ਤਾਜਾ ਖ਼ਬਰਾਂ


ਅਸੀਂ ਸਾਕਾ ਨੀਲਾ ਤਾਰਾ ਕਾਰਨ ਕਾਂਗਰਸ ਨਾਲ ਨਹੀਂ ਜਾ ਸਕਦੇ- ਮਹੇਸ਼ਇੰਦਰ ਸਿੰਘ ਗਰੇਵਾਲ
. . .  55 minutes ago
ਚੰਡੀਗੜ੍ਹ, 6 ਜੂਨ- 2024 ਦੀਆਂ ਚੋਣਾਂ ਸੰਬੰਧੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ....
ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿਚ ਹੋਇਆ ਜ਼ਬਰਦਸਤ ਹੰਗਾਮਾ
. . .  59 minutes ago
ਚੰਡੀਗੜ੍ਹ, 6 ਜੂਨ- ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਜ਼ਬਰਦਸਤ ਹੰਗਾਮਾ ਹੋ ਗਿਆ। ਇਸ ਹੰਗਾਮੇ ਵਿਚ ਆਪ ਕੌਂਸਲਰ ਅਤੇ ਕਿਰਨ ਖ਼ੇਰ ਆਹਮੋ ਸਾਹਮਣੇ ਹੋ ਗਏ। ਕਿਰਨ ਖ਼ੇਰ ਨੇ ਪ੍ਰਧਾਨ ਮੰਤਰੀ ਵਿਰੁੱਧ....
ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ
. . .  about 1 hour ago
ਪਰਮਾਰੀਬੋ, 6 ਜੂਨ- ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੂਰੀਨਾਮ ਦੇ ਸਰਵਉਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਰੀਨਾਮ ਦੇ ਰਾਸ਼ਟਰਪਤੀ ਚੰਦਰਕੀਪ੍ਰਸਾਦ ਸੰਤੋਖੀ ਨੇ ਮਜ਼ਬੂਤ ​​ਦੁਵੱਲੇ ਸੰਬੰਧਾਂ ’ਤੇ ਰਾਸ਼ਟਰਪਤੀ ਮੁਰਮੂ ਨੂੰ ਵਧਾਈ ਦਿੱਤੀ। ਗ੍ਰਹਿ ਮੰਤਰਾਲੇ ਨੇ ਟਵੀਟ...
ਕਟਾਰੂਚੱਕ ਮਾਮਲੇ ਵਿਚ ਐਨ.ਸੀ.ਐਸ.ਸੀ. ਵਲੋਂ ਰਾਜ ਸਰਕਾਰ ਨੂੰ ਤੀਜਾ ਨੋਟਿਸ ਜਾਰੀ
. . .  about 1 hour ago
ਚੰਡੀਗੜ੍ਹ, 6 ਜੂਨ- ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ (ਐਨ.ਸੀ.ਐਸ.ਸੀ.) ਨੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਉਪਰ ਲਗਾਏ....
ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ- ਗਿਆਨੀ ਹਰਪ੍ਰੀਤ ਸਿੰਘ
. . .  about 1 hour ago
ਅੰਮ੍ਰਿਤਸਰ, 6 ਜੂਨ- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਘੱਲੂਘਾਰਾ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਸਾਡਾ ਏਕਾ ਹੀ ਸਾਡੀ ਤਾਕਤ ਹੈ। ਜਥੇਦਾਰ ਨੇ...
ਖ਼ਾਲਿਸਤਾਨ ਦਾ ਕੋਈ ਰੋਡਮੈਪ ਨਹੀਂ- ਰਾਜਾ ਵੜਿੰਗ
. . .  about 2 hours ago
ਅਮਰੀਕਾ, 6 ਜੂਨ- ਖ਼ਾਲਿਸਤਾਨ ਮੁੱਦੇ ਸੰਬੰਧੀ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਨਾ ਤਾਂ ਖ਼ਾਲਿਸਤਾਨ ਦਾ ਕੋਈ ਵਜੂਦ ਹੈ ਅਤੇ ...
ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ਕੀਤਾ ਜਾਮ
. . .  about 2 hours ago
ਕੁਰੂਕਸ਼ੇਤਰ, 6 ਜੂਨ- ਸੂਰਜਮੁਖੀ ਦੀ ਐਮ.ਐਸ. ਪੀ. ’ਤੇ ਖ਼ਰੀਦ ਦੇ ਮੁੱਦੇ ਨੂੰ ਲੈ ਕੇ ਅੱਜ ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ’ਤੇ ਜਾਮ ਲਗਾ ਦਿੱਤਾ ਅਤੇ ਸ਼ਾਹਬਾਦ ਮਾਰਕੰਡਾ ਹਾਈਵੇਅ...
ਅਸੀਂ ਹਮੇਸ਼ਾ ‘ਅਜੀਤ’ ਨਾਲ ਖੜ੍ਹੇ ਹਾਂ- ਬੂਟਾ ਸਿੰਘ ਸ਼ਾਦੀਪੁਰ
. . .  about 2 hours ago
ਪਟਿਆਲਾ, 6 ਜੂਨ (ਅਮਨਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਪ੍ਰਤੀ ਵਰਤੀ ਜਾ ਰਹੀ ਦਮਨਕਾਰੀ ਨੀਤੀ ਤਹਿਤ ‘ਅਜੀਤ’ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ....
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਲਈ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਵੀਜ਼ੇ ਜਾਰੀ
. . .  about 2 hours ago
ਨਵੀਂ ਦਿੱਲੀ, 6 ਜੂਨ- ਪਾਕਿਸਤਾਨੀ ਹਾਈ ਕਮਿਸ਼ਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 8 ਤੋਂ17 ਜੂਨ 2023 ਤੱਕ ਪਾਕਿਸਤਾਨ ਵਿਚ ਹੋਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਪੂਰਵ ਸੰਧਿਆ....
ਕਿਸਾਨਾਂ ਵਲੋਂ ਅੱਜ ਸ਼ਾਹਬਾਦ ਮਾਰਕੰਡਾ ਵਿਖੇ ਕੀਤੀਆਂ ਜਾ ਸਕਦੀਆਂ ਹਨ ਸੜਕਾਂ ਜਾਮ
. . .  about 2 hours ago
ਸ਼ਾਹਬਾਦ ਮਾਰਕੰਡਾ, 6 ਜੂਨ- ਸੂਰਜਮੁਖੀ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਵਲੋਂ ਅੱਜ ਇੱਥੇ ਸੜਕਾਂ ਜਾਮ ਕੀਤੀਆਂ ਜਾ ਸਕਦੀਆਂ ਹਨ। ਜਾਣਕਾਰੀ ਅਨੁਸਾਰ ਸ਼ਾਹਬਾਦ ਦਾ ਬਰਾੜਾ ਰੋਡ ਪੁਲਿਸ ਛਾਉਣੀ ਵਿਚ....
“MAURH” ਲਹਿੰਦੀ ਰੁੱਤ ਦੇ ਨਾਇਕ ਤਿੰਨ ਦਿਨਾਂ ਬਾਅਦ ਯਾਨੀ 9 ਜੂਨ 2023 ਨੂੰ ਦੇਖੋ ਸਿਨੇਮਾ ਘਰਾਂ ਵਿਚ, ਇਕ ਹੋਰ ਪੋਸਟਰ ਹੋਇਆ ਰਿਲੀਜ਼
. . .  about 3 hours ago
“MAURH” ਲਹਿੰਦੀ ਰੁੱਤ ਦੇ ਨਾਇਕ ਤਿੰਨ ਦਿਨਾਂ ਬਾਅਦ ਯਾਨੀ 9 ਜੂਨ 2023 ਨੂੰ ਦੇਖੋ ਸਿਨੇਮਾ ਘਰਾਂ ਵਿਚ, ਇਕ ਹੋਰ ਪੋਸਟਰ ਹੋਇਆ ਰਿਲੀਜ਼
ਬਾਲਾਸੋਰ ਹਾਦਸਾ: ਘਟਨਾ ਵਾਲੀ ਥਾਂ ’ਤੇ ਜਾਂਚ ਲਈ ਪੁੱਜੀ ਸੀ.ਬੀ.ਆਈ. ਟੀਮ
. . .  about 3 hours ago
ਭੁਵਨੇਸ਼ਵਰ, 6 ਜੂਨ- ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ’ਤੇ ਸੀ.ਬੀ.ਆਈ. ਦੀ 10 ਮੈਂਬਰੀ ਟੀਮ ਜਾਂਚ ਲਈ ਪੁੱਜ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਖਣੀ ਪੂਰਬੀ ਰੇਲਵੇ ਦੇ ਸੀ.ਪੀ.ਆਰ. ਓ.....
ਮਨੀਪੁਰ: ਸੁਰੱਖਿਆ ਬਲਾਂ ਤੇ ਵਿਦਰੋਹੀਆਂ ਵਿਚਕਾਰ ਹੋਈ ਗੋਲੀਬਾਰੀ
. . .  about 3 hours ago
ਇੰਫ਼ਾਲ, 6 ਜੂਨ- ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ 5-6 ਜੂਨ ਦੀ ਦਰਮਿਆਨੀ ਰਾਤ ਨੂੰ ਮਨੀਪੁਰ ਦੇ ਸੁਗਨੂ/ਸੇਰਾਉ ਖ਼ੇਤਰਾਂ ਵਿਚ ਅਸਾਮ ਰਾਈਫ਼ਲਜ਼, ਬੀ.ਐਸ.ਐਫ਼. ਅਤੇ ਪੁਲਿਸ ਵਲੋਂ ਇਕ....
ਐਨ.ਆਈ.ਏ. ਵਲੋਂ ਪੰਜਾਬ ਤੇ ਹਰਿਆਣਾ ਵਿਚ 10 ਥਾਵਾਂ ’ਤੇ ਛਾਪੇਮਾਰੀ
. . .  about 3 hours ago
ਨਵੀਂ ਦਿੱਲੀ, 6 ਜੂਨ- ਅੱਜ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖ਼ਾਲਿਸਤਾਨ ਟਾਈਗਰ ਫ਼ੋਰਸ ਨਾਲ ਜੁੜੇ ਇਕ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ’ਚ 10....
ਕੈਲੀਫ਼ੋਰਨੀਆ ’ਚ ਸੈਨਟ ਵਲੋਂ ਸਿੱਖਾਂ ਨੂੰ ਵੱਡੀ ਰਾਹਤ, ਬਿਨਾਂ ਹੈਲਮਟ ਬਾਈਕ ਚਲਾਉਣ ਸੰਬੰਧੀ ਬਿੱਲ ਪਾਸ
. . .  about 4 hours ago
ਸੈਕਰਾਮੈਂਟੋ,ਕੈਲੀਫੋਰਨੀਆ, 6 ਜੂਨ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿਚ ਸਟੇਟ ਸੈਨਟ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੰਦਿਆਂ ਇਕ ਬਿੱਲ ਉਪਰ ਮੋਹਰ ਲਾ ਦਿੱਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਿੱਖ....
ਬੰਦ ਦੇ ਦਿੱਤੇ ਸੱਦੇ ’ਤੇ ਓਠੀਆ ਕਸਬਾ ਪੂਰਨ ਤੌਰ ’ਤੇ ਬੰਦ
. . .  about 4 hours ago
ਓਠੀਆਂ, 6 ਜੂਨ (ਗੁਰਵਿੰਦਰ ਸਿੰਘ ਛੀਨਾ)- ਦਲ ਖ਼ਾਲਸਾ ਵਲੋਂ ਘੱਲੂਘਾਰੇ ਦਿਵਸ ’ਤੇ ਬੰਦ ਦੇ ਸੱਦੇ ’ਤੇ ਕਸਬੇ ਦੇ ਦੁਕਾਨਦਾਰਾਂ ਵਲੋਂ ਏਕਤਾ ਦਾ ਸਬੂਤ ਦਿੰਦਿਆਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਛੀਨਾ....
ਕਰਨਾਟਕ:ਸੜਕ ਹਾਦਸੇ ਚ 5 ਲੋਕਾਂ ਦੀ ਮੌਤ, 13 ਜ਼ਖ਼ਮੀ
. . .  about 4 hours ago
ਯਾਦਗਿਰੀ, 6 ਜੂਨ -ਕਰਨਾਟਕ ਦੇ ਯਾਦਗਿਰੀ ਜ਼ਿਲ੍ਹੇ ਵਿਚ ਇਕ ਕਾਰ ਦੇ ਸਟੇਸ਼ਨਰੀ ਟਰੱਕ ਨਾਲ ਟਕਰਾਉਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 13 ਗੰਭੀਰ ਰੂਪ ਵਿਚ ਜ਼ਖਮੀ...
ਐਨ.ਆਈ.ਏ. ਵਲੋਂ ਤਲਵੰਡੀ ਭਾਈ ਖੇਤਰ ਚ ਛਾਪੇਮਾਰੀ
. . .  about 4 hours ago
ਤਲਵੰਡੀ ਭਾਈ, 6 ਜੂਨ (ਕੁਲਜਿੰਦਰ ਸਿੰਘ ਗਿੱਲ)-ਕੌਮੀਂ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਤਲਵੰਡੀ ਭਾਈ ਖੇਤਰ ਵਿਚ ਅੱਜ ਮੁੜ ਦਸਤਕ ਦਿੰਦਿਆਂ ਤਲਵੰਡੀ ਭਾਈ, ਪਿੰਡ ਲੱਲੇ, ਘੱਲ ਖੁਰਦ,ਬੂਈਆਂ ਵਾਲਾ...
ਦਲ ਖ਼ਾਲਸਾ ਵਲੋਂ ਦਿੱਤੇ ਗਏ ਅੰਮ੍ਰਿਤਸਰ ਬੰਦ ਦੇ ਸੱਦੇ 'ਤੇ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ
. . .  about 4 hours ago
ਅੰਮ੍ਰਿਤਸਰ, 6 ਜੂਨ (ਜਸਵੰਤ ਸਿੰਘ ਜੱਸ)-ਅੱਜ ਘੱਲੂਘਾਰਾ ਦਿਵਸ ਮੌਕੇ ਦਲ ਖ਼ਾਲਸਾ ਵਲੋਂ ਦਿੱਤੇ ਗਏ ਅੰਮ੍ਰਿਤਸਰ ਬੰਦ ਦੇ ਸੱਦੇ 'ਤੇ ਸ਼ਹਿਰ ਦੇ ਕਰੀਬ ਸਾਰੇ ਬਾਜ਼ਾਰ ਬੰਦ...
ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ ਜਰਮਨੀ ਦੇ ਰੱਖਿਆ ਮੰਤਰੀ ਬੋਰਿਸ ਪਿਸਟੋਰੀਅਸ
. . .  about 5 hours ago
ਨਵੀਂ ਦਿੱਲੀ, 6 ਜੂਨ-ਜਰਮਨੀ ਦੇ ਰੱਖਿਆ ਮੰਤਰੀ ਬੋਰਿਸ ਪਿਸਟੋਰੀਅਸ ਅੱਜ ਦਿੱਲੀ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ।ਬੋਰਿਸ ਪਿਸਟੋਰੀਅਸ ਭਾਰਤ ਦੇ ਚਾਰ ਦਿਨਾਂ...
ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਜਾਰੀ ਕੀਤਾ ਕੌਮ ਦੇ ਨਾਂਅ ਸੰਦੇਸ਼
. . .  about 6 hours ago
ਅੰਮ੍ਰਿਤਸਰ, 6 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਦੀ ਸਮਾਪਤੀ ਉਪਰੰਤ ਅਕਾਲ ਤਖ਼ਤ ਸਕਤਰੇਤ ਦੇ ਬਾਹਰ ਸਰਬੱਤ ਖਾਲਸਾ ਵਲੋਂ ਥਾਪੇ ਕਾਰਜਕਾਰੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਐਨ.ਆਈ.ਏ. ਦੀ ਦਸਤਕ
. . .  about 6 hours ago
ਸ੍ਰੀ ਮੁਕਤਸਰ ਸਾਹਿਬ,6 ਜੂਨ (ਬਲਕਰਨ ਸਿੰਘ ਖਾਰਾ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਫਿਰ ਐਨ.ਆਈ.ਏ. ਦੀ ਟੀਮ ਨੇ ਅਬੋਹਰ ਰੋਡ ਬਾਈਪਾਸ 'ਤੇ ਰਹਿਣ ਵਾਲੇ ਇਕ ਵਿਅਕਤੀ ਤੋਂ ਪੁੱਛ-ਗਿੱਛ ਕੀਤੀ।ਫਿਲਹਾਲ ਐਨ.ਆਈ.ਏ. ਦੀ ਟੀਮ ਦੁਆਰਾ...
ਘੱਲੂਘਾਰਾ ਦਿਵਸ ਮੌਕੇ ਹੋਏ ਸਮਾਗਮ ਦੀ ਸਮਾਪਤੀ ਉਪਰੰਤ ਗੁਰਦੁਆਰਾ ਸ੍ਰੀ ਥੜਾ ਸਾਹਿਬ ਨੇੜੇ ਸੰਗਤਾਂ ਨੂੰ ਸਿਮਰਨਜੀਤ ਸਿੰਘ ਮਾਨ ਦਾ ਸੰਬੋਧਨ
. . .  about 6 hours ago
ਅੰਮ੍ਰਿਤਸਰ, 6 ਜੂਨ (ਜਸਵੰਤ ਸਿੰਘ ਜੱਸ)-ਘੱਲੂਘਾਰਾ ਦਿਵਸ ਮੌਕੇ ਹੋਏ ਸਮਾਗਮ ਦੀ ਸਮਾਪਤੀ ਉਪਰੰਤ ਗੁਰਦੁਆਰਾ ਸ੍ਰੀ ਥੜਾ ਸਾਹਿਬ ਨੇੜੇ ਸਿਮਰਨਜੀਤ ਸਿੰਘ ਮਾਨ ਨੇ ਸੰਗਤਾਂ...
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਸਮਾਗਮ ਸੰਪੂਰਨ
. . .  about 6 hours ago
ਅੰਮ੍ਰਿਤਸਰ, 6 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਸਮਾਗਮ ਸੰਪੂਰਨ ਹੋ ਗਿਆ ਹੈ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ...
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਘੱਲੂਘਾਰਾ ਦਿਵਸ ਮੌਕੇ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ ਕਰਦੇ ਹੋਏ ਨੌਜਵਾਨ
. . .  about 5 hours ago
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਘੱਲੂਘਾਰਾ ਦਿਵਸ ਮੌਕੇ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ ਕਰਦੇ ਹੋਏ ਨੌਜਵਾਨ
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਸਾਉਣ ਸੰਮਤ 554

ਖੰਨਾ / ਸਮਰਾਲਾ

ਪੁਲਿਸ ਵਧੀਕੀਆਂ ਖ਼ਿਲਾਫ਼ ਵੱਖ-ਵੱਖ ਇਨਸਾਫ਼ ਪਸੰਦ ਜਥੇਬੰਦੀਆਂ ਵਲੋਂ ਸਾਂਝੀ ਖੰਨਾ ਸੰਘਰਸ਼ ਕਮੇਟੀ ਕਾਇਮ

ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ) - ਖੰਨਾ ਪੁਲਿਸ ਦੀ ਗੈਰ ਸੰਤੋਸ਼ਜਨਕ ਕਾਰਜ ਸ਼ੈਲੀ ਨੂੰ ਲੈ ਕੇ ਅਤੇ ਵੱਖ-ਵੱਖ ਮਸਲਿਆਂ ਦੇ ਵਿਚ ਲੋਕਾਂ ਨਾਲ ਹੋਈਆਂ ਪੁਲਿਸ ਵਧੀਕੀਆਂ ਦੇ ਖਿਲਾਫ ਲੋਕਾਂ ਨੂੰ ਜਥੇਬੰਦ ਕਰਨ ਦੇ ਲਈ ਅਤੇ ਭਵਿੱਖ ਦੀ ਰਣਨੀਤੀ ਤੈਅ ਕਰਨ ਦੇ ਲਈ ਅੱਜ ਖੰਨਾ ਵਿਖੇ ਵੱਖ ਵੱਖ ਇਨਸਾਫ਼ ਪਸੰਦ ਜਥੇਬੰਦੀਆਂ ਵਲੋਂ ਵੱਖ-ਵੱਖ ਆਗੂਆਂ ਦੀ ਅਗਵਾਈ ਵਿੱਚ ਇੱਕ ਮੀਟਿੰਗ ਸੱਦੀ ਗਈ | ਇਸ ਮੌਕੇ ਲੋਕਾਂ ਨਾਲ ਹੋ ਰਹੀਆਂ ਜ਼ਿਆਦਤੀਆਂ ਅਤੇ ਬੇਇਨਸਾਫ਼ੀਆਂ ਖ਼ਿਲਾਫ਼ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਨੈਲ ਸਿੰਘ ਇਕੋਲਾਹਾ, ਅਮਰਜੀਤ ਸਿੰਘ ਬਾਲਿਓਾ, ਰਘਵੀਰ ਸਿੰਘ ਵਡਾਲਾ, ਹਰਭਜਨ ਸਿੰਘ ਦੁਲਮਾਂ, ਅਵਤਾਰ ਸਿੰਘ ਢਿੱਲੋਂ, ਅਵਤਾਰ ਸਿੰਘ ਤਾਰੀ ਇਕੋਲਾਹਾ, ਬਾਬਾ ਹਰਚੰਦ ਸਿੰਘ ਰਤਨਹੇੜੀ, ਗੁਰਚਰਨ ਸਿੰਘ ਚੰਨੀ ਬਾਹੋਮਾਜਰਾ ਆਦਿ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਵਾਂਗ ਇਹ ਸਰਕਾਰ ਦੇ ਰਾਜ ਵਿਚ ਵੀ ਪੁਲਿਸ ਦਾ ਲੋਕਾਂ ਨਾਲ ਵਤੀਰਾ ਪਹਿਲਾਂ ਵਾਂਗ ਹੈ | ਅਫ਼ਸਰਸ਼ਾਹੀ ਬੇਲਗ਼ਾਮ ਹੋ ਚੁੱਕੀ ਹੈ, ਕੇਵਲ ਪੁਲਿਸ ਵੱਲੋਂ ਛੋਟੇ ਅਧਿਕਾਰੀਆਂ ਦੀਆਂ ਬਦਲੀਆਂ ਕਰਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ, ਜਦੋਂ ਕਿ ਵੱਡੇ ਅਧਿਕਾਰੀ ਜਦੋਂ ਬਾਹਰੋਂ ਬਦਲ ਕੇ ਆਉਂਦੇ ਹਨ ਤਾਂ ਆਪਣੇ ਨਾਲ ਹੀ ਆਪਣੇ ਮਨਭਾਉਂਦੇ ਚਹੇਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਆਉਂਦੇ ਹਨ | ਕਲਰਕਾਂ ਅਤੇ ਅਧਿਕਾਰੀਆਂ ਦੇ ਗੱਠਜੋੜ ਨਾਲ ਲੋਕਾਂ ਨੂੰ ਇਨਸਾਫ਼ ਮਿਲਣਾ ਔਖਾ ਹੋ ਗਿਆ ਹੈ | ਕਈ ਕਈ ਮਹੀਨੇ ਤੋਂ ਸਰਕਾਰੀ ਦਫ਼ਤਰਾਂ ਦੇ ਅੰਦਰ ਦਰਖਾਸਤਾਂ ਦੀ ਸੁਣਵਾਈ ਨਹੀਂ ਹੋ ਰਹੀ, ਜਦੋਂ ਕੇ ਮਨ ਭਾਉਂਦੀਆਂ ਦਰਖਾਸਤਾਂ ਲੈ ਕੇ ਬੇਕਸੂਰ ਲੋਕਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ | ਕੇਵਲ ਇਨਕੁਆਰੀਆਂ ਦੇ ਨਾਂ ਤੇ ਲੋਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ, ਹਰ ਇੱਕ ਆਗੂ ਨੇ ਇਕਮੱਤ ਹੋ ਕੇ ਕਿਹਾ ਕਿ ਪੁਲਸ ਵਧੀਕੀਆਂ ਅਤੇ ਲੋਕ ਮਸਲਿਆਂ ਦੇ ਹੱਲ ਲਈ ਇੱਕ ਗ਼ੈਰ-ਸਿਆਸੀ ਸਾਂਝਾ ਪਲੇਟਫ਼ਾਰਮ ਕਾਇਮ ਕੀਤਾ ਜਾਵੇ ਇਸ ਮੀਟਿੰਗ ਵਿੱਚ ਪਾਸ ਹੋਏ ਮਤਿਆਂ ਦੀ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਜਥੇਬੰਦੀਆਂ ਦੇ ਆਗੂਆਂ ਦੀ ਸਹਿਮਤੀ ਦੇ ਨਾਲ ਵੱਖ-ਵੱਖ ਆਗੂਆਂ ਦੀ ਕਮਾਨ ਥੱਲੇ ਇੱਕ ਗਿਆਰਾਂ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਮਸਲਿਆਂ ਦੇ ਹੱਲ ਦੇ ਲਈ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ 2 ਸਤੰਬਰ ਵਾਲੇ ਦਿਨ ਖੰਨਾ ਦੇ ਲਲਹੇੜੀ ਚੌਂਕ ਵਿੱਚ ਇੱਕ ਵਿਸ਼ਾਲ ਇਕੱਠ ਸੱਦਿਆ ਗਿਆ ਹੈ | ਇਸ ਇਕੱਠ ਵਿੱਚ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਅਤੇ ਪੀੜਤ ਲੋਕਾਂ ਨੂੰ ਆਉਣ ਦੇ ਲਈ ਸੱਦਾ ਦਿੱਤਾ ਗਿਆ ਹੈ | ਇਸ ਵਿਸ਼ਾਲ ਇਕੱਠ ਸਫਲ ਬਣਾਉਣ ਦੇ ਲਈ ਪਾਇਲ, ਖੰਨਾ, ਸਮਰਾਲਾ ਵਿਧਾਨ ਸਭਾ ਹਲਕਿਆਂ ਦੇ ਅੰਦਰ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਪ੍ਰਚਾਰ ਮੁਹਿੰਮ ਵਿੱਢੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਕੁੱਝ ਖ਼ਾਸ ਮਸਲਿਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਰੱਖਿਆ ਜਾਵੇਗਾ ਅਤੇ ਜਿੰਨਾ ਜਿੰਨਾ ਨਾਲ ਵੀ ਪੁਲਿਸ ਵਧੀਕੀਆਂ ਹੋਈਆਂ ਹਨ | ਉਨ੍ਹਾਂ ਦੇ ਮਸਲਿਆਂ ਨੂੰ ਸੁਣਿਆ ਜਾਵੇਗਾ ਅਤੇ ਵਧੀਕੀਆਂ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਲਈ ਸੰਘਰਸ਼ ਵਿੱਢਿਆ ਜਾਵੇਗਾ | ਗਠਿਤ ਕੀਤੀ ਕਿ 11 ਮੈਂਬਰੀ ਕਮੇਟੀ ਵਿਚ ਰਘਬੀਰ ਸਿੰਘ ਵਡਲਾ, ਅਮਰਜੀਤ ਸਿੰਘ ਬਾਲਿਓਾ, ਕਰਨੈਲ ਸਿੰਘ ਇਕੋਲਾਹਾ, ਹਰਭਜਨ ਸਿੰਘ ਦੁਲਮਾਂ, ਅਵਤਾਰ ਸਿੰਘ ਢਿੱਲੋਂ, ਜਥੇਦਾਰ ਹਰਚੰਦ ਸਿੰਘ ਰਤਨਹੇੜੀ, ਅਵਤਾਰ ਸਿੰਘ ਤਾਰੀ ਇਕੋਲਾਹਾ, ਮਨਮੋਹਨ ਸਿੰਘ ਚਾਵਾ, ਗੁਰਚਰਨ ਸਿੰਘ ਚੰਨੀ, ਪਰਮਜੀਤ ਸਿੰਘ ਮਾਛੀਵਾੜਾ, ਸ਼ੇਰ ਸਿੰਘ ਚੱਕ ਮਾਫੀ ਆਦਿ ਸ਼ਾਮਲ ਹਨ | ਇਸ ਮੌਕੇ ਮਨਜੀਤ ਸਿੰਘ ਬਾਹੋਮਾਜਰਾ, ਨਾਜ਼ਰ ਸਿੰਘ ਢਿੱਲੋਂ, ਪਿ੍ਤਪਾਲ ਸਿੰਘ ਰਾਜੇਵਾਲ, ਬਹਾਲ ਸਿੰਘ ਕਰੋਦੀਆਂ, ਡਾਕਟਰ ਜੇ. ਐੱਸ. ਖੰਨਾ, ਜਸਪ੍ਰੀਤ ਕੌਰ ਕੁੱਬੇ, ਗੁਰਮੀਤ ਸਿੰਘ, ਗੁਰਪਾਲ ਸਿੰਘ ਦਾਊਦਪੁਰ, ਬਲਵਿੰਦਰ ਸਿੰਘ ਚੱਕ ਮਾਫੀ, ਸ਼ਰਨਜੀਤ ਸਿੰਘ ਚੱਕ ਮਾਫੀ ਆਦਿ ਹਾਜ਼ਰ ਸਨ |

ਗੁ: ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਦੋ ਰੋਜ਼ਾ ਵਿਸ਼ਾਲ ਖ਼ੂਨਦਾਨ ਕੈਂਪ ਸ਼ੁਰੂ

ਬੀਜਾ,13 ਅਗਸਤ (ਅਵਤਾਰ ਸਿੰਘ ਜੰਟੀ ਮਾਨ)-ਕਰਤਾਰ ਸਿੰਘ ਮੀਰੀ ਪੀਰੀ ਵੈੱਲਫੇਅਰ ਕਲੱਬ ਘੁਡਾਣੀ ਕਲਾਂ, ਅੰਤਰਰਾਸ਼ਟਰੀ ਭਾਈ ਕਨ੍ਹਈਆ ਸੁਸਾਇਟੀ ਵਲੋਂ ਗੁਰੂ ਕਿਰਪਾ ਪੈਰਾਮੈਡੀਕਲ ਦੇ ਸੁਖਵਿੰਦਰ ਸਿੰਘ ਤੇ ਬਾਬਾ ਤਰਲੋਚਨ ਸਿੰਘ, ਬਾਬਾ ਬਲਦੇਵ ਸਿੰਘ ਰੁਪਾਲੋਂ ਦੇ ...

ਪੂਰੀ ਖ਼ਬਰ »

ਚਾਹਲ ਦੀ ਪ੍ਰਧਾਨਗੀ ਹੇਠ ਤੇ ਗੁਰਕੀਰਤ ਦੀ ਅਗਵਾਈ ਵਿਚ ਸ਼ਹੀਦੀ ਕਾਨਫਰੰਸ ਲਈ ਮੀਟਿੰਗ

ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ)-ਕਾਂਗਰਸ ਵਲੋਂ ਗੋਆ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦਾ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੀ ਯਾਦ ਵਿੱਚ ਸ਼ਹੀਦੀ ਕਾਨਫਰੰਸ ਕੀਤੀ ਜਾ ਰਹੀ ਹੈ | ਇਸ ਸਬੰਧੀ ਅੱਜ ਲਲਹੇੜੀ ਜ਼ੋਨ ਦੀ ਮੀਟਿੰਗ ਡਾ. ...

ਪੂਰੀ ਖ਼ਬਰ »

ਚਲਦੀ ਰੇਲਗੱਡੀ 'ਚੋਂ ਡਿੱਗਣ ਕਾਰਨ ਅਣਪਛਾਤੇ ਨੌਜਵਾਨ ਦੀ ਮੌਤ

ਖੰਨਾ, 13 ਅਗਸਤ (ਮਨਜੀਤ ਸਿੰਘ ਧੀਮਾਨ)-ਸਥਾਨਕ ਰੇਲਵੇ ਸਟੇਸ਼ਨ 'ਤੇ ਚੱਲਦੀ ਟਰੇਨ ਚੋਂ ਉੱਤਰਨ ਦੀ ਕੋਸ਼ਿਸ਼ ਵਿਚ ਥੱਲੇ ਡਿਗ ਕੇ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ | ਜੀ.ਆਰ.ਪੀ ਚੌਂਕੀ ਖੰਨਾ ਦੇ ਇੰਚਾਰਜ ਏ.ਐੱਸ.ਆਈ ਕੁਲਦੀਪ ...

ਪੂਰੀ ਖ਼ਬਰ »

ਲੋਕ ਅਦਾਲਤ ਵਿਚ 63 ਮਾਮਲਿਆਂ 'ਚੋਂ 56 ਮੌਕੇ 'ਤੇ ਨਿਪਟਾਏ

ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਐੱਸ.ਡੀ.ਐਮ ਮਨਜੀਤ ਕੌਰ ਵਲੋਂ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਜਿਸ ਵਿਚ ਅੱਜ ਕੁੱਲ 63 ਮਾਮਲੇ ਪੇਸ਼ ਹੋਏ | ਜਿਨ੍ਹਾਂ ਵਿਚ ਇੰਤਕਾਲ ਮੁਤਨਾਜ਼ਾ ਦੇ 2 ਕੇਸ, ਦਫ਼ਾ 107/151 ਦੇ 11 ਅਤੇ ਇੰਤਕਾਲ ਦੇ 50 ਕੇਸ ਸ਼ਾਮਿਲ ਸਨ | ਇਨ੍ਹਾਂ ...

ਪੂਰੀ ਖ਼ਬਰ »

ਪੈਦਲ ਜਾ ਰਹੇ ਵਿਅਕਤੀ ਦਾ ਮੋਬਾਈਲ ਖੋਹ ਕੇ ਫ਼ਰਾਰ

ਖੰਨਾ, 13 ਅਗਸਤ (ਮਨਜੀਤ ਸਿੰਘ ਧੀਮਾਨ)-ਨਾਮਾਲੂਮ ਵਿਅਕਤੀਆਂ ਵਲੋਂ ਪੈਦਲ ਜਾ ਰਹੇ ਇਕ ਵਿਅਕਤੀ ਦਾ ਮੋਬਾਈਲ ਫ਼ੋਨ ਖੋਹਣ ਦੇ ਦੋਸ਼ 'ਚ ਥਾਣਾ ਸਿਟੀ ਖੰਨਾ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਹਰਵਿੰਦਰ ...

ਪੂਰੀ ਖ਼ਬਰ »

ਮਾਈਾਡ ਮੇਕਰ ਵਿਖੇ ਸਤੰਬਰ ਸੈਸ਼ਨ ਲਈ ਸਟੂਡੈਂਟ ਵੀਜ਼ੇ ਆਉਣੇ ਜਾਰੀ

ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ) - ਕੈਨੇਡਾ, ਆਸਟ੍ਰੇਲੀਆ, ਯੂ.ਐੱਸ.ਏ, ਯੂ.ਕੇ ਅਤੇ ਨਿਊਜ਼ੀਲੈਂਡ ਵਿਖੇ ਪੜ੍ਹਾਈ ਦੇ ਚਾਹਵਾਨਾਂ ਨੂੰ ਵੀਜ਼ਾ ਗਾਈਡੈਂਸ ਪ੍ਰਦਾਨ ਕਰਵਾ ਰਹੀ ਸੰਸਥਾ ਮਾਈਾਡ ਮੇਕਰ ਦੇ ਖੰਨਾ, ਬੰਗਾ ਅਤੇ ਪਟਿਆਲਾ ਸਥਿਤ ਦਫ਼ਤਰਾਂ ਵਿਚ ਸਟੱਡੀ ਪਰਮਿਟ ...

ਪੂਰੀ ਖ਼ਬਰ »

ਮੱਛੀ ਪਾਲਣ ਵਿਭਾਗ ਵਲੋਂ ਪੰਜ ਰੋਜ਼ਾ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ

ਸਮਰਾਲਾ, 13 ਅਗਸਤ (ਗੋਪਾਲ ਸੋਫਤ) - ਮੱਛੀ ਪਾਲਣ ਵਿਭਾਗ ਲੁਧਿਆਣਾ ਵਲੋਂ ਸਮਰਾਲਾ ਵਿਖੇ 'ਆਜ਼ਾਦੀ ਕਾ ਮਹਾਂਉਤਸਵ' ਅਤੇ 'ਆਤਮਾ ਸਕੀਮ' ਅਧੀਨ 8 ਤੋਂ 12 ਤੱਕ ਪੰਜ ਰੋਜਾ ਵਿਸ਼ੇਸ਼ ਮੱਛੀ ਪਾਲਣ ਸਿਖਲਾਈ ਕੈਂਪ ਲਗਾਇਆ ਗਿਆ | ਜਿਸ ਵਿਚ ਇਲਾਕੇ ਦੇ 17 ਦੇ ਕਰੀਬ ਚਾਹਵਾਨਾਂ ...

ਪੂਰੀ ਖ਼ਬਰ »

ਜੇਲ੍ਹਾਂ 'ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਸ਼ੋ੍ਰਮਣੀ ਕਮੇਟੀ ਵਲੋਂ ਰੋਸ ਮਾਰਚ

ਬੀਜਾ, 13 ਅਗਸਤ (ਅਵਤਾਰ ਸਿੰਘ ਜੰਟੀ ਮਾਨ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ...

ਪੂਰੀ ਖ਼ਬਰ »

ਹਿਊਮੈਨਟੀਜ਼ ਗਰੁੱਪ ਦਾ ਜੀ. ਐਸ. ਟੀ. ਸੰਬੰਧੀ ਸੈਮੀਨਾਰ

ਰਾੜਾ ਸਾਹਿਬ, 13 ਅਗਸਤ (ਸਰਬਜੀਤ ਸਿੰਘ ਬੋਪਾਰਾਏ)-ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ (ਰਾੜਾ ਸਾਹਿਬ) ਵਿਖੇ ਨੂੰ ਹਿਊਮੈਨਟੀਜ਼ ਗਰੁੱਪ ਦਾ ਜੀ. ਐੱਸ. ਟੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਦਾ ਸੰਚਾਲਨ ਸੰਦੀਪ ਕੌਰ ਅਤੇ ਅਲਕਾ ਬਾਤਿਸ਼ ਵਲੋਂ ...

ਪੂਰੀ ਖ਼ਬਰ »

ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੇ ਅਕਾਲੀ ਵਰਕਰਾਂ ਵਿਚ ਜੋਸ਼ ਭਰਿਆ-ਯੂਥ ਅਕਾਲੀ ਆਗੂ

ਮਲੌਦ, 13 ਅਗਸਤ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਜਰਨੈਲ ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਹਾਈਕੋਰਟ ਵਲੋਂ ਮਿਲੀ ਜ਼ਮਾਨਤ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਮੁੱਢਲੀ ਕਤਾਰ ਦੇ ਆਗੂਆਂ ਨੂੰ ਕਾਂਗਰਸੀਆਂ ਅਤੇ ਆਪ ...

ਪੂਰੀ ਖ਼ਬਰ »

ਇਤਿਹਾਸਕ ਨਗਰੀ ਬਣੀ ਟੋਇਆਂ ਦੀ ਨਗਰੀ ਪਰ ਰਾਜਨੀਤਿਕ ਆਗੂ ਦੂਸ਼ਣਬਾਜ਼ੀ ਵਿਚ ਉਲਝੇ

ਮਾਛੀਵਾੜਾ ਸਾਹਿਬ, 13 ਅਗਸਤ (ਮਨੋਜ ਕੁਮਾਰ)-ਜਿਸ ਇਤਿਹਾਸਕ ਨਗਰੀ ਦੇ ਚਰਚੇ ਕਿਸੇ ਸਮੇਂ ਫ਼ਖਰ ਵਾਲੀ ਗੱਲ ਹੁੰਦੀ ਸੀ | ਅੱਜ ਉਹੀ ਨਗਰੀ ਆਪਣਾ ਵਜੂਦ ਸੰਭਾਲ਼ਨ ਲਈ ਦਿਨ ਰਾਤ ਸੰਘਰਸ਼ ਵਿਚ ਉਲਝ ਕੇ ਰਹਿ ਗਈ ਹੈ | ਪੂਰੇ ਸ਼ਹਿਰ ਦੇ 15 ਵਾਰਡਾਂ ਵਿਚ ਹਜ਼ਾਰਾਂ ਦੀ ਗਿਣਤੀ ਦੇ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਕੈਂਪਾਂ ਦਾ ਜਨਤਾ ਨੂੰ ਲਾਭ ਉਠਾਉਣਾ ਚਾਹੀਦਾ ਹੈ-ਅਮਰ ਸਿੰਘ ਐਮ. ਏ.

ਜੌੜੇਪੁਲ ਜਰਗ, 13 ਅਗਸਤ (ਪਾਲਾ ਰਾਜੇਵਾਲੀਆ)- 'ਸਮਾਜ ਸੇਵੀ ਸੰਸਥਾਵਾਂ ਜਾਂ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵਲੋਂ ਲਗਾਏ ਜਾਂਦੇ ਵੱਖ ਵੱਖ ਬਿਮਾਰੀਆਂ ਦੇ ਮੁਫ਼ਤ ਮੈਡੀਕਲ ਕੈਂਪਾਂ 'ਚ ਸ਼ਿਰਕਤ ਕਰ ਕੇ ਲੋਕਾਂ ਨੂੰ ਇਹਨਾਂ ਦਾ ਲਾਭ ਉਠਾਉਣਾ ਚਾਹੀਦਾ ਹੈ |' ...

ਪੂਰੀ ਖ਼ਬਰ »

ਚੇਅਰਮੈਨ ਜੰਡਾਲੀ ਨੇ ਲੰਪੀ ਸਕਿਨ ਡਿਜ਼ੀਜ ਨਾਲ ਮਿ੍ਤਕ ਪਸ਼ੂਆਂ ਦੇ ਮੁਆਵਜ਼ੇ ਲਈ ਕੇਂਦਰੀ ਮੰਤਰੀਆਂ ਨਾਲ ਕੀਤੀ ਮੁਲਾਕਾਤ

ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ)-ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿਚ ਗੰਭੀਰ ਹੁੰਦੀ ਜਾ ਰਹੀ ਪਸ਼ੂਆਂ ਦੀ ਫੈਲੀ ਲੰਪੀ ਸਕਿਨ ਡਿਜ਼ੀਜ 'ਤੇ ਕਾਬੂ ਪਾਉਣ ਲਈ ਅੱਜ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਵਲੋਂ ਲੁਧਿਆਣਾ ਸਰਕਟ ...

ਪੂਰੀ ਖ਼ਬਰ »

ਸਾਰੇ ਧਰਮ ਸਾਨੂੰ ਸਰਬ-ਸਾਂਝੀਵਾਲਤਾ ਤੇ ਸਿੱਖਿਆਵਾਂ ਦਾ ਉਪਦੇਸ਼ ਦਿੰਦੇ ਹਨ-ਭਾਈ ਭੌਰਲਾ

ਬੀਜਾ, 13 ਅਗਸਤ (ਕਸ਼ਮੀਰ ਸਿੰਘ ਬਗਲੀ)-'ਸਾਰੇ ਧਰਮ ਸਾਨੂੰ ਸਰਬ-ਸਾਂਝੀਵਾਲਤਾ ਦਾ ਸਾਂਝਾ ਅਤੇ ਮਹੱਤਵਪੂਰਨ ਸਿੱਖਿਆਵਾਂ ਵਾਲਾ ਉਪਦੇਸ਼ ਦਿੰਦੇ ਹਨ | ਇਸ ਲਈ ਸਾਨੂੰ ਹਮੇਸ਼ਾ ਹਰ ਧਰਮ ਦੇ ਸਤਿਕਾਰ ਲਈ ਸੱਚੀ-ਸੁੱਚੀ ਸ਼ਰਧਾ ਤੇ ਸੇਵਾ ਨਿਭਾਉਣ ਨੂੰ ਪਹਿਲ ਦੇਣੀ ਚਾਹੀਦੀ ...

ਪੂਰੀ ਖ਼ਬਰ »

ਐੱਸ. ਕੇ. ਐੱਸ. ਪਬਲਿਕ ਸਕੂਲ ਨੀਲੋਂ ਵਿਖੇ 76ਵਾਂ ਆਜ਼ਾਦੀ ਦਿਵਸ ਮਨਾਇਆ

ਸਮਰਾਲਾ, 13 ਅਗਸਤ (ਗੋਪਾਲ ਸੋਫਤ)-ਇਸ ਇਲਾਕੇ ਦੀ ਉੱਘੀ ਵਿੱਦਿਅਕ ਸੰਸਥਾ ਐੱਸ.ਕੇ.ਐੱਸ ਪਬਲਿਕ ਸਕੂਲ ਨੀਲੋਂ ਵਿਖੇ 76ਵਾਂ ਆਜ਼ਾਦੀ ਦਿਵਸ ਮਨਾਇਆ ਗਿਆ ¢ ਇਸ ਮੌਕੇ ਸਕੂਲ ਦੇ ਪਿ੍ੰਸੀਪਲ ਜਸਵੀਰ ਕੌਰ ਮਾਨ ਵਲੋਂ ਦੇਸ਼ ਦੇ ਰਾਸ਼ਟਰੀ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰਹੇਗਾ-ਖ਼ਾਲਸਾ

ਜੌੜੇਪੁਲ ਜਰਗ, 13 ਅਗਸਤ (ਪਾਲਾ ਰਾਜੇਵਾਲੀਆ)-'30-30 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਸਿੱਖ ਕੌਮ ਦੇ ਮਹਾਨ ਸੂਰਬੀਰਾਂ ਦੀ ਰਿਹਾਈ ਲਈ ਹਰ ਸੰਘਰਸ਼ ਵਿੱਢਾਂਗੇ, ਭਾਵੇਂ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ, ਪਰ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਕੇ ਹੀ ਦਮ ਲਵਾਂਗੇ |' ਇਹ ...

ਪੂਰੀ ਖ਼ਬਰ »

ਅਕੈਡਮੀ ਅਹਿਮ ਪ੍ਰਾਪਤੀਆਂ ਕਰ ਰਹੀ ਹੈ-ਪ੍ਰੀਤ ਕਮਲ

ਜੌੜੇਪੁਲ ਜਰਗ, 13 ਅਗਸਤ (ਪਾਲਾ ਰਾਜੇਵਾਲੀਆ)- ਪੀ. ਕੇ. ਅਕੈਡਮੀ ਰੌਣੀ ਦੇ ਮੁਖੀ ਪ੍ਰੀਤ ਕਮਲ ਨੇ ਰੌਣੀ ਵਿਖੇ ਪੈੱ੍ਰਸ ਮਿਲਣੀ ਦੌਰਾਨ ਕਿਹਾ ਕਿ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਆਈਲੈਟਸ ਵਿਚ ਅਹਿਮ ਮੱਲ੍ਹਾਂ ਮਾਰੀਆਂ | ਕਈ ਵਿਦਿਆਰਥੀਆਂ ਨੇ ਤਾਂ ਰਾਈਟਿੰਗ ਤੇ ...

ਪੂਰੀ ਖ਼ਬਰ »

ਬੋਪਾਰਾਏ ਆਟੋਮੈਟਿਕ ਮੋਟਰ ਸਟਾਰਟਰ ਗੁਣਵੱਤਾ ਸਦਕਾ ਅੱਜ ਭਾਰਤ 'ਚ ਗਾਹਕਾਂ ਦੀ ਬਣਿਆ ਹੋਇਆ ਹੈ ਪਹਿਲੀ ਪਸੰਦ

ਬੀਜਾ 13 ਅਗਸਤ (ਕਸ਼ਮੀਰਾ ਸਿੰਘ ਬਗਲੀ)-ਬੋਪਾਰਾਏ ਇਲੈਕਟ੍ਰੀਕਲਜ ਅਤੇ ਇਲੈਕਟ੍ਰੋਨਿਸ ਪਾਇਲ(ਖੰਨਾ) ਦੇ ਐਮ. ਡੀ. ਤੇ ਉੱਘੇ ਸਮਾਜ ਸੇਵਕ ਇੰਜ. ਜਗਦੇਵ ਸਿੰਘ ਬੋਪਾਰਾਏ ਵਲੋਂ ਉੱਚ ਦਰਜੇ ਤੇ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਬੋਪਾਰਾਏ ਮੋਟਰ ਸਟਾਰਟਰ ਅੱਜ ਸੂਬੇ ਵਿੱਚ ...

ਪੂਰੀ ਖ਼ਬਰ »

ਭਾ. ਕਿ. ਯੂ. ਏਕਤਾ ਉਗਰਾਹਾਂ ਨੇ ਵਿਧਾਇਕ ਗਿਆਸਪੁਰਾ ਨੂੰ ਦਿੱਤਾ ਮੰਗ ਪੱਤਰ

ਪਾਇਲ, 13 ਅਗਸਤ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਰੋਡ ਸੰਘਰਸ਼ ਯੂਨੀਅਨ ਵਲੋਂ ਭਾਰਤਮਾਲਾ ਯੋਜਨਾ ਅਧੀਨ ਜਬਰੀ ਜ਼ਮੀਨਾਂ ਐਕਵਾਇਰ ਕਰਨ ਦੇ ਵਿਰੋਧ ਵਿਚ ਚੱਲ ਰਹੇ ਧਰਨੇ ਕੋਟ ਆਗਾਂ ਵਿਖੇ ਮੁਹਿੰਮ ਨੂੰ ਤੇਜ਼ ਕਰਦਿਆਂ ...

ਪੂਰੀ ਖ਼ਬਰ »

ਸੰਤ ਆਸ਼ਰਮ ਧਬਲਾਨ ਵਿਖੇ ਬਰਸੀ ਸਮਾਗਮਾਂ ਦੀ ਰੂਪ ਰੇਖਾ ਲਈ ਮੀਟਿੰਗਾਂ ਜਲਦੀ-ਬਾਬਾ ਰੌਸ਼ਨ ਸਿੰਘ

ਜੌੜੇਪੁਲ ਜਰਗ, 13 ਅਗਸਤ (ਪਾਲਾ ਰਾਜੇਵਾਲੀਆ)-20ਵੀਂ ਸਦੀ ਦੇ ਮਹਾਨ ਯੁੱਗ ਪੁਰਸ਼ ਅਤੇ ਰਾੜਾ ਸਾਹਿਬ ਸੰਪਰਦਾ ਦੇ ਬਾਨੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਤਪ ਅਸਥਾਨ ਸੰਤ ਆਸ਼ਰਮ ਧਬਲਾਨ ਵਿਖੇ ਅੱਜ ਆਸ਼ਰਮ ਦੇ ਮੁੱਖ ਸੇਵਾਦਾਰ ਬਾਬਾ ਰੌਸ਼ਨ ਸਿੰਘ ਅਤੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਮੀਟਿੰਗ 'ਚ ਕਮੇਟੀ ਬਣਾਈ

ਸਮਰਾਲਾ, 13 ਅਗਸਤ (ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪਿੰਡ ਖੱਟਰਾਂ ਦੀ 21 ਮੈਂਬਰੀ ਇਕਾਈ ਦੀ ਮੀਟਿੰਗ ਪਰਮਿੰਦਰ ਸਿੰਘ ਪਾਲਮਾਜਰਾ ਸੂਬਾ ਜਰਨਲ ਸਕੱਤਰ, ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ, ਗੁਰਸੇਵਕ ਸਿੰਘ ਬਲਾਕ ਪ੍ਰਧਾਨ, ਰਣਧੀਰ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦਾ ਜੋੜ ਮੇਲੇ ਦੇ ਦੂਸਰੇ ਦਿਨ ਵੀ ਵੱਡੀ ਤਾਦਾਦ ਵਿਚ ਸੰਗਤਾਂ ਨਤਮਸਤਕ

ਬੀਜਾ, 13 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦਾ ਸਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਵੀ ਸੰਗਤਾਂ ਨੇ ਹਾਜ਼ਰੀ ਭਰੀ ¢ ਗੁਰੂ ਘਰ ਦੇ ਪ੍ਰਬੰਧਕਾਂ ਨੇ ਸੰਗਤਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX