ਤਾਜਾ ਖ਼ਬਰਾਂ


ਤੀਜੇ ਟੀ-20 'ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ
. . .  1 day ago
9 ਓਵਰਾਂ ਵਿਚ ਭਾਰਤ ਦਾ ਸਕੋਰ 81/2
. . .  1 day ago
ਭਾਰਤ ਦਾ ਸਕੋਰ 6 ਓਵਰਾਂ ਵਿਚ 50/2
. . .  1 day ago
ਰਾਜਸਥਾਨ 'ਚ ਵੱਡਾ ਬਦਲਾਅ , 82 ਕਾਂਗਰਸੀ ਵਿਧਾਇਕ ਦੇ ਸਕਦੇ ਹਨ ਅਸਤੀਫ਼ੇ - ਕਾਂਗਰਸੀ ਆਗੂ ਪ੍ਰਤਾਪ ਸਿੰਘ
. . .  1 day ago
ਭਾਰੀ ਬਾਰਿਸ਼ ਕਾਰਨ ਕਿਸਾਨ ਦੇ ਬਰਾਂਡੇ ਦੀ ਡਿੱਗੀ ਛੱਤ, ਬਰਾਂਡੇ ਦੀ ਛੱਤ ਹੇਠ ਦੱਬਿਆ ਟਰੈਕਟਰ
. . .  1 day ago
ਸੂਲਰ ਘਰਾਟ, 25 ਸਤੰਬਰ (ਜਸਵੀਰ ਸਿੰਘ ਔਜਲਾ)- ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਦੇ ਕਿਸਾਨ ਹਰਜੀਤ ਸਿੰਘ ਦੀ ਤੇਜ਼ ਬਾਰਿਸ਼ ਹੋਣ ਨਾਲ ਬਰਾਂਡੇ ਦੀ ਛੱਤ ਡਿੱਗ ਗਈ, ਜਿਸ ਨਾਲ ਪਰਿਵਾਰ ਦਾ ਕਾਫ਼ੀ ਨੁਕਸਾਨ ਹੋ ਗਿਆ...
ਐੱਸ.ਜੀ.ਪੀ.ਸੀ ਦੇ ਯਤਨਾਂ ਸਦਕਾ, ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ ਕਈ ਭਾਰਤੀ
. . .  1 day ago
ਨਵੀਂ ਦਿੱਲੀ, 25 ਸਤੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ 38 ਬਾਲਗਾਂ, 14 ਬੱਚਿਆਂ ਅਤੇ 3 ਨਿਆਣਿਆਂ ਨੂੰ ਲੈ ਕੇ ਇਕ ਵਿਸ਼ੇਸ਼ ਉਡਾਣ ਅਫਗਾਨਿਸਤਾਨ ਦੇ ਕਾਬੁਲ ਤੋਂ ਦਿੱਲੀ ਪਹੁੰਚੀ। ਦਸ ਦੇਈਏ ਕਿ ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਹਮਲੇ ਤੋਂ ਬਾਅਦ ਹੁਣ ਤੱਕ 68 ਅਫ਼ਗਾਨ ਹਿੰਦੂ ਅਤੇ ਸਿੱਖ ਪਹੁੰਚ ਚੁੱਕੇ ਹਨ।
ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਹੈਦਰਾਬਾਦ, 25 ਸਤੰਬਰ-ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ
. . .  1 day ago
ਨਵੀਂ ਦਿੱਲੀ, 25 ਸਤੰਬਰ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਹਨ।
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 26 ਸਤੰਬਰ ਨੂੰ
. . .  1 day ago
ਬੁਢਲਾਡਾ, 25 ਸਤੰਬਰ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 26 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 4:00 ਵਜੇ ਕੋਠੀ ਨੰ...
1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਨਗਰ ਪਾਲਿਕਾ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਤਾਇਨਾਤ ਕਲਰਕ ਕਿਰਨਦੀਪ...
ਬੰਗਲਾਦੇਸ਼: ਨਦੀ 'ਚ ਕਿਸ਼ਤੀ ਪਲਟਣ ਕਾਰਨ 23 ਲੋਕਾਂ ਦੀ ਮੌਤ, ਦਰਜਨਾਂ ਲੋਕ ਹੋਏ ਲਾਪਤਾ
. . .  1 day ago
ਨਵੀਂ ਦਿੱਲੀ, 25 ਸਤੰਬਰ-ਬੰਗਲਾਦੇਸ਼ 'ਚ ਇਕ ਨਦੀ 'ਚ ਇਕ ਕਿਸ਼ਤੀ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਕਿਸ਼ਤੀ ਦੇ ਪਲਣਨ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨ ਲੋਕ ਲਾਪਤਾ ਹੋ ਗਏ ਹਨ।
ਆੜ੍ਹਤੀਆ ਮਾਸਟਰ ਮਥਰਾ ਦਾਸ ਦਾ ਹੋਇਆ ਦਿਹਾਂਤ
. . .  1 day ago
ਲੌਂਗੋਵਾਲ, 25 ਸਤੰਬਰ (ਸ.ਸ.ਖੰਨਾ,ਵਿਨੋਦ)-ਕਸਬਾ ਲੌਂਗੋਵਾਲ ਦੇ ਨਾਮਵਰ ਆੜ੍ਹਤੀਆ ਮਾਸਟਰ ਮਥੁਰਾ ਦਾਸ ਜੋ ਕਿ 90 ਸਾਲਾਂ ਦੇ ਸਨ ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ...
ਡਰੋਨ ਰਾਹੀਂ ਨਸ਼ਾ ਤਸਕਰੀ ਜਾਰੀ, ਬੀ.ਐੱਸ.ਐੱਫ ਨੇ ਚਾਰ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅੰਮ੍ਰਿਤਸਰ, 25 ਸਤੰਬਰ- ਸੀਮਾ ਸੁਰੱਖਿਆ ਬਲ ਨੂੰ ਸਰਹੱਦੀ ਖ਼ੇਤਰ 'ਚ ਵੱਡੀ ਕਾਮਯਾਬੀ ਮਿਲੀ ਹੈ। ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ...
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਪੰਜਾਬੀ ਫ਼ਿਲਮੀ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਨਿਵਾਸੀ ਪੰਜਾਬੀ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਡਾਇਰੈਕਟਰ ਦੇ ਪਿਤਾ ਕ੍ਰਿਸ਼ਨ ਦਾਸ...
ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ
. . .  1 day ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਉਸ ਵੇਲੇ ਜ਼ਬਰਦਸਤ ਸਿਆਸੀ ਝਟਕਾ ਮਿਲਿਆ ਜਦ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ...
ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ ਖ਼ੁਸ਼ੀ
. . .  1 day ago
ਅਹਿਮਦਾਬਾਦ, 25 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਵਾਬਾਜ਼ੀ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਹਿਮਤੀ ਬਣੀ ਸੀ। ਅਸੀਂ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ...
ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  1 day ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  1 day ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  1 day ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 31 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਹਰ ਚੰਗੇ ਅਤੇ ਨੇਕ ਇਨਸਾਨ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹ ਮੁਸ਼ਕਿਲ ਆਉਣ 'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲੇ। -ਸੁਕਰਾਤ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ 'ਚ ਪੰਜਾਬ ਰੋਡਵੇਜ਼/ਪਨਬੱਸ ਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਚੱਕਾ ਜਾਮ

ਚੰਡੀਗੜ੍ਹ, 14 ਅਗਸਤ (ਅਜਾਇਬ ਸਿੰਘ ਔਜਲਾ)-ਇਥੇ ਪੰਜਾਬ ਰੋਡਵੇਜ਼/ ਪਨਬੱਸ ਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਆਪਣੇ ਤਿੰਨ ਦਿਨਾਂ ਦੀ ਹੜਤਾਲ ਦੇ ਮੱਦੇ ਨਜ਼ਰ ਪਹਿਲੇ ਦਿਨ ਅੱਜ ਬੱਸਾਂ ਦਾ ਚੱਕਾ ਜਾਮ ਕਰਦੇ ਹੋਏ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਖ਼ੂਬ ਨਾਅਰੇਬਾਜ਼ੀ ਕੀਤੀ | ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਆਪਣੀਆਂ ਵਾਜਬ ਮੰਗਾਂ ਸੰਬੰਧੀ ਕਈ ਵਾਰ ਅਧਿਕਾਰੀਆਂ ਤੇ ਟਰਾਂਸਪੋਰਟ ਮੰਤਰੀ ਨਾਲ ਮੰਗਾਂ ਸੰਬੰਧੀ ਗੱਲਬਾਤ ਕੀਤੀ ਗਈ ਪਰ ਕੋਈ ਵੀ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ | ਇਸ ਮੌਕੇ ਚੰਡੀਗੜ੍ਹ ਡੀਪੂ ਦੇ ਪ੍ਰਧਾਨ ਗੁਰਮੀਤ ਸਿੰਘ, ਜਗਦੀਪ ਸਿੰਘ, ਰਾਜਵੰਤ ਸਿੰਘ, ਦੀਪਿੰਦਰਜੀਤ ਸਿੰਘ ਤੇ ਜਸਵੀਰ ਸਿੰਘ ਢਿੱਲੋਂ ਵਲੋਂ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਦੀਆਂ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਾਂ ਦੀਆਂ ਮੰਗਾਂ ਨੂੰ ਹਲਕੇ 'ਚ ਲੈ ਰਹੀ ਹੈ ਜਿਸ ਕਾਰਨ ਵਰਕਰਾਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਮਨਵੀਰ ਸਿੰਘ, ਲਖਵਿੰਦਰ ਸਿੰਘ, ਕੇਸਰ ਸਿੰਘ, ਜਗਸੀਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਇਸੇ ਦੌਰਾਨ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵਲੋਂ 14 ਅਗਸਤ ਨੂੰ ਜਾਰੀ ਹੋਇਆ ਇਕ ਪੱਤਰ ਭੇਜਿਆ ਹੈ, ਜਿਸ 'ਚ ਮੁੱਖ ਮੰਤਰੀ ਨਾਲ ਪੰਜਾਬ ਰੋਡਵੇਜ਼/ਪਨਬੱਸ ਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦਾ ਸਮਾਂ ਨਿਸ਼ਚਿਤ ਕਰਨ ਸੰਬੰਧੀ ਪ੍ਰਬੰਧਕੀ ਅਫ਼ਸਰ ਦੁਆਰਾ ਇਹ ਪੱਤਰ ਜਾਰੀ ਕੀਤਾ ਗਿਆ ਹੈ, ਜਿਸ 'ਚ ਲਿਖਿਆ ਗਿਆ ਹੈ ਕਿ ਯੂਨੀਅਨ ਦੀ 18 ਅਗਸਤ ਨੂੰ ਮੁੱਖ ਮੰਤਰੀ ਦੇ ਨਿਵਾਸ 'ਤੇ 1 ਵਜੇ ਦੁਪਹਿਰ ਮੀਟਿੰਗ ਸੱਦੀ ਗਈ ਹੈ, ਜਿਸ ਕਰਕੇ ਉਨ੍ਹਾਂ ਦੀ ਯੂਨੀਅਨ ਵਲੋਂ ਇਹ ਤਿੰਨ ਰੋਜ਼ਾ ਹੜਤਾਲ ਨੂੰ ਮੁਅੱਤਲ ਕੀਤਾ ਗਿਆ ਹੈ |

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਅੰਮਿ੍ਤ ਮਹਾਂਉਤਸਵ ਮੌਕੇ ਤੈ੍ਰ-ਭਾਸ਼ੀ ਕਵੀ ਦਰਬਾਰ

ਚੰਡੀਗੜ੍ਹ, 14 ਅਗਸਤ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਅੰਮਿ੍ਤ ਮਹਾਉਤਸਵ ਤਹਿਤ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ | ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਪੰਜਾਬ ਸਾਹਿਤ ...

ਪੂਰੀ ਖ਼ਬਰ »

ਚੰਡੀਗੜ੍ਹ ਪੁਲਿਸ ਵਲੋਂ 'ਹਰ ਘਰ ਤਿਰੰਗਾ' ਮੁਹਿੰਮ

ਚੰਡੀਗੜ੍ਹ, 14 ਅਗਸਤ (ਮਨਜੋਤ ਸਿੰਘ ਜੋਤ)-ਆਜ਼ਾਦੀ ਕਾ ਅੰਮਿ੍ਤ ਮਹੋਤਸਵ ਆਜ਼ਾਦੀ ਦੇ 75 ਸਾਲਾਂ ਅਤੇ ਭਾਰਤ ਦੇ ਸੱਭਿਆਚਾਰ ਤੇ ਪ੍ਰਾਪਤੀਆਂ ਦੇ ਸ਼ਾਨਦਾਰ ਇਤਿਹਾਸ ਨੂੰ ਮਨਾਉਣ ਲਈ ਭਾਰਤ ਸਰਕਾਰ ਦੀ ਪਹਿਲ ਹੈ | ਚੰਡੀਗੜ੍ਹ ਪੁਲਿਸ ਵਲੋਂ ਅਰਬਨ ਪਾਰਕ ਸੈਕਟਰ 17 ਵਿਖੇ 'ਹਰ ਘਰ ...

ਪੂਰੀ ਖ਼ਬਰ »

ਸੰਸਦ ਮੈਂਬਰ ਕਿਰਨ ਖੇਰ ਵਲੋਂ ਸੈਕਟਰ 15/16/23/24 ਵਿਚਕਾਰ ਅੱਪਗ੍ਰੇਡ ਕੀਤੇ ਜੰਕਸ਼ਨ ਦਾ ਉਦਘਾਟਨ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਸੰਸਦ ਮੈਂਬਰ ਕਿਰਨ ਖੇਰ ਨੇ ਚੰਡੀਗੜ੍ਹ ਦੇ ਸੈਕਟਰ 15/16/23/24 ਦੇ ਵਿਚਕਾਰ ਅੱਪਗ੍ਰੇਡ ਕੀਤੇ ਜੰਕਸ਼ਨ ਦਾ ਉਦਘਾਟਨ ਕੀਤਾ | ਇਸ ਮੌਕੇ ਨਗਰ ਨਿਗਮ ਮੇਅਰ ਸਰਬਜੀਤ ਕੌਰ, ਨਿਗਮ ਕਮਿਸ਼ਨਰ ਅਨੰਦਿਤਾ ਮਿਤਰਾ, ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ...

ਪੂਰੀ ਖ਼ਬਰ »

ਵਰਕਰਾਂ ਨੇ ਕਾਂਗਰਸ ਪ੍ਰਧਾਨ ਐਚ.ਐਸ. ਲੱਕੀ ਦੀ ਅਗਵਾਈ 'ਚ ਕੱਢੀ 'ਆਜ਼ਾਦੀ ਕਾ ਗੌਰਵ ਯਾਤਰਾ'

ਚੰਡੀਗੜ੍ਹ, 14 ਅਗਸਤ (ਨਵਿੰਦਰ ਸਿੰਘ ਬੜਿੰਗ)-ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਯਾਦ ਵਿਚ ਚੰਡੀਗੜ੍ਹ ਕਾਂਗਰਸ ਵਲੋਂ ਕੱਢੀ ਜਾ ਰਹੀ 'ਆਜ਼ਾਦੀ ਕੀ ਗੌਰਵ ਯਾਤਰਾ' ਲਗਾਤਾਰ ਛੇਵੇਂ ਦਿਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ. ਐਸ. ਲੱਕੀ ਦੀ ਅਗਵਾਈ ਹੇਠ ਮਲੋਆ ਵਿਚ ...

ਪੂਰੀ ਖ਼ਬਰ »

ਪੰਜਾਬ ਕਲਾ ਭਵਨ 'ਚ ਡਾ. ਸਰਬਜੀਤ ਕੌਰ ਸੋਹਲ ਦਾ ਕਾਵਿ ਸੰਗ੍ਰਹਿ 'ਉੱਭਲਚਿੱਤੀ' ਦਾ ਲੋਕ ਅਰਪਣ

ਚੰਡੀਗੜ੍ਹ, 14 ਅਗਸਤ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਭਵਨ ਦੇ ਵਿਹੜੇ 'ਚ ਅੱਜ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਤੇ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਡਾ. ਸਰਬਜੀਤ ਕੌਰ ਸੋਹਲ ਦਾ ਕਾਵਿ ਸੰਗ੍ਰਹਿ 'ਉੱਭਲਚਿੱਤੀ' ਨੂੰ ਲੋਕ ਅਰਪਣ ਕੀਤਾ ਗਿਆ | ਸਭਾ ਦੇ ਪ੍ਰਧਾਨ ...

ਪੂਰੀ ਖ਼ਬਰ »

ਐਸ.ਜੀ.ਜੀ.ਐਸ.ਸੀ. ਸੈਕਟਰ 26 ਦੇ ਵਿਦਿਆਰਥੀਆਂ ਨੇ ਨੁੱਕੜ ਨਾਟਕ ਖੇਡਿਆ

ਚੰਡੀਗੜ੍ਹ, 14 ਅਗਸਤ (ਨਵਿੰਦਰ ਸਿੰਘ ਬੜਿੰਗ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਵਲੋਂ ਨਗਰ ਨਿਗਮ ਚੰਡੀਗੜ੍ਹ ਦੇ ਸਹਿਯੋਗ ਨਾਲ ਦਿ ਪਲਾਜਾ, ਸੈਕਟਰ-17 ਤੇ ਪਿੰਡ ਕੈਂਬਆਲਾ ਵਿਖੇ ਹਰ ਘਰ ਤਿਰੰਗਾ ਯੋਜਨਾ ਤਹਿਤ ਇਕ ਨੁੱਕੜ ਨਾਟਕ ਕਰਵਾਇਆ ਗਿਆ | ਇਹ ...

ਪੂਰੀ ਖ਼ਬਰ »

ਦੇਸੀ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਚੰਡੀਗੜ੍ਹ, 14 ਅਗਸਤ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਪੁਲਿਸ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਗੌਤਮ ਕੁਮਾਰ ਵਾਸੀ ਸੈਕਟਰ-52, ਚੰਡੀਗੜ੍ਹ ਨੂੰ ਸੈਕਟਰ 43 ਦੇ ਬੱਸ ਅੱਡੇ ਦੇ ਦਾਖਲਾ ਗੇਟ ਦੇ ਅੱਗਿਓਾ ਗਿ੍ਫ਼ਤਾਰ ਕੀਤਾ ਹੈ ਜਿਸ ਦੇ ਕਬਜ਼ੇ 'ਚੋਂ 24 ਬੋਤਲਾਂ ਦੇਸੀ ਸ਼ਰਾਬ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦਾ ਇਕ ਵਿਧਾਇਕ, ਇਕ ਪੈਨਸ਼ਨ ਦਾ ਨਿਯਮ ਸਿਰਫ਼ ਧੋਖਾ-ਚੁੱਘ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ 'ਇਕ ਵਿਧਾਇਕ ਇਕ ਪੈਨਸ਼ਨ' ਪੰਜਾਬ ਦੇ ਲੋਕਾਂ ਨਾਲ ਸਰਾਸਰ ਧੋਖਾ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਮੂਰਖ ਬਣਾਉਣ ਲਈ ਨਾਟਕੀ ਕਦਮ ਚੁੱਕ ਰਹੀ ਹੈ | ਹਾਲ ਹੀ ਵਿਚ ਇਕ ...

ਪੂਰੀ ਖ਼ਬਰ »

ਜ਼ਿਲ੍ਹਾ ਖ਼ਪਤਕਾਰ ਕਮਿਸ਼ਨਾਂ ਦੇ ਪ੍ਰਧਾਨ ਤੇ ਮੈਂਬਰਾਂ ਲਈ ਅਰਜ਼ੀਆਂ ਦੇਣ ਦੀ ਆਖ਼ਰੀ ਮਿਤੀ 16 ਤੱਕ ਵਧਾਈ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਪੰਜਾਬ 'ਚ ਜ਼ਿਲ੍ਹਾ ਖਪਤਕਾਰ ਕਮਿਸਨਾਂ (ਫਾਜ਼ਿਲਕਾ, ਪਠਾਨਕੋਟ ਤੇ ਮਲੇਰਕੋਟਲਾ) 'ਚ ਪ੍ਰਧਾਨਾਂ ਦੀਆਂ ਤਿੰਨ ਅਸਾਮੀਆਂ ਤੋਂ ਇਲਾਵਾ ਕਪੂਰਥਲਾ, ਫਾਜ਼ਿਲਕਾ, ਪਠਾਨਕੋਟ ਤੇ ਮਾਲੇਰਕੋਟਲਾ ਜ਼ਿਲਿ੍ਹਆਂ 'ਚ ਮੈਂਬਰਾਂ ਦੀਆਂ 7 ਅਸਾਮੀਆਂ ...

ਪੂਰੀ ਖ਼ਬਰ »

ਇੰਟੈਲੀਜੈਂਸ ਮੁਖੀ ਪੰਜਾਬ ਜਤਿੰਦਰ ਸਿੰਘ ਔਲਖ ਨੂੰ 'ਵਿਸ਼ੇਸ਼ ਸੇਵਾਵਾਂ' ਲਈ ਰਾਸ਼ਟਰਪਤੀ ਮੈਡਲ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-1997 ਬੈਚ ਦੇ ਆਈ. ਪੀ. ਐਸ. ਅਫ਼ਸਰ ਜਤਿੰਦਰ ਸਿੰਘ ਔਲਖ, ਜਿਨ੍ਹਾਂ ਨੂੰ ਸੁਤੰਤਰਤਾ ਦਿਵਸ ਮੌਕੇ ਗ੍ਰਹਿ ਮੰਤਰਾਲੇ (ਐਮ. ਐਚ. ਏ.) ਦੁਆਰਾ ਰਾਸ਼ਟਰਪਤੀ ਪੁਲਿਸ ਮੈਡਲ ਆਫ਼ ਡਿਸਟਿੰਗੂਇਸ਼ਡ ਸਰਵਿਸ (ਪੀ. ਪੀ. ਐਮ. ਡੀ. ਐਸ.) ਲਈ ਨਾਮਜ਼ਦ ਕੀਤਾ ...

ਪੂਰੀ ਖ਼ਬਰ »

ਫ਼ੋਨ ਤੇ ਪਰਸ ਖੋਹ ਕੇ ਝਪਟਮਾਰ ਹੋਏ ਫ਼ਰਾਰ

ਚੰਡੀਗੜ੍ਹ, 14 ਅਗਸਤ (ਨਵਿੰਦਰ ਸਿੰਘ ਬੜਿੰਗ)-ਬਾਪੂ ਧਾਮ ਕਾਲੋਨੀ ਦੇ ਰਹਿਣ ਵਾਲੇ ਲਖਪਤ ਸਿੰਘ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਜਦੋਂ ਉਹ ਪੀ. ਜੀ. ਆਈ. ਦੇ ਗੇਟ ਨੰਬਰ 2 ਦੇ ਬਾਹਰ ਖੜ੍ਹਾ ਸੀ ਤਾਂ ਅਭਿਸ਼ੇਕ ਤੇ ਵਿਵੇਕ ਦੋਵੇਂ ਵਸਨੀਕ ਆਦਰਸ਼ ...

ਪੂਰੀ ਖ਼ਬਰ »

ਚੰਡੀਗੜ੍ਹ ਦੇ ਸੈਕਟਰ 37 'ਚ ਫ਼ੌਜੀਆਂ ਦੇ ਸਨਮਾਨ 'ਚ ਲਾਇਆ ਖ਼ੂਨਦਾਨ ਕੈਂਪ

ਚੰਡੀਗੜ੍ਹ, 14 ਅਗਸਤ (ਅਜਾਇਬ ਸਿੰਘ ਔਜਲਾ)-ਸ਼ਿਵਨੰਦਾ ਚੌਬੇ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਫ਼ੌਜੀਆਂ ਦੇ ਸਨਮਾਨ ਤੇ ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਤਹਿਤ ਸੈਕਟਰ 37 'ਚ ਖ਼ੂਨਦਾਨ ਕੈਂਪ ਲਗਾਇਆ ਗਿਆ | ਰੋਹਿਤ ਕੁਮਾਰ ਚੌਬੇ ਦੀ ਅਗਵਾਈ ਹੇਠ ਰੋਟਰੀ ਐਂਡ ...

ਪੂਰੀ ਖ਼ਬਰ »

ਵਿਧਾਇਕਾਂ ਨੂੰ ਧਮਕੀ ਦੇ ਮਾਮਲੇ 'ਚ ਗਿ੍ਫ਼ਤਾਰ ਦੋਸ਼ੀਆਂ ਦੇ ਪਾਕਿਸਤਾਨ ਨਾਲ ਸਿੱਧੇ ਸੰਬੰਧ

ਚੰਡੀਗੜ੍ਹ, 14 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਮਹੀਨਾ ਜੂਨ ਤੇ ਜੁਲਾਈ 'ਚ ਹਰਿਆਣਾ, ਪੰਜਾਬ ਤੇ ਦਿੱਲੀ ਦੇ ਵਿਧਾਇਕਾਂ ਨੂੰ ਧਮਕੀ ਦਿੱਤੀ ਗਈ ਸੀ ਜਿਸ ਸੰਬੰਧ 'ਚ ਵੱਖ-ਵੱਖ ਮੁਕੱਦਮੇ ਦਰਜ ਹੋਏ ਸਨ | ਜੋ ਹਰਿਆਣਾ ਦੇ ਸੁਰੇਂਦਰ ਪੰਵਾਰ ਵਿਧਾਇਕ ਸੋਨੀਪਤ, ਰੇਣੂ ਬਾਲਾ ਵਿਧਾਇਕ ...

ਪੂਰੀ ਖ਼ਬਰ »

ਡਾਕ ਵਿਭਾਗ ਸੈਕਟਰ 17 ਵਲੋਂ ਤਿਰੰਗਾ ਲੱਗੀਆਂ ਗੱਡੀਆਂ ਨੂੰ ਦਿੱਤੀ ਹਰੀ ਝੰਡੀ

ਚੰਡੀਗੜ੍ਹ, 14 ਅਗਸਤ (ਨਵਿੰਦਰ ਸਿੰਘ ਬੜਿੰਗ)-ਡਾਕ ਵਿਭਾਗ ਸੈਕਟਰ-17 ਚੰਡੀਗੜ੍ਹ ਵਲੋਂ ਤਿਰੰਗੇ ਝੰਡੇ ਨਾਲ ਸਜੇ ਵਾਹਨਾਂ ਦੀ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਰੈਲੀ ਦਾ ਮਕਸਦ 'ਹਰ ਘਰ ਤਿਰੰਗਾ' ਯੋਜਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ | ਇਸ ਮੌਕੇ ...

ਪੂਰੀ ਖ਼ਬਰ »

ਕਿਸਾਨਾਂ ਦੇ ਗਰੁੱਪਾਂ ਨੂੰ ਮਾਨ ਸਰਕਾਰ ਨੇ ਸਿੰਚਾਈ ਸਕੀਮਾਂ ਤਹਿਤ 90 ਫ਼ੀਸਦੀ ਵਿੱਤੀ ਸਹਾਇਤਾ ਦਿੱਤੀ-ਡਾ. ਨਿੱਝਰ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰੋਤਾਂ ਦੀ ਵਰਤੋਂ ਸੰਜਮ ਨਾਲ ਕਰਨ ਲਈ ਯੋਗ ਉਪਰਾਲੇ ਕਰ ਰਹੀ ਹਨ | ਇਸ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਹੋਇਆ ਭੂਮੀ ਤੇ ਜਲ ਸੰਭਾਲ ਮੰਤਰੀ ਡਾ. ...

ਪੂਰੀ ਖ਼ਬਰ »

ਹਰਿਆਣਾ ਸ਼ਹਿਰੀ ਅਥਾਰਿਟੀ ਵਲੋਂ ਏਨਹਾਂਸਮੈਂਟ ਦੇ ਨਿਪਟਾਨ ਲਈ ਇਕਮੁਸ਼ਤ ਭੁਗਤਾਨ ਯੋਜਨਾ ਦੀ ਫਿਰ ਤੋਂ ਐਲਾਨ

ਚੰਡੀਗੜ੍ਹ, 14 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਨੇ ਸਾਲ 2022 ਲਈ ਅਖੀਰੀ ਇਕਮੁਸ਼ਤ ਭੁਗਤਾਨ ਯੋਜਨਾ ਦੀ ਫਿਰ ਤੋਂ ਐਲਾਨ ਕੀਤਾ ਹੈ | ਹੁਣ ਇਹ ਯੋਜਨਾ 17 ਅਗਸਤ, 2022 ...

ਪੂਰੀ ਖ਼ਬਰ »

ਪੰਜਾਬ ਕਲਾ ਪ੍ਰੀਸ਼ਦ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਚੰਡੀਗੜ੍ਹ, 14 ਅਗਸਤ (ਅਜਾਇਬ ਸਿੰਘ ਔਜਲਾ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਅੱਜ ਸ਼ਾਮ ਪੰਜਾਬ ਕਲਾ ਭਵਨ ਵਿਖੇ ਕਵੀ ਦਰਬਾਰ ਕਰਵਾਇਆ ਗਿਆ ਜੋ ਸਰੋਤਿਆਂ ਨੇ ਰੀਝ ਨਾਲ ਮਾਣਿਆਂ | ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਲੋਂ ਕਰਵਾਏ ਇਸ ਸਮਾਰੋਹ ਦੀ ਇਹ ...

ਪੂਰੀ ਖ਼ਬਰ »

ਪਸ਼ੂਆਂ 'ਚ ਫੈਲੀ ਲੰਪੀ ਸਕਿਨ ਬਿਮਾਰੀ ਦੀ ਕੌਮੀ ਅਸ਼ਵ ਖੋਜ ਕੇਂਦਰ ਹਿਸਾਰ ਨੇ ਵੈਕਸੀਨ ਬਣਾਈ-ਦਲਾਲ

ਚੰਡੀਗੜ੍ਹ, 14 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਪਸ਼ੂ ਪਾਲਣ ਤੇ ਡੇਅਰੀ ਮੰਤਰੀ ਜੇ. ਪੀ. ਦਲਾਲ ਨੇ ਕਿਹਾ ਕਿ ਪਸ਼ੂਆਂ 'ਚ ਫੈਲੀ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਕੌਮੀ ਅਸ਼ਵ ਖੋਜ ਕੇਂਦਰ (ਨੈਸ਼ਨਲ ਇਕਵਿਨ ਰਿਸਰਚ ਸੈਂਟਰ) ਹਿਸਾਰ ਨੇ ਵੈਕਸੀਨ ਬਣਾ ਲਈ ਹੈ ਜੋ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਚਲਾਈ ਵਿਸ਼ੇਸ਼ ਤਲਾਸ਼ੀ ਮੁਹਿੰਮ

ਚੰਡੀਗੜ੍ਹ, 14 ਅਗਸਤ (ਨਵਿੰਦਰ ਸਿੰਘ ਬੜਿੰਗ)-ਆਜ਼ਾਦੀ ਦਿਹਾੜੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਸ਼ਹਿਰ ਵਿਚਲੀਆਂ ਕਾਲੋਨੀਆਂ 'ਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ | ਜਿਸ ਤਹਿਤ ਪੁਲਿਸ ਨੇ ਈ. ਡਬਲਿਊ. ਐਸ ਕਾਲੋਨੀ ਧਨਾਸ, ਸਾਰੰਗਪੁਰ 'ਚ ਇਹ ਮੁਹਿੰਮਾਂ ਚਲਾਈਆਂ | ਇਸ ...

ਪੂਰੀ ਖ਼ਬਰ »

ਪੀ.ਜੀ.ਆਈ. ਇੰਪਲਾਈਜ਼ ਯੂਨੀਅਨ ਨੇ ਤਿਰੰਗਾ ਰੈਲੀ ਕੱਢੀ

ਚੰਡੀਗੜ੍ਹ, 14 ਅਗਸਤ (ਮਨਜੋਤ ਸਿੰਘ ਜੋਤ)-ਪੀ. ਜੀ. ਆਈ. ਇੰਪਲਾਈਜ਼ ਯੂਨੀਅਨ (ਨਾਨ ਫੈਕਿਲਟੀ) ਮੈਡੀਕਲ ਟੈਕਨੋਲਜਿਸਟਸ ਯੂਨੀਅਨ, ਪੀ. ਜੀ. ਆਈ. ਕੰਟਰੈਕਟ ਵਰਕਰਜ਼ ਯੂਨੀਅਨ, ਕੰਟਰੈਕਟ ਸਫਾਈ ਕਰਮਚਾਰੀ ਯੂਨੀਅਨ ਤੇ ਸਕਿਊਰਟੀ ਗਾਰਡਜ਼ ਵੈਲਫੇਅਰ ਯੂਨੀਅਨ ਵਲੋਂ ਤਿਰੰਗਾ ...

ਪੂਰੀ ਖ਼ਬਰ »

ਪੈਨਸ਼ਨ ਸਕੀਮਾਂ ਦਾ ਲਾਭ ਯੋਗ ਪਾਤਰਾਂ ਨੂੰ ਮਿਲਣਾ ਯਕੀਨੀ ਬਣਾਉਣ ਲਈ 17 ਨੂੰ ਲੱਗਣਗੇ ਸੁਵਿਧਾ ਪੈਨਸ਼ਨ ਕੈਂਪ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵਲੋਂ ਦੱਸਿਆ ਗਿਆ ਕਿ ਵੱਖ-ਵੱਖ ਪੈਨਸ਼ਨ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਨੂੰ ਮਿਲਣਾ ਯਕੀਨੀ ਬਣਾਉਣ ਲਈ ਰਾਜ 'ਚ ਵੱਖ-ਵੱਖ ਥਾਵਾਂ 'ਤੇ 17 ਅਗਸਤ ਨੂੰ ...

ਪੂਰੀ ਖ਼ਬਰ »

ਜੀ.ਐਸ.ਟੀ. ਇਕੱਤਰ ਕਰਨ 'ਚ ਲੁਧਿਆਣਾ ਡਿਵੀਜ਼ਨ ਤੇ ਵਾਧਾ ਦਰ 'ਚ ਫ਼ਰੀਦਕੋਟ ਡਿਵੀਜ਼ਨ ਮੋਹਰੀ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਵਿੱਤੀ ਵਰ੍ਹੇ 2021-22 ਦੇ ਮੁਕਾਬਲੇ ਚਾਲੂ ਵਿੱਤੀ ਵਰ੍ਹੇ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਸੂਬੇ ਦੀ ਜੀ. ਐਸ. ਟੀ. ਇਕੱਤਰ ਕਰਨ 'ਚ 1714.35 ਕਰੋੜ ਰੁਪਏ ਦੀ ਕੁਲੈਕਸ਼ਨ ਨਾਲ ਲੁਧਿਆਣਾ ਤੇ 34 ਫ਼ੀਸਦੀ ਵਾਧਾ ਦਰ ਨਾਲ ਫਰੀਦਕੋਟ ਡਿਵੀਜ਼ਨ ...

ਪੂਰੀ ਖ਼ਬਰ »

ਲੰਪੀ ਸਕਿਨ: ਹੁਣ ਤੱਕ 1.84 ਲੱਖ ਤੋਂ ਵੱਧ ਪਸ਼ੂਆਂ ਦਾ ਟੀਕਾਕਰਨ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵਲੋਂ ਲੰਪੀ ਸਕਿਨ ਦੀ ਬਿਮਾਰੀ ਦੀ ਰੋਕਥਾਮ ਲਈ ਹੁਣ ਤੱਕ 1.84 ਲੱਖ ਤੋਂ ਵੱਧ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ | ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਗੋਟ ਪੌਕਸ ...

ਪੂਰੀ ਖ਼ਬਰ »

ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਸੱਭਿਆਚਾਰਕ ਪ੍ਰੋਗਰਾਮ 'ਬੋਨਾਂਜ਼ਾ' ਕਰਵਾਇਆ

ਚੰਡੀਗੜ੍ਹ, 14 ਅਗਸਤ (ਨਵਿੰਦਰ ਸਿੰਘ ਬੜਿੰਗ)-ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਸੱਭਿਆਚਾਰਕ ਪ੍ਰੋਗਰਾਮ 'ਬੋਨਾਂਜ਼ਾ' ਕਰਵਾਇਆ ਗਿਆ | ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਤੇ ਉਨ੍ਹਾਂ ਦੀ ਪਤਨੀ ਅਨੀਤਾ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਕੌਮੀ ਸਿੱਖਿਆ ਨੀਤੀ 2020 ਤਹਿਤ ਉੱਤਰੀ ਜ਼ੋਨ ਦੇ ਸੰਬੰਧ 'ਚ ਸਲਾਹ-ਮਸ਼ਵਰਾ ਵਰਕਸ਼ਾਪ

ਚੰਡੀਗੜ੍ਹ, 14 ਅਗਸਤ (ਨਵਿੰਦਰ ਸਿੰਘ ਬੜਿੰਗ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕੌਮੀ ਸਿੱਖਿਆ ਨੀਤੀ 2020 ਤਹਿਤ ਉੱਤਰੀ ਜ਼ੋਨ ਦੇ ਸੰਬੰਧ 'ਚ ਰਾਸ਼ਟਰੀ ਪਾਠਕ੍ਰਮ ਬਾਰੇ ਸਲਾਹ-ਮਸ਼ਵਰਾ ਵਰਕਸ਼ਾਪ ਕਰਵਾਈ ਗਈ | ਵਰਕਸ਼ਾਪ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਤੇ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਦੇ 92 ਨਵੇਂ ਮਾਮਲੇ, ਇਕ ਦੀ ਮੌਤ

ਚੰਡੀਗੜ੍ਹ, 14 ਅਗਸਤ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਅੱਜ ਕੋਰੋਨਾ ਵਾਇਰਸ ਦੇ 92 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ ਸੈਕਟਰ 45 ਦੇ ਵਸਨੀਕ 81 ਸਾਲਾ ਵਿਅਕਤੀ ਦੀ ਜੀ. ਐਮ. ਸੀ. ਐਚ. 32 ਵਿਚ ਮੌਤ ਹੋਈ ਹੈ | ਅੱਜ 125 ਮਰੀਜ਼ ਸਿਹਤਯਾਬ ਹੋਏ ਹਨ | ਸ਼ਹਿਰ 'ਚ ਕੋਰੋਨਾ ਦੇ ਐਕਟਿਵ ...

ਪੂਰੀ ਖ਼ਬਰ »

ਘਰ-ਘਰ ਰਾਸ਼ਨ ਸਕੀਮ ਨੂੰ ਇਕੋ ਪੜਾਅ 'ਚ ਲਾਗੂ ਕੀਤਾ ਜਾਵੇਗਾ-ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਸੂਬੇ ਦੇ ਲੋਕਾਂ ਨੂੰ ਘਰ-ਘਰ ਰਾਸ਼ਨ ਮੁਹੱਈਆ ਕਰਵਾਉਣ ਦੀ ਦਿ੍ੜ੍ਹ ਵਚਨਬੱਧਤਾ ਨਾਲ ਸੂਬਾ ਸਰਕਾਰ ਇਸ ਸਾਲ 1 ਅਕਤੂਬਰ ਤੋਂ ਆਟੇ ਦੀ ਹੋਮ ਡਿਲੀਵਰੀ ਸੇਵਾ ਦੀ ਸ਼ੁਰੂਆਤ ਕਰੇਗੀ | ਯੋਜਨਾ ਨੂੰ ਸੂਬੇ ਭਰ ਵਿਚ ਇੱਕੋ ਪੜਾਅ 'ਚ ਲਾਗੂ ਕੀਤਾ ...

ਪੂਰੀ ਖ਼ਬਰ »

ਬਾਲਣ ਵਜੋਂ ਕੋਲੇ ਦੀ ਥਾਂ ਪਰਾਲੀ ਦੀ ਵਰਤੋਂ ਦੇ ਤਕਨੀਕੀ ਹੱਲਾਂ ਨੂੰ ਉਤਸ਼ਾਹਿਤ ਕੀਤਾ ਜਾਵੇ-ਮੀਤ ਹੇਅਰ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਸਾਇੰਸ ਤਕਨਾਲੋਜੀ ਤੇ ਨਵੀਆਂ ਤਕਨੀਕਾਂ (ਐਸ. ਟੀ. ਆਈ.) ਨੂੰ ਸੂਬੇ ਦੇ ਵਿਕਾਸ ਦੀ ਕੁੰਜੀ ਵਜੋਂ ਵਿਕਸਤ ਕਰਨ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ 'ਤੇ ਚੱਲਦਿਆਂ ਇਸ ਉਦੇਸ਼ ਦੀ ਪੂਰਤੀ ਲਈ ਰਣਨੀਤੀਆਂ 'ਤੇ ...

ਪੂਰੀ ਖ਼ਬਰ »

ਤੇਜ਼ ਮਿਊਜ਼ਿਕ ਵਜਾਉਣ 'ਤੇ ਕਾਕੁਨਾ ਕਲੱਬ ਦਾ ਸਾਮਾਨ ਜ਼ਬਤ

ਚੰਡੀਗੜ੍ਹ, 14 ਅਗਸਤ (ਤਰੁਣ ਭਜਨੀ)-ਐੱਸ. ਡੀ. ਐੱਮ. ਈਸਟ ਵਲੋਂ ਗਠਿਤ ਟੀਮ ਨੇ ਸੈਕਟਰ 7 ਸਥਿਤ ਕਾਕੁਨਾ ਕਲੱਬ 'ਚ ਉੱਚੀ ਆਵਾਜ਼ ਵਿਚ ਸੰਗੀਤ ਵਜਾਉਣ 'ਤੇ ਸੰਗੀਤਕ ਉਪਕਰਨਾਂ ਨੂੰ ਜ਼ਬਤ ਕਰ ਲਿਆ ਹੈ | ਸੈਕਟਰ 7 ਦੇ ਵਸਨੀਕਾਂ ਨੇ ਇਸ ਸੰਬੰਧ 'ਚ ਚੰਡੀਗੜ੍ਹ ਪ੍ਰਸ਼ਾਸਨ ਨੂੰ ...

ਪੂਰੀ ਖ਼ਬਰ »

ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਵਲੋਂ ਆਜ਼ਾਦੀ ਦੇ 75ਵੇਂ ਮਹਾਂਉਤਸਵ ਦੀ ਸ਼ੁਰੂਆਤ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ ਵਲੋਂ ਆਜ਼ਾਦੀ ਦੇ 75ਵੇਂ ਮਹਾਉਤਸਵ ਦੇ ਸਨਮੁੱਖ ਹਰ ਘਰ ਤਿਰੰਗਾ ਮੁਹਿੰਮ ਅਧੀਨ ਸੈਕਟਰ 38 ਚੰਡੀਗੜ੍ਹ ਦੇ ਦਫ਼ਤਰ ਵਿਖੇ ਤਿਰੰਗਾ ਲਹਿਰਾ ਕੇ ਇਸ ਵਿਸ਼ੇਸ਼ ਮਹਾਂਉਤਸਵ ਦੀ ਸ਼ੁਰੂਆਤ ...

ਪੂਰੀ ਖ਼ਬਰ »

75ਵੀਂ ਵਰੇ੍ਹਗੰਢ ਨੂੰ ਸਮਰਪਿਤ ਬਲਾਕ ਕਾਂਗਰਸ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੱਢੀ ਤਿਰੰਗਾ ਯਾਤਰਾ

ਸ੍ਰੀ ਅਨੰਦਪੁਰ ਸਾਹਿਬ, 14 ਅਗਸਤ (ਜੇ.ਐਸ.ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਬਲਾਕ ਕਾਂਗਰਸ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ ਗਈ | ਬਾਸੋਵਾਲ ਨੇ ਕਿਹਾ ਕਿ ਇਸ ਯਾਤਰਾ ਦਾ ਉਦੇਸ਼ ਤਿਰੰਗੇ ਬਾਰੇ ਜਾਗਰੂਕ ਕਰਨਾ ਅਤੇ ...

ਪੂਰੀ ਖ਼ਬਰ »

ਜਾਮਾ ਮਸਜਿਦ ਕੈਂਪ 'ਚ 55 ਨੇ ਕੀਤਾ ਖ਼ੂਨਦਾਨ ਤੇ ਬੂਟੇ ਵੀ ਲਾਏ

ਡੇਰਾਬੱਸੀ, 14 ਅਗਸਤ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਜਾਮਾ ਮਸਜਿਦ ਵਿਖੇ ਹਯਾਤ ਯੂਥ ਕਲੱਬ ਦੇ ਨੌਜਵਾਨ ਮੈਂਬਰਾਂ ਵਲੋਂ ਮੈਡੀਕਲ ਚੈੱਕਅਪ ਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਦੇ ਨਾਲ ਹੀ ਮੁਸਲਿਮ ਵੈੱਲਫੇਅਰ ਕਮੇਟੀ ਵਲੋਂ ਅਹਾਤੇ 'ਚ ਫਲਦਾਰ ਬੂਟੇ ਤੇ ਛਾਂਦਾਰ ...

ਪੂਰੀ ਖ਼ਬਰ »

ਐੱਨ.ਸੀ.ਸੀ. ਕੈਂਪ 'ਚ ਸਕੂਲ ਰਤਵਾੜਾ ਸਾਹਿਬ ਦੀ ਰਹੀ ਝੰਡੀ

ਮੁੱਲਾਂਪੁਰ ਗਰੀਬਦਾਸ, 14 ਅਗਸਤ (ਦਿਲਬਰ ਸਿੰਘ ਖੈਰਪੁਰ)-ਪੰਜਾਬ ਪੱਧਰ ਦਾ ਐੱਨ. ਸੀ. ਸੀ. ਦੇ ਸਾਲਾਨਾ ਟ੍ਰੇਨਿੰਗ ਕੈਂਪ 'ਚ ਸਕੂਲ ਰਤਵਾੜਾ ਸਾਹਿਬ ਦੀ ਝੰਡੀ ਰਹੀ | ਰੂਪਨਗਰ ਵਿਖੇ ਹਫ਼ਤਾ ਭਰ ਚੱਲੇ ਕੈਂਪ 'ਚ ਪੰਜਾਬ ਦੇ ਤਕਰੀਬਨ 15 ਸਕੂਲਾਂ ਨੇ ਹਿੱਸਾ ਲਿਆ | ਗੁਰੂ ਗੋਬਿੰਦ ...

ਪੂਰੀ ਖ਼ਬਰ »

ਲੋੜਵੰਦ ਵਿਦਿਆਰਥੀਆਂ ਨੂੰ ਬਸਤੇ ਤੇ ਸਟੇਸ਼ਨਰੀ ਵੰਡੀ

ਲਾਲੜੂ, 14 ਅਗਸਤ (ਰਾਜਬੀਰ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ ਤੇ ਜਿਊਲੀ ਦੇ ਪਹਿਲੀ ਜਮਾਤ ਤੋਂ ਲੈ ਕੇ 5ਵੀਂ ਜਮਾਤ ਤੱਕ ਦੇ 60 ਦੇ ਕਰੀਬ ਲੋੜਵੰਦ ਵਿਦਿਆਰਥੀਆਂ ਨੂੰ ਸਮਾਜ ਸੇਵੀ ਅਮਨ ਰਾਣਾ ਵਲੋਂ ਬਸਤੇ ਤੇ ਸਟੇਸ਼ਨਰੀ ਵੰਡੀ ਗਈ | ਇਸ ਮੌਕੇ ਅਮਨ ਰਾਣਾ ਨੇ ਕਿਹਾ ...

ਪੂਰੀ ਖ਼ਬਰ »

ਗੁਰੂ ਨਾਨਕ ਸਕੂਲ ਵਿਖੇ ਵਿਦਿਆਰਥੀਆਂ ਦੇ ਰੱਖੜੀ ਮੇਕਿੰਗ ਮੁਕਾਬਲੇ ਕਰਵਾਏ

ਲਾਲੜੂ, 14 ਅਗਸਤ (ਰਾਜਬੀਰ ਸਿੰਘ)-ਭੈਣ ਭਰਾ ਦੇ ਰਿਸ਼ਤਿਆਂ 'ਚ ਸਭ ਤੋਂ ਵੱਡਾ ਤੇ ਅਹਿਮ ਤਿਉਹਾਰ ਰੱਖੜੀਆਂ ਨੂੰ ਮੰਨਿਆ ਜਾਂਦਾ ਹੈ, ਜਿਸ ਨੂੰ ਲੈ ਕੇ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਵਿਖੇ ਵਿਦਿਆਰਥੀਆਂ ਵਲੋਂ ਰੱਖੜੀ ਦਾ ਤਿਉਹਾਰ ਮਨਾਇਆ ...

ਪੂਰੀ ਖ਼ਬਰ »

'ਮੇਰਾ ਸ਼ਹਿਰ ਮੇਰਾ ਮਾਣ' ਪ੍ਰੋਗਰਾਮ ਰਾਹੀਂ ਸ਼ਹਿਰ ਨੂੰ ਸਾਫ਼-ਸੁਥਰਾ ਤੇ ਸੁੰਦਰ ਰੱਖਣ ਦੀ ਅਪੀਲ

ਜ਼ੀਰਕਪੁਰ, 14 ਅਗਸਤ (ਅਵਤਾਰ ਸਿੰਘ)-ਨਗਰ ਕੌਂਸਲ ਵਲੋਂ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦੇ ਮਕਸਦ ਨਾਲ ਮੇਰਾ ਸ਼ਹਿਰ ਮੇਰਾ ਮਾਣ ਪ੍ਰੋਗਰਾਮ ਆਰੰਭ ਕੀਤਾ ਗਿਆ ਹੈ | ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ...

ਪੂਰੀ ਖ਼ਬਰ »

ਮੁਹਾਲੀ ਸਮਾਲ ਇੰਡਸਟਰੀਜ਼ ਵੈੱਲਫ਼ੇਅਰ ਸੁਸਾਇਟੀ ਵਲੋਂ ਐਮ. ਆਈ. ਏ. ਭਵਨ ਵਿਖੇ ਮੀਟਿੰਗ

ਐੱਸ. ਏ. ਐੱਸ. ਨਗਰ, 14 ਅਗਸਤ (ਕੇ. ਐੱਸ. ਰਾਣਾ)-ਸਨਅਤਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਮੁਹਾਲੀ ਸਮਾਲ ਇੰਡਸਟਰੀਜ਼ ਵੈੱਲਫ਼ੇਅਰ ਸੁਸਾਇਟੀ ਵਲੋਂ ਐਮ. ਆਈ. ਏ. ਭਵਨ ਵਿਖੇ ਮੀਟਿੰਗ ਸੱਦੀ ਗਈ, ਜਿਸ ਦੌਰਾਨ ਆਮ ਆਦਮੀ ਪਾਰਟੀ ਦੇ ਵਪਾਰ ਮੰਡਲ ਦੇ ਸੂਬਾ ...

ਪੂਰੀ ਖ਼ਬਰ »

ਜਾਤੀ ਆਧਾਰਿਤ ਦੀ ਬਜਾਏ ਆਰਥਿਕ ਆਧਾਰ 'ਤੇ ਰਾਖਵੇਂਕਰਨ ਨੂੰ ਲਾਗੂ ਕੀਤਾ ਜਾਣਾ ਚਾਹੀਦਾ-ਮਹਿੰਦਰ ਸਿੰਘ

ਕੁਰਾਲੀ, 14 ਅਗਸਤ (ਹਰਪ੍ਰੀਤ ਸਿੰਘ)-ਅਖਿਲ ਭਾਰਤੀ ਕਸ਼ੱਤਰੀ ਮਹਾਂਸਭਾ ਵਲੋਂ ਰਾਖਵੇਂਕਰਨ ਦੇ ਵਿਰੋਧ 'ਚ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕੱਢੀ ਜਾ ਰਹੀ ਦੇਸ਼ ਵਿਆਪੀ ਗੌਰਵ ਚੇਤਨਾ ਰੱਥ ਯਾਤਰਾ ਦਾ ਅਖਿਲ ਭਾਰਤੀ ਕਸ਼ੱਤਰੀ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਣਾ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ 15 ਤੱਕ

ਐੱਸ. ਏ. ਐੱਸ. ਨਗਰ, 14 ਅਗਸਤ (ਜੱਸੀ)-ਅਮਰਜੀਤ ਸਿੰਘ ਪਾਹਵਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਗੁੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼-4 ਮੁਹਾਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸੇਸ਼ ...

ਪੂਰੀ ਖ਼ਬਰ »

ਸ੍ਰੀ ਸੁਖਮਨੀ ਗਰੁੱਪ ਨੇ ਸ਼ਹਿਰ 'ਚ ਕੱਢਿਆ ਤਿਰੰਗਾ ਮਾਰਚ

ਡੇਰਾਬੱਸੀ, 14 ਅਗਸਤ (ਰਣਬੀਰ ਸਿੰਘ ਪੜ੍ਹੀ)-ਡੇਰਬੱਸੀ ਦੇ ਸ੍ਰੀ ਸੁਖਮਨੀ ਗਰੁੱਪ ਵਲੋਂ 'ਹਰ ਘਰ ਤਿਰੰਗਾ' ਮੁਹਿੰਮ ਦੇ ਤਹਿਤ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਮਨਾਉਂਦਿਆ ਸ਼ਹਿਰ 'ਚ ਦੇਸ਼ ਭਗਤੀ ਦੇ ਨਾਅਰਿਆਂ ਨਾਲ ਤਿਰੰਗਾ ਮਾਰਚ ਕੱਢਿਆ ਗਿਆ | ਇਸ ਮੌਕੇ ਸੁਖਮਨੀ ਗਰੁੱਪ ...

ਪੂਰੀ ਖ਼ਬਰ »

ਛੱਤਬੀੜ ਚਿੜੀਆਘਰ ਵਿਖੇ ਘੜਿਆਲ ਹਫ਼ਤੇ ਦੀ ਸਮਾਪਤੀ

ਜ਼ੀਰਕਪੁਰ, 14 ਅਗਸਤ (ਅਵਤਾਰ ਸਿੰਘ)-ਛੱਤਬੀੜ ਚਿੜੀਆਘਰ ਵਿਖੇ ਐਤਵਾਰ ਨੂੰ ਘੜਿਆਲ ਹਫ਼ਤੇ ਦੀ ਸਮਾਪਤੀ ਕੀਤੀ ਗਈ | ਚਿੜੀਆਘਰ ਪ੍ਰਬੰਧਕਾਂ ਵਲੋਂ 8 ਅਗਸਤ ਨੂੰ ਘੜਿਆਲ ਹਫ਼ਤਾ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ | ਐਤਵਾਰ ਨੂੰ ਘੜਿਆਲ ਹਫ਼ਤੇ ਦੀ ਸਮਾਪਤੀ ਮੌਕੇ ਸਮਾਗਮ ...

ਪੂਰੀ ਖ਼ਬਰ »

ਬੁਨਿਆਦੀ ਸਹੂਲਤਾਂ ਮੰਗਣ ਲਈ ਨਾਅਰੇਬਾਜ਼ੀ ਕਰਨ 'ਤੇ ਮਿਲਿਆ ਇਕ ਕਰੋੜ ਦਾ ਮਾਣਹਾਨੀ ਦਾ ਨੋਟਿਸ

ਜ਼ੀਰਕਪੁਰ, 14 ਅਗਸਤ (ਅਵਤਾਰ ਸਿੰਘ)-ਜ਼ੀਰਕਪੁਰ ਨਗਰ ਕੌਂਸਲ ਦੇ ਵਾਰਡ ਨੰ. 1 'ਚ ਪੈਂਦੀ ਰਵਿੰਦਰਾ ਇਨਕਲੇਵ ਕਾਲੋਨੀ ਦੀ ਵਸਨੀਕ ਅੰਜਲੀ ਖੁਰਾਣਾ ਨੂੰ ਆਪਣੇ ਵਾਰਡ 'ਚ ਬੁਨਿਆਦੀ ਸਹੂਲਤਾਂ ਮੰਗਣ ਲਈ ਕੀਤੀ ਨਾਅਰੇਬਾਜ਼ੀ ਕਾਰਨ ਵਾਰਡ ਕੌਂਸਲਰ ਤੇ ਉਸ ਦੇ ਪਤੀ ਵਲੋਂ ਇਕ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇਸ਼ ਦਾ ਸਭ ਤੋਂ ਵੱਡਾ ਹੀਰੋ-ਅਨਮੋਲ ਗਗਨ ਮਾਨ

ਐੱਸ. ਏ. ਐੱਸ. ਨਗਰ, 14 ਅਗਸਤ (ਜਸਬੀਰ ਸਿੰਘ ਜੱਸੀ)-ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਦੇ ਸੰਬੰਧ 'ਚ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਪ੍ਰੰਪਰਾ ਆਰਟਸ ਤੇ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਿਸਾਨ ਵਿਕਾਸ ਚੈਂਬਰ ਵਿਖੇ ਬੀਤੀ ਸ਼ਾਮ 'ਗਗਨ ਦਮਾਮਾ ...

ਪੂਰੀ ਖ਼ਬਰ »

ਮੰਦਰ ਦਾ ਮਾਹੌਲ ਖ਼ਰਾਬ ਕਰਨ ਦੇ ਦੋਸ਼ ਹੇਠ 7 ਲੋਕਾਂ ਖ਼ਿਲਾਫ਼ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ

ਐੱਸ.ਏ.ਐੱਸ. ਨਗਰ, 14 ਅਗਸਤ (ਜਸਬੀਰ ਸਿੰਘ ਜੱਸੀ)-ਸਨਾਤਮ ਧਰਮ ਵੈੱਲਫੇਅਰ ਸੁਸਾਇਟੀ ਸ੍ਰੀ ਸੱਤ ਨਰਾਇਣ ਮੰਦਰ ਸੈਕਟਰ-70 ਦੇ ਪ੍ਰਧਾਨ ਸਿਕੰਦਰ ਸ਼ਰਮਾ ਨੇ ਜ਼ਿਲ੍ਹਾ ਪੁਲਿਸ ਮੁਖੀ ਮੁਹਾਲੀ ਨੂੰ ਦਿੱਤੀ ਇਕ ਦਰਖ਼ਾਸਤ 'ਚ ਦੋਸ਼ ਲਾਇਆ ਹੈ ਕਿ ਮੁਹਾਲੀ ਦੇ ਕੁਝ ਵਸਨੀਕ ...

ਪੂਰੀ ਖ਼ਬਰ »

ਦੋ-ਰੋਜ਼ਾ ਨੈਸ਼ਨਲ ਵਰਕਸ਼ਾਪ ਦੀਆਂ ਤਿਆਰੀਆਂ ਦੇ ਜਾਇਜ਼ੇ ਸੰਬੰਧੀ ਮੀਟਿੰਗ

ਐੱਸ.ਏ.ਐੱਸ. ਨਗਰ, 14 ਅਗਸਤ (ਜਸਬੀਰ ਸਿੰਘ ਜੱਸੀ)-ਕੇਂਦਰੀ ਪੰਚਾਇਤੀ ਰਾਜ ਮੰਤਰਾਲੇ ਵਲੋਂ ਸਥਾਈ ਵਿਕਾਸ ਦੇ ਟੀਚਿਆਂ ਦੇ ਸਥਾਨੀਕਰਨ ਦੇ ਸੰਬੰਧੀ ਵੱਖ-ਵੱਖ ਸੂਬਿਆਂ ਨੂੰ ਦਿੱਤੇ 9 ਥੀਮਜ਼ 'ਤੇ ਕਰਵਾਈਆਂ ਜਾਣ ਵਾਲੀਆਂ ਕੌਮੀ ਵਰਕਸ਼ਾਪਾਂ 'ਚੋਂ ਪੰਜਾਬ ਸੂਬੇ 'ਚ ਪਹਿਲੀ ...

ਪੂਰੀ ਖ਼ਬਰ »

ਪੀਣ ਵਾਲੇ ਪਾਣੀ ਦੀ ਕਮੀ ਨੂੰ ਪੱਕੇ ਤੌਰ 'ਤੇ ਦੂਰ ਕਰਨ ਲਈ 'ਅੰਮਿ੍ਤ' ਸਕੀਮ ਸੰਬੰਧੀ ਮਤਾ ਪਾਸ

ਕੁਰਾਲੀ, 14 ਅਗਸਤ (ਹਰਪ੍ਰੀਤ ਸਿੰਘ)-ਸਥਾਨਕ ਕੌਂਸਲ ਵਲੋਂ ਸ਼ਹਿਰ ਵਿਚਲੇ ਪੀਣ ਵਾਲੇ ਪਾਣੀ ਦੀ ਕਮੀ ਨੂੰ ਪੱਕੇ ਤੌਰ 'ਤੇ ਦੂਰ ਕਰਨ ਦੇ ਮਨੋਰਥ ਨਾਲ ਕੇਂਦਰ ਸਰਕਾਰ ਦੀ 'ਅੰਮਿ੍ਤ' ਸਕੀਮ ਤਹਿਤ ਸ਼ਹਿਰ ਨੂੰ ਨਹਿਰੀ ਪਾਣੀ ਨਾਲ ਜੋੜਨ ਸੰਬੰਧੀ ਸਰਬ ਸੰਮਤੀ ਨਾਲ ਮਤਾ ਪਾਸ ...

ਪੂਰੀ ਖ਼ਬਰ »

ਤੀੜਾ ਵਿਖੇ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ

ਮੁੱਲਾਂਪੁਰ ਗ਼ਰੀਬਦਾਸ, 14 ਅਗਸਤ (ਦਿਲਬਰ ਸਿੰਘ ਖੈਰਪੁਰ)-ਪਿੰਡ ਤੀੜਾ ਵਿਖੇ ਛਿੰਜ ਕਮੇਟੀ ਵਲੋਂ ਪੰਚਾਇਤ ਤੇ ਵਸਨੀਕਾਂ ਦੇ ਸਹਿਯੋਗ ਸਦਕਾ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ | ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਨਾਮਵਰ ਪਹਿਲਵਾਨਾਂ ਨੇ ਹਿੱਸਾ ਲਿਆ | ਮੁੱਖ ...

ਪੂਰੀ ਖ਼ਬਰ »

ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਨੂੰ ਸਮਰਪਿਤ ਤਿਰੰਗਾ ਯਾਤਰਾ ਕੱਢੀ

ਲਾਲੜੂ, 14 ਅਗਸਤ (ਰਾਜਬੀਰ ਸਿੰਘ)-ਭਾਜਪਾ ਮੰਡਲ ਲਾਲੜੂ ਵਲੋਂ ਵਾਇਸ ਆਫ਼ ਇੰਡੀਆ ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਨੂੰ ਸਮਰਪਿਤ ਇਕ ਵਿਸ਼ਾਲ 'ਤਿਰੰਗਾ ਯਾਤਰਾ' ਕੱਢੀ ਗਈ, ਜਿਸ ਦੀ ਸ਼ੁਰੂਆਤ ਮਹਾਰਾਣਾ ਪ੍ਰਤਾਪ ਭਵਨ ਤੋਂ ਕੀਤੀ ਗਈ ਤੇ ਇਹ ਯਾਤਰਾ ਲਾਲੜੂ ਮੰਡੀ ਦੇ ...

ਪੂਰੀ ਖ਼ਬਰ »

ਸੰਤ ਨਿਰੰਕਾਰੀ ਮਿਸ਼ਨ ਨੇ ਮੁਹਾਲੀ 'ਚ ਲਗਾਏ 400 ਬੂਟੇ

ਐੱਸ. ਏ. ਐੱਸ. ਨਗਰ, 14 ਅਗਸਤ (ਜਸਬੀਰ ਸਿੰਘ ਜੱਸੀ)-ਭਾਰਤ ਦੀ ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਦਿਵਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਵਲੋਂ 'ਅਰਬਨ ਟ੍ਰੀ ਕਲੱਸਟਰ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | 'ਵਨਨੇਸ ਵਣ' ਨਾਂਅ ਦੇ ਇਸ ਪ੍ਰਾਜੈਕਟ ਦਾ ਪ੍ਰਬੰਧ ਸਤਿਗੁਰੂ ਮਾਤਾ ...

ਪੂਰੀ ਖ਼ਬਰ »

ਹਰਿਆਵਲ ਲਹਿਰ ਤਹਿਤ ਬੂਟੇ ਲਗਾਏ

ਪੁਰਖਾਲੀ, 14 ਅਗਸਤ (ਬੰਟੀ)-ਜੀ.ਓ.ਜੀ. ਦੀ ਟੀਮ ਵਲੋਂ ਵਣ ਵਿਭਾਗ ਦੇ ਸਹਿਯੋਗ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਪੰਜੋਲੀ ਵਿਖੇ ਹਰਿਆਵਲ ਲਹਿਰ ਤਹਿਤ ਬੂਟੇ ਲਗਾਏ ਗਏ | ਇਸ ਮੌਕੇ ਜੀ.ਓ.ਜੀ. ਰਣਧੀਰ ਸਿੰਘ ਅਤੇ ਮਲਕੀਤ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਨੂੰ ਪਿੰਡ-ਪਿੰਡ ਤੱਕ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਮੌਕੇ ਫੇਜ਼-5 ਮੁਹਾਲੀ ਦੇ ਆਮ ਆਦਮੀ ਕਲੀਨਿਕ ਨੂੰ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਕਰਨਗੇ ਲੋਕ ਅਰਪਣ

ਐੱਸ.ਏ.ਐੱਸ. ਨਗਰ, 14 ਅਗਸਤ (ਜਸਬੀਰ ਸਿੰਘ ਜੱਸੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਮਿਆਰੀ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਦੇ ਉਦੇਸ਼ ਨਾਲ ਸਥਾਪਿਤ ਕੀਤੇ ਜਾ ਰਹੇ ਆਮ ਆਦਮੀ ...

ਪੂਰੀ ਖ਼ਬਰ »

ਆਸਟ੍ਰੇਲੀਆ ਭੇਜਣ ਦੇ ਨਾਂਅ 'ਤੇ 8 ਲੱਖ ਦੀ ਮਾਰੀ ਠੱਗੀ

ਐੱਸ.ਏ.ਐੱਸ. ਨਗਰ, 14 ਅਗਸਤ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਦੀ ਪੁਲਿਸ ਨੇ ਆਸਟ੍ਰੇਲੀਆ ਭੇਜਣ ਦੇ ਨਾਂਅ 'ਤੇ ਧੋਖਾਧੜੀ ਕਰਨ ਦੇ ਦੋਸ਼ 'ਚ ਸਕੂਲ ਆਫ ਬਿਜਨਸ ਸਟੱਡੀ ਦੇ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਰੰਧਾਵਾ, ਚੈਨ ...

ਪੂਰੀ ਖ਼ਬਰ »

ਬ੍ਰਹਮ ਸ਼ੰਕਰ ਜਿੰਪਾ ਵਲੋਂ ਅਧਿਕਾਰੀਆਂ ਨੂੰ ਲੰਬਿਤ ਪਏ ਪ੍ਰਾਜੈਕਟਾਂ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਤੇ ਸੈਨੀਟੇਸ਼ਨ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ | ਇਹ ਪ੍ਰਗਟਾਵਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਉਚ ...

ਪੂਰੀ ਖ਼ਬਰ »

ਹਰਿਆਣਾ 'ਚ ਜਨਤਾ ਨੂੰ ਨਵੀਂ ਸਹੂਲਤ-ਸਰਕਾਰੀ ਬੁਲਾਰਾ

ਚੰਡੀਗੜ੍ਹ, 14 ਅਗਸਤ (ਐਨ.ਐਸ. ਪਰਵਾਨਾ)-ਹਰਿਆਣਾ ਸਰਕਾਰ ਨੇ 100 ਕਿੱਲੋਵਾਟ ਤੋਂ 1000 ਕਿੱਲੋਵਾਟ ਦੇ ਖਪਤਕਾਰਾਂ ਲਈ ਐਨਰਜੀ ਆਡਿਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ | ਅਜਿਹੇ ਸਰਕਾਰੀ ਭਵਨ ਜਿਨ੍ਹਾਂ ਦਾ ਬਿਜਲੀ ਦਾ ਕਨੈਕਟੇਡ ਲੋਡ 100 ਕਿਲੋਵਾਟ ਤੋਂ ਵੱਧ ਹੈ ਤੇ ਉਨ੍ਹਾਂ ਦਾ ...

ਪੂਰੀ ਖ਼ਬਰ »

ਜਨਤਕ ਥਾਂ 'ਤੇ ਸ਼ਰਾਬ ਪੀਣ ਦੇ ਦੋਸ਼ 'ਚ 4 ਗਿ੍ਫ਼ਤਾਰ

ਚੰਡੀਗੜ੍ਹ, 14 ਅਗਸਤ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਪਾਰਕਾਂ ਤੇ ਜਨਤਕ ਥਾਂ 'ਤੇ ਸ਼ਰਾਬ ਪੀ ਕੇ ਹੜਦੁੰਗ ਮਚਾਉਣ ਨੂੰ ਲੈ ਕੇ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਅਕਸੈ ਰਾਠੌਰ, ਬਿ੍ਜੇਸ਼ ਵਾਸੀ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ 9 ਲੱਖ ਦੀ ਮਾਰੀ ਠੱਗੀ

ਐੱਸ. ਏ. ਐੱਸ. ਨਗਰ, 14 ਅਗਸਤ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ ਕਰਨ ਦੇ ਦੋਸ਼ 'ਚ 7 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਬਲਜਿੰਦਰ ਕੌਰ, ਏਕਮ ਸਿੰਘ ਵਾਸੀ ਸਨੀ ਇਨਕਲੇਵ ਖਰੜ, ਰਮਨਦੀਪ ...

ਪੂਰੀ ਖ਼ਬਰ »

ਮੀਂਹ ਪੈਣ ਕਾਰਨ ਫ਼ਸਲ ਨੁਕਸਾਨੀ

ਚੰਡੀਗੜ੍ਹ, 14 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾਕਟਰ ਬਨਵਾਰੀ ਲਾਲ ਨੇ ਕਿਹਾ ਕਿ 30 ਜੂਨ, 2022 ਨੂੰ ਰੋਹਤਕ ਸ਼ਹਿਰ 'ਚ 6 ਤੋਂ 7 ਘੰਟਿਆਂ ਵਿਚ ਲਗਪਗ 153 ਮਿਲੀਮੀਟਰ ਭਾਰੀ ਬਰਸਾਤ ਹੋਈ ਸੀ, ਜਿਸ ਦੀ ਵਜ੍ਹਾ ਨਾਲ ਛੋਟੂ ਰਾਮ ਚੌਕ 'ਤੇ ਬਰਸਾਤ ਦਾ ਪਾਣੀ ...

ਪੂਰੀ ਖ਼ਬਰ »

ਭਾਜਪਾ ਨੇ ਗੁਜਰਾਤ ਦੀਆਂ ਔਰਤਾਂ ਨਾਲ ਕੇਜਰੀਵਾਲ ਦੇ 1000 ਰੁਪਏ ਦੇ ਵਾਅਦੇ 'ਤੇ ਸਵਾਲ ਉਠਾਏ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਔਰਤਾਂ ਨਾਲ ਕੀਤੇ ਵਾਅਦੇ ਬਾਰੇ ਚੇਤੇ ਕਰਵਾਇਆ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਨੂੰ ਹਰ ਮਹੀਨੇ 1000 ਰੁਪਏ ਦਾ ...

ਪੂਰੀ ਖ਼ਬਰ »

ਗੁਜਰਾਤ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕਰਨ ਵਾਲੇ ਕੇਜਰੀਵਾਲ 'ਤੇ ਵੜਿੰਗ ਦਾ ਨਿਸ਼ਾਨਾ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਗੁਜਰਾਤ 'ਚ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਦੇਣ ਦਾ ...

ਪੂਰੀ ਖ਼ਬਰ »

49 ਹੋਰ ਪਿੰਡਾਂ ਨੂੰ 24 ਘੰਟੇ ਬਿਜਲੀ ਮਿਲੇਗੀ-ਚੌਧਰੀ ਰਣਜੀਤ ਸਿੰਘ

ਚੰਡੀਗੜ੍ਹ, 14 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ 24 ਘੰਟੇ ਬਿਨਾਂ ਰੁਕਾਵਟ ਬਿਜਲੀ ਸਪਲਾਈ ਕਰਨ ਨੂੰ ਸੂਬਾ ਸਰਕਾਰ ਤਿਆਰ ਹੈ ਤੇ ਸੁਤੰਤਰਤਾ ਦਿਵਸ ਦੇ ਮੌਕੇ 49 ਹੋਰ ਪਿੰਡਾਂ ਨੂੰ ਮਾਰਾ ...

ਪੂਰੀ ਖ਼ਬਰ »

ਸੀ.ਆਰ.ਬੀ. ਪਬਲਿਕ ਸਕੂਲ ਸੈਕਟਰ 7 ਵਿਖੇ ਮਨਾਇਆ ਆਜ਼ਾਦੀ ਦਿਹਾੜਾ

ਚੰਡੀਗੜ੍ਹ, 14 ਅਗਸਤ (ਨਵਿੰਦਰ ਸਿੰਘ ਬੜਿੰਗ)-ਸੀ. ਆਰ. ਬੀ. ਪਬਲਿਕ ਸਕੂਲ ਸੈਕਟਰ 7 ਚੰਡੀਗੜ੍ਹ ਵਿਚ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ 'ਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਜਿਵੇਂ ਕਿ ਪੋਸਟਰ ਮੇਕਿੰਗ, ਗਾਇਨ, ਰੰਗੋਲੀ, ਸਲੋਗਨ, ਭਾਸ਼ਣ ਆਦਿ ...

ਪੂਰੀ ਖ਼ਬਰ »

ਡੀ.ਏ.ਵੀ. ਪਬਲਿਕ ਸਕੂਲ ਡੇਰਾਬੱਸੀ ਵਿਖੇ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਪ੍ਰੋਗਰਾਮ

ਡੇਰਾਬੱਸੀ, 14 ਅਗਸਤ (ਗੁਰਮੀਤ ਸਿੰਘ)-'ਹਰ ਘਰ ਤਿਰੰਗਾ' ਮੁਹਿੰਮ ਤਹਿਤ ਡੇਰਾਬੱਸੀ ਦੇ ਕਰਨਲ ਵੀ.ਆਰ. ਮੋਹਨ ਡੀ.ਏ.ਵੀ. ਪਬਲਿਕ ਸਕੂਲ ਪ੍ਰੋਗਰਾਮ ਕਰਵਾਇਆ ਗਿਆ | ਇਸ ਸੰਬੰਧੀ ਸਕੂਲ ਪਿ੍ੰ. ਸਰੀਤਾ ਯਾਦਵ ਨੇ ਦੱਸਿਆ ਕਿ ਦੇਸ਼ ਭਗਤੀ ਦੇ ਜਜ਼ਬੇ ਤੇ ਜੋਸ਼ ਨਾਲ ਭਰਪੂਰ ਬੱਚਿਆਂ ...

ਪੂਰੀ ਖ਼ਬਰ »

ਲੰਪੀ ਸਕਿਨ ਬਿਮਾਰੀ ਦੇ ਪਸਾਰੇ ਨੂੰ ਰੋਕਣ ਲਈ ਜ਼ਿਲ੍ਹੇ 'ਚ ਪਸ਼ੂ ਮੇਲਿਆਂ 'ਤੇ 30 ਦਿਨਾਂ ਲਈ ਲਗਾਈ

ਐੱਸ.ਏ.ਐੱਸ. ਨਗਰ, 14 ਅਗਸਤ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਲੰਪੀ ਸਕਿਨ ਬਿਮਾਰੀ ਦੇ ਪਸਾਰੇ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਵਲੋਂ ਪਸ਼ੂ-ਪਾਲਣ ਵਿਭਾਗ ਵਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਜ਼ਿਲ੍ਹੇ ਅੰਦਰ ਲੱਗਣ ਵਾਲੇ ਪਸ਼ੂ ਮੇਲਿਆਂ ...

ਪੂਰੀ ਖ਼ਬਰ »

ਅਲਫ਼ਾ ਡਰੱਗਜ਼ ਇੰਡੀਆ ਵਰਕਰਜ਼ ਯੂਨੀਅਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ

ਲਾਲੜੂ, 14 ਅਗਸਤ (ਰਾਜਬੀਰ ਸਿੰਘ)-ਅਲਫਾ ਡਰੱਗ ਇੰਡੀਆ ਵਰਕਰਜ਼ ਯੂਨੀਅਨ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਮਹਾਰਾਣਾ ਪ੍ਰਤਾਪ ਭਵਨ ਲਾਲੜੂ ਵਿਖੇ ਹੋਈ, ਜਿਸ ਦੌਰਾਨ ਹਾਕਮ ਚੰਦ ਨੂੰ ਪ੍ਰਧਾਨ ਜਦ ਕਿ ਉਪ ਪ੍ਰਧਾਨ ਰਘੁਬੀਰ ਸਿੰਘ, ਜਨਰਲ ਸਕੱਤਰ ਗੋਪਾਲ ਸਿੰਘ, ਮੀਤ ...

ਪੂਰੀ ਖ਼ਬਰ »

'ਸੇਵ ਅਰਥ ਸੇਵ ਹਿਊਮਨ' ਸੰਸਥਾ ਦੇ ਸਹਿਯੋਗ ਨਾਲ ਸਮਾਜ ਸੇਵੀ ਫਾਊਾਡੇਸ਼ਨ ਨੇ ਵੰਡੇ ਤਿਰੰਗੇ ਝੰਡੇ

ਜ਼ੀਰਕਪੁਰ, 14 ਅਗਸਤ (ਅਵਤਾਰ ਸਿੰਘ)-ਸਮਾਜ ਸੇਵਕ ਫਾਊਾਡੇਸ਼ਨ ਵਲੋਂ ਸੇਵ ਅਰਥ ਸੇਵ ਹਿਊਮਨ ਸੰਸਥਾ ਦੇ ਸਹਿਯੋਗ ਨਾਲ 'ਹਰ ਘਰ ਤਿਰੰਗਾ' ਮੁਹਿੰਤ ਤਹਿਤ ਜ਼ੀਰਕਪੁਰ ਤੇ ਬਲਟਾਣਾ ਦੀਆਂ ਝੁੱਗੀ-ਝੌਂਪੜੀਆਂ ਅਤੇ ਕਾਲੋਨੀਆਂ 'ਚ ਕੌਮੀ ਝੰਡੇ ਵੰਡੇ ਗਏ | ਦੇਸ਼ ਭਰ 'ਚ ਜਿਥੇ ...

ਪੂਰੀ ਖ਼ਬਰ »

ਪੰਜਾਬੀ ਫ਼ਿਲਮ 'ਛੂ ਮੰਤਰ' ਦੇ ਸਾਰੇ ਸ਼ਡਿਊਲਡ ਮੁਕੰਮਲ-ਜਸਬੀਰ ਗਿੱਲ

ਖਰੜ, 14 ਅਗਸਤ (ਗੁਰਮੁੱਖ ਸਿੰਘ ਮਾਨ)-ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਖਰੌੜ ਫ਼ਿਲਮਜ਼ ਤੇ ਫਰੂਟ ਚਾਟ ਇੰਟਰਟੇਨਮੈਂਟ ਵਲੋਂ ਪੰਜਾਬੀ ਫ਼ਿਲਮ 'ਛੂ ਮੰਤਰ' ਦੀ 28 ਦਿਨਾਂ 'ਚ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ | ਇਸ ਫ਼ਿਲਮ ਦੇ ਨਿਰਮਾਤਾ ਡਿੰਪਲ ...

ਪੂਰੀ ਖ਼ਬਰ »

ਬੀਅਰ ਦੀ ਬੋਤਲ 'ਤੇ ਪੰਜਾਬ ਦਾ ਲੇਬਲ ਲਗਾ ਕੇ ਉਤਰਾਖੰਡ ਦੀ ਬੀਅਰ ਵੇਚਣ ਦੇ ਦੋਸ਼

ਜ਼ੀਰਕਪੁਰ, 14 ਅਗਸਤ (ਅਵਤਾਰ ਸਿੰਘ)-ਜ਼ੀਰਕਪੁਰ-ਪਟਿਆਲਾ ਸੜਕ 'ਤੇ ਸਥਿਤ ਪਿੰਡ ਛੱਤ ਦੇ ਲਾਈਟ ਪੁਆਇੰਟ ਦੇ ਨਜ਼ਦੀਕ ਸਥਿਤ ਸ਼ਰਾਬ ਦੇ ਠੇਕੇ 'ਤੇ ਕਥਿਤ ਰੂਪ 'ਚ ਉਤਰਾਖੰਡ ਵਿਚ ਵਿਕਣ ਵਾਲੀ ਬੀਅਰ 'ਤੇ ਪੰਜਾਬ 'ਚ ਵਿਕਣ ਵਾਲੀ ਬੀਅਰ ਦਾ ਲੇਬਲ ਤੇ ਬੈਚ ਨੰਬਰ ਲਗਾ ਕੇ ਬੀਅਰ ...

ਪੂਰੀ ਖ਼ਬਰ »

ਵਧੀਆ ਸਿਹਤ ਸਹੂਲਤਾਂ ਦੇਣਗੇ ਮੁਹੱਲਾ ਕਲੀਨਿਕ-ਰੰਧਾਵਾ

ਲਾਲੜੂ, 14 ਅਗਸਤ (ਰਾਜਬੀਰ ਸਿੰਘ)-ਸੂਬੇ 'ਚ ਹਰ ਇਕ ਪਰਿਵਾਰ ਨੂੰ 600 ਯੂਨਿਟਾਂ ਬਿਜਲੀ ਮੁਫ਼ਤ ਦੇਣ ਸੰਬੰਧੀ ਗਰੰਟੀ ਪੂਰੀ ਕਰਨ ਤੋਂ ਬਾਅਦ ਹੁਣ ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ ਡੇਰਾਬੱਸੀ ਖੇਤਰ ਅੰਦਰ 8 ਤਜਵੀਜ਼ਤ ਮੁਹੱਲਾ ਕਲੀਨਿਕ ਆਮ ਲੋਕਾਂ ਦੇ ਸਪੁਰਦ ਕੀਤੇ ਜਾ ਰਹੇ ...

ਪੂਰੀ ਖ਼ਬਰ »

ਇੰਡੀਆ ਟੂਡੇ ਗਰੁੱਪ ਵਲੋਂ ਰਣਜੀਤ ਸਿੰਘ ਗਿੱਲ ਦਾ ਆਈਕਾਨ ਆਫ਼ ਇੰਡੀਆ ਨਾਲ ਸਨਮਾਨ

ਖਰੜ, 14 ਅਗਸਤ (ਗੁਰਮੁੱਖ ਸਿੰਘ ਮਾਨ)-ਇੰਡੀਆ ਟੂਡੇ ਗਰੁੱਪ ਵਲੋਂ ਗਿਲਕੋ ਗਰੁੱਪ ਦੇ ਸਾਬਕਾ ਸੀ. ਐਮ. ਡੀ. ਰਣਜੀਤ ਸਿੰਘ ਗਿੱਲ ਦਾ ਆਈਕਾਨ ਆਫ਼ ਇੰਡੀਆ ਨਾਲ ਸਨਮਾਨ ਕੀਤਾ ਗਿਆ ਹੈ, ਜਿਸ ਕਾਰਨ ਵਿਧਾਨ ਸਭਾ ਹਲਕਾ ਖਰੜ ਸਮੇਤ ਦੇਸ਼-ਵਿਦੇਸ਼ 'ਚ ਵੱਸਦੇ ਪੰਜਾਬੀਆਂ 'ਚ ਖੁਸ਼ੀ ਦੀ ...

ਪੂਰੀ ਖ਼ਬਰ »

ਰਾਸ਼ਟਰੀ ਲੋਕ ਅਦਾਲਤ 'ਚ 17 ਸਾਲ ਪੁਰਾਣੇ ਝਗੜੇ ਸਮੇਤ 7421 ਕੇਸਾਂ ਦਾ ਹੋਇਆ ਨਿਪਟਾਰਾ

ਐੱਸ.ਏ.ਐੱਸ. ਨਗਰ, 14 ਅਗਸਤ (ਕੇ. ਐੱਸ. ਰਾਣਾ)-ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਵਲੋਂ ਭੇਜੇ ਪ੍ਰੋਗਰਾਮ ਅਨੁਸਾਰ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ...

ਪੂਰੀ ਖ਼ਬਰ »

ਓਸਿਸ ਫਾਊਾਡੇਸ਼ਨ ਨੇ ਆਜ਼ਾਦੀ ਕੇ ਅੰਮਿ੍ਤ ਮਹਾਂਉਤਸਵ ਤਹਿਤ ਵੱਖ-ਵੱਖ ਥਾਈਾ ਤਿਰੰਗੇ ਲਹਿਰਾਏ

ਖਰੜ, 14 ਅਗਸਤ (ਗੁਰਮੁੱਖ ਸਿੰਘ ਮਾਨ)-ਓਸਿਸ ਫਾਊਾਡੇਸ਼ਨ ਵਲੋਂ 75ਵੇਂ ਆਜ਼ਾਦੀ ਕੇ ਅੰਮਿ੍ਤ ਮਹਾਂਉਤਸਵ ਤਹਿਤ ਜ਼ਿਲ੍ਹਾ ਮੁਹਾਲੀ ਤੇ ਰੂਪਨਗਰ ਸਮੇਤ ਹੋਰ ਵੱਖ-ਵੱਖ ਥਾਵਾਂ 'ਤੇ ਤਿਰੰਗੇ ਲਹਿਰਾਏ ਗਏ | ਇਸ ਸੰਬੰਧੀ ਫਾਊਾਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਕੂਲਾਂ 'ਚ ਐਲਬੈਂਡਾਜ਼ੋਲ ਦੀਆਂ ਗੋਲੀਆਂ ਵੰਡੀਆਂ

ਐੱਸ.ਏ.ਐੱਸ. ਨਗਰ, 14 ਅਗਸਤ (ਬੈਨੀਪਾਲ)-ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪੇਟ ਦੇ ਕੀੜਿਆਂ ਨੂੰ ਮਾਰਨ ਵਾਲੀਆਂ ਐਲਬੈਂਡਾਜੋਲ ਦੀਆਂ ਗੋਲੀਆਂ ਵੰਡੀਆਂ ਗਈਆਂ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਪ ਜ਼ਿਲ੍ਹਾ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ

ਡੇਰਾਬੱਸੀ, 14 ਅਗਸਤ (ਰਣਬੀਰ ਸਿੰਘ ਪੜ੍ਹੀ)-ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਪਿੰਡ ਚਡਿਆਲਾ ਦੇ ਨੌਜਵਾਨਾਂ ਨੂੰ ਕਿ੍ਕਟ, ਵਾਲੀਬਾਲ ਤੇ ਫੁੱਟਬਾਲ ਦੀਆਂ ਖੇਡ ਕਿੱਟਾਂ ਵੰਡੀਆਂ ਗਈਆਂ | ਇਸ ਸੰਬੰਧੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮੁੱਖ ਮੰਤਰੀ ...

ਪੂਰੀ ਖ਼ਬਰ »

ਹਲਕਾ ਡੇਰਾਬੱਸੀ 'ਚ ਕਾਂਗਰਸੀਆਂ ਨੇ ਦੂਜੇ ਦਿਨ ਵੀ ਕੱਢੀ ਪੈਦਲ ਤਿਰੰਗਾ ਯਾਤਰਾ

ਡੇਰਾਬੱਸੀ, 14 ਅਗਸਤ (ਰਣਬੀਰ ਸਿੰਘ ਪੜ੍ਹੀ)-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਮਨਾਉਂਦਿਆਂ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਹਲਕਾ ਡੇਰਾਬੱਸੀ ਅੰਦਰ ਦੂਸਰੇ ਦਿਨ ਵੀ ਪੈਦਲ ਤਿਰੰਗਾ ਯਾਤਰਾ ਕੱਢੀ ਗਈ | ਯਾਤਰਾ ਦੌਰਾਨ ਕਾਂਗਰਸੀਆਂ ਨੇ 'ਭਾਰਤ ...

ਪੂਰੀ ਖ਼ਬਰ »

'ਹਰ ਘਰ ਤਿਰੰਗਾ' ਮੁਹਿੰਮ ਤਹਿਤ ਸਿਵਲ ਸਰਜਨ ਨੇ ਲਹਿਰਾਇਆ ਕੌਮੀ ਝੰਡਾ

ਐੱਸ. ਏ. ਐੱਸ. ਨਗਰ, 14 ਅਗਸਤ (ਕੇ. ਐੱਸ. ਰਾਣਾ)-'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਅਧੀਨ ਜਾਰੀ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਸਿਵਲ ਸਰਜਨ ਦਫ਼ਤਰ ਵਿਖੇ ਸਿਵਲ ਸਰਜਨ ਮੁਹਾਲੀ ਡਾ. ਆਦਰਸ਼ਪਾਲ ਕੌਰ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ, ਜਦ ਕਿ ਸਮੁੱਚੇ ...

ਪੂਰੀ ਖ਼ਬਰ »

ਆਯੁਰਵੈਦਿਕ ਕੈਂਪ ਦੌਰਾਨ 164 ਮਰੀਜ਼ਾਂ ਦੀ ਜਾਂਚ

ਖਰੜ, 14 ਅਗਸਤ (ਮਾਨ)-ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਖਰੜ ਤੇ ਲਾਇਨਜ਼ ਕਲੱਬ ਖਰੜ ਫਰੈਂਡਜ਼ ਤੇ ਓਮੰਗ ਵਲੋਂ ਸਾਂਝੇ ਤੌਰ 'ਤੇ ਮੁਫ਼ਤ ਆਯੁਰਵੈਦਿਕ ਕੈਂਪ ਲਗਾਇਆ ਗਿਆ | ਇਸ ਸੰਬੰਧੀ ਆਯੁਰਵੈਦਿਕ ਉਪ ਵੈਦ ਯੂਨੀਅਨ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਜਬਰਦਸਤੀ ਤਿਰੰਗਾ ਵੇਚਣ ਦੇ ਮਾਮਲੇ 'ਚ ਮੁੱਖ ਮੰਤਰੀ ਨੇ ਲਿਆ ਸਖ਼ਤ ਨੋਟਿਸ

ਚੰਡੀਗੜ੍ਹ, 14 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਕਰਨਾਲ 'ਚ ਡੀਪੂ ਧਾਰਕ ਵਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਜਬਰਦਸਤੀ ਤਿਰੰਗਾ ਵੇਚਣ ਦੇ ਮਾਮਲੇ ਦਾ ਮੁੱਖ ਮੰਤਰੀ ਮਨੋਹਰ ਲਾਲ ਨੇ ਸਖ਼ਤ ਨੋਟਿਸ ਲਿਆ ਹੈ | ਮੁੱਖ ਮੰਤਰੀ ਨੇ ਸਖ਼ਤ ਤੇ ਸਪੱਸ਼ਟ ਆਦੇਸ਼ ਦਿੱਤੇ ਹਨ ਕਿ ਕੋਈ ਵੀ ...

ਪੂਰੀ ਖ਼ਬਰ »

ਉਪ ਕੁਲਪਤੀ ਰਾਜ ਕੁਮਾਰ ਨੇ ਕੁਲਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 14 ਅਗਸਤ (ਪ੍ਰੋ. ਅਵਤਾਰ ਸਿੰਘ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਉਪ ਕੁਲਪਤੀ ਪ੍ਰੋ: ਰਾਜ ਕੁਮਾਰ ਨੇ ਅੱਜ ਭਾਰਤ ਦੇ ਚੁਣੇ ਹੋਏ ਉਪ ਰਾਸ਼ਟਰਪਤੀ ਜਗਦੀਪ ਧਨਖੜ ਜੋ ਕਿ ਯੂਨੀਵਰਸਿਟੀ ਦੇ ਕੁਲਪਤੀ ਹਨ, ਨਾਲ ਮੁਲਾਕਾਤ ਕੀਤੀ | ਪ੍ਰੋ: ਰਾਜ ਕੁਮਾਰ ਨੇ ਜਗਦੀਪ ...

ਪੂਰੀ ਖ਼ਬਰ »

ਨੌਜਵਾਨ ਅਰਥ ਸ਼ਾਸਤਰੀ ਰੇਸ਼ਮ ਸਿੰਘ ਨੇ ਨਵੇਂ ਵਿੱਤੀ ਮਾਡਲ ਬਾਰੇ ਦਿੱਤੀ ਜਾਣਕਾਰੀ

ਚੰਡੀਗੜ੍ਹ, 14 ਅਗਸਤ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਦੇ ਰਹਿਣ ਵਾਲੇ ਨੌਜਵਾਨ ਅਰਥ ਸ਼ਾਸਤਰੀ ਰੇਸ਼ਮ ਸਿੰਘ ਨੇ ਦਾਅਵਾ ਕਰਦਿਆਂ ਕਿਹਾ ਕਿ ਉਸ ਦਾ ਨਵਾਂ ਵਿੱਤੀ ਮਾਡਲ ਨਾ ਸਿਰਫ਼ ਦੇਸ਼ ਦੀਆਂ, ਬਲਕਿ ਸੰਸਾਰ ਦੀਆਂ ਆਰਥਿਕ ਦਿੱਕਤਾਂ ਦਾ ਹੱਲ ਕੱਢ ਸਕਦਾ ਹੈ | ਇਹ ਮਾਡਲ ...

ਪੂਰੀ ਖ਼ਬਰ »

ਨਗਰ ਕੌਂਸਲ ਖਰੜ ਨੇ ਆਪਣੇ ਅਧੀਨ ਖੇਤਰ 'ਚ 10 ਹਜ਼ਾਰ ਤਿਰੰਗੇ ਝੰਡੇ ਲਗਵਾਏ

ਖਰੜ, 14 ਅਗਸਤ (ਗੁਰਮੁੱਖ ਸਿੰਘ ਮਾਨ)-ਨਗਰ ਕੌਂਸਲ ਖਰੜ ਵਲੋਂ 75ਵੇਂ ਆਜ਼ਾਦੀ ਕੇ ਅੰਮਿ੍ਤ ਮਹਾਂਉਤਸਵ ਨੂੰ ਮੁੱਖ ਰੱਖਦੇ ਹੋਏ ਆਪਣੇ ਅਧੀਨ ਪੈਂਦੇ ਖੇਤਰ 'ਚ ਤਿਰੰਗੇ ਝੰਡੇ ਲਗਵਾਏ ਜਾ ਰਹੇ ਹਨ | ਇਸ ਸੰਬੰਧੀ ਕੌਂਸਲ ਦੇ ਦੇ ਕਾਰਜ ਸਾਧਕ ਅਫ਼ਸਰ ਮਨਬੀਰ ਸਿੰਘ ਗਿੱਲ ਨੇ ...

ਪੂਰੀ ਖ਼ਬਰ »

ਚਾਹੜ ਮਾਜਰਾ ਦੇ ਨੌਜਵਾਨਾਂ ਨੇ ਆਜ਼ਾਦੀ ਦਿਵਸ ਮੌਕੇ ਤਿਰੰਗਾ ਮਾਰਚ ਕੱਢਿਆ

ਮਾਜਰੀ, 14 ਅਗਸਤ (ਕੁਲਵੰਤ ਸਿੰਘ ਧੀਮਾਨ)-ਪਿੰਡ ਚਾਹੜ ਮਾਜਰਾ ਦੇ ਸਾਬਕਾ ਸਰਪੰਚ ਖਵਾਜਾ ਖਾਨ, ਬੂਟਾ ਪ੍ਰਧਾਨ ਜ਼ਿਲ੍ਹਾ ਮੁਹਾਲੀ ਮੁਸਲਿਮ ਵੈਲਫੇਅਰ ਨੇ ਆਪਣੇ ਸਾਥੀਆਂ ਸਮੇਤ ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਦੇ ਸੰਬੰਧ 'ਚ ਤਿਰੰਗਾ ਰੈਲੀ ਕੱਢ ਕੇ ਮਨਾਈ | ਇਸ ...

ਪੂਰੀ ਖ਼ਬਰ »

75ਵੇਂ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੌਰਾਨ ਗਲੋਬ ਟੋਇਟਾ ਨੇ 'ਗ੍ਰੀਨ ਵੇਵ ਥਰੂ ਫੋਰੈਸਟੇਸ਼ਨ' ਦਾ ਬੀੜਾ ਚੁੱਕਿਆ

ਐੱਸ.ਏ.ਐੱਸ. ਨਗਰ, 14 ਅਗਸਤ (ਜਸਬੀਰ ਸਿੰਘ ਜੱਸੀ)-ਕੰਪਨੀ 'ਚ ਮਜ਼ਬੂਤ ਟਿਕਾਊ ਸੱਭਿਆਚਾਰ ਵਿਕਸਿਤ ਕਰਨ ਲਈ ਵਚਨਬੱਧ ਗਲੋਬ ਟੋਇਟਾ ਮੁਹਾਲੀ ਦੇ ਫੇਜ਼-9 ਵਿਖੇ ਸਥਿਤ ਆਪਣੇ ਕਾਰਪੋਰੇਟ ਦਫ਼ਤਰ ਸਮੇਤ ਖੇਤਰ ਭਰ ਦੇ ਹੋਰ ਅਦਾਰਿਆਂ 'ਚ ਇਕ ਗ੍ਰੀਨ ਕੈਂਪਸ ਬਣਾਉਣ ਲਈ ਲਗਾਤਾਰ ...

ਪੂਰੀ ਖ਼ਬਰ »

ਟੀਮ ਸੋਲਿਊਸਨਜ਼ ਨੇ ਇੰਟਰ ਸਕੂਲ ਗਰੁੱਪ ਡਾਂਸ ਮੁਕਾਬਲਾ ਕਰਵਾਇਆ

ਚੰਡੀਗੜ੍ਹ, 14 ਅਗਸਤ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਦਾ ਜਸ਼ਨ ਮਨਾਉਣ ਲਈ ਟੀਮ ਸੋਲਿਊਸਨਜ਼ ਨੇ ਇੰਟਰ ਸਕੂਲ ਗਰੁੱਪ ਡਾਂਸ ਮੁਕਾਬਲਾ ਕਰਵਾਇਆ | ਮੁਕਾਬਲੇ ਦਾ ਫਾਈਨਲ ਮੰਗਲਵਾਰ ਨੂੰ ਸੈਕਟਰ-26 ਦੇ ਆਡੀਟੋਰੀਅਮ ਵਿਖੇ ਕੀਤਾ ...

ਪੂਰੀ ਖ਼ਬਰ »

ਰਾਜਸਥਾਨ ਪੁਲਿਸ ਦੇ ਸੇਵਾ ਮੁਕਤ ਡੀ.ਐਸ.ਪੀ. ਸਮੇਤ ਤਿੰਨ 1,01,000 ਰੁਪਏ ਦੀ ਰਿਸ਼ਵਤ ਲੈਂਦੇ ਗਿ੍ਫ਼ਤਾਰ

ਚੰਡੀਗੜ੍ਹ, 14 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਦੋ ਮਾਮਲੇ ਦਰਜ ਕਰ ਰਾਜਸਥਾਨ ਪੁਲਿਸ ਦੇ ਸੇਵਾ-ਮੁਕਤ ਡੀ. ਐਸ. ਪੀ. ਤੇ ਇਕ ਕਾਂਸਟੇਬਲ ਤੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਇਕ ਲਾਈਨਮੈਨ ਸਮੇਤ ਤਿੰਨ ਲੋਕਾਂ ਨੂੰ 1,01,000 ਰੁਪਏ ਦੀ ...

ਪੂਰੀ ਖ਼ਬਰ »

ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ

ਮੁੱਲਾਂਪੁਰ ਗਰੀਬਦਾਸ, 14 ਅਗਸਤ (ਖੈਰਪੁਰ)-ਸਥਾਨਕ ਪੁਲਿਸ ਨੂੰ ਇਕ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ ਹੈ | ਏ. ਐੱਸ. ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਸੰਮਤੀ ਮੈਂਬਰ ਸਤੀਸ਼ ਕੁਮਾਰ ਨੇ ਪੁਲਿਸ ਨੂੰ ਮੁੱਲਾਂਪੁਰ ਵਿਖੇ ਖੇਤਾਂ 'ਚ ਇਕ ਵਿਅਕਤੀ ਦੇ ਮੁੰਧੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX