ਇੰਦੌਰ, 14 ਅਗਸਤ (ਰਤਨਜੀਤ ਸਿੰਘ ਸ਼ੈਰੀ)-ਮੱਧ ਪ੍ਰਦੇਸ਼ 'ਚ ਪਹਿਲੀ ਵਾਰ ਸ੍ਰੀ ਗੁਰੂ ਗ੍ਰ੍ਰੰਥ ਸਾਹਿਬ 'ਚ ਦਰਜ 31 ਰਾਗਾਂ 'ਤੇ ਆਧਾਰਿਤ ਰਾਗ ਦਰਬਾਰ ਗੁਰੂ ਅਮਰਦਾਸ ਹਾਲ ਵਿਖੇ ਹੋਇਆ | ਜੈਕਾਰਿਆਂ ਦੀ ਗੂੰਜ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਪਹਿਲੇ ਰਾਗ ਸ੍ਰੀ ਰਾਗ ਦੀ ਆਰੰਭਤਾ ਭਾਈ ਗੁਰਮੀਤ ਸਿੰਘ ਸ਼ਾਂਤ ਨੇ ਰਾਗਾਂ ਵਿਚ ਸ੍ਰੀ ਰਾਗੁ ਹੈ ਗਾਇਨ ਕਰ ਕੇ ਕੀਤੀ | ਅੱਧਾ ਦਰਜਨ ਤੰਤੀ ਸਾਜ਼ਾਂ ਨਾਲ ਕੀਰਤਨ ਦਾ ਅਨੰਦ ਬੱਝਿਆ ਤੇ ਸੰਗਤਾਂ ਮੰਤਰ-ਮੁਗਧ ਹੋ ਗਈਆਂ | ਉਪਰੰਤ ਜਵੱਦੀ ਟਕਸਾਲ ਦੇ ਪਿੰ੍ਰਸੀਪਲ ਸੁਖਵੰਤ ਸਿੰਘ ਨੇ ਰਾਗ ਗਾਇਨ ਸ਼ੈਲੀ ਦੇ ਕੁਝ ਅਹਿਮ ਨੁਕਤੇ ਸਾਂਝੇ ਕੀਤੇ ਤੇ ਰਾਗ ਮਾਝ ਤੇ ਗਾਉੜੀ ਮਾਝ 'ਚ ਸ਼ਬਦਾਂ ਦਾ ਗਾਇਨ ਕੀਤਾ | ਉਨ੍ਹਾਂ ਦੁਆਰਾ ਪੜਿ੍ਹਆ ਗਿਆ ਸ਼ਬਦ 'ਝਿਮ ਝਿਮ ਬਰਸੈ ਅੰਮਿ੍ਤ ਧਾਰਾ' ਨੂੰ ਸੰਗਤਾਂ ਨੇ ਨਾਲ-ਨਾਲ ਗਾਇਨ ਕੀਤਾ | ਇਸ ਤੋਂ ਇਲਾਵਾ ਭਾਈ ਹਰਜੋਤ ਸਿੰਘ ਜ਼ਖ਼ਮੀ ਤੇ ਭਾਈ ਜਸਪਿੰਦਰ ਸਿੰਘ ਨੇ ਮਲਹਾਰ, ਟੋਡੀ, ਕਾਨੜਾ, ਸੋਰਠ, ਰਾਮਕਲੀ, ਸੂਹੀ ਤੇ ਰਾਗ ਨੱਟ ਨਰਾਇਣ 'ਚ ਸ਼ੁੱਧ ਰਾਗਾਂ 'ਚ ਗੁਰਬਾਣੀ ਕੀਰਤਨ ਗਾਇਨ ਕੀਤਾ | ਇਹ ਪ੍ਰੋਗਰਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੇਗਾ, ਜੋ ਕਿ ਸ੍ਰੀ ਗੁਰੂ ਸਿੰਘ ਸਭਾ ਇੰਦੌਰ ਅਤੇ ਸਮੁੱਚੀ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ | ਪ੍ਰਧਾਨ ਮਨਜੀਤ ਸਿੰਘ ਭਾਟੀਆ ਤੇ ਸਕੱਤਰ ਜਸਬੀਰ ਸਿੰਘ ਗਾਂਧੀ ਨੇ ਦੱਸਿਆ ਕਿ ਰਾਗ ਦਰਬਾਰ ਦੇ ਅਖ਼ਰੀਲੇ ਦਿਨ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਸੈਕਟਰੀ ਕਰਮਜੀਤ ਸਿੰਘ ਕਰਮੂਵਾਲ, ਭਗਵੰਤ ਸਿੰਘ ਸਿਆਲਕਾ, ਡਾ. ਪਰਵਿੰਦਰ ਸਿੰਘ ਪਸਰੀਚਾ, ਮਨਜੀਤ ਸਿੰਘ ਜੀ. ਕੇ. ਤੇ ਹੋਰ ਪਤਵੰਤੇ ਇੰਦੌਰ ਪੁੱਜ ਰਹੇ ਹਨ, ਜਿਨ੍ਹਾਂ ਨੂੰ ਏਅਰਪੋਰਟ ਤੋਂ ਗੁਰਦੁਆਰਾ ਪਿਪਲੀ ਸਾਹਿਬ ਤੱਕ ਰੈਲੀ ਦੇ ਰੂਪ 'ਚ ਲਿਆਂਦਾ ਜਾਵੇਗਾ |
ਡੱਬਵਾਲੀ, 14 ਅਗਸਤ (ਇਕਬਾਲ ਸਿੰਘ ਸ਼ਾਂਤ)-ਇੰਡੀਅਨ ਨੈਸ਼ਨਲ ਲੋਕ ਦਲ ਵਲੋਂ ਹਰਿਆਣਾ 'ਚ ਪੰਚਾਇਤੀ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ 'ਤੇ ਲੜੀਆ ਜਾਣਗੀਆਂ | ਇਹ ਐਲਾਨ ਇਨੈਲੋ ਦੇ ਪ੍ਰਮੁੱਖ ਜਨਰਲ ਸਕੱਤਰ ਤੇ ਐਲਨਾਬਾਦ ਤੋਂ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਕੀਤਾ ਹੈ | ਉਹ ...
ਫਤਿਹਾਬਾਦ, 14 ਅਗਸਤ (ਹਰਬੰਸ ਸਿੰਘ ਮੰਡੇਰ)-'ਹਰ ਘਰ ਤਿਰੰਗਾ' ਮੁਹਿੰਮ ਤਹਿਤ ਆਜਾਦੀ ਦੇ ਅੰਮਿ੍ਤ ਮਹੋਤਸਵ (75ਵੀਂ ਵਰ੍ਹੇਗੰਢ) ਮੌਕੇ ਫਤਿਹਾਬਾਦ ਦੇ ਵਿਧਾਇਕ ਦੂੜਾਰਾਮ ਨੇ ਸਰਕਾਰੀ ਪੌਲੀਟੈਕਨਿਕ ਇੰਸਟੀਚਿਊਟ ਧਾਂਗੜ ਵਿਖੇ ਰਾਸਟਰੀ ਝੰਡਾ ਲਹਿਰਾ ਕੇ ਤਿਰੰਗਾ ...
ਫਤਿਹਾਬਾਦ, 14 ਅਗਸਤ (ਹਰਬੰਸ ਸਿੰਘ ਮੰਡੇਰ)-ਅਜ਼ਾਦੀ ਦੇ ਅੰਮਿ੍ਤ ਮਹੋਤਸਵ ਦੀ ਲੜੀ ਵਿਚ ਚਲਾਈ ਜਾ ਰਹੀ ਤਿਰੰਗਾ ਲਹਿਰ ਨੂੰ ਲੈ ਕੇ ਜ਼ਿਲ੍ਹੇ ਦੇ ਲੋਕਾਂ ਵਿਚ ਭਾਰੀ ਉਤਸਾਹ ਹੈ | ਸਹਿਰ ਦੇ ਨਾਲ-ਨਾਲ ਪਿੰਡਾਂ ਵਿਚ ਵੀ ਤਿਰੰਗਾ ਝੂਲਦਾ ਨਜ਼ਰ ਆ ਰਿਹਾ ਹੈ, ਜਿੱਥੇ ਇਕ ਪਾਸੇ ...
ਕੋਲਕਾਤਾ, 14 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ, ਮਾਲਦਾ ਤੇ ਨਾਡੀਆ ਜ਼ਿਲ੍ਹੇ 'ਚ ਕਈ ਥਾਂ 18 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ | ਇੱਥੇ ਜ਼ਿਕਰਯੋਗ ਹੈ ਕਿ 15 ਅਗਸਤ 1947 ਨੂੰ ਜਦੋਂ ਭਾਰਤ ਦੇ ਆਜ਼ਾਦ ਹੋਣ ਦਾ ਐਲਾਨ ਕੀਤਾ ਗਿਆ ਸੀ, ...
ਸ਼ਾਹਬਾਦ ਮਾਰਕੰਡਾ, 14 ਅਗਸਤ (ਅਵਤਾਰ ਸਿੰਘ)-ਵਿਭਾਜਨ ਵਿਭੀਸ਼ਿਕਾ ਸਮਿ੍ਤੀ ਦਿਵਸ 'ਤੇ ਪ੍ਰਬੰਧਿਤ ਰਾਜ ਪੱਧਰੀ ਪ੍ਰੋਗਰਾਮ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਵੰਡ ਦੇ ਸਮੇਂ ਸ਼ਹੀਦ ਹੋਏ ਲੱਖਾਂ ਲੋਕਾਂ ਦੀ ਯਾਦ ਵਿਚ ਕੁਰੂਕਸ਼ੇਤਰ ਜ਼ਿਲ੍ਹੇ ਵਿਚ ...
ਯਮੁਨਾਨਗਰ, 14 ਅਗਸਤ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਸਰਕਾਰ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਜਗਾਧਰੀ ਸ਼ਹਿਰ ਦੇ ਕੇਸਰ ਨਗਰ, ਵਿਸ਼ਨੂੰ ਗਾਰਡਨ, ਸ਼ਿਵਪੁਰੀ ਸੁਸਾਇਟੀ, ਗੜ੍ਹੀ ਮੁੰਡੋ ਦੀ ਟਪਰੀਆਂ, ਮੰਡਖੇੜੀ ਦੇ ਟਪਰੀਆਂ, ਵਾਰਡ ਨੰ. 2, ਭਾਰਤ ਨਗਰ ਆਦਿ ਵਿਚ ਪੈਦਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX