ਨਵੀਂ ਦਿੱਲੀ ,12 ਅਗਸਤ (ਜਗਤਾਰ ਸਿੰਘ)-ਭਾਈ ਲੱਖੀਸ਼ਾਹ ਵਣਜਾਰਾ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸਨ, ਪਰ ਦਿੱਲੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ, ਉਨ੍ਹਾਂ ਦੇ ਜਨਮ ਦਿਹਾੜੇ ਸੰਬੰਧੀ ਤਾਲਕਟੋਰਾ ਸਟੇਡੀਅਮ 'ਚ ਕਰਵਾਏ ਗਏ ਪ੍ਰੋਗਰਾਮ 'ਚ ਫਿਲਮੀ ਧੁਨਾਂ ਵਾਲੇ ਗੀਤ ਅਤੇ ਨੱਚਣ ਟੱਪਣ ਦੀ ਪੇਸ਼ਕਾਰੀ ਨੇ ਸਿੱਧੇ ਰੂਪ 'ਚ ਭਾਈ ਲੱਖੀ ਸ਼ਾਹ ਵਣਜਾਰਾ ਦੀ ਸ਼ਖ਼ਸੀਅਤ ਦਾ ਅਪਮਾਨ ਅਤੇ ਸਿੱਖੀ ਨੂੰ ਸ਼ਰਮਸਾਰ ਕੀਤਾ ਹੈ | ਇਹ ਪ੍ਰਗਟਾਵਾ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਗੁਰਮੀਤ ਸਿੰਘ ਸ਼ੰਟੀ ਨੇ ਸਾਂਝੇ ਰੂਪ 'ਚ ਕਰਦਿਆਂ ਕਿਹਾ ਕਿ ਪ੍ਰਬੰਧਕਾਂ ਦੀ ਨਾਲਾਇਕੀ ਕਾਰਨ ਅਜਿਹਾ ਵੀ ਪਹਿਲੀ ਵਾਰੀ ਹੋਇਆ ਕਿ ਇਨ੍ਹਾਂ ਪ੍ਰਬੰਧਕਾਂ ਦੇ ਪ੍ਰਬੰਧਾਂ ਹੇਠ ਹੀ ਤੰਬਾਕੂ, ਗੁਟਖਾ ਤੇ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਗੁ. ਰਕਾਬਗੰਜ ਸਾਹਿਬ ਅੰਦਰ ਦਾਖਲ ਹੋਣ ਦਿੱਤਾ ਗਿਆ | ਉਕਤ ਆਗੂਆਂ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਮੇਤ ਹੋਰਨਾਂ ਨੂੰ ਕਸੂਰਵਾਰ ਕਰਾਰ ਦਿੱਤਾ ਅਤੇ ਕਿਹਾ ਕਿ ਸਿੱਖਾਂ ਵਲੋਂ ਮੰਗਲਵਾਰ ਨੂੰ ਕਮੇਟੀ ਦਫ਼ਤਰ ਪੁੱਜ ਸਾਰੇ ਮਾਮਲੇ ਬਾਰੇ ਪ੍ਰਬੰਧਕਾਂ ਕੋਲੋ ਜਵਾਬ ਮੰਗਿਆ ਜਾਏਗਾ | ਇਸ ਕਾਨਫਰੰਸ 'ਚ ਪਰਮਜੀਤ ਸਿੰਘ ਖੁਰਾਨਾ, ਜਤਿੰਦਰ ਸਿੰਘ ਸੋਨੂੰ, ਕਰਤਾਰ ਸਿੰਘ ਵਿੱਕੀ ਚਾਵਲਾ,ਰਮਨਦੀਪ ਸਿੰਘ ਸੋਨੂੰ, ਤਜਿੰਦਰ ਸਿੰਘ ਗੋਪਾ ਤੇ ਮਨਜੀਤ ਸਿੰਘ ਸਰਨਾ ਵੀ ਮੌਜੂਦ ਸਨ |
ਨਵੀਂ ਦਿੱਲੀ, 12 ਅਗਸਤ (ਬਲਵਿੰਦਰ ਸਿੰਘ ਸੋਢੀ)-ਆਜ਼ਾਦੀ ਦਿਹਾੜੇ ਨੂੰ ਵੇਖਦਿਆਂ ਦਿੱਲੀ ਦੇ ਮੈਟਰੋ ਸਟੇਸ਼ਨਾਂ ਦੇ ਪ੍ਰਵੇਸ਼ ਦੁਆਰਾਂ 'ਤੇ ਸੁਰੱਖਿਆ ਅਤੇ ਜਾਂਚ ਹੋਰ ਸਖ਼ਤ ਕਰ ਦਿੱਤੀ ਗਈ ਹੈ, ਜਿਸ ਕਰਕੇ ਮੈਟਰੋ ਸਟੇਸ਼ਨਾਂ ਦੇ ਪ੍ਰਵੇਸ਼ ਦੁਆਰ ਬਾਹਰ ਲੰਬੀਆਂ ...
ਨਵੀਂ ਦਿੱਲੀ, 12 ਅਗਸਤ (ਬਲਵਿੰਦਰ ਸਿੰਘ ਸੋਢੀ)-ਗੁਰੂ ਅੰਗਦ ਦੇਵ ਪਬਲਿਕ ਸਕੂੂਲ ਅਸ਼ੋਕ ਵਿਹਾਰ, ਨਵੀਂ ਦਿੱਲੀ ਵਲੋਂ ਸੁੰਤਤਰਤਾ ਦਿਵਸ ਸੰਬੰਧੀ ਸਮਾਗਮ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਕਰਵਾਇਆ ਗਿਆ | ਇਸ ਪ੍ਰੋਗਰਾਮ ਪ੍ਰਤੀ ਸਕੂਲ ਦੀ ਪਿੰ੍ਰਸੀਪਲ ਸਟਾਫ਼ ਤੋਂ ...
ਨਵੀਂ ਦਿੱਲੀ, 12 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਜਮਨਾ ਨਦੀ ਖ਼ਤਰੇ ਦੇ ਨਿਸ਼ਾਨ ਵੱਲ ਵਧ ਰਹੀ ਹੈ ਅਤੇ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਦਿਨਾਂ 'ਚ ਦਿੱਲੀ 'ਚ ਜਮਨਾ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਸਕਦਾ ਹੈ | ਹੜ੍ਹ ਦੇ ਖ਼ਤਰੇ ਨੂੰ ...
ਨਵੀਂ ਦਿੱਲੀ, 12 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਸੁਤੰਤਰਤਾ ਦਿਵਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਹੈ ਅਤੇ ਨਾਲ ਹੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਬੰਧਾਂ ਨੂੰ ਲੈ ਕੇ ਕੋਈ ਅਣਗਹਿਲੀ ਨਹੀਂ ਕੀਤੀ ਜਾ ਰਹੀ | ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਆਪਣੀ ...
ਨਵੀਂ ਦਿੱਲੀ, 12 ਅਗਸਤ (ਜਗਤਾਰ ਸਿੰਘ)-ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ, ਤਾਲਕਟੋਰਾ ਪ੍ਰੋਗਰਾਮ ਦੇ ਵਿਵਾਦ ਬਾਰੇ ਦਿੱਲੀ ਕਮੇਟੀ ਨੂੰ ਸਵਾਲ ਪੁੱਛੇ ਹਨ | ਜੀ.ਕੇ. ਨੇ ਦਾਅਵਾ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੇ ਖਿਲਾਫ ਦਿੱਲੀ ਕਮੇਟੀ ...
ਪਿਹੋਵਾ, 12 ਅਗਸਤ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਹਰਿਆਣਾ ਦੇ ਖੇਡ ਤੇ ਯੁਵਾ ਮਾਮਲੇ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਦੇਸ਼ ਨੂੰ ਲੱਖਾਂ ਸ਼ਹੀਦਾਂ ਤੋਂ ਬਾਅਦ ਆਜ਼ਾਦੀ ਦਾ ਇਹ ਦਿਹਾੜਾ ਦੇਖਣ ਨੂੰ ਮਿਲਿਆ ਹੈ | ਆਜ਼ਾਦੀ ਦੇ ਮਹੱਤਵ ਨੂੰ ਸਾਡੇ ਨੌਜਵਾਨ ਚੰਗੀ ...
ਸ਼ਾਹਬਾਦ ਮਾਰਕੰਡਾ, 12 ਅਗਸਤ (ਅਵਤਾਰ ਸਿੰਘ)-ਸਨਿਚਰਵਾਰ ਨੂੰ ਕੱਢੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਸਾਰੇ ਪ੍ਰਦਰਸ਼ਨਕਾਰੀ ਸਿੱਖ ਕਾਲੀਆਂ ਪੱਗਾਂ ਬੰਨ੍ਹਣਗੇ, ਜਦਕਿ ਔਰਤਾਂ ਕਾਲੇ ਦੁਪੱਟੇ ਲੈ ਕੇ ਆਉਣਗੀਆਂ | ਐਸ. ਜੀ. ਪੀ. ਸੀ. ਮੁਲਾਜ਼ਮਾਂ ਦੇ ਨਾਲ-ਨਾਲ, ਇਸ ਧਰਨੇ ਵਿਚ ...
ਯਮੁਨਾਨਗਰ, 12 ਅਗਸਤ (ਗੁਰਦਿਆਲ ਸਿੰਘ ਨਿਮਰ)-ਭਾਰਤ ਅਤੇ ਹਰਿਆਣਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਐਨ. ਸੀ. ਸੀ., ਐਨ. ਐਸ. ਐਸ., ਯੂਥ ਰੈੱਡ ਕਰਾਸ, ਰੋਟਰੈਕਟ ਕਲੱਬ ਦੇ ਵਲੰਟੀਅਰਾਂ ਨੇ ਕਾਲਜ ਦੇ ਵਿਹੜੇ ਤੋਂ ਤਿਰੰਗਾ ਯਾਤਰਾ ਕੱਢੀ | ਇਸ ...
ਗੂਹਲਾ ਚੀਕਾ, 12 ਅਗਸਤ (ਓ.ਪੀ. ਸੈਣੀ)-ਐੱਸ.ਪੀ. ਮਕਸੂਦ ਅਹਿਮਦ ਦੀਆਂ ਹਦਾਇਤਾਂ ਅਨੁਸਾਰ ਚੌਕੀ ਰਾਮਥਲੀ ਪੁਲਿਸ ਦੇ ਐਚ.ਸੀ ਬਿਜੇਂਦਰ ਸਿੰਘ ਦੀ ਟੀਮ ਵਲੋਂ ਦਾਨ ਬਾਕਸ 'ਚੋਂ ਨਕਦੀ ਚੋਰੀ ਕਰਨ ਦੇ ਮਾਮਲੇ ਦੀ ਜਾਂਚ ਕਰਦੇ ਹੋਏ ਮੁਲਜ਼ਮਾਂ ਨੂੰ ਕਾਬੂ ਕੀਤਾ | ਕਰੀਬ 27 ਸਾਲਾ ...
ਗੁਹਲਾ ਚੀਕਾ /ਕੈਥਲ, 12 ਅਗਸਤ (ਓ.ਪੀ. ਸੈਣੀ)-ਐੱਸ.ਪੀ. ਮਕਸੂਦ ਅਹਿਮਦ ਦੇ ਹੁਕਮਾਂ ਅਨੁਸਾਰ ਚੋਰੀਆਂ ਕਰਨ ਵਾਲੇ ਦੋਸ਼ੀਆਂ 'ਤੇ ਸ਼ਿਕੰਜਾ ਕਸਦਿਆਂ ਚੌਕੀ ਭਾਗਲ ਪੁਲਿਸ ਦੇ ਐੱਚ.ਸੀ. ਭਾਨ ਸਿੰਘ ਦੀ ਟੀਮ ਨੇ ਕਰੀਬ 40 ਸਾਲਾ ਭਾਗਲ ਵਾਸੀ ਸ਼ਿਆਮ ਲਾਲ ਨੂੰ ਕਾਬੂ ਕਰ ਲਿਆ | ਪਹੀਆ ...
ਗੂਹਲਾ-ਚੀਕਾ, 12 ਅਗਸਤ (ਓ.ਪੀ. ਸੈਣੀ)-ਵਿਧਾਇਕ ਈਸ਼ਵਰ ਸਿੰਘ ਨੇ ਸ਼ੁੱਕਰਵਾਰ ਨੂੰ ਆਪਣੇ ਨਿਵਾਸ ਸਥਾਨ 'ਤੇ ਦੂਰ-ਦੂਰ ਤੋਂ ਆਏ ਬਿਨੈਕਾਰਾਂ ਦੀਆਂ ਸਮੱਸਿਆਵਾਂ ਸੁਣ ਕੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨ੍ਹਾਂ ਸ਼ਿਕਾਇਤਾਂ ਦਾ ਜਲਦੀ ਨਿਪਟਾਰਾ ਕਰਨ ਦੇ ...
ਖਲਵਾੜਾ, 12 ਅਗਸਤ (ਮਨਦੀਪ ਸਿੰਘ ਸੰਧੂ)-108 ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਕੁਟੀਆ ਪਿੰਡ ਲੱਖਪੁਰ ਤਹਿਸੀਲ ਫਗਵਾੜਾ ਵਿਖੇ ਕੀਤੀ ਜਾ ਰਹੀ ਲੰਗਰ ਹਾਲ ਦੀ ਉਸਾਰੀ 'ਚ ਯੋਗਦਾਨ ਪਾਉਂਦੇ ਹੋਏ ਪ੍ਰਵਾਸੀ ਭਾਰਤੀ ਡਾ: ਸਤਨਾਮ ਸਿੰਘ ਬੰਗੜ ਤੇ ਮੋਹਨ ਸਿੰਘ ਬੰਗੜ ਯੂ.ਐਸ.ਏ. ਨੇ ਇਕ ...
ਯਮੁਨਾਨਗਰ, 12 ਅਗਸਤ (ਗੁਰਦਿਆਲ ਸਿੰਘ ਨਿਮਰ)-75ਵੇਂ ਸੁਤੰਤਰਤਾ ਦਿਵਸ ਮੌਕੇ ਘਰ-ਘਰ ਜਾ ਕੇ ਤਿਰੰਗਾ ਲਹਿਰਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ | ਇਸ ਸੰਬੰਧੀ ਸੰਸਥਾ ਵਲੋਂ ਗੁਰੂ ਨਾਨਕ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਮੈਂਬਰਾਂ ਨੂੰ ਤਿਰੰਗੇ ਝੰਡੇ ਦੀ ...
ਕਰਨਾਲ, 12 ਅਗਸਤ (ਗੁਰਮੀਤ ਸਿੰਘ ਸੱਗੂ)-ਬੀਤੇ ਦਿਨੀਂ ਇਕ ਮਰੀਜ਼ ਨੂੰ ਗਲਤ ਖ਼ੂਨ ਚੜਾਉਣ ਕਾਰਨ ਵਿਵਾਦਾਂ 'ਚ ਆਏ ਇੱਥੋਂ ਦੇ ਪਾਰਕ ਹਸਪਤਾਲ ਦੇ ਬਲੱਡ ਬੈਂਕ ਦੀ ਜਾਂਚ ਕਰਨ ਪਹੁੰਚੀ ਹਰਿਆਣਾ ਡਰਗ ਸਟੇਂਡਰਡ ਕੰਟਰੋਲ ਅਤੇ ਕੇਂਦਰੀ ਦਵਾ ਮਨਾਕ ਕੰਟਰੋਲ ਸੰਗਠਨ ਦੀ ਸਾਂਝੀ ...
ਖਲਵਾੜਾ, 12 ਅਗਸਤ (ਮਨਦੀਪ ਸਿੰਘ ਸੰਧੂ)- ਪਿਛਲੇ ਕਾਫ਼ੀ ਮਹੀਨਿਆਂ ਤੋਂ ਪਟਵਾਰੀਆਂ ਨੇ ਵਾਧੂ ਸਰਕਲਾਂ ਦਾ ਕਿਸੇ ਵੀ ਤਰ੍ਹਾਂ ਕੰਮ ਛੱਡਿਆ ਹੋਇਆ ਹੈ | ਇਸ ਸੰਬੰਧੀ ਸਰਪੰਚ ਰਾਮਪਾਲ ਮੱਟੂ ਸਾਹਨੀ ਨੇ ਹੋਰ ਸਾਥੀਆਂ ਨਾਲ ਦੱਸਿਆ ਕਿ ਪਟਵਾਰੀਆਂ ਵਲੋਂ ਵਾਧੂ ਸਰਕਲਾਂ ਦੇ ...
ਤਲਵੰਡੀ ਚੌਧਰੀਆਂ, 12 ਅਗਸਤ (ਪਰਸਨ ਲਾਲ ਭੋਲਾ)- ਪੰਜਾਬ ਸਰਕਾਰ ਵਲੋਂ ਸਹਿਕਾਰੀ ਸਭਾਵਾਂ ਦੇ ਡਿਫ਼ਾਲਟਰ ਹੋਏ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਨ ਦੀ ਤਿਆਰੀ ਕਰ ਰਹੀ ਹੈ | ਇਸ ਸੰਬੰਧੀ ਵਿਭਾਗ ਨੇ ਪੂਰੇ ਰੱਸੇ ਪੈੜੇ ਵੱਟ ਲਏ ਹਨ | ਕਿਸਾਨ ਜਥੇਬੰਦੀਆਂ ਵਲੋਂ ਕੁਰਕੀ ਦੀ ...
ਬੇਗੋਵਾਲ, 12 ਅਗਸਤ (ਸੁਖਜਿੰਦਰ ਸਿੰਘ)-ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਮਨਾਏ ਜਾ ਰਹੇ ਵਣ ਮਹਾਂਉਤਸਵ ਤਹਿਤ ਰੋਟਰੀ ਕਲੱਬ ਗ੍ਰੇਟਰ ਬੇਗੋਵਾਲ ਵਲੋਂ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਐਸ.ਪੀ.ਐਸ. ਕਰਮਸਰ ਖ਼ਾਲਸਾ ਕਾਲਜ ਵਿਖੇ ਬੂਟੇ ਲਗਾਏ ਗਏ | ਇਸ ...
ਸੁਲਤਾਨਪੁਰ ਲੋਧੀ, 12 ਅਗਸਤ (ਨਰੇਸ਼ ਹੈਪੀ, ਥਿੰਦ)- ਸਥਾਨਕ ਡਿੰਗਾ ਪੁਲ ਦੇ ਸਾਹਮਣੇ ਨਵੀਂ ਦਾਣਾ ਮੰਡੀ ਨੇੜੇ ਕਪੂਰਥਲੇ ਵਾਲੇ ਪਾਸਿਉਂ ਆਉਂਦੇ ਸਮੇਂ ਸੜਕ ਦੁਰਘਟਨਾ ਵਿਚ ਪ੍ਰਵਾਸੀ ਔਰਤ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਰਵਾਸੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX