ਤਾਜਾ ਖ਼ਬਰਾਂ


ਤੀਜੇ ਟੀ-20 'ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ
. . .  1 day ago
9 ਓਵਰਾਂ ਵਿਚ ਭਾਰਤ ਦਾ ਸਕੋਰ 81/2
. . .  1 day ago
ਭਾਰਤ ਦਾ ਸਕੋਰ 6 ਓਵਰਾਂ ਵਿਚ 50/2
. . .  1 day ago
ਰਾਜਸਥਾਨ 'ਚ ਵੱਡਾ ਬਦਲਾਅ , 82 ਕਾਂਗਰਸੀ ਵਿਧਾਇਕ ਦੇ ਸਕਦੇ ਹਨ ਅਸਤੀਫ਼ੇ - ਕਾਂਗਰਸੀ ਆਗੂ ਪ੍ਰਤਾਪ ਸਿੰਘ
. . .  1 day ago
ਭਾਰੀ ਬਾਰਿਸ਼ ਕਾਰਨ ਕਿਸਾਨ ਦੇ ਬਰਾਂਡੇ ਦੀ ਡਿੱਗੀ ਛੱਤ, ਬਰਾਂਡੇ ਦੀ ਛੱਤ ਹੇਠ ਦੱਬਿਆ ਟਰੈਕਟਰ
. . .  1 day ago
ਸੂਲਰ ਘਰਾਟ, 25 ਸਤੰਬਰ (ਜਸਵੀਰ ਸਿੰਘ ਔਜਲਾ)- ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਦੇ ਕਿਸਾਨ ਹਰਜੀਤ ਸਿੰਘ ਦੀ ਤੇਜ਼ ਬਾਰਿਸ਼ ਹੋਣ ਨਾਲ ਬਰਾਂਡੇ ਦੀ ਛੱਤ ਡਿੱਗ ਗਈ, ਜਿਸ ਨਾਲ ਪਰਿਵਾਰ ਦਾ ਕਾਫ਼ੀ ਨੁਕਸਾਨ ਹੋ ਗਿਆ...
ਐੱਸ.ਜੀ.ਪੀ.ਸੀ ਦੇ ਯਤਨਾਂ ਸਦਕਾ, ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ ਕਈ ਭਾਰਤੀ
. . .  1 day ago
ਨਵੀਂ ਦਿੱਲੀ, 25 ਸਤੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ 38 ਬਾਲਗਾਂ, 14 ਬੱਚਿਆਂ ਅਤੇ 3 ਨਿਆਣਿਆਂ ਨੂੰ ਲੈ ਕੇ ਇਕ ਵਿਸ਼ੇਸ਼ ਉਡਾਣ ਅਫਗਾਨਿਸਤਾਨ ਦੇ ਕਾਬੁਲ ਤੋਂ ਦਿੱਲੀ ਪਹੁੰਚੀ। ਦਸ ਦੇਈਏ ਕਿ ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਹਮਲੇ ਤੋਂ ਬਾਅਦ ਹੁਣ ਤੱਕ 68 ਅਫ਼ਗਾਨ ਹਿੰਦੂ ਅਤੇ ਸਿੱਖ ਪਹੁੰਚ ਚੁੱਕੇ ਹਨ।
ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਹੈਦਰਾਬਾਦ, 25 ਸਤੰਬਰ-ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ
. . .  1 day ago
ਨਵੀਂ ਦਿੱਲੀ, 25 ਸਤੰਬਰ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਹਨ।
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 26 ਸਤੰਬਰ ਨੂੰ
. . .  1 day ago
ਬੁਢਲਾਡਾ, 25 ਸਤੰਬਰ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 26 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 4:00 ਵਜੇ ਕੋਠੀ ਨੰ...
1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਨਗਰ ਪਾਲਿਕਾ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਤਾਇਨਾਤ ਕਲਰਕ ਕਿਰਨਦੀਪ...
ਬੰਗਲਾਦੇਸ਼: ਨਦੀ 'ਚ ਕਿਸ਼ਤੀ ਪਲਟਣ ਕਾਰਨ 23 ਲੋਕਾਂ ਦੀ ਮੌਤ, ਦਰਜਨਾਂ ਲੋਕ ਹੋਏ ਲਾਪਤਾ
. . .  1 day ago
ਨਵੀਂ ਦਿੱਲੀ, 25 ਸਤੰਬਰ-ਬੰਗਲਾਦੇਸ਼ 'ਚ ਇਕ ਨਦੀ 'ਚ ਇਕ ਕਿਸ਼ਤੀ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਕਿਸ਼ਤੀ ਦੇ ਪਲਣਨ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨ ਲੋਕ ਲਾਪਤਾ ਹੋ ਗਏ ਹਨ।
ਆੜ੍ਹਤੀਆ ਮਾਸਟਰ ਮਥਰਾ ਦਾਸ ਦਾ ਹੋਇਆ ਦਿਹਾਂਤ
. . .  1 day ago
ਲੌਂਗੋਵਾਲ, 25 ਸਤੰਬਰ (ਸ.ਸ.ਖੰਨਾ,ਵਿਨੋਦ)-ਕਸਬਾ ਲੌਂਗੋਵਾਲ ਦੇ ਨਾਮਵਰ ਆੜ੍ਹਤੀਆ ਮਾਸਟਰ ਮਥੁਰਾ ਦਾਸ ਜੋ ਕਿ 90 ਸਾਲਾਂ ਦੇ ਸਨ ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ...
ਡਰੋਨ ਰਾਹੀਂ ਨਸ਼ਾ ਤਸਕਰੀ ਜਾਰੀ, ਬੀ.ਐੱਸ.ਐੱਫ ਨੇ ਚਾਰ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅੰਮ੍ਰਿਤਸਰ, 25 ਸਤੰਬਰ- ਸੀਮਾ ਸੁਰੱਖਿਆ ਬਲ ਨੂੰ ਸਰਹੱਦੀ ਖ਼ੇਤਰ 'ਚ ਵੱਡੀ ਕਾਮਯਾਬੀ ਮਿਲੀ ਹੈ। ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ...
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਪੰਜਾਬੀ ਫ਼ਿਲਮੀ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਨਿਵਾਸੀ ਪੰਜਾਬੀ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਡਾਇਰੈਕਟਰ ਦੇ ਪਿਤਾ ਕ੍ਰਿਸ਼ਨ ਦਾਸ...
ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ
. . .  1 day ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਉਸ ਵੇਲੇ ਜ਼ਬਰਦਸਤ ਸਿਆਸੀ ਝਟਕਾ ਮਿਲਿਆ ਜਦ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ...
ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ ਖ਼ੁਸ਼ੀ
. . .  1 day ago
ਅਹਿਮਦਾਬਾਦ, 25 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਵਾਬਾਜ਼ੀ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਹਿਮਤੀ ਬਣੀ ਸੀ। ਅਸੀਂ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ...
ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  1 day ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  1 day ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  1 day ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਰੂਪਨਗਰ

ਸੋਲਖੀਆਂ ਟੋਲ ਪਲਾਜ਼ੇ 'ਤੇ ਤੇਜ਼ ਰਫ਼ਤਾਰ ਟਰੱਕ ਨੇ ਚਾਰ ਨੂੰ ਲਿਆ ਚਪੇਟ 'ਚ

ਰੂਪਨਗਰ, 10 ਅਗਸਤ (ਸਤਨਾਮ ਸਿੰਘ ਸੱਤੀ)-ਰੋਪੜ-ਚੰਡੀਗੜ੍ਹ ਕੌਮੀ ਮਾਰਗ ਤੇ ਸਥਿਤ ਸੋਲਖੀਆਂ ਟੋਲ ਪਲਾਜੇ ਤੇ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ ਜਿੱਥੇ ਇੱਕ ਟਰੱਕ ਵੱਲੋਂ ਸੜਕ ਦੇ ਕਿਨਾਰੇ ਫਾਸਟੈਗ ਦੀ ਕਨੌਪੀ ਲਗਾ ਕੇ ਬੈਠੇ ਚਾਰ ਜਣਿਆਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਚਪੇਟ 'ਚ ਲੈ ਲਿਆ | ਇਨ੍ਹਾਂ ਵਿਚੋਂ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖਮੀ ਹੋ ਗਏ ਜੋ ਜੇਰੇ ਇਲਾਜ ਹਨ | ਘਟਨਾ ਵਿਚ ਮਿ੍ਤਕ ਵਿਅਕਤੀ ਦੀ ਪਛਾਣ ਰਵੀ ਕੁਮਾਰ ਵਜੋਂ ਹੋਈ ਹੈ ਜੋ ਰਾਜਸਥਾਨ ਦੇ ਸੀਕਰ ਜ਼ਿਲੇ੍ਹ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ | ਇਸ ਘਟਨਾ ਵਿਚ ਬਜ਼ੁਰਗ ਸੁਰਜੀਤ ਸਿੰਘ ਦੀਆਂ ਦੋਨਾਂ ਲੱਤਾਂ ਦੇ ਉੱਤੇ ਗੰਭੀਰ ਚੋਟਾਂ ਆਈਆਂ ਹਨ ਜੋ ਆਪਣੀ ਪਤਨੀ ਨੂੰ ਟੋਲ ਪਲਾਜ਼ਾ ਤੇ ਬੱਸ 'ਚ ਚੜ੍ਹਾਉਣ ਆਇਆ ਸੀ ਅਤੇ ਵਾਪਸ ਪੈਦਲ ਹੀ ਘਰ ਨੂੰ ਜਾ ਰਿਹਾ ਸੀ | ਜ਼ਖਮੀ ਹੋਏ ਅਨਿਲ ਯਾਦਵ ਦਾ ਕਹਿਣਾ ਹੈ ਕਿ ਉਹ ਫਾਸਟੈਗ ਲਈ ਰੋਡ ਦੇ ਕਿਨਾਰੇ ਬੈਠੇ ਸਨ ਅਚਾਨਕ ਚੰਡੀਗੜ੍ਹ ਵਾਲੀ ਤਰਫ਼ ਤੋਂ ਆ ਰਿਹਾ ਇੱਕ ਤੇਜ਼ ਰਫ਼ਤਾਰ ਟਰੱਕ ਉਨ੍ਹਾਂ ਦੀ ਕਨੋਪੀ ਨੂੰ ਦਰੜਦਾ ਹੋਇਆ ਅੱਗੇ ਲੰਘ ਗਿਆ | ਸੜਕ ਦੇ ਕਿਨਾਰੇ ਲਗਾਈ ਗਈ ਇਸ ਕਨੋਪੀ ਵਿਚ ਉਹ ਤਿੰਨ ਜਣੇ ਮੌਜੂਦ ਸਨ ਜਿਨ੍ਹਾਂ ਵਿਚੋਂ ਇੱਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਬਾਕੀ ਵਿਅਕਤੀ ਰੂਪਨਗਰ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਹਨ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਟਰੱਕ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |

ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਦੇਸ਼ 'ਚ ਡਾਕ ਕਰਮੀਆਂ ਵਲੋਂ ਹੜਤਾਲ

ਰੂਪਨਗਰ, 10 ਅਗਸਤ (ਸਟਾਫ਼ ਰਿਪੋਰਟਰ)-ਭਾਰਤ ਭਰ ਵਿਚ ਅੱਜ ਪੋਸਟਲ ਜੁਆਇੰਟ ਕੌਂਸਲ ਆਫ਼ ਐਕਸ਼ਨ ਦੇ ਸੱਦੇ ਤੇ 20 ਸੂਤਰੀ ਮੰਗਾਂ ਨੂੰ ਲੈ ਕੇ ਡਾਕ ਵਿਭਾਗ ਦੇ ਕਰਮਚਾਰੀ ਹੜਤਾਲ ਤੇ ਸਨ | ਜਿਸ ਤਹਿਤ ਉਨਾਂ ਆਪਣੀਆਂ ਮੁਢਲੀਆਂ ਮੰਗਾਂ ਜਿਵੇ ਕਿ ਪੋਸਟ ਆਫ਼ਿਸ ਸੇਵਿੰਗ ਬੈਂਕ ...

ਪੂਰੀ ਖ਼ਬਰ »

ਅੱਜ ਰੱਖੜੀ ਵਾਲੇ ਦਿਨ ਸਵੇਰੇ 11 ਤੋਂ 6 ਵਜੇ ਤੱਕ ਖੁੱਲ੍ਹੇ ਰਹਿਣਗੇ ਸੇਵਾ ਕੇਂਦਰ

ਰੂਪਨਗਰ, 10 ਅਗਸਤ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਨਿਵਾਸੀਆਂ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦੇ ਹੋਏ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮਿਤੀ 11 ਅਗਸਤ, 2022 ਨੂੰ ਰੱਖੜੀ ਦੇ ਤਿਉਹਾਰ ਵਾਲੇ ਦਿਨ ਵੀ ਸੇਵਾ ਕੇਂਦਰ ਖੁੱਲ੍ਹੇ ਰੱਖੇ ...

ਪੂਰੀ ਖ਼ਬਰ »

ਮੋਰਿੰਡਾ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

ਮੋਰਿੰਡਾ, 10 ਅਗਸਤ (ਕੰਗ)-ਮੋਰਿੰਡਾ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਸਖ਼ਤਾਈ ਕਰਦਿਆਂ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਅਫ਼ਸਰ ਥਾਣਾ ਸਦਰ ਮੋਰਿੰਡਾ ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਥਾਣੇਦਾਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਹੋਏ 64 ਸਾਲਾ ਵਿਅਕਤੀ ਨੇ ਦਮ ਤੋੜਿਆ

ਨੂਰਪੁਰ ਬੇਦੀ, 10 ਅਗਸਤ (ਵਿੰਦਰ ਪਾਲ ਝਾਂਡੀਆ)-ਬੀਤੇ ਕੁੱਝ ਦਿਨ ਪਹਿਲਾਂ ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ 'ਤੇ ਪਿੰਡ ਅਬਿਆਣਾ ਨੰਗਲ ਲਾਗੇ ਵਾਪਰੇ ਸੜਕ ਹਾਦਸੇ ਦੌਰਾਨ ਗੰਭੀਰ ਰੂਪ 'ਚ ਜ਼ਖਮੀ ਹੋਏ ਮੋਟਰਸਾਈਕਲ ਸਵਾਰ 64 ਸਾਲਾਂ ਵਿਅਕਤੀ ਨੇ ਦੇਰ ਸ਼ਾਮ ਪੀ.ਜੀ.ਆਈ. ...

ਪੂਰੀ ਖ਼ਬਰ »

ਲੰਪੀ ਸਕਿਨ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹੇ ਵਿਚ ਪਸ਼ੂਆਂ ਦੀ ਵੈਕਸੀਨ ਤੇ ਇਲਾਜ 'ਚ ਤੇਜ਼ੀ- ਡੀ.ਸੀ.

ਰੂਪਨਗਰ, 10 ਅਗਸਤ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੱਸਿਆ ਲੰਪੀ ਸਕਿਨ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹੇ ਵਿਚ ਪਸ਼ੂਆਂ ਦੀ ਵੈਕਸੀਨ ਅਤੇ ਇਲਾਜ ਤੇਜ਼ ਕੀਤਾ ਗਿਆ ਹੈ ਜਿਸ ਤਹਿਤ ਪਸ਼ੂ ਪਾਲਣ ਵਿਭਾਗ ਵਲੋਂ ਪ੍ਰਭਾਵਿਤ ਪਸ਼ੂਆਂ ਦੇ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਪੰਜਾਬ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ. ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਸ੍ਰੀ ਅਨੰਦਪੁਰ ਸਾਹਿਬ, 10 ਅਗਸਤ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਅਪਰੇਸ਼ਨ ਡਵੀਜ਼ਨ ਇਕਾਈ ਦੀ ਮੀਟਿੰਗ ਅੱਜ ਇੱਥੇ ਪ੍ਰਧਾਨ ਪ੍ਰੇਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ...

ਪੂਰੀ ਖ਼ਬਰ »

ਪਿੰਡ ਸਮਲਾਹ ਦੇ ਸਰਪੰਚ 'ਤੇ ਮੌਜੂਦਾ ਪੰਚ ਅਤੇ ਸਾਬਕਾ ਪੰਚਾਇਤ ਮੈਂਬਰਾਂ ਵਲੋਂ ਧਾਂਦਲੀਆਂ ਕਰਨ ਦੇ ਲਗਾਏ ਦੋਸ਼

ਸ੍ਰੀ ਅਨੰਦਪੁਰ ਸਾਹਿਬ, 10 ਅਗਸਤ (ਜੇ ਐਸ ਨਿੱਕੂਵਾਲ)-ਇੱਥੋਂ ਦੇ ਚੰਗਰ ਇਲਾਕੇ ਦੇ ਚਰਚਿਤ ਪਿੰਡ ਸਮਲਾਹ ਦੇ ਮੌਜੂਦਾ ਇੱਕ ਪੰਚ ਅਤੇ ਸਾਬਕਾ ਪੰਚਾ ਨੇ ਮੌਜੂਦਾ ਸਰਪੰਚ ਤੇ ਲੱਖਾਂ ਰੁਪਏ ਦੀਆਂ ਗਰਾਂਟਾਂ ਵਿਚ ਧਾਂਦਲੀਆਂ ਕਰਨ ਦੇ ਗੰਭੀਰ ਦੋਸ਼ ਲਗਾਏ ਹਨ | ਸਥਾਨਕ ਪ੍ਰੈੱਸ ...

ਪੂਰੀ ਖ਼ਬਰ »

ਧੱਫੜੀ ਰੋਗ ਦੇ ਕਹਿਰ ਦੇ ਬਾਵਜੂਦ ਹਰੀਪੁਰ ਦਾ ਪਸ਼ੂ ਹਸਪਤਾਲ ਪਿਛਲੇ ਕਈ ਮਹੀਨਿਆਂ ਤੋਂ ਪਿਆ ਹੈ ਬੰਦ

ਪੁਰਖਾਲੀ, 10 ਅਗਸਤ (ਬੰਟੀ)-ਪਸ਼ੂਆਂ 'ਚ ਦਿਨ ਪਰ ਤੇਜ਼ੀ ਨਾਲ ਫੈਲ ਰਹੀ ਧੱਫੜੀ ਦੀ ਬਿਮਾਰੀ ਨੇ ਇਲਾਕੇ ਅੰਦਰ ਵੀ ਪੈਰ ਪਸਾਰੇ ਹੋਏ ਹਨ | ਘਾੜ ਇਲਾਕੇ ਇਹ ਬਿਮਾਰੀ ਆਏ ਦਿਨ ਤੇਜ਼ੀ ਨਾਲ ਫੈਲ ਰਹੀ ਹੈ | ਇਸ ਬਿਮਾਰੀ ਨਾਲ ਇਲਾਕੇ ਅੰਦਰ ਕਈ ਗਾਵਾਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ | ...

ਪੂਰੀ ਖ਼ਬਰ »

ਕਮਿਸ਼ਨਰ ਦਫ਼ਤਰ ਨੇੜੇ ਸੀਵਰੇਜ ਓਵਰ ਫਲੋਅ ਨਾਲ ਗੰਦਾ ਪਾਣੀ ਸੜਕਾਂ 'ਤੇ ਫੈਲਿਆ

ਰੂਪਨਗਰ, 10 ਅਗਸਤ (ਸਤਨਾਮ ਸਿੰਘ ਸੱਤੀ)-ਪੰਜਾਬ ਦੀ 5ਵੀਂ ਡਵੀਜ਼ਨ ਬਣੇ ਰੂਪਨਗਰ ਦੇ ਕਮਿਸ਼ਨਰ ਦਫ਼ਤਰ ਦੀ ਇਮਾਰਤ ਨੇੜੇ ਰੋਟਰੀ ਕਲੱਬ ਵਲੋਂ ਸੰਚਾਲਿਤ ਪਖਾਨਿਆਂ ਕੋਲ ਸੀਵਰੇਜ ਓਵਰਫਲੋਅ ਹੋਣ ਨਾਲ ਮੁੱਖ ਮਾਰਗ ਤੇ ਗੰਦਾ ਪਾਣੀ ਘੁੰਮਦਿਆਂ ਨੂੰ ਲੰਬਾ ਅਰਸਾ ਹੋ ਚੁੱਕਾ ...

ਪੂਰੀ ਖ਼ਬਰ »

ਰੂਪਨਗਰ ਜੇਲ੍ਹ 'ਚ ਬੰਦ ਗੈਂਗਸਟਰ ਗੋਰੂ ਬੱਚਾ ਤੇ ਸਾਥੀਆਂ ਕੋਲੋਂ ਮੋਬਾਈਲ ਬਰਾਮਦ

ਰੂਪਨਗਰ, 10 ਅਗਸਤ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਜੇਲ੍ਹ ਰੂਪਨਗਰ ਦੀ ਸਕਿਉਰਿਟੀ ਜੋਨ ਨੰਬਰ 1 ਦੀ ਚੱਕੀ ਨੰਬਰ 'ਚ ਬੰਦ ਗੋਰੂ ਬੱਚਾ ਗੈਂਗ ਦੇ 4 ਮੈਂਬਰਾਂ ਗੌਰਵ ਸ਼ਰਮਾ ਉਰਫ਼ ਗੋਰੂ ਬੱਚਾ, ਗੁਰਪ੍ਰੀਤ ਸਿੰਘ, ਵਿਕਰਮਜੀਤ ਸਿੰਘ ਵਿੱਕੀ ਅਤੇ ਗੁਰਪ੍ਰੀਤ ਸਿੰਘ ਲੱਕੀ ...

ਪੂਰੀ ਖ਼ਬਰ »

ਨਗਰ ਕੌਂਸਲ ਪ੍ਰਧਾਨ ਤੇ ਮੀਤ ਪ੍ਰਧਾਨ ਵਲੋਂ ਰਣਜੀਤ ਐਵਨਿਊ ਰੈਂਜੀਡੈਂਸ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮੀਟਿੰਗ

ਰੂਪਨਗਰ, 10 ਅਗਸਤ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਅਤੇ ਮੀਤ ਪ੍ਰਧਾਨ ਤੇ ਵਾਰਡ ਨੰਬਰ 15 ਦੀ ਕੌਂਸਲਰ ਪੂਨਮ ਕੱਕੜ ਵਲੋਂ ਰਣਜੀਤ ਐਵਨਿਊ ਰੈਂਜੀਡੈਂਸ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਕਲੋਨੀ ਵਾਸੀਆਂ ਨਾਲ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਂਸਲ ਬਲਾਕ ਨੂਰਪੁਰ ਬੇਦੀ ਵਲੋਂ ਮੈਰਿਟ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ

ਨੂਰਪੁਰ ਬੇਦੀ, 10 ਅਗਸਤ (ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ)-ਬਲਾਕ ਨੂਰਪੁਰ ਬੇਦੀ ਦੀ ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਂਸਲ ਬਲਾਕ ਦੇ ਅਹੁਦੇਦਾਰਾਂ, ਅਮਰਜੀਤ ਸਿੰਘ ਬੈਣੀਪਾਲ, ਇੰਜੀਨੀਅਰ ਮਦਨ ਗੋਪਾਲ, ਮਾਸਟਰ ਗੋਪਾਲ ਚੰਦ ਸੈਣੀਮਾਜਰਾ, ਰਾਮ ਜੀ ਦਾਸ ...

ਪੂਰੀ ਖ਼ਬਰ »

ਡੀ.ਟੀ.ਐਫ. ਵਲੋਂ ਅਧਿਆਪਕ ਵਿਰੋਧੀ ਸੇਵਾ ਨਿਯਮ-2018 ਰੱਦ ਕਰਨ ਦੀ ਮੰਗ

ਨੂਰਪੁਰ ਬੇਦੀ, 10 ਅਗਸਤ (ਹਰਦੀਪ ਸਿੰਘ ਢੀਂਡਸਾ ਰਾਜੇਸ਼ ਚੌਧਰੀ)-ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐੱਫ.) ਦੇ ਸੱਦੇ ਉੱਤੇ ਸਾਲ 2018 ਤੋਂ ਬਾਅਦ ਤਰੱਕੀ ਪ੍ਰਾਪਤ ਅਤੇ ਸਿੱਧੀ ਭਰਤੀ ਅਧਿਆਪਕਾਂ ਅਤੇ ਹੋਰਨਾਂ ਕਰਮਚਾਰੀਆਂ 'ਤੇ ਵਿਭਾਗੀ ਟੈੱਸਟ ਥੋਪਣ ਦੇ ...

ਪੂਰੀ ਖ਼ਬਰ »

ਕੱਚੇ ਅਧਿਆਪਕਾਂ ਵਲੋਂ ਹਲਕਾ ਵਿਧਾਇਕ ਨੂੰ ਮੰਗ-ਪੱਤਰ

ਰੂਪਨਗਰ, 10 ਅਗਸਤ (ਸਟਾਫ਼ ਰਿਪੋਰਟਰ)-ਕੱਚੇ ਅਧਿਆਪਕ ਜ਼ਿਲ੍ਹਾ ਰੂਪਨਗਰ ਦੀ ਇੱਕ ਮੀਟਿੰਗ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਜੀ ਨਾਲ ਹੋਈ | ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਪੰਜੋਲੀ ਨੇਦ ੱਸਿਆਿ ਕ ਕੱਚੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਵੀ ...

ਪੂਰੀ ਖ਼ਬਰ »

ਲੋਕਾਂ ਸੰਬੰਧੀ ਨਿੱਜੀ ਜਾਣਕਾਰੀ ਜਨਤਕ ਨਾ ਕਰਨ ਦੀਆਂ ਹਦਾਇਤਾਂ

ਰੂਪਨਗਰ, 10 ਅਗਸਤ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਹਦਾਇਤਾਂ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸ਼ਕੀ ਸੁਧਾਰ ...

ਪੂਰੀ ਖ਼ਬਰ »

ਸਵਾਮੀਪੁਰ ਖੱਡ 'ਤੇ ਰਸਤਾ ਬਹਾਲ ਹੋਣ 'ਤੇ ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਬੈਂਸ ਦਾ ਕੀਤਾ ਧੰਨਵਾਦ

ਨੰਗਲ, 10 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)-ਬੀਤੇ ਦਿਨੀਂ ਸਵਾਮੀਪਰ ਪਿੰਡ 'ਚ ਆਈ ਭਾਰੀ ਖੱਡ ਕਾਰਨ ਆਰਜ਼ੀ ਰਸਤੇ ਦੇ ਤੌਰ 'ਤੇ ਪਾਏ ਗਏ ਪਾਇਪ ਹੱਢ ਗਏ ਸੀ ਤੇ ਸਵਾਮੀਪੁਰ, ਖੇੜਾਬਾਗ, ਪੀਂਘਵੜੀ ਤੇ ਹੋਰ ਕਈ ਪਿੰਡਾਂ ਦਾ ਆਪਸ 'ਚ ਸੰਪਰਕ ਟੁੱਟ ਗਿਆ ਸੀ | ਇਸ ਦੇ ਨਾਲ ਲਗਪਗ ...

ਪੂਰੀ ਖ਼ਬਰ »

ਸੈਂਟਰ ਬਜੀਦਪੁਰ ਦੇ ਸਕੂਲਾਂ 'ਚ ਬੱਚਿਆਂ ਨੇ ਰੱਖੜੀ ਦਾ ਤਿਉਹਾਰ ਮਨਾਇਆ

ਬੇਲਾ, 10 ਅਗਸਤ (ਮਨਜੀਤ ਸਿੰਘ ਸੈਣੀ)-ਸਕੂਲ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਅੱਜ ਸੈਂਟਰ ਸਕੂਲ ਬਜੀਦਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਜੀਦਪੁਰ, ਮੱਕੋਵਾਲ, ਧੁੰਮੇਵਾਲ, ਰਸੀਦਪੁਰ, ਸਲਾਹਪੁਰ, ਦਾਉਦਪੁਰ ਕਲ੍ਹਾਂ ਅਤੇ ਦਾਊਦਪੁਰ ਖ਼ੁਰਦ ਆਦਿ ਪ੍ਰਾਇਮਰੀ ...

ਪੂਰੀ ਖ਼ਬਰ »

ਰਾਸ਼ਟਰੀ ਡੀ-ਵਰਮਿੰਗ ਦਿਵਸ ਮਨਾਇਆ

ਕਾਹਨਪੁਰ ਖੂਹੀ, 10 ਅਗਸਤ (ਗੁਰਬੀਰ ਸਿੰਘ ਵਾਲੀਆ)-ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ. ਐਮ. ਓ. ਨੂਰਪੁਰ ਬੇਦੀ ਦੀ ਅਗਵਾਈ ਹੇਠ ਸਬ ਸੈਂਟਰ ਕਾਹਨਪੁਰ ਖੂਹੀ ਵਿਖੇ ਰਾਸ਼ਟਰੀ ਡੀ-ਵਰਮਿੰਗ ਦਿਵਸ ਮਨਾਇਆ ਗਿਆ | ਜਿਸ ਵਿਚ 1 ਤੋਂ 19 ਸਾਲ ਤੱਕ ਦੇ ਸਾਰੇ ...

ਪੂਰੀ ਖ਼ਬਰ »

ਟੋਲ ਬਚਾਉਣ ਦੀ ਖ਼ਾਤਰ ਬੇਲਾ ਰੋਪੜ ਮਾਰਗ ਤੋਂ ਲੰਘਦੇ ਵੱਡੇ ਵਾਹਨਾਂ 'ਤੇ ਪਾਬੰਦੀ ਲਗਾਉਣ ਦੀ ਮੰਗ

ਬੇਲਾ, 10 ਅਗਸਤ (ਮਨਜੀਤ ਸਿੰਘ ਸੈਣੀ)-ਰੋਪੜ ਨੀਲੋਂ ਮਾਰਗ ਤੇ ਪਿੰਡ ਕਮਾਲਪੁਰ ਨੇੜੇ ਲੱਗੇ ਟੋਲ ਬੈਰੀਅਰ ਤੇ ਟੋਲ ਬਚਾਉਣ ਦੀ ਖਾਤਿਰ ਹਿਮਾਚਲ ਪ੍ਰਦੇਸ਼ ਤੋਂ ਲੁਧਿਆਣੇ ਆਉਣ ਜਾਣ ਵਾਲੇ ਅਣਗਿਣਤ ਟਰੱਕ ਟਰਾਲੇ ਰੇਤੇ ਬਜਰੀ ਦੇ ਓਵਰਲੋਡ ਟਿੱਪਰ, ਬੇਲਾ ਰੋਪੜ ਮਾਰਗ ਤੋਂ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਘੜੂੰਆਂ ਵਿਖੇ ਧਾਰਮਿਕ ਸਮਾਗਮ

ਮੋਰਿੰਡਾ, 10 ਅਗਸਤ (ਕੰਗ)-ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਘੜੂੰਆਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਈ ਦੀਪ ਸਿੰਘ ਘੜੂੰਆਂ ਅਤੇ ਬਾਬਾ ਦਿਲਬਾਗ ਸਿੰਘ ਨੇ ਦੱਸਿਆ ਕਿ ਧਾਰਮਿਕ ...

ਪੂਰੀ ਖ਼ਬਰ »

ਮਗਨਰੇਗਾ ਅਧੀਨ ਦਫ਼ਤਰ ਬੀ.ਡੀ.ਪੀ.ਓ. ਮੋਰਿੰਡਾ ਵਿਖੇ ਬੂਟੇ ਲਗਾਏ

ਮੋਰਿੰਡਾ, 10 ਅਗਸਤ (ਪਿ੍ਤਪਾਲ ਸਿੰਘ)-ਮਗਨਰੇਗਾ ਅਧੀਨ ਸਥਾਨਕ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ , ਮੋਰਿੰਡਾ ਵਿਖੇ ਸਟਾਫ਼ ਵੱਲੋਂ ਮੈਡੀਸਨ ਟ੍ਰੀ ਸੁਹੰਜਨੇ ਦੇ ਬੂਟੇ ਲਗਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਕਲਰਕ ਨੇ ਦੱਸਿਆਂ ਕਿ ਦਫ਼ਤਰ ...

ਪੂਰੀ ਖ਼ਬਰ »

ਹਲਕਾ ਵਿਧਾਇਕ ਨੇ ਸ੍ਰੀ ਚਮਕੌਰ ਸਾਹਿਬ ਦੇ ਸਿਟੀ ਸੈਂਟਰ 'ਚ ਬੂਟੇ ਲਗਾਉਣ ਦੀ ਕੀਤੀ ਆਰੰਭਤਾ

ਸ੍ਰੀ ਚਮਕੌਰ ਸਾਹਿਬ, 10 ਅਗਸਤ (ਜਗਮੋਹਣ ਸਿੰਘ ਨਾਰੰਗ)-ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਡਾ: ਚਰਨਜੀਤ ਸਿੰਘ ਨੇ ਅੱਜ ਸਥਾਨਕ ਸਿਟੀ ਸੈਂਟਰ ਵਿਚ ਪੌਦੇ ਲਗਾਉਣ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਉਨ੍ਹਾਂ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ ਪੇਟ ਦੇ ਕੀੜਿਆਂ ਤੋਂ ਕੌਮੀ ਮੁਕਤੀ ਦਿਵਸ ਮਨਾਇਆ

ਸ੍ਰੀ ਚਮਕੌਰ ਸਾਹਿਬ,10 ਅਗਸਤ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਵਲੋਂ ਬਲਾਕ ਦੇ ਸਮੂਹ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਡੀਵਾਰਮਿੰਗ ਦਿਵਸ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਸਥਾਨਕ ਅੱੈਸ. ਐੱਮ. ਓ. ਡਾ. ਗੋਬਿੰਦ ਟੰਡਨ ਨੇ ਸਰਕਾਰੀ ਸੀਨੀਅਰ ...

ਪੂਰੀ ਖ਼ਬਰ »

ਆਲ ਇੰਡੀਆ ਯੂਥ ਕਾਂਗਰਸ ਦੇ 62ਵੇਂ ਸਥਾਪਨਾ ਦਿਵਸ ਮੌਕੇ ਸਕੂਲੀ ਬੱਚਿਆਂ ਨੂੰ ਬੈਗ ਵੰਡੇ

ਰੂਪਨਗਰ, 10 ਅਗਸਤ (ਸਤਨਾਮ ਸਿੰਘ ਸੱਤੀ)-ਆਲ ਇੰਡੀਆ ਯੂਥ ਕਾਂਗਰਸ ਦੇ 62ਵੇਂ ਸਥਾਪਨਾ ਦਿਵਸ ਦੇ ਮੱਦੇਨਜ਼ਰ ਸਰਕਾਰੀ ਪ੍ਰਾਇਮਰੀ ਸਕੂਲ ਸੁਖਰਾਮਪੁਰ ਟੱਪਰੀਆਂ ਵਿਖੇ ਯੂਥ ਕਾਂਗਰਸ ਰੋਪੜ ਦੇ ਜ਼ਿਲ੍ਹਾ ਮੀਤ ਪ੍ਰਧਾਨ ਪਰਵੇਸ ਸੋਨੀ ਦੀ ਅਗਵਾਈ ਹੇਠ ਬੱਚਿਆਂ ਨੂੰ ਸਕੂਲ ...

ਪੂਰੀ ਖ਼ਬਰ »

ਬੀ.ਐੱਡ ਅਧਿਆਪਕ ਫ਼ਰੰਟ ਜ਼ਿਲ੍ਹਾ ਰੂਪਨਗਰ ਦਾ ਪੁਨਰ ਗਠਨ

ਰੂਪਨਗਰ, 10 ਅਗਸਤ (ਸਤਨਾਮ ਸਿੰਘ ਸੱਤੀ)-ਬੀ.ਐੱਡ. ਫ਼ਰੰਟ ਜ਼ਿਲ੍ਹਾ ਰੂਪਨਗਰ ਦੀ ਅਹਿਮ ਬੈਠਕ ਜ਼ਿਲ੍ਹਾ ਪ੍ਰਧਾਨ ਗੁਰਿੰਦਰਪਾਲ ਸਿੰਘ ਖੇੜੀ ਦੀ ਪ੍ਰਧਾਨਗੀ ਵਿਚ ਹੋਈ ਪੁਰਾਣੀ ਕਮੇਟੀ ਭੰਗ ਕਰਦੇ ਹੋਏ ਨਵੀਂ ਕਮੇਟੀ ਦਾ ਗਠਨ ਸਰਬ ਸੰਮਤੀ ਨਾਲ ਕੀਤਾ ਅਤੇ ਫਿਰ ਤੋ ...

ਪੂਰੀ ਖ਼ਬਰ »

ਪੀ.ਜੀ.ਆਈ. ਮੁਫ਼ਤ ਬੱਸ ਸੇਵਾ ਲਈ 212192 ਰੁਪਏ ਦੀ ਰਾਸ਼ੀ ਭੇਟ

ਕਾਹਨਪੁਰ ਖੂਹੀ, 10 ਅਗਸਤ (ਗੁਰਬੀਰ ਸਿੰਘ ਵਾਲੀਆ)-ਗੁਰੂ ਰਾਮ ਦਾਸ ਸਮਾਜ ਸੇਵਾ ਸੁਸਾਇਟੀ ਨੂਰਪੁਰ ਬੇਦੀ ਵਲੋਂ ਪੀ.ਜੀ.ਆਈ. ਦੇ ਮਰੀਜ਼ਾਂ ਦੀ ਸਹੂਲਤ ਲਈ ਚਲਾਈਆਂ ਜਾ ਰਹੀਆਂ ਮੁਫ਼ਤ ਬੱਸਾਂ ਲਈ ਅੱਜ ਨਜ਼ਦੀਕੀ ਬੀਤ ਇਲਾਕੇ ਦੇ ਦਾਨੀ ਸੱਜਣਾਂ ਵਲੋਂ ਕੁੱਲ 212192 ਰੁਪਏ ਦੀ ...

ਪੂਰੀ ਖ਼ਬਰ »

ਸਮਾਜ ਸੇਵੀ ਅਤੇ ਦਾਨੀ ਸੱਜਣ ਗਿਆਨ ਸਿੰਘ ਵਲੋਂ ਸਰਕਾਰੀ ਮਿਡਲ ਸਕੂਲ ਟੱਪਰੀਆਂ ਅਮਰ ਸਿੰਘ ਵਿਖੇ ਇਨਵਰਟਰ ਲਗਾਇਆ

ਬੇਲਾ,10 ਅਗਸਤ (ਮਨਜੀਤ ਸਿੰਘ ਸੈਣੀ)-ਸਮਾਜ ਸੇਵਕ ਅਤੇ ਦਾਨੀ ਸੱਜਣ ਗਿਆਨ ਸਿੰਘ ਵਲੋਂ ਸਰਕਾਰੀ ਮਿਡਲ ਸਕੂਲ ਟੱਪਰੀਆਂ ਅਮਰ ਸਿੰਘ ਵਿਖੇ ਵਿਦਿਆਰਥੀਆਂ ਨੂੰ ਗਰਮੀ ਦੌਰਾਨ ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਰਾਹਤ ਦੇਣ ਲਈ ਇਨਵਰਟਰ ਭੇਟ ਕੀਤਾ ਗਿਆ | ਇਸ ਮੌਕੇ ਮੁੱਖ ...

ਪੂਰੀ ਖ਼ਬਰ »

ਪਿਆਰੇ ਵਤਨ ਲਈ ਨਿਰੰਤਰ ਕੰਮ ਕਰਨ ਦਾ ਸੰਕਲਪ ਲਿਆ

ਨੰਗਲ, 10 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਸਰਦਾਰ ਸੀ. ਪੀ. ਸਿੰਘ ਅਤੇ ਡਿਪਟੀ ਚੀਫ਼ ਇੰਜੀਨੀਅਰ ਹੁਸਨ ਲਾਲ ਕੰਬੋਜ ਦੀ ਪ੍ਰੇਰਨਾ ਨਾਲ ਲੋਕ ਸੰਪਰਕ ਦਫ਼ਤਰ 'ਚ ਦੇਸ਼ ਸੇਵਾ ਸੰਕਲਪ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਮੁੱਖ ਮਹਿਮਾਨ ...

ਪੂਰੀ ਖ਼ਬਰ »

ਏ.ਐਸ.ਆਈ. ਗੁਰਨਾਮ ਸਿੰਘ ਨੇ ਚੌਕੀ ਇੰਚਾਰਜ ਵਜੋਂ ਚਾਰਜ ਸੰਭਾਲਿਆ

ਪੁਰਖਾਲੀ, 10 ਅਗਸਤ (ਬੰਟੀ)-ਏ.ਐਸ.ਆਈ. ਗੁਰਨਾਮ ਸਿੰਘ ਧਾਮੀ ਨੇ ਪੁਲਿਸ ਚੌਕੀ ਪੁਰਖਾਲੀ ਵਿਖੇ ਬਤੌਰ ਚੌਕੀ ਇੰਚਾਰਜ ਚਾਰਜ ਸੰਭਾਲ ਲੈ ਲਿਆ ਹੈ | ਨਵੇਂ ਆਏ ਚੌਕੀ ਇੰਚਾਰਜ ਏ. ਐਸ .ਆਈ. ਗੁਰਨਾਮ ਸਿੰਘ ਨੇ ਇਲਾਕੇ 'ਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਇਲਾਕੇ ਦੇ ਲੋਕਾਂ ਤੋਂ ...

ਪੂਰੀ ਖ਼ਬਰ »

ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਮੋਰਿੰਡਾ, 10 ਅਗਸਤ (ਕੰਗ)-ਬਾਬਾ ਜ਼ੋਰਾਵਰ ਸਿੰਘ, ਫ਼ਤਿਹ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਪੰਜਾਬੀ ਵਿਭਾਗ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਡਾ. ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਸਾਡੇ ਤਿਉਹਾਰ ਮਨੋਰੰਜਨ ...

ਪੂਰੀ ਖ਼ਬਰ »

ਪੈਨਸ਼ਨਰਜ਼ ਮਹਾਂ ਸੰਘ ਇਕਾਈ ਮੋਰਿੰਡਾ ਦੀ ਹੋਈ ਮੀਟਿੰਗ

ਮੋਰਿੰਡਾ, 10 ਅਗਸਤ (ਪਿ੍ਤਪਾਲ ਸਿੰਘ)-ਪੰਜਾਬ ਰਾਜ ਪੈਨਸ਼ਨਰ ਸੀਨੀਅਰ ਸਿਟੀਜ਼ਨ ਇਕਾਈ ਮੋਰਿੰਡਾ ਦੀ ਮਹੀਨਾਵਾਰ ਮੀਟਿੰਗ ਇਕਾਈ ਦੇ ਪ੍ਰਧਾਨ ਰਾਮ ਸਰੂਪ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਯੈੱਸ ਬੈਂਕ ਮੋਰਿੰਡਾ ਦੇ ਮੈਨੇਜਰ ਅਰੁਣ ਕੁਮਾਰ ਅਤੇ ਬੈਂਕ ਸਟਾਫ਼ ...

ਪੂਰੀ ਖ਼ਬਰ »

ਅਗਨੀਪਥ ਯੋਜਨਾ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚਾ ਨੇ ਕੀਤੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ

ਨੂਰਪੁਰ ਬੇਦੀ, 10 ਅਗਸਤ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸੰਯੁਕਤ ਕਿਸਾਨ ਮੋਰਚਾ ਨੂਰਪੁਰ ਬੇਦੀ ਵਲੋਂ ਖੇਤਰ ਦੇ ਪਿੰਡ ਜੇਤੇਵਾਲ (ਸਿੰਬਲਮਾਜਰਾ) ਦੇ ਕਮਿਊਨਿਟੀ ਹਾਲ 'ਚ ਕੇਂਦਰ ਸਰਕਾਰ ਦੀ ਫ਼ੌਜ 'ਚ ਭਰਤੀ ਲਈ ਆਰੰਭੀ ਅਗਨੀਪਥ ਯੋਜਨਾ ਦੇ ਵਿਰੋਧ 'ਚ ਵਿਸ਼ਾਲ ਕਨਵੈੱਨਸ਼ਨ ...

ਪੂਰੀ ਖ਼ਬਰ »

ਆਦਰਸ਼ ਬਾਲ ਵਿਦਿਆਲਿਆ 'ਚ ਭਾਰਤੀ ਤਿਉਹਾਰਾਂ ਬਾਰੇ ਸਮਾਗਮ

ਨੰਗਲ, 10 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)-ਆਦਰਸ਼ ਬਾਲ ਵਿਦਿਆਲਿਆ 'ਚ ਭਾਰਤੀ ਤਿਉਹਾਰਾਂ ਬਾਰੇ ਇੱਕ ਸਮਾਗਮ ਕਰਵਾਇਆ ਗਿਆ | ਪਿ੍ੰਸੀਪਲ ਪੂਜਾ ਸ਼ਰਮਾ ਨੇ ਭਾਰਤ ਦੇ ਤਿਉਹਾਰਾਂ/ਮੇਲਿਆਂ ਬਾਰੇ ਚਰਚਾ ਕਰਦਿਆਂ ਵਖਰੇਵੇਂ ਵਾਲੇ ਸਭਿਆਚਾਰ ਤੇ ਅਖੰਡ ਭਾਰਤ ਬਾਰੇ ਵਿਸਥਾਰ ...

ਪੂਰੀ ਖ਼ਬਰ »

ਦੇਸ਼ ਭਗਤੀ ਤੇ ਸੱਭਿਆਚਾਰ ਪੇਸ਼ਕਾਰੀਆਂ ਨੂੰ ਦਰਸਾਉਂਦੀ ਵਿਦਿਆਰਥੀਆਂ ਦੀ ਰਿਹਰਸਲ ਸ਼ੁਰੂ

ਨੰਗਲ, 10 ਅਗਸਤ (ਪ੍ਰੀਤਮ ਸਿੰਘ ਬਰਾਰੀ)-ਆਜ਼ਾਦੀ ਦਿਹਾੜੇ ਮੌਕੇ ਉਪ ਮੰਡਲ ਪੱਧਰ ਦੇ ਸਮਾਰੋਹ ਲਈ ਦੇਸ਼ ਭਗਤੀ ਅਤੇ ਸਭਿਆਚਾਰਕ ਪੇਸ਼ਕਾਰੀਆਂ ਨੂੰ ਦਰਸਾਉਂਦੀ ਦੂਜੀ ਰਿਹਰਸਲ ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਨੰਗਲ ਵਿਖੇ ਕਰਵਾਈ ਗਈ | ਰਿਹਰਸਲ ਕਰਵਾਉਣ ਤੋ ਪਹਿਲਾ ...

ਪੂਰੀ ਖ਼ਬਰ »

ਭਾਜਪਾ ਗੋਹਲਣੀ ਮੰਡਲ ਨੇ ਕੱਢੀ ਤਿਰੰਗਾ ਯਾਤਰਾ

ਸੁਖਸਾਲ, 10 ਅਗਸਤ (ਧਰਮ ਪਾਲ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਭਾਜਪਾ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਜਪਾ ਗੋਹਲਣੀ ਮੰਡਲ ਵਲੋਂ ਮੰਡਲ ਪ੍ਰਧਾਨ ਵਰਿੰਦਰ ਕੁਮਾਰ ਵਿੱਕੀ ਦੀ ਅਗਵਾਈ ਹੇਠ ਵਿਸਾਲ ਤਿਰੰਗਾ ਯਾਤਰਾ ਕੱਢੀ ਗਈ | ਇਹ ਤਿਰੰਗਾ ...

ਪੂਰੀ ਖ਼ਬਰ »

ਪਿੰਡ ਸਹੇੜੀ ਵਿਖੇ ਸੀ.ਡੀ.ਪੀ.ਓ. ਦਫ਼ਤਰ ਮੋਰਿੰਡਾ ਵਲੋਂ ਸੁਵਿਧਾ ਕੈਂਪ ਲਗਾਇਆ

ਮੋਰਿੰਡਾ, 10 ਅਗਸਤ (ਕੰਗ)-ਪਿੰਡ ਸਹੇੜੀ ਵਿਖੇ ਸੀ.ਡੀ.ਪੀ.ਓ. ਦਫ਼ਤਰ ਮੋਰਿੰਡਾ ਵਲੋਂ ਸੁਵਿਧਾ ਕੈਂਪ ਲਗਾਇਆ ਗਿਆ, ਜਿਸ 'ਚ ਬੁਢਾਪਾ, ਵਿਧਵਾ ਅਤੇ ਅੰਗਹੀਣਾਂ ਲਈ ਪੈਨਸ਼ਨ ਦੇ ਫਾਰਮ ਭਰੇ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਪਰਵਾਈਜ਼ਰ ਕੁਲਦੀਪ ਕੌਰ ਅਤੇ ਸੁਪਰਵਾਈਜ਼ਰ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਡੀ-ਵਾਰਮਿੰਗ ਡੇਅ ਦਾ ਉਦਘਾਟਨ

ਰੂਪਨਗਰ, 10 ਅਗਸਤ (ਸਟਾਫ਼ ਰਿਪੋਰਟਰ)- ਜ਼ਿਲ੍ਹੇ ਵਿਚ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ (ਨੈਸ਼ਨਲ ਡੀਵਾਰਮਿੰਗ ਡੇਅ) ਦਾ ਰਸਮੀ ਉਦਘਾਟਨ ਸਿਵਲ ਸਰਜਨ ਰੂਪਨਗਰ ਵੱਲੋਂ ਸਥਾਨਕ ਗਾਂਧੀ ਮੈਮੋਰੀਅਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ...

ਪੂਰੀ ਖ਼ਬਰ »

ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ 'ਚ ਹੋਏ ਇੰਟਰ ਹਾਊਸ ਮੁਕਾਬਲੇ

Ðਰੂਪਨਗਰ, 10 ਅਗਸਤ (ਸਤਨਾਮ ਸਿੰਘ ਸੱਤੀ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੋਪੜ ਵਿਖੇ ਇੰਟਰ ਹਾਊਸ ਕੁਇਜ਼ ਮੁਕਾਬਲੇ ਕਰਵਾਏ ਗਏ | ਜਿਸ ਵਿਚ ਸਾਰੇ ਵਿੰਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਪ੍ਰਾਇਮਰੀ ਵਿੰਗ ਵਿਚੋਂ ਦਿਵਿਆ, ਜੋਤੀ, ਸਹਿਜਪ੍ਰੀਤ ਕੌਰ ਅਤੇ ਸ਼ਿਵਮ ...

ਪੂਰੀ ਖ਼ਬਰ »

ਸੇਂਟ ਕਾਰਮਲ ਸਕੂਲ ਰੂਪਨਗਰ 'ਚ ਰੱਖੜੀ ਦਾ ਤਿਉਹਾਰ ਮਨਾਇਆ

ਰੂਪਨਗਰ, 10 ਅਗਸਤ (ਸਤਨਾਮ ਸਿੰਘ ਸੱਤੀ)-ਸੇਂਟ ਕਾਰਮਲ ਸਕੂਲ ਰੂਪਨਗਰ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ | ਬੱਚਿਆਂ ਨੇ ਖ਼ੂਬਸੂਰਤ ਪ੍ਰੋਗਰਾਮ ਪੇਸ਼ ਕੀਤਾ | ਭਾਈ ਭੈਣ ਦੇ ਪਵਿੱਤਰ ਬੰਧਨ ਅਤੇ ਪਿਆਰ ਵਿਚ ਰੰਗ ਕੇ ਸਾਰਿਆਂ ਦਾ ਮਨ ਮੋਹ ਲਿਆ | ਵੱਖ- ਵੱਖ ਹਾਊਸਾਂ ਦੇ ...

ਪੂਰੀ ਖ਼ਬਰ »

ਸਰਕਾਰੀ ਆਈ.ਟੀ.ਆਈ. ਇਸਤਰੀਆਂ ਨੰਗਲ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਨੰਗਲ, 10 ਅਗਸਤ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਦੇ ਅਮੀਰ ਵਿਰਸੇ ਅਤੇ ਸਭਿਆਚਾਰ ਨੂੰ ਯਾਦ ਕਰਦਿਆਂ ਸਰਕਾਰੀ ਆਈ .ਟੀ .ਆਈ ਇਸਤਰੀਆਂ ਨੰਗਲ ਪਿ੍ੰਸੀਪਲ ਸ੍ਰੀ ਰਾਮ ਸਿੰਘ ਜੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਤੇ ਸਿੱਖਿਆਰਥੀਆਂ ਵਲੋਂ ਲੋਕ ਨਾਚ ...

ਪੂਰੀ ਖ਼ਬਰ »

ਸਰਬੋਤਮ ਹਾਈ ਸਕੂਲ ਵਜੋਂ ਦੂਜੀ ਵਾਰ 7.50 ਲੱਖ ਦਾ ਇਨਾਮ ਜਿੱਤਣ 'ਤੇ ਪੰਚਾਇਤ ਵਲੋਂ ਰਾਏਪੁਰ ਸਕੂਲ ਦੇ ਸਟਾਫ਼ ਦਾ ਸਨਮਾਨ

ਨੂਰਪੁਰ ਬੇਦੀ, 8 ਅਗਸਤ (ਹਰਦੀਪ ਸਿੰਘ ਢੀਂਡਸਾ)-ਸਰਕਾਰੀ ਹਾਈ ਸਕੂਲ ਰਾਏਪੁਰ ਵਲੋਂ ਲਗਾਤਾਰ ਦੂਜੀ ਵਾਰ ਸਾਢੇ ਸੱਤ ਲੱਖ ਦਾ ਇਨਾਮ ਜਿੱਤਣ 'ਤੇ ਪਿੰਡ ਦੀ ਪੰਚਾਇਤ ਅਤੇ ਸਕੂਲ ਕਮੇਟੀ ਨੇ ਸਕੂਲ ਦੇ ਸਟਾਫ਼ ਦਾ ਸਨਮਾਨ ਕੀਤਾ | ਇਸ ਮੌਕੇ ਸਕੂਲ ਮੁਖੀ ਸੀਮਾ ਦੇਵੀ ਨੇ ਦੱਸਿਆ ...

ਪੂਰੀ ਖ਼ਬਰ »

ਯਾਦਗਾਰੀ ਹੋ ਨਿੱਬੜਿਆ ਸਰਕਾਰੀ ਐਲੀਮੈਂਟਰੀ ਸਕੂਲ ਝਾਂਡੀਆਂ ਕਲਾਂ ਦਾ ਤੀਜ ਫ਼ੈਸਟੀਵਲ

ਨੂਰਪੁਰ ਬੇਦੀ, 10 ਅਗਸਤ (ਵਿੰਦਰ ਪਾਲ ਝਾਂਡੀਆ)-ਅੱਜ ਸਰਕਾਰੀ ਐਲੀਮੈਂਟਰੀ ਸਕੂਲ ਝਾਂਡੀਆਂ ਕਲਾਂ ਵਿਖੇ ਤੀਆਂ ਦਾ ਤਿਉਹਾਰ ਧੂਮ ਧੜੱਕੇ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਵੱਖ ਵੱਖ ਸਭਿਆਚਾਰਕ ਵੰਨਗੀਆਂ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ | ਗਿੱਧਾ, ਸੋਲੋ ਡਾਂਸ, ...

ਪੂਰੀ ਖ਼ਬਰ »

ਵਿਸ਼ਾ-ਮਾਹਿਰਾਂ ਨੇ ਕਹਾਣੀ ਲਿਖਣ ਵਿਧਾਵਾਂ ਬਾਰੇ ਜਾਣਕਾਰੀ ਦਿੱਤੀ

ਸ੍ਰੀ ਚਮਕੌਰ ਸਾਹਿਬ, 10 ਅਗਸਤ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਵਿਖੇ, ਵਿਸ਼ਾ ਮਾਹਿਰਾਂ ਨੇ ਕਹਾਣੀ ਲਿਖਣ ਦੀਆਂ ਵਿਧਾਵਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ 'ਤੇ ਮੁੱਖ ਵਕਤਾ ਵਜੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX