ਤਾਜਾ ਖ਼ਬਰਾਂ


ਲਾਰੈਂਸ ਬਿਸ਼ਨੋਈ 13 ਦਿਨ ਦੇ ਪੁਲਿਸ ਰਿਮਾਂਡ ‘ਤੇ
. . .  4 minutes ago
ਲੁਧਿਆਣਾ ,29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਦਾਲਤ ਨੇ ਮੇਹਰਬਾਨ ਇਲਾਕੇ ਵਿਚ ਪੰਜ ਸਾਲ ਪਹਿਲਾਂ ਹੋਏ ਇਕ ਕਤਲ ਦੇ ਮਾਮਲੇ ਵਿਚ ਪੁਲਿਸ ਵਲੋਂ ਨਾਮਜ਼ਦ ਕੀਤੇ ਗੈਂਗਸਟਰ ਲਾਰੈਂਸ ਬਿਸ਼ਨੋਈ ...
ਅਲੀਗੜ੍ਹ ਮੀਟ ਫੈਕਟਰੀ 'ਚ ਪਾਈਪ ਫਟਣ ਕਾਰਨ ਅਮੋਨੀਆ ਗੈਸ ਲੀਕ, 59 ਮਜ਼ਦੂਰ ਹੋਏ ਬੀਮਾਰ
. . .  29 minutes ago
ਸ਼ਰਾਰਤੀ ਅਨਸਰਾਂ ਨੇ ਕੈਥੋਲਿਕ ਚਰਚ ਦੀ ਕੀਤੀ ਭੰਨਤੋੜ , ਈਸਾਈ ਭਾਈਚਾਰੇ ’ਚ ਰੋਸ
. . .  23 minutes ago
ਜਲੰਧਰ, 29 ਸਤੰਬਰ (ਅਜੀਤ ਬਿਊਰੋ)- ਤਰਨਤਾਰਨ ਚਰਚ 'ਚ ਭੰਨਤੋੜ ਤੋਂ ਬਾਅਦ ਹੁਣ ਜਲੰਧਰ 'ਚ ਵੀ ਭੰਨਤੋੜ ਦੀ ਘਟਨਾ ਸਾਹਮਣੇ ਆਈ ਹੈ । ਚਰਚ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਚਰਚ ਦੀ ਭੰਨਤੋੜ ਕੀਤੀ ...
ਸ਼ਸ਼ੀ ਥਰੂਰ ਭਲਕੇ ਕਾਂਗਰਸ ਪ੍ਰਧਾਨ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨਗੇ , ਦਿਗਵਿਜੇ ਸਿੰਘ ਨਾਲ ਕਰਨਗੇ ਮੁਲਾਕਾਤ
. . .  49 minutes ago
ਅੱਡਾ ਘੋਗਰਾ ਦੇ ਨਵੇਂ ਬਣ ਰਹੇ ਬੱਸ ਅੱਡੇ ਦੀ ਉਸਾਰੀ ਦਾ ਕੰਮ ਬੀ.ਡੀ.ਪੀ.ਓ ਦਸੂਹਾ ਵਲੋਂ ਬੰਦ ਕਰਵਾਇਆ
. . .  54 minutes ago
ਘੋਗਰਾ ,29 ਸਤੰਬਰ (ਆਰ.ਐੱਸ. ਸਲਾਰੀਆ)- ਹਲਕਾ ਦਸੂਹਾ ਵਿਚ ਪੈਂਦੇ ਪਿੰਡ ਘੋਗਰਾ ਵਿਚ ਪੰਚਾਇਤ ਵਲੋਂ ਦਸੂਹਾ ਹਾਜੀਪੁਰ ਸੜਕ 'ਤੇ ਬੱਸ ਅੱਡੇ ਦੀ ਨਵੀਂ ਇਮਾਰਤ ਉਸਾਰੀ ਜਾ ਰਹੀ ਹੈ । ਬੱਸ ਅੱਡੇ 'ਤੇ ਉਸ ਵੇਲੇ ਮਾਹੌਲ ...
ਪੰਜਾਬ ਵਿਧਾਨ ਸਭਾ 'ਚ ਸਰਬਜੀਤ ਕੌਰ ਮਾਣੂਕੇ ਨੇ ਐੱਸ.ਸੀ. ਬੱਚਿਆਂ ਦੇ ਵਜ਼ੀਫ਼ਿਆਂ ਦਾ ਚੁੱਕਿਆ ਮੁੱਦਾ
. . .  about 1 hour ago
ਚੰਡੀਗੜ੍ਹ, 29 ਸਤੰਬਰ (ਮਾਨ)-ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ ਹੈ। ਸਦਨ 'ਚ ਸਰਬਜੀਤ ਕੌਰ ਮਾਣੂਕੇ ਵਲੋਂ ਗੈਰ-ਸਰਕਾਰੀ ਮਤਾ ਰੱਖਿਆ ਗਿਆ। ਉਨ੍ਹਾਂ ਨੇ ਸਦਨ 'ਚ ਕਿਹਾ ਕਿ ਐੱਸ.ਸੀ. ਬੱਚਿਆਂ ਨੂੰ ਵਜ਼ੀਫ਼ੇ ਸਮੇਂ...
ਭਗਵੰਤ ਮਾਨ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ ਸਾਬਤ ਹੋਈ: ਸੁਖਬੀਰ ਸਿੰਘ ਬਾਦਲ
. . .  about 1 hour ago
ਲੁਧਿਆਣਾ, 29 ਸਤੰਬਰ ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਹਰ ਫ਼ਰੰਟ ਤੇ ਫੇਲ ਸਾਬਤ ਹੋਈ ਹੈ ਅਤੇ ਸੂਬੇ ਦੀ ਜਨਤਾ ਸਰਕਾਰ ਤੋਂ ਪ੍ਰੇਸ਼ਾਨ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ...
ਵਿਧਾਨ ਸਭਾ ਦੀ ਕਾਰਵਾਈ ਮੁੜ ਹੋਈ ਸ਼ੁਰੂ
. . .  about 1 hour ago
ਚੰਡੀਗੜ੍ਹ, 29 ਸਤੰਬਰ-ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਚੱਲ ਰਿਹਾ ਹੈ, ਜਿਸ ਦਾ ਅੱਜ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਹੋ ਗਿਆ, ਜਿਸ ਦੇ ਚੱਲਦਿਆਂ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਫ਼ਿਰ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਕੀਤੀ ਗਈ ਹੈ।
ਕਾਂਗਰਸ ਪ੍ਰਧਾਨ ਦੀ ਚੋਣ ਲੜਨ ਨੂੰ ਲੈ ਕੇ ਅਸ਼ੋਕ ਗਹਿਲੋਤ ਦਾ ਵੱਡਾ ਬਿਆਨ
. . .  about 1 hour ago
ਨਵੀਂ ਦਿੱਲੀ, 29 ਸਤੰਬਰ-ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਕਹਿਣਾ ਹੈ ਕਿ ਉਹ ਕਾਂਗਰਸ ਪ੍ਰਧਾਨ ਦੀ ਚੋਣ ਨਹੀਂ ਲੜਨਗੇ।
ਵਿਧਾਨ ਸਭਾ ਦੀ ਕਾਰਵਾਈ ਅੱਧੇ ਘੰਟੇ ਲਈ ਹੋਈ ਮੁਲਤਵੀ
. . .  about 2 hours ago
ਚੰਡੀਗੜ੍ਹ, 29 ਸਤੰਬਰ- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਚੱਲ ਰਿਹਾ ਹੈ, ਜਿਸ ਦਾ ਅੱਜ ਦੂਜਾ ਦਿਨ ਹੈ। ਇਜਲਾਸ ਦੇ ਪਹਿਲਾ ਦਿਨ ਕਾਫੀ ਹੰਗਾਮਾ ਭਰਪੂਰ ਰਿਹਾ ਸੀ ਤੇ ਵਿਰੋਧੀਆਂ ਵਲੋਂ ਹੰਗਾਮਾ ਕੀਤਾ ਗਿਆ ਹੈ। ਕਾਰਵਾਈ ਸ਼ੁਰੂ ਹੁੰਦੇ ਸਾਰ ਹੀ ਵਿਰੋਧੀ ਧਿਰ ਦੇ ਨੇਤਾ...
ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ
. . .  about 2 hours ago
ਚੰਡੀਗੜ੍ਹ, 29 ਸਤੰਬਰ-ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸ ਨੇ ਫ਼ੌਜਾ ਸਿੰਘ ਸਰਾਰੀ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ...
ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ, ਕਾਰਵਾਈ ਹੋਈ ਸ਼ੁਰੂ
. . .  about 2 hours ago
ਚੰਡੀਗੜ੍ਹ, 29 ਸਤੰਬਰ- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਵੀਰਵਾਰ ਨੂੰ ਦੂਜਾ ਦਿਨ ਹੈ ਅਤੇ ਇਸ 'ਚ ਹੰਗਾਮਾ ਹੋਣ ਦੇ ਆਸਾਰ ਹਨ।
ਸਿੱਖ ਮਸਲਿਆਂ ਨੂੰ ਲੈ ਕੇ ਅਕਾਲੀ ਦਲ ਨੇ ਭਲਕੇ ਬੁਲਾਈ ਮੀਟਿੰਗ
. . .  1 minute ago
ਚੰਡੀਗੜ੍ਹ, 29 ਸਤੰਬਰ-ਪੰਜਾਬ ਅਤੇ ਹਰਿਆਣਾ ਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਸਿੱਖ ਧਾਰਮਿਕ ਮਾਮਲਿਆਂ 'ਚ ਦਖ਼ਲ ਦੇਣ ਦੇ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਪਾਰਟੀ ਦੀ ਰਣਨੀਤੀ ਨੂੰ ਅੰਤਿਮ ਰੂਪ ਦੇਣ ਲਈ, ਅਕਾਲੀ ਦਲ ਦੇ ਪ੍ਰਧਾਨ...
ਤੇਲਗੂ ਅਦਾਕਾਰ ਅੱਲੂ ਅਰਜੁਨ ਨੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
. . .  about 3 hours ago
ਅੰਮ੍ਰਿਤਸਰ, 29 ਸਤੰਬਰ (ਹਰਮਿੰਦਰ ਸਿੰਘ)- ਦੱਖਣੀ ਫ਼ਿਲਮਾਂ ਦੇ ਅਦਾਕਾਰ ਅੱਲੂ ਅਰਜਨ ਨੇ ਅੱਜ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਮੀਤ ਮੈਨੇਜਰ...
ਅਸਾਮ: ਬ੍ਰਹਮਪੁੱਤਰ ਨਦੀ 'ਚ ਪਲਟੀ ਕਿਸ਼ਤੀ, ਕਰੀਬ 20 ਯਾਤਰੀ ਲਾਪਤਾ
. . .  about 3 hours ago
ਅਸਾਮ, 29 ਸਤੰਬਰ-ਅਸਾਮ ਦੇ ਧੁਬਰੀ ਜ਼ਿਲ੍ਹੇ 'ਚ ਬ੍ਰਹਮਪੁਰ ਨਦੀ 'ਚ ਇਕ ਕਿਸ਼ਤੀ ਪਲਟਣ ਨਾਲ ਕਰੀਬ 20 ਲੋਕ ਲਾਪਤਾ ਹੋ ਗਏ ਹਨ। ਫ਼ਿਲਹਾਲ ਇਸ ਘਟਨਾ ਤੋਂ ਬਾਅਦ ਰੈਸਕਿਊ ਜਾਰੀ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੁਧਿਆਣਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ
. . .  about 3 hours ago
ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆਂਦਾ ਗਿਆ ਹੈ ਅਤੇ ਅੱਜ ਬਾਅਦ ਦੁਪਹਿਰ ਪੁਲਿਸ ਵਲੋਂ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ...
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਸਿਮਤਾ ਨੇ ਸਕੂਲੀ ਵੈਨਾਂ ਦੀ ਕੀਤੀ ਚੈਕਿੰਗ
. . .  about 3 hours ago
ਲਹਿਰਾਗਾਗਾ, 29 ਸਤੰਬਰ (ਅਸ਼ੋਕ ਗਰਗ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਅੱਜ ਇੱਥੇ ਵੱਖ-ਵੱਖ ਸਕੂਲਾਂ 'ਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਸਿਮਤਾ...
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਵਿਆਹੁਤਾ ਹੋਣ ਜਾਂ ਅਣਵਿਆਹੀਆਂ ਸਾਰੀਆਂ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ
. . .  about 4 hours ago
ਨਵੀਂ ਦਿੱਲੀ, 29 ਸਤੰਬਰ- ਸੁਪਰੀਮ ਕੋਰਟ ਨੇ ਅੱਜ ਦੇਸ਼ ਦੀਆਂ ਸਾਰੀਆਂ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ ਦੇ ਦਿੱਤਾ ਹੈ, ਭਾਵੇਂ ਉਹ ਵਿਆਹੁਤਾ ਹੋਣ ਜਾਂ ਅਣਵਿਆਹੀਆਂ। ਇਸ ਇਤਿਹਾਸਕ ਫ਼ੈਸਲੇ 'ਚ ਸੁਪਰੀਮ ਕੋਰਟ ਨੇ ਕਿਹਾ ਕਿ...
ਪ੍ਰਧਾਨ ਮੰਤਰੀ ਮੋਦੀ ਨੇ ਸੂਰਤ 'ਚ 3,400 ਕਰੋੜ ਤੋਂ ਵਧ ਦੇ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
. . .  about 4 hours ago
ਅਹਿਮਦਾਬਾਦ, 29 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ 'ਚ 3,400 ਕਰੋੜ ਤੋਂ ਵਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ।
ਵਿਜੀਲੈਂਸ ਦੀ ਕਾਰਵਾਈ ਦੇ ਰੋਸ 'ਚ ਕੌਂਸਲ ਮੁਲਾਜ਼ਮਾਂ ਨੇ ਕੀਤੀ ਹੜਤਾਲ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ (ਰੁਪਿੰਦਰ ਸਿੰਘ ਸੱਗੂ)-ਵਿਜੀਲੈਂਸ ਵਲੋਂ ਸੁਨਾਮ ਨਗਰ ਕੌਂਸਲ 'ਚ ਤਾਇਨਾਤ ਕਲਰਕ ਕਿਰਨਦੀਪ ਸਹੋਤਾ ਖ਼ਿਲਾਫ਼ ਰਿਸ਼ਵਤ ਮੰਗਣ ਦੇ ਕਥਿਤ ਦੋਸ਼ਾਂ ਹੇਠ ਗ੍ਰਿਫ਼ਤਾਰ ਕਰਨ ਦੇ ਵਿਰੋਧ 'ਚ ਅੱਜ ਨਗਰ ਕੌਂਸਲ...
ਪੀ.ਐੱਫ.ਆਈ. ਦਾ ਟਵਿੱਟਰ ਅਕਾਊਂਟ ਬੈਨ, ਸਰਕਾਰ ਦੀ ਸ਼ਿਕਾਇਤ 'ਤੇ ਟਵਿੱਟਰ ਇੰਡੀਆ ਨੇ ਕੀਤੀ ਕਾਰਵਾਈ
. . .  about 6 hours ago
ਨਵੀਂ ਦਿੱਲੀ, 29 ਸਤੰਬਰ-ਇਸਲਾਮਿਕ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀ.ਐੱਫ.ਆਈ.) ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਟਵਿਟਰ ਨੇ ਇਹ ਕਾਰਵਾਈ ਭਾਰਤ ਸਰਕਾਰ ਵਲੋਂ...
ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4,272 ਨਵੇਂ ਮਾਮਲੇ ਆਏ ਸਾਹਮਣੇ
. . .  about 6 hours ago
ਨਵੀਂ ਦਿੱਲੀ, 29 ਸਤੰਬਰ-ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 4,272 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 4,474 ਲੋਕ ਡਿਸਚਾਰਜ ਹੋਏ ਹਨ।
ਪਾਕਿਸਤਾਨੀ ਡਰੋਨਾਂ ਵਲੋਂ ਫਿਰ ਭਾਰਤ ਅੰਦਰ ਘੁਸਪੈਠ, ਡਰੋਨ ਡੇਗਣ ਲਈ ਬੀ.ਐੱਸ.ਐੱਫ. ਨੇ ਕੀਤੀ ਫਾਇਰਿੰਗ
. . .  about 7 hours ago
ਖਾਲੜਾ, 29 ਸਤੰਬਰ (ਜੱਜਪਾਲ ਸਿੰਘ ਜੱਜ)-ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਕੀ ਕੇ.ਐੱਸ. ਵਾਲਾ ਦੇ ਅਧੀਨ ਆਉਂਦੇ ਏਰੀਏ ਅੰਦਰ 28 ਅਤੇ 29 ਸਤੰਬਰ ਦੀ ਦਰਮਿਆਨੀ ਰਾਤ ਨੂੰ 3:10 ਵਜੇ...
ਓਡੀਸ਼ਾ ਦੀ ਇਕ ਫ਼ੈਕਟਰੀ 'ਚ ਅਮੋਨੀਆ ਗੈਸ ਲੀਕ, 28 ਮਜ਼ਦੂਰ ਬਿਮਾਰ
. . .  about 7 hours ago
ਓਡੀਸ਼ਾ, 29 ਸਤੰਬਰ-ਓਡੀਸ਼ਾ ਦੇ ਬਾਲਾਸੋਰ ਦੀ ਇਕ ਫ਼ੈਕਟਰੀ 'ਚ ਅਮੋਨੀਆ ਗੈਸ ਲੀਕ ਹੋਣ ਨਾਲ 28 ਮਜ਼ਦੂਰ ਗੰਭੀਰ ਰੂਪ ਨਾਲ ਬਿਮਾਰ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਗੈਸ ਲੀਕ ਹੋਣ ਨਾਲ ਬਿਮਾਰ ਹੋਣ ਵਾਲੇ ਮਜ਼ਦੂਰਾਂ 'ਚ ਜ਼ਿਆਦਾਤਰ ਔਰਤਾਂ ਹਨ।
ਚੀਨ ਦੇ ਨਾਲ ਸੰਬੰਧਾਂ 'ਤੇ ਬੋਲੇ ਵਿਦੇਸ਼ ਮੰਤਰੀ ਡਾ.ਐੱਸ ਜੈਸ਼ੰਕਰ, ਦਿੱਤਾ ਇਹ ਬਿਆਨ
. . .  about 7 hours ago
ਨਵੀਂ ਦਿੱਲੀ, 29 ਸਤੰਬਰ-ਚੀਨ ਦੇ ਨਾਲ ਸੰਬੰਧਾਂ 'ਤੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਦਾ ਕਹਿਣਾ ਹੈ ਕਿ ਸਾਡੀ ਚੀਨ ਦੇ ਨਾਲ ਵਧੀਆ ਸੰਬੰਧ ਰੱਖਣ ਦੀ ਕੋਸ਼ਿਸ਼ ਜਾਰੀ ਹੈ ਪਰ ਇਹ ਸੰਵੇਦਨਸ਼ੀਲਤਾ ਆਪਸੀ ਸਨਮਾਨ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਹਰੇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦੀ ਸਫ਼ਲਤਾ ਦਾ ਮੂਲ ਸਿਧਾਂਤ ਹੈ। -ਰਾਜਗੋਪਾਲ ਆਚਾਰੀਆ

ਪੰਜਾਬ / ਜਨਰਲ

ਵੰਡ ਦੌਰਾਨ ਮਾਰੇ ਗਏ ਲੱਖਾਂ ਪੰਜਾਬੀਆਂ ਦੀ ਯਾਦ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ

ਅੰਮਿ੍ਤਸਰ, 16 ਅਗਸਤ (ਜਸਵੰਤ ਸਿੰਘ ਜੱਸ)-75 ਵਰ੍ਹੇ ਪਹਿਲਾਂ ਸੰਨ੍ਹ 1947 ਵਿਚ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਵਾਹਗੇ ਦੀ ਲਕੀਰ ਦੇ ਦੋਵੇਂ ਪਾਸੇ ਹਿੰਸਕ ਘਟਨਾਵਾਂ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਲੱਖਾਂ ਪੰਜਾਬੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹਿਲੀ ਵਾਰ ਸ਼ਰਧਾਂਜਲੀਆਂ ਭੇਟ ਕਰਨ ਹਿਤ ਸਮੂਹਿਕ ਅਰਦਾਸ ਸਮਾਗਮ ਕਰਵਾਇਆ ਗਿਆ | ਸਮੂਹ ਧਰਮਾਂ ਦੇ ਵੰਡ ਦੌਰਾਨ ਮਾਰੇ ਗਏ ਬੇਕਸੂਰ ਲੋਕਾਂ ਨਮਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਗਾਇਣ ਕੀਤਾ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਂਦਿਆਂ ਦੇਸ਼ ਵੰਡ ਦੌਰਾਨ ਜਾਨਾਂ ਗੁਆਉਣ ਵਾਲੇ ਅਤੇ ਉਜਾੜੇ ਦਾ ਸੰਤਾਪ ਹੰਢਾਉਣ ਵਾਲੇ ਲੱਖਾਂ ਲੋਕਾਂ ਪ੍ਰਤੀ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਘੱਟੋ ਘੱਟ ਆਪੋ ਆਪਣੀਆਂ ਸੰਸਦਾਂ ਵਿਚ ਸ਼ੋਕ ਮਤੇ ਪਾਸ ਕਰਨੇ ਚਾਹੀਦੇ ਸਨ | ਉਨ੍ਹਾਂ ਕਿਹਾ ਕਿ ਦੋਵ੍ਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਸੰਨ੍ਹ 1947 ਤੋਂ ਪਹਿਲਾਂ ਜਨਮ ਲੈਣ ਵਾਲੇ ਲੋਕਾਂ ਨੂੰ ਆਪਣੀ ਜਨਮ ਭੋਇੰ ਅਤੇ ਆਪਣੇ ਧਾਰਮਿਕ ਅਸਥਾਨਾਂ 'ਤੇ ਜਾਣ ਲਈ ਸਰਹੱਦ 'ਤੇ ਹੀ ਖੁੱਲ੍ਹਦਿਲੀ ਨਾਲ ਵੀਜ਼ੇ ਜਾਰੀ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਦੇਸ਼ ਵੰਡ ਮੌਕੇ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਅਤੇ ਬੰਗਾਲੀਆਂ ਨੂੰ ਝੱਲਣਾ ਪਿਆ |
ਪਾਕਿ 'ਚ ਰਹਿ ਗਏ ਬਹੁਤ ਸਾਰੇ ਗੁਰਧਾਮ ਅਣਗੌਲੇ¸ਧਾਮੀ
ਅਰਦਾਸ ਸਮਾਗਮ 'ਚ ਸ਼ਾਮਿਲ ਹੋਣ ਉਪਰੰਤ ਪ੍ਰਧਾਨ ਸ਼੍ਰੋਮਣੀ ਕਮੇਟੀ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਭਾਰਤ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਪਰ ਪੰਜਾਬੀਆਂ ਅਤੇ ਖਾਸਕਰ ਸਿੱਖਾਂ ਨੂੰ ਆਪਣਾ ਦਰਦ ਨਹੀਂ ਭੁੱਲਦਾ | ਉਨ੍ਹਾਂ ਕਿਹਾ ਕਿ ਦੇਸ਼ ਵੰਡ ਦੌਰਾਨ ਪੰਜਾਬ ਦੇ ਸੱਭਿਆਚਾਰ 'ਤੇ ਵੱਡੀ ਸੱਟ ਮਾਰੀ ਗਈ ਅਤੇ ਗੁਰੂ ਸਾਹਿਬਾਨ ਦੇ ਨਾਂ 'ਤੇ ਵੱਸਦੇ ਪੰਜਾਬ ਦੇ ਦੋ ਟੁੱਕੜੇ ਕਰ ਦਿੱਤੇ ਗਏ | ਬਹੁਤ ਸਾਰੇ ਸਿੱਖ ਗੁਰਧਾਮ ਪਾਕਿਸਤਾਨ ਵਾਲੇ ਪਾਸੇ ਰਹਿ ਗਏ, ਜਿਨ੍ਹਾਂ ਵਿਚੋਂ ਕੁਝ ਅਸਥਾਨਾਂ ਦੀ ਸੰਭਾਲ ਠੀਕ ਢੰਗ ਨਾਲ ਹੋ ਰਹੀ ਹੈ, ਜਦਕਿ ਬਾਕੀ ਅਣਗੌਲੇ ਜਾ ਰਹੇ ਹਨ, ਜਿਸ ਸੰਬੰਧੀ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ |
ਦੇਰ ਨਾਲ ਹੀ ਸਹੀ, ਦਰੁਸਤ ਫ਼ੈਸਲਾ-ਕਿਸਾਨ ਆਗੂ ਰਾਜੇਵਾਲ
ਇਸ ਮੌਕੇ ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਵੰਡ ਦੌਰਾਨ ਸਿੱਖਾਂ ਤੇ ਪੰਜਾਬੀਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਤੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟੀਆਂ | ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੇ ਵੰਡ ਵੇਲੇ ਜਾਨਾਂ ਗੁਆਉਣ ਵਾਲੇ ਪੰਜਾਬੀਆਂ ਨੂੰ ਯਾਦ ਕਰਨ ਲਈ ਦੇਰ ਨਾਲ ਹੀ ਸਹੀ, ਦਰੁਸਤ ਫ਼ੈਸਲਾ ਕੀਤਾ ਹੈ |
ਵੰਡ ਵੇਲੇ ਇਨਸਾਨੀਅਤ ਦਾ ਕਤਲ ਹੋਇਆ : ਡਾ. ਨਸੀਮ ਅਖ਼ਤਰ
ਮਲੇਰਕੋਟਲਾ ਤੋਂ ਜਥੇਦਾਰ ਦੇ ਸੱਦੇ 'ਤੇ ਸਾਥੀਆਂ ਸਮੇਤ ਅਰਦਾਸ ਸਮਾਗਮ ਵਿਚ ਸ਼ਾਮਿਲ ਹੋਏ ਮੁਸਲਿਮ ਭਾਈਚਾਰੇ ਦੇ ਆਗੂ ਡਾ: ਨਸੀਮ ਅਖ਼ਤਰ ਨੇ ਗੱਲਬਾਤ ਕਿਹਾ ਕਿ ਵੰਡ ਵੇਲੇ ਪੰਜਾਬੀਆਂ ਅਤੇ ਇਨਸਾਨੀਅਤ ਦਾ ਕਤਲ ਹੋਇਆ ਸੀ | ਉਨ੍ਹਾਂ ਕਿਹਾ ਕਿ ਹਿੰਦੂ ਜਾਂ ਮੁਸਲਮਾਨ ਹੋਣਾ ਸੌਖਾ ਹੈ, ਪਰ ਇਨਸਾਨ ਹੋਣਾ ਬਹੁਤ ਔਖਾ ਹੈ |
ਸਮਾਗਮ 'ਚ ਸ਼ਾਮਿਲ ਸ਼ਖ਼ਸੀਅਤਾਂ :
ਸਮਾਗਮ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਹਰਜਾਪ ਸਿੰਘ ਸੁਲਤਾਨਵਿੰਡ, ਅਮਰਜੀਤ ਸਿੰਘ ਬੰਡਾਲਾ, ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਸੁਰਜੀਤ ਸਿੰਘ ਭਿੱਟੇਵੱਡ, ਭਾਈ ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ, ਜਗਸੀਰ ਸਿੰਘ ਮਾਂਗੇਆਣਾ, ਗੁਰਮੀਤ ਸਿੰਘ ਬੂਹ, ਪਰਮਜੀਤ ਸਿੰਘ ਖਾਲਸਾ, ਬੀਬੀ ਕਿਰਨਜੋਤ ਕੌਰ, ਖੁਸ਼ਵਿੰਦਰ ਸਿੰਘ ਭਾਟੀਆ, ਸੁਖਵਰਸ਼ ਸਿੰਘ ਪੰਨੂ, ਕੁਲਦੀਪ ਸਿੰਘ ਤੇੜਾ, ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰ ਮੁਹੰਮਦ, ਸੁਖਵਿੰਦਰ ਸਿੰਘ ਅਗਵਾਨ, ਪ੍ਰਤਾਪ ਸਿੰਘ, ਬਿਜੈ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਮਲਕੀਤ ਸਿੰਘ ਬਹਿੜਵਾਲ, ਬਲਵਿੰਦਰ ਸਿੰਘ ਜੌੜਾਸਿੰਘਾ, ਡਾ: ਗੁਰਮੀਤ ਸਿੰਘ, ਜਸਪਾਲ ਸਿੰਘ ਢੱਡੇ ਸਮੇਤ ਵੱਖ-ਵੱਖ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ |

ਐਨ.ਆਈ.ਏ. ਨੇ ਰਾਮਪੁਰਾ ਫੂਲ ਦੇ ਚਾਹ ਵਪਾਰੀ ਨੂੰ ਲਿਆ ਹਿਰਾਸਤ 'ਚ

ਰਾਮਪੁਰਾ ਫੂਲ, 16 ਅਗਸਤ (ਨਰਪਿੰਦਰ ਸਿੰਘ ਧਾਲੀਵਾਲ)- ਅੰਤਰ-ਰਾਸ਼ਟਰੀ ਨਸ਼ਾ ਤਸਕਰੀ ਦੇ ਮਾਮਲੇ 'ਚ ਕੇਂਦਰੀ ਜਾਂਚ ਏਜੰਸੀ (ਐਨ.ਆਈ.ਏ) ਨੇ ਰਾਮਪੁਰਾ ਫੂਲ ਦੇ ਚਾਹ ਵਪਾਰੀ ਨੂੰ ਹਿਰਾਸਤ 'ਚ ਲਿਆ ਹੈ | ਮਾਮਲਾ ਗੁਜਰਾਤ ਦੀ ਮੁਦਰਾ ਬੰਦਰਗਾਹ ਤੋਂ ਫੜੀ 3 ਹਜ਼ਾਰ ਕਿੱਲੋਗ੍ਰਾਮ ...

ਪੂਰੀ ਖ਼ਬਰ »

ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਸਿਆਸਤ ਨਾ ਕੀਤੀ ਜਾਵੇ-ਸੋਮ ਪ੍ਰਕਾਸ਼

ਫਗਵਾੜਾ, 16 ਅਗਸਤ (ਹਰਜੋਤ ਸਿੰਘ ਚਾਨਾ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਲਈ ਨਵੇਂ ਨਿਯੁਕਤ ਕੀਤੇ ਗਏ ਜੱਜਾਂ ਦੇ ਮਾਮਲੇ 'ਚ ਉੱਠੇ ਵਿਵਾਦ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਸਪੱਸ਼ਟ ਕੀਤਾ ਹੈ ਕਿ ਜੱਜਾਂ ਦੀ ਨਿਯੁਕਤੀ 'ਚ ਕੇਂਦਰ ਸਰਕਾਰ ਦਾ ਕੋਈ ...

ਪੂਰੀ ਖ਼ਬਰ »

ਸਰਕਾਰ ਧੋਖੇਬਾਜ਼ ਟਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸੇ-ਰਾਮੂਵਾਲੀਆ

ਜਲੰਧਰ, 16 ਅਗਸਤ (ਜਸਪਾਲ ਸਿੰਘ)-ਸਾਬਕਾ ਕੇਂਦਰੀ ਮੰਤਰੀ ਅਤੇ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਇਕ ਵਾਰ ਫਿਰ ਸੂਬੇ 'ਚ ਧੋਖੇਬਾਜ਼ ਟਰੈਵਲ ਏਜੰਟਾਂ ਵਲੋਂ ਰਾਜ ਦੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਦਾ ਮਸਲਾ ...

ਪੂਰੀ ਖ਼ਬਰ »

ਅਚਾਨਕ ਗੋਲੀ ਚੱਲਣ 'ਤੇ ਸਹਾਇਕ ਥਾਣੇਦਾਰ ਦੀ ਮੌਤ

ਮੋਗਾ, 16 ਅਗਸਤ (ਗੁਰਤੇਜ ਸਿੰਘ)-ਬੀਤੇ ਦਿਨ ਪੁਲਿਸ ਲਾਈਨ 'ਚ ਤਾਇਨਾਤ ਇਕ ਸਹਾਇਕ ਥਾਣੇਦਾਰ ਦੀ ਅਚਾਨਕ ਰਾਈਫ਼ਲ ਚੱਲਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਸੋਢੀ ਚੰਦ (50 ਸਾਲ) ਪੁੱਤਰ ਮੂਲ ਚੰਦ ਵਾਸੀ ਮੱਲਾਂ ਵਾਲਾ ਖ਼ਾਸ ...

ਪੂਰੀ ਖ਼ਬਰ »

ਪਿਓ ਵਲੋਂ ਬੱਚੇ ਦੀ ਹੱਤਿਆ

ਲੁਧਿਆਣਾ, 16 ਅਗਸਤ (ਪਰਮਿੰਦਰ ਸਿੰਘ ਆਹੂਜਾ)-ਬਾਜੜਾ ਕਾਲੋਨੀ 'ਚ ਕਲਯੁਗੀ ਪਿਓ ਵਲੋਂ ਅੱਠ ਸਾਲ ਦੇ ਮਾਸੂਮ ਬੱਚੇ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਇਸ ਮਾਮਲੇ 'ਚ ਮਿ੍ਤਕ ਬੱਚੇ ਗੁਰਸ਼ਰਨ ਸਿੰਘ ਦੇ ਦਾਦਾ ਗਣੇਸ਼ ਸਿੰਘ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਹਾਈਕੋਰਟ ਦੇ 11 ਨਵੇਂ ਜੱਜਾਂ ਨੇ ਸਹੁੰ ਚੁੱਕੀ

ਚੰਡੀਗੜ੍ਹ, 16 ਅਗਸਤ (ਤਰੁਣ ਭਜਨੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ 11 ਹੋਰ ਜੱਜ ਮਿਲ ਗਏ ਹਨ | ਚੀਫ਼ ਜਸਟਿਸ ਨੇ ਮੰਗਲਵਾਰ 11 ਵਕੀਲਾਂ ਨੂੰ ਹਾਈਕੋਰਟ ਦੇ ਜੱਜਾਂ ਦੇ ਰੂਪ ਵਿਚ ਸਹੁੰ ਚੁਕਾਈ | ਇਸ ਦੇ ਨਾਲ ਹੁਣ ਹਾਈਕੋਰਟ 'ਚ ਜੱਜਾਂ ਦੀ ਗਿਣਤੀ 46 ਤੋਂ ਵੱਧ ਕੇ 57 ਹੋ ਗਈ ਹੈ | ...

ਪੂਰੀ ਖ਼ਬਰ »

-ਮਾਮਲਾ ਹਾਈਕੋਰਟ 'ਚ ਜੱਜਾਂ ਦੀ ਨਿਯੁਕਤੀ ਵੇਲੇ ਸਿੱਖਾਂ ਨੂੰ ਬਾਹਰ ਰੱਖਣ ਦਾ-

ਪ੍ਰਧਾਨ ਮੰਤਰੀ ਦਖ਼ਲ ਦੇ ਕੇ ਕੌਮ ਦੀਆਂ ਭਾਵਨਾਵਾਂ ਅਨੁਸਾਰ ਮਸਲਾ ਹੱਲ ਕਰਨ-ਸੁਖਬੀਰ

ਚੰਡੀਗੜ੍ਹ, 16 ਅਗਸਤ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਵਕੀਲਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡੀਸ਼ਨਲ ਜੱਜਾਂ ਵਜੋਂ ਨਿਯੁਕਤ ਕਰਨ ਸਮੇਂ ਸਿੱਖਾਂ ...

ਪੂਰੀ ਖ਼ਬਰ »

ਵਿੱਤ ਮੰਤਰੀ ਪੰਜਾਬੀਆਂ ਨੂੰ ਗੁੰਮਰਾਹ ਨਾ ਕਰਨ ਸਗੋਂ ਖ਼ਰਚੇ ਦੇ ਵੇਰਵੇ ਜਾਰੀ ਕਰਨ-ਡਾ. ਚੀਮਾ

ਚੰਡੀਗੜ੍ਹ, 16 ਅਗਸਤ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੂੰ ਆਖਿਆ ਕਿ ਉਹ ਅੰਕੜਿਆਂ ਨੂੰ ਤੋੜ ਮਰੋੜ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਅਤੇ ਉਹ ਪੰਜ ਮਹੀਨਿਆਂ ਵਿਚ ਹੋਏ ਖ਼ਰਚ ਦਾ ...

ਪੂਰੀ ਖ਼ਬਰ »

ਧੀ ਨੂੰ ਮਾਰਨ ਤੋਂ ਬਾਅਦ ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਹੁਸ਼ਿਆਰਪੁਰ, 16 ਅਗਸਤ (ਹਰਪ੍ਰੀਤ ਕੌਰ)-ਅੱਜ ਬਾਅਦ ਦੁਪਿਹਰ ਪੁਰਹੀਰਾਂ ਨੇੜੇ ਫੋਕਲ ਪੁਆਇੰਟ ਦੇ ਇਕ ਗਿਰਜਾਘਰ 'ਚ ਰਹਿੰਦੀ 37 ਸਾਲਾ ਇਕ ਔਰਤ ਵਿਦਿਆ ਦੇਵੀ ਨੇ ਆਪਣੀ 9 ਸਾਲਾ ਧੀ ਨੂੰ ਟੈਂਕੀ ਵਿਚ ਡੋਬ ਕੇ ਮਾਰਨ ਤੋਂ ਬਾਅਦ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਪੁਲਿਸ ਦੇ ...

ਪੂਰੀ ਖ਼ਬਰ »

ਢੀਂਡਸਾ ਵਲੋਂ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਨਵਾਂ ਕਾਰਜਕਾਰੀ ਪ੍ਰਧਾਨ ਚੁਣਨ ਦਾ ਅਧਿਕਾਰ

ਐੱਸ. ਏ. ਐੱਸ. ਨਗਰ, 16 ਅਗਸਤ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਮੇਜਰ ਸਰਜਰੀ ਹੋਣ ਕਰਕੇ ਉਨ੍ਹਾਂ ਨੂੰ ਅਗਲੇ ...

ਪੂਰੀ ਖ਼ਬਰ »

ਭਾਖੜਾ ਡੈਮ 'ਚ ਪਾਣੀ ਦਾ ਪੱਧਰ 1642.19 ਫੁੱਟ

ਨੰਗਲ, 16 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1642.19 ਫੁੱਟ ਰਿਕਾਰਡ ਕੀਤਾ ਗਿਆ, ਪਿਛਲੇ ਵਰ੍ਹੇ ਅੱਜ ਦੇ ਦਿਨ ਪਾਣੀ ਦਾ ਪੱਧਰ 1614.48 ਫੁੱਟ ਰਿਕਾਰਡ ਕੀਤਾ ਗਿਆ, ਭਾਖੜਾ ਡੈਮ 'ਚ 67702 ਕਿਊਸਿਕ ਪਾਣੀ ਆ ਰਿਹਾ ਹੈ ਅਤੇ 18567 ਕਿਊਸਿਕ ਪਾਣੀ ਛੱਡਿਆ ਜਾ ਰਿਹਾ ...

ਪੂਰੀ ਖ਼ਬਰ »

ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਮਾਮਲਿਆਂ 'ਚ ਫ਼ਰਾਰ ਭਗੌੜੇ ਗਿ੍ਫ਼ਤਾਰ

ਚੰਡੀਗੜ੍ਹ, 16 ਅਗਸਤ (ਅਜੀਤ ਬਿਊਰੋ)-ਪੰਜਾਬ ਪੁਲਿਸ ਵਲੋਂ ਐਨ.ਡੀ.ਪੀ.ਐਸ. ਐਕਟ ਦੇ ਕੇਸਾਂ ਵਿਚ ਭਗੌੜੇ ਅਪਰਾਧੀਆਂ ਨੂੰ ਗਿ੍ਫ਼ਤਾਰ ਕਰਨ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ 7ਵੇਂ ਹਫ਼ਤੇ ਵਿਚ ਦਾਖ਼ਲ ਹੋਣ ਨਾਲ ਇਸ ਮੁਹਿੰਮ ਤਹਿਤ ਪੰਜਾਬ ਪੁਲਿਸ ਵਲੋਂ ਪਿਛਲੇ ...

ਪੂਰੀ ਖ਼ਬਰ »

ਧਰਮਸੋਤ ਤੇ ਦਲਜੀਤ ਸਿੰਘ ਗਿਲਜੀਆਂ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ

ਚੰਡੀਗੜ੍ਹ, 16 ਅਗਸਤ (ਤਰੁਣ ਭਜਨੀ)-ਭਿ੍ਸ਼ਟਾਚਾਰ ਮਾਮਲੇ 'ਚ ਫਸੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜ਼ੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜ਼ੀਆਂ ਵਲੋਂ ਦਾਇਰ ਜ਼ਮਾਨਤ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ...

ਪੂਰੀ ਖ਼ਬਰ »

ਮੁੱਖ ਮੰਤਰੀ ਭਗਵੰਤ ਮਾਨ ਸਮੇਤ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਵਲੋਂ ਸ਼ਹੀਦ ਈਸੜੂ ਨੰੂ ਸ਼ਰਧਾਂਜਲੀਆਂ

ਖੰਨਾ/ਈਸੜੂ, 16 ਅਗਸਤ (ਹਰਜਿੰਦਰ ਸਿੰਘ ਲਾਲ/ਬਲਵਿੰਦਰ ਸਿੰਘ ਈਸੜੂ)-ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ 'ਚ ਹੋਏ ਸ਼ਹੀਦੀ ਜੋੜ ਮੇਲੇ 'ਤੇ ਹਜ਼ਾਰਾਂ ਲੋਕਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਹਾਲਾਂਕਿ ਇਸ ਵਾਰ 'ਆਪ', ਅਕਾਲੀ ਦਲ ਅਤੇ ਕੁਝ ...

ਪੂਰੀ ਖ਼ਬਰ »

ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਬਰਸੀ ਸੰਬੰਧੀ 5 ਦਿਨਾ ਸਮਾਗਮ ਅੱਜ ਤੋਂ

ਮੁੱਲਾਂਪੁਰ-ਦਾਖਾ, 16 ਅਗਸਤ (ਨਿਰਮਲ ਸਿੰਘ ਧਾਲੀਵਾਲ)-ਗਰੀਬਦਾਸੀ ਸੰਪਰਦਾਇ ਅਤੇ ਭੂਰੀ ਵਾਲੇ ਭੇਖ 'ਚ ਧਾਰਮਿਕ ਤੇ ਸਮਾਜਿਕ ਕਾਰਜਾਂ ਪੱਖੋਂ ਨਿਵੇਕਲੀ ਪਹਿਚਾਣ ਰੱਖਦੇ ਆਸ਼ਰਮ ਸਤਿਗੁਰੂ ਭੂਰੀ ਵਾਲੇ ਧਾਮ ਤਲਵੰਡੀ ਖੁਰਦ (ਲੁਧਿਆਣਾ) ਵਿਖੇ ਸਵਾਮੀ ਸੰਕਰਾ ਨੰਦ ਭੂਰੀ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ 7 ਉੱਘੀਆਂ ਸ਼ਖ਼ਸੀਅਤਾਂ ਦਾ ਸਟੇਟ ਐਵਾਰਡ ਨਾਲ ਸਨਮਾਨ

ਲੁਧਿਆਣਾ, 16 ਅਗਸਤ (ਕਵਿਤਾ ਖੁੱਲਰ/ਪਰਮਿੰਦਰ ਸਿੰਘ ਆਹੂਜਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਨਾਨਕ ਸਟੇਡੀਅਮ ਵਿਖੇ ਸੁਤੰਤਰਤਾ ਦਿਵਸ ਮੌਕੇ ਕਰਵਾਏ ਸੂਬਾ ਪੱਧਰੀ ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ 'ਚ ਲਾਮਿਸਾਲ ਯੋਗਦਾਨ ਪਾਉਣ ਵਾਲੀਆਂ 7 ...

ਪੂਰੀ ਖ਼ਬਰ »

3600 ਸਫ਼ਾਈ ਕਰਮਚਾਰੀਆਂ ਨੂੰ ਮੁੱਖ ਮੰਤਰੀ ਨੇ ਪੱਕਾ ਕਰਨ ਦਾ ਕੀਤਾ ਐਲਾਨ

ਲੁਧਿਆਣਾ, 16 ਅਗਸਤ (ਕਵਿਤਾ ਖੁੱਲਰ/ਪਰਮਿੰਦਰ ਸਿੰਘ ਆਹੂਜਾ)-ਸੁਤੰਤਰਤਾ ਦਿਵਸ ਮੌਕੇ 3600 ਸਫ਼ਾਈ ਕਰਮਚਾਰੀਆਂ/ਸਫ਼ਾਈ ਮਿੱਤਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਉਨ੍ਹਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਅਤੇ ਇਸ ਲਈ ਮੁੱਖ ਮੰਤਰੀ ਵਲੋਂ ਦੋ ਸਫਾਈ ...

ਪੂਰੀ ਖ਼ਬਰ »

ਦਰਿਆ ਦਾ ਪਾਣੀ ਵਧਿਆ-ਕੱਸੋਵਾਲ ਰਾਵੀ ਦੇ ਪੁਲ ਨੇੜਿਓਾ ਸੜਕ ਟੁੱਟੀ

ਡੇਰਾ ਬਾਬਾ ਨਾਨਕ, 16 ਅਗਸਤ (ਅਵਤਾਰ ਸਿੰਘ ਰੰਧਾਵਾ)-ਭਾਰੀ ਬਰਸਾਤਾਂ ਨਾਲ ਰਾਵੀ ਦਰਿਆ ਦਾ ਪਾਣੀ ਕਾਫੀ ਦਿਨਾਂ ਤੋਂ ਮਿਥੇ ਪੱਧਰ ਤੋਂ ਵਧ ਰਿਹਾ ਸੀ, ਜਿਸ ਕਰਕੇ ਪ੍ਰਸ਼ਾਸਨ ਨੇ ਹਾਈ ਅਲਰਟ ਵੀ ਕੀਤਾ ਸੀ | ਪ੍ਰੰਤੂ ਕੁਝ ਦਿਨਾਂ ਤੋਂ ਬਰਸਾਤ ਦੇ ਠੱਲਣ ਕਾਰਨ ਜਨਜੀਵਨ ਆਮ ...

ਪੂਰੀ ਖ਼ਬਰ »

ਤਿੰਨ ਲੁਟੇਰਿਆਂ ਨੇ ਕੈਸ਼ੀਅਰ ਤੋਂ 11.44 ਲੱਖ ਰੁਪਏ ਖੋਹੇ

ਡੱਬਵਾਲੀ, 16 ਅਗਸਤ (ਸ਼ਾਂਤ)-ਅੱਜ ਇੱਥੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਕੋਰੀਅਰ ਕੰਪਨੀ ਦੇ ਕੈਸ਼ੀਅਰ ਤੋਂ 11.44 ਲੱਖ ਰੁਪਏ ਲੁੱਟ ਲਏ | ਘਟਨਾ ਉਸ ਸਮੇਂ ਵਾਪਰੀ ਜਦੋਂ ਇੰਸਟਾਕਾਰਡ ਕੋਰੀਅਰ ਦਾ ਕੈਸ਼ੀਅਰ ਮੁਕੇਸ਼ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਮੰਡੀ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ 'ਤੇ ਭਾਰਤ ਨੇ ਪਾਕਿ ਨੂੰ ਭੇਟ ਕੀਤੀਆਂ ਮਠਿਆਈਆਂ

ਫ਼ਾਜ਼ਿਲਕਾ, 16 ਅਗਸਤ (ਦਵਿੰਦਰ ਪਾਲ ਸਿੰਘ)-ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦੀ ਸਾਦਕੀ ਚੌਕੀ 'ਤੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਭਾਰਤ ਵਲੋਂ ਪਾਕਿਸਤਾਨ ਨੂੰ ਮਠਿਆਈਆਂ ਭੇਟ ਕੀਤੀਆਂ ਗਈਆਂ | ਬੀ.ਐਸ.ਐਫ. ਦੇ ਸੈਕਟਰ ਅਬੋਹਰ ਦੇ ਡੀ.ਆਈ.ਜੀ. ਵੀ.ਪੀ. ਬਡੋਲਾ ਅਤੇ ...

ਪੂਰੀ ਖ਼ਬਰ »

ਸੰਧਵਾਂ ਵਲੋਂ ਸ਼ਹੀਦ ਭਗਤ ਸਿੰਘ ਸਿੱਖਿਆ ਫ਼ੰਡ ਦੀ ਸ਼ੁਰੂਆਤ

ਚੰਡੀਗੜ੍ਹ, 16 ਅਗਸਤ (ਅਜੀਤ ਬਿਊਰੋ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਹਾਜ਼ਰੀ 'ਚ ਸ਼ਹੀਦ ਭਗਤ ਸਿੰਘ ਸਿੱਖਿਆ ਫ਼ੰਡ ...

ਪੂਰੀ ਖ਼ਬਰ »

ਪੰਜਾਬ ਵਲੋਂ ਕੇਂਦਰ ਸਰਕਾਰ ਨੂੰ ਗਾਵਾਂ ਲਈ ਵੈਕਸੀਨ ਮੁਹੱਈਆ ਕਰਵਾਉਣ ਦੀ ਮੰਗ

ਚੰਡੀਗੜ੍ਹ, 16 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਕੇਂਦਰ ਸਰਕਾਰ ਤੋਂ ਪਸ਼ੂਆਂ 'ਚ ਫੈਲੀ ਲੰਪੀ ਸਕਿਨ ਬਿਮਾਰੀ ਦੀ ਪ੍ਰਭਾਵੀ ਤਰੀਕੇ ਨਾਲ ਰੋਕਥਾਮ ਲਈ ਸੂਬੇ ਦੀਆਂ ਸਮੂਹ 25 ਲੱਖ ਤੋਂ ਵੱਧ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX