ਨਵਾਂਸ਼ਹਿਰ, 11 ਅਗਸਤ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪਸ਼ੂ-ਧਨ ਨੂੰ ਧੱਫੜੀ ਰੋਗ ਤੋਂ ਬਚਾਉਣ ਲਈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਲੋੜੀਂਦੀਆਂ ਦਵਾਈਆਂ ਤੇ ਟੀਕੇ ਉਪਲਬਧ ਹਨ | ਹੁਣ ਤੱਕ ਜ਼ਿਲ੍ਹੇ ਵਿਚ ਇਸ ਬਿਮਾਰੀ ਤੋਂ 973 ਪਸ਼ੂ ਰਾਹਤ ਪਾ ਚੁੱਕੇ ਹਨ ਤੇ 2399 ਤੰਦਰੁਸਤ ਪਸ਼ੂਆਂ ਨੂੰ ਬਿਮਾਰੀ ਦੇ ਖ਼ਤਰੇ ਤੋਂ ਬਚਾਉਣ ਲਈ ਉਨ੍ਹਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੀਆਂ 19 ਟੀਮਾਂ ਫ਼ੀਲਡ 'ਚ ਬਿਮਾਰੀ ਦੀ ਰੋਕਥਾਮ ਲਈ ਸਰਗਰਮ ਹਨ | ਉਨ੍ਹਾਂ ਕਿਹਾ ਕਿ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਚੰਦਰ ਪਾਲ ਸਿੰਘ ਦੀ ਅਗਵਾਈ ਵਿਚ ਸਮੁੱਚਾ ਪਸ਼ੂ ਪਾਲਣ ਵਿਭਾਗ ਇਸ ਮੁਸ਼ਕਿਲ ਦੀ ਘੜੀ ਵਿਚ ਪਸ਼ੂ ਪਾਲਕਾਂ ਨੂੰ ਪੂਰਨ ਸਹਿਯੋਗ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਹੁਣ ਤੱਕ 2016 ਪਸ਼ੂਆਂ ਦੇ ਇਸ ਬਿਮਾਰੀ ਤੋਂ ਪੀੜਤ ਹੋਣ ਦੀ ਜਾਣਕਾਰੀ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਕੋਲ ਆਈ ਹੈ, ਜਿਸ ਵਿਚੋਂ 973 ਨੂੰ ਅਣਥੱਕ ਕੋਸ਼ਿਸ਼ਾਂ ਬਾਅਦ ਇਸ ਬਿਮਾਰੀ ਦੀ ਜਕੜ 'ਚੋਂ ਬਚਾਇਆ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਇਸ ਬਿਮਾਰੀ ਕਾਰਨ 20 ਪਸ਼ੂਆਂ ਦੀ ਮੌਤ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ, ਜਿਸ ਨੂੰ ਪਸ਼ੂ ਪਾਲਣ ਵਿਭਾਗ ਵਲੋਂ ਵੈਰੀਫ਼ਾਈ ਕੀਤਾ ਜਾ ਰਿਹਾ ਹੈ | ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਚੰਦਰ ਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਜ਼ਿਲ੍ਹੇ ਦੀ ਨਿਗਰਾਨੀ ਤੇ ਸਹਿਯੋਗ ਵਾਸਤੇ ਪੰਜਾਬ ਗਊ ਸੇਵਾ ਕਮਿਸ਼ਨ ਦੀ ਮੁੱਖ ਕਾਰਜਕਾਰੀ ਅਫ਼ਸਰ ਡਾ. ਪ੍ਰੀਤੀ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ ਤੇ ਉਹ ਪਿੰਡਾਂ 'ਚ ਜਾ ਕੇ ਜਾਇਜ਼ਾ ਵੀ ਲੈ ਰਹੇ ਹਨ | ਉਨ੍ਹਾਂ ਪੀੜਤ ਪਸ਼ੂਆਂ ਦੇ ਪਾਲਕਾਂ ਨੂੰ ਆਪਣੇ ਬਿਮਾਰ ਪਸ਼ੂ ਨੂੰ ਤੰਦਰੁਸਤ ਪਸ਼ੂ ਤੋਂ ਅਲੱਗ ਰੱਖਣ, ਪਸ਼ੂਆਂ ਦੇ ਸ਼ੈੱਡ 'ਚ ਮੱਖੀ, ਮੱਛਰ ਤੇ ਚਿੱਚੜ ਆਦਿ ਤੋਂ ਬਚਾਅ ਰੱਖਣ, ਡੇਅਰੀ ਫ਼ਾਰਮ ਤੇ ਪਸ਼ੂਆਂ ਦੇ ਵਾੜੇ ਨੂੰ ਵਿਸ਼ਾਣੂ ਰਹਿਤ ਰੱਖਣ ਲਈ ਫਰਮਲੀਨ ਇਕ ਪ੍ਰਸੈਂਟ ਜਾਂ ਸੋਡੀਅਮ ਹਾਈਪੋਕਲੋਰਾਈਟ 2 ਤੋਂ 3 ਪ੍ਰਸੈਂਟ ਦਾ ਛਿੜਕਾਅ ਕਰਨ ਲਈ ਆਖਿਆ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਲੋੜੀਂਦੀ ਦਵਾਈ ਤੇ ਟੀਕਾਕਰਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਸੇ ਵੀ ਪਸ਼ੂ ਵਿਚ ਧੱਫੜੀ ਰੋਗ ਦੇ ਲੱਛਣ ਉੱਘੜਨ 'ਤੇ ਤੁਰੰਤ ਆਪਣੇ ਨੇੜਲੀ ਪਸ਼ੂ ਡਿਸਪੈਂਸਰੀ/ਹਸਪਤਾਲ ਨਾਲ ਸੰਪਰਕ ਕਰਨ ਲਈ ਆਖਿਆ | ਡਾ. ਚੰਦਰ ਪਾਲ ਨੇ ਬਿਮਾਰੀ ਕਾਰਨ ਮਰੇ ਪਸ਼ੂ ਨੂੰ ਸਰਕਾਰ ਵਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ, ਜਿਸ ਅਨੁਸਾਰ ਪਸ਼ੂ ਨੂੰ ਮਨੁੱਖੀ ਆਬਾਦੀ ਅਤੇ ਪਾਣੀ ਦੇ ਸੋਮੇ ਤੋਂ 250 ਮੀਟਰ ਦੂਰ 8 ਗੁਣਾ 7 ਗੁਣਾ 6 ਫੁੱਟ ਦਾ ਚੌੜਾ, ਲੰਬਾ ਤੇ ਡੂੰਘਾ ਟੋਆ ਪੁੱਟ ਕੇ ਦੱਬਣ ਲਈ ਆਖਿਆ ਗਿਆ ਹੈ | ਟੋਆ ਪਾਣੀ ਦੇ ਪੱਧਰ ਤੋਂ 4 ਤੋਂ 6 ਫੁੱਟ ਉੱਪਰ ਰੱਖਣ ਲਈ ਕਿਹਾ ਗਿਆ ਹੈ ਤੇ ਇਸ ਨੂੰ ਪਾਣੀ ਖੜ੍ਹਨ ਵਾਲੇ ਨੀਵੇਂ ਜਾਂ ਹੜ੍ਹ ਵਾਲੇ ਖੇਤਰ ਤੋਂ ਦੂਰ ਰੱਖਣ ਲਈ ਕਿਹਾ ਗਿਆ ਹੈ | ਜਿਸ ਟੋਏ ਵਿਚ ਮਰੇ ਹੋਏ ਪਸ਼ੂ ਨੂੰ ਦਬਾਉਣਾ ਹੈ, ਉਸ ਵਿਚ ਪਸ਼ੂ ਦੇ ਹੇਠਾਂ ਤੇ ਉੱਪਰ ਦੋ-ਦੋ ਇੰਚ ਚੂਨੇ ਦੀ ਤਹਿ ਬਣਾਉਣ ਤੋਂ ਇਲਾਵਾ ਧਰਤੀ ਦੀ ਉਪਰੀ ਸਤ੍ਹਾ ਤੋਂ ਤਿੰਨ ਫੁੱਟ ਥੱਲੇ ਤੋਂ ਮਿੱਟੀ ਪਾਉਣ ਦੀ ਸਲਾਹ ਦਿੱਤੀ ਗਈ ਹੈ |
ਸੰਧਵਾਂ, 11 ਅਗਸਤ (ਪ੍ਰੇਮੀ ਸੰਧਵਾਂ)-ਪਿੰਡ ਬਾਲੋਂ ਵਿਖੇ ਗੱੁਗਾ ਜਾਹਰ ਪੀਰ ਦੇ ਦਰਬਾਰ 'ਤੇ ਮੱਥਾ ਟੇਕਣ ਤੋਂ ਬਾਅਦ ਸਾਈ ਸੋਨੀ, ਅਵਤਾਰ ਰਾਮ, ਬਚਨ ਦਾਸ, ਲਹਿੰਬਰ ਰਾਮ ਫ਼ੌਜੀ, ਗਿਆਨ ਚੰਦ ਆਦਿ ਗੁੱਗਾ ਜਾਹਰ ਪੀਰ ਭਜਨ ਮੰਡਲੀ ਵਲੋਂ ਗੱੁਗਾ ਮੰਗਣ ਦੀ ਸੇਵਾ ਸ਼ੁਰੂ ਕੀਤੀ ...
ਭੱਦੀ, 11 ਅਗਸਤ (ਨਰੇਸ਼ ਧੌਲ)-ਬੀਤੇ ਦਿਨੀਂ ਹਾਈਕੋਰਟ ਵਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਦੇ ਨਾਲ ਜਿੱਥੇ ਸਚਾਈ ਦੀ ਜਿੱਤ ਪ੍ਰਾਪਤ ਹੁੰਦੀ ਵਿਖਾਈ ਦੇ ਰਹੀ ਹੈ, ਉੱਥੇ ਵਿਧਾਨ ਸਭਾ ਹਲਕੇ ਦੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਬਾਦਲ ...
ਟੱਪਰੀਆਂ ਖੁਰਦ, 11 ਅਗਸਤ (ਸ਼ਾਮ ਸੁੰਦਰ ਮੀਲੂ)-ਸ੍ਰੀ ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਵਿਖੇ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੋਢੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲਿਆਂ ਦੇ ਆਗਮਨ ਦਿਵਸ ਮੌਕੇ 'ਰੱਖੜ ਪੁੰਨਿਆ' ਨੂੰ ...
ਰਾਹੋਂ, 11 ਅਗਸਤ (ਬਲਬੀਰ ਸਿੰਘ ਰੂਬੀ)-ਸਥਾਨਕ ਨਗਰ ਕੌਂਸਲ 'ਚ ਸਧਾਰਨ ਮੀਟਿੰਗ ਕੀਤੀ ਗਈ, ਜਿਸ ਵਿਚ ਹਾਊਸ ਵਿਚ ਪੇਸ਼ ਕੀਤੇ ਸਾਰੇ ਮਤੇ ਸਰਬਸੰਮਤੀ ਨਾਲ ਪਾਸ ਹੋਏ | ਹਾਊਸ ਵਿਚ ਪਾਸ ਕੀਤੇ ਪ੍ਰਮੁੱਖ ਮਤਿਆਂ ਵਿਚ ਸੇਵਾ ਕੇਂਦਰ ਦੀ ਖ਼ਾਲੀ ਇਮਾਰਤ ਨੂੰ ਮੁਹੱਲਾ ਕਲੀਨਿਕ ...
ਕਾਠਗੜ੍ਹ, 11 ਅਗਸਤ (ਬਲਦੇਵ ਸਿੰਘ ਪਨੇਸਰ)-ਰੋਪੜ-ਬਲਾਚੌਰ ਨੈਸ਼ਨਲ ਹਾਈਵੇ 'ਤੇ ਬੱਸ ਅੱਡਾ ਕਾਠਗੜ੍ਹ ਨੇੜੇ ਸਥਿਤ ਇਕ ਪੈਟਰੋਲ ਪੰਪ 'ਤੇ ਤਿੰਨ ਨੌਜਵਾਨ ਠੱਗਾਂ ਵਲੋਂ ਵੱਡੀਆਂ ਕੈਂਨੀਆਂ ਵਿਚ 14000 ਰੁਪਏ ਦਾ ਪੈਟਰੋਲ ਪੁਆ ਕੇ ਰਫ਼ੂ ਚੱਕਰ ਹੋਣ ਦਾ ਸਮਾਚਾਰ ਮਿਲਿਆ ਹੈ | ...
ਨਵਾਂਸ਼ਹਿਰ, 11 ਅਗਸਤ (ਗੁਰਬਖਸ਼ ਸਿੰਘ ਮਹੇ)-ਹਾਲ ਹੀ 'ਚ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਸਿਰਫ਼ ਗੱਲਾਂ ਦਾ ਕੜਾਹ ਹੀ ਸਾਬਤ ਹੋ ਰਹੀ ਹੈ, ਕਿਉਂਕਿ ਜ਼ਿਲ੍ਹੇ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਕੋਈ ਸੁਧਾਰ ...
ਔੜ, 11 ਅਗਸਤ (ਜਰਨੈਲ ਸਿੰਘ ਖੁਰਦ)-132 ਕੇ.ਵੀ. ਸਬ ਸਟੇਸ਼ਨ ਨਵਾਂਸ਼ਹਿਰ 'ਤੇ ਲੱਗੇ ਬਿਜਲੀ ਯੰਤਰਾਂ ਦੀ ਮੁਰੰਮਤ ਕਰਨ ਲਈ ਮਿਤੀ 13 ਅਗਸਤ ਦਿਨ ਸ਼ਨੀਵਾਰ ਨੂੰ ਸ਼ੱਟ ਡਾਊਨ ਕੀਤੀ ਜਾਣੀ ਹੈ, ਜਿਸ ਨਾਲ 66 ਕੇ.ਵੀ. ਸਬ-ਸਟੇਸ਼ਨ ਔੜ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਸ ਸਬ-ਸਟੇਸ਼ਨ ...
ਬੰਗਾ, 11 ਅਗਸਤ (ਜਸਬੀਰ ਸਿੰਘ ਨੂਰਪੁਰ)-ਬੰਗਾ ਤੋਂ ਫਗਵਾੜਾ ਰੇਲਵੇ ਲਾਈਨ 'ਤੇ ਪੈਂਦੇ ਸਟੇਸ਼ਨ ਬਹਿਰਾਮ ਕੁਲਥਮ ਵਿਚਕਾਰ ਇਕ ਵਿਅਕਤੀ ਦੇ ਰੇਲਗੱਡੀ ਦੀ ਲਪੇਟ ਵਿਚ ਹੋਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਏ.ਐੱਸ.ਆਈ. ਨਰਿੰਦਰ ਕੁਮਾਰ ...
ਬਲਾਚੌਰ, 11 ਅਗਸਤ (ਦੀਦਾਰ ਸਿੰਘ ਬਲਾਚੌਰੀਆ)-ਪ੍ਰਾਚੀਨ ਧਾਰਮਿਕ ਅਸਥਾਨ ਠਾਕਰ ਦੁਆਰਾ ਨੇੜੇ ਪੁਰਾਣੀ ਦਾਣਾ ਮੰਡੀ ਵਿਖੇ 21 ਅਗਸਤ ਨੂੰ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮ ਦੀ ਤਿਆਰੀ ਸੰਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਬਲਾਚੌਰ ਦੇ ਪ੍ਰਮੁੱਖ ਕਾਰੋਬਾਰੀ ...
ਸੰਧਵਾਂ, 11 ਅਗਸਤ (ਪ੍ਰੇਮੀ ਸੰਧਵਾਂ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਸੰਘਰਸ਼ਮਈ ਜੀਵਨ 'ਤੇ ਆਧਾਰਿਤ ਪ੍ਰਬੱੁਧ ਭਾਰਤ ਫਾੳਾੂਡੇਸ਼ਨ ਪੰਜਾਬ ਵਲੋਂ 28 ਅਗਸਤ ਨੂੰ ਕਰਵਾਈ ਜਾ ਰਹੀ 13ਵੀਂ ਸੂਬਾ ਪੱਧਰੀ ਇਨਾਮੀ ਪੁਸਤਕ ...
ਮਜਾਰੀ/ਸਾਹਿਬਾ, 11 ਅਗਸਤ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ. ਏ. ਐੱਸ. ਨਗਰ ਤੇ ਕੰਵਲਜੀਤ ਸਿੰਘ ਬਾਜਵਾ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਸ਼ਹੀਦ ਭਗਤ ਸਿੰਘ ਨਗਰ ਦੇ ਨਿਰਦੇਸ਼ਾਂ ...
ਜਾਡਲਾ, 11 ਅਗਸਤ (ਬੱਲੀ)-ਪੁਲਿਸ ਚੌਂਕੀ ਇੰਚਾਰਜ ਏ. ਐੱਸ. ਆਈ. ਵਿਜੇ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਖੇ ਲੋਕਾਂ ਤੇ ਵਿਦਿਆਰਥੀਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਚੌਕੀ ਇੰਚਾਰਜ ਵਿਜੇ ਸ਼ਰਮਾ, ...
ਮਜਾਰੀ/ਸਾਹਿਬਾ, 11 ਅਗਸਤ (ਨਿਰਮਲਜੀਤ ਸਿੰਘ ਚਾਹਲ)-ਧੰਨ-ਧੰਨ ਬਾਬਾ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਸਵ. ਅਜੀਤ ਸਿੰਘ ਰੱਕੜ ਪਰਿਵਾਰ (ਸਿੰਬਲ ਮਜਾਰਾ) ਤੇ ਸਮੂਹ ਨਗਰ ਨਿਵਾਸੀ ਤੇ ਗ੍ਰਾਮ ਪੰਚਾਇਤ ਰੱਕੜਾਂ ਢਾਹਾਂ ਦੇ ਸਹਿਯੋਗ ਨਾਲ ਪਿੰਡ ...
ਨਵਾਂਸ਼ਹਿਰ, 11 ਅਗਸਤ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ ਸ਼੍ਰੇਣੀ ਟਰਮ-2 ਅਗਸਤ 2022 ਦੀਆਂ ਪ੍ਰੀਖਿਆਵਾਂ ਜੋ ਕਿ 12 ਤੋਂ 26 ਅਗਸਤ ਤੱਕ ਸਵੇਰੇ 10 ਵਜੇ ਤੋਂ ਬੋਰਡ ਵਲੋਂ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਵਿਚ ਕਰਵਾਈਆਂ ਜਾ ਰਹੀਆਂ ਹਨ | ...
ਰੱਤੇਵਾਲ, 11 ਅਗਸਤ (ਆਰ.ਕੇ. ਸੂਰਾਪੁਰੀ)-ਜ਼ੋਨ ਕਾਠਗੜ੍ਹ ਅਧੀਨ ਪੈਂਦੇ ਸਮੂਹ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ (ਸਰਕਾਰੀ, ਪ੍ਰਾਈਵੇਟ, ਏਡਿਡ) ਸਕੂਲਾਂ ਦੇ ਖੇਡ ਟੂਰਨਾਮੈਂਟ ਦੇ ਪ੍ਰਬੰਧਾਂ ਸਬੰਧੀ ਵਿਸ਼ੇਸ਼ ਮੀਟਿੰਗ 12 ਅਗਸਤ ਨੂੰ ਸਵੇਰੇ 10 ਵਜੇ ਸਰਕਾਰੀ ਹਾਈ ਸਕੂਲ ...
ਬਹਿਰਾਮ, 11 ਅਗਸਤ (ਨਛੱਤਰ ਸਿੰਘ ਬਹਿਰਾਮ)-ਝੂਠੇ ਡਰੱਗ ਕੇਸ 'ਚ ਪਟਿਆਲਾ ਜੇਲ੍ਹ 'ਚ ਬੰਦ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ, ਜਿਸ ਨਾਲ ਅਕਾਲੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਨ੍ਹਾਂ ਵਿਚਾਰਾ ਦਾ ...
ਔੜ/ਝਿੰਗੜਾਂ, 11 ਅਗਸਤ (ਕੁਲਦੀਪ ਸਿੰਘ ਝਿੰਗੜ)-ਇਤਿਹਾਸਕ ਪਿੰਡ ਝਿੰਗੜਾਂ ਵਿਖੇ ਧੰਨ-ਧੰਨ ਲਾਲਾ ਵਲੀ ਹੰਭੀਰ ਚੰਦ ਧਾਰਮਿਕ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਦੀ ਰਹਿਨੁਮਾਈ ਹੇਠ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਸਾਲਾਨਾ ...
ਸੰਧਵਾਂ, 11 ਅਗਸਤ (ਪ੍ਰੇਮੀ ਸੰਧਵਾਂ)-ਗੰਧਲੇ ਹੋ ਰਹੇ ਵਾਤਾਵਰਨ ਤੇ ਧਰਤੀ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਨੂੰ ਬਚਾਉਣ ਲਈ ਜੇਕਰ ਅਸੀਂ ਆਪਣਾ ਫ਼ਰਜ਼ ਨਾ ਨਿਭਾਇਆ ਤਾਂ ਅਸੀਂ ਜਿੱਥੇ ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਆਵੇਗਾ, ਉੱਥੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਵੀ ...
ਸੜੋਆ, 11 ਅਗਸਤ (ਨਾਨੋਵਾਲੀਆ)-ਗਰਾਮ ਪੰਚਾਇਤ ਪਿੰਡ ਸਹੂੰਗੜ੍ਹਾ ਵਲੋਂ ਪਿੰਡ ਦੇ ਮੁਹਤਬਰ ਵਿਅਕਤੀਆਂ ਖ਼ਾਸ ਕਰਕੇ ਪਿੰਡ ਦੀਆਂ ਬੀਬੀਆਂ ਤੇ ਮੁਟਿਆਰਾਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕਮਲਜੀਤ ਕੌਰ ਤੇ ਸੁਖਵਿੰਦਰ ਕੌਰ ਦੀ ਅਗਵਾਈ ਵਿਚ ...
ਨਵਾਂਸ਼ਹਿਰ, 11 ਅਗਸਤ (ਹਰਵਿੰਦਰ ਸਿੰਘ)-ਜੈ ਸੰਧੂ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਪਿ੍ੰਸੀਪਲ ਦਲਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਆਜ਼ਾਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਅਤੇ ਸਕਿੱਟ ਪੇਸ਼ ਕੀਤੇ ਗਏ | ਇਸ ...
ਕਾਠਗੜ੍ਹ, 11 ਅਗਸਤ (ਬਲਦੇਵ ਸਿੰਘ ਪਨੇਸਰ)-ਕਸਬਾ ਕਾਠਗੜ੍ਹ 'ਚ ਡੇਂਗੂ ਦੇ ਵਧੇ ਪ੍ਰਕੋਪ 'ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਵਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਮੱਛਰਾਂ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਇਸੇ ਤਹਿਤ ਅੱਜ ਕਾਠਗੜ੍ਹ ...
ਕਟਾਰੀਆਂ, 11 ਅਗਸਤ (ਨਵਜੋਤ ਸਿੰਘ ਜੱਖੂ)-ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਂਦਾ ਰੱਖੜੀ ਦਾ ਤਿਉਹਾਰ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ | ਰੱਖੜੀ ਵਾਲੇ ਦਿਨ ਭੈਣਾਂ ਕੱਚੇ ਧਾਗੇ ਦੀ ਪੱਕੀ ਡੋਰ ਆਪਣੇ ਭਰਾਵਾਂ ਦੇ ਗੁੱਟ 'ਤੇ ਬੰਨ੍ਹਦੀਆਂ ਹਨ ਤੇ ...
ਔੜ, 11 ਅਗਸਤ (ਜਰਨੈਲ ਸਿੰਘ ਖੁਰਦ)-ਪੁਲਿਸ ਲਾਈਨ ਤੋਂ ਬਦਲ ਕੇ ਆਏ ਇੰਸਪੈਕਟਰ ਰਘਵੀਰ ਸਿੰਘ ਨੇ ਥਾਣਾ ਔੜ ਵਿਖੇ ਨਵੇਂ ਐੱਸ.ਐੱਚ.ਓ. ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਦਿਆਂ ਹੀ ਕੰਮ ਕਾਜ ਸ਼ੁਰੂ ਕਰ ਦਿੱਤਾ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਵਲੋਂ ਜੋ ...
ਗੜ੍ਹਸ਼ੰਕਰ, 11 ਅਗਸਤ (ਧਾਲੀਵਾਲ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਵਰਕਰਾਂ ਵਲੋਂ ਰੱਖੜੀ ਦੇ ਤਿਉਹਾਰ ਦੇ ਦਿਨ ਤਨਖ਼ਾਹਾਂ ਜਾਰੀ ਕਰਨ ਤੇ ਆਪਣੀਆਂ ਹੱਕ ਮੰਗਾਂ ਮਨਵਾਉਣ ਲਈ ਇੱਥੇ ਵਿਭਾਗ ਦੇ ਮੰਡਲ ਦਫ਼ਤਰ ਵਿਖੇ ਮੰਡਲ ਪ੍ਰਧਾਨ ਕੇਵਲ ਕ੍ਰਿਸ਼ਨ, ਮੰਡਲ ਸਕੱਤਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX