ਤਾਜਾ ਖ਼ਬਰਾਂ


ਤੀਜੇ ਟੀ-20 'ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ
. . .  1 day ago
9 ਓਵਰਾਂ ਵਿਚ ਭਾਰਤ ਦਾ ਸਕੋਰ 81/2
. . .  1 day ago
ਭਾਰਤ ਦਾ ਸਕੋਰ 6 ਓਵਰਾਂ ਵਿਚ 50/2
. . .  1 day ago
ਰਾਜਸਥਾਨ 'ਚ ਵੱਡਾ ਬਦਲਾਅ , 82 ਕਾਂਗਰਸੀ ਵਿਧਾਇਕ ਦੇ ਸਕਦੇ ਹਨ ਅਸਤੀਫ਼ੇ - ਕਾਂਗਰਸੀ ਆਗੂ ਪ੍ਰਤਾਪ ਸਿੰਘ
. . .  1 day ago
ਭਾਰੀ ਬਾਰਿਸ਼ ਕਾਰਨ ਕਿਸਾਨ ਦੇ ਬਰਾਂਡੇ ਦੀ ਡਿੱਗੀ ਛੱਤ, ਬਰਾਂਡੇ ਦੀ ਛੱਤ ਹੇਠ ਦੱਬਿਆ ਟਰੈਕਟਰ
. . .  1 day ago
ਸੂਲਰ ਘਰਾਟ, 25 ਸਤੰਬਰ (ਜਸਵੀਰ ਸਿੰਘ ਔਜਲਾ)- ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਦੇ ਕਿਸਾਨ ਹਰਜੀਤ ਸਿੰਘ ਦੀ ਤੇਜ਼ ਬਾਰਿਸ਼ ਹੋਣ ਨਾਲ ਬਰਾਂਡੇ ਦੀ ਛੱਤ ਡਿੱਗ ਗਈ, ਜਿਸ ਨਾਲ ਪਰਿਵਾਰ ਦਾ ਕਾਫ਼ੀ ਨੁਕਸਾਨ ਹੋ ਗਿਆ...
ਐੱਸ.ਜੀ.ਪੀ.ਸੀ ਦੇ ਯਤਨਾਂ ਸਦਕਾ, ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ ਕਈ ਭਾਰਤੀ
. . .  1 day ago
ਨਵੀਂ ਦਿੱਲੀ, 25 ਸਤੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ 38 ਬਾਲਗਾਂ, 14 ਬੱਚਿਆਂ ਅਤੇ 3 ਨਿਆਣਿਆਂ ਨੂੰ ਲੈ ਕੇ ਇਕ ਵਿਸ਼ੇਸ਼ ਉਡਾਣ ਅਫਗਾਨਿਸਤਾਨ ਦੇ ਕਾਬੁਲ ਤੋਂ ਦਿੱਲੀ ਪਹੁੰਚੀ। ਦਸ ਦੇਈਏ ਕਿ ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਹਮਲੇ ਤੋਂ ਬਾਅਦ ਹੁਣ ਤੱਕ 68 ਅਫ਼ਗਾਨ ਹਿੰਦੂ ਅਤੇ ਸਿੱਖ ਪਹੁੰਚ ਚੁੱਕੇ ਹਨ।
ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਹੈਦਰਾਬਾਦ, 25 ਸਤੰਬਰ-ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ
. . .  1 day ago
ਨਵੀਂ ਦਿੱਲੀ, 25 ਸਤੰਬਰ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਹਨ।
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 26 ਸਤੰਬਰ ਨੂੰ
. . .  1 day ago
ਬੁਢਲਾਡਾ, 25 ਸਤੰਬਰ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 26 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 4:00 ਵਜੇ ਕੋਠੀ ਨੰ...
1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਨਗਰ ਪਾਲਿਕਾ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਤਾਇਨਾਤ ਕਲਰਕ ਕਿਰਨਦੀਪ...
ਬੰਗਲਾਦੇਸ਼: ਨਦੀ 'ਚ ਕਿਸ਼ਤੀ ਪਲਟਣ ਕਾਰਨ 23 ਲੋਕਾਂ ਦੀ ਮੌਤ, ਦਰਜਨਾਂ ਲੋਕ ਹੋਏ ਲਾਪਤਾ
. . .  1 day ago
ਨਵੀਂ ਦਿੱਲੀ, 25 ਸਤੰਬਰ-ਬੰਗਲਾਦੇਸ਼ 'ਚ ਇਕ ਨਦੀ 'ਚ ਇਕ ਕਿਸ਼ਤੀ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਕਿਸ਼ਤੀ ਦੇ ਪਲਣਨ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨ ਲੋਕ ਲਾਪਤਾ ਹੋ ਗਏ ਹਨ।
ਆੜ੍ਹਤੀਆ ਮਾਸਟਰ ਮਥਰਾ ਦਾਸ ਦਾ ਹੋਇਆ ਦਿਹਾਂਤ
. . .  1 day ago
ਲੌਂਗੋਵਾਲ, 25 ਸਤੰਬਰ (ਸ.ਸ.ਖੰਨਾ,ਵਿਨੋਦ)-ਕਸਬਾ ਲੌਂਗੋਵਾਲ ਦੇ ਨਾਮਵਰ ਆੜ੍ਹਤੀਆ ਮਾਸਟਰ ਮਥੁਰਾ ਦਾਸ ਜੋ ਕਿ 90 ਸਾਲਾਂ ਦੇ ਸਨ ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ...
ਡਰੋਨ ਰਾਹੀਂ ਨਸ਼ਾ ਤਸਕਰੀ ਜਾਰੀ, ਬੀ.ਐੱਸ.ਐੱਫ ਨੇ ਚਾਰ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅੰਮ੍ਰਿਤਸਰ, 25 ਸਤੰਬਰ- ਸੀਮਾ ਸੁਰੱਖਿਆ ਬਲ ਨੂੰ ਸਰਹੱਦੀ ਖ਼ੇਤਰ 'ਚ ਵੱਡੀ ਕਾਮਯਾਬੀ ਮਿਲੀ ਹੈ। ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ...
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਪੰਜਾਬੀ ਫ਼ਿਲਮੀ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਨਿਵਾਸੀ ਪੰਜਾਬੀ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਡਾਇਰੈਕਟਰ ਦੇ ਪਿਤਾ ਕ੍ਰਿਸ਼ਨ ਦਾਸ...
ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ
. . .  1 day ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਉਸ ਵੇਲੇ ਜ਼ਬਰਦਸਤ ਸਿਆਸੀ ਝਟਕਾ ਮਿਲਿਆ ਜਦ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ...
ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ ਖ਼ੁਸ਼ੀ
. . .  1 day ago
ਅਹਿਮਦਾਬਾਦ, 25 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਵਾਬਾਜ਼ੀ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਹਿਮਤੀ ਬਣੀ ਸੀ। ਅਸੀਂ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ...
ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  1 day ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  1 day ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  1 day ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਮਾਨਸਾ

ਨਗਰ ਕੌਂਸਲ ਮਾਨਸਾ ਦੇ ਬਹੁਸੰਮਤੀ ਮੈਂਬਰਾਂ ਵਲੋਂ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ

ਮਾਨਸਾ, 10 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਨਗਰ ਕੌਂਸਲ ਦੇ ਬਹੁਸੰਮਤੀ ਮੈਂਬਰਾਂ ਨੇ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ 22 ਕੌਂਸਲਰਾਂ ਨੇ 15 ਜੁਲਾਈ ਨੂੰ ਪ੍ਰਧਾਨ ਵਿਰੁੱਧ ਬੇਭਰੋਸਗੀ ਜ਼ਾਹਿਰ ਕਰਦਿਆਂ 14 ਦਿਨਾਂ ਦੇ ਅੰਦਰ-ਅੰਦਰ ਮੁੜ ਭਰੋਸੇ ਦਾ ਵੋਟ ਹਾਸਲ ਕਰਨ ਲਈ ਅਰਜ਼ੀ ਦਿੱਤੀ ਸੀ | ਪ੍ਰਧਾਨ ਵਲੋਂ ਭਰੋਸੇ ਦਾ ਵੋਟ ਹਾਸਲ ਕਰਨ ਲਈ 10 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਲਾਇਬ੍ਰੇਰੀ ਵਿਖੇ ਮੀਟਿੰਗ ਰੱਖੀ ਗਈ ਸੀ | ਡਿਪਟੀ ਕਮਿਸ਼ਨਰ ਮਾਨਸਾ ਵਲੋਂ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਐੱਸ.ਡੀ.ਐੱਮ. ਮਾਨਸਾ ਪੂਨਮ ਸਿੰਘ ਦੀ ਡਿਊਟੀ ਲਗਾਈ ਸੀ, ਪਰ ਚੋਣ ਅਧਿਕਾਰੀ ਅਚਨਚੇਤ ਘਰੇਲੂ ਰੁਝੇਵਿਆਂ ਕਰ ਕੇ ਛੁੱਟੀ 'ਤੇ ਚਲੇ ਗਏ ਅਤੇ ਕੌਂਸਲ ਪ੍ਰਧਾਨ ਜਸਵੀਰ ਕੌਰ ਆਪਣੇ ਹਮਾਇਤੀ ਕੌਂਸਲਰਾਂ ਸਣੇ ਇਕੱਤਰਤਾ 'ਚ ਸ਼ਾਮਿਲ ਨਾ ਹੋਏ ਜਦਕਿ 22 ਕੌਂਸਲਰਾਂ ਦੇ ਨਾਲ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਵੀ ਪਹੁੰਚੇ | ਪ੍ਰਸ਼ਾਸਨ ਵਲੋਂ ਡਿਊਟੀ ਮੈਜਿਸਟ੍ਰੇਟ ਵਜੋਂ ਨਾਇਬ ਤਹਿਸੀਲਦਾਰ ਬੀਰਬਲ ਸਿੰਘ ਹਾਜ਼ਰ ਸਨ | ਇਸੇ ਦੌਰਾਨ ਬਹੁਸੰਮਤੀ ਕੌਂਸਲਰਾਂ ਨੇ ਪ੍ਰਧਾਨ ਖ਼ਿਲਾਫ਼ ਮਤਾ ਪਾਸ ਕਰ ਦਿੱਤਾ | ਕੌਂਸਲਰ ਪ੍ਰੇਮ ਸਾਗਰ ਭੋਲਾ, ਅਮਨਦੀਪ ਸਿੰਘ ਢੂੰਡਾ, ਪ੍ਰਵੀਨ ਗਰਗ ਟੋਨੀ ਆਦਿ ਨੇ ਕਿਹਾ ਕਿ ਸਾਰੀ ਕਾਰਵਾਈ ਮਿਉਂਸਪਲ ਐਕਟ 1911 ਤਹਿਤ ਕੀਤੀ ਗਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਕਾਨੂੰਨ ਮੁਤਾਬਕ ਮਤਾ ਪਾਸ ਹੋਣ ਨਾਲ ਪ੍ਰਧਾਨ ਤੁਰੰਤ ਅਹੁਦੇ ਤੋਂ ਮੁਅੱਤਲ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਕਾਰਵਾਈ ਪਾਸ ਹੋਣ ਲਈ ਸਥਾਨਕ ਸਰਕਾਰਾ ਵਿਭਾਗ ਦੇ ਸਕੱਤਰ ਨੂੰ ਭੇਜੀ ਜਾਵੇਗੀ ਤਾਂ ਕਿ ਅਗਲੇ ਦਿਨਾਂ 'ਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇ | ਇਸ ਮੌਕੇ ਕੌਂਸਲਰ ਜਸਵੀਰ ਕੌਰ, ਰਾਮਪਾਲ ਸਿੰਘ, ਰਿੰਪਲ ਰਾਣੀ, ਦਵਿੰਦਰ ਜਿੰਦਲ, ਕੁਲਵਿੰਦਰ ਕੌਰ ਮਹਿਤਾ, ਰੇਖਾ ਰਾਣੀ, ਕਿ੍ਸ਼ਨਾ ਦੇਵੀ, ਕੰਚਨ ਸੇਠੀ, ਰੰਜਨਾ ਮਿੱਤਲ, ਸੁਨੀਲ ਕੁਮਾਰ ਨੀਨੂੰ, ਪ੍ਰਵੀਨ ਰਾਣੀ, ਅਜੇ ਕੁਮਾਰ ਬੋਨੀ, ਕਮਲੇਸ਼ ਰਾਣੀ, ਵਿਸ਼ਾਲ ਜੈਨ ਗੋਲਡੀ, ਆਯੂਸ਼ੀ ਸ਼ਰਮਾ, ਵਿਜੇ ਕੁਮਾਰ ਸਿੰਗਲਾ, ਰਾਣੀ ਕੌਰ, ਕਿ੍ਸ਼ਨ ਸਿੰਘ ਤੇ ਸੰਦੀਪ ਮਹੰਤ ਕੌਂਸਲਰ ਹਾਜ਼ਰ ਸਨ |
ਭਾਵੇਂ ਬਹੁਸੰਮਤੀ ਕੌਂਸਲਰਾਂ ਨੇ ਪ੍ਰਧਾਨ ਨੂੰ ਇਕ ਵਾਰ ਕਾਨੂੰਨ ਮੁਤਾਬਕ ਅਹੁਦੇ ਤੋਂ ਹਟਾ ਦਿੱਤਾ ਹੈ, ਪਰ ਹੁਣ ਗੇਂਦ ਸਰਕਾਰ ਦੇ ਪਾਲੇ 'ਚ ਚਲੀ ਗਈ ਹੈ | ਕਾਨੂੰਨੀ ਮਾਹਿਰਾਂ ਤੇ ਸਥਾਨਕ ਸਰਕਾਰ ਵਿਭਾਗ ਨਾਲ ਜੁੜੇ ਸੂਤਰਾਂ ਦਾ ਦੱਸਣਾ ਹੈ ਕਿ ਚੋਣ ਅਧਿਕਾਰੀ ਛੁੱਟੀ 'ਤੇ ਚਲੇ ਗਏ, ਪਰ ਅਧਿਕਾਰਾਂ ਮੁਤਾਬਕ ਕੌਂਸਲਰਾਂ ਨੇ ਆਪਣੀ ਕਾਰਵਾਈ ਕਰ ਦਿੱਤੀ | ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੇ ਫ਼ੈਸਲਾ ਕਰਨਾ ਹੈ ਕਿ ਅਗਲੇ ਦਿਨਾਂ 'ਚ ਪ੍ਰਧਾਨ ਦੀ ਚੋਣ ਕਦੋਂ ਕਰਵਾਉਣੀ ਹੈ ਜਾਂ ਫ਼ਿਰ ਮੌਜੂਦਾ ਮੀਤ ਪ੍ਰਧਾਨ ਨੂੰ ਪ੍ਰਧਾਨਗੀ ਲਈ ਕਾਰਜ ਕਰਨ ਦੇ ਅਧਿਕਾਰ ਮਿਲਣਗੇ? ਉੱਧਰ ਨਗਰ ਕੌਂਸਲ ਦੀ ਪ੍ਰਧਾਨ ਜਸਵੀਰ ਕੌਰ ਨਾਲ ਸੰਪਰਕ ਕਰਨ ਦੇ ਯਤਨ ਅਸਫਲ ਰਹੇ |

ਰੇਲਵੇ ਪਲੇਟੀ ਨੇੜਿਉਂ ਪੁਲਿਸ ਨੇ ਬਰਾਮਦ ਕੀਤੇ ਕਈ ਕੁਇੰਟਲ ਚਾਵਲ

ਬੁਢਲਾਡਾ, 10 ਅਗਸਤ (ਸੁਨੀਲ ਮਨਚੰਦਾ)-ਸਥਾਨਕ ਰੇਲਵੇ ਦੀ ਪਲੇਟੀ 'ਤੇ ਚਾਵਲਾਂ ਦੀ ਸਪੈਸ਼ਲ ਦੌਰਾਨ ਸਥਾਨਕ ਸ਼ਹਿਰੀ ਪੁਲਿਸ ਵਲੋਂ ਛਾਪਾਮਾਰੀ ਦੌਰਾਨ ਬੰਦ ਪਈ ਫ਼ੈਕਟਰੀ ਵਿਚ ਵੱਡੀ ਮਾਤਰਾ 'ਚ ਚਾਵਲਾਂ ਦੀਆਂ ਸਰਕਾਰੀ ਮਾਰਕਾ ਵਾਲੀਆਂ ਬੋਰੀਆਂ ਬਰਾਮਦ ਕੀਤੀਆਂ ਹਨ | ...

ਪੂਰੀ ਖ਼ਬਰ »

ਨਿੱਜੀ ਬੱਸ ਆਪ੍ਰੇਟਰ ਔਰਤਾਂ ਨੂੰ ਦਿੱਤੀ ਸਹੂਲਤ ਦਾ ਵਿਰੋਧ ਕਰਨ ਤੋਂ ਬਾਜ਼ ਆਉਣ-ਪ੍ਰਗਤੀਸ਼ੀਲ ਇਸਤਰੀ ਸਭਾ

ਮਾਨਸਾ, 10 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਹ ਚੋਣਾਂ ਦੌਰਾਨ ਔਰਤਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ | ਸਭਾ ਦੀ ਆਗੂ ਜਸਬੀਰ ਕੌਰ ਨੱਤ ਨੇ ਕਿਹਾ ਕਿ ਹਾਲੇ ਤੱਕ ...

ਪੂਰੀ ਖ਼ਬਰ »

ਮੁਹੱਲਾ ਕਲੀਨਿਕ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ 'ਚ ਹੋਣਗੇ ਲਾਹੇਵੰਦ-ਡੀ. ਸੀ.

ਮਾਨਸਾ, 10 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਸੁਤੰਤਰਤਾ ਦਿਹਾੜੇ 'ਤੇ ਸ਼ੁਰੂ ਕੀਤੇ ਜਾ ਰਹੇ ਮੁਹੱਲਾ ਕਲੀਨਿਕ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ 'ਚ ਲਾਹੇਵੰਦ ਸਾਬਿਤ ਹੋਣਗੇ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਕਿਸਾਨਾਂ ਨੂੰ ਸਲਾਹਾਂ ਦੇ ਕੇ ਗੁਮਰਾਹ ਨਾ ਕਰੇ-ਭੂੰਦੜ

ਸਰਦੂਲਗੜ੍ਹ, 10 ਅਗਸਤ (ਅਰੋੜਾ)-ਅਕਾਲੀ ਦਲ ਦੇ ਸਾਬਕਾ ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਫੋਕੀਆਂ ਸਲਾਹਾਂ ਦੇ ਕੇ ਗੁਮਰਾਹ ਨਾ ਕਰੇ ਸਗੋਂ ਕਿਸਾਨਾਂ ਹਿਤੈਸ਼ੀ ਹੋਣ ਦਾ ਸਬੂਤ ਦਿੰਦੇ ਹੋਏ ਖ਼ਰਾਬ ਹੋਈ ਫ਼ਸਲ ਦਾ ਪ੍ਰਤੀ ...

ਪੂਰੀ ਖ਼ਬਰ »

ਥਾਣੇਦਾਰ ਹਰਦਿਆਲ ਦਾਸ ਇੰਸਪੈਕਟਰ ਵਜੋਂ ਪਦਉੱਨਤ ਹੋਏ

ਮਾਨਸਾ, 10 ਅਗਸਤ (ਧਾਲੀਵਾਲ)-ਪੁਲਿਸ ਵਿਭਾਗ 'ਚ ਸਬ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਰਦਿਆਲ ਦਾਸ ਨੂੰ ਵਿਭਾਗ ਵਲੋਂ ਇੰਸਪੈਕਟਰ ਵਜੋਂ ਪਦਉੱਨਤ ਕੀਤਾ ਗਿਆ ਹੈ | ਉਨ੍ਹਾਂ ਦੇ ਤੀਜਾ ਸਟਾਰ ਲਗਾਉਣ ਦੀ ਰਸਮ ਗੌਰਵ ਤੂਰਾ ਐੱਸ.ਐੱਸ.ਪੀ. ਮਾਨਸਾ ਨੇ ਨਿਭਾਉਂਦਿਆਂ ...

ਪੂਰੀ ਖ਼ਬਰ »

ਪਿੰਡ ਖੋਖਰ ਖੁਰਦ ਦੇ ਕਿਸਾਨਾਂ ਦਾ ਧਰਨਾ ਤੀਜੇ ਦਿਨ 'ਚ ਦਾਖ਼ਲ

ਮਾਨਸਾ, 10 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਪਿੰਡ ਖੋਖਰ ਖ਼ੁਰਦ ਦੇ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਮਾਨਸਾ ਦਫ਼ਤਰ ਨੇੜੇ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ | ਕਿਸਾਨ ਮੰਗ ਕਰ ਰਹੇ ਹਨ ਕਿ ਖੇਤਾਂ ਦਾ ਬੰਦ ਪਿਆ ...

ਪੂਰੀ ਖ਼ਬਰ »

ਸਵੱਛਤਾ ਅਭਿਆਨ ਦੀ ਸ਼ੁਰੂਆਤ

ਮਾਨਸਾ, 10 ਅਗਸਤ (ਸੱਭਿ. ਪ੍ਰਤੀ.)-ਸਥਾਨਕ ਸਰਕਾਰੀ ਆਈ.ਟੀ.ਆਈ. ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ. ਬੈਨਿਥ ਵਲੋਂ ਸਵੱਛਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ | ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਨੂੰ ਸਮਰਪਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਯੁਵਕ ਸੇਵਾਵਾਂ ਵਿਭਾਗ ...

ਪੂਰੀ ਖ਼ਬਰ »

ਮਜ਼ਦੂਰਾਂ ਦਾ ਧਰਨਾ 6ਵੇਂ ਦਿਨ ਵੀ ਰਿਹਾ ਜਾਰੀ

ਮਾਨਸਾ, 10 ਅਗਸਤ (ਰਵੀ)-ਸਥਾਨਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਨੇੜੇ ਮਜ਼ਦੂਰਾਂ ਵਲੋਂ ਹੱਕੀ ਮੰਗਾਂ ਮਨਵਾਉਣ ਲਈ ਲਗਾਇਆ ਪੱਕਾ ਮੋਰਚਾ 6ਵੇਂ ਦਿਨ ਵੀ ਜਾਰੀ ਰਿਹਾ | ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ ਨੇ ਦੋਸ਼ ਲਗਾਇਆ ਕਿ ਵਿਧਾਨ ਸਭਾ ਚੋਣਾਂ ...

ਪੂਰੀ ਖ਼ਬਰ »

ਸ਼ਹੀਦਾਂ ਨੂੰ ਸਮਰਪਿਤ ਕਾਂਗਰਸ ਨੇ ਤਿਰੰਗਾ ਪੈਦਲ ਯਾਤਰਾ ਕੱਢੀ

ਬਰੇਟਾ, 10 ਅਗਸਤ (ਜੀਵਨ ਸ਼ਰਮਾ)-ਕਾਂਗਰਸ ਪਾਰਟੀ ਵਲੋਂ ਬਰੇਟਾ ਦੇ ਕੈਂਚੀਆਂ ਤੋਂ ਲੈ ਕੇ ਅੰਦਰਲੇ ਬਾਜ਼ਾਰ ਵਿਖੇ ਤਿਰੰਗਾ ਪੈਦਲ ਯਾਤਰਾ ਕੱਢੀ ਗਈ | ਉਚੇਚੇ ਤੌਰ 'ਤੇ ਪਹੁੰਚੇ ਆਗੂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ...

ਪੂਰੀ ਖ਼ਬਰ »

ਖ਼ਾਲਸਾ ਸਕੂਲ 'ਚ ਤੀਆਂ ਦਾ ਤਿਉਹਾਰ ਮਨਾਇਆ

ਮਾਨਸਾ, 10 ਅਗਸਤ (ਵਿ. ਪ੍ਰਤੀ.)-ਸਥਾਨਕ ਖ਼ਾਲਸਾ ਹਾਈ ਸਕੂਲ 'ਚ ਤੀਆਂ ਦਾ ਤਿਉਹਾਰ ਮਨਾਇਆ ਗਿਆ | ਡਾਇਰੈਕਟਰ ਪ੍ਰੋ: ਸੁਖਦੇਵ ਸਿੰਘ ਨੇ ਤੀਆਂ ਦੇ ਤਿਉਹਾਰ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ | ਪਿ੍ੰਸੀਪਲ ਪਰਮਜੀਤ ਕੌਰ ਨੇ ਦੱਸਿਆ ਕਿ ਵਿਦਿਆਰਥਣਾਂ ਵਲੋਂ ਗਿੱਧਾ, ਬੋਲੀਆਂ ...

ਪੂਰੀ ਖ਼ਬਰ »

'ਆਪ' ਸਰਕਾਰ ਗਠਿਤ ਹੋਣ ਬਾਅਦ ਸੂਬੇ 'ਚ ਅਣਸੁਖਾਵੀਂਆਂ ਘਟਨਾਵਾਂ ਵਧੀਆਂ-ਨਕੱਈ

ਭੀਖੀ, 9 ਅਗਸਤ (ਬਲਦੇਵ ਸਿੰਘ ਸਿੱਧੂ)-ਕਸਬਾ ਨਿਵਾਸੀਆਂ ਵਲੋਂ ਇੱਥੇ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਸਬੰਧੀ ਸਾਬਕਾ ਸੰਸਦੀ ਸਕੱਤਰ ਤੇ ਭਾਜਪਾ ਆਗੂ ਜਗਦੀਪ ਸਿੰਘ ਨਕੱਈ ਨੂੰ ਮੰਗ ਪੱਤਰ ਦਿੱਤਾ ਗਿਆ | ਸਾਬਕਾ ਪ੍ਰਧਾਨ ਨਗਰ ਪੰਚਾਇਤ ਜਗਸੀਰ ਸਿੰਘ ਨੰਬਰਦਾਰ, ਵਿਜੈ ...

ਪੂਰੀ ਖ਼ਬਰ »

ਸੇਵਾ ਕੇਂਦਰ ਅੱਜ 11 ਤੋਂ 6 ਵਜੇ ਤੱਕ ਖੁੱਲ੍ਹੇ ਰਹਿਣਗੇ

ਮਾਨਸਾ, 10 ਅਗਸਤ (ਵਿ. ਪ੍ਰਤੀ.)-ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹਾ ਮਾਨਸਾ ਦੇ ਸਾਰੇ ਸੇਵਾ ਕੇਂਦਰ 11 ਅਗਸਤ ਨੂੰ ਖੁੱਲ੍ਹੇ ਰੱਖੇ ਜਾਣਗੇ | ਬਲਦੀਪ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਸੇਵਾ ਕੇਂਦਰ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇ ...

ਪੂਰੀ ਖ਼ਬਰ »

ਭਾਕਿਯੂ (ਸਿੱਧੂਪੁਰ) ਨੇ ਪਿੰਡ ਭੈਣੀਬਾਘਾ 'ਚ ਕੱਢਿਆ ਟਰੈਕਟਰ ਮਾਰਚ

ਮਾਨਸਾ, 10 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ 'ਚ ਕੇਂਦਰ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਰੋਸ ਵਜੋਂ 22 ਅਗਸਤ ਨੂੰ ਦਿੱਲੀ ਦੇ ਜੰਤਰ ਮੰਤਰ 'ਤੇ ਦਿੱਤੇ ਜਾ ਰਹੇ ਧਰਨੇ ...

ਪੂਰੀ ਖ਼ਬਰ »

ਵਲੰਟੀਅਰਾਂ ਨੇ ਰਾਏਪੁਰ ਸਕੂਲ 'ਚ ਸਫ਼ਾਈ ਕੈਂਪ ਲਗਾਇਆ

ਮਾਨਸਾ, 10 ਅਗਸਤ (ਵਿ.ਪ੍ਰਤੀ.)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ ਵਿਖੇ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਮੁਹਿੰਮ ਤਹਿਤ 1 ਰੋਜ਼ਾ ਕੈਂਪ ਦੌਰਾਨ ਸਟੇਡੀਅਮ ਅਤੇ ਸਕੂਲ ਦੇ ਆਲ਼ੇ ਦੁਆਲੇ ਦੀ ਸਫ਼ਾਈ ਕੀਤੀ ਗਈ | ਲੈਕਚਰਾਰ ਨਰਿੰਦਰ ਸਿੰਘ ਰਾਏਪੁਰ ਤੇ ਗੁਰਸ਼ਰਨ ...

ਪੂਰੀ ਖ਼ਬਰ »

ਗੁਲਾਬੀ ਸੁੰਡੀ ਤੇ ਤੇਲੇ ਤੋਂ ਪ੍ਰਭਾਵਿਤ ਸਵਾ 2 ਏਕੜ ਨਰਮਾ ਵਾਹਿਆ

ਬਰੇਟਾ, 10 ਅਗਸਤ (ਪਾਲ ਸਿੰਘ ਮੰਡੇਰ)-ਗੁਲਾਬੀ ਸੰੁਡੀ ਤੇ ਤੇਲੇ ਦੇ ਹਮਲੇ ਤੋਂ ਖ਼ਤਮ ਹੋਈ ਨਰਮੇ ਦੀ ਫ਼ਸਲ ਨੂੰ ਕਿਸਾਨਾਂ ਵਲੋਂ ਲਗਾਤਾਰ ਵਾਹੁਣਾ ਜਾਰੀ ਹੈ | ਪਿੰਡ ਭਖੜਿਆਲ ਦੇ ਕਿਸਾਨ ਬਲਵਿੰਦਰ ਸਿੰਘ ਤੇ ਭੁਪਿੰਦਰ ਸਿੰਘ ਨੇ ਆਪਣੀ ਨਰਮੇ ਦੀ ਸਵਾ 2 ਏਕੜ ਫ਼ਸਲ ਵਾਹ ...

ਪੂਰੀ ਖ਼ਬਰ »

ਨਹਿਰ 'ਚ ਡਿੱਗੇ ਬਜ਼ੁਰਗ ਦੀ ਮੌਤ

ਭੀਖੀ, 10 ਅਗਸਤ (ਗੁਰਿੰਦਰ ਸਿੰਘ ਔਲਖ)-ਸਥਾਨਕ ਪੁੱਡਾ ਕਾਲੋਨੀ ਵਾਲੇ ਨਹਿਰੀ ਪੁਲ 'ਤੇ ਬਜ਼ੁਰਗ ਦੀ ਨਹਿਰ ਦੀ ਪਟੜੀ ਤੋਂ ਪੈਰ ਤਿਲ੍ਹਕਣ ਕਾਰਨ ਮੌਤ ਹੋ ਗਈ | ਸਹਾਇਕ ਥਾਣੇਦਾਰ ਮੇਵਾ ਸਿੰਘ ਨੇ ਦੱਸਿਆ ਕਿ ਮਿਸਰਾ ਸਿੰਘ (90) ਪੁੱਤਰ ਭਾਗ ਸਿੰਘ ਵਾਸੀ ਮੰਢਾਲੀ ਜ਼ਿਆਦਾਤਰ ...

ਪੂਰੀ ਖ਼ਬਰ »

ਐੱਨ. ਡੀ. ਪੀ. ਐੱਸ. ਦੇ ਮੁਕੱਦਮੇ 'ਚੋਂ ਬਰੀ

ਮਾਨਸਾ, 10 ਅਗਸਤ (ਧਾਲੀਵਾਲ)-ਮਨਦੀਪ ਸਿੰਘ ਢਿੱਲੋਂ ਸਪੈਸ਼ਲ ਜੱਜ ਮਾਨਸਾ ਦੀ ਅਦਾਲਤ ਨੇ ਇਕ ਵਿਅਕਤੀ ਨੂੰ ਐੱਨ.ਡੀ.ਪੀ.ਐੱਸ. ਦੇ ਮੁਕੱਦਮੇ 'ਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਜਾਣਕਾਰੀ ਅਨੁਸਾਰ ਥਾਣਾ ਜੌੜਕੀਆਂ ਪੁਲਿਸ ਨੇ ਸਤਪਾਲ ਸਿੰਘ ਉਰਫ਼ ਪਾਲੀ ਵਾਸੀ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਮਾਨਸਿਕ ਰੋਗੀ ਔਰਤ ਦੀ ਪੈਨਸ਼ਨ ਲਗਾਈ

ਜੋਗਾ, 10 ਅਗਸਤ (ਮਨਜੀਤ ਸਿੰਘ ਘੜੈਲੀ)-ਸਰਬੱਤ ਦਾ ਭਲਾ ਟਰੱਸਟ ਵਲੋਂ ਲੋੜਵੰਦਾਂ ਦੀ ਮਦਦ ਦੇ ਨਾਲ-ਨਾਲ ਅਨੇਕਾਂ ਸਮਾਜਿਕ ਭਲਾਈ ਦੇ ਕਾਰਜ ਵੀ ਕੀਤੇ ਜਾ ਰਹੇ ਹਨ | ਇਸੇ ਤਹਿਤ ਟਰੱਸਟ ਵਲੋਂ ਪਿੰਡ ਬੁਰਜ ਰਾਠੀ ਦੀ ਮਾਨਸਿਕ ਰੋਗੀ ਇਕ ਔਰਤ ਦੀ ਪੈਨਸ਼ਨ ਸ਼ੁਰੂ ਕੀਤੀ ਗਈ ਹੈ, ...

ਪੂਰੀ ਖ਼ਬਰ »

ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਪਿੰਡ ਬਰ੍ਹੇ ਵਿਖੇ ਸਮਾਗਮ

ਬੁਢਲਾਡਾ, 10 ਅਗਸਤ (ਰਾਹੀ/ ਮਨਚੰਦਾ)-75ਵੇਂ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਪ੍ਰੋਗਰਾਮਾਂ ਦੀ ਲੜੀ ਤਹਿਤ ਪਿੰਡ ਬਰ੍ਹੇ ਦੀ ਬਹੁਮੰਤਵੀ ਸਹਿਕਾਰੀ ਸਭਾ ਵਿਖੇ ਸਮਾਗਮ ਕਰਵਾਇਆ ਗਿਆ | ਸੰਬੋਧਨ ਕਰਦਿਆਂ ਹਰਪਾਲ ਸਿੰਘ ਸਿੱਧੂ ਬਰਾਂਚ ਮੈਨੇਜਰ ਮਾਰਕਫੈੱਡ ਬੁਢਲਾਡਾ, ...

ਪੂਰੀ ਖ਼ਬਰ »

ਤੀਆਂ ਦਾ ਤਿਉਹਾਰ ਮਨਾਇਆ

ਮਾਨਸਾ, 10 ਅਗਸਤ (ਰਵੀ)-ਸਥਾਨਕ ਸ਼ਹਿਰ ਦੀ ਗੁਰਬਖ਼ਸ ਕਾਲੋਨੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ | ਮੁਟਿਆਰਾਂ ਵਲੋਂ ਕੀਤੀ ਗਿੱਧੇ ਦੀ ਪੇਸ਼ਕਾਰੀ ਬਕਮਾਲ ਸੀ | ਔਰਤਾਂ ਵਲੋਂ ਅਲੋਪ ਹੋ ਰਹੇ ਤੀਆਂ ਦੇ ਤਿਉਹਾਰ ਨੂੰ ਮੁੜ ਜੀਵਤ ਰੱਖਣ ਦਾ ਪ੍ਰਣ ਲਿਆ ਤੇ ਹਰ ਸਾਲ ਮਨਾਉਣ ...

ਪੂਰੀ ਖ਼ਬਰ »

ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਲਈ ਗੋਲੀਆਂ ਖਵਾਈਆਂ

ਸਰਦੂਲਗੜ੍ਹ, 10 ਅਗਸਤ (ਅਰੋੜਾ)-ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ ਦੇ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ ਵਿਚ ਹਸਪਤਾਲ ਦੀ ਟੀਮ ਨੇ ਨੈਸ਼ਨਲ ਡੀ-ਵਰਮਿੰਗ ਡੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਵਿਚ ਬੱਚਿਆਂ ਦੇ ਪੇਟ ਦੇ ਕੀੜਿਆਂ ਨੂੰ ਮਾਰਨ ਲਈ ਐਲਬੈਂਡਾਜੋਲ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਕੇਂਦਰੀ ਬਿਜਲੀ ਮੰਤਰੀ ਦਾ ਪੁਤਲਾ ਸਾੜਿਆ

ਬਠਿੰਡਾ, 10 ਅਗਸਤ (ਸੱਤਪਾਲ ਸਿੰਘ ਸਿਵੀਆਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਪਿੰਡ ਯਾਤਰੀ ਵਿਖੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਤੇ ਰੇਸ਼ਮ ਸਿੰਘ ਯਾਤਰੀ ਦੀ ਅਗਵਾਈ 'ਚ ਕੇਂਦਰੀ ਬਿਜਲੀ ਮੰਤਰੀ ਆਰ. ਕੇ. ਸਿੰਘ ਦਾ ਪੁਤਲਾ ਸਾੜਿਆ ਗਿਆ ਤੇ ਕੇਂਦਰ ...

ਪੂਰੀ ਖ਼ਬਰ »

ਅਲਪਾਈਨ ਵੈਲੀ ਸਕੂਲ 'ਚ ਬੱਚਿਆਂ ਦੀਆਂ ਚੋਣਾਂ ਦਾ ਨਤੀਜਾ ਐਲਾਨਿਆ

ਜੋਗਾ, 10 ਅਗਸਤ (ਚਹਿਲ)-ਅਲਪਾਈਨ ਵੈਲੀ ਪਬਲਿਕ ਸਕੂਲ ਅਕਲੀਆ 'ਚ ਸਟੂਡੈਂਟ ਕੌਂਸਲ ਦੀਆਂ ਵੱਖ-ਵੱਖ ਅਸਾਮੀਆਂ ਲਈ ਚੋਣਾਂ ਕਰਵਾਈਆਂ ਗਈਆਂ ਸਨ | ਸਕੂਲ ਹੈੱਡ ਬੁਆਏ ਅੰਮਿ੍ਤ ਸਿੰਘ ਤੇ ਸਕੂਲ ਹੈੱਡ ਗਰਲ ਅਮਨਦੀਪ ਕੌਰ, ਸਪੋਰਟਸ ਹੈੱਡ ਬੁਆਏ ਕਰਨਵੀਰ ਸਿੰਘ ਤੇ ਸਪੋਰਟਸ ਹੈੱਡ ...

ਪੂਰੀ ਖ਼ਬਰ »

ਸੀਵਰੇਜ ਦੇ ਪਾਣੀ ਤੋਂ ਮੁਹੱਲਾ ਵਾਸੀ ਤੇ ਰਾਹਗੀਰ ਪ੍ਰੇਸ਼ਾਨ

ਬਰੇਟਾ, 10 ਅਗਸਤ (ਪਾਲ ਸਿੰਘ ਮੰਡੇਰ)-ਸਥਾਨਕ ਸ਼ਹਿਰ 'ਚ ਸੀਵਰੇਜ ਦੇ ਓਵਰਫ਼ਲੋਅ ਹੋ ਜਾਣ ਕਾਰਨ ਕਿਤੇ ਨਾ ਕਿਤੇ ਸਮੱਸਿਆ ਬਣੀ ਰਹਿੰਦੀ ਹੈ | ਇਸੇ ਤਰ੍ਹਾਂ ਬਰੇਟਾ ਦੇ ਕੁੱਲਰੀਆਂ ਵਾਲੇ ਫਾਟਕ ਤੋਂ ਸ਼ਹੀਦ ਨੰਦ ਸਿੰਘ ਬਹੁਤਕਨੀਕੀ ਕਾਲਜ ਵਾਲੀ ਸੜਕ, ਜੋ ਅੱਗੇ ਹਾਈਵੇ ਨੂੰ ...

ਪੂਰੀ ਖ਼ਬਰ »

ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ

ਝੁਨੀਰ, 10 ਅਗਸਤ (ਨਿ. ਪ. ਪ.)-ਨੇੜਲੇ ਪਿੰਡ ਭੰਮੇ ਖੁਰਦ ਵਿਖੇ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਕੈਂਪ ਇੰਚਾਰਜ ਗੁਰਪਵਿੱਤਰ ਸਿੰਘ, ਗੁਰਪ੍ਰੀਤ ਸਿੰਘ ਭੰਮਾ ਨੇ ਦੱਸਿਆ ਕਿ ਮਾਹਿਰ ਡਾਕਟਰਾਂ ਨੇ 200 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ | ਦਵਾਈਆਂ ਵੀ ...

ਪੂਰੀ ਖ਼ਬਰ »

ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਖ਼ੁਰਾਕ ਦਿੱਤੀ

ਮਾਨਸਾ, 10 ਅਗਸਤ (ਰਾਵਿੰਦਰ ਸਿੰਘ ਰਵੀ)-ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੇ 678 ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਲੱਖ ਤੋਂ ਵੱਧ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਐਲਬੈਂਡਾਜ਼ੋਲ ਦੀ ਖ਼ੁਰਾਕ ਦਿੱਤੀ ਗਈ | ਇਸ ਤੋਂ ਇਲਾਵਾ 839 ਆਂਗਣਵਾੜੀ ਕੇਂਦਰਾਂ ਦੇ 34073 ...

ਪੂਰੀ ਖ਼ਬਰ »

ਖੇਤਰੀ ਯੁਵਕ ਮੇਲੇ 'ਚੋਂ ਪ੍ਰਾਪਤੀਆਂ ਲਈ ਪੰਜਾਬੀ 'ਵਰਸਿਟੀ ਵਲੋਂ ਗੁਰੂ ਨਾਨਕ ਕਾਲਜ ਨੂੰ ਵਿਸ਼ੇਸ਼ ਸਨਮਾਨ

ਬੁਢਲਾਡਾ, 10 ਅਗਸਤ (ਸਵਰਨ ਸਿੰਘ ਰਾਹੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵਲੋਂ ਅਕਾਦਮਿਕ ਸੈਸ਼ਨ 2021-22 ਦੇ ਖੇਤਰੀ ਤੇ ਅੰਤਰ ਖੇਤਰੀ ਯੁਵਕ ਮੇਲੇ 'ਚ ਸ਼ਾਨਦਾਰ ਪ੍ਰਾਪਤੀਆਂ ਵਾਲੇ ਕਾਲਜਾਂ ਨੂੰ ਸਨਮਾਨਿਤ ਕਰਨ ਲਈ ਰੱਖੇ ਗਏ ਵਿਸ਼ੇਸ਼ ਸਮਾਗਮ ...

ਪੂਰੀ ਖ਼ਬਰ »

ਨੰਗਲ ਕਲਾਂ 'ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ਟੁੱਟੀ

ਮਾਨਸਾ, 10 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਪਿੰਡ ਨੰਗਲ ਕਲਾਂ ਵਿਖੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਜਵਾਹਰਕੇ ਤੋਂ ਬੋਹਾ ਅਤੇ ਮੋਫਰ ਨੂੰ ਜੋੜਨ ਵਾਲੀ 18 ਫੁੱਟੀ ਸੜਕ ਟੁੱਟਣ ਕਾਰਨ ਪਾਣੀ ਖੜਿ੍ਹਆ ਰਹਿੰਦਾ ਹੈ, ਜਿਸ ਕਰ ਕੇ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ...

ਪੂਰੀ ਖ਼ਬਰ »

ਵਾਤਾਨੁਕੂਲ ਸਕੂਲਾਂ ਦੀ ਸ਼੍ਰੇਣੀ 'ਚ ਸ਼ਾਮਿਲ ਹੋਇਆ ਸਰਕਾਰੀ ਹਾਈ ਸਕੂਲ ਦੋਦੜਾ

ਬੁਢਲਾਡਾ, 10 ਅਗਸਤ (ਸਵਰਨ ਸਿੰਘ ਰਾਹੀ)-ਸਰਕਾਰੀ ਹਾਈ ਸਕੂਲ ਦੋਦੜਾ ਹੁਣ ਸਿੱਖਿਆ ਵਿਭਾਗ ਦੇ ਵਾਤਾਨੁਕੂਲ ਸਕੂਲਾਂ ਦੀ ਸ਼੍ਰੇਣੀ 'ਚ ਸ਼ਾਮਿਲ ਹੋ ਗਿਆ ਹੈ | ਉਦਘਾਟਨ ਹਲਕਾ ਵਿਧਾਇਕ ਬੁੱਧ ਰਾਮ ਨੇ ਕੀਤਾ | ਉਨ੍ਹਾਂ ਕਿਹਾ ਕਿ ਕਿਸੇ ਸਮੇਂ ਤੱਪੜ ਮਾਰਕਾ ਸਕੂਲ ਕਹੇ ਜਾਂਦੇ ...

ਪੂਰੀ ਖ਼ਬਰ »

ਖ਼ੂਬ ਵਿਕ ਰਹੀਆਂ ਹਨ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੀਆਂ ਰੱਖੜੀਆਂ

ਮਾਨਸਾ, 10 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਐਤਕੀਂ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੀਆਂ ਰੱਖੜੀਆਂ ਖੂਬ ਵਿਕ ਰਹੀਆਂ ਹਨ | ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਮੂਸੇਵਾਲਾ ਦੀਆਂ ਫ਼ੋਟੋ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX