ਤਾਜਾ ਖ਼ਬਰਾਂ


ਡੈਨੀਅਲ ਸਮਿਥ ਬਣੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਅਲਬਰਟਾ ਦੀ ਨਵੀਂ ਨੇਤਾ
. . .  8 minutes ago
ਕੈਲਗਰੀ, 7 ਅਕਤੂਬਰ (ਜਸਜੀਤ ਸਿੰਘ ਧਾਮੀ)-ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਅਲਬਰਟਾ ਦੀ ਨਵੇਂ ਨੇਤਾ (ਲੀਡਰ) ਦੀ ਚੋਣ ਡੈਨੀਅਲ ਸਮਿਥ ਨੇ ਜਿੱਤੀ ਹੈ, ਜੋ ਕਿ ਹੁਣ ਅਲਬਰਟਾ ਦੇ ਨਵੇਂ ਪ੍ਰੀਮੀਅਰ ਵਜੋ ਸੁੰਹ...
ਈ.ਡੀ. ਵਲੋਂ ਸਾਬਕਾ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਛਾਪੇਮਾਰੀ
. . .  24 minutes ago
ਫ਼ਰੀਦਕੋਟ, 7 ਅਕਤੂਬਰ (ਜਸਵੰਤ ਸਿੰਘ ਪੁਰਬਾ)-ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਫ਼ਰੀਦਕੋਟ ਸਥਿਤ ਘਰ 'ਤੇ ਈ.ਡੀ. ਦੀ ਛਾਪੇਮਾਰੀ ਜਾਰੀ ਹੈ, ਜਿਸ ਨੇ ਹਲਚਲ ਮਚਾ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਹੋਰ ਟਿਕਾਣਿਆਂ 'ਤੇ ਈ.ਡੀ. ਦੇ ਛਾਪੇਮਾਰੀ...
ਹਰਿਆਣਾ ਕਮੇਟੀ ਦੇ ਵਿਰੋਧ ਵਿਚ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦਾ ਰੋਸ ਮਾਰਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਰਵਾਨਾ
. . .  29 minutes ago
ਤਲਵੰਡੀ ਸਾਬੋ, 7 ਅਕਤੂਬਰ (ਰਣਜੀਤ ਸਿੰਘ ਰਾਜੂ/ਰਵਜੋਤ ਰਾਹੀ)-ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਹੱਕ 'ਚ ਆਏ ਅਦਾਲਤੀ ਫ਼ੈਸਲੇ ਪ੍ਰਤੀ ਆਪਣਾ ਵਿਰੋਧ ਦਰਜ਼ ਕਰਵਾਉਣ ਦੇ ਮਨੋਰਥ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਇਕ ਵਿਸ਼ਾਲ ਰੋਸ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ...
ਦੁਬਈ ਤੋਂ ਅੰਮ੍ਰਿਤਸਰ ਪੁੱਜੀ ਉਡਾਣ ਦੇ ਕਰੀਬ 50 ਯਾਤਰੀਆਂ ਦਾ ਸਮਾਨ ਗਾਇਬ ਹੋਣ 'ਤੇ ਯਾਤਰੀਆਂ ਵਲੋਂ ਹੰਗਾਮਾ
. . .  about 1 hour ago
ਰਾਜਾਸਾਂਸੀ, 7 ਅਕਤੂਬਰ (ਹਰਦੀਪ ਸਿੰਘ ਖੀਵਾ)-ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੀ ਸਪਾਈਸ ਜੈੱਟ ਦੀ ਉਡਾਣ ਦੇ ਯਾਤਰੀਆਂ ਨੇ ਸਵੇਰੇ ਹਵਾਈ ਅੱਡੇ 'ਤੇ ਉਤਰਦਿਆਂ ਹੀ ਹੰਗਾਮਾ ਮਚਾਇਆ, ਕਿਉਂਕਿ ਕਰੀਬ 50 ਯਾਤਰੀਆਂ...
ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਆਨੰਦ ਕਾਰਜ ਦੀ ਰਸਮ ਸ਼ੁਰੂ
. . .  about 1 hour ago
ਸੰਗਰੂਰ, 7 ਅਕਤੁਬਰ (ਧੀਰਜ ਪਸ਼ੋਰੀਆ)-ਅੱਜ ਹਮਸਫ਼ਰ ਹੋਣ ਜਾ ਰਹੇ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਮਨਦੀਪ ਸਿੰਘ ਲੱਖੇਵਾਲ ਦੇ ਆਨੰਦ ਕਾਰਜ ਦੀ ਰਸਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਰੋੜੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਹੋ...
ਦਿੱਲੀ ਆਬਕਾਰੀ ਨੀਤੀ ਮਾਮਲੇ ਦੇ ਸੰਬੰਧ ਵਿਚ ਈ.ਡੀ. ਵਲੋਂ ਦਿੱਲੀ ਅਤੇ ਪੰਜਾਬ 'ਚ ਤਿੰਨ ਦਰਜਨ ਥਾਵਾਂ 'ਤੇ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 7 ਅਕਤੂਬਰ-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਿੱਲੀ ਆਬਕਾਰੀ ਨੀਤੀ ਮਾਮਲੇ ਦੇ ਸੰਬੰਧ ਵਿਚ ਦਿੱਲੀ ਅਤੇ ਪੰਜਾਬ ਵਿਚ ਕਰੀਬ ਤਿੰਨ ਦਰਜਨ ਸਥਾਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1997 ਨਵੇਂ ਮਾਮਲੇ
. . .  about 1 hour ago
ਨਵੀਂ ਦਿੱਲੀ, 7 ਅਕਤੂਬਰ-ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1997 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 30,362 ਹੋ...
ਨਹੀਂ ਰਹੇ ਪ੍ਰਸਿੱਧ ਅਦਾਕਾਰ ਅਰੁਣ ਬਾਲੀ, 79 ਸਾਲ ਦੀ ਉਮਰ 'ਚ ਹੋਇਆ ਦਿਹਾਂਤ
. . .  about 2 hours ago
ਮੁੰਬਈ, 7 ਅਕਤੂਬਰ-ਦਿੱਗਜ਼ ਅਦਾਕਾਰ ਅਰੁਣ ਬਾਲੀ ਦਾ 79 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਵੀਰ ਜ਼ਾਰਾ, ਲਗੇ ਰਹੋ ਮੁੰਨਾ ਭਾਈ ਸਮੇਤ ਕਈ ਫ਼ਿਲਮਾਂ ਅਤੇ ਨਾਟਕਾਂ 'ਚ ਕੰਮ ਕਰਨ ਵਾਲੇ ਅਰੁਣ ਬਾਲੀ ਨੇ ਮੁੰਬਈ 'ਚ ਆਖ਼ਰੀ ਸਾਹ...
ਅੱਜ ਵਿਆਹ ਦੇ ਬੰਧਨ 'ਚ ਬੱਝੇਗੀ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ
. . .  about 1 hour ago
ਸੰਗਰੂਰ, 7 ਅਕਤੂਬਰ-ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਵਿਆਹ ਅੱਜ ਹੋਣ ਜਾ ਰਿਹਾ ਹੈ।'ਆਪ' ਦੇ ਜ਼ਿਲ੍ਹਾ ਮੀਡੀਆ ਇੰਚਾਰਜ ਮਨਦੀਪ ਸਿੰਘ ਲੱਖੋਵਾਲ ਨਰਿੰਦਰ ਕੌਰ ਭਰਾਜ ਦੇ ਹਮਸਫ਼ਰ...
ਹਰਿਆਣਾ ਕਮੇਟੀ ਦੇ ਫ਼ੈਸਲੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵਲੋਂ ਰੋਸ ਮਾਰਚ ਅੱਜ
. . .  about 3 hours ago
ਅੰਮ੍ਰਿਤਸਰ, 7 ਅਕਤੂਬਰ-ਸੁਪਰੀਮ ਕੋਰਟ ਵਲੋਂ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਦਿੱਤੇ ਗਏ ਫ਼ੈਸਲੇ ਖ਼ਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਬਾਲਾ...
ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' 30ਵੇਂ ਦਿਨ 'ਚ ਦਾਖ਼ਲ
. . .  about 3 hours ago
ਬੈਂਗਲੁਰੂ, 7 ਅਕਤੂਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 30ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੇ 30ਵੇਂ ਦਿਨ ਦੀ ਸ਼ੁਰੂਆਤ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੇ ਕੇ ਮੱਲੇਨਹੱਲੀ ਤੋਂ ਕੀਤੀ। ਇਸ ਦੌਰਾਨ ਉਨ੍ਹਾਂ ਸਥਾਨਕ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ 9 ਦੌੜਾਂ ਨਾਲ ਹਰਾਇਆ ਭਾਰਤ ਨੂੰ
. . .  1 day ago
ਯੂਰਪ ਵਿਚ ਊਰਜਾ ਸੰਕਟ ਰੂਸ-ਯੂਕਰੇਨ ਸੰਘਰਸ਼ ਦਾ ਨਤੀਜਾ ਹੈ - ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ
. . .  1 day ago
ਫਰਜ਼ੀ ਮੁੱਠਭੇੜ ਕਰ ਕੇ ਦੋ ਭਰਾਵਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਅਤੇ ਅਕਾਲੀ ਆਗੂ ਦੋਸ਼ੀ ਕਰਾਰ ,10 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ
. . .  1 day ago
ਲੁਧਿਆਣਾ , 6 ਅਕਤੂਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿਚ ਅੱਠ ਸਾਲ ਪਹਿਲਾਂ ਪੁਲਿਸ ਵਲੋਂ ਫਰਜ਼ੀ ਮੁੱਠਭੇੜ ਕਰਕੇ ਦੋ ਦਲਿਤ ਭਰਾਵਾਂ ਦੀ ...
ਨਿਪਾਲ ਦੇ ਬਾਰਾ ਜ਼ਿਲ੍ਹੇ ਵਿਚ ਬੱਸ ਹਾਦਸੇ ਵਿਚ 16 ਲੋਕਾਂ ਦੀ ਮੌਤ
. . .  1 day ago
ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 40 ਓਵਰਾਂ ਚ ਜਿੱਤਣ ਲਈ ਦਿੱਤਾ 250 ਦੌੜਾਂ ਦਾ ਟੀਚਾ
. . .  1 day ago
ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਮੀਤ ਹੇਅਰ, ਵਿਧਾਇਕ ਪੰਡੋਰੀ ਨੇ ਸ਼ੁਰੂ ਕਰਵਾਈ ਝੋਨੇ ਦੀ ਖ਼ਰੀਦ
. . .  1 day ago
ਮਹਿਲ ਕਲਾਂ,6 ਅਕਤੂਬਰ (ਅਵਤਾਰ ਸਿੰਘ ਅਣਖੀ)-ਅਨਾਜ ਮੰਡੀ ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਝੋਨੇ ਦੀ ਖ਼ਰੀਦ ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਅੰਦਰ 15 ਅਕਤੂਬਰ ਤੋਂ ਪਸ਼ੂ ਮੇਲਾ ਲਗਾਉਣ ਦਾ ਐਲਾਨ
. . .  1 day ago
ਦਿੱਲੀ ਦੇ ਐਲ.ਜੀ. ਨੇ ਕੇਜਰੀਵਾਲ ਸਰਕਾਰ ਨੂੰ ਦੀਵਾਲੀ ਤੋਂ ਪਹਿਲਾਂ ਦਲਿਤ ਸਫਾਈ ਕਰਮਚਾਰੀਆਂ ਦੇ ਸਾਰੇ ਬਕਾਏ ਦਾ ਭੁਗਤਾਨ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਪਠਾਨਕੋਟ : ਘਰਾਂ, ਰੇਲਵੇ ਸਟੇਸ਼ਨਾਂ, ਵਾਹਨਾਂ ਦੀਆਂ ਕੰਧਾਂ 'ਤੇ ਲਾਪਤਾ ਭਾਜਪਾ ਸੰਸਦ ਸੰਨੀ ਦਿਓਲ ਦੇ ਚਿਪਕਾਏ ਗਏ ਪੋਸਟਰ
. . .  1 day ago
ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਬੈਂਸ ਦੀ ਵੱਡੀ ਕਾਰਵਾਈ, ਜੇਲ੍ਹ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ
. . .  1 day ago
ਚੰਡੀਗੜ੍ਹ ,6 ਅਕਤੂਬਰ-ਰਾਜਿੰਦਰਾ ਹਸਪਤਾਲ 'ਚੋਂ ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੀ ਵੱਡੀ ਕਾਰਵਾਈ ਕਰਦਿਆਂ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ ...
ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 80 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 16 ਕਿੱਲੋ ਉੱਚ ਗੁਣਵੱਤਾ ਵਾਲੀ ਹੈਰੋਇਨ ਬਰਾਮਦ
. . .  1 day ago
ਜਿੰਨਾ ਐਲ.ਜੀ. ਸਾਹਿਬ ਮੈਨੂੰ ਰੋਜ਼ ਝਿੜਕਦੇ ਹਨ, ਓਨਾ ਤਾਂ ਮੇਰੀ ਪਤਨੀ ਵੀ ਮੈਨੂੰ ਨਹੀਂ ਝਿੜਕਦੀ - ਅਰਵਿੰਦ ਕੇਜਰੀਵਾਲ
. . .  1 day ago
ਦਿੱਲੀ ਕਸਟਮਜ਼ ਨੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਤੋਂ ਲਗਭਗ 28 ਕਰੋੜ ਰੁਪਏ ਦੀਆਂ ਸੱਤ ਮਹਿੰਗੀਆਂ ਘੜੀਆਂ ਕੀਤੀਆਂ ਜ਼ਬਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ 'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ

ਰੂਪਨਗਰ

ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਮੁਕੰਮਲ, ਨਹਿਰੂ ਸਟੇਡੀਅਮ ਵਿਖੇ ਹੋਈ ਫੁੱਲ ਡਰੈੱਸ ਰਿਹਰਸਲ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਆਜ਼ਾਦੀ ਦਿਹਾੜੇ ਸਬੰਧੀ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਲਈ ਅੱਜ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ, ਜਿਸ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਨਿਭਾਈ ਗਈ | ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਵਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਡੀ.ਐਸ.ਪੀ. ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਵੱਖ-ਵੱਖ ਟੁਕੜੀਆਂ ਵਲੋਂ ਸਲਾਮੀ ਦਿੱਤੀ ਗਈ | ਜਿਸ ਵਿਚ ਪੰਜਾਬ ਪੁਲਿਸ ਪੁਰਸ਼, ਪੰਜਾਬ ਪੁਲਿਸ ਮਹਿਲਾ, ਪੰਜਾਬ ਹੋਮ ਗਾਰਡਜ਼, ਵੱਖ-ਵੱਖ ਸਕੂਲਾਂ ਅਤੇ ਬੈਂਡ ਦੀ ਟੁਕੜੀਆਂ ਵਲੋਂ ਮਾਰਚ ਪਾਸਟ ਵਿਚ ਹਿੱਸਾ ਲਿਆ ਗਿਆ | ਇਸ ਉਪਰੰਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਕੋਰੀਓਗ੍ਰਆਫੀ, ਡਾਂਸ ਅਤੇ ਗਿੱਧਾ ਆਦਿ ਰੰਗਾ-ਰੰਗ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਗਈ | ਅੰਤ ਵਿੱਚ ਸ਼ਿਵਾਲਿਕ ਸਕੂਲ ਦੇ ਸਟਾਫ਼ ਵਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ | ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ | ਉਨ੍ਹਾਂ ਕਿਹਾ ਕਿ ਕੋਵਿਡ ਦੇ ਮੱਦੇਨਜ਼ਰ ਸਮਾਗਮ ਦੌਰਾਨ ਕੋਵਿਡ ਨਿਯਮਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ | ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਮੁਖੀ ਨੇ ਵੀ ਹਦਾਇਤਾਂ ਜਾਰੀ ਕੀਤੀਆਂ ਕਿ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿਚ ਰੱਖਦਿਆਂ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਹਰ ਇੱਕ ਵਿਅਕਤੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਸਟੇਡੀਅਮ ਵਿਚ ਜਾਣ ਵਾਲੇ ਹਰ ਸਮਾਨ ਦੀ ਸਕੈਨਿੰਗ ਵੀ ਕੀਤੀ ਜਾਵੇਗੀ ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਜ਼ਿਲ੍ਹਾ ਪੁਲਿਸ ਦੇ ਸਮੂਹ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਜ਼ਾਦੀ ਦਿਹਾੜੇ ਮੌਕੇ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਕਿਹਾ ਤਾਂ ਜੋ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਇਸ ਸਮਾਗਮ ਨੂੰ ਸਫਲਤਾਪੂਰਵਕ ਕਰਵਾਇਆ ਜਾ ਸਕੇ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਤੇ ਵਿਕਾਸ) ਡਾ. ਸੋਨਾ ਥਿੰਦ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਹਰਜੋਤ ਕੌਰ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ, ਪੀ.ਸੀ.ਐਸ. ਸ੍ਰੀਮਤੀ ਹਰਜੋਤ ਕੌਰ, ਡੀ.ਐਮ.ਸੀ ਡਾ. ਬਲਦੇਵ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਤੋਂ ਐਸ.ਪੀ. ਹੈੱਡਕੁਆਟਰ ਰਾਜਪਾਲ ਸਿੰਘ ਹੁੰਦਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ |

ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ (ਸੀਟੂ) ਜ਼ਿਲ੍ਹਾ ਰੋਪੜ ਦੀ ਚੋਣ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ (ਸੀਟੂ) ਜ਼ਿਲ੍ਹਾ ਕਮੇਟੀ ਦਾ ਡੇਲੀਗੇਟ ਇਜਲਾਸ ਰੋਪੜ ਵਿਖੇ ਹੋਇਆ ਜਿਸ ਵਿਚ ਜ਼ਿਲੇ੍ਹ ਦੇ ਸ੍ਰੀ ਚਮਕੌਰ ਸਾਹਿਬ, ਨੂਰਪੁਰ ਬੇਦੀ, ਕੀਰਤਪੁਰ ਸਾਹਿਬ, ਭਰਤਗੜ੍ਹ ਬਲਾਕ ਤੋਂ ਅਹੁਦੇਦਾਰਾਂ ...

ਪੂਰੀ ਖ਼ਬਰ »

ਜ਼ਿਲ੍ਹਾ ਅਦਾਲਤ ਰੂਪਨਗਰ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਈ ਗਈ ਕੌਮੀ ਲੋਕ ਅਦਾਲਤ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐਸਏਐਸਨਗਰ (ਮੋਹਾਲੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਅਦਾਲਤਾਂ ਰੂਪਨਗਰ ਵਿਖੇ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਜੀਵਨ ਦੀ ਅਗਵਾਈ ਹੇਠ ਲੋਕ ...

ਪੂਰੀ ਖ਼ਬਰ »

ਟਰੈਫ਼ਿਕ ਸਮੱਸਿਆ ਨੇ ਨੰਗਲ ਚਿਤਾਰਿਆ ਵਿਕਰਾਲ ਰੂਪ, ਸਿਵਲ ਤੇ ਪੁਲਿਸ ਪ੍ਰਸ਼ਾਸਨ ਵੀ ਬੇਵੱਸ

ਨੰਗਲ, 13 ਅਗਸਤ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸ਼ਹਿਰ ਵਿਚ ਟ੍ਰੈਫ਼ਿਕ ਜਾਮ ਦੀ ਸਮੱਸਿਆ ਦਿਨੋਂ ਦਿਨ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਰੋਜ਼ਾਨਾ ਹੀ ਸ਼ਹਿਰ ਵਿਚ ਕਈ ਕਈ ਘੰਟੇ ਜਾਮ ਲੱਗ ਰਿਹਾ ਹੈ | ਜਿਸ ਕਾਰਨ ਰਾਹਗੀਰ ਆਪਣੀਆਂ ਮੰਜ਼ਿਲਾਂ ਤੇ ਸਮੇਂ ਸਿਰ ਨਹੀਂ ...

ਪੂਰੀ ਖ਼ਬਰ »

ਭਗਵੰਤਪੁਰਾ, ਬੰਨਮਾਜਰਾ ਖੇਤਰ ਦੀਆਂ ਸਨਅਤਾਂ ਤੋਂ ਖ਼ਫ਼ਾ ਹੋਏ ਇਲਾਕੇ ਦੇ ਟਰੱਕ ਆਪ੍ਰੇਟਰ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਇਲਾਕਾ ਸਿੰਘ ਭਗਵੰਤਪੁਰਾ ਦੇ ਆਸਪਾਸ ਦੇ ਪਿੰਡਾਂ ਦੇ ਵਸਨੀਕਾਂ ਵਲੋਂ ਗਠਿਤ ਕੀਤੀ ਸਿੰਘ ਭਗਵੰਤਪੁਰਾ, ਬੰਨ੍ਹਮਾਜਰਾ, ਮਠਾੜੀ, ਟਰਾਂਸਪੋਰਟ ਵੈੱਲਫੇਅਰ ਸੁਸਾਇਟੀ ਅਤੇ ਇਲਾਕਾ ਸੁਧਾਰ ਕਮੇਟੀ ਵਲੋਂ ਅੱਜ ਇੱਥੇ ਰੂਪਨਗਰ ...

ਪੂਰੀ ਖ਼ਬਰ »

ਮਜੀਠੀਆ ਨੂੰ ਜ਼ਮਾਨਤ ਮਿਲਣ ਮਗਰੋਂ ਨੂਰਪੁਰ ਬੇਦੀ ਦੇ ਅਕਾਲੀਆਂ 'ਚ ਖ਼ੁਸ਼ੀ

ਨੂਰਪੁਰ ਬੇਦੀ, 13 ਅਗਸਤ (ਢੀਂਡਸਾ)-ਡਰੱਗ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਣਯੋਗ ਹਾਈਕੋਰਟ ਦੇ ਵੱਲੋਂ ਕਰੀਬ ਸਾਢੇ ਪੰਜ ਮਹੀਨਿਆਂ ਬਾਅਦ ਜ਼ਮਾਨਤ ਦਿੱਤੀ ਗਈ | ਜਿਸ ਨੂੰ ਲੈ ਕੇ ਸ਼੍ਰੋਮਣੀ ...

ਪੂਰੀ ਖ਼ਬਰ »

ਆਜ਼ਾਦੀ ਦੇ 75ਵੇਂ ਮਹਾਂਉਤਸਵ ਲਈ ਪ੍ਰਸ਼ਾਸਨ ਨੇ ਯਾਦ ਕੀਤੇ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰ

ਨੂਰਪੁਰ ਬੇਦੀ, 13 ਅਗਸਤ (ਹਰਦੀਪ ਸਿੰਘ ਢੀਂਡਸਾ)-ਪੂਰੇ ਦੇਸ਼ ਵਿਚ ਆਜ਼ਾਦੀ ਦਾ 75ਵਾ ਮਹਾਂ ਉਤਸਵ ਮਨਾਇਆ ਜਾ ਰਿਹਾ ਹੈ | ਜਿਸ ਦੇ ਸਬੰਧ ਵਿਚ ਪੰਜਾਬ ਸਰਕਾਰ ਦੇ ਭੇਜੇ ਨੇਮਬੱਧ ਨੁਮਾਇੰਦਿਆਂ ਵਲੋਂ ਫਰੀਡਮ ਫਾਈਟਰ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ | ਇਸੇ ਲੜੀ ਤਹਿਤ ਅੱਜ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਖੋਸਾ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਭਾਰਤੀ ਕਿਸਾਨ ਯੂਨੀਅਨ ਖੋਸਾ ਜ਼ਿਲ੍ਹਾ ਰੋਪੜ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਦੀ ਅਗਵਾਈ ਹੇਠ ਬਾਬਾ ਸਤਨਾਮ ਸਿੰਘ ਗੁਰਦੁਆਰਾ ਸਾਹਿਬ ਰੋਪੜ ਵਿਖੇ ਹੋਈ, ਇਸ ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚਾ ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ ਮੌਕੇ 104 ਮਾਮਲਿਆਂ ਦਾ ਨਿਪਟਾਰਾ

ਸ੍ਰੀ ਅਨੰਦਪੁਰ ਸਾਹਿਬ ਤੋਂ ਜੇ.ਐਸ. ਨਿੱਕੂਵਾਲ ਮੁਤਾਬਿਕ: ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੌਲਤ ਸਿੰਘ ਚਬਰੇਵਾਲ ਅਤੇ ਸਕੱਤਰ ਜਗਦੀਪ ਸਿੰਘ ਮਿਨਹਾਸ ਨੇ ਦੱਸਿਆ ਕਿ ਲੋਕ ਅਦਾਲਤ ਵਿਚ ਜੱਜ ਗੁਰਪ੍ਰੀਤ ਸਿੰਘ ਵਲੋਂ 250 ਮਾਮਲਿਆਂ ਵਿਚੋਂ 72 ਮਾਮਲਿਆਂ ਦਾ ਨਿਪਟਾਰਾ ਲੋਕਾਂ ...

ਪੂਰੀ ਖ਼ਬਰ »

ਐਸ.ਜੀ.ਪੀ.ਸੀ. ਦੇ ਬੈਨਰ ਹੇਠ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਦੇਸ਼ ਦੀਆਂ ਜੇਲ੍ਹਾਂ 'ਚ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਦੀ ਅਗਵਾਈ ਹੇਠ ਰੂਪਨਗਰ ਦੇ ਬੱਚਤ ਚੌਂਕ ਤੋਂ ਰੂਪਨਗਰ ਜ਼ਿਲ੍ਹਾ ਪ੍ਰਬੰਧਕੀ ...

ਪੂਰੀ ਖ਼ਬਰ »

ਮਾਤਾ ਪ੍ਰਸਿੰਨੀ ਦੇਵੀ ਸਕੂਲ ਮੜੌਲੀ ਕਲਾਂ ਵਿਖੇ ਸੁਤੰਤਰਤਾ ਦਿਵਸ ਮਨਾਇਆ

ਮੋਰਿੰਡਾ, 13 ਅਗਸਤ (ਕੰਗ)-ਮਾਤਾ ਪ੍ਰਸਿੰਨੀ ਦੇਵੀ ਸਕੂਲ ਮੜੌਲੀ ਕਲਾਂ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ | ਸਮਾਗਮ ਦੌਰਾਨ ਝੰਡੇ ਦੀ ਰਸਮ ਪਿ੍ੰਸੀਪਲ ਪਰਵੇਸ਼ ਕੌਰ ਵਲੋਂ ਅਦਾ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਪਰਵੇਸ਼ ਕੌਰ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ 15 ਅਗਸਤ ਨੂੰ ਅਕਾਲੀ ਦਲ ਮਾਨ ਕੱਢੇਗਾ ਰਿਹਾਈ ਮਾਰਚ

ਸ਼੍ਰੀ ਅਨੰਦਪੁਰ ਸਾਹਿਬ, 13 ਅਗਸਤ (ਜੇ.ਐਸ.ਨਿੱਕੂਵਾਲ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਚਾਰ ਸਕੱਤਰ ਸੰਦੀਪ ਸਿੰਘ ਕਲਿੱਤਰਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸੰਤੋਖਗੜ੍ਹ ਦੀ ਅਗਵਾਈ ਹੇਠ 15 ਅਗਸਤ ਨੂੰ ਸਵੇਰੇ 11 ਵਜੇ ਤੋਂ ਤਖ਼ਤ ਸ੍ਰੀ ...

ਪੂਰੀ ਖ਼ਬਰ »

ਚੋਰਾਂ ਨੇ ਇਕ ਘਰ ਨੂੰ ਬਣਾਇਆ ਨਿਸ਼ਾਨਾ

ਨੰਗਲ, 13 ਅਗਸਤ (ਪ੍ਰੀਤਮ ਸਿੰਘ ਬਰਾਰੀ)-ਚੋਰਾਂ ਵਲੋਂ ਬੀ.ਬੀ.ਐਮ.ਬੀ. ਦੀ ਰਿਹਾਇਸ਼ੀ ਕਲੋਨੀ ਦੇ ਜੀ ਬਲਾਕ ਦੇ ਨੰਬਰ 340/41 ਨਿਸ਼ਾਨਾ ਬਣਾਏ ਜਾਣ ਦਾ ਸਮਾਚਾਰ ਹੈ | ਚੋਰਾਂ ਨੇ ਘਰ ਦੀ ਕੰਧ ਟੱਪ ਕੇ ਘਰ ਦਰਵਾਜ਼ਾ ਤੋੜ ਕੇ ਸਟੀਲ ਦੀ ਅਲਮਾਰੀ ਅੰਦਰੋਂ 20 ਹਜ਼ਾਰ ਦੀ ਨਗਦੀ ਸਮੇਤ ...

ਪੂਰੀ ਖ਼ਬਰ »

ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਸਬੰਧੀ ਧਾਰਮਿਕ ਸਮਾਗਮ ਸ਼ੁਰੂ

ਸੁਖਸਾਲ/ਸੰਤੋਖਗੜ੍ਹ 13 ਅਗਸਤ (ਧਰਮ ਪਾਲ, ਮਲਕੀਅਤ ਸਿੰਘ)-ਰਾਸ਼ਟਰੀ ਸੰਤ ਬਾਬਾ ਬਾਲਜੀ ਆਸ਼ਰਮ ਕੋਟਲਾਕਲਾਂ ਵਿਖੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਧਾਰਮਿਕ ਸਮਾਗਮ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਾਸ਼ਟਰੀ ਸੰਤ ਬਾਬਾ ਬਾਲਜੀ ਨੇ ...

ਪੂਰੀ ਖ਼ਬਰ »

ਟਿੱਬਾ ਨੰਗਲ ਕਾਲਜ ਵਿਖੇ ਤਿਰੰਗਾ ਮਹਾਂਉਤਸਵ ਮਨਾਇਆ

ਨੂਰਪੁਰ ਬੇਦੀ, 13 ਅਗਸਤ (ਹਰਦੀਪ ਸਿੰਘ ਢੀਂਡਸਾ)-ਵੇਦਾਂਤ ਆਚਾਰੀਆ ਸਤਿਗੁਰੂ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮਸਾਗਰ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਕਾਲਜ ਟਿੱਬਾ ਨੰਗਲ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਕਾਲਜ ...

ਪੂਰੀ ਖ਼ਬਰ »

ਦੋ ਅਣਪਛਾਤੇ ਵਿਅਕਤੀ ਧੋਖੇ ਨਾਲ ਸਕੂਟਰ ਲੈ ਕੇ ਹੋਏ ਫ਼ਰਾਰ, ਮੁਕੱਦਮਾ ਦਰਜ

ਮੋਰਿੰਡਾ, 13 ਅਗਸਤ (ਕੰਗ)-ਮੋਰਿੰਡਾ ਦੇ ਮਹਾਰਾਣਾ ਪ੍ਰਤਾਪ ਚੌਕ ਨਜ਼ਦੀਕ ਪੈਟਰੋਲ ਪੰਪ 'ਤੇ ਸਕੂਟਰ ਵਿੱਚ ਤੇਲ ਪੁਆਉਣ ਆਏ ਇੱਕ ਵਿਅਕਤੀ ਕੋਲੋਂ ਦੋ ਅਣਪਛਾਤੇ ਵਿਅਕਤੀ ਧੋਖੇ ਨਾਲ ਸਕੂਟਰ ਲੈ ਕੇ ਫ਼ਰਾਰ ਹੋ ਗਏ | ਮੋਰਿੰਡਾ ਪੁਲਿਸ ਨੇ ਇਸ ਸਬੰਧੀ ਮੁਕੱਦਮਾ ਦਰਜ ਕਰਕੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 15 ਅਗਸਤ ਨੂੰ ਡਰੋਨ ਕੈਮਰਿਆਂ ਦੀ ਵਰਤੋਂ 'ਤੇ ਧਾਰਾ 144 ਲਾਗੂ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਰੂਪਨਗਰ ਵਿਚ 15 ਅਗਸਤ 2022 ਨੂੰ ਡਰੋਨ ਕੈਮਰਿਆਂ ਦੀ ...

ਪੂਰੀ ਖ਼ਬਰ »

ਅਵਾਰਾ ਪਸ਼ੂ ਨਾਲ ਟਕਰਾਉਣ 'ਤੇ ਵਿਅਕਤੀ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

ਸ੍ਰੀ ਚਮਕੌਰ ਸਾਹਿਬ, 13 ਅਗਸਤ(ਜਗਮੋਹਣ ਸਿੰਘ ਨਾਰੰਗ)-ਸਥਾਨਕ ਬੈਂਕ ਮਾਰਗ ਤੇ ਅੱਜ ਤੜਕੇ ਕਰੀਬ ਪੌਣੇ ਚਾਰ ਵਜੇ ਇੱਕ ਮੋਟਰ ਸਾਈਕਲ ਦੇ ਨਾਲ ਆਵਾਰਾ ਪਸੂ ਟਕਰਾਉਣ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜਾ ਵਿਅਕਤੀ ਗੰਭੀਰ ਹਾਲਤ ਵਿਚ ਸ੍ਰੀ ਚਮਕੌਰ ...

ਪੂਰੀ ਖ਼ਬਰ »

ਸਟੇਟ ਬੈਂਕ ਆਫ਼ ਇੰਡੀਆ ਵਲੋਂ ਨੂਰਪੁਰ ਬੇਦੀ ਇਲਾਕੇ 'ਚ 75ਵਾਂ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਮਨਾਇਆ

ਨੂਰਪੁਰ ਬੇਦੀ, 13 ਅਗਸਤ (ਵਿੰਦਰ ਪਾਲ ਝਾਂਡੀਆ)-ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਦੀ ਕਾਲਜ ਰੋਡ ਰੂਪਨਗਰ ਬਰਾਂਚ ਵਲੋਂ ਪਿੰਡਾਂ 'ਚ ਆਜ਼ਾਦੀ ਦਾ 75 ਦਾ ਅੰਮਿ੍ਤ ਉਤਸਵ ਮਨਾਉਣ ਦੀ ਆਰੰਭੀ ਮੁਹਿੰਮ ਤਹਿਤ ਅੱਜ ਨੂਰਪੁਰ ਬੇਦੀ ਇਲਾਕੇ ਦੇ ਪਿੰਡਾਂ ਗੜਬਾਗਾ, ਸਿੰਘਪੁਰ, ਲਸਾੜੀ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ (ਅ) ਵਲੋਂ ਮੀਟਿੰਗ ਤੇ ਕੇਸਰੀ ਮਾਰਚ ਅੱਜ

ਸ੍ਰੀ ਚਮਕੌਰ ਸਾਹਿਬ, 13 ਅਗਸਤ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਅੱਜ ਸਥਾਨਕ ਇਤਿਹਾਸਕ ਗੁ: ਸ੍ਰੀ ਤਾੜੀ ਸਾਹਿਬ ਵਿਖੇ ਮਿਤੀ 14 ਅਗਸਤ ਨੂੰ ਸਵੇਰੇ 10 ਵਜੇ ਮੀਟਿੰਗ ਕੀਤੀ ਜਾਵੇਗੀ | ਇਹ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਦੇ ਮੌਕੇ ਬੈਡਮਿੰਟਨ ਮੈਚਾਂ ਦਾ ਆਯੋਜਨ

ਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਸਹਾਇਕ ਕਮਿਸ਼ਨਰ ਦੀਪਾਂਕਰ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਜ਼ਾਦੀ ਕੇ ਅੰਮਿ੍ਤ ਮਹੋਤਸਵ 15 ਅਗਸਤ ਨੂੰ ਦੇਸ਼ ਦੇ 76ਵਾਂ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਸ਼ੋਅ ਮੈਚ ਕਰਵਾਇਆ ਜਾਵੇਗਾ | ਉਨ੍ਹਾਂ ...

ਪੂਰੀ ਖ਼ਬਰ »

ਪੈਟਰੋਲ ਪੰਪ ਮਾਲਕਾਂ ਵਲੋਂ ਲੋਕਾਂ ਨੂੰ ਮੁਫ਼ਤ ਤਿਰੰਗੇ ਝੰਡੇ ਵੰਡੇ

ਨੂਰਪੁਰ ਬੇਦੀ, 13 ਅਗਸਤ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਰੂਪਨਗਰ ਮੁੱਖ ਮਾਰਗ ਤੇ ਸਥਿਤ ਜੈਦੀਪ ਇਲੈਕਟਿ੍ਕ ਐਚ ਪੀ ਪੈਟਰੋਲ ਪੰਪ ਨੂਰਪੁਰ ਬੇਦੀ ਵਲੋਂ ਅੱਜ ਲੋਕਾਂ ਨੂੰ ਮੁਫ਼ਤ ਤਿਰੰਗੇ ਝੰਡੇ ਵੰਡੇ ਗਏ | ਜਾਣਕਾਰੀ ਦਿੰਦਿਆਂ ਪੰਪ ਦੇ ਮਾਲਕ ਮਨਦੀਪ ਸਿੰਘ ...

ਪੂਰੀ ਖ਼ਬਰ »

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ 75 ਫੁੱਟ ਲੰਬੇ ਤਿਰੰਗੇ ਨਾਲ ਭਾਜਪਾ ਨੇ ਤਿਰੰਗਾ ਯਾਤਰਾ ਕੱਢੀ

ਰੋਪੜ, 13 ਅਗਸਤ (ਸਤਨਾਮ ਸਿੰਘ ਸੱਤੀ)-ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇਗੰਢ ਮੌਕੇ ਕੇਂਦਰ ਸਰਕਾਰ ਵਲੋਂ 'ਹਰ ਘਰ ਤਿਰੰਗਾ ਅਭਿਆਨ' ਤਹਿਤ 13 ਅਗਸਤ ਤੋਂ 15 ਅਗਸਤ, 2022 ਤੱਕ ਮਨਾਏ ਜਾ ਰਹੇ ਆਜ਼ਾਦੀ ਦੇ'ਅੰਮਿ੍ਤ ਮਹੋਤਸਵ' ਤਹਿਤ ਪੂਰੇ ਪੰਜਾਬ ਵਿਚ ਕੌਮੀ ਝੰਡਾ ਘਰ-ਘਰ ਲਹਿਰਾਉਣ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ (ਬ) ਹਲਕਾ ਸ੍ਰੀ ਚਮਕੌਰ ਸਾਹਿਬ ਦੀ ਭਰਵੀਂ ਮੀਟਿੰਗ

ਸ੍ਰੀ ਚਮਕੌਰ ਸਾਹਿਬ, 13 ਅਗਸਤ (ਜਗਮੋਹਣ ਸਿੰਘ ਨਾਰੰਗ)- ਅੱਜ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਦੀਵਾਨ ਹਾਲ ਵਿਚ ਸ਼ੋ੍ਰਮਣੀ ਅਕਾਲੀ ਦਲ(ਬ) ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਸੂਬਾ ਡੈਲੀਗੇਟ ਬਲਦੇਵ ਸਿੰਘ ਹਾਫਿਜਾਬਾਦ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ 'ਮੋਰਚਾ ਗੁਰੂ ਕਾ ਬਾਗ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ

ਸ੍ਰੀ ਚਮਕੌਰ ਸਾਹਿਬ, 13 ਅਗਸਤ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਖੇ 'ਮੋਰਚਾ ਗੁਰੂ ਕਾ ਬਾਗ' ਦੀ ਸ਼ਤਾਬਦੀ ਮੌਕੇ ਧਰਮ ਅਧਿਐਨ ਵਿਭਾਗ ਵਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਦੇ ਸੰਬੰਧੀ ਰੰਗਾਰੰਗ ਸਮਾਗਮ 15 ਨੂੰ

ਘਨੌਲੀ, 13 ਅਗਸਤ (ਜਸਵੀਰ ਸਿੰਘ ਸੈਣੀ)-75ਵੇ ਆਜ਼ਾਦੀ ਦਿਹਾੜੇ ਤੇ ਰੰਗਾਰੰਗ ਸਮਾਗਮ 15 ਅਗਸਤ ਸਵੇਰੇ 8.30 ਵਜੇ ਤੋਂ ਮੇਨ ਬਾਜ਼ਾਰ ਘਨੌਲੀ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ ਨੇ ਦੱਸਿਆ ਕਿ ਸਮਾਗਮ ਸਬੰਧੀ ਜਿੱਥੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਬੈਂਸ ਵਲੋਂ ਨੰਗਲ ਸ਼ਹਿਰ ਦੇ ਸੁੰਦਰੀਕਰਨ ਦੇ ਕੀਤੇ ਵਾਅਦਿਆਂ ਨੂੰ ਬੂਰ ਪੈਣਾ ਸ਼ੁਰੂ

ਨੰਗਲ, 13 ਅਗਸਤ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸ਼ਹਿਰ ਦੇ ਸੁੰਦਰੀਕਰਨ ਦੇ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਹੁਣ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪੂਰੇ ਕਰਨ ਲਈ ਦੇਸ਼ ਦੀ ਆਜ਼ਾਦੀ ਵਾਲੇ ਦਿਨ 15 ਅਗਸਤ ਨੂੰ ਰੇਲਵੇ ਰੋਡ ਵਿਚ 12 ਲੱਖ ਰੁਪਏ ਦੀ ਲਾਗਤ ਨਾਲ ਲਗਾਏ ...

ਪੂਰੀ ਖ਼ਬਰ »

ਘਰੋਂ ਬਾਹਰ ਖੜ੍ਹਾ ਮੋਟਰ ਸਾਈਕਲ ਦਿਨ ਦਿਹਾੜੇ ਚੋਰੀ

ਰੂਪਨਗਰ, 13 ਅਗਸਤ (ਸਟਾਫ਼ ਰਿਪੋਰਟਰ)-ਸ਼ਹਿਰ ਦੇ ਇੱਕ ਘਰ ਤੋਂ ਬਾਹਰ ਖੜਾ ਮੋਟਰ ਸਾਈਕਲ ਚੋਰੀ ਹੋ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਸਿੰਘ ਜੱਗੀ ਨੇ ਦੱਸਿਆ ਉਹ 4.45 ਵਜੇ ਆਪਣੇ ਘਰ ਮਕਾਨ ਨੰਬਰ 15 ਪਿਆਰਾ ਸਿੰਘ ਕਲੋਨੀ ਵਿਖੇ ਚਾਹ ਲੈਣ ਲਈ ਗਿਆ ਸੀ ਤੇ ...

ਪੂਰੀ ਖ਼ਬਰ »

ਬੋਪਾਰਾਏ ਆਟੋਮੈਟਿਕ ਮੋਟਰ ਸਟਾਰਟਰ ਗੁਣਵੱਤਾ ਸਦਕਾ ਅੱਜ ਭਾਰਤ 'ਚ ਗਾਹਕਾਂ ਦੀ ਬਣਿਆ ਹੋਇਆ ਹੈ ਪਹਿਲੀ ਪਸੰਦ

ਬੀਜਾ 13 ਅਗਸਤ (ਕਸ਼ਮੀਰਾ ਸਿੰਘ ਬਗਲੀ)-ਬੋਪਾਰਾਏ ਇਲੈਕਟ੍ਰੀਕਲਜ ਅਤੇ ਇਲੈਕਟ੍ਰੋਨਿਸ ਪਾਇਲ(ਖੰਨਾ) ਦੇ ਐਮ. ਡੀ. ਤੇ ਉੱਘੇ ਸਮਾਜ ਸੇਵਕ ਇੰਜ. ਜਗਦੇਵ ਸਿੰਘ ਬੋਪਾਰਾਏ ਵਲੋਂ ਉੱਚ ਦਰਜੇ ਤੇ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਬੋਪਾਰਾਏ ਮੋਟਰ ਸਟਾਰਟਰ ਅੱਜ ਸੂਬੇ ਵਿੱਚ ...

ਪੂਰੀ ਖ਼ਬਰ »

ਸੰਤ ਕਰਮ ਸਿੰਘ ਅਕੈਡਮੀ 'ਚ 75ਵਾਂ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਮਨਾਇਆ

Ðਰੂਪਨਗਰ, 13 ਅਗਸਤ (ਸਤਨਾਮ ਸਿੰਘ ਸੱਤੀ)-ਸੰਤ ਕਰਮ ਸਿੰਘ ਅਕੈਡਮੀ ਵਿਖੇ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਨੂੰ ਮੁੱਖ ਰੱਖਦੇ ਹੋਏ 'ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ' ਮਨਾਇਆ ਗਿਆ | ਇਸ ਮੌਕੇ ਤੇ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ ਛੋਟੇ ਬੱਚਿਆਂ ਨੇ ਫੈਂਸੀ ...

ਪੂਰੀ ਖ਼ਬਰ »

ਸੰਤੋਖਗੜ੍ਹ (ਊਨਾ) ਲੜਕੀਆਂ ਦੇ ਸਕੂਲ 'ਚ ਬਲਾਕ ਪੱਧਰ ਦੀਆਂ 4 ਰੋਜ਼ਾ ਖੇਡਾਂ ਸਮਾਪਤ

ਸੰਤੋਖਗੜ੍ਹ, 13 ਅਗਸਤ (ਮਲਕੀਅਤ ਸਿੰਘ)-ਬੀਤੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਸੰਤੋਖਗੜ੍ਹ (ਊਨਾ) ਵਿਖੇ ਚੱਲ ਰਹੀਆਂ 4 ਰੋਜ਼ਾ ਬਲਾਕ ਊਨਾ ਅਤੇ ਹਰੋਲੀ ਦੀਆਂ ਅੰਡਰ-19 ਲੜਕੀਆਂ ਦੀਆਂ ਖੇਡਾ ਸਮਾਪਤ ਹੋ ਗਈਆਂ | ਜਿਸ ਵਿਚ ਦੋਵੇਂ ਬਲਾਕਾਂ ਦੀਆਂ 33 ...

ਪੂਰੀ ਖ਼ਬਰ »

ਭਰਤਗੜ੍ਹ 'ਚ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ-ਚੇਤਨ ਸਿੰਘ ਜੋੜਾਮਾਜਰਾ

ਭਰਤਗੜ੍ਹ, 13 ਅਗਸਤ (ਜਸਬੀਰ ਸਿੰਘ ਬਾਵਾ)-ਅੱਜ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਅਤੇ ਸਕੂਲ ਸਿੱਖਿਆ ਤੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੱਖ-ਵੱਖ ਸਿਹਤ ਕੇਂਦਰਾਂ ਦਾ ਦੌਰਾ ਕੀਤਾ ਅਤੇ ਸਿਹਤ ਕੇਂਦਰਾਂ ਵਿਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX