ਤਾਜਾ ਖ਼ਬਰਾਂ


ਕੈਨੇਡਾ ਨੇ ਜਾਰੀ ਕੀਤੀ ਐਡਵਾਈਜ਼ਰੀ, ਕਿਹਾ-'ਭਾਰਤ 'ਚ ਪਾਕਿਸਤਾਨ ਨਾਲ ਲੱਗਦੇ ਇਲਾਕਿਆਂ ਦੀ ਨਾ ਕਰੋ ਯਾਤਰਾ'
. . .  6 minutes ago
ਓਟਾਵਾ, 28 ਸਤੰਬਰ- ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਗੁਜਰਾਤ, ਪੰਜਾਬ ਤੇ ਰਾਜਸਥਾਨ ਸੂਬਿਆਂ ਦੇ ਸਾਰੇ ਖ਼ੇਤਰਾਂ ਦੀ ਯਾਤਰਾ ਤੋਂ ਬਚਣ, ਜੋ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਸਾਂਝਾ ਕਰਦੇ...
ਵੱਡੀ ਖ਼ਬਰ: ਚੀਨ ਦੇ ਰੈਸਟੋਰੈਂਟ 'ਚ ਲੱਗੀ ਅੱਗ, 17 ਲੋਕਾਂ ਦੀ ਮੌਤ
. . .  11 minutes ago
ਬੀਜਿੰਗ, 28 ਸਤੰਬਰ-ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਉੱਤਰ-ਪੂਰਬੀ ਚੀਨ ਦੇ ਰੈਸਟੋਰੈਂਟ 'ਚ ਅੱਗ ਲੱਗਣ ਨਾਲ 17 ਲੋਕਾਂ ਦੀ ਮੌਤ ਹੋ ਗਈ ਹੈ।
ਪਿੰਡ ਸਿੰਘੇ ਵਾਲਾ 'ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕਾਈ ਦਾ ਗਠਨ
. . .  46 minutes ago
ਮੰਡੀ ਲਾਧੂਕਾ, 28 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਪਿੰਡ ਸਿੰਘੇ ਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕਾਈ ਦਾ ਗਠਨ ਕੀਤਾ ਗਿਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਮੂਹ...
ਹਿਮਾਚਲ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਰਸ਼ ਮਹਾਜਨ ਭਾਜਪਾ 'ਚ ਹੋਏ ਸ਼ਾਮਿਲ
. . .  52 minutes ago
ਨਵੀਂ ਦਿੱਲੀ, 28 ਸਤੰਬਰ-ਕਾਂਗਰਸ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਸੀਨੀਅਰ ਆਗੂ ਅਤੇ ਕਾਰਜਕਾਰੀ ਪ੍ਰਧਾਨ ਹਰਸ਼ ਮਹਾਜਨ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਿਲ ਹੋ ਗਏ ਹਨ।
ਸੁਪਰੀਮ ਕੋਰਟ 12 ਅਕਤੂਬਰ ਨੂੰ ਨੋਟਬੰਦੀ ਵਿਰੁੱਧ ਪਟੀਸ਼ਨਾਂ 'ਤੇ ਕਰੇਗਾ ਸੁਣਵਾਈ
. . .  57 minutes ago
ਨਵੀਂ ਦਿੱਲੀ, 28 ਸਤੰਬਰ- ਸੁਪਰੀਮ ਕੋਰਟ ਨੇ ਨੋਟਬੰਦੀ ਖ਼ਿਲਾਫ਼ ਪਟੀਸ਼ਨਾਂ ਦੀ ਸੁਣਵਾਈ ਦੀ ਤਾਰੀਕ ਤੈਅ ਕਰ ਦਿੱਤੀ ਹੈ। ਸੁਪਰੀਮ ਕੋਰਟ 12 ਅਕਤੂਬਰ ਨੂੰ ਨੋਟਬੰਦੀ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ...
ਘਰ-ਘਰ ਆਟਾ ਵੰਡਣ ਦੀ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਇਕ ਵਾਰ ਫ਼ਿਰ ਵੱਡਾ ਝਟਕਾ
. . .  51 minutes ago
ਖਡੂਰ ਸਾਹਿਬ, 28 ਸਤੰਬਰ (ਰਸ਼ਪਾਲ ਸਿੰਘ ਕੁਲਾਰ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਇਕ ਅਕਤੂਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਘਰ-ਘਰ ਆਟਾ ਵੰਡਣ ਵਾਲੀ ਸਕੀਮ ਉੱਪਰ ਮਾਣਯੋਗ ਹਾਈਕੋਰਟ ਦੇ ਡਬਲ ਬੈਂਚ ਨੇ ਰੋਕ ਲਗਾ ਦਿੱਤੀ ਹੈ...
ਖੇਤੀਬਾੜੀ ਵਿਭਾਗ ਨਾਲ ਮਿਲ ਕੇ ਪੀ.ਏ.ਯੂ. ਦੇ ਵਿਦਿਆਰਥੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਨਗੇ-ਧਾਲੀਵਾਲ
. . .  about 1 hour ago
ਲੁਧਿਆਣਾ, 28 ਸਤੰਬਰ (ਪੁਨੀਤ ਬਾਵਾ)-ਖੇਤੀਬਾੜੀ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪ੍ਰਦੂਸ਼ਣ ਰੋਕਥਾਮ ਬੋਰਡ ਤੇ ਪੁਲਿਸ ਵਿਭਾਗ ਨਾਲ ਮਿਲ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਦੇ ਵਿਦਿਆਰਥੀ ਕਿਸਾਨਾਂ ਨੂੰ ਪਰਾਲੀ ਨਾ...
ਕੱਲ੍ਹ ਜਾਮ ਰਹੇਗਾ ਜਲੰਧਰ-ਫਗਵਾੜਾ ਹਾਈਵੇਅ, ਇਸ ਰੂਟ 'ਤੇ ਜਾਣ ਵਾਲੇ ਰਹੋ ਸਾਵਧਾਨ
. . .  about 1 hour ago
ਜਲੰਧਰ, 28 ਸਤੰਬਰ-ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਕਿਸਾਨ ਜਥੇਬੰਦੀਆਂ ਵਲੋਂ 29 ਸਤੰਬਰ ਨੂੰ ਹਾਈਵੇਅ ਜਾਮ ਕਰਨ ਦੇ ਦਿੱਤੇ ਗਏ ਸੱਦਾ ਦਾ ਜਲੰਧਰ ਪੋਟੈਟੋ ਗ੍ਰੋਅਰਜ਼ ਐਸੋਸੀਏਸ਼ਨ (ਜੇ.ਪੀ.ਜੀ.ਏ.) ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ...
ਅੰਮ੍ਰਿਤਸਰ: ਸਿੱਖ ਜਥੇਬੰਦੀਆਂ ਨੇ ਨਸ਼ਿਆਂ ਦੀ ਵਿਕਰੀ ਨੂੰ ਪੱਕੇ ਤੌਰ 'ਤੇ ਬੰਦ ਕਰਵਾਉਣ ਲਈ ਆਈ.ਜੀ. ਪੁਲਿਸ ਬਾਰਡਰ ਰੇਂਜ ਨੂੰ ਦਿੱਤਾ ਮੰਗ ਪੱਤਰ
. . .  about 1 hour ago
ਅੰਮ੍ਰਿਤਸਰ, 28 ਸਤੰਬਰ (ਜਸਵੰਤ ਸਿੰਘ ਜੱਸ)- ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਗੁਰੂ ਨਗਰੀ ਅੰਮ੍ਰਿਤਸਰ 'ਚ ਨਸ਼ਿਆਂ ਦੀ ਵਿਕਰੀ, ਸ਼ਰਾਬ ਦੇ ਠੇਕੇ, ਪਾਨ ਬੀੜੀ ਤੇ ਮੀਟ ਦੀਆਂ ਦੁਕਾਨਾਂ ਨੂੰ ਪੱਕੇ ਤੌਰ 'ਤੇ ਬੰਦ ਕਰਾਉਣ ਲਈ ਆਈ.ਜੀ. ਪੁਲਿਸ....
ਖਟਕੜ ਕਲਾਂ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ
. . .  about 1 hour ago
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਮੁੱਖ ਮੰਤਰੀ ਭਗਵੰਤ ਮਾਨ ਪੁੱਜੇ ਹਨ। ਇਸ ਮੌਕੇ ਉਨ੍ਹਾਂ ਵਲੋਂ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ।
ਜਲੰਧਰ 'ਚ ਦਿਨ-ਦਿਹਾੜੇ ਪਿਸਤੌਲ ਦੀ ਨੌਕ 'ਤੇ 5 ਲੱਖ ਤੋਂ ਵੱਧ ਦੀ ਲੁੱਟ, ਲੁਟੇਰੇ ਫ਼ਰਾਰ
. . .  about 1 hour ago
ਜਲੰਧਰ, 28 ਸਤੰਬਰ (ਐੱਮ.ਐੱਸ.ਲੋਹੀਆ)-ਜਲੰਧਰ 'ਚ ਦਿਨ-ਦਿਹਾੜੇ ਲੁੱਟ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸਥਾਨਕ ਦਮੋਰੀਆ ਪੁੱਲ ਨੇੜੇ ਇਕ ਵਪਾਰੀ ਤੋਂ 2 ਲੁਟੇਰਿਆਂ ਨੇ ਪਿਸਤੌਲ ਦੀ ਨੌਕ 'ਤੇ 5 ਲੱਖ 64...
ਚੋਰੀ ਦੌਰਾਨ ਫੈਕਟਰੀ 'ਚ ਵਰਕਰ ਦਾ ਕਤਲ ਕਰਨ ਦੇ ਮਾਮਲੇ 'ਚ ਦੋ ਗ੍ਰਿਫ਼ਤਾਰ
. . .  about 1 hour ago
ਲੁਧਿਆਣਾ, 28 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪਿੰਡ ਜਸਪਾਲ ਬਾਂਗਰ ਵਿਚ ਬੀਤੇ ਦਿਨ ਫ਼ੈਕਟਰੀ 'ਚ ਚੋਰੀ ਕਰਨ ਦੌਰਾਨ ਵਰਕਰ ਦਾ ਕਤਲ ਕਰਨ ਦੇ ਮਾਮਲੇ 'ਚ ਦੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ...
ਝਬਾਲ: ਪੁੱਤ ਨੇ ਗੋਲੀ ਮਾਰ ਕੇ ਪਿਓ ਦੀ ਕੀਤੀ ਹੱਤਿਆ
. . .  about 2 hours ago
ਝਬਾਲ, 28 ਸਤੰਬਰ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਕੋਟ ਧਰਮ ਚੰਦ ਕਲਾਂ ਵਿਖੇ ਸਾਬਕਾ ਫ਼ੌਜੀ ਦਿਲਬਾਗ ਸਿੰਘ ਨੇ ਆਪਣੇ ਪਿਤਾ ਰਘਬੀਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਰਘਬੀਰ ਸਿੰਘ ਦੇ ਛੋਟੇ...
ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਯੁੱਧਿਆ 'ਚ ਲਤਾ ਮੰਗੇਸ਼ਕਰ ਚੌਕ ਦਾ ਕੀਤਾ ਉਦਘਾਟਨ
. . .  about 2 hours ago
ਨਵੀਂ ਦਿੱਲੀ, 28 ਸਤੰਬਰ-ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਯੁੱਧਿਆ 'ਚ ਲਤਾ ਮੰਗੇਸ਼ਕਰ ਚੌਕ ਦਾ ਕੀਤਾ ਉਦਘਾਟਨ
ਸਪਰੇਅ ਚੜ੍ਹਨ ਕਾਰਨ ਕਿਸਾਨ ਦੀ ਮੌਤ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਨੇੜਲੇ ਪਿੰਡ ਛਾਜਲਾ ਦੇ ਇਕ ਕਿਸਾਨ ਦੀ ਸਪਰੇਅ ਚੜ੍ਹਨ ਕਾਰਨ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਰਮੇਸ਼ਵਰ ਦਾਸ ਨੇ ਦੱਸਿਆ ਕਿ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਮਿਮਿਟ ਕਾਲਜ ਮਲੋਟ ਦੀ ਸਾਈਕਲ ਰੈਲੀ 'ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤੀ ਸ਼ਿਰਕਤ
. . .  about 2 hours ago
ਮਲੋਟ, 28 ਸਤੰਬਰ (ਪਾਟਿਲ)- ਅੱਜ ਮਿਮਿਟ ਕਾਲਜ ਮਲੋਟ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਰੈਲੀ ਦਾ ਉਦਘਾਟਨ ਕੀਤਾ ਗਿਆ...
ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮਦਿਨ ਤੇ ਮੰਤਰੀ ਈ.ਟੀ.ਓ. ਅਤੇ ਡੀ.ਸੀ. ਵਲੋਂ ਦਿੱਤੀ ਗਈ ਸ਼ਰਧਾਂਜਲੀ
. . .  about 2 hours ago
ਅੰਮ੍ਰਿਤਸਰ, 28 ਸਤੰਬਰ (ਰੇਸ਼ਮ ਸਿੰਘ)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮਦਿਨ ਮੌਕੇ ਅੱਜ ਇੱਥੇ ਹੋਏ ਸਮਾਗਮ ਦੌਰਾਨ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਅਤੇ ਡੀ.ਸੀ. ਹਰਪ੍ਰੀਤ ਸਿੰਘ ਸੂਦਨ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ
. . .  about 2 hours ago
ਚੰਡੀਗੜ੍ਹ, 28 ਸਤੰਬਰ-ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਇਸ ਸਬੰਧੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਵਿਚ ਲਿਖਿਆ ਹੈ...
ਸ਼ਹੀਦ ਭਗਤ ਸਿੰਘ ਦੇ ਨਾਂ ਨਾਲ ਜਾਣਿਆ ਜਾਵੇਗਾ ਚੰਡੀਗੜ੍ਹ ਦਾ ਹਵਾਈ ਅੱਡਾ, ਨਿਰਮਲਾ ਸੀਤਾਰਮਨ ਨੇ ਕੀਤਾ ਉਦਘਾਟਨ
. . .  about 2 hours ago
ਚੰਡੀਗੜ੍ਹ, 28 ਸਤੰਬਰ- ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਅੱਜ ਤੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ ਜਾਣਿਆ ਜਾਵੇਗਾ। ਇਸ ਦੇ ਨਾਮਕਰਨ ਨੂੰ ਲੈ ਕੇ ਹਵਾਈ ਅੱਡੇ 'ਤੇ ਇਕ ਸਮਾਗਮ ਕਰਵਾਇਆ ਜਾ ਰਿਹਾ...
ਪਾਕਿਸਤਾਨੀ ਡਰੋਨ ਵਲੋਂ ਭਾਰਤ ਅੰਦਰ ਘੁਸਪੈਠ, ਡਰੋਨ ਡੇਗਣ ਲਈ ਬੀ.ਐੱਸ.ਐੱਫ. ਨੇ ਕੀਤੀ ਫ਼ਾਇਰਿੰਗ
. . .  about 3 hours ago
ਖਾਲੜਾ, 28 ਸਤੰਬਰ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਕੀ ਧਰਮਾਂ ਦੇ ਅਧੀਨ ਆਉਂਦੇ ਏਰੀਏ ਅੰਦਰ 27 ਅਤੇ 28 ਸਤੰਬਰ ਦੀ ਦਰਮਿਆਨੀ ਰਾਤ ਨੂੰ 11:10 ਵਜੇ ਪਾਕਿਸਤਾਨੀ ਡਰੋਨ ਵਲੋਂ...
ਖਟਕੜ ਕਲਾਂ 'ਚ ਅੱਜ ਪੁੱਜਣਗੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ
. . .  about 3 hours ago
ਬੰਗਾ 28 ਸਤੰਬਰ (ਜਸਬੀਰ ਸਿੰਘ ਨੂਰਪੁਰ)- ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਖਟਕੜ ਕਲਾਂ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ 'ਚ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ...
ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਕੱਢੀ ਸਾਈਕਲ ਰੈਲੀ
. . .  about 4 hours ago
ਫ਼ਾਜ਼ਿਲਕਾ, 28 ਸਤੰਬਰ (ਪ੍ਰਦੀਪ ਕੁਮਾਰ)- ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਫ਼ਾਜ਼ਿਲਕਾ ਤੋਂ ਸ਼ਹੀਦਾਂ ਦੀ ਸਮਾਧੀ ਆਸਫ਼ਵਾਲਾ ਤੱਕ ਕਢੀ ਗਈ...
ਖਟਕੜ ਕਲਾਂ 'ਚ ਚੰਦੂਮਾਜਰਾ ਅਤੇ ਹੋਰ ਅਕਾਲੀ ਆਗੂਆਂ ਵਲੋਂ ਸ਼ਹੀਦ ਭਗਤ ਸਿੰਘ ਨੂੰ ਸਿਜਦਾ
. . .  about 4 hours ago
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਖਟਕੜ ਕਲਾਂ 'ਚ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਅਕਾਲੀ ਆਗੂ...
ਈ.ਡੀ. ਦੀ ਇਕ ਹੋਰ ਵੱਡੀ ਕਾਰਵਾਈ, ਸ਼ਰਾਬ ਕਾਰੋਬਾਰੀ ਸਮੀਰ ਮਹੇਂਦਰੂ ਗ੍ਰਿਫ਼ਤਾਰ
. . .  about 4 hours ago
ਨਵੀਂ ਦਿੱਲੀ, 28 ਸਤੰਬਰ-ਦਿੱਲੀ ਆਬਕਾਰੀ ਨੀਤੀ 'ਚ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ 'ਚ ਕੇਂਦਰੀ ਜਾਂਚ ਏਜੰਸੀ (ਈ.ਡੀ.) ਨੇ ਵੱਡੀ ਕਾਰਵਾਈ ਕੀਤੀ ਹੈ। ਈ.ਡੀ. ਨੇ ਦੇਸ਼ ਦੇ ਬੇਹੱਦ ਚਰਚਿਤ ਸ਼ਰਾਬ ਕਾਰੋਬਾਰੀ ਸਮੀਰ ਮਹੇਂਦਰੂ...
ਸੜਕ ਕੰਢਿਓਂ ਮਿਲੀ ਅਣਪਛਾਤੀ ਲਾਸ਼, ਫੈਲੀ ਸਨਸਨੀ
. . .  about 4 hours ago
ਜੰਡਿਆਲਾ ਮੰਜਕੀ, 28 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਜੰਡਿਆਲਾ-ਨੂਰਮਹਿਲ ਰੋਡ 'ਤੇ ਅੱਜ ਸਵੇਰੇ ਸੜਕ ਕਿਨਾਰੇ ਖਤਾਨਾਂ 'ਚ ਡਿੱਗੀ ਇਕ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਦੇ ਕੋਲ ਹੀ ਇਕ ਕਿਸੇ ਵਾਹਨ ਵਲੋਂ ਦਰੜਿਆ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ 'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ

ਮਾਨਸਾ

ਡੀ. ਸੀ. ਵਲੋਂ ਆਜ਼ਾਦੀ ਦਿਵਸ ਸਮਾਗਮ ਸੰਬੰਧੀ ਫੁੱਲ ਡਰੈੱਸ ਰਿਹਰਸਲ ਦਾ ਜਾਇਜ਼ਾ

ਮਾਨਸਾ, 13 ਅਗਸਤ (ਰਾਵਿੰਦਰ ਸਿੰਘ ਰਵੀ)-ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਬਲਦੀਪ ਕੌਰ ਡਿਪਟੀ ਕਮਿਸ਼ਨਰ ਮਾਨਸਾ ਵਲੋਂ 15 ਅਗਸਤ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਸੰਬੰਧੀ ਫੁੱਲ ਡਰੈੱਸ ਰਿਹਰਸਲ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਡਿਪਟੀ ਕਮਿਸ਼ਨਰ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਪਰੇਡ ਤੋਂ ਸਲਾਮੀ ਵੀ ਲਈ | ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਤੇ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ ਗਏ | ਇਸ ਮੌਕੇ ਐਸ. ਐਸ. ਪੀ. ਗੌਰਵ ਤੂਰਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ. ਬੈਨਿਥ ਆਦਿ ਹਾਜ਼ਰ ਸਨ |

ਬੁਢਲਾਡਾ ਵਿਖੇ ਲੱਗੀ ਲੋਕ ਅਦਾਲਤ 'ਚ 166 ਕੇਸਾਂ ਦਾ ਨਿਪਟਾਰਾ

ਬੁਢਲਾਡਾ, 13 ਅਗਸਤ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ)-ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਅਗਵਾਈ ਹੇਠ ਸਥਾਨਕ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਜੁਡੀਸ਼ੀਅਲ ਮੈਜਿਸਟ੍ਰੇਟ ਪੰਕਜ ਵਰਮਾ ਤੇ ਜੁਡੀਸ਼ੀਅਲ ਮੈਜਿਸਟ੍ਰੇਟ ਅਮਰਜੀਤ ਸਿੰਘ ਵਲੋਂ ਲੋਕ ਅਦਾਲਤ ਲਗਾਈ ਗਈ, ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਆਜ਼ਾਦੀ ਦਿਵਸ ਨੂੰ ਵਿਰੋਧ ਦਿਵਸ ਵਜੋਂ ਮਨਾਉਣ ਦਾ ਐਲਾਨ

ਲਹਿਰਾ ਮੁਹੱਬਤ, 13 ਅਗਸਤ (ਭੀਮ ਸੈਨ ਹਦਵਾਰੀਆ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ ਲਹਿਰਾ ਮੁਹੱਬਤ, ਬਲਿਹਾਰ ਸਿੰਘ ਕਟਾਰੀਆ, ਗੁਰਵਿੰਦਰ ਸਿੰਘ ਪੰਨੂੰ, ਸਿਮਰਨਜੀਤ ਸਿੰਘ ਨੀਲੋਂ, ਸ਼ੇਰ ਸਿੰਘ ਖੰਨਾ, ...

ਪੂਰੀ ਖ਼ਬਰ »

ਭਾਕਿਯੂ (ਸਿੱਧੂਪੁਰ) ਦੀ ਪਿੰਡ ਅਕਲੀਆ 'ਚ ਔਰਤਾਂ ਦੀ ਇਕਾਈ ਗਠਿਤ

ਜੋਗਾ, 13 ਅਗਸਤ (ਹਰਜਿੰਦਰ ਸਿੰਘ ਚਹਿਲ)-ਨੇੜਲੇ ਪਿੰਡ ਅਕਲੀਆ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਮੀਟਿੰਗ ਕਰਵਾਈ ਗਈ ਤੇ ਪਿੰਡ ਇਕਾਈ ਦੀ ਚੋਣ ਕੀਤੀ ਗਈ | ਪ੍ਰਧਾਨ ਸੁਖਵਿੰਦਰ ਕੌਰ, ਮੀਤ ਪ੍ਰਧਾਨ ਭਜਨ ਕੌਰ, ਜਨਰਲ ਸਕੱਤਰ ਹਰਮਨ ਕੌਰ, ਸੰਗਠਨ ਸਕੱਤਰ ...

ਪੂਰੀ ਖ਼ਬਰ »

ਕੇਂਦਰ ਦੀ ਭਾਜਪਾ ਸਰਕਾਰ ਨੇ ਤਿਰੰਗੇ ਦਾ ਮੁੱਲ ਲਗਾ ਕੇ ਕੀਤਾ ਅਪਮਾਨ-ਰਾਜਾ ਵੜਿੰਗ

ਮਾਨਸਾ, 13 ਅਗਸਤ (ਰਾਵਿੰਦਰ ਸਿੰਘ ਰਵੀ)-ਦੇਸ਼ ਭਗਤਾਂ ਦੀਆਂ ਲਾਸਾਨੀ ਸ਼ਹਾਦਤਾਂ ਕਰ ਕੇ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਤਿਰੰਗੇ ਝੰਡੇ ਦਾ ਮੁੱਲ ਲਗਾ ਕੇ ਇਸ ਦਾ ਅਪਮਾਨ ਕੀਤਾ ਹੈ | ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ...

ਪੂਰੀ ਖ਼ਬਰ »

'ਆਪ' ਸਰਕਾਰ ਤੋਂ ਗੈੱਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਨੂੰ ਵੱਡੀਆਂ ਉਮੀਦਾਂ-ਡਾ. ਰਾਵਿੰਦਰ ਸਿੰਘ

ਮਾਨਸਾ, 13 ਅਗਸਤ (ਰਵੀ)-ਪੰਜਾਬ ਦੀ 'ਆਪ' ਸਰਕਾਰ ਤੋਂ ਸਰਕਾਰੀ ਕਾਲਜਾਂ 'ਚ ਲੰਬੇ ਸਮੇਂ ਤੋਂ ਕੰਮ ਕਰਦੇ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਵੱਡੀਆਂ ਉਮੀਦਾਂ ਹਨ | ਇਹ ਪ੍ਰਗਟਾਵਾ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ. ...

ਪੂਰੀ ਖ਼ਬਰ »

ਮੰਗਾਂ ਮਨਵਾਉਣ ਲਈ ਮਜ਼ਦੂਰਾਂ ਦਾ ਧਰਨਾ ਜਾਰੀ

ਮਾਨਸਾ, 13 ਅਗਸਤ (ਰਾਵਿੰਦਰ ਸਿੰਘ ਰਵੀ)-ਸਥਾਨਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਨੇੜੇ ਮਜ਼ਦੂਰਾਂ ਵਲੋਂ ਹੱਕੀ ਮੰਗਾਂ ਮਨਵਾਉਣ ਲਈ ਲਗਾਇਆ ਪੱਕਾ ਮੋਰਚਾ 9ਵੇਂ ਦਿਨ ਵੀ ਜਾਰੀ ਰਿਹਾ | ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ ਨੇ ਦੋਸ਼ ਲਗਾਇਆ ਕਿ ...

ਪੂਰੀ ਖ਼ਬਰ »

ਕਮਾਈ ਛੁੱਟੀ ਦਾ ਬਕਾਇਆ ਨਾ ਦੇਣ ਕਰ ਕੇ ਪੈਨਸ਼ਨਰਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ

ਬੁਢਲਾਡਾ, 13 ਅਗਸਤ (ਸਵਰਨ ਸਿੰਘ ਰਾਹੀ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬੁਢਲਾਡਾ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਜਰਨੈਲ ਸਿੰਘ ਦੀ ਅਗਵਾਈ ਹੇਠ ਹੋਈ | ਜਨਰਲ ਸਕੱਤਰ ਨਰੇਸ਼ ਕਾਂਸਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਨਵੀਂ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਵਲੋਂ ਮਾਨਸਾ 'ਚ ਰੋਸ ਮਾਰਚ

ਮਾਨਸਾ, 13 ਅਗਸਤ (ਰਾਵਿੰਦਰ ਸਿੰਘ ਰਵੀ)-ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਥਾਨਕ ਸ਼ਹਿਰ 'ਚ ਸਿੱਖ ਜਥੇਬੰਦੀਆਂ ਵਲੋਂ ਕਾਲੀਆਂ ਦਸਤਾਰਾਂ ਸਜਾ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ | ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਬੂਟਾ ਸਿੰਘ ਗੁੜਥੜੀ ਨੇ ਦੋਸ਼ ...

ਪੂਰੀ ਖ਼ਬਰ »

ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂ ਉਤਸਵ ਨੂੰ ਸਮਰਪਿਤ ਹਰ ਘਰ ਤਿਰੰਗਾ ਰੈਲੀ ਕੱਢੀ

ਭੀਖੀ, 13 ਅਗਸਤ (ਬਲਦੇਵ ਸਿੰਘ ਸਿੱਧੂ)-ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਨੂੰ ਸਮਰਪਿਤ ਹਰ ਘਰ ਤਿਰੰਗਾ ਯੋਜਨਾ ਦੇ ਤਹਿਤ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਤੇ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਲੋਂ ਤਿਰੰਗਾ ਰੈਲੀ ਕੱਢੀ ਗਈ | ਤਿਰੰਗਾ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਸਿੱਧੂਪੁਰ ਦੀ ਕਟਾਰ ਸਿੰਘ ਵਾਲਾ 'ਚ ਮੀਟਿੰਗ

ਕੋਟਫੱਤਾ, 13 ਅਗਸਤ (ਰਣਜੀਤ ਸਿੰਘ ਬੁੱਟਰ)-ਗੁਰਦੁਆਰਾ ਸਰੋਵਰ ਸਰ ਪਿੰਡ ਕਟਾਰ ਸਿੰਘ ਵਾਲਾ ਵਿਖੇ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਪਿੰਡ ਇਕਾਈ ਪ੍ਰਧਾਨ ਜਸਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਕਿਸਾਨ ਆਗੂਆਂ ਮੰਦਰ ਸਿੰਘ, ਹਰਭਜਨ ਸਿੰਘ ਭਜਨਾਂ ਤੇ ਪਿੰਡ ...

ਪੂਰੀ ਖ਼ਬਰ »

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਸੁਤੰਤਰਤਾ ਦਿਵਸ ਮਨਾਇਆ

ਸਰਦੂਲਗੜ੍ਹ, 13 ਅਗਸਤ (ਅਰੋੜਾ)-ਅਕਾਲ ਅਕੈਡਮੀ ਕੌੜੀਵਾੜਾ ਵਿਖੇ 75ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ | ਪਿ੍ੰਸੀਪਲ ਬਲਜੀਤ ਕੌਰ ਭੁੱਲਰ ਵਲੋਂ ਤਿਰੰਗੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ, ਕੋਰਿਓਗਰਾਫੀ, ਕਵੀਸ਼ਰੀ, ਕਵਿਤਾਵਾਂ ...

ਪੂਰੀ ਖ਼ਬਰ »

ਤੀਆਂ ਦਾ ਤਿਉਹਾਰ ਮਨਾਇਆ

ਮਾਨਸਾ, 13 ਅਗਸਤ (ਸੱਭਿ. ਪ੍ਰਤੀ.)-ਸਥਾਨਕ ਪ੍ਰੀਤ ਨਗਰ ਦੇ ਵਾਰਡ ਨੰਬਰ 2 ਵਿਖੇ ਮੁਹੱਲਾ ਵਾਸੀਆਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ | ਔਰਤਾਂ ਨੇ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਤੋਂ ਇਲਾਵਾ ਲੋਕ ਗੀਤ, ਬੋਲੀਆਂ ਤੇ ਖ਼ੂਬ ਗਿੱਧਾ ਪਾਇਆ | ਏ. ਐਸ.ਆਈ. ਲਾਭ ਸਿੰਘ ...

ਪੂਰੀ ਖ਼ਬਰ »

ਲਿੰਕ ਡਰੇਨ ਦੀ ਸਫ਼ਾਈ ਨਾ ਹੋਣਾ ਬਣਦਾ ਹੈ ਪ੍ਰੇਸ਼ਾਨੀ ਦਾ ਕਾਰਨ

ਬਰੇਟਾ, 13 ਅਗਸਤ (ਪਾਲ ਸਿੰਘ ਮੰਡੇਰ)-ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਡਰੇਨਜ਼ ਵਿਭਾਗ ਵਲੋਂ ਬਰਸਾਤ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਬਰਸਾਤੀ ਲਿੰਕ ਡਰੇਨਾਂ ਦੀ ਸਫ਼ਾਈ ਤਕਰੀਬਨ ਹਰ ਸਾਲ ਕੀਤੀ ਜਾਂਦੀ ਹੈ ਤਾਂ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋ ਸਕੇ ਤੇ ...

ਪੂਰੀ ਖ਼ਬਰ »

ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਧਰਨਾ ਜਾਰੀ

ਮਾਨਸਾ, 13 ਅਗਸਤ (ਰਾਵਿੰਦਰ ਸਿੰਘ ਰਵੀ)-ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਸਥਾਨਕ ਵਣ ਮੰਡਲ ਅਫ਼ਸਰ ਦੇ ਦਫ਼ਤਰ ਨੇੜੇ ਧਰਨਾ ਜਾਰੀ ਹੈ | ਪ੍ਰਧਾਨ ਸੰਤ ਨਰਾਇਣ ਕਿਹਾ ਕਿ ਸੀਨੀਅਰਤਾ ਸੂਚੀ ਦਾ ਗ਼ਲਤ ਰਿਕਾਰਡ ਬਣਾਉਣ ਕਰ ਕੇ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ...

ਪੂਰੀ ਖ਼ਬਰ »

ਮਾਡਰਨ ਸਕੂਲ ਭੀਖੀ ਵਿਖੇ ਆਜ਼ਾਦੀ ਦਿਹਾੜਾ ਮਨਾਇਆ

ਭੀਖੀ, 13 ਅਗਸਤ (ਨਿ. ਪ. ਪ.)-ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਵਲੋਂ 75ਵੇਂ ਆਜ਼ਾਦੀ ਦਿਵਸ ਮਨਾਇਆ ਗਿਆ | ਬੱਚਿਆਂ ਨੇ ਦੇਸ਼ ਭਗਤੀ ਦੇ ਆਧਾਰਿਤ ਗੀਤ, ਕਵਿਤਾਵਾਂ ਤੇ ਕੋਰੀੳਗ੍ਰਾਫੀ ਆਦਿ ਪੇਸ਼ ਕੀਤੇ | ਸਕੂਲ ਪਿ੍ੰਸੀਪਲ ਸੰਦੀਪ ਕੌਰ ਨੇ ਬੱਚਿਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX