• ਡੀਪੂ ਹੋਲਡਰ ਦੀ ਕਥਿਤ ਮਨਮਰਜ਼ੀ ਤੋਂ ਅੱਕੇ ਲੋਕਾਂ ਨੇ ਡਿਪੂ ਹੋਲਡਰ ਬਦਲਣ ਦੀ ਕੀਤੀ ਮੰਗ
ਫ਼ਰੀਦਕੋਟ, 11 ਅਗਸਤ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਖੱਚੜਾਂ ਦੇ ਲੋਕ ਇਨ੍ਹੀਂ ਦਿਨੀਂ ਪਿੰਡ ਦੇ ਸਰਕਾਰੀ ਰਾਸ਼ਨ ਡੀਪੂ ਹੋਲਡਰ ਦੀ ਕਥਿਤ ਮਨਮਰਜ਼ੀ ਤੋਂ ਡਾਅਢੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ | ਅੱਜ ਦੁਖੀ ਹੋਏ ਪਿੰਡ ਵਾਸੀਆਂ ਵਲੋਂ ਜਿਥੇ ਇਕੱਠੇ ਹੋ ਡਿੱਪੂ ਹੋਲਡਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਉਥੇ ਹੀ ਦੁਖੀ ਪਿੰਡ ਵਾਸੀਆਂ ਨੇ ਡਿੱਪੂ ਹੋਲਡਰ ਨੂੰ ਬਦਲਣ ਦੀ ਮੰਗ ਵੀ ਕੀਤੀ | ਪਿੰਡ ਦੀਆਂ ਔਰਤਾਂ ਅਤੇ ਮਰਦਾਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਜਦੋਂ ਤੋਂ ਪਿੰਡ ਦੇ ਇਕ ਦੁਕਾਨਦਾਰ ਨੂੰ ਸਰਕਾਰ ਨੇ ਰਾਸ਼ਨ ਡਿਪੂ ਅਲਾਟ ਕੀਤਾ ਉਦੋਂ ਤੋਂ ਪਿੰਡ ਦੇ ਲੋਕਾਂ ਨੂੰ ਇਸ ਡੀਪੂ ਹੋਲਡਰ ਵਲੋਂ ਕਣਕ ਸਹੀ ਢੰਗ ਨਾਲ ਨਹੀਂ ਵੰਡੀ ਜਾ ਰਹੀ | ਪਿੰਡ ਵਾਸੀਆਂ ਨੇ ਦੱਸਿਆ ਕਿ ਕਰੀਬ ਇਕ ਮਹੀਨੇ ਤੋਂ ਸਰਕਾਰ ਵਲੋਂ ਮੁਫ਼ਤ ਵੰਡਣ ਲਈ ਕਣਕ ਆਈ ਹੈ ਪਰ ਡਿੱਪੂ ਹੋਲਡਰ ਵਲੋਂ ਅੱਧੇ ਤੋਂ ਘੱਟ ਪਰਿਵਾਰਾਂ ਨੂੰ ਕਣਕ ਦੇਣ ਤੋਂ ਬਾਅਦ ਕਣਕ ਦੇਣੀ ਬੰਦ ਕਰ ਦਿੱਤੀ | ਪਿੰਡ ਵਾਸੀਆ ਨੇ ਦੱਸਿਆ ਕਿ ਜਦੋਂ ਵੀ ਉਹ ਕਣਕ ਲੈਣ ਜਾਂਦੇ ਹਨ ਤਾਂ ਉਕਤ ਡਿਪੂ ਹੋਲਡਰ ਵਲੋਂ ਉਨ੍ਹਾਂ ਨੂੰ ਜਲੀਲ ਕੀਤਾ ਜਾਂਦਾ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰਾਂ ਵਲੋਂ ਉਨ੍ਹਾਂ ਨੂੰ ਸਿਰਫ ਕਣਕ ਹੀ ਤਾਂ ਮਿਲਦੀ ਹੈ ਪਰ ਅਜਿਹੇ ਡਿੱਪੂ ਹੋਲਡਰ ਸਾਨੂੰ ਉਹ ਵੀ ਸਮੇਂ ਸਿਰ ਨਹੀਂ ਦਿੰਦੇ, ਪਿੰਡ ਵਾਸੀਆਂ ਨੇ ਦੱਸਿਆ ਕਿ ਡਿੱਪੂ ਹੋਲਡਰ ਸਾਨੂੰ ਹੋਕਾ ਦੁਆ ਕੇ ਬੁਲਾ ਲੈਂਦਾ ਹਨ, ਅਸੀਂ 500 ਰੁਪਏ ਦੀ ਦਿਹਾੜੀ ਛੱਡ ਕੇ ਆਉਂਦੇ ਹਾਂ ਅਤੇ ਅੱਗੋਂ ਸਾਨੂੰ ਮਸ਼ੀਨ ਖਰਾਬ ਹੈ ਜਾਂ ਸਿਸਟਮ ਨਹੀਂ ਚੱਲ ਰਿਹਾ ਇਹ ਕਹਿ ਕਿ ਖਾਲੀ ਹੱਥ ਵਾਪਸ ਮੋੜ ਦਿੱਤਾ ਜਾਂਦਾ | ਪਿੰਡ ਵਾਸੀਆਂ ਨੇ ਡਿੱਪੂ ਹੋਲਡਰ ਨੂੰ ਬਦਲਣ ਦੀ ਮੰਗ ਕਰਦਿਆਂ ਸਰਕਾਰ ਵਲੋਂ ਆਈ ਕਣਕ ਜਲਦ ਵੰਡੇ ਜਾਣ ਦੀ ਮੰਗ ਕੀਤੀ | ਪਿੰਡ ਦੇ ਡਿੱਪੂ ਹੋਲਡਰ ਸੰਜੂ ਨੇ ਦੱਸਿਆ ਕਿ ਉਨ੍ਹਾਂ ਪਾਸ ਜੋ ਪਹਿਲਾਂ ਕਣਕ ਆਈ ਸੀ ਉਹ ਪੂਰੀ ਵੰਡ ਦਿੱਤੀ ਗਈ ਸੀ ਜੋ ਬਾਅਦ ਵਿਚ ਆਈ ਹੈ ਉਹ ਹਾਲੇ ਨਹੀਂ ਵੰਡੀ ਗਈ ਕਿਉਂਕਿ ਸਿਸਟਮ ਖਰਾਬ ਹੋਣ ਕਾਰਨ ਉਨ੍ਹਾਂ ਦਾ ਕੋਡ ਐਰਰ ਆ ਰਿਹਾ ਸੀ | ਉਨ੍ਹਾਂ ਕਿਹਾ ਕਿ ਜਿਵੇਂ ਹੀ ਸਿਸਟਮ ਠੀਕ ਹੁੰਦਾ ਹੈ ਸਾਰੇ ਪਰਿਵਾਰਾਂ ਨੂੰ ਕਣਕ ਵੰਡ ਦਿੱਤੀ ਜਾਵੇਗੀ |
ਫ਼ਰੀਦਕੋਟ, 11 ਅਗਸਤ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਦੀ ਗਊਸ਼ਾਲਾ ਅਨੰਦੇਆਣਾ ਗੇਟ ਵਿਚ ਵੱਡੀ ਗਿਣਤੀ ਗਊਆਂ ਲੰਪੀ ਸਕਿਨ (ਧਫ਼ੜੀ ਰੋਗ) ਬਿਮਾਰੀ ਦੀ ਲਪੇਟ ਵਿਚ ਆ ਗਈਆਂ ਹਨ ਜਿਨ੍ਹਾਂ ਵਿਚੋਂ ਕਰੀਬ 12 ਗਊਆਂ ਦੀ ਬੀਤੇ ਦਿਨੀਂ ਮੌਤ ਵੀ ਹੋ ਗਈ ਸੀ | ਇਸੇ ਦੇ ਚੱਲਦੇ ਅੱਜ ...
ਬਰਗਾੜੀ, 11 ਅਗਸਤ (ਲਖਵਿੰਦਰ ਸ਼ਰਮਾ) - ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਬਰਗਾੜੀ ਅਤੇ ਬਹਿਬਲ ਕੋਟਕਪੂਰਾ ਗੋਲੀਕਾਂਡ ਦੇ ਇਨਸਾਫ਼ ਲਈ 1 ਜੁਲਾਈ 2021 ਤੋਂ ਬਰਗਾੜੀ ਵਿਖੇ ਸ਼ੁਰੂ ਕੀਤੇ ਇਨਸਾਫ਼ ਮੋਰਚੇ ਵਿਚ ਰੋਜ਼ਾਨਾ ਜਥਿਆਂ ਵਲੋਂ ਗਿ੍ਫ਼ਤਾਰੀਆਂ ਦਿੱਤੀਆਂ ਜਾ ...
ਫ਼ਰੀਦਕੋਟ, 11 ਅਗਸਤ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੈ ਕਪੂਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ ਜ਼ਿਲ੍ਹਾ ਫ਼ਰੀਦਕੋਟ 'ਚ 8 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ | ਜ਼ਿਲ੍ਹੇ ਅੰਦਰ ਹੁਣ ਐਕਟਿਵ ਕੇਸਾਂ ਦੀ ਗਿਣਤੀ 39 ਹੋ ਗਈ ਹੈ | ...
ਫ਼ਰੀਦਕੋਟ, 11 ਅਗਸਤ (ਜਸਵੰਤ ਸਿੰਘ ਪੁਰਬਾ) - ਅੱਜ ਪੰਜਾਬ ਸਰਕਾਰ ਅਤੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਪੰਜਾਬ ਦੇ ਹੁਕਮਾਂ 'ਤੇ ਕੇਂਦਰੀ ਜੇਲ੍ਹ ਫ਼ਰੀਦਕੋਟ ਵਿਖੇ ਰੱਖੜੀ ਦਾ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸਾਰੇ ਬੰਦੀਆਂ ਨੂੰ ਉਨ੍ਹਾਂ ...
ਕੋਟਕਪੂਰਾ, 11 ਅਗਸਤ (ਮੋਹਰ ਸਿੰਘ ਗਿੱਲ)-ਗੁੱਗਾ ਮੇੜੀ ਮੰਦਰ ਕੋਟਕਪੂਰਾ ਵਿਖੇ ਸਾਲਾਨਾ ਮੇਲਾ ਇਸ ਵਾਰ 20 ਅਗਸਤ ਨੂੰ ਸ਼ਰਧਾਲੂਆਂ ਵਲੋਂ ਪੂਰਾ ਦਿਨ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ | ਇਸ ਧਾਰਮਿਕ ਸਥਾਨ 'ਤੇ ਦੂਰੋਂ ਦੂਰੋਂ ਸ਼ਰਧਾਲੂ ਨਤਮਸਤਕ ਹੋਣ ਲਈ ...
ਫ਼ਰੀਦਕੋਟ, 11 ਅਗਸਤ (ਜਸਵੰਤ ਸਿੰਘ ਪੁਰਬਾ) - ਨਿਰਮਲ ਸਿੰਘ ਸੰਘਾ ਸਾਬਕਾ ਸਰਪੰਚ ਪਿੰਡ ਢੁੱਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਝੂਠੀ ਸ਼ਿਕਾਇਤ ਕਰਨ ਵਾਲਿਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਪਿੰਡ ਢੁੱਡੀ ਦੇ ਲੋਕਾਂ ਵਲੋਂ ਉਨ੍ਹਾਂ ਦੇ ਹੱਕ ਵਿਚ 14 ...
• ਕਣਕ ਦੀ ਵੰਡ 'ਚ ਕੁਤਾਹੀ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ- ਗਿੱਲ ਫ਼ਰੀਦਕੋਟ, 11 ਅਗਸਤ (ਜਸਵੰਤ ਸਿੰਘ ਪੁਰਬਾ) - ਪੰਜਾਬ ਸਰਕਾਰ ਵਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਜ਼ਿਲ੍ਹਾ ਫ਼ਰੀਦਕੋਟ ਵਿਚ ਆਉਂਦੇ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ...
ਪੰਜਗਰਾੲੀਂ ਕਲਾਂ, 11 ਅਗਸਤ (ਸੁਖਮੰਦਰ ਸਿੰਘ ਬਰਾੜ) - ਸਰਕਾਰ ਵਲੋਂ ਪੰਜਾਬ ਅੰਦਰ ਬਣਾਈਆਂ ਗਈਆਂ ਸੰਪਰਕ ਸੜਕਾਂ ਪੇਂਡੂ ਜੀਵਨ ਨੂੰ ਸ਼ਹਿਰੀ ਜੀਵਨ ਜੋੜਨ ਅਤੇ ਫ਼ਸਲਾਂ ਦੇ ਮੰਡੀਕਰਨ 'ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਸਮੇਂ ਦੀਆਂ ਸਰਕਾਰਾਂ ਵਲੋਂ ਇਨ੍ਹਾਂ ਸੜਕਾਂ ...
ਪੰਜਗਰਾਈਾ ਕਲਾਂ, 11 ਅਗਸਤ (ਕੁਲਦੀਪ ਸਿੰਘ ਗੋਂਦਾਰਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਦੇਵ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਾ ਕਲਾਂ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਨੇ ਸੁਖਵੀਰ ਕੌਰ ਦੀ ਦੇਖ ਰੇਖ ਹੇਠ ਰੱਖੜੀ ...
ਫ਼ਰੀਦਕੋਟ, 11 ਅਗਸਤ (ਸਤੀਸ਼ ਬਾਗ਼ੀ)-ਚਾਈਲਡ ਲਾਈਨ ਇੰਡੀਆ ਫ਼ਾਊਾਡੇਸ਼ਨ ਦੇ ਸਹਿਯੋਗ ਨਾਲ ਸੰਚਾਲਿਤ ਨੈਚੁਰਲ ਕੇਅਰ ਚਾਈਲਡ ਲਾਈਨ ਦੀ ਟੀਮ ਵਲੋਂ ਸੈਂਟਰ ਕੋਆਰਡੀਨੇਟਰ ਸੋਨੀਆ ਰਾਣੀ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਬਾਜ਼ੀਗਰ ਬਸਤੀ ਸਕੂਲ ਦੇ ਬੱਚਿਆਂ ਨਾਲ ਮਿਲ ...
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਰੋਡ ਵਿਖੇ ਬ੍ਰਹਮਾਕੁਮਾਰੀ ਸੰਸਥਾਨ ਵਲੋਂ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ ਵਿਚ ਸੰਗੀਤਾ ਦੀਦੀ ਕੋਟਕਪੂਰਾ, ਕਮਲਾ ਦੀਦੀ, ਪਿੰਕੀ ਦੀਦੀ, ਲਲਿਤਾ ...
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਰਣਜੀਤ ਸਿੰਘ ਢਿੱਲੋਂ) - ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਮੰਡਲ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਪ੍ਰਧਾਨ ਜੋਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੰਜਾਬ ...
ਮਲੋਟ, 11 ਅਗਸਤ (ਪਾਟਿਲ)-ਡੀ.ਏ.ਵੀ. ਕਾਲਜ ਮਲੋਟ ਵਿਖੇ ਕਾਰਜਕਾਰੀ ਪਿ੍ੰਸੀਪਲ ਸ੍ਰੀ ਸੁਭਾਸ਼ ਗੁਪਤਾ ਅਤੇ ਐਨ.ਐਸ. ਐਸ. ਯੂਨਿਟ ਦੇ ਅਫ਼ਸਰਾਂ ਡਾ. ਜਸਬੀਰ ਕੌਰ ਅਤੇ ਡਾ. ਵਿਨੀਤ ਕੁਮਾਰ ਦੀ ਅਗਵਾਈ ਹੇਠ ਐਨ.ਐਸ.ਐਸ. ਵਲੰਟੀਅਰਾਂ ਵਲੋਂ ਸਫ਼ਾਈ ਅਭਿਆਨ ਚਲਾਇਆ ਗਿਆ | ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਰਣਜੀਤ ਸਿੰਘ ਢਿੱਲੋਂ) - ਪੰਜਾਬ ਅੰਦਰ ਲੰਪੀ ਚਮੜੀ ਰੋਗ ਜਾਂ ਚਮੜੀ ਦੀਆਂ ਗੱਠਾਂ ਦੀ ਬਿਮਾਰੀ ਨੇ ਮੱਝਾਂ ਅਤੇ ਗਾਵਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਜਿਸ ਕਾਰਨ ਪਸ਼ੂ ਪਾਲਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਹੋਣ ਕਾਰਨ ਉਹ ਔਖੇ ਸਮੇਂ ...
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਰਣਜੀਤ ਸਿੰਘ ਢਿੱਲੋਂ) - ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਜਥੇਦਾਰ ਭਾਈ ਸੁਖਦੇਵ ਸਿੰਘ ਨੂੰ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ ਹੈ | ਇਸ ਇਲਾਕੇ ਦੇ ਆਗੂ ਰਮਨਦੀਪ ਸਿੰਘ ...
ਮਲੋਟ, 11 ਅਗਸਤ (ਪਾਟਿਲ) - ਥਾਣਾ ਕਬਰਵਾਲਾ ਪੁਲਿਸ ਵਲੋਂ ਡਰੱਗ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਬੁਰਜ ਸਿੱਧਵਾਂ ਵਿਖੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ | ਇਸ ਸਬੰਧੀ ਸੁਖਦੇਵ ਸਿੰਘ ਢਿੱਲੋਂ ਮੁੱਖ ਅਫ਼ਸਰ ਥਾਣਾ ਕਬਰਵਾਲਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੇ ...
ਫ਼ਰੀਦਕੋਟ, 11 ਅਗਸਤ (ਜਸਵੰਤ ਸਿੰਘ ਪੁਰਬਾ)-ਕੇਂਦਰ ਸਰਕਾਰ ਵਲੋਂ 13 ਅਗਸਤ ਤੋਂ 15 ਅਗਸਤ ਤੱਕ ਚੱਲਣ ਵਾਲੀ ਹਰ ਘਰ ਤਿਰੰਗਾ ਮੁਹਿੰਮ ਤਹਿਤ ਫ਼ਰੀਡਮ ਫ਼ਾਈਟਰਜ਼ ਡਿਪੈਂਡੈਂਟਸ ਐਸੋਸੀਏਸ਼ਨ ਪੰਜਾਬ ਵਲੋਂ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ 'ਚ ਰਾਸ਼ਟਰੀ ...
ਜੈਤੋ, 11 ਅਗਸਤ (ਗੁਰਚਰਨ ਸਿੰਘ ਗਾਬੜੀਆ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਜੈਤੋ ਵਲੋਂ ਪਸ਼ੂਆਂ ਦੇ ਵਿਚ ਫ਼ੈਲੀ ਹੋਈ ਲੰਪੀ ਸਕਿਨ ਦੀ ਮਹਾਂਮਾਰੀ ਸਬੰਧੀ ਅਤੇ ਮਾਲ ਰਿਕਾਰਡ ਵਿਚ ਪਿਛਲੇ ਕਈ ਮਹੀਨਿਆਂ ਤੋਂ ਰੁੁਕੀਆਂ ਹੋਈਆਂ ਇੰਤਕਾਲ ਦੀਆਂ ਟੈਕਸਟ ...
ਸਾਦਿਕ, 11 ਅਗਸਤ (ਗੁਰਭੇਜ ਸਿੰਘ ਚੌਹਾਨ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਬਲਾਕ ਸਾਦਿਕ ਵਲੋਂ ਪਿੰਡ ਘੁਗਿਆਣਾ ਵਿਖੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਘੁੱਦੂਵਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਅਤੇ ਜ਼ਿਲ੍ਹਾ ਆਗੂ ਜਗਸੀਰ ਸਿੰਘ, ਸੂਬਾਈ ਆਗੂ ...
ਜੈਤੋ, 11 ਅਗਸਤ (ਗੁਰਚਰਨ ਸਿੰਘ ਗਾਬੜੀਆ) - ਸਥਾਨਕ ਸ਼ਹਿਰ ਦੇ ਅੰਦਰ ਲੰਪੀ ਚਮੜੀ ਦੇ ਰੋਗ ਤੋਂ ਪੀੜਤ ਗਊਆਂ ਦੇ ਮਰਨ ਦਾ ਸਿਲਸਿਲਾ ਜਾਰੀ ਹੈ ਪ੍ਰੰਤੂ ਇਨ੍ਹਾਂ ਮਿ੍ਤਕ ਪਸ਼ੂਆਂ ਲਈ ਕੋਈ ਵੀ ਹੱਡੀ ਰੋੜੀ ਨਾ ਹੋਣ ਕਰਕੇ ਇਲਾਕੇ ਦੇ ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ...
ਬੇਸਹਾਰਾ ਗਊਸ਼ਾਲਾ ਜੈਤੋ ਦੇ ਪ੍ਰਬੰਧਕਾਂ ਵਲੋਂ ਟਰੈਕਟਰ ਟਰਾਲੀ 'ਚ ਲਧਾਏ ਮਰੇ ਪਸ਼ੂਆਂ ਦਾ ਦਿ੍ਸ਼ | ਤਸਵੀਰ : ਗੁਰਚਰਨ ਸਿੰਘ ਗਾਬੜੀਆ ਉਪ ਮੰਡਲ ਮੈਜਿਸਟਰੇਟ ਡਾ. ਨਿਰਮਲ ਓਸੇਪਚਨ ਜਾਣਕਾਰੀ ਇਕੱਤਰ ਕਰਦੇ ਹੋਏ | ਨਾਲ ਡਿਪਟੀ ਡਾਇਰੈਕਟਰ ਪਸ਼ੂ ਵਿਭਾਗ ਫ਼ਰੀਦਕੋਟ ...
ਮੋਗਾ, 11 ਅਗਸਤ (ਸੁਰਿੰਦਰਪਾਲ ਸਿੰਘ) - ਪਿੰਡ ਕਪੂਰੇ ਦੇ ਸ਼ਹੀਦ ਹੌਲਦਾਰ ਅਵਤਾਰ ਸਿੰਘ ਦੀਆਂ ਭੈਣਾਂ ਨੇ ਅੱਜ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਆਪਣੇ ਸ਼ਹੀਦ ਭਰਾ ਦੇ ਆਦਮ ਕੱਦ ਬੁੱਤ ਦੀ ਕਲਾਈ 'ਤੇ ਰੱਖੜੀ ਸਜਾ ਕੇ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ | ਇਸ ਮੌਕੇ ...
ਪੰਜਗਰਾਈਾ ਕਲਾਂ, 11 ਅਗਸਤ (ਕੁਲਦੀਪ ਸਿੰਘ ਗੋਂਦਾਰਾ) - ਮਿਲੇਨੀਅਮ ਵਰਲਡ ਸਕੂਲ ਵਿਖੇ ਅੱਜ ਰੱਖੜੀ ਦੇ ਤਿਉਹਾਰ ਤੇ ਸਕੂਲ ਦੇ ਬੱਚਿਆਂ ਨੇ ਸਕੂਲ ਚੇਅਰਮੈਨ ਵਾਸ਼ੂ ਸ਼ਰਮਾ ਤੇ ਚੇਅਰਪਰਸਨ ਰਕਸ਼ੰਦਾ ਸ਼ਰਮਾ ਅਤੇ ਹੋਰਨਾਂ ਅਧਿਆਪਕਾਂ ਦੇ ਹੱਥਾਂ ਵਿਚ ਰੱਖੜੀ ਬੰਨ੍ਹ ਕੇ ...
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਰਣਜੀਤ ਸਿੰਘ ਢਿੱਲੋਂ)-ਪਿੰਡ ਉਦੇਕਰਨ ਰੋਡ ਮਾਡਲ ਟਾਊਨ ਵਿਖੇ ਚਲਾਏ ਜਾ ਰਹੇ ਮਾਨਵਤਾ ਬਾਲ ਆਸ਼ਰਮ ਵਿਚ ਬੀਤੇ ਦਿਨੀਂ ਹਿਮਾਲਿਅਨ ਕਲੱਬ ਟਰੱਸਟ ਵਲੋਂ ਆਸ਼ਰਮ ਦਾ ਦੌਰਾ ਕੀਤਾ ਗਿਆ | ਇਸ ਸਮੇਂ ਟਰੱਸਟ ਵਲੋਂ ਡਾ:ਜੋਰਾ ਸਿੰਘ ਚਾਂਸਲਰ, ...
• ਪਸ਼ੂ ਪਾਲਣ ਵਿਭਾਗ ਅਤੇ ਸਰਕਾਰ ਦੀ ਅਣਗਹਿਲੀ ਕਾਰਨ ਬਿਮਾਰੀ ਨੇ ਭਿਆਨਕ ਰੂਪ ਧਾਰਨ ਕੀਤਾ ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਰਣਜੀਤ ਸਿੰਘ ਢਿੱਲੋਂ) - ਲੰਪੀ ਸਕਿਨ ਬਿਮਾਰੀ ਦੇ ਨਾਲ ਪਸ਼ੂਆਂ ਦਾ ਮਰਨਾ ਲਗਾਤਾਰ ਜਾਰੀ ਹੈ | ਪੰਜਾਬ ਸਰਕਾਰ ਵਲੋਂ ਪਹਿਲ ਦੇ ਆਧਾਰ 'ਤੇ ...
ਮਲੋਟ, 11 ਅਗਸਤ (ਪਾਟਿਲ)-ਬਾਬਾ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਟਿਆਂਵਾਲੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਪੰਜਾਬੀ ਵਿਰਸੇ ਨਾਲ ਜੋੜਨ ਲਈ ਗਿੱਧਾ ਪਾਇਆ ਗਿਆ | ਜਿਸ ਵਿਚ ...
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਹਰਮਹਿੰਦਰ ਪਾਲ) - 'ਅੰਤਰਰਾਸ਼ਟਰੀ ਯੁਵਾ ਦਿਵਸ' ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਸਮਾਜ ਸੇਵੀ ਸੰਸਥਾ 'ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ' ਦੀ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ ਅਤੇ ਮੁਕਤਸਰ ਸਪੋਰਟਸ ...
ਲੰਬੀ, 11 ਅਗਸਤ (ਮੇਵਾ ਸਿੰਘ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਦੁੂਖੇੜਾ ਦੇ ਤਿੰਨ ਵਿਦਿਆਰਥੀਆਂ ਦਾ ਪੰਜਾਬ ਦੇ ਵੱਖ-ਵੱਖ ਮੈਰੀਟੋਰੀਅਸ ਸਕੂਲਾਂ ਵਿਚ ਗਿਆਰ੍ਹਵੀਂ ਕਲਾਸ ਦਾ ਦਾਖਲਾ ਹੋਇਆ ਹੈ | ਸਕੂਲ ਪਿ੍ੰਸੀਪਲ ਸ੍ਰੀਮਤੀ ਰਚਨਾ ਜੁਨੇਜਾ ਨੇ ਦੱਸਿਆ ਕਿ ਇਨ੍ਹਾਂ ...
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਰਣਜੀਤ ਸਿੰਘ ਢਿੱਲੋਂ) - ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਾਣਯੋਗ ਅਦਾਲਤ ਵਲੋਂ ਜ਼ਮਾਨਤ ਦੇਣ ਮਗਰੋਂ ਜੇਲ੍ਹ ਵਿਚੋਂ ਬਾਹਰ ਆਉਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ਼ੋ੍ਰਮਣੀ ...
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਹਰਮਹਿੰਦਰ ਪਾਲ) - ਪੇ.ਟੀ.ਐਮ ਦੀ ਜ਼ਿਲ੍ਹਾ ਬਾਂਚ ਦੇਣ ਦਾ ਇਕਰਾਰ ਕਰਕੇ 3 ਲੱਖ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਪੁਲਿਸ ਨੂੰ ਦਿੱਤੀ ...
ਮਲੋਟ, 11 ਅਗਸਤ (ਪਾਟਿਲ)-ਪਿੰਡਾਂ ਵਿਚ ਬਾਰਿਸ਼ਾਂ ਕਰਕੇ ਲੋਕਾਂ ਦੀ ਆਰਥਿਕ ਹਾਲਤ ਕਾਫੀ ਕਮਜ਼ੋਰ ਹੋ ਚੁੱਕੀ ਹੈ | ਬਜ਼ੁਰਗਾਂ ਨੂੰ ਆਪਣਿਆਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ ਕਰਵਾਉਣ ਲਈ ਭਾਰੀ ਮੁਸ਼ਕਿਲ ਆ ਰਹੀ ਹੈ | ਲੋੜਵੰਦ ਲੋਕਾਂ ਦੀ ਮੰਗ ਤੇ ਡਾ: ਸੁਖਦੇਵ ਸਿੰਘ ...
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਜੇਲ੍ਹ ਬੂੜਾ ਗੁੱਜਰ ਸ੍ਰੀ ਮੁਕਤਸਰ ਸਾਹਿਬ ਵਿਖੇ ਕੈਦੀਆਂ, ਹਵਾਲਾਤੀਆਂ ਅਤੇ ਸਟਾਫ਼ ਦੀ ਸਹੂਲਤ ਲਈ ਵਾਲੀਆ ਲੈਬ ਵਲੋਂ ਮੁਫ਼ਤ ਕੈਂਪ ਲਾਇਆ ਗਿਆ, ਜਿਸ ਵਿਚ ਲੈਬ ਦੇ ਸੰਚਾਲਕ ਡਾ: ਸਤਪਾਲ ਸਿੰਘ ਵਾਲੀਆ ...
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਹਰਮਹਿੰਦਰ ਪਾਲ) - ਸਥਾਨਕ ਸੇਂਟ ਸਹਾਰਾ ਗਰੁੱਪ ਆਫ਼ ਇੰਸਟੀਚਿਊਟਸ ਅਧੀਨ ਫ਼ਿਰੋਜਪੁਰ ਰੋਡ ਉਪਰ ਸਥਿਤ ਸੇਂਟ ਸਹਾਰਾ ਕਾਲਜ ਆਫ਼ ਐਜੂਕੇਸ਼ਨ ਦੇ ਬੀ.ਐਡ. ਦਾ ਸੈਸ਼ਨ 2021-23 ਦੇ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਨਤੀਜਾ ...
ਦੋਦਾ, 11 ਅਗਸਤ (ਰਵੀਪਾਲ)-ਪੀ.ਐੱਚ.ਸੀ. ਦੋਦਾ ਦੇ ਐੱਸ.ਐੱਮ.ਓ. ਡਾ. ਦੀਪਕ ਰਾਏ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਦੋਦਾ ਦੇ ਵੱਖ-ਵੱਖ ਛੱਪੜਾਂ ਅਤੇ ਨੀਵੇਂ ਇਲਾਕਿਆਂ ਵਿਚ ਖੜ੍ਹੇ ਪਾਣੀ ਵਿਚ ਟੋਮੀਫਾਸ ਦਵਾਈ ਦਾ ਸਪਰੇਅ ਕਰਵਾਇਆ ਗਿਆ ਅਤੇ ਲੋਕਾਂ ਨੂੰ ...
ਮਲੋਟ, 11 ਅਗਸਤ (ਅਜਮੇਰ ਸਿੰਘ ਬਰਾੜ)-ਥਾਣਾ ਸਿਟੀ ਮਲੋਟ ਵਿਖੇ ਨਵੇਂ ਆਏ ਟ੍ਰੈਫਿਕ ਇੰਚਾਰਜ ਥਾਣੇਦਾਰ ਹਰਭਗਵਾਨ ਸਿੰਘ ਨੇ ਬਿਨਾਂ ਨੰਬਰ ਵਾਲੇ ਵਾਹਨਾਂ ਦੇ ਜਿਨ੍ਹਾਂ ਦੇ ਕਾਗ਼ਜ਼ਾਤ ਪੂਰੇ ਨਹੀਂ ਸਨ ਦੇ ਚਲਾਨ ਕੱਟੇ | ਟ੍ਰੈਫਿਕ ਇੰਚਾਰਜ ਹਰਭਗਵਾਨ ਸਿੰਘ ਤੋਂ ਇਲਾਵਾ ...
ਗਿੱਦੜਬਾਹਾ, 11 ਅਗਸਤ (ਪਰਮਜੀਤ ਸਿੰਘ ਥੇੜ੍ਹੀ)-ਮਾਤਾ ਗੁਜਰੀ ਪਬਲਿਕ ਸਕੂਲ ਥੇਹੜੀ ਸਾਹਿਬ ਵਿਖੇ ਅੱਜ ਹਫ਼ਤਾਵਾਰੀ ਧਾਰਮਿਕ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਧਰਮ ਪ੍ਰਚਾਰ ਕਮੇਟੀ ਵਿਭਾਗ ਵਲੋਂ ਭਾਈ ਜਸਪ੍ਰੀਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX