ਲੁਧਿਆਣਾ, 11 ਅਗਸਤ (ਪੁਨੀਤ ਬਾਵਾ)-ਮੱਤੇਵਾੜਾ ਜੰਗਲ ਤੇ ਸਤਲੁਜ ਦਰਿਆ ਦੇ ਨੇੜੇ ਟੈਕਸਟਾਈਲ ਪਾਰਕ ਬਣਾਉਣ ਦਾ ਪ੍ਰਾਜੈਕਟ ਰੱਦ ਕਰਵਾਉਣ ਤੋਂ ਬਾਅਦ ਪਬਲਿਕ ਐਕਸ਼ਨ ਕਮੇਟੀ (ਪੀ.ਏ.ਸੀ.) ਵਲੋਂ ਮੱਤੇਵਾੜਾ ਜੰਗਲ ਦੀ ਸੰਭਾਲ ਦੀ ਮੁਹਿੰਮ ਸ਼ੁੁਰੂ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਪੀ.ਏ.ਸੀ. ਵਲੋਂ ਅੱਜ ਜ਼ਿਲ੍ਹਾ ਜੰਗਲਾਤ ਅਧਿਕਾਰੀ ਹਰਭਜਨ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਮੀਟਿੰਗ ਦੌਰਾਨ ਮੱਤੇਵਾੜਾ ਜੰਗਲ ਦੀ ਮੌਜੂਦਾ ਸਥਿਤੀ ਨੂੰ ਵਾਈਲਡ ਲਾਈਫ਼ ਪੋ੍ਰਟੇਕਸ਼ਨ ਐਕਟ 1972 ਦੇ ਅੰਦਰ ਵਾਈਲਡਲਾਈਫ਼ ਸੈਂਚੁਰੀ ਤੇ ਨੈਸ਼ਨਲ ਪਾਰਕ ਸਮੇਤ ਸੁਰੱਖਿਅਤ ਖੇਤਰ ਵਿਚ ਅਪਗ੍ਰੇਡ ਕਰਨ ਦਾ ਫ਼ੈਸਲਾ ਕੀਤਾ ਗਿਆ | ਜ਼ਿਲ੍ਹਾ ਜੰਗਲਾਤ ਅਧਿਕਾਰੀ ਤੋਂ ਇਲਾਵਾ ਮੀਟਿੰਗ ਵਿਚ ਹਾਜ਼ਰ ਪੀ.ਏ.ਸੀ. ਦੇ ਮੈਂਬਰ ਕਰਨਲ ਸੀ.ਐਮ. ਲਖਨਪਾਲ, ਰਣਜੋਧ ਸਿੰਘ, ਮਹਿੰਦਰ ਸਿੰਘ ਸੇਖੋਂ, ਕਰਨਲ ਜੇ.ਐਸ. ਗਿੱਲ, ਜਸਕੀਰਤ ਸਿੰਘ ਨੇ ਮੱਤੇਵਾੜਾਂ ਜੰਗਲ ਦਾ ਹੋਰ ਵਿਸਥਾਰ ਕਰਨ, ਜੰਗਲ ਵਿਚ ਵੱਧ ਤੋਂ ਵੱਧ ਸਥਾਨਕ ਪੌਦੇ ਲਗਾਉਣ, ਈਕੋ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ, ਮੱਤੇਵਾੜਾ ਜੰਗਲ ਨੂੰ ਕੌਮੀ ਪੱਧਰ ਦਾ ਬਣਾਉਣ, ਸਤਲੁਜ ਦੇ ਕੰਢੇ ਝੀਲਾਂ ਬਣਾਉਣ, ਸਥਾਨਕ ਲੋਕਾਂ ਨੂੰ ਜੰਗਲਾਤ ਵਾਲੇ ਤੇ ਫ਼ਲ ਦੇਣ ਵਾਲੇ ਪੌਦੇ ਲਗਾਉਣ ਲਈ ਉਤਸ਼ਾਹਿਤ ਕਰਨ, ਜੰਗਲਾਂ ਨੂੰ ਆਪਸ ਵਿਚ ਜੋੜ ਕੇ ਪ੍ਰਵਾਸੀ ਪੰਛੀਆਂ ਤੇ ਜੰਗਲੀ ਜਾਨਵਰਾਂ ਲਈ ਚੰਗਾ ਰਾਹ ਬਣਾਉਣ, ਜੰਗਲ ਵਿਚ ਜਾਂ ਜੰਗਲ ਨੇੜੇ ਲੋਕਾਂ ਦੇ ਰਾਤ ਸਮੇਂ ਰਹਿਣ, ਖਾਣ-ਪੀਣ, ਤਸਵੀਰਾਂ ਖਿੱਚਣ ਤੇ ਘੁੰਮਣ ਫਿਰਨ ਲਈ ਵਿਕਸਿਤ ਕਰਨ ਦੀ ਅਪੀਲ ਕੀਤੀ |
ਨਵੀਂ ਦਿੱਲੀ, 11 ਅਗਸਤ (ਪੀ. ਟੀ. ਆਈ.)-ਆਮਦਨ ਕਰ ਦਾਤਾਵਾਂ ਨੂੰ 1 ਅਕਤੂਬਰ ਤੋਂ ਸਰਕਾਰ ਦੀ ਸਮਾਜਿਕ ਸੁਰੱਖਿਆ ਯੋਜਨਾ ਅਟਲ ਪੈਨਸ਼ਨ ਯੋਜਨਾ (ਏ.ਪੀ.ਵਾਈ.) ਵਿਚ ਨਾਂਅ ਦਰਜ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਸਰਕਾਰ ਨੇ 1 ਜੂਨ, 2015 ਨੂੰ ਮੁੱਖ ਤੌਰ 'ਤੇ ਅਸੰਗਠਿਤ ...
ਨਾਭਾ, 11 ਅਗਸਤ (ਅਮਨਦੀਪ ਸਿੰਘ ਲਵਲੀ)-ਪੰਜਾਬ ਤੇ ਦੇਸ਼ ਦਾ ਨਾਂਅ ਸਮੁੱਚੀ ਦੁਨੀਆਂ ਵਿਚ ਖੇਤੀਬਾੜੀ ਨਾਲ ਸੰਬੰਧਿਤ ਆਧੁਨਿਕ ਢੰਗ ਨਾਲ ਮਸ਼ੀਨਰੀ ਤਿਆਰ ਕਰਕੇ ਉੱਚਾ ਕਰਨ ਵਾਲੀ ਪ੍ਰੀਤ ਗਰੁੱਪ ਕੰਪਨੀ ਦੇ ਐਮ.ਡੀ. ਹਰੀ ਸਿੰਘ ਅਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਵਲੋਂ ...
ਚੰਡੀਗੜ੍ਹ, 11 ਅਗਸਤ (ਅਜੀਤ ਬਿਊਰੋ)-ਸੂਬੇ ਦੇ ਸੜਕੀ ਨੈੱਟਵਰਕ ਨੂੰ ਬਿਹਤਰ ਬਣਾਉਣ ਲਈ ਪੰਜਾਬ ਵਿਚ 26 ਪ੍ਰਾਜੈਕਟ ਪ੍ਰਕਿਰਿਆ ਅਧੀਨ ਹਨ ਅਤੇ ਇਨ੍ਹਾਂ ਨੂੰ 2023-24 ਤੱਕ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਲੋਕ ਨਿਰਮਾਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX