ਪਾਲ ਸਿੰਘ ਮੰਡੇਰ
ਬਰੇਟਾ, 12 ਅਗਸਤ-ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਸੂਬੇ ਅੰਦਰ ਵਿਕਾ ਦੇ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਹਨ ਤੇ ਇਹ ਵਿਕਾਸ ਦੀ ਸਥਿਤੀ ਕਈ ਵਾਰੀ ਲੋਕਾਂ ਸਾਹਮਣੇ ਛੋਟੀ ਹੋ ਕੇ ਰਹਿ ਜਾਂਦੀ ਹੈ, ਜਿਸ ਕਾਰਨ ਲੋਕ ਰਾਜਨੀਤਕ ਪਾਰਟੀਆਂ ਤੇ ਆਗੂਆਂ 'ਤੇ ਵਿਸ਼ਵਾਸ ਕਰਨੋਂ ਕੰਨੀ ਕਤਰਾਉਂਦੇ ਹਨ | ਜੇਕਰ ਫ਼ਸਲਾਂ ਦੀ ਖ਼ਰੀਦ ਲਈ ਮੰਡੀ ਕਰਨ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਫ਼ਸਲਾਂ ਵੇਚਣ ਸਮੇਂ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ 'ਚੋਂ ਅਨਾਜ ਮੰਡੀਆਂ ਦਾ ਜ਼ਿਕਰ ਮੁੱਖ ਤੌਰ 'ਤੇ ਆਉਂਦਾ ਹੈ |
ਮੰਡੀ ਯਾਰਡ ਸਮੇਂ 11 ਖ਼ਰੀਦ ਕੇਂਦਰ
ਮਾਰਕੀਟ ਕਮੇਟੀ ਬਰੇਟਾ ਅਧੀਨ ਮੁੱਖ ਮੰਡੀ ਦੇ ਯਾਰਡ ਸਮੇਤ 11 ਖ਼ਰੀਦ ਕੇਂਦਰ ਜਿਨ੍ਹਾਂ 'ਚ ਸਥਾਨਕ ਮੰਡੀ, ਕੁੱਲਰੀਆਂ, ਕਿਸ਼ਨਗੜ੍ਹ, ਬਖਸ਼ੀਵਾਲਾ, ਕਾਹਨਗੜ੍ਹ, ਧਰਮਪੁਰਾ, ਗੋਬਿੰਦਪੁਰਾ, ਰੰਘੜਿਆਲ, ਦਿਆਲਪੁਰਾ, ਭਾਵਾ ਤੇ ਭਖੜਿਆਲ ਸ਼ਾਮਿਲ ਹਨ |
ਬਹੁਤੇ ਖ਼ਰੀਦ ਕੇਂਦਰਾਂ ਦੇ ਫ਼ਰਸ਼ ਖ਼ਰਾਬ
ਇਲਾਕੇ ਦੇ ਖ਼ਰੀਦ ਕੇਂਦਰਾਂ ਵਿਚੋਂ ਅੱਧੇ ਖ਼ਰੀਦ ਕੇਂਦਰਾਂ ਦੇ ਫ਼ਰਸ਼ ਬਿਲਕੁਲ ਖ਼ਰਾਬ ਹੋ ਚੁੱਕੇ ਹਨ, ਜਿਥੇ ਕਿਸਾਨਾਂ ਦੀ ਫ਼ਸਲ ਕਈ ਕਈ ਦਿਨ ਰੁਲਦੀ ਰਹਿੰਦੀ ਹੈ | ਕੁੱਲਰੀਆਂ, ਰੰਘੜਿਆਲ, ਕਿਸ਼ਨਗੜ੍ਹ ਦਾ ਖ਼ਰੀਦ ਕੇਂਦਰ ਤਾਂ ਹਲਕੀ ਬਾਰਿਸ਼ ਨਾਲ ਛੱਪੜ ਦਾ ਰੂਪ ਧਾਰਨ ਕਰ ਲੈਂਦੇ ਹਨ ਤੇ ਕਈ ਵਾਰ ਬੇਮੌਸਮੀ ਬਰਸਾਤ ਕਾਰਨ ਅਨਾਜ ਦੀਆਂ ਢੇਰੀਆਂ 'ਚੋਂ ਦੀ ਪਾਣੀ ਫਿਰ ਜਾਂਦਾ ਹੈ ਅਤੇ ਗਿੱਲੀ ਫ਼ਸਲ ਖ਼ਰੀਦ ਏਜੰਸੀਆਂ ਖ਼ਰੀਦਣ ਤੋਂ ਆਨਾਕਾਨੀ ਕਰਦੀਆਂ ਹਨ, ਜਿਸ ਨਾਲ ਕਿਸਾਨਾਂ ਦੀ ਖੱਜਲ ਖੁਆਰੀ ਵਧਦੀ ਹੈ |
ਖ਼ਰੀਦ ਕੇਂਦਰਾਂ ਦਾ ਆਕਾਰ ਵਧਾਉਣ ਤੇ ਨਵੇਂ ਫ਼ਰਸ਼ ਲਾਉਣ ਦੀ ਲੋੜ
ਜਿਸ ਸਮੇਂ ਇਹ ਖ਼ਰੀਦ ਕੇਂਦਰ ਬਣਾਏ ਗਏ, ਉਸ ਸਮੇਂ ਫ਼ਸਲਾਂ ਦੀ ਪੈਦਾਵਾਰ ਅੱਜ ਦੇ ਮੁਕਾਬਲੇ ਕਾਫ਼ੀ ਘੱਟ ਹੁੰਦੀ ਸੀ ਤੇ ਹੁਣ ਫ਼ਸਲਾਂ ਦੀ ਪੈਦਾਵਾਰ 'ਚ ਬੰਪਰ ਵਾਧਾ ਹੋਣ ਕਾਰਨ ਇਹ ਖ਼ਰੀਦ ਕੇਂਦਰ ਮੰਡੀਆਂ ਛੋਟੀਆਂ ਪੈ ਗਈਆਂ ਹਨ | ਮਾਰਕੀਟ ਕਮੇਟੀ ਨੂੰ ਹਰ ਵਾਰ ਪੱਕੇ ਫੜਾਂ ਤੋਂ ਇਲਾਵਾ ਕਈ ਕਈ ਕੱਚੇ ਫੜਾਂ ਨੂੰ ਆਰਜ਼ੀ ਮਨਜ਼ੂਰੀ ਦੇਣੀ ਪੈਂਦੀ ਹੈ, ਜਿਸ ਨਾਲ ਵਿਕਣ ਆਈਆਂ ਫ਼ਸਲਾਂ ਖ਼ਰਾਬ ਹੁੰਦੀਆਂ ਹਨ ਤੇ ਕੱਚੇ ਫੜਾਂ 'ਚ ਮਿੱਟੀ ਦਾ ਰਲੇਵਾਂ ਹੰੁਦਾ ਹੈ | ਇਸ ਨਾਲ ਫ਼ਸਲ ਦੀ ਢੋਆ ਢੁਆਈ 'ਚ ਵੀ ਦਿੱਕਤ ਆਉਂਦੀ ਹੈ | ਸਰਕਾਰ ਤੇ ਮੰਡੀ ਬੋਰਡ ਇਨ੍ਹਾਂ ਅਨਾਜ ਮੰਡੀਆਂ ਦਾ ਫ਼ਸਲ ਦੀ ਪਹੁੰਚ ਦੇ ਹਿਸਾਬ ਨਾਲ ਸਰਵੇ ਕਰਵਾ ਕੇ ਇਨ੍ਹਾਂ ਦੇ ਅਕਾਰ 'ਚ ਵਾਧਾ ਕਰੇ ਤਾਂ ਖ਼ਰਾਬ ਖ਼ਰੀਦ ਕੇਂਦਰਾਂ ਦੀ ਤੁਰੰਤ ਮੁਰੰਮਤ ਕਰਵਾਏ |
ਪਾਣੀ ਤੇ ਪਖਾਨਿਆਂ ਦਾ ਨਹੀਂ ਪ੍ਰਬੰਧ
ਸਥਾਨਕ ਮੰਡੀ ਸਮੇਤ ਕਿਸੇ ਵੀ ਖ਼ਰੀਦ ਕੇਂਦਰ 'ਚ ਪੀਣ ਵਾਲੇ ਪਾਣੀ ਦਾ ਅਤੇ ਪਖਾਨਿਆਂ ਦਾ ਪੱਕਾ ਪ੍ਰਬੰਧ ਨਹੀਂ ਹੈ | ਪਿਛਲੇ ਲੰਮੇ ਸਮੇਂ ਮੰਡੀ ਬੋਰਡ ਹਰ ਵਾਰ ਪਾਣੀ ਤੇ ਪਖਾਨਿਆਂ ਦਾ ਆਰਜ਼ੀ ਪ੍ਰਬੰਧ ਕਰਦਾ ਆ ਰਿਹਾ ਹੈ ਤੇ ਇਨ੍ਹਾਂ ਦੀ ਵਰਤੋਂ ਕਿਸਾਨ ਨਹੀਂ ਕਰਦੇ | ਆੜ੍ਹਤੀਆਂ ਤੇ ਕਿਸਾਨਾਂ ਵਲੋਂ ਪੀਣ ਵਾਲੇ ਪਾਣੀ ਤੇ ਪਖਾਨਿਆਂ ਦੀ ਪੱਕੇ ਤੌਰ 'ਤੇ ਮੰਗ ਕੀਤੀ ਜਾਂਦੀ ਹੈ |
ਅਨਾਜ ਮੰਡੀ ਦਾ ਕੰਡਾ ਖ਼ਰਾਬ
ਸਥਾਨਕ ਅਨਾਜ ਮੰਡੀ ਦੇ ਮੁੱਖ ਗੇਟ 'ਤੇ ਫ਼ਸਲਾਂ ਦੀ ਤੁਲਾਈ ਲਈ ਕਿਸਾਨਾਂ ਦੀ ਫ਼ਸਲ ਤੋਲਣ ਲਈ ਫ਼ਰਸ਼ੀ ਕੰਡਾ ਲਗਾਇਆ ਗਿਆ ਹੈ ਪਰ ਕੰਡਾ ਪਿਛਲੇ ਸਮੇਂ ਤੋਂ ਬੰਦ ਹੋਣ ਕਾਰਨ ਕਿਸਾਨਾਂ ਨੂੰ ਫ਼ਸਲ ਤੋਲਣ 'ਚ ਮੁਸ਼ਕਿਲ ਆਉਂਦੀ ਹੈ ਤੇ ਬਾਹਰੀ ਕੰਡਿਆਂ ਤੋਂ ਫ਼ਸਲ ਤੁਲਵਾਉਣੀ ਪੈਂਦੀ ਹੈ |
ਸਥਾਨਕ ਯਾਰਡਾਂ ਦੀ ਸਫ਼ਾਈ ਘੱਟ
ਮੰਡੀ ਦੇ ਮੁੱਖ ਯਾਰਡਾਂ ਦੀ ਸਫ਼ਾਈ ਨੂੰ ਮਾਰਕੀਟ ਕਮੇਟੀ ਵਲੋਂ ਤੀਜੇ ਦਿਨ ਕੀਤਾ ਜਾਂਦਾ ਹੈ ਜਦ ਕਿ ਆੜ੍ਹਤੀਆਂ ਵਲੋਂ ਇਹ ਸਫ਼ਾਈ ਹਰ ਰੋਜ਼ ਆਪਣੇ ਵਲੋਂ ਕਰਵਾਈ ਜਾਂਦੀ ਹੈ | ਖ਼ਰੀਦ ਏਜੰਸੀਆਂ ਤੇ ਨਿੱਜੀ ਖ਼ਰੀਦਦਾਰਾਂ ਤੋਂ ਮੰਡੀ ਬੋਰਡ ਫ਼ੀਸ ਲੈਂਦਾ ਹੈ |
ਮਾਨਸਾ, 12 ਅਗਸਤ (ਸੱਭਿ. ਪ੍ਰਤੀ.)-ਮਜ਼ਦੂਰ ਮੁਕਤੀ ਮੋਰਚਾ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਸਬੰਧੀ ਸਥਾਨਕ ਏ. ਡੀ. ਸੀ. (ਵਿਕਾਸ) ਦੇ ਦਫ਼ਤਰ ਨੇੜੇ ਲਗਾਇਆ ਦਿਨ-ਰਾਤ ਦਾ ਪੱਕਾ ਮੋਰਚਾ 8ਵੇਂ ਦਿਨ ਵੀ ਜਾਰੀ ਰਿਹਾ | ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ ਨੇ ...
ਮਾਨਸਾ, 12 ਅਗਸਤ (ਰਾਵਿੰਦਰ ਸਿੰਘ ਰਵੀ)-ਜ਼ਿਲ੍ਹਾ ਪੁਲਿਸ ਮਾਨਸਾ ਵਲੋਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸਥਾਨਕ ਸ਼ਹਿਰ 'ਚ ਫਲੈਗ ਮਾਰਚ ਕੱਢਿਆ ਗਿਆ | ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਦੱਸਿਆ ਕਿ 15 ਅਗਸਤ ਨੂੰ ਮਨਾਏ ਜਾ ਰਹੇ ਆਜ਼ਾਦੀ ਦੇ 75ਵੇਂ ਅੰਮਿ੍ਤ ...
ਬਰੇਟਾ, 12 ਅਗਸਤ (ਜੀਵਨ/ ਮੰਡੇਰ)-ਸਥਾਨਕ ਸ਼ਹਿਰ ਅੰਦਰ ਸਿਹਤ ਵਿਭਾਗ ਦੀ ਟੀਮ ਵਲੋਂ ਖਾਣ-ਪੀਣ ਦੀਆਂ ਵਸਤੂਆਂ ਵਾਲੀਆਂ ਦੁਕਾਨਾਂ ਤੋਂ ਨਮੂਨੇ ਲਏ ਗਏ | ਫੂਡ ਸੇਫ਼ਟੀ ਅਫ਼ਸਰ ਜਸਵਿੰਦਰ ਸਿੰਘ ਤੇ ਸੀਮਾ ਰਾਣੀ ਨੇ ਦੱਸਿਆ ਕਿ ਟੀਮ ਵਲੋਂ ਬਾਜ਼ਾਰ ਦੀਆਂ 5 ਖਾਣ-ਪੀਣ ਵਾਲੀਆਂ ...
ਮਾਨਸਾ, 12 ਅਗਸਤ (ਰਾਵਿੰਦਰ ਸਿੰਘ ਰਵੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਉਨ੍ਹਾਂ ਦੇ ਘਰਾਂ ਨਜ਼ਦੀਕ ਦੇਣ ਦੇ ਮੰਤਵ ਨਾਲ ਜ਼ਿਲ੍ਹੇ 'ਚ 17 ਅਗਸਤ ਨੂੰ ਪੈਨਸ਼ਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ | ਬਲਦੀਪ ਕੌਰ ਡਿਪਟੀ ਕਮਿਸ਼ਨਰ ਮਾਨਸਾ ...
ਮਾਨਸਾ, 12 ਅਗਸਤ (ਰਾਵਿੰਦਰ ਸਿੰਘ ਰਵੀ)-ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਚਿੱਟਾ, ਨਸ਼ੀਲੀਆਂ ਸ਼ੀਸ਼ੀਆਂ ਤੇ ਸ਼ਰਾਬ ਬਰਾਮਦ ਕਰ ਕੇ 9 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਦੱਸਿਆ ਕਿ ਥਾਣਾ ...
ਮਾਨਸਾ, 12 ਅਗਸਤ (ਰਾਵਿੰਦਰ ਸਿੰਘ ਰਵੀ)-ਸਥਾਨਕ ਪੁਲਿਸ ਵਲੋਂ ਲੁਟੇਰਾ ਗਰੋਹ ਦੇ 6 ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਮਾਰੂ ਹਥਿਆਰ ਬਰਾਮਦ ਕੀਤੇ ਹਨ | ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਦੱਸਿਆ ਕਿ 11 ਅਗਸਤ ਨੂੰ ਥਾਣਾ ਸ਼ਹਿਰੀ-1 ਪੁਲਿਸ ਪਾਰਟੀ ਵਲੋਂ ...
ਮਾਨਸਾ, 12 ਅਗਸਤ (ਰਾਵਿੰਦਰ ਸਿੰਘ ਰਵੀ)-ਖ਼ੁਰਾਕ ਸਪਲਾਈ ਵਿਭਾਗ ਵਲੋਂ ਸਥਾਨਕ ਬੱਚਤ ਭਵਨ ਵਿਖੇ 75ਵੇਂ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਸੰਬੰਧੀ ਸੈਮੀਨਾਰ ਕਰਵਾਇਆ ਗਿਆ | ਮੁੱਖ ਮਹਿਮਾਨ ਬਲਦੀਪ ਕੌਰ ਡਿਪਟੀ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹੇ ਦਾ ਹਰ ...
ਬਰੇਟਾ, 12 ਅਗਸਤ (ਪਾਲ ਸਿੰਘ ਮੰਡੇਰ)-ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਸਥਾਨਕ ਭਾਜਪਾ ਮੰਡਲ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਅੰਮਿ੍ਤ ਮਹਾਂ ਉਤਸਵ ਤਿਰੰਗਾ ਯਾਤਰਾ ਕੱਢੀ ਗਈ, ਜਿਸ 'ਚ ਸ਼ਹਿਰ ਵਾਸੀਆਂ ਤੋਂ ਇਲਾਵਾ ਨਗਰ ਕੌਂਸਲ ਬਰੇਟਾ ...
ਬਰੇਟਾ, 12 ਅਗਸਤ (ਪ. ਪ.)-ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ | ਪੰਜਾਬੀ ਵਿਰਸੇ ਨਾਲ ਸੰਬੰਧਿਤ ਪਹਿਰਾਵੇ 'ਚ ਲੜਕੀਆਂ ਵਲੋਂ ਗਿੱਧਾ, ਬੋਲੀਆਂ ਤੇ ਭੰਗੜਾ ਪਾਇਆ ਗਿਆ | ਸਕੂਲ ਪਿ੍ੰਸੀਪਲ ਭਾਰਤ ਦੀਪ ਗਰਗ ਨੇ ਕਿਹਾ ਕਿ ਅੱਜ ਦੀ ਨਵੀਂ ...
ਮਾਨਸਾ, 12 ਅਗਸਤ (ਰਵੀ)-ਸਥਾਨਕ ਬਾਲ ਭਵਨ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਇਕੱਤਰਤਾ ਦਸੌਂਧਾ ਸਿੰਘ ਬਹਾਦਰਪੁਰ ਤੇ ਜਨਕ ਸਿੰਘ ਫ਼ਤਿਹਪੁਰ ਦੀ ਪ੍ਰਧਾਨਗੀ ਹੇਠ ਹੋਈ | ਆਗੂਆਂ ਨੇ ਮੰਗ ਕੀਤੀ ਕਿ ਸਾਰੇ ਕੱਚੇ ਮੁਲਾਜ਼ਮ ਬਿਨਾਂ ਸ਼ਰਤ ਪੱਕੇ ਕੀਤੇ ...
ਬਠਿੰਡਾ, 12 ਅਗਸਤ (ਵਲ੍ਹਾਣ)-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਅੰਦਰ ਸਥਿਤ ਸਿਵਲ ਏਅਰਪੋਰਟ, ਵਿਰਕ ਕਲਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਏਰੀਏ 'ਚ ਡਰੋਨ ਕੈਮਰਾ ਚਲਾਉਣ/ਉਡਾਉਣ 'ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਇਹ ...
ਬੁਢਲਾਡਾ, 12 ਅਗਸਤ (ਸਵਰਨ ਸਿੰਘ ਰਾਹੀ)-ਦਿ ਰੋਇਲ ਗਰੁੱਪ ਆਫ਼ ਕਾਲਜ਼ਿਜ ਬੋੜਾਵਾਲ ਦੇ ਐਨ. ਐਸ. ਐਸ. ਵਿਭਾਗ ਤੇ ਰੈੱਡ ਰਿਬਨ ਕਲੱਬ ਵਲੋਂ ਪ੍ਰੋ: ਹਰਵਿੰਦਰ ਸਿੰਘ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ | ਇਸ ਮੌਕੇ ਜੁੜੇ ਕਾਲਜ ਵਿਦਿਆਰਥੀਆਂ ਨੂੰ ...
ਮਾਨਸਾ, 12 ਅਗਸਤ (ਰਾਵਿੰਦਰ ਸਿੰਘ ਰਵੀ)-'ਅਜੀਤ' ਉਪ ਦਫ਼ਤਰ ਮਾਨਸਾ ਦੇ ਇੰਚਾਰਜ ਬਲਵਿੰਦਰ ਸਿੰਘ ਧਾਲੀਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦੇ ਮਾਤਾ ਸੁਰਜੀਤ ਕੌਰ (72) ਪਤਨੀ ਨਾਜਰ ਸਿੰਘ ਧਾਲੀਵਾਲ ਅਕਾਲ ਚਲਾਣਾ ਕਰ ਗਏ | ਉਹ ਪਿਛਲੇ ਕੁਝ ਮਹੀਨਿਆਂ ਤੋਂ ...
ਮਾਨਸਾ, 12 ਅਗਸਤ (ਸੱਭਿ. ਪ੍ਰਤੀ.)-ਆਜ਼ਾਦੀ ਦਾ 75ਵਾਂ ਅੰਮਿ੍ਤ ਮਹਾਂਉਤਸਵ ਤਹਿਤ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਵਲੋਂ ਹਰ ਘਰ ਤਿਰੰਗਾ ਪ੍ਰੋਗਰਾਮ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ | ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ ਨੇ ਦੱਸਿਆ ਕਿ ...
ਬਰੇਟਾ, 12 ਅਗਸਤ (ਜੀਵਨ ਸ਼ਰਮਾ)-ਪਿੰਡ ਧਰਮਪੁਰਾ ਵਿਖੇ ਲੰਪੀ ਸਕਿਨ ਬਿਮਾਰੀ ਨੇ ਅਨੇਕਾਂ ਗਊਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ | ਕਈ ਗਊਆਂ ਦੀ ਇਸ ਬਿਮਾਰੀ ਕਾਰਨ ਮੌਤ ਵੀ ਹੋ ਗਈ ਹੈ ਤੇ ਕਈ ਇਸ ਬਿਮਾਰੀ ਨਾਲ ਤੜਫ਼ ਰਹੀਆਂ ਹਨ, ਜਿਸ ਸਦਕਾ ਗਊ ਪਾਲਕਾਂ 'ਚ ਸਹਿਮ ਦਾ ਮਾਹੌਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX