ਤਾਜਾ ਖ਼ਬਰਾਂ


ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸ਼ਸ਼ੀ ਥਰੂਰ ਨੇ ਭਰਿਆ ਨਾਮਜ਼ਦਗੀ ਪੱਤਰ
. . .  17 minutes ago
ਨਵੀਂ ਦਿੱਲੀ, 30 ਸਤੰਬਰ-ਕਾਂਗਰਸ ਦੇ ਸੀਨੀਅਰ ਨੇਤਾ ਅਤੇ ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਲਈ ਪਾਰਟੀ ਦਫ਼ਤਰ ਪਹੁੰਚੇ। ਉਨ੍ਹਾਂ ਨੇ ਆਲ ਇੰਡੀਆ ਕਾਂਗਰਸ ਕਮੇਟੀ...
ਤਲਵੰਡੀ ਭਾਈ:ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ 3 ਮੋਬਾਈਲ ਖੋਹੇ
. . .  28 minutes ago
ਤਲਵੰਡੀ ਭਾਈ, 30 ਸਤੰਬਰ (ਰਵਿੰਦਰ ਸਿੰਘ ਬਜਾਜ)-ਅੱਜ ਇੱਥੇ ਮੇਨ ਚੌਕ ਦੇ ਨਜ਼ਦੀਕ ਤਲਵੰਡੀ ਭਾਈ ਦੀ ਮੇਨ ਰੋਡ 'ਤੇ ਸਥਿਤ ਇਕ ਇਮੀਗ੍ਰੇਸ਼ਨ ਦਫ਼ਤਰ 'ਚੋਂ 3 ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ਤੇ ਤਿੰਨ ਮੋਬਾਈਲ ਖੋਹ ਕੇ ਲੈ ਜਾਣ ਦਾ ਸਮਾਚਾਰ...
ਸ਼੍ਰੋਮਣੀ ਕਮੇਟੀ ਜਨਰਲ ਹਾਊਸ ਵਲੋਂ ਹਰਿਆਣਾ ਗੁਰਦੁਆਰਾ ਕਮੇਟੀ ਮਾਮਲੇ 'ਚ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਸਿੱਖ ਜਥੇਬੰਦੀਆਂ ਦਾ ਵੱਡਾ ਪੰਥਕ ਇਕੱਠ ਬੁਲਾਉਣ ਦੀ ਅਪੀਲ
. . .  48 minutes ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਈ ਗਈ ਜਨਰਲ ਹਾਊਸ ਦੀ ਵਿਸ਼ੇਸ਼ ਇਕੱਤਰਤਾ 'ਚ ਛੇ ਅਹਿਮ ਮਤੇ ਪਾਸ ਕੀਤੇ ਗਏ...
ਕਿਸਾਨ ਸੰਘਰਸ਼ ਕਮੇਟੀ ਪੰਜਾਬ ਟੋਲ ਪਲਾਜ਼ਾ ਨਿੱਝਰਪੁਰਾ ਵਿਖੇ ਅੰਮ੍ਰਿਤਸਰ-ਦਿੱਲੀ ਸੜਕੀ ਮਾਰਗ ਕੀਤਾ ਜਾਮ
. . .  about 1 hour ago
ਜੰਡਿਆਲਾ ਗੁਰੂ, 30 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵਲੋਂ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਸਤਨਾਮ ਸਿੰਘ ਜੰਡਿਆਲਾ....
ਰਾਸ਼ਟਰੀ ਮਾਰਗ-54 'ਤੇ ਆਵਾਜਾਈ ਜਾਮ ਹੋਣ ਕਾਰਨ ਰਾਹਗੀਰ ਖੱਜਲ-ਖੁਆਰ
. . .  about 1 hour ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਚੱਕਾ ਜਾਮ ਕਰ ਕੇ ਆਵਾਜਾਈ ਠੱਪ ਕੀਤੀ ਗਈ ਹੈ। ਰਾਸ਼ਟਰੀ ਮਾਰਗ-54 ਅੰਮ੍ਰਿਤਸਰ ਬਠਿੰਡਾ ਰੋਡ 'ਤੇ ਵੀ ਕਿਸਾਨ ਸੰਘਰਸ਼ ਕਮੇਟੀ...
ਅਕਾਲੀ ਆਗੂ ਵਾਲੀਆ ਦੇ ਪੁੱਤਰ ਦੀ ਲਾਸ਼ ਨਹਿਰ 'ਚੋਂ ਬਰਾਮਦ
. . .  about 1 hour ago
ਰਾਜਪੁਰਾ, 30 ਸਤੰਬਰ (ਰਣਜੀਤ ਸਿੰਘ)- ਬੀਤੇ ਦੋ ਦਿਨ ਪਹਿਲਾਂ ਅਕਾਲੀ ਆਗੂ ਬਲਜੀਤ ਸਿੰਘ ਵਾਲੀਆ ਦਾ ਪੁੱਤਰ ਗੁਰਜੀਤ ਸਿੰਘ ਆਪਣੀ ਕਾਰ 'ਚ ਸਵਾਰ ਹੋ ਕੇ ਕਿਸੇ ਕੰਮਕਾਰ ਦੇ ਸੰਬੰਧ 'ਚ ਘਰੋਂ ਗਿਆ ਸੀ...
ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲੇ ਮੰਤਰੀ ਅਮਨ ਅਰੋੜਾ, ਦਿੱਤਾ ਇਹ ਬਿਆਨ
. . .  about 1 hour ago
ਚੰਡੀਗੜ੍ਹ, 30 ਸਤੰਬਰ (ਦਵਿੰਦਰ)-ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ...
ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ ਮੁਕੰਮਲ ਜਾਮ
. . .  about 2 hours ago
ਨੌਸ਼ਹਿਰਾ ਮੱਝਾ ਸਿੰਘ, 30 ਸਤੰਬਰ (ਤਰਸੇਮ ਸਿੰਘ ਤਰਾਨਾ)-ਪੰਜਾਬ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਨਾਲ ਇਕੱਤਰਤਾ ਮੌਕੇ ਮੰਨੀਆਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ 'ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ)' ਵਲੋਂ ਐਲਾਨ...
ਕਾਬੁਲ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ, 19 ਜਣਿਆਂ ਦੀ ਮੌਤ, ਕਈ ਜ਼ਖਮੀ
. . .  about 2 hours ago
ਅਫ਼ਗਾਨਿਸਤਾਨ, 30 ਸਤੰਬਰ-ਅਫਗਾਨਿਸਤਾਨ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ ਹੋਇਆ ਹੈ। ਇਸ ਵਾਰ ਰਾਜਧਾਨੀ ਕਾਬੁਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਕਾਬੁਲ ਦੇ ਸ਼ੀਆ ਇਲਾਕੇ ਨੂੰ ਨਿਸ਼ਾਨਾ...
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਮਲੋਟ ਬਠਿੰਡਾ ਸੜਕ 'ਤੇ ਲਾਇਆ ਜਾਮ
. . .  about 2 hours ago
ਮਲੋਟ, 30 ਸਤੰਬਰ (ਪਾਟਿਲ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਦੀ ਅਗਵਾਈ ਹੇਠ ਮਲੋਟ ਬਠਿੰਡਾ ਹਾਈਵੇਅ 'ਤੇ ਮੰਗਾਂ ਨੂੰ ਲੈ ਕੇ ਵੱਡੀ ਪੱਧਰ 'ਤੇ ਰੋਸ ਧਰਨਾ ਦਿੱਤਾ...
ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਚਾਰ ਸ਼ਾਰਪ ਸ਼ੂਟਰ
. . .  about 2 hours ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਦਿਹਾਤੀ ਖ਼ੇਤਰ 'ਚੋਂ ਪੁਲਿਸ ਨੇ ਹੈਪੀ ਜੱਟ ਗਰੋਹ ਦੇ ਚਾਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ ਪੁਲਿਸ ਨੇ ਹਥਿਆਰ ਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ...
ਅੰਮ੍ਰਿਤਸਰ ਤੋਂ ਵੱਡੀ ਖ਼ਬਰ: ਮੰਦਰ ਦੀ ਗੋਲਕ 'ਚੋਂ ਮਿਲੇ ਪਾਕਿਸਤਾਨੀ ਨੋਟਾਂ 'ਤੇ ਲਿਖੀ ਮਿਲੀ ਧਮਕੀ
. . .  about 2 hours ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਇਲਾਕੇ ਛੇਹਰਟਾ ਦੇ ਇਕ ਮੰਦਰ ਦੀ ਗੋਲਕ 'ਚੋਂ ਪਾਕਿਸਤਾਨੀ ਨੋਟ ਮਿਲੇ ਹਨ, ਜਿਸ 'ਤੇ ਧਮਕੀ ਲਿਖ ਕੇ ਪੰਜ ਲੱਖ ਦੀ ਫਿਰੌਤੀ ਮੰਗੀ ਗਈ ਹੈ। ਪੁਲਿਸ ਵਲੋਂ ਮੰਦਰ ਦੇ ਸੇਵਾਦਾਰ ਦੀ ਸ਼ਿਕਾਇਤ 'ਤੇ...
ਪਿੰਡ ਬਖਤਗੜ੍ਹ ਦੇ ਵਿਅਕਤੀ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਲਿਆ ਫਾਹਾ
. . .  about 2 hours ago
ਟੱਲੇਵਾਲ, 30 ਸਤੰਬਰ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਬਖਤਗੜ੍ਹ ਨਾਲ ਸੰਬੰਧਿਤ ਇਕ ਮੱਧ ਵਰਗੀ ਪਰਿਵਾਰ ਦੇ ਵਿਅਕਤੀ ਸੁਰਜੀਤ ਸਿੰਘ ਪੁੱਤਰ ਕਪੂਰ ਵਲੋਂ ਕਰਜ਼ੇ ਕਾਰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਕੌਮੀ ਮਾਰਗ ਨੂੰ ਅਣਮਿਥੇ ਸਮੇਂ ਲਈ ਕੀਤਾ ਜਾਮ
. . .  about 3 hours ago
ਤਪਾ ਮੰਡੀ, 30 ਸਤੰਬਰ (ਵਿਜੇ ਸ਼ਰਮਾ)- ਰਾਸ਼ਟਰੀ ਮਾਰਗ ਬਠਿੰਡਾ ਚੰਡੀਗੜ੍ਹ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਹੋਰ ਜਥੇਬੰਦੀਆਂ ਵਲੋਂ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ...
ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵਲੋਂ ਰਾਸ਼ਟਰੀ ਮਾਰਗ 54 'ਤੇ ਆਵਾਜਾਈ ਠੱਪ
. . .  about 3 hours ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵਲੋਂ ਅੱਜ ਪੰਜਾਬ ਭਰ 'ਚ ਵੱਖ-ਵੱਖ ਥਾਵਾਂ 'ਤੇ ਚੱਕਾ ਜਾਮ ਦੇ ਸੱਦੇ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵਲੋਂ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਦੀ...
ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀ ਵਲੋਂ ਵੱਡੇ ਪੱਧਰ 'ਤੇ ਰਾਸ਼ਟਰੀ ਰਾਜਮਾਰਗ ਜਾਮ ਕਰਕੇ ਸਰਕਾਰ ਖ਼ਿਲਾਫ਼ ਸ਼ੁਰੂ ਕੀਤਾ ਪ੍ਰਦਰਸ਼ਨ
. . .  about 3 hours ago
ਫਤਹਿਗੜ੍ਹ ਸਾਹਿਬ, 30 ਸਤੰਬਰ (ਬਲਜਿੰਦਰ ਸਿੰਘ)- ਪੰਜਾਬ ਸਰਕਾਰ ਦੀ ਕਿਸਾਨ ਵਿਰੋਧੀ ਸੋਚ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵਲੋਂ ਅੱਜ ਵੱਡੇ ਪੱਧਰ 'ਤੇ ਰਾਸ਼ਟਰੀ ਰਾਜਮਾਰਗ...
ਕੇਜਰੀਵਾਲ ਦਾ ਵੱਡਾ ਬਿਆਨ, ਰਾਘਵ ਚੱਢਾ ਹੋਣਗੇ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 30 ਸਤੰਬਰ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਘਵ ਚੱਢਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਜਦੋਂ ਤੋਂ ਰਾਘਵ ਚੱਢਾ ਨੂੰ ਗੁਜਰਾਤ ਦਾ ਸਹਿ ਇੰਚਾਰਜ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨੇ ਗੁਜਰਾਤ...
ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ
. . .  about 3 hours ago
ਚੰਡੀਗੜ੍ਹ, 30 ਸਤੰਬਰ - ਵਿਰੋਧੀ ਧਿਰ ਵਲੋਂ ਕੀਤੇ ਹੰਗਾਮੇ ਦੇ ਚੱਲਦਿਆਂ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ...
ਫ਼ੌਜਾ ਸਿੰਘ ਸਰਾਰੀ ਮਾਮਲੇ 'ਚ ਕਾਂਗਰਸ ਵਲੋਂ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ
. . .  about 3 hours ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਮਾਮਲੇ 'ਚ ਵਿਰੋਧੀ ਧਿਰ ਕਾਂਗਰਸ ਵਲੋਂ ਵਿਧਾਨ ਸਭਾ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ ਕੀਤੀ ਜਾ...
ਜਲੰਧਰ ’ਚ ਭਾਜਪਾ ਵਲੋਂ ਜਨਤਾ ਦੀ ਵਿਧਾਨ ਸਭਾ ਦਾ ਕੀਤਾ ਗਿਆ ਆਯੋਜਨ
. . .  about 3 hours ago
ਜਲੰਧਰ, 30 ਸਤੰਬਰ (ਸ਼ਿਵ,ਅੰਮ੍ਰਿਤਪਾਲ)-ਜਲੰਧਰ ’ਚ ਭਾਜਪਾ ਵਲੋਂ ਜਨਤਾ ਦੀ ਵਿਧਾਨ ਸਭਾ ਸ਼ੁਰੂ, ਕੇਵਲ ਸਿੰਘ ਢਿੱਲੋਂ ਨੂੰ ਬਣਾਇਆ ਸਪੀਕਰ
ਬੋਲਣ ਦਾ ਸਮਾਂ ਨਾ ਦਿੱਤੇ ਜਾਣ ਕਰ ਕੇ ਸੁਖਪਾਲ ਸਿੰਘ ਖਹਿਰਾ ਨੇ ਸਪੀਕਰ ਦੀ ਕੁਰਸੀ ਅੱਗੇ ਜਤਾਇਆ ਰੋਸ
. . .  about 2 hours ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਮਾਨ) - ਬੋਲਣ ਦਾ ਸਮਾਂ ਨਾ ਦਿੱਤੇ ਜਾਣ ਕਰ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਪੀਕਰ ਦੀ ਕੁਰਸੀ ਅੱਗੇ ਰੋਸ ਜਤਾ ਰਹੇ ਹਨ। ਇਸ ਮੌਕੇ ਵਿਧਾਨ ਸਭਾ ਸਪੀਕਰ...
ਪੀ.ਪੀ.ਐਸ.ਸੀ. ਦੀਆਂ ਅਸਾਮੀਆਂ 'ਚ ਨਹੀਂ ਦਿੱਤਾ ਜਾ ਰਿਹਾ ਰਾਖਵਾਂਕਰਨ - ਡਾ. ਰਾਜ ਕੁਮਾਰ ਚੱਬੇਵਾਲ
. . .  1 minute ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸੰਘ ਮਾਨ) - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੀ.ਪੀ.ਐੱਸ.ਸੀ. ਵਿਚ ਜੋ ਮੁੱਖ ਸਕੱਤਰ ਜ਼ਰੀਏ ਅਸਾਮੀਆਂ ਭਰੀਆਂ ਜਾਂਦੀਆਂ ਹਨ, ਉਨ੍ਹਾਂ ਵਿਚ ਰਾਖਵਾਂਕਰਨ ਨਹੀਂ ਦਿੱਤਾ ਜਾ ਰਿਹਾ ਹੈ। ਪ੍ਰਸੋਨਲ ਵਿਭਾਗ...
ਮੁੱਖ ਮੰਤਰੀ ਪੰਜਾਬ ਦੀ ਪਤਨੀ, ਮਾਤਾ ਅਤੇ ਪਰਿਵਾਰਕ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  about 4 hours ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ) - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਹਨ।ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਦੇ ਮਾਤਾ ਅਤੇ ਭੈਣ ਸਮੇਤ ਹੋਰ ਪਰਿਵਾਰਕ ਮੈਂਬਰ ਵੀ...
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਮਾਮਲਾ - ਜਲਦੀ ਸ਼ੁਰੂ ਹੋਵੇਗੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ
. . .  about 4 hours ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ) - ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਐਕਟ ਨੂੰ ਮਾਨਤਾ ਦਿੱਤੇ ਜਾਣ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੁਰੂ ਹੋ ਰਹੀ ਹੈ। ਜਾਣਕਾਰੀ ਅਨੁਸਾਰ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪੰਜਾਬ ਦੇ ਸਕੂਲਾਂ ਦੀ ਹਾਲਤ 'ਤੇ ਹੋ ਰਹੀ ਹੈ ਚਰਚਾ
. . .  about 4 hours ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪੰਜਾਬ ਦੇ ਸਕੂਲਾਂ ਦੀ ਹਾਲਤ 'ਤੇ ਚਰਚਾ ਹੋ ਰਹੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 29 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। ਅਚਾਰੀਆ ਨਰਿੰਦਰ ਦੇਵ

ਪਟਿਆਲਾ

ਆਪ੍ਰੈਂਟਸ਼ਿਪ ਲਾਈਨਮੈਨਾਂ ਨੇ ਟੈਂਕੀ 'ਤੇ ਚੜ੍ਹ ਕੇ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ, 12 ਅਗਸਤ (ਧਰਮਿੰਦਰ ਸਿੰਘ ਸਿੱਧੂ)-ਆਪ੍ਰੈਂਟਸ਼ਿਪ ਲਾਈਨਮੈਨਾਂ ਨੇ ਅੱਜ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਦੇ ਗੇਟ ਘੇਰ ਲਏ ਅਤੇ ਕੁੱਝ ਅਪ੍ਰੈਂਟਸ਼ਿਪ ਲਾਈਨਮੈਨ ਬਿਜਲੀ ਨਿਗਮ ਅੰਦਰ ਬਣੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ | ਇਸ ਮੌਕੇ ਰੋਸ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਬਿਜਲੀ ਨਿਗਮ ਦੇ ਅਧਿਕਾਰੀਆਂ ਤੋਂ ਅਸਿਸਟੈਂਟ ਲਾਈਨਮੈਨ ਬਣਾਏ ਜਾਣ ਦੀ ਮੰਗ ਕੀਤੀ | ਇਸ ਮੌਕੇ ਗੱਲ ਕਰਦਿਆਂ ਲਾਈਨਮੈਨ ਯੂਨੀਅਨ ਦੇ ਕੁਲਵਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਅਤੇ ਵੱਖ-ਵੱਖ ਅਧਿਕਾਰੀਆਂ ਨੂੰ ਮਿਲ ਕੇ ਆਪਣੀਆਂ ਮੰਗਾਂ ਸੰਬੰਧੀ ਦੱਸਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਮਈ ਮਹੀਨੇ 'ਚ ਆਪਣੀ ਅਪ੍ਰੈਂਟਸ਼ਿਪ ਖ਼ਤਮ ਕਰ ਲਈ ਸੀ ਤੇ ਬਿਜਲੀ ਨਿਗਮ ਵਲੋਂ 1690 ਲਾਈਨਮੈਨਾਂ ਦੀ ਭਰਤੀ ਸੰਬੰਧੀ ਟੈੱਸਟ ਲੈਣ ਬਾਰੇ ਵੀ ਕਿਹਾ ਗਿਆ ਸੀ | ਉਨ੍ਹਾਂ ਦੱਸਿਆ ਕਿ ਹੁਣ 27 ਜੁਲਾਈ ਤੋਂ ਉਨ੍ਹਾਂ ਵਲੋਂ 1690 ਲਾਈਨਮੈਨਾਂ ਦੀਆਂ ਅਸਾਮੀਆਂ 'ਤੇ ਟੈੱਸਟ ਲੈਣ ਸੰਬੰਧੀ ਧਰਨਾ ਦਿੱਤਾ ਜਾ ਰਿਹਾ ਹੈ | ਅੱਜ ਉਨ੍ਹਾਂ ਵਲੋਂ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਪੈਟਰੋਲ ਦੀਆਂ ਬੋਤਲਾਂ ਹੱਥਾਂ 'ਚ ਲੈ ਕੇ ਆਪਣੀਆਂ ਮੰਗਾਂ ਸੰਬੰਧੀ ਧਰਨਾ ਦਿੱਤਾ ਗਿਆ ਅਤੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਧਰਨਾ ਜਾਰੀ ਰੱਖਣਗੇ | ਇਸ ਮੌਕੇ ਧਰਨਾਕਾਰੀਆਂ ਨੇ ਬਿਜਲੀ ਨਿਗਮ ਦੇ ਉੱਚ ਅਧਿਕਾਰੀਆਂ ਨੂੰ 1690 ਦੀ ਬਜਾਏ 3500 ਅਸਿਸਟੈਂਟ ਲਾਈਨਮੈਨ ਦੀ ਭਰਤੀ ਕਰਨ ਅਤੇ ਉਮਰ ਹੱਦ ਨੂੰ 37 ਤੋਂ 42 ਸਾਲ ਕਰਨ ਦੀ ਮੰਗ ਵੀ ਕੀਤੀ |

ਕਾਲਜ ਫ਼ੀਸਾਂ 'ਚ ਵਾਧੇ ਖ਼ਿਲਾਫ਼ ਪੀ.ਐੱਸ.ਯੂ. ਵਲੋਂ ਧਰਨਾ ਜਾਰੀ

ਸਮਾਣਾ, 12 ਅਗਸਤ (ਹਰਵਿੰਦਰ ਸਿੰਘ ਟੋਨੀ)-ਪਬਲਿਕ ਕਾਲਜ ਸਮਾਣਾ ਵਿਚ ਪੀ.ਐੱਸ.ਯੂ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਫ਼ੀਸ ਵਾਧੇ ਖ਼ਿਲਾਫ਼ ਧਰਨਾ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਇਸ ਵਾਰ ਪਬਲਿਕ ਕਾਲਜ ਸਮਾਣਾ ਵਲੋਂ ਫ਼ੀਸਾਂ ਵਿਚ 20 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਸਕੂਲ ਗਈ ਲੜਕੀ ਘਰ ਨਹੀਂ ਪਰਤੀ-ਮਾਮਲਾ ਦਰਜ

ਪਟਿਆਲਾ, 12 ਅਗਸਤ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਰਹਿਣ ਵਾਲੀ ਇੱਕ ਲੜਕੀ ਰੋਜ਼ਾਨਾ ਦੀ ਤਰ੍ਹਾਂ ਸਕੂਲ ਗਈ ਸੀ ਪਰ ਹੁਣ ਘਰ ਵਾਪਸ ਨਹੀਂ ਪਰਤੀ | ਜਿਸ ਤਹਿਤ ਲੜਕੀ ਦੇ ਘਰਵਾਲਿਆਂ ਨੇ ਥਾਣਾ ਸਿਵਲ ਲਾਈਨ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਨੇ ਲੜਕੀ ਦੀ ਕਾਫੀ ਭਾਲ ਕੀਤੀ ...

ਪੂਰੀ ਖ਼ਬਰ »

ਮਨਜੀਤ ਸਿੰਘ ਚੀਮਾ ਐਡੀਸ਼ਨਲ ਚੀਫ਼ ਐਡਮਨਿਸਟ੍ਰੇਟਰ ਪੁੱਡਾ ਨਿਯੁਕਤ

ਪਟਿਆਲਾ, 12 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਭਾਰਤੀ ਫ਼ੌਜ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਇਮਾਨਦਾਰ ਅਤੇ ਮਿਹਨਤੀ ਪੀ.ਸੀ.ਐੱਸ. ਅਧਿਕਾਰੀ ਸ. ਮਨਜੀਤ ਸਿੰਘ ਚੀਮਾ ਨੂੰ ਪੰਜਾਬ ਸਰਕਾਰ ਵਲੋਂ ਐਡੀਸ਼ਨਲ ਚੀਫ਼ ਐਡਮਨਿਸਟ੍ਰੇਟਰ ਪੁੱਡਾ ਪਟਿਆਲਾ ਵਿਖੇ ਲਗਾਇਆ ਹੈ ...

ਪੂਰੀ ਖ਼ਬਰ »

ਰੱਖੜ ਪੁੰਨਿਆ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ

ਪਟਿਆਲਾ, 12 ਅਗਸਤ (ਅ. ਸ. ਆਹਲੂਵਾਲੀਆ)-ਗੁਰਦੁਆਰਾ ਸੰਤ ਕੰਬਲੀ ਵਾਲਾ ਵਿਖੇ ਸੰਤ ਮਹਾਂਪੁਰਸ਼ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਰੱਖੜ ਪੁੰਨਿਆ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਈ- ਸਟੈਂਪ ਸਿਸਟਮ ਖ਼ਿਲਾਫ਼ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਹੜਤਾਲ ਕੀਤੀ

ਪਟਿਆਲਾ, 12 ਅਗਸਤ (ਮਨਦੀਪ ਸਿੰਘ ਖਰੌੜ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਵਲੋਂ ਪ੍ਰਧਾਨ ਜਤਿੰਦਰਪਾਲ ਸਿੰਘ ਘੁਮਾਣ ਦੀ ਅਗਵਾਈ ਹੇਠ ਈ-ਸਟੈਂਪ ਸਿਸਟਮ ਦੇ ਖ਼ਿਲਾਫ਼ ਇਕ ਦਿਨ ਦੀ ਹੜਤਾਲ ਕੀਤੀ | ਬਾਰ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਘੁਮਾਣ ਨੇ ਕਿਹਾ ਕਿ ਅਦਾਲਤੀ ...

ਪੂਰੀ ਖ਼ਬਰ »

ਯੂਥ ਨਸ਼ਿਆਂ ਨੂੰ ਤਿਆਗ ਖੇਡਾਂ ਵੱਲ ਧਿਆਨ ਦੇਵੇ- ਮੀਤ ਹੇਅਰ

ਨਾਭਾ, 12 ਅਗਸਤ (ਅਮਨਦੀਪ ਸਿੰਘ ਲਵਲੀ)-ਜਿਨ੍ਹਾਂ ਯੂਥ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਵਿਚ ਰਹਿ ਵੱਡੀ ਮਿਹਨਤ ਕੀਤੀ ਗਈ ਹੈ, ਨੂੰ ਬਣਦਾ ਮਾਣ ਸਤਿਕਾਰ ਜ਼ਰੂਰ ਮਿਲੇਗਾ, ਉਨ੍ਹਾਂ ਵਲੋਂ ਕੀਤੀ ਅਣਥੱਕ ਮਿਹਨਤ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ | ਇਹ ਵਿਚਾਰ ਖੇਡ ...

ਪੂਰੀ ਖ਼ਬਰ »

ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਗੜੇ੍ਹਮਾਰੀ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪੰਜਵੇਂ ਦਿਨ ਵੀ ਮੋਰਚਾ ਜਾਰੀ

ਸਮਾਣਾ, 12 ਅਗਸਤ (ਸਾਹਿਬ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਉਪਮੰਡਲ ਅਫ਼ਸਰ ਸਮਾਣਾ ਦੇ ਦਫ਼ਤਰ ਦੇ ਬਾਹਰ ਪਿਛਲੇ ਸਾਲ ਕਣਕ ਦੀ ਫ਼ਸਲ ਦੀ ਹੋਈ ਗੜੇਮਾਰੀ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਪੰਜਵੇਂ ਦਿਨ ...

ਪੂਰੀ ਖ਼ਬਰ »

ਭੇਦਭਰੇ ਹਲਾਤ 'ਚ ਨੌਜਵਾਨ ਲਾਪਤਾ- ਮਾਪੇ ਲਗਾ ਰਹੇ ਨੇ ਥਾਣਿਆਂ ਦੇ ਚੱਕਰ

ਪਟਿਆਲਾ, 12 ਅਗਸਤ (ਮਨਦੀਪ ਸਿੰਘ ਖਰੌੜ)-ਘਰੋਂ ਕੰਮ 'ਤੇ ਗਏ ਪੁੱਤਰ ਦੇ ਲਾਪਤਾ ਹੋਣ ਕਾਰਨ ਮਾਂ-ਬਾਪ ਪੁੱਤ ਨੂੰ ਲੱਭਣ ਲਈ ਥਾਣਿਆਂ ਦੇ ਚੱਕਰ ਲਗਾ ਰਹੇ ਹਨ | ਇਸ ਦੀ ਪੁਸ਼ਟੀ ਕਰਦਿਆਂ ਲੜਕੇ ਦੇ ਪਿਤਾ ਮਹਿੰਦਰਜੀਤ ਸਿੰਘ ਨੇ ਦੱਸਿਆ ਕਿ ਅਸੀਂ ਪਟਿਆਲਾ ਦੇ ਰਾਜਪੁਰਾ ਕਾਲੋਨੀ ...

ਪੂਰੀ ਖ਼ਬਰ »

'ਹਰ ਘਰ ਤਿਰੰਗਾ' ਮੁਹਿੰਮ ਦੀ ਸਫਲਤਾ ਲਈ ਏ. ਡੀ. ਸੀ. ਦੀ ਅਗਵਾਈ ਹੇਠ ਕੱਢੀ ਤਿਰੰਗਾ ਯਾਤਰਾ

ਪਟਿਆਲਾ, 12 ਅਗਸਤ (ਗੁਰਪ੍ਰੀਤ ਸਿੰਘ ਚੱਠਾ)-75ਵੇਂ ਆਜ਼ਾਦੀ ਕਾ ਅੰਮਿ੍ਤ ਮਹਾਉਤਸਵ ਤਹਿਤ ਪਟਿਆਲਾ ਜ਼ਿਲ੍ਹੇ ਵਿਚ 13 ਤੋਂ 15 ਅਗਸਤ ਤੱਕ ਹਰ ਘਰ ਤਿਰੰਗਾ ਮੁਹਿੰਮ ਨੂੰ ਸਫਲ ਬਣਾਉਣ ਲਈ ਅੱਜ ਇਕ ਤਿਰੰਗਾ ਯਾਤਰਾ ਕੱਢੀ ਗਈ | ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ...

ਪੂਰੀ ਖ਼ਬਰ »

ਹਵਾਲਾਤੀ ਭੱਜਣ ਦੇ ਮਾਮਲੇ ਦੀ ਜਾਂਚ ਲਈ ਡੀ.ਆਈ.ਜੀ. ਜੇਲ੍ਹਾਂ ਪਟਿਆਲਾ ਜੇਲ੍ਹ ਪੁੱਜੇ

ਪਟਿਆਲਾ, 12 ਅਗਸਤ (ਮਨਦੀਪ ਸਿੰਘ ਖਰੌੜ)-ਕੇਂਦਰੀ ਜੇਲ੍ਹ ਪਟਿਆਲਾ ਤੋਂ ਸਵੇਰੇ ਇਕ ਹਵਾਲਾਤੀ ਦੇ ਭੱਜਣ ਤੋਂ ਬਾਅਦ ਇਸ ਘਟਨਾ ਦੀ ਜਾਂਚ ਕਰਨ ਲਈ ਡੀ.ਆਈ.ਜੀ. ਜੇਲ੍ਹਾਂ ਸੁਰਿੰਦਰ ਸੈਣੀ ਪਟਿਆਲਾ ਜੇਲ੍ਹ 'ਚ ਪੁੱਜੇ | ਇਸ ਦੌਰਾਨ ਉਨ੍ਹਾਂ ਜੇਲ੍ਹ ਦੀ ਸਾਰੀ ਕਾਗ਼ਜ਼ੀ ਕਾਰਵਾਈ ...

ਪੂਰੀ ਖ਼ਬਰ »

ਟਰੈਕਟਰਾਂ ਨਾਲ ਭਰਿਆ ਟਰਾਲਾ ਪਾਰਕ ਦੀ ਕੰਧ 'ਚ ਵੱਜਾ

ਸਮਾਣਾ, 12 ਅਗਸਤ (ਪ੍ਰੀਤਮ ਸਿੰਘ ਨਾਗੀ)-ਵਾਤਾਵਰਣ ਪਾਰਕ ਦੇ ਬਾਹਰ ਇਕ ਟਰਾਲਾ ਜੋ ਕਿ ਟਰੈਕਟਰਾਂ ਨਾਲ ਭਰਿਆ ਹੋਇਆ ਸੀ ਸਵੇਰੇ 3:00 ਵਜੇ ਡ੍ਰਾਈਵਰ ਨੂੰ ਨੀਂਦ ਆਉਣ ਕਾਰਨ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਪਾਰਕ ਦੇ ਬਾਹਰ ਜੂਸ ਵਾਲੀ ਸਟਾਲ ਨੂੰ ਪਾਰ ਕਰਕੇ ਪਾਰਕ ਦੀ ਕੰਧ ...

ਪੂਰੀ ਖ਼ਬਰ »

ਸੈਂਟਰਲ ਵਾਲਮੀਕਿ ਸਭਾ ਵਲੋਂ ਰੋਸ ਪ੍ਰਦਰਸ਼ਨ- ਨਾਅਰੇਬਾਜ਼ੀ ਵੀ ਕੀਤੀ

ਰਾਜਪੁਰਾ, 12 ਅਗਸਤ (ਰਣਜੀਤ ਸਿੰਘ)-ਅੱਜ ਇੱਥੇ ਗਗਨ ਚੌਕ ਵਿਖੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਨੇ ਅਨਮੋਲ ਰਤਨ ਸਿੱਧੂ ਵਲੋਂ ਦਲਿਤ ਭਾਈਚਾਰੇ ਦੇ ਖ਼ਿਲਾਫ਼ ਕੀਤੀ ਗਈ ਟਿੱਪਣੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਤੇ ਦਰਸ਼ਨ ...

ਪੂਰੀ ਖ਼ਬਰ »

ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਰੋਸ ਮਾਰਚ ਭਲਕੇ, ਤਿਆਰੀਆਂ ਮੁਕੰਮਲ

ਪਟਿਆਲਾ, 12 ਅਗਸਤ (ਅ.ਸ. ਆਹਲੂਵਾਲੀਆ)-ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਡਿਪਟੀ ਕਮਿਸ਼ਨਰ ਪਟਿਆਲਾ ਦਫ਼ਤਰ ਤੱਕ 13 ਅਗਸਤ ਨੂੰ ਕਾਲੇ ਝੰਡਿਆਂ ਨਾਲ ਰੋਸ ਮਾਰਚ ਕੱਢਿਆ ਜਾਵੇਗਾ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ...

ਪੂਰੀ ਖ਼ਬਰ »

ਕਿਰਤੀਆਂ ਦੇ ਵਾਰਸ ਮੁਆਵਜ਼ੇ ਲਈ ਖਾ ਰਹੇ ਹਨ ਧੱਕੇ

ਪਟਿਆਲਾ, 12 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਪਟਿਆਲਾ ਵਿਖੇ ਲਗਪਗ 2 ਸਾਲ ਤੋਂ ਵੱਧ ਸਮੇਂ ਤੋਂ ਸਹਾਇਕ ਕਿਰਤ ਕਮਿਸ਼ਨਰ ਦੀ ਸਥਾਈ ਨਿਯੁਕਤੀ ਨਾ ਹੋਣ ਕਾਰਨ ਵਿਭਾਗ ਪਾਸ ਕਿਰਤੀਆਂ ਦੇ ਅਨੇਕਾਂ ਕੇਸ ਲੰਬਿਤ ਪਏ ਹਨ ਅਤੇ ਇਨ੍ਹਾਂ ਕੇਸਾਂ ਦਾ ਨਿਪਟਾਰਾ ਨਾ ਹੋਣ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜ਼ਿਲੇ੍ਹ 'ਚ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ

ਪਟਿਆਲਾ, 12 ਅਗਸਤ (ਮਨਦੀਪ ਸਿੰਘ ਖਰੌੜ)-ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪਟਿਆਲਾ ਜ਼ਿਲੇ੍ਹ 'ਚ ਪੁਲਿਸ ਵਲੋਂ ਚੱਪੇ ਚੱਪੇ ਦੇ ਇਕ ਹਜਾਰ ਦੇ ਕਰੀਬ ਮੁਲਾਜ਼ਮ ਤੈਨਾਤ ਕੀਤੇ ਗਏ ਹਨ | ਪੁਲਿਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜ਼ਿਲੇ੍ਹ ਦੇ 8 ਹਲਕਿਆਂ 'ਚ ਪੁਲਿਸ ਵਲੋਂ ...

ਪੂਰੀ ਖ਼ਬਰ »

ਦੇਸ਼ ਨੰੂ ਆਜ਼ਾਦ ਕਰਵਾਉਣ ਵਿਚ ਕਾਂਗਰਸ ਪਾਰਟੀ ਦਾ ਅਹਿਮ ਯੋਗਦਾਨ : ਪ੍ਰਗਟ ਸਿੰਘ

ਪਟਿਆਲਾ, 12 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਸ਼ਹਿਰੀ ਵਿਧਾਨ ਸਭਾ ਤੋਂ ਹਲਕਾ ਇੰਚਾਰਜ ਵਿਸ਼ਨੰੂ ਸ਼ਰਮਾ ਅਤੇ ਲਹਿਲ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਨੋਦ ਅਰੋੜਾ ਕਾਲੂ ਦੀ ਅਗਵਾਈ ਹੇਠ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਨੰੂ ਸਮਰਪਿਤ ਵਿਸ਼ਾਲ ਅੰਮਿ੍ਤ ...

ਪੂਰੀ ਖ਼ਬਰ »

ਭਾਈ ਗੁਰਦਾਸ ਨਰਸਿੰਗ ਕਾਲਜ 'ਚ ਆਜ਼ਾਦੀ ਦਿਵਸ ਨੂੰ ਸਮਰਪਿਤ ਨੁੱਕੜ ਨਾਟਕ ਖੇਡਿਆ

ਪਟਿਆਲਾ, 12 ਅਗਸਤ (ਗੁਰਵਿੰਦਰ ਸਿੰਘ ਔਲਖ)-ਸਥਾਨਕ ਭਾਈ ਗੁਰਦਾਸ ਨਰਸਿੰਗ ਕਾਲਜ ਵਿਖੇ ਨਟਰਾਜ ਆਰਟ ਕਲੱਬ ਦੇ ਡਾਇਰੈਕਟਰ ਗੋਪਾਲ ਸ਼ਰਮਾ ਦੀ ਅਗਵਾਈ ਵਿਚ ਨੁਕੜ-ਨਾਟਕ 'ਆਜ਼ਾਦੀ ਆਈ ਸਾਡੇ ਦਮ ਤੇ' ਸਿਰਲੇਖ ਹੇਠ ਖੇਡਿਆ ਗਿਆ | ਨਾਟਕ ਵਿਚ ਭਾਰਤ ਨੂੰ ਆਜ਼ਾਦ ਕਰਵਾਉਣ ਵਿਚ ...

ਪੂਰੀ ਖ਼ਬਰ »

ਐਸ.ਬੀ.ਆਈ. ਦੀ ਪੀ.ਐਸ.ਪੀ.ਸੀ.ਐਲ.ਪਟਿਆਲਾ ਬਰਾਂਚ ਵਲੋਂ ਆਜ਼ਾਦੀ ਦਿਵਸ ਸੰਬੰਧੀ ਜਸ਼ਨ ਸਮਾਰੋਹ

ਪਟਿਆਲਾ, 12 ਅਗਸਤ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਅਤੇ ਬੈਂਕਿੰਗ ਖੇਤਰ ਭਾਰਤੀ ਅਰਥਚਾਰੇ ਦੀਆਂ ਜੀਵਨ ਰੇਖਾਵਾਂ ਹਨ ਅਤੇ ਦੋਵੇਂ ਖੇਤਰਾਂ ਦਾ ਸਾਡੀ ਰੋਜਮਰ੍ਹਾ ਦੀ ਜ਼ਿੰਦਗੀ ਵਿਚ ਮਹੱਤਵਪੂਰਨ ਯੋਗਦਾਨ ਹੈ | ਇਹ ਸ਼ਬਦ ਅੱਜ ਬਿਜਲੀ ਨਿਗਮ ਦੇ ਪਟਿਆਲਾ ਸੰਚਾਲਨ ਸਰਕਲ ...

ਪੂਰੀ ਖ਼ਬਰ »

ਕਿਰਤੀਆਂ ਦੇ ਵਾਰਸ ਮੁਆਵਜ਼ੇ ਲਈ ਖਾ ਰਹੇ ਹਨ ਧੱਕੇ

ਪਟਿਆਲਾ, 12 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਪਟਿਆਲਾ ਵਿਖੇ ਲਗਪਗ 2 ਸਾਲ ਤੋਂ ਵੱਧ ਸਮੇਂ ਤੋਂ ਸਹਾਇਕ ਕਿਰਤ ਕਮਿਸ਼ਨਰ ਦੀ ਸਥਾਈ ਨਿਯੁਕਤੀ ਨਾ ਹੋਣ ਕਾਰਨ ਵਿਭਾਗ ਪਾਸ ਕਿਰਤੀਆਂ ਦੇ ਅਨੇਕਾਂ ਕੇਸ ਲੰਬਿਤ ਪਏ ਹਨ ਅਤੇ ਇਨ੍ਹਾਂ ਕੇਸਾਂ ਦਾ ਨਿਪਟਾਰਾ ਨਾ ਹੋਣ ...

ਪੂਰੀ ਖ਼ਬਰ »

ਯੂਥ ਅਕਾਲੀ ਆਗੂ ਰਤਨੇਸ਼ ਬਾਂਸਲ ਨੇ ਮਜੀਠੀਆ ਨਾਲ ਕੀਤੀ ਮੁਲਾਕਾਤ

ਨਾਭਾ, 12 ਅਗਸਤ (ਅਮਨਦੀਪ ਸਿੰਘ ਲਵਲੀ)-ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ 'ਚ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਨਿਭਾਅ ਰਹੇ ਅਸ਼ੋਕ ਬਾਂਸਲ ਨਾਭਾ ਮੀਤ ਪ੍ਰਧਾਨ ਪੰਜਾਬ ਦੇ ਫ਼ਰਜ਼ੰਦ ਰਤਨੇਸ਼ ਬਾਂਸਲ ਜੋ ਕਿ ਯੂਥ ਅਕਾਲੀ ਦਲ 'ਚ ਜੁਆਇੰਟ ਸੈਕਟਰੀ ਦੇ ਅਹੁਦੇ ...

ਪੂਰੀ ਖ਼ਬਰ »

ਸਰਕਾਰੀ ਮਹਿੰਦਰਾ ਕਾਲਜ 'ਚ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ

ਪਟਿਆਲਾ, 12 ਅਗਸਤ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਮਹਿੰਦਰਾ ਕਾਲਜ ਵਿਖੇ ਰੈੱਡ ਰਿਬਨ ਕਲੱਬ ਦੇ ਵਲੰਟੀਅਰਾਂ, ਐਨ.ਐਸ.ਐਸ. ਅਤੇ ਐਨ.ਸੀ.ਸੀ. ਨੇਵਲ ਵਿੰਗ ਦੇ ਕੈਡਿਟਾਂ ਵਲੋਂ ਸਾਂਝੇ ਤੌਰ 'ਤੇ ਅੰਤਰਰਾਸ਼ਟਰੀ ਯੁਵਾ ਦਿਵਸ ਕਾਲਜ ਪਿ੍ੰਸੀਪਲ ਡਾ: ਸਿਮਰਤ ਕੌਰ ਦੀ ਸਰਪ੍ਰਸਤੀ ...

ਪੂਰੀ ਖ਼ਬਰ »

ਫ਼ਿਲਮੀ ਅਦਾਕਾਰ ਰਜਿੰਦਰ ਜਸਪਾਲ ਨਹੀਂ ਰਹੇ

ਪਟਿਆਲਾ, 12 ਅਗਸਤ (ਅ.ਸ.ਆਹਲੂਵਾਲੀਆ)-ਹਿੰਦੀ ਫ਼ਿਲਮ ਮੰਥਨ ਵਿਚ ਸਮਿਤਾ ਪਾਟਿਲ ਦੇ ਪਤੀ ਦੇ ਯਾਦਗਾਰੀ ਰੋਲ ਵਜੋਂ ਜਾਣੇ ਜਾਂਦੇ ਰਜਿੰਦਰ ਜਸਪਾਲ ਸਦੀਵੀ ਵਿਛੋੜਾ ਦੇ ਗਏ ਹਨ, ਦੀ ਅੰਤਿਮ ਪੰਜਾਬੀ ਫ਼ਿਲਮ ਚੌਕੀਦਾਰ ਰਿਲੀਜ਼ ਹੋ ਰਹੀ ਹੈ, ਦੇ ਸਸਕਾਰ ਮੌਕੇ ਪਰਿਵਾਰ ਤੇ ...

ਪੂਰੀ ਖ਼ਬਰ »

ਡੀ.ਐੱਸ.ਪੀ. ਜਸਵਿੰਦਰ ਸਿੰਘ ਟਿਵਾਣਾ ਦਾ ਕੀਤਾ ਸਨਮਾਨ

ਭਾਦਸੋਂ, 12 ਅਗਸਤ (ਗੁਰਬਖ਼ਸ਼ ਸਿੰਘ ਵੜੈਚ)-ਡੀ.ਐੱਸ.ਪੀ. ਸਿਟੀ-2 ਪਟਿਆਲਾ ਲੱਗਣ ਤੇ ਜਸਵਿੰਦਰ ਸਿੰਘ ਟਿਵਾਣਾ ਦਾ ਸਾਬਕਾ ਸਰਪੰਚ ਰਣਧੀਰ ਸਿੰਘ ਟਿਵਾਣਾ ਰਾਇਮਲ ਮਾਜਰੀ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਡੀ.ਐੱਸ.ਪੀ. ਟਿਵਾਣਾ ਨੇ ਕਿਹਾ ਕਿ ਉਨ੍ਹਾਂ ...

ਪੂਰੀ ਖ਼ਬਰ »

ਪੀਰ ਬਾਬਾ ਦੇ ਸਥਾਨ 'ਤੇ ਭੰਡਾਰੇ ਨੂੰ ਲੈ ਕੇ ਮੀਟਿੰਗ

ਬਸੀ ਪਠਾਣਾਂ, 12 ਅਗਸਤ (ਰਵਿੰਦਰ ਮੌਦਗਿਲ)-ਪਿੰਡ ਬਰਾਸ ਵਿਖੇ ਸਥਿਤ ਪੀਰ ਬਾਬਾ ਢੱਕੀ ਗਿਆਰ੍ਹਵੀਂ ਵਾਲੀ ਸਰਕਾਰ ਸੱਚ ਦੀ ਗੱਦੀ ਦੇ ਸਥਾਨ ਦੇ ਗੱਦੀ ਨਸ਼ੀਨ ਗੁਰਨਾਮ ਚੀਮਾ ਪਹਿਲਵਾਨ ਵਲੋਂ ਭੰਡਾਰੇ ਨੂੰ ਲੈ ਕੇ ਸ਼ਰਧਾਲੂਆਂ ਨਾਲ ਮੀਟਿੰਗ ਕੀਤੀ ਗਈ | ਉਨ੍ਹਾਂ ਦੱਸਿਆ ਇਸ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਡਰਾਈ ਡੇਅ ਮਨਾਇਆ

ਸੰਘੋਲ, 12 ਅਗਸਤ (ਪਰਮਵੀਰ ਸਿੰਘ ਧਨੋਆ)-ਸਿਹਤ ਵਿਭਾਗ ਵਲੋਂ ਪਿੰਡ ਬਾਠਾਂ ਕਲਾਂ ਵਿਖੇ ਡਰਾਈ ਡੇਅ ਤਹਿਤ ਕਾਰਵਾਈ ਕੀਤੀ ਗਈ | ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਰਾਜਪ੍ਰੀਤ ਸਿੰਘ, ਲਖਵਿੰਦਰ ਸਿੰਘ, ਮਨਦੀਪ ਸਿੰਘ ਅਤੇ ਬਰੀਡ ਚੈੱਕਰ ਕੁਲਦੀਪ ਸਿੰਘ ਨੇ ਘਰ-ਘਰ ਜਾ ਕੇ ...

ਪੂਰੀ ਖ਼ਬਰ »

ਸਿਹਤ ਵਿਭਾਗ ਤੇ ਨਗਰ ਕੌਂਸਲ ਦੀਆਂ ਟੀਮਾਂ ਨੇ ਘਰ-ਘਰ ਕੀਤੀ ਚੈਕਿੰਗ

ਅਮਲੋਹ, 12 ਅਗਸਤ (ਕੇਵਲ ਸਿਘ)-ਸਥਾਨਕ ਵਾਰਡ ਨੰ-3 ਵਿਖੇ ਡਰਾਈ ਡੇਅ ਤਹਿਤ ਸਿਹਤ ਵਿਭਾਗ ਅਤੇ ਨਗਰ ਕੌਂਸਲ ਅਮਲੋਹ ਦੀ ਟੀਮ ਵਲੋੋਂ ਸਿਵਲ ਸਰਜਨ ਡਾ: ਹਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਅਤੇ ਡਾ: ਗੁਰਪ੍ਰੀਤ ਕੌਰ ਜ਼ਿਲ੍ਹਾ ਪੋ੍ਰਗਰਾਮ ਅਫ਼ਸਰ ਤੇ ਬਲਜਿੰਦਰ ਸਿੰਘ ਕਾਰਜ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ 'ਚ ਤਿੰਨ ਰੋਜ਼ਾ ਸਿੱਖ ਯੂਥ ਪਾਰਲੀਮੈਂਟ ਦੀ ਸ਼ੁਰੂਆਤ

ਫ਼ਤਹਿਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਅਕਾਦਮਿਕ ਕੌਂਸਲ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਈ ਜਾ ਰਹੀ ਤਿੰਨ ਰੋਜ਼ਾ ਸਿੱਖ ਯੂਥ ਪਾਰਲੀਮੈਂਟ ਅੱਜ ਸ਼ੁਰੂ ਹੋ ਗਈ ਹੈ ...

ਪੂਰੀ ਖ਼ਬਰ »

ਅਸ਼ਟਾਮ ਵੇਚਣ 'ਤੇ ਕਮਿਸ਼ਨ ਘੱਟ ਹੋਣ ਕਾਰਨ ਦਿਤਾ ਮੰਗ ਪੱਤਰ

ਰਾਜਪੁਰਾ, 12 ਅਗਸਤ (ਰਣਜੀਤ ਸਿੰਘ)-ਅੱਜ ਮਿੰਨੀ ਸਕੱਤਰੇਤ ਵਿਖੇ ਸਮੂਹ ਅਸ਼ਟਾਮ ਫਰੋਸ਼ਾਂ ਨੇ ਅਸ਼ਟਾਮ ਵੇਚਣ ਦੀ ਕਮਿਸ਼ਨ ਘੱਟ ਹੋਣ ਕਾਰਨ ਹੜਤਾਲ ਕੀਤੀ ਅਤੇ ਤਹਿਸੀਲਦਾਰ ਨੂੰ ਮੰਗ ਪੱਤਰ ਦਿਤਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਸ਼ਟਾਮ ਫਰੋਸ਼ ਨਰੇਸ਼ ਬੱਤਾ, ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਸਬੰਧੀ ਸੱਭਿਆਚਾਰਕ ਸਮਾਗਮ ਅਤੇ ਪਰੇਡ ਦੀ ਫਾਈਨਲ ਰਿਹਰਸਲ

ਖਮਾਣੋਂ, 12 ਅਗਸਤ (ਕਲੇਰ)-ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਖਮਾਣੋਂ ਵਿਚ ਮਨਾਏ ਜਾਣ ਵਾਲੇ ਜਸ਼ਨਾਂ ਸਬੰਧੀ ਅਤੇ ਹੋਰ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਸਬੰਧੀ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਹੋਰ ਅਮਲੇ ਵਲੋਂ ਅੱਜ ਦਾਣਾ ਮੰਡੀ ਵਿਖੇ ਫਾਈਨਲ ...

ਪੂਰੀ ਖ਼ਬਰ »

ਦੇਸ਼ ਭਗਤ ਗਲੋਬਲ ਸਕੂਲ 'ਚ ਰੱਖੜੀ ਦਾ ਤਿਓਹਾਰ ਮਨਾਇਆ

ਅਮਲੋਹ, 12 ਅਗਸਤ (ਕੇਵਲ ਸਿੰਘ)-ਦੇਸ਼ ਭਗਤ ਗਲੋਬਲ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ, ਰੱਖੜੀ ਬਣਾਉਣ ਤੇ ਰੱਖੜੀ ਬੰਨ੍ਹਣ ਦੀਆਂ ਗਤੀਵਿਧੀਆਂ ਇਸ ਤਿਉਹਾਰ ਦਾ ਕੇਂਦਰ ਰਹੇ | ਲੜਕੀਆਂ ਨੇ ਲੜਕਿਆਂ ਦੇ ਗੁੱਟ 'ਤੇੇ ਸੁੰਦਰ ਰੱਖੜੀਆਂ ਬੰਨ੍ਹੀਆਂ | ਵਿਦਿਆਰਥੀਆਂ ...

ਪੂਰੀ ਖ਼ਬਰ »

ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ

ਬਸੀ ਪਠਾਣਾਂ, 12 ਅਗਸਤ (ਰਵਿੰਦਰ ਮੌਦਗਿਲ)-ਇਤਿਹਾਸਕ ਗੁਰਦੁਆਰਾ ਮੁਕਾਰੋਂਪੁਰ ਸਾਹਿਬ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਕਵੀਸ਼ਰ ਸੁਰਜੀਤ ਸਿੰਘ ਥਾਬਲਾਂ, ਕਵੀਸ਼ਰੀ ਸੋਹਣ ਸਿੰਘ ਸਲਾਣਾ ਵਾਲਿਆਂ ਦੇ ਜਥੇ, ਮਾਨ ...

ਪੂਰੀ ਖ਼ਬਰ »

ਪਵਿੱਤਰਾ ਜਵੈਲਰਜ਼ ਜਿਥੇ ਸੋਨਾ ਖ਼ਰੀਦਣ ਵਾਲਿਆਂ ਦੀ ਦਿਲਚਸਪੀ ਵਧੀ

ਐੱਸ. ਏ. ਐੱਸ. ਨਗਰ, 12 ਅਗਸਤ (ਕੇ. ਐੱਸ. ਰਾਣਾ)-ਸੋਨੇ ਦੀ ਕੀਮਤ ਤੇ ਬਿਨਾਂ ਲਾਗਤ ਤੋਂ ਗਹਿਣੇ ਬਣਾਉਣ ਦੀ ਚਲਾਈ ਜਾ ਰਹੀ ਸਕੀਮ ਕਾਰਨ ਸ਼ਹਿਰ ਵਿਚਲੇ ਇਕਲੌਤੇ ਸ਼ੋਅਰੂਮ ਪਵਿੱਤਰਤਾ ਜਵੈਲਰਜ਼ ਵਿਖੇ ਗਹਿਣੇ ਖ਼ਰੀਦਣ ਵਾਲਿਆਂ ਵਲੋਂ ਕਾਫੀ ਦਿਲਚਸਪੀ ਦਿਖਾਏ ਜਾਣ 'ਤੇ ਤਸੱਲੀ ...

ਪੂਰੀ ਖ਼ਬਰ »

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ਕੱਢਿਆ ਤਿਰੰਗਾ ਮਾਰਚ

ਪਟਿਆਲਾ, 12 ਅਗਸਤ (ਗੁਰਵਿੰਦਰ ਸਿੰਘ ਔਲਖ)-ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ਦੇਸ਼ ਦੀ 75ਵੀਂ ਆਜ਼ਾਦੀ ਵਰ੍ਹੇ ਗੰਢ ਮੌਕੇ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਤਿਰੰਗਾ ਮਾਰਚ ਕੱਢਿਆ ਗਿਆ ਜਿਸ 'ਚ ਯੂਨੀਵਰਸਿਟੀ ਦੇ ਅਧਿਆਪਕਾਂ, ਸਟਾਫ਼ ਤੇ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਪਟਿਆਲਾ, 12 ਅਗਸਤ (ਮਨਦੀਪ ਸਿੰਘ ਖਰੌੜ)-ਪਟਿਆਲਾ ਦੇ ਬੱਸ ਸਟੈਂਡ ਦੀ ਪਰੌਂਠਾ ਮਾਰਕੀਟ ਲਾਗੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ | ਥਾਣਾ ਲਾਹੌਰੀ ਗੇਟ ਦੀ ਪੁਲਿਸ ਨੇ ਉਕਤ ਵਿਅਕਤੀ ਦੀ ਲਾਸ਼ ਪਹਿਚਾਣ ਲਈ ਰਜਿੰਦਰਾ ਹਸਪਤਾਲ ਦੇ ਪੋਸਟਮਾਰਟਮ ਵਿਭਾਗ 'ਚ 72 ਘੰਟੇ ਲਈ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਪਟਿਆਲਾ, 12 ਅਗਸਤ (ਮਨਦੀਪ ਸਿੰਘ ਖਰੌੜ)-ਸਥਾਨਕ ਪਿੰਡ ਸੁਨਿਆਰਹੇੜੀ ਬੱਸ ਅੱਡਾ ਲਾਗੇ ਮੋਟਰਸਾਈਕਲ 'ਤੇ ਜਾ ਰਹੇ ਨੌਜਵਾਨ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਹਿਚਾਣ ...

ਪੂਰੀ ਖ਼ਬਰ »

ਐਲੀਮੈਂਟਰੀ ਸਕੂਲ 'ਚ ਖੇਡ ਕਿੱਟਾਂ ਵੰਡੀਆਂ

ਭਾਦਸੋਂ, 12 ਅਗਸਤ (ਦੰਦਰਾਲਾ)-ਸਰਕਾਰੀ ਐਲੀਮੈਂਟਰੀ ਸਕੂਲ ਕਨਸੂਹਾ ਕਲਾਂ 'ਚ ਕਰਮਜੀਤ ਸਿੰਘ ਭੰਗੂ ਯੂ.ਐੱਸ.ਏ. ਦੇ ਵਿਸ਼ੇਸ਼ ਸਹਿਯੋਗ ਸਦਕਾ ਸਕੂਲ ਮੁਖੀ ਗੁਰਮੀਤ ਸਿੰਘ ਨਿਰਮਾਣ ਦੇ ਯਤਨਾਂ ਦੀ ਬਦੌਲਤ ਬੱਚਿਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ | ਇਸ ਸਮੇਂ ਮੁੱਖ ...

ਪੂਰੀ ਖ਼ਬਰ »

ਐਲੀਮੈਂਟਰੀ ਸਕੂਲ 'ਚ ਖੇਡ ਕਿੱਟਾਂ ਵੰਡੀਆਂ

ਭਾਦਸੋਂ, 12 ਅਗਸਤ (ਦੰਦਰਾਲਾ)-ਸਰਕਾਰੀ ਐਲੀਮੈਂਟਰੀ ਸਕੂਲ ਕਨਸੂਹਾ ਕਲਾਂ 'ਚ ਕਰਮਜੀਤ ਸਿੰਘ ਭੰਗੂ ਯੂ.ਐੱਸ.ਏ. ਦੇ ਵਿਸ਼ੇਸ਼ ਸਹਿਯੋਗ ਸਦਕਾ ਸਕੂਲ ਮੁਖੀ ਗੁਰਮੀਤ ਸਿੰਘ ਨਿਰਮਾਣ ਦੇ ਯਤਨਾਂ ਦੀ ਬਦੌਲਤ ਬੱਚਿਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ | ਇਸ ਸਮੇਂ ਮੁੱਖ ...

ਪੂਰੀ ਖ਼ਬਰ »

ਸਟੇਟ ਬੈਂਕ ਆਫ ਇੰਡੀਆ ਵਲੋਂ ਭਾਰਤ ਦੀ ਵੰਡ ਸੰਬੰਧੀ ਨੁਮਾਇਸ਼ ਲਗਾਈ

ਪਟਿਆਲਾ, 12 ਅਗਸਤ (ਅਜੀਤ ਬਿਉਰੋ)- ਸਟੇਟ ਬੈਂਕ ਆਫ ਇੰਡੀਆ ਵੱਲੋਂ ਅੱਜ ਇੱਥੇ ਮਾਲ ਰੋਡ ਸਥਿਤ ਮੁੱਖ ਬ੍ਰਾਂਚ ਵਿੱਚ ਭਾਰਤ ਦੀ ਵੰਡ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਇੱਕ ਨੁਮਾਇਸ਼ ਲਗਾਈ ਗਈ ਜਿਸ ਵਿੱਚ ਬ੍ਰਾਂਚ ਦੇ ਸਮੂਹ ਸਟਾਫ ਅਤੇ ਗਾਹਕਾਂ ਨੇ ਸਮੂਲੀਅਤ ਕੀਤੀ | ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਜਾਗਰੂਕਤਾ ਰੈਲੀ ਕੱਢੀ

ਪਟਿਆਲਾ, 12 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਸਮਾਜਿਕ ਸੁਰੱਖਿਆ ਅਤੇ ਸਸ਼ਕਤੀਕਰਨ ਮੰਤਰਾਲੇ, ਨਵੀਂ ਦਿੱਲੀ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਦੀ ਅਗਵਾਈ ਹੇਠ ਅੱਜ ਐਨ.ਐਸ.ਐਸ. ਵਿਭਾਗ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਡੀ.ਸੀ. ਦਫ਼ਤਰ ਸਾਹਮਣੇ ਰੋਸ ਧਰਨਾ

ਪਟਿਆਲਾ, 12 ਅਗਸਤ (ਅ. ਸ. ਆਹਲੂਵਾਲੀਆ)-ਪਟਿਆਲਾ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਪ੍ਰਸ਼ਾਸਨ ਨੂੰ ਪਹਿਲਾਂ ਦਿੱਤੇ ਅਲਟੀਮੇਟਮ ਅਨੁਸਾਰ ਪਿੰਡ ਪਹਾੜਪੁਰ ਦੀ ਪੰਚਾਇਤੀ ਜ਼ਮੀਨ ਦੇ ਸੰਬੰਧ 'ਚ ਡੀਡੀਪੀਓ ਪਟਿਆਲਾ ਨੂੰ ਵਾਰ-ਵਾਰ ਦਰਖਾਸਤ ਦਿੱਤੇ ਜਾਣ ਦੇ ...

ਪੂਰੀ ਖ਼ਬਰ »

ਪ੍ਰੋ. ਜੇ. ਐੱਸ. ਗਰੇਵਾਲ ਦੇ ਦਿਹਾਂਤ 'ਤੇ ਪੰਜਾਬੀ ਯੂਨੀਵਰਸਿਟੀ ਵਲੋਂ ਸ਼ੋਕ ਸਭਾ

ਪਟਿਆਲਾ, 12 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਮੂਲ ਦੇ ਉੱਘੇ ਇਤਿਹਾਸਕਾਰ ਪ੍ਰੋ. ਜੇ.ਐੱਸ. ਗਰੇਵਾਲ ਦੇ ਫ਼ੌਤ ਹੋਣ ਤੇ ਪੰਜਾਬੀ ਯੂਨੀਵਰਸਿਟੀ ਵਿਖੇ ਸ਼ੋਕ ਸਭਾ ਕੀਤੀ ਗਈ | ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਵਿਖੇ ਪ੍ਰੋਗਰਾਮ ਦੌਰਾਨ ਪ੍ਰੋ. ਜੇ. ਐੱਸ. ...

ਪੂਰੀ ਖ਼ਬਰ »

ਪਟਿਆਲਾ ਜ਼ਿਲ੍ਹੇ 'ਚ ਜਨ ਸੁਵਿਧਾ ਕੈਂਪ 17 ਨੂੰ

ਪਟਿਆਲਾ, 12 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਘਰਾਂ ਦੇ ਨੇੜੇ ਦੇਣ ਦੇ ਮਕਸਦ ਨਾਲ ਹਰੇਕ ਮਹੀਨੇ ਲਗਾਏ ਜਾਂਦੇ ਜਨ ਸੁਵਿਧਾ ਕੈਂਪ ਇਸ ਮਹੀਨੇ 17 ਅਗਸਤ ਨੂੰ ਦੁਪਹਿਰ 3 ਵਜੇ ਤੋਂ ...

ਪੂਰੀ ਖ਼ਬਰ »

ਹਰ ਘਰ ਤਿਰੰਗਾ ਨੁੱਕੜ ਨਾਟਕ ਮੁਹਿੰਮ ਤਹਿਤ ਗੋਪਾਲ ਸ਼ਰਮਾ ਦੇ ਨਾਟਕਾਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਪਟਿਆਲਾ, 12 ਅਗਸਤ (ਅ.ਸ. ਆਹਲੂਵਾਲੀਆ)-ਨਟਰਾਜ ਆਰਟਸ ਥੀਏਟਰ ਅਤੇ ਕਲਾਕਿ੍ਤੀ ਵਲੋਂ ਸਾਂਝੇ ਤੌਰ 'ਤੇ ਸ਼ੁਰੂ ਕੀਤੀ ਗਈ ਹਰ ਘਰ ਤਿਰੰਗਾ ਮੁਹਿੰਮ ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲਿ੍ਹਆਂ ਦੇ ਵੱਖ-ਵੱਖ ਖੇਤਰਾਂ 'ਚ ਨੁੱਕੜ ਨਾਟਕ ਜਾਗਰੂਕਤਾ ਮੁਹਿੰਮ ਤਹਿਤ 9 ਅਗਸਤ ...

ਪੂਰੀ ਖ਼ਬਰ »

ਫ਼ੌਜ, ਨੀਮ ਫ਼ੌਜੀ ਬਲਾਂ ਅਤੇ ਪੁਲਿਸ 'ਚ ਭਰਤੀ ਲਈ ਸਿਖਲਾਈ ਕੋਰਸ 16 ਤੋਂ

ਪਟਿਆਲਾ, 12 ਅਗਸਤ (ਮਨਦੀਪ ਸਿੰਘ ਖਰੌੜ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫ. ਕਰਨਲ ਐਮ. ਐੱਸ. ਰੰਧਾਵਾ ਨੇ ਦੱਸਿਆ ਕਿ ਵਿਭਾਗ ਦੇ ਪ੍ਰੀ-ਰਿਕਰੂਟਮੈਂਟ ਸੈਂਟਰ ਵਿਖੇ ਫ਼ੌਜ ਅਤੇ ਨੀਮ ਫ਼ੌਜੀ ਬਲਾਂ 'ਚ ਭਰਤੀ ਹੋਣ ਲਈ ਕੇਵਲ ਪੰਜਾਬ ਦੇ ਬੱਚਿਆਂ ਲਈ ...

ਪੂਰੀ ਖ਼ਬਰ »

'ਆਪ' ਵਰਕਰਾਂ ਦੀ ਲਾਮਬੰਦੀ ਤੇ ਮਜ਼ਬੂਤੀ ਲਈ ਵਿੰਗ ਪ੍ਰਧਾਨਾਂ ਨਾਲ ਕੀਤੀ ਮੀਟਿੰਗ

ਪਟਿਆਲਾ , 12 ਅਗਸਤ (ਗੁਰਵਿੰਦਰ ਸਿੰਘ ਔਲਖ)-ਜੇਲ੍ਹ ਰੋਡ ਸਥਿਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਚ ਵਰਕਰਾਂ ਦੀ ਲਾਮਬੰਦੀ ਅਤੇ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਦੇ ਮਕਸਦ ਨਾਲ ਮੀਟਿੰਗ ਰੱਖੀ ਗਈ ਜਿਸ ਵਿਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਿਹਾਤੀ ...

ਪੂਰੀ ਖ਼ਬਰ »

ਰਿਟਾ. ਪਿ੍ੰਸੀਪਲ 'ਨਾਰੰਗ' ਨੇ 7 ਸਕੂਲੀ ਬੱਚਿਆਂ ਦੀ ਸਾਲਾਨਾ ਫ਼ੀਸ ਅਦਾ ਕੀਤੀ

ਪਟਿਆਲਾ, 12 ਅਗਸਤ (ਧਰਮਿੰਦਰ ਸਿੰਘ ਸਿੱਧੂ)-ਰਿਟਾ. ਪਿ੍ੰਸੀਪਲ ਭੁਪਿੰਦਰ ਕੌਰ ਨਾਰੰਗ ਨੇ ਆਪਣੇ ਪਤੀ ਸਵਰਗੀ ਪਿ੍ੰਸੀਪਲ ਮਹਿੰਦਰ ਮੋਹਨ ਸਿੰਘ 'ਨਾਰੰਗ' ਦੀ ਯਾਦ 'ਚ ਸਿੱਖਿਆ ਦੇ ਖੇਤਰ ਵਿਚ ਸਮਾਜ ਸੇਵਾ ਦਾ ਬੀੜਾ ਚੁੱਕਿਆ ਹੋਇਆ ਹੈ | ਜਿਸ ਤਹਿਤ ਉਹ ਸਕੂਲਾਂ ਵਿਚ ਜਾ ਕੇ ...

ਪੂਰੀ ਖ਼ਬਰ »

ਪਟੇਲ ਕਾਲਜ 'ਚ ਮਨਾਇਆ ਅੰਤਰਰਾਸ਼ਟਰੀ ਨੌਜਵਾਨ ਦਿਵਸ

ਰਾਜਪੁਰਾ, 12 ਅਗਸਤ (ਜੀ.ਪੀ. ਸਿੰਘ)-ਅੱਜ ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਪਿ੍ੰਸੀਪਲ ਰਾਜੀਵ ਬਾਹੀਆ ਦੀ ਅਗਵਾਈ 'ਚ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਨੌਜਵਾਨ ਦਿਵਸ ਮਨਾਇਆ ਗਿਆ ਜਿਸ ਵਿਚ ਜੀ.5 ਪੀ.ਬੀ. ਬਟਾਲੀਅਨ ਏ.ਐਨ.ਓ. ਡਾ. ਜੈਦੀਪ ...

ਪੂਰੀ ਖ਼ਬਰ »

ਐਨ.ਸੀ.ਸੀ. ਕੈਡਿਟਾਂ ਨੇ ਕੱਢੀ ਹਰ ਘਰ ਤਿਰੰਗਾ ਜਾਗਰੂਕਤਾ ਰੈਲੀ

ਪਟਿਆਲਾ, 12 ਅਗਸਤ (ਮਨਦੀਪ ਸਿੰਘ ਖਰੌੜ)-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਅੱਜ ਐਨ.ਸੀ.ਸੀ. ਕੈਡਿਟਾਂ ਨੇ ਹਰ ਘਰ ਤਿਰੰਗਾ ਜਾਗਰੂਕਤਾ ਰੈਲੀ ਕੱਢੀ ਜਿਸ 'ਚ 200 ਐਨ.ਸੀ.ਸੀ. ਕੈਡਿਟਾਂ ਨੇ ਆਪਣੇ ਸਿਖਲਾਈ ਸਟਾਫ਼ ਦੇ ਨਾਲ ਹਿੱਸਾ ਲੈ ਕੇ ਇਸ ਦੇਸ਼ ਵਿਆਪੀ ਮੁਹਿੰਮ 'ਚ ਹਿੱਸਾ ...

ਪੂਰੀ ਖ਼ਬਰ »

'ਹਰ ਘਰ ਤਿਰੰਗਾ' ਮੁਹਿੰਮ ਤਹਿਤ ਸਕੂਲੀ ਬੱਚਿਆਂ ਨੂੰ ਕੌਮੀ ਝੰਡੇ ਵੰਡੇ

ਸਮਾਣਾ, 12 ਅਗਸਤ (ਟੋਨੀ)-ਸ੍ਰੀ ਅਗਰਵਾਲ ਧਰਮਸ਼ਾਲਾ ਤੇ ਸਕੂਲ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਅਗਰਸੈਨ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਤਹਿਤ ਸਟੇਟ ਬੈਂਕ ਆਫ਼ ਇੰਡੀਆ ਸਮਾਣਾ ਬ੍ਰਾਂਚ ਵਲੋਂ ਲਾਇਨ ਕਲੱਬ ਰੋਜ਼ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਦਸਤਾਰ ਦੀ ਸ਼ਾਨ ਨੂੰ ਹੋਰ ਉੱਚਾਈਆਂ 'ਤੇ ਪਹੁੰਚਾਉਂਦੀ ਹੈ ਆਮਿਰ ਖਾਨ ਦੀ ਨਵੀਂ ਫਿਲਮ 'ਲਾਲ ਸਿੰਘ ਚੱਢਾ'

ਜਲੰਧਰ, 12 ਅਗਸਤ (ਜਸਪਾਲ ਸਿੰਘ)-ਉੱਘੇ ਅਦਾਕਾਰ ਆਮਿਰ ਖਾਨ ਦੀ ਨਵੀਂ ਫਿਲਮ 'ਲਾਲ ਸਿੰਘ ਚੱਢਾ' ਵੀ ਆਮ ਹਿੰਦੀ ਫਿਲਮਾਂ ਤੋਂ ਵੱਖਰੀ ਅਤੇ ਦਿਲ ਨੂੰ ਛੂਹ ਜਾਣ ਵਾਲੀ ਅਜਿਹੀ ਫਿਲਮ ਹੈ, ਜੋ ਦਰਸ਼ਕਾਂ ਨੂੰ ਵਾਰ-ਵਾਰ ਭਾਵੁਕ ਕਰਦੀ ਹੈ | ਫ਼ਿਲਮ 'ਚ ਸ੍ਰੀ ਦਰਬਾਰ ਸਾਹਿਬ 'ਤੇ ...

ਪੂਰੀ ਖ਼ਬਰ »

ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਸਪੋਰਟਸ ਯੂਨੀਵਰਸਿਟੀ ਵਿਖੇ ਕਰਵਾਏ ਸਮਾਗਮ

ਪਟਿਆਲਾ, 12 ਅਗਸਤ (ਗੁਰਵਿੰਦਰ ਸਿੰਘ ਔਲਖ)-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਦੇਸ਼ ਦੀ 75ਵੀਂ ਆਜ਼ਾਦੀ ਵਰ੍ਹੇ ਗੰਢ ਨੂੰ ਮਨਾਉਂਦਿਆਂ ਹਰ ਘਰ ਤਿਰੰਗਾ ਮੁਹਿੰਮ ਤਹਿਤ ਅੱਜ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵਿਖੇ ਵੱਖ-ਵੱਖ ਪ੍ਰੋਗਰਾਮ ...

ਪੂਰੀ ਖ਼ਬਰ »

ਲੱਕੀ ਮੀਰਾਂ ਸਕੂਲ ਵਲੋਂ ਕੱਢੀ ਤਿਰੰਗਾ ਪੈਦਲ ਯਾਤਰਾ

ਭੁੱਨਰਹੇੜੀ, 12 ਅਗਸਤ (ਧਨਵੰਤ ਸਿੰਘ)-ਸਥਾਨਕ ਲੱਕੀ ਮੀਰਾਂ ਸੀਨੀਅਰ ਸੈਕੰਡਰੀ ਸਕੂਲ ਵਲੋਂ ਆਜ਼ਾਦੀ ਦਿਵਸ ਦੇ 75ਵੇਂ ਵਰ੍ਹੇਗੰਢ ਨੂੰ ਸਮਰਪਿਤ ਤਿਰੰਗਾ ਪੈਦਲ ਯਾਤਰਾ ਕੱਢੀ ਗਈ ਜਿਸ ਦੀ ਅਗਵਾਈ ਸ੍ਰੀਮਤੀ ਨੀਟਾ ਨਾਗਪਾਲ ਪਿ੍ੰਸੀਪਲ ਕਰ ਰਹੇ ਸਨ | ਇਸ ਦੌਰਾਨ ਸਕੂਲ ਦੇ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ ਸਿੱਖ ਸਦਭਾਵਨਾ ਦਲ ਵਲੋਂ ਲਗਾਏ ਬੂਟੇ

ਰਾਜਪੁਰਾ, 12 ਅਗਸਤ (ਜੀ.ਪੀ. ਸਿੰਘ)-ਨੇੜਲੇ ਪਿੰਡ ਸੁਹਰੋਂ ਵਿਖੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਿੱਖ ਸਦਭਾਵਨਾ ਦਲ ਦੇ ਆਗੂ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਸਕੂਲ 'ਚ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿਚ ਵਿਸ਼ੇਸ਼ ਤੌਰ ਤੇ ਥਾਣਾ ਖੇੜੀ ...

ਪੂਰੀ ਖ਼ਬਰ »

ਜਸਬੀਰ ਸਿੰਘ ਭਟੇੜੀ ਬੇ.ਕੇ.ਯੂ. ਚੜੂਨੀ ਦੇ ਦਿਹਾਤੀ ਪ੍ਰਧਾਨ ਨਿਯੁਕਤ

ਰਾਜਪੁਰਾ, 12 ਅਗਸਤ (ਜੀ.ਪੀ. ਸਿੰਘ)-ਅੱਜ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਇਕ ਬੈਠਕ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਦੀ ਅਗਵਾਈ 'ਚ ਹੋਈ ਜਿਸ ਵਿਚ ਕਿਸਾਨ ਯੂਨੀਅਨ ਨੂੰ ਜ਼ਿਲ੍ਹਾ ਪਟਿਆਲਾ 'ਚ ਹੋਰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਬੈਠਕ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ ਰੱਖੜੀ ਦਾ ਤਿਉਹਾਰ ਮਨਾਇਆ

ਦੇਵੀਗੜ੍ਹ, 12 ਅਗਸਤ (ਰਾਜਿੰਦਰ ਸਿੰਘ ਮੌਜੀ)-ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫਕੀਰਾਂ ਵਿਖੇ ਰੱਖੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਰੱਖੜੀ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ | ਇਸ ਮੌਕੇ ਸਕੂਲ ਦੇ ਨਿਰਦੇਸ਼ਕ ...

ਪੂਰੀ ਖ਼ਬਰ »

ਭਾਸ਼ਾ ਵਿਭਾਗ ਵੱਲੋਂ ਸੰਸਕਿ੍ਤ ਦਿਵਸ ਮਨਾਇਆ

ਪਟਿਆਲਾ, 12 ਅਗਸਤ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਵਲੋਂ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਅਗਵਾਈ 'ਚ ਅੱਜ ਸੰਸਕਿ੍ਤ ਦਿਵਸ ਮਨਾਇਆ ਗਿਆ¢ ਪਬਲਿਕ ਕਾਲਜ ਸਮਾਣਾ ਦੇ ਸਾਬਕਾ ਪਿ੍ੰਸੀਪਲ ਡਾ. ਅਰਵਿੰਦ ਮੋਹਨ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX