ਤਾਜਾ ਖ਼ਬਰਾਂ


ਤੀਜੇ ਟੀ-20 'ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ
. . .  1 day ago
9 ਓਵਰਾਂ ਵਿਚ ਭਾਰਤ ਦਾ ਸਕੋਰ 81/2
. . .  1 day ago
ਭਾਰਤ ਦਾ ਸਕੋਰ 6 ਓਵਰਾਂ ਵਿਚ 50/2
. . .  1 day ago
ਰਾਜਸਥਾਨ 'ਚ ਵੱਡਾ ਬਦਲਾਅ , 82 ਕਾਂਗਰਸੀ ਵਿਧਾਇਕ ਦੇ ਸਕਦੇ ਹਨ ਅਸਤੀਫ਼ੇ - ਕਾਂਗਰਸੀ ਆਗੂ ਪ੍ਰਤਾਪ ਸਿੰਘ
. . .  1 day ago
ਭਾਰੀ ਬਾਰਿਸ਼ ਕਾਰਨ ਕਿਸਾਨ ਦੇ ਬਰਾਂਡੇ ਦੀ ਡਿੱਗੀ ਛੱਤ, ਬਰਾਂਡੇ ਦੀ ਛੱਤ ਹੇਠ ਦੱਬਿਆ ਟਰੈਕਟਰ
. . .  1 day ago
ਸੂਲਰ ਘਰਾਟ, 25 ਸਤੰਬਰ (ਜਸਵੀਰ ਸਿੰਘ ਔਜਲਾ)- ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਦੇ ਕਿਸਾਨ ਹਰਜੀਤ ਸਿੰਘ ਦੀ ਤੇਜ਼ ਬਾਰਿਸ਼ ਹੋਣ ਨਾਲ ਬਰਾਂਡੇ ਦੀ ਛੱਤ ਡਿੱਗ ਗਈ, ਜਿਸ ਨਾਲ ਪਰਿਵਾਰ ਦਾ ਕਾਫ਼ੀ ਨੁਕਸਾਨ ਹੋ ਗਿਆ...
ਐੱਸ.ਜੀ.ਪੀ.ਸੀ ਦੇ ਯਤਨਾਂ ਸਦਕਾ, ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ ਕਈ ਭਾਰਤੀ
. . .  1 day ago
ਨਵੀਂ ਦਿੱਲੀ, 25 ਸਤੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ 38 ਬਾਲਗਾਂ, 14 ਬੱਚਿਆਂ ਅਤੇ 3 ਨਿਆਣਿਆਂ ਨੂੰ ਲੈ ਕੇ ਇਕ ਵਿਸ਼ੇਸ਼ ਉਡਾਣ ਅਫਗਾਨਿਸਤਾਨ ਦੇ ਕਾਬੁਲ ਤੋਂ ਦਿੱਲੀ ਪਹੁੰਚੀ। ਦਸ ਦੇਈਏ ਕਿ ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਹਮਲੇ ਤੋਂ ਬਾਅਦ ਹੁਣ ਤੱਕ 68 ਅਫ਼ਗਾਨ ਹਿੰਦੂ ਅਤੇ ਸਿੱਖ ਪਹੁੰਚ ਚੁੱਕੇ ਹਨ।
ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਹੈਦਰਾਬਾਦ, 25 ਸਤੰਬਰ-ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ
. . .  1 day ago
ਨਵੀਂ ਦਿੱਲੀ, 25 ਸਤੰਬਰ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਹਨ।
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 26 ਸਤੰਬਰ ਨੂੰ
. . .  1 day ago
ਬੁਢਲਾਡਾ, 25 ਸਤੰਬਰ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 26 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 4:00 ਵਜੇ ਕੋਠੀ ਨੰ...
1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਨਗਰ ਪਾਲਿਕਾ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਤਾਇਨਾਤ ਕਲਰਕ ਕਿਰਨਦੀਪ...
ਬੰਗਲਾਦੇਸ਼: ਨਦੀ 'ਚ ਕਿਸ਼ਤੀ ਪਲਟਣ ਕਾਰਨ 23 ਲੋਕਾਂ ਦੀ ਮੌਤ, ਦਰਜਨਾਂ ਲੋਕ ਹੋਏ ਲਾਪਤਾ
. . .  1 day ago
ਨਵੀਂ ਦਿੱਲੀ, 25 ਸਤੰਬਰ-ਬੰਗਲਾਦੇਸ਼ 'ਚ ਇਕ ਨਦੀ 'ਚ ਇਕ ਕਿਸ਼ਤੀ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਕਿਸ਼ਤੀ ਦੇ ਪਲਣਨ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨ ਲੋਕ ਲਾਪਤਾ ਹੋ ਗਏ ਹਨ।
ਆੜ੍ਹਤੀਆ ਮਾਸਟਰ ਮਥਰਾ ਦਾਸ ਦਾ ਹੋਇਆ ਦਿਹਾਂਤ
. . .  1 day ago
ਲੌਂਗੋਵਾਲ, 25 ਸਤੰਬਰ (ਸ.ਸ.ਖੰਨਾ,ਵਿਨੋਦ)-ਕਸਬਾ ਲੌਂਗੋਵਾਲ ਦੇ ਨਾਮਵਰ ਆੜ੍ਹਤੀਆ ਮਾਸਟਰ ਮਥੁਰਾ ਦਾਸ ਜੋ ਕਿ 90 ਸਾਲਾਂ ਦੇ ਸਨ ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ...
ਡਰੋਨ ਰਾਹੀਂ ਨਸ਼ਾ ਤਸਕਰੀ ਜਾਰੀ, ਬੀ.ਐੱਸ.ਐੱਫ ਨੇ ਚਾਰ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅੰਮ੍ਰਿਤਸਰ, 25 ਸਤੰਬਰ- ਸੀਮਾ ਸੁਰੱਖਿਆ ਬਲ ਨੂੰ ਸਰਹੱਦੀ ਖ਼ੇਤਰ 'ਚ ਵੱਡੀ ਕਾਮਯਾਬੀ ਮਿਲੀ ਹੈ। ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ...
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਪੰਜਾਬੀ ਫ਼ਿਲਮੀ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਨਿਵਾਸੀ ਪੰਜਾਬੀ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਡਾਇਰੈਕਟਰ ਦੇ ਪਿਤਾ ਕ੍ਰਿਸ਼ਨ ਦਾਸ...
ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ
. . .  1 day ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਉਸ ਵੇਲੇ ਜ਼ਬਰਦਸਤ ਸਿਆਸੀ ਝਟਕਾ ਮਿਲਿਆ ਜਦ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ...
ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ ਖ਼ੁਸ਼ੀ
. . .  1 day ago
ਅਹਿਮਦਾਬਾਦ, 25 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਵਾਬਾਜ਼ੀ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਹਿਮਤੀ ਬਣੀ ਸੀ। ਅਸੀਂ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ...
ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  1 day ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  1 day ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  1 day ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਖੰਨਾ / ਸਮਰਾਲਾ

ਲੋਕ ਬਾਦਲ ਮੁਕਤ ਪੰਜਾਬ ਚਾਹੁੰਦੇ ਹਨ-ਰਾਜਾ ਵੜਿੰਗ ਰਾਜਾ ਗਿੱਲ ਦੀ ਅਗਵਾਈ 'ਚ ਕੱਢੀ ਤਿਰੰਗਾ ਯਾਤਰਾ

ਸਮਰਾਲਾ, 10 ਅਗਸਤ (ਗੋਪਾਲ ਸੋਫਤ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਕੇ ਹਰ ਵਰਗ ਧਰਨਿਆਂ ਰਾਹੀ ਸੰਘਰਸ਼ ਕਰ ਰਿਹਾ ਹੈ, ਜੋ ਪੰਜਾਬ ਦੇ ਨਵੇਂ ਬਦਲਾਓ ਵਾਲੇ ਪਾਸੇ ਜਾਣ ਦਾ ਪ੍ਰਤੀਕ ਹੈ¢ ਰਾਜਾ ਵੜਿੰਗ ਅੱਜ ਕੁਲ ਹਿੰਦ ਕਾਂਗਰਸ ਵਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਮਰਾਲਾ ਹਲਕੇ 'ਚ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਨਾਲ ਤਿਰੰਗਾ ਯਾਤਰਾ ਕੱਢਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ¢ਅਕਾਲੀ ਦਲ ਬਾਦਲ ਵਿਚ ਉਠ ਰਹੀਆਂ ਬਾਗ਼ੀ ਸੁਰਾਂ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ 'ਤੇ ਇਕ ਪਰਿਵਾਰ ਦਾ ਕਬਜ਼ਾ ਹੈ ਅਤੇ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਬਾਦਲ ਮੁਕਤ ਪੰਜਾਬ ਹੋਣਾ ਚਾਹੀਦਾ ਹੈ | ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਇਸ ਤਿਰੰਗਾ ਯਾਤਰਾ ਦਾ ਮੁੱਖ ਮਕਸਦ ਦੇਸ਼ ਨੂੰ ਜੋੜਨਾ ਹੈ, ਜਦਕਿ ਭਾਜਪਾ ਦੇਸ਼ ਨੂੰ ਤੋੜਨ ਵਿਚ ਲੱਗੀ ਹੋਈ ਹੈ ¢ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੀ ਨਵੀਂ ਚੁਣੀ 'ਆਪ' ਦੀ ਸਰਕਾਰ ਤੋਂ ਲੋਕ ਪੰਜ ਮਹੀਨਿਆਂ ਵਿਚ ਹੀ ਅੱਕ ਗਏ ਹਨ ¢ ਇਸ ਯਾਤਰਾ ਵਿਚ ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਰਪੰਚ ਜੋਗਾ ਬਲਾਲਾ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ, ਸਥਾਨਕ ਨਗਰ ਕੌਂਸਲ ਦੇ ਉਪ ਪ੍ਰਧਾਨ ਸਨੀ ਦੁਆ, ਜਸਵਿੰਦਰ ਸਿੰਘ ਗੋਗੀ ਪਪੜੌਦੀ, ਸਾਬਕਾ ਚੇਅਰਮੈਨ ਜਗਜੀਤ ਸਿੰਘ ਪਿ੍ਥੀਪੁਰ, ਯੂਥ ਆਗੂ ਮਨਪ੍ਰੀਤ ਸਿੰਘ ਜਲਣਪੁਰ, ਡਾ. ਸੁਰਜੀਤ ਉਪ ਪ੍ਰਧਾਨ ਬਲਾਕ ਕਾਂਗਰਸ, ਰਿੰਕੂ ਥਾਪਰ, ਸੰਨੀ ਸ਼ਰਮਾ, ਹਰਚੰਦ ਸਿੰਘ ਮਲਕਪੁਰ, ਮਿੱਤਰਪਾਲ ਸਿੰਘ ਲਵਲੀ, ਬਲਜੀਤ ਸਿੰਘ ਸਰਪੰਚ, ਕਸਤੂਰੀ ਲਾਲ ਮਿੰਟੂ, ਲਾਡੀ ਬਗ਼ਲੀ ਅਤੇ ਵਿਸ਼ਾਲ ਭਾਰਤੀ ਆਦਿ ਸਮੇਤ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਪਿੰਡਾਂ ਦੇ ਸਰਪੰਚ ਅਤੇ ਅਹੁਦੇਦਾਰ ਵੀ ਸ਼ਾਮਲ ਸਨ ¢

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ

ਪਾਇਲ, 10 ਅਗਸਤ (ਰਾਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ਪਿੰਡ ਅਲੂਣਾ ਮਿਆਨਾ ਵਿੱਚ ਸੁਖਵਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਹੋਈ¢ ਇਸ ਮੀਟਿੰਗ ਵਿੱਚ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰ ਨੇ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਮੰਡੀ ਬੋਰਡ ਦੇ ਸੀਵਰੇਜ ਵਿਭਾਗ ਦੀ ਵੱਡੀ ਅਣਗਹਿਲੀ, ਪਾਈਪ ਲੀਕ ਹੋਣ ਕਾਰਨ ਸੜਕ ਧਸੀ

ਮਾਛੀਵਾੜਾ ਸਾਹਿਬ, 10 ਅਗਸਤ (ਸੁਖਵੰਤ ਸਿੰਘ ਗਿੱਲ/ਮਨੋਜ ਕੁਮਾਰ)-ਪੰਜਾਬ ਮੰਡੀ ਬੋਰਡ ਵਲੋਂ ਅਨਾਜ ਮੰਡੀ ਮਾਛੀਵਾੜਾ 'ਚ ਪਾਏ ਸੀਵਰੇਜ ਦੀ ਨਿਕਾਸੀ ਵਾਲੀ ਪਾਈਪ ਨੂੰ ਲੈ ਕੇ ਵਰਤੀ ਗਈ ਵੱਡੀ ਅਣਗਹਿਲੀ ਦੇ ਚੱਲਦਿਆਂ ਮੁੱਖ ਸੜਕ ਉੱਪਰ ਪਾਈ ਪਾਈਪ ਦੇ ਲੀਕ ਹੋਣ ਕਾਰਨ ਸੜਕ ...

ਪੂਰੀ ਖ਼ਬਰ »

ਫੱਲੇਵਾਲ ਸਕੂਲ ਦੇ ਕਾਮਰਸ ਸਟਰੀਮ ਦੇ ਬੱਚਿਆਂ ਦੀ ਬੈਂਕ ਫੇਰੀ ਕਰਵਾਈ

ਅਹਿਮਦਗੜ੍ਹ, 10 ਅਗਸਤ (ਪੁਰੀ)-ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਫੱਲੇਵਾਲ ਦੇ ਬਾਰ੍ਹਵੀਂ ਕਾਮਰਸ ਦੇ ਵਿਦਿਆਰਥੀਆਂ ਦਾ ਐੱਚ. ਡੀ. ਐੱਫ਼. ਸੀ. ਬੈਂਕ ਅਹਿਮਦਗੜ੍ਹ ਦਾ ਦੌਰਾ ਕਰਵਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਨੂੰ ਬੈਂਕ ਦੇ ਵੱਖ-ਵੱਖ ਵਿਭਾਗ ਦੇ ਕੰਮਾਂ, ਬੈਂਕ ਦੇ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗ਼ਾਲਿਬ ਦੀ ਮੀਟਿੰਗ

ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਤਹਿਸੀਲ ਕੰਪਲੈਕਸ ਖੰਨਾ ਵਿਖੇ ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗ਼ਾਲਿਬ ਦੇ ਤਹਿਸੀਲ ਪ੍ਰਧਾਨ ਸ਼ੇਰ ਸਿੰਘ ਫ਼ਤਿਹਗੜ੍ਹ ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ | ਮੀਟਿੰਗ ਵਿਚ ਆਲਮਜੀਤ ਸਿੰਘ ਚਕੋਹੀ ਆਲ ...

ਪੂਰੀ ਖ਼ਬਰ »

ਪੈਰਾਗਰੀਨ ਕੰਪਨੀ ਦੇ ਹਟਾਏ ਵਰਕਰਾਂ ਦੇ ਹੱਕ 'ਚ ਮਜ਼ਦੂਰ ਯੂਨੀਅਨ ਅਤੇ ਮੋਲਡਰ ਵਰਕਰਜ਼ ਯੂਨੀਅਨ ਆਈ

ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਪੈਰਾਗਰੀਨ ਕੰਪਨੀ ਜੋ ਰੇਲਵੇ ਲਾਈਨ ਵਿਖੇ ਕਾਰੀਡੋਰ ਬਣਾ ਰਹੀ ਟਾਟਾ ਕੰਪਨੀ ਨੂੰ ਸੁਰੱਖਿਆ ਮੁਹੱਈਆ ਕਰਵਾ ਰਹੀ ਹੈ ਦੇ ਕੰਮ ਤੋਂ ਹਟਾਏ ਵਰਕਰਾਂ ਦੀ ਮੀਟਿੰਗ ਮਜ਼ਦੂਰ ਯੂਨੀਅਨ ਖੰਨਾ ਦੇ ਪ੍ਰਧਾਨ ਮਲਕੀਤ ਸਿੰਘ ਅਤੇ ਮੋਲਡਰ ...

ਪੂਰੀ ਖ਼ਬਰ »

ਸਕੂਲ ਵੈਨ ਹਾਦਸੇ 'ਚ ਜ਼ਖ਼ਮੀ ਬੱਚਿਆਂ ਦਾ ਹਲਕਾ ਵਿਧਾਇਕ ਗਿਆਸਪੁਰਾ ਨੇ ਪੁੱਛਿਆ ਹਾਲ-ਚਾਲ

ਮਲੌਦ, 10 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬੀਤੇ ਦਿਨੀਂ ਇੱਕ ਨਿੱਜੀ ਸਕੂਲ ਦੀ ਵੈਨ ਅਤੇ ਆਲਟੋ ਕਾਰ ਵਿਚਕਾਰ ਟੱਕਰ ਹੋ ਜਾਣ ਕਾਰਨ ਵੈਨ ਵਿਚ ਸਵਾਰ ਬੱਚੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ | ਜਿਨ੍ਹਾਂ ਵਿਚੋਂ ਕੁੱਝ ਬੱਚਿਆਂ ਨੂੰ ਰਾਜਵੰਤ ਹਸਪਤਾਲ ਦੋਰਾਹਾ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਕਾੈਪ 17 ਨੂੰ -ਪੁਸ਼ਕਰਰਾਜ ਸਿੰਘ

ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ)-ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਖੰਨਾ ਅਤੇ ਸਮੂਹ ਇਲਾਕਾ ਨਿਵਾਸੀਆਂ ਦੀ ਮਦਦ ਨਾਲ 17 ਅਗਸਤ ਦਿਨ ਬੁੱਧਵਾਰ ਨੂੰ ਰਾਮਗੜ੍ਹੀਆਂ ਭਵਨ ਜੀ. ਟੀ. ਖੰਨਾ ਵਿਖੇ ਮੁਫ਼ਤ ਮੈਡੀਕਲ ਕਾੈਪ ਲਗਾਇਆ ਜਾ ਰਿਹਾ ਹੈ | ਸਮਾਜ ਸੇਵੀ ਪੁਸ਼ਕਰਰਾਜ ...

ਪੂਰੀ ਖ਼ਬਰ »

ਪਿੰਡ ਭਾਦਲਾ ਨੀਵਾਂ 'ਚ ਤੀਆਂ ਦੇ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਵਿਧਾਇਕ ਸੌਂਦ ਪਹੁੰਚੇ

ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ)-ਪਿੰਡ ਭਾਦਲਾ ਨੀਵਾਂ ਵਿਖੇ ਬਾਜੀਗਰ ਬਸਤੀ 'ਚ ਤੀਆਂ ਦਾ ਤਿਉਹਾਰ ਆਪ ਆਗੂ ਬੀਬੀ ਪੰਮੀ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ¢ ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਨੇ ਪੰਜਾਬੀ ਲੋਕ ਗੀਤਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਬਾਲ ਸੁਧਾਰ ਘਰ 'ਚੋਂ ਨਸ਼ੀਲੇ ਪਦਾਰਥ ਬਰਾਮਦ

ਲੁਧਿਆਣਾ, 10 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਿਮਲਾਪੁਰੀ ਸਥਿਤ ਬਾਲ ਸੁਧਾਰ ਘਰ ਵਿਚੋਂ ਅਧਿਕਾਰੀਆਂ ਵਲੋਂ ਚੈਕਿੰਗ ਦੌਰਾਨ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਬਾਲ ਸੁਧਾਰ ਦੇ ਅਧਿਕਾਰੀਆਂ ਵਲੋਂ ਇਹ ਮਾਮਲਾ ਪੁਲਿਸ ਨੂੰ ਸੌਂਪ ਦਿੱਤਾ ...

ਪੂਰੀ ਖ਼ਬਰ »

ਕੈਪਟਨ ਨੰਦ ਲਾਲ ਮਾਜਰੀ ਦੀ ਅਗਵਾਈ ਵਿਚ ਸਾਬਕਾ ਸੈਨਿਕਾਂ ਦੀ ਮੀਟਿੰਗ

ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਖੰਨਾ ਵਿਖੇ ਸਾਬਕਾ ਸੈਨਿਕਾਂ ਦੀ ਮੀਟਿੰਗ ਕੈਪਟਨ ਨੰਦ ਲਾਲ ਮਾਜਰੀ ਦੀ ਪ੍ਰਧਾਨਗੀ ਹੇਠ ਹੋਈ | ਮਾਜਰੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਾਬਕਾ ਸੈਨਿਕਾਂ ਦੀਆਂ ਰਹਿੰਦੀਆਂ ਜਾਇਜ਼ ਮੰਗਾਂ ਨੂੰ ...

ਪੂਰੀ ਖ਼ਬਰ »

ਏ. ਐੱਸ. ਗਰੁੱਪ ਦੀ ਐੱਨ. ਐੱਨ. ਐੱਸ. ਤੇ ਰੈੱਡ ਰੀਬਨ ਕਲੱਬ ਵਲੋਂ ਹਰ ਘਰ ਤਿਰੰਗਾ ਮੁਹਿੰਮ

ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ)-ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਸ, ਖੰਨਾ ਦੀ ਐਨ. ਐਨ. ਐੱਸ. ਯੁਨਿਟ ਅਤੇ ਰੈੱਡ ਰੀਬਨ ਕਲੱਬ ਵਲੋਂ ਆਜ਼ਾਦੀ ਦੇ 75ਵੇਂ ਵਰ੍ਹੇਗੰਢ ਤੇ ਅੰਮਿ੍ਤ ਮਹਾਂ ਉਤਸਵ ਨੂੰ ਸਮਰਪਿਤ ਹਰ ਘਰ ਤਿਰੰਗਾ ਮੁਹਿੰਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਵਿਭਾਗੀ ਤਰੱਕੀ ਲਈ ਪ੍ਰੀਖਿਆ ਦੇ ਪੱਤਰ ਨੂੰ ਤੁਰੰਤ ਰੱਦ ਕਰੇ ਵਿਭਾਗ-ਲੈਕਚਰਾਰ ਯੂਨੀਅਨ

ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ)-ਸਿੱਖਿਆ ਵਿਭਾਗ ਵੱਲੋਂ 2018 ਤੋ ਬਾਅਦ ਭਰਤੀ ਅਤੇ ਤਰੱਕੀ ਉਪਰੰਤ ਵਿਭਾਗੀ ਪ੍ਰੀਖਿਆ ਲਈ ਜਾਰੀ ਪੱਤਰ ਦੇ ਮੁੱਦੇ 'ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸੂਬਾ ਸਲਾਹਕਾਰ ਸੁਖਦੇਵ ਸਿੰਘ ਰਾਣਾ ਤੇ ...

ਪੂਰੀ ਖ਼ਬਰ »

ਅਨਾਜ ਮੰਡੀ ਮਜ਼ਦੂਰ ਐਸੋਸੀਏਸ਼ਨ ਨੇ ਮੰਗਾਂ ਨਾ ਮੰਨਣ 'ਤੇ ਕੀਤਾ ਪੰਜਾਬ ਪੱਧਰੀ ਸੰਘਰਸ਼ ਦਾ ਐਲਾਨ

ਸਮਰਾਲਾ, 10 ਅਗਸਤ (ਗੋਪਾਲ ਸੋਫਤ)-ਸਥਾਨਕ ਅਨਾਜ ਮੰਡੀ ਮਜ਼ਦੂਰ ਐਸੋਸੀਏਸ਼ਨ ਦੀ ਇੱਕ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ¢ ਜਿਸ ਵਿਚ ਅਨਾਜ ਮੰਡੀ ਦੇ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕਰਨ ਲਈ ਅਨਾਜ ...

ਪੂਰੀ ਖ਼ਬਰ »

ਰੱਖੜੀ ਦਾ ਤਿਉਹਾਰ ਮਨਾਇਆ

ਬੀਜਾ, 10 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸ੍ਰੀ ਅੰਮਿ੍ਤਸਰ ਦੇ ਅਧੀਨ ਚੱਲ ਰਹੀ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਮੰਜੀ ਸਾਹਿਬ ਕੋਰਟਾਂ ਵਿਖੇ ਰੱਖੜੀ ਅਤੇ ਕਾਰਡ ਬਣਾਉਣ ਦੇ ਮੁਕਾਬਲੇ ਕਰਵਾਏ ...

ਪੂਰੀ ਖ਼ਬਰ »

ਸੇਂਟ ਮਦਰ ਟੈਰੇਸਾ ਸਕੂਲ ਵਿਚ ਰੱਖੜੀ ਦਾ ਤਿਉਹਾਰ ਮਨਾਇਆ

ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ 'ਤੇ ਸਥਿਤ ਸ਼ਹਿਰ ਦੇ ਪ੍ਰਸਿੱਧ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਰੱਖੜੀ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਤਿਉਹਾਰ ਨੂੰ ਮਨਾਉਣ ਦਾ ਉਦੇਸ਼ ਬੱਚਿਆਂ ਨੂੰ ਭੈਣ-ਭਰਾ ਦੇ ਰਿਸ਼ਤੇ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਸਕੂਲ ਬੁੱਢੇਵਾਲ ਵਿਖੇ ਸੈਮੀਨਾਰ ਕਰਵਾਇਆ

ਕੁਹਾੜਾ, 10 ਅਗਸਤ (ਸੰਦੀਪ ਸਿੰਘ ਕੁਹਾੜਾ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੁੱਢੇਵਾਲ ਵਿਖੇ ਨਨਕਾਣਾ ਸਾਹਿਬ ਟਰੱਸਟ ਦੇ ਸਹਿਯੋਗ ਨਾਲ ਬਾਲ ਮਨੋਵਿਗਿਆਨ ਵਿਸ਼ੇ 'ਤੇ ਇੱਕ ਦਿਵਸੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ਸੈਮੀਨਾਰ ਵਿਚ ਨਨਕਾਣਾ ਸਾਹਿਬ ...

ਪੂਰੀ ਖ਼ਬਰ »

ਪੇਟ ਦੇ ਕੀੜਿਆਂ ਤੋਂ ਮੁਕਤੀ ਦੀ ਰਾਸ਼ਟਰੀ ਦਿਵਸ ਮੌਕੇ 19,888 ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਗੋਲੀ ਖਵਾਈ ਗਈ-ਡਾ. ਰਵੀ ਦੱਤ

ਖੰਨਾ, 9 ਅਗਸਤ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਡਾ. ਹਤਿੰਦਰ ਕੌਰ ਦੀਆਂ ਹਦਾਇਤਾਂ ਅਤੇ ਡਾ. ਰਵੀ ਦੱਤ ਐੱਸ. ਐਮ. ਓ. ਮਾਨੂੰਪੁਰ ਦੀ ਅਗਵਾਈ ਵਿਚ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਮੌਕੇ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਬਲਾਕ ਅਧੀਨ ਪੈਂਦੇ ...

ਪੂਰੀ ਖ਼ਬਰ »

ਡਾ. ਬੱਤਰਾ ਨੂੰ ਕੈਨੇਡੀਅਨ ਐੱਮ. ਪੀ. ਰੂਬੀ ਸਹੋਤਾ ਨੇ ਪੰਜਾਬ ਦਾ ਮਾਣ ਐਵਾਰਡ ਨਾਲ ਕੀਤਾ ਸਨਮਾਨਿਤ

ਅਹਿਮਦਗੜ੍ਹ, 10 ਅਗਸਤ (ਪੁਰੀ)-ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਸੰਸਥਾ ਲੋਕ ਜਾਗਰੂਕਤਾ ਫਾੳਾੂਡੇਸ਼ਨ ਦੇ ਪ੍ਰਧਾਨ ਡਾਕਟਰ ਦੀਪੇਸ਼ ਬੱਤਰਾ ਦਾ ਕੈਨੇਡੀਅਨ ਮੈਂਬਰ ਪਾਰਲੀਮੈਂਟ ਰੂਬੀ ...

ਪੂਰੀ ਖ਼ਬਰ »

ਘਰ ਅੰਦਰ ਦਾਖਲ ਹੋ ਕੇ ਲੱਖਾਂ ਰੁਪਏ ਨਕਦੀ ਤੇ ਗਹਿਣੇ ਕੀਤੇ ਚੋਰੀ

ਖੰਨਾ, 10 ਅਗਸਤ (ਮਨਜੀਤ ਸਿੰਘ ਧੀਮਾਨ)- ਲਲਹੇੜੀ ਰੋਡ ਗੁਰੂ ਤੇਗ ਬਹਾਦਰ ਨਗਰ ਵਿਖੇ ਨਾਮਾਲੂਮ ਵਿਅਕਤੀਆਂ ਨੇ ਘਰ ਅੰਦਰ ਦਾਖਲ ਹੋ ਕੇ ਲੱਖਾਂ ਰੁਪਏ, ਨਗਦੀ ਤੇ ਗਹਿਣੇ ਚੋਰੀ ਕਰਨ ਦਾ ਸਮਾਚਾਰ ਹੈ | ਜਾਂਚ ਅਧਿਕਾਰੀ ਏ. ਐੱਸ. ਆਈ. ਮੁਖ਼ਤਿਆਰ ਸਿੰਘ ਥਾਣਾ ਸਿਟੀ ਖੰਨਾ ਨੇ ...

ਪੂਰੀ ਖ਼ਬਰ »

ਬੀ. ਐਡ ਅਧਿਆਪਕ ਫ਼ਰੰਟ ਯੂਨੀਅਨ ਦੇ ਬਲਾਕ ਪੱਧਰੀ ਕਮੇਟੀ ਦੀ ਚੋਣ

ਕੁਹਾੜਾ, 10 ਅਗਸਤ (ਸੰਦੀਪ ਸਿੰਘ ਕੁਹਾੜਾ)-ਬੀ. ਐਡ ਅਧਿਆਪਕ ਫ਼ਰੰਟ ਦੇ ਮਾਂਗਟ -2 ਅਤੇ 3 ਬਲਾਕ ਦੀ ਅਹਿਮ ਮੀਟਿੰਗ ਕੁਹਾੜਾ ਵਿਖੇ ਕੀਤੀ ਗਈ | ਜਿਸ ਵਿਚ ਅਧਿਆਪਕ ਆਗੂਆਂ ਵੱਲੋਂ ਬਲਾਕ ਪ੍ਰਧਾਨ ਅਤੇ ਬਲਾਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਮੀਟਿੰਗ ਵਿਚ ਸਮੂਹ ...

ਪੂਰੀ ਖ਼ਬਰ »

ਘਰੋਂ ਕੰਮ 'ਤੇ ਗਿਆ ਨੌਜਵਾਨ ਹੋਇਆ ਲਾਪਤਾ

ਖੰਨਾ, 10 ਅਗਸਤ (ਮਨਜੀਤ ਸਿੰਘ ਧੀਮਾਨ)-ਘਰ ਤੋਂ ਕੰਮ ਤੇ ਗਏ ਨੌਜਵਾਨ ਦੇ ਭੇਦਭਰੇ ਹਾਲਾਤ ਵਿਚ ਘੁੰਮ ਹੋ ਜਾਣ ਦਾ ਸਮਾਚਾਰ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਖੰਨਾ ਦੇ ਏ. ਐੱਸ. ਆਈ. ਹਰਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ...

ਪੂਰੀ ਖ਼ਬਰ »

ਸਾਹਨੇਵਾਲ ਕਿ੍ਕਟ ਟੂਰਨਾਮੈਂਟ 'ਚ ਰਸੂਲਪੁਰ ਦੀ ਟੀਮ ਨੇ ਕੱਪ ਜਿੱਤਿਆ

ਸਾਹਨੇਵਾਲ, 9 ਅਗਸਤ (ਅਮਰਜੀਤ ਸਿੰਘ ਮੰਗਲੀ)-ਸਾਹਨੇਵਾਲ ਪੁਰਾਣੀ ਦਾਣਾ ਮੰਡੀ ਯੂਥ ਸਪੋਰਟਸ ਕਲੱਬ ਦੇ ਪ੍ਰਧਾਨ ਸਾਹਿਲ ਚਿਟਕਾਰਾ ਅਤੇ ਕਰਨ ਅਨੇਜਾ ਦੀ ਪ੍ਰਧਾਨਗੀ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਦੇ ਖੇਡ ਗਰਾਊਾਡ 'ਚ ਕਿ੍ਕਟ ਟੂਰਨਾਮੈਂਟ ...

ਪੂਰੀ ਖ਼ਬਰ »

ਲੜਕੀਆਂ ਨੇ ਤੀਆਂ ਦਾ ਤਿਉਹਾਰ ਮਨਾਇਆ

ਮਾਛੀਵਾੜਾ ਸਾਹਿਬ, 10 ਅਗਸਤ (ਸੁਖਵੰਤ ਸਿੰਘ ਗਿੱਲ)-ਭੈਣੀ ਸਾਹਿਬ ਵਿਖੇ ਪਿੰਡ ਦੀਆਂ ਨੌਜਵਾਨ ਲੜਕੀਆਂ ਅਤੇ ਬਜ਼ੁਰਗ ਔਰਤਾਂ ਤੇ ਛੋਟੀਆਂ ਬੱਚੀਆਂ ਵਲੋਂ ਪੁਰਾਤਨ ਰਵਾਇਤਾਂ ਨੂੰ ਜਾਰੀ ਰੱਖਦਿਆਂ ਹੋਇਆ ਤੀਜ ਦੀਆਂ ਤੀਆਂ ਦਾ ਤਿਉਹਾਰ ਮਨਾਇਆ | ਪਿੰਡ ਦੀ ਸਾਂਝੀ ਥਾਂ 'ਤੇ ...

ਪੂਰੀ ਖ਼ਬਰ »

ਕੰਨਿਆ ਸਕੂਲ ਮਲੌਦ ਵਿਖੇ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

ਮਲੌਦ, 10 ਅਗਸਤ (ਦਿਲਬਾਗ ਸਿੰਘ ਚਾਪੜਾ)-ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾਇਰੈਕਟਰ ਐੱਸ. ਸੀ. ਆਰ. ਟੀ. ਪੰਜਾਬ ਅਤੇ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਪੰਜਾਬ ਵਲੋਂ ਸਟੇਟ ਲੈਵਲ ਮੈਥ ਉਲੰਪੀਆਡ 2021-2022 ਦਾ ਪੰਜਾਬ ਪੱਧਰੀ ਮੁਕਾਬਲਾ ਕਰਵਾਇਆ ਗਿਆ | ...

ਪੂਰੀ ਖ਼ਬਰ »

34 ਤਹਿਸੀਲਦਾਰਾਂ ਦੇ ਤਬਾਦਲੇ

ਲੁਧਿਆਣਾ, 10 ਅਗਸਤ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਮਾਲ ਵਿਭਾਗ ਵਿਚ ਤਾਇਨਾਤ ਲਗਭਗ ਤਿੰਨ ਦਰਜਨ ਦੇ ਕਰੀਬ ਮਾਲ ਅਧਿਕਾਰੀਆਂ ਦੇ ਤਬਾਦਲੇ ਕਰਕੇ ਇਧਰੋਂ ਉਧਰ ਕੀਤਾ ਗਿਆ ਹੈ | ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਸਕੱਤਰ-ਕਮ-ਵਿੱਤੀ ਕਮਿਸ਼ਨਰ ਚੰਡੀਗੜ੍ਹ ਪੰਜਾਬ ਵਲੋਂ ...

ਪੂਰੀ ਖ਼ਬਰ »

ਬੰਦੀ ਸਿੰਘਾਂ ਸਮੇਤ ਤਮਾਮ ਸਿਆਸੀ ਤੇ ਸਜ਼ਾ ਭੁਗਤ ਚੁੱਕੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ-ਇਕੋਲਾਹਾ, ਮਾਂਗਟ

ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ)-ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ. ਐੱਸ. ਪੀ.) ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਅਤੇ ਹਰਬੰਸ ਸਿੰਘ ਮਾਂਗਟ ਨੇ ਕਿਹਾ ਕਿ ਅੱਜ ਅਸੀਂ ਜਿਸ ਵਕਤ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਮਨਾ ਰਹੇ ਹਾਂ ਤਾਂ ਉਸ ਵਕਤ ...

ਪੂਰੀ ਖ਼ਬਰ »

ਸੰਦੀਪ ਪਾਠਕ ਪ੍ਰਧਾਨ ਤੇ ਵਿਕਾਸ ਸ਼ਰਮਾ ਸ੍ਰੀ ਰਾਮ ਨਾਟਕ ਮੰਚ ਰਜਿ: ਦੋਰਾਹਾ ਦੇ ਚੇਅਰਮੈਨ ਨਿਯੁਕਤ

ਦੋਰਾਹਾ, 10 ਅਗਸਤ (ਮਨਜੀਤ ਸਿੰਘ ਗਿੱਲ)-ਸ੍ਰੀ ਰਾਮ ਨਾਟਕ ਮੰਚ ਰਜਿ ਦੋਰਾਹਾ ਦੀ ਇੱਕ ਮੀਟਿੰਗ ਸ੍ਰੀ ਰਾਮ ਲੀਲਾ ਅਤੇ ਦਸਹਿਰਾ ਮਨਾਉਣ ਸਬੰਧੀ ਕੀਤੀ ਗਈ ¢ ਇਸ ਮੀਟਿੰਗ ਵਿਚ ਸੰਸਥਾ ਦੇ ਸਮੂਹ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਸੰਦੀਪ ਪਾਠਕ ਨੂੰ ਸੰਸਥਾ ਦਾ ਪ੍ਰਧਾਨ, ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਫੈੱਡਰੇਸ਼ਨ ਰਜਿਸਟਰਡ ਪੰਜਾਬ ਦੀ ਮੀਟਿੰਗ

ਦੋਰਾਹਾ, 10 ਅਗਸਤ (ਜਸਵੀਰ ਝੱਜ)-ਪਿੰਡ ਦੋਰਾਹਾ ਵਿਖੇ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਰਜਿਸਟਰਡ ਪੰਜਾਬ ਦੀ, ਮਜ਼ਦੂਰ/ਯੂਥ ਵਿੰਗ ਦੀ ਅਹਿਮ ਮੀਟਿੰਗ ਸਿਮਰਦੀਪ ਸਿੰਘ ਦੋਬੁਰਜੀ ਪ੍ਰਧਾਨ ਲੇਬਰ ਤੇ ਯੂਥ ਵਿੰਗ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਟੇਬਲ ਟੈਨਿਸ 'ਚ ਸੋਨੇ ਤੇ ਕਾਂਸੀ ਦਾ ਤਗਮਾ ਜਿੱਤਿਆ

ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ)- ਗੋਬਿੰਦਗੜ੍ਹ ਵਿਚ ਕਰਵਾਈ ਗਈ ਇੰਟਰ ਸਕੂਲ ਸਹੋਦਿਆ ਪ੍ਰਤੀਯੋਗਤਾ ਵਿਚ ਇਕ ਸਥਾਨਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ-17 ਟੇਬਲ ਟੈਨਿਸ ਪ੍ਰਤੀਯੋਗਤਾ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ...

ਪੂਰੀ ਖ਼ਬਰ »

ਈਸੜੂ ਕਾਨਫ਼ਰੰਸ ਦੀ ਤਿਆਰ ਲਈ ਕਾਂਗਰਸੀਆਂ ਦੀ ਮੀਟਿੰਗ

ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ)-ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ 15 ਅਗਸਤ ਨੂੰ ਈਸੜੂ ਵਿਖੇ ਕਾਂਗਰਸ ਪਾਰਟੀ ਵਲੋਂ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਕਾਨਫ਼ਰੰਸ ਦੀਆਂ ਤਿਆਰੀਆਂ ਸੰਬੰਧੀ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ, ਜ਼ਿਲ੍ਹਾ ਕਾਂਗਰਸ ...

ਪੂਰੀ ਖ਼ਬਰ »

ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ | ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੇ ਜੱਦੀ ...

ਪੂਰੀ ਖ਼ਬਰ »

ਸਵਾਮੀ ਵਿਵੇਕਾਨੰਦ ਨਰਸਿੰਗ ਕਾਲਜ 'ਚ ਤੀਆਂ ਦਾ ਤਿਉਹਾਰ ਮਨਾਇਆ

ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਮਲੇਰਕੋਟਲਾ ਰੋਡ ਸਥਿਤ ਸਵਾਮੀ ਵਿਵੇਕਾਨੰਦ ਨਰਸਿੰਗ ਕਾਲਜ ਐਂਡ ਹਸਪਤਾਲ ਫੈਜ਼ਗੜ੍ਹ ਖੰਨਾ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਮੌਕੇ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਕੌਂਸਲਰ ਦੀ ਪਤਨੀ ਦੀ ਚੇਨੀ ਝਪਟ ਕੇ ਫ਼ਰਾਰ

ਖੰਨਾ, 10 ਅਗਸਤ (ਮਨਜੀਤ ਸਿੰਘ ਧੀਮਾਨ)-ਨਾਮਾਲੂਮ ਵਿਅਕਤੀਆਂ ਵਲੋਂ ਪੈਦਲ ਜਾ ਰਹੀ ਔਰਤ ਦੀ ਗਲੇ ਵਿਚ ਪਾਈ ਸੋਨੇ ਦੀ ਚੇਨੀ ਝਪਟ ਮਾਰ ਕੇ ਲੈ ਜਾਣ ਦੀ ਖ਼ਬਰ ਹੈ | ਥਾਣਾ ਸਿਟੀ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਹਰਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਲਿਖਾਏ ਬਿਆਨਾਂ ਵਿਚ ...

ਪੂਰੀ ਖ਼ਬਰ »

ਸੜਕ 'ਤੇ ਖਿੱਲਰੇ ਪਏ ਬਜਰੀ ਤੇ ਸੀਮਿੰਟ ਦੇ ਪ੍ਰੀਮਿਕਸ ਤੋਂ ਪ੍ਰੇਸ਼ਾਨ ਹੋਏ ਲੋਕਾਂ ਵਲੋ ਰੋਸ ਜ਼ਾਹਿਰ

ਕੁਹਾੜਾ, 10 ਅਗਸਤ (ਸੰਦੀਪ ਸਿੰਘ ਕੁਹਾੜਾ)-ਲੁਧਿਆਣਾ ਚੰਡੀਗੜ੍ਹ ਮੁੱਖ ਮਾਰਗ ਸਥਿਤ ਕੁਹਾੜਾ ਚੌਕ ਵਿੱਚ ਟਰੱਕਾਂ ਅਤੇ ਪ੍ਰੀਮਿਕਸ ਪਾਉਣ ਵਾਲੇ ਟਿੱਪਰਾਂ ਵੱਲੋਂ ਸੜਕ 'ਤੇ ਖਿਲਾਰੀ ਗਈ ਬਜਰੀ ਤੋਂ ਪਰੇਸ਼ਾਨ ਹੋ ਕੇ ਦੁਕਾਨਦਾਰਾਂ ਵੱਲੋਂ ਪ੍ਰੀਮਿਕਸ ਪਾਉਣ ਵਾਲੇ ਟਿੱਪਰ ...

ਪੂਰੀ ਖ਼ਬਰ »

ਸੀ. ਐਮ. ਓ. ਡਾ. ਹਤਿੰਦਰ ਕੌਰ ਨੇ ਖੰਨਾ ਦੇ ਮੁਹੱਲਾ ਕਲੀਨਿਕ ਦਾ ਲਿਆ ਜਾਇਜ਼ਾ

ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਲੁਧਿਆਣਾ ਦੇ ਸੀ. ਐਮ. ਓ. ਡਾ. ਹਤਿੰਦਰ ਕੌਰ ਅਤੇ ਐੱਸ. ਐਮ. ਓ. ਡਾ. ਮਨਿੰਦਰ ਸਿੰਘ ਭਸੀਨ ਨੇ ਖੰਨਾ ਵਿਚ ਬਣ ਰਹੇ ਪਹਿਲੇ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ | ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰਪ੍ਰੀਤ ਸਿੰਘ ਵੀ ...

ਪੂਰੀ ਖ਼ਬਰ »

ਸਿਟੀ 2 ਖੰਨਾ ਪੁਲਿਸ ਨੇ 3 ਕਿੱਲੋ ਗਾਂਜੇ ਸਮੇਤ ਇਕ ਵਿਅਕਤੀ ਕੀਤਾ ਕਾਬੂ

ਖੰਨਾ, 10 ਅਗਸਤ (ਮਨਜੀਤ ਸਿੰਘ ਧੀਮਾਨ)- ਥਾਣਾ ਸਿਟੀ 2 ਖੰਨਾ ਪੁਲਿਸ ਨੇ 3 ਕਿੱਲੋ ਗਾਂਜੇ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ¢ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ 2 ਦੇ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਕਿਹਾ ਕਿ ਉਹ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੇ ...

ਪੂਰੀ ਖ਼ਬਰ »

ਮਾਈ ਭਾਗੋ ਕਾਲਜ ਰਾਮਗੜ੍ਹ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਕੁਹਾੜਾ, 10 ਅਗਸਤ (ਸੰਦੀਪ ਸਿੰਘ ਕੁਹਾੜਾ)-ਮਾਈ ਭਾਗੋ ਕਾਲਜ ਰਾਮਗੜ੍ਹ ਵਿਖੇ ਵਿਦਿਆਰਥਣਾਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ | ਜਿਸ ਵਿਚ ਵਿਦਿਆਰਥਣਾਂ ਵਲੋਂ ਪੰਜਾਬੀ ਸਭਿਆਚਾਰ ਦੀ ਤਰਜਮਾਨੀ ਕਰਦਿਆਂ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਕਾਲਜ ਦੀਆ ...

ਪੂਰੀ ਖ਼ਬਰ »

ਸ਼ਕਤੀ ਸਕੂਲ ਸਾਹਨੇਵਾਲ 'ਚ ਰੱਖੜੀ ਦਾ ਤਿਉਹਾਰ ਮਨਾਇਆ

ਸਾਹਨੇਵਾਲ, 10 ਅਗਸਤ (ਹਨੀ ਚਾਠਲੀ)-ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ ¢ ਜਿਸ ਵਿਚ ਸਮੂਹ ਸਟਾਫ਼ ਮੈਂਬਰਾਂ ਦੀ ਹਾਜ਼ਰੀ ਵਿਚ ਬੱਚਿਆਂ ਦੁਆਰਾ ਰੱਖੜੀ ਬਣਾਉਣ, ਥਾਲੀ ਸਜਾਉਣ, ਕਾਰਡ ਬਣਾਉਣ ਅਤੇ ਮਹਿੰਦੀ ਲਗਾਉਣ ...

ਪੂਰੀ ਖ਼ਬਰ »

ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ ਵਿਖੇ ਵਿਦਿਆਰਥਣਾਂ ਤੀਆਂ ਦਾ ਤਿਉਹਾਰ ਮਨਾਇਆ

ਬੀਜਾ, 10 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਹਸਪਤਾਲ ਤੇ ਆਈ. ਸੀ. ਐੱਸ. ਈ. ਪੈਟਰਨ ਦੇ ਆਧਾਰਿਤ ਕੁਲਾਰ ਪਬਲਿਕ ਸਕੂਲ ਦੇ ਪ੍ਰਬੰਧਕਾਂ ਦੀ ਅਗਵਾਈ ਹੇਠ ਮੈਡੀਕਲ ਸਿੱਖਿਆ ਖੇਤਰ ਦੀ ਅੰਤਰਰਾਸ਼ਟਰੀ ਪੱਧਰ ਦੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕੁਲਾਰ ਕਾਲਜ ਆਫ਼ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) 13 ਨੂੰ ਸੌਂਪੇਗੀ ਮੰਗ ਪੱਤਰ

ਮਲੌਦ, 10 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਜੰਮੂ-ਦਿੱਲੀ-ਜੰਮੂ ਕੱਟੜਾ ਗ੍ਰੀਨ ਫ਼ੀਲਡ ਐਕਸਪ੍ਰੈਸ ਵੇ ਲਈ ਸਰਕਾਰ ਦੁਆਰਾ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਕੌਡੀਆਂ ਦੇ ਭਾਅ ਰੋਕੀਆਂ ਜਾ ਰਹੀਆਂ ਹਨ, ਇਸ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ...

ਪੂਰੀ ਖ਼ਬਰ »

ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਦੋਰਾਹਾ ਵਿਖੇ ਲੱਡੂ ਵੰਡੇ

ਦੋਰਾਹਾ, 10 ਅਗਸਤ (ਜਸਵੀਰ ਝੱਜ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਵਲੋਂ ਜ਼ਮਾਨਤ ਦਿੱਤੇ ਜਾਣ ਦੀ ਖ਼ੁਸ਼ੀ ਵਿਚ ਸ਼ਹਿਰ ਦੋਰਾਹਾ ਵਿਖੇ ਕੌਂਸਲਰ ਸਰਬਜੀਤ ਸਿੰਘ ਵਿਪਨ ਸੇਠੀ, ਯੂਥ ਆਗੂ ਕੰਵਰਦੀਪ ਸਿੰਘ ਜੱਗੀ, ਸਾਬਕਾ ਕੌਂਸਲਰ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਕੂਲ ਦੀਆਂ ਵਿਦਿਆਰਥਣਾਂ ਨੇ ਤੀਆਂ ਦਾ ਤਿਉਹਾਰ ਮਨਾਇਆ

ਮਾਛੀਵਾੜਾ ਸਾਹਿਬ, 10 ਅਗਸਤ (ਸੁਖਵੰਤ ਸਿੰਘ ਗਿੱਲ)-ਸ਼ਹੀਦ ਭਗਤ ਸਿੰਘ ਹਾਈ ਸਕੂਲ ਦੀਆਂ ਵਿਦਿਆਰਥਣਾਂ ਵਲੋਂ 'ਤੀਆਂ ਦਾ ਤਿਉਹਾਰ' ਸਕੂਲ ਦੇ ਵਿਹੜੇ 'ਚ ਧੂਮਧਾਮ ਨਾਲ ਮਨਾਇਆ, ਜਿਸ ਵਿਚ ਸਕੂਲ ਪਿ੍ੰਸੀਪਲ ਸਮੇਤ ਅਧਿਆਪਕਾਂ ਨੇ ਹਿੱਸਾ ਲਿਆ | ਸਕੂਲ ਪਿ੍ੰਸੀਪਲ ਅਨੀਤਾ ਜੈਨ ...

ਪੂਰੀ ਖ਼ਬਰ »

ਗੁਰੂ ਨਾਨਕ ਸਕੂਲ 'ਚ ਤੀਜ ਮੇਲਾ ਕਰਵਾਇਆ

ਦੋਰਾਹਾ, 10 ਅਗਸਤ (ਜਸਵੀਰ ਝੱਜ)-ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਹਰ ਸਾਲ ਦੀ ਤਰਾਂ ਇਸ ਵਾਰ ਵੀ ਸਕੂਲ ਵਲੋਂ ਵਿਦਿਆਰਥਣਾਂ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ | ਨਰਸਰੀ ਆਦਿ ਦੇ ...

ਪੂਰੀ ਖ਼ਬਰ »

ਮੰਜਾ ਮਾਰਕੀਟ ਦੇ ਦੁਕਾਨਦਾਰਾਂ ਨੇ ਕੀਤਾ ਵਿਖਾਵਾ

ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ)- ਅੱਜ ਫਿਰ ਮੰਜਾ ਮਾਰਕੀਟ ਦੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕੀਤਾ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ¢ ਗੌਰਤਲਬ ਹੈ ਕਿ ਕਾਫੀ ਸਮੇਂ ਤੋਂ ਲੋਕ ਪ੍ਰਸ਼ਾਸਨ ਤੋਂ ਮੰਜਾ ਮਾਰਕੀਟ ਦੇ ਕਾਰੋਬਾਰ ...

ਪੂਰੀ ਖ਼ਬਰ »

ਪਿੰਡ ਬਰਮਾਲੀਪੁਰ ਵਿਖੇ ਛੇਵੇਂ ਪੰਜਾਬ ਰਾਜ ਕੁਸ਼ਤੀ ਮੁਕਾਬਲਿਆਂ ਸੰਬੰਧੀ ਮੀਟਿੰਗ

ਪਾਇਲ, 10 ਅਗਸਤ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਪਿੰਡ ਬਰਮਾਲੀਪੁਰ ਵਿਖੇ ਛੇਵੀਂ ਪੰਜਾਬ ਰਾਜ ਕੁਸ਼ਤੀ ਚੈਂਪੀਅਨਸ਼ਿਪ ਮੁਕਾਬਲਿਆਂ ਦਾ ਐਲਾਨ ਕਰ ਦਿਤਾ ਗਿਆ ਹੈ | ਅੱਜ ਪਿੰਡ ਬਰਮਾਲੀਪੁਰ ਵਿਖੇ ਪੰਜਾਬ ਕੁਸ਼ਤੀ ਸੰਘ ਦੇ ਆਗੂ ਅਤੇ ਪੁਲਿਸ ਸੁਪਰਡੈਂਟ ਮੁਕੇਸ਼ ਕੁਮਾਰ ...

ਪੂਰੀ ਖ਼ਬਰ »

ਕੇਂਦਰ ਸਰਕਾਰ ਖਿਲਾਫ ਪੰਜਾਬੀ ਆਪਣੀ ਨਾਰਾਜ਼ਗੀ ਤੇ ਰੋਸ ਜ਼ਾਹਿਰ ਕਰਨ ਲਈ 15 ਨੂੰ ਕੇਸਰੀ ਝੰਡੇ ਲਹਿਰਾਉਣ-ਰਾਏਪੁਰ

ਬੀਜਾ, 10 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਕੋਆਰਡੀਨੇਟਰ ਬੂਟਾ ਸਿੰਘ ਰਾਏਪੁਰ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਕਿਹਾ ਕਿ ਕੇਂਦਰ ਸਰਕਾਰ ਖਿਲਾਫ ਪੰਜਾਬੀ ਆਪਣੀ ਨਾਰਾਜ਼ਗੀ ਤੇ ਰੋਸ ਜ਼ਾਹਿਰ ਕਰਨ ਲਈ 15 ਅਗਸਤ ਨੂੰ ਕੇਸਰੀ ...

ਪੂਰੀ ਖ਼ਬਰ »

ਪੀ. ਏ. ਡੀ. ਬੀ. ਮਲੌਦ ਦੀਆਂ ਚੋਣਾਂ ਲਈ ਕਾਂਗਰਸੀ ਉਮੀਦਵਾਰ ਅੱਜ ਦਾਖਲ ਕਰਨਗੇ ਨਾਮਜ਼ਦਗੀ ਪੱਤਰ

ਮਲੌਦ, 10 ਅਗਸਤ (ਦਿਲਬਾਗ ਸਿੰਘ ਚਾਪੜਾ)-ਪੀ. ਏ. ਡੀ. ਬੀ. ਮਲੌਦ ਦੀਆਂ ਹੋਣ ਜਾ ਰਹੀਆਂ ਚੋਣਾਂ ਵਿਚ ਸਾਰੇ ਜ਼ੋਨਾਂ ਤੋਂ ਕਾਂਗਰਸੀ ਉਮੀਦਵਾਰ ਦੀ ਚੋਣ ਕੀਤੀ ਜਾ ਚੁੱਕੀ ਹੈ ਅਤੇ 11 ਅਗਸਤ ਨੂੰ ਸਵੇਰੇ 9 ਵਜੇ ਆਪਣੇ ਕਾਗ਼ਜ਼ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦੀ ...

ਪੂਰੀ ਖ਼ਬਰ »

ਰਾਸ਼ਟਰੀ ਲੋਕ ਅਦਾਲਤਾਂ ਦਾ ਖੰਨਾ, ਸਮਰਾਲਾ, ਪਾਇਲ ਵਿਚ 13 ਅਗਸਤ ਨੂੰ ਹੋਵੇਗਾ ਆਯੋਜਨ

ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ)-ਮਾਣਯੋਗ ਜੱਜ ਰੀਤੂ ਬਾਹਰੀ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਪ੍ਰਬੰਧਕੀ ਜੱਜ, ਸੈਸ਼ਨਜ਼ ਡਵੀਜ਼ਨ, ਲੁਧਿਆਣਾ ਅਤੇ ਮਾਣਯੋਗ ਜੱਜ ਤਜਿੰਦਰ ਸਿੰਘ ਢੀਂਡਸਾ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਕਾਰਜਕਾਰੀ ਚੇਅਰਮੈਨ, ...

ਪੂਰੀ ਖ਼ਬਰ »

ਗਰੀਨਵਿਊ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਇਆ

ਦੋਰਾਹਾ, 10 ਅਗਸਤ (ਮਨਜੀਤ ਸਿੰਘ ਗਿੱਲ)-ਗਰੀਨਵਿਊ ਮਾਡਲ ਹਾਈ ਸਕੂਲ ਬੇਗੋਵਾਲ ਦੇ ਪਿੰ੍ਰਸੀਪਲ ਮਝੈਲ ਸਿੰਘ ਨੇ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ¢ ਰੰਗਾਰੰਗ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਵਲੋਂ ਗਿੱਧਾ, ਸ਼ੋਲੇ ਡਾਂਸ, ...

ਪੂਰੀ ਖ਼ਬਰ »

ਯੂਰੋ ਕਿਡਜ਼ ਪਲੇਅ ਵੇ ਸਕੂਲ ਦੋਰਾਹਾ ਵਿਖੇ ਤੀਜ ਦਾ ਤਿਉਹਾਰ ਮਨਾਇਆ

ਦੋਰਾਹਾ, 10 ਅਗਸਤ (ਮਨਜੀਤ ਸਿੰਘ ਗਿੱਲ)-ਯੂਰੋ ਕਿਡਜ਼ ਪਲੇਅ ਵੇ ਸਕੂਲ ਨੇੜੇ ਨਗਰ ਕੌਂਸਲ ਦਫ਼ਤਰ ਦੋਰਾਹਾ ਬੈਂਕ ਸਾਈਡ ਪੰਕਜ ਟੈਂਟ ਵਿਖੇ ਤੀਜ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ¢ ਜਿਸ ਵਿਚ ਸਕੂਲ ਦੇ ਡਾਇਰੈਕਟਰ ਪਿ੍ੰਸੀਪਲ ਜਤਿੰਦਰ ਸਰਮਾ, ਨੀਰਜ ਸ਼ਰਮਾ, ...

ਪੂਰੀ ਖ਼ਬਰ »

ਧਨਾਨਸੂ ਵਿਖੇ ਮੁਟਿਆਰਾਂ ਨੇ ਬੋਲੀਆਂ, ਗਿੱਧਾ ਪਾ ਕੇ ਪੁਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਕੀਤਾ

ਕੁਹਾੜਾ, 10 ਅਗਸਤ (ਸੰਦੀਪ ਸਿੰਘ ਕੁਹਾੜਾ)-ਗ੍ਰਾਮ ਪੰਚਾਇਤ ਅਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਧਨਾਨਸੂ ਵਿਖੇ ਪਿੰਡ ਦੀਆਂ ਔਰਤਾਂ ਅਤੇ ਮੁਟਿਆਰਾਂ ਵਲੋਂ ਤੀਆਂ ਤੀਜ ਦੇ ਤਿਉਹਾਰ ਮੌਕੇ ਗਿੱਧਾ, ਬੋਲੀਆਂ ਪਾਕੇ ਆਪਣੇ ਪੁਰਾਤਨ ਬੇਸ਼ਕੀਮਤੀ ਸਭਿਆਚਾਰਕ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਵਲੋਂ ਕੋਟਾਲਾ ਵਿਖੇ ਤਰਕਸ਼ੀਲ ਚੇਤਨਾ ਪਰਖ-ਪ੍ਰੀਖਿਆ ਕਰਵਾਈ ਗਈ

ਸਮਰਾਲਾ, 10 ਅਗਸਤ (ਗੋਪਾਲ ਸੋਫਤ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਕੋਹਾੜਾ ਵਲੋਂ ਪਿਛਲੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਟਾਲਾ ਵਿਖੇ ਤਰਕਸ਼ੀਲ ਚੇਤਨਾ ਪਰਖ-ਪ੍ਰੀਖਿਆ ਕਰਵਾਈ ਗਈ ਇਸ ਪ੍ਰੀਖਿਆ ਸੰਬੰਧੀ ਜਾਣਕਾਰੀ ਦਿੰਦਿਆਂ ਮਾ. ਤਰਲੋਚਨ ...

ਪੂਰੀ ਖ਼ਬਰ »

ਬਿਜਲੀ ਬਿਲ ਐਕਟ 2022 ਵਿਰੋਧ 'ਚ ਘਲੋਟੀ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਅਰਥੀ ਫੂਕੀ

ਰਾੜਾ ਸਾਹਿਬ, 10 ਅਗਸਤ (ਸਰਬਜੀਤ ਸਿੰਘ ਬੋਪਾਰਾਏ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਜੋ ਅੱਜ ਲੋਕ ਸਭਾ 'ਚ ਬਿਜਲੀ ਸੋਧ ਬਿਲ 2022 ਪਾਸ ਕੀਤਾ ਗਿਆ ਹੈ, ਉਸ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸਖ਼ਤ ਵਿਰੋਧ ਕਰਦੇ ਹੋਏ ਪਿੰਡ ਘਲੋਟੀ ਦੇ ਕਿਸਾਨਾਂ-ਮਜ਼ਦੂਰਾਂ ...

ਪੂਰੀ ਖ਼ਬਰ »

ਗੋਪਾਲ ਪਬਲਿਕ ਸਕੂਲ ਈਸੜੂ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਈਸੜੂ, 10 ਅਗਸਤ (ਬਲਵਿੰਦਰ ਸਿੰਘ)-ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਡਾਇਰੈਕਟਰ ਸ੍ਰੀ ਸੰਜੀਵ ਗੋਪਾਲ ਦੀ ਯੋਗ ਅਗਵਾਈ ਅਤੇ ਪਿੰ੍ਰਸੀਪਲ ਸੁਮਨ ਜੌਲੀ ਦੀ ਦੇਖ-ਰੇਖ ਹੇਠ ਹਰ ਸਾਲ ਦੀ ਤਰ੍ਹਾਂ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ...

ਪੂਰੀ ਖ਼ਬਰ »

ਸਰਕਾਰੀ ਸਕੂਲ ਸਾਹਨੇਵਾਲ ਲੜਕੇ ਵਿਖੇ ਵਰਦੀ ਵੰਡ ਸਮਾਰੋਹ ਕਰਵਾਇਆ

ਸਾਹਨੇਵਾਲ, 10 ਅਗਸਤ (ਹਨੀ ਚਾਠਲੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਨੇਵਾਲ ਲੜਕੇ ਵਿਖੇ ਵਰਦੀ ਵੰਡ ਸਮਾਰੋਹ ਪਿ੍ੰਸੀਪਲ ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ ¢ ਵਰਦੀ ਵੰਡ ਸਮਾਰੋਹ ਵਿਚ ਡਾ. ਭੀਮ ਰਾਓ ਅੰਬੇਦਕਰ ਕਲੱਬ ਸਾਹਨੇਵਾਲ ਦੇ ਪ੍ਰਧਾਨ ...

ਪੂਰੀ ਖ਼ਬਰ »

ਸਰਸਵਤੀ ਸਕੂਲ ਦੋਰਾਹਾ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ

ਦੋਰਾਹਾ, 10 ਅਗਸਤ (ਜਸਵੀਰ ਝੱਜ)-ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਕ੍ਰਾਂਤੀ ਸਦਨ ਦੀ ਅਗਵਾਈ ਹੇਠ ਰੱਖੜੀ ਦਾ ਤਿਉਹਾਰ ਮਨਾਇਆ ਗਿਆ | ਬੱਚਿਆਂ ਨੇ ਭਾਸ਼ਣ ਅਤੇ ਕਵਿਤਾਵਾਂ ਰਾਹੀਂ ਰੱਖੜੀ ਦੇ ਤਿਉਹਾਰ ਦੇ ਮਹੱਤਵ ਨੂੰ ਦੱਸਿਆ¢ ਰੱਖੜੀ ਬਣਾਉਣ ਅਤੇ ...

ਪੂਰੀ ਖ਼ਬਰ »

ਤੀਆਂ ਦਾ ਤਿਉਹਾਰ ਮਨਾਇਆ

ਸਾਹਨੇਵਾਲ, 10 ਅਗਸਤ (ਅਮਰਜੀਤ ਸਿੰਘ ਮੰਗਲੀ)-ਨਜ਼ਦੀਕੀ ਪਿੰਡ ਨੰਦਪੁਰ ਦੀ ਧਰਮਸ਼ਾਲਾ ਵਿਚ ਤੀਆਂ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ | ਜਿੱਥੇ ਮੁਟਿਆਰਾਂ ਨੇ ਪੀਂਘਾਂ ਝੂਟੀਆਂ ਅਤੇ ਬੋਲੀਆਂ ਪਾਈਆਂ ਅਤੇ ਨੱਚ ਨੱਚ ਕੇ ਗਿੱਧਾ ਪਾਇਆ | ਇਸ ਮੌਕੇ ਆਪਣੇ ...

ਪੂਰੀ ਖ਼ਬਰ »

ਡੀ ਵਾਰਮਿੰਗ ਡੇਅ ਸੰਬੰਧੀ ਲਾਇਆ ਜਾਗਰੂਕਤਾ ਕੈਂਪ

ਮਾਛੀਵਾੜਾ ਸਾਹਿਬ, 10 ਅਗਸਤ (ਮਨੋਜ ਕੁਮਾਰ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਐੱਸ. ਐਮ. ਓ. ਡਾ. ਜਸਪ੍ਰੀਤ ਕੌਰ ਦੀ ਅਗਵਾਈ ਹੇਠ ਡੀ ਵਾਰਮਿੰਗ ਡੇ ਸਬੰਧੀ ਜਾਗਰੂਕ ਕੈਂਪ ਦੌਰਾਨ ਜਾਣਕਾਰੀ ਦਿੱਤੀ ਗਈ¢ਬਲਾਕ ਐਜੂਕੇਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਸਥਾਨਕ ਸਿਹਤ ਬਲਾਕ ...

ਪੂਰੀ ਖ਼ਬਰ »

ਸਕੂਲ ਲਈ 51 ਹਜ਼ਾਰ ਰੁਪਏ ਕੀਤੇ ਦਾਨ

ਖੰਨਾ, 9 ਅਗਸਤ (ਹਰਜਿੰਦਰ ਸਿੰਘ ਲਾਲ)-ਸਰਕਾਰੀ ਹਾਈ ਸਕੂਲ ਪਿੰਡ ਸਲੌਦੀ ਵਿਖੇ ਮੁੱਖ ਅਧਿਆਪਕਾ ਦੀਪਿਕਾ ਰਾਣੀ ਅਤੇ ਸਮੂਹ ਸਟਾਫ਼ ਵਲੋਂ ਸੰਤ ਬਾਬਾ ਜਗਰੂਪ ਸਿੰਘ ਗੁਰਦੁਆਰਾ ਸ੍ਰੀ ਬੇਗਮਪੁਰਾ ਸਾਹਿਬ ਨਾਨਕਸਰ ਕਲੇਰਾਂ ਦੇ ਭਾਈ ਗੁਰਮੀਤ ਸਿੰਘ ਦਾ ਵਿਸ਼ੇਸ਼ ਸਨਮਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX