ਰੂਪਨਗਰ, 12 ਅਗਸਤ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਵਿਚ ਇਸ ਬਿਮਾਰੀ ਦੀ ਰੋਕਥਾਮ ਸਬੰਧੀ ਪਸ਼ੂ ਪਾਲਣ ਵਿਭਾਗ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਬਾਬਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 1619 ਪਸ਼ੂ ਇਸ ਬਿਮਾਰੀ ਦੀ ਲਪੇਟ ਵਿਚ ਆਏ ਹਨ, ਜਿਨ੍ਹਾਂ ਵਿਚੋਂ 843 ਠੀਕ ਹੋਏ ਹਨ ਤੇ 41 ਪਸ਼ੂਆਂ ਦੀ ਮੌਤ ਹੋਈ ਹੈ | ਉਨ੍ਹਾਂ ਦੱਸਿਆ ਕਿ 13 ਅਗਸਤ 2022 ਨੂੰ ਕੈਟਲ ਪੌਂਡ ਸੁਖੇਮਾਜਰਾ, ਗਿਰੀਰਾਜ ਗਊਸ਼ਾਲਾ ਬਸਾਲੀ, ਸਰਬ ਸਾਂਝੀ ਗਊਸ਼ਾਲਾ ਝਾਂਡੀਆਂ ਕਲਾਂ, ਬਾਬਾ ਸਵਰਨਦਾਸ ਗਊਸ਼ਾਲਾ ਧਮਾਣਾਂ ਤੇ ਗੋਪਾਲ ਗਊਸ਼ਾਲਾ ਰੂਪਨਗਰ ਵਿਖੇ ਫੌਗਿੰਗ ਵੀ ਕਰਵਾਈ ਜਾਵੇਗੀ | ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਇਸ ਬਿਮਾਰੀ ਸਬੰਧੀ ਧਾਰਾ 144 ਤਹਿਤ ਜ਼ਿਲ੍ਹੇ 'ਚ ਪਬੰਦੀਆਂ ਵੀ ਲਾਗੂ ਕੀਤੀਆਂ ਹਨ | ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੂਰੀ ਮੁਸਤੈਦੀ ਨਾਲ ਕੰਮ ਕਰਨ ਤੇ ਰੋਜ਼ਾਨਾ ਗਊਸ਼ਾਲਾਵਾਂ ਦਾ ਦੌਰਾ ਕੀਤਾ ਜਾਵੇ, ਜਿੱਥੇ ਵੀ ਕਿਤੇ ਕੋਈ ਦਿੱਕਤ ਆਉਂਦੀ ਹੈ ਉਹ ਫ਼ੌਰੀ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੀ ਜਾਵੇ | ਗਊਸ਼ਾਲਾਵਾਂ ਵਿਚ ਆਈਸੋਲੇਸ਼ਨ ਸ਼ੈੱਡ ਹੋਣੇ ਲਾਜ਼ਮੀ ਹਨ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਦਵਾਈਆਂ ਬਾਬਤ ਕੋਈ ਜਮ੍ਹਾਂਖੋਰੀ ਕਰਦਾ ਹੈ ਤਾਂ ਸਬੰਧਿਤ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਪਸ਼ੂ ਪਾਲਕ ਕਿਸੇ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਜਾਂ ਵਿਭਾਗੀ ਅਧਿਕਾਰੀਆਂ ਤੱਕ ਮਦਦ ਲਈ ਪਹੁੰਚ ਕਰਦਾ ਹੈ ਤਾਂ ਫ਼ੌਰੀ ਉਸਦੀ ਮਦਦ ਕੀਤੀ ਜਾਵੇ | ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਮਾਮਲੇ ਵਿਚ ਪ੍ਰਭਾਵਿਤ ਪਸ਼ੂ ਪਾਲਕ, ਵਿਭਾਗ ਤੱਕ ਪਹੁੰਚ ਨਹੀਂ ਕਰ ਪਾ ਰਿਹਾ ਤਾਂ ਵਿਭਾਗ ਦੇ ਅਧਿਕਾਰੀ ਆਪਣੇ ਪੱਧਰ ਉੱਤੇ ਸਾਰੇ ਲੋੜਵੰਦ ਪਸ਼ੂ ਪਾਲਕਾਂ ਨਾਲ ਸੰਪਰਕ ਕਰਨ ਅਤੇ ਬਿਮਾਰੀ ਤੋਂ ਪੀੜਤ ਪਸ਼ੂਆਂ ਦਾ ਨਿਯਮਤ ਢੰਗ ਨਾਲ ਇਲਾਜ ਕੀਤਾ ਜਾਣਾ ਯਕੀਨੀ ਬਣਾਉਣ | ਜੇਕਰ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਜਾ ਕਰਮਚਾਰੀਆਂ ਵਲੋਂ ਕਿਸੇ ਵੀ ਤਰ੍ਹਾਂ ਦੀ ਢਿੱਲ ਵਰਤੀ ਜਾਂਦੀ ਹੈ ਤਾਂ ਉਨ੍ਹਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਦੇ ਨਾਲ ਨਾਲ ਆਵਾਰਾ ਪਸ਼ੂਆਂ ਅਤੇ ਚਰਵਾਹਿਆਂ ਦੇ ਪਸ਼ੂਆਂ ਦਾ ਵੀ ਖ਼ਿਆਲ ਰੱਖਿਆ ਜਾਵੇ ਤੇ ਇਲਾਜ ਸੇਵਾਵਾਂ ਦਿੱਤੀਆਂ ਜਾਣ | ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਲੰਪੀ ਸਕਿਨ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹੇ ਵਿਚ ਪਸ਼ੂਆਂ ਦੀ ਵੈਕਸੀਨ ਅਤੇ ਇਲਾਜ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪਸ਼ੂ ਪਾਲਣ ਵਿਭਾਗ ਵਲੋਂ ਪ੍ਰਭਾਵਿਤ ਪਸ਼ੂਆਂ ਦੇ ਇਲਾਜ ਲਈ ਦਵਾਈਆਂ ਵੱਖ-ਵੱਖ ਪੱਧਰ ਤਕ ਪੁੱਜਦੀਆਂ ਕੀਤੀਆਂ ਗਈਆਂ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਐਸ. ਡੀ. ਐਮਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਲੰਪੀ ਸਕਿਨ ਰੋਗ ਸਬੰਧੀ ਪਸ਼ੂ ਪਾਲਣ ਵਿਭਾਗ ਵਲੋਂ ਪਿੰਡਾਂ ਵਿਚ ਜਾ ਕੇ ਬਿਮਾਰ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ | ਵਿਭਾਗੀ ਅਧਿਕਾਰੀਆਂ ਨੂੰ ਜੇ ਕਿਸੇ ਤਰ੍ਹਾਂ ਦੀ ਸਹਾਇਤਾ ਜਾਂ ਮਦਦ ਦੀ ਲੋੜ ਹੋਵੇ, ਤਾਂ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਰੂਪਨਗਰ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ | ਜੇਕਰ ਕਿਸੇ ਪਸ਼ੂ ਦੀ ਮੌਤ ਹੁੰਦੀ ਹੈ, ਤਾਂ ਉਸ ਨੂੰ ਬੀ. ਡੀ. ਪੀ. ਓਜ਼ ਤੇ ਵੀ. ਓ. ਨੂੰ ਨਾਲ ਲੈ ਕੇ ਢੁਕਵੇਂ ਢੰਗ ਨਾਲ ਦਫਨਾਉਣਾ ਯਕੀਨੀ ਬਣਾਇਆ ਜਾਵੇ |
ਭਰਤਗੜ੍ਹ, 12 ਅਗਸਤ (ਜਸਬੀਰ ਸਿੰਘ ਬਾਵਾ)-ਅੱਜ ਤੜਕਸਾਰ ਕਰੀਬ 2:45 ਵਜੇ ਸਰਸਾ ਨੰਗਲ 'ਚ ਕੌਮੀ ਮਾਰਗ 'ਤੇ ਅੱਗੇ ਜਾ ਰਹੇ ਟਰੈਕਟਰ-ਟਰਾਲੀ 'ਚ ਕਾਰ ਵੱਜਣ ਨਾਲ਼ ਵਾਪਰੇ ਹਾਦਸੇ ਦੌਰਾਨ ਧੀ ਸਮੇਤ ਮਾਂ-ਪਿਉ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਸਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ...
ਰੂਪਨਗਰ,12 ਅਗਸਤ (ਸਤਨਾਮ ਸਿੰਘ ਸੱਤੀ)-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ 13 ਅਗਸਤ ਤੋਂ 15 ਅਗਸਤ ਤੱਕ 'ਹਰ ਘਰ ਤਿਰੰਗਾ' ਮੁਹਿੰਮ ਚਲਾਈ ਜਾਣੀ ਹੈ ਤੇ ਇਸ ਮੁਹਿੰਮ ਤਹਿਤ ਵੱਖੋ-ਵੱਖ ਵਿਭਾਗਾਂ ਜ਼ਰੀਏ ਜ਼ਿਲ੍ਹੇ ਵਿਚ 72 ਹਜ਼ਾਰ ਝੰਡੇ ਵੰਡੇ ਗਏ ਹਨ | ਇਹਨਾਂ ਵਿਚਾਰਾਂ ਦਾ ...
ਰੂਪਨਗਰ, 12 ਅਗਸਤ (ਸਤਨਾਮ ਸਿੰਘ ਸੱਤੀ)-ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਅੱਜ ਰੋਪੜ ਵਿਖੇ ਤਿਰੰਗਾ ਯਾਤਰਾ ਕੱਢੀ ਗਈ | ਇਸ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ...
ਨੂਰਪੁਰ ਬੇਦੀ, 12 ਅਗਸਤ (ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ)-ਨੂਰਪੁਰ ਬੇਦੀ ਇਲਾਕੇ ਦੀ ਸਭ ਤੋਂ ਮਸ਼ਹੂਰ ਮੰਨੀ ਜਾਂਦੀ ਬੜਵਾ ਪਿੰਡ ਦੀ ਛਿੰਝ ਵਿਚ ਇਸ ਵਾਰ ਦਿਲਕਸ਼ ਕੁਸ਼ਤੀਆਂ ਦੇ ਮੁਕਾਬਲੇ ਦੇਖਣ ਨੂੰ ਮਿਲਣਗੇ | ਪਿੰਡ ਦੀ ਛਿੰਝ ਕਮੇਟੀ ਵਲੋਂ ਇਸ ਵਾਰ ਝੰਡੀ ਦੀ ...
ਸ੍ਰੀ ਅਨੰਦਪੁਰ ਸਾਹਿਬ, 12 ਅਗਸਤ (ਪ.ਪ.)-ਸਥਾਨਕ ਪੁਲਿਸ ਨੂੰ ਜ਼ਖ਼ਮੀ ਹਾਲਤ 'ਚ ਮਿਲੇ ਅਣਪਛਾਤੇ ਵਿਅਕਤੀ ਦੀ ਇਲਾਜ ਦੌਰਾਨ ਪੀ.ਜੀ.ਆਈ. ਚੰਡੀਗੜ੍ਹ ਵਿਖੇ ਮੌਤ ਹੋ ਗਈ | ਸਥਾਨਕ ਪੁਲਿਸ ਚੌਂਕੀ ਦੇ ਮੁੱਖ ਮੁਨਸ਼ੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ...
ਭਰਤਗੜ੍ਹ, 12 ਅਗਸਤ (ਜਸਬੀਰ ਸਿੰਘ ਬਾਵਾ)-ਦੇਰ ਰਾਤ ਸਰਸਾ ਨੰਗਲ 'ਚ ਮੰਗੂਵਾਲ ਦੀਵਾੜੀ ਦੀ ਸੜਕ 'ਤੇ ਜਲ-ਯੋਜਨਾ ਘਰ ਨੇੜੇ ਪਸ਼ੂਆਂ ਦੇ ਵਾੜੇ 'ਚ ਇੱਕ ਵਿਅਕਤੀ ਦੇ 2 ਮੋਬਾਈਲ ਚੋਰੀ ਹੋ ਗਏ, ਸਬੰਧਿਤ ਵਿਅਕਤੀ ਦੇ ਅਚਾਨਕ ਜਾਗਣ ਮਗਰੋਂ ਜਦੋਂ ਉਸ ਨੇ ਪਿੱਛਾ ਕੀਤਾ ਤਾਂ ਉਹ ਚੱਪਲ ...
ਨੂਰਪੁਰ ਬੇਦੀ, 12 ਅਗਸਤ (ਵਿੰਦਰ ਪਾਲ ਝਾਂਡੀਆ)-ਬੀਤੇ ਦਿਨੀਂ ਭਿੰਡਰ ਨਗਰ ਲਾਗੇ ਰਿਆਤ ਇੰਟਰਨੈਸ਼ਨਲ ਸਕੂਲ ਦੀ ਬੱਸ ਦਰਖ਼ਤ ਨਾਲ ਟਕਰਾਉਣ ਕਾਰਨ ਉਸ ਵਿਚ ਬੈਠੇ ਇੱਕ 11 ਸਾਲਾਂ ਵਿਦਿਆਰਥੀ ਦੀਆਂ ਦੋਵੇਂ ਲੱਤਾਂ ਫ੍ਰੈਕਚਰ ਹੋ ਗਈਆਂ ਸਨ, ਜਿਸ ਸਬੰਧੀ ਪੁਲਿਸ ਚੌਂਕੀ ...
ਸੰਤੋਖਗੜ੍ਹ, 12 ਅਗਸਤ (ਮਲਕੀਅਤ ਸਿੰਘ)-ਅੱਜ ਇੱਥੋਂ ਨਜ਼ਦੀਕ ਵਿਧਾਨ ਸਭਾ ਹਰੋਲੀ (ਊਨਾ) ਦੇ ਖੇਤਰ ਵਿਚ ਪੈਂਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੂਲੈਹੜ (ਊਨਾ) ਵਿਖੇ ਸਕੂਲ ਵਲੋਂ ਕੱਢੀ ਜਾ ਰਹੀ 75ਵੇਂ ਅੰਮਿ੍ਤ ਮਹਾਂਉਤਸਵ ਦੀ ਤਿਰੰਗਾ ਰੈਲੀ ਦੌਰਾਨ ਸਕੂਲ ਦੇ ਅਧਿਆਪਕ ...
ਸ੍ਰੀ ਅਨੰਦਪੁਰ ਸਾਹਿਬ, 12 ਅਗਸਤ (ਜੇ.ਐਸ.ਨਿੱਕੂਵਾਲ)-ਸਰਬ-ਭਾਰਤੀ ਕਸ਼ੱਤਰੀਆਂ ਮਹਾਂ ਸਭਾ ਵਲੋਂ ਸਭਾ ਦੇ ਪ੍ਰਧਾਨ ਮਹਿੰਦਰ ਸਿੰਘ ਤੰਵਰ ਦੀ ਅਗਵਾਈ ਹੇਠ ਰਾਖਵਾਂਕਰਨ ਨੀਤੀ ਦੇ ਵਿਰੋਧ ਵਿੱਚ ਜੰਮੂ ਤੋਂ ਸ਼ੁਰੂ ਹੋਈ ਤੀਜੀ ਰਥ ਯਾਤਰਾ ਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ...
ਘਨੌਲੀ, 12 ਅਗਸਤ (ਜਸਵੀਰ ਸਿੰਘ ਸੈਣੀ)-ਥਰਮਲ ਪਲਾਂਟ, ਨੂੰ ਹੋਂ ਰਤਨਪੁਰਾ ਖਸਤਾ ਹਾਲਤ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਪਿੰਡ ਰਤਨਪੁਰਾ ਨੂੰ ਹੋ ਵਿਖੇ ਪਿੰਡ ਅਤੇ ਇਲਾਕੇ ਦੇ ਲੋਕਾਂ ਦਾ ਇੱਕ ਭਰਵਾਂ ਇਕੱਠ ਹੋਇਆ | ਇਸ ਮੌਕੇ ਵਸਨੀਕਾਂ ਨੇ ਸੜਕ ਤੇ ਕੁੱਝ ਦੇਰ ਦੇ ਲਈ ...
ਨੰਗਲ, 12 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ 'ਚ ਵਸਦੇ ਹਿਮਾਚਲੀ ਭਰਾਵਾਂ ਦੀ ਵੱਡੀ ਗੈਰ ਰਾਜਸੀ ਸੰਸਥਾ ਵਲੋਂ ਕਾਂਗੜਾ ਵੈੱਲਫੇਅਰ ਗਰਾਊਾਡ 'ਚ ਸੁਤੰਤਰਤਾ ਦਿਵਸ ਸਮਾਗਮ ਧੂਮਧਾਮ ਨਾਲ ਮਨਾਇਆ ਜਾਵੇਗਾ | ਸੰਸਥਾ ਦੇ ਕਾਰਜਕਾਰੀ ਪ੍ਰਧਾਨ ਕਿਸ਼ੋਰੀ ਲਾਲ ਨੇ ਦੱਸਿਆ ...
ਕੀਰਤਪੁਰ ਸਾਹਿਬ, 12 ਅਗਸਤ (ਬੀਰ ਅੰਮਿ੍ਤਪਾਲ ਸਿੰਘ ਸੰਨ੍ਹੀ)-ਅੱਜ ਸਥਾਨਕ ਟਰੱਕ ਯੂਨੀਅਨ ਵਿਖੇ ਟਰੱਕ ਅਪਰੇਟਰਾਂ ਵਲੋਂ ਇਕੱਠ ਕਰ ਕੇ ਏ.ਸੀ.ਸੀ. ਸੀਮਿੰਟ ਪਲਾਂਟ ਗਾਗਲ ਦੇ ਖ਼ਿਲਾਫ਼ ਰੋਸ ਪ੍ਰਗਟ ਕੀਤਾ | ਇਸ ਇਕੱਠ ਦੀ ਅਗਵਾਈ ਕਰ ਰਹੇ ਟਰੱਕ ਯੂਨੀਅਨ ਦੇ ਪ੍ਰਧਾਨ ਸਰਬਜੀਤ ...
ਮੋਰਿੰਡਾ, 12 ਅਗਸਤ (ਕੰਗ)-ਪੰਜਾਬ ਸਰਕਾਰ ਵਲੋਂ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਹਿੰਦੀ ਰਾਸ਼ੀ ਦੀ ਦੂਜੀ ਕਿਸ਼ਤ ਜਾਰੀ ਕਰ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸਹਿਕਾਰੀ ਖੰਡ ਮਿੱਲ ਮੋਰਿੰਡਾ ਲਈ ਗੰਨੇ ਦੇ ...
ਨੂਰਪੁਰ ਬੇਦੀ, 12 ਅਗਸਤ (ਵਿੰਦਰ ਪਾਲ ਝਾਂਡੀਆ)-ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਦੀ ਕਾਲਜ ਰੋਡ ਰੂਪਨਗਰ ਬਰਾਂਚ ਵਲੋਂ ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ 75ਵਾਂ ਆਜ਼ਾਦੀ ਦਾ ਅੰਮਿ੍ਤ ਮਹਾਉਤਸਵ ਕਾਫ਼ੀ ਉਤਸ਼ਾਹਪੂਰਵਕ ਮਨਾਇਆ ਜਾ ਰਿਹਾ ਹੈ | ਜਿਸ ਤਹਿਤ ...
ਮੋਰਿੰਡਾ, 12 ਅਗਸਤ (ਪਿ੍ਤਪਾਲ ਸਿੰਘ)-ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਪ੍ਰਮਾਤਮਾ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਸੁਰਿੰਦਰ ਸਿੰਘ ਜੀ ਡੇਰਾ ਕਾਰਸੇਵਾ ...
ਨੰਗਲ, 12 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)-ਆਮ ਆਦਮੀ ਪਾਰਟੀ (ਡਾਕਟਰ ਸੈੱਲ) ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਡਾਕਟਰ ਸੰਜੀਵ ਗੌਤਮ ਨੇ ਅੱਜ ਸਰਕਾਰੀ ਹਾਈ ਸਕੂਲ ਪਿੰਡ ਦਬੇਟਾ ਦਾ ਦੌਰਾ ਕੀਤਾ | ਹੈੱਡਮਾਸਟਰ ਰਾਕੇਸ਼ ਕੁਮਾਰ ਨੇ ਡਾਕਟਰ ਗੌਤਮ ਨੂੰ ਸਕੂਲ ਬਾਰੇ ਜਾਣਕਾਰੀ ...
ਰੂਪਨਗਰ, 12 ਅਗਸਤ (ਸਤਨਾਮ ਸਿੰਘ ਸੱਤੀ)-ਸੇਂਟ ਕਾਰਮਲ ਸਕੂਲ, ਰੂਪਨਗਰ ਵਿਖੇ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਨੂੰ ਮੁੱਖ ਰੱਖਦੇ ਹੋਏ 'ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ' ਮਨਾਇਆ ਗਿਆ | ਵਿਦਿਆਰਥੀਆਂ ਨੇ ਦੇਸ਼ ਦੀ ਆਜ਼ਾਦੀ ਅਤੇ ਦੇਸ਼ ਪਿਆਰ ਦੀਆਂ ਭਾਵਨਾਵਾਂ ਨੂੰ ਮੁੱਖ ...
ਰੂਪਨਗਰ, 12 ਅਗਸਤ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਰਣਜੀਤ ਸਿੰਘ ਬਾਗ਼ ਵਿਚ ''ਨਸ਼ਾ ਮੁਕਤ ਭਾਰਤ'' ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਦਸ ਸਕੂਲਾਂ ਦੇ ਵਿਦਿਆਰਥੀਆਂ ਨੇ ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਭਾਗ ਲਿਆ ਜਿਨ੍ਹਾਂ ਵਿਚੋਂ ਸੰਤ ਕਰਮ ...
ਸ੍ਰੀ ਚਮਕੌਰ ਸਾਹਿਬ, 12 ਅਗਸਤ (ਜਗਮੋਹਣ ਸਿੰਘ ਨਾਰੰਗ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਚਾਰਟ ਅਤੇ ਪੋਸਟਰ ਬਣਾਉਣ ਸੰਬੰਧੀ ਮੁਕਾਬਲੇ ਕਰਵਾਏ ਗਏ | ਜਾਣਕਾਰੀ ਦਿੰਦਿਆਂ ਮਾ: ਲਖਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਸਿੱਧ ...
ਰੂਪਨਗਰ, 12 ਅਗਸਤ (ਸਤਨਾਮ ਸਿੰਘ ਸੱਤੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਰੋਪੜ ਇਕਾਈ ਦੀ ਮਾਸਿਕ ਇਕੱਤਰਤਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਪ੍ਰਧਾਨ ਦਲਜੀਤ ਸਿੰਘ ਚਲਾਕੀ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਚਰਨ ਸਿੰਘ ਮੁੰਡੀਆ, ਸੰਚਾਲਕ ਸਤਨਾਮ ਸਿੰਘ ਮਾਜਰੀ ...
ਐੱਸ. ਏ. ਐੱਸ. ਨਗਰ, 12 ਅਗਸਤ (ਕੇ. ਐੱਸ. ਰਾਣਾ)-ਸੋਨੇ ਦੀ ਕੀਮਤ ਤੇ ਬਿਨਾਂ ਲਾਗਤ ਤੋਂ ਗਹਿਣੇ ਬਣਾਉਣ ਦੀ ਚਲਾਈ ਜਾ ਰਹੀ ਸਕੀਮ ਕਾਰਨ ਸ਼ਹਿਰ ਵਿਚਲੇ ਇਕਲੌਤੇ ਸ਼ੋਅਰੂਮ ਪਵਿੱਤਰਤਾ ਜਵੈਲਰਜ਼ ਵਿਖੇ ਗਹਿਣੇ ਖ਼ਰੀਦਣ ਵਾਲਿਆਂ ਵਲੋਂ ਕਾਫੀ ਦਿਲਚਸਪੀ ਦਿਖਾਏ ਜਾਣ 'ਤੇ ਤਸੱਲੀ ...
ਨੂਰਪੁਰ ਬੇਦੀ, 12 ਅਗਸਤ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਅਸਮਾਨਪੁਰ ਉਪਰਲਾ ਵਿਖੇ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਤੇ ਕਿੱਕਲੀਆਂ ਪਾਈਆਂ ਗਈਆਂ ਤੇ ਪੀਂਘਾਂ ਝੂਟੀਆਂ ਗਈਆਂ | ਸਾਉਣ ਦੇ ਮਹੀਨੇ ਚ ਮੁਟਿਆਰਾਂ ਵੱਲੋਂ ਕਿੱਕਲੀਆਂ ...
ਰੂਪਨਗਰ, 12 ਅਗਸਤ (ਸਟਾਫ਼ ਰਿਪੋਰਟਰ)-ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵਲੋਂ ''ਨਸ਼ਾ ਮੁਕਤ ਭਾਰਤ ਅਭਿਆਨ'' ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਵਲੋਂ ...
ਸ੍ਰੀ ਅਨੰਦਪੁਰ ਸਾਹਿਬ, 12 ਅਗਸਤ (ਕਰਨੈਲ ਸਿੰਘ)-ਬੀਤੇ ਦਿਨੀਂ ਇੱਥੋਂ ਦੇ ਮੁੱਖ ਬਜਾਰ 'ਚ ਸਥਿਤ ਰੇਡੀਮੇਡ ਕੱਪੜਿਆਂ ਦੀ ਦੁਕਾਨ ਨਵਜੋਤ ਰੇਡੀਮੇਡ ਗਾਰਮੈਂਟਸ ਨੂੰ ਅਚਾਨਕ ਅੱਗ ਲੱਗਣ ਦੀ ਵਾਪਰੀ ਘਟਨਾ ਨਾਲ ਪ੍ਰਭਾਵਿਤ ਹੋਏ ਦੁਕਾਨਦਾਰ ਦੀ ਆਰਥਿਕ ਮਦਦ ਲਈ ਕੁੱਝ ...
ਮੋਰਿੰਡਾ, 12 ਅਗਸਤ (ਕੰਗ)-ਸੈਂਟਰਲ ਵਾਲਮੀਕ ਸਭਾ ਇੰਡੀਆ ਵਲੋਂ ਚੇਅਰਮੈਨ ਗੇਜਾ ਰਾਮ ਦੀ ਅਗਵਾਈ ਹੇਠ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਵਲੋਂ ਦਲਿਤ ਭਾਈਚਾਰੇ ਵਿਰੁੱਧ ਕੀਤੀ ਟਿੱਪਣੀ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਡਿਪਟੀ ਕਮਿਸ਼ਨਰ ਰੂਪਨਗਰ ਡਾ. ...
ਰੂਪਨਗਰ, 12 ਅਗਸਤ (ਸਟਾਫ਼ ਰਿਪੋਰਟਰ)-75ਵੇਂ ਆਜ਼ਾਦੀ ਦਿਹਾੜੇ ਸੰਬੰਧੀ ਪੁਲੀਸ ਨੇ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ | ਅੱਜ ਰੂਪਨਗਰ ਰੇਂਜ ਦੇ ਡੀ.ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਰੂਪਨਗਰ ਪੁਲੀਸ ਦੇ ਜ਼ਿਲ੍ਹਾ ਪੁਲੀਸ ਮੁਖੀ ਡਾ. ...
ਫ਼ਤਹਿਗੜ੍ਹ ਸਾਹਿਬ, 12 ਅਗਸਤ (ਰਾਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਪਹਿਲੀ ਅਗਸਤ ਤੋਂ ਕੀਤੀ ਗਈ ਈ ਸਟੈਂਪਿੰਗ ਪ੍ਰਤੀ ਭਾਵੇਂ ਲੋਕ ਜਾਗਰੂਕ ਨਹੀਂ ਹੋਏ ਪ੍ਰੰਤੂ ਕੁਝ ਦਿਨਾਂ ਦੀ ਖੱਜਲ ਖ਼ੁਆਰੀ ਤੋਂ ਬਾਅਦ ਜਿਨ੍ਹਾਂ ਅਸ਼ਟਾਮ ਫਰੋਸ਼ਾਂ ਕੋਲ ਈ ਸਟੈਂਪਿੰਗ ਦਾ ਕੰਮ ਹੈ, ...
ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਕੁਲ ਹਿੰਦ ਕਾਂਗਰਸ ਕਮੇਟੀ ਦੇ ਸੱਦੇ ਤਹਿਤ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ 'ਚ ਅੱਜ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਕਾਂਗਰਸੀਆਂ ਵਲੋਂ ਵਿਸ਼ਾਲ ਤਿਰੰਗਾ ...
ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਅੱਜ ਤਹਿਸੀਲ ਫ਼ਤਹਿਗੜ੍ਹ ਸਾਹਿਬ ਦੇ ਸਮੂਹ ਪਟਵਾਰੀਆਂ ਤੇ ਕਾਨੂੰਗੋਆਂ ਵਲੋਂ ਪਟਵਾਰੀਆਂ ਦੀਆਂ ਅਸਾਮੀਆਂ 'ਚ ਖ਼ਤਮ ਕੀਤੇ ਜਾਣ ਦੇ ਰੋਸ ਵਜੋਂ ਪੰਜਾਬ ਸਰਕਾਰ ਦੇ ...
ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਕੁਲ ਹਿੰਦ ਕਾਂਗਰਸ ਕਮੇਟੀ ਦੇ ਸੱਦੇ ਤਹਿਤ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ 'ਚ ਅੱਜ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਕਾਂਗਰਸੀਆਂ ਵਲੋਂ ਵਿਸ਼ਾਲ ਤਿਰੰਗਾ ...
ਖਮਾਣੋਂ, 12 ਅਗਸਤ (ਮਨਮੋਹਣ ਸਿੰਘ ਕਲੇਰ, ਜੋਗਿੰਦਰ ਪਾਲ)-ਖਮਾਣੋਂ ਪੁਲਿਸ ਨੇ ਇਕ ਔਰਤ ਨੂੰ ਸੁਨਿਆਰੇ ਦੀ ਦੁਕਾਨ ਵਿਚੋਂ ਸੋਨੇ ਦੀ ਮੁੰਦਰੀ ਚੋਰੀ ਕਰਨ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ਇੱਥੋਂ ਦੇ ਨਿਊ ਦੇਵੀ ਜਿਊਲਰ ਨਾਮਕ ਦੁਕਾਨ 'ਤੇ ਔਰਤ ...
ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ੰਗ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਮੌਕੇ 13 ਅਗਸਤ ਨੂੰ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਦੇ ...
ਫ਼ਤਹਿਗੜ੍ਹ ਸਾਹਿਬ, 12 ਅਗਸਤ (ਮਨਪ੍ਰੀਤ ਸਿੰਘ)-ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿੰਡਾਂ 'ਚ ਆਧੁਨਿਕ ਪੈਲਸਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਤਾਂ ...
ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਸੁਤੰਤਰਤਾ ਦਿਵਸ ਸਮਾਗਮਾਂ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਪਾਰਟੀਆਂ ਨੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਬਾਰੀਕੀ ਨਾਲ ਚੈਕਿੰਗ ਕੀਤੀ | ਇਸ ਮੌਕੇ ਡੀ.ਐਸ.ਪੀ. ...
ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਅੱਜ ਇੱਥੇ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਹਾਦਰ ਸਿੰਘ ਜੱਲ੍ਹਾ ...
ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਧੀਨ ਪੈਂਦੇ ਪਿੰਡ ਸ਼ੇਰਗੜ੍ਹ, ਬਾੜਾ, ਮੈਣ ਮਾਜਰਾ, ਕੱਜਲਮਾਜਰਾ ਤੇ ਨੰਦਪੁਰ ਦੇ ਵਸਨੀਕਾਂ ਅਤੇ ਖੇਵਟਦਾਰਾਂ ਵਲੋਂ ਖਰੜ ਕਾਲੋਨੀਆਂ 'ਚੋਂ ਆ ਰਹੇ ਸੀਵਰੇਜ ਦੇ ਗੰਦੇ ਪਾਣੀ ਦੀ ...
ਸੰਘੋਲ, 12 ਅਗਸਤ (ਪਰਮਵੀਰ ਸਿੰਘ ਧਨੋਆ)-ਕੋਰਡੀਆ ਕਾਲਜ 'ਤੇ ਪੰਚਾਇਤ ਤੇ ਹੋਰਨਾਂ ਵਲੋਂ ਨਾਮਵਰ ਸਿੱਖਿਆ ਸੰਸਥਾ ਨਾਲ ਕੀਤੇ ਗਏ ਸਮਝੌਤੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਸਾਹਮਣੇ ਆ ਰਹੇ ਹਨ ਜਿਸ ਦੇ ਵਿਰੋਧ 'ਚ ਕਾਲਜ ਗੇਟ ਮੂਹਰੇ 3 ਅਗਸਤ ਤੋਂ ਲਗਾਤਾਰ ਧਰਨਾ ...
ਸੰਘੋਲ, 12 ਅਗਸਤ (ਪਰਮਵੀਰ ਸਿੰਘ ਧਨੋਆ)-ਕੋਰਡੀਆ ਕਾਲਜ ਸੰਘੋਲ ਦੇ ਵਿਦਿਆਰਥੀਆਂ ਦੀ ਫਿਨਲੈਂਡ (ਯੂਰੋਪ) 'ਚ ਨੌਕਰੀ ਲਈ ਚੋਣ ਹੋਈ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਚੇਅਰਮੈਨ ਲਾਰਡ ਰਾਣਾ ਦੀ ਅਗਵਾਈ 'ਚ ਸੰਸਥਾ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਤੇ ਨੌਕਰੀ ਦੇ ਮੌਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX