ਤਾਜਾ ਖ਼ਬਰਾਂ


ਤੀਜੇ ਟੀ-20 'ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ
. . .  1 day ago
9 ਓਵਰਾਂ ਵਿਚ ਭਾਰਤ ਦਾ ਸਕੋਰ 81/2
. . .  1 day ago
ਭਾਰਤ ਦਾ ਸਕੋਰ 6 ਓਵਰਾਂ ਵਿਚ 50/2
. . .  1 day ago
ਰਾਜਸਥਾਨ 'ਚ ਵੱਡਾ ਬਦਲਾਅ , 82 ਕਾਂਗਰਸੀ ਵਿਧਾਇਕ ਦੇ ਸਕਦੇ ਹਨ ਅਸਤੀਫ਼ੇ - ਕਾਂਗਰਸੀ ਆਗੂ ਪ੍ਰਤਾਪ ਸਿੰਘ
. . .  1 day ago
ਭਾਰੀ ਬਾਰਿਸ਼ ਕਾਰਨ ਕਿਸਾਨ ਦੇ ਬਰਾਂਡੇ ਦੀ ਡਿੱਗੀ ਛੱਤ, ਬਰਾਂਡੇ ਦੀ ਛੱਤ ਹੇਠ ਦੱਬਿਆ ਟਰੈਕਟਰ
. . .  1 day ago
ਸੂਲਰ ਘਰਾਟ, 25 ਸਤੰਬਰ (ਜਸਵੀਰ ਸਿੰਘ ਔਜਲਾ)- ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਦੇ ਕਿਸਾਨ ਹਰਜੀਤ ਸਿੰਘ ਦੀ ਤੇਜ਼ ਬਾਰਿਸ਼ ਹੋਣ ਨਾਲ ਬਰਾਂਡੇ ਦੀ ਛੱਤ ਡਿੱਗ ਗਈ, ਜਿਸ ਨਾਲ ਪਰਿਵਾਰ ਦਾ ਕਾਫ਼ੀ ਨੁਕਸਾਨ ਹੋ ਗਿਆ...
ਐੱਸ.ਜੀ.ਪੀ.ਸੀ ਦੇ ਯਤਨਾਂ ਸਦਕਾ, ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ ਕਈ ਭਾਰਤੀ
. . .  1 day ago
ਨਵੀਂ ਦਿੱਲੀ, 25 ਸਤੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ 38 ਬਾਲਗਾਂ, 14 ਬੱਚਿਆਂ ਅਤੇ 3 ਨਿਆਣਿਆਂ ਨੂੰ ਲੈ ਕੇ ਇਕ ਵਿਸ਼ੇਸ਼ ਉਡਾਣ ਅਫਗਾਨਿਸਤਾਨ ਦੇ ਕਾਬੁਲ ਤੋਂ ਦਿੱਲੀ ਪਹੁੰਚੀ। ਦਸ ਦੇਈਏ ਕਿ ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਹਮਲੇ ਤੋਂ ਬਾਅਦ ਹੁਣ ਤੱਕ 68 ਅਫ਼ਗਾਨ ਹਿੰਦੂ ਅਤੇ ਸਿੱਖ ਪਹੁੰਚ ਚੁੱਕੇ ਹਨ।
ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਹੈਦਰਾਬਾਦ, 25 ਸਤੰਬਰ-ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ
. . .  1 day ago
ਨਵੀਂ ਦਿੱਲੀ, 25 ਸਤੰਬਰ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਹਨ।
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 26 ਸਤੰਬਰ ਨੂੰ
. . .  1 day ago
ਬੁਢਲਾਡਾ, 25 ਸਤੰਬਰ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 26 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 4:00 ਵਜੇ ਕੋਠੀ ਨੰ...
1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਨਗਰ ਪਾਲਿਕਾ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਤਾਇਨਾਤ ਕਲਰਕ ਕਿਰਨਦੀਪ...
ਬੰਗਲਾਦੇਸ਼: ਨਦੀ 'ਚ ਕਿਸ਼ਤੀ ਪਲਟਣ ਕਾਰਨ 23 ਲੋਕਾਂ ਦੀ ਮੌਤ, ਦਰਜਨਾਂ ਲੋਕ ਹੋਏ ਲਾਪਤਾ
. . .  1 day ago
ਨਵੀਂ ਦਿੱਲੀ, 25 ਸਤੰਬਰ-ਬੰਗਲਾਦੇਸ਼ 'ਚ ਇਕ ਨਦੀ 'ਚ ਇਕ ਕਿਸ਼ਤੀ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਕਿਸ਼ਤੀ ਦੇ ਪਲਣਨ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨ ਲੋਕ ਲਾਪਤਾ ਹੋ ਗਏ ਹਨ।
ਆੜ੍ਹਤੀਆ ਮਾਸਟਰ ਮਥਰਾ ਦਾਸ ਦਾ ਹੋਇਆ ਦਿਹਾਂਤ
. . .  1 day ago
ਲੌਂਗੋਵਾਲ, 25 ਸਤੰਬਰ (ਸ.ਸ.ਖੰਨਾ,ਵਿਨੋਦ)-ਕਸਬਾ ਲੌਂਗੋਵਾਲ ਦੇ ਨਾਮਵਰ ਆੜ੍ਹਤੀਆ ਮਾਸਟਰ ਮਥੁਰਾ ਦਾਸ ਜੋ ਕਿ 90 ਸਾਲਾਂ ਦੇ ਸਨ ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ...
ਡਰੋਨ ਰਾਹੀਂ ਨਸ਼ਾ ਤਸਕਰੀ ਜਾਰੀ, ਬੀ.ਐੱਸ.ਐੱਫ ਨੇ ਚਾਰ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅੰਮ੍ਰਿਤਸਰ, 25 ਸਤੰਬਰ- ਸੀਮਾ ਸੁਰੱਖਿਆ ਬਲ ਨੂੰ ਸਰਹੱਦੀ ਖ਼ੇਤਰ 'ਚ ਵੱਡੀ ਕਾਮਯਾਬੀ ਮਿਲੀ ਹੈ। ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ...
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਪੰਜਾਬੀ ਫ਼ਿਲਮੀ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਨਿਵਾਸੀ ਪੰਜਾਬੀ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਡਾਇਰੈਕਟਰ ਦੇ ਪਿਤਾ ਕ੍ਰਿਸ਼ਨ ਦਾਸ...
ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ
. . .  1 day ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਉਸ ਵੇਲੇ ਜ਼ਬਰਦਸਤ ਸਿਆਸੀ ਝਟਕਾ ਮਿਲਿਆ ਜਦ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ...
ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ ਖ਼ੁਸ਼ੀ
. . .  1 day ago
ਅਹਿਮਦਾਬਾਦ, 25 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਵਾਬਾਜ਼ੀ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਹਿਮਤੀ ਬਣੀ ਸੀ। ਅਸੀਂ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ...
ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  1 day ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  1 day ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  1 day ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 31 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਹਰ ਚੰਗੇ ਅਤੇ ਨੇਕ ਇਨਸਾਨ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹ ਮੁਸ਼ਕਿਲ ਆਉਣ 'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲੇ। -ਸੁਕਰਾਤ

ਖੰਨਾ / ਸਮਰਾਲਾ

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਸਾਲਾਨਾ ਜੋੜ ਮੇਲੇ ਮੌਕੇ ਗੁਰੂ ਘਰ ਨਤਮਸਤਕ ਹੋਣ ਲਈ ਸੰਗਤਾਂ ਦਾ ਆਇਆ ਸੈਲਾਬ

ਬੀਜਾ, 14 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦਾ ਸਾਲਾਨਾ ਜੋੜ ਮੇਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਬੜੀ ਸ਼ਰਧਾ ਪੂਰਵਕ ਨਾਲ ਮਨਾਇਆ ਗਿਆ ¢ ਇਸ ਪਵਿੱਤਰ ਦੀ ਨਮਸਕਾਰ ਕਰਨ ਲਈ ਇਲਾਕੇ ਤੇ ਦੂਰੋਂ ਦੂਰੋਂ ਵਹੀਰਾਂ ਘੱਤ ਕੇ ਆਈਆਂ ਸੰਗਤਾਂ ਦਾ ਇਕੱਠ ਸ਼ਰਧਾ ਦਾ ਪ੍ਰਗਟਾਵਾ ਕਰ ਰਿਹਾ ਸੀ¢ ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ ਦੀ ਅਗਵਾਈ ਹੇਠ ਸਮੁੱਚੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੁਖ਼ਤਾ ਪ੍ਰਬੰਧਾਂ ਨਾਲ ਸੰਗਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ¢ਸੰਗਤਾਂ ਲਈ ਗਰਮ ਗਰਮ ਪਕੌੜੇ, ਠੰਢੀ ਲੱਸੀ, ਜਲੇਬੀਆਂ, ਹੋਰ ਵੱਖ ਵੱਖ ਤਰ੍ਹਾਂ ਦੇ ਪਕਵਾਨ ਸ਼੍ਰੋਮਣੀ ਕਮੇਟੀ ਤੇ ਬਾਬਾ ਗੁਰਮੇਲ ਸਿੰਘ ਕਾਰ ਸੇਵਾ ਵਲੋਂ ਲਗਾਏ ਗਏ ਸਨ¢ ਬੱਚਿਆਂ ਦੇ ਮਨੋਰੰਜਨ ਲਈ ਝੂਲੇ, ਚੰਡੋਲ ਤੇ ਵੱਖ ਵੱਖ ਤਰ੍ਹਾਂ ਦੀਆਂ ਦੁਕਾਨਾਂ ਮੇਲੇ ਦੀ ਸੋਭਾ ਵਧਾ ਰਹੀਆਂ ਸਨ¢ ਤਿੰਨੇ ਦਿਨ ਰਾਗੀ, ਢਾਡੀ, ਕਥਾਵਾਚਕ, ਗੁਣ ਗਿਆਨੀਆਂ, ਵਿਦਵਾਨਾਂ ਨੇ ਗੁਰੂ ਜੱਸ ਰਾਹੀ ਸੰਗਤਾਂ ਨੂੰ ਨਿਹਾਲ ਕਰਦਿਆਂ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ¢ਅੱਜ ਸਮਾਗਮ ਦੇ ਅਖੀਰਲੇ ਦਿਨ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ¢ ਇਸ ਸਮਾਗਮ ਮੌਕੇ ਜੁੜੀਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਸਾਬਕਾ ਚੇਅਰਮੈਨ ਨੇ ਸੰਗਤਾਂ ਨੂੰ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਸਲਾਨਾ ਜੋੜ ਮੇਲੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਮੰਗ ਹੈ ਕਿ ਸਾਨੂੰ ਮੀਰੀ ਪੀਰੀ ਦੇ ਸਿਧਾਂਤ 'ਤੇ ਪਹਿਰਾ ਦੇ ਕੇ ਇੱਕ ਚੰਗੇ ਸਮਾਜ ਦੀ ਸਿਰਜਨਾ ਕਰਨ ਨਾਲ ਹੀ ਨੌਜਵਾਨ ਵਰਗ ਨਸ਼ਿਆਂ ਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਬਚ ਸਕਦਾ ਹੈ¢ ਮਾਪੇ ਹੀ ਬੱਚਿਆਂ ਦੇ ਰੋਲ ਮਾਡਲ ਹੁੰਦੇ ਹਨ¢ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲ਼ੋਂ ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ ਦੀ ਦੇਖ ਰੇਖ ਹੇਠ ਗੈਰ ਸਿਆਸੀ, ਧਾਰਮਿਕ ਸ਼ਖ਼ਸੀਅਤਾਂ, ਇਲਾਕੇ ਦੇ ਪੰਚ ਸਰਪੰਚ , ਹੋਰ ਸਨਮਾਨਯੋਗ ਆਗੂਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ¢ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ ਸ਼੍ਰੋਮਣੀ ਕਮੇਟੀ ਮੈਂਬਰ ਨੇ ਸੰਗਤਾਂ ਨੂੰ ਵਧਾਈ ਦਿੱਤੀ ਤੇ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ¢ ਇਸ ਮੌਕੇ ਜਥੇਦਾਰ ਦਵਿੰਦਰ ਸਿੰਘ ਖੱਟੜਾ, ਹਰਜਗਜੀਵਨਪਾਲ ਸਿੰਘ ਗਿੱਲ ਦੋਰਾਹਾ, ਇੰਜ. ਜਗਦੇਵ ਸਿੰਘ ਬੋਪਾਰਾਏ ਪਾਇਲ, ਨੇਤਾ ਵਿਜੇ ਪਾਇਲ, ਕਾਲਾ ਪ੍ਰਧਾਨ ਮੰਜੀ ਸਾਹਿਬ, ਬਾਬਾ ਗੁਰਮੇਲ ਸਿੰਘ ਕਾਰ ਸੇਵਾ ਵਾਲੇ, ਗੁਰਪ੍ਰੀਤ ਸਿੰਘ ਰੁਪਾਲੋਂ, ਰਾਜਿੰਦਰ ਸਿੰਘ ਕਰਤਾਰਪੁਰ ਵਾਲੇ, ਬੂਟਾ ਸਿੰਘ ਰਾਏਪੁਰ, ਜਥੇਦਾਰ ਮਨਜੀਤ ਸਿੰਘ ਦਹੇੜੂ ਭਗਵਾਨ ਸਿੰਘ ਰੁਪਾਲੋਂ, ਬੇਅੰਤ ਸਿੰਘ ਜੱਸੀ, ਹਰਦੀਪ ਸਿੰਘ ਘੁੰਗਰਾਲੀ, ਜਗਰੂਪ ਸਿੰਘ ਕੁਲਾਰ, ਕਮਿਕਰ ਸਿੰਘ ਕੋਟ, ਚਰਨਜੀਤ ਸਿੰਘ ਕੋਟ, ਸੁਖਵਿੰਦਰ ਸਿੰਘ ਸੁੱਖਾ, ਜਸਵੰਤ ਸਿੰਘ ਸੰਤ ਬੀਜਾ, ਤੇਜਾ ਸਿੰਘ ਕੋਟ, ਪਰਮਜੀਤ ਸਿੰਘ ਕੋਟ, ਪ੍ਰਗਟ ਸਿੰਘ ਪਨੈਚ, ਸੁਖਜੀਤ ਸਿੰਘ ਕਾਹਲੋਂ, ਰਾਜਿੰਦਰ ਸਿੰਘ ਘੁੰਗਰਾਲੀ, ਜਿੰਦਰ ਕੋਟ, ਅਮਨਦੀਪ ਸਿੰਘ ਲੇਲ੍ਹ, ਮਨਦੀਪ ਸਿੰਘ ਸੋਨੂੰ, ਰਾਗੀ ਬਲਵਿੰਦਰ ਸਿੰਘ ਭੌਰਲਾ, ਰਣਜੀਤ ਸਿੰਘ ਪਾਇਲ, ਦਰਸ਼ਨ ਸਿੰਘ ਚੀਮਾ, ਕਾਕਾ ਜੋਬਨਪ੍ਰੀਤ ਸਿੰਘ ਚੀਮਾ, ਜਗਮੇਲ ਸਿੰਘ ਆਦਿ ਨੇ ਸ਼ਿਰਕਤ ਕੀਤੀ¢ ਸਟੇਜ ਦੀ ਸੇਵਾ ਹਰਪ੍ਰੀਤ ਸਿੰਘ ਤੇ ਪਰਮਜੀਤ ਸਿੰਘ ਨੇ ਨਿਭਾਈ¢ ਜੋੜ ਮੇਲੇ ਦੀ ਸੰਪੂਰਨਤਾ ਦੀ ਅਰਦਾਸ ਕਥਾ ਵਾਚਕ ਗੁਰਪ੍ਰੀਤਸਿੰਘ ਰੁਪਾਲੋਂ ਨੇ ਕੀਤੀ¢
ਕੋਟਲੀ, ਲੱਖਾ ਪਾਇਲ ਪੁੱਜੇ
ਗੁਰਦੁਆਰਾ ਮੰਜੀ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਜੋੜ ਮੇਲੇ ਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਵੀ ਨਤਮਸਤਕ ਹੋਣ ਲਈ ਪੁੱਜੇ, ਨੇ ਕਿਹਾ ਕਿ ਇਸ ਅਸਥਾਨ 'ਤੇ ਆ ਕੇ ਬਹੁਤ ਹੀ ਸਕੂਨ ਮਿਲਦਾ ਹੈ¢ ਉਨ੍ਹਾਂ ਨਾਲ ਬੇਅੰਤ ਸਿੰਘ ਜੱਸੀ, ਮੁਖ਼ਤਿਆਰ ਸਿੰਘ ਐੱਸ.ਡੀ.ਓ, ਸਤਨਾਮ ਸਿੰਘ ਸੋਨੀ ਤੇ ਹੋਰ ਆਗੂ ਸਨ¢
ਖ਼ੂਨਦਾਨ ਕੈਂਪ ਲਗਾਇਆ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ ਰਾੜਾ ਸਾਹਿਬ ਸੰਸਥਾ ਤੇ ਭਾਈ ਘਨਈਆ ਸੁਸਾਇਟੀ ਤੇ ਹੋਰ ਲੋਕ ਭਲਾਈ ਸੰਸਥਾਵਾਂ ਨੇ ਸਾਂਝੇ ਤੌਰ 'ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸਲਾਨਾ ਜੋੜ ਮੇਲੇ 'ਤੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ¢ ਜਿਸ ਵਿਚ 100 ਤੋਂ ਉਪਰ ਖੂਨਦਾਨੀਆਂ ਨੇ ਖ਼ੂਨ ਦਾਨ ਕੀਤਾ¢ ਇਸ ਮੌਕੇ ਕੇਵਲ ਸਿੰਘ ਸੇਖੋਂ, ਤਰਲੋਚਨ ਸਿੰਘ ਘੁੰਗਰਾਲੀ, ਬਲਦੇਵ ਸਿੰਘ ਰੁਪਾਲੋਂ ਆਦਿ ਹਾਜਰ ਸਨ¢
ਮੈਡੀਕਲ ਕੈਂਪ ਲਗਾਇਆ
ਇਸ ਇਤਿਹਾਸਕ ਧਰਤੀ 'ਤੇ ਵੱਖ-ਵੱਖ ਬਿਮਾਰੀਆਂ ਨਾਲ ਸਬੰਧਿਤ ਚੈੱਕ ਅੱਪ ਕੈਂਪ ਲਗਾਇਆ ਗਿਆ¢ ਵੱਖ-ਵੱਖ ਵਿਭਾਗਾਂ ਦੇ ਡਾਕਟਰਾਂ ਨੇ ਵੱਡੀ ਤਾਦਾਦ ਵਿਚ ਮਰੀਜ਼ਾਂ ਦਾ ਚੈੱਕਅੱਪ ਕੀਤਾ¢ ਮਰੀਜ਼ਾਂ ਨੂੰ ਮੁਫ਼ਤ ਦਿਵਾਈਆਂ ਵੀ ਦਿੱਤੀਆਂ ਗਈਆਂ¢ ਗੁਰੂ ਘਰ ਦੇ ਮੈਨੇਜਰ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ¢

ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀ. ਸੈਕੰ. ਸਕੂਲ ਕੋਟਾਂ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਸਮਾਗਮ

ਬੀਜਾ, 14 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਆਜ਼ਾਦੀ ਦਿਵਸ ਨੂੰ ਸਮਰਪਿਤ ਅਤੇ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਕੋਟਾਂ ਦੇ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ...

ਪੂਰੀ ਖ਼ਬਰ »

ਸੁਤੰਤਰਤਾ ਦਿਵਸ ਨੂੰ ਸਮਰਪਿਤ ਦਿਲ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ

ਅਹਿਮਦਗੜ੍ਹ, 14 ਅਗਸਤ (ਪੁਰੀ/ਰਣਧੀਰ ਸਿੰਘ ਮਹੌਲੀ)-ਸੁਤੰਤਰਤਾ ਦਿਵਸ ਨੂੰ ਸਮਰਪਿਤ ਹਿੰਦ ਹਸਪਤਾਲ ਅਹਿਮਦਗੜ੍ਹ ਵਿਖੇ ਦਿਲ ਦੇ ਰੋਗਾਂ ਦੀ ਬਿਮਾਰੀਆਂ ਦੇ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਮਾਹਿਰ ਡਾ. ਗੁਰਕੀਰਤ ਸਿੰਘ ਸਿੱਧੂ ਵਲੋਂ 140 ਮਰੀਜ਼ਾਂ ਦਾ ਚੈੱਕਅਪ ...

ਪੂਰੀ ਖ਼ਬਰ »

ਕਾਰ ਟੈਕਸੀ ਡਰਾਈਵਰ ਯੂਨੀਅਨ ਪੰਜਾਬ ਦੇ ਹਰਵਿੰਦਰ ਸਿੰਘ ਝੱਜ (ਘਣਗਸ) ਪ੍ਰਧਾਨ ਨਿਯੁਕਤ

ਰਾੜਾ ਸਾਹਿਬ, 14 ਅਗਸਤ (ਸਰਬਜੀਤ ਸਿੰਘ ਬੋਪਾਰਾਏ) - ਕਾਰ ਟੈਕਸੀ ਡਰਾਈਵਰ ਯੂਨੀਅਨ ਪੰਜਾਬ ਦਾ ਹਰਵਿੰਦਰ ਸਿੰਘ ਝੱਜ (ਘਣਗਸ) ਨੂੰ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ | ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਸੋਹਣ ਸਿੰਘ ਸੂਬਾ ਜਨਰਲ ਸਕੱਤਰ, ਡਾਕਟਰ ਜਸਵੰਤ ਸਿੰਘ ਮੀਤ ...

ਪੂਰੀ ਖ਼ਬਰ »

ਵਿਧਾਇਕ ਹਰਦੀਪ ਮੁੰਡੀਆਂ ਦੀ ਅਗਵਾਈ 'ਚ ਤਿਰੰਗਾ ਝੰਡਾ ਯਾਤਰਾ

ਸਾਹਨੇਵਾਲ/ਕੁਹਾੜਾ, 14 ਅਗਸਤ (ਅਮਰਜੀਤ ਸਿੰਘ ਮੰਗਲੀ, ਸੰਦੀਪ ਕੁਹਾੜਾ)- ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆ ਦੀ ਅਗਵਾਈ 'ਚ ਤਿਰੰਗਾ ਝੰਡਾਂ ਯਾਤਰਾ ਜਮਾਲਪੁਰ 33 ਫੁੱਟ ਰੋਡ, ਕੁਹਾੜਾ ਅਤੇ ਸਾਹਨੇਵਾਲ ਸ਼ਹਿਰ ਤੱਕ ਕੱਢੀ ਗਈ | ਤਿਰੰਗਾ ...

ਪੂਰੀ ਖ਼ਬਰ »

ਬਲਾਕ ਕਾਂਗਰਸ ਮਲੌਦ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਾਂਗਾ- ਗਿੱਲ ਬੇਰਕਲ

ਮਲੌਦ, 14 ਅਗਸਤ (ਦਿਲਬਾਗ ਸਿੰਘ ਚਾਪੜਾ)-ਬੀਤੇ ਦਿਨ ਕਾਂਗਰਸ ਪਾਰਟੀ ਵੱਲੋਂ ਮਲੌਦ ਵਿਖੇ ਕੱਢੀ ਗਈ ਤਿਰੰਗਾ ਝੰਡਾ ਯਾਤਰਾ ਸਬੰਧੀ ਸ਼ਾਮਿਲ ਹੋਏ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ ਦੋ ਵਿਅਕਤੀ ਕਾਬੂ ਇਕ ਫ਼ਰਾਰ

ਖੰਨਾ, 14 ਅਗਸਤ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ-2 ਖੰਨਾ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਦ ਕਿ ਪੁਲਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਇਕ ਵਿਅਕਤੀ ਪੁਲਸ ਦੀ ਗਿ੍ਫ਼ਤ ਤੋਂ ਬਾਹਰ ਹੈ | ...

ਪੂਰੀ ਖ਼ਬਰ »

ਹੈਰੋਇਨ ਸਮੇਤ ਦੋ ਕਾਰ ਸਵਾਰ ਵਿਅਕਤੀ ਕਾਬੂ

ਖੰਨਾ, 14 ਅਗਸਤ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ ਖੰਨਾ ਪੁਲਸ ਨੇ 10 ਗ੍ਰਾਮ ਹੈਰੋਇਨ ਸਮੇਤ ਇਕ ਕਾਰ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਉਹ ਪੁਲਸ ਪਾਰਟੀ ਸਮੇਤ ਸਰਵਿਸ ਰੋਡ ਸਾਹਮਣੇ ...

ਪੂਰੀ ਖ਼ਬਰ »

ਸ਼ਹੀਦ ਕਰਨੈਲ ਸਿੰਘ ਦੇ ਬਰਸੀ ਸਮਾਗਮ 'ਚ ਮੁੱਖ ਮੰਤਰੀ ਕਰਨਗੇ ਸ਼ਰਧਾਂਜਲੀ ਭੇਟ

ਈਸੜੂ, 14 ਅਗਸਤ (ਬਲਵਿੰਦਰ ਸਿੰਘ)-ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਯਾਦਗਾਰੀ ਬਰਸੀ ਸਮਾਗਮ ਅੱਜ ਈਸੜੂ ਵਿਖੇ ਕਰਵਾਏ ਜਾ ਰਹੇ ਹਨ¢ ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸ਼ਹੀਦ ਦੇ ਆਦਮਕੱਦ ਬੁੱਤ 'ਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ...

ਪੂਰੀ ਖ਼ਬਰ »

ਸਾਹਨੇਵਾਲ 'ਚ ਰੇਲੀਜ਼ ਇੰਡੀਆ ਲਿਮਟਿਡ ਵਲੋਂ ਘਰ-ਘਰ ਤਿਰੰਗਾ ਝੰਡਾ ਲਹਿਰਾਉਣ ਦਾ ਸੱਦਾ

ਸਾਹਨੇਵਾਲ, 14 ਅਗਸਤ (ਹਨੀ ਚਾਠਲੀ)-ਅੱਜ ਸਾਹਨੇਵਾਲ ਦੀ ਪੁਰਾਣੀ ਅਨਾਜ ਮੰਡੀ ਵਿਖੇ ਧਾਲੀਵਾਲ ਐਗਰੋ ਸੈਂਟਰ ਸਾਹਨੇਵਾਲ ਦੀ ਦੁਕਾਨ 'ਤੇ ਰੇਲੀਜ਼ ਇੰਡੀਆ ਲਿਮਟਿਡ ਟਾਟਾ ਇੰਟਰਪ੍ਰਾਈਜ ਦੇ ਮੁਲਾਜ਼ਮਾਂ ਵੱਲੋਂ ਦੁਕਾਨਦਾਰ ਅਜਮੇਰ ਸਿੰਘ ਧਾਲੀਵਾਲ ਅਤੇ ਹੋਰਨਾਂ ...

ਪੂਰੀ ਖ਼ਬਰ »

ਬਿਕਰਮ ਸਿੰਘ ਮਜੀਠੀਆ ਨੂੰ ਜਮਾਨਤ ਮਿਲਣ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜਬੂਤ ਹੋਵੇਗਾ-ਅੜੈਚਾਂ

ਦੋਰਾਹਾ, 14 ਅਗਸਤ (ਮਨਜੀਤ ਸਿੰਘ ਗਿੱਲ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਜ਼ਮਾਨਤ ਮਿਲਣ ਨਾਲ ਸ਼ੋ੍ਰਮਣੀ ਅਕਾਲੀ ਦਲ ਮੁੜ ਮਜ਼ਬੂਤ ਹੋਵੇਗਾ ਤੇ ਵਿਰੋਧੀਆਂ ...

ਪੂਰੀ ਖ਼ਬਰ »

ਪਾਠਸ਼ਾਲਾ ਦੇ ਵਿਦਿਆਰਥੀਆਂ ਨੇ ਘਰ-ਘਰ ਤਿਰੰਗਾ ਦਾ ਦਿੱਤਾ ਸੰਦੇਸ਼

ਖੰਨਾ, 14 ਅਗਸਤ (ਹਰਜਿੰਦਰ ਸਿੰਘ ਲਾਲ)-ਆਜ਼ਾਦੀ ਦੀ 75ਵੀਂ ਵਰੇ੍ਹਗੰਢ ਤੇ ਮਨਾਏ ਜਾ ਰਹੇ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਵਿਚ ਹਿੰਦੀ ਪੁੱਤਰੀ ਪਾਠਸ਼ਾਲਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਰ ਘਰ ਤਿਰੰਗਾ ਸੰਦੇਸ਼ ਪਹੁੰਚਾਉਣ ਅਤੇ ਸਾਰੇ ਨਾਗਰਿਕਾਂ ਵਿਚ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਅਹਿਮਦਗੜ੍ਹ, 14 ਅਗਸਤ (ਪੁਰੀ)-ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਵਿਖੇ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਵਿੰਦਰ ਸਿੰਘ ਰੌਮੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ...

ਪੂਰੀ ਖ਼ਬਰ »

ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਅਕਾਲੀ ਵਰਕਰਾਂ ਦੇ ਹੌਸਲੇ ਹੋਏ ਬੁਲੰਦ-ਭੰਗੂ ਜਰਗ

ਜੌੜੇਪੁਲ ਜਰਗ, 14 ਅਗਸਤ (ਪਾਲਾ ਰਾਜੇਵਾਲੀਆ)- ਸ਼ੋ੍ਰਮਣੀ ਅਕਾਲੀ ਦਲ ਦੇ ਬੀ. ਸੀ. ਵਿੰਗ ਦੇ ਕੌਮੀ ਜਨਰਲ ਸਕੱਤਰ ਸੋਹਣ ਸਿੰਘ ਭੰਗੂ ਜਰਗ ਨੇ ਪਿੰਡ ਜਰਗ ਵਿਖੇ ਪੈੱ੍ਰਸ ਮਿਲਣੀ ਦੌਰਾਨ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਘਾਗ ਆਗੂ ਤੇ ਸਾਬਕ ਮੰਤਰੀ ਬਿਕਰਮ ਸਿੰਘ ਮਜੀਠੀਆ ...

ਪੂਰੀ ਖ਼ਬਰ »

ਲੰਪੀ ਸਕਿਨ ਬਿਮਾਰੀ ਨੂੰ ਰੋਕਣ ਦਾ ਜਲਦ ਉਪਰਾਲਾ ਕੀਤਾ ਜਾਵੇ-ਕੌਂਸਲਰ ਮਾਂਗਟ

ਸਾਹਨੇਵਾਲ, 14 ਅਗਸਤ (ਹਨੀ ਚਾਠਲੀ)-ਜਿੱਥੇ ਮੇਰੇ ਪੰਜਾਬ ਦੇ ਪੁੱਤਾਂ ਨੂੰ ਨਸ਼ਿਆਂ ਨੇ ਆਪਣੇ ਲਪੇਟੇ ਵਿੱਚ ਲੈ ਲਿਆ ਹੈ, ਉੱਥੇ ਹੀ ਹੁਣ ਪੰਜਾਬ ਦੇ ਦੁੱਧ ਨੂੰ ਵੀ ਨਜ਼ਰ ਲੱਗ ਗਈ ਹੈ ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਨੇਵਾਲ ਨਗਰ ਕੌਂਸਲ ਦੇ ਕੌਂਸਲਰ ਮਨਜਿੰਦਰ ...

ਪੂਰੀ ਖ਼ਬਰ »

ਬੀ. ਕੇ. ਯੂ. (ਡਕੌਂਦਾ) ਵਲੋਂ 18 ਤੋਂ 20 ਤੱਕ ਰੋਸ ਪ੍ਰਦਰਸ਼ਨ ਕੀਤੇ ਜਾਣਗੇ-ਕਿਸਾਨ ਆਗੂ

ਮਲੌਦ, 14 ਅਗਸਤ (ਸਹਾਰਨ ਮਾਜਰਾ)-ਬੀ. ਕੇ. ਯੂ. ਏਕਤਾ (ਡਕੌਂਦਾ) ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ | ਜਾਰੀ ਪੈੱ੍ਰਸ ਬਿਆਨ ਰਾਹੀਂ ਯੂਨੀਅਨ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਲਹਿਲ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਸਕੂਲ ਈਸੜੂ ਵਿਖੇ ਆਜ਼ਾਦੀ ਦਿਵਸ ਮਨਾਇਆ

ਈਸੜੂ, 14 ਅਗਸਤ (ਬਲਵਿੰਦਰ ਸਿੰਘ)-ਅੱਜ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ¢ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸੁਤੰਤਰਤਾ ਦਿਵਸ ਸੰਬੰਧਿਤ ਭਾਸ਼ਣ, ਗੀਤ , ਕਵਿਤਾਵਾਂ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਸਕੂਲ ਕੋਟ ਗੰਗੂਰਾਏ ਵਿਖੇ ਤੀਜ ਦਾ ਤਿਉਹਾਰ ਮਨਾਇਆ

ਕੁਹਾੜਾ, 14 ਅਗਸਤ (ਸੰਦੀਪ ਸਿੰਘ ਕੁਹਾੜਾ)-ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਕੋਟ ਗੰਗੂ ਰਾਏ ਵਿਖੇ ਆਪਣੀ ਨਵੀ ਪੀੜ੍ਹੀ ਨੂੰ ਪੰਜਾਬੀ ਸਭਿਆਚਾਰ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ | ਜਿਸ ਵਿੱਚ ਨਨਕਾਣਾ ਸਾਹਿਬ ਕੋਟ ਗੰਗੂ ਰਾਏ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਵਲੋਂ ਸਮਰਾਲਾ 'ਚ ਢਿੱਲੋਂ ਤੇ ਗਹਿਲੇਵਾਲ ਦੀ ਅਗਵਾਈ 'ਚ ਕੱਢੀ ਗਈ ਤਿਰੰਗਾ ਯਾਤਰਾ

ਸਮਰਾਲਾ, 14 ਅਗਸਤ (ਗੋਪਾਲ ਸੋਫਤ)-ਭਾਰਤੀ ਜਨਤਾ ਪਾਰਟੀ ਦੇ ਸਥਾਨਕ ਮੰਡਲ ਵਲੋਂ ਅੱਜ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਰਣਜੀਤ ਸਿੰਘ ਜੀਤਾ ਗਹਿਲੇਵਾਲ ਦੀ ਅਗਵਾਈ ਵਿਚ ਤਿਰੰਗਾ ਯਾਤਰਾ ਕੱਢੀ ਗਈ¢ ਇਸ ਮੌਕੇ ਰਣਜੀਤ ਸਿੰਘ ...

ਪੂਰੀ ਖ਼ਬਰ »

ਏ. ਐੱਸ. ਕਾਲਜ ਫ਼ਾਰ ਵਿਮੈਨ ਵਿਖੇ ਆਜ਼ਾਦੀ ਦਿਹਾੜਾ ਮਨਾਇਆ

ਖੰਨਾ, 14 ਅਗਸਤ (ਹਰਜਿੰਦਰ ਸਿੰਘ ਲਾਲ)-ਏ.ਐੱਸ.ਕਾਲਜ ਫ਼ਾਰ ਵਿਮੈਨ, ਖੰਨਾ ਵਿਖੇ ਕਾਲਜ ਪਿ੍ੰਸੀਪਲ ਡਾ. ਮੀਨੂੰ ਸ਼ਰਮਾ ਦੀ ਅਗਵਾਈ ਵਿਚ ਇਕ ਭਾਰਤ ਸੇ੍ਰਸ਼ਟ ਭਾਰਤ ਮੁਹਿੰਮ ਤਹਿਤ ਦੇਸ਼ ਦੀ 75ਵੀਂ ਵਰੇ੍ਹਗੰਢ ਮੌਕੇ ਘਰ ਘਰ ਤਿਰੰਗਾ ਦਾ ਆਗਾਜ਼ ਸਟਾਫ਼ ਅਤੇ ਵਿਦਿਆਰਥੀਆਂ ...

ਪੂਰੀ ਖ਼ਬਰ »

ਸਕੂਲ 'ਚ ਆਜ਼ਾਦੀ ਦਿਹਾੜਾ ਮਨਾਇਆ

ਅਹਿਮਦਗੜ੍ਹ, 14 ਅਗਸਤ (ਪੁਰੀ)-ਸਿੱਖਿਆ ਦੇ ਖੇਤਰ ਵਿਚ ਪੁਰਾਣੀ ਅਤੇ ਪ੍ਰਸਿੱਧ ਸੰਸਥਾ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਫੱਲੇਵਾਲ ਨੇ ਅੱਜ 75ਵੇਂ ਆਜ਼ਾਦੀ ਦਿਵਸ ਮੌਕੇ ਸਮਾਗਮ ਆਯੋਜਿਤ ਕੀਤਾ ਜਿਸ ਵਿਚ ਸਕੂਲ ਦੇ ਬੱਚਿਆਂ ਵੱਲੋਂ ਰੰਗ-ਬਿਰੰਗੇ ਕੱਪੜੇ ਪਾ ਕੇ ਸ਼ਾਨਦਾਰ ...

ਪੂਰੀ ਖ਼ਬਰ »

ਤਪੱਸਵੀ ਸੰਤਾਂ ਦੇ ਯਾਦਗਾਰੀ ਸਮਾਗਮ ਜੀਵਨ ਜਾਂਚ ਸਿਖਾਉਂਦੇ ਹਨ-ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ

ਲੋਹਟਬੱਦੀ/ਪੱਖੋਵਾਲ, 14 ਅਗਸਤ (ਕੁਲਵਿੰਦਰ ਸਿੰਘ ਡਾਂਗੋਂ, ਕਿਰਨਜੀਤ ਕੌਰ ਗਰੇਵਾਲ)-ਭੂਰੀ ਵਾਲੇ ਭੇਖ ਦੇ ਰਚੇਤਾ ਸਵਾਮੀ ਬ੍ਰਹਮਸਾਗਰ ਮਹਾਰਾਜ ਜੀ ਭੂਰੀ ਵਾਲਿਆਂ ਦੇ 160ਵੇਂ ਅਵਤਾਰ ਦਿਹਾੜੇ ਅਤੇ ਸੱਚਖੰਡ ਵਾਸੀ ਸਵਾਮੀ ਗੰਗਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਦੀ 38ਵੀਂ ...

ਪੂਰੀ ਖ਼ਬਰ »

ਅਨੰਦ ਈਸ਼ਰ ਸਕੂਲ ਵਿਚ ਆਜ਼ਾਦੀ ਦਿਹਾੜਾ ਮਨਾਇਆ

ਅਹਿਮਦਗੜ੍ਹ, 14 ਅਗਸਤ (ਪੁਰੀ)-ਅਨੰਦ ਈਸਰ ਸਕੂਲ ਛਪਾਰ ਵਿਖੇ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਸਬਦ ਗਾਇਨ ਰਾਹੀਂ ਹੋਈ ਅਤੇ ਬੱਚਿਆਂ ਨੇ ਦੇਸ ਭਗਤੀ ਦੇ ਗੀਤਾਂ ਉੱਪਰ ਕੋਰੀਓਗਰਾਫੀ ਅਤੇ ਸਕਿੱਟਾਂ ਕਰਕੇ ਮਨ ਮੋਹ ਲਿਆ | ਸਕੂਲ ਡਾਇਰੈਕਟਰ ...

ਪੂਰੀ ਖ਼ਬਰ »

ਸਚਦੇਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਵਿਸ਼ੇਸ਼ ਸਮਾਗਮ

ਸਾਹਨੇਵਾਲ, 14 ਅਗਸਤ (ਹਨੀ ਚਾਠਲੀ)-ਅੱਜ ਸਚਦੇਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਦੇਸ਼ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ ਵਿਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ¢ ਸਾਰੇ ਵਿਦਿਆਰਥੀ ਹਰ ਘਰ ਤਿਰੰਗਾ ਲਹਿਰ ਦੇ ਅਧੀਨ ਤਿਰੰਗੇ ਵਾਲੀਆਂ ਹਾਊਸ ...

ਪੂਰੀ ਖ਼ਬਰ »

ਮਜੀਠੀਆ ਨੂੰ ੂ ਜ਼ਮਾਨਤ ਮਿਲਣ 'ਤੇ ਵਰਕਰ ਹੋਏ ਸੰਤੁਸ਼ਟ ਤੇ ਖ਼ੁਸ਼-ਜੱਗੀ ਰੌਣੀ

ਜੌੜੇਪੁਲ ਜਰਗ, 14 ਅਗਸਤ (ਪਾਲਾ ਰਾਜੇਵਾਲੀਆ)- 'ਪੰਜਾਬ ਦੀ ਰਾਜਨੀਤੀ ਵਿਚ ਵਿਸ਼ੇਸ਼ ਥਾਂ ਰੱਖਣ ਵਾਲੇ ਅਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਿਕਰਮ ਸਿੰਘ ਮਜੀਠੀਆ ਨੂੰ ੂ ਜ਼ਮਾਨਤ ਮਿਲਣ 'ਤੇ ਅਕਾਲੀ ਵਰਕਰ ਪੂਰਨ ਤੌਰ 'ਤੇ ਸੰਤੁਸ਼ਟ ਅਤੇ ਖ਼ੁਸ਼ ਹਨ | ਕਿਉਂਕਿ ਮਜੀਠੀਆ ...

ਪੂਰੀ ਖ਼ਬਰ »

ਡਰਿਜ਼ਲਿੰਗ ਇੰਟਰਨੈਸ਼ਨਲ ਸਕੂਲ ਤਲਵੰਡੀ ਕਲਾਂ ਵਿਖੇ ਸਰਪੰਚ ਬੀਬੀ ਗੁਰਪ੍ਰੀਤ ਕੌਰ ਮੰਡਿਆਣੀ ਦਾ ਸਨਮਾਨ

ਚੌਂਕੀਮਾਨ, 14 ਅਗਸਤ (ਤੇਜਿੰਦਰ ਸਿੰਘ ਚੱਢਾ)-ਡਰਿਜ਼ਲਿੰਗ ਇੰਟਰਨੈਸ਼ਨਲ ਸਕੂਲ ਤਲਵੰਡੀ ਕਲਾਂ ਵਿਖੇ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਰਪੰਚ ਬੀਬੀ ਗੁਰਪ੍ਰੀਤ ਕੌਰ ਮੰਡਿਆਣੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਐੱਸ. ਜੀ. ਜੀ. ਸਕੂਲ 'ਚ ਆਜ਼ਾਦੀ ਦਿਵਸ ਸੰਬੰਧੀ ਸਮਾਗਮ ਕਰਵਾਇਆ

ਰਾਏਕੋਟ, 14 ਅਗਸਤ (ਸੁਸ਼ੀਲ)-ਸਥਾਨਕ ਐੱਸ.ਜੀ.ਜੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲੀ ਵਿਦਿਆਰਥੀਆਂ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਅਤੇ ਅੰਮਿ੍ਤ ਮਹਾਉਤਸਵ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ

ਚੌਂਕੀਮਾਨ, 14 ਅਗਸਤ (ਤੇਜਿੰਦਰ ਸਿੰਘ ਚੱਢਾ)-ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਵਲੋਂ ਦਰਜਨ ਤੋਂ ਉੱਪਰ ਹੋਰ ਕਿਸਾਨ, ਮਜ਼ਦੂਰ, ਮੁਲਾਜ਼ਮ, ਦੇਸ਼ ਪ੍ਰੇਮੀ ਤੇ ਮਨੁੱਖੀ ਅਧਿਕਾਰ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਪਿੰਡ ਮੋਰਕਰੀਮਾਂ (ਮਹਾਨ ...

ਪੂਰੀ ਖ਼ਬਰ »

ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵਲੋਂ ਪਸ਼ੂ ਪਾਲਕਾਂ ਲਈ ਜਾਗਰੂਕਤਾ ਕੈਂਪ

ਮੁੱਲਾਂਪੁਰ-ਦਾਖਾ, 14 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪਸ਼ੂਆਂ 'ਚ ਲੰਪੀ ਸਕਿਨ ਚਮੜੀ ਬਿਮਾਰੀ ਦੀ ਰੋਕਥਾਮ ਲਈ ਪੰਜਾਬ ਸਰਕਾਰ, ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਆਦੇਸ਼ਾਂ ਨਾਲ ਲੁਧਿਆਣਾ ਜ਼ਿਲ੍ਹਾ ਪਸ਼ੂ ਪਾਲਣ ਡਿਪਟੀ ਡਾਇਰੈਕਟਰ ਡਾ: ਪਰਮਦੀਪ ਸਿੰਘ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ 'ਚ ਤੀਆਂ ਤੀਜ ਪ੍ਰੋਗਰਾਮ 'ਤੇ ਗਿੱਧੇ ਦੀ ਪਈ ਧਮਾਲ

ਮੁੱਲਾਂਪੁਰ-ਦਾਖਾ, 13 ਅਗਸਤ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ ਬਲਾਕ ਕਾਂਗਰਸ ਪ੍ਰਧਾਨ ਸਰਬਜੀਤ ਕੌਰ ਨਾਹਰ ਵਲੋਂ ਸ਼ਹਿਰ ਦੀਆਂ ਕੁੜੀਆਂ-ਮੁਟਿਆਰਾਂ ਨਾਲ ਰਲਕੇ ਤੀਆਂ ਤੀਜ ਦਾ ਤਿਉਹਾਰ ਮਨਾਇਆ ਗਿਆ | ਖੁੱਲ੍ਹੇ ਪੰਡਾਲ ਅੰਦਰ ਤੀਆਂ ਲੱਗਣ ਦੀ ਖ਼ਬਰ ਸੁਣਦਿਆਂ ਹੀ ...

ਪੂਰੀ ਖ਼ਬਰ »

ਮਜੀਠੀਆ ਨੂੰ ੂ ਜ਼ਮਾਨਤ ਮਿਲਣ 'ਤੇ ਵਰਕਰ ਹੋਏ ਸੰਤੁਸ਼ਟ ਤੇ ਖ਼ੁਸ਼-ਜੱਗੀ ਰੌਣੀ

ਜੌੜੇਪੁਲ ਜਰਗ, 14 ਅਗਸਤ (ਪਾਲਾ ਰਾਜੇਵਾਲੀਆ)- 'ਪੰਜਾਬ ਦੀ ਰਾਜਨੀਤੀ ਵਿਚ ਵਿਸ਼ੇਸ਼ ਥਾਂ ਰੱਖਣ ਵਾਲੇ ਅਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਿਕਰਮ ਸਿੰਘ ਮਜੀਠੀਆ ਨੂੰ ੂ ਜ਼ਮਾਨਤ ਮਿਲਣ 'ਤੇ ਅਕਾਲੀ ਵਰਕਰ ਪੂਰਨ ਤੌਰ 'ਤੇ ਸੰਤੁਸ਼ਟ ਅਤੇ ਖ਼ੁਸ਼ ਹਨ | ਕਿਉਂਕਿ ਮਜੀਠੀਆ ...

ਪੂਰੀ ਖ਼ਬਰ »

ਪ੍ਰਧਾਨ ਵਰਿੰਦਰਜੀਤ ਕੌਰ ਸੋਮਲ ਝੰਡਾ ਲਹਿਰਾਉਣਗੇ

ਮਲੌਦ, 14 ਅਗਸਤ (ਦਿਲਬਾਗ ਸਿੰਘ ਚਾਪੜਾ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਪੰਚਾਇਤ ਮਲੌਦ ਵਿਖੇ ਕਾਰਜ ਸਾਧਕ ਅਫ਼ਸਰ ਅਵਤਾਰ ਚੰਦ ਦੀ ਦੇਖ-ਰੇਖ ਹੇਠ ਆਜ਼ਾਦੀ ਦਾ ਦਿਹਾੜਾ ਮਨਾਇਆ ਜਾਵੇਗਾ ਅਤੇ ਝੰਡਾ ਲਹਿਰਾਉਣ ਦੀ ਰਸਮ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਵਰਿੰਦਰਜੀਤ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਨੇ ਆਜ਼ਾਦੀ ਦੇ ਦਿਵਸ 'ਤੇ ਕੱਢੀ ਤਿਰੰਗਾ ਯਾਤਰਾ

ਦੋਰਾਹਾ, 14 ਅਗਸਤ (ਮਨਜੀਤ ਸਿੰਘ ਗਿੱਲ)-ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਅੱਜ ਆਜ਼ਾਦੀ ਦੇ 75ਵੇਂ ਦਿਵਸ 15 ਅਗਸਤ 'ਤੇ ਵੱਡੀ ਤਾਦਾਦ 'ਚ ਭਾਜਪਾ ਪ੍ਰਮੁੱਖ ਆਗੂਆਂ 'ਤੇ ਵਰਕਰਾਂ ਵੱਲੋਂ ਤਿਰੰਗਾ ਯਾਤਰਾ ...

ਪੂਰੀ ਖ਼ਬਰ »

ਕਨਵੀਨਰ ਪ੍ਰਗਟ ਸਿਆੜ੍ਹ ਤੇ ਹੋਰ ਆਗੂਆਂ ਵਲੋਂ ਚੋਣ ਪ੍ਰਚਾਰ

ਮਲੌਦ, 14 ਅਗਸਤ (ਸਹਾਰਨ ਮਾਜਰਾ)-ਪੀ. ਏ. ਡੀ. ਬੀ. ਲੈਂਡ ਮਾਰਗੇਜ਼ ਮਲੌਦ ਦੀਆਂ 11 ਅਗਸਤ ਨੂੰ ਹੋ ਰਹੀਆਂ ਚੋਣਾਂ ਵਿੱਚ ਆਪ ਵਲੋਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ | ਇਸੇ ਤਹਿਤ ਆਪ ਹਲਕਾ ਪਾਇਲ ਦੇ ਕਿਸਾਨ ਵਿੰਗ ਦੇ ਕਨਵੀਨਰ ਪ੍ਰਗਟ ਸਿੰਘ ਸਿਆੜ੍ਹ ਵਲੋਂ ਜ਼ੋਨ 4 ਤੋਂ ਚੋਣ ...

ਪੂਰੀ ਖ਼ਬਰ »

ਗੁੱਜਰਵਾਲ 'ਚ ਤੀਆਂ ਦਾ ਤਿਉਹਾਰ ਮਨਾਇਆ

ਜੋਧਾਂ, 14 ਅਗਸਤ (ਗੁਰਵਿੰਦਰ ਸਿੰਘ ਹੈਪੀ)-ਪਿੰਡ ਗੁੱਜਰਵਾਲ ਵਿਖੇ ਆਧੁਨਿਕ ਸਪੋਰਟਸ ਪਾਰਕ 'ਚ ਬੀਬੀ ਸਿਮਰਜੀਤ ਕੌਰ ਗਰੇਵਾਲ ਮੈਂਬਰ ਬਲਾਕ ਸੰਮਤੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆਂ ਗਿਆ | ਇਸ ਮੌਕੇ ਪੁਨੀਤਾ ਸੰਧੂ ਪਤਨੀ ਕੈਪਟਨ ਸੰਦੀਪ ਸੰਧੂ ਹਲਕਾ ਦਾਖਾ ਨੇ ...

ਪੂਰੀ ਖ਼ਬਰ »

ਐਮ. ਟੀ. ਪੀ. ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਮਲੌਦ, 14 ਅਗਸਤ (ਸਹਾਰਨ ਮਾਜਰਾ)-ਐਮ. ਟੀ. ਪੀ. ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ਐਮ. ਡੀ. ਸਤਿੰਦਰ ਕੌਰ ਭਾਟੀਆ ਅਤੇ ਪਿ੍ੰਸੀਪਲ ਐਸ. ਪੀ. ਸਿੰਘ ਭਾਟੀਆ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰਾਇਮਰੀ ਅਤੇ ਸੈਕੰਡਰੀ ਵਿੰਗ ਦੇ ...

ਪੂਰੀ ਖ਼ਬਰ »

ਰਾਮਗੜ੍ਹ ਰੋਡ 'ਤੇ ਦਿਨ-ਦਿਹਾੜੇ ਲੁੱਟ ਖੋਹ ਦੀਆਂ ਵਾਰਦਾਤਾਂ ਤੋਂ ਲੋਕ ਪ੍ਰੇਸ਼ਾਨ

ਸਾਹਨੇਵਾਲ, 14 ਅਗਸਤ (ਅਮਰਜੀਤ ਮੰਗਲੀ)-ਲੁਧਿਆਣਾ ਦੀ ਬੁੱਕਲ 'ਚ ਹਲਕਾ ਸਾਹਨੇਵਾਲ ਤੇ ਰਾਮਗੜ੍ਹ ਰੋਡ 'ਤੇ ਅਕਸਰ ਹੀ ਦਿਨ ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ | ਇਨ੍ਹਾਂ ਵਾਰਦਾਤਾਂ ਤੋਂ ਇਸ ਇਲਾਕੇ ਵਿੱਚ ਰਹਿਣ ਵਾਲੇ ਆਮ ਲੋਕ ਬਹੁਤ ਹੀ ਪ੍ਰੇਸ਼ਾਨ ਹਨ, ਇਸ ...

ਪੂਰੀ ਖ਼ਬਰ »

ਚੇਅਰਮੈਨ ਜੰਡਾਲੀ ਨੇ ਤੀਆਂ ਦਾ ਤਿਉਹਾਰ ਸਮਾਰੋਹ ਦਾ ਕੀਤਾ ਉਦਘਾਟਨ

ਖੰਨਾ, 14 ਅਗਸਤ (ਹਰਜਿੰਦਰ ਸਿੰਘ ਲਾਲ)-ਪਿੰਡ ਜੰਡਾਲੀ ਵਿਖੇ ਅੱਜ ਪਿੰਡ ਦੀਆਂ ਔਰਤਾਂ ਅਤੇ ਮੁਟਿਆਰਾਂ ਵਲੋਂ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਰੀਬਨ ...

ਪੂਰੀ ਖ਼ਬਰ »

ਕੋਟਆਗਾਂ ਵਿਖੇ ਕਿਸਾਨ ਮੋਰਚੇ ਦੌਰਾਨ ਤੀਆਂ ਦਾ ਤਿਉਹਾਰ ਮਨਾਇਆ ਤੇ ਜਾਗੋ ਕੱਢੀ

ਡੇਹਲੋਂ, 14 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਭਾਕਿਯੂ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਕੋਟਆਗਾਂ ਵਿਖੇ ਜ਼ਮੀਨਾਂ ਅਕਵਾਇਰ ਕਰਨ ਖਿਲਾਫ ਚੱਲ ਰਹੇ ਮੋਰਚੇ ਵਿੱਚ ਅੱਜ ਵੱਡੀ ਗਿਣਤੀ ਵਿੱਚ ਪਹੁੰਚੀਆਂ ਔਰਤਾਂ ਤੇ ...

ਪੂਰੀ ਖ਼ਬਰ »

ਕੈਂਬਰਿਜ ਮਾਡਰਨ ਸਕੂਲ ਮਲੌਦ ਵਿਖੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਮਾਗਮ

ਮਲੌਦ, 14 ਅਗਸਤ (ਸਹਾਰਨ ਮਾਜਰਾ)-ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇ ਗੰਢ ਦੀਆਂ ਖ਼ੁਸ਼ੀਆਂ ਨੂੰ ਮੁੱਖ ਰੱਖਦਿਆਂ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਂਮੋਂ, ਮਲੌਦ ਵਿਖੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ¢ ਬੱਚਿਆਂ ਵੱਲੋਂ ਬਾਲ ਵੰਨਗੀਆਂ, ਕਵਿਤਾਵਾਂ, ਗੀਤ ਤੋਂ ...

ਪੂਰੀ ਖ਼ਬਰ »

ਪਿੰਡ ਭੌਰਲਾ ਵਿਖੇ 77ਵਾਂ ਬਾਬਾ ਲਾਲ ਸਿੰਘ ਯਾਦਗਾਰੀ ਕਬੱਡੀ ਕੱਪ 18 ਤੋਂ

ਬੀਜਾ, 14 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਕਸਬਾ ਬੀਜਾ ਨਜ਼ਦੀਕ ਪਿੰਡ ਭੌਰਲਾ ਵਿਖੇ ਉੱਘੇ ਕਬੱਡੀ ਖਿਡਾਰੀ ਸਵ. ਬਖ਼ਸ਼ੀਸ਼ ਦੀ ਯਾਦ ਨੂੰ ਸਮਰਪਿਤ ਬਾਬਾ ਲਾਲ ਸਿੰਘ ਸਪੋਰਟਸ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਲਾਲ ਸਿੰਘ ਸਪੋਰਟਸ ਕਲੱਬ ਵਲੋਂ ਗ੍ਰਾਮ ...

ਪੂਰੀ ਖ਼ਬਰ »

ਬਾਬਾ ਅੱਬੂ ਸ਼ਾਹ ਦੀ ਦਰਗਾਹ 'ਤੇ ਭੰਡਾਰਾ ਕਰਵਾਇਆ

ਮਾਛੀਵਾੜਾ ਸਾਹਿਬ, 14 ਅਗਸਤ (ਸੁਖਵੰਤ ਸਿੰਘ ਗਿੱਲ)-ਮੀਆਂ ਮੁਹੱਲਾ ਵੈੱਲਫੇਅਰ ਸੁਸਾਇਟੀ ਵਲੋਂ ਪੀਰ ਬਾਬਾ ਅੱਬੂ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਮੇਲਾ ਤੇ ਭੰਡਾਰਾ ਮੁੱਖ ਸੇਵਾਦਾਰ ਕੁਲਦੀਪ ਰੀਹਲ ਦੀ ਅਗਵਾਈ 'ਚ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਸੰਗਤਾਂ ਨੇ ...

ਪੂਰੀ ਖ਼ਬਰ »

ਸਹੌਲੀ ਵਿਖੇ ਤੀਆਂ ਦੇ ਮੇਲੇ ਦੀ ਰੌਣਕ ਬਣੀਆਂ ਪੰਜਾਬੀ ਪਹਿਰਾਵੇ ਵਾਲੀਆਂ ਮੁਟਿਆਰਾਂ

ਮੁੱਲਾਂਪੁਰ-ਦਾਖਾ, 14 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪਿੰਡ ਸਹੌਲੀ ਵਿਖੇ ਤੀਆਂ ਤੀਜ ਤਿਉਹਾਰ ਮਨਾਏ ਜਾਣ ਸਮੇਂ ਕੁੜੀਆਂ, ਮੁਟਿਆਰਾਂ ਦੇ ਨਾਲ ਸਜ ਵਿਆਹੀਆਂ ਅਤੇ ਔਰਤਾਂ ਦੀ ਭੀੜ ਜੁੜੀ | ਖੁੱਲ੍ਹੇ ਪੰਡਾਲ 'ਚ ਤੀਆਂ ਦੇ ਤਿਉਹਾਰ ਵਿਚ ਪਹੁੰਚੀਆਂ ਮੁਟਿਆਰਾਂ ਵਲੋਂ ...

ਪੂਰੀ ਖ਼ਬਰ »

ਨੂਰਾ ਮਾਹੀ ਨਗਰ ਰਾਏਕੋਟ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਰਾਏਕੋਟ, 14 ਅਗਸਤ (ਬਲਵਿੰਦਰ ਸਿੰਘ ਲਿੱਤਰ)-ਨੂਰਾ ਮਾਹੀ ਨਗਰ ਵਾਰਡ ਨੰਬਰ-01 ਰਾਏਕੋਟ ਵਿਖੇ ਮੁਹੱਲੇ ਦੀਆਂ ਔਰਤਾਂ ਵਲੋਂ ਤੀਆਂ ਤੀਜ਼ ਦਾ ਤਿਉਹਾਰ ਧੂਮ-ਧੜੱਕੇ ਨਾਲ ਮਨਾਇਆ | ਇਸ ਤੀਆਂ ਤੀਜ਼ ਦੇ ਤਿਉਹਾਰ ਦੌਰਾਨ ਵਾਰਡ ਨੰਬਰ-01 ਦੀ ਕੌਂਸਲਰ ਮਨਜੀਤ ਕੌਰ ਰਾਏ ਮੁੱਖ ...

ਪੂਰੀ ਖ਼ਬਰ »

ਸ਼ੇਖ ਫ਼ਰੀਦ ਸਕੂਲ ਵਿਚ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ

ਢੰਡਾਰੀ ਕਲਾਂ, 14 ਅਗਸਤ (ਪਰਮਜੀਤ ਸਿੰਘ ਮਠਾੜੂ)-ਫੋਕਲ ਪੁਆਇੰਟ ਦੀ ਐਚ ਐਮ ਜਮਾਲਪੁਰ ਕਲੋਨੀ ਵਿਚ ਸੇਂਟ ਫਰੀਦ ਸਕੂਲ ਵਿੱਚ ਆਜ਼ਾਦੀ ਦਾ 75ਵਾਂ ਸਵਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਜੀਤ ਸਿੰਘ ਕੇ ...

ਪੂਰੀ ਖ਼ਬਰ »

ਨਵੀਂ ਐਜੂਕੇਸ਼ਨ ਅਕੈਡਮੀ ਨੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਆਲਮਗੀਰ, 14 ਅਗਸਤ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਪਿੰਡ ਖਾਨਪੁਰ ਸਥਿਤ ਨਵੀਂ ਐਜੂਕੇਸ਼ਨ ਅਕੈਡਮੀ ਵੱਲੋਂ ਸਾਵਣ ਮਹੀਨੇ ਦਾ ਮੁੱਖ ਤਿਉਹਾਰ ਤੀਆਂ ਹੈੱਡ ਟੀਚਰ ਰਾਜਿੰਦਰ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਬੜੇ ਉਤਸ਼ਾਹ ...

ਪੂਰੀ ਖ਼ਬਰ »

ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਸਹਿਤ ਮਨਾਇਆ

ਲੁਧਿਆਣਾ, 14 ਅਗਸਤ (ਕਵਿਤਾ ਖੁੱਲਰ)-ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਭਾਈ ਦਯਾ ਸਿੰਘ ਜੀ ਸੰਤ ਸੇਵਕ ਜੱਥੇ ਵਲੋਂ ਪਰਮ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਜਨਮ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ ਗੁਰਦੁਆਰਾ ਸਿੰਘ ਸਭਾ ...

ਪੂਰੀ ਖ਼ਬਰ »

ਸਾਬਕਾ ਸੈਨਿਕਾਂ ਤੇ ਕਿਸਾਨ ਜਥੇਬੰਦੀਆਂ ਨੇ ਮੋਦੀ ਦਾ ਫੂਕਿਆ ਪੁਤਲਾ ਬਿਜਲੀ ਐਕਟ ਨੂੰ ਪੰਜਾਬ 'ਚ ਲਾਗੂ ਨਹੀਂ ਹੋਣ ਦਿਆਂਗੇ-ਕਿਸਾਨ ਆਗੂ

ਖੰਨਾ, 14 ਅਗਸਤ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਖੰਨਾ ਵਿਖੇ ਸਾਬਕਾ ਸੈਨਿਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਆਪਣੀਆਂ ਮੰਗਾਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ | ਇਸ ਮੌਕੇ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਬੰਦੀਆਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 14 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬ੍ਰੋਸਟਲ ਜੇਲ੍ਹ ਵਿਚ ਲੜਾਈ ਝਗੜਾ ਕਰਨ ਵਾਲੇ ਤਿੰਨ ਬੰਦੀਆਂ ਖ਼ਿਲਾਫ਼ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ | ਜਾਣਕਾਰੀ ਅਨੁਸਾਰ ਜਿਨ੍ਹਾਂ ਬੰਦੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ...

ਪੂਰੀ ਖ਼ਬਰ »

ਗਲੋਬ ਟ੍ਰੱਕਇੰਗ 'ਚ ਬੂਟੇ ਲਗਾਏ

ਬੀਜਾ, 14 ਅਗਸਤ (ਕਸ਼ਮੀਰਾ ਸਿੰਘ ਬਗਲੀ)-ਆਜ਼ਾਦੀ ਦਿਵਸ ਦੇ ਸੰਬੰਧ ਨੂੰ ਮੁੱਖ ਰੱਖਦਿਆਂ ਭਾਰਤ ਬੇਨਜ਼ ਦੀ ਡੀਲਰਸ਼ਿਪ ਗਲੋਬ ਟ੍ਰੱਕਇੰਗ ਮਹਿੰਦੀਪੁਰ ਵਿਖੇ ਸੀ.ਈ.ਓ ਸੰਜੀਵ ਸ਼ਰਮਾ ਦੀ ਅਗਵਾਈ ਵਿਚ ਵਾਤਾਵਰਨ ਦੀ ਸਾਂਭ ਸੰਭਾਲ ਲਈ 20 ਦੇ ਕਰੀਬ ਬੂਟੇ ਗਲੋਬ ਟ੍ਰੱਕਇੰਗ ...

ਪੂਰੀ ਖ਼ਬਰ »

30 ਬੋਤਲਾਂ ਘਰ ਦੀ ਕੱਢੀ ਸ਼ਰਾਬ ਸਮੇਤ ਇਕ ਔਰਤ ਕਾਬੂ

ਸਿੱਧਵਾਂ ਬੇਟ, 14 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੁਖੀ ਵਲੋਂ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਪਾਰਟੀ ਨੂੰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮਨਜੀਤ ਕੌਰ ਪਤਨੀ ਜਸਵੀਰ ਸਿੰਘ ...

ਪੂਰੀ ਖ਼ਬਰ »

ਰਾਸ਼ਟਰੀ ਹੁਨਰ ਸਿਖਲਾਈ ਸੰਸਥਾ ਵਿਖੇ ਬਟਵਾਰੇ ਦੀ ਦਹਿਸ਼ਤ ਦਾ ਯਾਦਗਾਰੀ ਦਿਵਸ ਮਨਾਇਆ

ਲੁਧਿਆਣਾ, 14 ਅਗਸਤ (ਪੁਨੀਤ ਬਾਵਾ)-ਰਾਸ਼ਟਰੀ ਹੁਨਰ ਸਿਖਲਾਈ ਸੰਸਥਾ ਵਿਖੇ ਖੇਤਰੀ ਹੁਨਰ ਡਾਇਰੈਕਟੋਰੇਟ ਦੇ ਸਹਿਯੋਗ ਨਾਲ ਬਟਵਾਰੇ ਦੀ ਦਹਿਸ਼ਤ ਦਾ ਯਾਦਗਾਰੀ ਦਿਵਸ ਮਨਾਇਆ, ਉਪਰੋਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਤਹਿਤ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਜਸਪਾਲ ਬਾਂਗਰ ਦੇ ਵਿਦਿਆਰਥੀਆਂ ਨੂੰ ਹੌਸਲਾ ਅਫਜ਼ਾਈ ਇਨਾਮ ਤਕਸੀਮ

ਆਲਮਗੀਰ, 14 ਅਗਸਤ (ਜਰਨੈਲ ਸਿੰਘ ਪੱਟੀ)-ਸਰਕਾਰੀ ਹਾਈ ਸਮਾਰਟ ਸਕੂਲ ਜਸਪਾਲ ਬਾਂਗਰ ਦੇ ਵਿਦਿਆਰਥੀਆਂ ਨੂੰ ਸ਼੍ਰੀ ਗੁਰੁ ਰਵੀਦਾਸ ਵੈਲਫੇਅਰ ਸੁਸਾਇਟੀ ਵਲੋਂ ਰਾਕੇਸ਼ ਕੁਮਾਰ ਰਾਜੂ ਯੂਐਸਏ ਦੇ ਭਰਵੇਂ ਸਹਿਯੋਗ ਨਾਲ ਛੇਵੀਂ ਕਲਾਸ ਤੋਂ +2 ਕਲਾਸ ਤੱਕ ਪੁਜੀਸ਼ਨਾਂ ਹਾਸਲ ...

ਪੂਰੀ ਖ਼ਬਰ »

ਪਾਇਲ ਵਿਖੇ ਝੰਡਾ ਲਹਿਰਾਉਣ ਦੀ ਰਸਮ ਐੱਸ. ਡੀ. ਐੱਮ. ਭੁੱਲਰ ਕਰਨਗੇ

ਪਾਇਲ, 14 ਅਗਸਤ (ਨਿਜ਼ਾਮਪੁਰ, ਰਜਿੰਦਰ ਸਿੰਘ)-ਤਹਿਸੀਲਦਾਰ ਪਾਇਲ ਨਵਜੋਤ ਤਿਵਾੜੀ ਨੇ ਦੱਸਿਆ ਕਿ ਸਥਾਨਕ ਸਵਤੰਤਰਤਾ ਦਿਵਸ ਸਮਾਰੋਹ ਦਾਣਾ ਮੰਡੀ ਪਾਇਲ ਵਿਖੇ ਅੱਜ 15 ਅਗਸਤ ਨੂੰ ਮਨਾਇਆ ਜਾ ਰਿਹਾ ਹੈ, ਜਿੱਥੇ ਝੰਡਾ ਲਹਿਰਾਉਣ ਦੀ ਰਸਮ ਉਪ ਮੰਡਲ ਮੈਜਿਸਟਰੇਟ ਪਾਇਲ ...

ਪੂਰੀ ਖ਼ਬਰ »

ਆਜ਼ਾਦੀ ਦਿਵਸ 'ਤੇ ਚÏੜਾ ਬਾਜ਼ਾਰ ਅਹਿਮਦਗੜ੍ਹ ਵਿਖੇ ਹੋਵੇਗਾ ਵਿਸ਼ਾਲ ਸਮਾਗਮ- ਰਾਕੇਸ਼ ਗਰਗ, ਤਰਸੇਮ ਗਰਗ

ਅਹਿਮਦਗੜ੍ਹ, 14 ਅਗਸਤ (ਰਣਧੀਰ ਸਿੰਘ ਮਹੋਲੀ)-ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਤੇ ਚÏੜਾ ਬਾਜ਼ਾਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਾਂਝੇ ਰੂਪ ਵਿਚ ਆਜ਼ਾਦੀ ਦਿਵਸ 15 ਅਗਸਤ ਸਵੇਰੇ 10.30 ਵਜੇ ਚÏੜਾ ਬਾਜ਼ਾਰ ਚੌਕ ਅਹਿਮਦਗੜ੍ਹ ਧੂਮ-ਧਾਮ ਨਾਲ ਮਨਾਇਆ ਜਾਵੇਗਾ | ...

ਪੂਰੀ ਖ਼ਬਰ »

ਡੇਹਲੋਂ ਵਿਖੇ ਦੁਕਾਨਦਾਰ ਐਸੋਸੀਏਸ਼ਨ ਵਲੋਂ ਅੱਖਾਂ ਦੇ ਕੈਂਪ ਦੌਰਾਨ 350 ਤੋਂ ਵੱਧ ਮਰੀਜ਼ਾਂ ਲਿਆ ਲਾਹਾ

ਡੇਹਲੋਂ, 14 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਦੁਕਾਨਦਾਰ ਐਸੋਸੀਏਸ਼ਨ ਡੇਹਲੋਂ ਵਲੋਂ ਇਲਾਕੇ ਦੇ ਸਹਿਯੋਗ ਸਦਕਾ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਡੇਹਲੋਂ ਵਿਖੇ 5ਵਾਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਸ਼ੰਕਰਾ ਆਈ ਕੇਅਰ ਸੈਂਟਰ ਦੀ ਦੇਖ ਰੇਖ ਹੇਠ ...

ਪੂਰੀ ਖ਼ਬਰ »

ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ-ਅੜੈਚਾਂ

ਦੋਰਾਹਾ, 14 ਅਗਸਤ (ਮਨਜੀਤ ਸਿੰਘ ਗਿੱਲ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਜ਼ਮਾਨਤ ਮਿਲਣ ਨਾਲ ਸ਼ੋ੍ਰਮਣੀ ਅਕਾਲੀ ਦਲ ਮੁੜ ਮਜ਼ਬੂਤ ਹੋਵੇਗਾ ਤੇ ਵਿਰੋਧੀਆਂ ...

ਪੂਰੀ ਖ਼ਬਰ »

ਰਾਸ਼ਟਰੀ ਹੁਨਰ ਵਿਕਾਸ ਸੰਸਥਾ ਲੁਧਿਆਣਾ ਨੇ ਕੱਢੀ ਤਿਰੰਗਾ ਯਾਤਰਾ

ਲੁਧਿਆਣਾ,14 ਅਗਸਤ (ਪੁਨੀਤ ਬਾਵਾ)-ਭਾਰਤ ਸਰਕਾਰ ਦੇ ਰਾਸ਼ਟਰੀ ਹੁਨਰ ਸਿਖਲਾਈ ਸੰਸਥਾ ਗਿੱਲ ਮਾਰਗ ਲੁਧਿਆਣਾ ਅਤੇ ਖੇਤਰੀ ਹੁਨਰ ਡਾਇਰੈਕਟੋਰੇਟ ਵਲੋਂ ਪ੍ਰਧਾਨ ਮੰਤਰੀ ਦੀ ਸੋਚ ਤਹਿਤ ਅੱਜ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਅੰਮਿ੍ਤ ਮਹੋਤਸਵ ਪ੍ਰੋਗਰਾਮ ਕਰਵਾਇਆ ਗਿਆ, ...

ਪੂਰੀ ਖ਼ਬਰ »

ਸਾਬਕਾ ਮੰਤਰੀ ਆਸ਼ੂ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ

ਲੁਧਿਆਣਾ, 14 ਅਗਸਤ (ਕਵਿਤਾ ਖੁੱਲਰ)-ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਕਾਂਗਰਸ ਪਾਰਟੀ ਵੱਲੋਂ ਪੂਰੇ ਦੇਸ਼ 'ਚ ਤਿਰੰਗਾ ਯਾਤਰਾ ਰਾਹੀਂ ਮਨਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਅੱਜ ਲੁਧਿਆਣਾ ਦੇ ਹਲਕਾ ਪੱਛਮੀ 'ਚ ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ...

ਪੂਰੀ ਖ਼ਬਰ »

ਪੰਜਾਬੀ ਲੇਖਕ ਗੁਰਭਜਨ ਗਿੱਲ ਦਾ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਸਨਮਾਨ

ਲੁਧਿਆਣਾ, 14 ਅਗਸਤ (ਕਵਿਤਾ ਖੁੱਲਰ)-ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਭਾਸ਼ਾ ਵਿਭਾਗ ਵਲੋਂ 2014 ਵਿਚ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਵਿਜੇਤਾ ਕਵੀ ਗੁਰਭਜਨ ਗਿੱਲ ਨੂੰ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿੱਤ ...

ਪੂਰੀ ਖ਼ਬਰ »

ਡੀ. ਸੀ. ਮਲਿਕ ਵਲੋਂ ਹੰਬੜਾਂ ਵਿਖੇ ਮੀਆਂਵਾਕੀ ਪ੍ਰੋਜੈਕਟ ਤਹਿਤ ਜੰਗਲ ਲਗਾਉਣ ਦੀ ਸ਼ੁਰੂਆਤ

ਹੰਬੜਾਂ, 14 ਅਗਸਤ (ਹਰਵਿੰਦਰ ਸਿੰਘ ਮੱਕੜ)-ਅੱਜ ਹੰਬੜਾਂ ਵਿਖੇ ਲੱਗਭੱਗ ਇਕ ਏਕੜ ਪੰਚਾਇਤੀ ਜਮੀਨ ਵਿਚ ਜੰਗਲ ਬਣਾਉਣ ਲਈ ਡੀ. ਸੀ. ਸੁਰਭੀ ਮਲਿਕ ਵਲੋਂ ਰੀਬਨ ਕੱਟਣ ਉਪਰੰਤ ਏ. ਡੀ. ਸੀ. ਅਮਿਤ ਕੁਮਾਰ, ਰੁਚੀ ਬਾਵਾ, ਡਾਇਰੈਕਟਰ ਮਨਜੀਤ ਸਿੰਘ ਹੰਬੜਾਂ, ਸਰਪੰਚ ਸਰਬਜੀਤ ਸਿੰਘ, ...

ਪੂਰੀ ਖ਼ਬਰ »

ਨੈਸ਼ਨਲ ਲੋਕ ਅਦਾਲਤ 'ਚ ਰੱਖੇ ਗਏ 24 ਹਜ਼ਾਰ 671 ਕੇਸਾਂ ਦਾ ਨਿਪਟਰਾ

ਲੁਧਿਆਣਾ, 14 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤੀ ਕੰਪਲੈਕਸ ਵਿਚ ਲਗਾਈ ਗਈ ਲੋਕ ਅਦਾਲਤ ਵਿਚ 24 ਹਜਾਰ 671 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਲੁਧਿਆਣਾ ਤੋਂ ਇਲਾਵਾ ਉਪ ਮੰਡਲ ਪੱਧਰ ਜਗਰਾਉਂ, ਖੰਨਾ, ਸਮਰਾਲਾ ਅਤੇ ਪਾਇਲ ਵਿਖੇ ਵੀ ਨੈਸ਼ਨਲ ਲੋਕ ਅਦਾਲਤ ਦਾ ...

ਪੂਰੀ ਖ਼ਬਰ »

ਕੋਟਨਿਸ ਹਸਪਤਾਲ ਵਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ ਸਮਾਗਮ

ਲੁਧਿਆਣਾ, 14 ਅਗਸਤ (ਸਲੇਮਪੁਰੀ)-ਡਾਕਟਰ ਕੋਟਨਿਸ ਐਕਯੂਪੰਕਚਰ ਹਸਪਤਾਲ, ਸਲੇਮ ਟਾਬਰੀ ਵਲੋਂ ਚਲਾਏ ਜਾ ਰਹੇ ਟੀ.ਆਈ. ਪ੍ਰੋਜੈਕਟ ਫਾਰ ਕੰਪੋਜਟਿ, (ਖੰਨਾ) ਵਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਇਹ ਸਮਾਗਮ ਪੰਜਾਬ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਜਗਰਾਉਂ ਪੁਲ 'ਤੇ ਲਹਿਰਾਇਆ 100 ਫੁੱਟ ਉੱਚਾ ਰਾਸ਼ਟਰੀ ਝੰਡਾ

ਲੁਧਿਆਣਾ, 14 ਅਗਸਤ (ਕਵਿਤਾ ਖੁੱਲਰ/ਪੁਨੀਤ ਬਾਵਾ)-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਜਗਰਾਉਂ ਪੁਲ 'ਤੇ ਲਹਿਰਾਇਆ 100 ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ | ਪੁਲਿਸ ਕਮਿਸ਼ਨਰ ਡਾ. ਕੌਸ਼ਤੁਭ ਸ਼ਰਮਾ, ਵਧੀਕ ਨਗਰ ਨਿਗਮ ...

ਪੂਰੀ ਖ਼ਬਰ »

ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਆਜ਼ਾਦੀ ਦਾ ਅਮਿ੍ਤ ਮਹੋਉਤਸਵ ਮਨਾਇਆ

ਲੁਧਿਆਣਾ, 14 ਅਗਸਤ (ਪੁਨੀਤ ਬਾਵਾ)-ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਆਜ਼ਾਦੀ ਦਾ ਅਮਿ੍ਤ ਮਹੋਤਸਵ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੇ ਵਿਹੜੇ ਵਿਚ ਪਿ੍ੰਸੀਪਲ ਸੁਮਨ ਲਤਾ ਦੀ ਅਗਵਾਈ ਹੇਠ ਮਨਾਇਆ ਗਿਆ | ਇਹ ਪ੍ਰੋਗਰਾਮ ਕਾਲਜ ਦੇ ਰੈੱਡ ਰਿਬਨ ਕਲੱਬ , ...

ਪੂਰੀ ਖ਼ਬਰ »

ਇੰਡੀਪੈਂਡੈਂਟ ਪੋਲਟਰੀ ਐਸੋਸੀਏਸ਼ਨ ਦਾ ਮਾਸਿਕ ਸੈਮੀਨਾਰ ਕਰਵਾਇਆ

ਲੁਧਿਆਣਾ, 14 ਅਗਸਤ (ਪੁਨੀਤ ਬਾਵਾ)-ਕਿਸੇ ਹੈਚਰੀ ਤੋਂ ਚੂਚਿਆਂ ਦੀ ਕਿਸੇ ਖਾਸ ਕਿਸਮ ਦੀ ਚੋਣ ਕਰਦੇ ਸਮੇਂ ਕਿਸਾਨ ਨੂੰ ਚੂਚਿਆਂ ਸੰੰਬੰਧੀ ਕੁੱਝ ਮਹੱਤਵਪੂਰਨ ਪਹਿਲੂਆਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ | ਇਹ ਜਾਣਕਾਰੀ ਡਾ. ਪਰਮਿੰਦਰ ਸਿੰਘ ਨੇ ਗੁਰੂ ਅੰਗਦ ਦੇਵ ...

ਪੂਰੀ ਖ਼ਬਰ »

ਪੰਜਾਬੀਆਂ ਵਲੋਂ ਭਾਰਤ ਦੀ ਆਜ਼ਾਦੀ ਵਿਚ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ-ਡਾ. ਮਾਂਡਵੀਆ

ਲੁਧਿਆਣਾ, 14 ਅਗਸਤ (ਕਵਿਤਾ ਖੁੱਲਰ/ਪਰਮਿੰਦਰ ਸਿੰਘ ਆਹੂਜਾ)-ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਸਿਹਤ ਮੰਤਰੀ ਅੱਜ ਸਵੇਰੇ ਚੌੜਾ ਬਾਜ਼ਾਰ ਸਥਿਤ ਪੰਜਾਬ ਦੇ ਮਹਾਨ ਸਪੁੱਤਰ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਨੌਂ ਘਰਾ ਵਿਖੇ ਪੁੱਜੇ | ਡਾ. ਮਾਂਡਵੀਆ ਨੇ ਸ਼ਹੀਦ ...

ਪੂਰੀ ਖ਼ਬਰ »

ਤੇਜਾ ਸਿੰਘ ਸੁਤੰਤਰ ਸਕੂਲ ਵਿਚ ਧੂਮ-ਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ

ਲੁਧਿਆਣਾ, 14 ਅਗਸਤ (ਕਵਿਤਾ ਖੁੱਲਰ)-ਪੰਜਾਬੀ ਸੱਭਿਆਚਾਰ ਨਾਲ ਜੋੜਨ ਅਤੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ ਵਿਖੇ ਅੱਜ ਤੀਆਂ ਦਾ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਜ਼ੋਨ-ਡੀ ਦੇ ਵੱਖ-ਵੱਖ ਇਲਾਕਿਆਂ ਵਿਚ ਨਾਜਾਇਜ਼ ਉਸਾਰੀਆਂ ਜਾਰੀ

ਲੁਧਿਆਣਾ, 14 ਅਗਸਤ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕਥਿਤ ਤੌਰ 'ਤੇ ਹੋ ਰਹੀਆਂ ਨਾਜਾਇਜ਼ ਉਸਾਰੀਆਂ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ | ਲੋਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦਾ ਕਹਿਣਾ ਹੈ ਕਿ ਕਥਿਤ ਤੌਰ 'ਤੇ ਮਿਲੀਭੁਗਤ ਤੋਂ ਬਿਨਾਂ ...

ਪੂਰੀ ਖ਼ਬਰ »

ਰਜਿਸਟਰੀਆਂ ਸਮੇਂ ਐਨ ਓ ਸੀ ਦੀ ਸ਼ਰਤ ਖ਼ਤਮ ਕੀਤੀ ਜਾਵੇ-ਵਿੱਕੀ ਸੋਹਲ

ਆਲਮਗੀਰ, 14 ਅਗਸਤ (ਜਰਨੈਲ ਸਿੰਘ ਪੱਟੀ)-ਯੂਥ ਅਕਾਲੀ ਦਲ ਦੇ ਸਕੱਤਰ ਵਿਕਰਮਜੀਤ ਸਿੰਘ ਵਿੱਕੀ ਸੋਹਲ, ਸੋਹਲ ਪ੍ਰਾਪਰਟੀ ਐਡਵਾਈਜ਼ਰ, ਦਿਲਬਾਗ ਸਿੰਘ ਸਰਪੰਚ, ਰਾਜਨ ਵਰਮਾ, ਪਰਮਿੰਦਰ ਸਿੰਘ ਮੋਨੂੰ, ਗੁਰਦੀਪ ਸਿੰਘ ਦੋਰਾਹਾ, ਤਰਨਜੀਤ ਸਿੰਘ ਲੰਬੜਦਾਰ, ਨੀਟੂ ਦੋਰਾਹਾ ਆਦਿ ...

ਪੂਰੀ ਖ਼ਬਰ »

ਪੰਜਾਬ ਵਿਚ ਭਾਜਪਾ ਦੀ ਸਥਿਤੀ ਮਜ਼ਬੂਤ ਹੋਈ-ਡਾ: ਮਾਂਡਵੀਆ
ਆਪਣੇ ਘਰ 'ਤੇ ਕੌਮੀ ਝੰਡਾ ਤਿਰੰਗਾ ਲਗਾਉਣਾ ਭਾਰਤ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਹੋਵੇਗੀ-ਅਸ਼ਵਨੀ

ਲੁਧਿਆਣਾ, 14 ਅਗਸਤ (ਕਵਿਤਾ ਖੁੱਲਰ/ਪਰਮਿੰਦਰ ਸਿੰਘ ਆਹੂਜਾ)-ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿਚ ਭਾਜਪਾ ਦੀ ਸਥਿਤੀ ਮਜ਼ਬੂਤ ਹੋਈ ਹੈ ਅਤੇ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਸੂਬੇ ਵਿਚ ਸਰਕਾਰ ਬਣਾਏਗੀ | ਲੁਧਿਆਣਾ ਪਹੁੰਚਣ ...

ਪੂਰੀ ਖ਼ਬਰ »

ਵਿਸ਼ਵ ਅੰਗ ਦਾਨ ਜਾਗਰੂਕਤਾ ਦਿਵਸ ਮਨਾਇਆ

ਲੁਧਿਆਣਾ, 14 ਅਗਸਤ (ਕਵਿਤਾ ਖੁੱਲਰ)-ਵਿਸ਼ਵ ਅੰਗ ਦਾਨ ਦਿਵਸ 'ਤੇ ਇਕਾਈ ਹਸਪਤਾਲ ਲੁਧਿਆਣਾ ਨੇ ਗਲੋਡਾਸ (ਜੀਵਨ ਅੰਗ ਦਾਨ ਜਾਗਰੂਕਤਾ ਸੁਸਾਇਟੀ) ਅਤੇ ਡੀ.ਏ.ਵੀ. ਸਕੂਲ ਦੇ ਸਹਿਯੋਗ ਨਾਲ ਸਮੂਹ ਵਿਧਾਇਕਾਂ ਦੀ ਸਰਪ੍ਰਸਤੀ ਹੇਠ ਲੋਕਾਂ ਨੂੰ ਅੰਗ ਦਾਨ ਦੀ ਮਹੱਤਤਾ ਬਾਰੇ ...

ਪੂਰੀ ਖ਼ਬਰ »

ਵਾਰਡ ਨੰਬਰ 41 ਵਿਖੇ 11 ਲੱਖ ਰੁਪਏ ਦੀ ਲਾਗਤ ਨਾਲ ਲੱਗੇਗਾ ਟਿਊਬਵੱੈਲ-ਠੁਕਰਾਲ

ਲੁਧਿਆਣਾ, 14 ਅਗਸਤ (ਕਵਿਤਾ ਖੁੱਲਰ)-ਹਲਕਾ ਆਤਮ ਨਗਰ ਦੇ ਵਾਰਡ ਨੰਬਰ 41 ਵਿਖੇ ਕੌਸਲਰ ਜਸਪ੍ਰੀਤ ਕੌਰ ਠੁਕਰਾਲ ਦੇ ਯਤਨਾਂ ਸਦਕਾ ਜਨਤਾ ਨਗਰ ਵਿਚ ਨਵਾਂ ਟਿਊਵਬੈੱਲ ਪਾਸ ਕਰਵਾਇਆ ਗਿਆ | ਇਸ ਟਿਊਵਬੈਲ ਦੇ ਕੰਮ ਦਾ ਉਦਘਾਟਨ ਕੌਂਸਲਰ ਪਤੀ ਜਸਵਿੰਦਰ ਸਿੰਘ ਠੁਕਰਾਲ ਵਲੋਂ ...

ਪੂਰੀ ਖ਼ਬਰ »

ਦਿਆਨੰਦ ਹਸਪਤਾਲ ਵਿਚ ਨਰਸਾਂ ਲਈ ਲੈਕਟੇਸ਼ਨ ਮੈਨੇਜਮੈਂਟ ਉਪਰ ਕਾਰਜਸ਼ਾਲਾ

ਲੁਧਿਆਣਾ, 14 ਅਗਸਤ (ਸਲੇਮਪੁਰੀ)-ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਸਤਲੁਜ ਨਿਓਨੈਟੋਲੋਜੀ ਫੋਰਮ ਦੇ ਸਹਿਯੋਗ ਨਾਲ ਨੌਰਥ ਜ਼ੋਨ ਨਿਓਕਨ 2022 ਦੇ ਹਿੱਸੇ ਵਜੋਂ ਸਟਾਫ਼ ਨਰਸਾਂ ਲਈ ਲੈਕਟੇਸ਼ਨ ਮੈਨੇਜਮੈਂਟ 'ਤੇ ਆਪਣੀ ਕਿਸਮ ਦੀ ਪਹਿਲੀ ਕਾਰਜਸ਼ਾਲਾ ਕਰਵਾਈ ਗਈ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX