ਤਾਜਾ ਖ਼ਬਰਾਂ


ਦੁਬਈ ਤੋਂ ਅੰਮ੍ਰਿਤਸਰ ਪੁੱਜੀ ਉਡਾਣ ਦੇ ਕਰੀਬ 50 ਯਾਤਰੀਆਂ ਦਾ ਸਮਾਨ ਗਾਇਬ ਹੋਣ 'ਤੇ ਯਾਤਰੀਆਂ ਵਲੋਂ ਹੰਗਾਮਾ
. . .  35 minutes ago
ਰਾਜਾਸਾਂਸੀ, 7 ਅਕਤੂਬਰ (ਹਰਦੀਪ ਸਿੰਘ ਖੀਵਾ)-ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੀ ਸਪਾਈਸ ਜੈੱਟ ਦੀ ਉਡਾਣ ਦੇ ਯਾਤਰੀਆਂ ਨੇ ਸਵੇਰੇ ਹਵਾਈ ਅੱਡੇ 'ਤੇ ਉਤਰਦਿਆਂ ਹੀ ਹੰਗਾਮਾ ਮਚਾਇਆ, ਕਿਉਂਕਿ ਕਰੀਬ 50 ਯਾਤਰੀਆਂ...
ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਆਨੰਦ ਕਾਰਜ ਦੀ ਰਸਮ ਸ਼ੁਰੂ
. . .  33 minutes ago
ਸੰਗਰੂਰ, 7 ਅਕਤੁਬਰ (ਧੀਰਜ ਪਸ਼ੋਰੀਆ)-ਅੱਜ ਹਮਸਫ਼ਰ ਹੋਣ ਜਾ ਰਹੇ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਮਨਦੀਪ ਸਿੰਘ ਲੱਖੇਵਾਲ ਦੇ ਆਨੰਦ ਕਾਰਜ ਦੀ ਰਸਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਰੋੜੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਹੋ...
ਦਿੱਲੀ ਆਬਕਾਰੀ ਨੀਤੀ ਮਾਮਲੇ ਦੇ ਸੰਬੰਧ ਵਿਚ ਈ.ਡੀ. ਵਲੋਂ ਦਿੱਲੀ ਅਤੇ ਪੰਜਾਬ 'ਚ ਤਿੰਨ ਦਰਜਨ ਥਾਵਾਂ 'ਤੇ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 7 ਅਕਤੂਬਰ-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਿੱਲੀ ਆਬਕਾਰੀ ਨੀਤੀ ਮਾਮਲੇ ਦੇ ਸੰਬੰਧ ਵਿਚ ਦਿੱਲੀ ਅਤੇ ਪੰਜਾਬ ਵਿਚ ਕਰੀਬ ਤਿੰਨ ਦਰਜਨ ਸਥਾਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1997 ਨਵੇਂ ਮਾਮਲੇ
. . .  about 1 hour ago
ਨਵੀਂ ਦਿੱਲੀ, 7 ਅਕਤੂਬਰ-ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1997 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 30,362 ਹੋ...
ਨਹੀਂ ਰਹੇ ਪ੍ਰਸਿੱਧ ਅਦਾਕਾਰ ਅਰੁਣ ਬਾਲੀ, 79 ਸਾਲ ਦੀ ਉਮਰ 'ਚ ਹੋਇਆ ਦਿਹਾਂਤ
. . .  about 1 hour ago
ਮੁੰਬਈ, 7 ਅਕਤੂਬਰ-ਦਿੱਗਜ਼ ਅਦਾਕਾਰ ਅਰੁਣ ਬਾਲੀ ਦਾ 79 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਵੀਰ ਜ਼ਾਰਾ, ਲਗੇ ਰਹੋ ਮੁੰਨਾ ਭਾਈ ਸਮੇਤ ਕਈ ਫ਼ਿਲਮਾਂ ਅਤੇ ਨਾਟਕਾਂ 'ਚ ਕੰਮ ਕਰਨ ਵਾਲੇ ਅਰੁਣ ਬਾਲੀ ਨੇ ਮੁੰਬਈ 'ਚ ਆਖ਼ਰੀ ਸਾਹ...
ਅੱਜ ਵਿਆਹ ਦੇ ਬੰਧਨ 'ਚ ਬੱਝੇਗੀ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ
. . .  43 minutes ago
ਸੰਗਰੂਰ, 7 ਅਕਤੂਬਰ-ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਵਿਆਹ ਅੱਜ ਹੋਣ ਜਾ ਰਿਹਾ ਹੈ।'ਆਪ' ਦੇ ਜ਼ਿਲ੍ਹਾ ਮੀਡੀਆ ਇੰਚਾਰਜ ਮਨਦੀਪ ਸਿੰਘ ਲੱਖੋਵਾਲ ਨਰਿੰਦਰ ਕੌਰ ਭਰਾਜ ਦੇ ਹਮਸਫ਼ਰ...
ਹਰਿਆਣਾ ਕਮੇਟੀ ਦੇ ਫ਼ੈਸਲੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵਲੋਂ ਰੋਸ ਮਾਰਚ ਅੱਜ
. . .  about 2 hours ago
ਅੰਮ੍ਰਿਤਸਰ, 7 ਅਕਤੂਬਰ-ਸੁਪਰੀਮ ਕੋਰਟ ਵਲੋਂ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਦਿੱਤੇ ਗਏ ਫ਼ੈਸਲੇ ਖ਼ਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਬਾਲਾ...
ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' 30ਵੇਂ ਦਿਨ 'ਚ ਦਾਖ਼ਲ
. . .  about 2 hours ago
ਬੈਂਗਲੁਰੂ, 7 ਅਕਤੂਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 30ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੇ 30ਵੇਂ ਦਿਨ ਦੀ ਸ਼ੁਰੂਆਤ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੇ ਕੇ ਮੱਲੇਨਹੱਲੀ ਤੋਂ ਕੀਤੀ। ਇਸ ਦੌਰਾਨ ਉਨ੍ਹਾਂ ਸਥਾਨਕ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ 9 ਦੌੜਾਂ ਨਾਲ ਹਰਾਇਆ ਭਾਰਤ ਨੂੰ
. . .  1 day ago
ਯੂਰਪ ਵਿਚ ਊਰਜਾ ਸੰਕਟ ਰੂਸ-ਯੂਕਰੇਨ ਸੰਘਰਸ਼ ਦਾ ਨਤੀਜਾ ਹੈ - ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ
. . .  1 day ago
ਫਰਜ਼ੀ ਮੁੱਠਭੇੜ ਕਰ ਕੇ ਦੋ ਭਰਾਵਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਅਤੇ ਅਕਾਲੀ ਆਗੂ ਦੋਸ਼ੀ ਕਰਾਰ ,10 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ
. . .  1 day ago
ਲੁਧਿਆਣਾ , 6 ਅਕਤੂਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿਚ ਅੱਠ ਸਾਲ ਪਹਿਲਾਂ ਪੁਲਿਸ ਵਲੋਂ ਫਰਜ਼ੀ ਮੁੱਠਭੇੜ ਕਰਕੇ ਦੋ ਦਲਿਤ ਭਰਾਵਾਂ ਦੀ ...
ਨਿਪਾਲ ਦੇ ਬਾਰਾ ਜ਼ਿਲ੍ਹੇ ਵਿਚ ਬੱਸ ਹਾਦਸੇ ਵਿਚ 16 ਲੋਕਾਂ ਦੀ ਮੌਤ
. . .  1 day ago
ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 40 ਓਵਰਾਂ ਚ ਜਿੱਤਣ ਲਈ ਦਿੱਤਾ 250 ਦੌੜਾਂ ਦਾ ਟੀਚਾ
. . .  1 day ago
ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਮੀਤ ਹੇਅਰ, ਵਿਧਾਇਕ ਪੰਡੋਰੀ ਨੇ ਸ਼ੁਰੂ ਕਰਵਾਈ ਝੋਨੇ ਦੀ ਖ਼ਰੀਦ
. . .  1 day ago
ਮਹਿਲ ਕਲਾਂ,6 ਅਕਤੂਬਰ (ਅਵਤਾਰ ਸਿੰਘ ਅਣਖੀ)-ਅਨਾਜ ਮੰਡੀ ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਝੋਨੇ ਦੀ ਖ਼ਰੀਦ ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਅੰਦਰ 15 ਅਕਤੂਬਰ ਤੋਂ ਪਸ਼ੂ ਮੇਲਾ ਲਗਾਉਣ ਦਾ ਐਲਾਨ
. . .  1 day ago
ਦਿੱਲੀ ਦੇ ਐਲ.ਜੀ. ਨੇ ਕੇਜਰੀਵਾਲ ਸਰਕਾਰ ਨੂੰ ਦੀਵਾਲੀ ਤੋਂ ਪਹਿਲਾਂ ਦਲਿਤ ਸਫਾਈ ਕਰਮਚਾਰੀਆਂ ਦੇ ਸਾਰੇ ਬਕਾਏ ਦਾ ਭੁਗਤਾਨ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਪਠਾਨਕੋਟ : ਘਰਾਂ, ਰੇਲਵੇ ਸਟੇਸ਼ਨਾਂ, ਵਾਹਨਾਂ ਦੀਆਂ ਕੰਧਾਂ 'ਤੇ ਲਾਪਤਾ ਭਾਜਪਾ ਸੰਸਦ ਸੰਨੀ ਦਿਓਲ ਦੇ ਚਿਪਕਾਏ ਗਏ ਪੋਸਟਰ
. . .  1 day ago
ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਬੈਂਸ ਦੀ ਵੱਡੀ ਕਾਰਵਾਈ, ਜੇਲ੍ਹ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ
. . .  1 day ago
ਚੰਡੀਗੜ੍ਹ ,6 ਅਕਤੂਬਰ-ਰਾਜਿੰਦਰਾ ਹਸਪਤਾਲ 'ਚੋਂ ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੀ ਵੱਡੀ ਕਾਰਵਾਈ ਕਰਦਿਆਂ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ ...
ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 80 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 16 ਕਿੱਲੋ ਉੱਚ ਗੁਣਵੱਤਾ ਵਾਲੀ ਹੈਰੋਇਨ ਬਰਾਮਦ
. . .  1 day ago
ਜਿੰਨਾ ਐਲ.ਜੀ. ਸਾਹਿਬ ਮੈਨੂੰ ਰੋਜ਼ ਝਿੜਕਦੇ ਹਨ, ਓਨਾ ਤਾਂ ਮੇਰੀ ਪਤਨੀ ਵੀ ਮੈਨੂੰ ਨਹੀਂ ਝਿੜਕਦੀ - ਅਰਵਿੰਦ ਕੇਜਰੀਵਾਲ
. . .  1 day ago
ਦਿੱਲੀ ਕਸਟਮਜ਼ ਨੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਤੋਂ ਲਗਭਗ 28 ਕਰੋੜ ਰੁਪਏ ਦੀਆਂ ਸੱਤ ਮਹਿੰਗੀਆਂ ਘੜੀਆਂ ਕੀਤੀਆਂ ਜ਼ਬਤ
. . .  1 day ago
ਫ੍ਰੈਂਚ ਲੇਖਕ ਐਨੀ ਅਰਨੌਕਸ ਨੂੰ ਸਾਹਿਤ ਵਿਚ ਦਿੱਤਾ ਗਿਆ ਨੋਬਲ ਪੁਰਸਕਾਰ
. . .  1 day ago
6 ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਸਾਹਮਣੇ ਦਿੱਤਾ ਧਰਨਾ
. . .  1 day ago
ਪਟਿਆਲਾ , 6 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ )- ਕਿਸਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਪੰਜ ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਨੇ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਸਾਹਮਣੇ ਸਾਂਝੇ ਤੌਰ ’ਤੇ ਧਰਨਾ ...
IND vs SA, 1st ODI:ਭਾਰਤ ਨੇ ਟਾਸ ਜਿੱਤ ਕੇ ਕੀਤਾ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ
. . .  1 day ago
ਮੁੰਬਈ, 6 ਅਕਤੂਬਰ- ਆਖ਼ਿਰਕਾਰ 2 ਘੰਟੇ ਤੋਂ ਵਧ ਦੀ ਦੇਰੀ ਤੋਂ ਬਾਅਦ ਟਾਸ ਹੋ ਗਿਆ ਹੈ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ 'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ

ਜਲੰਧਰ

'ਆਪ' ਵਿਧਾਇਕਾਂ ਦੀ ਹਾਜ਼ਰੀ 'ਚ ਉੱਠਿਆ ਜੀ.ਐਸ.ਟੀ. ਵਿਭਾਗ ਦੇ ਛਾਪਿਆਂ ਦਾ ਮੁੱਦਾ

ਸ਼ਿਵ ਸ਼ਰਮਾ
ਜਲੰਧਰ, 13 ਅਗਸਤ - ਸਨਅਤਕਾਰਾਂ, ਕਾਰੋਬਾਰੀਆਂ ਦੀ ਮੋਹਰੀ ਜਥੇਬੰਦੀ ਯੂਨਾਈਟਿਡ ਫੋਰਮ ਆਫ਼ ਇੰਡਸਟਰੀ ਐਂਡ ਟਰੇਡ ਵੱਲੋਂ ਸਰਬ ਮਲਟੀਪਲੈਕਸ ਵਿਚ 'ਆਪ' ਵਿਧਾਇਕਾਂ ਤੇ ਆਗੂਆਂ ਨਾਲ ਕਰਵਾਈ ਗਈ ਮੀਟਿੰਗ ਵਿਚ ਜੀ.ਐੱਸ. ਟੀ. ਵਿਭਾਗ ਵੱਲੋਂ ਮਾਰੇ ਜਾ ਰਹੇ ਛਾਪਿਆਂ ਦਾ ਹੀ ਮੁੱਦਾ ਛਾਇਆ ਰਿਹਾ | ਕੁਝ ਦਿਨਾਂ ਤੋਂ ਵਿਭਾਗ ਵੱਲੋਂ ਮਾਰੇ ਜਾ ਰਹੇ ਛਾਪਿਆਂ ਨੂੰ ਲੈ ਕੇ ਸ਼ਹਿਰ ਭਰ ਦੇ ਕਾਰੋਬਾਰੀ ਖੇਤਰ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਕਈ ਕਾਰੋਬਾਰੀ ਆਗੂਆਂ ਨੇ ਛਾਪਿਆਂ ਨੂੰ ਕਾਰੋਬਾਰ ਲਈ ਖ਼ਤਰਾ ਦੱਸਿਆ ਕਿ ਇਸ ਵੇਲੇ ਮੰਦੀ ਦੇ ਦੌਰ ਵਿਚ ਮਾਰੇ ਜਾ ਰਹੇ ਛਾਪਿਆਂ ਨਾਲ ਕਾਰੋਬਾਰ ਨੂੰ ਨੁਕਸਾਨ ਪੁੱਜ ਸਕਦਾ ਹੈ | ਮੀਟਿੰਗ ਵਿਚ 'ਆਪ' ਸਕੱਤਰ ਰਾਜਵਿੰਦਰ ਕੌਰ, ਵਿਧਾਇਕ ਰਮਨ ਅਰੋੜਾ, ਸ਼ੀਤਲ ਅੰਗੁਰਾਲ, ਬਲਕਾਰ ਸਿੰਘ, ਇੰਦਰਜੀਤ ਕੌਰ ਮਾਣ, ਦੀਪਕ ਬਾਲੀ, ਦਿਨੇਸ਼ ਢਲ, ਸੁਰਿੰਦਰ ਸਿੰਘ ਸੋਢੀ, ਮੰਗਲ ਸਿੰਘ, ਸੁਭਾਸ਼ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ | ਖੇਡ ਸਨਅਤਕਾਰ ਆਗੂ ਰਵਿੰਦਰ ਧੀਰ ਨੇ ਸਭ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਇਨ੍ਹਾਂ ਛਾਪਿਆਂ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਜੀ. ਐੱਸ. ਟੀ. ਵਿਭਾਗ ਅਤੇ ਮੋਬਾਈਲ ਵਿੰਗ ਨੂੰ ਮਹੀਨੇ ਵਿਚ ਛਾਪੇ ਮਾਰਨ ਦੇ ਟੀਚੇ ਦਿੱਤੇ ਗਏ ਹਨ ਤੇ ਇਸ ਹਿਸਾਬ ਨਾਲ ਰੋਜ਼ਾਨਾ 5 ਛਾਪੇ ਮਾਰੇ ਜਾਇਆ ਕਰਨਗੇ | ਧੀਰ ਨੇ ਕਿਹਾ ਕਿ ਕੇਂਦਰ ਵੱਲੋਂ ਜੀ. ਐੱਸ. ਟੀ. ਦਾ ਮੁਆਵਜ਼ਾ ਬੰਦ ਹੋਣ ਤੋਂ ਬਾਅਦ ਹੁਣ ਕਾਰੋਬਾਰੀਆਂ ਨੂੰ ਪ੍ਰੇਸ਼ਾਨ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ | ਚੋਣਾਂ ਤੋਂ ਪਹਿਲਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਇੰਸਪੈੱਕਟਰੀ ਰਾਜ ਖ਼ਤਮ ਹੋ ਜਾਵੇਗਾ ਪਰ ਉਲਟਾ ਕਾਰੋਬਾਰੀਆਂ ਨੂੰ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ | ਤੰਗ ਨਾ ਕਰਨ ਦੀਆਂ ਗਰੰਟੀਆਂ ਗੁਜਰਾਤ ਵਿਚ ਵੀ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਫੋਕਲ ਪੁਆਇੰਟ ਐਕਸਟੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਨੇ ਕਿਹਾ ਕਿ 'ਆਪ' ਨੇ ਚੋਣਾਂ ਤੋਂ ਪਹਿਲਾਂ ਫੋਕਲ ਪੁਆਇੰਟ ਦੇ ਸਨਅਤਕਾਰਾਂ ਦੇ ਉੱਪਰ ਕਈ ਸਾਲਾਂ ਤੋਂ ਵਾਧੂ ਪਈਆਂ ਕਰੋੜਾਂ ਦੀਆਂ ਰਕਮਾਂ ਵਸੂਲਣ ਦਾ ਕੰਮ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਤਾਂ ਇਸ ਇਨਹਾਂਸਮੈਂਟ ਨੂੰ ਖ਼ਤਮ ਕਰਨ ਲਈ 'ਆਪ' ਸਰਕਾਰ ਨੂੰ ਵਾਅਦਾ ਪੂਰਾ ਕਰਨਾ ਚਾਹੀਦਾ ਹੈ | ਫਗਵਾੜਾ ਗੇਟ ਐਸੋਸੀਏਸ਼ਨ ਦੇ ਆਗੂ ਬਲਜੀਤ ਸਿੰਘ ਆਹਲੂਵਾਲੀਆ ਨੇ ਛਾਪਿਆਂ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਵਿਭਾਗ ਨੂੰ ਕਾਰੋਬਾਰੀਆਂ ਨੂੰ ਤੰਗ ਕਰਨ ਦੀ ਜਗ੍ਹਾ ਬੋਗਸ ਬਿਲਿੰਗ ਵਾਲਿਆਂ 'ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ | ਉਨ੍ਹਾਂ ਨੇ ਆਗਾਹ ਕੀਤਾ ਕਿ ਜੇਕਰ ਬੇਲੋੜੇ ਛਾਪੇ ਮਾਰਨ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਕਾਰੋਬਾਰੀਆਂ ਤੇ ਵਿਭਾਗ ਦੇ ਅਫ਼ਸਰਾਂ ਵਿਚ ਟਕਰਾਅ ਖੜ੍ਹਾ ਹੋ ਸਕਦਾ ਹੈ | ਮਸਲੇ ਹੱਲ ਕਰਨ ਲਈ ਇਕ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ | ਪ੍ਰਸਿੱਧ ਸਨਅਤਕਾਰ ਆਗੂ ਸ਼ਰਦ ਅਗਰਵਾਲ ਨੇ ਮੰਚ ਸੰਚਾਲਨ ਕੀਤਾ ਤੇ ਉਨ੍ਹਾਂ ਨੇ ਸਨਅਤਕਾਰ ਜਥੇਬੰਦੀਆਂ ਦੇ ਮਸਲੇ ਵੀ ਉਠਾਏ | ਗਦਈਪੁਰ ਸਨਅਤਕਾਰ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਭਸੀਨ ਨੇ ਗਦਈਪੁਰ ਦੀਆਂ ਸੜਕਾਂ ਦਾ ਮਸਲਾ ਉਠਾ ਕੇ ਹੱਲ ਕਰਨ ਦੀ ਮੰਗ ਕੀਤੀ | ਇਸ ਮੌਕੇ ਵਿਜੇ ਧੀਰ, ਪ੍ਰਵੀਨ ਅਨੰਦ, ਪ੍ਰੇਮ ਉੱਪਲ, ਅਜੇ ਨਈਅਰ, ਗੌਰਵ ਸਲਗੋਤਰਾ, ਰਜਿੰਦਰ ਚਤਰਥ, ਨਵੀਨ ਪੁਰੀ, ਸਾਹਿਲ ਬੇਦੀ, ਉਮੇਸ਼ ਮਹਿੰਦਰੂ, ਰਜਿੰਦਰ ਚਤਰਥ, ਜੁਆਏ ਮਲਿਕ, ਅਮਿੱਤ ਸਹਿਗਲ, ਸੰਜੀਵ ਮਹਾਜਨ ਤੇ ਹੋਰ ਹਾਜ਼ਰ ਸਨ |

ਚੱਪਲ ਸਨਅਤ ਨੂੰ ਬੀ. ਆਈ. ਐੱਸ. ਤੋਂ ਕੱਢਿਆ ਬਾਹਰ

ਜਲੰਧਰ ਰਬੜ ਗੁਡਸ ਤੇ ਮੈਨੂੰਫੈਕਚਰਜ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ ਜਿਸ ਨੇ ਡੇਢ ਸਾਲ ਪਹਿਲਾਂ ਬੀ. ਆਈ. ਐੱਸ. ਦੇ ਨਵੇਂ ਨਿਯਮਾਂ ਵਿਚੋਂ ਚੱਪਲ ਸਨਅਤ ਨੂੰ ਸ਼ਾਮਿਲ ਕਰ ਲਿਆ ਸੀ | ਇਸ ਬਾਰੇ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਸ਼ਰਨ ਸਿੰਘ ...

ਪੂਰੀ ਖ਼ਬਰ »

ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨੇ ਵੱਖ-ਵੱਖ ਖੇਤਰਾਂ 'ਚ ਕੱਢਿਆ ਫਲੈਗ ਮਾਰਚ

ਐੱਮ. ਐੱਸ. ਲੋਹੀਆ ਜਲੰਧਰ, 13 ਅਗਸਤ - 75ਵੇਂ ਆਜ਼ਾਦੀ ਦਿਵਸ ਮੌਕੇ ਸ਼ਹਿਰ 'ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਜਿੱਥੇ ਚੌਕਸੀ ਵਧਾਈ ਗਈ ਹੈ ਉੱਥੇ ਸ਼ਹਿਰ ਵਾਸੀਆਂ 'ਚ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ਼ ਦਿ੍ੜ ਕਰਨ ਲਈ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਵਲੋਂ ਪੁਲਿਸ ...

ਪੂਰੀ ਖ਼ਬਰ »

ਹਰ ਘਰ ਤਿਰੰਗਾ ਦਾ ਮੰਤਵ ਆਪਸੀ ਭਾਈਚਾਰਕ ਏਕਤਾ ਦੀ ਮਜ਼ਬੂਤੀ-ਮਨਜੀਤ ਬਾਲੀ

ਜਲੰਧਰ ਛਾਉਣੀ, 13 ਅਗਸਤ (ਪਵਨ ਖਰਬੰਦਾ)- ਅਜ਼ਾਦੀ ਦਾ ਅਮਿਝਤ ਮਹਾਂ ਉਤਸਵ ਹਰ ਘਰ ਤਿਰੰਗਾ ਯਾਤਰਾ ਅੱਜ ਜੋਗੀ ਤੱਲ੍ਹਣ ਪ੍ਰਧਾਨ ਭਾਜਪਾ ਮੰਡਲ ਪਤਾਰਾ ਵਲੋਂ ਡਾ: ਅੰਬੇਡਕਰ ਫਾਊਾਡੇਸ਼ਨ ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ...

ਪੂਰੀ ਖ਼ਬਰ »

ਲਾਂਬੜਾ 'ਚ ਪੁਲਿਸ ਦੇ ਫਲੈਗ ਮਾਰਚ ਉਪਰੰਤ ਇੰਜੀਨੀਅਰ ਤੋਂ ਮੋਬਾਈਲ ਖੋਹ ਕੇ ਫ਼ਰਾਰ ਹੋਏ ਲੁਟੇਰੇ

ਲਾਂਬੜਾ, 13 ਅਗਸਤ (ਪਰਮੀਤ ਗੁਪਤਾ)- ਥਾਣਾ ਲਾਂਬੜਾ ਅਧੀਨ ਪੈਂਦੇ ਇਲਾਕੇ ਵਿਚ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮੰਤਵ ਨਾਲ ਪੰਜਾਬ ਪੁਲਿਸ ਤੇ ਪੈਰਾ-ਮਿਲਟਰੀ ਫੋਰਸ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਦੇਖ-ਰੇਖ ਹੇਠ ...

ਪੂਰੀ ਖ਼ਬਰ »

ਐਕਸ਼ਨ ਤੇ ਡਰਾਮੇ ਦਾ ਸੁਮੇਲ ਹੈ 'ਫ਼ਿਲਮ ਬਾਈ ਜੀ ਕੁੱਟਣਗੇ'-ਉਪਾਸਨਾ ਸਿੰਘ

ਜਲੰਧਰ, 13 ਅਗਸਤ (ਹਰਵਿੰਦਰ ਸਿੰਘ ਫੁੱਲ)- ਬਹ-ਚਰਚਿਤ ਪੰਜਾਬੀ ਫਿਲਮ 'ਬਾਈ ਜੀ ਕੁੱਟਣਗੇ' ਦੇ ਪ੍ਰਚਾਰ ਲਈ ਪ੍ਰਮੁੱਖ ਕਲਾਕਾਰਾਂ ਦੀ ਟੀਮ ਫ਼ਿਲਮ ਦੇ ਨਿਰਮਾਤਾ ਉਪਾਸਨਾ ਸਿੰਘ ਦੀ ਅਗਵਾਈ 'ਚ ਜਲੰਧਰ ਪੁੱਜੀ | ਸਥਾਨਕ ਹੋਟਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ...

ਪੂਰੀ ਖ਼ਬਰ »

ਪੁਲਿਸ ਕਮਿਸ਼ਨਰ ਸੰਧੂ ਨੇ ਆਜ਼ਾਦੀ ਦਿਵਸ ਮੌਕੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਜਲੰਧਰ, 13 ਅਗਸਤ (ਐੱਮ. ਐੱਸ. ਲੋਹੀਆ)-ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਮਨਾਉਣ ਲਈ ਕੀਤੇ ਜਾ ਰਹੇ ਸਾਮਾਗਮ ਦੇ ਪ੍ਰਬੰਧਾਂ ਅਤੇ ਸ਼ਹਿਰ 'ਚ ਸੁਰੱਖਿਆ ਇੰਤਜ਼ਾਮਾ ਦਾ ਜਾਇਜ਼ਾ ਲੈਣ ਲਈ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀ ਕਾਬੂ

ਜਮਸ਼ੇਰ ਖ਼ਾਸ, 13 ਅਗਸਤ (ਅਵਤਾਰ ਤਾਰੀ)-ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ | ਥਾਣਾ ਮੁਖੀ ਇੰਸਪੈਕਟਰ ਅਜਾਇਬ ਸਿੰਘ ਨੇ ਦੱਸਿਆ ਕਿ ਮਾੜੇ ਅਨਸਰਾਂ ਦੀ ਤਲਾਸ਼ 'ਚ ਪਿੰਡ ਕਾਦੀਆਂਵਾਲੀ ਦੇ ਨਜ਼ਦੀਕ ਗਸ਼ਤ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਸਮਾਗਮ ਮੌਕੇ ਮਾਸਕ ਪਹਿਨਣ ਦੀ ਕੀਤੀ ਅਪੀਲ

ਸਵਤੰਤਰਾ ਦਿਵਸ ਮੌਕੇ ਪ੍ਰਸ਼ਾਸ਼ਨ ਵਲੋਂ ਕਰਵਾਏ ਜਾਣ ਵਾਲੇ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੁੰਦੇ ਹਨ | ਇਸ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਰੋਨਾ ਦੇ ਮਾਮਲਿਆਂ 'ਚ ...

ਪੂਰੀ ਖ਼ਬਰ »

ਕੁਲਾਰ ਹਸਪਤਾਲ ਬੀਜਾ ਵਿਖੇ ਆਧੁਨਿਕ ਤਕਨੀਕ ਨਾਲ ਹੋ ਰਿਹੈ ਮੋਟਾਪੇ ਦਾ ਇਲਾਜ-ਪ੍ਰੋ: ਬੀਜਾ

ਬੀਜਾ, 13 ਅਗਸਤ (ਕਸ਼ਮੀਰਾ ਸਿੰਘ ਬਗਲ਼ੀ)-ਦਿੱਲੀ-ਲੁਧਿਆਣਾ ਜੀ. ਟੀ. ਰੋਡ. 'ਤੇ ਸਥਿਤ ਕੁਲਾਰ ਹਸਪਤਾਲ ਬੀਜਾ (ਖੰਨਾ) ਮੋਟਾਪੇ ਦੇ ਮਰੀਜ਼ਾਂ ਦੇ ਇਲਾਜ 'ਚ ਬਿਹਤਰੀਨ ਸੇਵਾਵਾਂ ਨਿਭਾਉਣ ਸਦਕਾ ਦੁਨੀਆ ਪੱਧਰ 'ਤੇ ਚਮਕ ਰਿਹਾ ਹੈ | ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪ ...

ਪੂਰੀ ਖ਼ਬਰ »

ਅੰਮਿ੍ਤਸਰ ਤੇ ਜਲੰਧਰ ਦੀਆਂ ਵਿਕਾਸ ਅਥਾਰਟੀਆਂ ਵਲੋਂ ਅਗਸਤ 'ਚ ਕੀਤੀ ਜਾਵੇਗੀ ਪ੍ਰਮੁੱਖ ਜਾਇਦਾਦਾਂ ਦੀ ਈ-ਨਿਲਾਮੀ

ਚੰਡੀਗੜ੍ਹ, 13 ਅਗਸਤ (ਅਜੀਤ ਬਿਊਰੋ)-ਅੰਮਿ੍ਤਸਰ ਵਿਕਾਸ ਅਥਾਰਟੀ (ਏ. ਡੀ. ਏ.) ਤੇ ਜਲੰਧਰ ਵਿਕਾਸ ਅਥਾਰਟੀ (ਜੇ. ਡੀ. ਏ.) ਅਧੀਨ ਪੈਂਦੀਆਂ ਸ਼ਹਿਰੀ ਜਾਇਦਾਦਾਂ ਲੋਕਾਂ ਦੀ ਖ਼ਰੀਦ ਲਈ ਉਪਲੱਬਧ ਹੋਣਗੀਆਂ ਕਿਉਂ ਜੋ ਇਨ੍ਹਾਂ ਅਥਾਰਟੀਆਂ ਵਲੋਂ ਇਸ ਮਹੀਨੇ ਤੋਂ ਇਨ੍ਹਾਂ ...

ਪੂਰੀ ਖ਼ਬਰ »

ਜੋਤੀ ਨੂਰਾਂ ਆਪਣੇ ਪਤੀ ਕੁਨਾਲ ਪਾਸੀ ਨਾਲੋਂ ਨਾਰਾਜ਼ਗੀ ਹੋਈ ਦੂਰ, ਤਲਾਕ ਦੀ ਅਰਜ਼ੀ ਲਵੇਗੀ ਵਾਪਸ

ਜਲੰਧਰ, 13 ਅਗਸਤ (ਐੱਮ. ਐੱਸ. ਲੋਹੀਆ) - ਆਪਣੇ ਪਤੀ ਕੁਨਾਲ ਪਾਸੀ ਨਾਲ ਚੱਲਦੀ ਨਾਰਾਜ਼ਗੀ ਦੇ ਕਾਰਨ ਉਸ ਨੂੰ ਤਲਾਕ ਦੇਣ ਦਾ ਨੋਟਿਸ ਤੱਕ ਦੇਣ ਵਾਲੀ ਪ੍ਰਸਿੱਧ ਸੂਫ਼ੀ ਗਾਇਕਾ ਜੋਤੀ ਨੂਰਾਂ ਨੇ ਆਪਣਾ ਫੈਸਲਾ ਬਦਲ ਲਿਆ ਹੈ, ਹੁਣ ਉਹ ਆਪਣੇ ਪਤੀ ਦੇ ਨਾਲ ਪਹਿਲਾਂ ਵਾਂਗ ਹੀ ...

ਪੂਰੀ ਖ਼ਬਰ »

ਸਮਾਰਟ ਚੌਕਾਂ 'ਤੇ ਕਰੋੜਾਂ ਰੁਪਏ ਖਰਚਣ 'ਤੇ ਵਿਧਾਇਕ ਰਮਨ ਅਰੋੜਾ ਨੇ ਅਫ਼ਸਰਾਂ ਦੀ ਕੀਤੀ ਜਵਾਬ ਤਲਬੀ

ਜਲੰਧਰ, 13 ਅਗਸਤ (ਸ਼ਿਵ)- ਕਰੋੜਾਂ ਰੁਪਏ ਦੇ ਹੋਏ ਘੁਟਾਲੇ ਸਮਾਰਟ ਸਿਟੀ ਕੰਪਨੀ ਦਾ ਪਿੱਛਾ ਨਹੀਂ ਛੱਡ ਰਹੇ ਹਨ ਤਾਂ ਵਿਧਾਇਕ ਰਮਨ ਅਰੋੜਾ ਨੇ ਅੱਜ ਫਿਰ ਸਮਾਰਟ ਚੌਕਾਂ 'ਤੇ ਖ਼ਰਚ ਕੀਤੇ ਗਏ ਕਰੋੜਾਂ ਰੁਪਏ ਨੂੰ ਲੈ ਕੇ ਅਫ਼ਸਰਾਂ ਦੀ ਜਵਾਬ ਤਲਬੀ ਕੀਤੀ ਹੈ | ਵਿਧਾਇਕ ਰਮਨ ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ ਦੌਰਾਨ 14,160 ਕੇਸਾਂ ਦਾ ਨਿਪਟਾਰਾ

ਜਲੰਧਰ, 13 ਅਗਸਤ (ਚੰਦੀਪ ਭੱਲਾ)- ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਮੁਤਾਬਕ ਮੈਡਮ ਰੁਪਿੰਦਰਜੀਤ ਚਹਿਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦੀ ਯੋਗ ...

ਪੂਰੀ ਖ਼ਬਰ »

ਰੌਬਿਨ ਸਾਂਪਲਾ ਦੀ ਅਗਵਾਈ 'ਚ ਕੱਢੀ ਤਿਰੰਗਾ ਯਾਤਰਾ

ਜਲੰਧਰ, 13 ਅਗਸਤ (ਸ਼ਿਵ)- ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਵੱਲੋਂ ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਮੌਕੇ ਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਤਿਰੰਗਾ ਯਾਤਰਾ ਪ੍ਰਧਾਨ ਰੌਬਿਨ ਸਾਂਪਲਾ ਦੀ ਅਗਵਾਈ ਵਿਚ ਕੱਢੀ ਗਈ ਜਿਸ ਵਿਚ ਵਰਕਰਾਂ ਦਾ ਉਤਸ਼ਾਹ ਦੇਖਦੇ ਹੀ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਡੀ.ਸੀ. ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ

ਜਲੰਧਰ 13 ਅਗਸਤ (ਹਰਵਿੰਦਰ ਸਿੰਘ ਫੁੱਲ)- ਭਾਰਤ ਦੇ ਕਾਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਕਰਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕੁਲਵੰਤ ਸਿੰਘ ਮੰਨਣ, ਰਣਜੀਤ ਸਿੰਘ ਕਾਹਲੋਂ, ...

ਪੂਰੀ ਖ਼ਬਰ »

ਇੰਨੋਸੈਂਟ ਹਾਰਟਸ ਨੇ ਬਿਖੇਰੇ ਆਜ਼ਾਦੀ ਦੇ ਰੰਗ ਸਾਈਕਲੋਥਾਨ ਦੇ ਸੰਗ

ਜਲੰਧਰ, 13 ਅਗਸਤ (ਰਣਜੀਤ ਸਿੰਘ ਸੋਢੀ)- ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਅਧੀਨ ਚਲਾਏ ਜਾ ਰਹੇ ਦਿਸ਼ਾ-ਇੱਕ ਪਹਿਲ ਦੇ ਅਧੀਨ ਇੰਨੋਸੈਂਟ ਹਾਰਟਸ ਗਰੁੱਪ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ 75ਵੇਂ ਆਜ਼ਾਦੀ ਦੇ ਅੰਮਿ੍ਤ ਮਹੋਤਸਵ ਨੂੰ ਮਨਾਉਂਦੇ ਹੋਏ ...

ਪੂਰੀ ਖ਼ਬਰ »

ਜ਼ਿਲ੍ਹਾ ਦਿਹਾਤੀ ਪੁਲਿਸ ਨੇ ਲੁਧਿਆਣਾ ਬੈਂਕ ਡਕੈਤੀ ਦਾ ਇਕ ਮੁਲਜ਼ਮ ਕੀਤਾ ਗਿ੍ਫ਼ਤਾਰ

ਜਲੰਧਰ, 13 ਅਗਸਤ (ਐੱਮ. ਐੱਸ. ਲੋਹੀਆ) - ਜ਼ਿਲ੍ਹਾ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਦੀ ਟੀਮ ਨੇ ਪੀ.ਐਨ.ਬੀ. ਬੈਂਕ ਪਿੰਡ ਦੇਤਵਾਲ ਦਾਖਾ ਲੁਧਿਆਣਾ 'ਚ ਹੋਈ ਡਕੈਤੀ ਦੇ ਮਾਮਲੇ 'ਚ ਸ਼ਾਮਲ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ 70 ਹਜ਼ਾਰ ਰੁਪਏ ਦੀ ਨਕਦੀ ਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX