ਼ਮਾਂ ਦੀਆਂ ਲਗਾਈਆਂ ਡਿਊਟੀਆਂ

ਅੰਮਿ੍ਤਸਰ, 10 ਅਗਸਤ (ਹਰਮਿੰਦਰ ਸਿੰਘ)-ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਪ੍ਰੋਗਰਾਮ ਅਧੀਨ ਹਰ ਘਰ ਤਿਰੰਗਾ ਮੁਹਿੰਮ ਸੰਬੰਧੀ ਸੰਯੁਕਤ ਕਮਿਸ਼ਨਰ ਨਗਰ ਨਿਗਮ ਵਲੋਂ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਹਨ | ਸਿਹਤ ਅਫਸਰ ਡਾ: ਕਿਰਨ ...

ਪੂਰੀ ਖ਼ਬਰ »

ਪ੍ਰਜਾਪਿਤਾ ਬ੍ਰਮਾ ਕੁਮਾਰੀ ਦੇ ਪ੍ਰਸਿੱਧ ਬੁਲਾਰੇ ਬੀ. ਕੇ. ਸ਼ਿਵਾਨੀ ਦਾ ਅੰਮਿ੍ਤਸਰ 'ਚ ਵਿਸ਼ੇਸ਼ ਸਮਾਗਮ 13 ਨੂੰ

ਅੰਮਿ੍ਤਸਰ, 10 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਪ੍ਰਜਾਪਿਤਾ ਬ੍ਰਮਾ ਕੁਮਾਰੀ ਦੇ ਪ੍ਰਸਿੱਧ ਬੁਲਾਰੇ ਬੀ. ਕੇ. ਸ਼ਿਵਾਨੀ ਦਾ ਅੰਮਿ੍ਤਸਰ 'ਚ ਵਿਸ਼ੇਸ਼ ਸਮਾਗਮ 13 ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਮਿ੍ਤਸਰ ਸੇਵਾ ...

ਪੂਰੀ ਖ਼ਬਰ »

ਅਜੇ ਵੀ ਪੂਰਾ ਨਹੀਂ ਹੋਇਆ ਵਾਰਡਬੰਦੀ ਦੇ ਸਰਵੇਖਣ ਦਾ ਕੰਮ

ਅੰਮਿ੍ਤਸਰ, 10 ਅਗਸਤ (ਹਰਮਿੰਦਰ ਸਿੰਘ)-ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਵਾਰਡਬੰਦੀ ਸੰਬੰਧੀ ਕਰਵਾਏ ਜਾ ਰਹੇ ਸਰਵੇਖਣ ਦਾ ਕੰਮ ਮਿੱਥੇ ਸਮੇਂ ਤੋਂ ਵੀ 15 ਦਿਨ ਹੋਰ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਮੁਕੰਮਲ ਨਹੀਂ ਹੋਇਆ, ਜਿਸ ਨੂੰ ਪੂਰਾ ਹੋਣ ਲਈ ਅਜੇ ਕੁਝ ਦਿਨ ਹੋਰ ...

ਪੂਰੀ ਖ਼ਬਰ »

ਦੇਸ਼ ਵੰਡ ਵੇਲੇ ਕਤਲ ਹੋਏ ਲੋਕਾਂ ਦੀ ਅੰਤਿਮ ਅਰਦਾਸ ਸੰਬੰਧੀ ਜਥੇਦਾਰ ਵਲੋਂ ਲਿਆ ਗਿਆ ਫ਼ੈਸਲਾ ਸ਼ਲਾਘਾਯੋਗ-ਦਿਲਜੀਤ ਸਿੰਘ ਬੇਦੀ

ਅੰਮਿ੍ਤਸਰ, 10 ਅਗਸਤ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਦੇਸ਼ ਵੰਡ ਵੇਲੇ ਕਤਲ ਹੋਏ ਲੋਕਾਂ ਦੀ ਅੰਤਿਮ ਅਰਦਾਸ ਸੰਬੰਧੀ ਲਏ ...

ਪੂਰੀ ਖ਼ਬਰ »

ਦੋ ਹਫਤੇ ਨਹੀਂ ਲੱਗੇਗਾ ਨਿਗਮ ਕਮਿਸ਼ਨਰ ਦਾ ਲੋਕ ਦਰਬਾਰ

ਅੰਮਿ੍ਤਸਰ, 10 ਅਗਸਤ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਵਲੋਂ ਹਰ ਹਫ਼ਤੇ ਦੇ ਵੀਰਵਾਰ ਨੂੰ ਨਿਗਮ ਦਫ਼ਤਰ ਵਿਖੇ ਲੋਕਾਂ ਦੀਆਂ ਸਮੱਸਿਆ ਸੁਣਨ ਲਈ ਲਗਾਇਆ ਜਾਂਦਾ 'ਲੋਕ ਦਰਬਾਰ' ਇਸ ਹਫ਼ਤੇ 11 ਅਗਸਤ ਵੀਰਵਾਰ ਅਤੇ ਅਗਲੇ ਹਫਤੇ 18 ਅਗਸਤ ...

ਪੂਰੀ ਖ਼ਬਰ »

ਅੱਜ ਰੱਖੜੀ ਵਾਲੇ ਦਿਨ ਵੀ ਸਵੇਰੇ 11 ਤੋਂ 6 ਵਜੇ ਤੱਕ ਖੁੱਲ੍ਹੇ ਰਹਿਣਗੇ ਸੇਵਾ ਕੇਂਦਰ-ਡਿਪਟੀ ਕਮਿਸ਼ਨਰ

ਅੰਮਿ੍ਤਸਰ, 10 ਅਗਸਤ (ਰੇਸ਼ਮ ਸਿੰਘ)-ਡਿਪਟੀ ਕਮਿਸ਼ਨਰ ਸ੍ਰੀ ਹਰਦੀਪ ਸਿੰਘ ਸੂਦਨ ਨੇ ਕਿਹਾ ਕਿ ਭਲਕੇ 11 ਅਗਸਤ ਨੂੰ ਰੱਖੜੀ ਦੇ ਤਿਉਹਾਰ ਵਾਲੇ ਦਿਨ ਵੀ ਸੇਵਾ ਕੇਂਦਰ ਖੁੱਲ੍ਹੇ ਰੱਖੇ ਜਾਣਗੇ | ਇਸ ਦਿਨ ਸੇਵਾ ਕੇਂਦਰ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇ ਰਹਿਣਗੇ ...

ਪੂਰੀ ਖ਼ਬਰ »

ਵਿਰਧੀ ਧਿਰ ਨਾਲ ਸੰਬੰਧਤ ਅੰਤਿੰੰ੍ਰਗ ਕਮੇਟੀ ਮੈਂਬਰ ਬਾਬਾ ਰੰਧਾਵੇ ਵਾਲੇ ਨੇ ਇਕੱਤਰਤਾ ਦੌਰਾਨ ਉਠਾਏ ਅਹਿਮ ਮੁੱਦੇ

ਅੰਮਿ੍ਤਸਰ, 10 ਅਗਸਤ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਦੀ ਅੱਜ ਇਥੇ ਅੰਤਿੰ੍ਰਗ ਕਮੇਟੀ ਦੀ ਹੋਈ ਇਕੱਤਰਤਾ ਵਿਚ ਅੱਜ ਵਿਰੋਧੀ ਧਿਰ ਨਾਲ ਸੰਬੰਧਤ ਇਕੋ ਇਕ ਅੰਤਿੰ੍ਰਗ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵੇ ਵਾਲਿਆਂ ਨੇ ਗੁਰੂ ਘਰਾਂ ਦੇ ਪ੍ਰਬੰਧਾਂ ਤੇ ...

ਪੂਰੀ ਖ਼ਬਰ »

ਗੁਰਦੁਆਰਾ ਸੰਤਸਰ ਹਵਾਈ ਅੱਡਾ ਰਾਜਾਸਾਂਸੀ ਕਮੇਟੀ ਖ਼ਿਲਾਫ਼ ਸੰਗਤਾਂ ਵਲੋਂ ਰੋਸ

ਰਾਜਾਸਾਂਸੀ, 10 ਅਗਸਤ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਦੇ ਘੇਰੇ ਅੰਦਰ ਆਉਂਦੇ ਸੰਤ ਬਾਬਾ ਜਵੰਦ ਸਿੰਘ ਦੇ ਤੱਪ ਅਸਥਾਨ ਗੁਰਦੁਆਰਾ ਸੰਤਸਰ ਸਾਹਿਬ ਦੀ ਲੋਕਲ ਕਮੇਟੀ ਵਲੋਂ ਆਪਣੀਆਂ ਮਨ ਮਾਨੀਆਂ ਕਰਕੇ ...

ਪੂਰੀ ਖ਼ਬਰ »

ਨਿਊ ਅੰਮਿ੍ਤਸਰ ਵਿਖੇ ਲੱਗਦੀਆਂ ਨਾਜਾਇਜ਼ ਰੇਹੜੀਆਂ ਖ਼ਿਲਾਫ਼ ਰੈਜੀਡੈਂਸ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਹੰਗਾਮੀ ਮੀਟਿੰਗ

ਸੁਲਤਾਨਵਿੰਡ, 10 ਅਗਸਤ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ-ਜਲੰਧਰ ਹਾਈਵੇ ਸਥਿਤ ਭਾਈ ਗੁਰਦਾਸ ਨਗਰ ਨਿਊ ਅੰਮਿ੍ਤਸਰ ਵਿਖੇ ਮਾਰਕੀਟ ਅਤੇ ਨਿਊ ਅੰਮਿ੍ਤਸਰ ਦੇ ਵੱਖ-ਵੱਖ ਜਗ੍ਹਾ 'ਤੇ ਲੱਗਦੀਆਂ ਨਾਜਾਇਜ਼ ਰੇਹੜੀਆ ਖ਼ਿਲਾਫ਼ ਅੱਜ ਨਿਊ ਅੰਮਿ੍ਤਸਰ ਰੈਜੀਡੈਂਸ ਵੈਲਫੇਅਰ ...

ਪੂਰੀ ਖ਼ਬਰ »

ਸੁਖਬੀਰ ਹੀ ਪਾਰਟੀ ਨੂੰ ਸੰਕਟ 'ਚੋਂ ਕੱਢਣ ਦੇ ਸਮਰੱਥ-ਰੰਧਾਵਾ

ਵੇਰਕਾ, 10 ਅਗਸਤ (ਪਰਮਜੀਤ ਸਿੰਘ ਬੱਗਾ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਹਲਕਾ ਪੂਰਬੀ ਤੋਂ ਇੰਚਾਰਜ਼ ਤੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਨੇ ਗੱਲਬਾਤ ਦੌਰਾਨ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ 'ਤੇ ਕੁਝ ...

ਪੂਰੀ ਖ਼ਬਰ »

ਪੁਰਾਤਤਵ ਵਿਭਾਗ ਨੇ ਜਲਿ੍ਹਆਂ ਵਾਲਾ ਬਾਗ 'ਚ ਮਨਾਇਆ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ

ਅੰਮਿ੍ਤਸਰ, 10 ਅਗਸਤ (ਸੁਰਿੰਦਰ ਕੋਛੜ)-ਆਰਕੋਲੋਜੀਕਲ ਸਰਵੇ ਆਫ਼ ਇੰਡੀਆ (ਏ. ਐਸ. ਆਈ.) ਵਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਚੱਲ ਰਹੇ ਆਜ਼ਾਦੀ ਕਾ ਅੰਮਿ੍ਤ ਮਹੋਤਸਵ ਦਾ ਆਯੋਜਨ ਸਥਾਨਕ ਜਲਿ੍ਹਆਂ ਵਾਲਾ ਬਾਗ ਵਿਖੇ ਕੀਤਾ ਗਿਆ | ਵਿਭਾਗ ਦੇ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵੱਖ-ਵੱਖ ਨਤੀਜਿਆਂ ਦਾ ਐਲਾਨ

ਅੰਮਿ੍ਤਸਰ, 10 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਈ 2022 ਸੈਸ਼ਨ ਦੇ ਬੈਚਲਰ ਆਫ ਵੋਕੇਸ਼ਨ (ਹੈਲਥ ਕੇਅਰ ਮੈਨੇਜਮੈਂਟ) ਸਮੈਸਟਰ ਚੌਥਾ, ਬੈਚਲਰ ਆਫ ਵੋਕੇਸ਼ਨ (ਹੈਲਥ ਕੇਅਰ ਮੈਨੇਜਮੈਂਟ), ਸਮੈਸਟਰ ਛੇਵਾਂ, ਬੈਚਲਰ ਆਫ ਵੋਕੇਸ਼ਨ (ਡੇਟਾ ...

ਪੂਰੀ ਖ਼ਬਰ »

ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਹਲਕਾ ਪੱਛਮੀ ਦੇ ਵਰਕਰਾਂ ਨੇ ਲੱਡੂ ਵੰਡ

ਛੇਹਰਟਾ, 10 ਅਗਸਤ (ਵਡਾਲੀ)-ਐਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਅਕਾਲੀ ਵਰਕਰਾਂ ਦੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਜਿਸ ਤਹਿਤ ...

ਪੂਰੀ ਖ਼ਬਰ »

ਰੇਲਗੱਡੀਆਂ ਦੀਆਂ ਟਿਕਟਾਂ ਆਨਲਾਈਨ ਬੁਕਿੰਗ ਦਾ ਵਧਿਆ 'ਰੁਝਾਨ'

ਅੰਮਿ੍ਤਸਰ, 10 ਅਗਸਤ (ਗਗਨਦੀਪ ਸ਼ਰਮਾ)-ਰੇਲਗੱਡੀਆਂ ਦੀ ਟਿਕਟਾਂ ਆਨਲਾਈਨ ਬੁਕਿੰਗ ਦਾ ਰੁਝਾਨ ਵੀ ਦੇਸ਼ ਵਾਸੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ | ਉਹ ਮੋਬਾਈਲ ਐਪਜ਼ ਰਾਹੀਂ ਚੰਦ ਮਿੰਟਾਂ 'ਚ ਘਰ ਬੈਠੇ-ਬੈਠੇ ਬਿਨਾਂ ਕਿਸੇ ਖ਼ੱਜਲ-ਖ਼ੁਆਰੀ ਤੋਂ ਰੇਲਵੇ ਟਿਕਟਾਂ ਬੁੱਕ ...

ਪੂਰੀ ਖ਼ਬਰ »

ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਵਾਲੀਬਾਲ 'ਚ ਜਿੱਤਿਆ ਸੋਨੇ ਦਾ ਤਗਮਾ

ਅੰਮਿ੍ਤਸਰ, 10 ਅਗਸਤ (ਵਰਪਾਲ)-ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਵਾਲੀਬਾਲ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਗਮਾ ਜਿੱਤਿਆ ਹੈ | ਏ. ਐਸ. ਆਈ. ਐਸ. ਸੀ. ਵਲੋਂ ਆਲ ਸੇਂਟਸ ਕਾਨਵੈਂਟ ਸਕੂਲ ਅਜਨਾਲਾ ਵਿਖੇ ਕਰਵਾਏ ਗਏ ਜ਼ੋਨਲ ਪੱਧਰੀ ਵਾਲੀਬਾਲ ਟੂਰਨਾਮੈਂਟ ...

ਪੂਰੀ ਖ਼ਬਰ »

ਸੋਨੀ ਦੀ ਅਗਵਾਈ 'ਚ ਹਾਲ ਬਾਜ਼ਾਰ ਤੋਂ ਜਲਿ੍ਹਆਂਵਾਲਾ ਬਾਗ ਤੱਕ ਕੱਢੀ ਤਿਰੰਗਾ ਯਾਤਰਾ

ਅੰਮਿ੍ਤਸਰ, 10 ਅਗਸਤ (ਰੇਸ਼ਮ ਸਿੰਘ)-ਕਾਂਗਰਸ ਪਾਰਟੀ ਦੇ ਸਮੂਹ ਵਰਕਰਾਂ ਵਲੋਂ 75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਤਿਰੰਗਾ ਯਾਤਰਾ ਇਥੇ ਹਾਲ ਗੇਟ ਤੋਂ ਲੈ ਕੇ ਸ਼ਹੀਦਾਂ ਦੀ ਧਰਤੀ ਜ਼ਲਿ੍ਹਆਂਵਾਲਾ ਬਾਗ ਤੱਕ ਕੱਢੀ ਗਈ | ਇਸ ਰੈਲੀ ਦੇ ਭਰਵੇਂ ਇਕੱਠ ਦੀ ਅਗਵਾਈ ਕਰਦਿਆਂ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਨੇ ਤੀਆਂ ਦਾ ਤਿਉਹਾਰ ਮਨਾਇਆ

ਅੰਮਿ੍ਤਸਰ, 10 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਅੱਜ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਇਸ ਦੀ ਸ਼ੁਰੂਆਤ 'ਚ ਵਿਦਿਆਰਥੀਆਂ ਤੇ ਖੋਜ ਵਿਦਿਆਰਥੀਆਂ ਵਲੋਂ ਫੁਲਕਾਰੀ ਦੀ ਰਸਮ ਨਾਲ ਡਾ: ...

ਪੂਰੀ ਖ਼ਬਰ »

ਰੋਟਰੀ ਕਲੱਬ ਵੈਸਟ ਵਲੋਂ ਮਾਂ ਦੇ ਦੱੁਧ ਦੀ ਮਹੱਤਤਾ ਬਾਰੇ ਜਾਗਰੂਕਤਾ ਸੈਮੀਨਾਰ

ਅੰਮਿ੍ਤਸਰ, 10 ਅਗਸਤ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਵੈਸਟ ਵਲੋਂ ਪ੍ਰਧਾਨ ਡਾ: ਸ਼ਾਲੂ ਅਤੇ ਡਾ: ਮਵਲੀਨ ਕੌਰ ਦੀ ਅਗਵਾਈ ਹੇਠ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪ੍ਰੋਜੈਕਟ ਚੇਅਰਮੈਨ ਡਾ: ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਅੰਮਿ੍ਤਸਰ , 10 ਅਗਸਤ (ਰੇਸ਼ਮ ਸਿੰਘ)-ਜ਼ਿਲ੍ਹਾ ਅੰਮਿ੍ਤਸਰ ਅੰਦਰ ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ...

ਪੂਰੀ ਖ਼ਬਰ »

ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਵਿਸ਼ੇਸ਼ ਪੋ੍ਰਗਰਾਮ ਕਰਵਾਇਆ

ਅੰਮਿ੍ਤਸਰ, 10 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਡਾ: ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਡਾ: ਜੇ. ਪੀ. ਸ਼ੂਰ, ਡਾਇਰੈਕਟਰ ਪਬਲਿਕ ਸਕੂਲ-1 ਅਤੇ ਏਡਿਡ ਸਕੂਲ, ਡੀ. ਏ. ਵੀ. ਮੈਨੇਜਮੈਂਟ ਕਮੇਟੀ ਨਵੀਂ ਦਿੱਲੀ ...

ਪੂਰੀ ਖ਼ਬਰ »

ਸਤਪਾਲ ਸਿੰਘ ਸੋਖੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨੇਟ ਦੇ ਮੈਂਬਰ ਨਿਯੁਕਤ

ਅੰਮਿ੍ਤਸਰ, 10 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰ ਅਤੇ ਸੀਨੀਅਰ ਆਗੂ ਸਤਪਾਲ ਸਿੰਘ ਸੋਖੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨੇਟ ਦਾ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਹੈ | ਜੀ. ਐਨ. ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX