ਤਾਜਾ ਖ਼ਬਰਾਂ


ਤੀਜੇ ਟੀ-20 'ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ
. . .  1 day ago
9 ਓਵਰਾਂ ਵਿਚ ਭਾਰਤ ਦਾ ਸਕੋਰ 81/2
. . .  1 day ago
ਭਾਰਤ ਦਾ ਸਕੋਰ 6 ਓਵਰਾਂ ਵਿਚ 50/2
. . .  1 day ago
ਰਾਜਸਥਾਨ 'ਚ ਵੱਡਾ ਬਦਲਾਅ , 82 ਕਾਂਗਰਸੀ ਵਿਧਾਇਕ ਦੇ ਸਕਦੇ ਹਨ ਅਸਤੀਫ਼ੇ - ਕਾਂਗਰਸੀ ਆਗੂ ਪ੍ਰਤਾਪ ਸਿੰਘ
. . .  1 day ago
ਭਾਰੀ ਬਾਰਿਸ਼ ਕਾਰਨ ਕਿਸਾਨ ਦੇ ਬਰਾਂਡੇ ਦੀ ਡਿੱਗੀ ਛੱਤ, ਬਰਾਂਡੇ ਦੀ ਛੱਤ ਹੇਠ ਦੱਬਿਆ ਟਰੈਕਟਰ
. . .  1 day ago
ਸੂਲਰ ਘਰਾਟ, 25 ਸਤੰਬਰ (ਜਸਵੀਰ ਸਿੰਘ ਔਜਲਾ)- ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਦੇ ਕਿਸਾਨ ਹਰਜੀਤ ਸਿੰਘ ਦੀ ਤੇਜ਼ ਬਾਰਿਸ਼ ਹੋਣ ਨਾਲ ਬਰਾਂਡੇ ਦੀ ਛੱਤ ਡਿੱਗ ਗਈ, ਜਿਸ ਨਾਲ ਪਰਿਵਾਰ ਦਾ ਕਾਫ਼ੀ ਨੁਕਸਾਨ ਹੋ ਗਿਆ...
ਐੱਸ.ਜੀ.ਪੀ.ਸੀ ਦੇ ਯਤਨਾਂ ਸਦਕਾ, ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ ਕਈ ਭਾਰਤੀ
. . .  1 day ago
ਨਵੀਂ ਦਿੱਲੀ, 25 ਸਤੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ 38 ਬਾਲਗਾਂ, 14 ਬੱਚਿਆਂ ਅਤੇ 3 ਨਿਆਣਿਆਂ ਨੂੰ ਲੈ ਕੇ ਇਕ ਵਿਸ਼ੇਸ਼ ਉਡਾਣ ਅਫਗਾਨਿਸਤਾਨ ਦੇ ਕਾਬੁਲ ਤੋਂ ਦਿੱਲੀ ਪਹੁੰਚੀ। ਦਸ ਦੇਈਏ ਕਿ ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਹਮਲੇ ਤੋਂ ਬਾਅਦ ਹੁਣ ਤੱਕ 68 ਅਫ਼ਗਾਨ ਹਿੰਦੂ ਅਤੇ ਸਿੱਖ ਪਹੁੰਚ ਚੁੱਕੇ ਹਨ।
ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਹੈਦਰਾਬਾਦ, 25 ਸਤੰਬਰ-ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ
. . .  1 day ago
ਨਵੀਂ ਦਿੱਲੀ, 25 ਸਤੰਬਰ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਹਨ।
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 26 ਸਤੰਬਰ ਨੂੰ
. . .  1 day ago
ਬੁਢਲਾਡਾ, 25 ਸਤੰਬਰ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 26 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 4:00 ਵਜੇ ਕੋਠੀ ਨੰ...
1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਨਗਰ ਪਾਲਿਕਾ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਤਾਇਨਾਤ ਕਲਰਕ ਕਿਰਨਦੀਪ...
ਬੰਗਲਾਦੇਸ਼: ਨਦੀ 'ਚ ਕਿਸ਼ਤੀ ਪਲਟਣ ਕਾਰਨ 23 ਲੋਕਾਂ ਦੀ ਮੌਤ, ਦਰਜਨਾਂ ਲੋਕ ਹੋਏ ਲਾਪਤਾ
. . .  1 day ago
ਨਵੀਂ ਦਿੱਲੀ, 25 ਸਤੰਬਰ-ਬੰਗਲਾਦੇਸ਼ 'ਚ ਇਕ ਨਦੀ 'ਚ ਇਕ ਕਿਸ਼ਤੀ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਕਿਸ਼ਤੀ ਦੇ ਪਲਣਨ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨ ਲੋਕ ਲਾਪਤਾ ਹੋ ਗਏ ਹਨ।
ਆੜ੍ਹਤੀਆ ਮਾਸਟਰ ਮਥਰਾ ਦਾਸ ਦਾ ਹੋਇਆ ਦਿਹਾਂਤ
. . .  1 day ago
ਲੌਂਗੋਵਾਲ, 25 ਸਤੰਬਰ (ਸ.ਸ.ਖੰਨਾ,ਵਿਨੋਦ)-ਕਸਬਾ ਲੌਂਗੋਵਾਲ ਦੇ ਨਾਮਵਰ ਆੜ੍ਹਤੀਆ ਮਾਸਟਰ ਮਥੁਰਾ ਦਾਸ ਜੋ ਕਿ 90 ਸਾਲਾਂ ਦੇ ਸਨ ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ...
ਡਰੋਨ ਰਾਹੀਂ ਨਸ਼ਾ ਤਸਕਰੀ ਜਾਰੀ, ਬੀ.ਐੱਸ.ਐੱਫ ਨੇ ਚਾਰ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅੰਮ੍ਰਿਤਸਰ, 25 ਸਤੰਬਰ- ਸੀਮਾ ਸੁਰੱਖਿਆ ਬਲ ਨੂੰ ਸਰਹੱਦੀ ਖ਼ੇਤਰ 'ਚ ਵੱਡੀ ਕਾਮਯਾਬੀ ਮਿਲੀ ਹੈ। ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ...
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਪੰਜਾਬੀ ਫ਼ਿਲਮੀ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਨਿਵਾਸੀ ਪੰਜਾਬੀ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਡਾਇਰੈਕਟਰ ਦੇ ਪਿਤਾ ਕ੍ਰਿਸ਼ਨ ਦਾਸ...
ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ
. . .  1 day ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਉਸ ਵੇਲੇ ਜ਼ਬਰਦਸਤ ਸਿਆਸੀ ਝਟਕਾ ਮਿਲਿਆ ਜਦ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ...
ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ ਖ਼ੁਸ਼ੀ
. . .  1 day ago
ਅਹਿਮਦਾਬਾਦ, 25 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਵਾਬਾਜ਼ੀ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਹਿਮਤੀ ਬਣੀ ਸੀ। ਅਸੀਂ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ...
ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  1 day ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  1 day ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  1 day ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 31 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਹਰ ਚੰਗੇ ਅਤੇ ਨੇਕ ਇਨਸਾਨ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹ ਮੁਸ਼ਕਿਲ ਆਉਣ 'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲੇ। -ਸੁਕਰਾਤ

ਫਿਰੋਜ਼ਪੁਰ

ਭਾਜਪਾ ਵਰਕਰਾਂ ਨੇ ਕੱਢੀ ਤਿਰੰਗਾ ਯਾਤਰਾ

ਗੁਰੂਹਰਸਹਾਏ, 14 ਅਗਸਤ (ਕਪਿਲ ਕੰਧਾਰੀ)-ਦੇਸ਼ ਦੀ 75ਵੀਂ ਵਰ੍ਹੇਗੰਢ ਅੰਮਿ੍ਤ ਮਹਾਂ ਉਤਸਵ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਾਸੀਆਂ 'ਚ ਜੋਸ਼ ਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਭਾਜਪਾ ਵਲੋਂ ਵੀ ਲਗਾਤਾਰ ਸ਼ਹਿਰ ਵਿਚ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਸਬੰਧ ਵਿਚ ਅੱਜ ਇਨ੍ਹਾਂ ਗਤੀਵਿਧੀਆਂ ਨੂੰ ਜਾਰੀ ਰੱਖਦੇ ਹੋਏ ਭਾਜਪਾ ਵਲੋਂ 75ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦੇ ਹੋਏ ਗੁਰੂਹਰਸਹਾਏ ਸ਼ਹਿਰ ਦੇ ਸਮੂਹ ਭਾਜਪਾ ਵਰਕਰਾਂ ਵਲੋਂ ਇੱਕਮੁੱਠ ਹੋ ਕੇ ਅੱਜ ਸ਼ਹਿਰ ਵਿਚ ਤਿਰੰਗਾ ਯਾਤਰਾ ਕੱਢੀ ਗਈ | ਇਸ ਤਿਰੰਗਾ ਯਾਤਰਾ ਦੀ ਸ਼ੁਰੂਆਤ ਆਤਿਸ਼ਬਾਜ਼ੀ ਚਲਾ ਕੇ ਗੁਰੂਹਰਸਹਾਏ ਦੇ ਨਾਨਕ ਚੌਕ ਤੋਂ ਸ਼ੁਰੂ ਕੀਤੀ ਗਈ | ਇਸ ਮੌਕੇ ਵੱਡੀ ਗਿਣਤੀ 'ਚ ਭਾਜਪਾ ਦੇ ਵਰਕਰ ਨੌਜਵਾਨ ਸ਼ਹਿਰ ਵਾਸੀਆਂ ਨੇ ਇਸ ਤਿਰੰਗਾ ਯਾਤਰਾ ਵਿਚ ਸ਼ਾਮਿਲ ਹੋ ਕੇ ਅਪਣਾ ਯੋਗਦਾਨ ਪਾਇਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਨਦੀਪ ਗਿਰਧਰ ਤੇ ਗੁਰਪ੍ਰਵੇਜ ਸਿੰਘ ਸ਼ੈਲੇ ਸੰਧੂ ਨੇ ਦੱਸਿਆ ਕਿ ਭਾਜਪਾ ਵਲੋਂ ਸ਼ਹਿਰ ਵਿਚ ਤਿਰੰਗਾ ਯਾਤਰਾ ਕੱਢੀ ਗਈ ਹੈ, ਜੋ ਕਿ ਗੁਰੂ ਨਾਨਕ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੇ ਹੋਏ ਵਾਪਸ ਗੁਰੂ ਨਾਨਕ ਚੌਂਕ ਵਿਚ ਆ ਕੇ ਸਮਾਪਤ ਹੋਈ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਲੈ ਕੇ ਇਹ ਯਾਤਰਾ ਕੱਢੀ ਗਈ ਹੈ ਤੇ ਇਸ ਯਾਤਰਾ ਨੂੰ ਲੈ ਕੇ ਜਿੱਥੇ ਭਾਜਪਾ ਵਰਕਰਾਂ ਵਿਚ ਕਾਫ਼ੀ ਉਤਸ਼ਾਹ ਸੀ, ਉੱਥੇ ਹੀ ਗੁਰੂਹਰਸਹਾਏ ਸ਼ਹਿਰ ਦੇ ਲੋਕਾਂ ਤੇ ਨੌਜਵਾਨਾਂ ਵਿਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਅਜੇ ਤਿਵਾੜੀ, ਤਰਸੇਮ ਬਜਾਜ, ਹਰਚਰਨ ਭੰਡਾਰੀ, ਕਿ੍ਸ਼ਨ ਲਾਲ ਨਰੂਲਾ, ਬਲਦੇਵ ਮਾਹਮੂਜੋਈਆ, ਸੰਦੀਪ ਨਾਗਰ, ਸੋਨੂੰ ਮਹਾਂਵੀਰ, ਵਿੱਕੀ ਮਾਹਮੂਜੋਈਆਂ, ਸੋਨੂੰ ਧਵਨ, ਗੋਲਡੀ ਧਵਨ, ਸਾਗਰ ਨਰੂਲਾ, ਕੁਲਵੰਤ ਸਿੰਘ, ਕੁਲਦੀਪ ਸਿਡਾਨਾ, ਮਨਜਿੰਦਰ ਸਿੰਘ ਮਜੈਦੀਆ, ਰਾਹੁਲ ਮੌਂਗਾ ਰਾਜਨ ਢਿੱਲੋਂ, ਸਾਹਿਲ ਨਰੂਲਾ, ਸ਼ਮਿੰਦਰ ਸਿੰਘ, ਅਵਿਸ ਸਿਡਾਨਾ ਯੁਵਾ ਮੋਰਚਾ ਜ਼ਿਲ੍ਹਾ ਵਾਇਸ ਪ੍ਰਧਾਨ, ਸੁਨੀਲ, ਰਿੰਪੂ ਗਲਹੋਤਰਾ, ਮਾੜੂ ਮੌਂਗਾ, ਰੰਮੀ ਸੀਕਰੀ, ਨਰੇਸ਼ ਸਿਕਰੀ ਤੇ ਅਨੂ ਤਿਵਾੜੀ ਆਦਿ ਹਾਜ਼ਰ ਸਨ |

ਸਾਬਕਾ ਮੰਤਰੀ ਰਾਣਾ ਸੋਢੀ ਦੀ ਅਗਵਾਈ 'ਚ ਮੋਟਰਸਾਈਕਲ ਸਵਾਰਾਂ ਨੇ ਕੱਢੀ ਤਿਰੰਗਾ ਯਾਤਰਾ

ਫ਼ਿਰੋਜ਼ਪੁਰ, 14 ਅਗਸਤ (ਰਾਕੇਸ਼ ਚਾਵਲਾ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਇਤਿਹਾਸਿਕ ਬਣਾਉਣ ਦੇ ਮੰਤਵ ਨਾਲ ਦਿੱਤੇ ਨਿਰਦੇਸ਼ਾਂ ਤਹਿਤ ਸਾਬਕਾ ਕੈਬਨਿਟ ਮੰਤਰੀ ਅਤੇ ਕੌਮੀ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਸਹਾਰੀ ਮੱਲ ਅੱਕੂ ਮਸਤੇ ਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬਣਿਆ ਕੇਂਦਰੀ ਅਸਥਾਨ

ਆਰਿਫ਼ ਕੇ, 14 ਅਗਸਤ (ਬਲਬੀਰ ਸਿੰਘ ਜੋਸਨ)-ਦੇਸ਼ ਜਿੱਥੇ ਆਜ਼ਾਦੀ ਦੀ 75ਵੀ ਵਰ੍ਹੇਗੰਢ ਮਨਾਉਣ ਲਈ ਜਸ਼ਨ ਮਨਾ ਰਿਹਾ ਹੈ, ਉੱਥੇ ਹੀ ਆਜ਼ਾਦੀ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਵੰਡ ਦੌਰਾਨ ਪਾਕਿਸਤਾਨ ਤੋਂ ਇਸ ਇਲਾਕੇ 'ਚ ਬੈਠੇ ਜ਼ਿਲ੍ਹਾ ਲਾਹੌਰ ਦੇ ਕਸਬਾ ਕਸੂਰ ਨੇੜੇ ਤੋਂ ...

ਪੂਰੀ ਖ਼ਬਰ »

ਹੈਰੋਇਨ ਸਮੇਤ ਦੋ ਵਿਅਕਤੀ ਗਿ੍ਫ਼ਤਾਰ

ਫ਼ਿਰੋਜ਼ਪੁਰ, 14 ਅਗਸਤ (ਰਾਕੇਸ਼ ਚਾਵਲਾ)-ਐੱਸ.ਐੱਸ.ਪੀ. ਫ਼ਿਰੋਜ਼ਪੁਰ ਸੁਰੇਂਦਰ ਲਾਂਬਾ ਦੇ ਨਿਰਦੇਸਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਬ-ਇੰਸਪੈਕਟਰ ਮੰਗਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾਂ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ 16 ਨੂੰ ਦੇਵੇਗੀ ਡੀ. ਸੀ. ਨੂੰ ਮੰਗ ਪੱਤਰ

ਖੋਸਾ ਦਲ ਸਿੰਘ, 14 ਅਗਸਤ (ਮਨਪ੍ਰੀਤ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਖੋਸਾ ਦਲ ਸਿੰਘ ਦੇ ਪ੍ਰਧਾਨ ਜਸਕਰਨ ਸਿੰਘ ਖੋਸਾ, ਹਰਦਿਆਲ ਸਿੰਘ ਅਲੀਪੁਰ ਸਾਬਕਾ ਸਰਪੰਚ, ਕਿਰਨਪਾਲ ਸਿੰਘ ਸੋਢੀ, ਜਲੌਰ ਸਿੰਘ ਮਣਕਿਆਂ ਵਾਲੀ, ਸੁਖਮਿੰਦਰ ਸਿੰਘ ਸੈਕਟਰੀ ...

ਪੂਰੀ ਖ਼ਬਰ »

ਪਹਿਲਗਾਮ ਕਸ਼ਮੀਰ ਗੁਰਮਤਿ ਸਿਖ਼ਲਾਈ ਕੈਂਪ 19 ਤੋਂ

ਫ਼ਿਰੋਜ਼ਪੁਰ, 14 ਅਗਸਤ (ਜਸਵਿੰਦਰ ਸਿੰਘ ਸੰਧੂ)-ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਰਹੀ ਨੌਜਵਾਨ ਪੀੜ੍ਹੀ ਨੂੰ ਪੰਥ ਦੇ ਰੰਗ 'ਚ ਰੰਗਣ ਲਈ ਨੌਜਵਾਨ ਵਰਗ ਨੂੰ ਸਿੱਖੀ ਸਿਧਾਂਤਾਂ ਦਾ ਧਾਰਨੀ ਬਣਾਉਣ, ਸਿੱਖ ਪੰਥ ਦੀ ਮਰਿਆਦਾ ਤੋਂ ਜਾਣੰੂ ਕਰਵਾਉਣ ਤੇ ਸਿੱਖਾਂ ਦੇ ...

ਪੂਰੀ ਖ਼ਬਰ »

ਗੋਬਿੰਦ ਇਨਕਲੇਵ 'ਚ ਤੀਆਂ ਦਾ ਮੇਲਾ ਮਨਾਇਆ

ਫ਼ਿਰੋਜ਼ਪੁਰ, 14 ਅਗਸਤ (ਜਸਵਿੰਦਰ ਸਿੰਘ ਸੰਧੂ)-ਗੋਬਿੰਦ ਇਨਕਲੇਵ ਫ਼ੇਜ਼-2 'ਚ ਉਤਸ਼ਾਹ ਨਾਲ ਤੀਆਂ ਦਾ ਮੇਲਾ ਕਰਵਾਇਆ ਗਿਆ, ਜਿਸ ਦਾ ਉਦਘਾਟਨ ਇਕ ਨੰਨ੍ਹੀ ਮਾਸੂਮ 3 ਮਹੀਨੇ ਦੀ ਬੱਚੀ ਨਾਇਰਾ ਦੇ ਹੱਥੋਂ ਰਿਬਨ ਕਟਵਾਉਣ ਉਪਰੰਤ ਕੀਤਾ ਗਿਆ | ਮੇਲੇ 'ਚ ਔਰਤਾਂ ਤੇ ਮੁਟਿਆਰਾਂ ...

ਪੂਰੀ ਖ਼ਬਰ »

ਆਕਾਸ਼ ਸੰਸਥਾ ਨੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਫ਼ਿਰੋਜ਼ਪੁਰ, 14 ਅਗਸਤ (ਜਸਵਿੰਦਰ ਸਿੰਘ ਸੰਧੂ)-ਵਿੱਦਿਆ ਦੇ ਖੇਤਰ 'ਚ ਵੱਡਾ ਨਾਮਣਾ ਖੱਟਣ ਵਾਲੀ ਸੰਸਥਾ ਆਕਾਸ਼ ਨੇ ਫ਼ਿਰੋਜ਼ਪੁਰ ਸ਼ਹਿਰ 'ਚ ਸਮਾਗਮ ਕਰਵਾ ਕੇ ਜਿੱਥੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ, ਉੱਥੇ ਔਰਤਾਂ ਦੇ ਸ਼ਕਤੀਕਰਨ ਦੇ ਨਾਮ ਹੇਠ 'ਸਾਰਿਆਂ ...

ਪੂਰੀ ਖ਼ਬਰ »

ਹਲਕਾ ਜ਼ੀਰਾ ਦੇ ਲੋਕਾਂ ਲਈ ਕਰ ਸਕਦਾ ਹਾਂ ਹਰ ਅਹੁਦਾ ਕੁਰਬਾਨ- ਵਿਧਾਇਕ ਕਟਾਰੀਆ

ਖੋਸਾ ਦਲ ਸਿੰਘ, 14 ਅਗਸਤ (ਮਨਪ੍ਰੀਤ ਸਿੰਘ ਸੰਧੂ)-ਹਲਕਾ ਜ਼ੀਰਾ ਦੇ ਵਾਸੀਆਂ ਦੀ ਬਦੌਲਤ ਹੀ ਮੈਂ ਧਨਾਢ ਲੀਡਰਾਂ ਨੂੰ ਹਰਾ ਕੇ ਵਿਧਾਇਕ ਬਣਿਆ ਹਾਂ ਤੇ ਹਲਕਾ ਵਾਸੀਆਂ ਦੀ ਜਾਨ-ਮਾਲ ਤੋਂ ਉੱਪਰ ਮੇਰੇ ਲਈ ਕੁਝ ਵੀ ਨਹੀਂ | ਜ਼ੀਰਾ ਵਾਸੀਆਂ ਦੀ ਜਾਨ ਨਾਲ ਖਿਲਵਾੜ ਕਰਨ ਵਾਲਿਆਂ ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ 'ਚ ਰਾਸ਼ਟਰੀ ਅੰਬ ਦਿਵਸ ਮਨਾਇਆ

ਗੁਰੂਹਰਸਹਾਏ, 14 ਅਗਸਤ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਫ਼ਰੀਦਕੋਟ ਰੋਡ 'ਤੇ ਸਥਿਤ ਰਾਜਕਰਨੀ ਗਲਹੋਤਰਾ ਡੀ. ਏ. ਵੀ. ਸੀਨੀਅਰ ਸੈਕੰਡਰੀ. ਪਬਲਿਕ ਸਕੂਲ ਵਿਖੇ ਪਿ੍ੰਸੀਪਲ ਅਮਿਤ ਓਬਰਾਏ ਦੀ ਅਗਵਾਈ ਹੇਠ ਨਰਸਰੀ ਤੋਂ ਦੂਸਰੀ ਜਮਾਤ ਦੇ ਬੱਚਿਆਂ ਨੇ 'ਰਾਸ਼ਟਰੀ ਅੰਬ ਦਿਵਸ' ...

ਪੂਰੀ ਖ਼ਬਰ »

ਵੇਰਕਾ ਫ਼ਿਰੋਜ਼ਪੁਰ ਡੇਅਰੀ ਦੇ ਕੱਚੇ ਮੁਲਾਜ਼ਮਾਂ ਦੀ ਚੋਣ ਹੋਈ

ਫ਼ਿਰੋਜ਼ਪੁਰ, 14 ਅਗਸਤ (ਜਸਵਿੰਦਰ ਸਿੰਘ ਸੰਧੂ)-ਵੇਰਕਾ ਫ਼ਿਰੋਜ਼ਪੁਰ ਡੇਅਰੀ ਦੇ ਕੱਚੇ ਮੁਲਾਜ਼ਮਾਂ ਵਲੋਂ ਹੱਕਾਂ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਨ ਸਬੰਧੀ ਜਥੇਬੰਦਕ ਢਾਂਚਾ ਬਣਾਉਣ ਦਾ ਐਲਾਨ ਕਰਦੇ ਹੋਏ ਸਰਬਸੰਮਤੀ ਨਾਲ ਸਮੂਹ ਵਰਕਰਾਂ ਦੀ ਹਾਜ਼ਰੀ ਚੋਣ ਕੀਤੀ ਗਈ ...

ਪੂਰੀ ਖ਼ਬਰ »

ਸੇਂਟ ਰਾਊ ਦਾਸ ਗੁਰੂਕੁਲ ਵਿਖੇ ਸੁਤੰਤਰਤਾ ਦਿਵਸ ਮਨਾਇਆ

ਗੁਰੂਹਰਸਹਾਏ, 14 ਅਗਸਤ (ਕਪਿਲ ਕੰਧਾਰੀ)-ਸੇਂਟ ਰਾਉ ਦਾਸ ਗੁਰੂਕੁਲ ਵਿਖੇ 15 ਅਗਸਤ ਸੁਤੰਤਰਤਾ ਦਿਵਸ ਮਨਾਇਆ ਗਿਆ | ਇਸ ਮੌਕੇ ਗੁਰੂਕੁਲ ਦੇ ਸਮੂਹ ਸਟਾਫ਼ ਸ੍ਰੀਮਤੀ ਪ੍ਰਸੰਨਤਾ ਰਾਣੀ ਤੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਕੇਵਲ ਕਿ੍ਸ਼ਨ ਤੇ ਬਲਜਿੰਦਰ ਹਾਂਡਾ ਮੌਜੂਦ ਸਨ | ...

ਪੂਰੀ ਖ਼ਬਰ »

ਮਾਤਾ ਗੁਜਰੀ ਸਕੂਲ ਵਿਖੇ ਮਨਾਇਆ ਆਜ਼ਾਦੀ ਦਿਵਸ

ਗੁਰੂਹਰਸਹਾਏ, 14 ਅਗਸਤ (ਹਰਚਰਨ ਸਿੰਘ ਸੰਧੂ)-ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇ ਵਾਲਾ ਵਿਖੇ ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਮਨਾਈ ਗਈ | ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਆਜ਼ਾਦੀ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ...

ਪੂਰੀ ਖ਼ਬਰ »

ਬੱਗੇ ਕੇ ਪਿੱਪਲ ਵਿਖੇ ਸੱਭਿਆਚਾਰਕ ਤੇ ਖੇਡ ਮੇਲਾ 18 ਨੂੰ

ਕੁੱਲਗੜ੍ਹੀ, 14 ਅਗਸਤ (ਸੁਖਜਿੰਦਰ ਸਿੰਘ ਸੰਧੂ)-ਨਜ਼ਦੀਕੀ ਪਿੰਡ ਬੱਗੇ ਕੇ ਪਿੱਪਲ ਵਿਖੇ ਬਾਬਾ ਕੁਤਬਦੀਨ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਸੱਭਿਆਚਾਰਕ ਤੇ ਖੇਡ ਮੇਲਾ 18 ਅਗਸਤ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਰਣਜੀਤ ...

ਪੂਰੀ ਖ਼ਬਰ »

ਪਾਕਿ ਰੇਂਜਰਾ ਦਿੱਤੀ ਬੀ. ਐੱਸ. ਐੱਫ. ਜਵਾਨਾਂ ਨੂੰ ਮਠਿਆਈ

ਫ਼ਿਰੋਜ਼ਪੁਰ, 14 ਅਗਸਤ (ਜਸਵਿੰਦਰ ਸਿੰਘ ਸੰਧੂ)-ਪਾਕਿਸਤਾਨ ਅੰਦਰ ਆਜ਼ਾਦੀ ਦਿਹਾੜਾ ਮਨਾਇਆ ਗਿਆ, ਜਿਸ ਦੌਰਾਨ ਖ਼ੁਸ਼ੀ ਸਾਂਝੀ ਕਰਦਿਆਂ ਹਿੰਦ-ਪਾਕਿ ਕੌਮੀ ਸਰਹੱਦ ਹੁਸੈਨੀਵਾਲਾ ਵਿਖੇ ਤਾਇਨਾਤ ਪਾਕਿ ਰੇਂਜਰਾਂ ਵਲੋਂ ਬੀ.ਐੱਸ.ਐੱਫ. ਜਵਾਨਾਂ ਨਾਲ ਸੰਪਰਕ ਸਾਧਦੇ ਹੋਏ ...

ਪੂਰੀ ਖ਼ਬਰ »

ਰੋਟਰੀ ਕਲੱਬ ਵਲੋਂ ਕਾਲਜ ਨੂੰ ਸੈਨੇਟਰੀ ਪੈਡ ਨਿਪਟਾਰਾ ਮਸ਼ੀਨ ਭੇਟ

ਤਲਵੰਡੀ ਭਾਈ, 10 ਅਗਸਤ (ਕੁਲਜਿੰਦਰ ਸਿੰਘ ਗਿੱਲ)- ਰੋਟਰੀ ਕਲੱਬ ਤਲਵੰਡੀ ਭਾਈ ਵਲੋਂ ਵਿੱਢੇ ਸਮਾਜ ਭਲਾਈ ਕਾਰਜਾਂ ਦੀ ਕੜ੍ਹੀ ਤਹਿਤ ਸਥਾਨਿਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਨੂੰ ਸੈਨੇਟਰੀ ਪੈਡ ਨਿਪਟਾਰਾ ਮਸ਼ੀਨ ਸੌਂਪੀ ਗਈ ਹੈ | ਇਸ ਸੰਬੰਧੀ ਕਲੱਬ ਪ੍ਰਧਾਨ ਦੀਪਕ ...

ਪੂਰੀ ਖ਼ਬਰ »

ਭਾਜਪਾ ਆਗੂ ਜ਼ੀਰਾ ਦੀ ਅਗਵਾਈ 'ਚ ਤਿਰੰਗਾ ਯਾਤਰਾ ਕੱਢੀ

ਜ਼ੀਰਾ, 14 ਅਗਸਤ (ਮਨਜੀਤ ਸਿੰਘ ਢਿੱਲੋਂ)-ਘਰ-ਘਰ ਤਿਰੰਗਾ ਮੁਹਿੰਮ ਤਹਿਤ ਭਾਰਤੀ ਜਨਤਾ ਪਾਰਟੀ ਹਲਕਾ ਜ਼ੀਰਾ ਦੇ ਆਗੂਆਂ ਵਲੋਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਤਿਰੰਗਾ ਯਾਤਰਾ ਕੱਢ ਕੇ ਆਮ ਲੋਕਾਂ ਵਿਚ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਕਰਨ ਦਾ ਯਤਨ ਕੀਤਾ ਗਿਆ | ...

ਪੂਰੀ ਖ਼ਬਰ »

20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ
ਨਾਜਾਇਜ਼ ਸ਼ਰਾਬ ਵੇਚਦਾ ਚੜਿ੍ਹਆ ਪੁਲਿਸ ਅੜਿੱਕੇ

ਫ਼ਿਰੋਜ਼ਪੁਰ, 14 ਅਗਸਤ (ਗੁਰਿੰਦਰ ਸਿੰਘ)-ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਦਿਆਂ ਥਾਣਾ ਸਿਟੀ ਪੁਲਿਸ ਨੇ ਨਾਜਾਇਜ਼ ਸ਼ਰਾਬ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 120 ਬੋਤਲਾਂ ਨਾਜਾਇਜ਼ ਸ਼ਰਾਬ ਤੇ ਇਕ ਮੋਟਰਸਾਈਕਲ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਵੇਚਦਾ ਚੜਿ੍ਹਆ ਪੁਲਿਸ ਅੜਿੱਕੇ

ਫ਼ਿਰੋਜ਼ਪੁਰ, 14 ਅਗਸਤ (ਗੁਰਿੰਦਰ ਸਿੰਘ)-ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਦਿਆਂ ਥਾਣਾ ਸਿਟੀ ਪੁਲਿਸ ਨੇ ਨਾਜਾਇਜ਼ ਸ਼ਰਾਬ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 120 ਬੋਤਲਾਂ ਨਾਜਾਇਜ਼ ਸ਼ਰਾਬ ਤੇ ਇਕ ਮੋਟਰਸਾਈਕਲ ...

ਪੂਰੀ ਖ਼ਬਰ »

ਜੈਰੀਤ ਨੇ ਕੌਮੀ ਤੇ ਗਨੀਵ ਨੇ ਰਾਜ ਪੱਧਰ 'ਤੇ ਤਲਵਾਰਬਾਜ਼ੀ 'ਚ ਜਿੱਤੇ ਤਗਮੇ

ਫ਼ਿਰੋਜ਼ਪੁਰ, 14 ਅਗਸਤ (ਗੁਰਿੰਦਰ ਸਿੰਘ)-ਨਿੱਕੀ ਉਮਰੇ ਤਲਵਾਰਬਾਜ਼ੀ 'ਚ ਵੱਡੀਆਂ ਮੱਲ੍ਹਾਂ ਮਾਰ ਰਹੀਆਂ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਦੋ ਸਕੀਆਂ ਭੈਣਾਂ ਜੈਰੀਤ ਕੌਰ ਨੇ ਕੌਮੀ ਤੇ ਗਨੀਵ ਕੌਰ ਨੇ ਰਾਜ ਪੱਧਰ 'ਤੇ ਤਗਮੇ ਜਿੱਤ ਕੇ ਆਪਣਾ, ਆਪਣੇ ਮਾਤਾ ਪਿਤਾ ਤੇ ...

ਪੂਰੀ ਖ਼ਬਰ »

ਆਸੀਸਪ੍ਰੀਤ ਸੰਧੂ ਨੇ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ 'ਚ ਜਿੱਤੇ ਦੋ ਸੋਨ ਤਗਮੇ

ਫ਼ਿਰੋਜ਼ਪੁਰ, 14 ਅਗਸਤ (ਗੁਰਿੰਦਰ ਸਿੰਘ)-ਬੀਤੇ ਦਿਨੀਂ ਫ਼ਿਰੋਜ਼ਪੁਰ ਵਿਚ ਹੋਈ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਦਾਸ ਐਂਡ ਬਰਾਊਨ ਵਰਲਡ ਸਕੂਲ ਦੀ ਆਸੀਸਪ੍ਰੀਤ ਕੌਰ ਸੰਧੂ ਨੇ ਸੋਨੇ ਦੇ ਦੋ ਤਗਮੇ ਜਿੱਤੇ ਹਨ | ਜਾਣਕਾਰੀ ਦਿੰਦਿਆਂ ਸਕੂਲ ਦੇ ਬੈਡਮਿੰਟਨ ਕੋਚ ...

ਪੂਰੀ ਖ਼ਬਰ »

ਜ਼ਿਲ੍ਹਾ ਸੈਸ਼ਨ ਜੱਜ ਵੀਰਇੰਦਰ ਅਗਰਵਾਲ ਦੀ ਅਗਵਾਈ 'ਚ ਅੰਡਰ ਟਰਾਇਲ ਰੀਵਿਊ ਕਮੇਟੀ ਵਲੋਂ 152 ਬੰਦੀ ਜੇਲ੍ਹ ਚੋਂ ਰਿਹਾਅ

ਫ਼ਿਰੋਜ਼ਪੁਰ, 14 ਅਗਸਤ (ਰਾਕੇਸ਼ ਚਾਵਲਾ)-ਕੌਮੀ ਲੀਗਲ ਸਰਵਿਸ ਅਥਾਰਟੀ ਦਿੱਲੀ ਵਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 75 ਹਜ਼ਾਰ ਬੰਦੀਆਂ ਨੂੰ ਜੇਲ੍ਹ 'ਚੋਂ ਰਿਹਾਅ ਕਰਨ ਦੇ ਟੀਚੇ ਨੂੰ ਲੈ ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਵੀਰਇੰਦਰ ਅਗਰਵਾਲ ਦੀ ਅਗਵਾਈ ...

ਪੂਰੀ ਖ਼ਬਰ »

ਮਯੰਕ ਫਾਊਾਡੇਸ਼ਨ ਨੇ ਭਾਰਤੀ ਫ਼ੌਜ ਨਾਲ ਮਿਲ ਕੇ ਕਰਵਾਈ ਸਾਈਕਲ ਰੈਲੀ

ਫ਼ਿਰੋਜ਼ਪੁਰ, 14 ਅਗਸਤ (ਜਸਵਿੰਦਰ ਸਿੰਘ ਸੰਧੂ)-ਆਜ਼ਾਦੀ ਦੇ 75ਵੇਂ ਸਾਲ ਨੂੰ ਮਨਾਉਣ ਲਈ ਤੇ 'ਹਰ ਘਰ ਤਿਰੰਗਾ' ਮੁਹਿੰਮ ਦੇ ਹਿੱਸੇ ਵਜੋਂ ਮਯੰਕ ਫਾੳਾੂਡੇਸ਼ਨ ਨੇ ਭਾਰਤੀ ਫ਼ੌਜ ਦੇ ਨਾਲ ਇਕ ਸਾਈਕਲ ਰੈਲੀ ਕਰਵਾਈ, ਜਿਸ ਵਿਚ 75 ਪੈਡਲਰਾਂ ਨੇ ਹਿੱਸਾ ਲਿਆ | ਇਹ ਰੈਲੀ ਬਰਕੀ ...

ਪੂਰੀ ਖ਼ਬਰ »

ਅਫ਼ੀਮ ਸਮੇਤ ਦੋ ਕਾਰ ਸਵਾਰ ਪੁਲਿਸ ਅੜਿੱਕੇ

ਜ਼ੀਰਾ, 14 ਅਗਸਤ (ਮਨਜੀਤ ਸਿੰਘ ਢਿੱਲੋਂ)-ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤਹਿਤ ਸੀ.ਆਈ.ਏ. ਸਟਾਫ਼ ਜ਼ੀਰਾ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ, ਜਦ ਗਸ਼ਤ ਦੌਰਾਨ ਸਟਾਫ਼ ਨੇ ਦੋ ਕਾਰ ਸਵਾਰਾਂ ਨੂੰ ਇਕ ਕਿੱਲੋ ਅਫ਼ੀਮ ਸਮੇਤ ਕਾਬੂ ਕਰ ਲਿਆ | ਇਸ ਸਬੰਧੀ ...

ਪੂਰੀ ਖ਼ਬਰ »

ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਤੁਰੰਤ ਦੇਵੇ ਸਰਕਾਰ-ਪ੍ਰਤਾਪ ਸਿੰਘ

ਗੁਰੂਹਰਸਹਾਏ, 14 ਅਗਸਤ (ਹਰਚਰਨ ਸਿੰਘ ਸੰਧੂ)- ਕੌਮੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਪ੍ਰਤਾਪ ਸਿੰਘ ਕੋਹਰ ਸਿੰਘ ਵਾਲਾ ਨੇ ਕਿਹਾ ਹੈ ਕਿ ਜੋ ਪਿਛਲੇ ਸਾਲ ਗੜੇ ਮਾਰੀ ਨਾਲ ਖੇਤਾਂ ਵਿਚ ਖੜ੍ਹੀ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਝੰਬੀ ਗਈ ਸੀ ਪੱਕੀ ਫ਼ਸਲ 'ਤੇ ਗੜੇਮਾਰੀ ...

ਪੂਰੀ ਖ਼ਬਰ »

ਵਾਰਡ ਨੰਬਰ ਇਕ ਵਿਚ ਮਨਾਇਆ ਤੀਆਂ ਦਾ ਤਿਉਹਾਰ

ਤਲਵੰਡੀ ਭਾਈ, 14 ਅਗਸਤ (ਰਵਿੰਦਰ ਸਿੰਘ ਬਜਾਜ)-ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦੇ ਹੋਏ ਇੱਥੇ ਸਥਾਨਕ ਵਾਰਡ ਨੰਬਰ 1 ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਦੀ ਧਰਮ ਪਤਨੀ ਮੈਡਮ ਸੁਦੇਸ਼ ਕੁਮਾਰੀ ਦੀ ਅਗਵਾਈ ਵਿਚ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਆਮ ਆਦਮੀ ...

ਪੂਰੀ ਖ਼ਬਰ »

ਸੰਕਟ ਮੋਚਣ ਬਾਲਾ ਧਾਮ ਪਿੰਡ ਨਿਧਾਨਾ ਵਲੋਂ 19 ਨੂੰ ਹੋਵੇਗੀ ਧਾਰਮਿਕ ਯਾਤਰਾ ਰਵਾਨਾ

ਗੁਰੂਹਰਸਹਾਏ, 14 ਅਗਸਤ (ਹਰਚਰਨ ਸਿੰਘ ਸੰਧੂ)- ਸੰਕਟ ਮੋਚਣ ਚੈਰੀਟੇਬਲ ਸੋਸਾਇਟੀ ਪਿੰਡ ਨਿਧਾਨਾ ਦੇ ਮੰਦਰ ਵਲੋਂ ਸ੍ਰੀ ਸਾਲਾਸਰ ਧਾਮ, ਮਹਿੰਦੀਪੁਰ ਦੇ ਮੰਦਿਰਾਂ ਦੇ ਦਰਸ਼ਨਾਂ ਲਈ 19 ਅਗਸਤ ਨੂੰ ਬੱਸਾਂ ਰਾਹੀਂ ਸੰਗਤਾਂ ਰਵਾਨਾ ਹੋਣਗੀਆਂ | ਇਹ ਜਾਣਕਾਰੀ ਮੰਦਿਰ ਦੇ ...

ਪੂਰੀ ਖ਼ਬਰ »

ਰਾਮਗੜ੍ਹੀਆ ਅਕਾਲ ਜਥੇਬੰਦੀ ਨੇ ਗੁਰੂਹਰਸਹਾਏ ਵਾਸੀ ਬਲਵਿੰਦਰ ਕਲਸੀ ਨੂੰ ਬਣਾਇਆ ਜ਼ੋਨ 3 ਦਾ ਚੇਅਰਮੈਨ

ਗੁਰੂਹਰਸਹਾਏ, 14 ਅਗਸਤ (ਹਰਚਰਨ ਸਿੰਘ ਸੰਧੂ)- ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਨੂੰ ਜ਼ੋਨਾਂ ਵਿਚ ਵੰਡ ਕੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰ ਰਹੀ ਹੈ | ਪਿਛਲੇ ਦਿਨੀਂ ਜ਼ਿਲ੍ਹਾ ਫ਼ਰੀਦਕੋਟ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਿਰੋਜ਼ਪੁਰ ਦੀ ਸਾਂਝੀ ...

ਪੂਰੀ ਖ਼ਬਰ »

ਜ਼ਿਲ੍ਹਾ ਤਾਇਕਵਾਂਡੋ ਐਸੋਸੀਏਸ਼ਨ ਦੀ ਮੀਟਿੰਗ

ਫ਼ਿਰੋਜ਼ਪੁਰ, 14 ਅਗਸਤ (ਗੁਰਿੰਦਰ ਸਿੰਘ)-ਜ਼ਿਲ੍ਹਾ ਫ਼ਿਰੋਜ਼ਪੁਰ ਤਾਇਕਵਾਂਡੋ ਐਸੋਸੀਏਸ਼ਨ ਦੀ ਮੀਟਿੰਗ ਡੀ.ਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਡਾ: ਅਨੀਰੁੱਧ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਐਸੋਸੀਏਸ਼ਨ ਦੇ ਸਮੂਹ ...

ਪੂਰੀ ਖ਼ਬਰ »

ਬੀ.ਕੇ.ਯੂ ਪੰਜਾਬ (ਖੋਸਾ) ਦੇ ਜ਼ਿਲ੍ਹਾ ਪੱਧਰੀ ਆਗੂਆਂ ਦੀ ਬੈਠਕ

ਫ਼ਿਰੋਜ਼ਪੁਰ, 14 ਅਗਸਤ (ਕੁਲਬੀਰ ਸਿੰਘ ਸੋਢੀ)-ਕੇਂਦਰ ਸਰਕਾਰ ਦੀ ਦੋਗਲੀ ਨੀਤੀ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਬੀ.ਕੇ.ਯੂ ਪੰਜਾਬ ਖੋਸਾ ਦੇ ਜ਼ਿਲ੍ਹਾ ਪੱਧਰੀ ਆਗੂਆਂ ਵਲੋਂ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਦੀ ਅਗਵਾਈ ਵਿਚ ਗੁਰਦਵਾਰਾ ਜ਼ਾਮਨੀ ਸਾਹਿਬ ਪਿੰਡ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਵਲੋਂ ਆਜ਼ਾਦੀ ਦਿਵਸ ਦੀ ਵਰੇ੍ਹਗੰਢ ਨੂੰ ਸਮਰਪਿਤ ਸਮਾਗਮ

ਤਲਵੰਡੀ ਭਾਈ, 14 ਅਗਸਤ (ਕੁਲਜਿੰਦਰ ਸਿੰਘ ਗਿੱਲ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਪਾਲ ਕੌਰ ਸੰਧੂ ਦੇ ਨਿਰਦੇਸ਼ਾਂ 'ਤੇ ਤਲਵੰਡੀ ਭਾਈ ਦੇ ਆਂਗਣਵਾੜੀ ਕੇਂਦਰ ਵਿਖੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਰਿਚਿਕਾ ਨੰਦਾ ...

ਪੂਰੀ ਖ਼ਬਰ »

ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਮਨਾਇਆ

ਲੱਖੋ ਕੇ ਬਹਿਰਾਮ, 14 ਅਗਸਤ (ਰਾਜਿੰਦਰ ਸਿੰਘ ਹਾਂਡਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੋਂ ਕੇ ਬਹਿਰਾਮ ਵਿਖੇ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਪ੍ਰੋਗਰਾਮ ਤਹਿਤ ਸਕੂਲ 'ਚ ਬੂਟੇ ਲਗਾਏ ਗਏ ਅਤੇ ਸਾਈਕਲ ਰੈਲੀ ਰਾਹੀਂ ਤਿਰੰਗਾ ਯਾਤਰਾ ਕਰਦਿਆਂ ਆਮ ਲੋਕਾਂ ਨੂੰ ...

ਪੂਰੀ ਖ਼ਬਰ »

ਆਰ. ਐੱਸ. ਡੀ. ਕਾਲਜ ਫ਼ਿਰੋਜਪੁਰ ਵਿਚ 'ਅਗਨੀਪੱਥ ਸਕੀਮ ਤਹਿਤ ਭਾਰਤੀ ਸੈਨਾ ਵਿਚ ਭਰਤੀ' ਵਿਸ਼ੇ ਉੱਪਰ ਚਰਚਾ

ਫ਼ਿਰੋਜ਼ਪੁਰ, 14 ਅਗਸਤ (ਤਪਿੰਦਰ ਸਿੰਘ)- ਸਥਾਨਕ ਆਰ.ਐੱਸ.ਡੀ. ਕਾਲਜ ਫ਼ਿਰੋਜ਼ਪੁਰ ਸ਼ਹਿਰ ਵਿਚ 'ਅਗਨੀ ਪੱਥ ਸਕੀਮ ਤਹਿਤ ਭਾਰਤੀ ਸੈਨਾ ਵਿਚ ਭਰਤੀ' ਵਿਸ਼ੇ ਉੱਪਰ ਚਰਚਾ ਕਰਵਾਈ ਗਈ | ਇਸ ਵਿਸ਼ੇ ਉੱਪਰ ਚਰਚਾ ਕਰਨ ਕਰਨਲ ਸੌਰਭ ਚਰਨ, ਡਾਇਰੈਕਟਰ, ਭਾਰਤੀ ਸੈਨਾ ਭਰਤੀ ਦਫ਼ਤਰ ...

ਪੂਰੀ ਖ਼ਬਰ »

ਉੱਤਰੀ ਰੇਲਵੇ ਦੀ ਫ਼ਿਰੋਜ਼ਪੁਰ ਡਵੀਜ਼ਨ ਨੇ ਮਨਾਇਆ ਦੇਸ਼ ਦੀ ਵੰਡ ਯਾਦਗਾਰੀ ਦਿਵਸ

ਫ਼ਿਰੋਜ਼ਪੁਰ, 14 ਅਗਸਤ (ਕੁਲਬੀਰ ਸਿੰਘ ਸੋਢੀ)-ਲੰਬਾ ਸਮਾਂ ਅੰਗਰੇਜ਼ ਹਕੂਮਤ ਨੇ ਭਾਰਤ 'ਤੇ ਰਾਜ ਕੀਤਾ ਤੇ ਭਾਰਤ ਛੱਡਣ ਸਮੇਂ ਅਜਿਹੀ ਫੁੱਟ ਪਾਈ ਕਿ ਭਾਰਤ ਦੇ ਇਲਾਕੇ ਨੂੰ ਭਾਰਤ ਤੇ ਪਾਕਿਸਤਾਨ ਨਾਂਅ ਦੇ ਦੋ ਦੇਸ਼ਾਂ ਵਿਚ ਵੰਡਿਆ ਗਿਆ, ਜੋ ਬਹੁਤ ਸਾਰੇ ਭਾਰਤੀਆਂ ਦੇ ...

ਪੂਰੀ ਖ਼ਬਰ »

ਆਦਰਸ਼ ਸਕੂਲ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ

ਜ਼ੀਰਾ, 14 ਅਗਸਤ (ਮਨਜੀਤ ਸਿੰਘ ਢਿੱਲੋਂ)-ਆਦਰਸ਼ ਸਕੂਲ ਹਰਦਾਸਾ (ਪੀ. ਪੀ. ਪੀ. ਤਰਜ) ਵਲੋਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਆਪਣੇ ਘਰਾਂ ਦੀਆਂ ਛੱਤਾਂ 'ਤੇ ਕਾਲੇ ਝੰਡੇ ਲਗਾ ਕੇ ਰੋਸ ਵਿਖਾਵਾ ਕੀਤਾ ਤੇ ਸਰਕਾਰ ਖ਼ਿਲਾਫ਼ ਜੰਮ ...

ਪੂਰੀ ਖ਼ਬਰ »

ਲੰਪੀ ਸਕਿਨ ਰੋਗ ਕਾਰਨ ਪਸ਼ੂਆਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ

ਖੋਸਾ ਦਲ ਸਿੰਘ, 14 ਅਗਸਤ (ਮਨਪ੍ਰੀਤ ਸਿੰਘ ਸੰਧੂ)-ਲਗਪਗ ਪਿਛਲੇ ਇਕ ਮਹੀਨੇ ਤੋਂ ਪੰਜਾਬ 'ਚ ਪਸ਼ੂਆਂ ਦੇ ਲੰਪੀ ਚਮੜੀ ਰੋਗ ਨੇ ਦਸਤਕ ਦਿੱਤੀ ਹੋਈ ਹੈ ਤੇ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਵੀ ਸੈਂਕੜੇ ਦੀ ਤਾਦਾਦ ਵਿਚ ਪਸ਼ੂਆਂ ਨੂੰ ਇਸ ਬਿਮਾਰੀ ਨੇ ਆਪਣੀ ਲਪੇਟ ਵਿਚ ਲਿਆ ...

ਪੂਰੀ ਖ਼ਬਰ »

ਦਰਜਾ ਚਾਰ ਕਰਮਚਾਰੀਆਂ ਦੀ ਪੱਕੀ ਭਰਤੀ ਕੀਤੀ ਜਾਵੇ- ਚਿੰਡਾਲੀਆ

ਮਖੂ, 14 ਅਗਸਤ (ਵਰਿੰਦਰ ਮਨਚੰਦਾ)-ਮਿਡ-ਡੇ-ਮੀਲ ਕੁੱਕ ਤੇ ਦਰਜਾ ਚਾਰ ਕਰਮਚਾਰੀਆਂ ਦੀ ਮੀਟਿੰਗ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਦੀ ਪ੍ਰਧਾਨਗੀ ਹੇਠ ਨਵੀਂ ਦਾਣਾ ਮੰਡੀ ਮਖੂ ਵਿਖੇ ਹੋਈ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਕਮਲਜੀਤ ਕੌਰ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਮੁਖੀ ਵਲੋਂ ਸਿੱਖ ਜਥੇਬੰਦੀਆਂ ਨਾਲ ਮੀਟਿੰਗ

ਫ਼ਿਰੋਜ਼ਪੁਰ, 14 ਅਗਸਤ (ਗੁਰਿੰਦਰ ਸਿੰਘ)-ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਲੋਂ ਆਜ਼ਾਦੀ ਦਿਵਸ ਮੌਕੇ ਰੋਸ ਪ੍ਰਦਰਸ਼ਨ ਕਰਨ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਵਲੋਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ...

ਪੂਰੀ ਖ਼ਬਰ »

ਅਬੋਹਰ ਕਾਂਗਰਸ ਨੇ ਕੱਢੀ ਤਿਰੰਗਾ ਯਾਤਰਾ

ਅਬੋਹਰ, 14 ਅਗਸਤ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਕਾਂਗਰਸ ਕਮੇਟੀ ਅਬੋਹਰ ਵਲੋਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ ਗਈ, ਜਿਸ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਸਾਂਸਦ ਸ਼ੇਰ ਸਿੰਘ ...

ਪੂਰੀ ਖ਼ਬਰ »

ਪੰਜਾਬ ਖੇਡ ਮੇਲਾ-2022 'ਚ ਸਰਕਲ ਕਬੱਡੀ ਨੂੰ ਸ਼ਾਮਿਲ ਕਰਨ ਦੀ ਮੰਗ

ਫ਼ਾਜ਼ਿਲਕਾ, 14 ਅਗਸਤ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਪੰਜਾਬ ਖੇਡ ਮੇਲਾ 29 ਅਗਸਤ ਤੋਂ ਕਰਵਾਇਆ ਜਾ ਰਿਹਾ ਹੈ, ਜੋ ਸਰਕਾਰ ਦਾ ਵਧੀਆ ਉਪਰਾਲਾ ਹੈ, ਪਰ ਉਸ ਵਿਚ ਖੇਡ ਸਰਕਲ ਕਬੱਡੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ, ਜਿਸ ਕਾਰਨ ਸਰਕਲ ਸਟਾਈਲ ਕਬੱਡੀ ਖੇਡਣ ਵਾਲੇ ...

ਪੂਰੀ ਖ਼ਬਰ »

ਵੈਟਰਨਰੀ ਇੰਸਪੈਕਟਰਾਂ ਨੇ ਅਫ਼ਸਰਸ਼ਾਹੀ ਵਿਰੁੱਧ ਜਤਾਇਆ ਰੋਸ

ਜਲਾਲਾਬਾਦ, 14 ਅਗਸਤ (ਕਰਨ ਚੁਚਰਾ)-ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਯੂਨੀਅਨ ਵਲੋਂ ਵਿਸ਼ੇਸ਼ ਮਤਾ ਪਾਸ ਕੀਤਾ ਗਿਆ, ਜਿਸ ਵਿਚ ਪਸ਼ੂਆਂ ਵਿਚ ਫੈਲੀ ਸਕਿਨ ਡਜੀਜ਼ ਦÏਰਾਨ ...

ਪੂਰੀ ਖ਼ਬਰ »

ਜ਼ੀਰਾ ਵਿਖੇ ਕੌਮੀ ਲੋਕ ਅਦਾਲਤ 'ਚ ਵੱਖ-ਵੱਖ ਕੇਸ ਹੱਲ ਕਰਵਾਏ

ਜ਼ੀਰਾ, 14 ਅਗਸਤ (ਮਨਜੀਤ ਸਿੰਘ ਢਿੱਲੋਂ)-ਜੁਡੀਸ਼ੀਅਲ ਕੋਰਟ ਜ਼ੀਰਾ ਵਿਚ ਤਿੰਨ ਨੈਸ਼ਨਲ ਲੋਕ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ ਤਾਂਕਿ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਕੇਸ ਸੌਖੇ ਤਰੀਕੇ ਨਾਲ ਹੱਲ ਕਰਵਾਏ ਜਾਣ ਤੇ ਇਸੇ ਤਹਿਤ ਤਿੰਨ ਲੋਕ ਅਦਾਲਤਾਂ ਪਰਵਿੰਦਰ ਕੌਰ ...

ਪੂਰੀ ਖ਼ਬਰ »

ਸਤਵੰਤ ਸਿੰਘ ਸੀ. ਡੀ. ਪੀ. ਓ. ਜ਼ੀਰਾ ਨੇ ਮਮਦੋਟ ਦਾ ਵਾਧੂ ਚਾਰਜ ਸੰਭਾਲਿਆ

ਮਮਦੋਟ, 14 ਅਗਸਤ (ਸੁਖਦੇਵ ਸਿੰਘ ਸੰਗਮ)-ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਬਾਲ ਵਿਕਾਸ ਪ੍ਰਾਜੈਕਟ ਅਫ਼ਸਰਾਂ ਦੀਆਂ ਕੀਤੀਆਂ ਗਈਆਂ ਬਦਲੀਆਂ ਕਰਕੇ ਖਾਲੀ ਹੋਏ ਮਮਦੋਟ ਸੀ.ਡੀ.ਪੀ.ਓ. ਦਫ਼ਤਰ ਦਾ ਵਾਧੂ ਚਾਰਜ ਸੀ.ਡੀ.ਪੀ.ਓ ਜ਼ੀਰਾ ਸਤਵੰਤ ਸਿੰਘ ਨੂੰ ਦਿੱਤਾ ਗਿਆ ਹੈ, ...

ਪੂਰੀ ਖ਼ਬਰ »

ਸਰਕਾਰ ਨੇ ਇਕ ਵਿਧਾਇਕ, ਇਕ ਪੈਨਸ਼ਨ ਕਾਨੂੰਨ ਲਾਗੂ ਕਰਕੇ ਲੋਕਾਂ ਦਾ ਜਿੱਤਿਆ ਦਿਲ- ਕਟੋਰਾ, ਦੂਲੇਵਾਲਾ

ਆਰਿਫ਼ ਕੇ, 14 ਅਗਸਤ (ਬਲਬੀਰ ਸਿੰਘ ਜੋਸਨ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵਿਧਾਇਕ ਇਕ ਪੈਨਸ਼ਨ ਦਾ ਕਾਨੰੂਨ ਲਾਗੂ ਕਰਕੇ ਸੂਬੇ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਤੇ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਇਕ-ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ | ਇਨ੍ਹਾਂ ...

ਪੂਰੀ ਖ਼ਬਰ »

ਲੰਪੀ ਸਕਿਨ ਬਿਮਾਰੀ ਕਾਰਨ ਗ਼ਰੀਬ ਪਰਿਵਾਰ ਦੀਆਂ ਗਾਵਾਂ ਦੀ ਮੌਤ

ਤਲਵੰਡੀ ਭਾਈ, 14 ਅਗਸਤ (ਕੁਲਜਿੰਦਰ ਸਿੰਘ ਗਿੱਲ)-ਗਾਵਾਂ 'ਚ ਲੰਪੀ ਸਕਿੰਨ ਬਿਮਾਰੀ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਦੁੱਧ ਵੇਚ ਕੇ ਗੁਜ਼ਾਰਾ ਕਰਨ ਵਾਲੇ ਪਸ਼ੂ ਪਾਲਕਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋ ਰਿਹਾ ਹੈ | ਇਸੇ ਤਰ੍ਹਾਂ ਪਿੰਡ ਠੇਠਰ ...

ਪੂਰੀ ਖ਼ਬਰ »

ਏ. ਆਈ. ਐੱਸ. ਐੱਫ. ਦਾ ਸਥਾਪਨਾ ਦਿਵਸ ਮਨਾਇਆ

ਜਲਾਲਾਬਾਦ, 14 ਅਗਸਤ (ਕਰਨ ਚੁਚਰਾ)-ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐੱਸ.ਐੱਫ.) ਦਾ 87ਵਾਂ ਸਥਾਪਨਾ ਦਿਵਸ ਸਥਾਨਕ ਸੁਤੰਤਰ ਭਵਨ ਜਲਾਲਾਬਾਦ ਵਿਖੇ ਮਨਾਇਆ ਗਿਆ¢ ਇਹ ਸਮਾਗਮ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦਾ ਝੰਡਾ ਜਥੇਬੰਦੀ ਦੇ ਸਾਬਕਾ ਕÏਮੀ ਪ੍ਰਧਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX