ਤਾਜਾ ਖ਼ਬਰਾਂ


30 ਜੂਨ ਤੱਕ ਹੋਵੇਗੀ ਡਬਲਯੂ.ਐਫ਼.ਆਈ. ਦੀ ਚੋਣ- ਅਨੁਰਾਗ ਠਾਕੁਰ
. . .  11 minutes ago
ਨਵੀਂ ਦਿੱਲੀ, 7 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਪਹਿਲਵਾਨਾਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਪਹਿਲਵਾਨਾਂ ਨਾਲ 6 ਘੰਟੇ ਲੰਬੀ ਚਰਚਾ ਕੀਤੀ ਹੈ। ਉਨ੍ਹਾਂ ਕਿਹਾ...
ਜੇਕਰ 15 ਜੂਨ ਤੱਕ ਕਾਰਵਾਈ ਨਾ ਹੋਈ ਤਾਂ ਅਸੀਂ ਆਪਣਾ ਧਰਨਾ ਜਾਰੀ ਰੱਖਾਂਗੇਂ- ਬਜਰੰਗ ਪੂਨੀਆ
. . .  19 minutes ago
ਨਵੀਂ ਦਿੱਲੀ, 7 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ 15 ਜੂਨ ਤੋਂ ਪਹਿਲਾਂ ਪੁਲਿਸ ਜਾਂਚ ਪੂਰੀ...
ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਵਿਦਿਆਰਥਣ ਨੇ ਸ਼ੂਟਿੰਗ ਵਿਸ਼ਵ ਕੱਪ ਵਿਚ ਸੋਨ ਤਗਮਾ ਕੀਤਾ ਪ੍ਰਾਪਤ
. . .  about 1 hour ago
ਮਲੋਟ, 7 ਜੂਨ (ਅਜਮੇਰ ਸਿੰਘ ਬਰਾੜ)- ਦਸ਼ਮੇਸ਼ ਗਰਲਜ਼ ਕਾਲਜ ਬਾਦਲ ਦੀ ਲੜਕੀ ਨੇ ਜਰਮਨੀ ਵਿਚ ਚੱਲ ਰਹੇ ਵਿਸ਼ਵ ਕੱਪ ਮੁਕਾਬਲਿਆਂ ਵਿਚੋਂ 25 ਮੀਟਰ ਰੈਪਿਡ ਪਿਸਟਲ ਸ਼ੂਟਿੰਗ ਵਿਚੋਂ ਸੋਨੇ ਦਾ ਤਗਮਾ ਪ੍ਰਾਪਤ ਕਰਦਿਆਂ....
ਉੱਤਰ ਪ੍ਰਦੇਸ਼: ਗੈਂਗਸਟਰ ਸੰਜੀਵ ਜੀਵਾ ’ਤੇ ਹਮਲਾ
. . .  about 1 hour ago
ਲਖਨਊ, 7 ਜੂਨ- ਗੈਂਗਸਟਰ ਸੰਜੀਵ ਜੀਵਾ ਨੂੰ ਅੱਜ ਇਥੋਂ ਦੀ ਸਿਵਲ ਅਦਾਲਤ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਹਮਲਾਵਰ ਵਕੀਲ ਦੇ ਭੇਸ ਵਿਚ ਅਦਾਲਤ ਵਿਚ ਦਾਖ਼ਲ....
ਕੇਂਦਰ ਸਰਕਾਰ ਨੇ ਖ਼ੁਸ਼ ਕੀਤੇ ਕਿਸਾਨ, ਪੜ੍ਹੋ ਇਸ ਫ਼ਸਲ ’ਤੇ ਇੰਨੀ ਮਿਲੇਗੀ ਐਮ.ਐਸ.ਪੀ.
. . .  about 1 hour ago
ਕੇਂਦਰ ਸਰਕਾਰ ਨੇ ਖ਼ੁਸ਼ ਕੀਤੇ ਕਿਸਾਨ, ਪੜ੍ਹੋ ਇਸ ਫ਼ਸਲ ’ਤੇ ਇੰਨੀ ਮਿਲੇਗੀ ਐਮ.ਐਸ.ਪੀ.
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ:ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਖੇਡ ਰਹੀ ਹੈ ਭਾਰਤੀ ਕ੍ਰਿਕਟ ਟੀਮ
. . .  about 2 hours ago
ਲੰਡਨ, 7 ਜੂਨ-ਓਡੀਸ਼ਾ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਸੋਗ ਲਈ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਭਾਰਤੀ ਕ੍ਰਿਕਟ ਟੀਮ ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ...
ਪੰਜਾਬ ਯੂਨੀਵਰਸਿਟੀ ’ਤੇ ਆਰ. ਐਸ. ਐਸ. ਦਾ ਕਰਵਾਇਆ ਜਾ ਰਿਹੈ ਕਬਜ਼ਾ- ਪਰਮਬੰਸ ਸਿੰਘ ਬੰਟੀ ਰੋਮਾਣਾ
. . .  about 2 hours ago
ਚੰਡੀਗੜ੍ਹ, 7 ਜੂਨ (ਦਵਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ ’ਤੇ ਆਰ. ਐਸ. ਐਸ. ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਖ਼ਿਲਾਫ਼ ਇਕੱਠੇ ਹੋ ਕੇ ਇਹ ਲੜਾਈ ਲੜਨ ਦੀ ਲੋੜ....
ਸਾਬਕਾ ਮੰਤਰੀ ਸਿੰਗਲਾ ਦੀ ਕੋਠੀ ’ਤੇ ਵੀ ਪਹੁੰਚੀ ਵਿਜੀਲੈਂਸ
. . .  about 3 hours ago
ਸੰਗਰੂਰ, 7 ਜੂਨ (ਦਮਨਜੀਤ ਸਿੰਘ)- ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਸੰਗਰੂਰ ਕੋਠੀ ’ਤੇ ਵੀ ਅੱਜ ਵਿਜੀਲੈਂਸ ਵਲੋਂ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 2 ਘੰਟਿਆਂ ਤੱਕ ਸਿੰਗਲਾ ਦੀ....
ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਪਹੁੰਚੇ ਕਰਨਾਲ
. . .  about 3 hours ago
ਕਰਨਾਲ, 7 ਜੂਨ (ਗੁਰਮੀਤ ਸਿੰਘ ਸੱਗੂ)- ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਕਿਸਾਨ ਆਗੂ ਰਾਕੇਸ਼ ਟਿਕੈਤ ਕਰਨਾਲ ਪਹੁੰਚੇ। ਉਨ੍ਹਾਂ....
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ:ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  about 3 hours ago
ਲੰਡਨ, 7 ਜੂਨ- ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਆਸਟ੍ਰੇਲੀਆ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਕੇਂਦਰੀ ਮੰਤਰੀ ਮੰਡਲ ਨੇ ਸਾਉਣੀ ਦੀਆਂ ਫ਼ਸਲਾਂ ਲਈ ਵਧੇ ਹੋਏ ਸਮਰਥਨ ਮੁੱਲ ਨੂੰ ਦਿੱਤੀ ਮਨਜ਼ੂਰੀ- ਪੀਯੂਸ਼ ਗੋਇਲ
. . .  about 4 hours ago
ਨਵੀਂ ਦਿੱਲੀ, 7 ਜੂਨ- ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਮੰਡੀਕਰਨ ਸੀਜ਼ਨ 2023-24 ਲਈ ਸਾਉਣੀ ਦੀਆਂ ਫ਼ਸਲਾਂ ਲਈ ਵਧੇ ਹੋਏ ਘੱਟੋ-ਘੱਟ ਸਮਰਥਨ.....
ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਆਇਆ ਦੋਸ਼ੀ ਹਥਕੜੀ ਸਮੇਤ ਫ਼ਰਾਰ
. . .  about 4 hours ago
ਕਪੂਰਥਲਾ, 7 ਜੂਨ (ਅਮਨਜੋਤ ਸਿੰਘ ਵਾਲੀਆ)- ਸਿਵਲ ਹਸਪਤਾਲ ਵਿਚ ਅੱਜ ਮੈਡੀਕਲ ਕਰਵਾਉਣ ਆਇਆ ਚੋਰੀ ਦੇ ਮਾਮਲੇ ਵਿਚ ਇਕ ਕਥਿਤ ਦੋਸ਼ੀ ਦੇ ਹਥਕੜੀ ਸਮੇਤ ਫ਼ਰਾਰ ਹੋਣ ਦੀ ਖ਼ਬਰ ਹੈ.....
ਹੁਸ਼ਿਆਰਪੁਰ: ਖ਼ੇਤ ’ਚੋਂ ਬੰਬ ਮਿਲਣ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ
. . .  about 5 hours ago
ਮੁਕੇਰੀਆਂ, 7 ਜੂਨ- ਇੱਥੋਂ ਦੇ ਇਕ ਪਿੰਡ ਧਰਮਪੁਰ ’ਚ ਬੰਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਫ਼ਿਲਹਾਲ ਪੁਲਿਸ ਵਲੋਂ ਜਾਂਚ....
ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਲਾਢੂਵਾਲ ਟੋਲ ਪਲਾਜ਼ਾ ਕਰਵਾਇਆ ਮੁਫ਼ਤ
. . .  about 5 hours ago
ਲੁਧਿਆਣਾ, 7 ਜੂਨ (ਰੂਪੇਸ਼ ਕੁਮਾਰ)- ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਲੁਧਿਆਣੇ ਦਾ ਲਾਢੂਵਾਲ ਟੋਲ ਪਲਾਜ਼ਾ ਮੁਫ਼ਤ ਕਰਵਾਇਆ ਗਿਆ.......
ਹਰਿਆਣਾ: ਕਿਸਾਨਾਂ ਦਾ ਪ੍ਰਦਰਸ਼ਰਨ ਜਾਰੀ
. . .  about 5 hours ago
ਕੁਰੂਕਸ਼ੇਤਰ, 7 ਜੂਨ- ਸੂਰਜਮੁਖੀ ਦੇ ਬੀਜਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕੁਰੂਕਸ਼ੇਤਰ ਦੇ ਸ਼ਾਹਾਬਾਦ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਮੌਕੇ ਡੀ.ਐਸ.ਪੀ. ਰਣਧੀਰ ਸਿੰਘ ਅਤੇ ਐਸ.ਡੀ.ਐਮ.....
ਭਗਵੰਤ ਮਾਨ ਨੇ ਕੇਜਰੀਵਾਲ ਨੂੰ ਦਿੱਤੀਆਂ ਢਾਈ ਕਰੋੜ ਦੀਆਂ ਦੋ ਗੱਡੀਆਂ- ਪ੍ਰਤਾਪ ਸਿੰਘ ਬਾਜਵਾ
. . .  about 5 hours ago
ਮੁਹਾਲੀ, 7 ਜੂਨ (ਦਵਿੰਦਰ ਸਿੰਘ)- ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ....
ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਮੁਲਾਜ਼ਮਾਂ ਨੇ ਐਸ. ਡੀ. ਓ. ਦੀਆਂ ਵਧੀਕੀਆਂ ਵਿਰੁੱਧ ਦਿੱਤਾ ਧਰਨਾ
. . .  about 6 hours ago
ਕੋਟਫਤੂਹੀ, 7 ਜੂਨ (ਅਵਤਾਰ ਸਿੰਘ ਅਟਵਾਲ)- ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ) ਪੰਜਾਬ ਦੇ ਸਥਾਨਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਪਾਲਦੀ (ਕੋਟਫ਼ਤੂਹੀ) ਦੇ....
ਅਨੁਰਾਗ ਠਾਕੁਰ ਦੀ ਰਿਹਾਇਸ਼ ’ਤੇ ਨਹੀਂ ਪੁੱਜੇ ਰਾਕੇਸ਼ ਟਿਕੈਤ
. . .  about 6 hours ago
ਨਵੀਂ ਦਿੱਲੀ, 7 ਜੂਨ- ਪ੍ਰਦਰਸ਼ਕਾਰੀ ਪਹਿਲਵਾਨਾਂ ਨਾਲ ਗੱਲਬਾਤ ਲਈ ਸਰਕਾਰ ਦੇ ਸੱਦੇ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਹੀ ਉਨ੍ਹਾਂ ਦੀ....
ਅਨੁਰਾਗ ਠਾਕੁਰ ਦੇ ਘਰ ਪੁੱਜੀ ਸਾਕਸ਼ੀ ਮਲਿਕ
. . .  about 6 hours ago
ਨਵੀਂ ਦਿੱਲੀ, 7 ਜੂਨ- ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਗੱਲਬਾਤ ਲਈ ਸਰਕਾਰ ਦੇ ਸੱਦੇ ਤੋਂ ਬਾਅਦ ਪਹਿਲਵਾਨ ਸਾਕਸ਼ੀ ਮਲਿਕ ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਦੇ ਘਰ ਪਹੁੰਚੀ।
ਸਰਕਾਰ ਪਹਿਲਵਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ- ਅਨੁਰਾਗ ਠਾਕੁਰ
. . .  about 7 hours ago
ਨਵੀਂ ਦਿੱਲੀ, 7 ਜੂਨ- ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਸੰਬੰਧੀ ਗੱਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਪਹਿਲਵਾਨਾਂ ਨਾਲ ਉਨ੍ਹਾਂ ਦੇ ਮੁੱਦਿਆਂ ’ਤੇ ਗੱਲਬਾਤ ਕਰਨ ਲਈ....
ਅਨੁਰਾਗ ਠਾਕੁਰ ਨੂੰ ਮਿਲਣ ਪੁੱਜੇ ਬਜਰੰਗ ਪੂਨੀਆ ਤੇ ਰਾਕੇਸ਼ ਟਿਕੈਤ
. . .  about 7 hours ago
ਨਵੀਂ ਦਿੱਲੀ, 7 ਜੂਨ- ਪਹਿਲਵਾਨ ਬਜਰੰਗ ਪੂਨੀਆ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਦੇ ਘਰ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ।
ਹਰਿਆਣਾ:ਸੂਰਜਮੁਖੀ ਦੇ ਬੀਜ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਜਾਰੀ
. . .  about 7 hours ago
ਕੁਰੂਕਸ਼ੇਤਰ, 7 ਜੂਨ-ਕੁਰੂਕਸ਼ੇਤਰ ਦੇ ਸ਼ਾਹਾਬਾਦ ਵਿਚ ਸੂਰਜਮੁਖੀ ਦੇ ਬੀਜ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਆਪਣਾ ਧਰਨਾ ਜਾਰੀ ਰੱਖਿਆ...
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਬਾਰੇ ਬੋਲੀ ਸਾਕਸ਼ੀ ਮਲਿਕ
. . .  about 7 hours ago
ਨਵੀਂ ਦਿੱਲੀ, 7 ਜੂਨ-ਪਹਿਲਵਾਨ ਸਾਕਸ਼ੀ ਮਲਿਕ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਬਾਰੇ ਨਿਊਜ ਏਜੰਸੀ ਨਾਲ ਗੱਲਬਾਤ ਕਰਦਿਆ ਕਿਹਾ "ਅਸੀਂ ਆਪਣੇ ਸੀਨੀਅਰਾਂ ਅਤੇ ਸਮਰਥਕਾਂ ਨਾਲ ਸਰਕਾਰ ਦੁਆਰਾ ਦਿੱਤੇ ਪ੍ਰਸਤਾਵ...
ਮੱਧ ਪ੍ਰਦੇਸ਼:ਐਲ.ਪੀ.ਜੀ. ਲੈ ਕੇ ਜਾ ਰਹੀ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰੇ
. . .  about 7 hours ago
ਜਬਲਪੁਰ, 7 ਜੂਨ -ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਸ਼ਾਹਪੁਰਾ ਭਿਟੋਨੀ ਵਿਚ ਇਕ ਮਾਲ ਰੇਲਗੱਡੀ ਦੇ ਐਲ.ਪੀ.ਜੀ. ਰੇਕ ਦੇ ਦੋ ਡੱਬੇ ਪਟੜੀ ਤੋਂ ਉਤਰ...
ਮੱਧ ਪ੍ਰਦੇਸ਼:ਬੋਰਵੈੱਲ 'ਚ ਡਿੱਗੀ ਢਾਈ ਸਾਲਾ ਬੱਚੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ
. . .  about 7 hours ago
ਭੋਪਾਲ, 7 ਜੂਨ-ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਦੇ ਪਿੰਡ ਮੁੰਗੌਲੀ 'ਚ ਖੇਤ 'ਚ ਖੇਡਦੇ ਹੋਏ ਬੋਰਵੈੱਲ 'ਚ ਡਿੱਗੀ ਢਾਈ ਸਾਲਾ ਬੱਚੀ ਨੂੰ ਬਚਾਉਣ ਲਈ ਬਚਾਅ ਕਾਰਜ ਪੂਰੇ ਜ਼ੋਰਾਂ 'ਤੇ ਚੱਲ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਸਾਉਣ ਸੰਮਤ 554

ਸੰਗਰੂਰ

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਸ਼ੋ੍ਰਮਣੀ ਕਮੇਟੀ ਮੈਂਬਰਾਂ ਤੇ ਅਕਾਲੀ ਆਗੂਆਂ ਨੇ ਡੀ.ਸੀ. ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ-ਪੱਤਰ

ਸੰਗਰੂਰ, 13 ਅਗਸਤ (ਦਮਨਜੀਤ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਲੀਆਂ ਦਸਤਾਰਾਂ ਸਜਾ ਕੇ ਡਿਪਟੀ ਕਮਿਸ਼ਨਰਾਂ ਨੰੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ ਪੱਤਰ ਸੌਂਪਣ ਦੇ ਦਿੱਤੇ ਸੱਦੇ ਤਹਿਤ ਸੰਗਰੂਰ ਵਿਖੇ ਵੀ ਸ਼ੋ੍ਰਮਣੀ ਕਮੇਟੀ ਮੈਂਬਰਾਂ ਅਤੇ ਮੁਲਾਜਮਾਂ ਦੇ ਨਾਲ-ਨਾਲ ਅਕਾਲੀ ਆਗੂਆਂ ਵਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜ਼ੋਰਵਾਲ ਨੰੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ | ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਣ ਉਪਰੰਤ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਅਤੇ ਅਕਾਲੀ ਆਗੂ ਤੇਜਾ ਸਿੰਘ ਕਮਾਲਪੁਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ 80 ਫੀਸਦੀ ਤੋਂ ਵਧੇਰੇ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਦੇ ਯੋਧੇ ਬੰਦੀ ਸਿੰਘਾਂ ਨਾਲ ਭਾਰਤ ਸਰਕਾਰ ਵਲੋਂ ਬੇਗਿਆਨਿਆਂ ਵਾਲਾ ਵਿਹਾਰ ਕੀਤਾ ਜਾ ਰਿਹਾ ਹੈ | ਇਸ ਦੀ ਸਭ ਤੋਂ ਵੱਡੀ ਮਿਸ਼ਾਲ ਤਿੰਨ ਦਹਾਕਿਆਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਮਹਿਜ 2 ਫੀਸਦੀ ਆਬਾਦੀ ਸਿੱਖਾਂ ਦੀ ਹੋਣ ਦੇ ਬਾਵਜੂਦ 80 ਫੀਸਦੀ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਹਨ ਅਤੇ ਦੇਸ਼ ਦੀਆਂ ਸਰਹੱਦਾਂ ਉੱਤੇ ਪਾਕਿਸਤਾਨ ਅਤੇ ਚੀਨ ਵਰਗੇ ਮੁਲਕਾਂ ਨਾਲ ਅੱਜ ਵੀ ਹਿੱਕਾਂ ਡਾਹ ਕੇ ਸਿੱਖ ਫੌਜੀ ਖੜ੍ਹੇ ਹਨ ਪਰ ਭਾਰਤ ਸਰਕਾਰ ਇਸ ਕੌਮ ਦੇ ਮਨੁੱਖੀ ਅਧਿਕਾਰਾਂ ਦਾ ਵੀ ਘਾਣ ਕਰ ਰਹੀ ਹੈ | ਆਗੂਆਂ ਨੇ ਕਿਹਾ ਕਿ ਆਪਣੀਆਂ ਸਜਾਵਾਂ ਤੋਂ ਦੁੱਗਣਾ-ਦੁੱਗਣਾ ਸਮਾਂ ਜੇਲ੍ਹਾਂ ਵਿਚ ਕੱਟ ਚੁੱਕੇ ਭਾਈ ਗੁਰਦੀਪ ਸਿੰਘ ਖੈੜਾ, ਪੋ੍ਰ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਗੁਰਮੀਤ ਸਿੰਘ, ਭਾਈ ਸਮਸ਼ੇਰ ਸਿੰਘ, ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਸਣੇ ਕਈ ਯੋਧੇ ਭਾਰਤ ਸਰਕਾਰ ਦੀ ਬੇਰੁੱਖੀ ਦਾ ਤਸ਼ੱਦਦ ਝੱਲ ਰਹੇ ਹਨ | ਭਾਈ ਲੌਂਗੋਵਾਲ ਨੇ ਕਿਹਾ ਕਿ ਜਦ ਉਨ੍ਹਾਂ ਦੀ ਪ੍ਰਧਾਨਗੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਪੋ੍ਰਗਰਾਮ ਕਰਵਾਏ ਗਏ ਸਨ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੁੰਦਿਆਂ ਬੰਦੀ ਸਿੰਘਾਂ ਦੀ ਜਲਦ ਰਿਹਾਈ ਦਾ ਐਲਾਨ ਕੀਤਾ ਸੀ ਪਰ ਅੱਜ ਲੰਬਾ ਸਮਾਂ ਬੀਤ ਜਾਣ 'ਤੇ ਵੀ ਪ੍ਰਧਾਨ ਮੰਤਰੀ ਵਲੋਂ ਆਪਣੇ ਬੋਲ ਨਹੀਂ ਪੁਗਾਏ ਜਾ ਰਹੇ | ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਮਾਨ ਨੇ ਵੀ ਵਿਾਚਰ ਰੱਖੇ | ਮੰਗ ਪੱਤਰ ਰਾਹੀਂ ਆਗੂਆਂ ਨੇ ਪ੍ਰਧਾਨ ਮੰਤਰੀ ਪਾਸੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਬੰਦੀ ਸਿੰਘਾਂ ਨੰੂ ਰਿਹਾਅ ਕੀਤਾ ਜਾਵੇ ਤਾਂ ਜੋ ਸਿੱਖ ਕੌਮ ਨੰੂ ਵਿਤਕਰੇ ਦਾ ਅਹਿਸਾਸ ਨਾ ਹੋਵੇ | ਇਸ ਮੌਕੇ ਇੰਦਰਮੋਹਨ ਸਿੰਘ ਲਖਮੀਰਵਾਲਾ, ਜਥੇ; ਉਦੇ ਸਿੰਘ, ਨਿਰਮਲ ਸਿੰਘ ਭੜੋ, ਹਰਵਿੰਦਰ ਸਿੰਘ ਕਾਕੜਾ, ਇੰਦਰਜੀਤ ਸਿੰਘ ਤੂਰ, ਦਿਲਬਾਗ ਸਿੰਘ ਆਲੋਅਰਖ, ਰੁਪਿੰਦਰ ਸਿੰਘ ਰੰਧਾਵਾ, ਮੈਨੇਜਰ ਦਰਸ਼ਨ ਸਿੰਘ ਢੀਂਡਸਾ, ਭੁਪਿੰਦਰ ਸਿੰਘ ਜੋਸ਼ੀ, ਅਜੈਬ ਸਿੰਘ, ਬਲਵਿੰਦਰ ਸਿੰਘ, ਮੋਹਨ ਸਿੰਘ, ਤਰਸੇਮ ਸਿੰਘ ਢਾਡੀ ਆਦਿ ਮੌਜੂਦ ਸਨ |

ਆੜ੍ਹਤੀਏ ਦੀ ਦੁਕਾਨ 'ਚੋਂ ਬੀਤੀ ਰਾਤ ਚੋਰਾਂ ਨੇ 6 ਮੋਟਰਾਂ ਕੀਤੀਆਂ ਚੋਰੀ

ਲੌਂਗੋਵਾਲ, 13 ਅਗਸਤ (ਸ.ਸ.ਖੰਨਾ, ਵਿਨੋਦ)-ਬੀਤੀ ਰਾਤ ਅਨਾਜ ਮੰਡੀ ਲੌਂਗੋਵਾਲ ਵਿਚੋਂ ਇਕ ਆੜ੍ਹਤੀਏ ਦੀ ਦੁਕਾਨ ਅੰਦਰੋਂ ਚੋਰਾਂ ਨੇ ਕੰਧ 'ਚ ਪਾੜ ਲਾ ਕੇ ਮੋਟਰਾਂ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਿਸ ਦੀ ਜਾਣਕਾਰੀ ਆੜ੍ਹਤੀਆ ਮੰਗਤ ਰਾਏ ਮੰਗੂ ਨੇ ਦਿੱਤੀ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ ਦੇ ਚਾਰੋਂ ਆਮ ਆਦਮੀ ਕਲੀਨਿਕ ਬਣ ਕੇ ਤਿਆਰ

ਸੰਗਰੂਰ, 13 ਅਗਸਤ (ਧੀਰਜ ਪਸ਼ੌਰੀਆ, ਦਮਨਜੀਤ ਸਿੰਘ)-ਆਜ਼ਾਦੀ ਦੇ 75ਵੇਂ ਦਿਹਾੜੇ ਮੌਕੇ 15 ਅਗਸਤ ਨੰੂ ਕਾਰਜਸ਼ੀਲ ਹੋਣ ਜਾ ਰਹੇ ਜ਼ਿਲ੍ਹਾ ਸੰਗਰੂਰ ਦੇ ਚਾਰੋਂ ਆਮ ਆਦਮੀ ਮੁਹੱਲਾ ਕਲੀਨਿਕ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਹਨ | ਇਨ੍ਹਾਂ ਵਿਚੋਂ ਦੋ ਸੰਗਰੂਰ ਅਤੇ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਮੁਖੀ ਅਵਨੀਤ ਕੌਰ ਸਿੱਧੂ ਦੀ ਅਗਵਾਈ 'ਚ ਆਜ਼ਾਦੀ ਦਿਹਾੜੇ ਤੇ ਜਨਮ ਅਸ਼ਟਮੀ ਨੂੰ ਲੈ ਕੇ ਪੈਦਲ ਫਲੈਗ ਮਾਰਚ ਕੱਢਿਆ

ਮਲੇਰਕੋਟਲਾ, 13 ਅਗਸਤ (ਮੁਹੰਮਦ ਹਨੀਫ਼ ਥਿੰਦ)-ਪੰਦਰਾਂ ਅਗਸਤ ਦੇ ਮੱਦੇਨਜ਼ਰ ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਵਨੀਤ ਕੌਰ ਸਿੱਧੂ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ ਵੱਖ ਜਿਵੇਂ ਡਾ: ਜ਼ਾਕਿਰ ਹੁਸੈਨ ਸਟੇਡੀਅਮ ਤੋਂ ਸ਼ੁਰੂ ਹੋ ਕਿ ਐਸ.ਡੀ.ਐਸ ਰਿਹਾਇਸ਼ ...

ਪੂਰੀ ਖ਼ਬਰ »

ਦਸਤਾਰ ਮੁਕਾਬਲੇ ਕੱਲ੍ਹ

ਕੁੱਪ ਕਲਾਂ, 13 ਅਗਸਤ (ਮਨਜਿੰਦਰ ਸਿੰਘ ਸਰੌਦ) - ਨੌਜਵਾਨੀ ਨੂੰ ਸਿੱਖ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਦੇ ਮਕਸਦ ਤਹਿਤ ਸੰਤ ਬਾਬਾ ਬਿਸ਼ਨ ਸਿੰਘ ਦੀ ਸਾਲਾਨਾ ਯਾਦ ਨੂੰ ਸਮਰਪਿਤ ਸਮੂਹ ਸੰਗਤ ਅਤੇ ਨੌਜਵਾਨਾਂ ਦੇ ਉਪਰਾਲੇ ਨਾਲ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ...

ਪੂਰੀ ਖ਼ਬਰ »

ਲੋਕ ਅਦਾਲਤਾਂ ਰਾਹੀਂ 5815 ਕੇਸਾਂ ਦਾ ਕੀਤਾ ਨਿਪਟਾਰਾ

ਸੰਗਰੂਰ, 13 ਅਗਸਤ (ਸੁਖਵਿੰਦਰ ਸਿੰਘ ਫੁੱਲ)-ਅੱਜ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਮਲੇਰਕੋਟਲਾ ਵਿਚ ਲੱਗੀਆਂ ਲੋਕ ਅਦਾਲਤਾਂ ਦੌਰਾਨ 5815 ਕੇਸਾਂ ਦਾ ਨਿਪਟਾਰਾ ਕਰ ਲਿਆ | ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸ੍ਰੀ ਰਜਿੰਦਰ ਸਿੰਘ ਰਾਏ ਦੀ ਅਗਵਾਈ ਅਤੇ ਪੀ.ਐਸ. ਕਾਲੇਕਾ ਸਕੱਤਰ ...

ਪੂਰੀ ਖ਼ਬਰ »

ਜਥੇ. ਬਿੱਕਰਜੀਤ ਸਿੰਘ ਭੱਟੀ ਕਾਂਝਲਾ ਨਮਿਤ ਪਾਠ ਦਾ ਭੋਗ ਅੱਜ

ਮਸਤੂਆਣਾ ਸਾਹਿਬ, 13 ਅਗਸਤ (ਦਮਦਮੀ)-ਗੁਰਦੁਆਰਾ ਝਿੜ੍ਹਾ ਸਾਹਿਬ ਕਾਂਝਲਾ ਦੇ ਐਗਜ਼ੈਕਟਿਵ ਮੈਂਬਰ ਉੱਘੇ ਸਮਾਜ ਸੇਵੀ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਜਥੇਦਾਰ ਬਿੱਕਰਜੀਤ ਸਿੰਘ ਭੱਟੀ ਕਾਂਝਲਾ (ਸੇਵਾਦਾਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ) ਜੋ ਬੀਤੇ ਦਿਨੀਂ ...

ਪੂਰੀ ਖ਼ਬਰ »

ਨਰਿੰਦਰ ਕੌਰ ਭਰਾਜ ਨੇ ਮੁਹੱਲਾ ਕਲੀਨਿਕ ਦਾ ਕੀਤਾ ਦੌਰਾ

ਭਵਾਨੀਗੜ੍ਹ, 13 ਅਗਸਤ (ਰਣਧੀਰ ਸਿੰਘ ਫੱਗੂਵਾਲਾ)-ਪੰਜਾਬ ਸਰਕਾਰ ਵਲੋਂ ਸਥਾਨਕ ਸ਼ਹਿਰ ਵਿਚ ਬਣਾਏ ਦਾ ਰਹੇ ਮਹੁੱਲਾ ਕਲੀਨਿਕ ਦੇ ਪ੍ਰਬੰਧਾਂ ਨੂੰ ਦੇਖਣ ਲਈ ਹਲਕਾ ਸੰਗਰੂਰ ਦੀ ਵਿਧਾਇਕ ਬੀਬਾ ਨਰਿੰਦਰ ਕੌਰ ਭਰਾਜ ਨੇ ਦੌਰਾ ਕੀਤਾ | ਇਸ ਮੌਕੇ 'ਤੇ ਬੋਲਦਿਆਂ ਬੀਬਾ ਭਰਾਜ ...

ਪੂਰੀ ਖ਼ਬਰ »

ਅਲਗੌਜੇ ਵਜਾਉਣ ਵਾਲੇ ਮਹਾਨ ਕਲਾਕਾਰ ਚੂਹੜ ਖ਼ਾਨ ਦੀ ਸੱਪ ਦੇ ਡੰਗਣ ਨਾਲ ਮੌਤ

ਲਹਿਰਾਗਾਗਾ, 13 ਅਗਸਤ (ਗਰਗ, ਢੀਂਡਸਾ, ਖੋਖਰ)-ਪਿੰਡ ਚੋਟੀਆਂ ਦੇ ਅਲਗੌਜੇ ਵਜਾਉਣ ਵਾਲੇ ਮਹਾਨ ਕਲਾਕਾਰ ਚੂਹੜ ਖਾਨ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | 80 ਸਾਲਾਂ ਚੂਹੜ ਖਾਨ ਸਿਰਫ਼ 4 ਕਲਾਸਾਂ ਪਾਸ ਸੀ | ਉਸ ਵੇਲੇ ਸਕੂਲਾਂ ਦੀ ਘਾਟ ਕਾਰਨ ਪਿੰਡ ਦੇ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜਾ ਮਨਾਇਆ

ਸੰਦੌੜ 13 ਅਗਸਤ (ਜਸਵੀਰ ਸਿੰਘ ਜੱਸੀ)-ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ ਵਿਖੇ ਆਜ਼ਾਦੀ ਦਿਹਾੜਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਨਰਸਰੀ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਦੇਸ਼ ...

ਪੂਰੀ ਖ਼ਬਰ »

ਯੁਵਕ ਦਿਵਸ ਮਨਾਇਆ

ਸੰਗਰੂਰ, 13 ਅਗਸਤ (ਸੁਖਵਿੰਦਰ ਸਿੰਘ ਫੁੱਲ)-ਲਾਈਫ਼ ਗਾਰਡ ਗਰੁੱਪ ਆਫ ਇੰਸਟੀਟਿਉਸ਼ਨਜ਼ ਵਿਖੇ ਕੌਮਾਂਤਰੀ ਯੁਵਕ ਦਿਵਸ ਮੋਕੇ ਹੋਏ ਸਮਾਗਮ ਵਿਚ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ | ਪਿ੍ੰਸੀਪਲ ਸਤਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀ ਨਸ਼ਿਆ ਤੋਂ ਮੁਕਤ ਰਹਿ ਕੇ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਮਨਾਇਆ

ਮੂਲੋਵਾਲ, 13 ਅਗਸਤ (ਰਤਨ ਸਿੰਘ ਭੰਡਾਰੀ)-ਸੰਤ ਬਾਬਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਵਿਖੇ ਆਜ਼ਾਦੀ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ 75ਵੇਂ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਦੇ ਸਲੋਗਨ ਦਾ ਪ੍ਰਚਾਰ ਕੀਤਾ | ...

ਪੂਰੀ ਖ਼ਬਰ »

ਦਸਤਾਰ ਦੀ ਸ਼ਾਨ ਨੂੰ ਹੋਰ ਉੱਚਾਈਆਂ 'ਤੇ ਪਹੁੰਚਾਉਂਦੀ ਹੈ 'ਲਾਲ ਸਿੰਘ ਚੱਢਾ'

ਉੱਘੇ ਅਦਾਕਾਰ ਆਮਿਰ ਖਾਨ ਦੀ ਨਵੀਂ ਫਿਲਮ 'ਲਾਲ ਸਿੰਘ ਚੱਢਾ' ਵੀ ਆਮ ਹਿੰਦੀ ਫਿਲਮਾਂ ਤੋਂ ਵੱਖਰੀ ਅਤੇ ਦਿਲ ਨੂੰ ਛੂਹ ਜਾਣ ਵਾਲੀ ਅਜਿਹੀ ਫਿਲਮ ਹੈ, ਜੋ ਦਰਸ਼ਕਾਂ ਨੂੰ ਵਾਰ-ਵਾਰ ਭਾਵੁਕ ਕਰਦੀ ਹੈ | ਫ਼ਿਲਮ 'ਚ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਤੇ ਫਿਰ ਨਵੰਬਰ '84 ਦੀ ਸਿੱਖ ...

ਪੂਰੀ ਖ਼ਬਰ »

ਲੰਪੀ ਸਕਿਨ ਨਾਲ ਮਰੇ ਪਸ਼ੂਆਂ ਕਾਰਨ ਹੱਡਾ ਰੋੜੀਆਂ ਨੱਕੋ ਨੱਕ ਭਰੀਆਂ, ਬਦਬੂ ਕਾਰਨ ਲੋਕ ਪ੍ਰੇਸ਼ਾਨ

ਸੰਦੌੜ, 13 ਅਗਸਤ (ਗੁਰਪ੍ਰੀਤ ਸਿੰਘ ਚੀਮਾ)-ਪਸ਼ੂਆਂ ਵਿਚ ਫੈਲੀ ਲੰਪੀ ਸਕਿਨ ਬਿਮਾਰੀ ਕਾਰਣ ਸੰਦੌੜ ਇਲਾਕੇ ਵਿਚ ਰੋਜ਼ਾਨਾ ਦਰਜਨਾਂ ਪਸ਼ੂ ਮਰ ਰਹੇ ਹਨ ਅਤੇ ਮਰੇ ਪਸ਼ੂਆਂ ਨੂੰ ਸੁੱਟਣ ਲਈ ਹੱਡਾ ਰੋੜੀਆਂ ਵਿਚ ਜਗ੍ਹਾ ਦੀ ਘਾਟ ਆ ਰਹੀ ਹੈ | ਪਿੰਡਾਂ ਵਿਚ ਬਣੀਆਂ ਹੱਡਾ ...

ਪੂਰੀ ਖ਼ਬਰ »

ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰੇ ਲਈ ਮੁੱਖ ਮੰਤਰੀ ਦੀ ਭੈਣ ਤੇ ਪਤਨੀ ਨੇ ਆਜ਼ਾਦੀ ਦਿਵਸ ਨੂੰ ਸਮਰਪਿਤ ਕੱਢੀ ਤਿਰੰਗਾ ਯਾਤਰਾ

ਧੂਰੀ, 13 ਅਗਸਤ (ਲਹਿਰੀ, ਭੁੱਲਰ, ਧਾਂਦਰਾ)-ਧੂਰੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਅਤੇ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਅੱਜ ਧੂਰੀ ਸ਼ਹਿਰ ਵਿਖੇ ਇੱਕ ਪੈਦਲ ਤਿਰੰਗਾ ਯਾਤਰਾ ਕੱਢੀ ਗਈ | ਇਸ ਮੌਕੇ ਧੂਰੀ ਸ਼ਹਿਰ ਦੇ ਲੋਕਾਂ ...

ਪੂਰੀ ਖ਼ਬਰ »

ਆਮ ਆਦਮੀ ਕਲੀਨਿਕ ਬਿਹਤਰੀਨ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਗੇ

ਸੰਗਰੂਰ, 13 ਅਗਸਤ (ਸੁਖਵਿੰਦਰ ਸਿੰਘ ਫੁੱਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵੱਲੋਂ ਸਵਤੰਤਰਤਾ ਦਿਵਸ ਮੌਕੇ ਪੰਜਾਬੀਆਂ ਨੂੰ ਸਮਰਪਿਤ ਕੀਤੇ ਜਾ ਰਹੇ ਸੌਂ ਆਮ ਆਦਮੀ ਕਲੀਨਿਕ ਬਿਹਤਰੀਨ ਸਿਹਤ ਸੁਵਧਿਆਵਾਂ ਮੁਹੱਆਈਆਂ ਕਰਵਾਉਣਗੇ | ਇਨ੍ਹਾਂ ...

ਪੂਰੀ ਖ਼ਬਰ »

ਨਸ਼ੇ ਵਾਲੀਆਂ ਗੋਲੀਆਂ ਸਮੇਤ ਡਾਕਟਰ ਕਾਬੂ

ਭਵਾਨੀਗੜ੍ਹ, 13 ਅਗਸਤ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਪੁਲਸ ਨੇ ਇਕ ਆਰ.ਐਮ.ਪੀ. ਡਾਕਟਰ ਨੂੰ 600 ਨਸ਼ੀਲੀਆਂ ਗੋਲੀਆਂ ਅਤੇ 10500 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਮੁਖੀ ਇੰਸਪੈਕਟਰ ਪਰਦੀਪ ਸਿੰਘ ...

ਪੂਰੀ ਖ਼ਬਰ »

ਅਕਾਲ ਅਕੈਡਮੀ ਵਿਖੇ ਆਜ਼ਾਦੀ ਦਿਵਸ ਮਨਾਇਆ

ਚੀਮਾ ਮੰਡੀ, 13 ਅਗਸਤ (ਸ਼ੇਰੋਂ, ਮੱਕੜ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਚੀਮਾ ਵਿਖੇ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਦੀ ਆਜ਼ਾਦੀ ਨਾਲ ਸਬੰਧਿਤ ਕੋਰਿਓਗ੍ਰਾਫੀ, ਗੀਤ, ਭਾਸ਼ਣ, ਕਵਿਤਾ ...

ਪੂਰੀ ਖ਼ਬਰ »

ਲੁੱਟ ਖੋਹ ਦੇ ਮਾਮਲੇ 'ਚੋਂ ਬਰੀ

ਸੰਗਰੂਰ, 13 ਅਗਸਤ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਬਲਜਿੰਦਰ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਨਰਿੰਦਰ ਪਾਲ ਸਿੰਘ ਨਾਗਰਾ ਵਲੋਂ ਕੀਤੀ ਪੈਰਵੀਂ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਲੁੱਟ ਖੋਹ ਦੇ ਇਕ ਮਾਮਲੇ 'ਚ ਇਕ ਵਿਅਕਤੀ ਨੰੂ ਬਰੀ ਕਰਨ ਦਾ ਹੁਕਮ ...

ਪੂਰੀ ਖ਼ਬਰ »

1947 ਦੇ ਫ਼ਿਰਕੂ ਕਤਲੇਆਮ ਦੇ ਮਿ੍ਤਕਾਂ ਨੂੰ ਅੱਜ ਦਿੱਤੀ ਜਾਵੇਗੀ ਸ਼ਰਧਾਂਜਲੀ

ਲਹਿਰਾਗਾਗਾ, 13 ਅਗਸਤ (ਗਰਗ, ਢੀਂਡਸਾ, ਖੋਖਰ)-ਲੋਕ ਚੇਤਨਾ ਮੰਚ ਲਹਿਰਾਗਾਗਾ ਦੀ ਮੀਟਿੰਗ ਸਥਾਨਕ ਸਰਕਾਰੀ ਹਸਪਤਾਲ ਵਾਲੇ ਪਾਰਕ ਵਿਚ ਹੋਈ ਜਿਸ ਵਿਚ ਸਰਬਸੰਮਤੀ ਨਾਲ 14 ਅਗਸਤ ਨੂੰ ਸ਼ਾਮ 5 ਵਜੇ ਤੋਂ 6 ਵਜੇ ਤੱਕ ਨਹਿਰ ਵਾਲੇ ਪੁਲ 'ਤੇ 1947 ਦੀ ਵੰਡ ਕਤਲੇਆਮ ਤੇ ਉਜਾੜੇ ਦੇ ...

ਪੂਰੀ ਖ਼ਬਰ »

ਪਤੀ, ਪਤਨੀ ਤੇ ਇਕ ਹੋਰ ਵਿਅਕਤੀ ਚਿੱਟੇ ਸਮੇਤ ਕਾਬੂ

ਅਮਰਗੜ੍ਹ, 13 ਅਗਸਤ (ਜਤਿੰਦਰ ਮੰਨਵੀ)-ਥਾਣਾ ਅਮਰਗੜ੍ਹ ਵਿਖੇ ਸਮੁੰਦਗਡ੍ਹ ਛੰਨਾਂ ਦੇ ਰਹਿਣ ਵਾਲੇ ਪਤੀ ਪਤਨੀ ਸਮੇਤ ਇਕ ਹੋਰ ਵਿਅਕਤੀ ਖਿਲਾਫ ਚਿੱਟਾ ਵੇਚ ਨੂੰ ਲੈ ਕੇ ਐਨ.ਡੀ.ਪੀ.ਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਹੈ | ਸਬ-ਇੰਸਪੈਕਟਰ ਨਿਰਭੈ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਨੇ ਮੀਟਿੰਗ 'ਚ ਵਿਚਾਰੇ ਮਸਲੇ

ਸੰਗਰੂਰ, 13 ਅਪ੍ਰੈਲ (ਦਮਨਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਨਿਰਮਲ ਸਿੰਘ ਘਨੌਰ ਦੀ ਅਗਵਾਈ ਹੇਠ ਹੋਈ | ਜਿਸ ਵਿਚ ਵੱਖ-ਵੱਖ ਬਲਾਕ ਦੇ ਅਹੁਦੇਦਾਰ ਸ਼ਾਮਲ ਹੋਏ | ਮੀਟਿੰਗ ਵਿਚ ਉੱਤਰ ਪ੍ਰਦੇਸ਼ ਵਿਚ ਲਖਮੀਰਪੁਰ ...

ਪੂਰੀ ਖ਼ਬਰ »

ਗੋਇਲ ਨੇ ਗਊਸ਼ਾਲਾ ਦਾ ਕੀਤਾ ਦੌਰਾ

ਲਹਿਰਾਗਾਗਾ, 13 ਅਗਸਤ (ਗਰਗ, ਢੀਂਡਸਾ, ਖੋਖਰ)-ਹਲਕਾ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਦੇ ਸਪੁੱਤਰ ਗੌਰਵ ਗੋਇਲ ਨੇ ਅੱਜ ਇੱਥੇ ਗਊਸ਼ਾਲਾ ਵਿਚ ਜਾ ਕੇ ਗਊਆਂ ਵਿਚ ਫੈਲ ਰਹੀ ਲੰਪੀ ਚਮੜੀ ਰੋਗ ਤੋਂ ਪੀੜਤ ਪਸ਼ੂਆਂ ਬਾਰੇ ਜਾਣਕਾਰੀ ਹਾਸਿਲ ਕੀਤੀ | ਸ੍ਰੀ ਗੋਇਲ ਨੇ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ

ਮਲੇਰਕੋਟਲਾ, 13 ਅਗਸਤ (ਮੁਹੰਮਦ ਹਨੀਫ਼ ਥਿੰਦ)-ਐਸ.ਐਸ. ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਪਿ੍ੰਸੀਪਲ ਸ. ਜਸਵੰਤ ਸਿੰਘ ਦੀ ਰਹਿਨੁਮਾਈ ਅਤੇ ਵਾਈਸ ਪਿ੍ੰਸੀਪਲ ਮੈਡਮ ਸੁਸ਼ਮਾ ਜੈਨ ਦੀ ਦੇਖ-ਰੇਖ ਵਿਚ ਬੜੇ ਧੂਮਧਾਮ ਨਾਲ ਮਨਾਈ ਗਈ | ...

ਪੂਰੀ ਖ਼ਬਰ »

ਖਰੀ ਆਜ਼ਾਦੀ ਤੇ ਸੱਚੀ ਜਮਹੂਰੀਅਤ ਉਸਾਰਨ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਅੱਗੇ ਆਓ-ਆਗੂ ਸਾਹਿਬਾਨ

ਮਲੇਰਕੋਟਲਾ, 13 ਅਗਸਤ (ਮੁਹੰਮਦ ਹਨੀਫ਼ ਥਿੰਦ, ਪਰਮਜੀਤ ਸਿੰਘ ਕੁਠਾਲਾ) - ਅੱਜ ਸਥਾਨਕ ਦਾਣਾ ਮੰਡੀ ਵਿਖੇ ਜ਼ਿਲ੍ਹਾ ਪ੍ਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਰੈਲੀ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ ਨੇ ਜਾਣਕਾਰੀ ਦਿੱਤੀ | ਕਿਸਾਨਾਂ, ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ੇ ਛੁਡਾਉਣ ਨੂੰ ਲੈ ਕੇ ਅਕਾਲੀ ਕੌਂਸਲਰ ਸਪੀਕਰ ਤੇ ਡਿਪਟੀ ਸਪੀਕਰ ਨਾਲ ਕਰ ਚੁੱਕੇ ਹਨ ਮੁਲਾਕਾਤ-ਮਨਜਿੰਦਰ ਸਿੰਘ ਬਾਵਾ

ਅਮਰਗੜ੍ਹ, 13 ਅਗਸਤ (ਜਤਿੰਦਰ ਮੰਨਵੀ)-ਸੂਬੇ 'ਚ ਪੰਚਾਇਤੀ ਜ਼ਮੀਨਾਂ ਤੇ ਕੀਤੇ ਹੋਏ ਨਾਜਾਇਜ਼ ਕਬਜ਼ੇ ਛੁਡਵਾਉਣ ਨੂੰ ਲੈ ਕੇ ਸਰਕਾਰ ਦੀਆ ਸਖ਼ਤ ਹਦਾਇਤਾਂ ਦੇ ਬਾਵਜੂਦ ਅਮਰਗੜ੍ਹ 'ਚ ਨਾਜਾਇਜ਼ ਕਬਜ਼ਿਆਂ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਅਤੇ ਇਨ੍ਹਾਂ ਕਬਜ਼ਿਆਂ ...

ਪੂਰੀ ਖ਼ਬਰ »

ਯੂਨੀਅਨ ਦਾ ਵਫ਼ਦ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਮਿਲਿਆ

ਸੁਨਾਮ ਊਧਮ ਸਿੰਘ ਵਾਲਾ, 13 ਅਗਸਤ (ਭੁੱਲਰ, ਧਾਲੀਵਾਲ) - ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਯੂਨੀਅਨ ਦੇ ਇਕ ਵਫ਼ਦ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਅਤੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਗੰਢੂਆਂ ਦੀ ਅਗਵਾਈ ਵਿਚ ਮਿਲ ਕੇ ਨਵੇਂ ਨਿਯੁਕਤ ...

ਪੂਰੀ ਖ਼ਬਰ »

ਮੁੱਖ ਮੰਤਰੀ ਪੰਜਾਬ ਦੇ ਮੁੱਖ ਦਫ਼ਤਰ ਧੂਰੀ ਵਿਖੇ ਪੰਜਾਬੀ ਯੂਨੀਵਰਸਿਟੀ ਨੂੰ ਲੈ ਕੇ ਪ੍ਰਦਰਸ਼ਨ

ਧੂਰੀ, 13 ਅਗਸਤ (ਲਖਵੀਰ ਸਿੰਘ ਧਾਂਦਰਾ)-ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆ ਜਥੇਬੰਦੀ ਦੇ ਆਗੂਆਂ, ਪਿੰਡ ਅਲਾਲ ਅਤੇ ਵਿਧਾਨ ਸਭਾ ਹਲਕਾ ਧੂਰੀ ਦੇ ਵੱਖ ਪਿੰਡਾਂ ਵਿਚੋਂ ਆਏ ਲੋਕਾਂ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਹੋਏ ਭਿ੍ਸ਼ਟਾਚਾਰਾਂ ਅਤੇ ਘਪਲਿਆਂ ਵਿਚ ...

ਪੂਰੀ ਖ਼ਬਰ »

ਬੰਦੀ ਸਿੱਖਾਂ ਦੀ ਰਿਹਾਈ ਲਈ ਜਥੇ. ਭਲਵਾਨ ਦੀ ਅਗਵਾਈ ਹੇਠ ਸਿੱਖ ਆਗੂਆਂ ਨੇ ਦਿੱਤਾ ਮੰਗ-ਪੱਤਰ

ਮਲੇਰਕੋਟਲਾ, 13 ਅਗਸਤ (ਪਰਮਜੀਤ ਸਿੰਘ ਕੁਠਾਲਾ)-ਦੇਸ਼ ਦੀ ਆਜ਼ਾਦੀ ਲਈ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਆਜ਼ਾਦੀ ਦੇ 75 ਵਰ੍ਹੇ ਬੀਤ ਜਾਣ ਬਾਅਦ ਵੀ ਬੇਗਾਨਿਆਂ ਵਾਲਾ ਵਿਹਾਰ ਕਰਦਿਆਂ ਭਾਰਤੀ ਹਕੂਮਤ ਵਲੋਂ ਇਸ ਦੀ ਤਿੰਨ ਦਹਾਕਿਆਂ ਤੋਂ ਵੱਖ-ਵੱਖ ...

ਪੂਰੀ ਖ਼ਬਰ »

ਲੰਪੀ ਸਕਿਨ ਬਿਮਾਰੀ ਨੇ ਅਹਿਮਦਗੜ੍ਹ ਦੀਆਂ ਗਊਸ਼ਾਲਾ ਵੀ ਲਪੇਟ 'ਚ ਲਈਆਂ

ਅਹਿਮਦਗੜ੍ਹ, 13 ਅਗਸਤ (ਪੁਰੀ)-ਪੰਜਾਬ ਅੰਦਰ ਲੰਮੀ ਸਕਿੱਨ ਬੀਮਾਰੀ ਨੇ ਸਥਾਨਕ ਗਊਸ਼ਾਲਾਵਾਂ ਵਿੱਚ ਵੀ ਦਸਤਕ ਦੇ ਦਿੱਤੀ | ਕੱਲ੍ਹ ਹੀ ਪੀੜਤ ਹੋਈਆਂ ਕਰੀਬ 35 ਦੂਧਾਰੁ ਗਊਆਂ ਵਿਚੋਂ ਬੀਤੀ ਰਾਤ ਪੰਜ ਗਊਆਂ ਨੇ ਦਮ ਤੋੜ ਗਈਆਂ ਅਤੇ ਬਾਕੀ 30 ਦੇ ਕਰੀਬ ਹਾਲੇ ਵੀ ਇਸ ਬੀਮਾਰੀ ...

ਪੂਰੀ ਖ਼ਬਰ »

ਕੱਚੇ ਰਸਤਿਆਂ ਨੂੰ ਪੱਕਾ ਕਰਵਾਉਣ ਲਈ 'ਆਪ' ਆਗੂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੂੰ ਮਿਲੇ

ਸੰਦੌੜ, 13 ਅਗਸਤ (ਗੁਰਪ੍ਰੀਤ ਸਿੰਘ ਚੀਮਾ)-ਨਜ਼ਦੀਕੀ ਪਿੰਡ ਮਿੱਠੇਵਾਲ ਦੇ ਲੋਕਾਂ ਦੀ ਚਿਰਾਂ ਤੋਂ ਦੋ ਕੱਚੇ ਰਸਤਿਆਂ ਨੂੰ ਪੱਕਾ ਕਰਨ ਦੀ ਕੀਤੀ ਜਾ ਰਹੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਤੋਂ ਉਮੀਦ ਜਾਗੀ ਹੈ | ਇਸ ਮੰਗ ਨੂੰ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ 75ਵਾਂ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ

ਸੰਗਰੂਰ, 13 ਅਗਸਤ (ਸੁਖਵਿੰਦਰ ਸਿੰਘ ਫੁੱਲ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਦੇਸ਼ ਦਾ 75ਵਾਂ ਆਜ਼ਾਦੀ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਵਿਚ ਹੋਏ ਸਮਾਗਮ ਦੇ ਮੁੱਖ ਮਹਿਮਾਨ ਪੁਲਿਸ ਇੰਸਪੈਕਟਰ ਹਰਸ਼ਜੋਤ ਕੌਰ ਸਨ ਜਿਨ੍ਹਾਂ ਨਾਲ ਡਾ. ਰਮਨ ਮਾਨ, ...

ਪੂਰੀ ਖ਼ਬਰ »

ਉਪ ਪ੍ਰਧਾਨ ਦੀ ਚੋਣ ਨੂੰ ਆਧਾਰ ਬਣਾ ਕੇ ਹਾਰੀ ਜੰਗ ਲੜ ਰਿਹਾ ਅਕਾਲੀ ਦਲ-ਗੋਗੀ

ਅਮਰਗੜ੍ਹ, 13 ਅਗਸਤ (ਸੁਖਜਿੰਦਰ ਸਿੰਘ ਝੱਲ)-ਅਕਾਲੀ ਦਲ ਦੇ ਆਗੂਆਂ ਅਤੇ ਮਿਉਂਸਿਪਲ ਕੌਂਸਲਰਾਂ ਵਲੋਂ ਸਾਲ ਬੀਤਣ ਉਪਰੰਤ ਉਪ ਪ੍ਰਧਾਨ ਦੀ ਚੋਣ ਨਾ ਕਰਵਾਉਣ ਨੂੰ ਲੈ ਕੇ ਲਗਾਏ ਗਏ ਇਲਜ਼ਾਮਾਂ ਦੇ ਜਵਾਬ ਵਿਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ...

ਪੂਰੀ ਖ਼ਬਰ »

ਅਧਿਆਪਕਾਂ 'ਤੇ ਥੋਪਿਆ ਵਿਭਾਗੀ ਟੈਸਟ ਦਾ ਪੱਤਰ ਵਾਪਸ ਕਰਵਾਉਣ ਲਈ ਮੋਰਚੇ ਵਲੋਂ ਪੂਰੇ ਪੰਜਾਬ 'ਚ ਜ਼ਿਲ੍ਹਾ ਪੱਧਰੀ ਧਰਨੇ 17 ਨੂੰ

ਸੰਗਰੂਰ, 13 ਅਗਸਤ (ਧੀਰਜ ਪਸ਼ੌਰੀਆ)-ਸਿੱਖਿਆ ਵਿਭਾਗ ਵੱਲੋਂ ਨਿੱਤ ਨਵੇਂ ਪੱਤਰ ਜਾਰੀ ਕਰਨ ਨਾਲ ਅਧਿਆਪਕਾਂ ਵਿੱਚ ਹਮੇਸ਼ਾ ਹਫੜਾ-ਦਫੜੀ ਦਾ ਮਾਹੌਲ ਬਣਿਆਂ ਰਹਿੰਦਾ ਹੈ | ਤਾਜ਼ਾ ਜਾਰੀ ਹੋਏ ਪੱਤਰ ਅਨੁਸਾਰ 2018 ਤੋਂ ਬਾਅਦ ਨਵੇਂ ਭਰਤੀ ਜਾਂ ਵਿਭਾਗੀ ਤਰੱਕੀ ਰਾਹੀਂ ...

ਪੂਰੀ ਖ਼ਬਰ »

ਹਰ ਘਰ ਤਿਰੰਗਾ ਮੁਹਿੰਮ ਤਹਿਤ ਇੰਡਸਟਰੀ ਚੈਂਬਰ ਨੇ ਉਦਯੋਗਪਤੀਆਂ ਨੂੰ 200 ਕੌਮੀ ਝੰਡੇ ਵੰਡੇ

ਮਲੇਰਕੋਟਲਾ, 13 ਅਗਸਤ (ਪਾਰਸ ਜੈਨ)-ਹਰ ਘਰ ਤਿਰੰਗਾ ਮੁਹਿੰਮ ਤਹਿਤ ਸੰਗਰੂਰ ਡਿਸਟ੍ਰੀਕ ਇੰਡਸਟਰੀ ਚੈਂਬਰ ਵਲੋਂ ਬਲਾਕ ਪ੍ਰਧਾਨ ਸਜੀਵ ਸੂਦ, ਜਨਰਲ ਸਕੱਤਰ ਅਮਰ ਗੁਪਤਾ ਅਤੇ ਫਾਈਨੈਂਸ ਸਕੱਤਰ ਰਾਜੇਸ਼ ਸਿੰਗਲਾ ਦੀ ਅਗਵਾਈ ਅਤੇ ਜ਼ਿਲ੍ਹਾ ਪ੍ਰਧਾਨ ਸ੍ਰੀ ਸਜੀਵ ਚੋਪੜਾ ...

ਪੂਰੀ ਖ਼ਬਰ »

ਆਧਾਰ ਪਬਲਿਕ ਸਕੂਲ ਵਿਖੇ ਬਾਲ ਮੁਕਾਬਲੇ ਕਰਵਾਏ

ਮਸਤੂਆਣਾ ਸਾਹਿਬ, 13 ਅਗਸਤ (ਦਮਦਮੀ)-ਆਧਾਰ ਪਬਲਿਕ ਸਕੂਲ ਬਡਰੁੱਖਾਂ ਵਿਖੇ ਬੱਚਿਆਂ ਦੁਆਰਾ ਰਚਨਾਤਮਿਕ ਤਰੀਕੇ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਗਿਆ | ਬੱਚਿਆਂ ਨੇ ਆਪਣੀ ਕਲਾਕਿ੍ਤੀ ਨਾਲ ਧਾਗੇ, ਰਿਬਨ, ਮੋਤੀਆਂ ਆਦਿ ਨਾਲ ਰੱਖੜੀਆਂ ਬਣਾਈਆਂ | ਪਿ੍ੰ. ਸਵੇਤਾ ਸ਼ਰਮਾ ਨੇ ...

ਪੂਰੀ ਖ਼ਬਰ »

ਸ਼ਹਿਰ ਅੰਦਰ ਕੱਢੀ ਨਿਸ਼ਾਨ ਯਾਤਰਾ

ਲਹਿਰਾਗਾਗਾ, 13 ਅਗਸਤ (ਅਸ਼ੋਕ ਗਰਗ)-ਸ੍ਰੀ ਖਾਟੂ ਸ਼ਿਆਮ ਵੈੱਲਫੇਅਰ ਸੁਸਾਇਟੀ ਲਹਿਰਾਗਾਗਾ ਵਲੋਂ ਸ੍ਰੀ ਸ਼ਿਆਮ ਜਨਮ ਮਹਾਂਉਤਸਵ ਮੌਕੇ ਸ਼ਹਿਰ ਵਿਚ ਵਿਸ਼ਾਲ ਨਿਸ਼ਾਨ ਯਾਤਰਾ ਕੱਢੀ ਗਈ ਜਿਸ ਦੀ ਅਗਵਾਈ ਅਗਰਵਾਲ ਸਭਾ ਯੂਥ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਗੋਇਲ ਐਡਵੋਕੇਟ ...

ਪੂਰੀ ਖ਼ਬਰ »

17 ਲਈ ਕਿਸਾਨਾਂ ਨੇ ਵਿੱਢੀ ਤਿਆਰੀ

ਮਸਤੂਆਣਾ ਸਾਹਿਬ, 13 ਅਗਸਤ (ਦਮਦਮੀ)-ਕਿਰਤੀ ਕਿਸਾਨ ਯੂਨੀਅਨ ਬਹਾਦਰਪੁਰ ਵਲੋਂ ਲਖੀਮਪੁਰ ਖੀਰੀ ਜਾਣ ਲਈ ਮੀਟਿੰਗ ਕੀਤੀ ਗਈ | ਇਕਾਈ ਪ੍ਰਧਾਨ ਜਗਤਾਰ ਸਿੰਘ ਬਹਾਦਰਪੁਰ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX